Tuesday, 26 April 2022

TEXT BOOKS:-ਸਕੂਲ ਛੱਡ ਜਾਣ, ਸਕੂਲ ਤਬਦੀਲ ਕਰਨ, ਨਵੇਂ ਦਾਖਿਲ ਹੋਣ ਅਤੇ ਫੇਲ ਹੋਏ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਸਬੰਧੀ ਸੂਚਨਾ ਈਪੰਜਾਬਸਕੂਲ ਪੋਰਟਲ 'ਤੇ ਅਪਲੋਡ ਕਰਨ ਬਾਰੇ


 

PSEB PRACTICAL EXAM INSTRUCTIONS: ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੈਕਟਿਕਲ ਪ੍ਰੀਖਿਆਵਾਂ ਲਈ ਹਦਾਇਤਾਂ ਜਾਰੀ

 

ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਜੰਗੀ ਪੱਧਰ 'ਤੇ ਨਵੀਂ ਭਰਤੀ ਕਰਨ ਦੀ ਮੰਗ

 ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਜੰਗੀ ਪੱਧਰ 'ਤੇ ਨਵੀਂ ਭਰਤੀ ਕਰਨ ਦੀ ਮੰਗ 


ਸਿੱਖਿਆ ਵਿਭਾਗ ਵਿੱਚ ਤੀਹ ਹਜ਼ਾਰ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨਹੀਂ ਹੋਈ ਪੂਰੀ


ਗੰਭੀਰ ਸੰਕਟ: ਪ੍ਰਾਇਮਰੀ ਵਿੱਚ ਈਟੀਟੀ ਅਧਿਆਪਕਾਂ ਦੀਆਂ ਪੰਜਾਹ ਫੀਸਦੀ ਅਸਾਮੀਆਂ ਖਾਲੀ 


     26 ਅਪ੍ਰੈਲ, ਫ਼ਤਹਿਗੜ੍ਹ ਸਾਹਿਬ ( ):

