Friday, 6 May 2022

ਸਿੱਖਿਆ ਖੇਤਰ ਚ ਕ੍ਰਾਂਤੀ ਤਬਦੀਲੀ ਅਧਿਆਪਕ ਹੀ ਲਿਆ ਸਕਦੇ ਨੇ-ਸਿੱਖਿਆ ਮੰਤਰੀ ਮੀਤ ਹੇਅਰ

 ਸਿੱਖਿਆ ਖੇਤਰ ਚ ਕ੍ਰਾਂਤੀ ਤਬਦੀਲੀ ਅਧਿਆਪਕ ਹੀ ਲਿਆ ਸਕਦੇ ਨੇ-ਸਿੱਖਿਆ ਮੰਤਰੀ ਮੀਤ ਹੇਅਰ


ਸਿੱਖਿਆ ਮੰਤਰੀ ਨੇ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਦਾ ਲਿਆ ਜਾਇਜ਼ਾ



ਚੰਡੀਗੜ੍ਹ 06 ਮਈ (ਹਰਦੀਪ ਸਿੰਘ ਸਿੱਧੂ) ਸਿੱਖਿਆ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਅਧਿਆਪਕ ਵਰਗ ਦੇ ਸਹਿਯੋਗ ਦੀ ਅਹਿਮ ਲੋੜ ਹੈ। ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਸਿੱਖਿਆ ਵਿਵਸਥਾ ਵੱਲ ਬਿਲਕੁੱਲ ਧਿਆਨ ਨਹੀ ਦਿੱਤਾ, ਜਿਸ ਕਰਕੇ ਸਿੱਖਿਆ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਦਾ ਦੌਰਾ ਕਰਨ ਵੇਲੇ ਸੰਸਥਾਨ ’ਚ ਰੱਖੇ ਸਾਦੇ ਸਮਾਗਮ ਦੌਰਾਨ ਕੀਤਾ।

ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਦੂਜੇ ਸੂਬਿਆ ਦੇ ਮੁਕਾਬਲੇ ਬੁਲੰਦੀਆਂ ’ਤੇ ਲਿਆਉਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਦੇ ਲਈ ਅਧਿਆਪਕਾਂ ਨੂੰ ਵੀ ਉੱਚ ਪੱਧਰੀ ਸਿਖਲਾਈ ਦਿਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਸਕੂਲਾਂ ਵਿਚ ਹਰ ਲੋੜੀਂਦੀ ਜ਼ਰੂਰਤ ਪੂਰੀ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸੁਚੱਜੀ ਸਿੱਖਿਆ ਅਤੇ ਪੜਾਈ ਦਾ ਵਧੀਆ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਪੰਜਾਬ ਨੂੰ ਆਪਣੇ ਖੰਭਾਂ ’ਤੇ ਲੈ ਕੇ ਉੱਡ ਸਕਣ।

ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿਖੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਜਲਦੀ ਮੈਰਿਟ ਦੇ ਆਧਾਰ ’ਤੇ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਆਪ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦਾ ਕੋਈ ਵੀ ਲੋੜਵੰਦ ਨੌਜਵਾਨ ਆਰਥਿਕ ਤੰਗੀ ਕਾਰਣ ਪੜਨ ਤੋਂ ਵਾਂਝਾਂ ਨਾ ਰਹੇ, ਜਿਸਦੇ ਲਈ ਸਰਕਾਰੀ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ’ਚ ਹਰੇਕ ਲੋੜੀਂਦੇ ਪ੍ਰਬੰਧਾਂ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।

ਉਨਾਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਦੀ ਦਿੱਖ ਨੂੰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਆਧੁਨਿਕ ਸੁਵਿਧਾਵਾਂ ਨਾਲ ਪੰਜਾਬ ਅੰਦਰ ਸਮਾਰਟ ਡਾਇਟ ਦਾ ਦਰਜ਼ਾ ਦਿਵਾਉਣ ਲਈ ਪਿ੍ਰੰਸੀਪਲ ਡਾ. ਬੂਟਾ ਸਿੰਘ ਸੇਖੋਂ ਸਮੇਤ ਹੋਰਨਾਂ ਅਧਿਆਪਕ ਸਾਹਿਬਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਆਪਣੇ ਪੱਧਰ ਦੇ ਆਪੋ ਆਪਣੀਆਂ ਸੰਸਥਾਵਾਂ ਨੂੰ ਬਿਹਤਰ ਬਣਾਇਆ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਹੋਰ ਵੀ ਵਧੀਆ ਮੰਚ ਮੁਹੱਈਆ ਕਰਵਾਇਆ ਜਾਵੇਗਾ।

ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਇਸ ਤੋਂ ਪਹਿਲਾ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਭੀਮ ਰਾਓ ਅੰਬੇਦਕਰ ਸਟੈਮ ਲੈਬ ਦਾ ਉਦਘਾਟਨ ਕੀਤਾ ਅਤੇ ਕਲਾਸ ਰੂਮ, ਕੰਪਿਊਟਰ ਲੈਬ, ਖੇਡ ਮੈਦਾਨ, ਓਪਨ ਜਿੰਮ ਅਤੇ ਅੰਗਰੇਜ਼ੀ ਲੈਬ ਤੋਂ ਇਲਾਵਾ ਆਰਟ ਰੂਮ ਦਾ ਵੀ ਜਾਇਜ਼ਾ ਲਿਆ। ਡਾਇਟ ਵਿਦਿਆਰਥੀਆਂ ਵੱਲੋਂ ਸਮਾਗਮ ਦੌਰਾਨ ਸਵਾਗਤੀ ਗੀਤ ਰਾਹੀਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧਰਾਮ, ਹਲਕਾ ਵਿਧਾਇਕ ਸਰਦੂਲਗੜ ਗੁਰਪ੍ਰੀਤ ਸਿੰਘ ਬਣਾਂਵਾਲੀ, ਡਾਇਰੈਕਟਰ ਐਸ.ਸੀ.ਈ.ਆਰ.ਟੀ ਡਾ. ਮਨਿੰਦਰ ਸਿੰਘ ਸਰਕਾਰੀਆ, ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ, ਜ਼ਿਲਾ ਪੁਲਿਸ ਮੁਖੀ ਗੋਰਵ ਤੁਰਾ, ਚਰਨਜੀਤ ਸਿਘ ਅੱਕਾਂਵਾਲੀ ਜ਼ਿਲਾ ਪ੍ਰਧਾਨ ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਦਿਆਰਥੀ ਹਾਜ਼ਰ ਸਨ।

ਸਿੱਖਿਆ ਵਿਭਾਗ ਦੇ ਮੁਲਾਜ਼ਮ ਆਪਣਾ ਮੁਕੰਮਲ ਰਿਕਾਰਡ ਈ ਪੰਜਾਬ ਤੇ ਅਪਲੋਡ ਕਰਨ: ਸਹਾਇਕ ਡਾਇਰੈਕਟਰ

 

ETT TO HT PROMOTION: ਡੀਪੀਆਈ ਵਲੋਂ ਈਟੀਟੀ ਤੋਂ ਹੈਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਸਮੂਹ ਡੀਈਓ ਨੂੰ ਹਦਾਇਤਾਂ ਜਾਰੀ

 

PSEB 5TH BOARD RESULT 2022: ਕਿਹੜਾ ਜ਼ਿਲ੍ਹਾ ਰਿਹਾ ਨੰਬਰ -1 , ਪੜ੍ਹੋ ਇਥੇ

ਮੋਹਾਲੀ 6 ਮਈ,2022: ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਅਨੁਸਾਰ  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਤੀਜੇ ਵਿੱਚ ਨੰਬਰ 1 ਤੇ ਰਿਹਾ।

PSEB 5TH BOARD RESULT OUT: ਸਿੱਖਿਆ ਬੋਰਡ ਨੇ ਐਲਾਨਿਆ 5 ਵੀਂ ਦਾ ਨਤੀਜਾ, ਦੇਖੋ ਟਾਪਰ ਰਹੇ ਵਿਦਿਆਰਥੀ

