Monday, 18 July 2022

ਚੰਡੀਗੜ੍ਹ 18 ਜੁਲਾਈ(ਹਰਦੀਪ ਸਿੰਘ ਸਿੱਧੂ )ਸਿੱਖਿਆ ਮੰਤਰੀ ਵੱਲ੍ਹੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਸ਼ਵ ਪੱਧਰੀ ਸਿੱਖਿਆ ਦਾ ਦਾਅਵਾ

 ਸਿੱਖਿਆ ਮੰਤਰੀ ਵੱਲ੍ਹੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਸ਼ਵ ਪੱਧਰੀ ਸਿੱਖਿਆ ਦਾ ਦਾਅਵਾ 


ਅਧਿਆਪਕਾਂ ਦੇ ਮਸਲਿਆਂ ਲਈ ਗੰਭੀਰ ਹੋਣ ਦੀ ਲੋੜ-ਦਿਗਵਿਜੇ ਪਾਲ ਸ਼ਰਮਾ


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਸ਼ਵ ਪੱਧਰੀ ਸਿੱਖਿਆ ਦੇ ਹਾਣ ਦੀ ਹੋਵੇਗੀ।

ਉਨ੍ਹਾਂ ਆਪਣੇ ਜੱਦੀ ਪਿੰਡ ਗੰਭੀਰਪੁਰ (ਲੋਅਰ) ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਅਤੇ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਉਪਰੰਤ ਰੇਲਵੇ ਰੋਡ ਨੰਗਲ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੰਗਲ ਦੇ ਬੱਚਿਆਂ, ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਯਕੀਨ ਦਿੱਤਾ,

ਉਨ੍ਹਾਂ ਮਹਿਸੂਸ ਕੀਤਾ ਕਿ ਇਸ ਸਮੇਂ ਮੇਰੇ ਮੋਢਿਆਂ ਤੇ ਬਹੁਤ ਵੱਡਾ ਭਾਰ ਹੈ,ਪਰ ਸਭਨਾਂ ਦੇ ਸਹਿਯੋਗ ਤੇ ਪ੍ਰਮਾਤਮਾ ਦੇ ਅਸ਼ੀਰਵਾਦ ਸਦਕਾ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਵਾਂਗੇ।

 ਸਿੱਖਿਆ ਮੰਤਰੀ ਨੇ ਕਿਹਾ ਕਿ

ਸਕੂਲਾਂ ਵਿੱਚ ਨਾ ਸਿਰਫ਼ ਇਮਾਰਤਾਂ ਹੀ ਵਿਸ਼ਵ ਪੱਧਰੀ ਹੋਣਗੀਆਂ ਬਲਕਿ ਇਸ ਦੇ ਨਾਲ ਨਾਲ ਸਿੱਖਿਆ ਵੀ ਵਿਸ਼ਵ ਪੱਧਰੀ ਹੋਵੇਗੀ।

ਉਧਰ ਕੱਚੇ ਅਧਿਆਪਕਾਂ ਅਤੇ ਵੱਖ ਵੱਖ ਕੇਡਰਾਂ ਚ ਕੰਮ ਕਰਦੇ ਅਧਿਆਪਕਾਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਮਸਲੇ ਜਲਦੀ ਹੱਲ ਹੋਣਗੇ।

        ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋ ਮੰਗ ਕੀਤਾ ਕਿ ਕਿ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ,ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਹੋਰਨਾਂ ਅਧਿਆਪਕਾਂ ਦੇ ਅਨੇਕਾਂ ਮਸਲੇ ਲੰਮੇ ਸਮੇਂ ਤੋਂ ਲਟਕੇ ਪਏ ਹਨ,ਜਿੰਨਾਂ ਨੂੰ ਤਰੁੰਤ ਪੂਰਾ ਕਰਨ ਦੀ ਵੱਡੀ ਲੋੜ ਹੈ।

ਐੱਸ ਏ ਐੱਸ ਨਗਰ (18 ਜੁਲਾਈ) ਡੀ.ਟੀ.ਐੱਫ. ਦੇ ਵਫ਼ਦ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ* //

