Wednesday, 11 May 2022

PSEB 10TH TERM -1 RESULT OUT : SEE HERE DIRECT LINK

 PSEB TERM -1 RESULT OUT SEE HEREPSEB 10TH TERM-1 RESULT 2022

ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਟਰਮ -1 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ।

LINK FOR PSEB 10TH TERM -1 RESULT CLICK HERE 


Also  READ : 10 ਵੀਂ ਜਮਾਤ ਦਾ ਨਤੀਜਾ ਕਿਵੇਂ ਚੈੱਕ ਕਰੀਏ? ਏਸੀ ਕਮਰਿਆਂ ਵਿੱਚ ਬੈਠ ਕੇ ਬਣਾਈਆਂ ਨੀਤੀਆਂ ਨੇ ਸਿੱਖਿਆ ਦਾ ਭੱਠਾ ਬਿਠਾਇਆ: ਮੀਤ ਹੇਅਰ

 ਸਿੱਖਿਆ ਮੰਤਰੀ ਅਤੇ ਵਿਧਾਇਕ ਨੇ ਸਕੂਲ 'ਚ ਮਿਡ ਡੇ ਮੀਲ ਦਾ ਖਾਣਾ ਖਾਧਾ  

* ਏਸੀ ਕਮਰਿਆਂ ਵਿੱਚ ਬੈਠ ਕੇ ਬਣਾਈਆਂ ਨੀਤੀਆਂ ਨੇ ਸਿੱਖਿਆ ਦਾ ਭੱਠਾ ਬਿਠਾਇਆ: ਮੀਤ ਹੇਅਰ 

 * ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸ਼ੁਤਰਾਣਾ ਦੇ ਸਕੂਲਾਂ ਦਾ ਦੌਰਾ 


ਪਾਤੜਾਂ 11 ਮਈ ( )

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿਚ ਸਿੱਖਿਆ ਦੀ ਸਥਿਤੀ ਦਾ ਹੇਠਲੇ ਪੱਧਰ ਜਾਇਜ਼ਾ ਲੈਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਦੌਰਾ ਕੀਤਾ। ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨਾਲ ਉਨ੍ਹਾਂ ਸਰਕਾਰੀ ਕਿਰਤੀ ਕਾਲਜ ਨਿਆਲ, ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ ਵਿੱਚ ਪਹੁੰਚ ਕੇ ਹਕੀਕਤਾਂ ਦਾ ਜਾਇਜਾ ਲੈਣ ਦੇ ਨਾਲ ਨਾਲ ਕਾਲਜ ਅਤੇ ਸਕੂਲਾਂ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਸਿੱਖਿਆ ਮੰਤਰੀ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕਰਨ ਉਪਰੰਤ ਮਿੱਡ ਡੇਅ ਮੀਲ ਸਕੀਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣਿਆ ਹੋਇਆ ਖਾਣਾ ਖਾਧਾ। ਉਪਰੰਤ ਕਾਲਜ ਵਿੱਚ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਪਤਵੰਤੇ ਵਿਅਕਤੀਆਂ ਨਾਲ ਇਲਾਕੇ ਵਿੱਚ ਸਿੱਖਿਆ ਦੇ ਸੁਧਾਰਾਂ ਸਬੰਧੀ ਚਰਚਾ ਕੀਤੀ।

               ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੈਕਟਰੀਏਟ ਦੇ ਏਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਬਣਾਈਆਂ ਨੀਤੀਆਂ ਕਰਕੇ ਹੀ ਸੂਬੇ ਵਿੱਚ ਸਿੱਖਿਆ ਦਾ ਪੱਧਰ ਦ‍ਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ । ਆਮ ਆਦਮੀ ਪਾਰਟੀ ਦਾ ਏਜੰਡਾ ਸੂਬੇ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਦੇ ਨਾਲ ਨਾਲ ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਉਤੇ ਸਿੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਜਲਦੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਹਲਕਾ ਸ਼ੁਤਰਾਣਾ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਘਾਟ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਭ ਤੋਂ ਪਹਿਲਾ ਕੰਮ ਅਧਿਆਪਕਾਂ ਦੀ ਗਿਣਤੀ ਪੂਰੀ ਕਰਨੀ ਹੋਵੇਗੀ। ਇਸ ਦੌਰਾਨ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਨੂੰ ਕਾਲਜ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਜੁਗਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।   
                ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਕਿਰਤੀ ਕਾਲਜ ਨਿਆਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ, ਐਲੂਮਿਨੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਰਤਾਰਪੁਰ, ਸਮਾਜ ਸੇਵੀ ਸੰਤੋਸ਼ ਕੁਮਾਰ ਸਿੰਗਲਾ, ਆਪ ਆਗੂ ਮਹਿੰਗਾ ਸਿੰਘ ਬਰਾੜ, ਸੁਰਜੀਤ ਸਿੰਘ ਫੌਜੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ ਡਾ ਰਾਕੇਸ਼ ਕੁਮਾਰ ਬੱਬਰ, ਸੀਐਚਟੀ ਸ਼ੁਤਰਾਣਾ ਜਗਤਾਰ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਨੂਪ ਅਤੇ ਮੇਜਰ ਸਿੰਘ, ਬੀ ਐਮ ਟੀ ਗੁਰਪਾਲ ਸਿੰਘ, ਬੀਐੱਮਟੀ ਲਖਵਿੰਦਰ ਸਿੰਘ ਪਰਮਜੀਤ ਸਿੰਘ ਤੂਰ ਆਦਿ ਹਾਜ਼ਰ ਸਨ।

IAS -Pcs TRANSFER: ਪੰਜਾਬ ਸਰਕਾਰ ਵੱਲੋਂ 32 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 

693 SCHOOL LIBRARIAN RECRUITMENT: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਉਮੀਦਵਾਰਾਂ ਦੇ ਨਤੀਜੇ ਸਬੰਧੀ ਅਹਿਮ ਅਪਡੇਟ

 


ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰ: 04 ਆਫ 2021 ਰਾਹੀਂ ਸਕੂਲ ਲਾਇਬ੍ਰੇਰੀਅਨ ਦੀਆਂ 693 ਅਸਾਮੀਆਂ ਦੀ ਭਰਤੀ ਸਬੰਧੀ ਜਿਨਾਂ ਉਮੀਦਵਾਰਾਂ ਦਾ ਰਿਜ਼ਲਟ ਰੋਕ ਵਿਚ ਰੱਖਿਆ ਗਿਆ ਸੀ ਨੂੰ ਸੂਚਿਤ ਕੀਤਾ ਗਿਆ ਹੈ ਕਿ ਬੋਰਡ ਦੇ ਦਫਤਰ ਵਿਚ ਹਲਫੀਆ ਬਿਆਨ ਜਿਸਦਾ ਨਮੂਨਾ ਹੇਠਾਂ ਦਿੱਤਾ ਗਿਆ ਹੈ ਨੂੰ ਨੌਟਰਾਇਜ਼ ਕਰਵਾਉਣ ਉਪਰੰਤ ਮਿਤੀ 13.05.2021 ਨੂੰ ਸਵੇਰੇ 10.00 ਵਜੇ ਤੋਂ 3.30 ਵਜੇ ਬਾਦ ਦੁਪਹਿਰ ਤੱਕ ਜਮਾਂ ਕਰਵਾਇਆ ਜਾਵੇ ਤਾਂ ਜੋ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਨਾਲ ਨੱਥੀ ਲਿਸ਼ਟ ਅਨੁਸਾਰ ਕੇਵਲ ਰੋਲ ਨੰਬਰ ਅਨੁਸਾਰ ਬੁਲਾਏ ਗਏ ਉਮੀਦਵਾਰ ਹੀ ਆਪਣਾ ਹਲਫੀਆ ਬਿਆਨ ਜਮਾਂ ਕਰਨ ਲਈ ਹਾਜਿਰ ਹੋਣਗੇ। 

