Wednesday, 25 May 2022

HARYANA: ਮਿਡ ਡੇ ਮੀਲ ਕੁੱਕ ਵਰਕਰਾਂ ਦੀ ਤਨਖਾਹ ਹੋਈ 7000/- ਰੁਪਏ ਮਹੀਨਾ

 

SUSPEND; ਵੱਡੀ ਖੱਬਰ, ਨਗਰ ਕੌਂਸਲ ਨੰਗਲ ਦਾ ਈ.ਓ ਮੁਅੱਤਲ

ਨਗਰ ਕੌਂਸਲ ਨੰਗਲ ਵਿੱਚ ਬਿਨਾਂ ਤਕਨੀਕ ਤੋਂ ਸਵੀਪਿੰਗ ਮਸ਼ੀਨ ਖਰੀਦਣ ਦੇ ਮਾਮਲੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਕਾਰਜਸਾਧਕ ਅਫਸਰ ਮਨਜਿੰਦਰ ਸਿੰਘ ਨੂੰ ਸਥਾਨਕ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਐਲਾਨ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਕੀਤਾ ਗਿਆ ਹੈ।

ਸਿੱਖਿਆ ‘ਤੇ ਸੰਵਾਦ ਵਿਸ਼ੇ ਉਤੇ ਬੋਲਦਿਆਂ ਮੀਤ ਹੇਅਰ ਨੇ ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕੀਤਾ

 ਮਿਆਰੀ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਪ੍ਰਮਾਣਿਕ ਨਤੀਜਿਆਂ ਨੂੰ ਲੈ ਕੇ ਅੱਗੇ ਵਧਿਆ ਜਾਵੇਗਾ

 


ਸਿੱਖਿਆ ‘ਤੇ ਸੰਵਾਦ ਵਿਸ਼ੇ ਉਤੇ ਬੋਲਦਿਆਂ ਮੀਤ ਹੇਅਰ ਨੇ ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕੀਤਾ

 


ਚੰਡੀਗੜ੍ਹ, 25 ਮਈ

ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮਿਆਰੀ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਬੋਝ ਘਟਾਇਆ ਜਾਵੇਗਾ ਅਤੇ ਸਿਰਫ ਪ੍ਰਮਾਣਿਕ ਨਤੀਜੇ ਹੀ ਅੱਗੇ ਲੈ ਕੇ ਜਾਏ ਜਾਣਗੇ। ਇਹ ਗੱਲ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਕ ਨਿੱਜੀ ਚੈਨਲ ਵੱਲੋਂ ‘ਸਿੱਖਿਆ ‘ਤੇ ਸੰਵਾਦ’ ਵਿਸ਼ੇ ਉਤੇ ਕਰਵਾਏ ਪ੍ਰੋਗਰਾਮ ਦੌਰਾਨ ਬੋਲਦਿਆਂ ਕਹੀ।

 
ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕਰਦਿਆਂ ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਲੋਕਾਂ ਨੂੰ ਆਸ ਜਾਗੀ ਕਿ ਸਿੱਖਿਆ ਖੇਤਰ ਨੂੰ ਤਰਜੀਹ ਮਿਲੇਗੀ। ਸਿੱਖਿਆ ਖੇਤਰ ਵਿੱਚ ਸੁਧਾਰਾਂ ਲਈ ਕਾਰਗਾਰ ਨੀਤੀ ਬਣਾਉਣ ਲਈ ਹੇਠਲੇ ਪੱਧਰ ‘ਤੇ ਸਕੂਲਾਂ ਦੇ ਦੌਰੇ ਕਰਕੇ ਅਧਿਆਪਕਾਂ, ਵਿਦਿਆਰਥੀਆਂ ਇਥੋਂ ਤੱਕ ਕਿ ਦਰਜਾ ਚਾਰ ਕਰਮਚਾਰੀਆਂ ਤੋਂ ਵੀ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ। ਇਸੇ ਫੀਡਬੈਕ ਤੋਂ ਪਤਾ ਲੱਗਿਆ ਕਿ ਆਨਲਾਈਨ ਕਲਾਸਾਂ ਨੇ ਸਿੱਖਿਆ ਉਤੇ ਬਹੁਤ ਮਾੜਾ ਅਸਰ ਪਾਇਆ ਕਿਉਂਕਿ ਵਿਦਿਆਰਥੀਆਂ ਕੋਲ ਸਮਾਰਟ ਫੋਨ ਹੀ ਨਹੀਂ ਸੀ।

 


ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਹਿਲੇ ਨੰਬਰ ਉਤੇ ਆਉਣ ਦੀ ਹੋੜ ਨੇ ਬੇਸਲਾਈਨ ਨਤੀਜੇ ਫਰਜ਼ੀ ਤੌਰ ‘ਤੇ ਬਿਹਤਰ ਦਿਖਾਉਣ ਕਰਕੇ ਸਿੱਖਿਆ ਉਤੇ ਮਾੜਾ ਅਸਰ ਪਾਇਆ। ਸਕੂਲਾਂ ਦੇ ਦੌਰਿਆਂ ਸਮੇਂ ਖੁਦ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ ਦੇ ਮਾੜੇ ਪੱਧਰ ਦਾ ਪਤਾ ਲੱਗਿਆ। ਸਾਡੀਆਂ ਪਿਛਲੀਆਂ ਸਰਕਾਰਾਂ ਵੱਲੋਂ ਬੁਨਿਆਦੀ ਸਹੂਲਤਾਂ ਖਾਸ ਕਰਕੇ ਦਰਜਾ ਚਾਰ ਕਰਮਚਾਰੀ ਤੱਕ ਵੀ ਨਹੀਂ ਦਿੱਤੇ ਗਏ ਪਰ ਸਕੂਲਾਂ ਉਤੇ ਬਿਹਤਰ ਨਤੀਜੇ ਦਿਖਾਉਣ ਲਈ ਫਰਜ਼ੀ ਬੇਸ ਲਾਈਨ ਨਤੀਜੇ ਤਿਆਰ ਕਰ ਕੇ ਚੰਗੇ ਦਿਖਾਉਣ ਲਈ ਆਖਿਆ ਗਿਆ ਜਿਸ ਲਈ ਮਿੱਥ ਕੇ ਤਰੀਕੇ ਨਾਲ ਨਕਲ ਕਰਵਾਈ ਜਾਂਦੀ ਰਹੀ। ਇਹੋ ਕਾਰਨ ਹੈ ਕਿ ਸਾਡੇ ਸਭ ਤੋਂ ਕਾਬਲ ਅਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦਾ ਸਿਸਟਮ ਮਾੜਾ ਹੈ। ਹਾਲਾਂਕਿ ਕਈ ਸਰਕਾਰੀ ਸਕੂਲ ਆਪਣੇ ਬਲਬੂਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ। ਉਨ੍ਹਾਂ ਸਰਹੱਦੀ ਜ਼ਿਲੇ ਫਾਜ਼ਿਲਕਾ ਦੇ ਇਕ ਸਕੂਲ ਦੀ ਉਦਾਹਰਨ ਵੀ ਦਿੱਤੀ। ਕਈ ਸਕੂਲਾਂ ਵਿੱਚ ਬੱਚਿਆਂ ਦੇ ਬਿਹਤਰ ਨਤੀਜੇ ਵੀ ਵੇਖੇ। ਇਹ ਸਕੂਲ ਬਿਨਾਂ ਸਰਕਾਰੀ ਮੱਦਦ ਉਤੇ ਆੁਪਣੇ ਬਲਬੂਤੇ ਵਧੀਆ ਚੱਲ ਰਹੇ ਹਨ।

 


ਸ੍ਰੀ ਮੀਤ ਹੇਅਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਅਤੇ ਭਵਿੱਖੀ ਸਮੇਂ ਦੀ ਲੋੜ ਮੁਤਾਬਕ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਸਿਲੇਬਸ ਤਿਆਰ ਕਰਨ ਦੀ ਲੋੜ ਹੈ, ਖਾਸ ਕਰਕੇ ਭੂਗੋਲਿਕ ਖਿੱਤੇ ਦੀਆਂ ਮੰਗਾਂ ਅਨੁਸਾਰ ਪ੍ਰੈਕਟੀਕਲ ਸਿਲੇਬਸ ਦੀ ਜ਼ਰੂਰਤ ਹੈ ਅਤੇ ਇਸ ਉਪਰ ਹੁਣ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਨਾਲ ਹੀ ਨੀਤੀਆਂ ਬਣਾ ਰਹੇ ਹਾਂ। ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣ ਲਈ ਵਿਦਿਆਰਥੀ ਤਿਆਰ ਕਰਨ ਤੋਂ ਇਲਾਵਾ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕਰਨ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ ਉਹ ਨਿੱਜੀ ਤੌਰ ‘ਤੇ ਹੱਲਾਸ਼ੇਰੀ ਦੇਣ ਲਈ ਮਿਲਣਗੇ ਤਾਂ ਜੋ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਸਕਣਗੇ।

 


ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਪਹਿਲੇ ਤੋਂ 17ਵੇਂ-18ਵੇਂ ਨੰਬਰ ‘ਤੇ ਖਿਸਕ ਗਿਆ। ਸਿੱਖਿਆ ਦੇ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆਉਣ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ ਜਿਸ ਦੇ ਪੰਜ ਸਾਲਾਂ ਅੰਦਰ ਚੰਗੇ ਨਤੀਜੇ ਸਾਹਮਣੇ ਆਉਣਗੇ। ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕੀਤੀ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲ਼ੇ-ਦੁਆਲੇ 200 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ

 ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲ਼ੇ-ਦੁਆਲੇ 200 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ
ਮਾਲੇਰਕੋਟਲਾ 25 ਮਈ  :


