Saturday, 21 May 2022

ਸੈਂਟਰ ਹੈੱਡ ਟੀਚਰਾਂ/ਹੈੱਡ ਟੀਚਰਾਂ/ਪ੍ਰਾਇਮਰੀ ਅਧਿਆਪਕਾਂ ਤੇ ਬੀਪੀਈਓ ਨੂੰ ਪੇਂਅ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਂਅ ਸਕੇਲ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ : - ਲਾਹੌਰੀਆ

 ਸੈਂਟਰ ਹੈੱਡ ਟੀਚਰਾਂ/ਹੈੱਡ ਟੀਚਰਾਂ/ਪ੍ਰਾਇਮਰੀ ਅਧਿਆਪਕਾਂ ਤੇ ਬੀਪੀਈਓ ਨੂੰ ਪੇਂਅ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਂਅ ਸਕੇਲ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ : - ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਈਟੀਯੂ ਦੀਆਂ ਸਰਕਾਰ ਪੱਧਰ ਦੀਆ ਮੰਗਾਂ ਜਿੰਨਾਂ ਵਿੱਚ ਪ੍ਰਾਇਮਰੀ ਅਧਿਆਪਕਾਂ / ਹੈੱਡ ਟੀਚਰਾਂ / ਸੈਟਰ ਹੈੱਡ ਟੀਚਰਾਂ / ਬੀਪੀਈਓ ਨੂੰ ਪੇਂਅ ਕਮਿਸ਼ਨ ਵੱਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਅ ਸਕੇਲ ਲਾਗੂ ਕਰਵਾਉਣ , ਰਹਿੰਦੇ ਭੱਤੇ - ਪੇਂਡੂ ਭੱਤਾ , ਬਾਰਡਰ ਏਰੀਆਂ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਵਾਉਣੇ , ਰਹਿੰਦੇ ਬਕਾਏ ਜਾਰੀ ਕਰਵਾਉਣੇ , ਏਸੀਪੀ ਤਹਿਤ ਅਗਲਾ ਗ੍ਰੇਡ ਦੇਣ , ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਵਾਉਣੀ ਤੇ ਜਲਦੀ ਪਰਮੋਸ਼ਨਾਂ ਕਰਨ , ਪਿਛਲੇ ਸਾਲ ਦੀਆ ਕੀਤੀਆਂ ਸਾਰੀਆਂ ਬਦਲੀਆਂ ਤਰੰਤ ਲਾਗੂ ਕਰਨ , ਕਿਤਾਬਾਂ ਜਲਦ ਪੂਰੀਆ ਕਰਨ , ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ , ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਦੇਣ ਤੇ ਸਮੂਹ ਅਧਿਆਪਕਾਂ ਦੇ ਹੋਰ ਰਹਿੰਦੇ ਬਕਾਇਆ ਦੇਣ ਸਬੰਧੀ । ਲਾਹੌਰੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ਜਲਦੀ ਕਰਨ , ਹਰੇਕ ਸਕੂਲ ਚ ਹੈੱਡ ਟੀਚਰ ਦੇਣ , ਖਤਮ ਕੀਤੀਆ 1904 ਈਟੀਟੀ ਪੋਸਟਾਂ ਜਲਦ ਬਹਾਲ ਕਰਨ , ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਕਮ ਕਲਰਕ ਦੇ ਕੇ ਸੀਐੱਚਟੀ ਦੇ ਆਨਲਾਈਨ ਕੰਮ ਦਾ ਬੋਝ ਘੱਟ ਕਰਨ , ਸਕੂਲਾਂ ਦੀਆਂ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ / ਚੌਕੀਦਾਰ ਦੇਣ ਸਬੰਧੀ ਆਦਿ ਹੋਰ ਮੰਗਾਂ ਨੂੰ ਪੂਰੀਆਂ ਕਰਵਾਉਣ ਨੂੰ ਲੈ ਕੇ ਪੰਜਾਬ ਭਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਮਈ ਦੇ ਪਹਿਲੇ ਹਫਤੇ ਦਿਤੇ ਜਾਣਗੇ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

BREAKING : ਵੱਡੀ ਖੁਸ਼ਖਬਰੀ, ਪੈਟਰੋਲ ਅਤੇ ਡੀਜ਼ਲ ਹੋਏ ਸਸਤੇ, ਸਰਕਾਰ ਦਾ ਫੈਸਲਾ

 ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਖੁਸ਼ਖਬਰੀ ਆਈ ਹੈ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ। 


ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਪੈਟਰੋਲ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਕੇਂਦਰੀ ਐਕਸਾਈਜ਼ ਡਿਊਟੀ ਘਟਾ ਰਹੇ ਹਾਂ। ਇਸ ਨਾਲ ਪੈਟਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਘੱਟ ਜਾਵੇਗੀ।

