Monday, 21 March 2022

JOIN TELEGRAM FOR LATEST UPDATE ON MOBILE

 

Dear readers , we have started telegram channel for latest updates, so join it to get latest updates on your mobile

https://t.me/PBJOBSOFTODAY

ਸਿੱਖਿਆ ਖੇਤਰ ਵਿੱਚ ਸੁਧਾਰ ਲਿਆਵਾਂਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ: ਸਿੱਖਿਆ ਮੰਤਰੀ ਮੀਤ ਹੇਅਰ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਵਾਂਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ: ਸਿੱਖਿਆ ਮੰਤਰੀ ਮੀਤ ਹੇਅਰ


ਚੰਡੀਗੜ੍ਹ, 21 ਮਾਰਚ, 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮੰਤਰੀਆਂ ਨੂੰ ਉਹਨਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ   ਨਵੇਂ ਬਣੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਵਿੱਚ ਸੁਧਾਰ ਕਰਨਗੇ ਅਤੇ  ਇਸ ਲਈ ਸਿੱਖਿਆ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਸਿੱਖਿਆ ਵਿਭਾਗ ਮਿਲਣ ਤੋਂ ਬਾਅਦ ਮੀਤ ਹੇਅਰ  ਨੇ ਇਕੱ ਪੰਜਾਬੀ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦੌਰਾਨ  ਕਿਹਾ ਕਿ ਮੈਂ ਖੁਸ਼ ਹਾ ਕਿ ਇਹ ਸਿੱਖਿਆ ਵਿਭਾਗ ਮੈਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਉਹ ਵਿਭਾਗ ਦਿੱਤਾ ਜਿਸ ਨੂੰ ਮਾਡਲ ਬਣਾ ਕੇ ਸਾਰੇ ਦੇਸ਼ ਅੱਗੇ ਪੇਸ਼ ਕਰਨਾ। 


ਅਧਿਆਪਕਾਂ ਉਤੇ ਬੋਝ , ਨੂੰ ਨਵੇਂ ਅਧਿਆਪਕ ਭਰਤੀ ਕਰਕੇ ਘਟਾਇਆ ਜਾਵੇਗਾ। 

ਸਿੱਖਿਆ ਮੰਤਰੀ ਨੇ ਕਿਹਾ ਕਿ  ਅਧਿਆਪਕਾਂ ਉਤੇ ਬੋਝ ਪਾਇਆ ਜਾਂਦਾ, ਅਧਿਆਪਕਾਂ ਦੀ ਘਾਟ ਹੈ, ਨਵੇਂ ਅਧਿਆਪਕ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਕੰਮ ਅੱਜ   ਤੋਂ ਹੀ  ਸ਼ੁਰੂ ਹੋ ਜਾਣਗੇ। 

ਧਰਨਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਬਕਾ ਸਿੱਖਿਆ ਮੰਤਰੀਆਂ ਦੇ ਘਰਾਂ ਅੱਗੇ ਲੱਗਦੇ  ਕਿ ਧਰਨੇ ਇਸ ਕਰਕੇ ਲਗਾਏ ਜਾਂਦੇ ਸੀ ਕਿ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੋਏ, ਅਸੀਂ ਇਮਾਨਦਾਰੀ ਨਾਲ ਅਧਿਆਪਕਾਂ ਦੇ ਮਸਲੇ ਹੱਲ ਕਰਾਂਗੇ।


 ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ , ਹੁਣ ਅਸਲੀ ਰੂਪ ਵਿੱਚ ਸਕੂਲਾਂ ਨੂੰ ਇਕ ਨੰਬਰ ਬਣਾਉਣ ਦੀ ਕੋਸ਼ਿਸ਼ ਕਰਾਂਗੇ,ਇਸ ਲਈ ਕੁਝ ਸਮਾਂ ਲੱਗੇਗਾ‌ ,ਰਾਤੋ ਰਾਤ ਸਭ ਕੁਝ ਨਹੀਂ ਹੋ ਜਾਂਦਾ।

ਮੰਤਰੀਆਂ ਨੂੰ ਕਮਰਿਆਂ ਦੀ ਹੋਈ ਅਲਾਟਮੈਂਟ, ਦੇਖੋ ਪੂਰੀ ਸੂਚੀ

 

PUNJAB GOVT NEW ORDER FOR EMPLOYEE

 

OFFICIAL LIST OF MINISTERS AND THEIR PORTFOLIOS

 

PUNJAB GOVT LIST OF MINISTERS WITH THEIR MINISTRY

 

ਚੰਡੀਗੜ੍ਹ 21 ਮਾਰਚ 

ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵਿਭਾਗ ਵੰਡੇ ਗਏ ਹਨ। ਗ੍ਰਹਿ ਅਤੇ ਆਬਕਾਰੀ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ। ਹਰਪਾਲ ਚੀਮਾ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਹਰਜੋਤ ਬੈਂਸ ਨੂੰ ਕਾਨੂੰਨ ਅਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ ਹੈ। ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਹੋਣਗੇ। ਬਲਜੀਤ ਕੌਰ ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਲਾਲਚੰਦ ਕਟਾਰੂਚੱਕ ਨੂੰ ਖੁਰਾਕ ਸਪਲਾਈ ਮੰਤਰੀ ਬਣਾਇਆ ਗਿਆ ਹੈ। ਲਾਲਜੀਤ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਬ੍ਰਹਮਸ਼ੰਕਰ ਜ਼ਿੰਪਾ ਨੂੰ ਜਲ ਸਪਲਾਈ ਮੰਤਰੀ ਬਣਾਇਆ ਗਿਆ ਹੈ। ਸਿਹਤ ਵਿਭਾਗ ਡਾ: ਵਿਜੇ ਸਿੰਗਲਾ ਨੂੰ ਦਿੱਤਾ ਗਿਆ ਹੈ।

BIG BREAKING : ਮੀਤ ਹੇਅਰ ਬਣੇ , ਪੰਜਾਬ ਦੇ ਨਵੇਂ ਸਿੱਖਿਆ ਮੰਤਰੀ

BIG BREAKING : 

ਮੀਤ ਹੇਅਰ ਬਣੇ , ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਹੋੋਣਗੇੇ।
ਹਰਪਾਲ ਚੀਮਾ ਨੂੰ  ਖਜਾਨਾ ਮੰਤਰੀ ਬਣਾਇਆ ਗਿਆ ਹੈ।

ਮੁੱਖ ਮੰਤਰੀ  ਕੋਲ ਗ੍ਰਹਿ ਮੰਤਰਾਲੇ ਹੋਵੇਗਾ।
ਡਾ ਵਿਜੇ ਸਿੰਗਲਾ- ਸਿਹਤ ਮੰਤਰੀ, 
ਲਾਲਜੀਤ ਭੁੱਲਰ- ਟਰਾਂਸਪੋਰਟ ਮੰਤਰੀ
ਹਰਜੋਤ ਬੈਂਸ ਨੂੰ ਕਾਨੂੰਨ ਮੰਤਰਾਲੇ

ਪੰਜਾਬ ਦੇ ਨਵੇਂ ਬਣੇ ਮੰਤਰੀਆਂ ਨੂੰ ਮਿਲਿਆ ਕਾਨੂੰਨ ਵਿਭਾਗ

ਪੂਰੀ ਸੂਚੀ ਦੇਖਣ ਲਈ ਇਥੇ ਕਲਿੱਕ ਕਰੋਰਾਜਪਾਲ ਦੇ ਭਾਸ਼ਣ ਵਿੱਚ "ਪੰਜਾਬ ਦੇ ਸਰਕਾਰ ਦੇ ਵੱਡੇ ਵਾਅਦੇ",

 

ਪੰਜਾਬ ਦੇ ਸਰਕਾਰ ਦੇ ਵੱਡੇ ਵਾਅਦੇ 

 ਸੂਬੇ 'ਚੋਂ ਟਰਾਂਸਪੋਰਟ, ਸ਼ਰਾਬ, ਰੇਤ ਮਾਫੀਆ ਹੋਵੇਗਾ ਖ਼ਤਮ 
 ਹਰੇਕ ਨਾਗਰਿਕ ਦਾ ਇਲਾਜ ਮੁਫ਼ਤ ਹੋਵੇਗਾ 
 ਸੂਬੇ ਦੇ 16000 ਪਿੰਡਾਂ ਤੇ ਵਾਰਡਾਂ 'ਚ ਖੋਲ੍ਹੇ ਜਾਣਗੇ ਕਲੀਨਿਕ

