Labels
Friday, 11 March 2022
ਅਧਿਆਪਕ ਆਗੂਆਂ ਵੱਲੋਂ ਬਜਟ ਜਾਰੀ ਕਰਨ ਲਈ ਸੂਬਾਈ ਅਧਿਕਾਰੀਆਂ ਨਾਲ ਮੁਲਾਕਾਤ
ਅਧਿਆਪਕ ਆਗੂਆਂ ਵੱਲੋਂ ਬਜਟ ਜਾਰੀ ਕਰਨ ਲਈ ਸੂਬਾਈ ਅਧਿਕਾਰੀਆਂ ਨਾਲ ਮੁਲਾਕਾਤ
ਵਾਰਸ਼ਿਕ ਵਿੱਤੀ ਵਰ੍ਹੇ ਦਾ ਅਖ਼ੀਰਲਾ ਮਾਰਚ ਮਹੀਨਾ ਹੋਣ ਕਾਰਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਡੀ.ਓਜ਼. ਨੂੰ ਪਹਿਲਾਂ ਤੋਂ ਜਾਰੀ ਕੀਤੇ ਬਜਟ, ਆਨ-ਲਾਈਨ ਹੀ ਵਾਪਸ ਲੈ ਲਏ ਗਏ, ਜਿਸ ਕਾਰਨ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਤਨਖਾਹਾਂ ਤੋਂ ਵਾਂਝੇ ਹੋ ਗਏ ਹਨ।
ਅਧਿਆਪਕ ਆਗੂਆਂ ਸ੍ਰੀ ਜਗਦੀਪ ਸਿੰਘ ਜੌਹਲ, ਸ੍ਰੀ ਇਤਬਾਰ ਸਿੰਘ ਵੱਲੋਂ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਬਜਟ ਅਫਸਰਾਂ ਨੂੰ ਮਿਲ ਕੇ ਸਮੁੱਚੇ ਪੰਜਾਬ ਦੇ ਜਿਲਿਆਂ ਵਾਸਤੇ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਅਨੁਸਾਰ ਦਫਤਰ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਤੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ਼ ਸਬੰਧਤ ਸਿੱਖਿਆ ਅਧਿਕਾਰੀਆਂ ਵੱਲੋਂ ਪੱਤਰ ਭੇਜ ਕੇ ਆਪੋ-ਆਪਣੇ ਜਿਲ੍ਹਿਆਂ ਦੀ ਲੋੜ ਅਨੁਸਾਰ, ਵਿੱਤੀ ਵਰ੍ਹੇ ਦੇ ਆਖਰੀ ਬਜਟ ਦੀ ਮੰਗ ਕਰ ਚੁੱਕੇ ਹਨ ਪ੍ਰੰਤੂ, ਅਜੇ ਤੱਕ ਬਜਟ ਜਾਰੀ ਨਹੀਂ ਹੋ ਸਕਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਜਿੱਥੇ ਕਾਗਜੀ ਕਾਰਵਾਈ ਵੀ ਅਧੂਰੀ ਮਹਿਸੂਸ ਹੋ ਰਹੀ ਹੈ ਉੱਥੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਿੱਖਿਆ ਵਿਭਾਗ ਨੂੰ ਲੋੜੀਂਦਾ ਬਜਟ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਅਧਿਆਪਕ ਆਗੂਆਂ ਦੇ ਯਤਨਾਂ ਸਦਕਾ ਦਫਤਰ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਦੇ ਬਜਟ ਅਧਿਕਾਰੀਆਂ ਨੇ ਹਰਕਤ ਵਿੱਚ ਆਉਂਦਿਆਂ ਮੌਕੇ ਤੇ ਹੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਅਤੇ ਵਿੱਤ ਵਿਭਾਗ ਪੰਜਾਬ ਤੋਂ ਲੁੜੀਂਦਾ ਬਜਟ ਪ੍ਰਾਪਤ ਹੋਣ ਤੇ ਜਲਦੀ ਤੋਂ ਜਲਦੀ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਨੂੰ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਪੰਜਾਬ, ਅਤੇ ਸੀ.ਐੱਚ.ਟੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਵੀ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਲਈ ਲੁੜੀਂਦਾ ਬਜਟ ਜਾਰੀ ਕਰਨ ਲਈ ਫੌਰੀ ਤੌਰ ਤੇ ਦਖਲ ਦੇਣ ਦੀ ਮੰਗ ਕੀਤੀ ਗਈ। ਇਸ ਸਮੇਂ ਹਰਿੰਦਰਪਾਲ ਸਿੰਘ ਲੁਧਿਆਣਾ, ਸੰਦੀਪ ਸਿੰਘ, ਰਣਜੀਤ ਸਿੰਘ, ਕੇਵਲ ਸਿੰਘ ਅਤੇ ਪ੍ਰੇਮ ਕੁਮਾਰ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਇਸ ਦਿਨ ਚੁਕਣਗੇ ਸਹੁੰ,
PUNJAB UNIVERSITY CHANDIGARH RECRUITMENT 2022: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ
PUNJAB UNIVERSITY CHANDIGARH RECRUITMENT 2022: jobs.puchd.ac.in
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ, ਕਿਹਾ
ਚੰਡੀਗੜ੍ਹ, 11 ਮਾਰਚ 2022
ਪੰਜਾਬ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਸਤੀਫਾ ਦੇ ਦਿੱਤਾ ਹੈ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਹਾਲਾਂਕਿ, ਉਨ੍ਹਾਂ ਕੋਲ ਹੁਣ ਫੈਸਲੇ ਲੈਣ ਦੀ ਪਾਵਰ ਨਹੀਂ ਹੋਵੇਗੀ। ਰਾਜਪਾਲ ਬੀਐਲ ਪੁਰੋਹਿਤ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਆਉਣ ਤੱਕ ਕੰਮ ਕਰਨ ਲਈ ਕਿਹਾ ਹੈ।
ਅਸਤੀਫਾ ਦੇਣ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਨਵੀਂ ਪਾਰਟੀ ਚੁਣ ਲਈ ਗਈ ਹੈ। ਇਸ ਲਈ ਮੰਤਰੀ ਮੰਡਲ ਦੀ ਮੀਟਿੰਗ ਬੁਲਾ ਕੇ 15ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਰਾਜਪਾਲ ਨੇ ਮੈਨੂੰ ਨਵੀਂ ਸਰਕਾਰ ਬਣਨ ਤੱਕ ਸਰਕਾਰ ਚਲਾਉਣ ਲਈ ਕਿਹਾ ਹੈ।
