Monday, 25 April 2022

ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਨੂੰ ਲਗਾ ਸਦਮਾ , ਸਹੁਰੇ ਦੀ ਮੌਤ

 

ਲੁਧਿਆਣਾ 25 ਅਪ੍ਰੈਲ

ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਨੂੰ ਉਸ ਸਮੇਂ ਸਦਮਾ ਪਹੁੰਚਿਆ, ਜਦੋਂ 21 ਅਪ੍ਰੈਲ ਨੂੰ ਉਹਨਾਂ ਦੇ ਸਹੁਰੇ ਦੀ ਮੌਤ ਹੋ ਗਈ । ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਉਹਨਾਂ ਦੇ ਸਹੁਰਾ ਸਾਹਿਬ ਦਾ 3 ਮਹੀਨੇ ਬਿਮਾਰ ਰਹਿਣ ਤੋਂ ਬਾਅਦ ਦੇਹਾਂਤ ਹੋ ਗਿਆ।


ਉਹਨਾਂ ਨੇ ਦੱਸਿਆ ਕਿ ਸਹੁਰਾ ਸਾਹਿਬ ਸਰਦਾਰ ਕ੍ਰਿਪਾਲ ਸਿੰਘ ਗਰੇਵਾਲ ਸਿੱਖਿਆ ਵਿਭਾਗ ਤੋਂ ਬਤੌਰ ਮੁੱਖ ਅਧਿਆਪਕ ਸੇਵਾ ਮੁਕਤ ਹੋਏ ਸਨ।


ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦਾ ਭੋਗ ਅਤੇ ਅਰਦਾਸ 26 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਹੋਵੇਗੀ।

SLC FOR ADMISSION NEW INSTRUCTIONS

 

SLC FOR ADMISSION: ਵਿਦਿਆਰਥੀਆਂ ਦੇ ਦਾਖਲੇ ਨੂੰ ਲੈਕੇ ਸਕੂਲ ਛੱਡਣ ਦੇ ਸਰਟੀਫਿਕੇਟ (SLC) ਨਾਂ ਰੋਕਣ ਸਬੰਧੀ, ਹਦਾਇਤਾਂ ਜਾਰੀ

ਬਰਨਾਲਾ, 25 ਅਪ੍ਰੈਲ

ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਵਲੋਂ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।ਡੀਈਓ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪ੍ਰਾਇਵੇਟ ਸਕੂਲਾਂ ਵਲੋਂ ਬੱਚਿਆਂ ਦੇ ਸਕੂਲ ਛੱਡ ਕੇ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਣ ਸਮੇਂ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਜਾਂਰੀ ਨਹੀਂ ਕੀਤਾ ਜਾਂਦਾ ਜਿਸ ਕਾਰਨ ਬੱਚਿਆਂ ਨੂੰ ਆਪਣੀ ਮੁਢਲੀ ਸਿੱਖਿਆ ਜਾਰੀ ਰੱਖਣ ਵਿੱਚ ਮੁਸ਼ਕਿਲ ਆਉਂਦੀ ਹੈ ਇਸ ਸੰਬੰਧੀ ਭਾਰਤ ਸਰਕਾਰ ਦੁਆਰਾ ਬੱਚਿਆ ਨੂੰ ਮੁਫਤ ਅਤੇ ਲਾਜਮੀ ਸਿੱਖਿਆ ਦੇ ਅਧਿਕਾਰ ਲਈ ਬੱਚਿਆ ਦੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ, 2009 ਮਿਤੀ 27 ਅਗਸਤ, 2009 ਨੂੰ ਲਿਆਂਦਾ ਗਿਆ ਇਸਦੇ ਅਧਿਆਏ-II ਦੀ ਉਪ ਧਾਰਾ (1) ਦੇ ਮੰਤਵ ਲਈ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਫੀਸ ਜਾਂ ਖਰਚ ਦੀ ਅਦਾਇਗੀ ਕਰਨ ਲਈ ਜਿੰਮੇਵਾਰ ਨਹੀਂ ਹੋਵੇਗਾ ਜਾਂ ਹੋਵੇਗੀ, ਜਿਸ ਨਾਲ ਕਿ ਉਸਦੀ ਮੁਢਲੀ ਸਿੱਖਿਆ ਚਾਲੂ ਰੱਖਣ ਵਿੱਚ ਅਤੇ ਪੂਰੀ ਕਰਨ ਵਿੱਚ ਰੁਕਾਵਟ ਆਵੇ।
ਇਸ ਲਈ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਗਈ (READ HERE) ਹੈ ਕਿ ਫੀਸ ਦੇ ਬਕਾਏ ਲਈ ਬੱਚੇ ਦੇ ਮਾਤਾ ਪਿਤਾ ਨਾਲ ਤਾਲਮੇਲ ਕੀਤਾ ਜਾਵੇ। ਫੀਸ ਦੇ ਬਕਾਏ ਲਈ ਕਿਸੇ ਵੀ ਬੱਚੇ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਨਾਂ ਰੋਕਿਆ ਜਾਵੇ ਤਾਂ ਜੋ ਬੱਚੇ ਨੂੰ ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਵਿੱਚ ਕਿਸੇ ਤਰਾਂ ਦੀ ਰੁਕਾਵਟ ਨਾਂ ਆਵੇ।


