Friday, 13 May 2022

ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਰੱਦ: ਸਿੱਖਿਆ ਮੰਤਰੀ*ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਕੀਤੀ ਪੁਰਜ਼ੋਰ ਮੰਗ ਕਾਰਨ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਹੋਣਗੀਆਂ- ਮੀਤ ਹੇਅਰ*


*15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ*


*ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ*ਚੰਡੀਗੜ੍ਹ, 13 ਮਈ

ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।


ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।


ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰ੍ਹਾਂ ਪੜ੍ਹਾਈ ਚੱਲਦੀ ਰਹੇ। ਉਨ੍ਹਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫ਼ੈਸਲੇ ਕੀਤੇ ਹਨ।


————


 

BIGGEST BREAKING: ਸਕੂਲਾਂ ਦੀਆਂ ਛੁੱਟੀਆਂ ਰੱਦ, 1 ਜੂਨ ਤੋਂ ਹੋਣਗੀਆਂ ਛੁੱਟੀਆਂ

 

DGP TRANSFER: ਸਪੈਸ਼ਲ ਡੀਜੀਪੀ ਸੰਜੀਵ ਕਾਲੜਾ ਦਾ ਤਬਾਦਲਾ

 

CHANDIGARH: ਡੀਏ ਚ 7% ਵਾਧਾ,

 

5TH CLASS RESULT: ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ 👇

 ਐਸ ਏ ਐਸ ਨਗਰ 13 ਮਈ 

ਸਿੱਖਿਆ ਬੋਰਡ ਵਲੋਂ 5 ਵੀਂ ਜਮਾਤ ਪ੍ਰੀਖਿਆ ਦਾ ਨਤੀਜਾ ਸਕੂਲਾਂ ਦੀ ਲਾਗਇਨ ਆਈ. ਡੀ. ਤੇ ਜਾਰੀ ਕਰ ਦਿੱਤਾ ਗਿਆ ਹੈ। ਸਮੂਹ ਸਕੂਲ ਮੁਖੀ ਸਕੂਲ ਲਾਗਿਨ ਤੇ ਵਿਦਿਆਰਥੀਆਂ ਦਾ ਨਤੀਜਾ ਚੈਕ ਕਰ ਸਕਦੇ ਹਨ। ਦੱਸ ਦੇਈਏ ਕਿ ਪੰਜਵੀਂ ਦਾ ਨਤੀਜਾ ਸਕੂਲਾਂ ਦੀ ਲਾਗਇਨ ਆਈ. ਡੀ. ਤੇ , ਸਕੂਲਾਂ ਲਈ  ਜਾਰੀ ਕੀਤਾ ਗਿਆ ਹੈ, ਵਿਦਿਆਰਥੀ ਲਈ ਨਤੀਜਾ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ। ਨਤੀਜਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 

Steps to download 5th result 2022


  • Step 1: CLick on the link for result .
  • STEP 2. LOGIN USING USER ID OF SCHOOL 
  • STEP 3: FILL PASSWORD 
ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨ ਟੀਚਿੰਗ ਸਟਾਫ ਸਕੂਲਾਂ ਵਿੱਚ ਰਹੇਗਾ ਹਾਜ਼ਰ: ਜ਼ਿਲ੍ਹਾ ਸਿੱਖਿਆ ਅਫ਼ਸਰ

ਗਰਮੀਆਂ ਦੀਆਂ ਛੁੱਟੀ ਵਿੱਚ ਕਰਮਚਾਰੀਆਂ ਨੂੰ ਸਟੇਸ਼ਨ ਲੀਵ ਨਾ ਦਿੱਤੀ ਜਾਵੇ

 

HOLIDAYS IN SCHOOL: ਸਰਕਾਰੀ ਸਕੂਲਾਂ ‘ਚ 14 ਮਈ ਤੋਂ ਛੁੱਟੀਆਂ , ਅਧਿਆਪਕ ਆਉਣਗੇ ਸਕੂਲ!, ਵਾਇਰਲ ਮੈਸਜ ਤੋਂ ਅਧਿਆਪਕ ਪ੍ਰੇਸ਼ਾਨ

 ਸਰਕਾਰੀ ਸਕੂਲਾਂ ‘ਚ 14 ਮਈ ਤੋਂ ਛੁੱਟੀਆਂ , ਅਧਿਆਪਕ ਆਉਣਗੇ ਸਕੂਲ, ਵਾਇਰਲ ਮੈਸਜ ਤੋਂ ਅਧਿਆਪਕ ਪ੍ਰੇਸ਼ਾਨ

ਚੰਡੀਗੜ੍ਹ 13 ਮਈ 2022


ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਇਸ ਵਾਰ 1 ਜੂਨ ਦੀ ਵਜਾਏ, 16 ਮਈ ਤੋਂ ਲੈ ਕੇ 30 ਜੂਨ 2022 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।ਪਰ ਇਸੇ ਵਿਚਕਾਰ ਹੀ ਅੱਜ 13 ਮਈ ਨੂੰ ਇੱਕ ਵਾਇਸ ਮੈਸਿਜ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਖਿਆ ਅਫ਼ਸਰ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ, ਛੁੱਟੀਆਂ ਦੇ ਬਾਵਜੂਦ ਅਧਿਆਪਕ ਸਕੂਲਾਂ ਵਿੱਚ ਆ ਕੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਇਆ ਕਰਨਗੇ।