ਮੋਹਾਲੀ 6 ਮਈ,2022: ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ , ਕਪੂਰਥਲਾ ਦੇ 2 ਵਿਦਿਆਰਥੀਆਂ ਨੇ  ਪਹਿਲਿਆਂ 3 ਪੋਜੀਸਨਾ ਵਿਚੋਂ 2 ਪੋਜੀਸਨਾ   ਹਾਸਲ ਕੀਤੀਆਂ ਹਨ। 


ਐੱਸ.ਸੀ.ਈ.ਆਰ.ਟੀ. ਵੱਲੋਂ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰਾਂ ਦੀ ਸਿਖਲਾਈ ਸਬੰਧੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ

 ਐੱਸ.ਸੀ.ਈ.ਆਰ.ਟੀ. ਵੱਲੋਂ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰਾਂ ਦੀ ਸਿਖਲਾਈ ਸਬੰਧੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ


ਐੱਸ.ਏ.ਐੱਸ. ਨਗਰ 6 ਮਈ (  )


ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਵਿੱਚ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵਿਸ਼ਾ ਅਧਾਰਿਤ ਸਿੱਖਣ-ਸਿਖਾਉਣ ਦੀਆਂ ਵਿਧੀਆਂ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਮੈਂਟਰਾਂ ਦੀ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ।




ਇਸ ਸਿਖਲਾਈ ਵਰਕਸ਼ਾਪ ਨੂੰ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ, ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ, ਚੰਦਰ ਸ਼ੇਖਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ/ਸਮਾਜਿਕ ਸਿੱਖਿਆ ਨੇ ਵੀ ਸੰਬੋਧਨ ਕੀਤਾ।

ਸਿਖਲਾਈ ਵਰਕਸ਼ਾਪ ਸਬੰਧੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਵਰਕਸ਼ਾਪ ਦੌਰਾਨ ਵੱਖ ਵੱਖ ਰਿਸੋਰਸ ਪਰਸਨਾਂ ਨੇ ਅੰਗਰੇਜ਼ੀ ਵਿਸ਼ੇ ਲਈ ਪੜ੍ਹਣ, ਲਿਖਣ, ਬੋਲਣ ਦੇ ਕੌਸ਼ਲਾਂ ਵਿੱਚ ਸੁਧਾਰ ਅਤੇ ਪਰਪੱਕਤਾ ਲਿਆਉਣ ਲਈ ਜ਼ਿਲ੍ਹਾ ਮੈਂਟਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਗਰਾਮਰ ਦੀ ਸੂਝਬੂਝ ਅਤੇ ਸ਼ਬਦਾਵਲੀ ਨੂੰ ਹੋਰ ਚੰਗੇਰਾ ਬਣਾਉਣ ਲਈ ਵੀ ਨਵੀਆਂ ਅਤੇ ਨਿਵੇਕਲੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਪਾਠਕ੍ਰਮ ਨੂੰ ਜਮਾਤ ਵਿੱਚ ਪੜ੍ਹਾਉਣ ਲਈ ਸਮਾਰਟ ਤਕਨਾਲੋਜੀ ਦੀ ਬਾਖੂਬੀ ਵਰਤੋਂ ਕਰਨ ਲਈ ਵੀ ਰਿਸੋਰਸ ਪਰਸਨਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੀ। ਬੱਚਿਆਂ ਨੂੰ ਪਾਠ ਪੜ੍ਹਾਉਣ ਉਪਰੰਤ ਉਹਨਾਂ ਦੀ ਸਮਝ ਦੀ ਪਰਖ ਲਈ ਪ੍ਰਸ਼ਨ ਪੱਤਰਾਂ ਦੀ ਰੂਪਰੇਖਾ ਸਬੰਧੀ ਵੀ ਵਰਕਸ਼ਾਪ ਦੌਰਾਨ ਚਰਚਾ ਕੀਤੀ ਗਈ।

