Labels
Wednesday, 13 July 2022
ਮੌਸਮ ਅਪਡੇਟ: ਥੋੜੀ ਦੇਰ ਤੱਕ ਇਹਨਾਂ ਜ਼ਿਲਿਆਂ ਵਿੱਚ ਮੀਂਹ ਦਾ ਅਲਰਟ
PUNJAB GOVT GIS TABLE 3rd QUARTER: ਵਿੱਤ ਵਿਭਾਗ ਵੱਲੋਂ ਜੀਆਈਐਸ ਦੇ ਲਾਭਾਂ ਦੀ ਸਾਰਣੀ ਜਾਰੀ
PUNJAB GOVT GIS TABLE 3rd QUARTER: ਵਿੱਤ ਵਿਭਾਗ ਵੱਲੋਂ ਜੀਆਈਐਸ ਦੇ ਲਾਭਾਂ ਦੀ ਸਾਰਣੀ ਜਾਰੀ DOWNLOAD HERE COMPLETE TABLE
CHT TO BPEO PROMOTION : ਲੁਧਿਆਣਾ ਜਿਲੇ ਦੇ 17 ਬਲਾਕਾਂ ਦੀ ਹੋਈ ਸਟੇਸ਼ਨ ਚੋਣ , ਜਲਦੀ ਭਰੀਆਂ ਜਾਣਗੀਆਂ ਖਾਲੀ ਅਸਾਮੀਆਂ
ਲੁਧਿਆਣਾ 13 ਜੁਲਾਈ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਸੈਂਟਰ ਹੈਡ ਟੀਚਰ ਤੌਂ ਬੀਪੀਈਓ ਦੀ ਪਦ ਉਣਤੀਆਂ ਲਈ ਸਟੇਸ਼ਨ ਚੁਆਇਸ ਦਾ ਕੰਮ ਅੱਜ ਮੁਕੱਮਲ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜਿਲੇ ਦੇ 19 ਬਲਾਕਾਂ ਵਿਚੋਂ ਸਿਰਫ 17 ਬਲਾਕਾਂ ਵਿਚ ਬੀਪੀਈਓ ਦੀਆਂ ਅਸਾਮੀਆਂ ਖਾਲੀ ਸਨ ਅਤੇ ਇਹਨਾਂ 19 ਬਲਾਕਾਂ ਦਾ ਕੰਮ ਸਿਰਫ 2 ਬੀਪੀਈਓ ਦੇ ਹਵਾਲੇ ਸੀ।
ਅੱਜ ਹੋਈ ਸਟੇਸ਼ਨ ਚੋਣ ਵਿਚ ਲੁਧਿਆਣਾ ਜਿਲੇ ਦੇ 17 ਬਲਾਕਾਂ ਵਿਚ ਸਟੇਸ਼ਨ ਚੋਣ ਹੋ ਗਈ ਹੈ ਅਤੇ ਖਾਲੀ ਅਸਾਮੀਆਂ ਵਿਰੁੱਧ ਜਲਦੀ ਹੀ ਨਵ ਨਿਯੁਕਤ ਬੀਪੀਈਓ ਹਾਜਰ ਹੋਣਗੇ।
ਸੰਘਰਸ਼ੀ ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ " ਮੰਗ ਪੱਤਰ "
ਸੰਘਰਸ਼ੀ ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ " ਮੰਗ ਪੱਤਰ "
ਇਨਸਾਫ਼ ਨਾ ਮਿਲਣ 'ਤੇ ਡੀ.ਪੀ.ਆਈ. (ਸੈ: ਸਿੱ:) ਦਫ਼ਤਰ ਵਿਖੇ ਹੋਵੇਗਾ ਗੁਪਤ ਐਕਸ਼ਨ: ਡੀ.ਟੀ.ਐਫ.ਪੰਜਾਬ
ਡੀ.ਟੀ.ਐਫ. ਨੇ ਸਿੱਖਿਆ ਮੰਤਰੀ ਤੋਂ ਸੰਘਰਸ਼ੀ ਅਧਿਆਪਕਾਂ ਦਾ ਮਾਮਲਾ ਹੱਲ ਕਰਨ ਦੀ ਕੀਤੀ ਮੰਗ
ਡੀਪੀਆਈ (ਸੈ: ਸਿੱ:) ਵੱਲੋਂ ਸਰਕਾਰ ਨਾਲ ਹੋਏ ਫੈਸਲੇ ਨੂੰ ਲਾਗੂ ਨਾ ਕਰਨਾ ਨਿਖੇਧੀਯੋਗ: ਡੀ.ਟੀ.ਐਫ.ਪੰਜਾਬ
ਅੰਮ੍ਰਿਤਸਰ, 13ਜੁਲਾਈ ,2022( ):
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਐੱਸ.ਐੱਸ.ਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਰੈਗੂਲਰ ਹੋਏ 8886 ਅਧਿਆਪਕਾਂ ਵਿੱਚੋਂ ਸੰਘਰਸ਼ਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਆਗੂ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾਂ ਦੇ ਪੱਖਪਾਤੀ ਢੰਗ ਨਾਲ ਰੋਕੇ ਰੈਗੂਲਰ ਆਰਡਰ ਜਾਰੀ ਕਰਵਾਉਣ ਦੀ ਮੰਗ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਰਾਹੀਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ 'ਮੰਗ ਪੱਤਰ' ਸੌਂਪਿਆ ਗਿਆ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਡੀਪੀਆਈ (ਸੈਕੰਡਰੀ ਸਿੱਖਿਆ) ਵੱਲੋਂ ਬੇਲੋੜੀ ਦੇਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਜਥੇਬੰਦੀ ਵੱਲੋਂ ਮੋਹਾਲੀ ਵਿਖੇ ਐਲਾਨੇ ਸੂਬਾਈ ਗੁਪਤ ਐਕਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਡੀ.ਟੀ.ਐਫ.ਪੰਜਾਬ ਜ਼ਿਲਾ ਅੰਮ੍ਰਿਤਸਰ ਦੇ ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਪ੍ਰਾਸ਼ਰ, ਗੁਰਪ੍ਰੀਤ ਸਿੰਘ ਨਾਭਾ, ਕੁਲਦੀਪ ਸਿੰਘ ਤੋਲਾਨੰਗਲ, ਨਿਰਮਲ ਸਿੰਘ,ਮਨਪ੍ਰੀਤ ਸਿੰਘ, ਬਲਦੇਵ ਮੰਨਣਾ, ਨਰੇਸ਼ ਕੁਮਾਰ, ਪਰਮਿੰਦਰ ਸਿੰਘ ਰਾਜਾਸਾਂਸੀ, ਮਨੀਸ਼ ਪੀਟਰ, ਦੀਪਕ ਕੁਮਾਰ ਆਦਿ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਬੀਤੀ 15 ਜੂਨ ਨੂੰ ਮੁੱਖ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਮੰਤਰੀ ਵੱਲੋਂ ਇਹ ਮਾਮਲਾ ਹਰ ਹਾਲਤ 30 ਜੂਨ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਮੰਤਰੀ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੀ ਪ੍ਰਵਾਨਗੀ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਪ੍ਰੰਤੂ ਡੀ.ਪੀ.ਆਈ. (ਸੈ: ਸਿ:) ਦਫਤਰ ਵੱਲੋਂ ਇਸ ਵਾਜਿਬ ਮੰਗ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਕਈ ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕਾਂ ਦੇ ਮਾਮਲੇ ਸਬੰਧੀ ਸਮੁੱਚੇ ਅਧਿਆਪਕ ਵਰਗ ਵਿੱਚ ਸਖਤ ਰੋਸ ਹੈ। ਆਗੂਆਂ ਨੇ ਦੱਸਿਆ ਕਿ 8,886 ਅਧਿਆਪਕਾਂ ਦੀ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਕੀਤੀ ਰੈਗੂਲਰਾਈਜੇਸ਼ਨ ਦੌਰਾਨ ਬਾਕੀ ਅਧਿਆਪਕਾਂ ਵਾਂਗ ਰੈਗੂਲਰ ਦੀ ਆਪਸ਼ਨ ਲੈ ਚੁੱਕੇ ਦੋ ਅਧਿਆਪਕਾਂ ਹਰਿੰਦਰ ਸਿੰਘ (ਪੰਜਾਬੀ ਮਾਸਟਰ) ਅਤੇ ਮੈਡਮ ਨਵਲਦੀਪ ਸ਼ਰਮਾ (ਮੌਜੂਦਾ ਸਮੇਂ ਸਿੱਧੀ ਭਰਤੀ ਮੁੱਖ ਅਧਿਆਪਕਾ) ਦੀ ਮਿਤੀ 01-04-2018 ਤੋਂ ਪੈਡਿੰਗ ਰੈਗੂਲਰਾਈਜੇਸ਼ਨ ਅਤੇ ਸਾਰੇ ਤਨਖਾਹ ਬਕਾਏ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹਾਲੇ ਤੱਕ ਮੁਕੰਮਲ ਨਹੀਂ ਕੀਤਾ ਗਿਆ ਹੈ। ਜੱਥਬੰਦੀ ਦੀ ਸੂਬਾ ਕਮੇਟੀ ਵੱਲੋਂ ਬੀਤੀ 11 ਜੁਲਾਈ ਨੂੰ ਡੀ.ਪੀ.ਆਈ. (ਸੈ:ਸਿ:) ਨੂੰ ਵੀ ਇਸ ਸਬੰਧੀ ਇੱਕ ਹਫਤੇ ਦਾ ਸੰਘਰਸ਼ੀ ਨੋਟਿਸ ਦਿੱਤਾ ਗਿਆ ਹੈ ਅਤੇ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੇ ਦਫਤਰ ਵਿਖੇ ਸੂਬਾ ਪੱਧਰੀ ਗੁਪਤ ਐਕਸ਼ਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਮੰਗ ਪੱਤਰ ਰਾਹੀਂ ਸਿੱਖਿਆ ਮੰਤਰੀ ਤੋਂ ਇਹ ਮਾਮਲਾ ਹੱਲ ਕਰਨ ਸਬੰਧੀ ਡੀ.ਪੀ.ਆਈ. (ਸੈ: ਸਿ:) ਨੂੰ ਫੌਰੀ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।
