Labels
Monday, 7 February 2022
ਡੀਪੀਆਈ ਵਲੋਂ ਹੜਤਾਲ ਵਿੱਚ ਸ਼ਾਮਲ ਨਾ ਹੋਣ ਵਾਲੇ ਮੁਲਾਜ਼ਮਾਂ ਨੂੰ ਇੱਕ ਇੰਕਰੀਮੈਂਟ ਸਬੰਧੀ ਜ਼ਰੂਰੀ ਹਦਾਇਤਾਂ
CHANDIGARH, 7 FEBRUARY
Grant of one premature increment to those employees who did not participate in thes trike resorted to by the employees on 08.02.1978.
- Also read:
- 6TH PAY COMMISSION: 6ਵੇਂ ਤਨਖਾਹ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਡਾਊਨਲੋਡ ਕਰੋ ਇਥੇ
- Important letters: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਸਬੰਧੀ ਮਹੱਤਵਪੂਰਨ ਪੱਤਰ
Punjab State Council for Science & technology (PSCST ) celebrated ‘Vigyan Utsav’,
SAS NAGAR, 7 FEBRUARY (CHANI)
Punjab State Council for Science & technology (PSCST ) celebrated ‘Vigyan Utsav’, a joint initiative of Department of Science & Technology, Govt. of India & State Science & Technology Councils to showcase country’s Science Technology & Innovation (STI) ecosystem for Atma-Nirbhar Bharat.
The Vigyan Utsav was celebrated on the theme of ‘Science Communication and Popularization in Punjab’. The theme of Science Communication is universal as it is the most important aspect of Science & Technology based developmental process and creation of scientific temper is necessary for an informed and progressive society.
Dr. Debapriya Dutta, Advisor, Department of Science & Technology, Govt. of India set up the tone for the event by underlining the importance of Science Communication to strengthen knowledge linkages. On the occasion, Dr Jatinder Kaur Arora, Executive Director, PSCST presented key initiatives for Science Communication in Punjab and said that science is not finished until it is communicated. In his special address, Dr. Manoj Kumar Patairiya, Ex- Head & Adviser, NCSTC, DST and Ex-Additional DG, Doordarshan and All India Radio brought out the perspectives of Science Communication in India and opined that STI communication in local languages should be promoted for better outreach. Another eminent science communicator, Prof. Prof. Ashok K. Ganguli, Professor of Chemistry, IIT Delhi and Founding Director INST underlined the importance of science by giving examples of day-to-day life.
During the event, Dr. Loveleen Kaur, Scientist took the participants on a virtual journey to discover the wonders of science at Pushpa Gujral Science City, Kapurthala. Sh. Hira Singh Bhupal, Asst. Professor from PAU, Ludhiana stressed that print media is still the best medium to communicate and popularize science and young writers should be motivated to write on general scientific topics. Dr. Bindiya Arora, physicist and science communicator from GNDU, Amritsar made an interesting presentation to how science clubs can enthuse students to learn and imbibe scientific values in their lives.
In the last session, Hand-on-Activities for communicating Science were demonstrated in very interesting way by Dr. Jaswinder Singh, National Awardee and Ms. Puja Goyal, Lecturer of GSSS, Purkhali. Dr. Jaswinder captured the imagination of participants through his unique model of ‘Lab on Wheels’ which is used for promotion of science and mathematics. Ms. Puja Goyal performed hands-on-activities to explain science behind the so-called Miracles.
The event was aired live on WebEX and YouTube and attended by more than 600 teachers, students and researchers across the state.
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਵਿਗਿਆਨ ਸੰਚਾਰ ਵਿਸ਼ੇ 'ਤੇ ਵਿਗਿਆਨ ਉਤਸਵ ਦਾ ਆਯੋਜਨ
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਵਿਗਿਆਨ ਸੰਚਾਰ ਵਿਸ਼ੇ 'ਤੇ ਵਿਗਿਆਨ ਉਤਸਵ ਦਾ ਆਯੋਜਨ
ਐਸ ਏ ਐਸ ਨਗਰ , 7 ਫਰਵਰੀ ( ਚਾਨੀ)
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ) ਨੇ 'ਪੰਜਾਬ ਵਿੱਚ ਵਿਗਿਆਨ ਸੰਚਾਰ ਅਤੇ ਪ੍ਰਸਿੱਧੀ' ਵਿਸ਼ੇ 'ਤੇ ‘ਵਿਗਿਆਨ ਉਤਸਵ’ ਦਾ ਆਯੋਜਨ ਕੀਤਾ। ਆਤਮ-ਨਿਰਭਰ ਭਾਰਤ ਲਈ ਦੇਸ਼ ਦੀ ਵਿਗਿਆਨ ਤਕਨਾਲੋਜੀ ਅਤੇ ਨਵੀਨਤਾ (STI) ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਨ ਲਈ ਇੱਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਸਰਕਾਰ ਦੀ ਸਾਂਝੀ ਪਹਿਲਕਦਮੀ ਹੈ। ਵਿਗਿਆਨ ਸੰਚਾਰ ਦਾ ਵਿਸ਼ਾ ਸਰਵ ਵਿਆਪਕ ਹੈ ਕਿਉਂਕਿ ਇਹ ਵਿਗਿਆਨ ਅਤੇ ਤਕਨਾਲੋਜੀ ਆਧਾਰਿਤ ਵਿਕਾਸ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਅਤੇ ਇੱਕ ਸੂਝਵਾਨ ਅਤੇ ਪ੍ਰਗਤੀਸ਼ੀਲ ਸਮਾਜ ਲਈ ਵਿਗਿਆਨਕ ਸੁਭਾਅ ਦੀ ਸਿਰਜਣਾ ਵੀ ਜ਼ਰੂਰੀ ਹੈ।
ਡਾ. ਦੇਬਾਪ੍ਰਿਆ ਦੱਤਾ, ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਸ਼ੁਰੂਆਤੀ ਟਿੱਪਣੀ ਦਿੰਦੇ ਹੋਏ ਕਿਹਾ ਕਿ ਗਿਆਨ ਸੰਗਠਨਾਂ ਨੂੰ ਮਜ਼ਬੂਤ ਕਰਨ ਲਈ ਵਿਗਿਆਨ ਸੰਚਾਰ ਬਹੁਤ ਅਹਿਮ ਹੈ । ਇਸ ਮੌਕੇ, ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ.ਸੀ.ਐਸ.ਟੀ. ਨੇ ਪੰਜਾਬ ਵਿੱਚ ਵਿਗਿਆਨ ਸੰਚਾਰ ਲਈ ਅਹਿਮ ਪਹਿਲਕਦਮੀਆਂ ਪੇਸ਼ ਕਰਦਿਆਂ ਕਿਹਾ ਕਿ ਵਿਗਿਆਨ ਉਦੋਂ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਇਸਦਾ ਸੰਚਾਰ ਨਹੀਂ ਕੀਤਾ ਜਾਂਦਾ। ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਡਾ: ਮਨੋਜ ਕੁਮਾਰ ਪਟੇਰੀਆ, ਸਾਬਕਾ ਮੁਖੀ ਅਤੇ ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਸਾਬਕਾ ਵਧੀਕ ਡਾਇਰੈਕਟਰ ਜਨਰਲ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਭਾਰਤ ਵਿੱਚ ਵਿਗਿਆਨ ਸੰਚਾਰ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਂਦਾ ਅਤੇ ਰਾਏ ਦਿੱਤੀ ਕਿ ਬਿਹਤਰ ਪਹੁੰਚ ਲਈ ਸਥਾਨਕ ਭਾਸ਼ਾਵਾਂ ਵਿੱਚ ਵਿਗਿਆਨਕ ਸੰਚਾਰ ਹੋਣਾ ਚਾਹੀਦਾ ਹੈ। ਪ੍ਰੋ. ਅਸ਼ੋਕ ਕੁਮਾਰ ਗਾਂਗੁਲੀ, ਪ੍ਰੋਫੈਸਰ, ਆਈ.ਆਈ.ਟੀ. ਦਿੱਲੀ ਅਤੇ ਸੰਸਥਾਪਕ ਨਿਰਦੇਸ਼ਕ ਆਈ.ਐਨ.ਐੱਸ.ਟੀ, ਮੋਹਾਲੀ ਨੇ ਰੋਜ਼ਾਨਾ ਜੀਵਨ ਦੀਆਂ ਉਦਾਹਰਣਾਂ ਦੇ ਕੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਇਵੈਂਟ ਦੌਰਾਨ, ਡਾ. ਲਵਲੀਨ ਕੌਰ, ਵਿਗਿਆਨੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਗਿਆਨ ਦੇ ਅਜੂਬਿਆਂ ਦੀ ਵਰਚੁਅਲ ਯਾਤਰਾ ਕਾਰਵਾਈ ਅਤੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦਾ ਦੌਰਾ ਕਰਨ ਦਾ ਸੱਦਾ ਦਿੱਤਾ । ਸ਼. ਹੀਰਾ ਸਿੰਘ ਭੂਪਾਲ, ਸਹਾਇਕ ਪ੍ਰੋਫੈਸਰ ਪੀ.ਏ.ਯੂ, ਲੁਧਿਆਣਾ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਿੰਟ ਮੀਡੀਆ ਅਜੇ ਵੀ ਵਿਗਿਆਨ ਦੇ ਸੰਚਾਰ ਅਤੇ ਪ੍ਰਸਿੱਧੀ ਲਈ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਨੌਜਵਾਨ ਲੇਖਕਾਂ ਨੂੰ ਆਮ ਵਿਗਿਆਨਕ ਵਿਸ਼ਿਆਂ 'ਤੇ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਡਾ. ਬਿੰਦੀਆ ਅਰੋੜਾ, ਸਹਾਇਕ ਪ੍ਰੋਫੈਸਰ ਜੀ.ਐਨ.ਡੀ.ਯੂ, ਅੰਮ੍ਰਿਤਸਰ ਨੇ ਦਿਲਚਸਪ ਪੇਸ਼ਕਾਰੀ ਦਿੰਦੇ ਹੋਏ ਕਿਹਾ ਕਿ ਸਾਇੰਸ ਕਲੱਬ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਵਿਗਿਆਨਕ ਕਦਰਾਂ-ਕੀਮਤਾਂ ਨੂੰ ਸਿੱਖਣ ਅਤੇ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ।