ਇਸ ਸਿਖਲਾਈ ਵਰਕਸ਼ਾਪ ਵਿੱਚ ਸਟੇਟ ਟੀਮ ਵੱਜੋਂ ਨਵਨੀਤ ਕੌਰ, ਇਕਬਾਲ ਕੌਰ, ਹਰਦਵਿੰਦਰ ਸਿੰਘ, ਅਤੇ ਕਵਿਤਾ ਸਭਰਵਾਲ, ਡਿੰਪੀ, ਚਾਰੂ, ਸ਼ਰਨਜੀਤ ਸਿੰਘ, ਵਿਜੇ ਗੁਪਤਾ, ਗੌਤਮ ਗੌੜ, ਜਸਵਿੰਦਰ ਪਾਲ, ਗੌਰਵ ਦੁੱਗਲ, ਜਗਤਾਰ ਸਿੰਘ ਅਤੇ ਗੁਰਮੇਲ ਸਿੰਘ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ।

PTM IN SCHOOL MAY 2022: ਸਿੱਖਿਆ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ ਦਾ ਸ਼ਡਿਊਲ ਜਾਰੀ

 

MID DAY MEAL SCHEME PUNJAB: ਵਿਦਿਆਰਥੀਆਂ ਤੋਂ ਭਾਂਡੇ ਸਾਫ਼ ਕਰਵਾਉਣ ਸਬੰਧੀ, ਮੌਜੂਦਾ ਹਦਾਇਤਾਂ

 

ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਹਿਮ ਖਬਰ: ਸਿੱਖਿਆ ਬੋਰਡ ਵੱਲੋਂ 7 ਮਈ ਨੂੰ ਹੋਣ ਵਾਲੀ ਪ੍ਰੀਖਿਆ ਦੀ ਡੇਟ ਸੀਟ ਵਿੱਚ ਬਦਲਾਅ

PSEB BOARD EXAM DATE SHEET 2022
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵਿੱਚ ਤਬਦੀਲੀ ਕੀਤੀ ਗਈ ਹੈ। 7 ਮਈ ਨੂੰ ਹੋਣ ਵਾਲੀ ਪ੍ਰੀਖਿਆ 23 ਮਈ ਨੂੰ ਹੋਵੇਗੀ, ਅਤੇ 23 ਮਈ ਨੂੰ ਹੋਣ ਵਾਲੀ ਪ੍ਰੀਖਿਆ 7 ਮਈ ਨੂੰ ਹੋਵੇਗੀ ਼਼਼਼।

JUNIOR DRAFTSMAN RESULT OUT : ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜੂਨੀਅਰ ਡਰਾਫਟਸਮੈਨ ਭਰਤੀ ਦਾ ਨਤੀਜਾ ਘੋਸ਼ਿਤ, ਕਰੋ ਡਾਊਨਲੋਡ

ਅਧੀਨ ਸੇਵਾਵਾਂ ਚੋਣ ਬੋਰਡ ਜੁਨੀਅਰ ਡਰਾਫਟਸਮੈਨ ਭਰਤੀ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ ਚੈਕ ਕਰਨ ਲਈ, ਲਿੰਕ ਹੇਠਾਂ ਦਿੱਤੇ ਗਏ ਹਨ।


  06-05-2022 - Click here to view Result of Drawing Skill Test (AutoCAD) for the post of Junior Draftsman (Architectural) held on 18-12-2021 (Advertisement No.12/2021)  


 06-05-2022 - Click here to view Result of Drawing Skill Test (AutoCAD) for the post of Junior Draftsman (Mechanical) held on 18-12-2021 (Advertisement No.12/2021) 


 06-05-2022 - Click here to view Result of Drawing Skill Test (AutoCAD) for the post of Junior Draftsman (Civil) held on 18/19-12-2021 (Advertisement No.12/2021) 