ਧਰਨੇ ਦੇਣ ਵਾਲੇ ਥੋੜਾ ਇੰਤਜਾਰ ਕਰਨ, ਅਸੀਂ ਸਭ ਨੂੰ ਨਿਯੁਕਤੀ ਪੱਤਰ ਦੇਵਾਂਗੇ - ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਦੇ ਮੁੱਖ  ਮੰਤਰੀ ਭਗਵੰਤ ਮਾਨ ਨੇ ਅੱਜ ਵੱਖ ਵੱਖ  ਵਿਭਾਗਾਂ ਦੇ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਕੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਸਰਕਾਰ ਪਹਿਲੇ ਹੀ ਦਿਨ ਤੋਂ ਕੰਮ ਕਰ ਰਹੀ ਹੈ ,ਪਹਿਲਾਂ ਦੀਆਂ ਸਰਕਾਰਾਂ ਲਾਸ੍ਟ ਦੇ 2 ਮਹੀਨੇ ਹੀ ਕੰਮ ਕਰਦੀਆਂ ਸਨ।    ਹਾਲੇ ਤੱਕ ਸਾਡੀ  ਸਰਕਾਰ ਨੂੰ ਬਣੇ 2 ਮਹੀਨੇ ਹੋਏ ਤੇ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। 


ਮੁੱਖ ਮੰਤਰੀ ਨੇ ਕਿਹਾ ਧਰਨੇ ਦੇਣ ਵਾਲੇ ਮੁੰਡੇ ਕੁੜੀਆਂ  ਥੋੜਾ ਜਿਹਾ ਇੰਤਜਾਰ ਕਰਨ , ਸਾਨੂ ਥੋੜਾ ਸਮਾਂ ਦੇਣ ਅਸੀਂ ਸਾਰੀਆਂ ਨੂੰ  ਨਿਯੁਕਤੀ ਪੱਤਰ ਦੇਵਾਂਗੇ।ETT TO HT PROMOTION: ਜੀ.ਟੀ.ਯੂ ਨੇ ਤਰੱਕੀ ਪ੍ਰਕ੍ਰਿਆ ਮੁਕੰਮਲ ਕਰਨ ਲਈ ਜਿਲਾ ਸਿੱਖਿਆ ਅਫਸਰ ਨੂੰ ਪੱਤਰ ਲਿਖਿਆ

 ਜੀ.ਟੀ.ਯੂ ਨੇ ਤਰੱਕੀ ਪ੍ਰਕ੍ਰਿਆ ਮੁਕੰਮਲ ਕਰਨ ਲਈ ਜਿਲਾ ਸਿੱਖਿਆ ਅਫਸਰ ਨੂੰ ਪੱਤਰ ਲਿਖਿਆ 

ਲੁਧਿਆਣਾ ( ) ਸਾਲ 2021 ਤੋਂ ਤਰੱਕੀ ਹਿਤ ਲਗਭਗ ਵੀਹ ਬਾਈ ਸਾਲ ਉਡੀਕਣ ਮਗਰੋਂ ਜੇ ਤਰੱਕੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਚੋਣ ਜ਼ਾਬਤੇ ਕਾਰਨ ਉਸ ਨੂੰ ਵਿਚੇ ਹੀ ਛੱਡ ਦਿੱਤਾ ਗਿਆ, ਜਿਸ ਕਾਰਨ ਅਧਿਆਪਕਾ ਵਿਚ ਰੋਸ ਤੇ ਨਿਰਾਸ਼ਾ ਹੈ। 


