Tuesday, 5 April 2022

PSEB IMPORTANT UPDATE: ਸਿੱਖਿਆ ਬੋਰਡ ਵੱਲੋਂ ਸੋਧਾਂ ਦੇ ਸ਼ਡਿਊਲ ਵਿੱਚ ਵਾਧਾ

 

ਤਨਖ਼ਾਹਾਂ ਦੇ ਬਿਲ ਵਿੱਤ ਵਿਭਾਗ ਦੀ ਹਦਾਇਤਾਂ ਅਨੁਸਾਰ ਤਿਆਰ ਕਰਨ ਸਬੰਧੀ ਖਜ਼ਾਨਾ ਅਫ਼ਸਰ ਵਲੋਂ ਹਦਾਇਤਾਂ

HOLIDAY ALERT: ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ


 

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ 10500 ਅਸਾਮੀਆਂ ਤੇ ਭਰਤੀ ਜਲਦੀ: ਸਿੱਖਿਆ ਮੰਤਰੀ

 ਫਾਜ਼ਿਲਕਾ , 4 ਅਪ੍ਰੈਲ 

ਪੰਜਾਬ  ਸਰਕਾਰ ਸੂਬੇ ਵਿੱਚ 10500 ਅਧਿਆਪਕਾਂ ਦੀ ਭਰਤੀ ਜਲਦ ਕਰਨ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੋਂ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਿਲ੍ਹੇ ਦੇ ਪਿੰਡ ਚਾਨਣ ਵਾਲਾ ਵਿਖੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਸਾਲਾਨਾ ਸਮਾਗਮ 'ਸਾਂਝ 2022 ਚ ਸ਼ਿਰਕਤ ਕਰਦਿਆਂ ਕੀਤਾ। 
 ਆਪਣੇ ਸੰਬੋਧਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡਾਂ ਪ੍ਰਤੀ ਆਉਣ ਵਾਲੀ ਨੀਤੀ ਦੀ ਰੂਪ ਰੇਖਾ ਬਿਆਨ ਕਰਦਿਆਂ ਕਿਹਾ ਕਿ ਸੂਬੇ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਵਿੱਚ ਦੋਸ਼ ਦਾ ਅਵੱਲ ਸੂਬਾ ਬਣਾਇਆ ਜਾਵੇਗਾ।


 ਖੇਡਾਂ ਦੀ ਗੱਲ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਲਿਆਉਣ ਵਾਲਿਆਂ ਦਾ ਮਾਣ ਸਨਮਾਨ ਕਰੇਗੀ, ਸਗੋਂ ਨਾਲ ਦੀ ਨਾਲ ਅਜਿਹਾ ਖੇਡ ਮਹੌਲ ਸਿਰਜਿਆ ਜਾਵੇਗਾ ਕਿ ਸਾਡੇ ਨੌਜਵਾਨ ਮੈਡਲ ਜਿੱਤ ਸਕਣ। ਉਨ੍ਹਾਂ ਕਿਹਾ ਕਿ ਮੁੜ ਤੋਂ ਖੇਡਾਂ ਵਿੱਚ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਜਾਵੇਗੀ

PUNJAB SCHOOL TEACHER ONLINE TRANSFER: ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਕੀਤਾ ਜਾਵੇਗਾ ਜਾਰੀ- ਸਿੱਖਿਆ ਮੰਤਰੀ


ਪਟਿਆਲਾ, 3 ਅਪ੍ਰੈਲ 2022 

ਦੂਰ ਦਰਾਜ ਕੰਮ ਕਰਦੇ  ਅਤੇ ਇਸ ਬਾਰ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਵੱਡੀ ਖਬਰ ਹੈ। ਪੰਜਾਬ ਦੇ  ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਦਲੀਆਂ ਲਈ ‌‌‌‌‌‌‌‌‌ਪੋਰਟਲ ਖੋਲ੍ਹਣ ਲਈ ਐਲਾਨ ਕੀਤਾ ਹੈ। 