VETERINARY INSPECTOR RECRUITMENT:866 ਅਸਾਮੀਆਂ ਤੇ ਭਰਤੀ ਲਈ , ਬਾਹਰਲੇ ਰਾਜਾਂ ਦੇ ਉਮੀਦਵਾਰਾਂ ਲਈ ਅਹਿਮ ਅਪਡੇਟ

 

Download official information here

ਸਟੇਟ ਸਕੂਲ ਆਫ ਸਪੋਰਟਸ ਜਲੰਧਰ ਵਿਖੇ ਸਪੋਰਟਸ ਵਿੰਗ ਦੇ ਟਰਾਇਲ 25 ਤੇ 26 ਮਈ ਨੂੰ ਹੋਣਗੇ

 ਸਟੇਟ ਸਕੂਲ ਆਫ ਸਪੋਰਟਸ ਜਲੰਧਰ ਵਿਖੇ ਸਪੋਰਟਸ ਵਿੰਗ ਦੇ ਟਰਾਇਲ 25 ਤੇ 26 ਮਈ ਨੂੰ ਹੋਣਗੇ


ਜ਼ਿਲ੍ਹਾ ਪੱਧਰੀ ਟਰਾਇਲ 27 ਅਤੇ 28 ਮਈ ਨੂੰ


ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ: ਮੀਤ ਹੇਅਰ


ਚੰਡੀਗੜ੍ਹ, 21 ਮਈ:( ਚਾਨੀ)


ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ- ਵੱਖ ਸਪੋਰਟਸ ਵਿੰਗਾਂ ਵਿਚ ਦਾਖਲਾ ਲੈਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਲਈ ਟਰਾਇਲ ਲਏ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਟੇਟ ਸਕੂਲ ਆਫ ਸਪੋਰਟਸ, ਜਲੰਧਰ (ਰਿਹਾਇਸ਼ੀ) ਦੇ ਵਿੰਗ ਲਈ ਟਰਾਇਲ 25 ਅਤੇ 26 ਮਈ, 2022 ਨੂੰ ਹੋਣਗੇ ਜਦਕਿ ਸਾਰੇ ਜ਼ਿਲਿਆਂ ਦੱਥੇ ਜ਼ਿਲਾ ਪੱਧਰ (ਰਿਹਾਇਸ਼ੀ ਤੇ ਡੇਅ ਸਕਾਲਰ) ਨਾਲ ਸਬੰਧ ਵਿੰਗਾਂ ਦੇ ਟਰਾਇਲ 27 ਅਤੇ 28 ਮਈ, 2022 ਨੂੰ ਕਰਵਾਏ ਜਾਣਗੇ।


ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਅੰਡਰ- 14 ਉਮਰ ਵਰਗ ਦੇ ਖਿਡਾਰੀਆਂ ਦਾ ਜਨਮ 1-1-2009 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਅੰਡਰ- 17 ਦੇ ਖਿਡਾਰੀ 1-1-2006 ਨੂੰ ਜਾਂ ਇਸ ਤੋਂ ਬਾਅਦ ਜਨਮੇ ਹੋਣ ਜਦਕਿ ਅੰਡਰ-19 ਵਰਗ ਦੇ ਖਿਡਾਰੀਆਂ ਦਾ ਜਨਮ 01-01-2004 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।


ਸ੍ਰੀ ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਟੀਚੇ ਨੂੰ ਮੁੱਖ ਰੱਖਦਿਆਂ ਉਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖੇਡ ਕੰਪਲੈਕਸਾਂ ਦਾ ਦੌਰਾ ਕਰ ਕੇ ਜ਼ਮੀਨੀ ਹਕੀਕਤਾਂ ਦੇਖੀਆਂ। ਇਸੇ ਫੀਡਬੈਕ ਦੇ ਆਧਾਰ ਉੱਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਦੀ ਮੰਗ ਹੈ ਅਤੇ ਖਿਡਾਰੀਆਂ ਦੀ ਗਿਣਤੀ ਹੈ, ਉਸ ਹਿਸਾਬ ਨਾਲ ਵਿੰਗ ਅਲਾਟ ਕੀਤੇ ਜਾ ਰਹੇ ਹਨ।

DC OFFICE MANDI RECRUITMENT: डीसी आफिस मंडी में 22 पदों पर भर्ती करें आवेदन ‌

 

OFFICE OF THE DEPUTY COMMISSIONER, MANDI DISTRICT MANDI (H.P.) "RECRUITMENT DRIVE" 

. Applications on the prescribed form as per Annexure-I are invited for filling up of 20 vacant posts of Peon and 02 vacant posts of Chowkidar Class-IV on Daily Wage basis under the establishment of this office from amongst the eligible applicants. 

