Monday, 25 July 2022

MOHALLA CLINIC PHARMACIST RECRUITMENT WRITTEN EXAM RESULT OUT, DOWNLOAD HERE

 MOHALLA CLINIC PHARMACIST RECRUITMENT WRITTEN EXAM RESULT OUT 

ਪੰਜਾਬ ਸਰਕਾਰ ਵੱਲੋਂ ਮੁਹਲਾ ਕਲੀਨਿਕਾਂ ਵਿੱਚ ਫਾਰਮਾਸਿਸਟ ਦੀ ਭਰਤੀ ਲਈ ਨਤੀਜਾ ਜਾਰੀ ਕੀਤਾ ਹੈ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ https://drive.google.com/file/d/1fA8HR36eG9mNj4WmPDIN7mNnjVsA9Dzx/view?usp=drivesdk

NEW TRAFFIC CHALLAN RATES IN PUNJAB 2022: ਪੰਜਾਬ 'ਚ ਚਲਾਨ ਕੱਟਣ ਦੇ ਬਦਲੇ ਨਿਯਮ, ਜੁਰਮਾਨੇ ਦੇ ਨਾਲ ਅਨੋਖੀ ਸਜ਼ਾ

NEW TRAFFIC RULES PUNJAB 2022, PUNJAB GOVT TRAFFIC CHALLAN RATES PDF 2022

NEW TRAFFIC CHALLAN PUNJAB GOVT 2022


ਚੰਡੀਗੜ੍ਹ: ਜੇਕਰ ਤੁਸੀਂ ਵੀ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹੋ ਜਾਂ ਲਾਲ ਬੱਤੀ ਪਾਰ ਕਰਦੇ ਹੋ ਤਾਂ ਹੁਣ ਤੁਹਾਨੂੰ ਇਸ ਗਲਤੀ ਦਾ ਭਾਰੀ ਨਤੀਜਾ ਭੁਗਤਣਾ ਪਵੇਗਾ। ਦਰਅਸਲ, ਪੰਜਾਬ ਸਰਕਾਰ ਨੇ ਨਾ ਸਿਰਫ਼ ਟਰੈਫ਼ਿਕ ਨਿਯਮਾਂ ਨੂੰ ਸਖ਼ਤ ਕੀਤਾ ਹੈ, ਸਗੋਂ ਨਵੇਂ ਜੁਰਮਾਨੇ ਦੇ ਨਾਲ ਇੱਕ ਅਨੋਖੀ ਸਜ਼ਾ ਵੀ ਦਿੱਤੀ ਹੈ। ਇੱਕ ਗਲਤੀ ਤੁਹਾਨੂੰ ਹਜ਼ਾਰਾਂ ਵਿੱਚ ਮਹਿੰਗੀ ਪੈ ਸਕਦੀ ਹੈ, ਇੰਨਾ ਹੀ ਨਹੀਂ, ਤੁਹਾਨੂੰ ਸਕੂਲ ਜਾ ਕੇ ਸਬਕ ਵੀ ਪੜ੍ਹਾਉਣਾ ਪਵੇਗਾ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। Punjab Govt new traffic challan for over speed

ਹੁਣ ਤੈਅ ਸਪੀਡ 'ਤੇ ਗੱਡੀ ਚਲਾਉਣ 'ਤੇ ਇੰਨਾ ਜੁਰਮਾਨਾ: ਨਿਰਧਾਰਤ ਸਪੀਡ ਤੋਂ ਤੇਜ਼ ਗੱਡੀ ਚਲਾਉਣ 'ਤੇ ਪਹਿਲੀ ਵਾਰ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ ਡਰਾਈਵਿੰਗ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ। ਦੂਜੇ ਪਾਸੇ ਦੂਜੀ ਵਾਰ ਡਰਾਈਵਿੰਗ ਲਾਇਸੈਂਸ 2000 ਰੁਪਏ ਦੇ ਜੁਰਮਾਨੇ ਦੇ ਨਾਲ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾਵੇਗਾ, ਨਾਲ ਹੀ ਚਲਾਨ ਕੱਟਣ ਤੋਂ ਬਾਅਦ ਟਰਾਂਸਪੋਰਟ ਅਥਾਰਟੀ ਵੱਲੋਂ ਰਿਫਰੈਸ਼ਰ ਕੋਰਸ ਵੀ ਕਰਵਾਇਆ ਜਾਵੇਗਾ।

PUNJAB GOVT TRAFFIC CHALLAN FOR DRIVING WITH DRINK 

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 5000 ਰੁਪਏ ਜੁਰਮਾਨਾ

ਜੇਕਰ ਤੁਸੀਂ ਡਰਾਈਵਿੰਗ ਕਰਦੇ ਸਮੇਂ ਸ਼ਰਾਬੀ ਜਾਂ ਕਿਸੇ ਹੋਰ ਨਸ਼ੇ ਵਿੱਚ ਪਾਏ ਗਏ ਤਾਂ ਪਹਿਲੀ ਵਾਰ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਦੂਜੀ ਵਾਰ ਅਜਿਹਾ ਕਰਨ 'ਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ 3 ਮਹੀਨਿਆਂ ਲਈ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ।

NEW FINE PUNJAB GOVT TRAFFIC RULES VIOLATORS WILL HAVE TO TEACH IN SCHOOL 

ਸਕੂਲ ਜਾ ਕੇ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣਾ ਪਵੇਗਾ


ਜੁਰਮਾਨੇ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਲਗਾਈਆਂ ਗਈਆਂ ਹਨ, ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ 9ਵੀਂ, 10ਵੀਂ, 11ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਪੜ੍ਹਾਉਣ ਲਈ 2 ਘੰਟੇ ਸਕੂਲ ਜਾਣਾ ਪਵੇਗਾ। ਲੈਕਚਰ ਪੂਰਾ ਹੋਣ 'ਤੇ ਅਧਿਕਾਰੀ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਤੁਹਾਨੂੰ ਹਸਪਤਾਲ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਕਰਨੀ ਪਵੇਗੀ ਅਤੇ ਬਲੱਡ ਬੈਂਕ ਜਾ ਕੇ 1 ਯੂਨਿਟ ਖੂਨ ਦਾਨ ਕਰਨਾ ਹੋਵੇਗਾ।

