Labels
Thursday, 26 May 2022
ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ
ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਬਦਲੀਆਂ ਦੇ ਮੁੱਦੇ ‘ਤੇ ਆਨਲਾਈਨ ਮੀਟਿੰਗ ਵਿੱਚ ਦਿੱਤੇ ਮਹੱਤਵਪੂਰਨ ਸੁਝਾਅ
ਦੂਰੀ ਦੇ ਅਧਾਰ ‘ਤੇ ਦਿੱਤੀ ਜਾਵੇ ਪਹਿਲ
ਸਟੇਅ ਦੀ ਸ਼ਰਤ ਹਟਾਕੇ ਸਮੂਹ ਅਧਿਆਪਕਾਂ ਨੂੰ ਦਿੱਤਾ ਜਾਵੇ ਬਦਲੀ ਕਰਵਾਉਣ ਦਾ ਮੌਕਾ
ਸਿੱਧੀ ਭਰਤੀ ਹੈੱਡ ਟੀਚਰ /ਸੈਂਟਰ ਹੈੱਡ ਟੀਚਰ /ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਬਦਲੀਆਂ ਕੀਤੀਆਂ ਜਾਣ
ਚੰਡੀਗੜ੍ਹ 26 ਮਈ(ਹਰਦੀਪ ਸਿੰਘ ਸਿੱਧੂ )ਸੰਯੁਕਤ ਅਧਿਆਪਕ ਫਰੰਟ ਵਿੱਚ ਸ਼ਾਮਲ ਵੱਖ-ਵੱਖ ਕਾਡਰਾਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਜਸਵਿੰਦਰ ਸਿੰਘ ਡੀ ਟੀ ਐੱਫ, 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀ.ਮੀਤ ਪ੍ਰਧਾਨ ਵਿਕਾਸ ਗਰਗ ਤੇ ਗੁਰਜਿੰਦਰ ਸਿੰਘ ਫਤਹਿਗੜ ਸਾਹਿਬ,3582 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਰਾਜਪਾਲ ਖ਼ਨੌਰੀ ਤੇ ਸ਼ਾਮ ਕੁਮਾਰ ਪਾਤੜਾਂ, ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ,ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ,5178 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਆਗੂ ਦੀਪ ਰਾਜਾ ਤੇ ਅਸ਼ਵਨੀ ਕੁਮਾਰ,Ett ਅਧਿਆਪਕ ਯੂਨੀਅਨ 6505 ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ, ਜਗਤਾਰ ਸਿੰਘ ਝੱਬਰ, Ett ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ, ਨੇ ਬਦਲੀਆਂ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਨਾਲ ਆਨਲਾਈਨ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਸੁਝਾਅ ਪੇਸ਼ ਕੀਤੇ। ਫਰੰਟ ਦੇ ਆਗੂਆਂ ਨੇ 2016 ਤੋਂ ਬਾਅਦ ਭਰਤੀ 5-6 ਸਾਲ ਤੋਂ ਤਰਸ ਰਹੇ ਅਧਿਆਪਕਾਂ ਤੇ ਸੂਬੇ ਦੇ ਸਮੂਹ ਅਧਿਆਪਕਾਂ ਲਈ ਅੰਤਰ ਜਿਲਾ ਬਦਲੀ ਦਾ ਰਾਊਂਡ ਤੇ ਜਿਲਾ ਬਦਲੀ ਦਾ ਰਾਊਂਡ ਵੱਖੋ-ਵੱਖ ਵੱਖਰਾ ਚਲਾਉਣ,ਦੂਰੀ ਦੇ ਅਧਾਰ ‘ਤੇ ਪਹਿਲ ਦੇਣ,ਲੌਂਗ ਸਟੇਅ ਦੇ ਨੰਬਰ ਹੋਣ ਕਰਕੇ ਕਿਸੇ ਵੀ ਅਧਿਆਪਕ ਨੂੰ ਸਟੇਅ ਦੇ ਅਧਾਰ ‘ਤੇ ਬਦਲੀ ਕਰਵਾਉਣ ਤੋਂ ਨਾ ਰੋਕਿਆ ਜਾਵੇ,ਜੋ Sst ਵਿਸ਼ੇ ਦੀਆਂ ਅਸਾਮੀਆਂ ਅੰਗਰੇਜ਼ੀ ਵਿਸ਼ੇ ਵਿੱਚ ਤਬਦੀਲ ਕੀਤੀਆਂ ਉਹਨਾਂ ‘ਤੇ SST ਵਿਸ਼ੇ ਦੇ ਅਧਿਆਪਕਾਂ ਨੂੰ ਜੁਆਇਨ ਕਰਨ ਤੇ ਅੰਗਰੇਜ਼ੀ ਵਿਸ਼ੇ ਦੀਆ ਵੱਖਰੀਆਂ ਅਸਾਮੀਆਂ ਦੇਣ, SSA/RMSA ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਜੁਆਇੰਨਿਗ ਦੀ ਮਿਤੀ ਸਾਲ 2011 ਤੋਂ ਮੰਨੀ ਜਾਵੇ,ਮਿਊਚਅਲ ਬਦਲੀ ਬਿਨਾਂ ਕਿਸੇ ਸ਼ਰਤ ਦੇ ਬਹਾਲ ਕਰਨ,ਹੈਂਡੀਕੈਪਡ ਅਧਿਆਪਕਾਂ ਦੀ ਬਦਲੀ ਲਈ 40 ਪ੍ਰਤੀਸ਼ਤ ਨੂੰ ਹੀ ਅਧਾਰ ਬਣਾਉਣ ਬਾਰੇ,PTI ਅਧਿਆਪਕਾਂ ਨੂੰ ਅਧਿਆਪਕਾਂ ਨੂੰ ਡੀ.ਪੀ.ਈ. ਦੀ ਅਸਾਮੀ ‘ਤੇ ਬਦਲੀ ਦਾ ਮੌਕਾ ਦੇਣ,873 DPE ਭਰਤੀ ਦੇ ਵੇਟਿੰਗ ਲਿਸਟ ਵਾਲੇ ਅਧਿਆਪਕਾਂ ਨੂੰ ਜਲਦ ਬਦਲੀ ਦਾ ਮੌਕਾ ਦਿੱਤਾ ਜਾਵੇ ਤੇ ਜਿੰਨਾ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੂੰ ਰਲੀਵ ਕਰਨ, ਸਿੱਧੀ ਭਰਤੀ ਵਾਲੇ HT/CHT ਨੂੰ ਬਿਨਾ ਸ਼ਰਤ ਬਦਲੀ ਦਾ ਮੌਕਾ,ਸਿੰਗਲ ਟੀਚਰ ਅਧਿਆਪਕ ਨੂੰ ਵੀ ਬਦਲੀ ਹੋਣ ‘ਤੇ ਰਲ਼ੀਵ ਕਰਨ ਦਾ ਪ੍ਰਬੰਧ ਕਰਨ,ਪ੍ਰਮੋਟਡ ਅਧਿਆਪਕਾਂ ‘ਤੇ ਕਿਸੇ ਕਿਸਮ ਦੀ ਸ਼ਰਤ ਨਾ ਲਾਉਣ,ਬਾਰਡਰ ਏਰੀਆ ਵਿੱਚ ਸੇਵਾਵਾਂ ਦੇਣ ਦੇ ਇਛੁੱਕ ਅਧਿਆਪਕਾਂ ਨੂੰ ਵਿਸ਼ੇਸ਼ ਨੰਬਰ ਦੇਣ,ਨਵੇਂ ਦਿੱਤੇ ਸਾਇੰਸ ਤੇ ਕਾਮਰਸ ਗਰੁੱਪ ਦੇ ਲੈਕਚਰਾਰਾਂ ਦੀਆਂ ਬਣਦੀਆਂ ਅਸਾਮੀਆਂ ਦੇਣ,1900 ਹੈੱਡ ਟੀਚਰ ਦੀਆਂ ਅਸਾਮੀਆਂ ਬਹਾਲ ਕਰਨ,ਮਿਡਲ ਸਕੂਲਾਂ ਦੀਆਂ ਅਸਾਮੀਆਂ ਵੱਖਰੇ ਤੌਰ ‘ਤੇ ਪੋਰਟਲ ਤੇ ਦਰਸਾਉਣ ਤੇ ਕੁੱਲ ਅਸਾਮੀਆਂ ਬਹਾਲ ਕਰਵਾਉਣ ਆਦਿ ਮਸਲਿਆਂ ਨੂੰ ਬਹੁਤ ਹੀ ਸੁਹਿਰਦਤਾ ਤੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਸਿੱਖਿਆ ਮੰਤਰੀ ਮੀਤ ਹੇਅਰ,ਡੀਜੀਐੱਸਈ ਪਰਦੀਪ ਕੁਮਾਰ ਅੱਗਰਵਾਲ ਤੇ ਡੀਪੀਆਈ ਸੈਕੰਡਰੀ ਤੇ ਪ੍ਰਾਇਮਰੀ ਨੇ ਸੁਝਾਵਾਂ ਨੂੰ ਅਧਾਰ ਬਣਾਕੇ ਬਦਲੀਆਂ ਕਰਨ ਦਾ ਭਰੋਸਾ ਦਿੱਤਾ।
ਸਿੱਖਿਆ ਮੰਤਰੀ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ
*ਸਿੱਖਿਆ ਮੰਤਰੀ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤੇ*
ਚੰਡੀਗੜ੍ਹ, 26 ਮਈ ( ਚਾਨੀ)