ਆਖਰੀ ਸੈਸ਼ਨ ਵਿੱਚ, ਡਾ: ਜਸਵਿੰਦਰ ਸਿੰਘ, ਨੈਸ਼ਨਲ ਅਵਾਰਡੀ ਅਤੇ ਮਸ਼ਹੂਰ ਵਿਗਿਆਨ ਸੰਚਾਰਕ, ਅਤੇ ਸ਼੍ਰੀਮਤੀ ਪੂਜਾ ਗੋਇਲ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਖਾਲੀ ਦੁਆਰਾ ਵਿਗਿਆਨ ਦੇ ਸੰਚਾਰ ਲਈ ਹੈਂਡ-ਆਨ-ਐਕਟੀਵਿਟੀਜ਼ ਦਾ ਪ੍ਰਦਰਸ਼ਨ ਬਹੁਤ ਹੀ ਦਿਲਚਸਪ ਤਰੀਕੇ ਨਾਲ ਕੀਤਾ ਗਿਆ। ਡਾ: ਜਸਵਿੰਦਰ ਨੇ 'ਲੈਬ ਆਨ ਵ੍ਹੀਲਜ਼' ਦੇ ਆਪਣੇ ਵਿਲੱਖਣ ਮਾਡਲ ਰਾਹੀਂ ਵਿਗਿਆਨ ਅਤੇ ਗਣਿਤ ਦੇ ਪ੍ਰਚਾਰ ਨੂੰ ਪ੍ਰਦਰਸ਼ਿਤ ਕੀਤਾ ਜਦਕਿ ਸ਼੍ਰੀਮਤੀ ਪੂਜਾ ਗੋਇਲ ਨੇ ਅਖੌਤੀ ਚਮਤਕਾਰਾਂ ਦੇ ਪਿੱਛੇ ਵਿਗਿਆਨ ਨੂੰ ਸਮਝਾਉਣ ਲਈ ਹੱਥੀਂ ਗਤੀਵਿਧੀਆਂ ਪੇਸ਼ ਕੀਤੀਆਂ।
ਇਹ ਸਮਾਗਮ WebEX ਅਤੇ YouTube 'ਤੇ ਲਾਈਵ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਰਾਜ ਭਰ ਦੇ 600 ਤੋਂ ਵੱਧ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਇਸ ਵਿੱਚ ਭਾਗ ਲਿਆ।
ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਵਿਦਿਆਰਥਣਾਂ ਦਾ ਪਹਿਲੇ ਦਿਨ ਸਕੂਲ ਖੁੱਲਣ ਤੇ ਪੈੱਨ ਤੇ ਸੈਨੇਟਾਈਜਰ ਵੰਡੇ ਗਏ
ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਵਿਦਿਆਰਥਣਾਂ ਦਾ ਪਹਿਲੇ ਦਿਨ ਸਕੂਲ ਖੁੱਲਣ ਤੇ ਪੈੱਨ ਤੇ ਸੈਨੇਟਾਈਜਰ ਵੰਡੇ ਗਏ
ਦੀਨਾਨਗਰ 07 ਫ਼ਰਵਰੀ ( ਗਗਨਦੀਪ ਸਿੰਘ)
ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਭਰ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨI ਇਸ ਦੌਰਾਨ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿੱਚ ਅੱਜ ਪਹਿਲੇ ਦਿਨ ਹਾਜ਼ਰ ਹੋਈਆਂ ਸਾਰੀਆਂ ਵਿਦਿਆਰਥਣਾਂ ਨੂੰ ਜਿੱਥੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਅਤੇ ਸਕੂਲ ਸਟਾਫ਼ ਵੱਲੋਂ ਪ੍ਰੇਰਿਤ ਕਰਨ ਲਈ ਪੈੱਨ ਵੰਡੇ ਗਏ, ਉੱਥੇ ਸਕੂਲ ਵਿੱਚ ਕੰਮ ਕਰਦੇ ਐੱਸ. ਐੱਸ. ਮਾਸਟਰ ਰਾਜ ਕੁਮਾਰ ਵੱਲੋਂ ਵਿਦਿਆਰਥਣਾਂ ਲਈ 1000 ਮਾਸਕ ਅਤੇ 1000 ਸੈਨੇਟਾਈਜ਼ਰ ਦੀਆਂ ਬੋਤਲਾਂ ਭੇਟ ਕੀਤੀਆਂ ਗਈਆਂI
ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਮਾਸਟਰ ਰਾਜ ਕੁਮਾਰ ਵੱਲੋਂ ਕੀਤੀ ਇਸ ਸੇਵਾ ਲਈ ਧੰਨਵਾਦ ਕੀਤਾI ਇਸ ਸਮੇਂ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀI
GENERAL KNOWLEDGE TOP QUESTIONS FOR COMPETITION EXAM
1) ਸੇਬ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ : ਮਲਿਕ ਐਸਿਡ.
2) ਇਮਲੀ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ: ਟਾਰਟਰਿਕ ਐਸਿਡ.
3) ਦੁੱਧ ਅਤੇ ਦਹੀਂ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ: ਲੈਕਟਿਕ ਐਸਿਡ.
4) ਸਿਰਕੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ: ਐਸੀਟਿਕ ਐਸਿਡ.
5) ਲਾਲ ਕੀੜੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ ਹੈ?
ਉੱਤਰ: ਫਾਰਮਿਕ ਐਸਿਡ.
6) ਨਿੰਬੂ ਅਤੇ ਖੱਟੇ ਭੋਜਨ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ: ਸਿਟਰਿਕ ਐਸਿਡ.
7) ਟਮਾਟਰ ਦੇ ਬੀਜਾਂ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ?
ਉੱਤਰ: oxalic ਐਸਿਡ.
8) ਗੁਰਦੇ ਦੀ ਪੱਥਰੀ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਕੈਲਸ਼ੀਅਮ oxalate.
9) ਪ੍ਰੋਟੀਨ ਦੇ ਪਾਚਨ ਵਿੱਚ ਕਿਹੜਾ ਐਸਿਡ ਸਹਾਇਕ ਹੈ?
ਉੱਤਰ: ਹਾਈਡ੍ਰੋਕਲੋਰਿਕ ਐਸਿਡ.
10) ਸਾਈਲੈਂਟ ਵੈਲੀ ਕਿੱਥੇ ਸਥਿਤ ਹੈ?
ਉੱਤਰ: ਕੇਰਲ।
11) ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਗੁਰੂਗ੍ਰਾਮ (ਹਰਿਆਣਾ)।
12) ਵਿਕਰਮ ਸਾਰਾਭਾਈ ਸਪੇਸ ਸੈਂਟਰ ਕਿੱਥੇ ਸਥਿਤ ਹੈ?