ਇਸ ਮੈਸਜ ਨਾਲ ਸਮੂਹ ਅਧਿਆਪਕ ਦੁਚਿੱਤੀ ਵਿੱਚ ਹਨ ਕਿਉਂਕਿ ਸਿਖਿਆ ਵਿਭਾਗ ਸਰਕਾਰ ਵੱਲੋਂ ਜਾਰੀ ਪੱਤਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਉਪਰੰਤ ਜਾਰੀ ਹੋਇਆ ਹੈ ਉਸ ਪੱਤਰ ਵਿੱਚ ਕੋਈ ਜਿਕਰ ਨਹੀਂ(Read here) ਹੈ ਕਿ, ਛੁੱਟੀਆਂ ਦੇ ਦਿਨਾਂ ਵਿੱਚ ਅਧਿਆਪਕ ਸਕੂਲ ਆਕੇ ਆਨਲਾਈਨ ਪੜ੍ਹਾਈ ਕਰਵਾਉਣਗੇ ।ਪਰ, ਵਾਇਰਲ ਇਸ ਮੈਸਿਜ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਸਮਝ ਨਹੀਂ ਆ ਰਹੀ ਕਿ, ਉਨ੍ਹਾਂ ਨੇ ਛੁੱਟੀਆਂ ਵਿੱਚ ਸਕੂਲ ਜਾਣਾ ਹੈ ਜਾਂ ਨਹੀਂ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਨੇ ਵੀ ਕਿਹਾ ਕਿ, ਸਰਕਾਰ ਦੇ ਵੱਲੋਂ 13 ਮਈ ਤੱਕ ਕੋਈ ਵੀ ਅਜਿਹਾ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ, ਛੁੱਟੀਆਂ ਦੇ ਦਿਨਾਂ ਵਿੱਚ ਵੀ ਅਧਿਆਪਕਾਂ ਨੂੰ ਸਕੂਲ ਆ ਕੇ ਹੀ ਆਨਲਾਈਨ ਕਲਾਸਾਂ ਲਗਾਉਣੀਆਂ ਹਨ।

ਖਾਲੀ ਅਸਾਮੀਆਂ ਭਰਕੇ ਅਤੇ ਕੱਚੇ ਅਧਿਆਪਕ ਤੇ ਕੰਪਿਊਟਰ ਫੈਕਲਿਟੀ ਪੱਕੇ ਕਰਕੇ ਹੀ ਸਿੱਖਿਆ 'ਚ ਕੋਈ ਸੁਧਾਰ ਸੰਭਵ: ਡੀ.ਟੀ.ਐਫ

 ਖਾਲੀ ਅਸਾਮੀਆਂ ਭਰਕੇ ਅਤੇ ਕੱਚੇ ਅਧਿਆਪਕ ਤੇ ਕੰਪਿਊਟਰ ਫੈਕਲਿਟੀ ਪੱਕੇ ਕਰਕੇ ਹੀ ਸਿੱਖਿਆ 'ਚ ਕੋਈ ਸੁਧਾਰ ਸੰਭਵ: ਡੀ.ਟੀ.ਐਫ. 

ਡੀ.ਟੀ.ਐੱਫ. ਨੇ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ, ਬੇਰੁਜ਼ਗਾਰਾਂ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ ਨਾਲ ਇਕਜੁੱਟਤਾ ਜਾਹਿਰ ਕੀਤੀ13 ਮਈ, ਅੰਮ੍ਰਿਤਸਰ ( )

ਡੀ.ਟੀ.ਐੱਫ.ਪੰਜਾਬ ਦੀ ਦੂਜੀ ਸਲਾਨਾ ਜਨਰਲ ਕੌਂਸਲ ਵਿੱਚ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਅਨੁਸਾਰ, ਅਧਿਆਪਕਾਂ ‘ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ ‘ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕਾਂ, ਨਾਨ ਟੀਚਿੰਗ ਤੇ ਕੰਪਿਊਟਰ ਫੈਕਲਟੀ ਨੂੰ ਪੂਰੇ ਤਨਖਾਹ ਸਕੇਲਾਂ 'ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ, ਡੀ.ਟੀ.ਐਫ. ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਸੁਪਰਡੈਂਟ- ਗਰੇਡ 1 ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਡੀ.ਟੀ.ਐਫ.ਪੰਜਾਬ ਦੇ ਸੂਬਾਈ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਅਤੇ ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਹੀ ਪ੍ਰਕਿਰਿਆ ਅਧੀਨ 35 ਹਜਾਰ ਤੋਂ ਵਧੇਰੇ ਅਸਾਮੀਆਂ, ਜਿਨ੍ਹਾਂ ਵਿੱਚ ਪ੍ਰੀ-ਪ੍ਰਾਇਮਰੀ ਦੀ 8393, ਈ.ਟੀ.ਟੀ. ਦੀ 2364, 6635 + 22 ਅਤੇ 5994 ਭਰਤੀ, ਮਾਸਟਰ ਕਾਡਰ ਦੀ 4161, ਪੀ.ਟੀ.ਆਈ. ਦੀ 643, ਆਰਟ ਐਂਡ ਕਰਾਫਟ, ਲੈਕਚਰਾਰ ਦੀ 343 ਭਰਤੀ, ਕਲਰਕਾਂ ਦੀ ਭਰਤੀ ਅਤੇ 25% ਸਿੱਧੀ ਭਰਤੀ ਕੋਟੇ ਅਨੁਸਾਰ ਸਕੂਲ ਮੁੱਖੀਆਂ ਦੀ ਭਰਤੀ ਸ਼ਾਮਿਲ ਹੈ, ਦੀ ਪ੍ਰਕਿਰਿਆ ਮੁਕੰਮਲ ਕਰਕੇ ਫੌਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ, ਦਰਜ਼ਾ ਚਾਰ ਤੋਂ ਲੈ ਕੇ ਪ੍ਰਿੰਸੀਪਲਜ਼ ਤੱਕ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਨਵੇਂ ਇਸ਼ਤਿਹਾਰ ਜਾਰੀ ਕੀਤੇ ਜਾਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਦੀ ਘਾਟ ਪੂਰੀ ਹੋ ਸਕੇ ਅਤੇ ਇਸੇ ਤਰ੍ਹਾਂ ਓਵਰ-ਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਉੱਪਰਲੀ ਉਮਰ ਹੱਦ ਵਿੱਚ ਬਣਦੀ ਛੋਟ ਦਿੱਤੀ ਜਾਵੇ। ਡੀ.ਟੀ.ਐਫ ਆਗੂਆਂ ਨੇ ਮੰਗ ਕੀਤੀ ਗਈ ਸਾਰੇ ਕੱਚੇ ਅਧਿਆਪਕਾਂ ਸਮੇਤ ਸਿੱਖਿਆ ਵਲੰਟੀਅਰ, ਪ੍ਰੋਵਾਇਡਰ, ਐੱਨ.ਐੱਸ.ਕਿਊ.ਐੱਫ., ਆਈ.ਈ.ਆਰ.ਟੀ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਪੰਜਾਬ ਸਰਕਾਰ ਦੀ 100 ਫੀਸਦੀ ਫੰਡਿੰਗ ਵਾਲੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਇਹਨਾਂ 'ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕੀਤੇ ਜਾਣ। ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਪਿਛਲੇ ਇਕ ਦਹਾਕੇ ਤੋਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕੀਤੀ ਜਾਵੇ। ਇੱਕ ਹੀ ਭਰਤੀ ਇਸ਼ਤਿਹਾਰ ‘ਤੇ ਲਾਗੂ ਕੀਤੇ ਦੋ ਤਰ੍ਹਾਂ ਦੇ ਤਨਖਾਹ ਸਕੇਲ ਰੱਦ ਕਰਕੇ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕੀਤੀਆਂ ਜਾਣ। ਮਿਤੀ 17-7-20 ਤੋਂ ਬਾਅਦ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ। 