ਸਾਂਕੇਤਿਕ ਤਸਵੀਰ 


ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹਿਲੀ ਬਾਰ ਪਟਿਆਲਾ ਪੁੱਜੇ ਅਤੇ ਉਨ੍ਹਾਂ ਨੇ ਦੱਸਿਆ ਕਿ ਅਧਿਆਪਕਾਂ ਦੀ ਬਦਲੀਆਂ ਮਈ ਮਹੀਨੇ 'ਚ ਕੀਤੀ ਜਾਣਗੀਆਂ, ਜਿਸਦੇ ਸਬੰਧੀ ਵਿਭਾਗ ਦੁਆਰਾ ਪੋਰਟਲ ਜਾਰੀ ਕੀਤਾ ਜਾਵੇਗਾ ।ਉਹਨਾਂ ਕਿਹਾ ਬਦਲੀਆਂ ਹੋਣ ਤੇ  ਦੁਰ ਦਰਾਜ ਕੰਮ ਕਰਦੇ ਅਧਿਆਪਕ ਆਪਣੇ ਨੇੜੇ ਹੀ ਆਪਣੀ ਡਿਊਟੀ ਬਿਨਾਂ ਕਿਸੇ ਪ੍ਰੇਸ਼ਾਨੀ ਕਰ ਸਕਣਗੇ।
 ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਨੂੰ ਉੱਚ ਪੱਧਰ ਤੇ ਲਿਜਾਣ ਦਾ ਹੈ।  ਮੀਤ ਹੋਅਰ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ 'ਚ ਬਹੁਤ ਨਾਮ ਕਮਾ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਲ ਆਕਰਸ਼ਿਤ ਕਰਨ ਤੇ ਵੀ ਪੰਜਾਬ ਦੀ ਆਪ ਸਰਕਾਰ ਕੰਮ ਕਰੇਗੀ। 

BIG BREAKING: ਈ.ਪੰਜਾਬ ਪੋਰਟਲ ਤੇ ਛੁੱਟੀਆਂ ਨਾਂ ਕਰਨ ਵਾਲੇ ਅਧਿਆਪਕ ਹੋਣਗੇ ਗੈਰ ਹਾਜ਼ਰ


JOBS IN PUNJAB : WEEKEND JOBS 

  • PUNJAB SCHOOL TEACHER RECRUITMENT 2022  last date: 20-04 2022  
  • (ਅਪਲਾਈ ਕਰੋ ) https://bit.ly/3K7fZXT

  • MGSIPAP CHANDIGARH 2022 RECRUITMENT Last date : 24-04 2022 (ਅਪਲਾਈ ਕਰੋ ) https://bit.ly/3K7fZXT  • DAV COLLEGE RECRUITMENT 2022 Last date: 28-04 2022 (ਅਪਲਾਈ ਕਰੋ )
  • https://bit.ly/3K7fZXT

  • ਪੰਜਾਬ ਜੇਲ ਵਿਭਾਗ ਭਰਤੀ 2022 
  • Last date :11-04-2022 (ਅਪਲਾਈ ਕਰੋ )
  • https://bit.ly/3K7fZXT

ਘਰੇਲੂ ਕੰਮ/ ਜ਼ਰੂਰੀ ਕੰਮ ਲਈ ਛੁੱਟੀ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਸ਼ੁਰੂ, ਸੂਚੀਆਂ ਮੰਗੀਆਂ

 

ਮਿਤੀ 04.04.2022 ਨੂੰ ਸਿਖਿਆ ਮੰਤਰੀ ਪੰਜਾਬ ਦੀ ਕੋਠੀ ਸਾਹਮਣੇ ਧਰਨਾ ਦੇਣ ਵਾਲੇ ਅਧਿਆਪਕਾ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ  ਕਰ ਦਿੱਤੀ ਗਈ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿ) ਮਾਨਸਾ ਵਲੋਂ ਸਮੂਹ ਬਲਾਕ ਅਫਸਰਾਂ  ਨੂੰ ਹੁਕਮ ਜਾਰੀ ਕੀਤੇ ਹਨ ਕਿ ਮਿਤੀ 04.04.2022 ਨੂੰ ਉਨ੍ਹਾਂ ਦੇ  ਦੇ ਬਲਾਕ ਨਾਲ ਸਬੰਧਤ ਜੋ ਅਧਿਆਪਕ ਜਰੂਰੀ ਕੰਮ/ਘਰੇਲੂ ਕੰਮ ਲਈ ਛੁੱਟੀ ਲੈ ਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਦੀ ਕੋਠੀ ਸਾਹਮਣੇ ਧਰਨੇ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਦੀ ਛੁੱਟੀ ਰੱਦ ਕਰਦੇ ਹੋਏ ਨਾਮ ਅਤੇ ਸਕੂਲ ਦਾ ਨਾਮ ਇਸ ਦਫ਼ਤਰ ਨੂੰ ਤੁਰੰਤ ਭੇਜੇ ਜਾਣ ਤਾ ਜੋ ਉਹਨਾਂ ਵਿਰੁੱਧ ਨਿਯਮਾਂ/ਹਦਾਇਤਾ ਅਨੁਸਾਰ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾ ਸਕੇ।


