Saturday, 16 April 2022

20 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸਰਕਾਰ ਖਿਲਾਫ ਗੁਪਤ ਐਕਸ਼ਨ ਕਰਨਗੇ ਕੰਪਿਊਟਰ ਅਧਿਆਪਕ

 “20 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸਰਕਾਰ ਖਿਲਾਫ ਗੁਪਤ ਐਕਸ਼ਨ ਕਰਨਗੇ ਕੰਪਿਊਟਰ ਅਧਿਆਪਕ”

“17 ਸਾਲ ਬੀਤ ਜਾਣ ਬਾਅਦ ਵੀ ਇਨਸਾਫ ਦੀ ਉਡੀਕ ਵਿੱਚ ਕੰਪਿਊਟਰ ਅਧਿਆਪਕ”


ਨਵਾਂਸ਼ਹਿਰ 16 ਅਪ੍ਰੈਲ 2022

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਹਿਤਪੁਰ ਅਤੇ ਸਰਪ੍ਰਸਤ ਗੁਰਵਿੰਦਰ ਸਿੰਘ ਤਰਨਤਾਰਨ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਰਹੇ ਕੰਪਿਊਟਰ ਅਧਿਆਪਕਾਂ ਦਾ ਅੱਜ ਵੀ ਸ਼ੋਸ਼ਣ ਜਾਰੀ ਹੈ । ਸਾਲ 2005 ਤੋਂ ਕਾਗਰਸ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਨਿਗੁਣੀ ਤਨਖਾਹ ਤੇ ਕੰਮ ਲਿਆ । ਜੁਲਾਈ 2011 ਵਿੱਚ ਅਕਾਲੀ ਸਰਕਾਰ ਨੇ ਬੇਸ਼ੱਕ ਰਾਜਪਾਲ ਪੰਜਾਬ ਦੇ ਹੁਕਮਾਂ ਸਹਿਤ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਪਰ ਰੈਗੂਲਰ ਮੁਲਾਜਲਮਾਂ ਵਾਲੀਆ ਹਰ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ।ਸਾਲ 2017 ਤੋਂ 2022 ਤੱਕ ਪੰਜਾਬ ਦੀ ਕਾਂਗਰਸ ਸਰਕਾਰ ਨੇ ਰੱਜ ਕਿ ਕੰਪਿਊਟਰ ਅਧਿਆਪਕਾਂ ਦਾ ਸੋਸ਼ਣ ਕੀਤਾ । ਨਾ ਸਿਰਫ ਆਈ.ਆਰ. , ਏ.ਸੀ.ਪੀ. ਅਤੇ ਪੇ ਕਮਿਸ਼ਨ ਰੋਕਿਆ ਸਗੋ ਕਰੋਨਾ ਡਿਊਟੀਆਂ ਦੌਰਾਨ ਕਰੋਨਾ ਕਾਰਨ ਜਿਹਨਾ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਗਈ ਉਨਾ ਦੇ ਪਰਿਵਾਰਾਂ ਦੀ ਸਰਕਾਰ ਨੇ ਬਾਂਹ ਤੱਕ ਨਹੀ ਫੜੀ ਅਤੇ ਸਰਕਾਰ ਤੇ ਅਧਿਕਾਰੀ ਕੁੰਭਕਰਨੀ ਨੀਦ ਸੁੱਤੇ ਰਹੇ ।ਨਵੇਂ ਦੌਰ ਵਿੱਚ ਆਮ ਆਦਮੀ ਦੀ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਨੂੰ ਬਹੁਤ ਆਸ ਸੀ ਪਰ ਬਹੁਤ ਕੋਸ਼ਿਸ਼ਾ ਦੇ ਬਾਵਜੂਦ ਵੀ ਭਗਵੰਤ ਮਾਨ ਮੁੱਖ ਮੰੱਤਰੀ ਪੰਜਾਬ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆ ਦਾ ਹੱਲ ਨਹੀਂ ਕੀਤਾ। 


ਕੰਪਿਊਟਰ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾ ਨੇ ਪ੍ਰੈਸ ਨੋਟ ਜਾਰੀ ਕੀਤਾ ਕਿ ਜੇਕਰ ਪੰਜਾਬ ਸਰਕਾਰ ਜੇਕਰ ਕੰਪਿਊਟਰ ਅਧਿਆਪਕਾਂ ਦੇ 2011 ਦੇ ਰੈਗੂਲਰ ਨੋਟੀਫਿਕੇਸ਼ਨ ਨੂੰ ਇੰਨਬਿੰਨ ਲਾਗੂ ਨਹੀਂ ਕਰਦੀ ਅਤੇ ਪੇ ਕਮਿਸ਼ਨ ਦੀ ਫਾਇਲ ਤੇ ਲੱਗੀ ਰੋਕ ਨਹੀਂ ਹਟਾਉਂਦੀ ਤਾਂ ਕੰਪਿਊਟਰ ਅਧਿਆਪਕਾਂ ਨੂੰ ਮੁੜ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਸਪੱਸ਼ਟ ਹੋ ਜਾਏਗਾ ਕਿ ਸਰਕਾਰ ਵਿੱਚ ਸਿਰਫ ਪੱਗਾਂ ਦੇ ਰੰਗ ਹੀ ਬਦਲ ਦੇ ਹਨ ਸਰਕਾਰਾਂ ਦੀ ਨੀਅਤ ਨਹੀਂ ਬਦਲਦੀ । ਸਰਕਾਰ ਦੇ ਵਤੀਰੇ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਸਮੂਹ ਕੰਪਿਊਟਰ ਅਧਿਆਪਕ ਸੰਘਰਸ਼ ਲਈ ਤਿਆਰ ਰਹਿਣ ਅਤੇ ਜਿਸ ਦੀ ਸੁਰੂਆਤ 20 ਅਪ੍ਰੈਲ ਨੂੰ ਚੰਡੀਗੜ ਵਿਖੇ ਪੰਜਾਬ ਸਰਕਾਰ ਖਿਲਾਫ ਗੁਪਤ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।

ਦਸਵੀਂ ਅਤੇ ਬਾਰਵੀਂ ਦੀਆਂ ਵੋਕੇਸ਼ਨਲ ਪ੍ਰੀਖਿਆਵਾਂ ਸਬੰਧੀ ਹਦਾਇਤਾਂ

PSEB 12TH PRACTICAL DATESHEET DOWNLOAD HERE

 

PSEB 10TH PRACTICAL DATESHEET DOWNLOAD HERE

 

ਅਪ੍ਰੈਲ 2022 ਦੀਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਮੁਲਾਂਕਣ ਅਮਲੇ ਲਈ ਹਦਾਇਤਾਂ

 

PUNJAB EDUCATIONAL IMPORTANT LETTERS

ISSUED BY LETTER REGARDING LINK FOR DOWNLOADING DPI MID DAY MEAL ਮਿਡ ਡੇ ਮੀਲ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

ਸਕੂਲਾਂ ਵਿੱਚ ਸੁਧਾਰ ਲਈ ਅਧਿਆਪਕਾਂ ਨੂੰ ਰਸੋਈ ਅਤੇ ਬੈਂਕਾਂ ਦੇ ਕੰਮਾਂ ਤੋਂ ਦੂਰ ਰੱਖਿਆ ਜਾਵੇ-ਈਟੀਟੀ ਅਧਿਆਪਕ ਯੂਨੀਅਨ ਜ਼ਿਲਾਂ ਫਾਜ਼ਿਲਕਾ

 *ਸਕੂਲਾਂ ਵਿੱਚ ਸੁਧਾਰ ਲਈ ਅਧਿਆਪਕਾਂ ਨੂੰ ਰਸੋਈ ਅਤੇ ਬੈਂਕਾਂ ਦੇ ਕੰਮਾਂ ਤੋਂ ਦੂਰ ਰੱਖਿਆ ਜਾਵੇ-ਈਟੀਟੀ ਅਧਿਆਪਕ ਯੂਨੀਅਨ ਜ਼ਿਲਾਂ ਫਾਜ਼ਿਲਕਾ*


