Wednesday, 6 July 2022

OLD PENSION SCHEME: ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ 9 ਜੁਲਾਈ ਨੂੰ ਸੰਗਰੂਰ ਵਿੱਚ “ਵਾਅਦਾ ਯਾਦ ਦਿਵਾਊ ਮਾਰਚ” ਦਾ ਐਲਾਨ

 ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ 9 ਜੁਲਾਈ ਨੂੰ ਸੰਗਰੂਰ ਵਿੱਚ “ਵਾਅਦਾ ਯਾਦ ਦਿਵਾਊ ਮਾਰਚ” ਦਾ ਐਲਾਨ  


~ਸੈਂਕੜਿਆਂ ਦੀ ਗਿਣਤੀ ਵਿੱਚ 9 ਜੁਲਾਈ ਨੂੰ ਸੰਗਰੂਰ ਪਹੁੰਚਣਗੇ ਐਨ.ਪੀ.ਐੱਸ ਮੁਲਾਜ਼ਮ 


~ਵਿੱਤ ਮੰਤਰੀ ਨੂੰ ਯਾਦ ਕਰਵਾਇਆ ਜਾਵੇਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਚੋਣਾਵੀ ਐਲਾਨ
6 ਜੁਲਾਈ, (ਅੰਮ੍ਰਿਤਸਰ): ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 9 ਜੁਲਾਈ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਉਲੀਕੇ ਹੋਏ “ਵਾਅਦਾ ਯਾਦ ਦਿਵਾਊ” ਮਾਰਚ ਦਾ ਹਿੱਸਾ ਬਨਣ ਲਈ ਗੂਗਲ ਮੀਟ ਮੀਟਿੰਗ ਗੁਰਬਿੰਦਰ ਸਿੰਘ ਖਹਿਰਾ ਮਾਝਾ ਜ਼ੋਨ ਕਨਵੀਨਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਅਤੇ ਸੰਗਰੂਰ ਐਕਸ਼ਨ ਵਿੱਚ ਭਰਵੀਂ ਗਿਣਤੀ ਵਿੱਚ ਹਿੱਸਾ ਬਨਣ ਦਾ ਫ਼ੈਸਲਾ ਕੀਤਾ ਗਿਆ।ਇਸ ਮੌਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ ਜੱਬੋਵਾਲ,ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਪ੍ਰਾਸ਼ਰ ਅਤੇ ਮਨਪ੍ਰੀਤ ਸਿੰਘ , ਜ਼ਿਲ੍ਹਾ ਪ੍ਰੈਸ ਸਕੱਤਰ ਮਨੀਸ਼ ਪੀਟਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਅਤੇ ਪੇਸ਼ ਕੀਤੇ ਬਜਟ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਂਦੇ ਜਾਣ ਨੇ ਪੰਜਾਬ ਦੇ ਸਮੁੱਚੇ ਐਨ.ਪੀ.ਐੱਸ ਅਧੀਨ ਕਵਰ ਹੁੰਦੇ ਸਮੂਹ ਮੁਲਾਜ਼ਮਾਂ ਦੀਆਂ ਆਸਾਂ ਨੂੰ ਵੱਡਾ ਝਟਕਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਬਹਾਲ ਕਰਨ ਦੇ ਲੋਕ ਲੁਭਾਊ ਵੱਡੇ ਵਾਅਦੇ ਤੇ ਐਲਾਨ ਕੀਤੇ ਗਏ ਸਨ।ਇਹਨਾਂ ਚੋਣ ਐਲਾਨਾਂ ਵਿੱਚ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ਾਂ ਵਿਚ ਸ਼ਾਮਲ ਹੋ ਕੇ ਅਤੇ ਆਪਣੀ ਸੰਗਰੂਰ ਰਿਹਾਇਸ਼ ਵਿਖੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਜਨਤਕ ਐਲਾਨ ਪ੍ਰਮੁੱਖ ਤੌਰ ਤੇ ਸ਼ਾਮਲ ਹਨ।