                            ਜ਼ਿਲ੍ਹਾ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵੱਲੋਂ  ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ:02) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਥਾਪਤ ਕੀਤੇ ਗਏ ਪ੍ਰੀਖਿਆਵਾਂ ਕੇਂਦਰਾਂ ਦੇ ਆਲ਼ੇ ਦੁਆਲੇ 200 ਮੀਟਰ ਦੇ ਘਰੇ ਵਿੱਚ  ਆਮ ਲੋਕਾਂ ਦੇ ਇਕੱਠੇ ਹੋਣ ਤੇ ਮਿਤੀ 29 ਮਈ 2022 ਨੂੰ ਦੁਪਹਿਰ 02.00 ਵਜੇ ਤੋਂ ਸਾਮ 04.00 ਵਜੇ ਤੱਕ ਰੋਕ ਲਗਾਈ ਹੈ। ਇਹਨਾਂ ਹੁਕਮਾਂ ਤਹਿਤ  ਪ੍ਰੀਖਿਆ ਕੇਂਦਰਾਂ ਦੇ ਅੰਦਰ 200 ਮੀਟਰ ਦੇ ਘੇਰੇ ਅੰਦਰ ਸਿਰਫ਼ ਪੇਪਰ ਦੇਣ ਵਾਲੇ ਵਿਦਿਆਰਥੀ ਅਤੇ ਪੇਪਰ ਲੈਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਹੀ ਦਾਖਲ ਹੋਣ ਦੀ ਆਗਿਆ ਹੋਵੇਗੀ।


                   ਇਸ ਤੋਂ ਇਲਾਵਾ ਆਮ ਲੋਕਾਂ ਨੂੰ ਪ੍ਰੀਖਿਆ ਕੇਂਦਰਾਂ ਦੇ ਘੇਰੇ ਅੰਦਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਥਿਆਰ ਸੋਟੀ, ਲਾਠੀ ਵਗ਼ੈਰਾ/ਅਸਲਾ ਚੁੱਕਣ ਤੇ ਵੀ ਮਨਾਹੀ ਹੋਵੇਗੀ । ਇਹ ਹੁਕਮ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐੱਫ਼. ਜਾਂ ਸਰਕਾਰੀ ਡਿਊਟੀ ਕਰ ਰਹੇ ਸੁਰੱਖਿਆ ਕਰਮਚਾਰੀਆਂ ਜਿਨ੍ਹਾਂ ਪਾਸ ਸਰਕਾਰੀ ਹਥਿਆਰ ਹਨ, ਤੇ ਲਾਗੂ ਨਹੀਂ ਹੋਣਗੇ ।

ਸੀਐੱਚਟੀਜ ਦੀ ਸੰਨਿਆਰਟੀ ਨੂੰ ਸਟੇਟ ਤੋਂ ਜਿਲੇ੍ਵਾਰ ਕਰਨ ਦੀ ਸਿੱਖਿਆਂ ਵਿਭਾਗ ਕੋਲੋਂ ਜੋਰਦਾਰ ਮੰਗ : - ਪੰਨੂੰ , ਲਾਹੌਰੀਆ

 ਸੀਐੱਚਟੀਜ ਦੀ ਸੰਨਿਆਰਟੀ ਨੂੰ ਸਟੇਟ ਤੋਂ ਜਿਲੇ੍ਵਾਰ ਕਰਨ ਦੀ ਸਿੱਖਿਆਂ ਵਿਭਾਗ ਕੋਲੋਂ ਜੋਰਦਾਰ ਮੰਗ : - ਪੰਨੂੰ , ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਸੀਐੱਚਟੀਜ ਦੀ ਸੰਨਿਆਰਟੀ ਪਹਿਲਾਂ ਜਿਲੇ੍ਵਾਰ ਹੀ ਸੀ ਪਰ ਪਹਿਲਾਂ ਰਹੇ ਸਿੱਖਿਆਂ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੁਆਰਾ ਸੀਐੱਚਟੀਜ ਦੀ ਸੰਨਿਆਰਟੀ ਨੂੰ ਸਟੇਟ ਵਾਇਜ਼ ਕਰ ਦਿੱਤਾ ਗਿਆ ਸੀ । ਲਾਹੌਰੀਆ ਨੇ ਦੱਸਿਆ ਕਿ ਇਸ ਸਟੇਟ ਵਾਇਜ਼ ਸੰਨਿਆਰਟੀ ਨਾਲ ਸੀਐੱਚਟੀਜ ਬਨਣ ਵਾਲੇ ਐੱਚਟੀਜ ਨੂੰ ਬਡ਼ੀ੍ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉ ਕਿ ਇਹਨਾਂ ਐੱਚਟੀਜ ਨੂੰ ਦੁਰ-ਦਰਾਡੇ ਦੂਸਰੇ ਜਿਲੇ੍ ਵਿੱਚ ਜਾ ਕੇ ਸੀਐੱਚਟੀਜ ਦੀ ਪੋਸਟ ਤੇ ਹਾਜ਼ਰ ਹੋਣਾ ਫਿਰ ਜਿਲਾ੍ ਦੂਰ ਹੋਣ ਕਾਰਨ ਸੀਐੱਚਟੀਜ ਨੂੰ ਡੇਲੀ ਅੱਪ-ਡਾਉਨ ਕਰਨ ਦੀ ਵੀ ਬਹੁਤ ਮੁਸ਼ਕਿਲ ਆਉਦੀ ਜਾਂ ਫਿਰ ਦੂਸਰੇ ਜਿਲੇ੍ ਵਿੱਚ ਰਹਿਣ-ਸਹਿਣ ਦਾ ਪ੍ਰਬੰਧ ਕਰਨਾ ਪੈਂਦਾ ਹੈ , ਜੋ ਕਿ ਬਹੁਤ ਵੱਡੀ ਸਮੱਸਿਆ ਹੈ । ਦੁਸਰੇ ਜਿਲੇ੍ ਚ' ਸਭ ਲੋਕ ਨਵੇ , ਹਰ ਚੀਜ ਨਵੀਂ ਅਧਿਆਪਕ ਵੀ ਪਹਿਲੀ ਵਾਰ ਮਿਲਦੇ ਹਨ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਸੀਐੱਚਟੀਜ ਨੂੰ ਫੇਸ ਕਰਨਾ ਪੈਂਦਾ ਹੈ । ਲਾਹੌਰੀਆ ਨੇ ਪੰਜਾਬ ਸਰਕਾਰ , ਸਿੱਖਿਆਂ ਮੰਤਰੀ ਪੰਜਾਬ ਤੇ ਸਿੱਖਿਆਂ ਵਿਭਾਗ ਪੰਜਾਬ ਕੋਲੋ ਪੁਰਜੋਂਰ ਮੰਗ ਕੀਤੀ ਹੈ ਕਿ ਦੂਸਰੇ ਜਿਲੇ੍ ਵਿੱਚ ਜਾ ਕੇ ਸੀਐੱਚਟੀਜ ਨੂੰ ਆਉਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਸੀਐੱਚਟੀਜ ਦੀ ਸੰਨਿਆਰਟੀ ਨੂੰ ਪਹਿਲਾਂ ਵਾਂਗ ਹੀ ਸਟੇਟ ਵਾਇਜ਼ ਤੋਂ ਜਿਲੇ੍ਵਾਰ ਕੀਤਾ ਜਾਵੇ ਤਾਂ ਜੋ ਸੀਐੱਚਟੀ ਬਨਣ ਵਾਲੇ ਹਰ ਐੱਚਟੀ ਨੂੰ ਰਾਹਤ ਮਿਲ ਸਕੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਸੀਐੱਚਟੀਜ ਹਾਜ਼ਰ ਸਨ ।