 ਇਸ ਸੰਬੰਧੀ  ਪਹਿਲਾਂ ਹੀ ਹਦਾਇਤ ਕੀਤੀ ਜਾ ਚੁੱਕੀ ਹੈ ਪਰੰਤੂ ਇਸ ਸੰਬੰਧੀ ਹੁਣ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਲਈ ਆਪ ਨੂੰ ਮੁੜ ਤੋਂ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਬੱਚੇ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਨਾਂ ਰੋਕਿਆ ਜਾਵੇ। ਜੇਕਰ ਕਿਸੇ ਸਕੂਲ ਵਲੋਂ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਕੁਤਾਹੀ ਵਰਤੀ ਜਾਂਦੀ ਹੈ ਤਾਂ ਉਸ ਵਿਰੁਧ ਵਿਭਾਗੀ ਕਾਰਵਾਈ ਉਲੀਕੀ ਜਾਵੇਗੀ।

Read here official letter


PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADINGDPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

CHANDIGARH:ਮਾਸਕ ਨਾਂ ਪਾਉਣ ਤੇ ਹੋਵੇਗਾ 500/- ਰੁਪਏ ਜੁਰਮਾਨਾ

 

ETU PUNJAB MEETING WITH DPI : ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਡਾਇਰੈਕਟਰ (ਐਲੀਮੈਂਟਰੀ) ਨਾਲ ਹੋਈ ਮੀਟਿੰਗ।

 *ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਡਾਇਰੈਕਟਰ (ਐਲੀਮੈਂਟਰੀ) ਨਾਲ ਹੋਈ ਮੀਟਿੰਗ।*


