Labels
Friday, 25 March 2022
ਪਟਵਾਰੀ ਅਤੇ ਕਲਰਕ ਦੀਆਂ 1152 ਅਸਾਮੀਆਂ ਤੇ ਭਰਤੀ : ਕਾਉਂਸਲਿੰਗ ਸ਼ਡਿਊਲ ਜਾਰੀ
- PSEB SCHOOL ADMISSION PROFORMA: ਸਕੂਲਾਂ ਵਿੱਚ ਦਾਖਲੇ ਲਈ Proforma download ਕਰੋ ਇਥੇ
ਸਕੂਲਾਂ/ਵਿਦਿਆਰਥੀਆਂ ਲਈ ਅਹਿਮ ਖ਼ਬਰ, ਅਕਾਦਮਿਕ ਸਾਲ 2022-23 ਲਈ ਦਾਖਲਾ ਸ਼ਡਿਊਲ ਜਾਰੀ
ਮੋਹਾਲੀ, 25 ਮਾਰਚ
PSEB ADMISSION 2022-23
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਲਈ ਐਡਮਿਸ਼ਨ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਸਿੱਖਿਆ ਬੋਰਡ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿੱਚ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਜਮਾਤਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈ ਸਕਦੇ ਹਨ।
- PSEB SCHOOL ADMISSION PROFORMA: ਸਕੂਲਾਂ ਵਿੱਚ ਦਾਖਲੇ ਲਈ Proforma download ਕਰੋ ਇਥੇ
ਦਾਖਲੇ ਲਈ ਕੀ ਹੋਵੇਗੀ, ਅੰਤਿਮ ਮਿਤੀ?
ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2022-23 ਦੋਰਾਨ ਦਾਖਲਿਆਂ ਲਈ , 15 ਮਈ 2022 ਤਕ ਅੰਤਿਮ ਮਿਤੀ ਰੱਖੀ ਗਈ ਹੈ, ਵਿਦਿਆਰਥੀ ਇਨ੍ਹਾਂ ਜਮਾਤਾਂ ਵਿੱਚ 15 ਮਈ 2022 ਤੱਕ ਦਾਖਲਾ ਲੈ ਸਕਦੇ ਹਨ।
ਮੈਨੂੰ ਕੁਰਪਸ਼ਨ ਰੋਕੂ ਹੈਲਪ ਲਾਈਨ ਤੇ ਸ਼ਿਕਾਇਤ ਮਿਲੀ , ਅਧਿਕਾਰੀਆਂ ਨੂੰ ਜਾਂਚ ਦੇ ਹੁਕਮ- ਮੁੱਖ ਮੰਤਰੀ
I received a complaint on our anti-corruption action helpline. Directed the authorities for immediate investigation, those caught asking for bribes will face severe consequences.
— Bhagwant Mann (@BhagwantMann) March 25, 2022
Corruption won't be tolerated in Punjab now.
ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ
ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ
ਅੱਜ ਸੂਬਾ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦਾ ਵਫ਼ਦ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਭਦੌੜ ਦੇ MLA ਲਾਭ ਸਿੰਘ ਉਗੋਕੇ ਨੂੰ ਮਿਲਿਆ।ਜਿਸ ਵਿੱਚ ਈਟੀਟੀ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਜਿਵੇਂ ਕਿ ਬਦਲੀ ਹੋਣ ਉਪਰੰਤ ਡੈਪੂਟੇਸ਼ਨ ਤੇ ਚੱਲ ਰਹੇ ਅਧਿਆਪਕ ਨੂੰ ਤੁਰੰਤ ਫਾਰਗ ਲਈ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਸਬੰਧੀ, 180 ਈਟੀਟੀ ਅਧਿਆਪਕਾਂ ਤੇ ਜਬਰੀ ਥੋਪੇ ਗਏ ਨਵੇਂ ਪੇ ਸਕੇਲ ਨੂੰ ਰੱਦ ਕਰਕੇ ਪੁਰਾਣੇ ਪੇ ਸਕੇਲ ਅਨੁਸਾਰ ਵੇਤਨ ਦੇਣ ਸਬੰਧੀ ਅਹਿਮ ਮੁੱਦਿਆਂ ਤੇ ਗਲ ਹੋਈ। ਜਿਸ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ 2-3 ਦਿਨ ਵਿੱਚ ਰਿਲੀਜ਼ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਸੰਦੀਪ ਵਿਨਾਇਕ ਜ਼ੀਰਾ, ਕਮਲ ਚੌਹਾਨ ਜ਼ੀਰਾ, ਸੋਹਣ ਸਿੰਘ ਬਰਨਾਲਾ, ਲਖਵਿੰਦਰ ਸਿੰਘ ਚੀਮਾ, ਪਰਦੀਪ ਸ਼ਰਮਾ, KP ਮਲੋਟ ਆਦਿ ਸਾਥੀ ਹਾਜ਼ਰ ਸਨ।
BIG BREAKING : ਪੰਜਾਬ ਦੇ ਵਿਧਾਇਕਾਂ ਲਈ ਸਿਰਫ਼ ਇੱਕ ਪੈਨਸ਼ਨ, ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਰੇ ਵਿਧਾਇਕਾਂ ਨੂੰ ਸਿਰਫ਼ ਇੱਕ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਵਿਧਾਇਕਾਂ ਦੀ ਪਰਿਵਾਰਕ ਪੈਨਸ਼ਨ ਵਿੱਚ ਵੀ ਕਟੌਤੀ ਕੀਤੀ ਗਈ ਹੈ।
ਪੈਨਸ਼ਨ ਘਟਾਉਣ ਦਾ ਫੈਸਲਾ ਵਿਧਾਨ ਸਭਾ ਵਿੱਚ ਲੋਕਾਂ ਦੇ ਨੁਮਾਇੰਦਿਆਂ ਵਜੋਂ ਸੇਵਾ ਨਿਭਾਉਣ ਵਾਲੇ ਕਈ ਵਿਧਾਇਕਾਂ ਨੂੰ ਹਰੇਕ ਕਾਰਜਕਾਲ ਲਈ ਇੱਕ ਤੋਂ ਵੱਧ ਪੈਨਸ਼ਨਾਂ ਮਿਲਣ ਦੇ ਮੱਦੇਨਜ਼ਰ ਲਿਆ ਗਿਆ ਸੀ।
“ਇੱਕ ਵਿਧਾਇਕ ਇੱਕ ਪੈਨਸ਼ਨ” ਦੀ ਇਹ ਮੰਗ ਆਮ ਆਦਮੀ ਪਾਰਟੀ (ਆਪ) ਨੇ ਪਿਛਲੀ ਵਿਧਾਨ ਸਭਾ ਵਿੱਚ ਵੀ ਰੱਖੀ ਸੀ, ਜਦੋਂ ਪਾਰਟੀ ਵਿਰੋਧੀ ਧਿਰ ਵਿੱਚ ਸੀ।
ਇਸ ਫੈਸਲੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਰਾਜਸੀ ਖੇਤਰ ਦੇ ਹਰ ਰਾਜਸੀ ਆਗੂ ਲੋਕਾਂ ਕੋਲ ਹੱਥ ਜੋੜ ਕੇ ‘ਸੇਵਾ’ ਕਰਨ ਦੇ ਨਾਂ ‘ਤੇ ਲੋਕਾਂ ਤੋਂ ਵੋਟਾਂ ਮੰਗਦੇ ਹਨ।
ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਲੋਕ ਤਿੰਨ, ਪੰਜ ਜਾਂ ਛੇ ਵਾਰ ਵਿਧਾਇਕ ਚੁਣੇ ਗਏ ਹਨ, ਉਹ ਲੱਖਾਂ ਰੁਪਏ ਪੈਨਸ਼ਨ ਲੈ ਰਹੇ ਹਨ। ਉਹ ਵਿਧਾਨ ਸਭਾ ਵਿੱਚ ਵੀ ਨਹੀਂ ਆਉਂਦੇ। ਉਨ੍ਹਾਂ ਨੂੰ ਮਿਲਣ ਵਾਲੀ ਪੈਨਸ਼ਨ 3.50 ਲੱਖ ਰੁਪਏ ਤੋਂ ਲੈ ਕੇ 5.25 ਲੱਖ ਰੁਪਏ ਤੱਕ ਹੁੰਦੀ ਹੈ। ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪੈਂਦਾ ਹੈ। ਇਨ੍ਹਾਂ ਵਿੱਚੋਂ ਕੁਝ ਸਿਆਸਤਦਾਨਾਂ ਨੇ ਸੰਸਦ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੂੰ ਪੈਨਸ਼ਨ ਵੀ ਮਿਲਦੀ ਹੈ, ”ਉਸਨੇ ਕਿਹਾ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਚਿਆ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।
PSEB BOARD EXAM: ਦਸਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਸਾ਼ਮ ਦੇ ਸੈਸ਼ਨ ਵਿੱਚ ਹੋਣਗੀਆਂ- ਕੰਟਰੋਲਰ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ , ਕਾਰਗੁਜਾਰੀ ਵਧਾਉਣ ਅਤੇ ਓਪਨ ਰੀਅਪੀਅਰ) ਦੀ(ਟਰਮ 2)/ ਸਲਾਨਾ ਪ੍ਰੀਖਿਆ ਕ੍ਰਮਵਾਰ ਮਿਤੀ 22.4.2022 ਤੋਂ 23.5.2022 ਤੱਕ ਅਤੇ 29.4.2022 ਤੋਂ 19.5.2022 ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ
CONSTABLE RECRUITMENT 2022; 3603 ਅਸਾਮੀਂਆਂ ਤੇ ਭਰਤੀ ਲਈ 10ਵੀਂ ਪਾਸ ਉਮੀਦਵਾਰਾਂ ਤੌ ਅਰਜ਼ੀਆਂ ਦੀ ਮੰਗ
- PUNJAB POLICE RECRUITMENT 2022: OFFICIAL NOTIFICATION, APPLICATION FORM ETC
ਸਕੂਲਾਂ ਵਿੱਚ ਡਾ. ਭੀਮ ਰਾਓ ਅੰਬੇਦਕਰ , ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਗਾਉਣ ਦੇ ਹੁਕਮ
Gurdaspur ,25 March
ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਵਿੱਚ ਸਕੂਲਾਂ/ਦਫਤਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ।
- PSEB TERM 2 EXAM DATESHEET : ਸਿੱਖਿਆ ਬੋਰਡ ਵੱਲੋਂ ਦਸਵੀਂ, ਬਾਰਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ
- IAS KRISHAN KUMAR COMPLAINT: ਸਾਬਕਾ ਸਿੱਖਿਆ ਸਕੱਤਰ ਦੀ ਸ਼ਿਕਾਇਤ, ਕੀ ਹਨ ਦੋਸ਼ ਪੜ੍ਹੋ
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਇਹਨਾਂ ਹੁਕਮਾਂ ਦੇ ਤਹਿਤ ਸਕੂਲਾਂ/ਦਫਤਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਕਿਹਾ ਹੈ ਕਿ ਸਕੂਲ ਮੁਖੀ ਦੇ ਦਫਤਰ ਦੇ ਪੱਧਰ ਤੇ ਕਿਸੇ ਕਰਮਚਾਰੀ ਦਾ ਕੋਈ ਵੀ ਕੰਮ ਪੈਂਡਿੰਗ ਨਾ ਰੱਖਿਆ ਜਾਵੇ।