 ਆਊਟਸੋਰਸ ਅਤੇ ਠੇਕਾ ਅਧਿਆਪਕ ਕੀਤੇ ਜਾਣਗੇ ਰੈਗੂਲਰ
 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ  ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ  ਬੇਅਦਬੀ, ਬੰਬ ਧਮਾਕਿਆਂ ਗੈਂਗਸਟਰਾਂ ਦੇ ਮਾਮਲਿਆਂ ਦੀ ਹੋਵੇਗੀ ਜਾਂਚ.ਸੂਬੇ 'ਚ ਭਾਰੀ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੇ ਆਪਣੇ ਵਾਅਦਿਆਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਵਿਧਾਨ ਸਭਾ ਦਾ ਦੂਜਾ ਸੈਸ਼ਨ ਹੈ। ਇਸ ਦੌਰਾਨ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਪਣਾ ਸੰਬੋਧਨ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਮਾਨ ਸਰਕਾਰ ਦਾ ਰੋਡਮੈਪ ਦਿੱਤਾ। ਰਾਜਪਾਲ ਨੇ ਕਿਹਾ ਕਿ ਮਾਨਯੋਗ ਸਰਕਾਰ ਪੰਜਾਬ ਦੇ ਹਰੇਕ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਤੋਂ ਇਲਾਵਾ ਔਰਤਾਂ ਨੂੰ 1-1 ਹਜ਼ਾਰ ਰੁਪਏ ਦੇਵੇਗੀ।

ਜਲੰਧਰ 'ਚ ਬਣੇਗੀ ਸਭ ਤੋਂ ਵੱਡੀ ਸਪੋਰਟਸ ਅਕੈਡਮੀ
ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਿੱਤੇ ਜਾਣਗੇ
18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇਗਾ
ਉਦਯੋਗ ਨੂੰ ਵਧਾਉਣ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ
ਸੁਰੱਖਿਆ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਸੀਸੀਟੀਵੀ ਲਗਾਏ ਜਾਣਗੇ
ਸੀਨੀਅਰ ਸਿਟੀਜ਼ਨ ਔਰਤਾਂ ਨੂੰ ਬੁਢਾਪਾ ਪੈਨਸ਼ਨ ਤੋਂ ਇਲਾਵਾ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ
'ਆਪ' ਸਰਕਾਰ 300 ਯੂਨਿਟ ਮੁਫਤ ਬਿਜਲੀ ਦੇਵੇਗੀ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ
ਬੇਅਦਬੀ ਮਾਮਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ
ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨ ਲਈ ਸਰਕਾਰ ਸਖਤ ਕਦਮ ਚੁੱਕੇਗੀ
ਹਰ ਨਾਗਰਿਕ ਦਾ ਮੁਫਤ ਇਲਾਜ
ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮਿਲੇਗੀ


PUNJAB ASSEMBLY LIVE: 300 ਯੂਨਿਟ ਬਿਜਲੀ ਮੁਫ਼ਤ, ਮਹਿਲਾਵਾਂ ਲਈ 1000 ਰੁਪਏ ਭੱਤਾ

 

ਚੰਡੀਗੜ੍ਹ 21 ਮਾਰਚ 2022:

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਸ਼ੁਰੂ ਹੋ ਗਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ।ਸੂਬੇ ਵਿੱਚ ਮੁਫਤ ਬਿਜਲੀ ਦੇਣ ਨਾਲ 80 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਜਾਣਗੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ, ਜਦਕਿ ਸੀਨੀਅਰ ਸਿਟੀਜ਼ਨ ਔਰਤਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਤੋਂ ਇਲਾਵਾ ਦਿੱਤੀ ਜਾਵੇਗੀ।


ਰਾਜਪਾਲ ਨੇ ਸੂਬੇ ਸਿਰ 3.5 ਲੱਖ ਕਰੋੜ ਦਾ ਕਰਜ਼ਾ ਹੋਣ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ 10 ਤੋਂ 15 ਮੈਂਬਰਾਂ ਦਾ ਕਮਿਸ਼ਨ ਬਣਾਇਆ ਜਾਵੇਗਾ। ਜਲੰਧਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ।


ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਲਈ ਡੋਰ ਸਟੈਪ ਡਿਲੀਵਰੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਪ੍ਰਣਾਲੀ ਵਿੱਚ ਜਾਤੀ ਅਤੇ ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਪਾਣੀ ਦਾ ਨਵਾਂ ਬਿਜਲੀ ਕੁਨੈਕਸ਼ਨ ਆਦਿ ਵਰਗੀਆਂ ਜ਼ਰੂਰੀ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