Name of Post :Peon 
 Total Posts 20 (Twenty) on Daily wage basis. Break up for the General(Unreserved)-09. 
post of Peon General (WFF)-01. 
Scheduled Caste-02. Scheduled Tribe -02. 
Other Backward Classes-04. Other Backward Classes (BPL) -01. 
 Economically Weaker Sections (EWS)-01. Class of Post of Class-IV (Non Gazetted) Peon

a) ESSENTIAL QUALIFICATION(S):-Peon 

 Should have passed Matriculation Examination or its equivalent from recognized Board of School Education/ Institution. T (iii) As per Govt. Notification No. Per(AP)-C-C(17-2/2018 dated 19-11- 2019, a candidate shall be eligible for Class- IV post (s), if he/she has passed Middle or Matriculation from any School/Institution situated within Himachal Pradesh. Provided this condition shall not apply to Bonafide Himachalis. (b) DESIRABLE QUALIFICATION(S):- Knowledge of customs, manner and dialects of Himachal Pradesh and suitability for appointment in the peculiar conditions prevailing in the Pradesh. II Chowkidar 02 (Two) on Daily wage basis. General (Unreserved)-02 Class-IV (Non Gazetted) (a) ESSENTIAL QUALIFICATION(S):- (i) Should have passed Middle Examination or its equivalent from recognized Board of School Education/ Institution. (ii) As per Govt. Notification No. Per(AP)-C-C(17-2/2018 dated 19-11- 2019, a candidate shall be eligible for Class- IV post (s), if he/she has passed Middle or Matriculation from any School/Institution situated within Himachal Pradesh.

PSEB BOARD EXAM 2022: ਉਤਰ ਪੱਤਰੀਆਂ ਦਾ ਮੁਲਾਂਕਣ ਟੇਬਲ ਮਾਰਕਿੰਗ ਰਾਹੀਂ ਕੀਤਾ ਜਾਵੇਗਾ- ਚੇਅਰਮੈਨ

 

ਉਦਯੋਗਪਤੀ ਦਿਨੇਸ਼ ਸਿੰਗਲਾ ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੀ ਭਲਾਈ ਲਈ ਆਏ ਅੱਗੇ

 *ਉਦਯੋਗਪਤੀ ਦਿਨੇਸ਼ ਸਿੰਗਲਾ  ਸਰਕਾਰੀ ਐਲੀਮੈਂਟਰੀ ਸਕੂਲ  ਕਪੂਰੀ ਦੀ ਭਲਾਈ ਲਈ ਆਏ ਅੱਗੇ* 

  


*ਵਾਟਰ ਵਰਕਸ ਤੋਂ ਸਕੂਲ ਤਕ ਆ ਰਹੀ ਪਾਈਪ ਲਾਈਨ ਨੂੰ ਨਵੇਂ ਸਿਰੇ ਤੋਂ ਪਵਾਉਣ ਲਈ ਭੇਜੇ 11000ਰੁਪਏ ਦੇ ਪੀਵੀਸੀ ਪਾਈਪ* 