ਸਾਥੀ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਨੇ ਕਿਹਾ ਕਿ ਮੁਲਾਜ਼ਮਾਂ ਨੇ ਇਹਨਾਂ ਐਲਾਨਾਂ ਤੋਂ ਆਸਵੰਦ ਹੋ ਕੇ ਅਤੇ ਪਿਛਲੀਆਂ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਹੰਢਾਉਣ ਮਗਰੋਂ ਆਪ ਪਾਰਟੀ ਨੂੰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਪਰ ਹੁਣ ਭਗਵੰਤ ਮਾਨ ਸਰਕਾਰ ਬਣਨ ਦੇ ਲਗਭਗ ਚਾਰ ਮਹੀਨੇ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਮੇਤ ਹੋਰਨਾਂ ਚੋਣ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਆਪ ਸਰਕਾਰ ਦਾ ਦੋਗਲਾ ਕਿਰਦਾਰ ਲੋਕਾਂ ਵਿੱਚ ਦਿਨ ਪ੍ਰਤੀ ਦਿਨ ਬੇਪਰਦ ਹੋ ਰਿਹਾ ਹੈ।

ਇਸ ਮੌਕੇ ਕੁਲਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਰਾਜਸਥਾਨ ਅਤੇ ਛੱਤੀਸਗੜ ਰਾਜਾਂ ਵਿੱਚ ਨਵੀੰ ਪੈਨਸ਼ਨ ਸਕੀਮ ਨੂੰ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਲਾਗੂ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਇਹ ਫੈਸਲਾ ਲੈਣ ਵਿੱਚ ਦੇਰੀ ਕਿਉਂ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਉਹਨਾਂ ਦੇ ਚੋਣ ਐਲਾਨਾਂ ਨੂੰ ਮੁੜ ਯਾਦ ਕਰਵਾਉਣ, ਆਪ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਜੱਥੇਬੰਦਕ ਰੋਸ ਪ੍ਰਗਟਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਤੇ ਅਮਲੀ ਕਾਰਵਾਈ ਸ਼ੁਰੂ ਕਰਵਾਉਣ ਲਈ ਐਨ.ਪੀ.ਐਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣਗੇ।ਇਸ ਮੌਕੇ ਪਰਮਿੰਦਰ ਸਿੰਘ ਰਾਜਾਸਾਂਸੀ ,ਨਵਜੀਤ ਸਿੰਘ ਸਿੱਧੂ ,ਚਰਨਜੀਤ ਸਿੰਘ ਭੱਟੀ, ਕਿਰਨਦੀਪ ਸਿੰਘ, ਬਲਦੇਵ ਮੰਨਣ, ਬਲਜਿੰਦਰ ਸਿੰਘ ਅਠਵਾਲ, ਪ੍ਰਭਜੋਤ ਸਿੰਘ ਭੋਏਵਾਲੀ , ਮਨਦੀਪ ਸਿੰਘ, ਲਖਵਿੰਦਰ ਸਿੰਘ ਆਦਿ ਸ਼ਾਮਲ ਸਨ

MID DAY MEAL WORKERS LEAVES: ਮਿੱਡ ਡੇਅ ਮੀਲ ਵਰਕਰਾਂ ਦੀਆਂ ਛੁੱਟੀਆਂ ਸਬੰਧੀ ਸਪਸ਼ਟੀਕਰਨ

 

Who is Dr Gurpreet Kaur? ਮੁੱਖ ਮੰਤਰੀ ਭਗਵੰਤ ਮਾਨ ਕਰਵਾ ਰਹੇ ਵਿਆਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਨੇ ਭਗਵੰਤ ਮਾਨ ਦੇ ਘਰ ਵਸਾਉਣ ਦੀ ਇੱਛਾ ਰੱਖੀ ਸੀ।


ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਵੇਗਾ, ਜਿਸ ਨੂੰ ਮੁੱਖ ਮੰਤਰੀ ਦੀ ਮਾਂ ਅਤੇ ਭੈਣ ਨੇ ਖੁਦ ਚੁਣਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਨਵੀਂ ਦੁਲਹਨ ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਦੇ ਕਾਫੀ ਕਰੀਬ ਹਨ। 

ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਦੱਸ ਦੇਈਏ ਕਿ ਮਾਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ 'ਆਪ' ਦੇ ਸੂਬਾ ਪ੍ਰਧਾਨ ਰਾਘਵ ਚੱਢਾ ਦੇ ਮੋਢਿਆਂ 'ਤੇ ਹਨ। 
32 ਸਾਲ ਦੀ ਡਾਕਟਰ ਗੁਰਪ੍ਰੀਤ ਕੌਰ  ਪੇਸ਼ੇ ਤੋਂ MBBS ਡਾਕਟਰ ਹਨ।


ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਿੱਚ 3 ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿੱਚ ਦਾਖ਼ਲਾ ਲਿਆ। ਉਸਨੇ 2017 ਵਿੱਚ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। 2019 ਵਿੱਚ ਉਨ੍ਹਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਤੋਂ ਬਾਅਦ ਉਹ ਸੀ.ਐਮ ਮਾਨ ਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਰਹੀ। ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿੱਚ ਗੁਰਪ੍ਰੀਤ ਕੌਰ ਵੀ ਮੌਜੂਦ ਸਨ। 

6TH PAY COMMISSION: 15 % ਵਾਧੇ ਸੰਬੰਧੀ ਡੀਪੀਆਈ ਵੱਲੋਂ ਹਦਾਇਤਾਂ

 

BHAGWANT MANN MARRIAGE: ਜਸਵਿੰਦਰ ਭੱਲਾ ਨੇ ਦਿੱਤੀ ਕਾਮੇਡੀਅਨ ਵਧਾਈ,

 BHAGWANT MANN MARRIAGE: ਜਸਵਿੰਦਰ ਭੱਲਾ ਨੇ ਦਿੱਤੀ ਕਾਮੇਡੀਅਨ ਵਧਾਈ, ਉਨ੍ਹਾਂ ਕਿਹਾ 

😜 Sunneya ke jodiyan assmaan ton bnn ke aundiyan ne, ehda matlab kamm tn sahi dhangg naal oppar v ni ho riha… neeche ikalle Mann sahib ki krnn… hehehe 😜… 💕 Shaadi Mubaraq 💕CM BHAGWANT MANN TO MARRY TOMMORO: ਮੁੱਖ ਮੰਤਰੀ ਭਗਵੰਤ ਮਾਨ ਕੱਲ ਬਣਨਗੇ ਦੁਲਹਾ

 ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਗਡੋਰ ਸੰਭਾਲਦਿਆਂ ਹੀ ਸੀਐਮ ਭਗਵੰਤ ਮਾਨ ਨੇ  ਅਹਿਮ ਫੈਸਲੇ ਲੈ ਕੇ ਨਵੀਂ ਪਰਿਵਾਰਕ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।


 ਸੀਐਮ ਮਾਨ ਵਿਆਹ ਕਰਨ ਜਾ ਰਹੇ ਹਨ ਵਿਆਹ ਅਤੇ ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂ ਡਾਕਟਰ ਗੁਰਪ੍ਰੀਤ ਕੌਰ ਹੈ। ਦੱਸ ਦੇਈਏ ਕਿ ਸੀਐਮ ਭਗਵਾਨ ਮਾਨ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਹੀ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ।


ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਸੀਐਮ ਨੂੰ ਵਿਆਹ ਦੀ ਵਧਾਈ ਦਿੱਤੀ ਹੈ।
 ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਖੁਸ਼ਹਾਲ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਅਗਾਊਂ ਸ਼ੁਭਕਾਮਨਾਵਾਂ

PUNJAB CABINET DECISION TODAY: ਪੰਜਾਬ ਕੈਬਨਿਟ ਦੇ ਵੱਡੇ ਫੈਸਲੇ, ਪੜ੍ਹੋ

 ਕੈਬਨਿਟ ਵਿਸਥਾਰ ਤੋਂ ਬਾਅਦ ਅੱਜ ਸੀਐਮ ਭਗਵੰਤ ਮਾਨ ਨੇ ਪਹਿਲੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਡਾ ਫੈਸਲਾ ਲਿਆ ਹੈ।