 *ਡੀ.ਟੀ.ਐੱਫ. ਦੇ ਵਫ਼ਦ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ* //


 *ਵਿਦਿਆਰਥੀਆਂ ਤਕ ਪੁਸਤਕਾਂ ਨਾ ਪੁੱਜਣ ਦਾ ਰੱਖਿਆ ਮਾਮਲਾ* //


 *ਬੋਰਡ ਚੇਅਰਮੈਨ ਵਲੋਂ ਰਹਿੰਦੀਆਂ ਪੁਸਤਕਾਂ ਜਲਦ ਪਹੁੰਚਾਉਣ ਦਾ ਭਰੋਸਾ* ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦਾ ਵਫਦ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਨੂੰ ਮਿਲਿਆ। ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਡੀ.ਟੀ.ਐੱਫ. ਦੇ ਵਫ਼ਦ ਵੱਲੋਂ ਚਾਲੂ ਸੈਸ਼ਨ ਦੇ ਸਾਢੇ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵਿਦਿਆਰਥੀਆਂ ਕੋਲ ਸਾਰੀਆਂ ਪੁਸਤਕਾਂ ਨਾ ਪਹੁੰਚਣ ਸੰਬੰਧੀ ਇਤਰਾਜ ਦਰਜ ਕਰਵਾਇਆ ਗਿਆ ਹੈ। ਜਿਸ 'ਤੇ ਬੋਰਡ ਚੇਅਰਮੈਨ ਵੱਲੋਂ ਕਾਗਜ਼ ਖਰੀਦਣ ਵਿੱਚ ਹੋਈ ਦੇਰੀ ਨੂੰ ਕਾਰਨ ਦੱਸਦੇ ਹੋਏ ਜਲਦੀ ਰਹਿੰਦੀਆਂ ਪੁਸਤਕਾਂ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਜਥੇਬੰਦੀ ਦੀ ਮੰਗ ਅਨੁਸਾਰ ਭਵਿੱਖ ਵਿੱਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਪੁਸਤਕਾਂ ਸਕੂਲਾਂ ਤੱਕ ਪੁੱਜਦੀਆਂ ਕਰਨ ਦਾ ਵੀ ਭਰੋਸਾ ਦਿੱਤਾ।ਡੀ.ਟੀ.ਐਫ ਆਗੂਆਂ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਪਹਿਲੀ ਜਮਾਤ ਦੀ ਅੰਗਰੇਜ਼ੀ ਦੀ ਪੁਸਤਕ, ਤੀਜੀ ਅਤੇ ਚੌਥੀ ਜਮਾਤ ਦੀ ਮਾਤ ਭਾਸ਼ਾ ਪੰਜਾਬੀ ਦੀ ਪੁਸਤਕ, ਨੌਵੀਂ ਜਮਾਤ ਦੀ ਹਿੰਦੀ ਅਤੇ ਅੰਗਰੇਜ਼ੀ ਵਿਆਕਰਨ, ਗਣਿਤ, ਪੰਜਾਬੀ ਵੰਨਗੀ, ਦਸਵੀਂ ਜਮਾਤ ਦੀ ਅੰਗਰੇਜ਼ੀ ਅਤੇ ਵਿਗਿਆਨ, ਬਾਰ੍ਹਵੀਂ ਜਮਾਤ ਦੀ ਪੰਜਾਬੀ, ਕੰਪਿਊਟਰ ਸਿੱਖਿਆ ਅਤੇ ਵਾਤਾਵਰਨ ਸਿੱਖਿਆ ਆਦਿ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ ਹਨ। ਇਸ ਤੋਂ ਇਲਾਵਾ ਕਈ ਪੁਸਤਕਾਂ ਲੋੜੀਂਦੀ ਗਿਣਤੀ ਅਨੁਸਾਰ ਸਕੂਲਾਂ ਤੱਕ ਨਹੀਂ ਪਹੁੰਚ ਸਕੀਆਂ ਹਨ। ਗਣਿਤ, ਵਿਗਿਆਨ, ਮਾਤ ਭਾਸ਼ਾ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਦੀ ਪੁਸਤਕਾਂ ਤੋਂ ਬਿਨਾਂ ਵਿਦਿਆਰਥੀਆਂ ਲਈ ਇੰਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਰਨਾ ਚੁਣੌਤੀ ਬਣਿਆ ਹੋਇਆ ਹੈ ਅਤੇ ਅਧਿਆਪਕਾਂ ਨੂੰ ਵੀ ਇੰਨ੍ਹਾਂ ਵਿਸ਼ਿਆਂ ਦਾ ਘਰ ਦਾ ਕੰਮ ਦੇਣ ਵਿੱਚ ਸਮੱਸਿਆ ਆ ਰਹੀ ਹੈ। 


ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਸੁਖਦੇਵ ਡਾਨਸੀਵਾਲ, ਹੰਸ ਰਾਜ ਗੜ੍ਹਸ਼ੰਕਰ, ਗਿਆਨ ਚੰਦ ਰੋਪੜ, ਹਰਿੰਦਰਜੀਤ ਸਿੰਘ, ਡੀ.ਐਮ.ਐਫ. ਆਗੂ ਸੁਖਵਿੰਦਰ ਸਿੰਘ ਲੀਲ੍ਹ, ਰਾਜਵਿੰਦਰ ਧਨੋਆ, ਡਾ. ਮਨਿੰਦਰਪਾਲ, ਸੁਖਦੇਵ ਰਾਜਪੁਰਾ, ਹਰਿੰਦਰ ਪਟਿਆਲਾ, ਨਵਲਦੀਪ ਸ਼ਰਮਾ, ਵਿਕਰਮ ਅਲੂਣਾ, ਰਣਧੀਰ ਖੇੜੀਮਾਨੀਆਂ ਅਤੇ ਬੇਅੰਤ ਸਿੰਘ ਵੀ ਮੌਜੂਦ ਰਹੇ।

75 ਵੇਂ ਆਜ਼ਾਦੀ ਦਿਹਾੜੇ ਮੌਕੇ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਦੇਣਗੇ ਇਹ ਸਹੁਲਤ, ਕੀਤਾ ਐਲਾਨ

 


ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਸ ਮਹੀਨੇ ਮਿਲਣਗੀਆਂ ਬਰਦੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ

 

IAS TRANSFER: ਆਈਏਐਸ ਅਜੋਏ ਕੁਮਾਰ ਸਿਨਹਾ ਦਾ ਤਬਾਦਲਾ

 

MERITORIOUS SCHOOL ADMISSION COUNSELING SCHEDULE: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ STREAM ਅਤੇ ਸਕੂਲ ਚੋਣ ਦਾ ਸੱਦਾ, ਇੰਜ ਕਰੋ ਅਪਲਾਈ

 


MERITORIOUS SCHOOL ADMISSION COUNSELING SCHEDULE 2022 
ਮੈਰਿਟ ਸੂਚੀ ਵਿੱਚ ਆਏ ਸਾਰੇ ਯੋਗ ਉਮੀਦਵਾਰਾਂ ਨੂੰ ਦਾਖਲੇ ਲਈ stream ਚੋਣ ਅਤੇ ਸਕੂਲ ਚੋਣ ਦਾ ਸੱਦਾ ਦਿੱਤਾ ਗਿਆ  ਹੈ। 

ਇਸ ਮੰਤਵ ਲਈ ਸਮੂਹ ਯੋਗ ਉਮੀਦਵਾਰ ssapunjab.org ਤੇ ਦਿੱਤੇ ਲਿੰਕ Admission in Meritorious Schools ਤੇ ਜਾ ਕੇ station choice for 12 class ਤੇ ਕਲਿੱਕ ਕਰਨਗੇ। ਉਸ ਉਪਰੰਤ Exam Roll Number ਅਤੇ Date of Birth ਦਰਜ ਕਰਵਾ ਕੇ ਪਹਿਲਾਂ ਤਰਤੀਬ ਅਨੁਸਾਰ ਆਪਣੀ choice of Stream ਦਰਜ ਕਰਨਗੇ ਅਤੇ ਉਸ ਉਪਰੰਤ ਪੰਜਾਬ ਰਾਜ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਲਈ ਤਰਤੀਬ ਅਨੁਸਾਰ ਆਪਣੀ choice of station (school) ਭਰਨਗੇ। ਸਕੂਲ ਚੋਣ ਸਾਰੀਆਂ Streams ਲਈ ਇਕੋਂ ਹੀ ਹੋਵੇਗੀ, ਵੱਖ-ਵੱਖ Streams ਲਈ ਵੱਖਰੀ ਵੱਖਰੀ ਸਕੂਲ ਚੋਣ ਨਹੀਂ ਕੀਤੀ ਜਾ ਸਕਦੀ।