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਉੱਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਇਨ੍ਹਾਂ ਵਿੱਚ 7 ਕਲਰਕ, 4 ਐੱਸ.ਐੱਲ.ਏ., 9 ਸੇਵਾਦਾਰ ਅਤੇ 3 ਚੌਕੀਦਾਰ ਸ਼ਾਮਲ ਹਨ।
ਅੱਜ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦੇਣ ਸਮੇਂ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਵਿਭਾਗ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਆਪ ਸਭ ਨੂੰ ਵਿਭਾਗ ਵਿੱਚ ਕਾਰਜ ਕਰਨ ਦਾ ਇਹ ਮੌਕਾ ਆਪ ਦੇ ਪਰਿਵਾਰ ਦੀ ਵਿਛੜੀ ਹੋਈ ਸ਼ਖਸ਼ੀਅਤ ਕਾਰਨ ਵਿਭਾਗੀ ਨੇਮਾਂ ਅਨੁਸਾਰ ਬਹੁਤ ਘੱਟ ਸਮੇਂ ਦੇ ਅੰਦਰ ਹੀ ਮਿਲਿਆ ਹੈ। ਵਿੱਛੜੇ ਪਰਿਵਾਰਕ ਮੈਂਬਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਵਿਭਾਗ ਵੱਲੋਂ ਘੱਟ ਸਮੇਂ ਅੰਦਰ ਇਹ ਨਿਯੁਕਤੀ ਪੱਤਰ ਦੇ ਕੇ ਪਰਿਵਾਰਾਂ ਨੂੰ ਮੱਦਦ ਦੇਣ ਦੀ ਨਿਮਾਣੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਉੱਜਵਲ ਭਵਿੱਖ ਅਤੇ ਤੰਦਰੁਸਤ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਤਰਸ ਦੇ ਆਧਾਰ ਉੱਤੇ ਨੌਕਰੀ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਸਰਪ੍ਰਸਤਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਪੰਜਾਬ ਸਰਕਾਰ ਦਾ ਬਹੁਤ ਹੀ ਘੱਟ ਸਮੇਂ ਵਿੱਚ ਨੌਕਰੀ ਦੇਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ।
ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ), ਕੁਲਜੀਤ ਸਿੰਘ ਮਾਹੀ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਮਨਿੰਦਰ ਸਿੰਘ ਸਰਕਾਰੀਆ ਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਗੁਰਜੀਤ ਸਿੰਘ ਵੀ ਹਾਜ਼ਰ ਸਨ।
————
ਸਿੱਖਿਆ ਵਿਭਾਗ ਹੋਵੇਗਾ ਹਾਈਟੈਕ , ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ
ਸਿੱਖਿਆ ਵਿਭਾਗ ਹੋਵੇਗਾ ਹਾਈਟੈਕ
ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ
ਫਾਜ਼ਿਲਕਾ ( ਇੰਕਲਾਬ ਗਿਲ)