 ਉਨ੍ਹਾਂ ਨੇ ਕੈਪਿੰਗ ਹਟਾ ਕੇ 300 ਯੂਨਿਟ ਬਿਜਲੀ ਮੁਫਤ ਦੇਣ ਦੇ ਏਜੰਡੇ ਨੂੰ ਹਰੀ ਝੰਡੀ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸੇ ਵੀ ਕਿਲੋਵਾਟ ਦੀ  ਸ਼ਰਤ ਨਹੀਂ ਹੈ।SC BC, Freedom Fighter, BPL ਕਾਰਡ ਅਤੇ ਗਰੀਬੀ ਰੇਖਾ ਤੋਂ ਹੇਠਾਂ ਜਨਰਲ ਵਰਗ ਨੂੰ ਵੱਡੀ ਰਾਹਤ ਦਿੰਦਿਆਂ 1 kW ਦੀ ਸ਼ਰਤ ਹਟਾ ਦਿੱਤੀ ਗਈ ਹੈ। ਐਸਸੀ ਬੀਸੀ ਲਈ 600 ਯੂਨਿਟ ਦੋ ਮਹੀਨਿਆਂ ਲਈ ਮੁਫ਼ਤ ਦਿੱਤੇ ਜਾਣਗੇ। ਜੇਕਰ ਉਨ੍ਹਾਂ ਨੂੰ 610 ਯੂਨਿਟਾਂ ਦਾ ਬਿੱਲ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਿਰਫ਼ 10 ਯੂਨਿਟ ਦੇ ਹੀ ਪੈਸੇ  ਦੇਣੇ ਪੈਣਗੇ।

PSEB 10TH RESULT OUT DOWNLOAD HERE DITECT LINK

ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਅੱਜ ਕੈਬਨਿਟ ਦੇ ਸਹਿਯੋਗੀਆਂ ਨਾਲ ਅਹਿਮ ਮੀਟਿੰਗ ਹੋਈ। ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਮੁਫਤ ਬਿਜਲੀ 'ਤੇ ਮੋਹਰ ਲਗਾ ਦਿੱਤੀ ਗਈ। ਪੰਜਾਬ ਦੇ ਲੋਕਾਂ ਨੂੰ ਹਰ ਬਿੱਲ 'ਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਪੰਜਾਬ-ਪੰਜਾਬੀ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ।
ਮੁਫਤ ਬਿਜਲੀ ਲਈ ਇਹ ਸ਼ਰਤਾਂ • ਜਨਰਲ ਵਰਗ ਨੂੰ 2 ਮਹੀਨਿਆਂ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ ਇਕ ਯੂਨਿਟ ਜ਼ਿਆਦਾ ਹੈ ਤਾਂ ਪੂਰਾ ਬਿੱਲ ਦੇਣਾ ਹੋਵੇਗਾ।


• 1 kW ਕੁਨੈਕਸ਼ਨ ਤੱਕ SC ਵਰਗ ਲਈ 600 ਯੂਨਿਟ ਪੂਰੀ ਤਰ੍ਹਾਂ ਮੁਫਤ ਹੋਣਗੇ। ਜੇਕਰ ਉਹ ਜ਼ਿਆਦਾ ਖਰਚ ਕਰਦਾ ਹੈ ਤਾਂ ਉਸ ਨੂੰ ਉਸੇ ਵਾਧੂ ਯੂਨਿਟ ਦਾ ਬਿੱਲ ਅਦਾ ਕਰਨਾ ਹੋਵੇਗਾ।


 • 1 ਕਿਲੋਵਾਟ ਤੋਂ ਵੱਧ ਕੁਨੈਕਸ਼ਨ ਵਾਲੇ ਅਨੁਸੂਚਿਤ ਜਾਤੀ ਸ਼੍ਰੇਣੀ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ ਜੇਕਰ ਖਰਚਾ 600 ਯੂਨਿਟ ਤੋਂ ਵੱਧ ਹੈ।• ਜੇਕਰ ਤੁਸੀਂ ਇਨਕਮ ਟੈਕਸ ਅਦਾ ਕਰਦੇ ਹੋ ਅਤੇ 600 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਦੇ ਹੋ, ਤਾਂ ਤੁਹਾਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ। 

ALL LEAVES TO BE ONLINE: ਸਾਰੀਆਂ ਛੁੱਟੀਆਂ Ihrms ਤੇ ਹੀ ਅਪਲਾਈ ਕੀਤੀਆਂ ਜਾਣ- ਡੀਪੀਆਈ

 

