Labels
Saturday, 12 March 2022
DAV COLLEGE RECRUITMENT 2022: 7 ਡੀਏਵੀ ਕਾਲਜਾਂ ਵਿੱਚ ਅਧਿਆਪਕਾਂ ਦੀ ਬੰਪਰ ਭਰਤੀ, ਜਲਦੀ ਕਰੋ ਅਪਲਾਈ
DAV COLLEGE RECRUITMENT 2022
DAV COLLEGE JALANDHAR RECRUITMENT 2022
Hans Raj Mahila Maha Vidyalaya, Jalandhar Recruitment 2022
K.R.M DAV College, Nakodar Recruitment 2022
K.R.M DAV College, Nakodar (www.krmdavcollege.com)
BBK DAV College for Women, Amritsar (www.bbkdav.org)
DAV College, Amritsar (www.davcollegeasr.org)
R.R. Bawa DAV College for Girls, Batala (www.rbdavc.org)
S.L. Bawa DAV College, Batala (www.sldav@yahoo.com)
Submission of Application Forms:-
ਭਗਵੰਤ ਮਾਨ ਰਾਜਪਾਲ ਨੂੰ ਮਿਲੇ, ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਸਾਰੇ ਵਿਧਾਇਕਾਂ ਦਾ ਸਮਰਥਨ ਸੌਂਪਿਆ ਅਤੇ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਉਨ੍ਹਾਂ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ। ਰਾਜਪਾਲ ਨੇ ਉਨ੍ਹਾਂ ਨੂੰ ਅਗਲੀ ਸਰਕਾਰ ਬਣਾਉਣ ਦਾ ਸੱਦਾ
ਦਿੱਤਾ।
ਹੁਣ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ 16 ਮਾਰਚ ਨੂੰ ਸਵੇਰੇ 12.30 ਵਜੇ ਖਟਕੜ ਕਲਾਂ ਵਿੱਚ ਸਮਾਗਮ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮਾਗਮ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਹਰ ਪੰਜਾਬੀ ਨੇ ਸਹੁੰ ਚੁੱਕਣੀ ਹੈ। ਪੰਜਾਬ ਦੀ ਤਰੱਕੀ ਲਈ ਸਭ ਕੁਝ ਹੋਵੇਗਾ ਅਤੇ ਉਹ ਪੰਜਾਬੀ ਵਿੱਚ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂ ਮੌਜੂਦ ਰਹਿਣਗੇ।
ਸਕੂਲਾਂ ਵਿੱਚ ਰਾਜਨੀਤਿਕ ਦਖਲ ਅੰਦਾਜੀ ਖਤਮ ਕੀਤੀ ਜਾਵੇ:- ਹਾਂਡਾ, ਸਰਾਰੀ
ਸਕੂਲਾਂ ਵਿੱਚ ਰਾਜਨੀਤਿਕ ਦਖਲ ਅੰਦਾਜੀ ਖਤਮ ਕੀਤੀ ਜਾਵੇ:- ਹਾਂਡਾ, ਸਰਾਰੀ
ਸਕੂਲਾਂ ਨੂੰ ਰਾਜਨੀਤਿਕ ਸੱਥ ਵਜੋਂ ਵਰਤਦੇ ਰਹੇ ਆਪੇ ਬਣੇ ਅਖੌਤੀ ਰਾਜਨੀਤਿਕ ਲੀਡਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।
ਗੁਰੂਹਰਸਹਾਏ/ਫਿਰੋਜ਼ਪੁਰ ,12 ਮਾਰਚ ( ) - ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਉੱਤੇ ਜਿੱਥੇ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਖੁਸ਼ ਹੈ ਉਥੇ ਪੰਜਾਬ ਦੇ ਮੁਲਾਜਮ ਵਰਗ ਵਿੱਚ ਅੰਤਾਂ ਦੀ ਖੁਸ਼ੀ ਪਾਈ ਜਾ ਰਹੀ ਹੈ। ਅਜਿਹੇ ਵਿੱਚ ਪੰਜਾਬ ਦੇ ਮੁਲਾਜਮ ਵਰਗ ਦੀ ਰੀੜ੍ਹ ਦੀ ਹੱਡੀ ਕਿਹਾ ਜਾਣ ਵਾਲਾ ਪੰਜਾਬ ਦਾ ਅਧਿਆਪਕ ਵਰਗ ਬੜਾ ਉਤਸ਼ਾਹ ਵਿੱਚ ਨਜਰ ਆ ਰਿਹਾ ਹੈ।