ਦੁੱਖ ਭਰੀ ਖ਼ਬਰ: ਅੰਗਰੇਜ਼ੀ ਅਧਿਆਪਿਕਾ ਦੀ ਐਕਸੀਡੈਂਟ ਨਾਲ ਮੌਤ

 ਰੂਪਨਗਰ 5 ਅਪ੍ਰੈਲ 2022

ਅਧਿਆਪਕ ਜਗਤ ਲਈ ਬਹੁਤ ਹੀ ਦੁਖ ਭਰੀ ਖਬਰ  ਸਾਹਮਣੇ ਆਈ ਹੈ। ਸਸਸਸ ਮੱਸੇਵਾਲ ਬਲਾਕ ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ  ਵਿਖੇ ਬਤੋਰ  ਇੰਗਲਿਸ਼ ਮਿਸਟ੍ਰੈਸ ਮਿਸ ਸ਼ਾਲੂ ਅੱਜ 2.15 ਵਜ਼ੇ ਐਕਸੀਡੈਂਟ ਹੋਣ ਕਾਰਨ ਇਸ ਦੁਨੀਆਂ ਤੇ ਨਹੀਂ ਰਹੇ।
। ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ੀ ਅਧਿਆਪਿਕਾ ਮਿਸ ਸ਼ਾਲੂ ਅੱਜ  ਛੂ਼ਟੀ ਤੋਂ ਬਾਅਦ ਆਪਣੇ ਘਰ ਜਾ ਰਹੇ ਸਨ, ਅਤੇ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ।

ਈ ਪੰਜਾਬ ਪੋਰਟਲ ਤੇ ਡਾਟਾ ਅਪਡੇਟ ਕਰਨ ਸਬੰਧੀ ਹਦਾਇਤਾਂ

 

ਮਾਪਿਆਂ ਨੇ ਭਾਰੀ ਉਤਸ਼ਾਹ ਨਾਲ ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ ‘ਚ ਸ਼ਮੂਲੀਅਤ ਕੀਤੀ

 ਮਾਪਿਆਂ ਨੇ ਭਾਰੀ ਉਤਸ਼ਾਹ ਨਾਲ ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ ‘ਚ ਸ਼ਮੂਲੀਅਤ ਕੀਤੀ

ਸੈਲਫੀ ਪੁਆਇੰਟ ਰਹੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਖਿੱਚ ਦਾ ਕੇਂਦਰ

ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਸੁਚੱਜੀ ਅਗਵਾਈ ਦਿੱਤੀ

ਐੱਸ.ਏ.ਐੱਸ. ਨਗਰ 5 ਅਪ੍ਰੈਲ ( ਚਾਨੀ)

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ ‘ਤੇ ਕੰਮ ਕਰਦਿਆਂ ਅਤੇ ਸਕੂਲ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨਅੀਰ ਸੈਕੰਡਰੀ ਸਕੂਲਾਂ ਵਿੱਚ ਨਾਨ-ਬੋਰਡ ਜਮਾਤਾਂ ਦੇ ਬੱਚਿਆਂ ਦੇ ਸਾਲਾਨਾ ਨਤੀਜੇ ਸਬੰਧੀ ਜਾਣਕਾਰੀ ਦੇਣ ਲਈ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਵਧਾਈ ਦਿੱਤੀ। ਉਹਨਾਂ ਪੰਜਾਬ ਦੇ ਸਮੂਹ ਨਾਨ-ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਸਿੱਖਿਆ ਪ੍ਰਾਪਤੀ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਮਾਪੇ ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਪ੍ਰੇਰਨਾ ਸਦਕਾ ਸਕੂਲ ਮੁਖੀਆਂ ਅਧਿਆਪਕਾਂ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਾਂ ਦੇ ਨਾਲ ਕਲਸਟਰ/ਸਕੂਲ ਮੀਡੀਆ ਇੰਚਾਰਜਾਂ ਨੇ ਮਾਪੇ-ਅਧਿਆਪਕ ਮਿਲਣੀ ਵਿੱਚ ਵੱਧ ਤੋਂ ਵੱਧ ਮਾਪਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਸਾਧਨਾਂ ਰਾਹੀਂ ਪ੍ਰਚਾਰ ਕੀਤਾ ਸੀ ਜਿਸ ਵਿੱਚ ਪਬਲਿਕ ਅਨਾਊਂਸਮੈਂਟ, ਸੋਸ਼ਲ਼ ਮੀਡੀਆ ਦੀ ਵਰਤੋਂ ਕਰਦਿਆਂ ਮਾਫਿਆਂ ਨੂੰ ਨਿਜੀ ਸੁਨੇਹੇ, ਵਾਇਸ ਮੈਸੇਜ, ਆਕਰਸ਼ਕ ਮਾਪੇ-ਅਧਿਆਪਕ ਮਿਲਣੀ ਸੱਦਾ ਪੱਤਰ, ਘਰ-ਘਰ ਜਾ ਕੇ ਸੁਨੇਹਾ, ਪਤਵੰਤੇ ਸੱਜਣਾਂ ਨੂੰ ਸਕੂਲਾਂ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸੱਦਾ ਪੱਤਰ ਆਦਿ ਨਿਵੇਕਲੇ ਉਪਰਾਲੇ ਕੀਤੇ ਗਏ।