10 ਵੀਂ ਦੇ ਨਤੀਜੇ ਦੀ ਪ੍ਰਤੀਸ਼ਤਤਾ ਕਿਵੇਂ ਪਤਾ ਕਰਿਏ? ਪੜ੍ਹੋ ਇਥੇ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਨਤੀਜਾ ਘੋਸ਼ਿਤ ਕਰ ਦਿੱਤਾ ਹੈ,  ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। ਇਸ ਪੋਸਟ ਵਿੱਚ ਤੁਸੀਂ ਆਪਣੇ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਪਤਾ ਕਰਨਾ ਪਤਾ ਕਰੋਗੇ।

 ਵਿਦਿਆਰਥੀਓ ਇਸ ਵਾਰ 10 ਵੀਂ ਜਮਾਤ ਦੀ ਪ੍ਰੀਖਿਆ ਦੇ ਕੁਲ ਅੰਕ 650 ਹਨ । ਹੁਣ ਮਨ ਲਓ ਤੁਸੀਂ 510 ਨੰਬਰ ਪ੍ਰਾਪਤ ਕੀਤੇ ਹਨ ਤਾਂ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ ਤੁਸੀਂ 510 ਨੂੰ 100 ਨਾਲ ਗੁਣਾਂ ਕਰੋ ਅਤੇ 650 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਆ ਜਾਵੇਗੀ।  

 ਰਿਜਲਟ ਡਾਊਨਲੋਡ ਕਰਨ ਲਈ ਲਿੰਕ, ਇਥੇ ਕਲਿੱਕ ਕਰੋ

PSEB 10TH BOARD RESULT LINK: ਵਿਦਿਅਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਲਿੰਕ

 PSEB 10TH BOARD RESULT LINK : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ  PSEB 10TH CLASS RESULT LINK  CLICK HERE 


HOW TO CHECK 10TH CLASS RESULT: 
1. CLICK ON THE LINK GIVEN ABOVE
2. FILL YOUR ROLL NUMBER.
3. CLICK ON "GO" BUTTON.
4. RESULT WILL DISPLAY ON YOUR SCREEN.
5. KEEP SCREEN SHOT OR PDF FOR LATER USE.WEATHER ALERT: ਮੌਸਮ ਵਿਭਾਗ ਵੱਲੋਂ 24-36 ਘੰਟਿਆਂ ਦੌਰਾਨ ਭਾਰੀ ਮੀਂਹ/ਬਿਜਲੀ,/ ਤੂਫ਼ਾਨ ਦੀ ਭਵਿੱਖਬਾਣੀ, ਦੇਖੋ ਜ਼ਿਲ੍ਹਾ ਵਾਇਜ ਮੌਸਮ

 Chandigarh, 6 July 

अगले 24-36 घंटों के दौरान चंडीगढ़ सहित पंजाब, हरियाणा के कुछ स्थानों पर हल्की बारिश गरज के साथ: बौछारें पड़ने की संभावना है। इसके बाद 06 जुलाई की रात से 09 जुलाई 2022 तक चंडीगढ़ सहित दोनों राज्यों में बारिश की गतिविधि बढ़ने की प्रबल संभावना है, जिसमें कई स्थानों पर हल्की से मध्यम (2-4 सेमी) बारिश होने की संभावना है। 7 जून से 9 जुलाई 2022 के दौरान चंडीगढ़ सहित पंजाब और हरियाणा के उत्तरी और उत्तर पूर्वी हिस्सों में कुछ स्थानों पर मध्यम से भारी (6-9 सेमी) बारिश होने व गरज-चमक / थंडर-स्टॉर्म की भी संभावना है। इस दौरान अधिकतम तापमान में 3-4 डिग्री सेल्सियस की गिरावट आने की संभावना है। 


 Light rain/thundershower likely over isolated to few places of Punjab, Haryana including Chandigarh during next 24-36 hours. Thereafter, rainfall activity very likely to increase over both states including Chandigarh from night of 06th July to 09th July 2022 with Light to Moderate (2-4cm) rainfall likely at many to most places. Moderate to Heavy (6-9 cm) rainfall at isolated places likely over Northern & North- eastern parts of Punjab Haryana including Chandigarh during 7th June to 9th July 2022. This spell is likely to be accompanied with Thunderstorm/Lightning at isolated places over both states including Chandigarh. Maximum temperature likely to fall by 3-4°C during this period. 
RECENT UPDATES

Today's Highlight