Friday, 4 February 2022

Weather update: yellow alert ਜਾਰੀ , ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ

 

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ 100% ਫਿਜ਼ੀਕਲ ਹਾਜ਼ਰੀ ਦੇ ਹੁਕਮ ਜਾਰੀ

 

ਘਰ ਘਰ ਚੱਲੀ ਗੱਲ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦਾ ਵੀ ਕਰੋ ਕੋਈ ਹੱਲ

 ਘਰ ਘਰ ਚੱਲੀ ਗੱਲ

ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦਾ ਵੀ ਕਰੋ ਕੋਈ ਹੱਲ


ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲ੍ਹੋਂ ਜਨਤਕ ਤੌਰ 'ਤੇ ਕੀਤਾ ਗਿਆ ਵਾਅਦਾ, ਮੈਨੀਫੈਸਟੋ ਚ ਵੀ ਪਾਉਣ ਦਾ ਦਿੱਤਾ ਭਰੋਸਾਬਠਿੰਡਾ 4 ਫਰਵਰੀ(ਪੱਤਰ ਪ੍ਰੇਰਕ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਜਿਲਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਤੇ ਕਰਮਜੀਤ ਤਾਮਕੋਟ ਦੀ ਅਗਵਾਈ ਵਿੱਚ ਪੋਸਟਰ ਮੁਹਿੰਮ ਦਾ ਆਗਾਜ਼ ਕਰਦਿਆਂ ਸਮੂਹ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਮੈਨੀਫੈਸਟੋ ਵਿੱਚ ਨਾ ਪਾਇਆ ਗਿਆ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਇਹ ਮੁਲਾਜ਼ਮਾਂ ਦੀ ਹੱਕੀ ਮੰਗ ਹੈ,ਪਰ ਹਰ ਪਾਰਟੀ ਇਸ ਨੂੰ ਅਣਗੋਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਹੱਕੀ ਮੰਗ ਨੂੰ ਨਾ ਮੰਨਿਆ ਤਾਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸੇ ਵੀ ਮੁਲਾਜ਼ਮ ਦੇ ਘਰ ਵੋਟ ਮੰਗਣ ਨਾ ਆਵੇ।

ਆਗੂਆਂ ਨੇ ਦੱਸਿਆ ਕਿ ਹੁਣ ਤੱਕ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ੍ਹੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ੍ਹੋਂ ਜਨਤਕ ਤੌਰ 'ਤੇ ਐਲਾਨ ਕੀਤਾ ਗਿਆ ਹੈ,ਉਨ੍ਹਾਂ ਵੱਲ੍ਹੋਂ ਚੋਣ ਮੈਨੀਫੈਸਟੋ ਵਿੱਚ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਹੈ।ਪਰ ਹੋਰ ਕਿਸੇ ਪਾਰਟੀ ਨੇ ਜਨਤਕ ਤੌਰ ਤੇ ਇਸ ਹੱਕੀ ਮੰਗ ਸਬੰਧੀ ਕੋਈ ਐਲਾਨ ਨਹੀਂ ਕੀਤਾ, ਜਿਸ ਕਰਕੇ ਪੰਜਾਬ ਭਰ ਦੇ ਮੁਲਾਜ਼ਮਾਂ ਚ ਸਖਤ ਰੋਸ ਹੈ।

ਸਰਕਾਰੀ ਨੌਕਰੀਆਂ ਲਈ ਪ੍ਰੀਖਿਆ ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੇ ਜਾਣ- ਸਿੱਖਿਆ ਸਕੱਤਰ

 

 

COVID INSTRUCTIONS: PREGNANT WOMEN AND HANDICAPPED EMPLOYEES RELAXATION

SCHOOL CLOSED: ਡੀਪੀਆਈ ਵਲੋਂ ਨਵੇਂ ਹੁਕਮ ਜਾਰੀ,ਦਿਵਯਾਂਗ ਕਰਮਚਾਰੀਆਂ ਅਤੇ ਗਰਭਵਤੀ ਕਰਮਚਾਰਣ ਔਰਤਾਂ ਨੂੰ ਹਾਜਰ ਹੋਣ ਤੋਂ ਛੋਟ

 ਮੋਹਾਲੀ, 4 ਫਰਵਰੀ

ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਥਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ, ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲ ਮਿਤੀ 08-02- -2022 ਤੱਕ ਬੰਦ ਰੱਖਣ ਸਬੰਧੀ ਹਦਾਇਤਾਂ ਜਾਰੀ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ   ਲਿਖਿਆ ਗਿਆ ਸੀ ਕਿ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ਵਿੱਚ ਹਾਜ਼ਰ ਰਹੇਗਾਾ ।
 ਸਲਾਨਾ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਟੀਚਿੰਗ ਸਟਾਫ ਸਕੂਲ ਵਿਖੇ ਉਪਲਬਧ ਟੀਚਿੰਗ ਲਰਨਿੰਗ ਏਡਜ਼ ਜਿਵੇਂ ਕਿ ਪ੍ਰੋਜੈਕਟਰ, ਕੰਪਿਊਟਰ ਆਦਿ ਦੀ ਸਹਾਇਤਾ ਨਾਲ ਆਨਲਾਈਨ ਕਲਾਸਾਂ ਲੈਣਗੇ। 
 ਇਸ ਤੋਂ ਇਲਾਵਾ ਸਮੂਹ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਇਸ ਸਬੰਧੀ ਲਿਖਿਆ ਜਾਂਦਾ ਹੈ ਕਿ ਦਿਵਯਾਂਗ ਕਰਮਚਾਰੀਆਂ ਅਤੇ ਗਰਭਵਤੀ ਕਰਮਚਾਰਣ ਔਰਤਾਂ ਨੂੰ ਹਾਜਰ ਹੋਣ ਤੋਂ ਛੋਟ ਹੋਵੇਗੀ, ਪ੍ਰੰਤੂ ਉਹ ਆਪਣਾ ਸਾਰਾ ਕੰਮ ਘਰ ਤੋਂ ਨਿਪਟਾਉਣਗੇ।ਜਾਰੀ ਹੁਕਮਾਂ ਵਿੱਚ ਕਿਹਾ ਗਿਆ( download here) ਹੈ ਕਿ ਕੋਵਿਡ-19 ਸਬੰਧੀ ਭਾਰਤ ਸਰਕਾਰ , ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ/ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਇਆ ਜਾਵੇ।  


5 ਫੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਕਰ ਸਕਦੇ ਹਨ- ਕੇਂਦਰ ਸਰਕਾਰ

 

ਕੇਂਦਰ   ਸਰਕਾਰ ਨੇ ਕਿਹਾ ਕਿ ਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ 'ਚ ਅੱਗੇ ਵਧ ਸਕਦੇ ਹਨ ਪਰ ਇਸ ਸਬੰਧ 'ਚ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ। ਨੀਤੀ ਆਯੋਗ ਮੈਂਬਰ (ਸਿਹਤ) ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ 'ਚ ਸੁਧਾਰ ਆ ਰਿਹਾ ਹੈ ਤੇ ਨਵੇਂ ਕਰੋਨਾ ਕੇਸਾਂ ਦੀ ਗਿਣਤੀ 'ਚ ਵੀ ਕਮੀ ਆ ਰਹੀ ਹੈ। ਹੁਣ ਅਸੀਂ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ।

ਸ੍ਰੀ ਪੋਲ ਨੇ 3 ਫਰਵਰੀ ਨੂੰ  ਪ੍ਰੈੱਸ ਕਾਨਫਰੰਸ ਵਿੱਚ ਕਿਹਾ,"ਮਹਾਮਾਰੀ ਦੀ ਸਥਿਤੀ ਚ ਸੁਧਾਰ ਆ ਗਿਆ ਹੈ। ਕੁਝ ਸੂਬਿਆਂ ਤੇ ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੈ ਪਰ ਸਮੁੱਚੇ ਤੌਰ ਤੇ ਲਾਗ ਦੇ ਫੈਲਾਅ 'ਚ ਕਮੀ ਆਈ ਹੈ। ਕੁੱਲ 268 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਿਟੀ ਦਰ 5 ਫ਼ੀਸਦੀ ਤੋਂ  ਘੱਟ ਹੈ ਤੇ ਸਪੱਸ਼ਟ ਤੌਰ ਤੇ ਇਹ ਜ਼ਿਲ੍ਹੇ ਗੈਰ-ਕਵਿਡ ਕੇਅਰ ਦੀ ਦਿਸ਼ਾ ਤੇ ਦੂਜੀਆਂ ਆਰਥਿਕ ਤੇ ਸਕੂਲ ਮੁੜ ਖੋਲ੍ਹਣ ਜਿਹੀਆਂ ਗਤੀਵਿਧੀਆਂ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ। 


 ਸ੍ਰੀ ਪੌਲ ਨੇ ਕਿਹਾ, “ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸਕੂਲ ਮੁੜ ਖੋਲ੍ਹਣ ਦਾ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹਾਂਗੇ ਕਿ ਸਕੂਲ ਪ੍ਰੋਟੋਕੋਲਾਂ . ਤੇ ਐੱਸਓਪੀਜ਼ ਮੁਤਾਬਕ ਖੁੱਲੂਣ ਤੇ ਚੱਲਣ ਕਿਉਂਕਿ ਅਜੇ ਵੀ ਅਸੀਂ ਇਸ 'ਮਹਾਮਾਰੀ ਦੇ ਅੱਧਵਾਟੇ ਹੀ ਹਾਂ। 