DISTT AND SESSION JUDGE OFFICE RECRUITMENT: ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫਤਰ ਫਤਿਹਗੜ੍ਹ ਸਾਹਿਬ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

OFFICE OF THE DISTRICT & SESSIONS JUDGE, FATEHGARH SAHIB RECRUITMENT 2022 


OFFICE OF THE DISTRICT & SESSIONS JUDGE, FATEHGARH SAHIB RECRUITMENT 2022 NOTIFICATION IN PDF  Applications on plain papers along with three recent identical passport size photographs with complete bio-data and attested copies of testimonials, are invited to fill up   posts of Peons and posts of Sweeper-cum-Chowkidar on regular basis by 5.00 P.M. of 22.03.2022 as per the following terms and conditions :-Name of Post:  No. of Posts
  1 Peon.                Total posts   4 

Qualification:   Should have knowledge of Punjabi Language upto Middle standard Should have knowledge of Punjabi Language upto Middle standard

Name of post : Total number of posts
  2. Sweeper -cum- Chowki dar   Total posts :02


Qualification : Should have knowledge of Punjabi Language upto Middle standard Should have knowledge of Punjabi Language upto Middle standard

 Age :  The candidate should be between 18 to 35 years of age as on 1.1.2022.

The relaxation of age will be given to the candidates belonging to reserve category, as per instructions of the Hon'ble High Court as well as Punjab Government.

Scale :  Fixed monthly emoluments of Rs.4900/- in the pay scale of Rs.4900-10680+1650 G.P. 


Last date for applications ; 22.03.2022ALSO READ:


The Candidates will appear for test/interview for the abovesaid posts alongwith their original testimonials before this office in the Judicial Courts Complex, Fatehgarh Sahib, as per following schedule :-

 Date of interview for the posts of Sweeper-cum-Chowkidar (All candidates)  :  28.03.2022 at 10.00 A.M. sharp. Date of interview for the posts Peons ( of having their names starting with letters) A to I 29.03.2022 at 10.00 A.M. sharp.  

 J to R 30.03.2022 at 10.00 A.M. sharp. 

 S to Z 31.03.2022 at 10.00 A.M. sharp.  


ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦਫਤਰ ਵਿਖੇ ਦਰਜਾ 4 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਫਲਾਈਨ

 

।।OFFICE OF THE DISTRICT & SESSIONS ।।JUDGE, SAS NAGAR RECRUITMENT 2022।।

।।Mohali District Court Recruitment 2022।।

।।SAS  District Court Recruitment 2022।।Offline applications are invited upto 25.03.2022_for filling up class 4 posts  on regular basis. 

The applications should be filled on the proforma enclosed, complete in all respects, alongwith attested copies of relevant testimonials including proof of age, category, and two recent passport size photographs (out of which one should be pasted on the right upper side of the application).
The skill assessment/interview will be conducted in OFFICE OF THE DISTRICT & SESSIONS JUDGE, SAS NAGAR  at 10:00 AM as per first alphabets of the first name of the candidates as per following schedule:- 

 SCHEDULE OF SKILL ASSESSMENT TEST FOR THE POSTS OF PEON 
A to H 28.03.2022
I to P   29.03.2022
Q to Z 30.03.2022 

2. All the Candidates must bring the original testimonials with them, at the time of Skill Assessment test/interview. 


OFFICE OF THE DISTRICT & SESSIONS JUDGE, SAS NAGAR RECRUITMENT 2022 


Important Highlights:
Name of Post : Peon 
Number of posts: 4

Qualification:   Should have knowledge of Punjabi language, upto Middle standard

Age: 18 to 35 years as on 01.01.2022 for General Category. Age relaxation to reserved categories as per instructions of Hon'ble Punjab and Haryana High Court, Chandigarh and Punjab Govt. 


ALSO READ: 


OFFICE OF THE DISTRICT & SESSIONS JUDGE, SAS NAGAR RECRUITMENT 2022


 Pay:   Fixed monthly emolument in the pay scale of Rs.4900- 10680+1650 GP as per Punjab Govt. Letter No.7/204/2012- 14FP1/66 dated 15.01.2015, further revised vide Punjab Govt. Letter No.7/ 204/2012- 4FP1/1049 dated 21.12.2015 or which would be admissible from time to time.

