Labels
Monday, 9 May 2022
WEATHER UPDATE: ਪੰਜਾਬ ਵਿੱਚ ਮੁੜ ਤੋਂ ਤੀਬਰ ਗਰਮੀ ਦੀ ਲਹਿਰ
WEATHER UPDATE
ਅਗਲੇ ਕਈ ਦਿਨ ਸੂਬੇ ਚ ਮੀਂਹ ਦੀ ਕੋਈ ਖਾਸ ਉਮੀਦ ਨਹੀਂ ਹੈ, ਹਲਾਂਕਿ ਅਗਲੇ 3-4 ਦਿਨ ਸਵੇਰੇ ਸ਼ਾਮ ਪੂਰਬੀ ਹਵਾਵਾਂ ਦੀ ਆਉਣੀ- ਜਾਣੀ ਬਣੀ ਰਹੇਗੀ ਜਿਸ ਕਾਰਨ ਇੱਕ ਅੱਧੀ ਵਾਰ ਕਿਤੇ-ਕਿਤੇ ਨਿੱਕੀ ਮੋਟੀ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ, ਖਾਸਕਰ ਕੱਲ,, ਪਰ ਦੁਪਿਹਰ ਬਾਅਦ ਪੱਛੋਂ ਮੁੜਣ ਤੇ ਦਿਨ ਦਾ ਪਾਰਾ 42-44° ਤੱਕ ਪੁੱਜਣ ਨਾਲ ਲੋ ਮੁੜ ਤੋਂ ਪੈਰ ਪਸ਼ਾਰਣਾ ਸੁਰੂ ਕਰ ਦੇਵੇਗੀ , ਦੱਸਣਯੋਗ ਹੈ ਕਿ ਅਗਲੇ 8-10 ਦਿਨ ਵੱਡੇ ਪੱਧਰ ਤੇ ਕੋਈ ਖਾਸ ਮੀਂਹ ਦੀ ਆਸ ਨਹੀਂ ਹੈ।
14-15 ਮਈ ਤੋਂ ਥਾਰ ਖੇਤਰ ਦੀਆਂ ਤੱਤੀਆਂ ਦੱਖਣ ਪੱਛਮੀ ਤੇਜ ਹਵਾਵਾਂ ਦੇ ਸੂਬੇ ਚ, ਪਹੁੰਚਣ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ ਤੀਬਰ #ਲੋ ਨਾਲ ਦਿਨ ਦਾ ਪਾਰਾ 45-46° ਤੱਕ ਪਹੁੰਚਣ ਅਤੇ ਰਾਜਸਥਾਨੀ ਰੇਤਾ ( ਖੱਖ, ਗਹਿਰ, ਮਿੱਟੀ ਘੱਟਾ ) ਚੜਨ ਦੀ ਉਮੀਦ ਹੈ, ਇਸ ਦੌਰਾਨ ਬਠਿੰਡਾ ਮੁਕਤਸਰ, ਮਾਨਸਾ, ਬਰਨਾਲਾ, ਪਟਿਆਲਾ, ਫਿਰੋਜਪੁਰ, ਫਰੀਦਕੋਟ, ਗੰਗਾਨਗਰ, ਹਨੂੰਮਾਨਗੜ ਅਤੇ ਸਿਰਸਾ ਖੇਤਰ ਵੱਧ ਤੋਂ ਵੱਧ ਪਾਰੇ ਦੇ ਨਵੇਂ ਰਿਕਾਰਡ ਵੀ ਬਣਾ ਸਕਦੇ ਹਨ। ਜਦਕਿ 20-22 ਮਈ ਦੇ ਆਸਪਾਸ ਪ੍ਰੀ-ਮਾਨਸੂਨੀ ਕਾਰਵਾਈ ਦੀ ਉਮੀਦ ਵੀ ਬਣ ਸਕਦੀ ਹੈ।
ਬੰਗਾਲ ਦੀ ਖਾੜੀ ਚ ਬਣਿਆ ਚੱਕਰਵਾਤੀ ਤੂਫ਼ਾਨ 'ਅਸਾਨੀ" ਅਗਲੇ 48 ਘੰਟਿਆਂ ਦੌਰਾਨ ਆਂਧਰ ਪ੍ਰਦੇਸ ਅਤੇ ਓੜੀਸਾ ਦੇ ਤੱਟਵਰਤੀ ਖੇਤਰਾਂ ਨੂੰ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਤੇਜ ਹਵਾਵਾਂ ਨਾਲ ਪ੍ਰਭਾਵਿਤ ਕਰਦਾ ਹੋਇਆ ਕਮਜੋਰ ਪੈ ਜਾਵੇਗਾ।
ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਹੋਈ ਚਰਚਾ
ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਹੋਈ ਚਰਚਾ //
"ਸੱਤਾ ਦਾ ਕੇਂਦਰੀਕਰਨ, ਜਨਤਕ ਹਿੱਤਾਂ ਲਈ ਗੰਭੀਰ ਚੁਣੌਤੀ" :ਐਡਵੋਕੇਟ ਰਾਜਵਿੰਦਰ ਸਿੰਘ ਬੈਂਸ //
ਕੱਚੇ ਅਧਿਆਪਕਾਂ, ਨਵੀਂਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਮਾਰਚ ਕਰਕੇ ਦਿੱਤਾ 'ਮੰਗ ਪੱਤਰ'