ਐੱਸ.ਏ.ਐੱਸ. ਨਗਰ 25 ਮਈ ( ਚਾਨੀ)ਗਣਿਤ ਅਤੇ ਸਾਇੰਸ ਦੇ ਬਲਾਕ ਮੈਂਟਰਾਂ ਦੀ ਰਾਜ ਪੱਧਰੀ ਸਿਖਲਾਈ ਦਾ ਚੌਥਾ ਅਤੇ ਅੰਤਿਮ ਗੇੜ ਸਮਾਪਤ

 ਗਣਿਤ ਅਤੇ ਸਾਇੰਸ ਦੇ ਬਲਾਕ ਮੈਂਟਰਾਂ ਦੀ ਰਾਜ ਪੱਧਰੀ ਸਿਖਲਾਈ ਦਾ ਚੌਥਾ ਅਤੇ ਅੰਤਿਮ ਗੇੜ ਸਮਾਪਤ

ਸਮਰੱਥਾ ਉਸਾਰੀ ਪ੍ਰੋਗਰਾਮ ਤਹਿਤ ਸਿੱਖਣ-ਸਿਖਾਉਣ ਵਿਧੀਆਂ ਦੀ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ

ਇੱਕ ਅਧਿਆਪਕ ਦਾ ਤਜ਼ਰਬਾ ਹੀ ਦੂਜੇ ਅਧਿਆਪਕਾਂ ਲਈ ਪ੍ਰੇਰਨਾ ਸ੍ਰੋਤ ਬਣਦਾ ਹੈ- ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ
ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਬਿਹਤਰ ਅਤੇ ਗੁਣਾਤਮਕ ਬਣਾਉਣ ਲਈ ਗਣਿਤ ਅਤੇ ਵਿਗਿਆਨ ਦੇ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਦੇ ਲਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਵਿਭਾਗ ਵੱਲੋਂ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਨੂੰ ਸਿੱਖਣ ਸਿਖਾਉਣ ਵਿਧੀਆਂ ਦੀ ਓਰੀਐਂਟੇਸ਼ਨ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਦੀ ਤਿੰਨ-ਤਿੰਨ ਦਿਨਾ ਸਿਖਲਾਈ ਵਰਕਸ਼ਾਪ ਦੇ ਚਾਰ ਗੇੜ ਲਗਾਏ ਗਏ ਸਨ। ਉਹਨਾਂ ਕਿਹਾ ਕਿ ਇੱਕ ਅਧਿਆਪਕ ਦਾ ਚੰਗਾ ਤਜ਼ਰਬਾ ਦੂਜੇ ਅਧਿਆਪਕ ਲਈ ਪ੍ਰੇਰਨਾ ਦਾ ਸਰੋਤ ਹੁੰਦਾ ਹੈ। ਇਸ ਲਈ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕ ਆਪਣੇ ਤਜ਼ਰਬਿਆਂ, ਸਮਾਰਟ ਤਕਨਾਲੋਜੀ ਅਤੇ ਨਵੀਨਤਮ ਤਕਨੀਕਾਂ ਦਾ ਪ੍ਰਯੋਗ ਕਰਕੇ ਦੂਜੇ ਸਾਥੀ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਹਨ। ਇਹਨਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਵਿਜ਼ਟ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸਿਖਲਾਈ ਵਰਕਸ਼ਾਪ ਦੇ ਕੋਆਰਡੀਨੇਟਰ ਨਿਰਮਲ ਕੌਰ ਸਟੇਟ ਕੋਆਰਡੀਨੇਟਰ ਗਣਿਤ ਅਤੇ ਸੁਸ਼ੀਲ ਭਾਰਦਵਾਜ ਸਟੇਟ ਕੋਆਰਡੀਨੇਟਰ ਸਾਇੰਸ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੱਤੀ ਕਿ 150-150 ਅਧਿਆਪਕ ਮੈਂਟਰਾਂ ਦੇ ਤਿੰਨ ਗੇੜ ਪਹਿਲਾਂ ਹੀ ਲਗਾਏ ਜਾ ਚੁੱਕੇ ਸਨ। ਚੌਥਾ ਗੇੜ 23 ਤੋਂ 25 ਮਈ ਤੱਕ ਚੱਲਿਆ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਬੱਚਿਆਂ ਨੂੰ ਕੋਵਿਡ-19 ਕਾਰਨ ਆਫਲਾਈਨ ਸਕੂਲੀ ਸਿੱਖਿਆ ਤੋਂ ਵਾਂਝੇ ਰਹਿਣਾ ਪਿਆ ਸੀ। ਪਰ ਹੁਣ ਸਕੂਲ ਪੂਰੀ ਤਰ੍ਹਾਂ ਆਫ਼ਲਾਈਨ ਲੱਗ ਰਹੇ ਹਨ। ਇਸ ਲਈ ਬੱਚਿਆਂ ਨੂੰ ਰੈਡੀਨੈੱਸ ਪ੍ਰੋਗਰਾਮ ਤਹਿਤ ਸਿੱਖਣ-ਸਿਖਾਉਣ ਸੰਬੰਧੀ ਸਪਲੀਮੈਂਟਰੀ ਸਮਗੱਰੀ ਤਿਆਰ ਕਰਕੇ ਬੱਚੇ ਦੇ ਪੜ੍ਹਾਈ ਸੰਬੰਧੀ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ। ਇਹਨਾਂ ਸਮਰੱਥਾ ਉਸਾਰੀ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਸਪਲੀਮੈਂਟਰੀ ਮਟੀਰੀਅਲ ਬਾਰੇ ਜਾਣਕਾਰੀ, ਸਮਾਰਟ ਤਕਨੀਕ ਦੀ ਵਰਤੋਂ ਕਰਕੇ ਬੱਚੇ ਦੀ ਸੂਝ-ਬੂਝ ਵਧਾਉਣ ਲਈ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ, ਕਲਾਸਰੂਮ ਵਿੱਚ ਪੜ੍ਹਾਉਣ ਸਮੇਂ ਵਰਕਿੰਗ ਮਾਡਲਾਂ ਦੀ ਮਹੱਤਤਾ ਅਤੇ ਰਚਨਾਤਮਕਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੌਕੇ ਮੈਂਟਰਾਂ ਨੂੰ ਸਕੂਲਾਂ ਵਿੱਚ ਹੋਣ ਵਾਲੀਆਂ ਮਾਪੇ-ਅਧਿਆਪਕ ਮਿਲਣੀਆਂ ਨੂੰ ਸਕੂਲ ਦੇ ਵਾਤਾਵਰਨ ਨੂੰ ਸਮੂਦਾਇ ਦੇ ਸਹਿਯੋਗ ਨਾਲ ਸਿੱਖਿਆ ਦੇ ਅਨੁਕੂਲ ਅਤੇ ਲਾਹੇਵੰਦ ਬਣਾਉਣ ਲਈ ਵੀ ਸਿਧਾਰਥ ਸਟੇਟ ਮੀਡੀਆ ਟੀਮ ਨੇ ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕੀਤਾ। ਕਲਾਸਰੂਮ ਕਿਰਿਆਵਾਂ ਨੂੰ ਰੌਚਕ ਬਣਾਉਣ ਲਈ ਵੀ ਬਲਾਕ ਅਤੇ ਜ਼ਿਲ੍ਹਾ ਮੈਂਟਰਾਂ ਨੂੰ ਵਿਸ਼ਾ ਆਧਾਰਤ ਕਿਰਿਆਵਾਂ ਦੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।

ਸਾਇੰਸ ਦੇ ਜ਼ਿਲ਼੍ਹਾ ਮੈਂਟਰ ਜਸਵੀਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿੱਚ ਰੁਚੀ ਵਿਕਸਿਤ ਕਰਨ ਲਈ ਲਰਨਿੰਗ ਬਾਏ ਡੂਇੰਗ ਪ੍ਰਕਿਰਿਆ ਨੂੰ ਪ੍ਰਫੁੱਲਤ ਕਰਨ ਲਈ ਅਧਿਆਪਕਾਂ ਦੀ ਸਮਰੱਥਾ ਉਸਾਰੀ ‘ਤੇ ਜ਼ੋਰ ਦਿੱਤਾ ਗਿਆ ਹੈ।