 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਤੀਹ ਹਜਾਰ ਤੋਂ ਵਧੇਰੇ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਦੇ ਬਾਵਜੂਦ, ਹਾਲੇ ਤਕ ਨਵੀਂਆਂ ਭਰਤੀਆਂ ਨੇਪਰੇ ਨਹੀਂ ਚੜੀਆਂ ਹਨ। ਜਿਸ ਕਾਰਨ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਅਧਿਆਪਕ ਨਹੀਂ ਮਿਲ ਸਕੇ ਅਤੇ ਨਾ ਹੀ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ਼ਣ ਦੀ ਉਡੀਕ ਪੂਰੀ ਹੋਈ। ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮਿਆਰੀ ਸਿੱਖਿਆ ਦੇਣ ਦੇ ਚੋਣ ਵਾਅਦੇ 'ਤੇ ਖਰੇ ਉਤਰਨ ਅਤੇ ਸਰਕਾਰੀ ਸਕੂਲਾਂ ਵਿੱਚ ਜੰਗੀ ਪੱਧਰ 'ਤੇ ਅਧਿਆਪਕਾਂ ਅਤੇ ਹੋਰ ਅਮਲੇ ਦੀ ਭਰਤੀ ਕਰਨ ਦੀ ਮੰਗ ਕੀਤੀ ਹੈ।     ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਪ੍ਰਿ: ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਦੱਸਿਆ ਕਿ ਸਭ ਤੋਂ ਗੰਭੀਰ ਸੰਕਟ ਦਾ ਸ਼ਿਕਾਰ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਹੋ ਰਹੀ ਹੈ, ਜਿੱਥੇ ਪ੍ਰੀ ਪ੍ਰਾਇਮਰੀ ਦੀਆਂ ਜਮਾਤਾਂ ਸ਼ੁਰੂ ਹੋਣ ਤੋਂ ਬਾਅਦ, ਜਮਾਤਾਂ ਪੰਜ ਤੋਂ ਵਧ ਕੇ ਸੱਤ ਜਰੂਰ ਹੋ ਗਈਆਂ, ਪ੍ਰੰਤੂ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ ਪ੍ਰਾਇਮਰੀ ਅਤੇ ਈਟੀਟੀ ਅਧਿਆਪਕਾਂ ਦੀ ਇੱਕ ਵੀ ਨਵੀਂ ਭਰਤੀ ਨਹੀਂ ਹੋਈ ਹੈ। ਈਟੀਟੀ ਅਧਿਆਪਕਾਂ ਦੀ 2364 ਭਰਤੀ, 6635 + 22 ਭਰਤੀ ਅਤੇ 5994 ਭਰਤੀ ਦੇ ਇਸ਼ਤਿਹਾਰ ਤਾਂ ਜਾਰੀ ਹੋਏ, ਪ੍ਰੰਤੂ ਸਰਕਾਰੀ ਬੇਰੁਖ਼ੀ ਕਾਰਨ ਇੱਕ ਵੀ ਭਰਤੀ ਪੂਰੀ ਨਹੀਂ ਹੋਈ। ਨਤੀਜਨ ਮਈ 2021 ਦੇ ਸਰਕਾਰੀ ਅੰਕੜਿਆਂ ਅਨੁਸਾਰ ਈ.ਟੀ.ਟੀ. ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 29,941 ਅਸਾਮੀਆਂ ਵਿੱਚੋਂ ਪੰਜਾਹ ਫ਼ੀਸਦੀ ਖਾਲੀ ਹਨ। ਪ੍ਰੀ ਪ੍ਰਾਇਮਰੀ ਜਮਾਤਾਂ ਲਈ ਪ੍ਰਕਾਸ਼ਿਤ 8393 ਅਸਾਮੀਆਂ 'ਤੇ ਵੀ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਪੱਕੇ ਤੌਰ 'ਤੇ ਅਡਜਸਟ ਨਹੀਂ ਹੋਏ। ਇਹੀ ਹਾਲ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਭਰਤੀਆਂ ਦਾ ਵੀ ਹੈ, ਜਿਹਨਾਂ ਵਿੱਚੋਂ 1538 ਹੈੱਡ ਟੀਚਰ ਭਰਤੀ ਦੀ ਉਡੀਕ ਸੂਚੀ ਦੇ ਯੋਗ ਅਧਿਆਪਕ ਉਪਲੱਬਧ ਹੋਣ ਦੇ ਬਾਵਜੂਦ ਭਰਤੀ ਪੂਰੀ ਨਹੀਂ ਹੋਈ, ਸਗੋਂ ਹੈੱਡ ਟੀਚਰਾਂ ਦੀਆਂ 1904 ਅਸਾਮੀਆਂ ਨੂੰ ਪਿਛਲੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ। ਮੌਜੂਦਾ ਸਿੱਖਿਆ ਮੰਤਰੀ ਮੀਤ ਹੇਅਰ ਦੇ ਆਪਣੇ ਜ਼ਿਲ੍ਹੇ ਬਰਨਾਲੇ ਦੇ ਤਿੰਨ ਬਲਾਕਾਂ ਵਿਚੋਂ ਦੋ ਬਲਾਕ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਵਿਚੋਂ ਸੱਤ ਬਲਾਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਸੱਖਣੇ ਹਨ ਅਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। 


    ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਹਰਿੰਦਰਜੀਤ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਮਾਸਟਰ ਕਾਡਰ ਦੀ 4161 ਭਰਤੀ ਵਿੱਚ ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਚੋਖਾ ਇਜ਼ਾਫ਼ਾ ਕਰਕੇ ਪ੍ਰਕਿਰਿਆ ਪੂਰੀ ਕਰਨ ਦੀ ਥਾਂ, ਵਾਰ-ਵਾਰ ਕੇਵਲ ਅਪਲਾਈ ਕਰਨ ਦੀ ਮਿਤੀ ਵਿੱਚ ਹੀ ਵਾਧਾ ਕੀਤਾ ਜਾ ਰਿਹਾ ਹੈ। ਦਰਅਸਲ ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਨੂੰ, ਪਿਛਲੇ ਸਮੇਂ ਵਿੱਚ ਨਿੱਜੀਕਰਨ ਦੇ ਏਜੰਡੇ ਤਹਿਤ ਲਾਗੂ ਰੈਸ਼ਨਲਾਈਜੇਸ਼ਨ ਨੀਤੀ ਰਾਹੀਂ, ਖ਼ਤਮ ਕਰ ਦਿੱਤਾ ਗਿਆ ਸੀ। ਇਸ ਨੀਤੀ ਵਿਚ ਜਨਤਕ ਸਿੱਖਿਆ ਪੱਖੀ ਸੁਧਾਰ ਕਰਨ ਅਤੇ ਨਵੀਆਂ ਅਸਾਮੀਆਂ ਦੀ ਰਚਨਾ ਕਰਨਾ ਅਣਸਰਦੀ ਲੋੜ ਹੈ। ਇਸੇ ਤਰ੍ਹਾਂ 343 ਪੋਸਟ ਲੈਕਚਰਾਰਾਂ, ਪੀ ਟੀ ਆਈ ਅਤੇ 250 ਪੋਸਟ ਆਰਟ ਐਂਡ ਕਰਾਫਟ ਦੀਆਂ ਕਈ ਭਰਤੀਆਂ ਅੱਧ ਵਿਚਾਲੇ ਲਟਕ ਰਹੀਆਂ ਹਨ। ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਨਵੀਂਆਂ ਭਰਤੀਆਂ ਦੇ ਜਾਰੀ ਦੋ ਇਸ਼ਤਿਹਾਰਾਂ ਦੀ ਪ੍ਰਕਿਰਿਆ ਵੀ ਵੱਖ-ਵੱਖ ਕਾਰਨਾਂ ਸਦਕਾ ਪੂਰੀ ਨਹੀਂ ਹੋਈ, ਜਿਸ ਕਾਰਨ ਇੱਕ-ਇੱਕ ਸਕੂਲ ਮੁਖੀ ਉੱਪਰ ਕਈ-ਕਈ ਸਕੂਲਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪਾ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ। ਇਨ੍ਹਾਂ ਭਰਤੀਆਂ ਨੂੰ ਸਿੱਧੀ ਭਰਤੀ ਦੇ 25 ਫ਼ੀਸਦੀ ਕੋਟੇ ਅਨੁਸਾਰ ਨੇਪਰੇ ਚਾੜ੍ਹਨ ਦੀ ਚੁਣੌਤੀ ਸਰਕਾਰ ਅੱਗੇ ਦਰਪੇਸ਼ ਹੈ। ਇਸ ਮੌਕੇ ਡੀ ਟੀ ਐਫ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਿੰਦਰ ਸਿੰਘ ਮਲੌਦ, ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਸੁਖਜਿੰਦਰ ਸਿੰਘ, ਡਾ ਮਨਿੰਦਰਪਾਲ,ਅਮਨਦੀਪ ਸਿੰਘ, ਧਰਮਿੰਦਰ ਸਿੰਘ,ਅਮਰਜੀਤ ਵਰਮਾਂ, ਨਵਜੋਤ ਸਿੰਘ ਹਾਜ਼ਰ ਸਨ।

PSCB RECRUITMENT 2022: ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵਲੋਂ 777 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

#PUNJAB CO-OPERATIVE BANK RECRUITMENT 2022#


#PUNJAB CO-OPERATIVE BANK RECRUITMENT 2022: OFFICIAL NOTIFICATION# 


#PUNJAB CO-OPERATIVE BANK RECRUITMENT 2022: OFFICIAL NOTIFICATION#


The Punjab State Cooperative Bank Ltd is going to start recruitment of various posts in different categories. 
Details are given below.  ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ 777 ਅਸਾਮੀਆਂ ਤੇ ਭਰਤੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ।  ਪੰਜਾਬ ਕੋ-ਆਪਰੇਟਿਵ ਬੈਂਕ ਵੱਲੋਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

Group B 
1. Senior Manager : 1 
2. Manager : 28 
3. Information Technology Officer : 3 Group C 
1. Clerk- cum- Data Entry Operator : 738 2. Steno Typist : 7 

Detail advertisement for the above recruitment will be issued by Punjab Public Service Commission (http://ppsc.gov.in )/ Subordinate Service Selection Board (http://sssb.punjab.gov.in) later on. 


The number of vacancies may be increased/ decreased. Category wise details have been appended below 

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING 
05-2022 PSCB RECRUITMENT 2022  Update soon  (DOWNLOAD HERE)
23-04-2022 PNB RECRUITMENT 2022  07-05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

ਪੰਜਾਬ ਅਤੇ ਦਿੱਲੀ ਸਰਕਾਰ ਦਰਮਿਆਨ ਹੋਇਆ ਐਗਰੀਮੈਂਟ, ਪੜ੍ਹੋ ਡਿਟੇਲ


ਚੰਡੀਗੜ੍ਹ 26 ਅਪ੍ਰੈਲ 

 ਪੰਜਾਬ ਅਤੇ ਦਿੱਲੀ ਸਰਕਾਰ ਦਰਮਿਆਨ ਮੰਗਲਵਾਰ ਨੂੰ ਗਿਆਨ ਸਾਂਝਾ ਕਰਨ ਦਾ ਸਮਝੌਤਾ ਸਾਈਨ  ਕੀਤਾ ਗਿਆ। ਇਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸਤਖਤ ਕੀਤੇ ਹਨ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਅਸੀਂ ਇੱਕ ਦੂਜੇ ਤੋਂ ਸਿੱਖਾਂਗੇ। 