ਉੱਤਰ: ਤਿਰੂਵਨੰਤਪੁਰਮ।
13) ਸਤੀਸ਼ ਧਵਨ ਸਪੇਸ ਸੈਂਟਰ ਕਿੱਥੇ ਸਥਿਤ ਹੈ?
ਉੱਤਰ: ਸ਼੍ਰੀ ਹਰੀਕੋਟਾ।
14) ਭਾਰਤੀ ਖੇਤੀ ਖੋਜ ਕੇਂਦਰ ਕਿੱਥੇ ਸਥਿਤ ਹੈ?
ਉੱਤਰ: ਨਵੀਂ ਦਿੱਲੀ।
15) ਕੇਂਦਰੀ ਚੌਲ ਖੋਜ ਸੰਸਥਾਨ ਕਿੱਥੇ ਸਥਿਤ ਹੈ?
ਉੱਤਰ: ਕਟਕ (ਉੜੀਸਾ)।
16) ਹਾਕੀ ਵਿਸ਼ਵ ਕੱਪ 2023 ਕਿਸ ਦੇਸ਼ ਵਿੱਚ ਕਰਵਾਇਆ ਜਾਵੇਗਾ?
ਉੱਤਰ : ਭਾਰਤ।
17) ਹਾਕੀ ਦਾ ਜਾਦੂਗਰ ਕਿਸਨੂੰ ਕਿਹਾ ਜਾਂਦਾ ਹੈ?
ਉੱਤਰ: ਮੇਜਰ ਧਿਆਨ ਚੰਦ
18) ਕਿਓਟੋ ਪ੍ਰੋਟੋਕੋਲ ਕਿਸ ਨਾਲ ਸਬੰਧਤ ਹੈ?
ਉੱਤਰ: ਗ੍ਰੀਨ ਹਾਊਸ ਗੈਸ.
19) ਮਾਂਟਰੀਅਲ ਪ੍ਰੋਟੋਕੋਲ ਕਿਸ ਨਾਲ ਸੰਬੰਧਿਤ ਹੈ?
ਉੱਤਰ: ਓਜ਼ੋਨ ਪਰਤ ਸੁਰੱਖਿਆ.
20) ਰਾਮਸਰ ਸੰਮੇਲਨ ਕਿਸ ਨਾਲ ਸਬੰਧਤ ਹੈ?
ਉੱਤਰ: ਵੈਟਲੈਂਡਜ਼ ਦੀ ਸੁਰੱਖਿਆ.
21) ਸਕਾਟਹੋਮ ਕਾਨਫਰੰਸ ਕਦੋਂ ਹੋਈ ਸੀ?
ਉੱਤਰ: 1912 ਵਿੱਚ ਹੋਇਆ।
22) ਵਿਸ਼ਵ ਬੈਂਕ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਵਾਸ਼ਿੰਗਟਨ ਡੀ.ਸੀ.
23) ਏਸ਼ੀਆਈ ਵਿਕਾਸ ਬੈਂਕ (ADB) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਮਨੀਲਾ।
24) ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਨੈਰੋਬੀ, ਕੀਨੀਆ
25) ਵਿਸ਼ਵ ਵਪਾਰ ਸੰਗਠਨ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਜਨੇਵਾ।
26) ਯੂਨੈਸਕੋ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਪੈਰਿਸ।
27) ਐਮਨੈਸਟੀ ਇੰਟਰਨੈਸ਼ਨਲ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਲੰਡਨ.
28) ਪੈਟਰੋਲੀਅਮ ਉਤਪਾਦਕ ਦੇਸ਼ਾਂ ਦੇ ਸੰਗਠਨ (OPEC) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਵਿਏਨਾ।
29) ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਪੈਰਿਸ।
30) ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ILO) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?
ਉੱਤਰ: ਜਨੇਵਾ।
31) ਕਿਹੜੀ ਪੁਲਾੜ ਏਜੰਸੀ ਨੇ ਫਾਲਕਨ 9 ਰਾਕੇਟ ਲਾਂਚ ਕੀਤਾ?
ਉੱਤਰ: ਸਪੇਸ-ਐਕਸ
32) HOPE ਮਿਸ਼ਨ ਕਿਸ ਦੇਸ਼ ਦੁਆਰਾ ਸ਼ੁਰੂ ਕੀਤਾ ਗਿਆ ਹੈ?
ਉੱਤਰ: ਸੰਯੁਕਤ ਅਰਬ ਅਮੀਰਾਤ (UAE)।
33) ਭਾਰਤ ਨੇ 2017 ਵਿੱਚ ਕਿਸ ਵਾਹਨ ਦੁਆਰਾ 104 ਉਪਗ੍ਰਹਿ ਲਾਂਚ ਕੀਤੇ ਸਨ?
ਉੱਤਰ: PSLV C37
34) ਸ਼ਿਪਕਿਲਾ ਪਾਸ ਕਿੱਥੇ ਸਥਿਤ ਹੈ?
ਉੱਤਰ: ਹਿਮਾਚਲ ਪ੍ਰਦੇਸ਼।
35) ਸਤਲੁਜ ਦਰਿਆ ਭਾਰਤ ਵਿੱਚ ਕਿਸ ਦਰਿਆ ਰਾਹੀਂ ਦਾਖਲ ਹੁੰਦਾ ਹੈ?
ਉੱਤਰ: ਸ਼ਿਪਕਿਲਾ ਪਾਸ।
36) ਨਾਥੁਲਾ ਪਾਸ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਸਿੱਕਮ।
37) ਬੋਮਡੀਲਾ ਪਾਸ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਅਰੁਣਾਚਲ ਪ੍ਰਦੇਸ਼
38) ਤੁਜੂ ਪਾਸ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਮਣੀਪੁਰ।
39) ਟਾਈਗਰ ਸਟੇਟ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ: ਮੱਧ ਪ੍ਰਦੇਸ਼।
40) ਸਿਮਲੀਪਾਲ ਟਾਈਗਰ ਰਿਜ਼ਰਵ ਕਿੱਥੇ ਸਥਿਤ ਹੈ?
