Thursday, 28 July 2022

IMPORTANT LETTERS : ਸਿੱਖਿਆ ਵਿਭਾਗ ਨਾਲ ਸਬੰਧਤ ਮਹੱਤਵਪੂਰਨ ਪੱਤਰ

PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADING
MDM   ਵਿਦਿਆਰਥੀਆਂ ਤੋਂ ਭਾਂਡੇ  ਨਾ ਸਾਫ ਕਰਵਾਉਣ ਸਬੰਧੀ ਪੱਤਰ

Download here
DGSE  ਕਲਾਸ -4 ਦੀਆਂ ਡਿਊਟੀਆਂ ਸਬੰਧੀ ਪੱਤਰ   DOWNLOAD HERE 
DPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

BREAKING NEWS: ਲੇਡੀਜ਼ ਸਟਾਫ ਨਾਲ ਗਲਤ ਸ਼ਬਦਾਵਲੀ ਵਰਤਣ ਵਾਲੇ ਮੁੱਖ ਅਧਿਆਪਕ ਨੂੰ ਕੀਤਾ ਮੁਅੱਤਲ

 ਤਰਨਤਾਰਨ 28 ਜੁਲਾਈ 

ਮੁੱਖ ਅਧਿਆਪਕ, ਸਰਸ ਬੋਪਾਰਾਏ, ਤਰਨਤਾਰਨ ਵਿਰੁੱਧ  ਲੇਡੀਜ਼ ਸਟਾਫ ਵਲੋਂ ਉਨ੍ਹਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ, ਪ੍ਰੀਖਿਆ ਕੇਂਦਰ ਵਿੱਚ ਜਾ ਕੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤੰਗ ਪਰੇਸ਼ਾਨ ਕਰਨ ਅਤੇ ਪੇਪਰ ਖਰਾਬ ਕਰਨ, ਮਾੜਾ ਵੜੀਂਦਾ ਰੱਖਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ। 


 


ਜਿਸਦੀ ਮੁੱਢਲੀ ਪੜਤਾਲ ਸਿੱਖਿਆ ਵਿਭਾਗ ਵੱਲੋਂ, ਜਿਲਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ ਵਲੋਂ ਕਰਵਾਈ ਗਈ ( READ OFFICIAL LETTER HERE) । ਜਿਲਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ ਵਲੋਂ ਭੇਜੀ ਗਈ ਮੁੱਢਲੀ ਪੜਤਾਲ ਰਿਪੋਰਟ ਨੂੰ ਵਿਚਾਰਦੇ ਹੋਏ , ਮੁੱਖ ਅਧਿਆਪਕ, ਸਹਸ ਬੋਪਾਰਾਏ, ਤਰਨਤਾਰਨ ਨੂੰ ਤੱਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। 


ਡਿਪਟੀ ਡੀ ਈ ਓ ਜਸਵਿੰਦਰ ਸਿੰਘ ਵੱਲੋਂ ਸਕੂਲਾਂ ਦਾ ਕੀਤਾ ਗਿਆ ਅਚਨਚੇਤ ਨਿਰੀਖਣ

 ਡਿਪਟੀ ਡੀ ਈ ਓ ਜਸਵਿੰਦਰ ਸਿੰਘ ਵੱਲੋਂ ਸਕੂਲਾਂ ਦਾ ਕੀਤਾ ਗਿਆ ਅਚਨਚੇਤ ਨਿਰੀਖਣ


ਦਾਖਲਾ ਵਧਾਉਣ ਲਈ ਅਧਿਆਪਕਾਂ ਨੂੰ ਕੀਤਾ ਗਿਆ ਪ੍ਰੇਰਿਤ 


ਲੁਧਿਆਣਾ 28 ਜੁਲਾਈ : ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਗੁਣਾਤਮਿਕਤਾ ਵਧਾਉਣ ਲਈ ਅਚਨਚੇਤ ਨਿਰੀਖਣ ਕੀਤੇ ਜਾ ਰਹੇ ਹਨ।

ਜਿਸ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵੱਲੋਂ ਖੰਨਾ -1 ਅਤੇ ਖੰਨਾ -2 ਬਲਾਕ ਦੇ ਪ੍ਰਾਇਮਰੀ ਸਕੂਲਾਂ ਦੇ ਸਿੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਅਚਨਚੇਤ ਨਿਰੀਖਣ ਕੀਤਾ ਗਿਆ। 



ਇਸ ਦੌਰਾਨ ਉਹਨਾਂ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ , ਵਿਦਿਆਰਥੀਆਂ ਦੀ ਹਾਜ਼ਰੀ ,ਨਵਾਂ ਦਾਖਲਾ , ਮਿੱਡ ਡੇ ਮੀਲ ਅਤੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕੀਤਾ । ਉਹਨਾਂ ਵੱਲੋਂ ਦੋਵਾਂ ਬਲਾਕਾਂ ਦੇ ਸਮੂਹ ਸੈਂਟਰ ਟੀਚਰਾਂ ਨਾਲ ਸ ਪ੍ਰਾ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਮੀਟਿੰਗ ਵੀ ਕੀਤੀ ਗਈ । ਮੀਟਿੰਗ ਦੌਰਾਨ ਉਹਨਾਂ ਸੈਂਟਰ ਹੈਡ ਟੀਚਰਾਂ ਵੱਲੋਂ ਸਕੂਲਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਰਹਿੰਦੀਆਂ ਕਮੀਆਂ ਪੇਸ਼ੀਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।