ਅਸੀਂ ਇੱਕ ਦੂਜੇ ਦੇ ਰਾਜਾਂ ਵਿੱਚ ਕੀਤੇ ਚੰਗੇ ਕੰਮਾਂ ਨੂੰ ਲਾਗੂ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿੱਥੇ ਵੀ ਚੰਗਾ ਕੰਮ ਹੋਵੇਗਾ, ਅਸੀਂ ਉਸ ਨੂੰ ਸਿੱਖਾਂਗੇ। ਜਿਵੇਂ ਇੰਦੌਰ ਵਿੱਚ ਸਫਾਈ ਵਿਵਸਥਾ ਵਧੀਆ ਹੈ। ਉੱਥੇ ਭਾਜਪਾ ਦੀ ਸਰਕਾਰ ਹੈ।

ਜੇਕਰ ਅਸੀਂ ਐਮਸੀਡੀ ਚੋਣਾਂ ਜਿੱਤਦੇ ਹਾਂ, ਤਾਂ ਅਸੀਂ ਇੰਦੌਰ ਦੇਖਣ ਵੀ ਜਾਵਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਅਸੀਂ ਹਰੇਕ ਵਿਧਾਨ ਸਭਾ ਹਲਕੇ ਵਿੱਚ 117 ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਉੱਥੇ ਸਰਕਾਰੀ ਸਕੂਲ ਬਣਾਵਾਂਗੇ। ਇਸ ਤੋਂ ਬਾਅਦ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ।Municipal Corporations Chandigarh Clerk and Steno Recruitment 2022: ਮੈਰਿਟ ਲਿਸਟ ਅਤੇ ਨਤੀਜਾ ਘੋਸ਼ਿਤ

 Municipal Corporations Chandigarh Clerk and Steno Recruitment 2022 .

ਚੰਡੀਗੜ੍ਹ ਪ੍ਰਸ਼ਾਸਨ ਵਲੋਂ Municipal Corporations Chandigarh Clerk and Steno  Merit List ਅਤੇ  Result  ਘੋਸ਼ਿਤ ਕਰ ਦਿੱਤਾ ਹੈ। 


ਨਤੀਜਾ ਚੈਕ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ

https://cdn.digialm.com/EForms/configuredHtml/1258/70982/login.html

GPF/CPF INTEREST RATE: ਪੰਜਾਬ ਸਰਕਾਰ ਵੱਲੋਂ ਪਹਿਲੀ ਤਿਮਾਹੀ ਲਈ ਜੀਪੀਐਫ/ ਸੀਪੀਐਫ ਲਈ ਵਿਆਜ ਦਰਾਂ ਨਿਸ਼ਚਿਤ

 

PSEB PRACTICAL EXAM DATESHEET: ਸਕੂਲ ਪੱਧਰ ਤੇ ਹੋਣਗੇ ਅਠਵੀਂ ਜਮਾਤ ਦੇ ਪ੍ਰੈਕਟੀਕਲ,

 

 

PUNJAB SCHOOL EDUCATION BOARD PRACTICAL DATESHEET 2022
  
ਪੰਜਾਬ ਸਕੂਲ ਸਿੱਖਿਆ ਬੋਰਡ  ਵਲੋਂ 8ਵੀਂ ਜਮਾਤ ਦੇ  ਪ੍ਰੈਕਟਿਕਲ  29.4.22 to 9.5.22 ਸਕੂਲ ਪੱਧਰ ਤੇ ਹੋਣਗੇ।
ਵਿਸਾਵਾਰ ਪ੍ਰੈਕਟਿਕਲ ਦੇ ਅੰਕ ਇਸ ਪ੍ਰਕਾਰ ਹਨ।

 Math    10 marks 
 Science 20 marks 
Computer science 40 marks 
Phy Education 50 marks  
Welcome life 40 marks 
 Agriculture 40 marks 
 Home science 50 marks 

ਡੇਟ ਸੀਟ ਲਈ  ਕੇਂਦਰ ਸੁਪਰਡੈਂਟ/ ਕੇਂਦਰ ਕੰਟਰੋਲਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਦੀ ਮੰਗ:

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਦੀ ਮੰਗ:


ਅਮਨਦੀਪ ਸਰਮਾ

 ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫਸਰ ਦੀਆਂ ਵੱਡੀ ਗਿਣਤੀ ਵਿੱਚ ਖਾਲੀ ਨੇ ਅਸਾਮੀਆਂ:ਰਾਕੇਸ ਕੁਮਾਰ ਬਰੇਟਾ

     ਪਿਛਲੇ ਪੰਜ ਸਾਲਾਂ ਤੋਂ ਪ੍ਰਾਇਮਰੀ ਕਾਡਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਵੱਡੀ ਪੱਧਰ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤੀਆਂ ਭਰਤੀਆਂ ਅਦਾਲਤ ਵੱਲੋਂ ਜਾ ਤਾਂ ਕੈਂਸਲ ਕਰ ਦਿੰਦੀਆਂ ਹਨ ਜਾਂ ਅਦਾਲਤ ਵਿੱਚ ਵਿਚਾਰਨਯੋਗ ਹਨ।ਪਿਛਲੇ ਸਾਲਾਂ ਵਿੱਚ ਆਈਆ ਪੋਸਟਾ 2364 ਅਤੇ 8393 ਅਦਾਲਤ ਵੱਲੋਂ ਕੈਸਲ ਕਰ ਦਿੱਤੀਆਂ ਗਈਆਂ ਹਨ ਅਤੇ 6635 ਅਧਿਆਪਕਾਂ ਦੀ ਭਰਤੀ ਦੀਆਂ ਲਗਾਤਾਰ ਸਟੇਅ ਹੋਣ ਤੋਂ ਬਾਅਦ ਤਾਰੀਖਾਂ ਪੈ ਰਹੀਆ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਕਾਡਰ ਵਿੱਚ ਅਧਿਆਪਕਾਂ ਦੀ ਭਰਤੀ ਕਮੀ ਪੂਰੀ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਸਹੀ ਸਿੱਖਿਆ ਮਿਲ ਸਕੇ।

         ਜਥੇਬੰਦੀ ਦੇ ਸੂਬਾ ਜੋਆਇਟ ਸਕੱਤਰ ਰਕੇਸ਼ ਕੁਮਾਰ ਤੇ ਚੋਟੀਆਂ ਨੇ ਬੋਲਦਿਆਂ ਕਿਹਾ ਕਿ ਪ੍ਰਾਇਮਰੀ ਕਾਡਰ ਵਿੱਚ ਵੱਡੇ ਪੱਧਰ ਤੇ ਹੈੱਡ ਟੀਚਰ ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹੀਦ ਭਗਤ ਸਿੰਘ ਨਗਰ ਵਿੱਚ 7 ਬਲਾਕ ਸਿੱਖਿਆ ਅਫ਼ਸਰ ਦੀਆਂ ਅਸਾਮੀਆਂ ਵਿੱਚੋਂ ਸੱਤ ਅਸਾਮੀਆਂ ਹੀ ਖਾਲੀ ਪਈਆਂ ਹਨ। ਜ਼ਿਲ੍ਹਾ ਮਾਨਸਾ ਵਿੱਚ ਪੰਜ ਬਲਾਕ ਸਿੱਖਿਆ ਅਫ਼ਸਰ ਦੀਆਂ ਅਸਾਮੀਆਂ ਵਿੱਚੋਂ ਚਾਰ ਅਸਾਮੀਆਂ ਖਾਲੀ ਪਈਆਂ ਹਨ। ਜ਼ਿਲ੍ਹਾ ਰੋਪੜ ਵਿੱਚ ਦੱਸ ਅਸਾਮੀਆਂ ਵਿੱਚੋਂ ਅੱਠ ਅਸਾਮੀਆਂ ਖਾਲੀ ਪਈਆਂ ਹਨ। ਜ਼ਿਲ੍ਹਾ ਲੁਧਿਆਣਾ ਵਿੱਚੋਂ ਉਨੀ ਅਸਾਮੀਆ ਵਿੱਚੋਂ ਪੰਦਰਾਂ ਅਸਾਮੀਆ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕੀ ਵਿਚੋਂ ਸਤਾਰਾਂ ਅਸਾਮੀਆ ਖਾਲੀ ਹਨ। ਸਿੱਖਿਆ ਮੰਤਰੀ ਦੀ ਜਿਲੇ ਬਰਨਾਲਾ ਵਿੱਚ ਤਿੰਨ ਵਿੱਚੋਂ ਦੋ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਾਰਨ ਬਲਾਕਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਇਕ ਬਲਾਕ ਵਿੱਚ ਘੱਟੋ ਘੱਟ ਪੰਜਾਹ ਸਕੂਲ ਹੁੰਦੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਦੀਆਂ ਤਰੱਕੀਆਂ ਨਾ ਹੋਣ ਦਾ ਕਾਰਨ ਪਿਛਲੇ ਸਮੇਂ ਵਿੱਚ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਬਣੇ ਹਨ ਜਿਸ ਕਾਰਣ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੀ ਸ਼ੁਰੂਆਤ, 1690 ਅਸਾਮੀਆਂ ਲਈ ਇਸ਼ਤਿਹਾਰ ਜਾਰੀ

