Wednesday, 27 July 2022

6636 ETT RECRUITMENT: 6635 ਈਟੀਟੀ ਭਰਤੀ, ਦੂਜੀ ਸਿਲੈਕਸਨ ਲਿਸਟ ਆਊਟ, ਸਟੇਸ਼ਨ ਚੋਣ ਦਾ ਸੱਦਾ

 ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ.) ਪੰਜਾਬ (ਕੰਪਲੈਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਫੇਜ਼-8, ਬਲਾਕ-ਈ, ਐਸ.ਏ.ਐਸ. ਨਗਰ)1. ਸਿੱਖਿਆ ਵਿਭਾਗ, ਪੰਜਾਬ ਵੱਲੋਂ ਈ.ਟੀ.ਟੀ. ਕਾਡਰ ਦੀਆਂ 6635 ਅਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 13-06-2022 ਨੂੰ ਵਿਭਾਗ ਦੇ ਪੋਰਟਲ ਤੇ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਉਮੀਦਵਾਰਾਂ ਦਾ ਚੋਣ ਨਤੀਜਾ ਉਨ੍ਹਾਂ ਵੱਲੋਂ WITHHELD ਰੱਖਿਆ ਗਿਆ ਸੀ। ਇਸ ਚੋਣ ਸੂਚੀ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਆਨਲਾਈਨ ਪ੍ਰੋਸੈਸ ਰਾਹੀਂ ਸਟੇਸ਼ਨ ਚੋਣ ਕਰਵਾ ਕੇ ਉਨ੍ਹਾਂ ਨੂੰ ਮਿਤੀ 02-07-2022 ਨੂੰ ਸਟੇਸ਼ਨ ਅਲਾਟ ਕੀਤੇ ਗਏ ਸਨ ਅਤੇ ਇਸ ਉਪਰੰਤ ਸਬੰਧਤ ਜਿਲਾ ਸਿੱਖਿਆ ਅਫਸਰ(ਐੱਸ) ਵੱਲੋਂ ਉਮੀਦਵਾਰਾਂ ਨੂੰ ਨਿਯੁਕੇਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। pb jobsoftoday


2. ਹੁਣ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਬਹੁਤ ਸਾਰੇ ਉਮੀਦਵਾਰਾਂ ਦੇ ਚੋਣ ਨਤੀਜੇ ਨੂੰ WITHHELD ਤੋਂ ELIGIBLE ਕਰਨ ਉਪਰੰਤ ਉਨ੍ਹਾਂ ਦੀ ਕੈਟਾਗਰੀ ਵਾਈਜ ਸੂਚੀ ਮਿਤੀ 26-07-2022 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀ ਗਈ ਹੈ ਅਤੇ ਯੋਗ ਉਮੀਦਵਾਰਾਂ ਦਾ ਰਿਜਲਟ ਉਨ੍ਹਾਂ ਦੀ 1.D. ਵਿੱਚ ਵੀ ਪਵਾ ਦਿੱਤਾ ਗਿਆ ਹੈ।