ਉਹਨਾਂ ਵੱਲੋਂ ਸੈਂਟਰ ਹੈਡ ਟੀਚਰਾਂ ਅਤੇ ਸਮੂਹ ਅਧਿਆਪਕਾਂ ਨੂੰ ਅਗਾਊਂ ਸਮੇਂ ਵਿੱਚ ਹਰ ਕਿਸਮ ਦੀ ਛੁੱਟੀ ਲਈ ਆਈ ਐੱਚ ਐੱਮ ਆਰ ਐੱਸ ਪੋਰਟਲ ਤੇ ਅਪਲਾਈ ਕਰਨ ਦੀ ਹਦਾਇਤ ਕੀਤੀ।

ਇਸ ਦੌਰਾਨ ਉਹਨਾਂ ਨਾਲ ਗੁਰਪ੍ਰੀਤ ਸਿੰਘ ਖੱਟੜਾ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਤੋਂ ਸੰਜੀਵ ਕੁਮਾਰ ਸ਼ਰਮਾ ਵੀ ਮੌਜ਼ੂਦ ਰਹੇ।

75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਹਿਸੀਲ ਖੰਨਾ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ

 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਹਿਸੀਲ ਖੰਨਾ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ  


ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਜੀ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਲੁਧਿਆਣਾ ਜਸਵਿੰਦਰ ਕੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਤਹਿਸੀਲ ਖੰਨਾ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਖੰਨਾ -1 ਤੇ ਖੰਨਾ-2 ਦੇ ਬਲਾਕ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ ।



 ਇਸ ਮੌਕੇ ਸ.ਜਸਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸ. ਗੁਰਪ੍ਰੀਤ ਸਿੰਘ ਜੀ ਖੱਟੜਾ ਅਤੇ ਸ੍ਰੀ ਸੰਜੀਵ ਕੁਮਾਰ ਵੀ ਮੌਕੇ ਤੇ ਪਹੁੰਚੇ 

 ਖੰਨਾ 1 ਅਤੇ ਖੰਨਾ 2 ਦੇ ਸਾਰੇ ਸੈਂਟਰ ਇੰਚਾਰਜਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਨੂੰ ਭਾਗ ਦਿਵਾਇਆ ਜਿਸ ਵਿਚ ਸੁੰਦਰ ਲਿਖਾਈ -ਪੰਜਾਬੀ ,ਅੰਗਰੇਜ਼ੀ ਅਤੇ ਹਿੰਦੀ। ਸਕਿੱਟ ਮੁਕਾਬਲੇ , ਕਵਿਤਾ ਗਾਇਨ ਮੁਕਾਬਲਾ , ਪੇਂਟਿੰਗ ਮੁਕਾਬਲਾ, ਸਲੋਗਨ ਮੁਕਾਬਲੇ , ਪੋਸਟਰ ਮੇਕਿੰਗ ਮੁਕਾਬਲਾ ਆਦਿ ਸ਼ਾਮਲ ਸੀ ।ਸੀ.ਐਚ.ਟੀ ਮੈਡਮ ਗਲੈਕਸੀ ਸੋਫ਼ਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸਾਰੇ ਸਟਾਫ਼ ਅਤੇ ਸਾਰੇ ਬਲਾਕ ਦੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਦੱਸਿਆ ਕਿ ਸਕਿੰਟ ਮੁਕਾਬਲੇ ਵਿਚ ਖੰਨਾ ਨੰਬਰ 8 ਪਹਿਲੇ ਅਤੇ ਘੁਰਾਲਾ ਦੂਜੇ ਨੰਬਰ ਤੇ, ਕਵਿਤਾ ਗਾਇਨ ਮੁਕਾਬਲੇ ਵਿਚ ਘੁੰਗਰਾਲੀ ਰਾਜਪੂਤਾਂ ਦੀ ਤਲਵਿੰਦਰ ਕੌਰ ਪਹਿਲੇ ਅਤੇ ਭੁਮੱਦੀ ਦੀ ਅਰਸ਼ਪ੍ਰੀਤ ਕੌਰ ਦੂਜੇ, ਪੋਸਟਰ ਮੇਕਿੰਗ ਮੁਕਾਬਲੇ ਵਿਚ ਲਲੌੜੀ ਖੁਰਦ ਦਾ ਅਮਰ ਕੁਮਾਰ ਪਹਿਲੇ ਅਤੇ ਭੁਮੱਦੀ ਦਾ ਮੰਨਤ ਮਹਿਰਾ ਦੂਜੇ, ਸਲੋਗਨ ਮੁਕਾਬਲੇ ਵਿਚ ਕੰਮਾਂ ਦੀ ਮਹਿਕਪ੍ਰੀਤ ਕੌਰ ਅਤੇ ਕੌੜੀ ਦੀ ਤਰਨਪ੍ਰੀਤ ਕੌਰ ਦੂਜੇ, ਪੇਟਿੰਗ ਮੁਕਾਬਲੇ ਵਿਚ ਭੁਮੱਦੀ ਦੀ ਜਸਮੀਤ ਕੌਰ ਪਹਿਲੇ ਅਤੇ ਬੀਜਾ ਦੀ ਵੰਦਨਾ ਕੁਮਾਰੀ ਤੇ ਖੰਨਾ ਨੰਬਰ 8 ਦਾ ਅਤਿੰਦਰਜੀਤ ਸਿੰਘ ਦੂਜੇ ਨੰਬਰ ਤੇ, ਸੁੰਦਰ ਲਿਖਾਈ ਪੰਜਾਬੀ ਵਿਚ ਕੰਮਾਂ ਦੀ ਪਵਲੀਨ ਕੌਰ ਪਹਿਲੇ ਅਤੇ ਘੁੰਗਰਾਲੀ ਰਾਜਪੂਤਾਂ ਦੀ ਮੁਸਕਾਨਦੀਪ ਕੌਰ ਦੂਜੇ ਨੰਬਰ ਤੇ, ਸੁੰਦਰ ਲਿਖਾਈ ਹਿੰਦੀ ਵਿਚ ਬੀਜਾ ਦੀ ਇਤੀ ਸ਼ਿਰੀ ਪਹਿਲੇ ਨੰਬਰ ਤੇ ਅਤੇ ਘੁੰਗਰਾਲੀ ਰਾਜਪੂਤਾਂ ਦੀ ਰਾਜਪ੍ਰੀਤ ਕੌਰ ਦੂਜੇ ਨੰਬਰ ਤੇ, ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਮਾਜਰੀ ਦਾ ਸਾਹਿਲਪਰੀਤ ਸਿੰਘ ਪਹਿਲੇ ਅਤੇ ਕੰਮਾਂ ਦੀ ਗੁਰਲੀਨ ਕੌਰ ਦੂਜੇ ਨੰਬਰ ਤੇ ਰਹੀ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਪ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

 ਇਸ ਮੌਕੇ ਸੀਐਚਟੀ ਰੈਨੂੰ ਬਾਲਾ, ਸੀਐਚਟੀ ਰਣਜੋਧ ਸਿੰਘ, ਬੀਐਮਟੀ ਰੁਪਿੰਦਰ ਸਿੰਘ, ਬੀਐਮਟੀ ਕੁਲਵਿੰਦਰ ਸਿੰਘ, ਬੀਐਮਟੀ ਸੁਖਵਿੰਦਰ ਸਿੰਘ ਅਤੇ ਹਾਜਰ ਸਮੂਹ ਅਧਿਆਪਕਾਂ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

ਮਿਡ-ਡੇ-ਮੀਲ ਵਰਕਰਾਂ ਨੇ ਘੱਟੋ-ਘੱਟ ਉਜਰਤ ਲਾਗੂ ਕਰਨ ਦੀ ਕੀਤੀ ਮੰਗ

 *ਮਿਡ-ਡੇ-ਮੀਲ ਵਰਕਰਾਂ ਨੇ ਘੱਟੋ-ਘੱਟ ਉਜਰਤ ਲਾਗੂ ਕਰਨ ਦੀ ਕੀਤੀ ਮੰਗ*


ਰਾਹੋਂ , 28.07.2022 ( ਪ੍ਰਮੋਦ ਭਾਰਤੀ ) 

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਔੜ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਨੇ ਸੰਬੋਧਨ ਕੀਤਾ। ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਵਿੱਚ ਕੋਈ ਵੀ ਤਜਵੀਜ਼ ਨਾ ਰੱਖਣ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਘੱਟ-ਘੱਟ ਉਜਰਤ ਕਾਨੂੰਨ ਲਾਗੂ ਕਰਦਿਆਂ ਰੈਗੂਲਰ ਕਰਨ ਦੀ ਮੰਗ ਕੀਤੀ। ਵਰਕਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਉਚ ਅਧਿਕਾਰੀਆਂ ਨੂੰ ਵਫਦ ਮਿਲਣ ਦਾ ਫੈਸਲਾ ਕੀਤਾ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ 2-3 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਸੂਬਾ ਅਜਲਾਸ ਦੀਆਂ ਤਿਆਰੀਆਂ, ਜਥੇਬੰਦਕ ਚੋਣਾਂ ਵਿੱਚ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ ਮੈੰਬਰਸ਼ਿਪ ਕਰਨ ਦਾ ਫੈਸਲਾ ਕੀਤਾ ਗਿਆ। ਬਲਾਕ ਵਲੋਂ ਪਿਛਲੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਸਬੰਧੀ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝੇ ਸੰਘਰਸ਼ਾਂ ਦੌਰਾਨ ਆਗੂਆਂ 'ਤੇ ਦਰਜ ਪੁਲਿਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।



          ਮੀਟਿੰਗ ਵਿੱਚ ਪ੍ਰੀਤੀ, ਕੁਲਵਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਸੱਤਿਆ, ਜਸਵਿੰਦਰ ਕੌਰ, ਬਲਵਿੰਦਰ ਕੌਰ, ਜੋਤੀ, ਚਰਨਜੀਤ ਕੌਰ, ਬਿਮਲਾ ਦੇਵੀ, ਪਰੋਮਿਲਾ ਦੇਵੀ, ਨਵਜੀਤ ਕੌਰ, ਸਰਬਜੀਤ ਕੌਰ, ਭੁਪਿੰਦਰ ਕੌਰ, ਲਛਮੀ ਦੇਵੀ, ਮਮਤਾ, ਊਸ਼ਾ ਰਾਣੀ, ਸਰੋਜ ਰਾਣੀ, ਸੋਨੀਆ, ਪਰਮਿੰਦਰਜੀਤ ਕੌਰ, ਆਸ਼ਾ ਰਾਣੀ, ਮੰਜੂ, ਜੋਤੀ, ਮਨਦੀਪ ਕੌਰ, ਸੁਖਵਿੰਦਰ ਕੌਰ, ਰੇਸ਼ਮ ਕੌਰ, ਸੰਦੀਪ ਕੌਰ, ਮਮਤਾ ਰਾਣੀ, ਸੁਸ਼ਮਾ ਰਾਣੀ, ਸੋਮਾ ਰਾਣੀ, ਆਸ਼ਾ ਰਾਣੀ ਹਾਜ਼ਰ ਸਨ।