 #PSPCL RECRUITMENT 2022 
# PSPCL RECRUITMENT OFFICIAL NOTIFICATION LINK 
# PSPCL RECRUITMENT 2022 LINK FOR APPLYING ONLINE 

ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਦੀ  ਸਰਕਾਰੀ ਨੌਕਰੀਆਂ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਕੁੱਲ 1690 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ।


 ਪਾਵਰਕਾਮ ਇਨ੍ਹਾਂ ਅਸਾਮੀਆਂ ਨੂੰ ਵਧਾ ਜਾਂ ਘਟਾ ਸਕਦਾ ਹੈ। ਪਾਵਰਕੌਮ ਨੇ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਹੈ। ਪਾਵਰਕੌਮ ਅਨੁਸਾਰ ਸ਼੍ਰੇਣੀ, ਯੋਗਤਾ, ਤਨਖਾਹ-ਸਕੇਲ, ਚੋਣ ਦੀ ਪ੍ਰਕਿਰਿਆ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਸਬੰਧੀ 30 ਅਪਰੈਲ ਤੋਂ ਬਾਅਦ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। 

ਚਾਹਵਾਨ ਨੌਜਵਾਨ ਪਾਵਰਕਾਮ ਦੀ ਵੈੱਬਸਾਈਟ www.pspcl.in 'ਤੇ ਦੇਖ ਸਕਦੇ ਹਨ


 


 ਆਸਾਮੀ ਦਾ ਨਾਮ:   ਆਸਾਮੀਆਂ ਦੀ ਗਿਣਤੀ (ਅੰਦਾਜ਼ਨ) 1690 : ਸਹਾਇਕ ਲਾਈਨਮੈਨ 

 ਉਕਤ ਦਰਸਾਈਆਂ ਆਸਾਮੀਆਂ ਦੀ ਗਿਣਤੀ ਅੰਦਾਜ਼ਨ ਹੈ ਅਤੇ ਇਹਨਾ ਆਸਾਮੀਆਂ ਨੂੰ ਕਿਸੇ ਵੀ ਸਮੇਂ ਬਿਨਾ ਕਿਸੇ ਨੋਟਿਸ ਦਿੱਤੇ ਪੀਐਸਪੀਸੀਐਲ ਦੀ ਲੋੜ ਅਨੁਸਾਰ ਘਟਾਇਆ ਜਾਂ ਵਧਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਕਤ ਆਸਾਮੀਆਂ ਸਬੰਧੀ ਪੀਐਸਪੀਸੀਐਲ ਵਲੋਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ।


 ਵਿਸਥਾਰ ਪੂਰਵਕ ਵਿਗਿਆਪਨ ਸਮੇਤ ਕੈਟਾਗਰੀ ਵਾਈਜ ਬਰੇਕਅਪ, ਯੋਗਤਾ, ਪੇ-ਸਕੇਲ, ਚੋਣ ਪ੍ਰੀਕ੍ਰਿਆ ਅਤੇ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਪੀਐਸਪੀਸੀਐਲ ਦੀ ਵੈਬਸਾਈਟ (www.pspcl.in) ਤੇ ਮਿਤੀ 30.04.2022 ਤੋਂ ਬਾਅਦ ਉਪਲਬੱਧ ਹੋਵੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੀਐਸਪੀਸੀਐਲ ਦੀ ਵੈਬਸਾਈਟ ਸਮੇ ਸਮੇ ਤੇ ਚੈਕ ਕਰਦੇ ਰਹਿਣ।

