Friday, 24 June 2022

PSEB TERM 2 RE-EXAM: ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਮੁੜ ਪ੍ਰੀਖਿਆ ਲਈ ਡੇਟਸੀਟ ਜਾਰੀ

 

ਡੇਟਸ਼ੀਟ (ਟਰਮ 2 ਨਾਲ ਸਬੰਧਤ) ਮੁੜ ਪ੍ਰੀਖਿਆ ਜੁਲਾਈ 2022

 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ 2022 (ਟਰਮ-2) ਦੌਰਾਨ ਪੇਪਰ ਕਲੈਸ਼ ਹੋਣ ਕਾਰਨ/ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਮਿਤੀ 1.7.2022 ਤੋਂ ਕਰਵਾਈ ਜਾ ਰਹੀ ਹੈ। 


ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 1.7.2022 ਤੋਂ 13.7.2022 ਤੱਕ ਬੋਰਡ ਵੱਲੋਂ ਸਥਾਪਤ ਕੀਤੇ ਗਏ ਪ੍ਰੀਖਿਆ ਕੇਂਦਰ ਬਠਿੰਡਾ, ਜਲੰਧਰ, ਐਸ.ਏ.ਐਸ. ਨਗਰ ਤੇ ਕਰਵਾਈ ਜਾਈ ਹੈ। ਬਠਿੰਡਾ ਪ੍ਰੀਖਿਆ ਕੇਂਦਰ ਵਿੱਚ (ਬਠਿੰਡਾ, ਸੰਗਰੂਰ,ਬਰਨਾਲਾ, ਮਾਨਸਾ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜਿਲਕਾ, ਫਿਰੋਜਪੁਰ, ਮਲੇਰਕੋਟਲਾ), ਜਲੰਧਰ ਪ੍ਰੀਖਿਆ ਕੇਂਦਰ ਵਿੱਚ (ਜਲੰਧਰ, ਕਪੂਰਥਾਲਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ,ਗੁਰਦਾਸਪੁਰ, ਪਠਾਨਕੋਟ, ਮੋਗਾ, ਲੁਧਿਆਣਾ), ਐਸ.ਏ.ਐਸ.ਨਗਰ ਪ੍ਰੀਖਿਆ ਕੇਂਦਰ ਵਿੱਚ (ਐਸ.ਏ.ਐਸ.ਨਗਰ, ਰੋਪੜ੍ਹ, ਐਸ.ਬੀ.ਐਸ.ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ) ਜਿਲਿਆਂ ਦੇ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ। 


ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ। 


National achievement survery : ਪੰਜਾਬ ਜਾਅਲੀ ਨੰਬਰ ਇੱਕ ਬਣਿਆ, ਅਸੀਂ ਅਸਲੀ ਨੰਬਰ ਇੱਕ ਬਣਾਵਾਂਗੇ