ਸਰਕਾਰੀ ਸਕੂਲਾਂ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਬਣਾਉਣ ਹਿੱਤ ਬਹੁਤ ਹੀ ਸੁੰਦਰ, ਆਕਰਸ਼ਕ ਅਤੇ ਬਿਨਾਂ ਖਰਚੇ ਦੇ ਵਿਸ਼ੇਸ਼ ਸ਼ੇਲਫੀ ਪੁਆਇੰਟ ਤਿਆਰ ਕੀਤੇ ਗਏ ਜਿੱਥੇ ਖੜ੍ਹ ਕੇ ਬੱਚਿਆਂ ਨੇ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਸਰਪ੍ਰਸਤਾਂ ਅਤੇ ਅਧਿਆਪਕਾਂ ਨਾਲ ਫੋਟੋਆਂ ਖਿਚਵਾਈਆਂ।

ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ, ਸਰਪ੍ਰਸਤਾਂ ਅਤੇ ਪਤਵੰਤੇ ਸੱਜਣਾਂ ਨੂੰ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਬੱਚਿਆਂ ਨੂੰ ਨਵੇਂ ਸ਼ੈਸ਼ਨ ਵਿੱਚ ਵਧੀਆ ਪੜ੍ਹਾਈ ਲਈ ਟਿਪਸ ਦਿਤੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਪਿਛਲ਼ੇ ਸਾਲ ਦੀਆਂ ਕਿਤਾਬਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਬਣੇ ਬੁੱਕ ਬੈਂਕ ਲਈ ਭੇਂਟ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਨਵੇਂ ਬੱਚਿਆਂ ਨੂੰ ਕਿਤਾਬਾਂ ਬਿਨਾਂ ਦੇਰੀ ਉਪਲਬਧ ਹੋਣਗੀਆਂ ਉੱਥੇ ਨਾਲ ਹੀ ਬਹੁਤ ਸਾਰੇ ਰੁੱਖਾਂ ਦੀ ਕਟਾਈ ਬਚੇਗੀ। ਉਹ ਬੁੱਕ ਬੈਂਕ ਵਿੱਚ ਕਿਤਾਬਾਂ ਦੇ ਕੇ ਵਾਤਾਵਰਨ ਦੇ ਬਚਾਅ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਵੱਖ-ਵੱਖ ਸਕੂਲਾਂ ਵਿੱਚ ਸਮੁਦਾਇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਮੁਖੀਆਂ ਨੇ ਸਕੂਲਾਂ ਦੇ ਬਿਹਤਰੀਨ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ। ਇਸ ਮੌਕੇ ਬਹੁਤ ਸਾਰੇ ਸੁਹਿਰਦ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਉਹਨਾਂ ਦੇ ਬੱਚੇ ਦਾ ਭਵਿੱਖ ਉੱਜਵਲ ਬਣੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦੇਹੁਕਮ,

 

ਸ.ਸ. ਸ.ਸਕੂਲ , ਖਿਲਚੀਆਂ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਜਲ ਬਚਾਓ ਰੈਲੀ ਕੱਢੀ।

 