SUSPEND: HEADMASTER SUSPENDED BY EDUCATION DEPARTMENT

 

DAY SCHOLAR WING: ਪੰਜਾਬ ਦੇ ਸਕੂਲਾਂ ਵਿੱਚ ਖੁੱਲਣਗੇ ਡੇਅ ਸਕਾਲਰ ਵਿੰਗ,

 

ਚੋਣ ਕਮਿਸ਼ਨ ਵੱਲੋਂ ਹਦਾਇਤਾਂ ਹੁਣ 17 ਸਾਲ ਤੋਂ ਬਾਅਦ ਨੌਜਵਾਨ ਹੁਣ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਕਰ ਸਕਣਗੇ ਅਪਲਾਈ

 ਨਵੀਂ ਦਿੱਲੀ 28 ਜੁਲਾਈ 



17 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹੁਣ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਪਹਿਲਾਂ ਤੋਂ ਅਰਜ਼ੀ ਦੇ ਸਕਦੇ ਹਨ ਅਤੇ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਇੱਕ ਸਾਲ ਦੀ 1 ਜਨਵਰੀ ਨੂੰ 18 ਸਾਲ ਦੀ ਉਮਰ ਪ੍ਰਾਪਤ ਕਰਨ ਦੇ ਪੂਰਵ-ਲੋੜੀਂਦੇ ਮਾਪਦੰਡ ਦੀ ਉਡੀਕ ਕਰਨੀ ਪਵੇ। 


PUNJAB CABINET DECISION: ਅੱਜ ਹੋਈ ਪੰਜਾਬ ਕੈਬਨਿਟ ਦੇ ਫੈਸਲੇ( EMPLOYEES REGULARISATION, NEW AG,ETC)

 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਅਹਿਮ ਮੀਟਿੰਗ ਸਮਾਪਤ ਹੋ ਗਈ ਹੈ। ਸੀਐਮ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ।


ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ

 ਸੀਐਮ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਲਈ ਡਿਜੀਟਲ ਨੀਤੀ ਬਣਾਈ ਗਈ ਹੈ। ਇਸ ਦੇ ਨਾਲ ਹੀ ਟਰੱਕ 'ਤੇ ਜੀ.ਪੀ.ਐੱਸ. ਸਿਸਟਮ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਵੀ ਨਹੀਂ ਦਿਆਂਗੇ।




ਸਜ਼ਾ ਪੂਰੀ ਕਰ ਚੁੱਕੇ ਕਰੀਬ 100 ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ 

ਇਸ ਦੇ ਨਾਲ ਹੀ ਅੱਜ ਦੀ ਮੀਟਿੰਗ ਵਿੱਚ ਸਜ਼ਾ ਪੂਰੀ ਕਰ ਚੁੱਕੇ ਕਰੀਬ 100 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। 


36000 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ ਵਿਨੋਦ ਘਈ 

ਇਸ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਬਾਰੇ ਸੀ.ਐਮ ਮਾਨ ਨੇ ਕਿਹਾ ਕਿ ਉਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਮੀਟਿੰਗਾਂ ਜਾਰੀ ਹਨ , ਛੇਤੀ ਹੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ


ਪੰਜਾਬ ਦੇ ਨਵੇਂ ਐਡਵੋਕੇਟ ਜਨਰਲ 

 ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਏਜੀ ਵਿਨੋਦ ਘਈ ਹੋਣਗੇ। ਉਨ੍ਹਾਂ ਨੂੰ ਬਿਨਾਂ ਸਿਫਾਰਿਸ਼ ਦੇ ਟੀਮ ਦਿੱਤੀ ਜਾਵੇਗੀ।

36000 EMPLOYEES REGULARISATION:ਪੰਜਾਬ ਸਰਕਾਰ ਦੇ ਸਾਰੇ ਯੋਗ ਕੱਚੇ ਕਾਮਿਆਂ ਨੂੰ ਜਲਦ ਹੀ ਮਿਲੇਗੀ ਖੁਸ਼ਖ਼ਬਰੀ-ਹਰਪਾਲ ਸਿੰਘ ਚੀਮਾ

 ਪੰਜਾਬ ਸਰਕਾਰ ਦੇ ਸਾਰੇ ਯੋਗ ਕੱਚੇ ਕਾਮਿਆਂ ਨੂੰ ਜਲਦ ਹੀ ਮਿਲੇਗੀ ਖੁਸ਼ਖ਼ਬਰੀ-ਹਰਪਾਲ ਸਿੰਘ ਚੀਮਾ


-ਵਿੱਤ ਮੰਤਰੀ ਚੀਮਾ ਵੱਲੋਂ ਪਟਿਆਲਾ ਜ਼ਿਲੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ


ਚੰਡੀਗੜ/ਪਟਿਆਲਾ, 27 ਜੁਲਾਈ:


ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਦਿਤੀ ਗਰੰਟੀ ਨੂੰ ਪੂਰਾ ਕਰਕੇ ਸੂਬੇ ਦੇ ਠੇਕੇ ‘ਤੇ ਕੰਮ ਕਰਦੇ ਸਾਰੇ ਯੋਗ 36 ਹਜ਼ਾਰ ਕਾਮਿਆਂ ਨੂੰ ਹਰ ਹਾਲ ਪੱਕਾ ਕਰੇਗੀ ਅਤੇ ਇਸ ਸਬੰਧੀ ਜਲਦੀ ਹੀ ਖੁਸ਼ਖਬਰੀ ਮਿਲੇਗੀ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕੀਤਾ। ਉਹ ਪਟਿਆਲਾ ਜ਼ਿਲੇ ਦੇ ਇੰਚਾਰਜ ਮੰਤਰੀ ਵਜੋਂ ਪਟਿਆਲਾ ਜ਼ਿਲੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਪੁਜੇ ਹੋਏ ਸਨ। 


ਇੱਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੱਚੇ ਤੇ ਠੇਕੇ ‘ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਵੱਲੋਂ ਗਠਿਤ ਕਮੇਟੀ ਦੀਆਂ ਲਗਾਤਾਰ ਮੀਟਿੰਗਾਂ ਦੌਰਾਨ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।


ਸੂਬੇ ਦੇ ਖ਼ਜ਼ਾਨੇ ਬਾਰੇ ਪੁੱਛੇ ਜਾਣ ਵਿੱਤ ਮੰਤਰੀ ਨੇ ਕਿਹਾ ਕਿ ਖ਼ਜ਼ਾਨਾ ਜਲਦੀ ਭਰੇਗਾ ਕਿਉਕਿ ਸਰਕਾਰ ਦੀ ਨੀਅਤ ਸਾਫ਼ ਹੈ ਪ੍ਰੰਤੂ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਪਿੱਛਲੀ ਸਰਕਾਰ ਨੇ ਪੰਜ ਸਾਲ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਥੋਂ ਤੱਕ ਕਿ ਜੀ ਐੱਸ ਟੀ ਇਕੱਤਰ ਕਰਨ ਦੇ ਵੀ ਯਤਨ ਨਹੀਂ ਕੀਤੇ ਅਤੇ ਕੇਵਲ ਕੇਂਦਰ ਸਰਕਾਰ ‘ਤੇ ਨਿਰਭਰਤਾ ਰੱਖੀ ਜਦਕਿ ਉਨਾਂ ਦੀ ਸਰਕਾਰ ਨੇ ਜੀ.ਐੱਸ.ਟੀ. ਵੀ ਵਧਾਇਆ ਹੈ।


ਸ. ਚੀਮਾ ਨੇ ਅੱਗੇ ਕਿਹਾ ਕਿ ਸੂਬੇ ਦੀ ਆਬਕਾਰੀ ਨੀਤੀ ਤੋਂ ਪਿੱਛਲੇ ਸਾਲ 6200 ਕਰੋੜ ਰੁਪਏ ਮਿਲੇ ਸਨ ਤੇ ਇਸ ਸਾਲ 9600 ਕਰੋੜ ਦਾ ਟੀਚਾ ਹੈ।ਪੰਜਾਬੀ ਯੂਨੀਵਰਸਿਟੀ ਬਾਰੇ ਪੁੱਛਣ ‘ਤੇ ਉਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ 150 ਕਰੋੜ ਰੁਪਏ ਕਰਜ਼ੇ ਨੂੰ ਲਾਹੁਣ ਲਈ ਸਰਕਾਰ ਗੰਭੀਰ ਹੈ ਜਦਕਿ ਇਸਦੀ ਸਾਲਾਨਾ ਗਰਾਂਟ ਨੂੰ 114 ਕਰੋੜ ਤੋਂ ਵਧਾ ਕੇ 200 ਕਰੋੜ ਰੁਪਏ ਕਰ ਦਿੱਤਾ ਗਿਆ ਹੈ।


ਇਸ ਉਪਰੰਤ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਫੰਡ 100 ਫੀਸਦੀ ਵਰਤੇ ਜਾਣੇ ਯਕੀਨੀ ਬਣਾਏ ਜਾਣ। ਉਨਾਂ ਕਿਹਾ ਕਿ ਕਿਸੇ ਵੀ ਸਕੀਮ ਦੇ ਫੰਡ ਵਾਪਸ ਜਾਣ ਦਾ ਗੰਭੀਰ ਨੋਟਿਸ ਲੈਕੇ ਅਜਿਹੇ ਵਿਭਾਂਗਾਂ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਵਿੱਤ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਕਾਸ ਕੰਮ ‘ਚ ਕੁਤਾਹੀ ਨਾ ਵਰਤੀ ਜਾਵੇ ਕਿਉਂਕਿ ਉਹ ਹਰ ਮਹੀਨੇ ਅਜਿਹੀ ਮੀਟਿੰਗ ਕਰਨ ਦੇ ਨਾਲ-ਨਾਲ ਵਿਕਾਸ ਕੰਮਾਂ ਦੀ ਫ਼ਿਜੀਕਲ ਵੈਰੀਫਿਕੇਸ਼ਨ ਵੀ ਕਰਨਗੇ, ਇਸ ਲਈ ਅਧਿਕਾਰੀ ਵਿਕਾਸ ਕੰਮਾਂ ਦੀ ਗੁਣਵੱਤਾ ਤੇ ਇਨਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਦੇ ਮਿਆਰ ਦਾ ਖਾਸ ਖਿਆਲ ਰੱਖਣ। ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਕਿਸੇ ਕਿਸਮ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਜਾਵੇਗਾ।


ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿੱਤ ਮੰਤਰੀ ਨੂੰ ਜ਼ਿਲੇ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਵਿੱਤ ਮੰਤਰੀ ਨੇ ਵੱਡੀ ਤੇ ਛੋਟੀ ਨਦੀ, ਨਵੇਂ ਬਣ ਰਹੇ ਬੱਸ ਸਟੈਂਡ, 24 ਘੰਟੇ ਨਹਿਰੀ ਪਾਣੀ, ਐਸ.ਟੀ.ਪੀਜ਼, ਡੇਅਰੀ ਪ੍ਰਾਜੈਕਟ, ਰਜਿੰਦਰਾ ਲੇਕ, ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਹੈਰੀਟੇਜ਼ ਸਟਰੀਟ, ਸੀ ਸੀ ਟੀ ਵੀ ਕੈਮਰੇ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਸਮੇਤ ਵਿਦਿਅਕ ਤੇ ਤਕਨੀਕੀ ਸਿੱਖਿਆ ਅਦਾਰਿਆਂ ਤੋਂ ਇਲਾਵਾ ਵੱਖ-ਵੱਖ ਸੜਕਾਂ ਤੇ ਜੰਗਲਾਤ, ਬਾਗਬਾਨੀ ਤੇ ਹੋਰ ਮਹਿਕਮਿਆਂ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ।