PUNJAB GOVT FINE FOR CROSSING RED LIGHT ਲਾਲ ਬੱਤੀ ਜੰਪ ਕਰਨ 'ਤੇ ਇੰਨਾ ਜੁਰਮਾਨਾ ਲੱਗੇਗਾ


ਜੇਕਰ ਤੁਸੀਂ ਲਾਲ ਬੱਤੀ ਨੂੰ ਪਾਰ ਕਰਦੇ ਹੋ ਤਾਂ ਤੁਹਾਨੂੰ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ 3 ਮਹੀਨਿਆਂ ਲਈ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ।

PUNJAB GOVT FINE IF USING MOBILE WHILE DRIVING VEHICLE ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ


ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਪਹਿਲੀ ਵਾਰ 5000 ਰੁਪਏ ਅਤੇ ਦੂਜੀ ਵਾਰ 10,000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਦੋਵਾਂ ਮੌਕਿਆਂ 'ਤੇ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ।

ਓਵਰਲੋਡ ਡਰਾਈਵਰ ਵੀ ਸਾਵਧਾਨ ਰਹਿਣ

ਓਵਰਲੋਡ ਵਾਹਨ ਚਲਾਉਣ ਅਤੇ ਲੋਡ ਵਾਲੇ ਵਾਹਨ ਵਿੱਚ ਸਵਾਰੀਆਂ ਨੂੰ ਲੱਦਣ 'ਤੇ 20,000 ਰੁਪਏ ਦਾ ਜੁਰਮਾਨਾ ਲੱਗੇਗਾ। ਲੋਡਰ 'ਤੇ ਪ੍ਰਤੀ ਟਨ ਵਾਧੂ ਲੋਡ ਹੋਣ 'ਤੇ 2000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੂਜੀ ਵਾਰ 40,000 ਰੁਪਏ ਪ੍ਰਤੀ ਟਨ ਦੇ ਜੁਰਮਾਨੇ ਦੇ ਨਾਲ ਲਾਇਸੈਂਸ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੋ ਪਹੀਆ ਵਾਹਨ 'ਤੇ ਦੋ ਤੋਂ ਵੱਧ ਸਵਾਰੀਆਂ ਲੈ ਕੇ ਜਾਣ 'ਤੇ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਲਾਇਸੈਂਸ ਵੀ ਦੋਵੇਂ ਵਾਰ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾਵੇਗਾ।

ਐੱਸ.ਏ.ਐੱਸ. ਨਗਰ 25 ਜੁਲਾਈ (ਚਾਨੀ)ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਦੇ ਸਟੇਟ ਅਧਿਕਾਰੀਆਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਨਾਲ ਮੀਟਿੰਗ ਕੀਤੀਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਨੇ ਸਿੱਖਿਆ ਵਿਭਾਗ ਦੇ ਸਟੇਟ ਅਧਿਕਾਰੀਆਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਨਾਲ ਮੀਟਿੰਗ ਕੀਤੀਪੰਜਾਬ ਦੀ ਸਿੱਖਿਆ ਦਾ ਮਿਆਰ ਉਚੇਰਾ ਕਰਨ ਲਈ ਸਿੱਖਿਆ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸਮੂਹ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਸਕੂਲਾਂ ਵਿੱਚ ਮਿਆਰੀ ਸਿੱਖਿਆ,  ਬੁਨਿਆਦੀ ਸਹੂਲਤਾਂ, ਬੱਚੇ ਦੀ ਸਕੂਲ ਤੱਕ ਪਹੁੰਚ, ਅਧਿਆਪਕਾਂ ਦੇ ਗ੍ਰੀਵੀਐਂਸਜ਼ ਦਾ ਨਿਪਟਾਰਾ ਸਮੇਂ ਸਿਰ ਕਰਨ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਲਾਭਪਾਤਰੀਆਂ ਤੱਕ ਸਮੇਂ ਤੇ ਪਹੁੰਚਾਉਣ ਲਈ ਤਨਦੇਹੀ ਨਾਲ ਕਾਰਜ ਕਰਨ ਹਿੱਤ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ, ਹਰਿੰਦਰ ਕੌਰ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਅਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਸਨ।


ਸਮੂਹ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਅਜੇ ਵੀ ਗੁਣਾਤਮਿਕ ਸਿੱਖਿਆ ਦੇ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ।  ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਭਵਿੱਖ ਵਿੱਚ ਸੋਚ ਨੂੰ ਬਦਲਦਿਆਂ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ।


ਇਸ ਮੌਕੇ ਦਪਿੰਦਰ ਸਿੰਘ ਓ.ਐੱਸ.ਡੀ., ਮੁੱਖ ਦਫ਼ਤਰ ਦੇ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੂਹ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ।  ਮੰਚ ਸੰਚਾਲਨ ਕਰਮਜੀਤ ਕੌਰ ਸਹਾਇਕ ਡਾਇਰੈਕਟਰ ਨੇ ਅਤੇ ਕੋਆਰਡੀਨੇਸ਼ਨ ਜਸਕੀਰਤ ਕੌਰ ਸਹਾਇਕ ਡਾਇਰੈਕਟਰ ਨੇ ਕੀਤਾ।