 ਇਹਨਾ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕੀਤਾ।  ਉਹਨਾਂ ਕਿਹਾ ਕਿ ਤਰੱਕੀ ਉਡੀਕਦੇ ਕਈ ਅਧਿਆਪਕ ਰਿਟਾਇਰ ਹੋ ਗਏ ਜਾ ਹੋਣ ਕੰਢੇ ਹਨ, ਇਸ ਬਾਬਤ ਯੂਨੀਅਨ ਵਲੋਂ ਇਕ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਲੁਧਿਆਣਾ ਅਤੇ ਇਕ ਪੱਤਰ ਡੀ.ਪੀ.ਆਈ ( ਐ : ਸਿ ) ਨੂੰ ਲਿਖ ਕੇ ਜਨਵਰੀ ਮਹੀਨੇ ਸ਼ੁਰੂ ਕੀਤੀ ਗਈ ਪ੍ਰਕ੍ਰਿਆ ਜਿਹੜੀ ਕਿ ਚੋਣ ਜ਼ਾਬਤਾ ਲੱਗਣ ਕਾਰਨ ਵਿਚਾਲੇ ਹੀ ਰੋਕ ਦਿੱਤੀ ਗਈ ਸੀ ਨੂੰ ਜਲਦੀ ਮੁਕੰਮਲ ਕਰਨ ਦੀ ਅਪੀਲ ਕੀਤੀ।  ਇਸ ਦੇ ਨਾਲ ਹੀ ਉਹਨਾਂ ਨੇ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਵੀ ਉਹਨਾਂ ਦੀ ਆਉਣ ਵਾਲੀ ਅਗਲੀ ਤਰੱਕੀ ਦੇ ਕੇ ਰਿਟਾਇਰ ਕਰਨ ਦੀ ਮੰਗ ਵੀ ਕੀਤੀ , ਉਹਨਾਂ ਕਿਹਾ ਕਿ ਐਚ.ਟੀ, ਸੀ.ਐਚ.ਟੀ, ਬੀ. ਪੀ. ਈ .ਓ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਤਰਕਿਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਨਾਲ ਕੰਮ ਦਾ ਬੋਝ ਵੱਧ ਰਿਹਾ ਹੈ, ਇਸ ਦੇ ਨਾਲ ਹੀ ਸੰਬਧਿਤ ਕਰਮਚਾਰੀ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ ਤੇ ਉਨਾ ਨਾਲ ਅੱਨਿਆ ਕੀਤਾ ਜਾ ਰਿਹਾ ਹੈ, ਸੰਸਥਾ ਦੇ ਅਹੁਦੇਦਾਰ ਪ੍ਰਭਜੀਤ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ, ਅਮਨ ਖੇੜਾ ਤੇ ਰੋਹਿਤ ਅਵਸਥੀ ਨੇ ਸਾਂਝੇ ਤੌਰ ਤੇ ਉਕਤ ਸਾਰੀ ਪ੍ਰਕ੍ਰਿਆ ਨੂੰ ਆਮ ਬਦਲੀਆ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪਾਰਦਰਸ਼ੀ ਤੇ ਮੈਰਿਟ ਦੇ ਅਧਾਰ ਉਪਰ ਮੁਕੰਮਲ ਕਰਨ ਦੀ ਅਪੀਲ ਕੀਤੀ ਤਾਂ ਜੋ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ।

PSEB 5TH RESULT LINK: ਸਿੱਖਿਆ ਬੋਰਡ ਵੱਲੋਂ 5 ਵੀਂ ਦੇ ਨਤੀਜੇ ਲਈ ਲਿੰਕ ਜਾਰੀ, ( DIRECT LINK) , ਇੰਜ ਕਰੋ ਡਾਊਨਲੋਡ

 LINK FOR PSEB 5TH CLASS RESULT


PSEB 5TH CLASS BOARD RESULT 

 • ਆਪਣਾ ਨਤੀਜਾ ਚੈਕ ਕਰਨ ਲਈ ਲਿੰਕ ਤੇ ਕਲਿਕ ਕਰੋ, ਆਪਣਾ ਰੋਲ ਨੰਬਰ ਭਰੋ , ਅਤੇ GO ਬਟਨ ਤੇ ਕਲਿੱਕ ਕਰੋ।
 • ਨਤੀਜੇ ਵਾਲਾ ਪੇਜ ਖੁਲ ਜਾਵੇਗਾ। 
 • ਆਪਣੇ ਨਤੀਜੇ ਦਾ ਸਕਰੀਨ ਸ਼ਾਟ ਜਾਂ ਪੀਡੀਐਫ ਸੰਭਾਲ ਕੇ ਰੱਖੋ।
ਹਰੇਕ ਵਿਦਿਆਰਥੀ ਆਪਣੇ ਮੋਬਾਈਲ ਫੋਨ ਤੇ ਫ੍ਰੀ ਨਤੀਜਾ ਚੈਕ ਕਰਨ ਇਸ ਲਈ ਇਸ ਪੋਸਟ ਨੂੰ ਜ਼ਰੂਰ ਸ਼ੇਅਰ ਕਰੋ।