IMPORTANT links : 
BIG BREAKING: CM ਅਤੇ ਮੰਤਰੀਆਂ ਨੂੰ ਮਿਲਿਆ ਸਟਾਫ। ਤੁਰੰਤ ਹਾਜ਼ਰ ਹੋਣ ਦੇ ਆਦੇਸ਼, ਨਹੀਂ ਤਾ ਸੈਲਰੀ ਬੰਦ

 

ਆਮ ਆਦਮੀ ਪਾਰਟੀ ਨੇ ਕ੍ਰਿਕੇਟਰ ਹਰਭਜਨ ਸਿੰਘ ਸਮੇਤ ਰਾਜ ਸਭਾ ਲਈ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ

 ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਜਲੰਧਰ ਆਧਾਰਿਤ ਕ੍ਰਿਕਟਰ ਹਰਭਜਨ ਸਿੰਘ, ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਸੰਸਥਾਪਕ ਅਸ਼ੋਕ ਮਿੱਤਲ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਸੰਜੀਵ ਅਰੋੜਾ ਅਤੇ ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ ਸ਼ਾਮਲ ਹਨ।


ਸੰਦੀਪ ਪਾਠਕ ਨੇ 2020 ਦੀਆਂ ਦਿੱਲੀ ਅਤੇ ਫਿਰ 2022 ਦੀਆਂ ਪੰਜਾਬ ਚੋਣਾਂ ਵਿੱਚ ਪਰਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਸੀ। ਕੱਲ੍ਹ ਅਰਵਿੰਦ ਕੇਜਰੀਵਾਲ ਨੇ ਵੀ ਸੰਦੀਪ ਪਾਠਕ ਦੇ ਕੰਮ ਦੀ ਤਾਰੀਫ ਕੀਤੀ ਸੀ। ਕ੍ਰਿਕਟਰ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਸੀਐਮ ਭਗਵੰਤ ਮਾਨ ਦੇ ਕਰੀਬੀ ਹਨ। ਮਾਨ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਸੌਂਪ ਸਕਦੇ ਹਨ। ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਚੋਣਾਂ 31 ਮਾਰਚ ਨੂੰ ਹੋਣਗੀਆਂ।

BREAKING: ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨੂੰ ਦੋ ਟੂਕ" ਸਕੂਲਾਂ, ਹਸਪਤਾਲਾਂ'ਚ ਚੈਕਿੰਗ ਕਰੋ , ਬਦਤਮੀਜ਼ੀ ਨਹੀਂ

 

ਚੰਡੀਗੜ੍ਹ, 20 ਮਾਰਚ 2022

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣੇ 92 ਵਿਧਾਇਕਾਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਕੂਲਾਂ ਅਤੇ ਹਸਪਤਾਲਾਂ ਦੀ ਜਾਂਚ ਕਰਨ ਪਰ ਬਦਤਮੀਜ਼ੀ ਨਹੀਂ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਅਫਸਰਾਂ ਨੂੰ ਨਾ ਡਰਾਓ। ਇਸ ਦੀ ਬਜਾਏ, ਉਨ੍ਹਾਂ ਨੂੰ ਪੁੱਛੋ ਕਿ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ।ਮੋਹਾਲੀ ਵਿੱਚ ਸੀਐਮ ਮਾਨ ਦੀ ਅਗਵਾਈ ਵਿੱਚ ਵਿਧਾਇਕ ਇਕੱਠੇ ਹੋਏ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨੂੰ ਸੰਬੋਧਨ ਕੀਤਾ।ਕੇਜਰੀਵਾਲ ਦੀ ਵਿਧਾਇਕਾਂ ਨੂੰ ਸਲਾਹ


ਸਾਧਾਰਨ ਅਤੀਤ ਵਾਲੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਕਦੇ ਵੀ ਵਿਧਾਇਕ ਬਣਨ ਬਾਰੇ ਨਹੀਂ ਸੋਚਿਆ। ਹੁਣ ਹੰਕਾਰ ਨਾ ਕਰੋ, ਨਹੀਂ ਤਾਂ ਲੋਕ ਤੁਹਾਨੂੰ ਹਰਾ ਦੇਣਗੇ।

ਵਿਧਾਇਕਾਂ ਨੂੰ ਚੰਡੀਗੜ੍ਹ ਬੈਠਣ ਦੀ ਲੋੜ ਨਹੀਂ। ਹਰ ਵਿਧਾਇਕ ਤੇ ਮੰਤਰੀ ਗਲੀ-ਮੁਹੱਲਿਆਂ ਤੇ ਪਿੰਡਾਂ ਵਿੱਚ ਜਾਵੇਗਾ।

