Wednesday, 4 May 2022

TEACHER TRANSFER: ਬਦਲੀਆਂ ਸਬੰਧੀ ਡਾਟਾ 5 ਮਈ ਤੱਕ ਈ ਪੰਜਾਬ ਤੇ ਅਪਲੋਡ ਕਰਨ ਸਬੰਧੀ

 

ਪੀਪੀਐਸਸੀ ਵਲੋਂ ਉਦਯੋਗ ਅਤੇ ਵਣਜ ਵਿਭਾਗ ਵਿੱਚ ਭਰਤੀ ਲਈ ਐਡਮਿਟ ਕਾਰਡ ਅਤੇ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

ਹਜਾਰਾਂ ਸਕੂਲ ਮੁਖੀਆਂ ਦਾ ਇੱਕ ਥਾਈਂ ਇਕੱਠ ਕਰਨ ਦੀ ਤਜਵੀਜ਼ ਗ਼ੈਰਵਾਜਬ: ਡੀ.ਟੀ.ਐਫ.

 ਹਜਾਰਾਂ ਸਕੂਲ ਮੁਖੀਆਂ ਦਾ ਇੱਕ ਥਾਈਂ ਇਕੱਠ ਕਰਨ ਦੀ ਤਜਵੀਜ਼ ਗ਼ੈਰਵਾਜਬ: ਡੀ.ਟੀ.ਐਫ. 


4 ਮਈ, ( ): ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕਰਕੇ, ਪੰਜਾਬ ਭਰ ਦੇ ਹਜ਼ਾਰਾਂ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ 7 ਮਈ ਵਾਲੇ ਦਿਨ ਇਕ ਜਗ੍ਹਾ ਇਕੱਠੇ ਕਰਕੇ ਮੀਟਿੰਗ ਕਰਨ ਦੇ ਢੰਗ ਤਰੀਕੇ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਗ਼ੈਰ ਵਾਜਬ ਕਰਾਰ ਦਿੰਦਿਆਂ ਕਿਹਾ ਕਿ, ਵਿਭਾਗੀ ਸੰਵਿਧਾਨਿਕ ਢਾਂਚੇ ਦੀ ਉਲੰਘਣਾ ਕਰਕੇ ਅਜਿਹੇ ਇਕੱਠ ਕਰਨਾ ਮਹਿਜ਼ ਸਿਆਸੀ ਵਿਖਾਵੇਬਾਜ਼ੀ ਤੋਂ ਪ੍ਰੇਰਿਤ ਜਾਪਦਾ ਹੈ। ਜਦ ਕਿ ਸਕੂਲ ਮੁਖੀਆਂ ਨੂੰ ਕੋਈ ਵੀ ਹਦਾਇਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ, ਬਿਨਾਂ ਖੱਜਲ ਖੁਆਰ ਕੀਤਿਆਂ ਜ਼ਿਲ੍ਹਾ ਪੱਧਰ 'ਤੇ ਵੀ ਦਿੱਤੀ ਜਾ ਸਕਦੀ ਹੈ। ਇਸ ਸਭ ਦੇ ਮੱਦੇਨਜ਼ਰ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਇਸ ਫ਼ੈਸਲੇ ਨੂੰ ਰੀਵਿਊ ਕਰਨ ਦੀ ਮੰਗ ਕੀਤੀ ਹੈ।ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਸੈਕੰਡਰੀ ਅਤੇ ਪ੍ਰਾਇਮਰੀ ਵਿਭਾਗਾਂ ਵਿੱਚ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਹਿਮ ਕੜੀ ਵਜੋਂ ਸ਼ਾਮਲ ਹਨ, ਜਿਨ੍ਹਾਂ ਨਾਲ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਮੀਟਿੰਗ ਕਰਕੇ ਆਪਣਾ ਸੰਦੇਸ਼ ਜਾਂ ਹਦਾਇਤਾਂ ਹੇਠਾਂ ਤਕ ਬਹੁਤ ਆਸਾਨੀ ਨਾਲ ਪੁੱਜਦਾ ਕਰ ਸਕਦੇ ਹਨ। ਜਿਸ ਦੀ ਅਗਲੀ ਕੜੀ ਵਜੋਂ ਜ਼ਿਲ੍ਹਿਆਂ ਵਿੱਚ ਸਕੂਲ ਮੁਖੀਆਂ ਨਾਲ ਲੋੜ ਪੈਣ 'ਤੇ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਵਿਭਾਗ ਅਤੇ ਸਕੂਲ ਮੁਖੀਆਂ ਦੇ ਸਮੇਂ ਤੇ ਵਿੱਤ ਦੀ ਬੱਚਤ ਵੀ ਹੋਵੇਗੀ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਵੀ ਸੰਭਵ ਹੋਵੇਗਾ। ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ, ਬੀਐਮ ਅਤੇ ਡੀਐਮ ਦੀ ਵੱਡੀ ਗਿਣਤੀ ਵਿਚ ਸਕੂਲੋਂ ਬਾਹਰ ਡਿਊਟੀ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਡਿਊਟੀਆਂ ਆਦਿ ਕਰਕੇ ਜਿਥੇ ਵੱਡੀ ਗਿਣਤੀ ਵਿਚ ਅਧਿਆਪਕ ਸਕੂਲੋਂ ਬਾਹਰ ਹਨ, ਅਜਿਹੀ ਹਾਲਤ ਵਿਚ ਸਕੂਲਾਂ ਤੋਂ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਨੂੰ ਸੱਦ ਕੇ ਮੀਟਿੰਗ ਕਰਨਾ ਠੀਕ ਨਹੀਂ ਹੈ। 


  ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਰਘਬੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਦਲਜੀਤ ਸਫੀਪੁਰ, ਪਵਨ ਕੁਮਾਰ, ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਸੁਖਦੇਵ ਡਾਨਸੀਵਾਲ, ਤਜਿੰਦਰ ਕਪੂਰਥਲਾ ਨੇ ਦੱਸਿਆ ਕਿ ਇਸਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਮੀਟਿੰਗ ਵਿੱਚ ਸ਼ਾਮਲ ਕਰਵਾਉਣ ਦੇ ਨਾਂ ਤੇ ਜਾਰੀ ਕੀਤੇ ਪੱਤਰ ਰਾਹੀਂ, ਉਨ੍ਹਾਂ ਨੂੰ ਸ਼ਨੀਵਾਰ ਤੱਕ ਕਿਸੇ ਕਿਸਮ ਦੀ ਛੁੱਟੀ ਲੈਣ ਦੀ ਸੂਰਤ ਵਿੱਚ, ਸਿੱਖਿਆ ਸਕੱਤਰ ਦੀ ਹੀ ਪ੍ਰਵਾਨਗੀ ਲੈਣ ਦੀ ਬੰਦਿਸ਼ ਲਾਉਣੀ ਵੀ ਗੈਰ ਸੰਵਿਧਾਨਕ ਤੇ ਤਰਕਹੀਣ ਹੈ ‌ਅਤੇ ਇਸਨੂੰ ਤੁਰੰਤ ਵਾਪਸ ਲਿਆ ਜਾਣਾ ਬਣਦਾ ਹੈ।

ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ:- ਬਲਜਿੰਦਰ ਸਿੰਘ ਫਤਿਹਪੁਰ

 ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ:- ਬਲਜਿੰਦਰ ਸਿੰਘ ਫਤਿਹਪੁਰ


ਨਵਾਂਸ਼ਹਿਰ 3 ਮਈ ( ) ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿਚ ਜੱਥੇਬੰਦੀ ਨੇ ਸਪੱਸਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਜਾਇਜ ਮੰਗਾਂ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਵਿੱਤ ਮੰਤਰੀ |ਹਰਪਾਲ ਚੀਮਾ ਅਤੇ ਅਨੇਕਾਂ ਵਿਧਾਇਕਾਂ ਤੇ ਹੋਰ ਮੰਤਰੀਆਂ ਨੂੰ ਮਿਲ ਕੇ ਬੇਨਤੀ ਪੱਤਰਾਂ ਰਾਹੀਂ ਜਾਣੂ ਕਰਵਾ ਚੁੱਕੇ ਹਾਂ ਪਰ ਅਪਣੇ ਆਪ ਨੂੰ ਆਮ ਲੋਕਾਂ ਦੀ ਅਖਵਾਉਣ ਵਾਲੀ ਪੰਜਾਬ ਸਰਕਾਰ ਪੜੇ ਲਿਖੇ ਅਤੇ ਅਧੁਨਿਕ ਯੁੱਗ ਨਾਲ ਜੋੜਨ ਵਾਲੇ ਨਿਰਮਾਤਾਵਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਹੱਲ ਲਈ ਉਹਨਾ ਦੇ ਕੰਨ ਤੇ ਜੂੰਅ ਤਕ ਨਹੀਂ ਸਰਕਦੀ ਇਸ ਸਮੇਂ ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ ਨੇ ਕਿਹਾ ਜੱਥੇਬੰਦੀ ਸਰਕਾਰ ਨਾਲ ਬੈਠ ਕੇ ਸਮੱਸਿਆਵਾਂ ਹੱਲ ਕਰਨਾ ਚਾਹੁੰਦੀ ਸੀ ਪਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕੰਪਿਊਟਰ ਅਧਿਆਪਕ ਯੂਨੀਅਨ ਸਰਕਾਰ ਤੋਂ ਮਜਬੂਰ ਹੋ ਕਿ 7000 ਦੇ ਕਰੀਬ ਕੰਪਿਊਟਰ ਅਧਿਆਪਕਾਂ ਤੇ 6ਵੇਂ ਤਨਖਾਹ ਕਮਿਸ਼ਨ ਅਤੇ ਜੁਲਾਈ 2011 ਦੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪਰਿਵਾਰਾਂ ਸਮੇਤ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨ ਲਈ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ। ਮੀਟਿੰਗ ਦੌਰਾਨ ਹਰਜਿੰਦਰ ਸਿੰਘ ਜਿਲ੍ਹ ਪ੍ਰਧਾਨ ਨਵਾਂ ਸ਼ਹਿਰ , ਏਕਮਉਕਾਰ ਸਿੰਘ ਮੀਤ ਪ੍ਰਧਾਨ, ਨਰਦੀਪ ਸ਼ਰਮਾਂ, ਮੀਤ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਕਿਰਨਦੀਪ ਸਿੰਘਬਰਨਾਲਾ, ਹਰਜੀਤ ਸਿੰਘ ਬਰਕੰਦੀ ਵਿੱਤ ਸਕੱਤਰ, ਮਨਜੋਤ ਸਿੰਘ ਮੁਕਤਸ, ਪਰਮਜੀਤ ਸਿੰਘ ਸੰਧੂ ਅੰਮ੍ਰਿਤਸਰ, ਸੰਦੀਪ ਸ਼ਰਮਾ ਸਟੇਜ ਸਕੱਤਰ, ਜਗਜੀਤ ਸਿੰਘ ਰੋਪੜ, ਹਰਜਿੰਦਰ ਜਲੰਧਰ, ਗੁਰਪਿੰਦਰ ਸਿੰਘ ਗੁਰਦਾਸਪੁਰ, ਜਗਦੀਸ ਸਰਮਾ ਸੰਗਰੂਰ, ਮਨਜਿੰਦਰ ਸਿੰਘ ਪਟਿਆਲਾ ਗਗਨਦੀਪ ਸਿੰਘ ਅਮ੍ਰਿਤਸਰ, ਅਮਰਜੀਤ ਸਿੰਘ ਕਪੂਰਥਲਾ, ਲਖਵੀਰ ਸਿੰਘ ਬਠਿੰਡਾ, , ਅਮਨਦੀਪ ਸਿੰਘ ਪਠਾਨਕੋਟ, ਅਮਨ, ਜਸਵਿੰਦਰ ਸਿੰਘ ਲੁਧਿਆਣਾ, ਕੁਨਾਲ ਕਪੂਰ ਮਲੇਰਕੋਟਲਾ, ਦਵਿੰਦਰ ਸਿੰਘ, ਰਾਕੇਸ਼ ਸਿੰਘ ਮੋਗਾ, ਸੱਤਪ੍ਰਤਾਪ ਸਿੰਘ ਮਾਨਸਾ, ਧਰਮਿੰਦਰ ਸਿੰਘ, ਜਗਮੀਤ ਸਿੰਘ, ਵਿਪਨਪਾਲ ਗੁਰੂ ਅਤੇ ਹਰ ਰਾਏ ਕੁਮਾਰ ਨੇ ਭਾਗ ਲਿਆ ਗਿਆ।

PSEB BOARD EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੇ ਅੰਕਾਂ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ

 

 