ਉੱਤਰ ਉੜੀਸਾ।
41) ਨਗਰਹੋਲ ਟਾਈਗਰ ਰਿਜ਼ਰਵ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਕਰਨਾਟਕ।
42) ਪਲਾਮੂ ਟਾਈਗਰ ਰਿਜ਼ਰਵ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਝਾਰਖੰਡ।
43) ਟਡੋਬਾ ਅੰਧੇਰੀ ਟਾਈਗਰ ਰਿਜ਼ਰਵ ਕਿਸ ਰਾਜ ਵਿੱਚ ਸਥਿਤ ਹੈ?
ਉੱਤਰ: ਮਹਾਰਾਸ਼ਟਰ।
44) ਖਜੂਰਾਹੋ ਮੰਦਰ ਕਿਸਨੇ ਬਣਾਇਆ?
ਉੱਤਰ: ਚੰਦੇਲਾ ਸ਼ਾਸਕ (ਛਤਰ, ਮੱਧ ਪ੍ਰਦੇਸ਼)।
45) ਖਜੂਰਾਹੋ ਮੰਦਿਰ ਕਿਸ ਸ਼ੈਲੀ ਵਿੱਚ ਬਣਿਆ ਹੈ?
ਉੱਤਰ: ਪੰਚਾਇਤੀ ਸ਼ੈਲੀ.
46) ਹੁਮਾਯੂੰ ਦੀ ਕਬਰ ਕਿਸ ਸ਼ੈਲੀ ਵਿੱਚ ਬਣੀ ਹੈ?
ਉੱਤਰ: ਚਾਰਬਾਗ ਸ਼ੈਲੀ.
47) ਪੂਰਬ ਦਾ ਤਾਜ ਮਹਿਲ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ: ਹੁਮਾਯੂੰ ਦਾ ਮਕਬਰਾ।
48) ਬ੍ਰਿਹਦੇਸ਼ਵਰ ਮੰਦਿਰ ਕਿਸ ਸ਼ੈਲੀ ਵਿੱਚ ਬਣਿਆ ਹੈ?
ਉੱਤਰ: ਦ੍ਰਾਵਿੜ ਸ਼ੈਲੀ.
49) ਬ੍ਰਿਹਦੇਸ਼ਵਰ ਮੰਦਰ ਕਿਸ ਸ਼ਾਸਕ ਨੇ ਬਣਵਾਇਆ ਸੀ?
ਉੱਤਰ: ਚੋਲ ਸ਼ਾਸਕ.
50) ਬ੍ਰਿਹਦੇਸ਼ਵਰ ਮੰਦਿਰ ਕਿੱਥੇ ਸਥਿਤ ਹੈ?
ਉੱਤਰ: ਤੰਜੌਰ।
ਵਿਧਾਨ ਸਭਾ ਚੋਣਾਂ 2022: 910 ਲੀਟਰ ਲਾਹਨ, 35.25 ਲੀਟਰ ਨਜਾਇਜ਼ ਸ਼ਰਾਬ ਬਰਾਮਦ
ਵਿਧਾਨ ਸਭਾ ਚੋਣਾਂ 2022
ਪੁਲਿਸ ਅਤੇ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਦੇ ਖਿਲਾਫ ਸ਼ੁਰੂ ਕੀਤੀ ਵਿਆਪਕ ਤਲਾਸ਼ੀ ਮੁਹਿੰਮ
910 ਲੀਟਰ ਲਾਹਨ, 35.25 ਲੀਟਰ ਨਜਾਇਜ਼ ਸ਼ਰਾਬ ਬਰਾਮਦ
ਤਲਾਸ਼ੀ ਮੁਹਿੰਮ ਵਿੱਚ ਡਰੋਨ ਦੀ ਵੀ ਲਈ ਗਈ ਮਦਦ
ਨਵਾਂਸ਼ਹਿਰ, 7 ਫਰਵਰੀ, 2022
ਸ਼ਹੀਦ ਭਗਤ ਸਿੰਘ ਨਗਰ ਪੁਲਿਸ ਅਤੇ ਆਬਕਾਰੀ ਟੀਮਾਂ ਨੇ ਅੱਜ ਸਾਂਝੇ ਤੌਰ 'ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਜਾਇਜ਼ ਸ਼ਰਾਬ ਬਣਾਉਣ ਵਾਲੇ ਵਿਅਕਤੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਤਲੁਜ ਦਰਿਆ ਦੇ ਨਾਲ ਲੱਗਦੇ ਰਾਹੋਂ ਅਤੇ ਔੜ ਦੇ ਮੰਡ ਖੇਤਰ ਵਿੱਚ 910 ਲੀਟਰ ਲਾਹਣ ਅਤੇ 35.25 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਐਸ.ਪੀ. ਇਕਬਾਲ ਸਿੰਘ, ਡੀ.ਐਸ.ਪੀ ਲਖਵੀਰ ਸਿੰਘ, ਰਾਹੋਂ ਅਤੇ ਔੜ ਥਾਣਿਆਂ ਦੇ ਐਸ.ਐਚ.ਓਜ਼, ਈ.ਟੀ.ਓ ਰਾਜ ਕੁਮਾਰ ਅਤੇ ਡਰੋਨ ਟੀਮ ਸਮੇਤ ਕਿਸ਼ਤੀਆਂ ਦੀ ਮਦਦ ਨਾਲ ਬੈਰਸਾਲ ਅਤੇ ਬੁਰਜ ਟਹਿਲ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ 910 ਲੀਟਰ ਲਾਹਣ ਅਤੇ 35.25 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਰਾਹੋਂ ਵਿਖੇ ਆਬਕਾਰੀ ਐਕਟ ਦੀ ਧਾਰਾ 61,1 ਅਤੇ 14 ਤਹਿਤ ਵੱਖ-ਵੱਖ ਚਾਰ ਕੇਸ ਦਰਜ ਕੀਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਜਾਇਜ਼ ਸ਼ਰਾਬ ਦੇ ਖਿਲਾਫ ਸ਼ਿਕੰਜਾ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵਿਧਾਨ ਸਭਾ ਚੋਣਾਂ-2022 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ/ਪੋਲਿੰਗ ਸਟਾਫ ਲਈ ਸਾਰੇ 2979 ਪੋਲਿੰਗ ਬੂਥਾਂ 'ਤੇ ਮਾਸਕ, ਦਸਤਾਨੇ, ਥਰਮਲ ਸਕੈਨਰ ਤੇ ਹੱਥ ਧੋਣ ਲਈ ਸੈਨੀਟਾਈਜ਼ਰ ਦਾ ਕੀਤਾ ਜਾਵੇਗਾ ਪੁਖਤਾ ਪ੍ਰਬੰਧ
- ਵਿਧਾਨ ਸਭਾ ਚੋਣਾਂ-2022 -
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ/ਪੋਲਿੰਗ ਸਟਾਫ ਲਈ ਸਾਰੇ 2979 ਪੋਲਿੰਗ ਬੂਥਾਂ 'ਤੇ ਮਾਸਕ, ਦਸਤਾਨੇ, ਥਰਮਲ ਸਕੈਨਰ ਤੇ ਹੱਥ ਧੋਣ ਲਈ ਸੈਨੀਟਾਈਜ਼ਰ ਦਾ ਕੀਤਾ ਜਾਵੇਗਾ ਪੁਖਤਾ ਪ੍ਰਬੰਧ