9 ਮਈ, ਜਲੰਧਰ ( ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਵਲੋਂ ਜਲੰਧਰ ਦੇ ਲਾਇਨਜ਼ ਕਲੱਬ ਵਿਖੇ ਕੀਤੀ ਜਨਰਲ ਕੌਂਸਲ ਦੀ ਦੂਜੀ ਸਲਾਨਾ ਇਕੱਤਰਤਾ ਦੌਰਾਨ 19 ਜਿਲ੍ਹਿਆਂ ਵਿੱਚੋਂ 220 ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। 'ਸੱਤਾ ਦੇ ਵਧਦੇ ਕੇਂਦਰੀਕਰਨ' 'ਤੇ ਚਰਚਾ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਤਕ ਮਾਰਚ ਕਰਕੇ, ਸਭ ਤੋਂ ਵਧੇਰੇ ਸ਼ੋਸ਼ਿਤ ਹਿੱਸਿਆਂ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ, ਨਵੀਂਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਮੁੱਖ ਮੰਤਰੀ ਵੱਲ 'ਮੰਗ ਪੱਤਰ' ਵੀ ਭੇਜਿਆ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਪੜ੍ਹੇ ਐਲਾਨਨਾਮੇ ਅਨੁਸਾਰ, ਇਨ੍ਹਾਂ ਮੰਗਾਂ 'ਤੇ ਹੀ 13 ਮਈ ਨੂੰ ਜਿਲ੍ਹਾ ਪੱਧਰ 'ਤੇ 'ਮੰਗ ਪੱਤਰ' ਦੇਣ, 9 ਜੁਲਾਈ ਨੂੰ ਪੁੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੰਗਰੂਰ ਕਨਵੈਨਸ਼ਨ ਦਾ ਭਰਵਾਂ ਹਿੱਸਾ ਬਣਨ ਅਤੇ 1 ਜੁਲਾਈ ਤੋਂ ਜਥੇਬੰਦੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਡੀ.ਟੀ.ਐਫ. ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਸਮੁੱਚੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਕਿ, ਪਹਿਲੇ ਸੈਸ਼ਨ ਵਿੱਚ ਝੰਡਾ ਲਹਿਰਾਉਣ ਮੌਕੇ ਸੂਬਾ ਕਮੇਟੀ ਮੈਂਬਰ ਗੁਰਮੁੱਖ ਲੋਕ ਪ੍ਰੇਮੀ ਵੱਲੋਂ ਇਨਕਲਾਬੀ ਗੀਤ ਨਾਲ ਸ਼ੁਰੂਆਤ ਤੋਂ ਬਾਅਦ, ਡੀ.ਟੀ.ਐੱਫ. ਜਲੰਧਰ ਦੇ ਪ੍ਰਧਾਨ ਕੁਲਵਿੰਦਰ ਜੋਸ਼ਨ ਵੱਲੋਂ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ। ਜਿਸ ਉਪਰੰਤ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੜ੍ਹੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਜਿੰਦਰ ਸਿੰਘ ਵਡਾਲਾ ਬਾਂਗਰ ਵੱਲੋਂ ਨਿਭਾਈ ਗਈ। ਦੂਜੇ ਸੈਸ਼ਨ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" ਸਬੰਧੀ ਸੈਮੀਨਾਰ ਵਿੱਚ ਅਤਿੰਦਰਪਾਲ ਘੱਗਾ ਵੱਲੋਂ, 'ਮੁੱਖ ਬੁਲਾਰੇ' ਵਜੋਂ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਲਈ ਸਵਾਗਤੀ ਸ਼ਬਦਾਂ ਤੋਂ ਇਲਾਵਾ ਸੱਤਾ ਦੇ ਸਭ ਤੋਂ ਭਿਆਨਕ, ਗ਼ੈਰ ਜਮਹੂਰੀ ਅਤੇ ਪਿਛਾਖੜੀ ਰੂਪ "ਫਾਸ਼ੀਵਾਦ" ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ।
