Wednesday, 2 February 2022

Election 2022: ਚੋਣਾਂ ਤੋਂ 48 ਘੰਟੇ ਪਹਿਲਾਂ ਵੀ ਕਿਸੇ ਵੀ ਸਰਵੇਖਣ ਜਾਂ ਓਪੀਨੀਅਨ ਪੋਲ ਨੂੰ ਦਿਖਾਉਣ ਤੇ ਰਹੇਗੀ ਪਾਬੰਦੀ

 ਵਿਧਾਨ ਸਭਾ ਚੋਣਾਂ 2022: ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ਤੇ ਪਾਬੰਦੀ

 ਚੋਣਾਂ ਤੋਂ 48 ਘੰਟੇ ਪਹਿਲਾਂ ਵੀ ਕਿਸੇ ਵੀ ਸਰਵੇਖਣ ਜਾਂ ਓਪੀਨੀਅਨ ਪੋਲ ਨੂੰ ਦਿਖਾਉਣ ਤੇ ਰਹੇਗੀ ਪਾਬੰਦੀ

ਚੰਡੀਗੜ, 01 ਫਰਵਰੀ 

ਭਾਰਤੀ ਚੋਣ ਕਮਿਸ਼ਨ ਨੇ ਮਿਤੀ 10 ਫਰਵਰੀ, 2022 ਤੋਂ ਮਿਤੀ 07 ਮਾਰਚ, 2022 ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ `ਤੇ ਪਾਬੰਦੀ ਲਾਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ ਮਿਤੀ 10 ਫਰਵਰੀ, 2022 ਨੂੰ ਸਵੇਰੇ 7 ਵਜੇ ਤੋਂ ਲੈ ਕੇ ਮਿਤੀ 07 ਮਾਰਚ, 2022 ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੂੰ ਦਿਖਾਇਆ ਨਹੀਂ ਜਾ ਸਕਦਾ ਹੈ।


ਬੁਲਾਰੇ ਨੇ ਹੋਰ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਚੋਣ ਕਮਿਸ਼ਨ ਭਾਰਤ ਵਲੋਂ ਮਿਤੀ 28 ਜਨਵਰੀ 2022 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੋਣਾਂ ਵਾਲੇ ਖੇਤਰਾਂ ਵਿੱਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ।

-------


Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 
ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 


HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ
KHALSA COLLEGE AMRITSAR RECRUITMENT 2022:

 


KHALSA COLLEGE AMRITSAR An Autonomous College Applications are invited for the posts of Assistant Professors in Agriculture on Regular basis (Management Posts):-

Soil Science-2
Entomology-2, 
Plant Pathology-2. 
Agro Forestry-1 
Agricultural Extension Education-1.
Plant Breeding-1


Qualification and salary as per UGC/Pb. Govt./GNDU/DPI norms, Ph.D. Preferred. Reservation exists as per rules.

 Due representation to disabled persons as per rules. Applications through registered post on prescribed performa available in the office of undersigned on cash payment or download the same from website.


 attaching demand draft of Rs. 1000/- must be sent to the Honorary Secretary, Khalsa College Charitable Society, Amritsar within 15 days from its publication.5ਵੀਂ ਸੇ੍ਣੀ ਮਾਰਚ 2022 ਟਰਮ -2 ਪ੍ਰੀਖਿਆ ਲਈ ਜ਼ਰੂਰੀ ਹਦਾਇਤਾਂ

 PUNJABI UNIVERSITY PATIALA : EXAM POSTPONED, NEW SCHEDULE ANNOUNCED

PSEB TERM 2 EXAM: 10TH, 12TH ਪ੍ਰੀਖਿਆਵਾਂ ਲਈ ਨਵੀਆਂ ਹਦਾਇਤਾਂ


 

ਸਿੱਖਿਆ ਵਿਭਾਗ ਵੱਲੋਂ '100 ਦਿਨਾਂ ਪੜ੍ਹਨ ਮੁਹਿੰਮ' ਦੇ ਪੰਜਵੇਂ ਹਫ਼ਤੇ ਦੀ ਹੋਈ ਸ਼ੁਰੂਆਤ

 ਸਿੱਖਿਆ ਵਿਭਾਗ ਵੱਲੋਂ '100 ਦਿਨਾਂ ਪੜ੍ਹਨ ਮੁਹਿੰਮ' ਦੇ ਪੰਜਵੇਂ ਹਫ਼ਤੇ ਦੀ ਹੋਈ ਸ਼ੁਰੂਆਤ

#ਜਿਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਪੜ੍ਹਨ ਮੁਹਿੰਮ ਲਈ ਦਿਖਾਇਆ ਜਾ ਰਿਹਾ ਵਿਸ਼ੇਸ਼ ਉਤਸ਼ਾਹ -ਕੁਲਵਿੰਦਰ ਸਿੰਘ ਸਰਾਏ ਅਤੇ ਹਰਕੰਵਲਜੀਤ ਸਿੰਘ


ਨਵਾਂਸਹਿਰ 2 ਫਰਵਰੀ () ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਾਸ਼ਾ ਵਿੱਚ ਨਿਪੁੰਨਤਾ ਲਈ ਚਲਾਈ ਜਾ ਰਹੀ 100 ਦਿਨਾਂ ਪੜ੍ਹਨ ਮੁਹਿੰਮ ਦੇ ਪੰਜਵੇਂ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿਮਘ ਸਰਾਏ ਜਿਲਾ ਸਿੱਖਿਆ ਅਫਸਰ(ਸੈ.ਸਿ) ਅਤੇ ਹਰਕੰਵਲਜੀਤ ਸਿੰਘ ਜਿਲਾ ਸਿੱਖਿਆ ਅਫਸਰ(ਐਲੀ.ਸਿ) ਨੇ ਦੱਸਿਆ ਕਿ ਵਿਭਾਗ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲ ਦੇ ਵਿਕਾਸ ਲਈ ਚਲਾਈ ਜਾ ਰਹੀ '100 ਦਿਨਾਂ ਪੜ੍ਹਨ ਮੁਹਿੰਮ' ਨੂੰ ਜਿਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੇ ਹੁਣ ਤੱਕ ਚਾਰ ਹਫ਼ਤੇ ਸਮਾਪਤ ਹੋ ਚੁੱਕੇ ਹਨ।

ਉਹਨਾਂ ਅਨੁਸਾਰ ਇਸ ਮੁਹਿੰਮ ਦੇ ਪੰਜਵੇਂ ਹਫ਼ਤੇ ਅਧੀਨ ਵਿਦਿਆਰਥੀਆਂ ਤੋਂ ਪ੍ਰੀ- ਪ੍ਰਾਇਮਰੀ ਤੋਂ ਦੂਜੀ ਜਮਾਤ ਅਤੇ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ 'ਕਹਾਣੀ ਮੇਰੀ ਜ਼ੁਬਾਨੀ' ਗਤੀਵਿਧੀ ਕਰਵਾਈ ਜਾਣੀ ਹੈ। ਇਸ ਗਤੀਵਿਧੀ ਤਹਿਤ ਵਿਦਿਆਰਥੀਆਂ ਤੋਂ ਸੰਖੇਪ ਵਿੱਚ ਕਹਾਣੀ ਸੁਣੀ ਜਾਵੇਗੀ। ਇਸ ਗਤੀਵਿਧੀ ਦੀ ਤਿਆਰੀ ਕਰਨ ਲਈ ਵਿਦਿਆਰਥੀ ਪਾਠ ਪੁਸਤਕਾਂ/ ਸਲਾਈਡਾਂ/ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚੋਂ ਕਹਾਣੀਆਂ ਲਈਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਨੂੰ ਕਹਾਣੀ ਪੜ੍ਹਨ ਲਈ ਦਿੱਤੀ ਜਾਵੇਗੀ। ਇਸ ਕਹਾਣੀ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਕਹਾਣੀ ਨੂੰ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਿਹਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਅੰਦਰ ਭਾਸ਼ਾ ਦੇ ਸਹੀ ਉਚਾਰਣ ਕਰਨ ਵਿੱਚ ਮੌਕਾ ਤਾਂ ਮਿਲੇਗਾ ਹੀ ਬਲਕਿ ਉਹਨਾਂ ਅੰਦਰ ਆਪਣੇ ਵਿਚਾਰਾਂ ਦੇ ਸਵੈ -ਪ੍ਰਗਟਾਵੇ ਰਾਹੀਂ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੀ ਵੀ ਭਾਗੀਦਾਰੀ ਰਹੇਗੀ। ਉਹ ਇਹ ਯਕੀਨੀ ਬਣਾਉਣਗੇ ਵਿਦਿਆਰਥੀ ਇਸ ਗਤੀਵਿਧੀ ਵਿੱਚ ਭਾਗ ਲੈ ਰਹੇ ਹਨ। ਉਹ ਵਿਦਿਆਰਥੀਆਂ ਤੋਂ ਕਹਾਣੀ ਬਾਰੇ ਅਤੇ ਲਾਇਬ੍ਰੇਰੀ ਵਿੱਚੋਂ ਲਈ ਗਈ ਕਿਤਾਬ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਤੋਂ ਕਹਾਣੀ ਸੁਣ ਕੇ ਗਲਤੀਆਂ ਦਰੁਸਤ ਵੀ ਕਰ ਸਕਦੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੀਖਿਆਵਾਂ ਮੁਲਤਵੀ, ਨਵੀਂ ਡੇਟ ਸੀਟ ਜਾਰੀ