LINK FOR PSEB 5TH CLASS RESULT 2022 using roll number :CLICK HERE  

 • ਆਪਣਾ ਨਤੀਜਾ ਚੈਕ ਕਰਨ ਲਈ ਲਿੰਕ ਤੇ ਕਲਿਕ ਕਰੋ, ਆਪਣਾ ਨਾਮ   ਭਰੋ , ਅਤੇ GO ਬਟਨ ਤੇ ਕਲਿੱਕ ਕਰੋ।
 • ਨਤੀਜੇ ਵਾਲਾ ਪੇਜ ਖੁਲ ਜਾਵੇਗਾ। ਆਪਣਾ ਨਾਮ ਅਤੇ ਪਿਤਾ ਦਾ ਨਾਮ ਦੇਖੋ।
 • ਆਪਣੇ ਨਤੀਜੇ ਦਾ ਸਕਰੀਨ ਸ਼ਾਟ ਜਾਂ ਪੀਡੀਐਫ ਸੰਭਾਲ ਕੇ ਰੱਖੋ।

LINK FOR PSEB 5TH CLASS RESULT 2022 By name click here 

JOIN TELEGRAM FOR LATEST UPDATE FROM JOBSOFTODAY CLICK HERE

HOW TO CHECK PSEB 5TH RESULT, Using roll number?

 • 1.Visit the link given
 • 2. Fill your roll number 
 • 3. Press the go button 
 • 4. Result will be displayed , keep a copy of Result in pdf for future.


HOW TO CHECK PSEB 5TH RESULT, By name?


 • 1.Visit the link given 
 • 2. Fill your name 
 • 3. Press the go button 
 • 4. Result will be displayed , keep a copy of Result in pdf for future 

22 ਮਈ ਨੂੰ ਦਿੱਲੀ ਜੰਤਰ-ਮੰਤਰ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮਹਾਂ ਰੈਲੀ ਹੋਵੇਗੀ-ਮਾਨ

 22 ਮਈ ਨੂੰ ਦਿੱਲੀ ਜੰਤਰ-ਮੰਤਰ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮਹਾਂ ਰੈਲੀ ਹੋਵੇਗੀ-ਮਾਨ