Important links

# PSPCL RECRUITMENT OFFICIAL NOTIFICATION LINK 

MASTER TO LECTURER PROMOTION: ਇੰਜ ਕਰੋ ਆਨਲਾਈਨ ਸਟੇਸ਼ਨ ਚੋਣ

 

ਸਟੇਸ਼ਨ ਚੋਣ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ- ਪਦ ਉਨੰਤ ਕਰਮਚਾਰੀ ਆਪਣੀ Staff Login ID ਵਿੱਚ ਲਾਗਿਨ ਕਰਨ ਉਪਰੰਤ ਉਹ ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨਗੇ। 

 ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨ ਤੇ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਦੋਵੇਗੀ। ਸਾਰੇ ਕਰਮਚਾਰੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਆਪਣੀ ਪ੍ਰਾਥਮਿਕਤਾ ਅਨੁਸਾਰ ਵੱਧ ਤੋਂ ਵੱਧ ਸਟੇਸ਼ਨ ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 ਜੇਕਰ ਕਿਸੇ ਕਰਮਚਾਰੀ ਵਲੋਂ ਪ੍ਰਾਥਮਿਕਤਾ ਅਨੁਸਾਰ ਚੋਣ ਕੀਤੇ ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਕਰਮਚਾਰੀਆਂ ਵੱਲੋਂ ਚੋਣ ਕਰ ਲਈ ਜਾਂਦੀ ਹੈ ਤਾਂ ਉਸ ਸਥਿਤੀ ਵਿੱਚ ਵਿਭਾਗ ਵੱਲੋਂ ਕਰਮਚਾਰੀ ਨੂੰ ਆਪਣੇ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।


 ਸਟੇਸ਼ਨ ਸਿਲੈਕਟ ਕਰਨ ਉਪਰੰਤ ਸਬਮਿਟ (Submit ਬਟਨ ਕਲਿਕ ਕਰਨਗੇ । ਇੱਥੇ ਇਹ ਵੀ ਸਪਸ਼ੱਟ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਕਰਮਚਾਰੀ ਸਟੇਸ਼ਨ ਦੀ ਚੋਣ ਨਹੀਂ ਕਰਦਾ ਤਾਂ ਵਿਭਾਗ ਵੱਲੋਂ ਆਪਣੇ ਪਧੱਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।

MASTER TO LECTURER PROMOTION: ਪਦ ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਅੱਜ ਤੋਂ,

 

 ਸਿੱਖਿਆ ਵਿਭਾਗ ਵੱਲੋਂ  ਮਿਤੀ 03-01-2022 ਨੂੰ ਜਾਰੀ ਕੀਤੇ ਪਬਲਿਕ ਨੋਟਿਸ ਦੀ ਲਗਾਤਾਰਤਾ ਵਿੱਚ ਲਿਖਿਆ ਗਿਆ ਹੈ ਕਿ ਮਾਸਟਰ/ਮਿਸਟ੍ਰੈਸ ਕਾਡਰ ਦੀ ਮਿਤੀ 19-06-2019 ਨੂੰ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਮਿਤੀ 01-01-2022 ਰਾਹੀਂ ਮਾਸਟਰ/ਮਿਸਟ੍ਰੈਸ ਕਾਡਰ ਤੋਂ ਬਤੋਰ ਲੈਕਚਰਾਰ ਪੰਜਾਬੀ, ਹਿੰਦੀ, ਹਿਸਟਰੀ, ਮੈਥ, ਇਕਨਾਮਿਕਸ, ਕਮਰਸ, ਕਮਿਸਟਰੀ, ਬਾਇਓਲੋਜੀ, ਫਿਜੀਕਸ ਅਤੇ ਜੋਗਰਾਫੀ ਵਿਸ਼ਿਆਂ ਵਿੱਚ ਆਰਜ਼ੀ ਤੋਰ ਤੇ (provisional) ਪਦ-ਉਨਤੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਪਦ ਉਨੌਤ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਵਿਸ਼ਿਆਂ ਵਿੱਚ ਬਤੌਰ ਲੈਕਚਰਾਰ ਤੈਨਾਤੀ ਕਰਨ ਲਈ ਮਿਤੀ 03-01-2022 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕਰਵਾਈ ਗਈ ਸੀ ਪ੍ਰੰਤੂ ਮਿਤੀ 05-01-2022 ਨੂੰ ਵਿਭਾਗ ਵੱਲੋਂ ਬਤੋਰ ਲੈਕਚਰਾਰਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਉਸ ਉਪਰੰਤ ਹੀ ਚੋਣ ਜਾਬਤਾ ਲਾਗੂ ਹੋਣ ਕਾਰਨ ਪਦ-ਉਨੱਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਟਮੈਂਟ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਸਕੇ। 