ਵਿੱਤ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਜ਼ਿਲੇ ਅੰਦਰ ਡਿਸਟਲਰੀਆਂ ਦਾ ਨਿਯਮਤ ਤੌਰ ‘ਤੇ ਨਿਰੀਖਣ ਕੀਤਾ ਜਾਵੇ ਤੇ ਹੋਰਨਾਂ ਵਿਭਾਗਾਂ ਨੂੰ ਨਾਲ ਲੈ ਕੇ ਨਾਲ ਲਗਦੇ ਇਲਾਕਿਆਂ ਦੇ ਪਾਣੀ ਦੇ ਨਮੂਨੇ ਵੀ ਭਰੇ ਜਾਣ।ਵਿਤ ਮੰਤਰੀ ਨੇ ਜ਼ਿਲੇ ਅੰਦਰ ਹੜਾਂ ਤੋਂ ਬਚਾਅ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਖ਼ਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਵੀ ਦਿਤੇ।ਸਿੰਜਾਈ ਵਿਭਾਗ ਨੂੰ ਨਹਿਰਾਂ ਤੇ ਸੂਇਆਂ ਦੇ ਮੋਘਿਆਂ ਨੂੰ ਡਿਜਾਇਨ ਮੁਤਾਬਕ ਪੁਖ਼ਤਾ ਕਰਨ ਤੇ ਬਨੂੜ ਕੈਨਾਲ ਦੇ ਕੰਮ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿਤੇ।


ਉਹਨਾਂ ਨੇ ਕੇਂਦਰੀ ਸਕੀਮਾਂ, ਪ੍ਰਧਾਨ ਮੰਤਰੀ ਆਵਾਜ਼ ਯੋਜਨਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਕੇਂਦਰੀ ਤੇ ਰਾਜ ਪ੍ਰਾਯੋਜਿਤ ਪੈਨਸ਼ਨ ਯੋਜਨਾਵਾਂ ਸਮੇਤ ਹੋਰ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਤੇ ਇਹਨਾਂ ਦਾ ਲਾਭ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਨੂੰ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ।


ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਮੁਕੰਮਲ ਰਿਪੋਰਟ ਉਹਨਾਂ ਨੂੰ ਪੇਸ਼ ਕੀਤੀ ਜਾਵੇ।ਉਨਾਂ ਨੇ ਮਿਰਤਕ ਪੈਨਸ਼ਨਰਾਂ ਦੀ ਪੈਨਸ਼ਨ ਰੋਕੇ ਜਾਣ ਬਾਰੇ ਵੀ ਆਦੇਸ਼ ਦਿਤੇ। ਸੁਗੰਮਿਯਾ ਭਾਰਤ ਯੋਜਨਾ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨਾਂ ਨੇ ਫ਼ੰਡ ਵਾਪਿਸ ਜਾਣ ਦਾ ਗੰਭੀਰ ਨੋਟਿਸ ਲਿਆ ਤੇ ਲੋਕ ਨਿਰਮਾਣ ਵਿਭਾਗ ਤੋਂ ਇਸਦੀ ਰਿਪੋਰਟ ਤਲਬ ਕੀਤੀ।ਬੇਟੀ ਬਚਾਓ ਬੇਟੀ ਪੜਾਓ, ਸਵੱਛ ਭਾਰਤ ਸਕੀਮ, ਦੀਨ ਦਿਆਲ ਉਪਾਧਯਾ ਗ੍ਰਾਮ ਜਯੋਤੀ ਯੋਜਨਾ ਤੇ ਹੋਰ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਉਨਾਂ ਕਿਹਾ ਕਿ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਦੇ ਲਾਭਪਾਤਰੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ।


ਆਬਕਾਰੀ ਵਿਭਾਗ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਸ. ਚੀਮਾ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਜੀ.ਐਸ.ਟੀ. ਕੁਲੈਕਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾਵੇ ਅਤੇ ਜ਼ਿਲੇ ਅੰਦਰ ਟੈਕਸ ਚੋਰੀ ਕਰਨ ਵਾਲੇ ਪਾਸਰਜ਼ ਨੂੰ ਫੜਿਆ ਜਾਵੇ ਅਤੇ ਆਪਣੇ ਮੋਬਾਇਲ ਵਿੰਗਾਂ ਨੂੰ ਹੋਰ ਚੌਕਸ ਕਰਕੇ ਟੈਕਸ ਚੋਰੀ ਰਸਤਿਆਂ ਦੀ ਨਿਯਮਤ ਚੈਕਿੰਗ ਕਰਕੇ ਨਜਾਇਜ਼ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਜ਼ੁਰਮਾਨੇ ਕੀਤੇ ਜਾਣ।


ਇਸ ਦੌਰਾਨ ਵਿਧਾਇਕ ਡਾ. ਬਲਬੀਰ ਸਿੰਘ, ਗੁਰਲਾਲ ਘਨੌਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਵੱਖ-ਵੱਖ ਮੁੱਦੇ ਉਠਾਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿੱਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਮੀਟਿੰਗ ਦੌਰਾਨ ਡਵੀਜਨਲ ਕਮਿਸ਼ਨਰ ਅਰੁਣ ਸੇਖੜੀ, ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ, ਏ ਡੀ ਸੀਜ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