ਐਡਵੋਕੇਟ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ, ਕੇਂਦਰੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਸੱਤਾ 'ਤੇ ਲਗਾਤਾਰ ਆਪਣਾ ਕੰਟਰੋਲ ਵਧਾ ਰਿਹਾ ਹੈ। ਮੀਡੀਆ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰਦੇ ਹੋਏ, ਸੂਚਨਾਵਾਂ ਰਾਹੀਂ ਲੋਕਾਂ ਦੇ ਦਿਮਾਗ 'ਤੇ ਵੀ ਨਿਯੰਤਰਨ ਕੀਤਾ ਜਾ ਰਿਹਾ ਹੈ। ਐਡਵੋਕੇਟ ਬੈਂਸ ਨੇ ਇਸ ਹੱਲੇ ਦਾ ਟਾਕਰਾ ਕਰਨ ਲਈ ਸਾਂਝੇ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਦਿਆਂ, ਜਥੇਬੰਦ ਹੋਣ ਅਤੇ ਸੰਘਰਸ਼ ਦੀ ਤਿਆਰੀ ਵਿੱਢਣ ਦਾ ਸੱਦਾ ਦਿੱਤਾ। ਇਸੇ ਸੈਸ਼ਨ ਦੌਰਾਨ ਡਾ. ਜਗਦੀਸ਼ ਚੰਦਰ ਨੇ ਦੱਸਿਆ ਕਿ, ਸਰਕਾਰਾਂ ਕਿਵੇਂ ਸਿਹਤ ਦੀਆਂ ਸਮੱਸਿਆਵਾਂ ਦੇ ਡਰ ਖੜ੍ਹੇ ਕਰਕੇ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਜਾ ਰਹੀਆਂ ਹਨ। ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਵੱਲੋਂ ਮੁੱਖ ਬੁਲਾਰੇ ਲਈ ਰੱਖੇ ਧੰਨਵਾਦੀ ਸ਼ਬਦਾਂ ਤੋਂ ਬਾਅਦ, ਬੀਤੇ ਵਿੱਚ ਸਦੀਵੀ ਵਿਛੋੜਾ ਦੇ ਗਏ ਕਿਸਾਨ ਤੇ ਜਨਤਕ ਲਹਿਰ ਦੇ ਸ਼ਹੀਦ ਸਾਥੀ ਦਾਤਾਰ ਸਿੰਘ (ਬਾਨੀ ਪ੍ਰਧਾਨ, ਡੀ.ਟੀ.ਐਫ.) ਅਤੇ ਮਰਹੂਮ ਸਾਥੀ ਅਸ਼ਵਨੀ ਟਿੱਬਾ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਜਿਸ ਮੌਕੇ ਡੀਟੀਐਫ ਆਗੂ ਬਲਵਿੰਦਰ ਕੌਰ ਗੁਰਦਾਸਪੁਰ ਤੋਂ ਇਲਾਵਾ ਸਾਬਕਾ ਆਗੂਆਂ ਗੁਰਬਖਸ਼ੀਸ਼ ਸਿੰਘ ਬਰਾੜ, ਭੁਪਿੰਦਰ ਸਿੰਘ ਵੜੈਚ, ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਝਬੇਲਵਾਲੀ ਅਤੇ ਦਰਸ਼ਨ ਸਿੰਘ ਮੌੜ ਦੀ ਵਿਸ਼ੇਸ਼ ਹਾਜ਼ਰੀ ਰਹੀ।
ਜਨਰਲ ਕੌਂਸਲ ਦੇ ਤੀਜੇ ਸੈਸ਼ਨ ਦੌਰਾਨ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਵਿੱਤ ਦੀ ਸਲਾਨਾ ਰਿਪੋਰਟ ਅਤੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ ਵਲੋਂ ਸੰਵਿਧਾਨਕ ਸੋਧਾਂ ਦਾ ਖਰੜਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਊਸ ਨੇ ਸਰਵਸੰਮਤ ਪ੍ਰਵਾਨਗੀ ਦਿੱਤੀ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਆਰਥਿਕਤਾਵਾਦ ਤੋਂ ਸੁਚੇਤ ਰਹਿੰਦਿਆਂ, ਡੀ.