EMPLOYEE SALARY: ਮੁਲਾਜ਼ਮਾਂ ਦੀ ਤਨਖਾਹ ਨਵੀਂ ਇੰਟੀਗ੍ਰੇਸ਼ਨ ਰਾਹੀਂ, ‌ਤਨਖਾਹ‌ ਦੇਰੀ ਨਾਲ ਮਿਲਣ ਦੀ ਸੰਭਾਵਨਾ

 ਚੰਡੀਗੜ੍ਹ 25 ਜੁਲਾਈ 

ਪੰਜਾਬ ਸਰਕਾਰ ਵਿਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ  ਆਈ.ਐਫ.ਐਮ.ਐਸ. ਅਤੇ ਆਈ.ਐਚ.ਆਰ.ਐਮ.ਐਸ ਦੀ ਸੈਲਰੀ ਬਿਲਾਂ ਸਬੰਧੀ ਇੰਟੀਗਰੇਸ਼ਨ ਮੁੰਕਮਲ ਹੋ ਚੁੱਕੀ ਹੈ । ਇਸ ਇੰਟੀਗਰੇਸ਼ਨ ਨਾਲ ਸੈਲਰੀ ਬਿਲ ਬਣਨ ਵਿੱਚ Duplication of work ਖਤਮ ਹੋ ਜਾਵੇਗਾ । ਰਾਜ ਦੇ ਸਮੂਹ ਵਿਭਾਗਾਂ/ਦਫਤਰਾਂ ਵਿੱਚ ਉਕਤ ਇੰਟੀਗਰੇਸ਼ਨ Phased manner ਵਿੱਚ ਲਾਗੂ ਕੀਤੀ ਜਾਈ ਹੈ।
EM HARJOT BAINS NEW INSTRUCTIONS: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਨੇ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਨਵੇਂ ਆਦੇਸ਼ 
ਇਸ ਲਈ 1" Phase ਤਹਿਤ ਉਕਤ ਇੰਟੀਗਰੇਸ਼ਨ ਜਿਲਾ ਖਜਾਨਾ ਦਫਤਰ, ਮੋਹਾਲੀ ਅਤੇ ਚੰਡੀਗੜ ਅਧੀਨ ਆਉਂਦੇ ਦਫਤਰਾਂ,ਡੀ.ਡੀ.ਓਜ ਵਿੱਚ ਲਾਗੂ ਕੀਤੀ ਜਾ ਰਹੀ ਹੈ । ਜਿਸ ਸਬੰਧੀ ਸਮੂਹ ਵਿਭਾਗਾਂ ਅਧੀਨ ਆਉਂਦੇ ਚੰਡੀਗੜ ਅਤੇ ਮੁਹਾਲੀ ਵਿਖੇ ਸਥਿਤ ਸਮੂਹ ਡੀ.ਡੀ.ਓਜ ਨੂੰ  ਜੁਲਾਈ ਪੇਡ ਅਗਸਤ ਦੇ ਸਾਰੇ ਮੈਲਰੀ ਬਿਲ ਉਕਤ ਇੰਟੀਗਰੇਸ਼ਨ ਅਨੁਸਾਰ ਹੀ ਭੇਜੇ ਜਾਣ ਲਈ ਕਿਹਾ ਗਿਆ ਹੈ ।


ਪੱਤਰ ਦੀ ਕਾਪੀ ਪੜਨ ਲਈ ਇਥੇ ਕਲਿੱਕ ਕਰੋ


EMPLOYEE SALARY: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਨਵੀਂ ਇੰਟੀਗ੍ਰੇਸ਼ਨ ਰਾਹੀਂ, ‌‌ਇਸ ਮਹੀਨੇ ਦੀ ਤਨਖਾਹ 'ਚ ਹੋਵੇਗੀ ਦੇਰੀ


 

EM HARJOT BAINS: ਸਿੱਖਿਆ ਮੰਤਰੀ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਇਹ ਆਦੇਸ਼

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਸੁਧਾਰਾਂ ਲਈ ਪੱਬਾਂ ਭਾਰਸਿੱਖਿਆ ਮੰਤਰੀ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾਚੰਡੀਗੜ੍ਹ 25 ਜੁਲਾਈ (ਹਰਦੀਪ ਸਿੰਘ ਸਿੱਧੂ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸਮੂਹ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਸਕੂਲਾਂ ਵਿੱਚ ਮਿਆਰੀ ਸਿੱਖਿਆ, ਬੁਨਿਆਦੀ ਸਹੂਲਤਾਂ, ਬੱਚੇ ਦੀ ਸਕੂਲ ਤੱਕ ਪਹੁੰਚ, ਅਧਿਆਪਕਾਂ ਦੇ ਗ੍ਰੀਵੀਐਂਸਜ਼ ਦਾ ਨਿਪਟਾਰਾ ਸਮੇਂ ਸਿਰ ਕਰਨ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਲਾਭਪਾਤਰੀਆਂ ਤੱਕ ਸਮੇਂ ਤੇ ਪਹੁੰਚਾਉਣ ਲਈ ਤਨਦੇਹੀ ਨਾਲ ਕਾਰਜ ਕਰਨ ਹਿੱਤ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ, ਹਰਿੰਦਰ ਕੌਰ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਅਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਸਨ।
ਸਮੂਹ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਅਜੇ ਵੀ ਗੁਣਾਤਮਿਕ ਸਿੱਖਿਆ ਦੇ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ। ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਭਵਿੱਖ ਵਿੱਚ ਸੋਚ ਨੂੰ ਬਦਲਦਿਆਂ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ।