*ਅਹਿਮ ਮੰਗਾਂ ਤੇ ਹੋਈ ਵਿਸਥਾਰਤ ਗੱਲਬਾਤ ।*


*ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਡੀ ਪੀ ਆਈ (ਐਲੀਮੈਂਟਰੀ) ਦਫਤਰ ਵਿਖੇ ਡੀ ਪੀ ਆਈ ਤਰਫੋ ਸਹਾਇਕ ਡਾਇਰੈਕਟਰ ਸ: ਮਹਿੰਦਰ ਸਿੰਘ ਜੀ ਨੇ ਕੀਤੀ ਮੀਟਿੰਗ ਚ ਵੱਖ ਵੱਖ ਡੀਲਿੰਗ ਹੈਂਡ ਮੌਜੂਦ ਸਨ । ਜਿਸ ਵਿੱਚ ਵਿਭਾਗੀ ਮੰਗਾਂ ਚੋਣ ਜਾਬਤੇ ਵਿੱਚ ਰੁੱਕੀਆਂ ਪਰਮੋਸ਼ਨਾਂ ਅੰਮ੍ਰਿਤਸਰ ,ਪਟਿਆਲਾ,ਲੁਧਿਆਣਾ ,ਰੋਪੜ ਸਮੇਤ ਹੋਰ ਬਾਕੀ ਜਿਲਿਆ ਚ ਹੈੱਡਟੀਚਰ /ਸੈਂਟਰ ਹੈੱਡਟੀਚਰ ਅਤੇ ਇਸਤੋਂ ਇਲਾਵਾ ਮਾਸਟਰ ਕੇਡਰ ਪ੍ਰਮੋਸ਼ਨਾ ਜਲਦ ਬਦਲੀਆ ਤੋਂ ਪਹਿਲਾਂ ਕਰਨ, ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਸਬੰਧੀ,ਪਿਛਲੇ ਸਾਲਾ ਚ ਹੋਈਆ ਸਾਰੀਆਂ ਬਦਲੀਆ ਤੁਰੰਤ ਲਾਗੂ ਕਰਨ ,ਰਹਿੰਦੀਆ ਤਨਖਾਹਾਂ ਅਤੇ ਬਕਾਇਆ ਲਈ ਜਲਦ ਬਜਟ ਜਾਰੀ ਕਰਨ ,ਸੈਟਰ ਪੱਧਰ ਤੇ ਸੀ, ਐਚ ਟੀ ਦਾ ਕੰਮ ਸੁਖਾਲਾ ਕਰਨ ਲਈ ਡਾਟਾ ਐਂਟਰੀ ਆਪ੍ਰੇਟਰ ਕਮ ਕੰਪਿਊਟਰ ਟੀਚਰ ਦੇਣ ਸਬੰਧੀ. PFMS ਦਾ ਕੰਮ ਸੁਖਾਲਾ ਕਰਨ ਅਤੇ 31 ਮਾਰਚ ਨੂੰ ਵਾਪਸ ਹੋਈਆਂ ਗ੍ਰਾਂਟਾਂ ਦੁਬਾਰਾ ਦੇਣ ਸਬੰਧੀ ਅਤੇ ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਸਮੇਂ ਦੇ ਰਹਿੰਦੇ ਬਕਾਏ ਅਤੇ ਹੋਰ ਬਾਕੀ ਬਕਾਏ ਜਲਦ ਦੇਣ ਸਬੰਧੀ ਵਿਸਥਾਰਤ ਗੱਲਬਾਤ ਕਰਦਿਆਂ ਵੱਖ ਵੱਖ ਡੀਲਿੰਗ ਹੈਂਡਜ ਨੂੰ ਇਹਨਾਂ ਮੰਗਾਂ ਦੀ ਪੂਰਤੀ ਲਈ ਚੱਲ ਰਹੀ ਪ੍ਰਕ੍ਰਿਆ ਤੋ ਯੂਨੀਅਨ ਆਗੂਆ ਨੂੰ ਜਾਣੂ ਕਰਾਉਦਿਆਂ ਪ੍ਰਕ੍ਰਿਆ ਤੇਜ ਕਰਨ ਲਈ ਕਿਹਾ ।ਮਾਸਟਰ ਕਾਡਰ ਪ੍ਰੋਮੋਸ਼ਨ ਜਲਦ ਕਰਨ ਤੇ ਇਹਨਾਂ ਪ੍ਰਮੋਸ਼ਨਾ ਵਾਂਗ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਫਾਈਨ ਆਰਟਸ ਕੁਆਲੀਫੀਕੇਸ਼ਨਜ ਪੂਰੀ ਕਰਦੇ ਅਧਿਆਪਕਾਂ ਨੂੰ ਆਰਟ ਕਰਾਫਟ ਅਧਿਆਪਕ ਵੱਜੋ ਪ੍ਰਮੋਟ ਕਰਨ ਤੋਂ ਇਲਾਵਾ ਵਿਕੇਸ਼ਨਲ ਦੀ ਯੋਗਤਾ ਪੂਰੀ ਕਰਦੇ ਵੀ ਪ੍ਰਮੋਟ ਕਰਨ ਦੀ ਪੁਰਜੋਰ ਮੰਗ ਕੀਤੀ* । *ਇਸ ਤੋ ਇਲਾਵਾ ਸਰਕਾਰ ਪੱਧਰ ਦੀਆ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ,ਸਕੂਲਾਂ ਦੀਆ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ /ਚੌਕੀਦਾਰ ਦੇਣ ਸਬੰਧੀ , ਹਰੇਕ ਸਕੂਲ ਚ ਹੈਡ ਟੀਚਰਜ ਦੇਣ ,ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕਰਨ ,ਤੇ ਵਿੱਤ ਸਬੰਧੀ , ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਟਰ ਹੈਡ ਟੀਚਰਜ/ਬੀ ਪੀ ਈ ਓਜ ਨੂੰ ਪੇ- ਕਮਿਸਨ ਵੱਲੋ ਦਿੱਤੇ ਪੇ- ਸਕੇਲ ਤੇ ਵੱਧ ਗੁਣਾਂਕ ਲਾਗੂ ਕਰਨ,ਰਹਿੰਦੇ ਭੱਤੇ -ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ, ਹੈਂਡੀਕੈਪਡ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨ ,ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ /ਏ ਸੀ ਪੀ ਸਕੀਮ ਲਾਗੂ ਕਰਕੇ ਅਗਲਾ ਗ੍ਰੇਡ ਦੇਣ ਸਬੰਧੀ ਵਿਚਾਰ ਚਰਚਾ ਕਰਦਿਆ ਸਰਕਾਰ ਦੇ ਧਿਆਨ ਵਿੱਚ ਲਿਆਕੇ ਤੁਰੰਤ ਹੱਲ ਕਰਨ ਦੀ ਗੱਲਬਾਤ ਹੋਈ ।* 