ਦੇਵੀਗੜ੍ਹ /ਪਟਿਆਲਾ 21ਮਈ  ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਬਲਾਕ ਦੇਵੀਗਡ਼੍ਹ ਦੇ ਇੰਚਾਰਜ ਹਰਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵਾਟਰ ਵਰਕਸ ਤੋਂ ਆ ਰਹੀ ਪਾਈਪ ਲਾਈਨ ਕਾਫੀ ਥਾਵਾਂ ਤੋਂ ਖ਼ਰਾਬ ਹੋ ਚੁੱਕੀ ਸੀ ਜ਼ਿਆਦਾ ਗਰਮੀ ਪੈਣ ਕਰ ਕੇ ਸਕੂਲ ਵਿੱਚ ਪਾਣੀ ਦੀ ਕਿੱਲਤ ਹੋ ਰਹੀ ਸੀ  ਇਸ ਸਮੇਂ ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਦੇ ਦੋਸਤ  ਉਦਯੋਗਪਤੀ ਦਿਨੇਸ਼ ਸਿੰਗਲਾ ਭਵਾਨੀ ਪੋਲੀਮਰਜ਼ ਫੋਕਲ ਪੁਆਇੰਟ ਪਟਿਆਲਾ ਸਕੂਲ ਤੇ ਬੱਚਿਆਂ ਲਈ ਰੱਬ ਬਣ ਕੇ ਵਿਚਰੇ ਜਿਨ੍ਹਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਚੁੱਕਿਆ ਅਤੇ ਨਵਦੀਪ ਸ਼ਰਮਾ ਦੇ   ਪਹਿਲੀ ਵਾਰ ਕਹੇ ਤੇ ਹੀ ਬੱਚਿਆਂ ਲਈ ਗਰਮੀ ਦਾ ਮੌਸਮ ਦੇਖਦੇ ਹੋਏ ਪਾਣੀ ਦਾ ਉਪਰਾਲਾ ਕਰਨ ਲਈ ਸਕੂਲ ਨੂੰ ਮਿਣਤੀ ਅਨੁਸਾਰ ਚਾਹੀਦੇ ਗਿਆਰਾਂ ਹਜ਼ਾਰ ਰੁਪਏ ਦੇ ਪੀਵੀਸੀ ਪਾਈਪ ਭੇਜ ਦਿੱਤੇ । ਸਕੂਲ ਇੰਚਾਰਜ ਹਰਪ੍ਰੀਤ ਉੱਪਲ , ਮੈਡਮ ਸਤਵਿੰਦਰ ਕੌਰ , ਸਮੂਹ ਬੱਚਿਆਂ ਵੱਲੋਂ ਉਦਯੋਗਪਤੀ ਦਿਨੇਸ਼ ਸਿੰਗਲਾ ਦਾ ਜਿੱਥੇ ਧੰਨਵਾਦ ਕੀਤਾ ਉਥੇ ਹੀ ਬੱਚਿਆਂ ਵੱਲੋਂ  ਉਨ੍ਹਾਂ ਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਲਈ ਅਰਦਾਸ ਵੀ ਕੀਤੀ ਗਈ । ਇਸ ਸਮੇਂ  ਉਦਯੋਗਪਤੀ ਦਿਨੇਸ਼ ਸਿੰਗਲਾ ਨੇ ਵੀ ਬੱਚਿਆਂ ਤੇ ਸਕੂਲ ਦੀ ਭਲਾਈ ਲਈ ਹਰ ਸਮੇਂ ਹਰ ਤਰਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ।

GENERAL KNOWLEDGE : IMPORTANT QUESTIONS WHO IS FIRST?

 1. ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ  ਕੌਣ ਸੀ?  

Answer : ਐਨੀ ਬੇਸੈਂਟ (1917)


2. ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਕੌਣ ਸੀ ?

Answer : ਰਜ਼ੀਆ ਸੁਲਤਾਨ (1236)


3. ਪਹਿਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ  ਕੌਣ ਸੀ?

 •  Answer :  ਸ਼ਾਂਤਾ ਰੰਗਾ ਸਵਾਮੀ (ਕਰਨਾਟਕ)


 4. ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ -ਕੌਣ ਸੀ? 

 • Answer : ਸਰੋਜਨੀ ਨਾਇਡੂ


 5. ਪਹਿਲੀ ਇਨਕਲਾਬੀ ਔਰਤ  ਕੌਣ ਸੀ ?

 • Answer : ਮੈਡਮ ਕਾਮਾ


 6. ਦੇਸ਼ ਦੇ ਕਿਸੇ ਰਾਜ ਵਿਧਾਨ ਸਭਾ ਦੀ ਪਹਿਲੀ ਮਹਿਲਾ ਵਿਧਾਇਕ ਕੌਣ ਸੀ? 

 • Answer : - ਡਾ: ਐੱਸ. ਮੁਥੁਲਕਸ਼ਮੀ ਰੈਡੀ (ਮਦਰਾਸ ਵਿਧਾਨ ਪ੍ਰੀਸ਼ਦ 1926)


7. ਭਾਰਤ ਵਿੱਚ ਕਿਸੇ ਰਾਜ ਦੀ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ?

 •  Answer : ਸ਼੍ਰੀਮਤੀ ਸ਼ੰਨੋ ਦੇਵੀ।


8. ਦੇਸ਼ ਦੇ ਕਿਸੇ ਵੀ ਰਾਜ ਦੀ ਕੈਬਨਿਟ ਵਿੱਚ ਪਹਿਲੀ ਮਹਿਲਾ ਮੰਤਰੀ ਕੌਣ ਸੀ?  

 • Answer : ਵਿਜੇ ਲਕਸ਼ਮੀ ਪੰਡਿਤ (ਸੰਯੁਕਤ ਪ੍ਰਾਂਤ, 1937)


9. ਫੈਡਰਲ ਪਬਲਿਕ ਸਰਵਿਸ ਕਮਿਸ਼ਨ ਦੀ ਪਹਿਲੀ ਮਹਿਲਾ ਚੇਅਰਪਰਸਨ  ਕੌਣ ਸੀ?