ONLINE STUDY: ਵਧਦੀ ਗਰਮੀ ਦੇ ਹਵਾਲੇ ਨਾਲ ਆਨਲਾਈਨ ਸਿੱਖਿਆ ਥੋਪਣ ਦੀ ਡੀ.ਟੀ.ਐਫ ਵੱਲੋਂ ਨਿਖੇਧੀ

 ਵਧਦੀ ਗਰਮੀ ਦੇ ਹਵਾਲੇ ਨਾਲ ਆਨਲਾਈਨ ਸਿੱਖਿਆ ਥੋਪਣ ਦੀ ਡੀ.ਟੀ.ਐਫ ਵੱਲੋਂ ਨਿਖੇਧੀ 


ਮਿਆਰੀ ਸਹੂਲਤਾਂ ਦੇਣ ਦੀ ਥਾਂ, ਵਿਦਿਆਰਥੀਆਂ ਨੂੰ ਅਸਲ ਜਮਾਤ ਸਿੱਖਿਆ ਤੋਂ ਦੂਰ ਕਰਨਾ ਨਿਖੇਧੀਯੋਗ


4 ਮਈ ( ): ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ 30 ਦਿਨ ਲਈ ਹੁੰਦੀਆਂ ਛੁੱਟੀਆਂ ਵਿੱਚ ਅਚਨਚੇਤ ਵਾਧਾ ਕਰਦਿਆਂ, 15 ਮਈ ਤੋਂ 30 ਜੂਨ ਤਕ ਸਕੂਲਾਂ ਵਿੱਚ ਛੁੱਟੀਆਂ ਕਰਨ ਦੇ ਐਲਾਨ ਦਰਮਿਆਨ 16 ਤੋਂ 30 ਮਈ ਤੱਕ ਆਨਲਾਈਨ ਸਿੱਖਿਆ ਦੀ ਗ਼ੈਰਵਾਜਬ ਸ਼ਰਤ ਲਗਾਉਣ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ। ਵਧਦੀ ਗਰਮੀ ਦੇ ਹਵਾਲੇ ਨਾਲ ਨਿੱਜੀਕਰਨ ਪੱਖੀ ਅਤੇ ਵਿਤਕਰੇ ਭਰਪੂਰ ਆਨਲਾਈਨ ਸਿੱਖਿਆ ਥੋਪਣ ਦੀ ਬਜਾਏ, ਸਕੂਲਾਂ ਵਿੱਚ ਲਗਾਤਾਰ ਬਿਜ਼ਲੀ ਸਪਲਾਈ ਤੇ ਜਨਰੇਟਰ ਆਦਿ ਦੀ ਸਹੂਲਤ ਦੇਣ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਰਪੇਸ਼ ਔਖਿਆਈ ਨੂੰ ਦੇਖਦਿਆਂ ਸਮੂਹ ਸਕੂਲਾਂ ਲਈ ਸਵੇਰ ਦਾ ਸਮਾਂ 8 ਵਜੇ ਹੀ ਰੱਖਣ ਅਤੇ ਬੀਤੇ ਵਿੱਚ ਲੰਬਾ ਸਮਾਂ ਵਿੱਦਿਅਕ ਸੰਸਥਾਵਾਂ ਬੰਦ ਰਹਿਣ ਕਾਰਨ, ਇਸ ਵਾਰ ਛੁੱਟੀਆਂ ਵਿੱਚ ਵਾਧੇ ਤੋਂ ਗੁਰੇਜ਼ ਕਰਨ ਦੀ ਮੰਗ ਕੀਤੀ ਹੈ।      ਇਸ ਸਬੰਧੀ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ, ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਨਾਨ ਟੀਚਿੰਗ ਦੀਆਂ ਖਾਲੀ 40 ਹਜ਼ਾਰ ਤੋਂ ਵਧੇਰੇ ਅਸਾਮੀਆਂ ਨੂੰ ਭਰਨ ਅਤੇ 60 ਫੀਸਦੀ ਦੇ ਕਰੀਬ ਪੈਂਡਿੰਗ ਕਿਤਾਬਾਂ ਫੌਰੀ ਸਕੂਲਾਂ ਤਕ ਪੁੱਜਦੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਇਸ ਪਾਸੇ ਸੁਹਿਰਦ ਯਤਨ ਕਰਨ ਦੀ ਥਾਂ, ਆਨਲਾਇਨ ਸਿੱਖਿਆ ਦੀ ਸ਼ਰਤ ਤਹਿਤ ਗਰਮੀ ਦੀਆਂ ਛੁੱਟੀਆਂ ਵਿੱਚ ਕੀਤਾ ਅਚਨਚੇਤ ਵਾਧਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ। ਜਦ ਕਿ ਹਕੀਕਤ ਇਹ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਕੋਵਿਡ-19 ਦੇ ਹਵਾਲੇ ਨਾਲ ਲਗਭਗ 15 ਮਹੀਨੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਰਮਿਆਨ, ਸਕੂਲ ਦੇ ਕੁਦਰਤੀ ਮਾਹੌਲ ਵਿੱਚ ਮਿਲਦੀ ਜਮਾਤ ਸਿੱਖਿਆ ਦੀ ਥਾਂ ਆਨਲਾਈਨ ਸਿੱਖਿਆ ਦਾ ਦਿੱਤਾ ਬਦਲ, ਹਰ ਪੱਖੋਂ ਫੇਲ੍ਹ ਸਾਬਿਤ ਹੋਇਆ ਹੈ। ਸਗੋਂ ਇਸ ਕਾਰਨ ਦੇਸ਼ ਭਰ ਵਿੱਚ 70 ਲੱਖ ਤੋਂ ਜ਼ਿਆਦਾ ਬੱਚੇ ਸਿੱਖਿਆ ਵਿੱਚੋਂ ਡਰਾਪ ਆਊਟ ਭਾਵ ਸਕੂਲਾਂ ਤੋਂ ਬਾਹਰ ਹੋ ਗਏ।


