Friday, 20 May 2022

PATWARI RECRUITMENT IN PUNJAB: 800 ਹੋਰ ਪਟਵਾਰੀਆਂ ਦੀ ਭਰਤੀ ਜਲਦੀ ਕੀਤੀ ਜਾਵੇਗੀ: ਮਾਲ ਮੰਤਰੀ

 ਬ੍ਰਮ ਸ਼ੰਕਰ ਜਿੰਪਾ ਨੇ ਜਲ ਸਰੋਤ ਵਿਭਾਗ ਦੇ 43 ਜੇ.ਈਜ਼. ਨੂੰ ਨਿਯੁਕਤੀ ਪੱਤਰ ਸੌਂਪੇ 


 


• 800 ਹੋਰ ਪਟਵਾਰੀਆਂ ਦੀ ਭਰਤੀ ਜਲਦੀ ਕੀਤੀ ਜਾਵੇਗੀ: ਮਾਲ ਮੰਤਰੀ


 


ਚੰਡੀਗੜ੍ਹ, 20 ਮਈ:


 


ਪੰਜਾਬ ਦੇ ਜਲ ਸਰੋਤ ਅਤੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਇੱਥੇ ਸਿੰਜਾਈ ਭਵਨ ਵਿਖੇ ਜਲ ਸਰੋਤ ਵਿਭਾਗ ਦੇ 43 ਜੂਨੀਅਰ ਇੰਜਨੀਅਰਾਂ (ਜੇ.ਈਜ਼.) ਨੂੰ ਨਿਯੁਕਤੀ ਪੱਤਰ ਸੌਂਪੇ।


 


ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦਾ ਫ਼ਰਜ਼ ਸੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਜੇ.ਈਜ਼. ਦੀ ਭਰਤੀ ਪੀ.ਪੀ.ਐਸ.ਸੀ. ਰਾਹੀਂ ਨਿਰੋਲ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।


 


ਜਲ ਸਰੋਤ ਮੰਤਰੀ ਨੇ ਨਵ-ਨਿਯੁਕਤ ਜੇ.ਈਜ਼. ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ ਅਤੇ ਹੁਣ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀ ਸੇਵਾ ਕਰਨ।


 


ਇਸ ਸੰਖੇਪ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਮਾਲ ਵਿਭਾਗ ਵਿੱਚ 800 ਹੋਰ ਪਟਵਾਰੀਆਂ ਦੀ ਭਰਤੀ ਕੀਤੀ ਜਾਵੇਗੀ।


 


ਰੈਵੀਨਿਊ ਪਟਵਾਰੀਆਂ ਦੀਆਂ 1766 ਅਸਾਮੀਆਂ ਸੇਵਾਮੁਕਤ ਪਟਵਾਰੀਆਂ/ਕਾਨੂੰਨਗੋਆਂ ਨਾਲ ਭਰਨ ਸਬੰਧੀ ਸਵਾਲ 'ਤੇ ਸ੍ਰੀ ਜਿੰਪਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਅਸਾਮੀਆਂ ਸਿਰਫ਼ ਇਕ ਸਾਲ ਲਈ ਠੇਕੇ 'ਤੇ ਭਰੀਆਂ ਗਈਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਕਿਉਂਕਿ 1090 ਮਾਲ ਪਟਵਾਰੀਆਂ ਦੀ ਭਰਤੀ ਅਜੇ ਪ੍ਰਕਿਰਿਆ ਅਧੀਨ ਹੈ ਅਤੇ ਮੁੱਖ ਮੰਤਰੀ ਵੱਲੋਂ ਜਲਦੀ ਇਨ੍ਹਾਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।


 


ਇਸ ਮੌਕੇ ਅਟਾਰੀ ਤੋਂ ਵਿਧਾਇਕ ਸ੍ਰੀ ਜਸਵਿੰਦਰ ਸਿੰਘ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਮੁੱਖ ਇੰਜਨੀਅਰ ਹੈੱਡਕੁਆਰਟਰ ਸ੍ਰੀ ਈਸ਼ਵਰ ਦਾਸ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

MOHALLA CLINIC IN PUNJAB: ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤ

 ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤ

ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮੌਕੇ ਪਹਿਲੇ ਪੜਾਅ ਵਿੱਚ 75 ਕਲੀਨਿਕ ਹੋਣਗੇ ਕਾਰਜਸ਼ੀਲ

ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਦਿੱਤੀ ਸਹਿਮਤੀ

ਚੰਡੀਗੜ੍ਹ, 20 ਮਈ

ਪੰਜਾਬ ਵਾਸੀਆਂ ਨੂੰ ਮੁਫ਼ਤ ਵਿੱਚ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਸ਼ੁਰੂਆਤ ਇਸ ਸਾਲ 15 ਅਗਸਤ ਨੂੰ ਕਰਨਗੇ। ਪਹਿਲੇ ਪੜਾਅ ਵਿੱਚ ਅਜਿਹੇ 75 ਕਲੀਨਿਕ ਸ਼ੁਰੂ ਹੋਣਗੇ, ਜੋ ਇਸ ਵਰ੍ਹੇ ਆ ਰਹੀ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਸਮਰਪਿਤ ਹੋਣਗੇ।

ਇੱਥੇ ਆਪਣੇ ਅਧਿਕਾਰਕ ਗ੍ਰਹਿ ਵਿਖੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ਉਤੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਹ ਕਲੀਨਿਕ ਸਥਾਪਤ ਹੋਣ ਨਾਲ ਸਾਡੀ ਸਰਕਾਰ ਦੇ ਵੱਡੇ ਚੋਣ ਵਾਅਦਿਆਂ ਵਿੱਚੋਂ ਇਕ ਮੁਕੰਮਲ ਹੋਵੇਗਾ।

ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਭਰ ਦੇ ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਨੂੰ ਵੀ ਸਹਿਮਤੀ ਦਿੱਤੀ। ਇਸ ਲਈ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਨੂੰ ਇਕੋ ਤਰ੍ਹਾਂ ਦੀ ਦਿੱਖ ਦਿੱਤੀ ਜਾਵੇ, ਜਿਸ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਸਟਾਫ਼ ਤੇ ਆਉਣ ਵਾਲੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੂੰ ਸੇਵਾ ਕੇਂਦਰਾਂ ਨੂੰ ਅੰਦਰੋਂ ਵਧੀਆ ਦਿੱਖ ਦੇਣ ਲਈ ਰੂਪ-ਰੇਖਾ ਉਲੀਕਣ ਦਾ ਆਦੇਸ਼ ਦਿੱਤਾ ਤਾਂ ਜੋ ਇਨ੍ਹਾਂ ਨੂੰ ਆਸਾਨੀ ਨਾਲ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਸਾਰਿਆਂ ਦੀ ਆਸਾਨ ਪਹੁੰਚ ਲਈ ਪੰਜ ਤੋਂ ਛੇ ਨੇੜਲੇ ਪਿੰਡਾਂ ਦਾ ਇਕ ਕਲੱਸਟਰ ਬਣਾ ਕੇ ਉਨ੍ਹਾਂ ਲਈ ਕਿਤੇ ਵਿਚਕਾਰ ਪੈਂਦੀ ਥਾਂ ਉਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਇਸ ਨਾਲ ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੂੰ ਮਦਦ ਮਿਲੇਗੀ।

ਮੀਟਿੰਗ ਦੌਰਾਨ ਸੀਨੀਅਰ ਆਰਕੀਟੈਕਟ ਨੇ ਸੰਖੇਪ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਪ੍ਰਸਤਾਵਿਤ ਡਿਜ਼ਾਇਨ ਤੇ ਰੂਪ-ਰੇਖਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਇਆ।

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਪੇਂਡੂ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ 3000 ਸਬ-ਸੈਂਟਰਾਂ ਦੇ ਨੈਟਵਰਕ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕਮਿਊਨਿਟੀ ਹੈਲਥ ਅਫਸਰਾਂ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਪੈਰਾ-ਮੈਡੀਕਲ ਸਟਾਫ ਦੁਆਰਾ ਕਾਰਗਰ ਢੰਗ ਚਲਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਸਬ-ਸੈਂਟਰਾਂ ਨੂੰ ਵੀ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਅਤੇ ਇਸ ਤਰ੍ਹਾਂ ਇਸ ਦੀ ਪਹੁੰਚ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਹੋਰ ਵਿਸ਼ਾਲ ਕੀਤੀ ਜਾ ਸਕਦੀ ਹੈ ਤਾਂ ਜੋ ਪਿੰਡਾਂ ਵਿੱਚ ਵਸਦੇ ਵੱਧ ਤੋਂ ਵੱਧ ਲੋਕ ਸੂਬਾ ਸਰਕਾਰ ਦੀ ਸਿਹਤ ਸੰਭਾਲ ਬਾਰੇ ਵਿਲੱਖਣ ਪਹਿਲਕਦਮੀ ਤੋਂ ਲਾਭ ਉਠਾ ਸਕਣ।