ਸਿਖਲਾਈ ਵਰਕਸ਼ਾਪ ਦੌਰਾਨ ਕਿਰਨਦੀਪ ਸਿੰਘ ਡੇਹਲੋਂ ਨੈਸ਼ਨਲ ਐਵਾਰਡੀ, ਮੋਨਿਕਾ ਕਪੂਰਥਲਾ, ਗੁਰਿੰਦਰ ਸਿੰਘ ਲੁਧਿਆਣਾ, ਨਵਨੀਤ ਕਦ, ਗੌਰਵ, ਵਿਸ਼ਾਲ ਕੁਮਾਰ ਮਾਨਕ ਸ਼ਰੀਫ਼, ਗੁਰਪਿੰਦਰ ਸਿੰਘ ਅਜਨਾਲਾ, ਈਸ਼ਾਨ ਠੁਕਰਾਲ ਫ਼ਾਜ਼ਿਲਕਾ, ਰਾਜਿੰਦਰ ਸਿੰਘ ਚਾਨੀ, ਅਮਰਦੀਪ ਸਿੰਘ ਬਾਠ, ਰਾਜੀਵ ਸ਼ਰਮਾ ਫਿਰੋਜ਼ਪੁਰ, ਪਰਵੀਨ ਕੁਮਾਰ ਮਮਦੋਟ, ਗੁਰਦੇਵ ਸਿੰਘ ਸਤੀਏ ਵਾਲਾ, ਹਰਮਨਦੀਪ ਸਿੰਘ ਮਾਛੀਵਾੜਾ, ਸੰਦੀਪ ਰਾਣਾ ਮਾਂਗਟ, ਜਸਬੀਰ ਸਿੰਘ ਦੇਸੂ ਮਾਜਰਾ, ਸੀਮਾ ਸ਼ਰਮਾ ਖਰੜ, ਨਵਜੋਤ ਸਿੰਘ ਰੂਪਨਗਰ, ਓਂਕਾਰ ਸਿੰਘ ਰੂਪਨਗਰ, ਪ੍ਰਕਾਸ਼ ਕੁਮਾਰ ਫਰੀਦਕੋਟ, ਹਰਿੰਦਰ ਸਿੰਘ ਪੀਰ ਸੁਹਾਣਾ, ਅਸ਼ੋਕ ਕੁਮਾਰ, ਜਗਜੀਤ ਕੌਰ ਬੜਮਾਜਰਾ, ਚੀਨੂ ਦੱਪਰ ਨੇ ਬਤੌਰ ਰਿਸੋਰਸ ਪਰਸਨ ਇਹਨਾਂ ਸਿਖਲਾਈ ਵਰਕਸ਼ਾਪਾਂ ਦੇ ਚਾਰ ਗੇੜਾਂ ਦੌਰਾਨ ਕਾਰਜ ਕੀਤਾ।

ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ , ਮੁੱਖ ਮੰਤਰੀ ਖੁਦ ਸੰਭਾਲਣਗੇ ਸਿਹਤ ਵਿਭਾਗ

 ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ ਹੋਵੇਗਾ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸਤਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। 


ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਸਿਹਤ ਮੰਤਰਾਲੇ ਦੀ ਦੇਖਭਾਲ ਕਰਨਗੇ। ਕਿਸੇ ਹੋਰ ਮੰਤਰੀ ਨੂੰ ਇਹ ਚਾਰਜ ਨਹੀਂ ਦਿੱਤਾ ਜਾਵੇਗਾ। ਮਾਨ ਦੇ ਇਸ ਫੈਸਲੇ ਨੂੰ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਸ਼ੁਰੂ ਕਰਨ ਨਾਲ ਜੋੜਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਇਸ ਸਬੰਧੀ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਸੀ।

ONLINE TEACHER TRANSFER: ਅਧਿਆਪਕਾਂ ਦੀਆਂ ਬਦਲੀਆਂ ਤੋਂ ਪਹਿਲਾਂ ਜਥੇਬੰਦੀਆਂ ਤੋਂ ਮੰਗੇ ਸੁਝਾਅ

 

ਪੰਜਾਬ ਪੰਜਾਬੀਅਤ ਪਹਿਲਾਂ!ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ‘ਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ -ਮੁੱਖ ਮੰਤਰੀ ਭਗਵੰਤ ਮਾਨ

 

CURRENT AFFAIRS 24TH MAY 2022: IMPORTANT QUESTIONS FOR EXAMS

 


Question: ਹਾਲ ਹੀ ਵਿੱਚ ਵਿਸ਼ਵ ਕੱਛੂ ਦਿਵਸ ਕਦੋਂ ਮਨਾਇਆ ਗਿਆ ਹੈ? When World Turtle Day been celebrated recently?

Ans. 23 May


Question : ਹਾਲ ਹੀ ਵਿੱਚ, ਕਿਸ ਰਾਜ ਦੀ 10 ਸਾਲ ਦੀ ਬੱਚੀ ਰਿਧਮ ਮਮਾਨੀਆ ਨੇ ਐਵਰੈਸਟ ਬੇਸ ਕੈਂਪ 'ਤੇ ਚੜ੍ਹਾਈ ਕੀਤੀ ਹੈ? Recently, Ridhim Mamania, a 10-year-old girl from which state has climbed Everest Base Camp?

Ans. Maharashtra (ਮਹਾਰਾਸ਼ਟਰ)


Question: ਇਨਫੋਸਿਸ ਦੁਆਰਾ ਹਾਲ ਹੀ ਵਿੱਚ ਕਿਸਨੂੰ ਨਿਯੁਕਤ ਕੀਤਾ ਗਿਆ ਹੈ?  Who has been appointed by Infosys as its & recently?

Ans. salil parekh(ਸਲਿਲ ਪਾਰੇਖ) 


Question:  ਹਾਲ ਹੀ ਵਿੱਚ 8ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਕਿਸਨੇ ਜਿੱਤਿਆ ਹੈ? 

