Friday, 15 April 2022

IPS TRANSFER : ਪੰਜਾਬ ਸਰਕਾਰ ਵੱਲੋਂ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

16 ਅਪ੍ਰੈਲ ਨੂੰ ਮੁੱਖ ਮੰਤਰੀ ਕਰਨਗੇ ਵੱਡਾ ਲੋਕ-ਪੱਖੀ ਐਲਾਨ

 ਪੰਜਾਬ ਦੇ CM ਭਗਵੰਤ ਮਾਨ ਵੀਰਵਾਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮੌਕੇ ਜਲੰਧਰ ਪਹੁੰਚੇ । ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਬਿਜਲੀ ਦੇ ਮੁੱਦੇ 'ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ 

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੌਂਪਿਆ ਐੱਮ ਐੱਲ ਏ ਕੁੰਵਰ ਵਿਜੇ ਪ੍ਰਤਾਪ ਨੂੰ ਮੰਗ ਪੱਤਰ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੌਂਪਿਆ ਐੱਮ ਐੱਲ ਏ ਕੁੰਵਰ ਵਿਜੇ ਪ੍ਰਤਾਪ ਨੂੰ ਮੰਗ ਪੱਤਰ 

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੈਨਸ਼ਨ ਬਹਾਲ ਕਰਵਾਉਣ ਲਈ ਪੱਬਾਂ ਭਾਰ 

1.1.2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਵਾਉਣ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਅੰਮ੍ਰਿਤਸਰ ਵੱਲੋਂ ਗੁਰਬਿੰਦਰ ਸਿੰਘ ਖਹਿਰਾ ਮਾਝਾ ਜ਼ੋਨ ਕਨਵੀਨਰ ਦੀ ਅਗਵਾਈ ਹੇਠ ਐਮਐਲਏ ਅੰਮ੍ਰਿਤਸਰ ਉਤਰੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵਾਅਦਾ ਯਾਦ ਦਿਵਾਓ ਅਭਿਆਨ ਤਹਿਤ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਕਿ ਇਸ ਅਹਿਮ ਮੰਗ ਨੂੰ ਨਾ ਸਿਰਫ਼ ਮੁੱਖ ਮੰਤਰੀ ਤੱਕ ਪੁੱਜਦਾ ਕੀਤਾ ਜਾਵੇ ਬਲਕਿ ਇਸ ਨੂੰ ਲਾਗੂ ਕਰਵਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣ , ਇਹ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ ਮੁਲਾਜਮਾਂ ਦੀ ਵਾਜਬ ਮੰਗ ਹੈ ।ਇੱਥੇ ਜ਼ਿਕਰਯੋਗ ਹੈ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਇਹ ਪੂਰੀ ਤਰਾ ਮੁਲਾਜ਼ਮ ਮਾਰੂ ਫ਼ੈਸਲਾ ਹੈ ਅਤੇ ਬੁਢਾਪੇ ਨੂੰ ਸੁਰੱਖਿਅਤ ਨਹੀਂ ਕਰਦਾ। ਮੁਲਾਜ਼ਮ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ ।

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਰਾਜੇਸ਼ ਪ੍ਰੈਸ਼ਰ, ਨਿਰਮਲ ਸਿੰਘ, ਪਰਮਿੰਦਰ ਰਾਜਾਸਾਂਸੀ ਨੇ ਕਿਹਾ ਇਹ ਚੋਣਾਂ ਸਮੇਂ ਕੀਤੇ ਵਾਅਦਿਆਂ ਵਿੱਚ ਅਰਵਿੰਦ ਕੇਜਰੀਵਾਲ ਤੇ ਹਰਪਾਲ ਚੀਮਾ ਨੇ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਨਤਕ ਵਾਅਦਾ ਕੀਤਾ ਸੀ ਇਸ ਲਈ ਇਸ ਅਹਿਮ ਮੰਗ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਇਸ ਦੇ ਨਾਲ ਛੱਤੀਸਗੜ੍ਹ ਅਤੇ ਰਾਜਸਥਾਨ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਕੇ ਚੰਗੀ ਪਹਿਲਕਦਮੀ ਕੀਤੀ ਹੈ । 

ਨਵੀਂ ਚੁਣੀ ਸਰਕਾਰ ਦੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਪਿੱਛੇ ਹਟਣ ਜਾਂ ਟਾਲਮਟੋਲ ਕਰਨ ਦੀ ਸੂਰਤ ਵਿੱਚ ਆਪ ਸਰਕਾਰ ਖ਼ਿਲਾਫ਼ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਝਿਜਕ ਜਥੇਬੰਦਕ ਅਤੇ ਸਾਂਝੇ ਫਰੰਟ ਬਣਾ ਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ  