 ਚੰਡੀਗੜ੍ਹ 24 ਜੂਨ 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵਿੱਚ ਫਰਜ਼ੀ ਨੰਬਰ ਇੱਕ ਬਣਾ ਦਿੱਤਾ ਗਿਆ ਹੈ। ਅਸੀਂ ਇਸਨੂੰ ਅਸਲੀ ਨੰਬਰ ਇੱਕ ਬਣਾਵਾਂਗੇ। ਇਹ ਗੱਲ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਹੀ। ਇਹ ਮੁੱਦਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲੇ ਨੰਬਰ ’ਤੇ ਆਇਆ ਤਾਂ ਸਰਕਾਰ ਨੇ ਉਨ੍ਹਾਂ ਨੂੰ ਵਧਾਈ ਵੀ ਨਹੀਂ ਦਿੱਤੀ।ਇਸ ਦੇ ਜਵਾਬ ਵਿੱਚ ਸੀਏ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਕਿਸ ਨੂੰ ਨੰਬਰ ਵਨ ਦੱਸ ਰਹੇ ਹੋ। ਇਸ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ। ਮੈਂ ਉਸ ਬਾਰੇ ਦੱਸਾਂਗਾ। ਸਮਾਰਟ ਸਕੂਲ ਸਿਰਫ਼ ਬਾਹਰੋਂ ਪੇਂਟ ਕਰਕੇ ਨਹੀਂ ਬਣਾਏ ਜਾਂਦੇ। ਸਕੂਲ ਦੇ ਅੰਦਰ ਕੀ ਚੱਲ ਰਿਹਾ ਹੈ? ਕਿਸੇ ਕੋਲ ਬੈਠਣ ਲਈ ਥਾਂ ਹੈ। ਪੀਣ ਵਾਲਾ ਪਾਣੀ ਹੈ। ਅਧਿਆਪਕ ਕਿੱਥੇ ਹੈ? ਉਨ੍ਹਾਂ ਕਿਹਾ ਕਿ ਇਹ ਫਰਜ਼ੀ ਨੰਬਰ ਇਕ ਹੈ। ਅਸੀਂ ਤੁਹਾਨੂੰ ਅਸਲੀ ਨੰਬਰ ਇੱਕ ਦਿਖਾਵਾਂਗੇ।

PUNJAB CABINET DECISION: ਭਗਵੰਤ ਮਾਨ ਕੈਬਨਿਟ ਦੇ ਫੈਸਲੇ, ਪੜ੍ਹੋ

ਚੰਡੀਗੜ੍ਹ 24 ਜੂਨ 

ਇੱਕ ਪਾਸੇ ਜਿੱਥੇ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੀਟਿੰਗ ਵੀ ਕੀਤੀ ਗਈ। ਇਹ ਫੈਸਲਾ ਲੈਂਦਿਆਂ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਵਿੱਚ ਇੱਕ ਵ੍ਹਾਈਟ ਪੇਪਰ ਲਿਆਉਣਗੇ ਕਿ ਪਿਛਲੀਆਂ ਸਰਕਾਰਾਂ ਨੇ ਕਿਵੇਂ ਖਜ਼ਾਨੇ ਦੀ ਦੁਰਵਰਤੋਂ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਕਿਵੇਂ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਗਈ।

 ਪੰਜਾਬ ਨੂੰ ਕਰਜ਼ਾ ਕਿਵੇਂ ਮਿਲਿਆ? ਵ੍ਹਾਈਟ ਪੇਪਰ ਲਿਆਵਾਂਗੇ ਪੂਰੇ ਹਿਸਾਬ ਨਾਲ..ਅਸੈਂਬਲੀ 'ਚ ਵੀ ਪੇਸ਼ ਕਰਾਂਗੇ..ਅੱਜ ਦੀ ਕੈਬਨਿਟ ਮੀਟਿੰਗ 'ਚ ਫੈਸਲਾ ਮਨਜ਼ੂਰ..ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ.. 


 ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਵ੍ਹਾਈਟ ਪੇਪਰ ਦੇ ਚਾਰ ਮੁੱਖ ਅਧਿਆਏ ਹਨ ਜੋ ਵਿੱਤੀ ਸੂਚਕਾਂ ਦੀ ਮੌਜੂਦਾ ਸਥਿਤੀ, ਕਰਜ਼ੇ ਦੀ ਸਥਿਤੀ ਅਤੇ ਰਾਜ ਦੀਆਂ ਵਿੱਤੀ ਸੰਸਥਾਵਾਂ ਦੀ ਸਥਿਤੀ ਨੂੰ ਅਸਲ ਤਸਵੀਰ ਦੇ ਨਾਲ ਪੇਸ਼ ਕਰਦੇ ਹਨ। ਵ੍ਹਾਈਟ ਪੇਪਰ ਰਾਜ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਸੰਭਾਵੀ ਤਰੀਕਿਆਂ ਦੀ ਰੂਪਰੇਖਾ ਵੀ ਦੱਸੇਗਾ।

 

ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ

 ਸਿੱਖਿਆ ਵਿਭਾਗ ਦੀਆਂ ਆਨ ਲਾਈਨ ਬਦਲੀਆਂ ਦੇ ਸਿਸਟਮ ਦਾ ਨਿਕਲਿਆ ਜਲੂਸ 


ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ 


ਬੀਪੀਈਓ ਵੀ ਕਰ ਰਿਹਾ ਡਾਟਾ ਵੈਰੀਫਾਈ ਤੇ ਪੋਰਟਲ ਦੇ ਰਿਹਾ ਆਯੋਗ- ਰਾਜੇਸ਼ ਬੁਢਲਾਡਾ 


ਪਟਿਆਲਾ, 24 ਜੂਨ (ਪੱਤਰ ਪ੍ਰੇਰਕ)ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ  ਬਦਲੀਆਂ ਕਰਨ ਦੇ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ ਇਹ ਆਨਲਾਈਨ ਸਿਸਟਮ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਸਦਕਾ ਮੁਲਾਜ਼ਮਾਂ ਲਈ ਵੱਡੀ ਸਿਰਦਰਦੀ ਬਣ ਜਾਂਦਾ ਹੈ। ਜਾਣਕਾਰੀ ਦਿੰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਅਤੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਕਰਨ ਤਹਿਤ ਰਾਜ ਦੇ ਅਧਿਆਪਕਾਂ ਤੋਂ ਆਨਲਾਈਨ ਡਾਟਾ ਭਰਨ ਦੀ ਮੰਗ ਕੀਤੀ ਗਈ ਸੀ, ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਲਾਪਰਵਾਹੀ ਵਰਤਦਿਆਂ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ ਹੀ ਬਦਲ ਕੇ ਇਨ੍ਹਾਂ ਅਧਿਆਪਕਾਂ ਵੱਲੋਂ ਭਰਿਆ ਡਾਟਾ ਮਿਸਮੈਚ ਕਰਕੇ ਬਦਲੀ ਲਈ ਆਯੋਗ ਕਰਾਰ ਦੇ ਦਿੱਤਾ। ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਤੇ ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਤੇ ਉਕਾਂਰ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜੰਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੈੱਡ ਆਫਿਸ ਮੁਹਾਲੀ ਵਿਖੇ ਜਾ ਕੇ ਆਈ ਹੈ ਉੱਥੇ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ 01.07.2006 ਤੋਂ ਬਦਲ ਕੇ 07.10.2014 ਕਰ ਦਿੱਤੀ ਹੈ। ਅੱਜ ਇੱਥੇ ਸੂਬਾ ਪੱਧਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅਧਿਆਪਕਾਂ ਨੇ ਆਪਣੀ ਨਿਯੁਕਤੀ ਮਿਤੀ ਅਤੇ ਵਿਭਾਗ ਵਿੱਚ ਆਉਣ ਦੀ ਮਿਤੀ ਬਿਲਕੁੱਲ ਠੀਕ ਭਰੀ ਹੈ। ਜਿਸ ਨੂੰ ਸਾਰੇ ਪੰਜਾਬ ਦੇ ਸਬੰਧਿਤ ਬੀਪੀਈਓ ਨੇ ਚੰਗੀ ਤਰ੍ਹਾਂ ਚੈੱਕ ਕਰ ਕੇ ਵੈਰੀਫਾਈ ਵੀ ਕੀਤਾ ਹੈ, ਪ੍ਰੰਤੂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਣ ਬੁੱਝ ਕੇ ਅਧਿਆਪਕਾਂ ਦੀ ਨਿਯੁਕਤੀ ਮਿਤੀ ਨਾਲ ਛੇੜਖਾਨੀ ਕਰ ਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਹਨ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਕੇ ਮਿਚ-ਮੈਚ ਡਾਟਾ ਕੀਤੇ ਅਧਿਆਪਕਾਂ ਤੋਂ ਦੁਬਾਰਾ ਸਟੇਸ਼ਨ ਚੁਆਇਸ ਲਈ ਜਾਵੇ। ਅੱਜ ਜੰਥੇਬੰਦੀ ਨੇ ਆਪਣੀ ਸੂਬਾ ਪੱਧਰੀ ਵਿਸ਼ੇਸ਼ ਜ਼ੂਮ ਮੀਟਿੰਗ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਗਲਤੀ ਨੂੰ ਤੁਰੰਤ ਸੁਧਾਰੇ, ਨਹੀਂ ਤਾਂ ਅਸੀਂ ਪੰਜਾਬ ਅੰਦਰ ਸੰਘਰਸ਼ ਦੀ ਉਹ ਲਹਿਰ ਖੜ੍ਹੀ ਕਰਾਂਗੇ, ਜੋ ਕਿਸੇ ਸੋਚਿਆਂ ਵੀ ਨਹੀਂ ਹੋਣਾ। ਅੱਜ ਦੀ ਸਟੇਟ ਮੀਟਿੰਗ ਦੌਰਾਨ ਉਕਤ ਆਗੂਆਂ ਤੋਂ ਇਲਾਵਾ ਜੰਥੇਬੰਦੀ ਦੇ ਸੂਬਾ ਪੱਧਰੀ ਆਗੂ ਸੰਪੂਰਨ ਵਿਰਕ ਫਿਰੋਜ਼ਪੁਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਸ਼ਿਵਰਾਜ ਸਿੰਘ ਜਲੰਧਰ, ਗੁਰਪ੍ਰੀਤ ਬਰਾੜ ਮੁਕਤਸਰ, ਸ਼ਿਵ ਰਾਣਾ ਮੁਹਾਲੀ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਸਾਹਿਬ ਰਾਜਾ ਫਾਜ਼ਿਲਕਾ, ਸਿਮਰਜੀਤ ਫਾਜ਼ਿਲਕਾ, ਅਨੂਪ ਸ਼ਰਮਾਂ ਪਟਿਆਲਾ, ਜਗਰੂਪ ਸਿੰਘ ਫਿਰੋਜ਼ਪੁਰ, ਮੇਜਰ ਸਿੰਘ ਪਟਿਆਲਾ, ਕੇਵਲ ਸਿੰਘ ਜਲੰਧਰ ਆਦਿ ਹਾਜ਼ਰ ਸਨ।