- ਏ.ਐਨ.ਐਮਜ਼/ਆਸ਼ਾ ਤੇ ਆਂਗਣਵਾੜੀ ਵਰਕਰ, ਬੂਥ ਕੋਵਿਡ ਕੰਟਰੋਲ ਨੋਡਲ ਅਫ਼ਸਰ ਵਜੋਂ ਸੇਵਾਵਾਂ ਦੇਣਗੇ
ਲੁਧਿਆਣਾ, 07 ਫਰਵਰੀ (000) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਸਾਰੇ 2979 ਪੋਲਿੰਗ ਬੂਥਾਂ 'ਤੇ ਮਾਸਕ, ਦਸਤਾਨੇ, ਥਰਮਲ ਸਕੈਨਿੰਗ, ਸੈਨੀਟਾਈਜ਼ਰ, ਪੀ.ਪੀ.ਈ. ਕਿੱਟਾਂ, ਫੇਸ ਸ਼ੀਲਡਾਂ ਅਤੇ ਹੋਰ ਸਮੱਗਰੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ)-ਕਮ-ਨੋਡਲ ਅਫ਼ਸਰ ਡਾ. ਨਯਨ ਜੱਸਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਇਸ ਮਹਾਂਮਾਰੀ ਦੌਰਾਨ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ 2979 ਪੋਲਿੰਗ ਬੂਥ ਹਨ ਜਿੱਥੇ ਵੋਟਰਾਂ ਅਤੇ ਪੋਲਿੰਗ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸੁਰੱਖਿਆ ਉਪਾਅ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਜਿੱਥੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਓਥੇ ਹੀ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ਅੰਦਰ ਦਾਖਲ ਹੋਣ ਵਾਲੇ ਦਰਵਾਜ਼ਿਆਂ 'ਤੇ ਥਰਮਲ ਸਕ੍ਰੀਨਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਬੂਥ ਕੋਵਿਡ ਕੰਟਰੋਲ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਵੋਟਰ ਨੂੰ ਇੱਕ ਦਸਤਾਨਾ ਦਿੱਤਾ ਜਾਵੇਗਾ ਜਿਸ ਨੂੰ ਪਾ ਕੇ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਦੇ ਨਾਲ-ਨਾਲ ਦਸਤਖਤ ਵੀ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੁਖ਼ਾਰ ਜਾਂ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਪੋਲਿੰਗ ਵਾਲੇ ਦਿਨ (20 ਫਰਵਰੀ ਨੂੰ) ਪੋਲਿੰਗ ਦੇ ਆਖਰੀ ਘੰਟੇ ਵਿੱਚ ਆ ਕੇ ਵੋਟ ਪਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਅਤੇ ਪੋਲਿੰਗ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਮੁੱਖ ਚਿੰਤਾ ਹੈ ਅਤੇ ਇਨ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਪੈਦਾ ਹੋਣ ਵਾਲੇ ਕੂੜੇ ਦੇ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਰੇਕ ਪੋਲਿੰਗ ਬੂਥ ਨੂੰ ਇੱਕ ਪੀਲੇ ਅਤੇ ਲਾਲ ਰੰਗ ਦੇ ਕੂੜੇਦਾਨ ਦਿੱਤੇ ਗਏ ਹਨ ਜਿੱਥੇ ਇਹ ਕੂੜਾ ਡੰਪ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਬਾਇਓ-ਵੇਸਟ ਨੂੰ ਹਰੇਕ ਹਲਕੇ ਦੇ ਸਾਰੇ ਬੂਥਾਂ ਤੋਂ ਕੁਲੈਕਸ਼ਨ ਸੈਂਟਰਾਂ ਤੱਕ ਇਕੱਠਾ ਕਰਕੇ ਨਿੱਜੀ ਕੰਪਨੀ ਦੁਆਰਾ ਵਿਗਿਆਨਕ ਵਿਧੀ ਰਾਹੀਂ ਨਿਪਟਾਰਾ ਕੀਤਾ ਜਾਵੇਗਾ।
ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ ਮਾਰਚ 2022: ਬੋਰਡ ਪ੍ਰੀਖਿਆਵਾਂ ਸਬੰਧੀ ਨਵੀਂ ਅਪਡੇਟ
ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ ਮਾਰਚ 2022 ਵਿੱਚ ਵੇਰਵਿਆਂ/ਫੋਟੋ/ਹਸਤਾਖਰ/ ਵਿਸ਼ਿਆ ਦੀ ਸੋਧਾਂ ਕਰਨ ਸਬੰਧੀ ਵਾਧਾ ਕੀਤਾ ਗਿਆ ਹੈ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
ਪ੍ਰਾਇਮਰੀ ਸਕੂਲਾਂ ਦੇ ਬੱਚਿਆ ਲਈ ਵੀ ਸਕੂਲ ਖੋਲ੍ਹਣ ਦੀ ਮੰਗ:ਮੁੱਖ ਅਧਿਆਪਕ ਜਥੇਬੰਦੀ ਪੰਜਾਬ
