Wednesday, 1 June 2022

SUSPEND : ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਵਾਲਾ ‌‌‌ਮੁਲਾਜਮ ਮੁਅੱਤਲ

 CHANDIGARH 1 JUNE 

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਰਦੇਸ਼ਾਂ ’ਤੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਤੀਸ਼ ਕੁਮਾਰ ਨੂੰ ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਕਰਨ ਲਈ ਮੁਅੱਤਲ ਕਰ ਦਿੱਤਾ ਹੈ। ਉਹ ਤਕਨੀਕੀ ਆਡਿਟ (ਇਲੈਕਟ੍ਰੀਕਲ)ਸੈਲ-1,ਪਟਿਆਲਾ ਵਿਖੇ ਤਾਇਨਾਤ ਸੀ। On the directions of Punjab Power Minister Harbhajan Singh ETO, PSPCL has suspended Senior Executive Engineer Satish Kumar, on the charges of irregularities and negligence during duty. He was posted at Technical Audit (Electrical) cell-1, Patiala.

BREAKING NEWS: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦਾ ਪੁਨਰਗਠਨ

 ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡੀਜੀਪੀ ਵੀ.ਕੇ. ਭਾਵਰਾ ਨੇ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ। ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਰੋਜ਼ਾਨਾ ਅਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰੇਗੀ।
In order to further expedite investigations in Sidhu Moosewala Murder case, DGP VK Bhawra strengthened & reconstituted the SIT under supervision of ADGP Anti-Gangster Task Force (AGTF) Pramod Ban. DGP stated that SIT shall conduct investigation on a day-to-day basis.

CURRENT AFFAIRS 1 JUNE 2022 IN PUNJABI


ਸਵਾਲ: ਹਾਲ ਹੀ ਵਿੱਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਕਦੋਂ ਮਨਾਇਆ ਗਿਆ ਹੈ?

ਉੱਤਰ:  31 ਮਈ


ਪ੍ਰਸ਼ਨ : ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ AAYU  ਐਪ ਲਾਂਚ ਕੀਤੀ ਹੈ?

ਉੱਤਰ:  ਕਰਨਾਟਕ


ਪ੍ਰਸ਼ਨ: ਹਾਲ ਹੀ ਵਿੱਚ ਕਿਸ ਦੁਆਰਾ ਇਮਿਊਨਾਈਜ਼ੇਸ਼ਨ ਚੈਂਪੀਅਨ ਅਵਾਰਡ ਪ੍ਰਾਪਤ ਕੀਤਾ ਗਿਆ ਹੈ?

ਉੱਤਰ:  ਆਰਜੇ ਉਮਰ ਨਿਸਾਰ


ਪ੍ਰਸ਼ਨ. ਹਾਲ ਹੀ ਵਿੱਚ ਬੀਮਾ ਰਤਨ ਨਾਮਕ ਬੱਚਤ ਬੀਮਾ ਯੋਜਨਾ ਕਿਸਨੇ ਸ਼ੁਰੂ ਕੀਤੀ ਹੈ?

ਉੱਤਰ : LIC 


ਪ੍ਰਸ਼ਨ:  ਅਨੰਤ ਸੁਪਰ ਕੰਪਿਊਟਰ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਹੈ?

ਉੱਤਰ : ਆਈਆਈਟੀ ਗਾਂਧੀ ਨਗਰ


  ਪ੍ਰਸ਼ਨ: ਅੰਤਰਰਾਸ਼ਟਰੀ ਯੋਗਾ ਦਿਵਸ ਦੇ ਥੀਮ ਲਈ ਹਾਲ ਹੀ ਵਿੱਚ ਕੀ ਐਲਾਨ ਕੀਤਾ ਗਿਆ ਹੈ?

ਉੱਤਰ:  ਮਨੁੱਖਤਾ ਲਈ ਯੋਗਾ


ਪ੍ਰਸ਼ਨ: ਹਾਲ ਹੀ ਵਿੱਚ 'ਡਾ. ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ' ਨਾਲ ਕਿਸਨੂੰ ਸਨਮਾਨਿਤ ਕੀਤਾ ਗਿਆ ਹੈ?

ਉੱਤਰ : ਸੰਜੀਤ ਨਾਰਵੇਕਰ

ਪ੍ਰਸ਼ਨ. ਹਾਲ ਹੀ ਵਿੱਚ ਭਾਰਤ ਨੇ 40000 ਮੀਟ੍ਰਿਕ ਟਨ ਡੀਜ਼ਲ ਦੀ ਇੱਕ ਖੇਪ ਕਿਸ ਦੇਸ਼ ਨੂੰ ਭੇਜੀ ਹੈ?