ਉੱਧਰ ਸੂਬਾ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ ਸੰਗਰੂਰ, ਵਿਪਨ ਲੋਟਾ ਫਿਰੋਜ਼ਪੁਰ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ, ਸੋਮਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ, ਚਰਨਜੀਤ ਸਿੰਘ ਵਿਛੋਆ ਅੰਮ੍ਰਿਤਸਰ, ਕੀਰਤਨ ਸਿੰਘ ਬਰਨਾਲਾ, ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਖੁਸ਼ਵਿੰਦਰ ਸਿੰਘ ਮਾਨਸਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਵਰਿੰਦਰ ਅਮਰ ਫਰੀਦਕੋਟ, ਹਰਿੰਦਰ ਸਿੰਘ ਪੱਲਾ ਅੰਮ੍ਰਿਤਸਰ, ਨਵਰੂਪ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਦਲਜੀਤ ਸਿੰਘ ਸੈਣੀ ਕਪੂਰਥਲਾ, ਬੂਟਾ ਸਿੰਘ ਬਰਨਾਲਾ ਆਦਿ ਨੇ ਸਰਕਾਰ ਨੂੰ ਧਮਕੀ ਦਿੱਤੀ ਕਿ ਉਹ ਤੁਰੰਤ ਹੀ ਇਸ ਦਾ ਗੰਭੀਰ ਨੋਟਿਸ ਲਵੇ।

HOW TO CHECK PSEB RESULT ONLINE? ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ?