3. ਇਸ ਚੋਣ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਨੂੰ ਮਿਤੀ 23-07-2022 ਅਤੇ 24-07-2022 ਨੂੰ ਆਨਲਾਈਨ ਪ੍ਰੋਸੈਸ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪੋਰਟਲ ਮਿਤੀ 28-07-2022 ਤੋਂ 29-07-2222 ਨੂੰ ਦੁਪਹਿਰ 12:00 ਵਜੇ ਤੱਕ ਖੁਲਾ ਰਹੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕਸੀ ਲਿਸਟ ਵਿਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨ ਦੀ ਆਪਸ਼ਨ ਭਰ ਸਕਦੇ ਹਨ, ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਸ਼ਨ ਚੋਣ ਦੀ ਆਪਸ਼ਨ ਭਰੀ ਜਾਵੇ। ਜਿਹੜੇ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਸਿਲੈਕਟ ਹੋਏ ਹਨ, ਉਹ ਪਹਿਲਾਂ ਆਪਣੀ ਆਈ.ਡੀ. ਤੋਂ ਆਪਣੀ ਮਰਜੀ ਅਨੁਸਾਰ ਕਿਸੇ ਇੱਕ ਕੈਟਾਗਰੀ ਦੀ ਚੋਣ ਕਰਨਗੇ। ਉਮੀਦਵਾਰ ਵੱਲੋਂ ਜਿਸ ਕੈਟਾਗਰੀ ਦੀ ਇੱਕ ਵਾਰ ਚੋਣ ਕਰ ਲਈ ਜਾਂਦੀ ਹੈ, ਉਸ ਨੂੰ ਮੁੜ ਕੇ ਬਦਲਿਆ ਨਹੀਂ ਜਾ ਸਕੇਗਾ। ਇਸ ਉਪਰੰਤ ਅਜਿਹੇ ਯੋਗ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਸਟੇਸ਼ਨ ਚੁਆਇਸ ਕਰਨਗੇ। ਇਹ ਸਟੇਸ਼ਨ ਚੋਣ ਪ੍ਰਕ੍ਰਿਆ ਪੂਰਨ ਤੌਰ ਤੇ ਆਨਲਾਈਨ ਹੀ ਹੋਵੇਗੀ।


4. ਜਿਹੜੇ ਉਮੀਦਵਾਰ ਵਿਭਾਗ ਦੇ ਪੋਰਟਲ ਤੇ ਆਨਲਾਈਨ ਸਟੇਸ਼ਨ ਚੋਣ ਪ੍ਰਕ੍ਰਿਆ ਵਿੱਚ ਭਾਗ ਨਹੀਂ ਲੈਣਗੇ ਭਾਵ ਉਹ ਆਪਣੇ ਆਪ ਕੋਈ ਵੀ ਸਟੇਸ਼ਨ ਚੋਣ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਹੋ ਜਾਵੇਗਾ।


5. ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੀ ਪਸੰਦ ਦੇ ਚੁਏ ਗਏ ਸਟੇਸ਼ਨਾਂ ਦੀ ਅਲਾਟਮੈਂਟ ਉਸ ਤੋਂ ਹਾਇਰ ਮੈਰਿਟ ਵਾਲੇ ਜਾਂ ਸਬੰਧਤ ਕੈਟਾਗਰੀ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਹੋ ਜਾਵੇਗਾ।


DOWNLOAD LIST OF SELECTED CANDIDATES HERE


Every school of Punjab will have full Teacher strength with in a year: Education Ministerਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਸਟਰ ਕਾਡਰ ਦੀ ਭਰਤੀ ਦੀਆਂ 4902 ਅਸਾਮੀਆਂ ਲਈ ਪ੍ਰੀਖਿਆ ਦੀ ਮਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵਿੱਚ  ਕਈ ਹੋਰ ਨਵੀਆਂ ਭਰਤੀਆਂ ਹੋਣ ਜਾ ਰਹੀਆਂ ਹਨ; ਸਾਡੇ CM @BhagwantMann ਜੀ ਦਾ ਧੰਨਵਾਦ ਪੰਜਾਬ ਦੇ ਹਰ ਸਕੂਲ ਵਿੱਚ ਇੱਕ ਸਾਲ ਵਿੱਚ   ਅਧਿਆਪਕਾਂ ਦੀ ਘਾਟ ਨਹੀਂ  ਹੋਵੇਗੀ।

MASTER CADRE RECRUITMENT 2022: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਦਿੱਤੀ Z+ ਸੁਰਖਿਆ, ਕਾਂਗਰਸ ਦਾ ਵੱਡਾ ਹਮਲਾ