ਇਸ ਸਬੰਧੀ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ, ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸਰਾਰੀ, ਜਿਲ੍ਹਾ ਪ੍ਰਧਾਨ ਫਾਜ਼ਿਲਕਾ ਜਗਨੰਦਨ ਸਿੰਘ ਜਲਾਲਾਬਾਦ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਹਰਜੀਤ ਸਿੱਧੂ, ਸਟੇਟ ਆਗੂ ਚਰਨਜੀਤ ਸਿੰਘ ਗੁਰੂਹਰਸਹਾਏ, ਜਸਵੰਤ ਸ਼ੇਖੜਾ, ਸੰਦੀਪ ਚੌਧਰੀ ਅਤੇ ਅਜਿੰਦਰਪਾਲ ਸਿੰਘ ਥਿੰਦ ਨੇ ਕਿਹਾ ਕਿ ਨਵਾਂ ਪੰਜਾਬ ਸਿਰਜਣ ਲਈ ਪੰਜਾਬ ਦੇ ਅਧਿਆਪਕ ਵਰਗ ਨੂੰ ਨਵੀਂ ਬਣੀ ਪੰਜਾਬ ਸਰਕਾਰ ਤੋਂ ਬੜੀਆਂ ਆਸਾਂ ਅਤੇ ਉਮੀਦਾਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਅਧਿਆਪਕ ਵਰਗ ਪਿਛਲੇ ਲੰਮੇ ਸਮੇਂ ਤੋਂ ਚੱਕੀ ਦੇ ਪੁੜ ਵਿੱਚ ਪਿਸ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਣੀਆਂ ਸਰਕਾਰਾਂ ਨੇ ਸਕੂਲਾਂ ਦਾ ਰਾਜਨੀਤੀਕਰਨ ਕਰਕੇ ਸਿੱਖਿਆ ਢਾਚੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਬਣਦੀਆਂ ਰਹੀਆਂ ਸਰਕਾਰਾਂ ਦੇ ਆਪੇ ਬਣੇ ਅਖੋਤੀ ਰਾਜਨੀਤਿਕ ਲੀਡਰਾਂ ਵੱਲੋ ਸਕੂਲਾਂ ਵਿੱਚ ਨਜਾਇਜ ਦਖਲ ਅੰਦਾਜੀ ਕਰਕੇ ਪੰਜਾਬ ਦੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਕਈ ਆਪੇ ਬਣੇ ਅਖੋਤੀ ਰਾਜਨੀਤਿਕ ਲੀਡਰ ਤਾਂ ਸਕੂਲਾਂ ਨੂੰ ਰਾਜਨੀਤਿਕ ਸੱਥ ਦੇ ਤੌਰ ਤੇ ਵਰਤਦੇ ਰਹੇ ਹਨ। ਪਰ ਉਸ ਵਕਤ ਬੇਵੱਸ ਹੋਇਆ ਪੰਜਾਬ ਦਾ ਅਧਿਆਪਕ ਵਰਗ ਸਭ ਕੁੱਝ ਸਹਿਣ ਕਰਨ ਲਈ ਮਜਬੂਰ ਸੀ। ਹਰਜਿੰਦਰ ਹਾਂਡਾ ਅਤੇ ਅਸ਼ੋਕ ਸਰਾਰੀ ਨੇ ਕਿਹਾ ਕਿ ਹੁਣ ਨਵੀਂ ਬਣੀ ਆਮ ਆਦਮੀ ਦੀ ਸਰਕਾਰ ਵੱਲੋ ਅਜਿਹੇ ਲੋਕਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਨੱਥ ਪਾਈ ਜਾਣੀ ਚਾਹੀਦੀ ਹੈ। ਇਸ ਤੋਂ ਅੱਗੇ ਬੋਲਦਿਆਂ ਉਹਨਾਂ ਨਵੀਂ ਬਣੀ ਸਰਕਾਰ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਮੂਹ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈੱਨਸ਼ਨ ਸਕੀਮ ਬਹਾਲ ਕੀਤੀ ਜਾਵੇ, ਲੰਗੜੇ ਪੇਅ ਕਮਿਸ਼ਨ ਦੀ ਥਾਂ ਮੁਲਾਜਮ ਪੱਖੀ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ, ਚਿਰਾਂ ਤੋਂ ਪ੍ਰਮੋਸ਼ਨਾਂ ਨੂੰ ਉਡੀਕਦੇ ਅਧਿਆਪਕ ਨੂੰ ਪ੍ਰਮੋਟ ਕਰਕੇ ਸਮਾਂਬੱਧ ਪ੍ਰਮੋਸ਼ਨ ਨੀਤੀ ਤਿਆਰ ਕੀਤੀ ਜਾਵੇ, ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਦੇ ਤਬਾਦਲੇ ਘਰਾਂ ਦੇ ਨੇੜੇ ਵਾਲੇ ਸਕੂਲਾਂ ਵਿੱਚ ਕੀਤੇ ਜਾਣ ਅਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇ । ਹਰਜਿੰਦਰ ਹਾਂਡਾ ਅਤੇ ਅਸ਼ੋਕ ਸਰਾਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਨਵੀਂ ਬਣੀ ਸਰਕਾਰ ਅਧਿਆਪਕਾਂ ਦੇ ਸਾਰੇ ਮਸਲੇ ਸਭ ਤੋਂ ਪਹਿਲਾਂ ਹੱਲ ਕਰੇਗੀ।