*ਇਸ ਵਫਦ ਵਿੱਚ ਸੂਬਾਈ ਆਗੂ ਸਤਵੀਰ ਸਿੰਘ ਰੌਣੀ ਗੁਰਿੰਦਰ ਸਿੰਘ ਘੁੱਕੇਵਾਲੀ ਪ੍ਰੀਤ ਭਗਵਾਨ ਸਿੰਘ ਫਰੀਦਕੋਟ ਤਰਸੇਮ ਲਾਲ ਜਲੰਧਰ ਸੁਖਦੇਵ ਸਿੰਘ ਬੈਨੀਪਾਲ ਦੀਦਾਰ ਸਿੰਘ ਪਟਿਆਲਾ ਮਨੋਜ ਘਈ ਰਿਸ਼ੀ ਕੁਮਾਰ ,ਜਤਿੰਦਰ ਪੰਡਤ ਮੋਰਿੰਡਾ ਸੁਖਵਿੰਦਰ ਸਿੰਘ ਅਮਨਦੀਪ ਸਿੰਘ ਭੰਗੂ ਗੁਰਪ੍ਰੀਤ ਸਿੰਘ ਵੇਰਕਾ ਸੁਖਦੀਪ ਸਿੰਘ ਆੜ੍ਹਤੀ ਤੇ ਹੋਰ ਵੱਖ ਵੱਖ ਜਿਲਿਆ ਦੇ ਆਗੂ ਸ਼ਾਮਿਲ ਸਨ ।* 