 ਹੁਣ ਇਨ੍ਹਾਂ ਪਦ-ਉਨਤ ਹੋਏ ਕਰਮਚਾਰੀਆਂ ਵੱਲੋਂ ਮੁੜ ਤੋਂ ਮਿਤੀ 25-04-2022 ਤੋਂ ਮਿਤੀ 27-042022 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕੀਤੀ ਜਾਵੇਗੀ।
AYUSH RECRUITMENT 2022 : ਆਯੂਸ਼ ਮੰਤਰਾਲੇ ਵਲੋਂ 310 ਅਸਾਮੀਆਂ ਤੇ ਭਰਤੀ ,

 #AYUSH RECRUITMENT 2022#

#AYUSH RECRUITMENT 2022 OFFICIAL NOTIFICATION# 

#AYUSH RECRUITMENT 2022 LINK FOR APPLYING#


Online applications are invited from the eligible candidates for empanelment to create a pool of 150 Ayurveda Doctors, 150 Ayurveda pharmacists and l0 Panchkarma therapist  (05 male and 05 female) for engaging Doctors, Pharmacists and Panchkarma Therapists purely on contractual basis in various hospital institution organizations under Ministry of Ayush and Ministry of Defence located all over India 
Commencement of Application filling date:  26.04.2022 (10.00 A.M. onwards) 
Closing date of receipt of applications 05.05.2022 (upto 6:00 P.M.) 
Release of admit card 08.05.2022 (5:00 P.M. onwards) 
Date of examination 15.05.2022 ( l0:00 A.M. to 12:00 Noon)


Important Links;
official website ayush recruitment 2022:     https://main.ayush.gov.in/ 
official notification Ayush Recruitment 2022 :  Download here 


 Examination Centers: Written test will be conducted in the Centres located at (l) Delhi, (2) Mumbai (3) Kolkata (4) Chennai (5) Guwahati. 
. Age relaxation and reservation for SC, ST, OBC, PWD & EWS will be made as per Government policy for such contractual engagement. 

The intimation for written examination centre will be given separately through Admit Cards. . You are advised to visit CCRAS website (www.ccras.nic.in) and Ministry of AYUSH website (www.ayush.gov.in) frequently to access the latest information on the conduct of examination/admit card/date of examination etc. The admit cards for the written examination will be available only through online mode from the link provided. 

Essential qualification, age and experience will be reckoned as on closing date of applications.  Only the date of birth as recorded in the Matriculation/Secondary Examination Certificate or an equivalent certificate available on the date of submission of application will be accepted as proof of date of birth

NVS ADMIT CARD 2022: ਨਵੋਦਿਆ ਵਿਦਿਆਲਿਆ ਦਾਖਲੇ ਲਈ ਐਡਮਿਟ ਕਾਰਡ ਜਾਰੀ, ਇਥੇ ਕਰੋ ਡਾਊਨਲੋਡ

   New Delhi 23 April

ਨਵੋਦਿਆ ਵਿਦਿਆਲਿਆ ਸੰਗਠਨ  ਵੱਲੋਂ ਛੇਵੀਂ ਜਮਾਤ ਵਿਚ ਦਾਖਲੇ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ 30 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ । ਨਵੋਦਿਆ ਵਿਦਿਆਲਿਆ  ਸੰਗਠਨ ਨੇ ਲਿਖਤੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਜਾਰੀ ਕਰ ਦਿੱਤੇ  ਹਨ । ਉਹ ਵਿਦਿਆਰਥੀ ਜਿਹਨਾਂ ਨੇ ਛੇਵੀਂ ਜਮਾਤ ਵਿਚ ਦਾਖਲੇ ਲਈ ਅਪਲਾਈ ਕੀਤਾ ਹੈ ਹੇਠਾਂ ਦਿੱਤੇ ਲਿੰਕ ਤੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ।

LINK FOR DOWNLOADING NVS ADMIT CARD 2022 CLICK HERE 

Or https://cbseitms.nic.in/AdminCard/AdminCard6TH PAY COMMISSION LATEST UPDATE: NEW INSTRUCTIONS REGARDING ALLOWANCES

 

RECENT UPDATES

Today's Highlight