 12” class ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਕੇਵਲ ਉਸ ਸਟਰੀਮ ਲਈ ਹੀ ਚੋਣ ਕਰਨਗੇ, ਜਿਸ ਸਟਰੀਮ ਦੀ ਪ੍ਰੀਖਿਆ ਉਹਨਾਂ ਵੱਲੋਂ 11" class ਵਿੱਚ ਦਿੱਤੀ ਗਈ ਹੈ। 

 Stream ਚੋਣ ਅਤੇ ਸਕੂਲ ਚੋਣ ਮਿਤੀ 19.07.2022 ਤੋਂ 21.07.2022 (ਰਾਤ 12.00 ਵਜੇ ਤੱਕ) ਕੀਤੀ ਜਾ ਸਕਦੀ ਹੈ। ਉਸ ਉਪਰੰਤ ਸਟੇਸ਼ਨ ਚੋਣ ਨਹੀਂ ਕੀਤੀ ਜਾ ਸਕੇਗੀ। ਸਟੇਸ਼ਨ ਚੋਣ ਨਾ ਕਰਨ ਦੀ ਸੂਰਤ ਵਿੱਚ ਇਹ ਮੰਨ ਲਿਆ ਜਾਵੇਗਾ ਕਿ ਸਬੰਧਤ ਉਮੀਦਵਾਰ ਦਾਖਲਾ ਲੈਣ ਲਈ ਇਛੁੱਕ ਨਹੀਂ ਹੈ ਅਤੇ ਉਹਨਾਂ ਦੀ ਇਵਜ ਵਿੱਚ waiting list ਵਿਚੋਂ ਅਗਲੇ ਯੋਗ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਲਈ ਸਮਾਂ-ਸਾਰਈ ਵੱਖਰੇ ਤੌਰ ਤੇ ਜਾਰੀ ਕੀਤੀ ਜਾਵੇਗੀ।

LINK FOR STREAM CHOICE AND SCHOOL CHOICE ( ACTIVE ON 19TH JULY)


15TH AUGUST INDEPENDENCE DAY CELEBRATION: 15 ਅਗਸਤ ਸੁਤੰਤਰਤਾ ਦਿਵਸ ਨੂੰ ਮੰਤਰੀਆਂ ਵੱਲੋਂ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਜਾਰੀ, ਪੜ੍ਹੋ

 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਵੱਧ ਮੈਰਿਟ ਵਾਲੇ ਅਧਿਆਪਕਾਂ ਨੂੰ ਦੂਰ ਦੇ ਸਟੇਸ਼ਨ ਦੇਣਾ ਧੱਕਾ :

 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਵੱਧ ਮੈਰਿਟ ਵਾਲੇ ਅਧਿਆਪਕਾਂ ਨੂੰ ਦੂਰ ਦੇ ਸਟੇਸ਼ਨ ਦੇਣਾ ਧੱਕਾ :