 ਪੰਜਾਬ 'ਚ ਸੁਰੱਖਿਆ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) 'ਤੇ ਵੱਡਾ ਹਮਲਾ ਕੀਤਾ ਹੈ। ਕਾਂਗਰਸੀ ਵਿਧਾਇਕਾਂ ਸੁਖਪਾਲ ਖਹਿਰਾ ਅਤੇ ਪ੍ਰਗਟ ਸਿੰਘ ਨੇ ਇਸ ਸਬੰਧੀ ਕੁਝ ਦਸਤਾਵੇਜ਼ ਜਾਰੀ ਕੀਤੇ ਹਨ। ਜਿਸ ਵਿੱਚ ਦਿੱਲੀ ਦੇ ਸੀਐਮ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਕਨਵੀਨਰ ਦਿਖਾਇਆ ਗਿਆ ਹੈ।


ਸੁਰੱਖਿਆ ਦੀ ਜ਼ੈੱਡ ਪਲੱਸ ਸ਼੍ਰੇਣੀ 'ਚ ਉਨ੍ਹਾਂ ਦਾ ਨਾਂ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ। ਇਸ ਸਮੇਂ ਪੰਜਾਬ 'ਚ 'ਆਪ' ਦੇ ਮੁਖੀ ਭਗਵੰਤ ਮਾਨ ਹਨ। ਕਾਂਗਰਸ ਨੇ ਇਸ ਨੂੰ ਧੋਖਾਧੜੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਸੁਰੱਖਿਆ ਲਈ ਕੀਤਾ ਗਿਆ ਹੈ। ਹਾਲਾਂਕਿ ਇਸ 'ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
RAIN 🌧️ ALERT:‌ਮੌਸਮ ਵਿਭਾਗ ਵੱਲੋਂ ਅੱਜ ਤੋਂ 3 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ

ਅਗਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, 27 ਤੋਂ 30 ਜੁਲਾਈ 2022 ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਦੀ ਪ੍ਰਬਲ ਸੰਭਾਵਨਾ ਹੈ। 27 ਜੁਲਾਈ ਨੂੰ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 28 ਜੁਲਾਈ ਤੋਂ 30 ਜੁਲਾਈ 2022 ਦੌਰਾਨ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। 28-30 ਜੁਲਾਈ 2022 ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ 'ਤੇ ਭਾਰੀ (7-11 ਸੈਂਟੀਮੀਟਰ) ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਤੂਫ਼ਾਨ ਦੀ ਸੰਭਾਵਨਾ ਹੈ। (ਕਿਰਪਾ ਕਰਕੇ ਇਸ ਸਬੰਧ ਵਿੱਚ ਅਨੁਸੂਚੀ II ਵਿੱਚ ਅਨੁਸੂਚੀ ਵਿੱਚ ਸ਼ਾਮਲ ਵਿਸਤ੍ਰਿਤ ਜ਼ਿਲ੍ਹਾਵਾਰ ਮੌਸਮ ਚੇਤਾਵਨੀਆਂ ਅਤੇ ਜ਼ਿਲ੍ਹਾ ਵਾਰ ਵਰਖਾ ਦੀ ਭਵਿੱਖਬਾਣੀ ਨੂੰ ਵੇਖੋ)


• 27 से 30 जुलाई 2022 तक पंजाब, हरियाणा और चंडीगढ़ में वर्षा की गतिविधि में वृद्धि तथा कुछ स्थानों में भारी बारिश की सम्भावना 


• Increase in rainfall activity very likely over Punjab, Haryana & Chandigarh with Heavy Rainfall at isolated places from 27th to 30th July 2022

Light to moderate rainfall likely at few places during next 24 hours thereafter Rainfall activity very likely to increase in Punjab & Haryana including Chandigarh during 272 to 30th July 2022. Light to Moderate Rain/thundershower very likelyat many places on 27th and most Places during 28th July to 30th July 2022 over both states including Chandigarh. Heavy (7-11cm) rainfall at isolated places also likely over Punjab & Haryana including Chandigarh during 28th to 30th July 2022. This spell is very likely to be accompanied with Thunderstorm/Lighting at isolated places. (Kindly Refer to Detailed District wise weather warning included in Annexure I and District wise Rainfall Forecast in Annexure II in this regard)

Expected impacts and suggested measures for Heavy Rainfall and Thunderstorm/Lightning during 28th to 30th July 2022

RECENT UPDATES

Today's Highlight