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਜੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਕੜੀ ਨੂੰ ਅੱਗੇ ਤੋਰਦਿਆਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੀਐਚਟੀ ਅਤੇ ਅਧਿਆਪਕਾਂ ਨੂੰ ਪੜਾਅ ਵਾਰ ਕੰਪਿਊਟਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਅੱਜ ਸੂਚਨਾ ਤਕਨੋਲਜੀ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਸਾਡੇ ਹਰ ਕਲਾਸ ਰੂਮ ਵਿੱਚ ਪ੍ਰੋਜੈਕਟਰ ਅਤੇ ਐਲਈਡੀ ਨਾਲ ਈਕੰਟੈਂਟ ਰਾਹੀ ਸਿੱਖਿਆ ਦਿੱਤੀ ਜਾ ਰਹੀ। ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਡੀਐਮ ਕੰਪਿਊਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹੇ ਨੂੰ ਦੋ ਜੋਨਾ ਵਿਚ ਵੰਡ ਕੇ ਪਹਿਲੇ ਚਰਨ ਵਿੱਚ ਸਮੂਹ ਸੀਐਚਟੀਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬਲਾਕ ਜਲਾਲਾਬਾਦ 1,ਜਲਾਲਾਬਾਦ 2, ਫਾਜਿਲਕਾ 1,ਫਾਜਿਲਕਾ 2 ਅਤੇ ਗੁਰੂ ਹਰਸਹਾਏ 3 ਦੇ ਸੀਐਚਟੀਜ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੁਆੜਿਆਵਲੀ ਵਿੱਖੇ ਅਤੇ ਦੂਸਰੇ ਜੋਨ ਦੇ ਬਲਾਕ ਅਬੋਹਰ 1, ਅਬੋਹਰ 2 ਅਤੇ ਬਲਾਕ ਖੂਈਆਂ ਸਰਵਰ ਦੇ ਸੀਐਚਟੀਜ ਨੂੰ ਬਲਾਕ ਰਿਸੋਰਸ ਸੈਂਟਰ ਅਬੋਹਰ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਣਗੀਆਂ।
ਬੀਐਮ ਵਿਓਮ ਕੁੱਕੜ, ਬੀਐਮ ਪਰਵਿੰਦਰ ਸਿੰਘ ,ਬੀਐਮ ਵਿਸ਼ਾਲ ਤਰਿੱਖਾ, ਬੀਐਮ ਰਾਜੇਸ਼ ਸ਼ਰਮਾ ,ਬੀਐਮਟੀ ਅਸ਼ਵਨੀ ਖੁੰਗਰ, ਬੀਐਮਟੀ ਤਰਵਿੰਦਰ ਸਿੰਘ, ਬੀਐਮਟੀ ਸੰਜੇ ਬਲਿਆਨ ਅਤੇ ਸੀਐਚਟੀ ਅਭੀਜੀਤ ਵਧਵਾ ਵੱਲੋ ਬਤੌਰ ਰਿਸੋਰਸ ਪਰਸਨ ਹਾਜਰੀਨ ਨੂੰ ਟ੍ਰੇਨਿੰਗ ਦਿੱਤੀ ਗਈ। ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ ਵੱਲੋ ਉਚੇਚੇ ਤੌਰ ਤੇ ਉਕਤ ਟ੍ਰੇਨਿੰਗ ਸੈਸ਼ਨ ਵਿੱਚ ਸਿਰਕਤ ਕੀਤੀ ਗਈ।
ਮੁੱਖ ਅਧਿਆਪਕ ਜਥੇਬੰਦੀ ਨੇ ਜੂਮ ਮੀਟਿੰਗ ਕਰਕੇ ਲਏ ਅਧਿਆਪਕਾਂ ਦੇ ਬਦਲੀ ਪਾਲਿਸੀ ਸਬੰਧੀ ਸੁਝਾਅ:ਸਰਮਾ
ਮੁੱਖ ਅਧਿਆਪਕ ਜਥੇਬੰਦੀ ਨੇ ਜੂਮ ਮੀਟਿੰਗ ਕਰਕੇ ਲਏ ਅਧਿਆਪਕਾਂ ਦੇ ਬਦਲੀ ਪਾਲਿਸੀ ਸਬੰਧੀ ਸੁਝਾਅ:ਸਰਮਾ
3 ਵਜੇ ਸਿੱਖਿਆ ਮੰਤਰੀ ਨਾਲ ਹੋਵੇਗੀ ਮੀਟਿੰਗ:ਦੁਆਬੀਆ।