ਟੀ.ਐਫ. ਨੂੰ ਇਨਕਲਾਬੀ ਲੀਹਾਂ 'ਤੇ ਅੱਗੇ ਵਧਾਉਣ ਅਤੇ ਸਾਮਰਾਜ ਤੇ ਫਿਰਕਾਪ੍ਰਸਤੀ ਖ਼ਿਲਾਫ਼ ਲੋਕ ਲਹਿਰਾਂ ਦਾ ਸਹਿਯੋਗੀ ਹਿੱਸਾ ਬਣਨ ਦਾ ਸੱਦਾ ਦਿੱਤਾ। ਇਸ ਮੌਕੇ ਪਿਛਲੇ ਸਮੇਂ ਦੌਰਾਨ ਹੋਈ ਸ਼ਰਤਾ ਅਧਾਰਿਤ ਏਕਤਾ ਪ੍ਰਕਿਰਿਆ ਨੂੰ ਸੰਪੂਰਨ ਕਰਦੇ ਹੋਏ, 3582 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਫੀਪੁਰ ਨੇ ਆਪਣੀ ਜਥੇਬੰਦੀ ਨੂੰ ਡੀ.ਟੀ.ਐਫ. ਦਾ ਅਭਿੰਨ ਹਿੱਸਾ ਬਨਾਉਣ ਦਾ ਐਲਾਨ ਕੀਤਾ। ਤੀਜੇ ਸੈਸ਼ਨ ਦੀ ਸਟੇਜ ਨੂੰ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ ਅਤੇ ਜਗਪਾਲ ਬੰਗੀ ਨੇ ਸੰਚਾਲਿਤ ਕੀਤਾ। ਸਾਥੀ ਗੁਰਮੀਤ ਸੁਖਪੁਰ ਨੂੰ ਜਥੇਬੰਦਕ ਵਿਦਾਇਗੀ ਤੇ ਸਨਮਾਨ ਦੇਣ ਉਪਰੰਤ, ਸੂਬਾ ਕਮੇਟੀ ਮੈਂਬਰ ਬੇਅੰਤ ਫੂਲੇਵਾਲ ਦੀ ਸੂਬਾ ਮੀਤ ਪ੍ਰਧਾਨ ਅਤੇ ਨਿਰਮਲ ਚੁਹਾਣਕੇ ਦੀ ਕਾਰਜਕਾਰੀ ਸੂਬਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ। ਜਨਰਲ ਕੌਂਸਲ ਦੇ ਅੰਤ ਵਿੱਚ ਸੂਬਾ ਪ੍ਰਧਾਨ ਨੇ ਸਰਗਰਮੀਆਂ ਵਿੱਚੋਂ ਮਿਲੇ ਸਬਕ ਤੇ ਸਿੱਟਿਆਂ ਤੇ ਚਰਚਾ ਕਰਦਿਆਂ, ਵਿਭਾਗ ਤੇ ਸਰਕਾਰ ਪੱਧਰ ਦੀਆਂ ਮੰਗਾਂ-ਮਸਲਿਆਂ ਅਤੇ ਜਮਹੂਰੀ ਕਾਰਜਾਂ ਲਈ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰ ਵਰਗਾਂ ਨਾਲ ਸਾਂਝੇ ਫਰੰਟਾਂ ਵਿੱਚ ਸਿਧਾਂਤਕ ਅਸੂਲਾਂ 'ਤੇ ਪਹਿਰਾ ਦਿੰਦਿਆਂ ਏਕਤਾ ਤੇ ਸੰਘਰਸ਼ ਦੀ ਭਾਵਨਾ ਨੂੰ ਮਜਬੂਤ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡੀ.ਐਮ.ਐਫ. ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੇ ਸੂਬਾ ਆਗੂ ਮਮਤਾ ਸ਼ਰਮਾ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਰਘਬੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਸਿੰਘ ਔਜਲਾ, ਨਛੱਤਰ ਸਿੰਘ ਤਰਨਤਾਰਨ, ਪਵਨ ਕੁਮਾਰ ਮੁਕਤਸਰ, ਤੇਜਿੰਦਰ ਸਿੰਘ, ਸੁਖਦੇਵ ਡਾਨਸੀਵਾਲ, ਮਹਿੰਦਰ ਫ਼ਾਜ਼ਿਲਕਾ, ਸੁਖਵਿੰਦਰ ਗਿਰ, ਪਰਮਿੰਦਰ ਮਾਨਸਾ, ਸੁਖਦੇਵ ਸਿਘ, ਮੁਲਖ ਰਾਜ, ਪ੍ਰਿ: ਲਖਵਿੰਦਰ ਸਿੰਘ, ਕੇਵਲ ਕੁਮਾਰ ਪਠਾਨਕੋਟ, ਵਿਕਰਮਜੀਤ ਮਲੇਰਕੋਟਲਾ, ਜੈਮਲ ਸਿੰਘ ਕਪੂਰਥਲਾ ਅਤੇ ਗਿਆਨ ਚੰਦ ਰੂਪਨਗਰ ਆਦਿ ਸ਼ਾਮਿਲ ਰਹੇ।
ਜਾਰੀ ਕਰਤਾ...