          ਸ.ਸ. ਸ.ਸਕੂਲ , ਖਿਲਚੀਆਂ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਜਲ ਬਚਾਓ ਰੈਲੀ ਕੱਢੀ।

 5 ਅਪ੍ਰੈਲ ( ) ਅੰਮ੍ਰਿਤਸਰ 11 ਪੰਜਾਬ ਐਨ..ਸੀ.ਸੀ. ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ ਜੀ ਦੇ ਆਦੇਸ਼ਾਂ ਤੇ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ (ਪੀ.ਈ ਐਸ.-1) ਜੀ ਦੀ ਰਹਿਨੁਮਾਈ ਹੇਠ ਟਰੁੱਪ ਨੰਬਰ 195 ਐੱਨ.ਸੀ.ਸੀ.JD/JW ਦੇ ਕੈਡਿਟਾਂ ਵਲੋਂ ਜਲ ਬਚਾਓ ਰੈਲੀ ਦਾ ਦਾ ਆਯੋਜਨ ਚੀਫ਼ ਅਫ਼ਸਰ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਕੀਤਾ ਗਿਆ ।           ਇਸ ਰੈਲੀ ਨੂੰ ਕੱਢਣ ਦਾ ਮੁੱਖ ਉਦੇਸ਼ ਜਲ ਬਚਾਉਣ ਅਤੇ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸੀ ।ਇਸ ਮੌਕੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ ਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਦੁਨੀਆਂ ਵਿਚ 3.4% ਪਾਣੀ ਹੀ ਪੀਣ ਯੋਗ ਹੈ ਅਤੇ ਬਾਕੀ ਪਾਣੀ ਨਦੀਆਂ ਦੇ ਸਮੁੰਦਰਾਂ ਵਿੱਚ ਪਾਇਆ ਜਾਂਦਾ ਹੈ ਜੋ ਕਿ ਖਾਰਾ ਅਤੇ ਲੂਣਾ ਹੈ । ਇਸ ਪੀਣ ਯੋਗ ਪਾਣੀ ਨੂੰ ਜੋ ਕਿ ਧਰਤੀ ਹੇਠ ਜਾਂ ਤਲਾਬਾਂ ਰਾਹੀਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਇਸ ਨੂੰ ਬਚਾਉਣਾ ਅਤਿਅੰਤ ਹੀ ਜ਼ਰੂਰੀ ਹੈ। ਉਨ੍ਹਾਂ ਸਾਰੇ ਕੈਡਿਟਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਕਸਰ ਪਿੰਡਾਂ ਸ਼ਹਿਰਾਂ ਵਿਚ ਨਲ ਜਾਂ ਟੂਟੀਆਂ ਚਲਦੇ ਰਹਿਣ ਕਾਰਨ ਪਾਣੀ ਬੇਵਜ੍ਹਾ ਵਹਿੰਦਾ ਰਹਿੰਦਾ ਹੈ ਅਤੇ ਨਾਲੀਆਂ ਅਤੇ ਗੰਦੇ ਨਾਲਿਆਂ ਵਿੱਚ ਚਲਾ ਜਾਂਦਾ ਹੈ ।           ਪਾਣੀ ਦੇ ਇਸ ਗੰਧਲੇਪਣ ਕਾਰਣ ਕੈਂਸਰ, ਪੇਚਿਸ ਅਤੇ ਪੇਟ ਰੋਗ ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ ਅਤੇ ਧਰਤੀ ਲਗਾਤਾਰ ਪਾਣੀ ਦੇ ਵਹਿਣ ਕਾਰਨ ਧਰਤੀ ਹੇਠਲਾ ਜਲ ਸਤਰ ਘਟਦਾ ਜਾ ਰਿਹਾ ਹੈ। ਇਸ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਬਾਰਿਸ਼ ਵੱਧ ਤੋਂ ਵੱਧ ਹੋਵੇ ਅਤੇ ਧਰਤੀ ਦਾ ਭੌਂ ਖੁਰਨ ਨਾ ਹੋਏ ।ਘਰਾਂ ਵਿਚ ਸਾਫ-ਸਫਾਈ, ਕਾਰਾਂ ਅਤੇ ਗੱਡੀਆਂ ਧੋਂਦੇ ਸਮੇਂ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਿਆ ਕਰੋ ।ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ, ਸ੍ਰੀਮਤੀ ਗੁਰਿੰਦਰ ਕੌਰ, ਸ੍ਰੀਮਤੀ ਕਿਰਨਦੀਪ, ਸ੍ਰੀਮਤੀ ਸ਼ਾਂਤਾ ਕਪੂਰ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਸੁਖਬੀਰ ਕੌਰ, ਸ. ਹਰਜਸਮੀਤ ਸਿੰਘ, ਸ. ਚਰਨਜੀਤ ਸਿੰਘ, ਸ.ਗੁਰਬੰਤਾ ਸਿੰਘ, ਸ੍ਰੀਮਤੀ ਵੰਦਨਾ ਪੁਰੀ, ਸ.ਇੰਦਰਬੀਰ ਸਿੰਘ,ਸ੍ਰੀਮਤੀ ਸ਼ਾਲਿਨੀ ਜੋਸ਼ੀ, ਸ੍ਰੀਮਤੀ ਰਵਜੋਤ ਕੌਰ, ਸ੍ਰੀ ਅਸ਼ਵਨੀ ਅਵਸਥੀ, ਸ੍ਰੀਮਤੀ ਸੁਖਨੰਦਨ ਕੌਰ, ਸ੍ਰੀਮਤੀ ਵਿਨੋਦ ਮਹਿਤਾ ਮਿਸ ਭਾਰਤੀ ਸ਼ਰਮਾ, ਸ੍ਰੀਮਤੀ ਮੀਨੂੰ ਠਾਕੁਰ, ਸ੍ਰੀਮਤੀ ਨਵਨੀਤ ਕੌਰ ਰੰਧਾਵਾ, ਸ੍ਰੀਮਤੀ ਸਰਵਜੀਤ ਕੌਰ, ਸ੍ਰੀ ਗੌਰਵ ਮਲਹੋਤਰਾ ,ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਖ਼ੁਸ਼ਮਿੰਦਰ ਕੌਰ, ਸ਼੍ਰੀਮਤੀ ਮੀਨੂ ਮਲਹੋਤਰਾ ਇਸ ਮੌਕੇ ਤੇ ਹਾਜ਼ਰ ਸਨ।