BIG BREAKING : ਸਿੱਖਿਆ ਵਿਭਾਗ ਵੱਲੋਂ ਸਾਰੀਆਂ ਜਮਾਤਾਂ ਦੀ ਪ੍ਰੀ ਬੋਰਡ ਪ੍ਰੀਖਿਆ ਲਈ ਡੇਟਸੀ਼ਟ ਜਾਰੀ

ਮੋਹਾਲੀ, 3 ਫਰਵਰੀ 

ਸਕੂਲ ਸਿੱਖਿਆ ਵਿਭਾਗ, ਵੱਲੋਂ ਸਲਾਨਾ ਪ੍ਰੀਖਿਆਵਾਂ 2022 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਸਲਾਨਾ ਪ੍ਰੀਖਿਆ ਤੋਂ ਪਹਿਲਾ ਸਾਰੀਆਂ ਬੋਰਡ ਅਤੇ ਨਾਨ-ਬੋਰਡ ਜਮਾਤਾਂ ਦਾ ਪ੍ਰੀ-ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ।


 Punjab School Education Board ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਬੋਰਡ ਜਮਾਤਾਂ ਦੇ ਹਰੇਕ ਵਿਦਿਆਰਥੀਆਂ ਦਾ ਵਿਸ਼ਾ-ਵਾਰ INA(Internal Assessment) ਦਾ ਪ੍ਰੋਫਾਰਮਾ ਵੀ ਮਿਤੀ Feb 21,2022 ਤਕ ਭਰਣ ਲਈ notify ਕੀਤਾ ਗਿਆ ਹੈ। Internal Assessment ਦੇ ਅੰਕ pre-board ਤੇ ਵੀ ਅਧਾਰਿਤ ਹੋਵੇਗਾ।


COVID-19 ਕਰਕੇ ਸਕੂਲ ਨੂੰ ਦਿੱਤੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੱਧਰ ਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਡੇਟਸ਼ੀਟ ਬਣਾ ਕੇ ਜਮਾਤ 1 ਤੋਂ 12(all streams) ਦਾ Pre-board Exam ਲੈ ਲੈਣ। 


PRE BOARD EXAM DATE SHEET 

 ਇਹ Pre-board exam ਮਿਤੀ Feb 14, 2022 ਤੋਂ Feb 26, 2022 ਤਕ ਕਰਵਾ ਲਈ ਜਾਵੇ। 

ਜੇਕਰ ਉਕਤ ਮਿਤੀਆਂ ਦੌਰਾਨ ਸਕੂਲ ਖੁੱਲਦੇ ਹਨ ਤਾਂ ਇਹ Pre-board exam offline ਲੈ ਲਈ ਜਾਵੇ। ਜੇਕਰ ਸਕੂਲ ਬੰਦ ਰਹਿੰਦੇ ਹਨ ਤਾਂ ਸਕੂਲ ਮੁੱਖੀ ਇਸ ਨੂੰ ਆਪਣੇ ਪੱਧਰ ਤੇ online ਪ੍ਰੀਖਿਆ ਲੈਣ ਲਈ plan ਤਿਆਰ ਕਰ ਸਕਦੇ ਹਨ। 

ਟਰਮ ਲਈ ਬੋਰਡ ਵੱਲੋਂ ਜਾਰੀ ਪ੍ਰਸ਼ਨ ਪੱਤਰ ਦੇ ਨਮੂਨੇ ਅਤੇ ਅੰਕਾਂ ਦੀ ਵੰਡ ਦੀ ਤਰਜ਼ ਤੇ ਹੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣ। 

 Non-board ਜਮਾਤਾਂ ਦੇ ਪ੍ਰਸ਼ਨ ਪੱਤਰ ਬਨਾਉਣ ਸਮੇਂ ਵਿਭਾਗ ਵੱਲੋਂ Non-board ਜਮਾਤਾਂ ਦੇ ਜਾਰੀ ਨਮੂਨੇ ਦੇ ਪ੍ਰਸ਼ਨ ਪੱਤਰ ਅਤੇ ਅੰਕਾਂ ਦੀ ਵੰਡ ਦੀ ਤਰਜ ਤੇ ਤਿਆਰ ਕੀਤੇ ਜਾਣ ਅਤੇ ਇਸ ਦੀ ਕਾਪੀ ਪੀ- ਬੋਰਡ ਪ੍ਰੀਖਿਆ ਹੋਣ ਉਪਰੰਤ ਸੰਬੰਧਤ BMIT/BM/DM ਨੂੰ ਸਕੂਲ ਮੁੱਖੀ ਵੱਲੋਂ ਜਮਾ ਕਰਵਾ ਦਿੱਤੀ ਜਾਵੇ 