ਡੀ.ਟੀ.ਐਫ. ਆਗੂਆਂ ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਐੱਨ.ਪੀ.ਐੱਸ. ਮੁਲਾਜ਼ਮਾਂ ਦੀ ਸਮੂਹਿਕ ਅਵਾਜ਼ ਤੇ ਹੱਕੀ ਮੰਗ ਨੂੰ ਪਹਿਲ ਅਧਾਰਿਤ ਵਿਚਾਰਦੇ ਹੋਏ ਮਿਤੀ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਲਾਗੂ ਬਜ਼ਾਰੂ ਜੋਖਮਾਂ ਅਧਾਰਿਤ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਸਮਾਜਿਕ, ਆਰਥਿਕ ਅਤੇ ਬੁਢਾਪਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ, ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਇਸੇ ਮੰਗ ਨੂੰ ਲੈ ਕੇ 9 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਅਗਵਾਈ ਵਿਚ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾਈ ਕਨਵੈਨਸ਼ਨ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦਾ ਵੀ ਹਿੱਸਾ ਬਣਨ ਦਿ ਪੰਜਾਬ ਦੇ ਅਧਿਆਪਕਾਂ ਨੂੰ ਅਪੀਲ ਕੀਤੀ।

ਇਸ ਮੌਕੇ ਆਗੂਆਂ ਨੇ ਸਿੱਖਿਆ ਵਿਭਾਗ, ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ 16 ਮਈ ਤੋਂ 31 ਮਈ ਤਕ ਸਰਕਾਰੀ ਸਕੂਲਾਂ ਵਿਦਿਆਰਥੀਆਂ ਲਈ ਹੋ ਰਹੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਅਧਿਆਪਕ ਵਰਗ ਦੀ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ। ਇਸ ਦੇ ਨਾਲ ਨਾਲ ਸਮੂਹ ਪੰਜਾਬ ਦੇ ਨਾਨ ਟੀਚਿੰਗ ਕਰਮਚਾਰੀਆਂ ਲਈ ਸਕੂਲੀ ਸਮਾਂ 9 ਵਜੇ ਤੋਂ 12 ਵਜੇ ਤੱਕ ਦਾ ਕੀਤਾ ਜਾਵੇ।

ਇਸ ਮੌਕੇ ਜਥੇਬੰਦੀ ਦੇ ਫ਼ੈਸਲੇ ਦਾ ਸਹਿਯੋਗ ਕਰਦੇ ਹੋਏ ਡੀ.ਐੱਮ. ਐਫ ਪੰਜਾਬ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਕੁਲਦੀਪ ਸਿੰਘ ਤੋਲਾ ਨੰਗਲ, ਮਨੀਸ਼ ਪੀਟਰ, ਸੁਖਦੇਵ ਸਿੰਘ ਡੀ.ਪੀ.ਈ., ਬਲਦੇਵ ਮੰਨਣ, ਡਾ.ਗੁਰਦਿਆਲ ਸਿੰਘ, ਸੰਜੀਵ ਕੁਮਾਰ ਆਦਿ ਉਚੇਚੇ ਤੌਰ ਤੇ ਹਾਜ਼ਰ ਰਹੇ।

AGLE KADAM : ਸਕੂਲ ਮੁਖੀ ਸਟਾਫ ਨਾਲ ਮੀਟਿੰਗ ਉਪਰੰਤ ਦੇਣਗੇ ਸੁਝਾਅ, ਮੀਟਿੰਗ ਦਾ ਰਿਕਾਰਡ ਜ਼ਰੂਰੀ।। ਲਿੰਕ ਜਾਰੀ।।