ਨਵਾਂ ਸ਼ਹਿਰ,11 ਮਈ (ਮਾਨ): ਕੇਂਦਰ ਅਤੇ ਰਾਜ ਸਰਕਾਰਾਂ ਨੇ ਆਪਣੇ ਨਿੱਜੀ ਲਾਭ ਅਤੇ ਕਾਰਪੋਰੇਟ ਘਰਾਨਿਆਂ ਨੂੰ ਵਿੱਤੀ ਲਾਭ ਦੇਣ ਹਿੱਤ 2004 ਤੋਂ ਬਾਅਦ ਭਰਤੀ ਹੋ ਰਹੇ ਸਰਕਾਰੀ ਮੁਲਾਜਮਾਂ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਬੰਦ ਕਰਕੇ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਸੀ। ਇਸ ਨਿਊ ਪੈਨਸ਼ਨ ਸਕੀਮ ਦਾ ਸਮੁੱਚਾ ਮੁਲਾਜਮ ਵਰਗ ਪਹਿਲੇ ਦਿਨ ਤੋਂ ਹੀ ਵਿਰੋਧ ਕਰਦਾ ਆ ਰਿਹਾ ਹੈ ਕਿਉਂਕਿ ਨਿਊ ਪੈਨਸ਼ਨ ਸਕੀਮ ਮੁਲਾਜਮ ਦੇ ਬੁਢਾਪੇ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਸਗੋਂ 30-35 ਸਾਲ ਵਿਭਾਗ ਦੀ ਸੇਵਾ ਕਰਨ ਮਗਰੋਂ ਬੁਢਾਪੇ ਵਿੱਚ ਰੁਲਣ ਲਈ ਮਜ਼ਬੂਰ ਕਰਦੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਸ ਲਈ ਇੰਡੀਆ ਭਰ ਦੇ ਸਮੁੱਚੇ ਮੁਲਾਜਮਾਂ ਨੇ ਇਸ ਸਕੀਮ ਨੂੰ ਰੱਦ ਕਰਵਾਉਣ ਲਈ ਜੰਤਰ ਮੰਤਰ ਦਿੱਲੀ ਵਿਖੇ 22 ਮਈ ਨੂੰ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀ ਮਾਨ ਨੇ ਦੱਸਿਆ ਕਿ ਇਸ ਸਕੀਮ ਦੇ ਵਿਰੁੱਧ ਰਾਜਾਂ ਅਤੇ ਕੇਂਦਰ ਵਿੱਚ ਸਰਕਾਰਾਂ ਵਿਰੁੱਧ ਮੁਲਾਜਮਾਂ ਵਿੱਚ ਰੋਸ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੀ ਦਿਨੀਂ ਮੁਲਾਜਮਾਂ ਦੇ ਵਿਰੋਧ ਕਾਰਨ ਰਾਜਸਥਾਨ ਅਤੇ ਛੱਤੀਸ਼ਗੜ੍ਹ ਰਾਜਾਂ ਦੀਆਂ ਸਰਕਾਰਾੰ ਨੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਮੁੜ ਬਹਾਲ ਕਰ ਦਿੱਤੀ ਹੈ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਸ ਲਈ ਸੱਤਾ ਤੋਂ ਦੂਰ ਕੀਤਾ ਸੀ ਕਿਉਂਕਿ ਉਨ੍ਹਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਇਦਾ ਕੀਤਾ,ਪਰ ਇਸ ਨੂੰ ਲਾਗੂ ਨਹੀਂ ਕੀਤਾ। ਸਗੋਂ ਮੁਲਾਜਮਾਂ ਨਾਲ ਵਾਇਦਾ ਖਿਲਾਫੀ ਕੀਤੀ ਗਈ। ਸ਼੍ਰੀ ਮਾਨ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾ ਦੀ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਮੁਲਾਜਮਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜਮ ਹੁਣ ਚੁੱਪ ਕਰਕੇ ਨਹੀਂ ਬੈਠਣਗੇ, ਆਪਣੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜਮ ਆਪਣੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਦੇ ਲਈ ਜਿਥੇ ਪੰਜਾਬ ਸਰਕਾਰ ਦੇ ਵਿਰੁੱਧ ਆਪਣਾ ਰੋਸ ਜਾਹਿਰ ਕਰ ਰਹੇ ਹਨ,ਉਥੇ ਹੁਣ ਕੇਂਦਰ ਸਰਕਾਰ ਦੇ ਵਿਰੁੱਧ ਵੀ ਰਾਸ਼ਟਰੀ ਪੱਧਰ ਤੇ ਸ਼ੰਘਰਸ਼ ਵਿੱਚ ਵੀ ਵੱਧ ਚੜ੍ਹਕੇ ਆਪਣਾ ਹਿੱਸਾ ਪਾਉਣਗੇ ਤਾਂ ਕਿ ਇਸ ਨਾ ਮੁਰਾਦ ਬਿਮਾਰੀ ਦੀ ਜੜ੍ਹ ਹੀ ਖ਼ਤਮ ਹੋ ਸਕੇ। ਸ਼੍ਰੀ ਮਾਨ ਨੇ ਦੱਸਿਆਂ ਕਿ ਸਾਰੇ ਰਾਜਾਂ ਨੇ ਇੱਕਠੇ ਹੋਕੇ 22 ਮਈ ਦਿਨ ਐਤਵਾਰ ਨੂੰ ਕੇਂਦਰ ਸਰਕਾਰ ਦੇ ਵਿਰੁੱਧ ਜੰਤਰ-ਮੰਤਰ ਦਿੱਲੀ ਵਿਖੇ ਰੋਸ ਧਰਨਾ ਰੱਖਿਆ ਹੋਇਆ ਹੈ। ਇਸ ਧਰਨੇ ਵਿੱਚ ਪੰਜਾਬ ਤੋਂ ਹਜ਼ਾਰਾ ਦੀ ਗਿਣਤੀ ਵਿੱਚ ਮੁਲਾਜਮ ਸਾਥੀ ਸ਼ਾਮਿਲ ਹੋਣਗੇ। ਸ਼੍ਰੀਮਾਨ ਨੇ ਇਹ ਵੀ ਦੱਸਿਆਂ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਉਹ ਆਪਣੇ ਲੱਗਭੱਗ 50 ਸਾਥੀਆਂ ਨਾਲ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਸਾਥੀਆਂ ਦੇ ਜਾਣ ਲਈ ਰੇਲ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਗਈਆ ਹਨ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗੲਮਏ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਨੀਲ ਕਮਲ,ਹਰਪ੍ਰੀਤ ਬੰਗਾ,ਸੁਦੇਸ਼ ਦੀਵਾਨ,ਤਵਨੀਤ,ਰਮਨ ਕੁਮਾਰ,ਜਸਵੀਰ ਸਿੰਘ ਅਤੇ ਹਰਚਰਨਜੀਤ ਸਿੰਘ ਵੀ ਮੌਜੂਦ ਸਨ।

ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਲਈ ਦਿੱਲੀ ਧਰਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ।


LIVE : ਭਗਵੰਤ ਮਾਨ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ


 

HOW TO CHECK PSEB 12TH RESULT 2022

 ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੀ ਟਰਮ -1 ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। 

Steps to download  12th result term -1

Step 1: CLick on the link for result .

STEP 2. LOGIN USING USER ID OF SCHOOL 

STEP 3: FILL PASSWORD 

STEP 4: GO TO link RESULT TERM 1 And Download your result


Also  READ :

ਸਿੱਖਿਆ ਬੋਰਡ ਵੱਲੋਂ  ਬੋਰਡ ਜਮਾਤਾਂ ਮਾਰਚ 2022  ਦੇ ਨਤੀਜੇ

CLASS 10TH PSEB TERM -1 RESULT OUT DOWNLOAD HERE 


PSEB 5TH CLASS RESULT MARCH 2022 DOWNLOAD HERE


ਪਾਓ ਹਰ ਅਪਡੇਟ ਮੋਬਾਈਲ ਫੋਨ ਤੇ, ਜੁਆਇੰਨ ਕਰੋ ਟੈਲੀਗਰਾਮ ਚੈਨਲ 

INDIAN POST PAYMENT RECRUITMENT 2022: ਇੰਡੀਆ ਪੋਸਟ ਪੇਮੇਂਟਸ ਬੈਂਕ ਵੱਲੋਂ 650 ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ ਤੇ ਭਰਤੀ, ਅਰਜ਼ੀਆਂ ਆਨਲਾਈਨ

 

IPPB requires 650 Grameen Dak Sevaks on engagement from the DoP to perform direct sales and related activities at various offices of the Bank as per the requirements of the Bank. The GDS on engagement to IPPB will play a key role in lead generation, direct sales, coordination and generation of business through the Business Correspondent arrangement between DoP and IPPB. 


 Interested Gramin Dak Sevaks who fulfil the eligibility criteria may apply online from 10.05.2022 to 20.05.2022 by visiting our website www.ippbonline.com . 