ਬੀ ਐਡ ਅਧਿਆਪਕ ਫਰੰਟ


ਪੰਜਾਬ ਸਰਕਾਰ ਵਲੋਂ ਹੁਣੇ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਆਪਣੇ ਜਿਲ੍ਹੇ ਤੋਂ ਦੂਰ ਤੈਨਾਤ ਕਰਨ ਦੇ ਫੈਸਲੇ ਨੂੰ ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਦੇ ਆਗੂਆਂ ਦਪਿੰਦਰ ਢਿੱਲੋਂ ਸੂਬਾ ਕਮੇਟੀ ਪ੍ਰਚਾਰ ਸਕੱਤਰ ਸਤਿੰਦਰ ਸਚਦੇਵਾ ਜਿਲ੍ਹਾ ਪ੍ਰਧਾਨ ਰਾਕੇਸ਼ ਸਿੰਘ ਜਿਲ੍ਹਾ ਸ੍ਰਪਰਸਤ ਪ੍ਰੇਮ ਕੰਬੋਜ ਜਿਲ੍ਹਾ ਜਨਰਲ ਸਕੱਤਰ ਅਸ਼ਵਨੀ ਖੁੰਗਰ ਖਚਾਨਚੀ ਪਰਵਿੰਦਰ ਗਰੇਵਾਲ ਜਗਮੀਤ ਖਹਿਰਾ ਕ੍ਰਾਂਤੀ ਕੰਬੋਜ ਸੁਖਵਿੰਦਰ ਸਿੰਘ ਮਨੋਜ ਸ਼ਰਮਾ ਕਵਿੰਦਰ ਗਰੋਵਰ ਮਨਦੀਪ ਗਰੋਵਰ ਬਲਦੇਵ ਕੰਬੋਜ ਕ੍ਰਿਸ਼ਨ ਕਾਂਤ ਸਾਰੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਅਤੇ ਸਾਰੇ ਬਲਾਕ ਪ੍ਰਧਾਨਾਂ ਰਾਜ ਸ਼ਰਮਾ ਮਹਿੰਦਰ ਬਿਸ਼ਨੋਈ ਸੁਭਾਸ਼ ਚੰਦਰ ਸੋਹਨ ਲਾਲ ਅਸ਼ੋਕ ਕੰਬੋਜ਼ ਅਨਿਲ ਜਸੂਜਾ ਵੀਰ ਚੰਦ ਨੇ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਿਆਂ ਧੱਕਾ ਕਰਾਰ ਦਿੱਤਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਨੂੰ ਮੈਰਿਟ ਦੇ ਆਧਾਰ ਤੇ ਆਪਣੇ ਘਰ ਦੇ ਨੇੜੇ ਪਏ ਖਾਲੀ ਸਟੇਸ਼ਨਾਂ ਤੇ ਇੱਕ ਵਾਰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਮਿਹਨਤ ਨਾਲ ਜੋ ਅਧਿਆਪਕਾਂ ਨੇ ਵੱਧ ਅੰਕ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਹੌਸਲਾ ਮਿਲ ਸਕੇ ਅਤੇ ਉਹ ਸਰਕਾਰੀ ਸਕੂਲਾਂ ਦੀ ਵੱਧ ਤੋਂ ਵੱਧ ਹੌਸਲੇ ਨਾਲ ਸੇਵਾ ਕਰ ਸਕਣ ਇਸ ਮੌਕੇ ਵਿਕਾਸ ਨਾਗਪਾਲ ਜਤਿੰਦਰ ਕਸ਼ਿਅਪ ਵਿਕਰਮ ਜਲੰਧਰਾ ਰਾਜਨ ਸਚਦੇਵਾ ਚੌਥ ਮੱਲ ਇੰਦਰਜੀਤ ਢਿੱਲੋਂ ਗਗਨ ਵਿਸ਼ਨੂੰ ਅਬੋਹਰ ਅਨੂਪ ਗਰੋਵਰ ਗੁਰਮੀਤ ਸਿੰਘ ਹਰਵਿੰਦਰ ਸਿੰਘ ਬਲਵਿੰਦਰ ਪਾਲ ਕ੍ਰਿਸ਼ਨ ਲਾਲ ਮਹਿੰਦਰ ਕੁਮਾਰ ਗੁਰਪ੍ਰੀਤ ਸਿੰਘ ਵਿਨੋਦ ਕੁਮਾਰ ਗੁਰਬਖਸ਼ ਸਿੰਘ ਰਣਬੀਰ ਕੁਮਾਰ ਆਦਿ ਆਗੂ ਹਾਜ਼ਰ ਸਨ

ਮੁੱਖ ਮੰਤਰੀ ਭਗਵੰਤ ਮਾਨ ਦੀ PWD ਵਿਭਾਗ ਦੇ ਅਫਸਰਾਂ ਨਾਲ ਅਹਿਮ ਮੀਟਿੰਗ, ਜਾਰੀ ਕੀਤੇ ਇਹ ਹੁਕਮ

 ਅੱਜ PWD ਵਿਭਾਗ ਦੇ ਅਫਸਰਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

"ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸੜਕਾਂ ‘ਤੇ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ ਅਤੇ ਅਸੀਂ ਲਗਾਤਾਰ ਆਪਣੇ ਵਿਕਾਸ ਮਾਡਲ ਵੱਲ ਅੱਗੇ ਵਧ ਰਹੇ ਹਾਂ"