 ਚੰਡੀਗੜ੍ਹ, 13 ਮਈ 

ਸਿੱਖਿਆ ਵਿਭਾਗ ਦੇ ਵੱਲੋਂ ਮਿਤੀ 10 ਮਈ, 2022 ਨੂੰ ਜਿਲਾ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ, ਪੰਜਾਬ  ਨੇ ਸਿੱਖਿਆ ਸੁਧਾਰਾਂ ਸਬੰਧੀ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਸੀ।

 ਮੀਟਿੰਗ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਿੱਖਿਆ ਸੁਧਾਰਾਂ ਸਬੰਧੀ ਵਿਚਾਰ ਲੈਣ ਲਈ ਇਕ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ।ਇਸ ਸਬੰਧੀ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ  ਹੈ ਕਿ ਮਿਤੀ 20 ਮਈ, 2022 ਤੱਕ ਇਸ ਪੋਰਟਲ ਰਾਹੀਂ ਆਪਣੇ-ਆਪਣੇ ਸੁਭਾਅ ਦਰਜ ਕੀਤੇ ਜਾਣ।


 ਸਮੂਹ ਬੀ.ਪੀ.ਈ.ਓ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸੁਝਾਅ ਦੇਣ ਸਬੰਧੀ ਪ੍ਰੇਰਿਤ ਕਰਨ।


ਅੱਜ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ  ਸਮੂਹ ਸਿੱਖਿਆ ਅਧਿਕਾਰੀ/ਸਕੂਲ ਮੁੱਖੀ  ਪੋਰਟਲ 'ਤੇ ਸੂਝਾਅ ਦੇਣ ਤੋਂ ਪਹਿਲਾਂ ਪੋਰਟਲ 'ਤੇ ਲਿਖੇ ਗਏ ਸਵਾਲਾਂ ਦੀ ਜਾਣਕਾਰੀ ਦੇਣ ਲਈ ਇਕ ਮੀਟਿੰਗ ਸਕੂਲ ਦੇ ਸਮੂਹ ਸਟਾਫ ਨਾਲ ਕੀਤੀ ਜਾਵੇ। 

ਇਸ ਮੀਟਿੰਗ ਦੀ ਕਾਰਵਾਈ ਅਤੇ ਮਿਨਟਸ ਦਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਹੈ । 


ਇਸ ਪੋਰਟਲ ਦਾ ਲਿੰਕ ਵਿਭਾਗ ਦੀ ਵੈਬਸਾਈਟ www.ssapunjab.org ਰਾਹੀਂ epunjab portal ਤੋਂ ਸਿੱਖਿਆ ਅਧਿਕਾਰੀਆਂ/ਸਕੂਲ ਮੁੱਖੀਆਂ ਦੇ ਲਾਗਇਨ ਵਿਚ ਹੈ। ਸਕੂਲ ਮੁੱਖੀ ਆਪਈ ਸਟਾਟ ਆਈ. ਡੀ. ਰਾਹੀ ਲਾਗਇਨ ਕਰਕੇ ਆਪਣੇ ਸੁਝਾਅ ਦਰਜ ਕਰ ਸਕਦੇ ਹਨ।
PSEB TERM -1 RESULT OUT DIRECT LINK : ਜਮਾਤ12ਵੀਂ ਟਰਮ -1 ਦਾ ਨਤੀਜਾ ਦੇਖੋ ਇਥੇ ( DIRECT LINK)

 PSEB TERM -1 RESULT OUT SEE HEREPSEB 12 TH TERM-1 RESULT 2022

ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਟਰਮ -1 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ

LINK FOR PSEB 12TH TERM -1 RESULT CLICK HERE 


Also  READ : 

ਵਿਦਿਆਰਥੀ ਇੰਜ ਕਰਨ ਆਪਣਾ ਨਤੀਜਾ ਚੈਕ ( ਕਲਿੱਕ ਕਰੋ )ਸਿੱਖਿਆ ਬੋਰਡ ਵੱਲੋਂ  ਬੋਰਡ ਜਮਾਤਾਂ ਮਾਰਚ 2022  ਦੇ ਨਤੀਜੇ

CLASS 10TH PSEB TERM -1 RESULT OUT DOWNLOAD HERE 


PSEB 5TH CLASS RESULT MARCH 2022 DOWNLOAD HERE 


PSEB CLASS 8TH RESULT LINK


ਪਾਓ ਹਰ ਅਪਡੇਟ ਮੋਬਾਈਲ ਫੋਨ ਤੇ, ਜੁਆਇੰਨ ਕਰੋ ਟੈਲੀਗਰਾਮ ਚੈਨਲ 

HOLIDAY IN PUNJAB SCHOOL : ਗਰਮੀ ਦੀਆਂ ਛੁੱਟੀਆਂ ਵਿੱਚ ਆਨਲਾਈਨ ਕਲਾਸਾਂ ਲਗਾਉਣ ਸਬੰਧੀ ਸਪਸ਼ਟੀਕਰਨ

ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਵਿੱਚ ਛੁਟੀਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਸੂਬੇ ਵਿੱਚ ਵੱਧ ਰਹੀ ਗਰਮੀ ਦੇ ਕਾਰਨ ਕੀਤਾ ਹੈ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿਚ ਗਰਮੀ ਦੀ ਲਹਿਰ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਵ ਕੀਤਾ ਸੀ । ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਵਲੋਂ ਸਮੂਹ ਸੈਂਟਰ ਮੁਖੀਆਂ ਨੂੰ ਵਾਟਸ ਅਪ  ਰਾਹੀਂ ਸੁਚਿਤ ਕੀਤਾ ਗਿਆ  ਕਿ ਪੰਜਾਬ ਸਰਕਾਰ ਵੱਲੋਂ ਸਮੂ੍ਹ ਸਕੂਲਾਂ ਵਿੱਚ ਗਰਮੀ ਕਰਕੇ ਮਿਤੀ 15.05.22 ਤੋਂ ਛੁੱਟੀਆਂ ਕੀਤੀਆਂ ਗਈ ਹਨ ਅਤੇ ਮਿਤੀ 16.05.22 ਤੋਂ 31.05.22 ਤੱਕ ਆਨ ਲਾਈਨ ਕਲਾਸਾਂ ਲਗਾਉਣ ਦੀ ਹਦਾਇਤ ਕੀਤੀ ਗਈ ਹੈ।

JOBS OF TODAY 

  • HOSTEL SUPERINTENDENT CUM- PTI AND STORE KEEPER/DTE PUNJAB RECRUITMENT 2022: ਹੋਸਟਲ ਸੁਪਰਡੈਂਟ-ਕਮ-ਪੀ.ਟੀ.ਆਈ. ਅਤੇ ਸਟੋਰਕੀਪਰ ਦੀ ਸਿੱਧੀ ਭਰਤੀ ਲਈ ਅਰਜ਼ੀਆਂ ਦੀ ਮੰਗ   https://bit.ly/3wmEYkn 
  • PUDA SUPERVISOR RECRUITMENT 2022: ਸੁਪਰਵਾਈਜਰਾਂ ਦੀ ਭਰਤੀ ਲਈ , ਪੁੱਡਾ ਵੱਲੋਂ ਅਰਜ਼ੀਆਂ ਦੀ ਮੰਗ   https://bit.ly/3wmEYkn

  • FOREST GUARD RECRUITMENT : 204 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3wmEYkn
  • NAGAR COUNCIL RECRUITMENT 400 POSTS APPLY SOON https://bit.ly/3wmEYkn
  • ETT RECRUITMENT 2022 https://bit.ly/3wmEYkn
  • GRAMEEN DAK SEWAK BHARTI PUNJAB 2022  https://bit.ly/3wmEYkn

 ਉਨ੍ਹਾਂ ਨੇ ਇਸ ਸਬੰਧੀ ਹਦਾਇਤ ਕੀਤੀ  ਕਿ ਇਸ ਲਈ ਕਲਾਸਵਾਈਜ਼ ਵੱਟਸਅੱਪ ਗਰੁੱਪ ਤਿਆਰ ਕੀਤੇ ਜਾਣ ਅਤੇ ਕਲਾਸਵਾਈਜ਼ ਜਮਾਤਾਂ ਦਾ ਟਾਇਮ ਟੇਬਲ ਅਤੇ ਜਮਾਤਾਂ ਦਾ ਲਿੰਕ ਸ਼ੇਅਰ ਕੀਤਾ ਜਾਵੇ। ਇਸ ਸਬੰਧੀ ਕੋਈ ਵੀ ਢਿੱਲ ਨਾ ਵਰਤੀ ਜਾਵੇ। ਸਮੇਂ ਸਮੇਂ ਇਨ੍ਹਾਂ ਜਮਾਤਾਂ ਵਿੱਚ ਬਲਾਕ, ਜ਼ਿਲ੍ਹਾ ਅਤੇ ਸਟੇਟ ਅਧਿਕਾਰੀ ਸ਼ਾਮਿਲ ਹੋਣਗੇ।

Also read: ਸਕੂਲਾਂ ਵਿੱਚ ਛੁੱਟੀਆਂ ਸਬੰਧੀ, ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ ਵਲੋਂ ਹਦਾਇਤਾਂ

PSEB BOARD EXAM RESULT 2022:

ਗਰਮੀ ਦੇ ਮੌਸਮ ਕਾਰਨ ਸਕੂਲ ਵਿੱਚ ਲੱਗੇ ਫੁੱਲ. ਬੁੱਟਿਆਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਮਿਡ-ਡੇ ਮੀਲ ਰਾਸ਼ਨ/ਸਮਾਨ ਆਦਿ ਦਾ ਸੁਚੱਜੀ ਸੰਭਾਲ ਕੀਤੀ ਜਾਵੇ।ਸਕੂਲ ਦੇ ਕੀਮਤੀ ਸਮਾਨ ਦੀ ਦੇਖ-ਰੇਖ ਲਈ ਪਿੰਡ ਜਾਂ ਇਲਾਕਾ ਦੇ ਮੁਹਤਬਰ/ਕੁੱਕ/ਐਸ.ਐਮ.ਸੀ. ਮੈਂਬਰ ਦੀ ਡਿਊਟੀ ਆਦਿ ਲਗਾਈ ਜਾਵੇ ।ਵਿਭਾਗ ਵੱਲੋਂ ਮੰਗੀ ਗਈ ਸੂਚਨਾ/ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।


PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADING
MDM   ਵਿਦਿਆਰਥੀਆਂ ਤੋਂ ਭਾਂਡੇ  ਨਾ ਸਾਫ ਕਰਵਾਉਣ ਸਬੰਧੀ ਪੱਤਰ

Download hereDPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

MERITORIOUS SCHOOL ADMISSION 2022: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ, ਐਡਮਿਟ ਕਾਰਡ ਇਸ ਦਿਨ ਹੋਣਗੇ ਜਾਰੀ

 

The date of registration for seeking admissions in Meritorious Schools situated in the State of Punjab was extended by education department  upto 10.05.2022. 