*ਮੀਟਿੰਗ ਉਪਰੰਤ ਸੂਬਾਈ ਆਗੂਆਂ ਵੱਲੋ ਯੂਨੀਅਨ ਦੀ ਆਪਣੀ ਵੱਖਰੀ ਮੀਟਿੰਗ ਕਰਦਿਆ ਇਹ ਫੈਸਲਾ ਕੀਤਾ ਕਿ ਸਰਕਾਰ ਪੱਧਰ ਦੀਆ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ,ਸਕੂਲਾਂ ਦੀਆ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ /ਚੌਕੀਦਾਰ ਦੇਣ ਸਬੰਧੀ , ਹਰੇਕ ਸਕੂਲ ਚ ਹੈਡ ਟੀਚਰਜ ਦੇਣ ,ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕਰਨ ,ਤੇ ਵਿੱਤ ਸਬੰਧੀ , ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਟਰ ਹੈਡ ਟੀਚਰਜ/ਬੀ ਪੀ ਈ ਓਜ ਨੂੰ ਪੇ ਕਮਿਸਨ ਵੱਲੋ ਦਿੱਤੇ ਪੇ ਸਕੇਲ ਤੇ ਵੱਧ ਗੁਣਾਂਕ ਲਾਗੂ ਕਰਨ,ਰਹਿੰਦੇ ਭੱਤੇ -ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨ ,ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ /ਏ ਸੀ ਪੀ ਸਕੀਮ ਲਾਗੂ ਕਰਕੇ ਅਗਲਾ ਗ੍ਰੇਡ ਦੇਣ ਸਬੰਧੀ ਪੰਜਾਬ ਭਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਮਈ ਦੇ ਪਹਿਲੇ ਹਫਤੇ ਦਿਤੇ ਜਾਣਗੇ* ।

ਅਹਿਮ ਖ਼ਬਰ: ਇਸ ਦੇਸ਼ ਤੋਂ ਡਿਗਰੀਆਂ ਕਰਨ ਵਾਲਿਆਂ ਨੂੰ ਨੌਕਰੀ ਨਹੀਂ ਦੇਵੇਗੀ ਸਰਕਾਰ

 

ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਅਧਿਆਪਕਾਂ ਦੀਆਂ ਪੰਜਾਹ ਫੀਸਦੀ ਅਸਾਮੀਆਂ ਖਾਲੀ

 ਅਧਿਆਪਕਾਂ ਦੀਆਂ ਤੀਹ ਹਜ਼ਾਰ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰਨ ਦੀ ਮੰਗ


ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਵਿੱਚ ਜੰਗੀ ਪੱਧਰ 'ਤੇ ਨਵੀਂ ਭਰਤੀ ਕਰਨ ਦੀ ਮੰਗ 


ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਅਧਿਆਪਕਾਂ ਦੀਆਂ ਪੰਜਾਹ ਫੀਸਦੀ ਅਸਾਮੀਆਂ ਖਾਲੀ 