ਪਵਨ ਕੁਮਾਰ,9878610601
ਪ੍ਰੈੱਸ ਸਕੱਤਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ
BREAKING : ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇੱਕ ਹੋਰ ਮਾਈਨਿੰਗ ਅਫ਼ਸਰ ਮੁਅੱਤਲ
ਚੰਡੀਗੜ੍ਹ 9 ਮਈ : ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇੱਕ ਹੋਰ ਮਾਈਨਿੰਗ ਅਫ਼ਸਰ ਨੂੰ ਮੁਅੱਤਲ ਕੀਤਾ ਗਿਆ ਹੈ। ਮੁਅੱਤਲ ਕੀਤੇ ਅਫ਼ਸਰ ਰਾਜੀਵ ਗੋਇਲ, ਨਿਗਰਾਨ ਇੰਜੀਨੀਅਰ, ਫਿਰੋਜ਼ਪੁਰ ਕੈਨਾਲ , ਹਲਕਾ ਫਿਰੋਜ਼ਪੁਰ ਵਿਖੇ ਤੈਨਾਤ ਸਨ।
MERITORIOUS SCHOOL ADMISSION 2022-23:ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਲਈ ਅਹਿਮ ਅਪਡੇਟ
MERITORIOUS SCHOOL ADMISSION 2022
ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਲਈ ਅਹਿਮ ਅਪਡੇਟ
ਜਿਨ੍ਹਾਂ ਵਿਦਿਆਰਥੀਆਂ ਵੱਲੋਂ ਮੈਰੀਟੋਰੀਅਸ ਸਕੂਲਾਂ ਲਈ ਫਾਰਮ ਭਰਨ ਸਮੇਂ ਕੋਈ ਗਲਤੀ ਕੀਤੀ ਗਈ ਸੀ ਅਤੇ ਸੋਧ ਸਬੰਧੀ ਮੁੱਖ ਦਫਤਰ ਮੇਲ ਭੇਜੀ ਗਈ ਸੀ ਉਹਨਾਂ ਵਿਦਿਆਰਥੀਆਂ ਦਾ ਡਾਟਾ unlock ਕਰ ਦਿੱਤਾ ਗਿਆ ਹੈ।
correction ਕਰਕੇ ਡਾਟਾ lock ਜ਼ਰੂਰ ਕਰ ਦਿੱਤਾ ਜਾਵੇ । ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ correction ਅੱਜ ਹੀ ਕੀਤੀਆਂ ਜਾਣ । ਜੇਕਰ ਡਾਟਾ lock ਨਹੀਂ ਕੀਤਾ ਜਾਂਦਾ ਉਸ ਸਥਿਤੀ ਵਿੱਚ ਵਿਦਿਆਰਥੀਆਂ ਦਾ ਰੋਲ ਨੰਬਰ ਨਹੀਂ ਆਵੇਗਾ।
MERITORIOUS SCHOOL ADMISSION LOGIN HERE
ਨਸ਼ੇ ਦੇ ਖਾਤਮੇ ਲਈ ਮੁੱਖ ਮੰਤਰੀ ਵੱਲੋਂ ਸਖ਼ਤ ਹਦਾਇਤਾਂ ਜਾਰੀ
ਨਸ਼ੇ ਦੇ ਖ਼ਾਤਮੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਸੱਦੀ। ਬਿਨ੍ਹਾਂ ਕਿਸੇ ਦਬਾਅ ਹਰ ਦੋਸ਼ੀ 'ਤੇ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ।
— Bhagwant Mann (@BhagwantMann) May 9, 2022
ਸਾਡੇ ਨੌਜਵਾਨ ਪੀੜਿਤ ਹਨ, ਦੋਸ਼ੀ ਨਹੀਂ। ਪਹਿਲਾਂ ਵੇਚਣ ਵਾਲਿਆਂ ਨੂੰ ਫੜ ਕੇ ਨਸ਼ੇ ਦੀ ਚੇਨ ਤੋੜੀ ਜਾਵੇਗੀ, ਫ਼ਿਰ ਨੌਜਵਾਨਾਂ ਦਾ ਮੁੜ ਵਸੇਬਾ ਕਰਾਵਾਂਗੇ।
ਸਾਡਾ ਖੁਆਬ - ਨਸ਼ਾ ਮੁਕਤ ਪੰਜਾਬ pic.twitter.com/RSQbRzitKS
OPS STRUGGLE: 22 ਮਈ ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਰਾਸ਼ਟਰੀ ਅੰਦੋਲਨ ਦਾ ਬਿਗਲ ਵਜਾਵਾਂਗੇ- ਜਸਵੀਰ ਸਿੰਘ ਤਲਵਾੜਾ ।
22 ਮਈ ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਰਾਸ਼ਟਰੀ ਅੰਦੋਲਨ ਦਾ ਬਿਗਲ ਵਜਾਵਾਂਗੇ- ਜਸਵੀਰ ਸਿੰਘ ਤਲਵਾੜਾ ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਹੈ ਕਿ ਹੁਣ ਸਾਡਾ ਸੰਘਰਸ਼ ਕੇਵਲ ਰਾਜਾਂ ਚ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਪੂਰੇ ਭਾਰਤ ਚ ਹੋਵੇਗਾ ।ਅਸੀਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮਜ਼ਬੂਰ ਕਰ ਦਿਆਂਗੇ। ਸਾਰੇ ਪੰਜਾਬ ਚ 22 ਦੇ ਐਕਸ਼ਨ ਲਈ ਵੱਡੇ ਪੱਧਰ ਤੇਪੰਜਾਬ ,ਹਰਿਆਣਾ, ਰਾਜਸਥਾਨ,ਉਤਰ ਪ੍ਰਦੇਸ਼, ਮੱਧ ਪ੍ਰਦੇਸ਼,ਤੇਲੰਗਾਨਾ ਆਦਿ ਰਾਜਾਂ ਚ ਜੰਗੀ ਪੱਧਰ ਤੇ ਤਿਆਰੀਆ ਚਲ ਰਹੀਆਂ ਹਨ