PUNJAB CABINET MEETING ON 28TH JULY,READ HERE

 

CHANDIGARH TEACHER DEPUTATION 2022: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਅਸਾਮੀਆਂ ਡੈਪੂਟੇਸ਼ਨ ਰਾਹੀਂ ਭਰਨ ਲਈ ਅਰਜ਼ੀਆਂ ਦੀ ਮੰਗ

CHANDIGARH TEACHER DEPUTATION 2022: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਅਸਾਮੀਆਂ ਡੈਪੂਟੇਸ਼ਨ ਰਾਹੀਂ ਭਰਨ ਲਈ ਅਰਜ਼ੀਆਂ ਦੀ ਮੰਗ 

ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਤੋਂ BI-MONTHLY TEST ,TERM EXAM ਅਤੇ ਪ੍ਰੀ ਬੋਰਡ ਪ੍ਰੀਖਿਆਵਾਂ Weightage ਦੇਣ ਸਬੰਧੀ ਮੌਜੂਦਾ ਹਦਾਇਤਾਂ


ਅਕਾਦਮਿਕ ਸਾਲ 2021-22 ਤੋਂ ਬੋਰਡ ਨਾਲ ਸਰਕਾਰੀ, ਅਰਧ ਸਰਕਾਰੀ,ਏਡਿਡ,ਐਫੀਲਿਏਟਿਡ,ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Tests ਅਤੇ Term ਪ੍ਰੀਖਿਆ , ਪੀ-ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ Weightage ਦੇਣ ਸਬੰਧੀ ਸਿੱਖਿਆ ਬੋਰਡ ਵੱਲੋਂ  ਜਾਣਕਾਰੀ ਦਿੱਤੀ ਗਈ ਹੈ:-

ਜਾਰੀ ਹਦਾਇਤਾਂ ਅਨੁਸਾਰ  1) ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਤਿੰਨ Bimonthly Class Tests(ਆਨਲਾਈਨ/ਆਫ ਲਾਈਨ) ਲਏ ਜਾਣਗੇ।

ii) ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋਂ ਹਰੇਕ ਸਾਲ 15 ਫਰਵਰੀ ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25ਫਰਵਰੀ ਤੱਕ ਸਕੂਲਾਂ ਵੱਲੋਂ ਅਪਲੋਡ ਕੀਤਾ ਜਾਵੇਗਾ।( ਹੁਣ 3 ਮਾਰਚ ਤੱਕ ਵਾਧਾ ਕੀਤਾ ਹੈ) 

iii) Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।

2. ਉਪਰੋਕਤ ਲੜੀ ਨੰ. i) ਤੋਂ iii) ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Tests, Term ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Tests :-

i) a) ਟੈਸਟ 1-20 ਮਈ ਤੋਂ 30 ਮਈ ਤੱਕ

b) ਟੈਸਟ 2-20 ਅਗਸਤ ਤੋਂ 30 ਅਗਸਤ ਤੱਕ

c) ਟੈਸਟ 3-20 ਨਵੰਬਰ ਤੋਂ 30 ਨਵੰਬਰ ਤੱਕ

ਟਰਮ ਪ੍ਰੀਖਿਆਵਾਂ- 25 ਸਤੰਬਰ ਤੋਂ 10 ਅਕਤੂਬਰ ਤੱਕ

iii) ਪੀ-ਬੋਰਡ ਪ੍ਰੀਖਿਆਵਾਂ-01 ਫਰਵਰੀ ਤੋਂ 15 ਫਰਵਰੀ ਤੱਕ

3.i) ਸਕੂਲਾਂ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਤਿੰਨੋ Bimonthly Tests ਦੇ ਅੰਕ ਅਤੇ ਟਰਮ ਪ੍ਰੀਖਿਆ ਦੇ ਅੰਕ, ਬੋਰਡ ਨੂੰ ਹਰ ਹਾਲਤ ਵਿੱਚ ਹਰੇਕ ਸਾਲ 15 ਦਸੰਬਰ ਤੱਕ ਭੇਜੇ ਜਾਣ।

ii) ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।

4. ਵੱਖ-ਵੱਖ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ, ਬੋਰਡ ਵੱਲੋਂ ਨਿਰਧਾਰਿਤ ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਅਤੇ ਅੰਕ ਵੰਡ ਅਨੁਸਾਰ ਹੀ ਲਈਆਂ ਜਾਣ।

5.ਸਕੂਲਾਂ ਵੱਲੋਂ ਲਏ ਗਏ ਤਿੰਨ Bimonthly Tests, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਤਿੰਨ ਸਾਲ ਤੱਕ ਰੱਖਣਾ ਜਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।

6. i) ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ।ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣ।

7.ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੋ ਮੁਲਾਂਕਣ ਟੈਸਟ ਵੀ ਕੰਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।ਸਕੂਲਾਂ ਵੱਲੋਂ ਲਏ ਗਏ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮੀਅਤ ਦੇਣ ਲਈ ਇਨ੍ਹਾਂ ਅੰਕਾਂ ਨੂੰ ਅਕਾਦਮਿਕ ਸਾਲ 2021-22 ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ CCE ਅਤੇ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ INA ਦੇ ਅੰਕਾਂ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ CCE/INA ਦਾ ਮਡਿਊਲ ਖੇਤਰ ਵਿੱਚ ਪ੍ਰੀ-ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀ ਸੂਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ।