 •  Answer : ਰੋਜ਼ ਮਿਲੀਅਨ ਬਾਥੂ (1992)


10. ਦੇਸ਼ ਦੇ ਕਿਸੇ ਵੀ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ? 

 • Answer : ਸਰੋਜਨੀ ਨਾਇਡੂ (ਉੱਤਰ ਪ੍ਰਦੇਸ਼)


11. ਦੇਸ਼ ਦੇ ਕਿਸੇ ਵੀ ਰਾਜ ਦੀ ਪਹਿਲੀ ਦਲਿਤ ਮੁੱਖ ਮੰਤਰੀ ਕੌਣ ਹਨ? 

 • Answer : ਮਾਇਆਵਤੀ (ਉੱਤਰ ਪ੍ਰਦੇਸ਼)


12. ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ  ਕੌਣ ਸੀ?

 •  Answer :ਇੰਦਰਾ ਗਾਂਧੀ (1966)13. ਕੇਂਦਰੀ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਾਂਸਦ ਕੌਣ ਸੀ?  

 • Answer : ਰਾਧਾਬਾਈ ਸੁਬਰਾਇਣ (1938)


14. ਰਾਜ ਸਭਾ ਦੀ ਪਹਿਲੀ ਮਹਿਲਾ ਡਿਪਟੀ ਸਪੀਕਰ  ਕੌਣ ਸੀ? 

 • Answer :ਬਿਲੇਟ ਅਲਬਾ (1962)


15. ਰਾਜ ਸਭਾ ਦੀ ਪਹਿਲੀ ਮਹਿਲਾ ਸਕੱਤਰ ਕੌਣ ਸੀ?

 •  Answer :ਬੀ. ਐੱਸ. ਰਮਾ ਦੇਵੀ (1993)


16. ਦੇਸ਼ ਦੇ ਕਿਸੇ ਵੀ ਰਾਜ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਅਭਿਨੇਤਰੀ ਕੌਣ ਸੀ?  -

 • Answer : ਜਾਨਕੀ ਰਾਮਚੰਦਰਨ (ਤਾਮਿਲਨਾਡੂ 1987)


17. ਇਨਕਮ ਟੈਕਸ ਟ੍ਰਿਬਿਊਨਲ ਦੀ ਪਹਿਲੀ ਮਹਿਲਾ ਮੈਂਬਰ ਕੌਣ ਸੀ?  

 • Answer :  ਜਸਟਿਸ ਮੀਰਾ ਸਾਹਿਬ ਫਾਤਿਮਾ ਬੀਬੀ


18. ਦੇਸ਼ ਦੀ ਪਹਿਲੀ ਮਹਿਲਾ ਰਾਜਦੂਤ  ਕੌਣ ਸੀ? 

 • Answer :  ਵਿਜੇਲਕਸ਼ਮੀ ਪੰਡਿਤ (ਸੋਵੀਅਤ ਰੂਸ 1947)


19. ਦੇਸ਼ ਦੀ ਪਹਿਲੀ ਮਹਿਲਾ ਨਿਆਂਇਕ ਅਧਿਕਾਰੀ (ਮੁਨਸਿਫ) ਕੌਣ ਸੀ?

 • -Answer :   ਅੰਨਾ ਚਾਂਡੀ (ਬੀ. ਈ. ਤ੍ਰਾਵਣਕੋਰ ਰਾਜ 1937)


20. ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ?  

 • Answer : ਵਿਜੇਲਕਸ਼ਮੀ ਪੰਡਿਤ (1953)

GENERAL KNOWLEDGE QUESTIONS FOR COMPETITION

 1. ਚੰਦੇਲਾ ਸ਼ਾਸਕਾਂ ਦੁਆਰਾ ਹੇਠਾਂ ਦਿੱਤੇ ਮੰਦਰਾਂ ਵਿੱਚੋਂ ਕਿਹੜਾ ਮੰਦਰ ਬਣਾਇਆ ਗਿਆ ਸੀ?

 • ਏ.ਖਜੂਰਾਹੋ ✔
 • ਬੀ.ਮੀਨਾਕਸ਼ੀ 
 • ਸੀ.ਸਨ
 • ਡੀ.ਤਿਰੁਪਤੀ


2. ਕੋਨਾਰਕ ਮੰਦਰ ਕਿਸ ਰਾਜਵੰਸ਼ ਦੇ ਸ਼ਾਸਕਾਂ ਦੁਆਰਾ ਬਣਾਇਆ ਗਿਆ ਸੀ?

 • ਏ.ਚਾਲੁਕਿਆ
 • ਬੀ.ਹੋਸਲ
 • ਸੀ.ਪੂਰਬੀ ਗੰਗ ✔
 • ਡੀ.ਸ਼ੁੰਗ


3. ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਕਿਸਨੇ ਬਣਵਾਇਆ ਸੀ?