ਮੁੱਖ ਅਧਿਆਪਕ ਜਥੇਬੰਦੀ ਦੀਆਂ ਵੱਲੋਂ ਜੂਮ ਮੀਟਿੰਗ ਕਰਕੇ ਪੰਜਾਬ ਭਰ ਦੇ ਅਧਿਆਪਕਾਂ ਤੋਂ ਬਦਲੀ ਪਾਲਿਸੀ ਸਬੰਧੀ ਸੁਝਾਅ ਮੰਗੇ ਗਏ ।ਜਿਸ ਵਿੱਚ ਸੈਂਕੜੇ ਅਧਿਆਪਕਾਂ ਨੇ ਗੂਗਲ ਫਾਰਮ ਅਤੇ ਜੂਮ ਮੀਟਿੰਗ ਰਾਹੀਂ ਆਪੋ ਆਪਣੇ
ਸੁਝਾਅ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੂੰ ਨੋਟ ਕਰਵਾਏ ਗਏ।
ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕੇ ਬਦਲੀ ਹਰੇਕ ਅਧਿਆਪਕ ਦਾ ਹੱਕ ਹੈ ਦੂਰ ਦਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨਜਦੀਕ ਆਉਣ ਸਬੰਧੀ ਪਹਿਲ ਦੇ ਅਧਾਰ ਤੇ ਸੁਝਾਅ ਦਿੱਤੇ ਜਾਣਗੇ।
ਉਹਨਾਂ ਕਿਹਾ ਕੇ ਹਰੇਕ ਅਧਿਆਪਕ ਦੇ ਸੁਝਾਅ ਨੂੰ ਨੋਟ ਕਰ ਲਿਆ ਗਿਆ ਹੈ ਤੇ ਅੱਜ ਦੀ ਮੀਟਿੰਗ ਵਿੱਚ ਸਾਰੇ ਮਸਲੇ ਵਿਚਾਰੇ ਜਾਣਗੇ।
NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼
NAS 2021: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ NAS ਦੇ ਨਤੀਜਿਆਂ ਲਈ ਭੇਜਿਆ ਵਧਾਈ ਸੰਦੇਸ਼, ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ
ਸਤਿ ਸ੍ਰੀ ਅਕਾਲ ਜੀ
ਤੁਹਾਡੇ ਸਭ ਨਾਲ਼ ਮੈਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਸਿੱਖਿਆ ਦੀ ਗੁਣਵੱਤਾ ਨਾਲ਼ ਸਬੰਧਤ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਭਾਰਤ ਸਰਕਾਰ ਵੱਲੋਂ ਜੋ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿੱਚ ਪੰਜਾਬ ਨੇ ਪੂਰੇ ਦੇਸ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਮੈਨੂੰ ਬੇਹੱਦ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣ ਲਈ ਸਾਡੇ ਪੰਜਾਬ ਦੇ ਸਮੂਹ ਅਧਿਆਪਕਾਂ, ਕਰਮਚਾਰੀਆਂ, ਮੁੱਖ ਅਧਿਆਪਕਾਂ, ਸੀ.ਐੱਚ.ਟੀ, ਬੀ.ਪੀ.ਈ.ਓਜ਼, ਪ੍ਰਿੰਸੀਪਲਾਂ, ਡਾਇਟ ਪ੍ਰਿੰਸੀਪਲਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਮੁੱਖ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜੋ ਦਿਲ ਲਗਾ ਕੇ, ਪੂਰੇ ਜਜ਼ਬੇ ਨਾਲ਼ ਮਿਹਨਤ ਕੀਤੀ ਗਈ ਸੀ, ਉਸਦੇ ਨਤੀਜੇ ਵਜੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਇਹ ਮਿਸਾਲ ਕਾਇਮ ਕੀਤੀ ਹੈ।
ਤੁਹਾਨੂੰ ਸਭ ਨੂੰ ਤਹਿ ਦਿਲ ਤੋਂ ਮੁਬਾਰਕਾਂ!!
ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਸਭ ਦੀ ਕਾਬਲੀਅਤ ਅਤੇ ਮਿਹਨਤ ਆਉਣ ਵਾਲ਼ੇ ਸਮੇਂ ਵਿੱਚ ਵੱਖਰੇ ਮੁਕਾਮ ਸਿਰਜੇਗੀ।
ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਅਧਿਕਾਰੀਆਂ, ਸਕੂਲ ਮੁਖੀਆਂ,ਅਧਿਆਪਕਾਂ, ਕਰਮਚਾਰੀਆਂ ਦੇ ਨਾਲ਼-ਨਾਲ਼ ਪੰਜਾਬ ਦੇ ਲੱਖਾਂ ਸਕੂਲੀ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਸਿੱਖਿਆ ਨੂੰ ਬੇਹਤਰ ਬਣਾਉਣ ਲਈ ਯੋਗਦਾਨ ਦੇਣ ਵਾਲ਼ੇ ਪਤਵੰਤੇ ਸੱਜਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ!!
ਸਭ ਨੂੰ ਹੋਰ ਬੇਹਤਰ ਕਾਰਗੁਜ਼ਾਰੀ ਲਈ ਸ਼ੁਭ ਇੱਛਾਵਾਂ!!!
ਕ੍ਰਿਸ਼ਨ ਕੁਮਾਰ
ਪ੍ਰਮੁੱਖ ਸਕੱਤਰ, ਜਲ ਸਰੋਤ,
ਮਾਈਨਿੰਗ ਅਤੇ ਜਿਓਲੋਜੀ ਵਿਭਾਗ, ਪੰਜਾਬ
PSEB BORAD RESULT : ਸਿੱਖਿਆ ਬੋਰਡ ਵੱਲੋਂ 10 ਵੀਂ ਪੰਜਾਬੀ ਦਾ ਨਤੀਜਾ ਐਲਾਨਿਆ, ਦੇਖੋ ਇਥੇ
ਚੰਡੀਗੜ੍ਹ 26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦੇ ਵਾਧੂ ਵਿਸ਼ਾ ਪੰਜਾਬੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨਤੀਜਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
CURRENT AFFAIRS 25TH MAY 2022 IN PUNJABI : IMPORTANT FOR ALL EXAMS
CURRENT AFFAIRS 25TH MAY 2022 IN PUNJABI
ਸਵਾਲ . ਹਾਲ ਹੀ ਵਿੱਚ ਭਾਰਤੀ ਰਾਸ਼ਟਰਮੰਡਲ ਦਿਵਸ ਕਦੋਂ ਮਨਾਇਆ ਗਿਆ ਹੈ? When has the Indian Commonwealth Day been celebrated recently?
ਉੱਤਰ . 24th May
ਸਵਾਲ: ਹਾਲ ਹੀ ਵਿੱਚ ਕਿਹੜਾ ਰਾਜ ਹੈਲਥਕੇਅਰ ਸੈਕਟਰ ਵਿੱਚ ਡਰੋਨ ਲਾਂਚ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ? Recently which state has become the first to launch a drone in the healthcare sector?
Ans. Uttarakhand (ਉੱਤਰਾਖੰਡ)
ਸਵਾਲ : ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਟੋਕੀਓ ਵਿੱਚ ਨਿਵੇਸ਼ ਪ੍ਰੋਤਸਾਹਨ ਸਮਝੌਤੇ 'ਤੇ ਹਸਤਾਖਰ ਕੀਤੇ ਹਨ? Recently India and which country have signed the Investment Promotion Agreement in Tokyo?
Ans America (ਅਮਰੀਕਾ)
ਸਵਾਲ: ਹਾਲ ਹੀ ਵਿੱਚ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਵਜੋਂ ਕਿਸ ਨੇ ਸਹੁੰ ਚੁੱਕੀ ਹੈ? Recently who has been sworn in as the President of East Timor?