ਇਸ ਮੌਕੇ ਸ਼ਮਸ਼ੇਰ ਸਿੰਘ, ਮਨੀਸ਼ ਪੀਟਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ ,ਕੁਲਦੀਪ ਤੋਲਾਨੰਗਲ, ਵਨੀਤ ਕੁਮਾਰ, ਲੈਕਚਰਾਰ ਸੰਜੀਵ ਕੁਮਾਰ ਅਤੇ ਸਹਿਯੋਗੀ ਜਥੇਬੰਦੀ ਵਜੋਂ ਡੀ ਟੀ ਐਫ ਦੇ ਪ੍ਰਧਾਨ ਅਸ਼ਵਨੀ ਅਵਸਥੀ ਮੌਜੂਦ ਸਨ

ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨਾਲ ਵਿਸ਼ੇਸ਼ ਮਿਲਣੀ, ਪੜ੍ਹੋ ਕੀ ਕਿਹਾ ਸਿੱਖਿਆ ਮੰਤਰੀ ਨੇ

 ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨਾਲ ਵਿਸ਼ੇਸ਼ ਮਿਲਣੀ ਰੂਪਨਗਰ 15.4.22


ਅੱਜ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਨਾਲ ਸਥਾਨਕ ਰੈਸਟ ਹਾਊਸ ਵਿਖੇ ਇਕ ਵਿਸ਼ੇਸ਼ ਮਿਲਣੀ ਕੀਤੀ ਗਈ । ਜਿਸ ਵਿੱਚ ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ ਅਧਿਆਪਕ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ, ਜਿਵੇਂ ਗ਼ੈਰ ਵਿੱਦਿਅਕ ਕੰਮਾਂ ਅਤੇ ਡਾਕ ਆਦਿ ਵਿੱਚ ਬਰਬਾਦ ਹੁੰਦੇ ਸਮੇਂ ਦਾ ਉਚਿਤ ਹੱਲ ਕੱਢਣ ਦੀ ਅਪੀਲ ਕੀਤੀ ਗਈ ਤਾਂ ਜੋ ਇਹ ਸਮਾਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਹੀ ਲਗਾਇਆ ਜਾ ਸਕੇ ।

ALSO READ:


 ਇਸ ਤੋਂ ਇਲਾਵਾ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰਾ ਕਰਨ ਲਈ ਮਨੁੱਖੀ ਸੰਸਾਧਨਾਂ ਨੂੰ ਵੀ ਤਰਕ ਸੰਗਤ ਬਣਾਉਣ ਤੇ ਜ਼ੋਰ ਦਿੱਤਾ ਗਿਆ।  ਗਰਾਂਟਾਂ ਖਰਚਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣ ਲਈ ਵੀ ਤਰਕਸੰਗਤ ਸੁਝਾਅ ਦਿੱਤੇ ਗਏ ।ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਉਹ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਗੇ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਜੁੜੀਆਂ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਅਤੇ ਸੁਝਾਅ ਦੇਣ ਲਈ ਪ੍ਰੇਰਿਤ ਕੀਤਾ ਇਸ ਮੀਟਿੰਗ ਵਿਚ ਗੈਸਾ ਪ੍ਰਧਾਨ ਰੋਪੜ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ,ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ , ਗੌਰਮਿੰਟ ਟੀਚਰ ਯੂਨੀਅਨ ਰੋਪੜ ਵੱਲੋਂ ਅਵਨੀਤ ਕੁਮਾਰ ਚੱਢਾ, ਦਵਿੰਦਰ ਸਿੰਘ ਚਨੌਲੀ, ਗੁਰਚਰਨ ਆਲੋਵਾਲ ਅਤੇ ਅਤੁਲ ਬਾਂਸਲ ਵੱਲੋਂ ਭਾਗ ਲਿਆ ਗਿਆ ।

READ  TOP HIGHLIGHTS 

BREAKING: 16 ਅਪ੍ਰੈਲ ਨੂੰ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਦੇਣਗੇ ਖੁਸ਼ ਖ਼ਬਰੀ

 ਮੋਹਾਲੀ , 15 ਅਪ੍ਰੈਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 16 ਅਪ੍ਰੈਲ ਨੂੰ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਦੇਣਗੇ ਖੁਸ਼ਖਬਰੀ।
ਪੰਜਾਬ ਦੇ CM ਭਗਵੰਤ ਮਾਨ ਵੀਰਵਾਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮੌਕੇ ਜਲੰਧਰ ਪਹੁੰਚੇ । ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਬਿਜਲੀ ਦੇ ਮੁੱਦੇ 'ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ।

ਦੇਖੋ ਕੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ        https://fb.watch/coH7b_pzfP/

RECENT UPDATES

Today's Highlight