CBSE TERM 1 RESULT DECLARED: 10ਵੀਂ ਜਮਾਤ ਟਰਮ 1 ਦੇ ਨਤੀਜਿਆਂ ਦਾ ਐਲਾਨ
DELHI 12MARCH : ਸੀਬੀਐਸਈ ਕਲਾਸ 10 ਟਰਮ 1 ਨਤੀਜਾ 2022: ਟਰਮ-2 ਦੀ ਡੇਟਸ਼ੀਟ ਘੋਸ਼ਿਤ ਕਰਨ ਤੋਂ ਬਾਅਦ, ਸੀਬੀਐਸਈ ਬੋਰਡ ਨੇ ਹੁਣ ਟਰਮ-1 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਇਸ ਸਮੇਂ 10ਵੀਂ ਜਮਾਤ ਲਈ ਸੀਬੀਐਸਈ ਟਰਮ 1 ਨਤੀਜਾ 2022 ਜਾਰੀ ਕੀਤਾ ਹੈ। ਬੋਰਡ ਨੇ 10ਵੀਂ ਜਮਾਤ ਦੀ ਮਾਰਕਸ਼ੀਟ ਸਿੱਧੇ ਸਕੂਲਾਂ ਨੂੰ ਭੇਜ ਦਿੱਤੀ ਹੈ, ਜਿਸ ਵਿੱਚ ਅੰਦਰੂਨੀ ਪ੍ਰੀਖਿਆ ਦੇ ਅੰਕ ਨਹੀਂ ਜੋੜੇ ਗਏ ਹਨ। ਸਿਰਫ਼ ਥਿਊਰੀ ਪੇਪਰ ਦੇ ਅੰਕ ਸਾਂਝੇ ਕੀਤੇ ਗਏ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਬੋਰਡ ਨੇ ਸਕੂਲਾਂ ਦੇ 10ਵੀਂ ਜਮਾਤ ਦੇ ਨਤੀਜੇ ਸਕੂਲ ਕੋਡ ਦੇ ਨਾਲ ਭੇਜ ਦਿੱਤੇ ਹਨ। ਬੋਰਡ ਨੇ ਇਹ ਪੱਤਰ ਸਿੱਧੇ ਸਕੂਲਾਂ ਨਾਲ ਸਾਂਝੇ ਕੀਤੇ ਹਨ। ਹੁਣ ਜਿਹੜੇ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਹਨ, ਉਹ ਆਪਣਾ ਨਤੀਜਾ ਦੇਖਣ ਲਈ ਸਿੱਧੇ ਆਪਣੇ ਸਕੂਲਾਂ ਨਾਲ ਸੰਪਰਕ ਕਰ ਸਕਦੇ ਹਨ। ਹਾਲਾਂਕਿ, ਇਹ ਉਮੀਦ ਕੀਤੀ ਜਾਂਦੀ ਹੈ ਕਿ ਬੋਰਡ www.cbse.nic.in 'ਤੇ ਸਕੋਰਕਾਰਡ ਆਨਲਾਈਨ ਜਾਰੀ ਕਰ ਸਕਦਾ ਹੈ। ਸੀਬੀਐਸਈ ਟਰਮ 1 ਨਤੀਜਾ ਮਾਰਕਸ਼ੀਟ ਵਿੱਚ ਵਿਦਿਆਰਥੀ ਦੇ ਮੂਲ ਵੇਰਵਿਆਂ ਦੇ ਨਾਲ ਵਿਸ਼ੇ ਅਨੁਸਾਰ ਅੰਕਾਂ ਦੇ ਵੇਰਵੇ ਸ਼ਾਮਲ ਹੋ ਸਕਦੇ ਹਨ।
ਵਿਦਿਆਰਥੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਇੱਕ ਵਾਰ ਔਨਲਾਈਨ ਉਪਲਬਧ ਹੋਣ ਤੋਂ ਬਾਅਦ ਉਹ ਅਧਿਕਾਰਤ ਵੈੱਬਸਾਈਟ- cbseresults.nic.in ਰਾਹੀਂ 10ਵੀਂ ਜਮਾਤ ਦੇ ਨਤੀਜੇ ਦੇਖ ਸਕਦੇ ਹਨ। ਮਾਰਕਸ਼ੀਟ ਨੂੰ ਡਾਉਨਲੋਡ ਕਰਨ ਲਈ, ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਅਤੇ ਸਕੂਲ ਨੰਬਰ ਨਾਲ ਲੌਗਇਨ ਕਰਨ ਦੀ ਲੋੜ ਹੁੰਦੀ ਹੈ। CBSE ਦੀ ਵੈੱਬਸਾਈਟ ਤੋਂ ਇਲਾਵਾ ਇਹ ਨਤੀਜੇ results.gov.in ਅਤੇ digilocker.gov.in 'ਤੇ ਵੀ ਉਪਲਬਧ ਹੋਣਗੇ। ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ 12ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਤੱਕ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਬੋਰਡ ਨੇ ਅਜੇ ਤੱਕ 12ਵੀਂ ਟਰਮ-1 ਦੇ ਨਤੀਜੇ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
CBSE Declares Term 1 Result 2021-22 For Class 10; Marksheets Shared With Schools#CBSE #cbseterm1 #cbseterm1result #CBSEResults
— NDTV Education (@ndtveducation) March 12, 2022
Read More: https://t.co/wI32hjUVry pic.twitter.com/EP7YJDU8M6
Link to download results