ਇਸੇ ਦੌਰਾਨ ਸੂਬਾਈ ਪ੍ਰੈੱਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਹਨਾਂ ਨਾਲ ਅਧਿਆਪਕ ਆਗੂ ਜਗਜੀਤ ਸਿੰਘ ਮਾਨ, ਹੁਸ਼ਿਆਰ ਸਿੰਘ ਨੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ।ਇਸ ਸਮੇਂ ਅਵਤਾਰ ਸਿੰਘ ਹਲਵਾਰਾ, ਗੁਰਸੇਵਕ ਸਿੰਘ ਜਾਂਗਪੁਰ,ਪੰਕਜ ਕੌਸ਼ਲ, ਅਮਨਦੀਪ ਖੇੜਾ,ਰੋਹਿਤ ਅਵਸਥੀ ਆਦਿ ਵੀ ਹਾਜਰ ਸਨ।
EDUCATION BREAKING: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਤੇ ਵੱਡਾ ਫ਼ੈਸਲਾ
ਚੰਡੀਗੜ੍ਹ , 9 ਮਈ
ਪ੍ਰਬੰਧਕੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੀ ਸੂਰਤ ਵਿੱਤ ਦਫਤਰੀ ਕੰਮ-ਕਾਜ ਨੂੰ ਨਿਰਵਿਘਨ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ:- ਕਿ ਜੇਕਰ ਜਿਲ੍ਹਾ ਸਿੱਖਿਆ (ਸੈ.ਸਿ) ਦੀ ਅਸਾਮੀ ਖਾਲੀ ਹੁੰਦੀ ਹੈ ਤਾਂ ਇਸ ਦਾ ਵਾਧੂ ਚਾਰਜ ਉਸੇ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਵੱਲੋਂ ਸੰਭਾਲਿਆ ਜਾਵੇਗਾ।ਮੁਹਾਲੀ (9 ਮਈ) ਪ੍ਰਾਇਮਰੀ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਵੀ ਸੁਣਨ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ
ਪ੍ਰਾਇਮਰੀ ਸਕੂਲ ਮੁਖੀਆਂ ਦੀਆਂ ਸਮੱਸਿਆਵਾਂ ਵੀ ਸੁਣਨ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ
ਜਸਨਦੀਪ ਕੁਲਾਣਾ
ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ,ਹਾਈ ਸਕੂਲਾਂ ਦੇ ਹੈੱਡਮਾਸਟਰ ਅਤੇ ਬਲਾਕ ਸਿੱਖਿਆ ਅਫ਼ਸਰਾਂ ਨਾਲ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ਬਹੁਤ ਹੀ ਆਸ਼ਾਵਾਦੀ ਹੈ ਪ੍ਰੰਤੂ ਸਿੱਖਿਆ ਦਾ ਮੁੱਢਲਾ ਆਰੰਭ ਪ੍ਰੀ ਪ੍ਰਾਇਮਰੀ ਸਿੱਖਿਆ ਤੋਂ ਸੁਰੂ ਹੁੰਦਾ ਹੈ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਪਰ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਮੀਟਿੰਗ ਪ੍ਰਾਇਮਰੀ ਸਕੂਲਾਂ ਦੇ ਸਕੂਲ ਮੁਖੀਆਂ,ਸੈਟਰ ਸਕੂਲ ਮੁਖੀਆਂ ਨਾਲ ਜਰੂਰ ਕਰਨ। ਉਹਨਾਂ ਕਿਹਾ ਕੇ ਸੰਸਾਰ ਦੇ ਵਿਕਸਤ ਦੇਸ਼ਾਂ ਨੇ ਆਪਣਾ ਸਾਰਾ ਧਿਆਨ ਬੱਚੇ ਦੀ ਪ੍ਰਾਇਮਰੀ ਸਿੱਖਿਆ ਤੇ ਕੇਦਰਤ ਕਰਦਿਆਂ ਉਸਨੂੰ ਸਕੈਡਰੀ ਸਿੱਖਿਆ ਵੱਲ ਪ੍ਰੇਰਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਮੱਸਿਆਵਾਂ ਹਨ। ਜਿਨ੍ਹਾਂ ਦਾ ਹੱਲ ਕਰਨ ਉਪਰੰਤ ਹੀ ਪੰਜਾਬ ਦੀ ਸਿੱਖਿਆ ਨੀਤੀ ਨੂੰ ਸੰਸਾਰ ਪੱਧਰ ਤੇ ਵਧੀਆ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਕਿਸੇ ਸਕੂਲ ਵਿੱਚ ਨਾ ਹੀ ਕੋਈ ਸਕੂਲਾਂ ਦੀ ਸਫ਼ਾਈ ਲਈ ਪਾਰਟ ਟਾਈਮ ਸਵੀਪਰ ਹੈ ਅਤੇ ਨਾ ਹੀ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲਾਂ ਤਕ ਲਿਆਉਣ ਲਈ ਕੋਈ ਹੈਲਪਰ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਤੋਂ ਆਉਣ ਵਾਲੇ ਬੱਚਿਆਂ ਲਈ ਵੈਨਾਂ ਦਾ ਪ੍ਰਬੰਧ ਕਰਨਾ ਵੀ ਅਜੋਕੇ ਸਮੇਂ ਦੀ ਪਹਿਲੀ ਲੋੜ ਹੈ। ਉਹਨਾਂ ਮੰਗ ਕੀਤੀ ਕੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ,ਪ੍ਰਾਇਮਰੀ ਸਕੂਲਾਂ ਵਿਚ ਮੁੱਢਲਾ ਢਾਂਚਾ ਸਮਾਰਟ ਲਾਇਬਰੇਰੀਆਂ, ਸਮਾਰਟ ਖੇਡਾਂ ਦੇ ਮੈਦਾਨ ,ਸਵਿਮਿੰਗ ਪੂਲ,ਸਾਇੰਸ ਲੈਬ, ਕੰਪਿਊਟਰ ਲੈਬ, ਵਧੀਆ ਦਫ਼ਤਰ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਵਰਦੀਆਂ, ਦੁਪਹਿਰ ਦਾ ਭੋਜਨ ਅਤੇ ਵੱਖਰੇ ਸ਼ਾਨਦਾਰ ਬੱਚਿਆਂ ਦੀ ਉਮਰ ਪੱਧਰ ਦੇ ਕਮਰਿਆਂ ਦਾ ਪ੍ਰਬੰਧ ਵੀ ਇਕ ਅਹਿਮ ਲੋਡ਼ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਸਕੂਲ ਮੁਖੀਆਂ ਨਾਲ ਘੱਟੋ ਘੱਟ ਇੱਕ ਮੀਟਿੰਗ ਜ਼ਰੂਰ ਕੀਤੀ ਜਾਵੇ ਤਾਂ ਜੋ ਸਿੱਖਿਆ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇ।
DISTT AND SESSION JUDGE LUDHIANA RECRUITMENT 2022: ਜਿਲ੍ਹਾ ਅਤੇ ਸੈਸ਼ਨ ਜੱਜ ਲੁਧਿਆਣਾ ਆਫਿਸ ਵਿੱਖੇ 37 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
- Distt and session Judge ludhiana official website
- Distt and session Judge Ludhiana recruitment 2022
- Distt and session Judge Ludhiana vacancy 2022 official notification.
- Distt and session Judge ludhiana recruitment 2022, age qualification.
- Distt and session Judge Ludhiana recruitment How to apply for posts.
- JE RECRUITMENT IN WATER AND SANITATION DEPARTMENT PUNJAB 2022 (More updates DOWNLOAD HERE)
- VDO/ GRAM SEWAK 792 POSTS RECRUITMENT 2022 ( More updates DOWNLOAD HERE) 283 POSTS CLERK (LEGAL) RECRUITMENT PUNJAB 2022 ( More Updates DOWNLOAD HERE)
- 917 POSTS CLERK CUM DATA ENTRY OPERATOR JOBS PUNJAB 2022 ( More updates DOWNLOAD HERE)
PUNJAB GOVT JOBS 2022 : ਦੇਖੋ ਪੰਜਾਬ ਸਰਕਾਰ 2022 ਦੀਆਂ ਸਰਕਾਰੀ ਨੋਕਰੀਆਂ ਇੱਥੇ
Application starts on | Name of DEPARTMENT | LAST DATE FOR APPLYING/ OFFICIAL NOTIFICATION |
---|---|---|
ਟੈਲੀਗ੍ਰਾਮ | ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ | ( JOIN HERE ) |
-05-2022 | JE RECRUITMENT IN WATER AND SANITATION DEPARTMENT PUNJAB 2022 | -06 2022 (DOWNLOAD HERE) |
05-2022 | VDO/ GRAM SEWAK 792 POSTS RECRUITMENT 2022 | (DOWNLOAD HERE) |
15-05-2022 | 283 POSTS CLERK (LEGAL) RECRUITMENT PUNJAB 2022 | JUNE 2022 ( DOWNLOAD HERE) |
15-05-2022 | 917 POSTS CLERK CUM DATA ENTRY OPERATOR JOBS PUNJAB 2022 | JUNE 2022 ( DOWNLOAD HERE) |
05-2022 | SYLLABUS MASTER CADRE RECRUITMENT 2022 | ( DOWNLOAD HERE) |
05-2022 | PPSC DISTT MANAGER RECRUITMENT 2022 | ( DOWNLOAD HERE) |
05-2022 | ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022 | ( DOWNLOAD HERE) |
05-2022 | CDPO RECRUITMENT 2022 | ( DOWNLOAD HERE) |
05-2022 | PUNJAB POST OFFICE RECRUITMENT 2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022 | ( DOWNLOAD HERE) |
05-2022 | ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
30-04-2022 | DISTT ATTORNEY RECRUITMENT PUNJAB 2022 | 20/5/2022 (DOWNLOAD HERE) |
05-2022 | BHASHA VIBHAG RECRUITMENT 2022 | (DOWNLOAD HERE) |