EMPLOYEE SALARY: ਮੁਲਾਜ਼ਮਾਂ ਦੀ ਤਨਖਾਹ ਨਵੀਂ ਇੰਟੀਗ੍ਰੇਸ਼ਨ ਰਾਹੀਂ, ‌ਤਨਖਾਹ‌ ਦੇਰੀ ਨਾਲ ਮਿਲਣ ਦੀ ਸੰਭਾਵਨਾ
ਇਸ ਮੌਕੇ ਦਪਿੰਦਰ ਸਿੰਘ ਓ.ਐੱਸ.ਡੀ., ਮੁੱਖ ਦਫ਼ਤਰ ਦੇ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੂਹ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ। ਮੰਚ ਸੰਚਾਲਨ ਕਰਮਜੀਤ ਕੌਰ ਸਹਾਇਕ ਡਾਇਰੈਕਟਰ  ਅਤੇ ਕੋਆਰਡੀਨੇਸ਼ਨ ਜਸਕੀਰਤ ਸਿੰਘ ਸਹਾਇਕ ਡਾਇਰੈਕਟਰ ਨੇ ਕੀਤਾ।

RAIN 🌧️ ALERT: 2-3 ਘੰਟਿਆਂ ਦੌਰਾਨ 13 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ

 

INDIA METEOROLOGICAL DEPARTMENT METEOROLOGICAL CENTRE, CHANDIGARH


Time of issue: 1500 IST: Date of issue: 25.07.2022


Light to Moderate Rain/Thundershowers with lightning likely over the parts of PATHANKOT, GURDASPUR, AMRITSAR, HOSHIARPUR, KAPURTHALA, JALANDHAR, NAWANSHAHR, RUPNAGAR, BATHINDA, SANGRUR, PATIALA, BARNALA, MANSA districts & adjoining areas during next 2-3 hours.


ਅਗਲੇ 2-3 ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਬਰਨਾਲਾ,  ਅਤੇ ਜ਼ਿਲੇ- ਨਾਲ ਲਗਦੇ  ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਜ਼ਬਜਲੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਐੱਸ.ਏ.ਐੱਸ ਨਗਰ, (25 ਜੁਲਾਈ) ਆਗੂਆਂ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਨੇ ਡੀ.ਪੀ.ਆਈ. (ਸੈ: ਸਿੱ:) ਦਾ ਦਫ਼ਤਰ ਘੇਰਿਆ*

  *ਆਗੂਆਂ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਨੇ ਡੀ.ਪੀ.ਆਈ. (ਸੈ: ਸਿੱ:) ਦਾ ਦਫ਼ਤਰ ਘੇਰਿਆ* /


 *ਸੰਘਰਸ਼ੀ ਅਧਿਆਪਕਾਂ ਦੇ ਪੈਡਿੰਗ ਰੈਗੂਲਰ ਪੱਤਰ ਜਾਰੀ ਨਾ ਹੋਣ ਖ਼ਿਲਾਫ਼ ਅਧਿਆਪਕਾਂ ਦਾ ਫੁੱਟਿਆ ਗੁੱਸਾ* /


*ਰੈਗੂਲਰ ਆਰਡਰ ਜਾਰੀ ਕਰਾਉਣ ਲਈ ਡੀ. ਟੀ. ਐੱਫ. ਦੀ ਅਗਵਾਈ ਹੇਠ ਅੜੇ ਅਧਿਆਪਕ*


 *ਪੰਜਾਬ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਮਾਮਲਾ ਹੱਲ ਨਾ ਹੋਣ ਖਿਲਾਫ ਪ੍ਰਗਟਾਇਆ ਰੋਸ* /


*ਆਰਡਰ ਜਾਰੀ ਕਰਵਾਉਣ ਉਪਰੰਤ ਡੀ.ਟੀ.ਐੱਫ ਵੱਲੋਂ ਕੀਤੀ ਗਈ ਜੇਤੂ ਰੈਲੀ*


*ਰਹਿੰਦੇ ਮਸਲਿਆਂ ਸੰਬੰਧੀ 2 ਅਗਸਤ ਨੂੰ ਹੋਵੇਗੀ ਡੀ.ਪੀ.ਆਈ. ਨਾਲ ਮੀਟਿੰਗ*

......


ਅਪ੍ਰੈਲ 2018 ਤੋਂ ਰੈਗੂਲਰ ਕੀਤੇ 8886 ਅਧਿਆਪਕਾਂ ਵਿੱਚੋਂ ਪੱਖਪਾਤੀ ਢੰਗ ਨਾਲ ਸਾਥੀ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾਂ ਦੇ ਰੋਕੇ ਗਏ ਰੈਗੂਲਰ ਆਰਡਰ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦੀ ਅਗਵਾਈ ਵਿੱਚ ਸੈੰਕੜੇ ਅਧਿਆਪਕਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ  ਸਥਾਨਕ ਵਿੱਦਿਆ ਭਵਨ ਦੇ ਅੰਦਰ ਘੁਸ ਕੇ ਚੌਥੀ ਮੰਜਿਲ 'ਤੇ ਸਥਿਤ ਡੀ.ਪੀ.ਆਈ. (ਸੈ.ਸਿ.) ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਅਧਿਆਪਕਾਂ ਦੇ ਗੁੱਸੇ ਨੂੰ ਵੇਖਦਿਆਂ ਮੌਕੇ ਤੇ ਪੁੱਜੇ ਮੋਹਾਲੀ ਪੁਲਿਸ ਪ੍ਰਸਾਸ਼ਨ ਦੁਆਰਾ ਜਥੇਬੰਦੀ ਦੇ ਵਫ਼ਦ ਦੀ ਮੁਲਾਕਾਤ ਡੀ.ਪੀ.ਆਈ. (ਸੈ.ਸਿ.) ਕੁਲਜੀਤ ਪਾਲ ਸਿੰਘ ਮਾਹੀ ਨਾਲ ਕਰਵਾਈ ਗਈ, ਜਿਸ ਦੌਰਾਨ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਹੋਣ ਉਪਰੰਤ ਜਥੇਬੰਦੀ ਵੱਲੋਂ ਘਿਰਾਓ ਖਤਮ ਕਰਕੇ ਜੇਤੂ ਰੈਲੀ ਕੀਤੀ ਗਈ।