ਨੋਟ:-

1) ਨੁਕਤਾ ਨੰ.2 i) a, b ਤੇ c ਅਤੇ ii) ਟਰਮ-ਪ੍ਰੀਖਿਆ ਸਬੰਧੀ ਦੱਸਿਆ ਜਾਂਦਾ ਹੈ ਕਿ ਅਕਾਦਮਿਕ ਸਾਲ 2021-22 ਤੋਂ ਹਰੇਕ ਸਾਲ ਲਈ ਇਹ ਨੀਤੀ ਨਿਰਧਾਰਿਤ ਹੋਵੇਗੀ। ਪਰੰਤੂ ਅਕਾਦਮਿਕ ਸਾਲ 2021-22 ਲਈ ਜੇਕਰ ਇਹ ਟੈਸਟ ਅਤੇ ਟਰਮ-ਪ੍ਰੀਖਿਆ ਕਿਸੇ ਸਕੂਲ ਵੱਲੋਂ ਅਜੇ ਤੱਕ ਸੰਚਾਲਿਤ ਨਹੀਂ ਕੀਤੇ ਗਏ ਹਨ ਤਾਂ ਉਨ੍ਹਾਂ ਸਕੂਲਾਂ ਵੱਲੋਂ ਇਹ ਟੈਸਟ ਸੰਚਾਲਿਤ ਕਰਨ ਉਪਰੰਤ ਪ੍ਰਾਪਤ ਅੰਕਾਂ ਨੂੰ ਬੋਰਡ ਦੇ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ।





B.PED ADMISSION 2022: ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ

ਦਾਖ਼ਲਾ ਨੋਟਿਸ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਸਾਂਝੀ ਪ੍ਰਵੇਸ਼ ਪ੍ਰੀਖਿਆ ਅਤੇ ਸੈਂਟਰਲਾਈਜ਼ਡ ਕੌਂਸਲਿੰਗ ਬੀ.ਪੀ.ਐੱਡ (ਦੋ ਸਾਲਾ ਕੋਰਸ) ਸੈਸ਼ਨ 2022-23  

ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ. 08/42/2020-ISS/PF237 ਮਿਤੀ : 08.07.2022 ਦੇ ਅਨੁਸਾਰ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਪੀ.ਐੱਡ (ਦੋ ਸਾਲਾ ਕੋਰਸ) ਸੈਸ਼ਨ 2022-23 ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ.) ਫ਼ਿਜ਼ੀਕਲ ਫਿਟਨੈੱਸ ਟੈਸਟ ਅਤੇ ਸੈਂਟਰਲਾਈਜ਼ਡ ਕੌਂਸਲਿੰਗ ਲਈ ਪੰਜਾਬ ਦੇ ਸਮੂਹ ਫ਼ਿਜ਼ੀਕਲ ਐਜੂਕੇਸ਼ਨ ਕਾਲਜ (ਗੌਰਮਿੰਟ, ਗੌਰਮਿੰਟ ਏਡਿਡ ਅਤੇ ਪ੍ਰਾਈਵੇਟ ਸੈਲਫ-ਫਾਈਨਾਂਸਡ) ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨਾਲ ਐਫੀਲੀਏਟਿਡ/ਕੰਨਸਟੀਚਿਊਟ ਕਾਲਜ ਹਨ .

ਉਨ੍ਹਾਂ ਕਾਲਜਾਂ ਵਿਚ ਬੀ.ਪੀ.ਐਡ (ਦੋ ਸਾਲਾ ਕੋਰਸ) ਸੈਸ਼ਨ 2022-23 ਲਈ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਨਲਾਈਨ ਰਜਿਸਟ੍ਰੇਸ਼ਨ www.mbspsu.ac.in 'ਤੇ ਅਪਲਾਈ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 05 ਅਗਸਤ, 2022 ਹੈ। 

 ਸੀ.ਈ.ਟੀ. (ਫ਼ਿਜ਼ੀਕਲ ਫਿਟਨੈੱਸ ਟੈਸਟ) ਮਿਤੀ 09 ਅਤੇ 10 ਅਗਸਤ 2022 ਨੂੰ ਹੇਠ ਲਿਖੇ ਕਾਲਜਾਂ ਵਿਖੇ ਹੋਵੇਗਾ :
 1. ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਪਟਿਆਲਾ - 94657-80091
 2. ਸਰਕਾਰੀ ਸਪੋਰਟਸ ਅਤੇ ਆਰਟਸ ਕਾਲਜ, ਜਲੰਧਰ 3
. ਡੀ.ਏ.ਵੀ. ਕਾਲਜ, ਅਬੋਹਰ, ਫ਼ਾਜ਼ਿਲਕਾ - 97812-62092 -98556-39123 

 ਉਮੀਦਵਾਰ ਨੂੰ ਰਜਿਸਟ੍ਰੇਸ਼ਨ ਫਾਰਮ ਵਿਚ ਆਪਣੀ ਪਸੰਦ ਦੇ ਕੇਂਦਰ ਦੀ ਚੋਣ ਕਰਨੀ ਜ਼ਰੂਰੀ ਹੈ। ਅਪਲਾਈ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।

PUNJAB B.PED ADMISSION 2022 LINK FOR APPLYING ONLINE CLICK HERE 



BIMONTHLY EXAM AUGUST 2022: 8 ਅਗਸਤ ਤੋਂ ਸ਼ੁਰੂ ਹੋਣਗੀਆਂ BIMONTHLY ਪ੍ਰੀਖਿਆਵਾਂ , ਹਦਾਇਤਾਂ ਜਾਰੀ

 

RECENT UPDATES

Today's Highlight