Saturday, 26 February 2022

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਦਿਅਕ ਅਤੇ ਹੋਰ ਅਦਾਰਿਆਂ ਲਈ ਪਾਬੰਦੀਆਂ ਸਬੰਧੀ ਹੁਕਮ ਜਾਰੀ

 

PUNJAB GOVT HELPLINE NUMBER FOR UKRAINE STRANDED RESIDENTS: ਪੰਜਾਬ ਸਰਕਾਰ ਵੱਲੋਂ ਯੂਕਰੇਨ'ਚ ਫ਼ਸੇ ਵਿਦਿਆਰਥੀਆਂ ਲਈ ਹੈਲਪ ਲਾਈਨ ਨੰਬਰ ਜਾਰੀ

 

ਫਾਜ਼ਿਲਕਾ 26 ਫ਼ਰਵਰੀ (ਇਨਕਲਾਬ ਗਿੱਲ) ਸਮਾਜ ਸੇਵੀ ਕੰਵਰ ਨੌਨਿਹਾਲ ਸਿੰਘ ਸਮਾਘ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਦੇ ਵਿਕਾਸ ਕਾਰਜਾਂ ਲਈ ਦਿੱਤਾ ਯੋਗਦਾਨ

 ਸਮਾਜ ਸੇਵੀ ਕੰਵਰ ਨੌਨਿਹਾਲ ਸਿੰਘ ਸਮਾਘ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਦੇ ਵਿਕਾਸ ਕਾਰਜਾਂ ਲਈ ਦਿੱਤਾ ਯੋਗਦਾਨ ।ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਸਕੂਲ ਸਟਾਫ ,ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਅੱਗੇ ਵਧ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਪਿੰਡ ਦੇ ਵਸਨੀਕ ਕੰਵਰ ਨੌਨਿਹਾਲ ਸਿੰਘ ਸਮਾਘ ਪੁੱਤਰ ਸਰਦਾਰ ਆਲਮਦੀਪ ਸਿੰਘ ਜੋ ਕਿ ਕਨੇਡਾ ਦੇ ਪੀ ਆਰ ਹਨ ਨੇ ਪਿੰਡ ਪਹੁੰਚ ਕੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਕਾਰਜਾਂ ਲਈ 25000 ਰੁਪਏ ਦੀ ਰਾਸ਼ੀ ਦਾਨ ਦਿੱਤੀ। ਉਹਨਾਂ ਕਿਹਾ ਕਿ ਆਪਣੇ ਪਿੰਡ ਦੇ ਸਕੂਲ ਲਈ ਕੁੱਝ ਕਰਕੇ ਸੱਚੀ ਖੁਸ਼ੀ ਮਿਲਦੀ ਹੈ। ਉਹ ਅੱਗੇ ਤੋ ਵੀ ਆਪਣੇ ਸਕੂਲ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਅੰਗੀ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਦੀ ਭਲਾਈ ਅਤੇ ਸਕੂਲਾਂ ਦੇ ਵਿਕਾਸ ਲਈ ਦਾਨ ਦੇਣ ਵਾਲੇ ਦਾਨੀ ਸੱਜਣਾਂ ਦਾ ਹਮੇਸ਼ਾਂ ਤਹਿ ਦਿਲੋਂ ਧੰਨਵਾਦ ਕੀਤਾ ਜਾਦਾ ਹੈ। ਅਜਿਹੇ ਉਪਰਾਲੇ ਸਲਾਘਾਯੋਗ ਹਨ। ਦਾਨੀ ਸੱਜਣਾਂ ਨੇ ਆਪਣੇ ਸਕੂਲਾਂ ਦੀ ਨੁਹਾਰ ਬਦਲੀ ਹੈ। ਸਕੂਲ ਮੁੱਖੀ ਸ. ਕਮਲਜੀਤ ਸਿੰਘ ਅਤੇ ਸਮੂਹ ਸਟਾਫ ਵਲੋਂ ਕੰਵਰ ਨੌਨਿਹਾਲ ਸਿੰਘ ਸਮਾਘ ਨੂੰ ੳਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਵੈਲਫੇਅਰ ਕਮੇਟੀ ਦੇ ਇੰਚਾਰਜ ਮਾਸਟਰ ਅਮ੍ਰਿਤਪਾਲ ਸਿੰਘ, ਸਮੂਹ ਸਟਾਫ ਅਤੇ ਪਤਵੰਤੇ ਸੱਜਣ ਮੌਜੂਦ ਸਨ।

HISTORY GK IMPORTANT QUESTIONS FOR ALL EXAMS

HISTORY GK QUESTIONS IMPORTANT FOR ALL EXAMS


Q1. ਮਹਾਤਮਾ ਗਾਂਧੀ ਦੀ ਚੇਲਾ ਬ੍ਰਿਟਿਸ਼ ਮਹਿਲਾ ਮੈਡੇਲੀਨ ਸਲੇਡ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?

Answer: ਮੀਰਾ ਬੇਨ


Q2: ਸਾਲ 1191 ਵਿੱਚ ਟੈਰੇਨ ਦੀ ਪਹਿਲੀ ਅਤੇ ਦੂਜੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਦੁਆਰਾ ਕਿਸ ਨੂੰ ਹਰਾਇਆ ਗਿਆ ਸੀ?

Answer: ਮੁਹੰਮਦ ਗੌਰੀ


Q3: ਪਾਣੀਪਤ ਦੀ ਪਹਿਲੀ ਲੜਾਈ ਕਿਸ ਸਾਲ ਹੋਈ ਸੀ?

Answer: 1526


Q4:ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ?

 Answer: ਇਬਰਾਹਿਮ ਲੋਦੀ


Q5: ਸਾਲ 1527 ਵਿੱਚ ਖਾਨਵਾ ਦੀ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ?

 Answer:   ਰਾਣਾ ਸਾਂਗਾ


Q 6: 1920 ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ?

Answer: ਲਾਲਾ ਲਾਜਪਤ ਰਾਏ


Q7 ਸਾਲ 1556 ਵਿਚ ਪਾਣੀਪਤ ਦੀ ਦੂਜੀ ਲੜਾਈ ਵਿਚ ਅਕਬਰ ਨੇ ਕਿਸ ਨੂੰ ਹਰਾਇਆ ਸੀ?

 Answer: ਹੇਮੂ


Q8: ਪਾਣੀਪਤ ਦੀ ਤੀਜੀ ਲੜਾਈ ਕਿਸ ਸਾਲ ਹੋਈ ਸੀ? Answer:  1761


 Q9: ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਕਿਸਨੇ ਹਰਾਇਆ ਸੀ?

Answer:  ਅਹਿਮਦ ਸ਼ਾਹ ਅਬਦਾਲੀ


Q10: ਮਹਾਰਾਸ਼ਟਰ ਦੇ 19ਵੀਂ ਸਦੀ ਦੇ ਕਿਹੜੇ ਸਮਾਜ ਸੁਧਾਰਕ ਨੂੰ 'ਲੋਕਹਿੱਤਵਾਦੀ' ਵਜੋਂ ਜਾਣਿਆ ਜਾਂਦਾ ਸੀ?

 Answer:  ਗੋਪਾਲ ਹਰੀ ਦੇਸ਼ਮੁਖ


Q11:  ਹਲਦੀਘਾਟੀ ਦੀ ਲੜਾਈ ਕਿਸ ਸਾਲ ਹੋਈ ਸੀ?

 Answer: 1576


Q12 : 1757 ਵਿੱਚ ਪਲਾਸੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਕਿਸ ਨੂੰ ਹਰਾਇਆ ਸੀ?

ਸਿਰਾਜ-ਉਦ-ਦੌਲਾ


Q13: ਕੰਬੋਡੀਆ ਵਿੱਚ ਅੰਗਕੋਰ ਵਾਟ ਮੰਦਿਰ, ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ, ਕਿਸ ਦੇਵਤੇ ਨੂੰ ਸਮਰਪਿਤ ਹੈ?

Answer: ਭਗਵਾਨ ਵਿਸ਼ਨੂੰ

ਪ੍ਰਾਇਮਰੀ ਅਧਿਆਪਕ ਤਨਖ਼ਾਹਾਂ ਅਤੇ ਮੈਡੀਕਲ ਬਿਲਾਂ ਤੋਂ ਵਾਂਝੇ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।

 ਪ੍ਰਾਇਮਰੀ ਅਧਿਆਪਕ ਤਨਖ਼ਾਹਾਂ ਅਤੇ ਮੈਡੀਕਲ ਬਿਲਾਂ ਤੋਂ ਵਾਂਝੇ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।

    ਸੈਕੰਡਰੀ ਅਧਿਆਪਕਾਂ ਦਾ ਹੋਇਆ ਬਜਟ ਜਾਰੀ ਪ੍ਰਾਇਮਰੀ ਅਧਿਆਪਕਾਂ   ਦਾ ਵੀ ਬਜਟ ਹੋਵੇ ਜਾਰੀ: ਰਾਮਨਾਥ ਧੀਰਾ।
    ਸਾਰੇ ਮੁਲਾਜ਼ਮਾਂ ਨੂੰ ਸਮੇਂ ਸਿਰ ਮਿਲ ਤਨਖ਼ਾਹਾਂ :ਰਗਵਿੰਦਰ ਸਿੰਘ ਧੂਲਕਾ

     ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਵਿੱਤ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਤੁਰੰਤ  

ਅਧਿਆਪਕਾਂ ਦਾ ਤਨਖ਼ਾਹ ਦਾ ਬਜਟ ਅਤੇ ਮੈਡੀਕਲ ਬਜਟ ਜਾਰੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਵੱਲੋਂ ਲਏ  ਹਾਊਸ ਲੋਨ ਅਤੇ ਕਿਸ਼ਤਾਂ ਦਾ ਭੁਗਤਾਨ ਤੁਰੰਤ ਹੋ ਸਕੇ। ਜਥੇਬੰਦੀ ਪੰਜਾਬ ਦੇ ਆਗੂ  ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਸੈਕੰਡਰੀ ਸਕੂਲਾਂ ਦੇ ਬਜਟ ਦੇ ਨਾਲ ਹੀ ਜਾਰੀ ਹੋਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਵੀ ਤੁਰੰਤ ਜਾਰੀ ਕੀਤੇ ਜਾਵੇ।

    ਜਥੇਬੰਦਕ ਆਗੂ ਰਾਮ ਨਾਥ ਧੀਰਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦਾ ਮੈਡੀਕਲ ਦਾ ਬਜਟ ਜਾਰੀ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਦੇ ਮੈਡੀਕਲ ਬਿਲ  ਦਫਤਰਾਂ ਵਿਚ ਹੀ ਰੁਲਦੇ ਰਹਿੰਦੇ ਹਨ ਉਨ੍ਹਾਂ ਮੈਡੀਕਲ ਬਜਟ ਅਤੇ ਤਨਖਾਹਾ ਦਾ ਵਜਟ ਤੁਰੰਤ ਜਾਰੀ ਕਰਨ ਦੀ ਮਗ ਰੱਖੀ।

          ਜੱਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਡ ਡੇ ਮੀਲ ਦੇ ਪੈਸੇ ਵੀ ਤੁਰੰਤ ਪੁਰਾਣੇ ਖਾਤਿਆਂ ਵਿਚ ਪਾਏ ਜਾਣ ਤਾਂ ਜੋ ਅਧਿਆਪਕਾਂ ਦੇ ਚੱਲੇ ਲੱਖਾਂ ਰੁਪਏ ਦਾ ਭੁਗਤਾਨ ਉਨ੍ਹਾਂ ਖਾਤਿਆਂ ਵਿੱਚੋਂ ਹੋ ਸਕੇ ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੈਸੇ ਵੀ ਉਨ੍ਹਾਂ ਖਾਤਿਆਂ ਵਿੱਚੋਂ ਹੀ ਸ਼ਿਫਟ ਕੀਤੇ ਜਾਣ ਦੀ ਮੰਗ ਰੱਖੀ।

ਇਸ ਸਬੰਧੀ ਜਥੇਬੰਦੀ ਵੱਲੋਂ ਮੰਗ ਪੱਤਰ ਡੀ ਪੀ ਆਈ ਪ੍ਰਾਇਮਰੀ ਨੂੰ ਭੇਜਿਆ ਗਿਆ।

RECENT UPDATES

Today's Highlight