ਵਿਚਾਰ-ਵਟਾਂਦਰੇ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਸਿਹਤ ਸਕੱਤਰ ਨੂੰ ਠੇਕੇ ਦੇ ਆਧਾਰ 'ਤੇ ਉਨ੍ਹਾਂ ਡਾਕਟਰਾਂ/ਪੈਰਾਮੈਡੀਕਲ ਦੀਆਂ ਸੇਵਾਵਾਂ ਲੈਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਲਈ ਆਖਿਆ, ਜੋ ਮੁਹੱਲਾ ਕਲੀਨਿਕਾਂ ਵਿੱਚ ਇਸ ਨੇਕ ਉਪਰਾਲੇ ਲਈ ਆਪਣੀਆਂ ਸੇਵਾਵਾਂ ਦੇਣ ਦੇ ਇੱਛੁਕ ਹਨ। ਭਗਵੰਤ ਮਾਨ ਨੇ ਸਿਹਤ ਸਕੱਤਰ ਨੂੰ ਕਲੀਨੀਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਲੈਣ ਲਈ ਕਾਰਜ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਜਿਸ ਬਾਰੇ ਸਕੱਤਰ ਸਿਹਤ ਨੇ ਦੱਸਿਆ ਕਿ ਲੋੜੀਂਦੇ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਕਲੀਨਿਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਹਾਸਲ ਕਰਨ ਲਈ ਟੈਂਡਰ ਪ੍ਰਕਿਰਿਆ 31 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ।

ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਅਨੁਰਾਗ ਅਗਰਵਾਲ, ਸਕੱਤਰ ਸਿਹਤ ਅਜੋਏ ਸ਼ਰਮਾ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੀਲਿਮਾ ਅਤੇ ਐਮ.ਡੀ. ਕੌਮੀ ਪੇਂਡੂ ਸਿਹਤ ਮਿਸ਼ਨ ਟੀ.ਪੀ.ਐਸ. ਫੂਲਕਾ ਸ਼ਾਮਲ ਸਨ।

ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ: ਅਧਿਸੂਚਨਾ ਜਾਰੀ, ਇੰਜ ਕਰੋ ਅਪਲਾਈ( ਲਿੰਕ ਐਕਟਿਵ)

VDO/GRAM SEVAK RECRUITMENT PUNJAB 2022: ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ apply @sssb.punjab.gov.in



ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਗ੍ਰਾਮ ਸੇਵਕ ਭਰਤੀ 2022


ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਮੰਗ ਪੱਤਰ ਦੇ ਆਧਾਰ 'ਤੇ ਵੀ.ਡੀ.ਓ. (ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ ਲਈ  ਵੈੱਬਸਾਈਟ https://sssb.punjab.gov.in 'ਤੇ 15.05.2022 ਤੋਂ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ।


ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਗ੍ਰਾਮ ਵਿਕਾਸ ਸੰਗਠਨ/ ਗ੍ਰਾਮ ਸੇਵਕ ਦੀ ਭਰਤੀ ਲਈ ਬਿਨੈ ਪੱਤਰ ਮੰਗਿਆ ਹੈ।ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਉਪਲਬਧ ਸਾਰੇ ਯੋਗਤਾ ਵੇਰਵਿਆਂ ਨੂੰ ਪੜ੍ਹ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।


ਪੋਸਟ ਦਾ ਨਾਮ: ਗ੍ਰਾਮ ਸੇਵਕ

ਪੋਸਟਾਂ ਦੀ ਗਿਣਤੀ: 792

ਉਮਰ: 18-37 ਉਮਰ ਵਿਚ ਛੋਟ , ਨੋਟੀਫਿਕੇਸ਼ਨ ਅਨੂਸਾਰ। 

 ਯੋਗਤਾ: 10TH , 10+2 ( 50% ਅੰਕਾਂ ਨਾਲ ) , ਗ੍ਰੈਜੁਏਸ਼ਨ 

 ਤਨਖਾਹ: 19900 ( 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ) 

 ਫੀਸ ਸਬੰਧੀ ਵੇਰਵਾ :

ਆਮ ਵਰਗ (GEN):1000/-

ਐਸ.ਸੀ. (SC/ਬੀ.ਸੀ. (BC)ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) - 250/-

ਸਾਬਕਾ ਫੌਜੀ ਅਤੇ ਆਸ਼ਰਿਤ : 200/-

ਅੰਗਹੀਣ-  : 500/-

ਮਹੱਤਵਪੂਰਨ ਮਿਤੀਆਂ  ਗ੍ਰਾਮ ਸੇਵਕ ਭਰਤੀ  2022

  • ਅਧਿਕਾਰਤ ਇਸ਼ਤਿਹਾਰ ਜਾਰੀ ਕਰਨ ਦੀ ਮਿਤੀ: 15 ਮਈ 2022
  • ਔਨਲਾਈਨ ਅਰਜ਼ੀ ਸ਼ੁਰੂ ਕਰਨ ਦੀ ਮਿਤੀ: 15 ਮਈ 2022
  • ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ: 27 ਜੂਨ 2022


ਮਹੱਤਵਪੂਰਨ ਲਿੰਕ:

  • ਪੇਂਡੂ ਵਿਕਾਸ ਅਤੇ ਪੰਚਾਇਤ ਦੀ ਅਧਿਕਾਰਤ ਵੈੱਬਸਾਈਟ: https://www.pbrdp.gov.in/
  • ਗ੍ਰਾਮ ਸੇਵਕ 2022 ਆਨਲਾਈਨ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ: www.sssb.punjab.gov.in
  •  ਗ੍ਰਾਮ ਸੇਵਕ 2022 ਔਨਲਾਈਨ   ਅਪਲਾਈ ਕਰਨ ਲਈ ਲਿੰਕ: ਇੱਥੇ ਕਲਿੱਕ ਕਰੋ 
  • ਅਧਿਕਾਰਤ ਨੋਟੀਫਿਕੇਸ਼ਨ  VDO / ਗ੍ਰਾਮ ਸੇਵਕ 2022 ਲਈ ਲਿੰਕ: ਇੱਥੇ ਕਲਿੱਕ ਕਰੋ 


ਗ੍ਰਾਮ ਸੇਵਕ 2022 ਦਾ ਅਧਿਕਾਰਤ ਇਸ਼ਤਿਹਾਰ 



ਮਹੱਤਵਪੂਰਨ ਸਵਾਲ:

Q.1 ਪੰਜਾਬ ਵਿੱਚ  ਗ੍ਰਾਮ ਸੇਵਕ 2022 ਦੀ ਭਰਤੀ ਲਈ ਯੋਗਤਾ ਕੀ ਹੈ?

ਉੱਤਰ: ਸਰਕਾਰੀ ਸੂਚਨਾ ਅਨੁਸਾਰ VDO/ ਗ੍ਰਾਮ ਸੇਵਕ 2022 ਲਈ ਯੋਗਤਾ 10+2 ਅਤੇ  ਗ੍ਰੈਜੂਏਸ਼ਨ ਹੋਵੇਗੀ)

Q.2 ਪੰਜਾਬ ਵਿੱਚ ਗ੍ਰਾਮ ਸੇਵਕ 2022 ਦੀ ਭਰਤੀ ਲਈ ਉਮਰ ਕੀ ਹੈ?

ਜਵਾਬ: 18-37, ਉਮਰ ਵਿਚ ਛੋਟ , ਨੋਟੀਫਿਕੇਸ਼ਨ ਅਨੂਸਾਰ।


Q3 . ਮੈਂ ਪੰਜਾਬ ਵਿੱਚ ਗ੍ਰਾਮ ਸੇਵਕ 2022 ਲਈ ਅਰਜ਼ੀ ਕਿਵੇਂ ਦੇ ਸਕਦਾ ਹਾਂ?

ਉੱਤਰ: ਤੁਸੀਂ ਉੱਪਰ ਦਿੱਤੇ ਲਿੰਕ ਰਾਹੀਂ ਗ੍ਰਾਮ ਸੇਵਕ 2022 ਲਈ ਅਰਜ਼ੀ ਦੇ ਸਕਦੇ ਹੋ।


Q4. ਪੰਜਾਬ ਵਿੱਚ VDO/ ਗ੍ਰਾਮ ਸੇਵਕ 2022 ਲਈ ਸਿਲੇਬਸ ਕੀ ਹੈ?