 • ਏ.ਅਰਜੁਨ ਦੇਵ ✔
 • ਬੀ.ਰਾਮਦਾਸ
 • ਸੀ.ਹਰਗੋਵਿੰਦ
 • ਡੀ.ਤੇਗ ਬਹਾਦਰ


4. ਕਿਹੜੇ ਮੰਦਰ ਨੂੰ ਦ੍ਰਾਵਿੜ-ਚੋਲ ਕਲਾ ਸ਼ੈਲੀ ਦਾ ਸਭ ਤੋਂ ਵਧੀਆ ਉਦਾਹਰਨ ਮੰਨਿਆ ਜਾਂਦਾ ਹੈ?

 • ਏ. ਕੋਰੰਗਨਾਥ ਮੰਦਿਰ
 • ਬੀ ਚੋਲੇਸ਼ਵਰ ਮੰਦਿਰ
 • ਸੀ ਬ੍ਰਿਹਦੇਸ਼ਵਰ ਮੰਦਿਰ ✔
 • ਉਪਰੋਕਤ ਸਾਰੇ ਡੀ


5. ਕੋਨਾਰਕ ਸੂਰਜ ਮੰਦਿਰ ਦਾ ਨਿਰਮਾਤਾ ਕੌਣ ਹੈ?

 • ਏ.ਰਾਜੇਂਦਰ ਚੋਲਾ
 • ਬੀ.ਰਾਜਰਾਜ ਆਈ
 • ਸੀ ਕ੍ਰਿਸ਼ਨਦੇਵ ਰਾਏ
 • ਡੀ ਨਰਸਿਮਹਾ ਦੇਵ II ✔


6. ਭਗਵਾਨ ਨਟਰਾਜ ਦਾ ਪ੍ਰਸਿੱਧ ਮੰਦਿਰ ਜਿਸ ਵਿੱਚ ਭਰਤ ਨਾਟਯ ਸ਼ਿਲਪਕਲਾ ਸਥਿਤ ਹੈ ____ ਵਿੱਚ ਸਥਿਤ ਹੈ?

 • ਏ. ਤਿਰੂਵੰਨਮਲਾਈ
 • ਬੀ.ਮਦੁਰਾਈ
 • ਸੀ.ਚਿਦੰਬਰਮ ✔
 • ਡੀ.ਮੈਸੂਰ


7. ਲਿੰਗਰਾਜ ਮੰਦਰ ਦੀ ਨੀਂਹ ਰੱਖੀ  ਸੀ?

 • ਏ. ਜਜਾਤੀ ਕੇਸਰੀ ✔
 • ਬੀ. ਲਲਤੇਂਦੂ ਕੇਸਰੀ
 • ਸੀ. ਨਰਸਿਮਹਾ II
 • ਡੀ. ਪ੍ਰਤਾਪ ਰੁਦਰਦੇਵ

8. ਮੋਢੇਰਾ ਦਾ ਸੂਰਜ ਮੰਦਿਰ ਕਿਸ ਰਾਜ ਵਿੱਚ ਸਥਿਤ ਹੈ?

 • A. ਬਿਹਾਰ
 • ਬੀ.ਗੁਜਰਾਤ ✔
 • ਸੀ. ਓਡੀਸ਼ਾ
 • ਬੰਗਾਲ ਦੇ ਡੀ


9. ਕਿਹੜਾ ਮੰਦਰ (ਕਾਲਾ ਪਗੋਡਾ) ਵਜੋਂ ਮਸ਼ਹੂਰ ਹੈ?

 • ਏ ਕੋਨਾਰਕ ਸੂਰਜ ਮੰਦਿਰ ✔
 • ਬੀ ਮਾਰਤੰਡ ਦਾ ਸੂਰਜ ਮੰਦਰ
 • C. ਮੋਧਰਾ ਦਾ ਸੂਰਜ ਮੰਦਰ
 • ਹੋਸਲੇਸ਼ਵਰ ਦਾ ਮੰਦਰ ਡੀ


10. ਵੈਸ਼ਨੋ ਦੇਵੀ ਮੰਦਿਰ ਕਿਸ ਰਾਜ ਵਿੱਚ ਸਥਿਤ ਹੈ?