ਡੀਟੀਐਫ ਆਗੂਆਂ ਗੁਰਮੀਤ ਸੁਖਪੁਰ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗਡ਼੍ਹ ਅਤੇ ਜਸਵਿੰਦਰ ਔਜਲਾ ਨੇ ਨਵੀਂ ਚੁਣੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀਆਂ ਸਰਕਾਰਾਂ ਵਾਂਗ ਨਿੱਜੀਕਰਨ ਪੱਖੀ ਫ਼ੈਸਲੇ ਲੈਣੇ ਬੰਦ ਕੀਤੇ ਜਾਣ ਅਤੇ ਜਨਤਕ ਸਿੱਖਿਆ ਪ੍ਰਤੀ ਸੁਹਿਰਦ ਅਧਿਆਪਕ ਜਥੇਬੰਦੀਆਂ ਦੇ ਸੁਝਾਵਾਂ ਵੱਲ ਵਾਜਿਬ ਧਿਆਨ ਦਿੱਤਾ ਜਾਵੇ।

IIT-JEE , NEET ਅਤੇ ਹੋਰ ਕੰਪੀਟੀਸ਼ਨ ਪ੍ਰੀਖਿਆਵਾਂ ਲਈ ਸਰਕਾਰ ਵੱਲੋਂ ਫ੍ਰੀ ਕੋਚਿੰਗ, ਕਰੋ ਅਪਲਾਈ

 

IAS -PCS TRANSFER: ਪੰਜਾਬ ਸਰਕਾਰ ਵੱਲੋਂ 81 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 

MASTER CADRE SYLLABUS: ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਭਰਤੀ ਲਈ ਸਿਲੇਬਸ ਜਾਰੀ

 ਚੰਡੀਗੜ੍ਹ, 4 ਮਈ

ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਦੀ ਭਰਤੀ ਲਈ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ। ਦਸ ਦੇਈਏ ਸਿੱਖਿਆ ਵਿਭਾਗ ਵੱਲੋਂ 4161 ਮਾਸਟਰ ਕੇਡਰ ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਹੈ। Download  syllabus for Master Cadre posts

Syllabus :: DPE | English | Hindi | Maths | Punjabi | Science | Social Science 


MASTER CADRE DPE   SYLLABUS  : DOWNLOAD HERE

ENGLISH MASTER SYLLABUS DOWNLOAD HERE 

HINDI MASTER CADRE SYLLABUS DOWNLOAD HERE

MATH MASTER CADRE SYLLABUS DOWNLOAD HERE 

   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE

PUNJABI MASTER CADRE SYLLABUS DOWNLOAD HERE 

SCIENCE MASTER CADRE SYLLABUS DOWNLOAD HERE 

SOCIAL SCIENCE MASTER CADRE SYLLABUS DOWNLOAD HERE 


PREVENTION OF PUBLIC AND PRIVATE PROPERTY BILL: ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਬਿਲ, ਕਰੋ ਡਾਊਨਲੋਡ

 ਪੰਜਾਬ ਸਰਕਾਰ ਵੱਲੋਂ 2014 ਵਿੱਚ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਬਿਲ ਪਾਸ ਕੀਤਾ ਹੈ। ਇਸ ਬਿਲ ਤਹਿਤ ਸਰਕਾਰੀ ਪ੍ਰਾਪਰਟੀਆਂ ਨੂੰ ਨੁਕਸਾਨ ਕਰਨ ਵਾਲਿਆਂ ਵਿਰੁੱਧ ਜੁਰਮਾਨਾ ਅਤੇ ਸਜ਼ ਦੋਵੇਂ ਹੋ ਸੱਕਦੇ ਹਨ।


PREVENTION OF PUBLIC AND PRIVATE PROPERTY BILL 2014 DOWNLOAD HERE
HEAT WAVE ALERT: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਗਰਮੀ ਦੀ ਲਹਿਰ ਤੋਂ ਬਚਣ ਲਈ ਅਹਿਮ ਜਾਣਕਾਰੀ

RECENT UPDATES

Today's Highlight