 

 ਪ੍ਰੀਖਿਆ ਸਬੰਧੀ ਜਰੂਰੀ ਸੂਚਨਾਂ ਪੰਜਾਬ ਵਿਧਾਨ ਸਭਾ-2022 ਦੀਆਂ ਚੋਣਾਂ ਨੂੰ ਮੁਖ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੀਆਂ ਮਿਤੀ 19.02.2022 ਅਤੇ 21.02.2022 ਨੂੰ ਹੋਣ ਵਾਲੀਆਂ ਸਮੂਹ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ ਹੁਣ ਹੇਠਾਂ ਦਰਸਾਏ ਸ਼ਡਿਊਲ ਅਨੁਸਾਰ ਹੋਣਗੀਆਂ। ਮਿਤੀ 19.02.2022 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮਿਤੀ 14.03.2022 ਨੂੰ ਹੋਣਗੀਆਂ ਅਤੇ ਮਿਤੀ 21.02.2022 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮਿਤੀ 15.03.2022 ਨੂੰ ਹੋਣਗੀਆਂ। ਇਹਨਾਂ ਪ੍ਰੀਖਿਆਵਾਂ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ। 


PSEB TERM 2 BOARD EXAM: ਬੋਰਡ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋ ਨਵੀਂ ਅਪਡੇਟ

ਮੋਹਾਲੀ, 2 ਫਰਵਰੀ,2022

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-2 ਦੀ ਪਰੀਖਿਆ 2022 ਲਈ ਨਵੇਂ ਪਰੀਖਿਆ ਕੇਂਦਰ ਬਣਾਉਣ ਅਤੇ ਪੁਰਾਣੇ ਪਰੀਖਿਆ ਕੇਂਦਰ ਚਾਲੂ ਰੱਖਣ ਲਈ ਜਨਰਲ ਹਦਾਇਤਾਂ ਜਾਰੀੀ ਕੀਤੀਆਂ ਹਨ। 