ਪੰਜਾਬ ਸਕੂਲ ਸਿੱਖਿਆ ਬੋਰਡ (PSEB) , ਬੋਰਡ ਜਮਾਤਾਂ  ਦਾ ਨਤੀਜਾ  ਕਿਵੇਂ ਚੈੱਕ ਕੀਤਾ ਜਾਵੇਗਾ?
Table of content

Pseb ਵਿਦਿਆਰਥੀਆਂ ਲਈ ਜਲਦੀ ਹੀ ਨਤੀਜਾ ਘੋਸ਼ਿਤ ਕਰੇਗਾ, ਨਤੀਜਾ ਦੇਖਣ ਲਈ ਲਿੰਕ ਇੱਥੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। 

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਰੋਲ ਨੰਬਰ ਦੀ ਵਰਤੋਂ ਕਰਕੇ pseb 'ਤੇ ਨਤੀਜਾ ਦੇਖਣ ਲਈ ਸਟੈਪ 

  • ਸਟੈਪ 1. ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਇੱਥੇ  ਅਪਡੇਟ ਕੀਤਾ ਜਾਵੇਗਾ।
  • ਸਟੈਪ 2. ਆਪਣਾ ਰੋਲ ਨੰਬਰ ਭਰੋ ਅਤੇ GO ਬਟਨ ਦਬਾਓ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।


ਆਪਣੇ ਨਾਮ ਨਾਲ ਨਤੀਜਾ ਇੰਜ ਚੈਕ ਕਰੋ 

ਵਿਦਿਆਰਥੀਆਂ ਦੇ ਨਾਮ ਦੀ ਵਰਤੋਂ ਕਰਕੇ pseb ਨਤੀਜੇ ਦੀ ਜਾਂਚ ਕਰਨ ਲਈ ਸਟੈਪ 


  • ਸਟੈਪ 1. ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਜਲਦੀ ਹੀ ਇੱਥੇ ਅੱਪਡੇਟ ਕੀਤਾ ਜਾਵੇਗਾ। 

  • ਸਟੈਪ 2. ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਨਾਮ ਭਰਨਾ ਹੋਵੇਗਾ ਅਤੇ GO ਬਟਨ ਦਬਾਓ।

  •  ਸਟੈਪ 3. ਨਾਮ ਦੀ ਇੱਕ ਸੂਚੀ ਦਿਖਾਈ ਜਾਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਆਪਣਾ ਨਤੀਜਾ ਦੇਖ ਸਕਦੇ ਹਨ।


PSEB ਰੋਲ ਨੰਬਰ ਕਿਵੇਂ ਪ੍ਰਾਪਤ ਕਰੀਏ?

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ - ਅਪ੍ਰੈਲ ਵਿੱਚ ਸਾਲਾਨਾ ਪ੍ਰੀਖਿਆ ਲਈ ਹੈ। PSEB ਨੇ ਸਾਰੇ ਵਿਦਿਆਰਥੀਆਂ ਲਈ ਉਹਨਾਂ ਦੀ ਬੋਰਡ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤੇ ਹਨ। ਵਿਦਿਆਰਥੀ ਬੋਰਡ ਪ੍ਰੀਖਿਆ ਲਈ ਆਪਣੇ ਸਕੂਲਾਂ ਦੁਆਰਾ ਜਾਰੀ ਕੀਤੇ ਗਏ ਐਡਮਿਟ ਕਾਰਡ 'ਤੇ ਆਪਣਾ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

ਮੈਂ ਆਪਣਾ pseb ਰੋਲ ਨੰਬਰ ਭੁੱਲ ਗਿਆ ਹਾਂ, ਮੈਂ ਕੀ ਕਰਾਂ?