05-2022 | sswcd RECRUITMENT 2022; ਸਮਾਜਿਕ ਸੁਰੱਖਿਆ ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ | ( DOWNLOAD HERE) |
04-2022 | PNB RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 | 05-2022 (DOWNLOAD HERE) |
05-2022 | PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022 | ( DOWNLOAD HERE) |
05-2022 | ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
05-2022 | PUNJAB LOCAL GOVT RECRUITMENT 2022 | 05-2022 ( DOWNLOAD HERE ) |
05-2022 | ਗ੍ਰਾਮ ਸੇਵਕ ਭਰਤੀ ਪੰਜਾਬ 2022 | 05-2022 ( DOWNLOAD HERE) |
05-2022 | ਪੰਜਾਬ ਫਾਰੈਸਟ ਗਾਰਡ ਭਰਤੀ 2022 | 05-2022 ( DOWNLOAD HERE) |
05-2022 | VDO/ GRAM SEWAK BHARTI PUNJAB 2022 | 05-2022 ( DOWNLOAD HERE) |
05-2022 | PUNJAB FOREST GUARD RECRUITMENT 2022 | 05-2022 ( DOWNLOAD HERE) |
-05-2022 | SENIOR ASSISTANT RECRUITMENT EDUCATION DEPARTMENT 2022 | -05 2022 (DOWNLOAD HERE) |
-05-2022 | LEGAL ASSISTANT RECRUITMENT IN EDUCATION DEPARTMENT 2022 | -05 2022 (DOWNLOAD HERE) |
-05-2022 | CLERK CUM DATA ENTRY OPERATOR RECRUITMENT 2022 | -05 2022 (DOWNLOAD HERE) |
-05-2022 | LIBRARIAN RECRUITMENT 2022 | -05 2022 (DOWNLOAD HERE) |
05- 2022 | CLERK RECRUITMENT IN EDUCATION DEPARTMENT 2022 | -05 2022 (DOWNLOAD HERE) |
22-04-2022 | POWER COM RECRUITMENT 2022 | 20-05 2022 (DOWNLOAD HERE) |
14-04-2022 | DISTT AND SESSION JUDGE OFFICE BARNALA RECRUITMENT | 13-05 2022 (APPLY HERE) |
06-04-2022 | PSPCL RECRUITMENT (WRITTEN TEST ) | 22-04 2022 (DOWNLOAD HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
12-04-2022 | PSOU NON TEACHING RECRUITMENT 2022 | 09-05 2022 (APPLY HERE) |
06-04-2022 | PGI JUNIOR AUDITOR RECRUITMENT | 05-05 2022 (APPLY HERE) |
06-04-2022 | KMV JALANDHAR RECRUITMENT 2022 | 20-04 2022 (APPLY HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
06-04-2022 | PPSC DISTT ATTORNEY GENERAL RECRUITMENT 2022 | 26-04 2022 (ਅਪਲਾਈ ਕਰੋ ) |
04-01-2022 | PUNJAB SCHOOL TEACHER RECRUITMENT 2022 | 20-04 2022 (ਅਪਲਾਈ ਕਰੋ ) |
30-03-2022 | MGSIPAP CHANDIGARH 2022 | 24-04 2022 (ਅਪਲਾਈ ਕਰੋ ) |
30-03-2022 | BFSU RECRUITMENT 2022 (ADVT -2) | 28-04 2022 (ਅਪਲਾਈ ਕਰੋ ) |
30-03-2022 | GNDU RECRUITMENT 2022 | 13-04-2022 ( APPLY HERE) |
30-03-2022 | DAV COLLEGE RECRUITMENT 2022 | 28-04 2022 (ਅਪਲਾਈ ਕਰੋ ) |
30-03-2022 | ਪੰਜਾਬ ਜੇਲ ਵਿਭਾਗ ਭਰਤੀ 2022 | 11-04-2022 (ਅਪਲਾਈ ਕਰੋ ) |