25 ਅਪ੍ਰੈਲ, ਅਮ੍ਰਿਤਸਰ ( ): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਤੀਹ ਹਜਾਰ ਤੋਂ ਵਧੇਰੇ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਦੇ ਬਾਵਜੂਦ, ਹਾਲੇ ਤਕ ਨਵੀਂਆਂ ਭਰਤੀਆਂ ਨੇਪਰੇ ਨਹੀਂ ਚੜੀਆਂ ਹਨ। ਜਿਸ ਕਾਰਨ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਅਧਿਆਪਕ ਮਿਲਣ ਅਤੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ਼ਣ ਦੀ ਉਡੀਕ ਪੂਰੀ ਨਹੀਂ ਹੋ ਸਕੀ ਹੈ। ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ 'ਆਪ' ਦੀ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਦੇ ਚੋਣ ਵਾਅਦੇ 'ਤੇ ਖਰੇ ਉਤਰਨ ਅਤੇ ਸਰਕਾਰੀ ਸਕੂਲਾਂ ਵਿੱਚ ਜੰਗੀ ਪੱਧਰ 'ਤੇ ਅਧਿਆਪਕਾਂ ਅਤੇ ਹੋਰ ਅਮਲੇ ਦੀ ਭਰਤੀ ਕਰਨ ਦੀ ਮੰਗ ਕੀਤੀ ਹੈ।     ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਭ ਤੋਂ ਗੰਭੀਰ ਸੰਕਟ ਦਾ ਸ਼ਿਕਾਰ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਹੋ ਰਹੀ ਹੈ, ਜਿੱਥੇ ਪ੍ਰੀ ਪ੍ਰਾਇਮਰੀ ਦੀਆਂ ਜਮਾਤਾਂ ਸ਼ੁਰੂ ਹੋਣ ਤੋਂ ਬਾਅਦ, ਜਮਾਤਾਂ ਪੰਜ ਤੋਂ ਵਧ ਕੇ ਸੱਤ ਜਰੂਰ ਹੋ ਗਈਆਂ, ਪ੍ਰੰਤੂ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ ਪ੍ਰਾਇਮਰੀ ਅਤੇ ਈਟੀਟੀ ਅਧਿਆਪਕਾਂ ਦੀ ਇੱਕ ਵੀ ਨਵੀਂ ਭਰਤੀ ਨਹੀਂ ਹੋਈ ਹੈ। ਈਟੀਟੀ ਅਧਿਆਪਕਾਂ ਦੀ 2364 ਭਰਤੀ, 6635 + 22 ਭਰਤੀ ਅਤੇ 5994 ਭਰਤੀ ਦੇ ਇਸ਼ਤਿਹਾਰ ਤਾਂ ਜਾਰੀ ਹੋਏ, ਪ੍ਰੰਤੂ ਸਰਕਾਰੀ ਬੇਰੁਖ਼ੀ ਕਾਰਨ ਇਨ੍ਹਾਂ ਵਿੱਚੋਂ ਇੱਕ ਵੀ ਭਰਤੀ ਨਿਯੁਕਤੀ ਪੱਤਰ ਹੋਣ ਤੱਕ ਨਹੀਂ ਪਹੁੰਚੀ। ਨਤੀਜਨ ਮਈ 2021 ਦੇ ਸਰਕਾਰੀ ਅੰਕੜਿਆਂ ਅਨੁਸਾਰ ਈ.ਟੀ.ਟੀ. ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 29,941 ਵਿੱਚੋਂ ਪੰਜਾਹ ਫ਼ੀਸਦੀ ਅਸਾਮੀਆਂ ਖਾਲੀ ਹਨ। ਪ੍ਰੀ ਪ੍ਰਾਇਮਰੀ ਜਮਾਤਾਂ ਲਈ ਜ਼ਰੂਰਤ ਤੋਂ ਬਹੁਤ ਘੱਟ ਪ੍ਰਕਾਸ਼ਿਤ ਨਿਗੂਣੀਆਂ 8393 ਅਸਾਮੀਆਂ 'ਤੇ ਵੀ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੱਕੇ ਤੌਰ 'ਤੇ ਅਡਜਸਟ ਕਰਨ ਵਿੱਚ ਸਰਕਾਰ ਅਸਫਲ ਰਹੀ। ਇਹੀ ਹਾਲ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਭਰਤੀਆਂ ਦਾ ਵੀ ਹੈ, ਜਿਹਨਾਂ ਵਿੱਚੋਂ 1538 ਹੈੱਡ ਟੀਚਰ ਭਰਤੀ ਦੀ ਉਡੀਕ ਸੂਚੀ ਦੇ ਯੋਗ ਅਧਿਆਪਕ ਉਪਲੱਬਧ ਹੋਣ ਦੇ ਬਾਵਜੂਦ ਭਰਤੀ ਪੂਰੀ ਨਹੀਂ ਹੋਈ, ਸਗੋਂ ਹੈੱਡ ਟੀਚਰਾਂ ਦੀਆਂ 1904 ਅਸਾਮੀਆਂ ਨੂੰ ਪਿਛਲੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ। ਮੌਜੂਦਾ ਸਿੱਖਿਆ ਮੰਤਰੀ ਮੀਤ ਹੇਅਰ ਦੇ ਆਪਣੇ ਜ਼ਿਲ੍ਹੇ ਬਰਨਾਲੇ ਦੇ ਤਿੰਨ ਬਲਾਕਾਂ ਵਿਚੋਂ ਦੋ ਬਲਾਕ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਵਿਚੋਂ ਸੱਤ ਬਲਾਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਸੱਖਣੇ ਹਨ ਅਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। 