ਜੇਕਰ ਕੋਈ ਵਿਦਿਆਰਥੀ ਆਪਣਾ ਰੋਲ ਨੰਬਰ ਭੁੱਲ ਗਿਆ ਹੈ, ਤਾਂ ਉਸਨੂੰ ਆਪਣੇ ਕਲਾਸ ਟੀਚਰ ਨੂੰ ਬੇਨਤੀ ਕਰਨੀ ਚਾਹੀਦੀ ਹੈ। ਕਲਾਸ ਟੀਚਰ ਕੋਲ ਆਪਣੇ ਵਿਦਿਆਰਥੀਆਂ ਦਾ ਸਾਰਾ ਰਿਕਾਰਡ ਹੁੰਦਾ ਹੈ।


ਸਵਾਲ: ਮੈਂ 12ਵੀਂ ਜਮਾਤ ਦਾ ਨਤੀਜਾ PSEB ਕਿਵੇਂ ਦੇਖ ਸਕਦਾ/ਸਕਦੀ ਹਾਂ?

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।


ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ।

 ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ। 

ਸਵਾਲ: ਮੈਂ PSEB ਦੇ 10ਵੀਂ ਜਮਾਤ ਦੇ ਨਤੀਜੇ ਕਿਵੇਂ ਦੇਖ ਸਕਦਾ/ਸਕਦੀ ਹਾਂ?

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ ਗੋ ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ।    


6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ

 6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ ‌ਚੰਡੀਗੜ੍ਹ 24 ਜੂਨ: ਪੰਜਾਬ ਦੇ ਸ੍ਰੀ ਗੁਰਮੀਤ ਹੇਅਰ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਦੀ ਭਰਤੀ ਛੇਤੀ ਹੀ ਪੂਰੀ ਕਰ ਲਈ ਜਾਵੇਗੀ ।  ਇਕ ਪ੍ਰਸ਼ਨ ਦੇ ਜੁਆਬ ਵਿੱਚ ਉਨ੍ਹਾਂ ਕਿਹਾ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਲਦੀ ਮੁਕੰਮਲ ਕਰਾਂਗੇ ਅਤੇ ਇਕ ਹਫ਼ਤੇ ਦੇ ਵਿੱਚ ਨਵ ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ  ਦੇਵਾਂਗੇ।

Also read : ALL ABOUT 6635 ETT RECRUITMENT 2022


ਉਨ੍ਹਾਂ ਕਿਹਾ ਕਿ  ਆਉਣ ਵਾਲੇ ਸਮੇਂ ਵਿੱਚ ਵੀ ਈਟੀਟੀ, ਮਾਸਟਰ ਕੇਡਰ, ਅਤੇ ਡਾਇਰੈਕਟ  ਪ੍ਰਿੰਸੀਪਲ ਅਤੇ ਹੋਰ ਵੀ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਅਸਾਮੀਆਂ ਦੀ ਭਰਤੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਸਕੂਲਾਂ ਵਿੱਚ ਸਟਾਫ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ ਕਰਨ ਲਈ ਕਲਿੱਕ ਕਰੋ 👈
ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ (ਬਜਟ) ਸੈਸ਼ਨ, ਦੇਖੋ ਲਾਈਵ

 

ਚੰਡੀਗੜ੍ਹ 24 ਜੂਨ

 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ (ਬਜਟ) ਸੈਸ਼ਨ ਸ਼ੁਰੂ ਹੋ ਗਿਆ ਹੈ।ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਦਾ ਮਤਾ ਅਤੇ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਦੇਖੋ ਲਾਈਵ। 

.

[Live] Second (Budget) Session of 16th Punjab Vidhan Sabha


Motion of thanks on the Governor's address and discussion on the Governor's address. .PUNJAB CABINET MEETING: ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ , ਫੈਸਲੇ ਥੋੜੀ ਦੇਰ ਬਾਅਦ


 ਚੰਡੀਗੜ੍ਹ 23 ਜੂਨ 

ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ: 24.06.2022 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ । 
IISER MOHALI RECRUITMENT 2022: IISER ਮੋਹਾਲੀ ਵਿਖੇ ਰੈਗੂਲਰ ਅਸਾਮੀਆਂ ਤੇ ਭਰਤੀ, ਅਧਿਸੂਚਨਾ ਜਾਰੀ