Ans. Jose Ramos Horta (ਜੋਸ ਰਾਮੋਸ ਹੋਰਟਾ)
ਸਵਾਲ. ਹਾਲ ਹੀ ਵਿੱਚ ਹਾਕੀ ਇੰਡੀਆ ਸਬ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਕਿਸਨੇ ਜਿੱਤੀ ਹੈ?Who has won the Hockey India Sub Junior Women's National Championship recently?
Ans. Haryana (ਹਰਿਆਣਾ)
ਸਵਾਲ. ਹਾਲ ਹੀ ਵਿੱਚ ਨਿਊ ਡਿਵੈਲਪਮੈਂਟ ਬੈਂਕ ਕਿਸ ਦੇਸ਼ ਵਿੱਚ ਇੱਕ ਖੇਤਰੀ ਦਫ਼ਤਰ ਸਥਾਪਤ ਕਰੇਗਾ? Recently in which country will the New Development Bank set up a regional office?
Ans. India(ਭਾਰਤ)
ਸਵਾਲ. ਹਾਲ ਹੀ ਵਿੱਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਲਈ ਕਿਸ ਨੂੰ ਚੁਣਿਆ ਗਿਆ ਹੈ? Recently who has been selected for the 'Lifetime Achievement Award'?
Ans. AR Venkatachalapathy (ਏਆਰ ਵੈਂਕਟਚਲਪਥੀ)
ਸਵਾਲ; ਹਾਲ ਹੀ ਵਿੱਚ WEF ਦੇ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਾਂਕ ਵਿੱਚ ਕਿਸਨੇ ਸਿਖਰ 'ਤੇ ਹੈ? Recently who has topped the Travel and Tourism Development Index of WEF?
Ans. Japan (ਜਪਾਨ)
ਸਵਾਲ: ਹਾਲ ਹੀ ਵਿੱਚ ਦਿੱਲੀ ਦਾ ਲੈਫਟੀਨੈਂਟ ਗਵਰਨਰ ਕੌਣ ਬਣਿਆ ਹੈ?Recently who has become the Lieutenant Governor of Delhi?
Ans. Vinay Kumar Saxena (ਵਿਨੈ ਕੁਮਾਰ ਸਕਸੈਨਾ)
ਸਵਾਲ: ਹਾਲ ਹੀ ਵਿੱਚ ਕਿਸ ਰਾਜ ਨੇ ਸੰਭਵ ਪੋਰਟਲ ਲਾਂਚ ਕੀਤਾ ਹੈ? Recently which state has launched Sambhav Portal?
Ans. Uttar Pradesh(. ਉੱਤਰ ਪ੍ਰਦੇਸ਼।)
PUNJABI ELEGIBILITY TEST: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਨੌਕਰੀਆਂ ਲਈ ਪੰਜਾਬੀ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ
PUNJAB GOVT. MAKES PUNJABI ELIGIBILITY TEST COMPULSORY FOR CANDIDATES VYING FOR GROUP C AND D POSTS
ਪੰਜਾਬ ਸਰਕਾਰ ਨੇ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਲਈ ਪੰਜਾਬੀ ਯੋਗਤਾ ਟੈਸਟ (PET) ਨੂੰ ਲਾਜ਼ਮੀ ਕੀਤਾ
ਸਬੰਧਤ ਅਹੁਦਿਆਂ ਲਈ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਯੋਗਤਾ ਟੈਸਟ (Punjabi eligibility test) ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਹੋਣਗੇ।
ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ ।
PUNJABI ELEGIBILITY TEST 2022
ਚੰਡੀਗੜ੍ਹ, 24 ਮਈ: ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਰਾਜ ਸਰਕਾਰ ਦੇ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਤੇ ਭਰਤੀ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 50% ਅੰਕ ਪ੍ਰਾਪਤ ਕਰਕੇ ਪੰਜਾਬੀ ਯੋਗਤਾ ਪ੍ਰੀਖਿਆ ਪਾਸ (PUNJABI ELEGIBILITY TEST ) ਕਰਨਾ ਲਾਜ਼ਮੀ ਕਰ ਦਿੱਤਾ ਹੈ।
ਇਸ ਸਬੰਧੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਨੇ ਕਿਹਾ ਕਿ ਹੁਣ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਲਈ ਸਬੰਧਤ ਅਸਾਮੀਆਂ ਲਈ ਲੋੜੀਂਦੀ ਭਰਤੀ ਪ੍ਰੀਖਿਆ ਲਈ ਮੁਕਾਬਲਾ ਕਰਨ ਤੋਂ ਪਹਿਲਾਂ ਘੱਟੋ ਘੱਟ 50% ਅੰਕਾਂ ਨਾਲ ਪੰਜਾਬੀ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ। .