    ਡੀ.ਟੀ.ਐੱਫ. ਅੰਮ੍ਰਿਤਸਰ ਦੇ ਗੁਰਬਿੰਦਰ ਸਿੰਘ ਖਹਿਰਾ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ,ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਮਾਸਟਰ ਕਾਡਰ ਦੀ 4161 ਭਰਤੀ ਵਿੱਚ ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਚੋਖਾ ਇਜ਼ਾਫ਼ਾ ਕਰਕੇ ਪ੍ਰਕਿਰਿਆ ਪੂਰੀ ਕਰਨ ਦੀ ਥਾਂ, ਵਾਰ-ਵਾਰ ਕੇਵਲ ਅਪਲਾਈ ਕਰਨ ਦੀ ਮਿਤੀ ਵਿੱਚ ਹੀ ਵਾਧਾ ਕੀਤਾ ਜਾ ਰਿਹਾ ਹੈ। ਦਰਅਸਲ ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਨੂੰ, ਪਿਛਲੇ ਸਮੇਂ ਵਿੱਚ ਨਿੱਜੀਕਰਨ ਦੇ ਏਜੰਡੇ ਤਹਿਤ ਲਾਗੂ ਰੈਸ਼ਨਲਾਈਜੇਸ਼ਨ ਨੀਤੀ ਰਾਹੀਂ, ਖ਼ਤਮ ਕਰ ਦਿੱਤਾ ਗਿਆ ਸੀ। ਇਸ ਨੀਤੀ ਵਿਚ ਜਨਤਕ ਸਿੱਖਿਆ ਪੱਖੀ ਸੁਧਾਰ ਕਰਨ ਅਤੇ ਨਵੀਆਂ ਅਸਾਮੀਆਂ ਦੀ ਰਚਨਾ ਕਰਨਾ ਅਣਸਰਦੀ ਲੋੜ ਹੈ। ਇਸੇ ਤਰ੍ਹਾਂ 343 ਪੋਸਟ ਲੈਕਚਰਾਰਾਂ, ਪੀ ਟੀ ਆਈ ਅਤੇ 250 ਪੋਸਟ ਆਰਟ ਐਂਡ ਕਰਾਫਟ ਦੀਆਂ ਕਈ ਭਰਤੀਆਂ ਅੱਧ ਵਿਚਾਲੇ ਲਟਕ ਰਹੀਆਂ ਹਨ। ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਨਵੀਂਆਂ ਭਰਤੀਆਂ ਦੇ ਜਾਰੀ ਦੋ ਇਸ਼ਤਿਹਾਰਾਂ ਦੀ ਪ੍ਰਕਿਰਿਆ ਵੀ ਵੱਖ-ਵੱਖ ਕਾਰਨਾਂ ਸਦਕਾ ਪੂਰੀ ਨਹੀਂ ਹੋਈ, ਜਿਸ ਕਾਰਨ ਇੱਕ-ਇੱਕ ਸਕੂਲ ਮੁਖੀ ਉੱਪਰ ਕਈ-ਕਈ ਸਕੂਲਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪਾ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ। ਇਨ੍ਹਾਂ ਭਰਤੀਆਂ ਨੂੰ ਸਿੱਧੀ ਭਰਤੀ ਦੇ 25 ਫ਼ੀਸਦੀ ਕੋਟੇ ਅਨੁਸਾਰ ਨੇਪਰੇ ਚਾੜ੍ਹਨ ਦੀ ਚੁਣੌਤੀ ਸਰਕਾਰ ਅੱਗੇ ਦਰਪੇਸ਼ ਹੈ।

PSCB RECRUITMENT 2022: PUNJAB STATE CO-OPERATIVE BANK RECRUITMENT OFFICIAL NOTICE

 