 RECRUITMENT FOR NON-FACULTY POSITIONS

The Indian Institute of Science Education and Research (IISER) Mohali, an Institute of National Importance,established by the Government of India, MoE (erstwhile MHRD) in 2007 to carry out research in frontier areas of Science and provide quality Science Education & Research at the undergraduate and post graduate levels.The Institute is looking for dedicated, committed and eligible citizen of India to fill up the following vacancies on regular basis:


INDIAN INSTITUTE OF SCIENCE EDUCATION AND RESEARCH MOHALI

Post Name : NUMBER OF POSTS 

● OFFICE ASSISTANT : 7

● SCIENTIFIC ASSISTANT: 2

● ASSISTANT LIBRARIAN : 1

● NURSE : 1

● PERSONAL ASSISTANT : 1


 Qualification, age and other details please download official notification below.


HOW TO APPLY-

1. Application Form may be downloaded from the Institute website (www.iisermohali.ac.in). The application, duly filled in and completed in all respects should be submitted along with self- attested copies of all certificates (educational, experience, technical/professional qualification etc) & testimonials with a recent passport sizep hotograph.

2. The Application Form duly filled in the prescribed format and complete in all respects accompanied with self-attested copies of the certificates, mark sheets, testimonials in support of age, education qualifications,e xperience, caste/ community/ class (if applicable), along with recent passport size self-signed photograph affixed on the Application Form, proof of payment of fee via online mode should be sent to “The Recruitment Cell, Indian Institute of Science Education and Research (IISER), Mohali, Sector-81,Knowledge City, S.A.S. Nagar, P.O. Manauli, Mohali, Punjab–140306 by due date positively.

3. The envelope containing the complete application must be superscribed as “Application for the post of _________ and Post Code _______”.

4. Applicant is required to send the synopsis (format available on Institute website) by email to recruitment@iisermohali.ac.in. While sending the synopsis sheet duly filled, it should remaine ditable.

5. Separate application form should be submitted for each post.


Recruitment For Non Faculty Positions

Click here for the Detailed Advertisement 

 Click here for the Application Form

Click here for Fee Payment Link

Click here for the Synopsis Sheet

Click here for the Help File to check the Payment StatusPSEB BOARD RESULT TODAY : ਸਿੱਖਿਆ ਬੋਰਡ ਵੱਲੋਂ ਨਤੀਜੇ ਦੀ ਘੋਸ਼ਣਾ ( LINK FOR DOWNLOADING)

 ਵਿਦਿਆਰਥੀਆਂ ਲਈ ਵੱਡੀ ਖੱਬਰ : 12 ਵੀਂ ਅਤੇ 10ਵੀਂ ਜਮਾਤ ਦਾ ਨਤੀਜੇ ਦਾ ਇੰਤਜ਼ਾਰ ਖਤਮ (LINK UPDATED)

PSEB 12th RESULT JUNE 2022 , CHECK HERE 

ਚੰਡੀਗੜ੍ਹ 24 ਜੂਨ, (PB JOBSOFTODAY) 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਅਤੇ 10 ਵੀਂ    ਜਮਾਤ ਦੇ ਨਤੀਜੇ ਸਬੰਧੀ ਵੱਡੀ ਖੱਬਰ ਸਾਹਮਣੇ ਆਈ ਹੈ। ਜਿਹਨਾਂ ਵਿਦਿਆਰਥੀਆਂ ਨੇ 10 ਵੀ 12 ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ ਉਨ੍ਹਾਂ ਲਈ ਵੱਡੀ ਖੱਬਰ ਹੈ। 12 ਵੀਂ ਜਮਾਤ ਦਾ ਨਤੀਜਾ ਇਸ ਦਿਨ:  ਪ੍ਰਾਪਤ ਜਾਣਕਾਰੀ ਅਨੁਸਾਰ  12 ਵੀਂ ਜਮਾਤ ਦਾ ਨਤੀਜਾ ਅੱਜ ਯਾਨੀ  28 ਜੂਨ ਨੂੰ ਐਲਾਨਿਆ ਜਾਵੇਗਾ  । ਨਤੀਜੇ ਸਬੰਧੀ ਜਾਣਕਾਰੀ ਪਾਓ ਸਬ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੇ ਜੁਆਈਨ ਕਰੋ 👉 ਟੈਲੀਗਰਾਮ ਚੈਨਲ  