ਜਵਾਬ: ਸਿਲੇਬਸ ਜਲਦੀ ਹੀ ਉਪਲਬਧ ਹੋਵੇਗਾ।


Q5. ਪੰਜਾਬ ਵਿੱਚ ਗ੍ਰਾਮ ਸੇਵਕ 2022 ਲਿਖਤੀ ਪ੍ਰੀਖਿਆ ਮਿਤੀ ਕੀ ਹੋਵੇਗੀ  ।

ਜਵਾਬ: ਅਗਸਤ  2022 ( expected)

Q6. ਪੰਜਾਬ ਵਿੱਚ ਪਿੰਡ ਗ੍ਰਾਮ ਸੇਵਕ 2022 ਦੇ ਨਤੀਜੇ ਦੀ ਮਿਤੀ?

ਜਵਾਬ: ਸਤੰਬਰ 2022(expected) 

Question,: ਗਰਾਮ ਸੇਵਕਾਂ ਦੀ ਭਰਤੀ ਲਈ ਫੀਸ ਕਿਨੀਂ ਹੋਵੇਗੀ।

ਫੀਸ ਸਬੰਧੀ ਵੇਰਵਾ :

ਆਮ ਵਰਗ (GEN); 1000/-

ਐਸ.ਸੀ. (SC/ਬੀ.ਸੀ. (BC)ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) - 250/-

ਸਾਬਕਾ ਫੌਜੀ ਅਤੇ ਆਸ਼ਰਿਤ-  200/-

ਅੰਗਹੀਣ- 500/-

What are category wise posts for vdo RECRUITMENT) 

Category wise posts are given below


Important category codes for applying VDO POSTS


IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

PPSC PLANNING OFFICER RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪਲਾਨਿੰਗ ਅਫਸਰਾਂ ਦੀ ਭਰਤੀ, ਨੋਟਿਫਿਕੇਸ਼ਨ ਜਾਰੀ

PPSC PLANNING OFFICER RECRUITMENT 2022
PPSC PLANNING OFFICER QUALIFICATION 
PPSC PLANNING OFFICER AGE 
PPSC PLANNING OFFICER SYLLABUS


The Punjab Public Service Commission invites Online Application Forms from eligible candidates for recruitment to to 07 posts of Planning officer (Group A) in the Department of Town and Country Planning, Govt. of Punjab.
INITIAL PAY: Rs. 47,600/- The minimum pay admissible for the ibid posts shall be as per notification no, 7/204/2015-4FP1/60 dated 15/01/2015 Government of Punjab, Department of Finance (Finance Personnel-I Branch) Chandigarh, and Notification No. 1/62016- 4P.P.1/834680/1 dated 07/09/2016 Government of Punjab, Department of Personnel PP- I Branch Chandigarh and FD No.7/97/2020-2FP.1/1190 dated 09/11/2020, fixed emolument equal to Minimum Pay without any allowance will be paid during the probation period of 3 years. 

ESSENTIAL QUALIFICATIONS 4.1 Should possess a Bachelor's Degree in Town and Country Planning or its equivalent from a recognized university or institution; or who possess higher qualification in the same discipline from a recognized university or institution. OR Should possess a Bachelor's Degree in Architecture or its equivalent from a recognized university or institution; or who possess higher qualification in the same discipline from a recognized university or institution. 

Punjabi of Matric or its equivalent Standard. 


 AGE : Candidates should not be below 18 years and above 37 years of age as on 01/01/2022.  The upper age limit may be relaxed up to 45 years for Punjab Government and its Board/Corporation/Commission and Authorities employees, all States/ Central Government employees.  The upper age limit is relaxed up to 42 years for Scheduled Castes and Backward Classes of Punjab.
Important links  PLANNING OFFICER RECRUITMENT 2022

  • Guidelines for filling online application download here 
  • Link for official notification planning officer recruitment download here
  • Link for apply planning officer click here

PATWARI/ KANUGO RECRUITMENT 2022: 1766 ਪਟਵਾਰੀ/ਕਾਨੂੰਗੋ ਭਰਤੀ ਲਈ ਨੋਟਿਸ ਜਾਰੀ

PATWARI/KANUGO RECRUITMENT PUNJAB 2022

ਪਟਵਾਰੀ ਭਰਤੀ ਪੰਜਾਬ 2022

ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆ ਖਾਲੀ ਆਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਭਰਤੀ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।

 ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸ਼ਰਤਾਂ ਅਧੀਨ ਜਿਲ੍ਹਿਆਂ ਵਿੱਚ ਪਟਵਾਰੀਆਂ ਦੀਆਂ 1766 ਖਾਲੀ ਆਸਾਮੀਆਂ ਨੂੰ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਠੇਕੇ ਦੇ ਆਧਾਰ ਤੇ ਭਰਤੀ ਕਰਨ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ।  


ਮੰਤਰੀ ਮੰਡਲ ਦੀ ਮੀਟਿੰਗ ਮਿਤੀ 18.05.2022 ਵਿੱਚ ਪਟਵਾਰੀਆਂ ਦੀਆਂ ਉਕਤ ਖਾਲੀ ਆਸਾਮੀਆਂ ਨੂੰ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਠੇਕੇ ਦੇ ਆਧਾਰ ਤੇ ਭਰਤੀ ਕਰਨ ਸਬੰਧੀ ਹੇਠ ਲਿਖੀਆ ਸ਼ਰਤਾ ਤੇ ਪ੍ਰਵਾਨਗੀ ਦਿੱਤੀ ਗਈ ਹੈ  ਠੇਕੇ ਦੇ ਆਧਾਰ ਤੇ ਪਟਵਾਰੀਆਂ ਦੀ ਭਰਤੀ ਮਿਤੀ 31.07.2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। 







ETT TO HT PROMOTION: ਬਹੁਤ ਜਲਦ ਹੋਣਗੀਆਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ - ਸਵੱਦੀ

 ਬਹੁਤ ਜਲਦ ਹੋਣਗੀਆਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ - ਸਵੱਦੀ


 ਲੁਧਿਆਣਾ, 20 ਮਈ 2022

ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ ਐਸੋਸੀਏਸ਼ਨ ਪੰਜਾਬ (ਸਪੈਟਾ) ਦਾ ਵਫ਼ਦ ਧੰਨਾ ਸਿੰਘ ਸਵੱਦੀ ਦੀ ਅਗਵਾਈ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ ਜੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਮਿਲਿਆ। ਜਥੇਬੰਦੀ ਵਲੋਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ ਬਾਬਤ ਗੱਲਬਾਤ ਕੀਤੀ ਗਈ।




 ਇਸ ਸਬੰਧੀ ਸ਼੍ਰੀਮਤੀ ਜਸਵਿੰਦਰ ਕੌਰ ਜੀ ਨੇ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ ਕੀਤੀਆ ਜਾ ਰਹੀਆ ਹਨ। ਕੱਲ ਹੀ ਰੋਸਟਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਨਿਆਂ ਅਫ਼ਸਰ ਵਲੋਂ ਪ੍ਰਵਾਨ ਹੋ ਕੇ ਆਇਆ ਹੈ।ਮੇਰਾ ਸਾਰਾ ਸਟਾਫ ਪੂਰੀ ਤਨਦੇਹੀ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲਗਿਆ ਹੋਇਆ ਹੈ।ਅੱਜ ਇਸ ਵਫਦ ਵਿਚ ਸੂਬਾਈ ਆਗੂ ਸਰਬਜੀਤ ਸਿੰਘ ਚੌਕੀਮਾਨ, ਪ੍ਰਭਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਮਹੌਲੀ, ਪ੍ਰਕਾਸ਼ਵਿੰਦਰ ਵੜੈਚ, ਕੁਲਦੀਪ ਸਿੰਘ ਸੁਨੇਤ, ਕਮਲਜੀਤ ਸਿੰਘ ਲਾਇਲ, ਰਾਜਿੰਦਰ ਕੇਟੀ,ਸੁਖਦੇਵ ਸਿੰਘ ਮਾਨ,ਅਮਰਚੰਦ, ਮਹਿੰਦਰ ਕੁਮਾਰ, ਸੁਰਿੰਦਰ ਕੌਰ ਰਾਏ, ਚਰਨਜੀਤ ਕੌਰ ਸੁਨੇਤ ਆਦਿ ਅਧਿਆਪਕ ਆਗੂ ਸ਼ਾਮਿਲ ਸਨ।

The Tribune school recruitment 2022: ਟ੍ਰਿਬਿਊਨ ਸਕੂਲ ਵਿਖੇ ਅਧਿਆਪਕਾਂ ਦੀ ਭਰਤੀ, ਜਲਦੀ ਕਰੋ ਅਪਲਾਈ

 THE TRIBUNE SCHOOL RECRUITMENT 2022 

The Tribune School Requires Full-time teachers . Interested and eligible candidates can apply for these posts after reading all qualification details.
Name of Post : Primary school teacher 
Qualification: Graduation/ Post Graduation with B Ed.