        

ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਆਖਿਆ ਕਿ 15 ਜੂਨ ਨੂੰ ਜਥੇਬੰਦੀ ਨਾਲ ਹੋਈ ਮੀਟਿੰਗ ਦੌਰਾਨ ਉਸ ਸਮੇਂ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ 30 ਜੂਨ ਤੱਕ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹਨਾਂ ਅਧਿਆਪਕਾਂ ਦੇ ਆਰਡਰ ਜਾਰੀ ਨਹੀਂ ਕੀਤੇ ਜਿਸ ਕਾਰਨ ਜਥੇਬੰਦੀ ਵੱਲੋਂ ਅੱਜ ਦਾ ਘਿਰਾਓ ਕੀਤਾ ਗਿਆ। ਉਹਨਾਂ ਆਖਿਆ ਕਿ ਜਿੱਥੇ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਆਰਡਰਾਂ ਤੋਂ ਵਾਂਝਾ ਰੱਖਿਆ ਗਿਆ ਉੱਥੇ ਹਰਿੰਦਰ ਸਿੰਘ ਨੂੰ ਪਿਛਲੇ 16 ਮਹੀਨੇ ਤੋਂ ਕਿਸੇ ਤਰ੍ਹਾਂ ਦੀ ਤਨਖਾਹ ਨਾ ਦੇ ਕੇ ਉਹਨਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।


          ਇਸ ਘਿਰਾਓ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਥੇਬੰਦੀ ਨੂੰ  ਡੀ.ਪੀ.ਆਈ. ਵਲੋਂ ਦੋਨੋਂ ਅਧਿਆਪਕਾਂ ਦੇ ਆਰਡਰ ਜਾਰੀ ਕਰਕੇ ਉਸਦੀ ਕਾਪੀ ਮੁਹੱਈਆ ਕਰਵਾਈ ਗਈ। ਰੈਗੂਲਰ ਆਰਡਰਾਂ ਵਿੱਚ ਨਿਯੁਕਤੀ ਦੀ ਮਿਤੀ ਸੰਬੰਧੀ ਕੀਤੇ ਪੱਖਪਾਤ ਬਾਰੇ ਇਤਰਾਜ਼ ਪ੍ਰਗਟਾਉਣ 'ਤੇ ਇਸ ਮਸਲੇ ਸਮੇਤ ਹੋਰ ਵਿਭਾਗੀ ਮੰਗਾਂ ਲਈ ਡੀ.ਪੀ.ਆਈ. ਵੱਲੋਂ ਜਥੇਬੰਦੀ ਨਾਲ 2 ਅਗਸਤ ਦੀ ਮੀਟਿੰਗ ਕਰਨ ਦਾ ਭਰੋਸਾ ਦੇਣ ਉਪਰੰਤ, ਅਧਿਆਪਕਾਂ ਵੱਲੋਂ ਘਿਰਾਓ ਪ੍ਰੋਗਰਾਮ ਮੁਲਤਵੀ ਕਰਕੇ ਐਲਾਨ ਕੀਤਾ ਗਿਆ ਕਿ ਜੇਕਰ ਵਿਭਾਗ ਵੱਲੋਂ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰੇਗੀ ਤਾਂ ਜਥੇਬੰਦੀ ਵੱਲੋਂ ਮੁੜ ਸੰਘਰਸ਼ ਉਲੀਕਿਆ ਜਾਵੇਗਾ।

      


      ਜੱਥੇਬੰਦੀ ਦੇ ਸੂਬਾਈ ਮੀਤ ਪ੍ਰਧਾਨਾਂ ਜਗਪਾਲ ਸਿੰਘ ਬੰਗੀ, ਰਾਜੀਵ ਬਰਨਾਲਾ, ਬੇਅੰਤ ਸਿੰਘ ਫੂਲੇਵਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਸੰਯੁਕਤ ਸਕੱਤਰਾਂ ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰਾਂ ਨਛੱਤਰ ਸਿੰਘ ਤਰਨਤਾਰਨ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਸ਼ਹੀਦ ਊਧਮ ਸਿੰਘ ਦੀ ਜੁਝਾਰੂ ਵਿਰਾਸਤ ਨੂੰ ਸਿਜਦਾ ਕਰਦਿਆਂ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਖ਼ਿਲਾਫ਼ ਰੇਲ ਰੋਕੋ ਪ੍ਰਦਰਸ਼ਨਾਂ ਦਾ ਹਿੱਸਾ ਬਣਨ, ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 7 ਅਗਸਤ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੀ ਅਗਵਾਈ ਹੇਠ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ।


ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂਆਂ ਮਹਿੰਦਰ ਸਿੰਘ ਕੌੜਿਆਂਵਾਲੀ, ਅਤਿੰਦਰ ਘੱਗਾ, ਪਰਮਿੰਦਰ ਮਾਨਸਾ, ਮੇਘਰਾਜ, ਲਖਵਿੰਦਰ ਸਿੰਘ, ਸੁਖਵਿੰਦਰ ਗਿਰ, ਮੁਲਖ ਰਾਜ, ਪਰਮਾਤਮਾ ਸਿੰਘ, ਸੁਖਦੀਪ ਤਪਾ, ਨਿਰਮਲ ਚੁਹਾਣਕੇ, ਬਲਵਿੰਦਰ ਕੌਰ ਅਤੇ ਪ੍ਰਤਾਪ ਸਿੰਘ ਨੇ ਵੀ ਸੰਬੋਧਨ ਕੀਤਾ।