ਉੱਤਰ:  ਸ਼ਿਰੀਲੰਕਾ 

ਇੱਕ ਸਾਲ ਅੰਦਰ ਟਾਈਪ ਟੈਸਟ ਪਾਸ ਨਾ ਕਰਨ ਵਾਲੇ ਤਰਸ ਦੇ ਅਧਾਰ ਤੇ ਨਿਯੁਕਤ ਕਲਰਕ ਬਣਨਗੇ ਦਰਜ਼ਾ -4 ਕਰਮਚਾਰੀ

 

ONLINE TEACHER TRANSFER: ਅਪ੍ਰੈਲ 2021 ਵਿੱਚ ਹੋਈਆਂ ਅਧਿਆਪਕਾਂ ਦੀਆਂ ਬਦਲੀਆਂ, ਹੁਣ ਹੋਣਗੀਆਂ ਲਾਗੂ, ( ਸ਼ਰਤਾਂ ਹਾਲੇ ਵੀ ਲਾਗੂ)

 

ONLINE TEACHER TRANSFER: NOW APPLY UPTO 2 June 2022

 

BREAKING NEWS: ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

 ਮੋਹਾਲੀ 1 ਜੂਨ 2022

ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।


ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT-2019/Trans/303800, ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ ਨੀਤੀ ਮੀਮੋ ਨੰ। 2/14/2020-2edu3/2020487/1 ਮਿਤੀ 27.05.2020 ਰਾਹੀਂ ਤਬਾਦਲਾ ਨੀਤੀ ਜਾਰੀ ਕੀਤੀ ਗਈ ਸੀ।

 ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।


ਅਧਿਆਪਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਡਾਟਾ ਜਿਵੇਂ ਕਿ General Details, Results, Service Record ਭਰਨ ਦੀ ਅੰਤਿਮ ਮਿਤੀ 31.05.2022 ਤੋਂ ਮਿਤੀ02.06.2022 ਤੱਕ ਦਾ ਵਾਧਾ ਕੀਤਾ ਗਿਆ ਹੈ।

 

PATWARI RECRUITMENT PUNJAB 2022: 376 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 PATWARI RECRUITMENT IN PUNJAB DISTT LUDHIANA AND SHAHEED BHAGAT SINGH NAGAR

ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਖੇ ਮਾਲ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ 251 ਪਟਵਾਰੀਆਂ ਅਤੇ  ਜ਼ਿਲ੍ਹਾ   ਸ਼਼ਹੀਦ ਭਗਤ ਸਿੰਘ  ਨਗਰ ਵਿਖੇ 125 ਮਾਲ ਪਟਵਾਰੀਆਂ ਦੀ ਭਰਤੀ ਲਈ ਮਿਤੀ 31.07.2023 ਤੱਕ ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ ਤੱਕ, ਜੋ ਵੀ ਪਹਿਲਾਂ ਵਾਪਰੇ, ਆਰਜ਼ੀ ਤੌਰ 'ਤੇ ਠੇਕੇ 'ਤੇ ਭਰਤੀ ਕੀਤੀ ਜਾਣੀ ਹੈ।


 ਉਹ ਰਿਟਾਇਰਡ ਪਟਵਾਰੀ/ਕਾਨੂੰਗੋ, ਜਿਨ੍ਹਾਂ ਦੀ ਉਮਰ 64 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚਲਦੀ ਹੋਵੇ ਤੇ ਸੋਵਾ ਰਿਕਾਰਡ ਸਾਫ਼-ਸੁਥਰਾ ਹੋਵੇ, ਆਪਣੀ ਦਰਖ਼ਾਸਤ ਮਿਤੀ 06.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਸੰਬੋਧਤ ਕਰਕੇ ਦੇ ਸਕਦੇ ਹਨ। 

 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਰਤੀ ਲਈ  ਮਿਤੀ 10.06.2022 ਤੱਕ ਜ਼ਿਲ੍ਹਾ ਮਾਲ ਅਫ਼ਸਰ, ਦਫ਼ਤਰ ਡਿਪਟੀ ਕਮਿਸ਼ਨਰ,  ਨੂੰ ਸੰਬੋਧਤ ਕਰਕੇ ਦੇ ਸਕਦੇ ਹਨ।


 ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਨੂੰ  25,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖ਼ਾਹ ਦਿੱਤੀ ਜਾਵੇਗੀ। ।

RECENT UPDATES

Today's Highlight