AIG/EGS/I.E.VOLUNTIER LEAVES: ਈ.ਜੀ.ਐੱਸ/ਏ.ਆਈ.ਆਰ/ਐਸ.ਟੀ.ਆਰ ਵਲੰਟੀਅਰਾਂ ਦੀ ਛੁੱਟੀਆਂ ਸਬੰਧੀ ਹਦਾਇਤਾਂ

 

ਬਰਨਾਲਾ ਵਿਖੇ ਧਰਨਾ ਦੇ ਰਹੇ ਈ.ਟੀ.ਟੀ. ਅਧਿਆਪਕਾਂ ਦੀ ਡੱਟਵੀ ਹਮਾਇਤ ਤੇ ਆਈ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ :)

 ਬਰਨਾਲਾ ਵਿਖੇ ਧਰਨਾ ਦੇ ਰਹੇ ਈ.ਟੀ.ਟੀ. ਅਧਿਆਪਕਾਂ ਦੀ ਡੱਟਵੀ ਹਮਾਇਤ ਤੇ ਆਈ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ :)


 ਡੈਪੂਟੇਸ਼ਨਾਂ ਰੱਦ ਕਰਕੇ ਬਦਲੀਆ ਲਾਗੂ ਕਰੇ ਪੰਜਾਬ ਸਰਕਾਰ :- ਪੰਨੂੰ, ਹਾਂਡਾ   ਗੁਰੂਹਰਸਹਾਏ,4 ਅਪ੍ਰੈਲ ( )- ਐਲੀਮੈੰਟਰੀ ਟੀਚਰਜ ਪੰਜਾਬ (ਰਜਿ.) ਦੇ ਆਗੂਆਂ ਨੇ ਸੂਬਾਈ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਦੀ ਅਗਵਾਈ ਹੇਠ ਆਪਸੀ ਮੀਟਿੰਗ ਕਰਕੇ ਬਰਨਾਲਾ ਵਿਖੇ ਈ.ਟੀ.ਟੀ. ਅਧਿਆਪਕਾਂ ਵੱਲੋ ਡੈਪੂਟੇਸ਼ਨਾਂ ਰੱਦ ਕਰਕੇ ਬਦਲੀਆਂ ਲਾਗੂ ਕਰਵਾਣ ਲਈ ਦਿੱਤੇ ਜਾ ਰਹੇ ਧਰਨੇ ਦੀ ਪੂਰਨ ਹਮਾਇਤ ਕੀਤੀ ਹੈ ਅਤੇ ਕਿਹਾ ਕਿ ਧਰਨਾ ਦੇਣਾ ਈ.ਟੀ.ਟੀ. ਅਧਿਆਪਕਾਂ ਦਾ ਲੋਕਤੰਤਰਿਕ ਹੱਕ ਹੈ ਜੋ ਕਿ ਕਿਸੇ ਨੂੰ ਖੋਹਣ ਦਾ ਕੋਈ ਅਧਿਕਾਰ ਨਹੀ ਹੈ। ਯੂਨੀਅਨ ਆਗੂਆਂ ਨੇ ਸਿੱਖਿਆਂ ਮੰਤਰੀ ਪੰਜਾਬ ਕੋਲੋ ਇਸ ਮਸਲੇ ਤੇ ਜਲਦ ਦਖਲ ਦੇਣ ਦੀ ਮੰਗ ਕਰਦਿਆ ਕਿਹਾ ਕਿ ਉੱਚ ਸਿੱਖਿਆ ਅਧਿਕਾਰੀਆ ਵੱਲੋ ਧਰਨਾਕਾਰੀ ਅਧਿਆਪਕਾਂ ਦੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਵਾਲਾ ਪੱਤਰ ਜਾਰੀ ਕਰਨਾ ਬਹੁਤ ਗਲਤ ਕਦਮ ਹੈ ਜਿਸ ਨੂੰ ਕਿ ਤੁਰੰਤ ਵਾਪਿਸ ਲਿਆ ਜਾਵੇ। ਈ ਟੀ ਯੂ (ਰਜਿ) ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਯੂਨੀਅਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਇਸ ਪੱਤਰ ਦੀਆਂ ਕਾਪੀਆ ਸਾੜਨ ਦੇ ਸੱਦੇ ਦੀ ਪੂਰਨ ਹਮਾਇਤ ਕਰਦਿਆ ਹਰੇਕ ਤਰਾ ਦੇ ਸੰਘਰਸ਼ ਚ ਪੂਰਨ ਸਮਰਥਨ ਕਰੇਗੀ । ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਪਿਛਲੀ ਸਰਕਾਰ ਦੀਆ ਅਧਿਆਪਕ /ਮੁਲਾਜਮ ਮਾਰੂ ਨੀਤੀ ਨੂੰ ਅੱਗੇ ਵਧਾਉਣ ਦੀ ਥਾਂ ਮਸਲਿਆਂ ਦੇ ਹੱਕ ਦਾ ਸੰਜੀਦਾ ਯਤਨ ਕਰਨਾ ਚਾਹੀਦਾ ਹੈ । ਇਸ ਵਕਤ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾਈ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ, ਨਰੇਸ਼ ਪਨਿਆੜ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਪਵਨ ਕੁਮਾਰ ਜਲੰਧਰ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਮਨਦੀਪ ਕਲੌਡ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟਵ,ਬਲਕਰਨ ਸਿੰਘ ਮੋਗਾ, ਅਵਤਾਰ ਸਿਂਘ ਕਪੂਰੇ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਸੁਰਿਂਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਜਗਨੰਦਨ ਸਿੰਘ ਫਾਜਿਲਕਾ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਗੁਰਮੇਜ ਸਿੰਘ ਕਪੂਰਥਲਾ,ਰਾਮ ਲਾਲ ਨਵਾਂਸ਼ਹਿਰ ,ਮਨਜੀਤ ਸਿੰਘ ਮਾਵੀ ,ਜਤਿੰਦਰ ਪੰਡਿਤ ਚਮਕੌਰ ਸਾਹਿਬ,ਸੁਰਜੀਤ ਸਮਰਾਟ, ਜਤਿੰਦਰ ਜੋਤੀ ,ਗੁਰਮੀਤ ਸਿੰਘ ਜਲੰਧਰ, ਪੰਕਜ ਅਰੋੜਾ , ਸਰਬਜੀਤਸਿੰਘ, ਸੁਖਪਾਲ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਜਸਵੀਰ ਗੜਸ਼ੰਕਰ,ਬਚਨ ਸਿੰਘ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਬਲਜੀਤ ਸਿੰਘ, ਕਮਲਜੀਤ ਸਿੰਘ ਤੇ ਹੋਰ ਆਗੂ ਹਾਜਰ ਸਨ।

RECENT UPDATES

Today's Highlight