Name of Post: English Teacher 
Qualification: MA IN ENGLISH WITH B.ED

How to apply: send your handwritten application to The Principal The Tribune school sector 29D 
Chandigarh 160030

PPSC NAIB TEHSILDAR RECRUITMENT:ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਮੁਕਾਬਲੇ ਦੀ ਪ੍ਰੀਖਿਆ ਦੇ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ

 

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਮੁਕਾਬਲੇ ਦੀ ਪ੍ਰੀਖਿਆ ਦੇ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ



  ਪਟਿਆਲਾ, 19 ਮਈ: ਆਗਾਮੀ 22 ਮਈ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਵੱਲੋਂ ਨਾਇਬ ਤਹਿਸੀਲਦਾਰ ਦੀਆਂ ਆਸਾਮੀਆਂ ਦੀ ਭਰਤੀ ਲਈ ਕਰਵਾਈ ਜਾ ਰਹੀ ਮੁਕਾਬਲੇ ਦੀ ਪ੍ਰੀਖਿਆ ਸੰਬੰਧੀ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ  ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ (ਪ੍ਰੀਖਿਆਵਾਂ) ਪੀ.ਪੀ.ਐਸ.ਸੀ. ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਇਹ ਪ੍ਰੀਖਿਆ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਉਮੀਦਵਾਰਾਂ ਦੀ ਸੁਵਿਧਾ ਲਈ ਕਮਿਸ਼ਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।


 ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਵੱਡੀ ਗਿਣਤੀ ਦੇ ਮਦੇਨਜ਼ਰ ਹਰ ਉਮੀਦਵਾਰ ਦੇ ਐਡਮਿਟ ਕਾਰਡ 'ਤੇ ਉਸਦੇ ਪ੍ਰੀਖਿਆ ਕੇਂਦਰ ਵਿੱਚ ਟਾਈਮ ਸਲਾਟ ਅਨੁਸਾਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਅਤੇ ਉਮੀਦਵਾਰਾਂ ਦੀ ਸੂਚਨਾਂ ਲਈ ਟਾਈਮ ਸਲਾਟ ਕਮਿਸ਼ਨ ਦੀ ਵੈਬਸਾਈਟ ਤੇ 17 ਮਈ ਨੂੰ ਅਪਲੋਡ ਕਰ ਦਿੱਤਾ ਗਿਆ ਸੀ। ਸਕੱਤਰ (ਪ੍ਰੀਖਿਆਵਾਂ) ਨੇ ਦਸਿਆ ਕਿ ਪ੍ਰੀਖਿਆ ਦਾ ਸਮਾਂ 12:00 ਵਜੇ ਦੁਪਹਿਰ ਤੋਂ 2:00 ਵਜੇ ਬਾਅਦ ਦੁਪਹਿਰ ਹੈ ਅਤੇ ਉਮੀਦਵਾਰ ਆਪਣੇ ਨਿਰਧਾਰਤ ਪ੍ਰੀਖਿਆ ਸੈਂਟਰ ਵਿਖੇ ਸਮੇਂ ਸਿਰ ਪਹੁੰਚ ਜਾਣ ਕਿਉਕਿ ਪ੍ਰੀਖਿਆ ਸੁਰੂ ਹੋਣ ਤੋਂ ਬਾਅਦ ਯਾਨੀ ਕਿ ਠੀਕ ਦੁਪਹਿਰ 12:00 ਵਜੇ ਤੋਂ ਬਾਅਦ ਕਿਸੇ ਨੂੰ ਵੀ ਪ੍ਰੀਖਿਆ ਸੈਂਟਰ ਵਿੱਚ ਜਾਣ ਦੀ ਆਗਿਆ ਨਹੀ ਹੋਵੇਗੀ।



 ਸਕੱਤਰ (ਪ੍ਰੀਖਿਆਵਾਂ) ਨੇ ਸਬੰਧਤ ਉਮੀਦਵਾਰਾਂ ਨੂੰ ਕਿਹਾ ਕਿ ਪ੍ਰੀਖਿਆ ਵਾਲੇ ਦਿਨ ਸੜਕਾਂ 'ਤੇ ਟ੍ਰੈਫਿਕ ਜਾਮ ਆਦਿ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸਬੰਧਤ ਪ੍ਰੀਖਿਆ ਸੈਂਟਰ ਵਿੱਚ ਸਮੇਂ ਸਿਰ ਰਿਪੋਰਟ ਕਰਨਾ ਯਕੀਨੀ ਬਨਾਉਣ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਮੀਦਵਾਰ ਨੇ ਦੂਰ- ਦੁਰਾਡੇ ਤੋਂ ਪ੍ਰੀਖਿਆ ਸੈਂਟਰ ਵਿਖੇ ਪਹੁੰਚਣਾ ਹੈ, ਤਾਂ ਇੱਕ ਦਿਨ ਪਹਿਲਾਂ ਸਬੰਧਤ ਥਾਂ ਪਹੁੰਚ ਕੇ ਰੁਕਣ ਦਾ ਵਿਚਾਰ ਕਰ ਸਕਦੇ ਹਨ ਤਾਂ ਕਿ ਉਹ ਸਮੇਂ ਸਿਰ ਆਪਣੇ ਪ੍ਰੀਖਿਆ ਸੈਂਟਰ ਵਿਖੇ ਪਹੁੰਚ ਸਕਣ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੰਗੀ ਕਾਰਗੁਜਾਰੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸਕੂਲ ਨਾਲ ਜੁੜੇ ਹਰ ਪਹਿਲੂ ਦੀ ਸਵੈ-ਪੜਚੋਲ ਹੋਣ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਵੇਗਾ ਉਚੇਰਾ

 ਸਕੂਲ ਨਾਲ ਜੁੜੇ ਹਰ ਪਹਿਲੂ ਦੀ ਸਵੈ-ਪੜਚੋਲ ਹੋਣ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਵੇਗਾ ਉਚੇਰਾ


ਐੱਸ ਏ ਐੱਸ ਨਗਰ 20 ਮਈ ( ਚਾਨੀ )

ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ 

ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿਖੇ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਮੀਟਿੰਗ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਵਿੱਚ ਹੋਈ ਜਿਸ ਦੌਰਾਨ ਵਿਭਾਗ ਦੁਆਰਾ ਕੀਤੀਆਂ ਜਾਣ ਵਾਲੀਆਂ ਬੈਸਟ ਪ੍ਰੈਕਟਿਸਜ਼ ਬਾਰੇ ਚਰਚਾ ਕੀਤੀ ਗਈ। 



ਡਾ. ਸਰਕਾਰੀਆ ਨੇ ਸਮੂਹ ਭਾਗ ਲੈ ਰਹੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਵੈ-ਪੜਚੋਲ ਕਰਨ ਨਾਲ ਕੋਈ ਵੀ ਵਿਅਕਤੀ ਜਾਂ ਸੰਸਥਾ ਦੇ ਵਿਕਾਸ ਦਾ ਰਾਹ ਸੌਖਾ ਹੁੰਦਾ ਹੈ। ਵਿਭਾਗ ਦੇ ਹਜਾਰਾਂ ਸਕੂਲ ਹਨ ਅਤੇ ਵਿਭਾਗ ਇਹਨਾਂ ਨੂੰ ਸਵੈ-ਪੜਚੋਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕਰ ਰਿਹਾ ਹੈ। ਇਸ ਦੇ ਲਈ ਸਾਰਥਕ ਅਤੇ ਵਿਗਿਆਨਕ ਢੰਗ ਨਾਲ ਸਵੈ-ਵਿਸ਼ਲੇਸ਼ਣ ਟੂਲ ਤਿਆਰ ਹੋਣਾ ਜ਼ਰੂਰੀ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਨੂੰ ਇਸ ਕਾਰਜ ਵਿੱਚ ਬਣਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।

ਇਸ ਮੀਟਿੰਗ ਵਿੱਚ ਮੌਜੂਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ।

ਇਸ ਮੀਟਿੰਗ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਪ੍ਰਿੰਸੀਪਲ ਮੰਜੂ ਭਾਰਦਵਾਜ,   ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਗਣਿਤ, ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਗੁਣਾਤਮਿਕ ਸਿੱਖਿਆ ਪ੍ਰਾਇਮਰੀ, ਪ੍ਰਿੰਸੀਪਲ ਅਸ਼ੋਕ ਕੁਮਾਰ, ਗੁਰਿੰਦਰ ਕੌਰ, ਹਰਜੀਤ ਕੌਰ, ਅਮਰਜੀਤ ਸਿੰਘ ਮਾਨਸਾ, ਲਵਜੀਤ ਸਿੰਘ ਗਰੇਵਾਲ ਫਾਜਿਲਕਾ, ਜਗਜੀਤ ਸਿੰਘ ਵਾਲੀਆ, ਨਿਤਿਨ ਸ਼ਰਮਾ, ਇਸ਼ਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।

ਐੱਸ ਏ ਐੱਸ ਨਗਰ 20 ਮਈ ( )

ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ 

ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿਖੇ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਮੀਟਿੰਗ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਵਿੱਚ ਹੋਈ ਜਿਸ ਦੌਰਾਨ ਵਿਭਾਗ ਦੁਆਰਾ ਕੀਤੀਆਂ ਜਾਣ ਵਾਲੀਆਂ ਬੈਸਟ ਪ੍ਰੈਕਟਿਸਜ਼ ਬਾਰੇ ਚਰਚਾ ਕੀਤੀ ਗਈ। 

ਡਾ. ਸਰਕਾਰੀਆ ਨੇ ਸਮੂਹ ਭਾਗ ਲੈ ਰਹੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਵੈ-ਪੜਚੋਲ ਕਰਨ ਨਾਲ ਕੋਈ ਵੀ ਵਿਅਕਤੀ ਜਾਂ ਸੰਸਥਾ ਦੇ ਵਿਕਾਸ ਦਾ ਰਾਹ ਸੌਖਾ ਹੁੰਦਾ ਹੈ। ਵਿਭਾਗ ਦੇ ਹਜਾਰਾਂ ਸਕੂਲ ਹਨ ਅਤੇ ਵਿਭਾਗ ਇਹਨਾਂ ਨੂੰ ਸਵੈ-ਪੜਚੋਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕਰ ਰਿਹਾ ਹੈ। ਇਸ ਦੇ ਲਈ ਸਾਰਥਕ ਅਤੇ ਵਿਗਿਆਨਕ ਢੰਗ ਨਾਲ ਸਵੈ-ਵਿਸ਼ਲੇਸ਼ਣ ਟੂਲ ਤਿਆਰ ਹੋਣਾ ਜ਼ਰੂਰੀ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਨੂੰ ਇਸ ਕਾਰਜ ਵਿੱਚ ਬਣਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।

ਇਸ ਮੀਟਿੰਗ ਵਿੱਚ ਮੌਜੂਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ।

ਇਸ ਮੀਟਿੰਗ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਪ੍ਰਿੰਸੀਪਲ ਮੰਜੂ ਭਾਰਦਵਾਜ, ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਗਣਿਤ, ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਗੁਣਾਤਮਿਕ ਸਿੱਖਿਆ ਪ੍ਰਾਇਮਰੀ, ਪ੍ਰਿੰਸੀਪਲ ਅਸ਼ੋਕ ਕੁਮਾਰ, ਗੁਰਿੰਦਰ ਕੌਰ, ਹਰਜੀਤ ਕੌਰ, ਅਮਰਜੀਤ ਸਿੰਘ ਮਾਨਸਾ, ਲਵਜੀਤ ਸਿੰਘ ਗਰੇਵਾਲ ਫਾਜਿਲਕਾ, ਜਗਜੀਤ ਸਿੰਘ ਵਾਲੀਆ, ਨਿਤਿਨ ਸ਼ਰਮਾ, ਇਸ਼ਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।

ਸਾਂਝੇ ਅਧਿਆਪਕ ਮੋਰਚੇ ਦਾ ਮਾਸ ਡੈਪੂਟੇਸ਼ਨ 25 ਮਈ ਨੂੰ ਸਿੱਖਿਆ ਮੰਤਰੀ ਨੂੰ ਮਿਲੇਗਾ

 *ਸਾਂਝੇ ਅਧਿਆਪਕ ਮੋਰਚੇ ਦਾ ਮਾਸ ਡੈਪੂਟੇਸ਼ਨ 25 ਮਈ ਨੂੰ ਸਿੱਖਿਆ ਮੰਤਰੀ ਨੂੰ ਮਿਲੇਗਾ*


   ਨਵਾਂ ਸ਼ਹਿਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਵਰਚੁਅਲ ਮੀਟਿੰਗ ਸੂਬਾ ਕਨਵੀਨਰ ਹਰਵਿੰਦਰ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਅਧਿਆਪਕ ਲਹਿਰ ਦੇ ਵਿਛੜੇ ਆਗੂਆਂ ਅਜੀਬ ਦਿਵੇਦੀ ਅਤੇ ਦਵਿੰਦਰ ਸਿੰਘ ਧਨੋਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਦੇ ਹੱਲ ਸਬੰਧੀ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਰੱਦ ਕਰਵਾਉਣ ਲਈ 20 ਅਪ੍ਰੈਲ 2022 ਨੂੰ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਸਥਾਰਤ ਮੀਟਿੰਗ ਹੋਈ ਸੀ। ਪਰ ਮੀਟਿੰਗ ਤੋਂ ਇੱਕ ਮਹੀਨੇ ਬਾਅਦ ਵੀ ਕੋਈ ਸਾਰਥਕ ਹੱਲ ਨਿਕਲਣ ਦੀ ਬਜਾਏ ਮੋਰਚੇ ਦੇ ਕਨਵੀਨਰ ਬਲਕਾਰ ਵਲਟੋਹਾ ਦੀ ਪਹਿਲੇ ਸਿੱਖਿਆ ਸਕੱਤਰ ਵਲੋਂ ਬਦਲਾ ਲਊ ਭਾਵਨਾ ਤਹਿਤ 20% ਪੈਨਸ਼ਨ ਕਟੌਤੀ ਦੀ ਸਜਾ ਬਰਕਰਾਰ ਰੱਖਦੇ ਹੋਏ ਪਹਿਲੀਆਂ ਸਰਕਾਰਾਂ ਵਾਂਗ ਹੀ ਸਿੱਖਿਆ ਵਿਭਾਗ ਨੂੰ ਚਲਾਉਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ। ਮੁੱਖ ਮੰਤਰੀ ਵਲੋਂ ਲੁਧਿਆਣਾ ਵਿਖੇ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨਾਲ ਮੀਟਿੰਗ ਕਰਨ ਦੀ ਡਰਾਮੇਬਾਜ਼ੀ 'ਤੇ ਜਿੱਥੇ ਲੱਖਾਂ ਰੁਪਏ ਖਰਚ ਕੀਤੇ ਗਏ, ਉੱਥੇ ਹੀ ਖਾਣਾ ਖਾਣ ਸਮੇਂ ਸਾਹਮਣੇ ਆਈਆਂ ਪ੍ਰਬੰਧਕੀ ਖਾਮੀਆਂ ਨੂੰ ਛੁਪਾਉਣ ਲਈ ਕੁਝ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਮੋਰਚੇ ਵਲੋਂ ਸਖਤ ਨਿਖੇਧੀ ਕੀਤੀ ਗਈ। 

            ਪਿਛਲੀ ਸਰਕਾਰ ਵਲੋਂ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਡਰਾਉਣ ਧਮਕਾਉਣ ਲਈ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ, ਪੁਲਿਸ ਵਲੋਂ ਦਰਜ ਕੀਤੇ ਗਏ ਪਰਚੇ ਆਦਿ ਹਾਲੇ ਤੱਕ ਵੀ ਰੱਦ ਨਾ ਕਰਨ ਅਤੇ ਅਧਿਆਪਕਾਂ ਵਿਦਿਆਰਥੀਆਂ ਦੇ ਮਸਲੇ ਹੱਲ ਨਾ ਕਰਨ 'ਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫਦ 25 ਮਈ ਨੂੰ ਸਿੱਖਿਆ ਮੰਤਰੀ ਨੂੰ ਬਰਨਾਲਾ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲੇਗਾ।

            ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਰਾਜ ਸਿੰਘ ਕਾਹਲੋ, ਮੁਕੇਸ਼ ਗੁਜਰਾਤੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਦੌੜਕਾ ਆਦਿ ਸ਼ਾਮਲ ਸਨ।