👉👉PSEB 12TH CLASS RESULT JUNE 2022 LINK CLICK HERE ( ACTIVE SOON)👈👈

10 ਵੀਂ ਜਮਾਤ ਦਾ ਨਤੀਜਾ ਇਸ ਦਿਨ: , ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਨਤੀਜਾ 29-30 ਜੂਨ ਨੂੰ ਐਲਾਨਿਆ ਜਾਵੇਗਾ।


🌟ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਨਤੀਜੇ ਸਬੰਧੀ ਜਾਣਕਾਰੀ ਇਸ ਪੋਸਟ ਤੇ  ਸਬ ਤੋਂ ਪਹਿਲਾਂ ਅਪਡੇਟ  ਕਰਾਂਗੇ। ਇਸ ਲਈ ਇਸ ਪੇਜ ਨੂੰ ਰਿਫਰੈਸ ਕਰਦੇ ਰਹੋ। 

PSEB 10TH CLASS RESULT JUNE 2022 LINK CLICK HERE ( ACTIVE SOON)

HPSC AGRICULTURE DEVELOPMENT OFFICER RECRUITMENT 2022: ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀਆਂ 700 ਅਸਾਮੀਆਂ ਤੇ ਭਰਤੀ

HPSC Agricultural Development Officer  (Group-B) RECRUITMENT 2022 

The Commission invites online applications from eligible candidates for the posts of Agricultural Development Officer (Soil Conservation/Soil Survey) (Group-B) in Agriculture and Farmers Welfare Department, Haryana. Category wise break-up of the posts is as under:-

NAME OF POST : Agricultural Development Officer (Soil Conservation/Soil Survey) 
NUMBER OF POST: 100
ESSENTIAL QUALIFICATIONS:
(i) Degree in B'Sc 'in Agriculture'B 'sc Agriculture (Engineering) from a recognized universiry'
(ii) Sanskrit or Hindi upto 10th 
NAME OF POST : Agricultural Developmeut Officer (Administrative Cadre) 
Number of posts: 600 


ESSENTIALQUALIFICATIONS:
(i) Degree in B.Sc (Honours) in Agriculture from any recognized university.
(ii) Sanskrit or Hindi upto Matriculation or 10+2/BA./M.A. with Hindi as onebof the subjects.
 

(a) Opening date for submission of online applications: 29.06.2022 

 (b) Closing date for the submission of online applications: 19.07.2022 up to 11:55 PM.

 (c) Closing date for deposit of Fee: 19.07.2022 up to 11:55 PM. 

 HOW TO APPLY: Candidates are required to apply online on the website http://hpsc.gov.in/en- us/. Detailed instructions for filling up online applications are available on the above mentioned website. 

 LAST DATE FOR RECEIPT OF APPLICATIONS: The online Applications can be submitted up to the Closing Date till 11:55 PM. The eligible candidates shall be issued an e-Admit Card well before the commencement of the written test, if any. The e-Admit Card will be made available on the website http://hpsc.gov.in/en-us/ for downloading by the candidates. No Admit Card will be sent by post.

Agricultural Development Officer recruitment 2022SCALE OF PAY: FPL- 6 (Rs' 35400-112400) AGE LIMITS: Candidate should not be less than 18 years and not more than 42 years, age relaxation as per official notification. Agricultural Development Officer Soil (Conservation/Soil Survey) recruitment 2022 

For more information, official website http://hpsc.gov.in Agricultural Developmeut Officer(Administrative Cadre)  
RECENT UPDATES

Today's Highlight