Who has recently won the 8th Hockey India Senior Women's National Championship title?

Ans. Odisha (ਉੜੀਸਾ) 


Question;  ਕਿਸ ਦੇਸ਼ ਦੇ ਤੈਰਾਕ ਏਰਿਅਨ ਟਿਟਮਸ ਨੇ ਹਾਲ ਹੀ ਵਿੱਚ 400 ਮੀਟਰ ਫ੍ਰੀਸਟਾਈਲ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ? Which country's swimmer Ariane Titmus has set a world record in 400m freestyle recently?

Ans. Australia (ਆਸਟ੍ਰੇਲੀਆ)


Question : ਕਿਸਨੇ ਹਾਲ ਹੀ ਵਿੱਚ ਪ੍ਰਤੀਬੱਧ ਲੀਡਰ ਅਵਾਰਡ ਜਿੱਤਿਆ ਹੈ? Who has recently won the Committed Leader Award?

Ans. Anjali Pandey (ਅੰਜਲੀ ਪਾਂਡੇ) 


Question :ਹਾਲ ਹੀ ਵਿੱਚ ਦੇਵੀ ਕੋਆਰਡੀਨੇਟ ਪੈਟਰੋਲ ਦਾ ਚੌਥਾ ਐਡੀਸ਼ਨ ਭਾਰਤ ਅਤੇ ਕਿਸ ਦੇਸ਼ ਵਿਚਕਾਰ ਸ਼ੁਰੂ ਹੋਇਆ ਹੈ? Recently the fourth edition of Devi Coordinate Petrol has started between India and which country?

Ans. Bangladesh (ਬੰਗਲਾਦੇਸ਼)


Question:  ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦਾ ਨਵਾਂ ਨਿੱਜੀ ਸਕੱਤਰ ਕੌਣ ਬਣਿਆ ਹੈ?Recently who has become the new private secretary to the Prime Minister?

Ans. Vivek Kumar (ਵਿਵੇਕ ਕੁਮਾਰ)


Question: ਕਿਸਨੇ ਹਾਲ ਹੀ ਵਿੱਚ ਨੌਰਥ ਈਸਟ ਰਿਸਰਚ ਕੌਂਸਲ 2022 ਦਾ ਉਦਘਾਟਨ ਕੀਤਾ ਹੈ? Who has recently inaugurated the North East Research Council 2022?

Ans. Dharmendra Pradhan (ਧਰਮਿੰਦਰ ਪ੍ਰਧਾਨ)


Question :ਹਾਲ ਹੀ ਵਿੱਚ ਪਲਾਸਟਿਕ ਪ੍ਰਦੂਸ਼ਣ ਨਾਲ ਲੜਨ ਲਈ ਕਿਸ ਰਾਜ ਸਰਕਾਰ ਨੇ ਸਾਂਝੇਦਾਰੀ ਕੀਤੀ ਹੈ?

Which state government has partnered with to fight plastic pollution recently?

Ans. Maharashtra. (ਮਹਾਰਾਸ਼ਟਰ)

FLOOD ALERT : ਸਾਵਧਾਨ! ਬੀਬੀਐਮਬੀ ਨੇ ਜਾਰੀ ਕੀਤਾ Flood ਅਲਰਟ

 

ਪ੍ਰਾਇਮਰੀ ਅਧਿਆਪਕਾਂ ਦੀਆਂ ਏਸੀਆਰ ਇੰਜ ਕਰੋ ਆਨਲਾਈਨ

 Guidelines to submit ACR online on e-Punjab School Portal.

1. Teachers can login to their e Punjab School Staff login.

2. Click on "Apply" menu then "ACR".

3. Fill the desired columns 

Click on Submit button to subenit the ACR.

Once submitted by employee the ACR will go to concerned school head/BPEO/CHT/HT/DEO Login for verification of facts. 

Once submitted by the school head/BPEO/CHT/HT/DEO the Application will be forwarded to Head Office Directorate (EE) for further necessary action. 
ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਏਸੀਆਰ ਭਰੀਆਂ ਜਾਣਗੀਆਂ ਆਨਲਾਈਨ , ਇੰਜ ਭਰੋ ਏਸੀਆਰ


 

ਪ੍ਰਾਇਮਰੀ ਸਕੂਲ ਅਧਿਆਪਕਾਂ ਅਤੇ ਕਰਮਚਾਰੀਆ ਦੀ ਏਸੀਆਰ ਭਰਨ ਵਿੱਚ ਕਾਫੀ ਸਮਾਂ ਲਗ ਜਾਂਦਾ ਹੈ ਅਤੇ ਕਾਗਜੀ ਕਾਰਵਾਈ ਵੀ ਹੁੰਦੀ ਹੈ।