ਪ੍ਰਾਇਮਰੀ ਸਕੂਲਾਂ ਦੇ ਬੱਚਿਆ ਲਈ ਵੀ ਸਕੂਲ ਖੋਲ੍ਹਣ ਦੀ ਮੰਗ:ਮੁੱਖ ਅਧਿਆਪਕ ਜਥੇਬੰਦੀ ਪੰਜਾਬ
ਪ੍ਰਾਇਮਰੀ ਸਿੱਖਿਆ ਬਹੁਤ ਜਰੂਰੀ :ਰਕੇਸ ਕੁਮਾਰ ਬਰੇਟਾ
ਬੱਚਿਆ ਨਾਲ ਹੀ ਸਕੂਲਾ ਵਿੱਚ ਰੌਣਕਾ:ਕੁਲਾਣਾ
ਓਮੀ ਕ੍ਰੋਮ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਨੇ ਜਿੱਥੇ ਸਕੂਲਾਂ ਨੂੰ 6 ਵੀ ਕਲਾਸ ਤੋ ਖੋਲਿਆ ਹੈ ਉਥੇ ਪ੍ਰਾਇਮਰੀ ਸਕੂਲਾਂ ਨੂੰ ਵੀ ਤੁਰੰਤ ਖੋਲਣ ਦੀ ਮੰਗ ਮੁੱਖ ਅਧਿਆਪਕ ਜਥੇਬੰਦੀ ਵੱਲੋ ਕੀਤੀ ਹੈ। ਬਾਜ਼ਾਰਾਂ ਵਿੱਚ ਭੀੜਾਂ, ਆਈਲੈਟਸ ਸੈਂਟਰ ਅਤੇ ਵੱਖ- ਵੱਖ ਥਾਂਵਾਂ ਤੇ ਇਕੱਠ ਵੱਡੀ ਗਿਣਤੀ ਵਿੱਚ ਦੇਖੇ ਜਾਂਦੇ ਹਨ। ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡ ਗਿਣਤੀ ਕਿਤੇ ਨਾ ਕਿਤੇ ਇਹ ਇਸਾਰਾ ਕਰਦੀ ਹੈ ਕੇ ਬੱਚਿਆਂ ਨੂੰ ਸਕੂਲਾਂ ਤੋ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਵੱਖ ਵੱਖ ਸੈਂਟਰਾ, ਸਿਨੇਮਾ ਘਰ ਅਤੇ ਹੋਰ ਭੀੜ ਵਾਲੀਆਂ ਥਾਵਾਂ ਨੂੰ ਖੋਲ੍ਹਿਆ ਗਿਆ ਹੈ ਉਸੇ ਤਰ੍ਹਾਂ ਹੀ ਪ੍ਰਾਇਮਰੀ ਸਕੂਲਾਂ ਨੂੰ ਵੀ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਇਮਤਿਹਾਨਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।
ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਬਹੁਤ ਲਾਜਮੀ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਸਰਕਾਰੀ,ਪ੍ਰਇਵੇਟ ਸਕੂਲਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ। ਆਨਲਾਈਨ ਸਿੱਖਿਆ ਕਿਤੇ ਮੋਬਾਇਲ ਫੋਨ ਦੇ ਨਾਲ ਨਾਲ ਲੈਪਟਾਪ ਦੀ ਵੀ ਮੰਗ ਕਰਦੀ ਹੈ ਜਿਸ ਤੋਂ ਪੰਜਾਬ ਦੇ ਬੱਚੇ ਬਿਲਕੁਲ ਕੋਰੇ ਹਨ। ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ 9 ਫਰਵਰੀ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਉਹ ਓਮੀਕਰੋਮ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਹੈਲਥ ਸਬੰਧੀ ਜ਼ਰੂਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ ਅਤੇ ਲੋੜਵੰਦ ਬੱਚਿਆਂ ਦਾ ਟੀਕਾਕਰਨ ਕਰਕੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਜੋ ਪਿਛਲੇ ਦੋ ਸਾਲਾਂ ਤੋਂ ਹੋ ਰਿਹਾ ਪੜ੍ਹਾਈ ਦਾ ਨੁਕਸਾਨ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਹੀ ਹਲਾਤਾਂ ਅਨੁਸਾਰ ਸਕੂਲ ਖੋਲ੍ਹੇ ਜਾਣ।
BIG BREAKING : 7 ਫਰਵਰੀ ਤੋਂ ਖੁੱਲਣਗੇ ਪੰਜਾਬ ਦੇ ਸਕੂਲ, ਹੁਕਮ ਜਾਰੀ
ਚੰਡੀਗੜ੍ਹ 6 ਫਰਵਰੀ:
ਚੰਡੀਗੜ੍ਹ, 6 ਫਰਵਰੀ
ਪੰਜਾਬ ਸਰਕਾਰ ਵੱਲੋਂ ਮੁੜ ਸਕੂਲਾਂ ਨੂੰ ਖੋਲ੍ਹਣ ਬਾਰੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅੱਜ ਯਾਨੀ 6 ਫ਼ਰਵਰੀ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਸਕੂਲਾਂ ਨੂੰ ਕੋਵਿਡ ਹਦਾਇਤਾਂ ਅਨੁਸਾਰ ਖੋਲਿਆ ਜਾਵੇਗਾ।
- PSEB PRE BOARD EXAM 2022
- PSEB PRE BOARD EXAM: SYLLABUS FOR NON BOARD CLASSESS
- https://bit.ly/3op0JNq
- PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ
- https://bit.ly/3B2Dde7
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼
- https://bit.ly/3uy89BF
15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੋਵਿਡ ਵੈਕਸੀਨ ਜ਼ਰੂਰੀ ਹੈ