 ਪਰੀਖਿਆ ਕੇਂਦਰ ਸਥਾਪਿਤ ਕਰਨ ਸਬੰਧੀ ਹੇਠ ਦਰਜ ਸ਼ਡਿਊਲ ਅਨੁਸਾਰ ਬਿਨੈ ਪੱਤਰ ਅਤੇ ਫੀਸ ਜਮਾਂ ਕਰਵਾਇਆ ਜਾਵੇ। ਨਿਰਧਾਰਿਤ ਮਿਤੀ ਤੋਂ ਬਾਅਦ ਕੋਈ ਵੀ ਫਾਰਮ ਅਤੇ ਫੀਸ ਪ੍ਰਾਪਤ ਨਹੀਂ ਕੀਤੀ ਜਾਵੇਗੀ। 
 ਫਾਰਮ ਜਮਾਂ ਕਰਵਾਉਣ ਦਾ ਸ਼ਡਿਊਲ ਬੋਰਡ ਦੀ ਵੈੱਬ ਸਾਈਟ ਜਾਂ ਸਕੂਲ ਲਾਗਇੰਨ ਆਈ.ਡੀ. ਵਿੱਚੋਂ ਫਾਰਮ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਇਸਨੂੰ ਹੱਥ ਨਾਲ ਭਰਕੇ ਹੋਠ ਦਰਜ ਸ਼ਡਿਊਲ ਅਨੁਸਾਰ ਜਮਾਂ ਕਰਵਾਇਆ ਜਾਵੇਗਾ:-

 ਸਰਕਾਰੀ (GovT), ਏਡਿਡ ਮਾਨਤਾ ਪ੍ਰਾਪਤ (R&A) , ਅਨ-ਏਡਿਡ ਮਾਨਤਾ ਮਿਤੀ ਪ੍ਰਾਪਤ (DTA), ਐਫੀਲੀਏਟਿਡ (AFF) ਸਕੂਲ


ਬਿਨੈਪੱਤਰ ਜਮਾਂ ਕਰਵਾਉਣ ਦੀ ਮਿਤੀ

  02-Feb-2022 ਤੋਂ 12-Feb-2022

  ਫੀਸਾਂ ਦਾ ਸ਼ਡਿਊਲ:- 

ਲਹਿਰਾਗਾਗਾ: ਕਿਸਾਨ ਯੂਨੀਅਨ ਨੇ ਪਿੰਡ ਖੋਖਰ ਕਲਾਂ ਵਿੱਚ ਸਰਕਾਰੀ ਸਕੂਲ ਖੋਲ੍ਹਿਆ

 ਲਹਿਰਾਗਾਗਾ: SCHOOL REOPENING IN PUNJAB

ਕਰੋਨਾ ਦੀਆਂ ਹਦਾਇਤਾਂ ਕਾਰਨ ਬੰਦ ਕੀਤੇ ਗਏ ਸਰਕਾਰੀ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਖਰ ਕਲਾਂ ਨੂੰ ਭਾਰਤੀ ਕਿਸਾਨ ਸੰਘ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।


 ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ਅਤੇ ਬਲਾਕ ਆਗੂ ਬਿੰਦਰ ਖੋਖਰ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਮਾਪਿਆਂ ਨੇ ਬੀਕੇਯੂ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਪੂਰੇ ਪੰਜਾਬ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ ਤਾਂ ਸਕੂਲ ਮੁੜ ਕਿਉਂ ਨਹੀਂ ਖੋਲ੍ਹੇ ਜਾ ਸਕਦੇ।
ACT RECRUITMENT 2022: ਸਿੱਖਿਆ ਵਿਭਾਗ ਵੱਲੋਂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਜਾਰੀ

Syllabus of art and craft teacher recruitment in punjab 2022

ਸਿੱਖਿਆ ਵਿਭਾਗ ਪੰਜਾਬ ਵਲੋ ਮਿਤੀ 16.12.2021 ਨੂੰ ਦਿੱਤੇ ਗਏ ਵਿਗਿਆਪਨ ਅਨੁਸਾਰ  ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ 250 ਅਸਾਮੀਆਂ ਦੀ ਭਰਤੀ ਲਈ  ਉਮੀਦਵਾਰਾਂ ਪਾਸੋਂ ਮਿਤੀ 10.03.2022 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਸਿੱਖਿਆ ਵਿਭਾਗ ਵੱਲੋਂ ਸਿਲੇਬਸ ਜਾਰੀ ਕੀਤਾ ਗਿਆ ਹੈ, ਜੋ ਕਿ ਹੇਠਾਂ ਦਿੱਤੇ ਅਨੁਸਾਰ ਹੈ।