EM MEETING WITH LECTURER UNION: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ, ਮਸਲੇ ਹੋਣਗੇ ਹੱਲ- ਸਿੱਖਿਆ ਮੰਤਰੀ

ਮੋਹਾਲੀ, 24 ਅਪ੍ਰੈਲ 

 ਅੱਜ  24 ਅਪ੍ਰੈਲ ਨੂੰ  ਸਿੱਖਿਆ ਮੰਤਰੀ ਪੰਜਾਬ ਸਰਕਾਰ ਸ. ਗੁਰਮੀਤ ਸਿੰਘ ਮੀਤ ਹੇਅਰ ਨਾਲ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ।

ਇਸ ਮੀਟਿੰਗ ਦੌਰਾਨ ਸਕੂਲ ਲੈਕਚਰਾਰਾਂ ਦੇ ਮਸਲਿਆਂ ਅਤੇ ਦਰਪੇਸ਼ ਸਮੱਸਿਆਵਵਾਂ ਸਬੰਧੀ ਸਿੱਖਿਆ ਮੰਤਰੀ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ ਅਤੇ ਸਿੱਖਿਆ ਮੰਤਰੀ ਨੇ ਸਾਰੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਸਮੇਂ ਉਨ੍ਹਾਂ ਦੇ ਓ. ਐਸ ਡੀ ਨਾਲ ਵੀ ਸੇਵਾ ਨਿਯਮਾਂ ਅਤੇ ਹੋਰ ਮਸਲਿਆਂ ਤੇ ਵਿਸਥਾਰ ਨਾਲ ਚਰਚਾ ਹੋਈ ।

ਇਸ ਮੌਕੇ ਗੁਰਪ੍ਰੀਤ ਸਿੰਘ ਬਠਿੰਡਾ, ਜਸਪਾਲ ਸਿੰਘ, ਸ਼ਿਸ਼ਨ ਕੁਮਾਰ ਸੰਗਰੂਰ, ਰਾਮਵੀਰ ਸਿੰਘ,ਪੂਰਨ ਸਹਿਗਲ ਫਤਿਹਗੜ੍ਹ ਸਾਹਿਬ, ਜਸਕਰਨ ਸਿੰਘ ਬਠਿੰਡਾ ਆਦਿ ਮੌਜੂਦ ਸਨ।

ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀ ਇੱਕ ਤਿਹਾਈ (1/3) ਛੁੱਟੀ ਬਾਰੇ ਸਪਸ਼ਟੀਕਰਨ


 

PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADINGDPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

BREAKING NEWS: ਪੰਜਾਬ ਸਰਕਾਰ ਨੇ ਨਾਜਾਇਜ਼ ਮਾਈਨਿੰਗ ਰੋਕਣ ਲਈ ਟੋਲ ਫ੍ਰੀ ਨੰਬਰ ਕੀਤਾ ਗਿਆ ਜਾਰੀ

 ਚੰਡੀਗੜ੍ਹ , 25 ਅਪ੍ਰੈਲ

ਭ੍ਰਿਸ਼ਟਾਚਾਰ ਦੇ ਖ਼ਿਲਾਫ਼ 'ਆਪ' ਪੰਜਾਬ ਸਰਕਾਰ ਦਾ ਇੱਕ ਹੋਰ ਵਾਰ। 
  ਨਾਜਾਇਜ਼ ਮਾਈਨਿੰਗ ਰੋਕਣ ਲਈ ਟੋਲ ਫ੍ਰੀ ਨੰਬਰ ਕੀਤਾ ਗਿਆ ਜਾਰੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼  ਇੱਕ ਹੋਰ ਵਾਰ। ਕੀਤਾ ਹੈ,    ਹੁਣ   ਮਾਈਨਿੰਗ ਵਿਭਾਗ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ 1800 180 2422 'ਤੇ ਦਰਜ ਕਰਵਾਈ ਜਾ ਸਕੇਗੀ। 

RECENT UPDATES

Today's Highlight