ਪੰਜਾਬ ਵਿੱਚ ਕੱਲ੍ਹ ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਛੇਵੀਂ ਜਮਾਤ ਤੋਂ ਕਾਲਜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸਕੂਲ 5ਵੀਂ ਜਮਾਤ ਤੋਂ ਘੱਟ ਦੇ ਬੱਚਿਆਂ ਲਈ ਬੰਦ ਰਹੇਗਾ। ਉਸਦੀ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਸਰਕਾਰ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਹੈ ਕਿ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੋਵਿਡ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਯੂਨੀਵਰਸਿਟੀਆਂ, ਕਾਲਜਾਂ, ਕੋਚਿੰਗ ਸੈਂਟਰਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ ਸਮੇਤ ਸਾਰੇ ਵਿਦਿਅਕ ਅਦਾਰੇ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ, ਵਿਦਿਆਰਥੀ ਜੇਕਰ ਚਾਹੁਣ ਤਾਂ ਔਨਲਾਈਨ ਵੀ ਪੜ੍ਹ ਸਕਦੇ ਹਨ।
ਬਾਰ ਅਤੇ ਮਾਲ 75% ਸਮਰੱਥਾ ਨਾਲ ਖੋਲ੍ਹਣ ਦੇ ਯੋਗ ਹੋਣਗੇ
ਪੰਜਾਬ ਸਰਕਾਰ ਨੇ ਸਾਰੇ ਬਾਰ, ਮਾਲ, ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ ਆਦਿ ਨੂੰ 75% ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਦੇ ਸਟਾਫ ਨੂੰ ਕੋਵਿਡ ਵੈਕਸੀਨ ਦੀਆਂ ਡਬਲ ਡੋਜ਼ਾਂ ਲੈਣ ਦੀ ਲੋੜ ਹੁੰਦੀ ਹੈ। ਏਸੀ ਬੱਸਾਂ 50% ਸਮਰੱਥਾ ਨਾਲ ਚੱਲਣ ਦੇ ਯੋਗ ਹੋਣਗੀਆਂ।
- PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ
- https://bit.ly/3guosY5
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)
- https://bit.ly/3gsLvSY
ਸਰਕਾਰ ਨੇ ਹਦਾਇਤ ਕੀਤੀ ਹੈ ਕਿ ਪੰਜਾਬ ਵਿੱਚ ਦਾਖ਼ਲ ਹੋਣ ਲਈ ਹੁਣ ਕੋਵਿਡ ਵੈਕਸੀਨ ਦੀ ਡਬਲ ਡੋਜ਼ ਹੋਣੀ ਜ਼ਰੂਰੀ ਹੈ। ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਆਉਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਜੇਕਰ ਵੈਕਸੀਨ ਨਹੀਂ ਦਿੱਤੀ ਜਾਂਦੀ ਹੈ, ਤਾਂ ਰੈਪਿਡ ਟੈਸਟ ਜ਼ਰੂਰੀ ਹੋਵੇਗਾ, ਨਹੀਂ ਤਾਂ ਵਿਅਕਤੀ ਦੀ 72 ਘੰਟਿਆਂ ਦੇ ਅੰਦਰ ਕੋਵਿਡ ਨੈਗੇਟਿਵ RT-PCR ਰਿਪੋਰਟ ਹੋਣੀ ਚਾਹੀਦੀ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਦੀ ਸੁਵਿਧਾ ਜਾਰੀ ਰਹੇਗੀ।
PSEB TERM 2 EXAM : SYLLABUS FOR 10+1 CLASSES
PSEB TERM 2 EXAM : SYLLABUS FOR 10+1 CLASSES
- PHYSICS : DOWNLOAD SYLLABUS FOR 10+1 PHYSICS CLASS
- CHEMISTRY: DOWNLOAD SYLLABUS FOR 10+1 CHEMISTRY CLASS
- BIOLOGY: DOWNLOAD SYLLABUS FOR 10+1 BIOLOGY CLASS
- PSEB PRE BOARD EXAM: SYLLABUS FOR NON BOARD CLASSESS
- https://bit.ly/3op0JNq
- PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ
- https://bit.ly/3B2Dde7
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼
- https://bit.ly/3uy89BF
Army recruitment 2022: ਫੌਜ 'ਚ ਸਿਪਾਹੀਆਂ ਦੀ ਭਰਤੀ 18 ਫਰਵਰੀ ਤੋਂ ,8ਵੀਂ ,10ਵੀਂ ਪਾਸ ਉਮੀਦਵਾਰਾਂ ਨੂੰ ਮੌਕਾ, ( ਪੜ੍ਹੋ ਪੂਰੀ ਜਾਣਕਾਰੀ)
ਗੁਰਦਾਸਪੁਰ, 5 ਫਰਵਰੀ