 ਇਸ ਸਮੱਸਿਆ ਨੂੰ ਖਤਮ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਨੇ ਏਸੀਆਰ ਭਰਨ ਦੀ ਪ੍ਰਕਿਰੀਆਂ ਨੂੰ ਆਨ ਲਾਇਨ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਹੁਣ ਅਧਿਆਪਕ/ਕਰਮਚਾਰੀ ਆਪਣੀ ਏਸੀਆਰ ਨੂੰ ਆਨ ਲਾਇਨ ਈ ਪੰਜਾਬ ਸਕੂਲ ਪੋਰਟਲ ਉੱਤੇ ਆਪਣੇ ਨਿੱਜੀ ਅਕਾਊਂਟ ਵਿੱਚ ਜਾਕੇ ਭਰ ਸਕਣਗੇ. ਏਸੀਆਰ  ਕਿਵੇਂ ਭਰਿਆਂ ਜਾਣਗੀਆਂ ਆਨਲਾਈਨ ਪੜ੍ਹੋ RED CROSS HOSPITAL FARIDKOT RECRUITMENT:ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ,ਫਰੀਦਕੋਟ ਵੱਲੋਂ 23 ਅਸਾਮੀਆਂ ਤੇ ਭਰਤੀ, ਅਰਜ਼ੀਆਂ ਆਫਲਾਈਨ

 

ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ,ਫਰੀਦਕੋਟ ਵੱਲੋਂ ਚਾਰ ਮੈਡੀਕਲ ਸਟੋਰ ਚਲਾਏ ਜਾ ਰਹੇ ਹਨ।ਇੰਨ੍ਹਾਂ ਮੈਡੀਕਲ ਸਟੋਰਾਂ ਵਿੱਚ ਹੇਠ ਲਿਖੇ ਅਨੁਸਾਰ ਨਿਯੁਕਤੀਆਂ ਕੰਟਰੈਕਟ ਬੇਸਿਜ਼ ਤੇ ਕੀਤੀਆਂ ਜਾਣੀਆਂ ਹਨ :- 

 ਰੈੱਡ ਕਰਾਸ ਮੈਡੀਕਲ ਸਟੋਰ,ਜੀ.ਜੀ.ਐੱਸ ਮੈਡੀਕਲ ਕਾਲਜ ਹਸਪਤਾਲ,ਫਰੀਦਕੋਟ ੳ) ਮੈਨੇਜਰ-ਕਮ-ਫਾਰਮਾਸਿਸਟ:1 ਫਾਰਮਾਸਿਸਟ : 2 ਸੇਲਜ਼ਮੈਨ:8 ਕੰਪਿਊਟਰ ਓਪਰੇਟਰ:1 

 ਰੈੱਡ ਕਰਾਸ ਮੈਡੀਕਲ ਸਟੋਰ,ਸਿਵਲ ਹਸਪਤਾਲ,ਫਰੀਦਕੋਟ:
  ਫਾਰਮਾਸਿਸਟ :1 ਸੇਲਜ਼ਮੈਨ:2 ਜਨ ਔਸ਼ਧੀ ਜਨਰਿਕ ਡਰੱਗ ਸਟੋਰ,

ਸਿਵਲ ਹਸਪਤਾਲ,ਫਰੀਦਕੋਟ। ਫਾਰਮਾਸਿਸਟ :2 ਕੰਪਿਊਟਰ ਓਪਰੇਟਰ:1 

 ਸਿਵਲ ਹਸਪਤਾਲ,ਕੋਟਕਪੂਰਾ। ਫਾਰਮਾਸਿਸਟ :1 ਸੇਲਜ਼ਮੈਨ:2 ਕੰਪਿਊਟਰ ਓਪਰੇਟਰ:1 ਅਰਜ਼ੀਆ ਪ੍ਰਾਪਤ ਕਰਨ ਦੀ ਆਖਰੀ ਮਿਤੀ 2.6.2022 ਹੈ।ਇਹ ਦਰਖਾਸਤਾਂ ਦਫ਼ਤਰ ਰੈੱਡ ਕਰਾਸ ਸੁਸਾਇਟੀ,ਰੈੱਡ ਕਰਾਸ ਭਵਨ,ਸਾਦਿਕ ਚੌਂਕ,ਫਰੀਦਕੋਟ ਵਿੱਚ ਜਮ੍ਹਾ ਕਰਵਾਈਆਂ ਜਾਣ। 

ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ। ਇੰਟਰਵਿਊ ਮਿਤੀ 8.6.2022 ਨੂੰ ਸਵੇਰੇ 9:00 ਵਜੇ ਰੈੱਡ ਕਰਾਸ ਦਫ਼ਤਰ,ਸਾਦਿਕ ਚੌਂਕ,ਫਰੀਦਕੋਟ ਵਿਖੇ ਹੋਵੇਗੀ। ਪ੍ਰਧਾਨ ਜੀ ਵੱਲੋਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।


ਇੰਟਰਵਿਊ ਦੌਰਾਨ ਅਸਲ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਸਮੇਂ ਸਿਰ ਹਾਜ਼ਰ ਹੋਵੋ। AMALGAMATED FUND USE IN SCHOOL: ਅਮਲਗਾਮੇਟਿਡ ਫੰਡ ਦੀ ਵਰਤੋਂ ਸਬੰਧੀ ਡੀਪੀਆਈ ਵੱਲੋਂ ਸਪਸ਼ਟੀਕਰਨ ਜਾਰੀ

AMALGAMATED FUND USE IN SCHOOL: ਅਮਲਗਾਮੇਟਿਡ ਫੰਡ ਦੀ ਵਰਤੋਂ ਸਬੰਧੀ ਡੀਪੀਆਈ ਵੱਲੋਂ ਸਪਸ਼ਟੀਕਰਨ ਜਾਰੀ

RECENT UPDATES

Today's Highlight