ਹਿਮਾਚਲ ਪ੍ਰਦੇਸ਼ ਦੇ 9193 ਨਵ-ਨਿਯੁਕਤ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ.. LIVE

 


LIVE] IGP Headquarters Sukhchain Singh Gill addressing Media at Punjab Police Headquarters

 

LIVE] IGP Headquarters Sukhchain Singh Gill addressing Media at Punjab Police Headquarters Watch live here

PSEB SUPPLIMENTRY EXAM 2022 : ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸਮੂਹ ਸਕੂਲਾਂ ਮੁੱਖੀਆ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੰਜਵੀਂ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਮਿਤੀ: 12-08-2022 ਤੋਂ ਸ਼ੁਰੂ ਹੋ ਰਹੀ ਹੈ। ਸਪਲੀਮੈਂਟਰੀ ਪ੍ਰੀਖਿਆ ਦੀ ਫੀਸ ਭਰਨ ਲਈ ਚੇਅਰਮੈਨ ਸਾਹਿਬ ਜੀ ਤੋਂ ਡੀਲੇਅ ਕੰਡੇਨ + ਪ੍ਰੀਖਿਆ ਫੀਸ + 1000/- ਲੇਟ ਫੀਸ ਪ੍ਰਤੀ ਪ੍ਰੀਖਿਆਰਥੀ ਨਾਲ ਮਿਤੀ: 28-07-2022 ਤੱਕ ਵਾਧਾ ਕੀਤਾ ਗਿਆ ਹੈ। 


ਇਹ ਫੀਸ ਮੁੱਖ ਦਫ਼ਤਰ ਵਿਖੇ ਕੈਸ਼ੀਅਰ ਪਾਸ ਜਮ੍ਹਾ ਕਰਵਾਉਣੀ ਪਵੇਗੀ। ਪ੍ਰੀਖਿਆਰਥੀ ਵੱਲੋਂ ਆਨ-ਲਾਈਨ ਫਾਰਮ ਭਰਨ ਉਪਰੰਤ ਆਪਣਾ Refrence no. ਨਾਲ ਲੈ ਕੇ ਆਇਆ ਜਾਵੇ। ਇਸ ਉਪਰੰਤ ਹੀ ਮੁੱਖ ਦਫ਼ਤਰ ਵਿਖੇ ਫੀਸ ਚਲਾਨ ਜਨਰੇਟ ਕੀਤਾ ਜਾ ਸਕੇਗਾ। ਨਿਰਧਰਿਤ ਮਿਤੀ ਤੋਂ ਬਾਅਦ ਸਪਲੀਮੈਂਟਰੀ ਪ੍ਰੀਖਿਆ ਫੀਸ ਭਰਨ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
PUNJAB CABINET MEETING: ਪੰਜਾਬ ਮੰਤਰੀ ਪ੍ਰੀਸ਼ਦ ਦੀ ਅਹਿਮ ਮੀਟਿੰਗ ਇਸ ਦਿਨ, ਅਹਿਮ ਫੈਸਲੇ ਹੋਣ ਦੀ ਸੰਭਾਵਨਾ

 ਚੰਡੀਗੜ੍ਹ 25 ਜੁਲਾਈ 

ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ 28.07.2022 ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਵੀ.ਕੇ. ਜੰਜੂਆ ਮੁੱਖ ਸਕੱਤਰ, ਪੰਜਾਬ ਵੱਲੋਂ ਕੈਬਨਿਟ ਮੀਟਿੰਗ ਸਬੰਧੀ ਪੱਤਰ ਜਾਰੀ ਕੀਤਾ ਹੈ (Read here)।Punjab Govt new traffic challan ,read here 

SSWCD RECRUITMENT 2022; ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵੱਲੋਂ ਵੱਖ-ਵੱਖ ਅਸਾਮੀਆਂ ਤੇ ਭਰਤੀ

SSWCD RECRUITMENT 2022; ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵੱਲੋਂ ਵੱਖ-ਵੱਖ ਅਸਾਮੀਆਂ ਤੇ ਭਰਤੀ 


 DIRECTORATE OF SOCIAL SECURITY AND WOMEN & CHILD DEVELOPMENT PUNJAB

Applications are invited for the posts of Members, Juvenile Justice Board and Chairperson and Members, Child Welfare Committee for the following Districts of State under Section 4 (1) and Section 27 (1) of the Juvenile Justice (Care and Protection of Children) Act, 2015.

District chairperson Member Child Welfare Committee Member Juvenile Justice Board
Barnala - 2 -
Gurdaspur - 1 -
Kapurthala -Ludhiana - - 2
Mansa - - 1
Malerkotla 1 4 2
Jalandhar -SBS Nagar - 4 1
Tarntaran-SAS Nagar 1 2
Information regarding the eligibility criteria and conditions for these posts is available on the Department's website at sswcd.punjab.gov.in along with the application form. 


HOW TO APPLY SSWCD RECRUITMENT 2022: Interested candidates, fulfilling the eligibility criteria can apply at the office of Director Social Security and Women & Child Development Department, S.C.O. No. 102-103, Sector-34-A, Chandigarh.

Last date for applying : 16.08.2022. 