PARIKSHA SANGAM : CBSE RESULT WILL BE AVAILABLE AT PARIKSHASANGAM@CBSE.GOV.IN
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 'ਪਰੀਕਸ਼ਾ ਸੰਗਮ' ਡਿਜੀਟਲ ਪੋਰਟਲ ਲਾਂਚ ਕੀਤਾ ਹੈ। ਸੀ.ਬੀ.ਐਸ.ਈ. ਪ੍ਰੀਖਿਆ ਨਾਲ ਸਬੰਧਤ ਹਰ ਗਤੀਵਿਧੀ ਅਤੇ ਸਥਿਤੀ ਇਸ ਪੋਰਟਲ 'ਤੇ ਉਪਲਬਧ ਹੋਵੇਗੀ। ਜਦੋਂ ਕਿ ਸੀ.ਬੀ.ਐਸ.ਈ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਨਤੀਜਾ ਜਾਰੀ ਹੋਣ ਦੀ ਉਮੀਦ ਹੈ, ਜਿਸ ਸਬੰਧੀ ਪ੍ਰੀਖਿਆ ਸੰਗਮ ਪੋਰਟਲ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ, ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ।ਇਸ ਦੇ ਨਾਲ ਹੀ ਨਵੇਂ ਪੋਰਟਲ 'ਤੇ ਵੀ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਇਸ ਨਵੇਂ ਪ੍ਰੀਖਿਆ ਸੰਗਮ ਪੋਰਟਲ ਦੀ ਨਵੀਂ ਵੈੱਬਸਾਈਟ ਤਿਆਰ ਹੈ। ਸਾਰੀ ਜਾਣਕਾਰੀ parikshasangam.cbse.gov.in 'ਤੇ ਉਪਲਬਧ ਹੋਵੇਗੀ। ਇਸ ਪੋਰਟਲ ਰਾਹੀਂ ਉੱਤਰ ਪੱਤਰੀ ਦੀ ਫੋਟੋ ਕਲਿੱਕ ਕਰਨ ਵਰਗੇ ਕਈ ਕੰਮ ਅਪਲੋਡ ਕੀਤੇ ਜਾ ਸਕਦੇ ਹਨ। 10ਵੀਂ-12ਵੀਂ ਦਾ ਨਤੀਜਾ ਵੀ ਚੈੱਕ ਕਰ ਸਕਣਗੇ।

Exam oriented General knowledge Questions 

Question: Who launched Digital Portal 'Pariksha sangam'? ਡਿਜੀਟਲ ਪੋਰਟਲ 'ਪਰੀਕਸ਼ਾ ਸੰਗਮ' ਕਿਸਨੇ ਲਾਂਚ ਕੀਤਾ?Answer: CBSE LAUNCHED PORTAL PARIKSHA SANGAM. CBSE ਨੇ ਡਿਜ਼ੀਟਲ ਪੋਰਟਲ ਪ੍ਰੀਖਿਆ ਸੰਗਮ ਲਾਂਚ ਕੀਤਾ।What is Pariksha Sangam?

ਪਰੀਕਸ਼ਾ ਸੰਗਮ ਕੀ ਹੈ?

Pariksha Sangam is digital portal launched by cbse to help students in exam related problems

ਪਰੀਕਸ਼ਾ ਸੰਗਮ CBSE ਦੁਆਰਾ ਇਮਤਿਹਾਨ ਸੰਬੰਧੀ ਸਮੱਸਿਆਵਾਂ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਇੱਕ ਡਿਜੀਟਲ ਪੋਰਟਲ ਹੈ।


PSEB REGISTRATION/CONTINUE INSTRUCTIONS 2022-23: ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2022-23 ਲਈ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਰਿਟਰਨਾਂ ਆਨ - ਲਾਈਨ ਭਰਨ ਸਬੰਧੀ ਹਦਾਇਤਾਂ

 

ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2022-23 ਲਈ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਰਿਟਰਨਾਂ ਆਨ - ਲਾਈਨ ਭਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:- 