BREAKING NEWS: ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਨਾਸ਼ਾਹੀ ਰਵਈਏ ਦੀ ਮੁੱਖ ਮੰਤਰੀ ਨੂੰ ਸ਼ਿਕਾਇਤ, ਇੰਜੀਨੀਅਰ ਕਰਨਗੇ ਪੇਨ- ਡਾਉਨ ਹੜਤਾਲ
ਅਮ੍ਰਿਤਸਰ 13 ਜੁਲਾਈ
ਪੰਜਾਬ ਜਲ ਸਰੋਤ ਵਿਭਾਗ, ਡਰੇਨੇਜ ਸਰਕਲ, ਅੰਮ੍ਰਿਤਸਰ ਦੇ ਇੰਜੀਨੀਅਰਾਂ ਨੇ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ, ਜੋ ਇਸ ਸਮੇਂ ਵਿਭਾਗ ਦੇ ਪ੍ਰਮੁੱਖ ਸਕੱਤਰ ਹਨ, ਵਿਰੁੱਧ ਲਿਖਤੀ ਸ਼ਿਕਾਇਤ ਭੇਜੀ ਹੈ।
ਅਧਿਕਾਰੀਆਂ ਨੂੰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ‘ਅੜੀਅਲ ਰਵੱਈਏ’ ਦੀ ਸ਼ਿਕਾਇਤ ਹੈ।
Also read: Punjab D.El.ed (ETT ) ADMISSION 2022 , APPLICATION FORM, ELIGIBILITY, FEES , STRUCTURE , MERIT LIST READ HERE
ਵਿਭਾਗ ਦੇ ਸਮੂਹ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਤੇ ਸਰੋਤ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਮੁਲਾਜ਼ਮਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ 14 ਜੁਲਾਈ ਤੱਕ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ15 ਜੁਲਾਈ ਤੋਂ ਕਲਮ ਛੋੜ ਹੜਤਾਲ ਕਰਨਗੇ। -
ਸਟਾਫ਼ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਆਈਏਐਸ ਅਧਿਕਾਰੀ ਕ੍ਰਿਸ਼ਨ ਅਕਸਰ ਮੀਟਿੰਗਾਂ ਦੌਰਾਨ ਅਪਮਾਨਜਨਕ ਟਿੱਪਣੀਆਂ ਅਤੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਅਤੇ ਸਟਾਫ਼ ਨੂੰ ਪ੍ਰੇਸ਼ਾਨ ਕਰਦੇ ਹਨ।
ਸ਼ਿਕਾਇਤ ਦੀ ਕਾਪੀ ਪੜਨ ਲਈ ਇਥੇ ਕਲਿੱਕ ਕਰੋ
PPSC SCHOOL PRINCIPAL RECRUITMENT ADMIT CARD RELEASED DOWNLOAD HERE
PPSC SCHOOL PRINCIPAL RECRUITMENT 2022: PPSC released the admit card for Principal Recruitment
. You can download it from the website https://ppsc.gov.in from 19/07/2022 onwards. Exam Date is 24/07/2022.
Ppsc instructed the candidates to follow the instructions given in the admit card before reaching the Exam hall.
DOWNLOAD ADMIT CARD CLICK HERE
RAIN ALERT: 2-3 ਘੰਟਿਆਂ ਦੌਰਾਨ ਇਹਨਾਂ ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
Army public school Gurdaspur recruitment: ਆਰਮੀ ਪਬਲਿਕ ਸਕੂਲ ਟਿੱਬਰੀ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ
PANTHER ARMY PRE PRIMARY SCHOOL TIBRI, GURDASPUR Invites applications for following posts on contractual basis :