 • A. ਹਿਮਾਚਲ ਪ੍ਰਦੇਸ਼
 • ਉੱਤਰਾਖੰਡ 'ਚ ਬੀ
 • C. ਜੰਮੂ ਅਤੇ ਕਸ਼ਮੀਰ ✔
 • ਡੀ . ਗੁਜਰਾਤ ਵਿੱਚ 

PSEB 8TH-10TH RESULT OUT: ਸਿੱਖਿਆ ਬੋਰਡ ਵੱਲੋਂ। 8 ਵੀਂ/10ਵੀਂ ਟਰਮ -1 ਦਾ ਨਤੀਜਾ ਘੋਸ਼ਿਤ, ਦੇਖੋ ਇਥੇ ( DIRECT LINK)

 PSEB 8TH RESULT OUT: ਸਿੱਖਿਆ ਬੋਰਡ ਵੱਲੋਂ 8 ਵੀਂ ਦਾ ਨਤੀਜਾ ਘੋਸ਼ਿਤ, ਦੇਖੋ ਇਥੇ ( DIRECT LINK) 

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਨਤੀਜਾ ਚੈਕ ਕਰਨ ਲਈ ਲਿੰਕ ਤੇ ਕਲਿਕ ਕਰੋ।

LINK FOR  PSEB BOARD 8TH CLASS RESULT 2021-22


ਮੌਸਮ ਵਿਭਾਗ ਦੀ ਭਵਿੱਖਬਾਣੀ: 4 ਦਿਨ ਪਵੇਗਾ ਮੀਂਹ, ਦੇਖੋ ਜ਼ਿਲ੍ਹਾ ਵਾਇਜ਼ ਅਲਰਟ

ਚੰਡੀਗੜ੍ਹ 21 ਮਈ

21 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ( ਹਰੇ ਰੰਗ ਵਾਲੇ ਜ਼ਿਲੇ)


 ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਅਤੇ ਨਾਲ ਹੀ ਗਰਜ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਭਵਿੱਖਬਾਣੀ ਕੀਤੀ ਹੈ।

22  ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ( ਹਰੇ ਰੰਗ ਵਾਲੇ ਜ਼ਿਲੇ)


 ਮੌਸਮ ਵਿਭਾਗ ਚੰਡੀਗੜ੍ਹ  ਦੇ ਅਨੁਸਾਰ, 24 ਮਈ ਤੱਕ ਰਾਜ ਵਿੱਚ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਹੈ। ਹੋਰ ਜਾਣਕਾਰੀ ਲਈ ਵਿਭਾਗ ਵੱਲੋਂ ਜਾਰੀ ਅਲਰਟ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

ALSO READ: ਸਿੱਖਿਆ ਬੋਰਡ ਵੱਲੋਂ  ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ,  


GOVT JOB IN PUNJAB 

Name of post/ total posts Online application starts/ last date Official notification/ Link for application
PPSC PLANNING OFFICER RECRUITMENT  2022  19 May 2022/ 8 June 2022 Click here
PATWARI  RECRUITMENT 2022 [1766 POSTS] May 2022/ June 2022 Clerk here
CDPO  RECRUITMENT PUNJAB 2022 May 2022/  June 2022 Click here

ਕੈਬਨਿਟ ਮੰਤਰੀ ਨੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 5 ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਭੇਂਟ ਕੀਤੇ

 ਕੈਬਨਿਟ ਮੰਤਰੀ ਨੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 5 ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਭੇਂਟ ਕੀਤੇ


ਪੰਜਾਬ ਸਰਕਾਰ ਕਿਸਾਨੀ ਹੱਕਾਂ ਲਈ ਡਟ ਕੇ ਪਹਿਰਾ ਦੇਣ ਲਈ ਵਚਨਬੱਧ-ਵਿਜੈ ਸਿੰਗਲਾ


ਹਰਦੀਪ ਸਿੰਘ ਸਿੱਧੂ/ਮਾਨਸਾ


ਮੁੱਖ ਮੰਤਰੀ ਪੰਜਾਬ ਸ੍ਰ .ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (ਪੰਜਾਬ) ਡਾ. ਵਿਜੈ ਸਿੰਗਲਾ ਨੇ ਸਥਾਨਕ ਬੱਚਤ ਭਵਨ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਧਰਨੇ ਦੌਰਾਨ ਸ਼ਹੀਦ ਹੋਏ 5 ਕਿਸਾਨਾਂ ਦੇ 20 ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈਕ ਸੌਂਪਣ ਮੌਕੇ ਕੀਤਾ।ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨ ਭਰਾਵਾਂ ਨੂੰ ਦਿੱਲੀ ਸਿੰਘੂ ਬਾਰਡਰ ’ਤੇ ਮੋਰਚਾ ਲਾਉਣ ਲਈ ਮਜ਼ਬੂਰ ਕੀਤਾ ਸੀ, ਮੋਰਚੇ ’ਚ ਰਾਜ ਅੰਦਰ ਕਰੀਬ 700 ਕਿਸਾਨ ਸ਼ਹੀਦ ਹੋਏ। ਉਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੀ ਹੈ।

ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਦਰਦ ਨੂੰ ਦਿਲੋਂ ਮਹਿਸੂਸ ਕੀਤਾ ਹੈ ਅਤੇ ਹਰ ਵਾਅਦੇ ਨੂੰ ਤਰਜ਼ੀਹ ’ਤੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚੇ ਦੌਰਾਨ ਆਮ ਆਦਮੀ ਪਾਰਟੀ ਨੇ ਬਣਦਾ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਕਿਸਾਨੀ ਹੱਕਾਂ ਲਈ ਡਟ ਕੇ ਪਹਿਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗੁਵਾਉਣ ਵਾਲਿਆਂ ਦੀ ਦੇਣ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।

ਇਸ ਤੋਂ ਪਹਿਲਾ ਹਲਕਾ ਵਿਧਾਇਕ ਬੁਢਲਾਡਾ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਦੇ ਲੋਕਾਂ ਦੀ ਭਲਾਈ ਲਈ ੳਲੀਕੀਆਂ ਹਰੇਕ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਿਹੜੇ ਪਰਿਵਾਰ ਆਪਣੇ ਜੀਅ ਗੁਆ ਚੁੱਕੇ ਹਨ ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਨਹੀ ਕਰ ਸਕਦਾ ਪਰ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਰਾਜ ਸਰਕਾਰ ਕਿਸੇ ਪ੍ਰਕਾਰ ਦੀ ਕਮੀ ਨਹੀ ਛੱਡੇਗੀ।

ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਮਾਨਸਾ ਅੰਦਰ ਰਾਜ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਉਲੀਕੀਆ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ,ਆਪ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਭੁੱਚਰ,ਐਡਵੋਕੇਟ ਕਮਲ ਗੋਇਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਸੰਘਰਸ਼ ਮੋਰਚੇ ਦੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਅਤੇ ਹੋਰ ਹਾਜ਼ਰ ਸਨ।

SCHOOL LIBRARIAN RECRUITMENT IN PUNJAB: ਸਿੱਖਿਆ ਵਿਭਾਗ ਵਿੱਚ 57 ਲਾਇਬਰੇਰਿਅਨ ਦੀ ਭਰਤੀ

SCHOOL LIBRARIAN RECRUITMENT IN PUNJAB  2022 
 SCHOOL LIBRARIAN RECRUITMENT IN PUNJAB 

 ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਬ੍ਰੇਰੀਅਨ  ਦੀਆਂ 57  ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਭਰਤੀ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ ਗਈ ਹੈ. ਇਹ ਭਰਤੀ ਅਧੀਨ ਸੇਵਾਵਾਂ ਚੋਣ  ਬੋਰਡ  ਵਲੋਂ ਕੀਤੀ ਜਾਵੇਗੀ। ਇਸ ਸਬੰਧੀ ਇਸਤਿਹਾਰ  ਜਾਰੀ ਕੀਤਾ ਗਿਆ ਹੈ। 


 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ ਇਸ਼ਤਿਹਾਰ ਨੰ. 13 ਆਫ 2022  


 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ (ਸੈਕੰਡਰੀ ਸਿੱਖਿਆ) ਵਿਚ ਸਕੂਲ ਲਾਇਬ੍ਰੇਰੀਅਨ ਦੀ 57 ਬੈਕਲਾਗ ਦੀਆਂ ਅਸਾਮੀਆਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ (ਉਦਯੋਗਿਕ ਸਿਖਲਾਈ ਵਿੰਗ) ਵਿਚ ਲਾਇਬ੍ਰੇਰੀਅਨ ਦੀਆਂ 2 ਅਸਾਮੀਆਂ (ਨੋਟ: ਅਸਾਮੀਆਂ ਦੀ ਗਿਣਤੀ ਸਬੰਧਤ ਵਿਭਾਗ ਦੇ ਫੈਸਲੇ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ। ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in `ਤੇ ਯੋਗ ਉਮੀਦਵਾਰਾਂ ਤ ਮਿਤੀ 23.05.2022 ਤੋਂ ਅਰਜ਼ੀਆਂ ਦੀ ਮੰਗ ਕੀਤੀ  ਹੈ। ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ, ਅਪਲਾਈ ਕਰਨ ਦੀ ਅੰਤਿਮ ਮਿਤੀ ਸਬੰਧੀ ਸੂਚਨਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 23.05.2022 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING 


 
-05-2022 SENIOR ASSISTANT RECRUITMENT  EDUCATION DEPARTMENT  2022  07-05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

RECENT UPDATES

Today's Highlight