*ਬੱਚੇ ਅਤੇ ਮਾਪੇ ਮੰਗ ਰਹੇ ਨੇ ਕਿਤਾਬਾਂ*

ਜਿਲ੍ਹਾ ਫਾਜ਼ਿਲਕਾ 16 ਅਪ੍ਰੈਲ.--ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸੂਬਾ ਕਮੇਟੀ ਮੈਂਬਰ ਸਾਹਿਬ ਰਾਜਾ ਕੋਹਲੀ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਨੇ ਕਿਹਾ ਕਿ ਅੱਜ ਸਰਕਾਰ ਦੇ ਕੁਝ ਨੁਮਾਇੰਦੇ ਇਹ ਸੋਚ ਕੇ ਸਕੂਲਾਂ ਵਿੱਚ ਛਾਪੇ ਮਾਰ ਰਹੇ ਹਨ ਕੇ ਇਕੱਲੇ ਅਧਿਆਪਕਾਂ ਨੂੰ ਹੀ ਰੋਅਬ ਮਾਰ ਕੇ ਸਿੱਖਿਆ ਵਿੱਚ ਸੁਧਾਰ ਹੋ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ  ਇਕ ਪਾਸੇ ਤਾਂ ਬੱਚੇ ਅਤੇ ਮਾਪੇ ਕਿਤਾਬਾਂ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਕਾਰੀ ਨੁਮਾਇੰਦੇ  ਕੈਮਰੇ ਲੈ ਕੇ ਅਧਿਆਪਕਾਂ ਨੂੰ ਡਰਾ ਧਮਕਾ ਕੇ ਸੁਧਾਰ  ਲਿਆਂਦਾ ਜਾ ਰਿਹਾ ਹੈ। ਜੇਕਰ ਸਰਕਾਰ ਸਕੂਲਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਣਾ ਚਾਹੁੰਦੀ ਹੈ ਤਾਂ ਪਹਿਲਾਂ ਅਧਿਆਪਕਾਂ ਨੂੰ ਰਸੋਈਆਂ ਅਤੇ ਬੈਂਕਾਂ ਦੇ ਕੰਮਾਂ ਤੋਂ ਨਿਜਾਤ ਦਿਵਾਉਣੀ ਪਵੇਗੀ  ਤਾਂ ਕਿ ਅਧਿਆਪਕਾਂ ਨੂੰ ਵਾਧੂ ਕੰਮਾਂ ਦੇ ਬੋਝ ਤੋਂ ਕੱਢਿਆ ਜਾਵੇ ਤਾਂ ਕਿ ਅਧਿਆਪਕ  ਸਕੂਲ ਦੇ ਕੰਮਾਂ ਅਤੇ ਬੱਚਿਆਂ ਨੂੰ  ਪੜ੍ਹਾਉਣ ਵਿਚ ਵਧੇਰੇ ਧਿਆਨ ਦੇ ਸਕਣ, ਬਿਨਾਂ ਗੱਲ ਤੋਂ ਛਾਪੇਮਾਰੀਆਂ ਨਾਲ ਕੋਈ ਸੁਧਾਰ ਨਹੀਂ ਹੋ ਸਕੇਗਾ।  ਇੱਥੇ ਵੱਖ ਵੱਖ ਬਲਾਕਾਂ ਦੇ ਪ੍ਰਧਾਨ,, ਰਾਧੇ ਸ਼ਾਮ,ਸੁਭਾਸ਼ ਚੰਦਰ,ਸਿਕੰਦਰ ਸਿੰਘ,ਸੰਜੇ ਪੂਨੀਆ,ਰਾਕੇਸ਼ ਕੋਹਲੀ,ਰਿਸ਼ੂ ਜਸੂਜਾ ਜ਼ਿਲਾਂ ਕਮੇਟੀ ਆਗੂ ਅਮਨਦੀਪ ਸਿੰਘ ਸੋਢੀ, ਅਮਨਦੀਪ ਸਿੰਘ ਬਰਾੜ, ਸਿਮਲਜੀਤ ਸਿੰਘ,ਅਰੁਣ ਕਾਠਪਾਲ, ਵਿਨਯ ਮੱਕੜ,ਰਾਧਾ ਕ੍ਰਿਸ਼ਨ, ਯੋਗਿੰਦਰ ਯੋਗੀ ਰਾਜਦੀਪ ਫੁਟੇਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਇਸ ਤਰ੍ਹਾਂ ਵਾਰ ਵਾਰ ਸਰਕਾਰ ਦੇ ਨੁਮਾਇੰਦੇ ਅਧਿਆਪਕਾਂ ਨੂੰ ਬਦਨਾਮ ਕਰਨਗੇ ਤਾਂ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈ ਸਕਦੇ ਹਨ ਅਖੀਰ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਆਪਹੁਦਰੀਆਂ ਕਾਰਵਾਈਆਂ ਤੇ ਰੋਕ ਲਾਵੇ ਨਹੀਂ ਤਾਂ ਅਧਿਆਪਕ ਵਰਗ ਦਾ ਵਿਰੋਧ ਜਲਦ ਹੀ ਇਨ੍ਹਾਂ ਸੱਤਾ ਦੇ ਨਸ਼ੇ ਵਿੱਚ ਚੂਰ ਨੁਮਾਇੰਦਿਆਂ ਦੇ ਸਿਰ ਚੜ੍ਹ ਕੇ ਬੋਲੇਗਾ।

ਲਾਈਵ] ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ

 [ਲਾਈਵ] ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।

[Live] Chief Minister Bhagwant Mann handing over appointment letters to the selected candidates of Punjab State Transmission Corporation Limited.

See live below: 

https://fb.watch/cq5k7qpDAD/ 
ਵੱਡੀ ਖ਼ਬਰ: 1 ਜੁਲਾਈ ਤੋਂ ਹਰ ਘਰ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ

 ਚੰਡੀਗੜ੍ਹ 16 ਅਪ੍ਰੈਲ : 

 ਸੂਬੇ ਦੀ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। 1 ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਆਪਣੇ 30 ਦਿਨਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ।

BIG BREAKING : ਭਗਵੰਤ ਮਾਨ ਸਰਕਾਰ ਦਾ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ

ਚੰਡੀਗੜ੍ਹ 16 ਅਪ੍ਰੈਲ 2022:

ਪੰਜਾਬ ਵਿੱਚ ਨਵੀਂ ਬਣੀ  ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇਸ ਮੌਕੇ ਸੂਬੇ ਦੀ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ।


 ਮਿਸਾਲ ਵਜੋਂ 1 ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਆਪਣੇ 30 ਦਿਨਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ।


 

 

RECENT UPDATES

Today's Highlight