SSWCD RECRUITMENT 2022 ; OFFICIAL NOTIFICATION DOWNLOAD HERE 


CHETAK ASHA SCHOOL BATHINDA RECRUITMENT: ਅਧਿਆਪਕਾਂ, ਪੀਅਨ ਅਤੇ ਡਰਾਈਵਰ ਦੀਆਂ ਅਸਾਮੀਆਂ ਤੇ ਭਰਤੀ, 4 ਅਗਸਤ ਤੱਕ ਅਰਜ਼ੀਆਂ ਮੰਗੀਆਂ

 APPOINTMENT OF STAFF: CHETAK ASHA SCHOOL, BATHINDA CANTT MOSJE AFFILIATED


1. Chetak Asha School (for specially abled children), Bathinda Cantt requires staff on contractual basis for academic year 2022-23.
Applicant to submit application by email only at ashaschoolbtn@gmail.com latest 02 Aug 22. 4. Shortlisted candidates will be informed by e-mail/tele on 04 Aug 22.


5. Preference will be given to candidate who has already been employed earlier in anyAsha School or institution dealing with Special Children.


6. No TA/DA will be paid to candidates reporting for interview. 7. The above mentioned staff will be employed for a pd of 11 months and salary will be paid as per the MOSJE Guidelines.

LEAVES DURING PROBATION PERIOD: ਪਰਖ਼ ਕਾਲ ਸਮੇਂ ਦੌਰਾਨ ਮੁਲਾਜ਼ਮਾਂ ( ਅਧਿਆਪਕਾਂ) ਨੂੰ ਮਿਲਦੀਆਂ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਅਨੁਸਾਰ ਪਰਖ ਕਾਲ ਸਮੇਂ (Probation Period) ਦੌਰਾਨ ਕੋਈ ਵੀ ਸਰਕਾਰੀ ਕਰਮਚਾਰੀ ਹੇਠ ਲਿਖੇ ਅਨੁਸਾਰ ਛੁੱਟੀ ਦਾ ਹੱਕਦਾਰ ਹੈ:


"(1) If appointed under contract, to such leave as is prescribed in his contract; or

(2) (i) if there be no such prescription in the contract or

(ii) if appointed otherwise, to such leave as would be admissible to him under the leave rules which would be applicable to him if he held his post substantively otherwise than on probation. If for any reason it is proposed to terminate the services of a probationer, any leave which may be granted to him should not extend beyond the date on which the probationary period as already sanctioned or extended expires, or any earlier date on which his services are terminated by the order of an authority competent to appoint him."


3.ਉਪਰੋਕਤ ਨਿਯਮਾਂ ਤੋਂ ਸਪਸ਼ਟ ਹੈ ਕਿ ਪੁਰਖ ਕਾਲ ਸਮੇਂ (Probation Period) ਦੌਰਾਨ ਅਸਥਾਈ ਜਾਂ ਪੱਕੇ ਤੌਰ ਤੇ ਨਿਯੁਕਤ ਕਰਮਚਾਰੀ ਨੂੰ ਉਹ ਸਾਰੀਆਂ ਛੁੱਟੀਆਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।

4.ਇਹ ਉਪਬੰਧ ਹੈ ਕਿ:ਇਸ ਤੋਂ ਇਲਾਵਾ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.133 ਅਧੀਨ


"The provisions of rules 8.116 to 8.119 apply also to a Government employee not in permanent employ, provided that (a) no half pay leave shall be granted unless the authority competent to sanction leave has reason to believe that the officer will return to duty on its expiry,"


5. ਇਸ ਤਰ੍ਹਾਂ ਅਸਥਾਈ ਤੌਰ ' ਤੇ ਨਿਯੁਕਤ/ ਪੱਕੇ ਕਰਮਚਾਰੀਆਂ ਭਾਵੇਂ ਉਹ ਪ੍ਰੋਬੇਸ਼ਨ ਅਧੀਨ ਹੋਣ ਜਾਂ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ, ਨਾ ਬਣਦੀ ਛੁੱਟੀ (Leave not due) ਅਤੇ ਪਰਿਵਰਤਿਤ ਛੁੱਟੀ (Commuted Leave) ਵੀ ਉਸੇ ਤਰ੍ਹਾਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।


6. ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਏ) ਅਧੀਨ ਕਿਸੇ ਪੱਕੇ ਕਰਮਚਾਰੀ ਨੂੰ ਹਰ ਇੱਕ ਸਾਲ ਦੀ ਸੇਵਾ ਮੁੰਕਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ। ਇਸ ਤਰ੍ਹਾਂ ਪ੍ਰੋਬੇਸ਼ਨ ਅਧੀਨ ਕਰਮਚਾਰੀਆਂ ਨੂੰ ਵੀ ਹਰ ਇੱਕ ਸਾਲ ਦੀ ਸੇਵਾ ਮੁਕੰਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ, ਪਰੰਤੂ ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ। ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ, ਜਿਸਦਾ ਵੱਖਰੇ ਤੌਰ ਤੇ ਵਿਭਾਗ ਨੇ ਉਪਬੰਧ ਕਰਵਾਇਆ ਹੋਇਆ ਹੈ।


7. ਵਿਭਾਗ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਕੁੱਝ ਅਜਿਹੇ ਵੀ ਪ੍ਰੋਬੇਸਨਰ ਹਨ, ਜਿਨ੍ਹਾਂ ਦੀ ਸੇਵਾ ਇੱਕ ਸਾਲ ਤੋਂ ਘੱਟ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਦੇ ਖਾਤੇ ਵਿੱਚ ਉਕਤ ਨਿਯਮ ਮੁਤਾਬਕ ਕੋਈ ਵੀ ਅੱਧੀ ਤਨਖਾਹ ਛੁੱਟੀ ਜਮ੍ਹਾਂ ਹੋਣ ਦੀ ਗੁੰਜਾਇਸ਼ ਨਹੀਂ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਜਾਂ ਅੱਧੀ ਤਨਖਾਹ ਛੁੱਟੀ ਨੂੰ ਪਰਿਵਰਤਿਤ ਛੁੱਟੀ ਵੱਜੋਂ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਡੀ) ਅਧੀਨ ਉਪਬੰਧ ਵੱਲ ਧਿਆਨ ਦਵਾਇਆ ਜਾਂਦਾ ਹੈ :


"(d) Save in the case of leave preparatory to retirement. "leave not due" may be granted to a Government employee in permanent employ for a period not exceeding 360 days during his entire service, out of which not more than 90 days at a time and 180 days in all, may be otherwise than on medical certificate. Such leave will be debited against the half pay leave the Government employee may earn subsequently." 