ਕੁਝ ਵਿਧਾਇਕ ਮੰਤਰੀ ਨਾ ਬਣਨ ਤੋਂ ਦੁਖੀ ਹਨ। ਸਾਨੂੰ 92 ਸੀਟਾਂ ਮਿਲੀਆਂ ਹਨ ਅਤੇ ਸਿਰਫ਼ 17 ਹੀ ਮੰਤਰੀ ਬਣ ਸਕਣਗੇ। ਸਾਨੂੰ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਹੋਵੇਗਾ। ਆਪਣੇ ਸਵਾਰਥ ਅਤੇ ਲਾਲਸਾ ਨੂੰ ਛੱਡ ਦਿਓ। ਲਾਲਚ ਆ ਗਿਆ ਤਾਂ ਪੰਜਾਬ ਹਾਰ ਜਾਵੇਗਾ।

ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਮੰਤਰੀ ਬਣਨ ਦਾ ਹੱਕ ਸੀ। ਪਹਿਲਾਂ ਵਾਲੇ (ਕਾਂਗਰਸ-ਅਕਾਲੀ ਦਲ) ਵੀ ਜੰਮਦੇ ਹੀ ਮੁੱਖ ਮੰਤਰੀ ਤੇ ਮੰਤਰੀ ਬਣਨ ਬਾਰੇ ਸੋਚਦੇ ਸਨ। ਅਜਿਹਾ ਨਾ ਹੋਵੇ ਕਿ ਅਗਲੀ ਵਾਰ ਜਨਤਾ ਸਾਨੂੰ ਸਾਫ਼ ਕਰ ਦੇਵੇ।


ਡੀਸੀ ਤੇ ਐਸਐਸਪੀ ਦੀ ਤਾਇਨਾਤੀ ਲਈ ਮੁੱਖ ਮੰਤਰੀ ਕੋਲ ਨਾ ਜਾਓ। ਮਾਨ ਅਤੇ ਮੰਤਰੀ ਮੰਡਲ ਖੁਦ ਚੰਗੇ ਅਫਸਰ ਤਾਇਨਾਤ ਕਰਨਗੇ। ਜੇਕਰ ਇਹ ਕੰਮ ਨਹੀਂ ਕਰਦਾ, ਤਾਂ ਸ਼ਿਕਾਇਤ ਕਰੋ।

PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਚੁੱਕੀਆਂ ਹਨ। 


ਪ੍ਰੀਖਿਆਵਾਂ ਖਤਮ ਹੋਣ ਉਪਰੰਤ ਉੱਤਰ ਪੱਤਰੀਆਂ ਸਿੱਖਿਆ ਬੋਰਡ ਵੱਲੋਂ ਇਕੱਠੀਆਂ ਹੋ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਇਨ੍ਹਾਂ OMR ਉਤਰ ਪੱਤਰੀਆਂ ਦਾ ਮੁਲੰਕਣ ਸਕੈਨਰਾਂ ਰਾਹੀਂ ਕੀਤਾ ਜਾਵੇਗਾ।


ਇਸ ਸਾਰੀ ਪ੍ਰਕ੍ਰਿਆ ਵਿਚ 15-20 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ। ਉੱਤਰ ਪੱਤਰੀਆਂ ਦਾ ਮੁਲੰਕਣ ਉਪਰੰਤ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।


ਭਰੋਸੇਯੋਗ ਸੂਤਰਾਂ ਅਨੁਸਾਰ  ਬੋਰਡ ਦੀਆਂ ਜਮਾਤਾਂ ਦੇ ਨਤੀਜੇ ਜਨਵਰੀ ਮਹੀਨੇ ਦੇ ਦੂਜੇ ਹਫਤੇ ਤੱਕ ਆ ਜਾਣੇ ਸਨ, ਲੇਕਿਨ ਮੁਲਾਜ਼ਮਾਂ ਦੀ ਹੜਤਾਲ ਕਾਰਨ ਨਤੀਜੇ ਵਿੱਚ ਦੇਰੀ ਹੋਈ ਹੈ।

ਬੋਰਡ ਜਮਾਤਾਂ ਦੇ ਨਤੀਜੇ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ।(Available soon) 

ਬੋਰਡ ਦੇ ਨਤੀਜੇ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਤੇ ਪਾਉਣ। ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ 

https://t.me/+Z0fDBg5zf6ZjYzk1 

👆👆👆👆👆👆👆👆👆👆👆👆👆

RECENT UPDATES

Today's Highlight