IPPB RECRUITMENT Grameen Dak Sevaks 2022 important dates (Tentative): 


Online registration 10th May 2022 to 20th May 2022
Online Payment of Application Fees 10th May 2022 to 20th May 2022 3
Last Date of Final Submission of Application along with Fee Payment 20th May 2022  
Download of Admit cards for online examination 7-10 days after last date of submission of application. 
Date of Online Examination (tentative) June 2022 
Declaration of the Result (tentative) June 2022 (on Bank’s website)

 Indian Post Payment Bank GRAMEEN DAK SEVAK  RECRUITMENT 2022 important Highlights 

Designation   : Grameen Dak Sevaks  (ਗ੍ਰਾਮੀਣ ਡਾਕ ਸੇਵਕ)
No. of vacancies : 650 
Place of posting: IPPB Offices 

PAY AND ALLOWANCES Indian Post Payment Grameen Dak Sevaks  Recruitment .

The Bank shall pay a lump sum amount of INR 30,000/- per month inclusive of statutory deductions & contributions as applicable to the GDSs engaged to IPPB as Executives. 
 Allowances . Annual increment of lump-sum pay and incentives based on performance in business acquisition/sales activities as decided by the Competent Authority. 

Eligibility Criteria Grameen Dak Sevaks Indian Post Payment Bank recruitment 2022  

Age Limit : Minimum Experience 20 to 35 years [as on 30th April 2022] [Candidates should have been born not earlier than 30/04/1987 and not later than 30/04/2002 (Both dates Included)] 
Educational Qualification : Graduate from University/ Institution/ Board recognized by the Government of India (or) approved by a Government Regulatory . 


Advertisement for Engagement of Grameen Dak Sevaks to IPPB (New)
Advertisement No:
IPPB/HR/CO/REC/2022-23/01

DoP Gramin Dak Sevaks can apply
online from 10.05.2022 to 20.05.2022
JAIL WARDER AND MATRON RECRUITMENT:ਵਾਰਡਰ(ਜੇਲ) ਦੀਆਂ ਕੁੱਲ 815 ਅਤੇ ਮੈਟਰਨ(ਜੇਲ੍ਹ) ਦੀਆਂ ਕੁੱਲ 32 ਅਸਾਮੀਆਂ ਤੇ ਭਰਤੀ ਲਈ, ਕਾਉਂਸਲਿੰਗ ਸ਼ਡਿਊਲ ਜਾਰੀ

  ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 08 ਆਫ 2021 ਰਾਹੀਂ ਵਾਰਡਰ(ਜੇਲ) ਦੀਆਂ ਕੁੱਲ 815 ਅਤੇ ਮੈਟਰਨ(ਜੇਲ੍ਹ) ਦੀਆਂ ਕੁੱਲ 32 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਸਨ। ਇਸ ਭਰਤੀ ਪ੍ਰਕਿਰਿਆ ਸਬੰਧੀ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਆਯੋਜਿਤ ਕਰਨ ਉਪਰੰਤ ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਲਿਆ ਗਿਆ ਸੀ, ਜਿਸ ਦਾ ਨਤੀਜਾ ਮਿਤੀ 25.11.2021 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ, ਪ੍ਰੰਤੂ ਕੋਵਿਡ-19 ਦੀ ਤੀਜੀ ਲਹਿਰ ਕਾਰਨ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ।

 ਹੁਣ ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾ ਨੂੰ ਮਿਤੀ 16 ਮਈ 2022 ਅਤੇ ਮਿਤੀ 17 ਮਈ 2022 ਨੂੰ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਮੋਹਾਲੀ ਵਿਖੇ ਹੇਠ ਦਰਸ਼ਾਏ ਸ਼ਡਿਊਲ ਅਨੁਸਾਰ ਕਾਉਂਸਲਿੰਗ ਲਈ ਸੱਦਿਆ ਗਿਆ ਹੈ- 


ਡਾਊਨਲੋਡ ਕਾਉਂਸਲਿੰਗ ਸ਼ਡਿਊਲ ਇਥੇ ਕਲਿੱਕ ਕਰੋ


RECENT UPDATES

Today's Highlight