ETI RECRUITMENT ; ਮੈਰਿਟ ਸੂਚੀ ਜਾਰੀ, ਉਮੀਦਵਾਰਾਂ ਨੂੰ ਦਸਤਾਵੇਜ਼ ਚੈਕ ਕਰਵਾਉਣ ਲਈ ਸੱਦਾ

 ETI RECRUITMENT 2022

ਆਬਕਾਰੀ ਤੇ ਕਰ ਵਿਭਾਗ, ਪੰਜਾਬ ਆਬਕਾਰੀ ਤੇ ਕਰ ਨਿਰੀਖਕਾਂ ਦੀ ਭਰਤੀ ਸਬੰਧੀ ਜਨਤਕ ਸੂਚਨਾਂ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ  ਆਬਕਾਰੀ ਤੇ ਕਰ ਨਿਰੀਖਕ ਦੀ ਨਿਯੁਕਤੀ ਸਬੰਧੀ ਮੈਰਿਟ ਲਿਸਟ ਇਸ ਦਫਤਰ ਨੂੰ ਭੇਜੀ ਗਈ ਹੈ। 



ਇਹ ਲਿਸਟ ਵਿਭਾਗ ਦੀ ਵੈਬਸਾਇਟ taxation.punjab.gov.in and excise.punjab.gov.in ਤੇ ਪਾ ਦਿੱਤੀ ਗਈ ਹੈ।

ਜਿਹਨਾਂ ਉਮੀਦਵਾਰਾਂ ਦਾ ਨਾਮ ਇਸ ਲਿਸਟ ਵਿੱਚ ਸ਼ਾਮਿਲ ਹਨ, ਮਿਤੀ 11-05-2022 ਨੂੰ ਹੋਠ ਦਰਸਾਏ ਅਸਲ ਦਸਤਾਵੇਜਾਂ ਸਮੇਤ ਕਮਰਾ ਨੰਬਰ 10, ਦਫਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਭੁਪਿੰਦਰਾ ਰੋਡ, ਪਟਿਆਲਾ ਵਿਖੇ ਹਾਜਰ ਹੋਣ ਲਈ   ਸੱਦਾ ਦਿੱਤਾ ਗਿਆ ਹੈ ।


ਦਸਤਾਵੇਜ਼ਾਂ ਦੀ ਡਿਊਟੀ: 
 1) ਵਿਦਿਅਕ ਯੋਗਤਾ ਸਰਟੀਵਿਕੇਟਜ 2) ਕੰਪਿਊਟਰ ਸਰਟੀਫਿਕੇਟ ਤੇ ਰਿਜ਼ਰਵੇਸ਼ਨ ਸਬੰਧੀ ਸਰਟੀਫਿਕੇਟ 4) ਤਾਜਾ ਤਸਦੀਕਸੁਦਾ ਫੋਟੋ 5 ਆਧਾਰ ਕਾਰਡ 6) ਉਮਰ ਸਬੰਧੀ ਪਰੂਫ 7) ਰਿਹਾਇਸ਼ ਸਬੰਧੀ ।


MERIT LIST ETI ( EXCISE AND TEXATION INSPECTOR ) 2022 DOWNLOAD HERE






MASTER/LECTURER/ACT RECRUITMENT 2022: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ

ਸਿੱਖਿਆ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਮਿਤੀਆਂ ਨੂੰ ਦਿੱਤੇ ਵਿਗਿਆਪਨਾਂ ਵਿੱਚ 343 ਲੈਕਚਰਾਰ, 4161 ਮਾਸਟਰ ਕਾਡਰ ਅਤੇ 250 ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ/ਬੈਕਲਾਗ ਅਸਾਮੀਆਂ ਦੀ ਭਰਤੀ ਸਬੰਧੀ ਉਮੀਦਵਾਰਾਂ ਪਾਸੋਂ ਮਿਤੀ 05-05-2022 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। 




ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀ-ਬੇਨਤੀਆਂ ਅਨੁਸਾਰ ਅਪਲਾਈ ਕਰਨ ਵਿੱਚ ਆ ਰਹੀਆਂ ਤਕਨੀਕੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨ-ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ 15-05-2022 ਤੱਕ ਵਾਧਾ ਕੀਤਾ ਜਾਂਦਾ ਹੈ। ਬਾਕੀ ਸ਼ਰਤਾਂ ਅਤੇ ਸ਼ਾਨਾਂ (Terris and Conditions) ਵਿਭਾਗ ਦੀ ਵੈੱਬ ਵੈਬਸਾਈਟ www.educationrecruitmentboard.com ਤੇ ਉਪਲੰਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ।



CM MEETING WITH SCHOOL HEADS: ਮੁੱਖ ਮੰਤਰੀ ਭਗਵੰਤ ਮਾਨ 10 ਮਈ ਨੂੰ ਸੂਬੇ ਦੇ ਸਮੂਹ ਸਕੂਲ ਮੁਖੀਆਂ ਨਾਲ ਕਰਨਗੇ ਮੀਟਿੰਗ

 

ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਸ਼ਨੀਵਾਰ ਤੱਕ ਕੋਈ ਛੁੱਟੀ ਨਹੀਂ - ਪੜ੍ਹੋ ਕਿਉਂ?

 ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਸ਼ਨੀਵਾਰ ਤੱਕ ਕੋਈ ਛੁੱਟੀ ਨਹੀਂ - ਪੜ੍ਹੋ ਕਿਉਂ?



ਚੰਡੀਗੜ੍ਹ, 6 ਮਈ 2022 : ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਨਾਲ ਤੈਅ ਮੀਟਿੰਗ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਸ਼ਨੀਵਾਰ ਤੱਕ ਛੁੱਟੀ ਲੈਣ ਤੋਂ ਰੋਕ ਦਿੱਤਾ ਗਿਆ ਹੈ।


ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਅਤੇ ਸਟਾਫ/ਅਧਿਕਾਰੀ ਸ਼ਨੀਵਾਰ ਤੱਕ ਛੁੱਟੀ ਨਹੀਂ ਲੈ ਸਕਣਗੇ। ਜੇਕਰ ਕਿਸੇ ਨੇ ਬਹੁਤ ਜ਼ਰੂਰੀ ਛੁੱਟੀ ਲੈਣੀ ਹੈ ਤਾਂ ਪ੍ਰਮੁੱਖ ਸਿੱਖਿਆ ਸਕੱਤਰ ਤੋਂ ਲਈ ਜਾਵੇਗੀ।

PSEB 5TH CLASS RESULT MARCH 2022: ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦਾ ਨਤੀਜਾ ਕਲ੍ਹ 6 ਮਈ ਨੂੰ ਜਾਵੇਗਾ ਐਲਾਨਿਆ

ਮੋਹਾਲੀ 16 ਅਪ੍ਰੈਲ ( jobsoftoday)

 


ਮੋਹਾਲੀ , 5 ਮਈ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦੇ ਨਤੀਜੇ ਐਲਾਨ ਕਰਨ ਸਬੰਧੀ ਘੋਸ਼ਣਾ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ਼. ਯੋਗਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5ਵੀਂ ਜਮਾਤ ਬੋਰਡ ਪ੍ਰੀਖਿਆਵਾਂ ਦਾ ਸਾਲਾਨਾ ਨਤੀਜਾ ਅੱਜ 6 ਮਈ ਨੂੰ ਐਲਾਨਿਆ ਜਾਵੇਗਾ। ਇਹ ਨਤੀਜਾ ਸਾ਼ਮ 3:30 ਵਜੇ ਘੋਸ਼ਿਤ ਕੀਤਾ ਜਾਵੇਗਾ।

LINK FOR 5TH RESULT ONLINE CLICK HERE ( AVAILABLE SOON) 

5 ਵੀਂ ਜਮਾਤ ਦਾ ਨਤੀਜਾ ਆਨਲਾਈਨ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( available soon)


ਇਹ ਵੀ ਪੜ੍ਹੋ : ਆਨਲਾਈਨ ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ? 


   ਨਤੀਜੇ ਸਬੰਧੀ ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )

RECENT UPDATES

Today's Highlight