 The entrance examination for 9th, 11th" and 12th classes shall be conducted on 29.05.2022.


 The roll numbers admit cards of aspiring candidates and list of examination centers shall be uploaded on the website ssapunjab.org soon.


 The aspiring candidates are advised to visit site of this Organization ssapunjab.org for updates and current status of the examinations and other relevant information.

 It is also made clear that the aspiring candidates will not be intimated individually.ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ

 ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕਨਵਾਂਸ਼ਹਿਰ 13 ਮਈ 2022 ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਮੀਟਿੰਗ ਬੰਗਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਵਿੱਚ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਜੱਥੇਬੰਦੀ ਨੇ ਸਪਸ਼ਟ ਕਰ ਦਿੱਤਾ ਕਿ ਕੰਪਿਊਟਰ ਅਧਿਆਪਕਾਂ ਦੀ ਜਾਇਜ ਮੰਗਾਂ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ , ਵਿੱਤ ਮੰਤਰੀ ਹਰਪਾਲ ਚੀਮਾ ਅਨੇਕਾਂ ਵਿਧਾਇਕਾਂ ਅਤੇ ਹੋਰ ਮੰਤਰੀਆਂ ਨੂੰ ਮਿਲ ਕੇ ਬੇਨਤੀ ਪੱਤਰਾਂ ਰਾਹੀਂ ਜਾਣੂ ਕਰਵਾ ਚੁੱਕੇ ਹਾਂ । 
ਪਰ ਅਪਣੇ ਆਪ ਨੂੰ ਆਮ ਲੋਕਾਂ ਦੀ ਅਖਵਾਉਣ ਵਾਲੀ ਪੰਜਾਬ ਸਰਕਾਰ ਪੜੇ ਲਿਖੇ ਅਤੇ ਅਧੁਨਿਕ ਯੁੱਗ ਨਾਲ ਜੋੜਨ ਵਾਲੇ ਨਿਰਮਾਤਾਵਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਹੱਲ ਲਈ ਉਹਨਾਂ ਦੇ ਕੰਨ ਤੇ ਜੂਅ ਤਕ ਨਹੀਂ ਸਰਕਦੀ । ਜਥੇਬੰਦੀ ਸਰਕਾਰ ਨਾਲ ਬੈਠ ਕੇ ਸਮੱਸਿਆਵਾਂ ਕਰਨਾ ਚਾਹੁੰਦੀ ਸੀ ਪਰ ਸਰਕਾਰ ਦੇ ਅਤਿਅਲ ਰਵਿਏ ਕਾਰਨ ਅਜੇ ਤੱਕ ਕੰਪਿਊਟਰ ਅਧਿਆਪਕਾਂ ਨੂੰ ਨਵੇਂ ਤਨਖਾਹ ਕਮਿਸ਼ਨ ਅਤੇ ਜੁਲਾਈ 2011 ਦੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਗਿਆ ਕਰਵਾਉਣਾ । ਪੰਜਾਬ ਸਰਕਾਰ ਦੀ ਇਸ ਟਾਲਮਟੋਲ ਕਰਨ ਦੀ ਨੀਤੀ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ 15 ਮਈ ਨੂੰ ਬਰਨਾਲਾ ਵਿਖੇ ਸਿਖਿਆ ਮੰਤਰੀ ਨੂੰ ਘੇਰਨ ਲਈ ਸੜਕਾਂ ਤੇ ਉਤਰਨਗੇ ।ਇਸ ਸਮੇਂ ਜਰਨਲ ਸਕੱਤਰ ਸੁਰਿੰਦਰ ਸਹਿਜਲ , ਗੁਰਜੀਤ ਸਿੰਘ ਰਮਨ ਕੁਮਾਰ , ਨਛੱਤਰ ਰਾਮ . ਵਰਿੰਦਰ ਸਿੰਘ , ਜੋਤੀ, ਸ਼ਮਾ ਹਰਵਿੰਦਰ ਕੁਮਾਰ ,ਹਰਮਨ , ਰਜਿੰਦਰ ਬਸਰਾ ਸਤਿੰਦਰ , ਸੁਖਵਿੰਦਰ ਸੁੱਖੀ . ਸਚਿਨ , ਰਮਨ ਕੁਮਾਰ , ਅਤੇ ਸਮੂਹ ਕੰਪਿਊਟਰ ਅਧਿਆਪਕ ਹਾਜ਼ਰ ਸਨ

ਵਿਦਿਆਰਥੀਆਂ ਲਈ ਅਹਿਮ ਖ਼ਬਰ: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆ ਦੀ ਮਿਤੀ 'ਚ ਫਿਰ ਕੀਤਾ ਬਦਲਾਅ

 ਮੋਹਾਲੀ 13 ਮਈ (pb.jobsoftoday.in)

ਸਿੱਖਿਆ ਬੋਰਡ ਵਲੋਂ ਦਸਵੀਂ ਸ਼੍ਰੇਣੀ (ਟਰਮ-2) ਸ਼ੈਸ਼ਨ 2021-22 ਦੌਰਾਨ DA ਕੋਡ ਹਿੰਦੀ (03) ਰੈਗੂਲਰ ਪਰੀਖਿਆਰਥੀਆਂ ਦੀ ਪਰੀਖਿਆ ਵਿੱਚ ਮਿਤੀ ਦੀ  ਤਬਦੀਲੀ ਕੀਤੀ ਗਈ ਹੈ।


ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਮਿਤੀ: 19.05.2022 ਨੂੰ ਸਮਾਪਤ ਹੋ ਰਹੀਆਂ ਹਨ। DA ਕੋਡ ਹਿੰਦੀ (03) ਵਿਸ਼ੇ ਦੇ ਰੈਗੂਲਰ ਪਰੀਖਿਆਰਥੀਆਂ ਦੀ ਮਿਤੀ: 18.05.2022 ਨੂੰ ਹੋਣ ਵਾਲੀ ਪਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲ ਕੀਤੀ ਗਈ ਹੈ।
ਹੁਣ ਇਹ ਪਰੀਖਿਆ ਮਿਤੀ 25.05.2022 ਨੂੰ ਹੋਵੇਗੀ। 


DA ਕੋਡ ਹਿੰਦੀ (03) ਵਿਸ਼ੇ ਦੇ ਰੈਗੂਲਰ ਪਰੀਖਿਆਰਥੀਆਂ ਦੇ ਪ੍ਰਸ਼ਨ ਪੱਤਰ ਮਿਤੀ 23.05.2022 ਨੂੰ ਮੁੱਖ ਦਫਤਰ ਤੋਂ ਖੇਤਰ ਵਿੱਚ ਭੇਜੇ ਜਾਣੇ ਹਨ। 

JOIN TELEGRAM FOR LATEST UPDATE FROM JOBSOFTODAY CLICK HERE


DA ਕੋਡ ਹਿੰਦੀ ਵਿਸ਼ਾ (03) ਓਪਨ ਸਕੂਲ ਪਰੀਖਿਆਰਥੀਆਂ ਦੀ ਪਰੀਖਿਆ ਬੋਰਡ ਵੱਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਮਿਤੀ: 18.05.2022 ਨੂੰ ਹੀ ਹੋਵੇਗੀ।

ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ, 10 ਵੀਂ ਪਾਸ ਉਮੀਦਵਾਰਾਂ ਨੂੰ ਨੌਕਰੀ ਦਾ ਮੌਕਾ, ਜਲਦੀ ਕਰੋ ਅਪਲਾਈPSEB REVISED DATESHEET FOR BOARD EXAM 2022

 

ਆਬਕਾਰੀ ਅਤੇ ਕਰ ਨਿਰੀਖਕ ਭਰਤੀ 2022: ਆਬਕਾਰੀ ਅਤੇ ਕਰ ਨਿਰੀਖਕ ਦੀਆਂ 107 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

 ਆਬਕਾਰੀ ਅਤੇ ਕਰ ਨਿਰੀਖਕ ਭਰਤੀ 2022

ਆਬਕਾਰੀ ਅਤੇ ਕਰ ਕਮਿਸ਼ਨ ਵਿਭਾਗ ਭਰਤੀ 2022


ਅਧੀਨ ਸੇਵਾ ਚੋਣ  ਬੋਰਡ , ਪੰਜਾਬ ਵਣ ਮੰਡਲ ਐਸ.ਏ.ਐਸ. ਨਗਰ


ਇਸਤਿਹਾਰ ਨੰਬਰ . 08/2022ਪੰਜਾਬ ਸਰਕਾਰ ਦੇ ਦਫ਼ਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ, ਪਟਿਆਲਾ ਵਿਚ ਆਬਕਾਰੀ ਤੇ ਕਰ ਨਿਰੀਖਕ ਦੀਆਂ ਸਿੱਧੀ ਭਰਤੀ ਰਾਹੀਂ 107 ਅਸਾਮੀਆਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਮਿਤੀ 23.05.2022 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।


ਆਬਕਾਰੀ ਅਤੇ ਕਰ ਨਿਰੀਖਕ ਭਰਤੀ 2022 ਇਸ਼ਤਿਹਾਰ ਨੰਬਰ 08/2022


ਵਿਭਾਗ ਦਾ ਨਾਮ: ਆਬਕਾਰੀ ਅਤੇ ਕਰ ਕਮਿਸ਼ਨਰ ਵਿਭਾਗ ਪੰਜਾਬ

ਨੌਕਰੀ ਦੀ ਸਥਿਤੀ: ਪੰਜਾਬ

ਅਹੁਦੇ ਦਾ ਨਾਮ: ਆਬਕਾਰੀ ਅਤੇ ਕਰ ਨਿਰੀਖਕ (ਈਟੀਆਈ)

ਪੋਸਟਾਂ ਦੀ ਗਿਣਤੀ: 107

ਉਮਰ: 18-37 ਉਮਰ ਵਿੱਚ ਛੋਟ,ਨੋਟੀਫਿਕੇਸ਼ਨ ਅਨੁਸਾਰ ।

ਯੋਗਤਾ: ਆਬਕਾਰੀ ਕਰ ਨਿਰੀਖਕ ਲਈ ਯੋਗਤਾ ਗ੍ਰੈਜੂਏਸ਼ਨ ਹੋਵੇਗੀ (ਵਧੇਰੇ ਵੇਰਵਿਆਂ ਲਈ ਜਲਦੀ ਹੀ ਉਪਲਬਧ ਨੋਟੀਫਿਕੇਸ਼ਨ ਦੇਖੋ)


ਮਹੱਤਵਪੂਰਨ ਤਾਰੀਖਾਂ: ਆਬਕਾਰੀ ਅਤੇ ਕਰ ਨਿਰੀਖਕ ਭਰਤੀ 2022


ਪੰਜਾਬ ਈਟੀਆਈ ਭਰਤੀ ਦੀ ਅਧਿਕਾਰਤ ਸੂਚਨਾ ਜਾਰੀ ਕਰਨ ਦੀ ਮਿਤੀ: 23 ਮਈ 2022

ਅਰਜ਼ੀ ਸ਼ੁਰੂ ਕਰਨ ਦੀ ਮਿਤੀ: 23 ਮਈ 2022

ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ: ਜੂਨ 2022

ਲਿਖਤੀ ਪ੍ਰੀਖਿਆ ਦੀ ਮਿਤੀ: (ਜਲਦੀ ਹੀ ਅੱਪਡੇਟ)

ਨਤੀਜਿਆਂ ਦੀ ਘੋਸ਼ਣਾ ਦੀ ਮਿਤੀ: (ਜਲਦੀ ਹੀ ਅੱਪਡੇਟ)


ਆਬਕਾਰੀ ਅਤੇ ਕਰ ਨਿਰੀਖਕ (ਈਟੀਆਈ) ਭਰਤੀ ਪੰਜਾਬ 2022 ਲਈ ਮਹੱਤਵਪੂਰਨ ਲਿੰਕ

ਆਬਕਾਰੀ ਅਤੇ ਕਰ ਕਮਿਸ਼ਨ ਪੰਜਾਬ ਦੀ ਅਧਿਕਾਰਤ ਵੈੱਬਸਾਈਟ https://excise.punjab.gov.in/

ਆਬਕਾਰੀ ਅਤੇ ਕਰ ਨਿਰੀਖਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਅਧਿਕਾਰਤ ਵੈੱਬਸਾਈਟ: sssb.punjab.gov.in

ਅਧਿਕਾਰਤ ਅਧਿਸੂਚਨਾ ਲਈ ਲਿੰਕ : (ਜਲਦੀ ਹੀ ਅੱਪਡੇਟ)

ਆਨਲਾਈਨ ਅਪਲਾਈ ਕਰਨ ਲਈ ਲਿੰਕ: sssb.punjab.gov.in

  •  ਸਿਲੇਬਸ ਪੁੱਡਾ ਭਰਤੀ 2022 ਲਈ ਲਿੰਕ: ਜਲਦੀ ਹੀ ਉਪਲਬਧ ਹੋਵੇਗਾ


ਪੁੱਡਾ ਭਰਤੀ 2022 ਲਈ ਜ਼ਰੂਰੀ ਸਵਾਲ


ਸਵਾਲ: ਮੈਂ ਪੰਜਾਬ ਵਿੱਚ ਆਬਕਾਰੀ ਅਤੇ ਕਰ ਇੰਸਪੈਕਟਰ ਦੇ ਅਹੁਦੇ ਲਈ ਅਰਜ਼ੀ ਕਿਵੇਂ ਦੇਵਾਂਗਾ?

ਜਵਾਬ: ਤੁਸੀਂ ਆਬਕਾਰੀ ਅਤੇ ਕਰ ਨਿਰੀਖਕ ਦੇ ਅਹੁਦੇ ਲਈ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਲਿੰਕ ਤੋਂ ਅਰਜ਼ੀ ਦੇ ਸਕਦੇ ਹੋ। Sssb.punjab.gov.in


ਸਵਾਲ: ਪੰਜਾਬ ਵਿੱਚ ਆਬਕਾਰੀ ਅਤੇ ਕਰ ਇੰਸਪੈਕਟਰ ਦੇ ਅਹੁਦੇ ਲਈ ਯੋਗਤਾ ਕੀ ਹੈ?

ਜਵਾਬ: ਆਬਕਾਰੀ ਅਤੇ ਕਰ ਨਿਰੀਖਕ ਦੇ ਅਹੁਦੇ ਲਈ ਯੋਗਤਾ ਗ੍ਰੈਜੂਏਸ਼ਨ ਹੋਵੇਗੀ, ਹੋਰ ਵੇਰਵਿਆਂ ਲਈ ਕਿਰਪਾ ਕਰਕੇ ਅਧਿਕਾਰਤ ਨੋਟੀਫਿਕੇਸ਼ਨ 'ਤੇ ਜਾਓ। (ਜਲਦੀ ਹੀ ਜਾਰੀ)

ਸਵਾਲ: ਪੰਜਾਬ 2022 ਵਿੱਚ ਆਬਕਾਰੀ ਅਤੇ ਕਰ ਇੰਸਪੈਕਟਰ ਦੇ ਅਹੁਦੇ ਲਈ ਉਮਰ ਕਿੰਨੀ ਹੈ?

ਜਵਾਬ: ਆਬਕਾਰੀ ਅਤੇ ਕਰ ਇੰਸਪੈਕਟਰ ਦੀ ਭਰਤੀ ਲਈ ਉਮਰ 18-37 ਸਾਲ ਹੋਵੇਗੀ, ਨੋਟੀਫਿਕੇਸ਼ਨ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।


ਸਵਾਲ: ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਦੇ ਅਹੁਦੇ ਲਈ ਅਪਲਾਈ ਕਰਨ ਲਈ ਲਿੰਕ ਕਿੱਥੇ ਹੈ?

ਜਵਾਬ: ਲਿੰਕ www sssb.punjab.gov.in 'ਤੇ ਉਪਲਬਧ ਹੋਵੇਗਾ


ਸਵਾਲ: ਆਬਕਾਰੀ ਅਤੇ ਕਰ ਇੰਸਪੈਕਟਰ ਦੇ ਅਹੁਦੇ ਲਈ ਸਿਲੇਬਸ ਕੀ ਹੈ?

ਜਵਾਬ: ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਦੇ ਅਹੁਦੇ ਲਈ ਸਿਲੇਬਸ ਜਲਦੀ ਹੀ ਅਪਲੋਡ ਕੀਤਾ ਜਾਵੇਗਾ।

RECENT UPDATES

Today's Highlight