ਇਸ ਦੌਰਾਨ, ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਗਰੁੱਪ 'ਸੀ' ਅਤੇ 'ਡੀ' ਵਿੱਚੋਂ ਵੱਡੀ ਗਿਣਤੀ ਵਿੱਚ ਅਸਾਮੀਆਂ ਸਮੇਤ 26,454 ਨੌਕਰੀਆਂ ਦੇ ਨਾਲ ਇੱਕ ਵਿਸ਼ਾਲ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।
ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਜਸਪ੍ਰੀਤ ਤਲਵਾੜ, ਰੋਜ਼ਗਾਰ ਉਤਪਤੀ ਦੇ ਸਕੱਤਰ ਕੁਮਾਰ ਰਾਹੁਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
JOIN TELEGRAM FOR LATEST UPDATE
PUNJAB GOVT JOBS 2022 : ਦੇਖੋ ਪੰਜਾਬ ਸਰਕਾਰ 2022 ਦੀਆਂ ਸਰਕਾਰੀ ਨੋਕਰੀਆਂ ਇੱਥੇ
Name of post/ total posts | Online application starts/ last date | Official notification/ Link for application |
---|---|---|
PPSC PLANNING OFFICER RECRUITMENT 2022 | 19 May 2022/ 8 June 2022 | Click here |
PATWARI RECRUITMENT 2022 [1766 POSTS] | May 2022/ June 2022 | Clerk here |
CDPO RECRUITMENT PUNJAB 2022 | May 2022/ June 2022 | Click here |
Name of post/ total posts | Online application starts/ last date | Official notification/ Link for application |
---|---|---|
ਜਲ ਸਰੋਤ ਵਿਭਾਗ ਭਰਤੀ 2022 | 16 May 2022/ 16 June 2022 | Click here |
ETT RECRUITMENT 2022 [ 5594 POSTS] | May 2022/ June 2022 | Clerk here |
HEAD CONSTABLE RECRUITMENT 835 | 17 May 2022/ June 2022 | Click here |
Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |
APPLICATION STARTS ON | NUMBER OF POSTS/NAME OF DEPARTMENT | OFFICIAL NOTIFICATION/ LAST DATE FOR APPLICATION |
---|---|---|
23 MAY 2022 | [107 POSTS] EXCISE AND TAXATION RECRUITMENT PUNJAB 2022 | DOWNLOAD HERE ( JUNE 2022) |
18-MAY-2022 | (28 POSTS) PUDA RECRUITMENT PUNJAB 2022 | DOWNLOAD HERE (JUNE 2022) |
22-MAY 2022 | (44 POSTS )DTE RECRUITMENT 2022: HOSTEL SUPDT. CUM PTI AND STORE KEEPER | DOWNLOAD HERE ( JUNE 2022) |
Application Starts on | Name of DEPARTMENT | Official Notification/ last date |
---|---|---|
MAY | ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ | JOIN HERE |
21-MAY-2022 | 72 POSTS JUNIOR DRAFTSMAN RECRUITMENT 2022 | DOWNLOAD HERE (JUNE 2022) |
19-MAY 2022 | 204 POSTS FOREST DEPTT , FOREST GUARD RECRUITMENT 2022 | DOWNLOAD HERE ( JUNE 2022) |
PATWARI RECRUITMENT : 36 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਬਠਿੰਡਾ (ਸਦਰ ਕਾਨੂੰਗੋ ਸ਼ਾਖਾ)