 • ਬੋਰਡ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ, ਪ੍ਰੈਸ ਨੋਟ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ, ਇਸ ਲਈ ਬੋਰਡ ਦੀ ਵੈੱਬਸਾਈਟ, ਸਕੂਲ ਲਾਗਇੰਨ ਆਈ.ਡੀ., ਸਕੂਲ ਦੀ ਰਿਜਸਟਰਡ ਈਮੇਲ ਆਈ.ਡੀ. ਅਤੇ ਇੰਨਬਾਕਸ ਨੂੰ ਰੋਜ਼ਾਨਾ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਬੋਰਡ ਵੱਲੋਂ ਕੁਝ ਮਹੱਤਵਪੂਰਣ ਜਾਣਕਾਰੀ ਸਕੂਲ ਦੇ ਰਜਿਸਟਰਡ ਮੋਬਾਇਲ ਨੰਬਰ ਤੇ SMS ਰਾਹੀਂ ਵੀ ਭੇਜੀ ਜਾਂਦੀ ਹੈ। ਇਸ ਨੂੰ ਪੜ੍ਹਨਾ ਅਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਬੋਰਡ ਵੱਲੋਂ ਕਿਸੇ ਵੀ ਸਕੂਲ ਨੂੰ ਵੱਖਰੇ ਤੌਰ ਤੇ ਪੱਤਰ ਰਾਹੀਂ ਸੂਚਨਾ ਨਹੀਂ ਭੇਜੀ ਜਾਵੇਗੀ। ਸਕੂਲ ਮੁੱਖੀ ਵੱਲੋਂ ਬੋਰਡ ਨਾਲ ਆਨ-ਲਾਈਨ ਈਮੇਲ ਰਾਹੀਂ ਜਾਂ ਕੋਈ ਵੀ ਪੱਤਰ ਵਿਹਾਰ ਕਰਨ ਸਮੇਂ ਲੈਟਰ ਪੈਡ ਤੇ ਵਿਸ਼ੇ ਸਬੰਧੀ ਡਿਟੇਲ, ਸਕੂਲ ਕੋਡ ਅਤੇ ਸ਼ਨਾਖਤੀ ਨੰਬਰ ਜ਼ਰੂਰ ਲਿਖਿਆ ਜਾਵੇ ।


 ਦੂਜੇ ਰਾਜ/ਬੋਰਡਾਂ ਤੋਂ ਹੇਠਲੀ ਜਮਾਤ ਪਾਸ/ਰੀਅਪੀਅਰ/ਫੇਲ੍ਹ ਵਿਦਿਆਰਥੀਆਂ ਦੇ ਦਸਤਾਵੇਜ਼ ਸਬੰਧਤ ਬੋਰਡ/ਸਿੱਖਿਆ ਸੰਸਥਾਵਾਂ ਦੀ ਵੈੱਬਸਾਈਟ ਤੋਂ ਵੈਰੀਫਾਈ ਕਰਨ ਉਪਰੰਤ ਹੀ ਦਾਖਲਾ ਦਿੱਤਾ ਜਾਵੇ।


 * ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਵਿੱਚ ਦੂਜੇ ਰਾਜ/ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਬੋਰਡਾਂ ਨੂੰ COBSE/MHRD ਮੈਂਬਰਜ਼ ਬੋਰਡਾਂ ਦੀ ਸੂਚੀ ਅਧੀਨ ਬੋਰਡ ਚੈਕ ਕਰਨ ਉਪਰੰਤ ਹੀ ਆਨ-ਲਾਈਨ ਰਜਿਸਟ੍ਰੇਸ਼ਨ ਕੀਤੀ ਜਾਵੇ। 

 ● ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਸਬੰਧੀ ਹਦਾਇਤਾਂ/ਸਹਾਇਤਾ/ਫੀਸਾਂ ਦਾ ਸ਼ਡਿਊਲ ਆਦਿ ਬੋਰਡ ਦੀ ਵੈਬਸਾਈਟ www.pseb.ac.in ਤੇ Registration Section ਅਧੀਨ ਅਤੇ ਸਕੂਲ ਲਾਗਇੰਨ ਆਈ.ਡੀ. ਵਿੱਚ ਉਪਲੱਬਧ ਹੈ। RECENT UPDATES

Today's Highlight