8.


(ੳ) ਪ੍ਰੋਬੇਸਨ ਅਧੀਨ ਕਰਮਚਾਰੀ ਨੂੰ ਪੱਕੇ ਕਰਮਚਾਰੀਆਂ ਵਾਂਗ ਸਾਰੀਆਂ ਛੁੱਟੀਆਂ ਮਿਲਣਯੋਗ ਹਨ।


ਉਪਰੋਕਤ ਉਪਬੰਧ ਨੂੰ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਨਾਲ ਪੜ੍ਹਦੇ ਹੋਏ, ਕਿਸੇ ਅਜਿਹੇ ਸਰਕਾਰੀ ਕਰਮਚਾਰੀ, ਜਿਸ ਦੀ ਸੇਵਾ ਇੱਕ ਸਾਲ ਤੋਂ ਘੱਟ ਹੋਵੇ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਇਸ ਸ਼ਰਤ ਅਧੀਨ ਮੰਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਅਜਿਹੀ ਛੁੱਟੀ ਨੂੰ Leave not due ਮੰਨਿਆ ਜਾਵੇਗਾ, ਪ੍ਰੰਤੂ ਨਿਯਮਾਂ ਅਨੁਸਾਰ ਅਜਿਹੀ ਛੁੱਟੀ ਮੰਜੂਰ ਕਰਨ ਲਈ ਸ਼ਰਤ ਇਹ ਹੈ ਕਿ ਛੁੱਟੀ ਮੰਜੂਰ ਕਰਨ ਵਾਲੇ ਸਮਰੱਥ ਅਧਿਕਾਰੀ ਦੀ ਤਸੱਲੀ ਹੋ ਜਾਵੇ ਕਿ ਛੁੱਟੀ ਦੇ ਅੰਤ ਤੇ ਸਰਕਾਰੀ ਕਰਮਚਾਰੀ ਦੇ ਡਿਊਟੀ ਤੇ ਵਾਪਸ ਆਉਣ ਦੀ ਉਚਿਤ ਸੰਭਾਵਨਾ ਹੈ ਅਤੇ ਛੁੱਟੀ ਉਸ ਦੁਆਰਾ ਬਾਅਦ ਵਿੱਚ ਕਮਾਈ ਜਾਣੀ ਸੰਭਾਵੀ ਅੱਧੀ ਤਨਖਾਹ ਦੀ ਛੁੱਟੀ ਤੱਕ ਸੀਮਿਤ ਰੱਖੀ ਜਾਵੇ। ਪਰੰਤੂ ਅਜਿਹੀ ਨਾ ਬਣਦੀ ਛੁੱਟੀ (Leave not due) ਨੂੰ ਪਰਿਵਰਤਿਤ ਛੁੱਟੀ ਵਿੱਚ ਨਹੀਂ ਬਦਲਿਆ ਜਾ ਸਕਦਾ। ਉਪਰੋਕਤ ਅੰਕਤ ਕੀਤੇ ਗਏ ਨਿਯਮਾਂ ਵਿੱਚ ਉਪਬੰਧਾਂ ਦਾ ਸਾਰ ਹੈ ਕਿ:


(ਅ) ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ 15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ, ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ।


(ੲ)


ਪ੍ਰੋਬੇਸਨ ਅਧੀਨ ਸਰਕਾਰੀ ਕਰਮਚਾਰੀ, ਜਿਸਦੀ ਸੇਵਾ ਇੱਕ ਸਾਲ ਨਾਲੋਂ ਘੱਟ ਹੋਵੇ, ਨੂੰ ਛੁੱਟੀ ਮੰਨਜੂਰ ਕਰਨ ਵਾਲੇ ਅਧਿਕਾਰੀ ਦੀ ਤਸੱਲੀ ਹੋਣ ਤੇ 'ਨਾ ਬਣਦੀ ਛੁੱਟੀ' (Leave not due) ਐਡਵਾਂਸ ਵਿੱਚ ਕੇਵਲ ਅੱਧੀ ਤਨਖਾਹ ਛੁੱਟੀ ਇਸ ਸਰਤ ਅਧੀਨ ਮੰਨਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਪਰੰਤੂ ਅਜਿਹੀ ਛੁੱਟੀ ਨੂੰ ਪਰਿਵਰਤਿਤ ਛੁੱਟੀ (Commuted leave) ਵਿੱਚ ਨਹੀਂ ਬਦਲਿਆ ਜਾ ਸਕਦਾ।ਮੁਲਾਜ਼ਮਾਂ ਨੂੰ ਮਿਲਦੀਆਂ ਛੁੱਟੀਆਂ ਸਬੰਧੀ ਸਰਕਾਰੀ ਪੱਤਰ, ਸਿੱਖਿਆ ਸਕੱਤਰ / ਡੀਪੀਆਈ ਵੱਲੋਂ ਜਾਰੀ ਪੱਤਰ ਡਾਊਨਲੋਡ ਕਰੋ ਇਥੇ 


RECENT UPDATES

Today's Highlight