See official notification here
 pb.jobsoftoday.in100% ਵਿਦਿਆਰਥੀਆਂ ਦੀ ਸਹੁਲਤ ਜ਼ਰੂਰੀ

Pre-board exam ਵਿਚ ਵਿਦਿਆਰਥੀਆਂ ਦੀ 100% ਸ਼ਮੂਲੀਅਤ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਇਸ ਪ੍ਰੀਖਿਆ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਈਜ਼ ਅਤੇ ਵਿਦਿਆਰਥੀ-ਵਾਈਜ਼ ਰੱਖਿਆ ਜਾਵੇ ਅਤੇ ਮਿਤੀ ਮਾਰਚ 03, 2022 ਤਕ ਇਸ ਦਾ ਨਤੀਜਾ ਤਿਆਰ ਕਰ ਲਿਆ ਜਾਵੇ। 


     ਪ੍ਰੀ ਬੋਰਡ ਵਿੱਚ ਪ੍ਰਾਪਤ ਅੰਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਸਾਂਝਾ ਕਰਨ ਲਈ March 04, 2022 ਤੋਂ March 05, 2022 ਤੱਕ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾਵੇ ਤਾਂ ਜੋ ਵਿਦਿਆਰਥੀ ਸਲਾਨਾ ਪ੍ਰੀਖਿਆ ਵਿੱਚ ਬਿਹਤਰ ਨਤੀਜੇ ਦੇ ਸਕਣ।

ਰਾਜਨੀਤਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਾਸ਼ਣ ਦੇਣ ਦੇ ਦੋਸ਼ੀ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ।

ਰਾਜਨੀਤਕ ਪਾਰਟੀ ਦੇ ਉਮੀਦਵਾਰ ਦੇ  ਹੱਕ ਵਿੱਚ ਭਾਸ਼ਣ ਦੇਣ ਦੇ ਦੋਸ਼ੀ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ।

ਫਿਰੋਜ਼ਪੁਰ ,4 ਫਰਵਰੀ 2022

 ਰਾਜਨੀਤਕ ਪਾਰਟੀ ਦੇ ਹੱਕ ਵਿੱਚ ਭਾਸ਼ਣ ਦੇਣ ਦੇ ਦੋਸ਼ੀ ਫਿਰੋਜ਼ਪੁਰ ਦੇ ਇਕ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਡੀਪੀਆਈ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ " ਸਰਕਾਰੀ ਹਾਈ ਸਕੂਲ ਰੁਹੇਲਾ ਫਿਰੋਜ਼ਪੁਰ ਦੇ ਇਕ ਅਧਿਆਪਕ ਵਿਰੁੱਧ ਨਿਊਜ਼ ਚੈਨਲ ਤੇ ਚਲਦੀ ਵੀਡੀਓ ਕਲਿਪਿੰਗ ਸਾਹਮਣੇ ਆਈ ਹੈ ਜਿਸ ਵਿੱਚ ਇਹ ਅਧਿਆਪਕ ਇੱਕ ਸਮਾਗਮ ਵਿੱਚ ਸ਼ਾਮਿਲ ਹੁੰਦੇ ਹੋਏ ਇੱਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਾਸ਼ਣ ਕਰਦੇ ਨਜ਼ਰ ਆਏ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਕੇ ਕਰਮਚਾਰੀ ਨੇ The Government Employess (Conduct Rules 1966) ਵਿੱਚ ਦਰਜ ਰੂਲ 5 ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ-ਨਾਲ ਕਰਮਚਾਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ ਹੈ। ਅਜਿਹਾ ਕਰਕੇ ਕਰਮਚਾਰੀ ਨੇ ਅਧਿਆਪਕ ਦੇ ਅਕਸ ਨੂੰ ਖਰਾਬ ਕੀਤਾ ਹੈ। 


ਜਿਸ ਕਾਰਨ ਕਰਮਚਾਰੀ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈਡ ਕੁਆਰਟਰ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਪਠਾਨਕੋਟ ਨਿਯੁਕਤ ਕੀਤਾ ਜਾਂਦਾ ਹੈ।ਕਰਮਚਾਰੀ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ।"

RECENT UPDATES

Today's Highlight