ਜਿਹੜਾ ਬਣਦਾ ਸਿੱਖਿਆ ਮੰਤਰੀ, ਉਹ ਕਦੇ ਨੀ ਜਿਤਿਆ! 2022 ਦੀਆਂ ਚੋਣਾਂ ਨੇ ਤੋੜੇ ਵੱਡੇ ਮਿੱਥ
ਚੰਡੀਗੜ੍ਹ, 11 ਮਾਰਚ 2022
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਹਨੇਰੀ ਦੇ ਬਾਵਜੂਦ ਪਰਗਟ ਸਿੰਘ ਨੇ ਚੋਣ ਜਿੱਤ ਕੇ ਹੈਟ੍ਰਿਕ ਬਣਾਈ ਹੈ।ਪਰਗਟ ਸਿੰਘ ਨੇ ਲੰਮੇ ਸਮੇਂ ਤੋਂ ਚੱਲੀ ਆਉਂਦੀ ਇਸ ਮਿੱਥ ਨੂੰ ਵੀ ਤੋੜਿਆ ਹੈ ਕਿ ਪੰਜਾਬ ਵਿੱਚ ਜਿਹੜਾ ਸਿੱਖਿਆ ਮੰਤਰੀ ਬਣਦਾ ਹੈ, ਉਹ ਮੁੜ ਚੋਣ ਨਹੀਂ ਜਿੱਤਦਾ।
ਜਲੰਧਰ ਛਾਉਣੀ ਤੋਂ ਕਦੇ ਵੀ ਕੋਈ ਆਗੂ ਲਗਾਤਾਰ ਤਿੰਨ ਵਾਰ ਨਹੀਂ ਜਿੱਤਿਆ। ਕਾਂਗਰਸ ਪੰਜਾਬ ਵਿੱਚੋਂ ਸਿਰਫ 18 ਸੀਟਾਂ ਹੀ ਜਿੱਤ ਸਕੀ ਹੈ ਤੇ ਇਨ੍ਹਾਂ ਵਿਚੋਂ 9 ਸੀਟਾਂ ਇਕੱਲੇ ਦੋਆਥੇ ਵਿੱਚੋਂ ਮਿਲੀਆਂ ਹਨ।
ਦੂਜੇ ਪਾਸੇ ਦੀਨਾਨਗਰ (ਰਾਖਵਾਂ) ਅਰੁਣਾ ਚੌਧਰੀ (ਕਾਂਗਰਸ)-ਵੀ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੇ। ਅਰੁਣਾ ਚੌਧਰੀ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਸਿਖਿਆ ਮੰਤਰੀ ਬਣੇ ਸਨ।
BREAKING NEWS : 11 ਮਾਰਚ ਨੂੰ ਛੁੱਟੀ ਦਾ ਐਲਾਨ
ਬਾਅਦ ਵਿੱਚ ਕੈਬਨਿਟ ਦੇ ਵਿਸਤਾਰ ਮਗਰੋਂ ਅਰੁਣਾ ਚੌਧਰੀ ਨੂੰ ਸਿੱਖਿਆ ਮੰਤਰੀ ਤੋਂ ਹਟਾ ਕੇ ਓ ਪੀ ਸੋਨੀ ਨੂੰ ਸਿੱਖਿਆ ਮੰਤਰੀ ਲਗਾਇਆ ਗਿਆ ਸੀ। ਉਪੀ ਸੋਨੀ ਜਲੰਧਰ ਤੋਂ ਚੋਣ ਹਾਰ ਗਏ ਹਨ।
ਇਸ ਤਰਾਂ ਦੇਖਿਆ ਜਾਵੇ ਤਾਂ ਇਸ ਬਾਰੇ ਇਕ ਸਿੱਖਿਆ ਮੰਤਰੀ ਹਾਰਿਆ ਅਤੇ ਦੋ ਸਿੱਖਿਆ ਮੰਤਰੀ ਚੋਣ ਜਿੱਤ ਗਏ ਹਨ। 2022 ਵਿੱਚ ਜਿਥੇ ਵੱਡੇ ਵੱਡੇ ਨੇਤਾ ਹਾਰ ਗਏ ਹਨ, ਉੱਥੇ ਹੀ ਇਹ ਮਿਥੱ ਵੀ ਟੁੱਟ ਗਿਆ ਹੈ ਕਿ ਜਿਹੜਾ ਸਿੱਖਿਆ ਮੰਤਰੀ ਬਣਦੇ ਉਹ ਕਦੇ ਜਿਤਦਾ ਨਹੀਂ, ਕਿਉਂਕਿ ਅੱਜ ਤੱਕ ਦੀਆਂ ਚੋਣਾਂ ਵਿਚ ਕਦੇ ਵੀ ਕੋਈ ਚੋਣ ਨਹੀਂ ਜਿੱਤ ਸਕਿਆ ਹੈ।
ਖਾਵਣ ਪਾਠਕਾਂ ਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2 ਸਿੱਖਿਆ ਮੰਤਰੀ , ਸ੍ਰੀ ਚੰਨੀ ਸਰਕਾਰ ਵੇਲੇ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਸੀ।