Tuesday, 8 February 2022

ਪੰਜਾਬ ਸਿੱਖਿਆ ਵਿਭਾਗ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਰਾਸ਼ਟਰੀ ਪੁਰਸਕਾਰ, ( ਸੂਚੀ ਜਾਰੀ)

 

GREAT INITIATIVE BY DISTT COMMISSIONER: ਸਰਕਾਰੀ ਸਕੂਲਾਂ ਦੇ ਸੁਧਾਰ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਪਾਈ ਨਵੀਂ ਪਿਰਤ

 ਸਰਕਾਰੀ ਸਕੂਲਾਂ ਦੇ ਸੁਧਾਰ ਲਈ ਡੀ.ਸੀ ਮੁਕਤਸਰ ਨੇ ਪਾਈ ਨਵੀਂ ਪਿਰਤ

-ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਕਰਵਾਇਆ ਦਾਖਲ

ਸ੍ਰੀ ਮੁਕਤਸਰ ਸਾਹਿਬ 8 ਫਰਵਰੀ


ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਨਵੀਂ ਪਿਰਤ ਪਾਉਂਦਿਆ ਅੱਜ ਆਪਣੇ ਬੇਟੇ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬੀੜ ਸਰਕਾਰ ਵਿੱਚ ਦਾਖਲ ਕਰਵਾਇਆ ਹੈ। ਸਿੱਖਿਆ ਵਿਭਾਗ ਵੱਲੋਂ ਇਹ ਜਾਣਕਾਰੀ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਪ੍ਰਭਜੋਤ ਕੌਰ ਨੇ ਦਿੱਤੀ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਹਰ ਵਰਗ ਦੇ ਪਰਿਵਾਰ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਮੰਤਵ ਨਾਲ ਅਤੇ ਸਰਕਾਰੀ ਸਕੂਲ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਇਸ ਤਰੀਕੇ ਨਾਲ ਹੀ ਮਜਬੂਤ ਹੋ ਸਕਦੇ ਹਨ।ਉਨਾਂ ਦੱਸਿਆ ਕਿ ਜਿਸ ਤਰਾਂ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਸ ਤੋਂ ਪ੍ਰੇਰਿਤ ਹੋ ਕੇ ਹੋਰ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਗੇ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਸਮਾਰਟ ਤਰੀਕੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਬੀੜ ਸਰਕਾਰ ਦੇ ਮੁੱਖ ਅਧਿਆਪਕ ਸ੍ਰੀਮਤੀ ਪੁਸ਼ਪਾ ਸੱਚਦੇਵਾ ਨੇ ਦੱਸਿਆ ਕਿ ਸਕੂਲ ਵਿੱਚ 357 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਵਧੀਆ ਲਾਇਬਰੇਰੀ, ਲਿਸਨਿੰਗ ਲੈਬ, ਕੰਪਿਉਟਰ ਲੈਬ ਅਤੇ ਸਮਾਰਟ ਕਲਾਸ ਰੂਮ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਸਿੱਖਿਆ ਬੋਰਡ ਵੱਲੋਂ ਐਫੀਲਿਏਟਿਡ ਸਕੂਲਾਂ ਨੂੰ ਜ਼ਰੂਰੀ ਸੂਚਨਾ,

 

6TH PAY COMMISSION PUNJAB: ਪ੍ਰਮੋਸ਼ਨ ਦੀ ਮਿਤੀ ਤੋਂ ਵਾਧਾ ਲੈਣ ਲਈ, ਨਵੀਂ ਅਪਡੇਟ , ਪੜ੍ਹੋ

6TH PAY COMMISSION PUNJAB LATEST UPDATE 


ਪੰਜਾਬ ਸਰਕਾਰ ਵੱਲੋਂ ਪ੍ਰਮੋਸ਼ਨ ਦੀ ਮਿਤੀ  ਤੋਂ ਵਾਧਾ ਲੈਣ ਲਈ ਆਪਸ਼ਨ  ਦੇਣ ਦੀ ਮਿਤੀ 15-2-2022 ਕੀਤੀ ਗਈ ਹੈ।
ਅੱਜ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ, ਪ੍ਰਮੋਸ਼ਨ ਦੀ ਮਿਤੀ  ਤੋਂ ਵਾਧਾ ਲੈਣ ਲਈ ਆਪਸ਼ਨ  ਦੇਣ ਦੀ ਮਿਤੀ   ਪਹਿਲਾਂ 6-2-2022  ਤੱਕ ਸੀ, ਹੁਣ ਆਪਸ਼ਨ  ਦੇਣ ਦੀ ਮਿਤੀ 15-2-2022 ਤੱਕ ਵਾਧਾ ਕੀਤਾ ਗਿਆ ਹੈ। 

ਖਰੀਦਦਾਰੀ ਕਰਦੇ ਸਮੇਂ ਕਿਸੇ ਗਾਹਕ ਨਾਲ ਧੋਖਾ: ਖਪਤਕਾਰ ਫੋਰਮ ਵਿੱਚ ਸ਼ਿਕਾਇਤ ਕਿਵੇਂ ਕਰੀਏ ( HOW TO MAKE ONLINE COMPLAINT IN CONSUMER FORUM)

 ਖਪਤਕਾਰ ਫੋਰਮ ਵਿੱਚ ਸ਼ਿਕਾਇਤ ਕਿਵੇਂ ਕਰੀਏ

Table of content: 

ਆਨਲਾਈਨ ਫਾਰਮ ਭਰੋ, ਤੁਸੀਂ ਖੁਦ ਵੀ ਕਰ ਸਕਦੇ ਹੋ, ਜੇਕਰ ਖਰੀਦਦਾਰੀ ਕਰਦੇ ਸਮੇਂ ਕਿਸੇ ਗਾਹਕ ਨਾਲ ਧੋਖਾ ਹੁੰਦਾ ਹੈ ਤਾਂ ਤੁਸੀਂ ਖਪਤਕਾਰ ਫੋਰਮ ਨੂੰ ਸ਼ਿਕਾਇਤ ਕਰ ਸਕਦੇ ਹੋ।

 ਸ਼ਿਕਾਇਤ ਆਨਲਾਈਨ ਵੀ ਕੀਤੀ ਜਾ ਸਕਦੀ ਹੈ। ਤੁਸੀਂ ਆਪਣਾ ਬਚਾਅ ਵੀ ਕਰ ਸਕਦੇ ਹੋ।

ਨੈਸ਼ਨਲ ਕੰਜ਼ਿਊਮਰ ਲੀਗਲ ਏਡ ਫੰਡ ਦੁਆਰਾ ਇੱਕ ਵਕੀਲ ਵੀ ਪ੍ਰਦਾਨ ਕੀਤਾ ਜਾਂਦਾ ਹੈ।

 ਔਨਲਾਈਨ ਸ਼ਿਕਾਇਤ ਕਿਵੇਂ ਕਰਨੀ ਹੈ ?

1. ਤੁਹਾਨੂੰ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ https://consumerhelpline.gov.in  ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।

 2. ਵੈੱਬਸਾਈਟ 'ਤੇ ਜਾਣ ਤੋਂ ਬਾਅਦ, ਤੁਹਾਨੂੰ ਸਭ ਤੋਂ ਹੇਠਾਂ ਉਪਭੋਗਤਾ ਸ਼ਿਕਾਇਤ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

 3. ਜਿਵੇਂ ਹੀ ਤੁਸੀਂ ਇਸ ਵਿਕਲਪ 'ਤੇ ਕਲਿੱਕ ਕਰੋ। ਤੁਸੀਂ ਆਪਣੀ ਸ਼ਿਕਾਇਤ ਰਜਿਸਟਰ ਕਰੋ/ਆਪਣੀ ਸ਼ਿਕਾਇਤ ਸਥਿਤੀ ਦੇਖੋ ਦੋ ਵਿਕਲਪ ਦੇਖੋਗੇ

 4. ਤੁਹਾਨੂੰ ਇੱਥੇ ਰਜਿਸਟਰ ਤੁਹਾਡੀ ਸ਼ਿਕਾਇਤ (Register your complaint) ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

 5. ਰਜਿਸਟਰ ਤੁਹਾਡੀ ਸ਼ਿਕਾਇਤ (Register your complaint)  'ਤੇ ਕਲਿੱਕ ਕਰਨ 'ਤੇ, ਤੁਹਾਡੇ ਸਾਹਮਣੇ ਇੱਕ ਨਵਾਂ ਪੰਨਾ ਖੁੱਲ੍ਹ ਜਾਵੇਗਾ। ਇਸ ਪੇਜ 'ਤੇ ਤੁਹਾਨੂੰ ਸਾਈਨ ਅੱਪ(sign up)  ਵਿਕਲਪ 'ਤੇ ਕਲਿੱਕ ਕਰਕੇ ਖਾਤਾ ਬਣਾਉਣਾ ਹੋਵੇਗਾ।


ਕਿਸ ਫੋਰਮ ਵਿੱਚ ਸ਼ਿਕਾਇਤ ਕਰਨੀ ਹੈ?

ਜ਼ਿਲ੍ਹਾ ਖਪਤਕਾਰ ਫੋਰਮ: ਜੇਕਰ ਸ਼ਿਕਾਇਤ ਦਾ ਮਾਮਲਾ 20 ਲੱਖ ਰੁਪਏ ਤੱਕ ਹੈ। 

 ਸਟੇਟ ਕੰਜ਼ਿਊਮਰ ਫੋਰਮ: ਜੇਕਰ ਸ਼ਿਕਾਇਤ ਦਾ ਮਾਮਲਾ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਹੈ।

ਰਾਸ਼ਟਰੀ ਖਪਤਕਾਰ ਫੋਰਮ: ਜੇਕਰ ਸ਼ਿਕਾਇਤ ਦਾ ਮਾਮਲਾ 1 ਕਰੋੜ ਰੁਪਏ ਤੋਂ ਉੱਪਰ ਹੈ।


 ਦਾਅਵੇ ਦੇ ਆਧਾਰ 'ਤੇ ਸ਼ਿਕਾਇਤ ਫੀਸ:

1 ਲੱਖ ਰੁਪਏ ਤੱਕ:  100 ਰੁਪਏ
2.5 ਲੱਖ ਰੁਪਏ ਤੱਕ              200 ਰੁਪਏ
10 ਲੱਖ ਰੁਪਏ ਤੱਕ 400 ਰੁਪਏ
20 ਲੱਖ ਰੁਪਏ ਤੱਕ 500 ਰੁਪਏ
50 ਲੱਖ ਰੁਪਏ ਤੱਕ              2000 ਰੁਪਏ
1 ਕਰੋੜ ਰੁਪਏ ਤੱਕ 4000 ਰੁਪਏ


 ਤੁਸੀਂ ਇਸ ਤਰ੍ਹਾਂ ਵੀ ਸ਼ਿਕਾਇਤ ਕਰ ਸਕਦੇ ਹੋ:

 ਤੁਸੀਂ ਹੈਲਪਲਾਈਨ ਨੰਬਰ 1800-11-4000 ਜਾਂ 14404 'ਤੇ ਕਾਲ ਕਰ ਸਕਦੇ ਹੋ। ਇੱਕ ਹੋਰ ਨੰਬਰ 8130009809 'ਤੇ SMS ਕੀਤਾ ਜਾ ਸਕਦਾ ਹੈ।


ਤੁਸੀਂ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਐਪ ਅਤੇ ਉਮੰਗ ਐਪ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਰਾਸ਼ਟਰੀ ਛੁੱਟੀਆਂ ਨੂੰ ਛੱਡ ਕੇ ਕਿਸੇ ਵੀ ਦਿਨ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਸਕੂਲ 15 ਫਰਵਰੀ ਤੱਕ ਬੰਦ, ਜਾਅਲੀ ਨੋਟੀਫਿਕੇਸ਼ਨ ਨੂੰ ਕੀਤਾ ਜਾ ਰਿਹਾ ਵਾਇਰਲ

ਸਕੂਲ 15 ਫਰਵਰੀ ਤੱਕ ਬੰਦ, ਜਾਅਲੀ ਨੋਟੀਫਿਕੇਸ਼ਨ ਨੂੰ ਕੀਤਾ ਜਾ ਰਿਹਾ ਵਾਇਰਲ 
ਮੋਹਾਲੀ, 7 ਫਰਵਰੀ 2022 
ਪੰਜਾਬ ਵਿੱਚ ਅੱਜ  ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਛੇਵੀਂ ਜਮਾਤ ਤੋਂ ਕਾਲਜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸਕੂਲ 5ਵੀਂ ਜਮਾਤ ਤੋਂ ਘੱਟ ਦੇ ਬੱਚਿਆਂ ਲਈ ਬੰਦ ਰਹੇਗਾ। 

ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਯੂਨੀਵਰਸਿਟੀਆਂ, ਕਾਲਜਾਂ, ਕੋਚਿੰਗ ਸੈਂਟਰਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ ਸਮੇਤ ਸਾਰੇ ਵਿਦਿਅਕ ਅਦਾਰੇ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ, ਵਿਦਿਆਰਥੀ ਜੇਕਰ ਚਾਹੁਣ ਤਾਂ ਔਨਲਾਈਨ ਵੀ ਪੜ੍ਹ ਸਕਦੇ ਹਨ।


ਪਿਛਲੇ ਕਲ ਤੋਂ ਇਕ ਨੋਟੀਫਿਕੇਸ਼ਨ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਜਾਅਲੀ ਹੈ। ਇਸ ਜਾਅਲੀ ਨੋਟੀਫਿਕੇਸ਼ਨ  ਜਿਸ ਉਪਰ   6 ਫਰਵਰੀ( evening) ਮਿਤੀ ਅੰਕਿਤ ਹੈ , ਅੱਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।  ਇਸ ਨੋਟੀਫਿਕੇਸ਼ਨ ਦੇ ਨਾਲ ਸਕੂਲ 15 ਫਰਵਰੀ ਤੱਕ ਬੰਦ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 50% ਸਮਰੱਥਾ ਨਾਲ ਸਕੂਲ਼ਾਂ ਨੂੰ ਖੋਲ੍ਹਣ ਸਬੰਧੀ ਪੱਤਰ ਜਾਰੀ। 

 • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ 
 • https://bit.ly/3guosY5 

 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER) 
 • https://bit.ly/3gsLvSYਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਇਹ ਪੱਤਰ ਬਿਲਕੁਲ ਜਾਅਲੀ ਹੈ, ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ 15 ਫਰਵਰੀ ਤੱਕ ਬੰਦ ਕਰਨ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। 

 • PUNJAB GOVT JOBS: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

 • IMPORTANT LETTERS: ਸਰਕਾਰੀ ਮੁਲਾਜ਼ਮਾਂ ਲਈ ਮਹਤਵ ਪੂਰਨ ਪੱਤਰ, ਦੇਖੋ ਇਥੇ 


 • ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲ ਸਿਰਫ 5ਵੀਂ ਜਮਾਤਾਂ ਤੱਕ ਬੰਦ ਹਨ। ਸਰਕਾਰ ਨੇ ਛੇਵੀਂ ਜਮਾਤ ਤੋਂ 12 ਵੀਂ ਤੱਕ ਸਕੂਲਾਂ ਅਤੇ  ਕਾਲਜਾਂ ਨੂੰ ਖੋਲ੍ਹਣ ਦੀ ਇਜਾਜ਼ਤ  ਦਿੱਤੀ ਹੈ।
  ਝੂਠ ਬੋਲ ਕੇ ਅਤੇ ਸਿਫਾਰਿਸ਼ਾ ਰਾਹੀਂ ਚੁਣਾਵੀ ਡਿਊਟੀ ਤੋਂ ਛੋਟ ਮੰਗਣ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ- ਜ਼ਿਲ੍ਹਾ ਚੋਣ ਅਫਸਰ

   ਝੂਠ ਬੋਲ ਕੇ ਅਤੇ ਸਿਫਾਰਿਸ਼ਾ ਰਾਹੀਂ ਚੁਣਾਵੀ ਡਿਊਟੀ ਤੋਂ ਛੋਟ ਮੰਗਣ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ- ਜ਼ਿਲ੍ਹਾ ਚੋਣ ਅਫਸਰ 

  ਫਿਰੋਜ਼ਪੁਰ 8 ਫਰਵਰੀ

  ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਦੇਖਿਆ ਜਾ ਰਿਹਾ ਹੈ ਕਿ ਵਿਧਾਨਸਭਾ ਚੋਣਾਂ ਵਿਚ ਡਿਊਟੀ ਤੋਂ ਗੁਰੇਜ਼ ਕਰਨ ਲਈ ਕਈ ਅਧਿਕਾਰੀ/ਕਰਮਚਾਰੀ ਸਿਫਾਰਿਸ਼ਾਂ ਰਾਹੀਂ ਜਾਂ ਹੋਰ ਤਰੀਕਿਆਂ ਦੇ ਨਾਲ ਛੁੱਟੀ ਲੈਣ ਲਈ ਅਰਜ਼ੀਆ ਦੇ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ।
   ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ/ਕਰਮਚਾਰੀ ਨੇ ਬਿਨ੍ਹਾਂ ਕਿਸੇ ਕਾਰਨ ਜਾਂ ਝੂਠ ਬੋਲ ਕੇ ਚੁਣਾਵੀ ਡਿਊਟੀ ਤੋਂ ਛੋਟ ਲੈਣ ਸਬੰਧੀ ਨਿਵੇਦਨ ਕਰਦੇ ਹਨ ਜਾਂ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਬੰਧਿਤ ਵਿਭਾਗਾਂ ਦੇ ਸਕੱਤਰ ਸਹਿਬਾਨਾਂ ਨੂੰ ਸਖਤ ਕਾਰਵਾਈ ਸਬੰਧੀ ਲਿਖਿਆ ਜਾ ਰਿਹਾ ਹੈ।  RECENT UPDATES

  Today's Highlight