CENTRAL GOVERNMENT DA HIKE: ਕਰਮਚਾਰੀਆਂ ਦੇ ਪੀਏ ਵਿੱਚ 14% ਵਾਧਾ

ਨਵੀਂ ਦਿੱਲੀ 20 ਮਈ


 Railway DA Hike: ਰੇਲਵੇ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 14 ਫੀਸਦੀ ਦਾ ਵਾਧਾ ਕੀਤਾ ਹੈ। ਜਿਨ੍ਹਾਂ ਰੇਲਵੇ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਤਹਿਤ ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ, ਉਨ੍ਹਾਂ ਨੂੰ ਇਸ  ਡੀਏ ਦਾ  ਲਾਭ ਮਿਲੇਗਾ। ਰੇਲਵੇ ਦੁਆਰਾ ਡੀਏ ਵਿੱਚ 14 ਪ੍ਰਤੀਸ਼ਤ ਵਾਧੇ ਵਿੱਚ ਜੁਲਾਈ 2021 ਅਤੇ ਜਨਵਰੀ 2022 ਲਈ ਡੀਏ ਸ਼ਾਮਲ ਹੈ। ਇੰਨਾ ਹੀ ਨਹੀਂ ਇਸ ਦੇ ਨਾਲ 10 ਮਹੀਨਿਆਂ ਦਾ ਬਕਾਇਆ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ।


6635 ETT RECRUITMENT :6635 ਪੋਸਟਾਂ ਸੰਬੰਧੀ ਜਲਦੀ ਮਿਲਣਗੇ ਆਡਰ,ਅਧਿਆਪਕ ਆਗੂ ਹਰਪਾਲ ਕੌਰ ਨੇ ਚੰਡੀਗੜ੍ਹ ਲਾਏ ਡੇਰੇ

 6635 ਪੋਸਟਾਂ ਸੰਬੰਧੀ ਜਲਦੀ ਮਿਲਣਗੇ ਆਡਰ,ਅਧਿਆਪਕ ਆਗੂ ਹਰਪਾਲ ਕੌਰ ਨੇ ਚੰਡੀਗੜ੍ਹ ਲਾਏ ਡੇਰੇ


ਹਰਪਾਲ ਕੌਰ ਨੇ ਪਹਿਲਾ ਵੀ ਵੱਖ ਵੱਖ ਭਰਤੀਆਂ ਲਈ ਕੀਤੇ ਸਨ,ਵੱਡੇ ਯਤਨ,ਪੰਜਾਬ ਭਰ ਦੇ ਅਧਿਆਪਕ ਕਰ ਰਹੇ ਨੇ,ਉਨ੍ਹਾਂ ਦਾ ਧੰਨਵਾਦ


ਚੰਡੀਗੜ੍ਹ 20 ਮਈ (ਹਰਦੀਪ ਸਿੰਘ ਸਿੱਧੂ) 6635 ਈ ਟੀ ਟੀ ਅਧਿਆਪਕਾਂ ਨੂੰ ਜਲਦੀ ਆਡਰ ਮਿਲਣਗੇ, ਇਸ ਗੱਲ ਦਾ ਦਾਅਵਾ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ੍ਰਪ੍ਰਸਤ ਹਰਪਾਲ ਕੌਰ ਨੇ ਕੀਤਾ ਹੈ,ਉਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸਿੱਧਵਾਂ ਨਾਲ ਲੰਬੀ ਮੀਟਿੰਗ ਕੀਤੀ ,ਭਰਤੀ ਸੈੱਲ ਦੇ ਅਧਿਕਾਰੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨੂੰ ਲਗਾਤਾਰ ਮਿਲ ਰਹੇ ਹਨ। ਇਨ੍ਹਾਂ ਮੀਟਿੰਗਾਂ ਤਹਿਤ ਸਿੱਧਵਾਂ ਨੇ ਲੋੜੀਂਦੀ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਧਿਆਪਕ ਆਗੂ ਹਰਪਾਲ ਕੌਰ ਵੱਲ੍ਹੋਂ ਦਿੱਤਾ ਲੋੜੀਂਦਾ ਮੰਗ ਪੱਤਰ ਵੀ ਭੇਜਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। 




ਜਿੰਨਾਂ ਵੱਲ੍ਹੋਂ ਇਹ ਭਰੋਸਾ ਦਿਵਾਇਆ ਗਿਆ ਕਿ ਅਧਿਆਪਕਾਂ ਨੂੰ ਜਲਦੀ ਆਡਰ ਮਿਲਣਗੇ। ਅਧਿਆਪਕ ਆਗੂ ਹਰਪਾਲ ਕੌਰ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਜਿਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਹਨ,ਉਥੇ ਹੀ ਬੇਰੁਜ਼ਗਾਰ ਅਧਿਆਪਕ ਪਿਛਲੇ ਲੰਮੇ ਸਮੇਂ ਤੋ ਇਸ ਭਰਤੀ ਨੂੰ ਉਡੀਕ ਰਹੇ ਹਨ,ਉਨ੍ਹਾਂ ਨੇ ਆਪਣੀ ਸਾਰੀ ਪ੍ਰੀਕਿਰਿਆ ਨੂੰ ਪੂਰਾ ਕੀਤਾ ਹੋਇਆ ਹੈ। 

Also read: ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਸੋਧਿਆ ਨਤੀਜਾ ਕੀਤਾ ਘੋਸ਼ਿਤ ,ਕਰੋ ਡਾਊਨਲੋਡ


ਇਥੇ ਜ਼ਿਕਰਯੋਗ ਹੈ ਕਿ ਹਰਪਾਲ ਕੌਰ ਨੇ ਕਾਂਗਰਸ ਸਰਕਾਰ ਦੌਰਾਨ ਵੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ,ਵੱਖ ਵੱਖ ਤਰ੍ਹਾਂ ਦੀਆਂ ਭਰਤੀਆਂ, ਬੈਕਲਾਗ ਤਹਿਤ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਦੇ ਹੋਰਨਾਂ ਅਹਿਮ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਸੀ।ਚੰਡੀਗੜ੍ਹ ਵਿਖੇ ਵੱਖ ਵੱਖ ਮੀਟਿੰਗਾਂ ਦੌਰਾਨ ਅਧਿਆਪਕ ਆਗੂ ਇੰਦਰਜੀਤ ਸਿੰਘ,6635 ਭਰਤੀ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

ਸਰਕਾਰੀ ਨੌਕਰੀਆਂ 2022, ਦੇਖੋ ਇਥੇ

Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here

BREAKING NEWS: ਸਿਖਿਆ ਬੋਰਡ ਵੱਲੋਂ 10 ਵੀੰ ਜਮਾਤ ਦੇ ਨਤੀਜੇ ਵਿੱਚ ਗਲਤੀ ਹੋਣ ਕਾਰਨ ਸੋਧਿਆ ਨਤੀਜਾ ਕੀਤਾ ਘੋਸ਼ਿਤ

 , PSEB BOARD RESULT:   18 ਮਈ ਨੂੰ  ਸਿਖਿਆ ਵਿਭਾਗ  ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। 


ਇਸ ਨਤੀਜੇ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਸੀ ਅਤੇ ਕਿਸੇ ਵੀ ਵਿਦਿਆਰਥੀ ਦੇ 30 ਅੰਕਾਂ ਤੋਂ ਜ਼ਿਆਦਾ ਨਹੀਂ ਸਨ। ਬੋਰਡ ਵਲੋਂ ਅੱਜ ਆਪਣੀ ਵੈੱਬਸਾਈਟ ਤੋਂ ਦਸਵੀਂ ਜਮਾਤ ਦੇ ਨਤੀਜਾ ਨੂੰ ਹਟਾ ਕੇ  ਸੋਧ ਕੇ ਨਤੀਜਾ ਪ੍ਰਕਾਸ਼ਿਤ ਕੀਤਾ ਹੈ। 



BREAKING NEWS: ਗਰਮੀ ਦੀ ਲਹਿਰ ਦੇ ਚਲਦਿਆਂ ਪੰਜਾਬ ਸਰਕਾਰ ਨੇ ਆਂਗਨਵਾੜੀ ਬੱਚਿਆਂ ਲਈ ਕੀਤਾ ਸਮੇਂ'ਚ ਬਦਲਾਅ

 Breaking news: ਗਰਮੀ ਦਾ ਕਹਿਰ , ਪੰਜਾਬ ਸਰਕਾਰ ਵੱਲੋਂ ਬਚਿਆਂ ਲਈ ਵੱਡਾ ਫੈਸਲਾ



ਪੰਜਾਬ ਸਰਕਾਰ ਨੇ ਵਧਦੀ ਗਰਮੀ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ।


ਹੁਣ ਬੱਚਿਆਂ ਦਾ ਸਮਾਂ ਬਦਲ ਕੇ ਸਵੇਰੇ 8 ਤੋਂ 11 ਵਜੇ ਕਰ ਦਿੱਤਾ ਗਿਆ ਹੈ। ਇਹ 31 ਮਈ ਤੱਕ ਲਾਗੂ ਰਹੇਗਾ।ਹਾਲਾਂਕਿ ਆਂਗਣਵਾੜੀ ਕੇਂਦਰਾਂ ਦੀਆਂ ਹੈਲਪਰਾਂ ਅਤੇ ਵਰਕਰਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੀ ਡਿਊਟੀ 'ਤੇ ਹਾਜ਼ਰ ਰਹਿਣਾ ਹੋਵੇਗਾ।

Read official notification here 

Name of post/ total postsOnline application starts/ last dateOfficial notification/ Link for application
ਜਲ ਸਰੋਤ ਵਿਭਾਗ ਭਰਤੀ 2022 16 May 2022/ 16 June 2022Click here
ETT RECRUITMENT 2022 [ 5594 POSTS]May 2022/ June 2022Clerk here
HEAD CONSTABLE RECRUITMENT 835 17 May 2022/  June 2022Click here

BREAKING NEWS: PUNJAB GOVT CHANGED TIME FOR KIDS

 

ਪੰਜਾਬ ਫੋਰੈਸਟ ਗਾਰਡ ਭਰਤੀ 2022: ਵਣ ਭਾਗ ਪੰਜਾਬ 204 ਅਸਾਮੀਆਂ ਤੇ ਭਰਤੀ

ਪੰਜਾਬ ਫੋਰੈਸਟ ਗਾਰਡ ਭਰਤੀ 2022: ਵਣ ਭਾਗ ਪੰਜਾਬ 204 ਅਸਾਮੀਆਂ ਤੇ ਭਰਤੀ 

  • ਪੰਜਾਬ ਫੋਰੈਸਟ ਗਾਰਡ ਭਰਤੀ 2022
  • ਪੰਜਾਬ ਜੰਗਲਾਤ ਗਾਰਡ ਭਰਤੀ ਅਧਿਕਾਰਤ ਸੂਚਨਾ
  • ਪੰਜਾਬ ਫੋਰੈਸਟ ਗਾਰਡ ਭਰਤੀ 2022 ਯੋਗਤਾ


ਸੇਵਾ ਚੋਣ ਬੋਰਡ, ਵੱਲੋਂ  ਇਸਤਿਹਾਰ 07/2022 ਜਾਰੀ ਕੀਤਾ ਹੈ ਜਿਨ੍ਹਾਂ ਵਿੱਚ , ਉਪ-ਰੇਂਜਰ 02, ਫੋਰਟਸਰ  ਦੀਆਂ 02 ਵਣ ਗਾਰਡ ਦੀਆਂ 200 ਅਸਾਮੀਆਂ ਦੇ ਭਰਤੀ ਲਈ  ਵੈਬਸਾਈਟ  www.ssb.punjab.gov.in ਤੇ 19.05.2022 ਤੋਂ ਆਨਲਾਈਨ ਅਰਜ਼ੀਆਂ  ਦੀ ਮੰਗ ਕੀਤੀ ਹੈ।


ਪੰਜਾਬ ਫੋਰੈਸਟ ਗਾਰਡ ਭਰਤੀ 2022

ਪੋਸਟ ਦਾ ਨਾਮ: ਅਸਾਮੀਆਂ ਦੀ ਗਿਣਤੀ

ਡਿਪਟੀ ਰੇਂਜਰ: 02

ਫਾਰੈਸਟਰ : 02

ਵਣ ਗਾਰਡ: 200

ਨੋਟੀਫਿਕੇਸ਼ਨ ਅਨੁਸਾਰ ਅਸਾਮੀਆਂ ਦਾ ਰਾਖਵਾਂਕਰਨ ਕੀਤਾ ਗਿਆ ਹੈ.


ਜੰਗਲਾਤ ਗਾਰਡ, ਡਿਪਟੀ ਰੇਂਜਰ, ਫਾਰੈਸਟਰ ਦੀ ਭਰਤੀ ਲਈ ਯੋਗਤਾ:

ਡਿਪਟੀ ਰੇਂਜਰ ਲਈ ਯੋਗਤਾ: ਵਿਗਿਆਨ/ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ

ਸਰੀਰਕ ਮਿਆਰ

  • ਕੱਦ : ਮਰਦ = 167 ਸੈਂਟੀਮੀਟਰ ਔਰਤ 150 ਸੈਂਟੀਮੀਟਰ
  • ਛਾਤੀ (unexpanded ) ਮਰਦ: 79cm ਔਰਤ 74 ਸੈ.ਮੀ 
  • ਛਾਤੀ ( expanded  ) ਮਰਦ : 84 ਸੈਂਟੀਮੀਟਰ , ਔਰਤ : 79 ਸੈਂਟੀਮੀਟਰ 

ਫਾਰੈਸਟਰ  ਭਰਤੀ  ਲਈ ਯੋਗਤਾ: ਵਿਗਿਆਨ ਵਿੱਚ 10+2

ਸਰੀਰਕ ਮਿਆਰ

  • ਕੱਦ : ਮਰਦ = 167 ਸੈਂਟੀਮੀਟਰ ਔਰਤ 150 ਸੈਂਟੀਮੀਟਰ
  • ਛਾਤੀ (unexpanded ) ਮਰਦ: 79cm ਔਰਤ 74 ਸੈ.ਮੀ 
  • ਛਾਤੀ ( expanded  ) ਮਰਦ : 84 ਸੈਂਟੀਮੀਟਰ , ਔਰਤ : 79 ਸੈਂਟੀਮੀਟਰ 

  •  

    ਵਣ  ਗਾਰਡ ਲਈ ਯੋਗਤਾ: 10+2 ਪਾਸ

    ਸਰੀਰਕ ਮਿਆਰ

    • ਕੱਦ : ਮਰਦ = 167 ਸੈਂਟੀਮੀਟਰ ਔਰਤ 150 ਸੈਂਟੀਮੀਟਰ
    • ਛਾਤੀ (unexpanded ) ਮਰਦ: 79cm ਔਰਤ 74 ਸੈ.ਮੀ 
    • ਛਾਤੀ ( expanded  ) ਮਰਦ : 84 ਸੈਂਟੀਮੀਟਰ , ਔਰਤ : 79 ਸੈਂਟੀਮੀਟਰ 

    ਉਮਰ: 18-37, ਸੂਚਨਾ ਅਨੁਸਾਰ, sc/bc ਆਦਿ ਲਈ ਉਮਰ ਵਿੱਚ ਛੋਟ ਲਾਗੂ ਹੈ।


    ਤਨਖਾਹ ਸਕੇਲ:

    • ਡਿਪਟੀ ਰੇਂਜਰ: 35400-00
    • ਜੰਗਲਾਤ: 25500-00
    • ਜੰਗਲਾਤ ਗਾਰਡ: 21700-00

    ਪੰਜਾਬ ਫੋਰੈਸਟ ਗਾਰਡ ਭਰਤੀ 2022 ਦੀਆਂ ਮਹੱਤਵਪੂਰਨ ਤਾਰੀਖਾਂ

    • ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ: 19-05-2022
    • ਔਨਲਾਈਨ ਅਰਜ਼ੀ ਦੀ ਸ਼ੁਰੂਆਤ: 19-05-2022 (ਵੀਰਵਾਰ)
    • ਅਪਲਾਈ ਕਰਨ ਦੀ ਆਖਰੀ ਮਿਤੀ: 28 ਜੂਨ 2022
    • ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ: ਜਲਦੀ ਹੀ ਅੱਪਡੇਟ 
    • ਲਿਖਤੀ ਪ੍ਰੀਖਿਆ ਦੀ ਮਿਤੀ: ਜਲਦੀ ਹੀ ਅੱਪਡੇਟ 
    • ਨਤੀਜੇ ਦੀ ਮਿਤੀ: ਜਲਦੀ ਹੀ ਅੱਪਡੇਟ 

    ਫੀਸ ਦਾ ਵੇਰਵਾ 

    • ਆਮ ਵਰਗ (ਜੀ. ਸ਼੍ਰੇਣੀ)/ਖਿਡਾਰੀ : 1000/-
    • ਐਸ.ਸੀ.(ਐਸ.ਸੀ.)/ਬੀ.ਸੀ.(BC)
    • ਸੋਚੀ ਅਤੇ ਆਸ਼ਰਿਤ (ਸਾਬਕਾ ਸੈਨਿਕ ਅਤੇ ਨਿਰਭਰ) : 200/-
    •  (ਸਰੀਰਕ ਅਪਾਹਜ) : 500/- 


    ਪੰਜਾਬ ਫੋਰੈਸਟ ਗਾਰਡ ਭਰਤੀ 2022 ਦੇ ਮਹੱਤਵਪੂਰਨ ਲਿੰਕ

    ਪੰਜਾਬ ਜੰਗਲਾਤ ਵਿਭਾਗ ਭਰਤੀ 2022 ਦੀ ਅਧਿਕਾਰਤ ਸੂਚਨਾ ਦਾ ਲਿੰਕ: ਇੱਥੇ ਕਲਿੱਕ ਕਰੋ

    ਪੰਜਾਬ ਜੰਗਲਾਤ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਲਈ ਲਿੰਕ: https://forest.punjab.gov.in/

    ਪੰਜਾਬ ਜੰਗਲਾਤ ਵਿਭਾਗ ਭਰਤੀ 2022 ਲਈ ਆਨਲਾਈਨ ਅਪਲਾਈ ਕਰਨ ਲਈ ਲਿੰਕ: ਇੱਥੇ ਕਲਿੱਕ ਕਰੋ

    ਪੰਜਾਬ ਫੋਰੈਸਟ ਗਾਰਡ ਭਰਤੀ 2022 ਲਈ ਅਧਿਕਾਰਤ ਨੋਟਿਸ ਲਈ ਲਿੰਕ


    ਮਹੱਤਵਪੂਰਨ ਸਵਾਲ:

    ਮੈਂ ਪੰਜਾਬ ਵਿੱਚ ਜੰਗਲਾਤ ਗਾਰਡ ਦੀ ਨੌਕਰੀ ਲਈ ਅਰਜ਼ੀ ਕਿਵੇਂ ਦੇ ਸਕਦਾ ਹਾਂ?

    ਜਵਾਬ: ਤੁਸੀਂ ਉੱਪਰ ਦਿੱਤੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਲਿੰਕ ਤੋਂ ਜੰਗਲਾਤ ਗਾਰਡ ਦੀ ਨੌਕਰੀ ਲਈ ਅਰਜ਼ੀ ਦੇ ਸਕਦੇ ਹੋ।


    ਸਵਾਲ: ਪੰਜਾਬ ਵਿੱਚ ਫਾਰੈਸਟ ਗਾਰਡ ਦੀ ਭਰਤੀ ਲਈ ਕੀ ਯੋਗਤਾ ਹੈ?

    ਉੱਤਰ: ਪੰਜਾਬ ਵਿੱਚ ਜੰਗਲਾਤ ਗਾਰਡ ਦੀ ਨੌਕਰੀ ਲਈ ਯੋਗਤਾ 10+2 ਹੈ।


    ਸਵਾਲ: ਪੰਜਾਬ ਵਿੱਚ ਫਾਰੇਸਟਰ ਭਰਤੀ ਲਈ ਯੋਗਤਾ ਕੀ ਹੈ?

    ਉੱਤਰ: ਪੰਜਾਬ ਵਿੱਚ ਫਾਰੈਸਟਰ ਲਈ ਯੋਗਤਾ ਵਿਗਿਆਨ ਵਿੱਚ 10+2 ਹੈ।


    ਸਵਾਲ: ਪੰਜਾਬ ਵਿੱਚ ਡਿਪਟੀ ਰੇਂਜਰ (ਉਪ-ਰੇਂਜਰ) ਦੀ ਭਰਤੀ ਲਈ ਯੋਗਤਾ ਕੀ ਹੈ?

    ਉੱਤਰ: ਪੰਜਾਬ ਵਿੱਚ ਡਿਪਟੀ ਰੇਂਜਰ ਦੀ ਨੌਕਰੀ ਲਈ ਯੋਗਤਾ ਵਿਗਿਆਨ/ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਹੈ।


    ਸਵਾਲ: ਪੰਜਾਬ ਵਿੱਚ ਫੋਰੈਸਟ ਗਾਰਡ ਦੀ ਭਰਤੀ 2022 ਲਈ ਉਮਰ ਕਿੰਨੀ ਹੈ?

    ਜਵਾਬ: 18-37 ਸਾਲ

    ਸਵਾਲ: ਔਨਲਾਈਨ ਅਰਜ਼ੀ ਕਿਸ ਮਿਤੀ ਨੂੰ ਸ਼ੁਰੂ ਹੁੰਦੀ ਹੈ

    ਉੱਤਰ: 19 ਮਈ 2022 (ਵੀਰਵਾਰ)


    ਸਵਾਲ: ਜੰਗਲਾਤ ਗਾਰਡ, ਫੋਰੈਸਟਰ, ਡਿਪਟੀ ਰੇਂਜਰ (ਉਪ-ਰੇਂਜਰ) ਦੀਆਂ ਅਸਾਮੀਆਂ ਨੂੰ ਅਪਲਾਈ ਕਰਨ ਲਈ ਲਿੰਕ ਕਿੱਥੇ ਹੈ?

    ਜਵਾਬ: ਐਪਲੀਕੇਸ਼ਨ ਲਈ ਲਿੰਕ ਇੱਥੇ ਕਲਿੱਕ ਕਰੋ ( Given above)


    ਸਵਾਲ: ਜੰਗਲਾਤ ਗਾਰਡ, ਫੋਰੈਸਟਰ, ਡਿਪਟੀ ਰੇਂਜਰ ਦੀਆਂ ਅਸਾਮੀਆਂ ਦੀ ਤਨਖਾਹ ਕੀ ਹੈ?

    ਉੱਤਰ: ਜੰਗਲਾਤ ਗਾਰਡ ਦਾ ਤਨਖਾਹ ਸਕੇਲ 21700/-, ਫੋਰੈਸਟਰ: 25500/-, ਡਿਪਟੀ ਰੇਂਜਰ 35500/- ਹੈ।

    PSSSB LIBRARIAN RECRUITMENT 2022: NOTIFICATION , SYLLABUS LINK FOR APPLYING

    PSSSB LIBRARIAN RECRUITMENT SYLLABUS 2022 
    ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ (ਸੈਕੰਡਰੀ ਸਿੱਖਿਆ) ਵਿਚ ਸਕੂਲ ਲਾਇਬ੍ਰੇਰੀਅਨ ਦੀ 57 ਬੈਕਲਾਗ ਦੀਆਂ ਅਸਾਮੀਆਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ (ਉਦਯੋਗਿਕ ਸਿਖਲਾਈ ਵਿੰਗ) ਵਿਚ ਲਾਇਬ੍ਰੇਰੀਅਨ ਦੀਆਂ 2 ਅਸਾਮੀਆਂ (ਨੋਟ: ਅਸਾਮੀਆਂ ਦੀ ਗਿਣਤੀ ਸਬੰਧਤ ਵਿਭਾਗ ਦੇ ਫੈਸਲੇ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ)। ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in `ਤੇ ਯੋਗ ਉਮੀਦਵਾਰਾਂ ਤ ਮਿਤੀ 23.05.2022 ਤੋਂ ਅਰਜ਼ੀਆਂ ਦੀ ਮੰਗ ਕੀਤੀ  ਹੈ।

    Important highlights:
    Name of department: school education and technical education 
    Name of Post: school Librarian 
    Number of posts: 59 ( reservation of  posts as per notification)
    Qualification For Librarian posts in Punjab; 10+2 Pass, two years diploma in library . candidates having higher degrees can apply.

    Age for school librarian : 18-37 years, age relaxation is available for Sc/ST/OBC upto 5 years. for more details see official notification 

    Fees: Fees for Gen category: 1000/-
    Fees for SC/BC/EWS : 250/-
    Fees for ex-serviceman: 200/-
    Fees for Handicapped :  500/- 


    ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective type ਲਿਖਤੀ ਪ੍ਰੀਖਿਆ ਲਈ ਜਾਵੇਗੀ।  ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਸਾਂਝੀ ਮੈਰਿਟ ਸੂਚੀ (Common Marit List) ਤਿਆਰ ਕੀਤੀ ਜਾਵੇਗੀ। 

     ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ Objective type ਪ੍ਰੀਖਿਆ ਵਿੱਚੋਂ ਘੱਟ ਤੋਂ ਘੱਟ ੫੦% (40 ਪ੍ਰਤੀਸ਼ਤ) ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। Objective type ਪ੍ਰੀਖਿਆ ਵਿੱਚ 40% (40 ਪ੍ਰਤੀਸ਼ਤ) ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ/ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਵਿੱਚ ਵਿਚਾਰਿਆ ਨਹੀਂ ਜਾਵੇਗਾ।


    ਪੰਜਾਬ ਦੇ ਸਕੂਲਾਂ ਵਿੱਚ ਲਾਈਬ੍ਰੇਰਿਅਨ  ਦੀਆਂ ਅਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਲਈ ਵਿਭਾਗ ਵੱਲੋਂ  ਸਿਲੇਬਸ ਨਿਰਧਾਰਤ ਕੀਤਾ ਗਿਆ ਹੈ  ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।







    RECENT UPDATES

    Today's Highlight