ਸਿਲੇਬਸ (ਪੋਸਟ ਆਰਟ ਐਂਡ ਕਰਾਫਟ) 
 ਯੋਗਤਾ ਦਾ ਪੱਧਰ:  BA, B.Ed Structre 
Total number of questions - 150 Teaching psychology and pedagogy 30 Language proficiency English 20 Language proficiency Punjabi 20
 Arts and crafts and fine arts 80 

 1. Geometrical drawing (Shapes and dimensions)

 2. SCALE DRAWING PROJECTIONAL DRAWING (Types and definitions) Angels projection (Difference between projections of Angles, Scale card readings 

 3. Still Life: Ratio & Proportion, Light and shade.
 4. Designs: Colors Color Schemes Types of Designs 
 5. Life Study: Structure of Body Head study, Portrait
  6. Landscapes: Perspectives Types and views of Landscapes. 
 7. Letter Writing: Calligraphy & Poster study & Motives of Posters.

  Fine Arts (Graduation):
Concept, Scope & Principles of Art. Importance of Art in life and Education. Aims and objectives of teaching at Art
Significance of Fine Art & Co-relation with other subjects Qualities and functions of Fine Art teacher Exhibition and Competitions. 
 Role of Art in life.
Monuments and Artists Impressionism, Post Impressionism.
 Expressionism, Cubism Surrealism. .


Official syllabus for the recruitment of act teachers 2022


Modern Printings
Company Schools 
Kalighat Paintings 
Bengal Schools 
Modern Indian Artist (Graduation) . . . . • Rasa and Bhava 
Concept of Beauty
 Art and Society
 Methods of teaching of Fine Arts 
 Indus valley Civilization 
 Maurya Period, Bharhut Stupa Sanchi Stupa, Amaravati Stupa Mathura Period Gandharva Period Pre Historic cave paintings Ajanta, Bagh & Badami caves. Elements of Art. Principles of Art Punjab Art and craft teacher recruitment 2022: ਸਿੱਖਿਆ ਵਿਭਾਗ ਵੱਲੋਂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ'ਤ ਕੀਤਾ ਵਾਧਾ

 ART AND CRAFT RECRUITMENT PUNJAB 2021-22ਸਿੱਖਿਆ ਵਿਭਾਗ ਪੰਜਾਬ ਵਲੋ ਮਿਤੀ 16.12.2021 ਨੂੰ ਦਿੱਤੇ ਗਏ ਵਿਗਿਆਪਨ ਦੀ ਲਗਾਤਾਰਤਾ ਵਿਚ ਮਿਤੀ 08.01.2022 ਨੂੰ ਦਿੱਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ 250 ਅਸਾਮੀਆਂ ਦੀ ਭਰਤੀ ਲਈ ਦਿੱਤੇ ਗਏ ਵਿਗਿਆਪਨ ਸਬੰਧੀ ਉਮੀਦਵਾਰਾਂ ਪਾਸੋਂ ਮਿਤੀ 30.01.2022 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ.


 ਪ੍ਰੰਤੂ ਉਮੀਦਵਾਰਾਂ ਵਲੋਂ ਪ੍ਰਾਪਤ ਪ੍ਰਤੀ ਬੇਨਤੀਆਂ ਅਨੁਸਾਰ ਅਪਲਾਈ ਕਰਨ ਵਿਚ ਆ ਰਹੀਆਂ ਤਕਨੀਕੀ ਮੁਸ਼ਕਿਲਾਂ ਨੂੰ  ਧਿਆਨ ਵਿਚ ਰੱਖਦੇ ਹੋਏ ਹੁਣ ਆਨ-ਲਾਈਨ ਅਪਲਾਈ ਕਰਨ ਦੀ ਮਿਤੀ 10.03.2022 ਤੱਕ ਵਾਧਾ ਕੀਤਾ ਗਿਆ ਹੈ।

Also read: syllabus for act teachers recruitment 2022 download here RECENT UPDATES

Today's Highlight