Monday, 17 January 2022

TRANSFER: ਪੰਜਾਬ ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ

 

 

COVID 3RD WAVE: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ, ਪੜ੍ਹੋ

PUNJAB ELECTION 2022: ਪੰਜਾਬ ਕਾਂਗਰਸ ਵਲੋਂ 39 ਸਪੋਕਸਪਰਸਨ ਦੀ ਨਿਯੁਕਤੀ

 

PUNJAB ELECTION 2022: ਸੰਯੁਕਤ ਸਮਾਜ ਮੋਰਚੇ ਵਲੋਂ 30 ਉਮੀਦਵਾਰਾਂ ਦੀ ਸੂਚੀ ਜਾਰੀ

 

MATH OLYMPIAD: 10 ਵੀਂ ਜਮਾਤਾਂ ਤੱਕ ਆਨਲਾਈਨ ਹੋਵੇਗਾ ਮੈਥ ਓਲੰਪੀਅਡ , ਗਾਈਡਲਾਈਨਜ਼ ਜਾਰੀ

 

ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਤੋਂ ਲਾਈਵ( LIVE)

 [ਲਾਈਵ] ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਉਮੀਦਵਾਰ ਆਸ਼ੂ ਬਾਂਗੜ ਜੀ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ।

[Live] Welcoming Ashu Bangar, candidate of AAP from Ferozepur Rural in party fold ( click here to see live)

 

ਗੈਸ ਸਿਲੰਡਰਾਂ ਦਾ ਝੰਜਟ ਖਤਮ, ਹੁਣ ਸਿਰਫ਼ 2 ਘੰਟੇ'ਚ ਮਿਲੇਗਾ ਸਿਲੰਡਰ
 In an industry first, IndianOil's Indane Tatkal Seva assures delivery of LPG refill within 2 hours of booking. Customers can avail the service through IVRS, IndianOil website or IndianOil One App at a very nominal premium. Now available at selected distributorships in Hyderabad.


"ਮੇਰੇ ਘਰ ਉਹ ਹੀ ਲੀਡਰ ਵੋਟ ਮੰਗਣ ਆਵੇ ਜੋ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ"..

 "ਮੇਰੇ ਘਰ ਉਹ ਹੀ ਲੀਡਰ ਵੋਟ ਮੰਗਣ ਆਵੇ ਜੋ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ"...

ਗੁਰਦਿਆਲ ਮਾਨ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ NPS ਵੋਟਰ ਜਾਗਰੂਕਤਾ ਅਭਿਆਨ ਦੀ ਕੀਤੀ ਸ਼ੁਰੂਆਤ...

ਸ਼੍ਰੀ ਅਨੰਦਪੁਰ ਸਾਹਿਬ,17 ਜਨਵਰੀ(ਬਲਵਿੰਦਰ):ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਮੂਹ ਐੱਨਪੀਐੱਸ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਚੋਣ ਜ਼ਾਬਤਾ ਲੱਗਣ ਦੇ ਕਾਰਨ 

ਜ਼ਿਲ੍ਹਾ ਨਵਾਂਸ਼ਹਿਰ ਦੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਸਿੰਘ ਮਾਨ ਨੇ ਆਪਣੇ ਐਨ ਪੀ ਐਸ ਸਾਥੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਐਨਪੀਐਸ ਵੋਟਰ ਜਾਗਰੂਕਤਾ ਪੋਸਟਰ ਅਭਿਆਨ ਦੀ ਸੁਰੂਆਤ ਕੀਤੀ ।

ਇਸ ਅਭਿਆਨ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਗੁਰਦਿਆਲ ਮਾਨ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਦੀ ਮੰਗ ਬਾਰੇ ਕਾਂਗਰਸ ਸਰਕਾਰ ਨੇ ਪੰਜ ਸਾਲ ਲਾਰਿਆ ਵਿੱਚ ਹੀ ਰੋਲ ਦਿੱਤਾ ਅਤੇ ਦੂਸਰੇ ਪਾਸੇ ਵੱਖ ਵੱਖ ਰਾਜਨੀਤਿਕ ਪ‍ਾਰਟੀਆਂ ਦੇ ਲੀਡਰ ਪੈਨਸ਼ਨ ਦੇਣ ਦੇ ਵਾਅਦੇ ਤਾ ਕਰ ਰਹੇ ਪਰ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਅਪਣੇ ਚੋਣ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸ਼ਾਮਲ ਨਹੀਂ ਕੀਤਾ । ਇਸ ਲਈ ਅਸੀਂ ਇਹ ਪੋਸਟਰ ਜਾਗਰੂਕਤਾ ਅਭਿਆਨ ਦੀ ਸ਼ੁਰੁਆਤ ਕਰ ਰਹੇ ਹਾਂ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਸਾਲ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਲਾਲ ਪੀਡ਼ਿਤ ਸਰਕਾਰੀ ਮੁਲਾਜ਼ਮ ਹਾਂ । ਮੇਰੇ ਤੋਂ ਪੁਰਾਣੀ ਪੈਨਸ਼ਨ ਲਈ ਹੈ ਅਤੇ ਹੁਣ ਮੇਰੇ ਘਰ ਉਹ ਹੀ ਰਾਜਨੀਤਿਕ ਲੀਡਰ ਵੋਟ ਮੰਗਣ ਆਵੇ ਜੋ ਮੇਰੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੈ ।ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਦੇ ਅਧੀਨ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸਮੂਹ ਐੱਨਪੀਐੱਸ ਮੁਲਾਜ਼ਮ ਆਪਣੇ ਘਰਾਂ ਦੇ ਬਾਹਰ ਇਹ ਪੋਸਟਰ ਲਾਉਣਗੇ । ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜ੍ਹਤ ਮੁਲਾਜਮ ਪੰਜਾਬ ਅੰਦਰ ਸਭ ਤੋਂ ਮੋਹਰੀ ਬਣਕੇ ਇਸ ਮੁਹਿੰਮ ਨੂੰ ਸ਼ੁਰੂ ਕਰ ਚੁੱਕੇ ਹਨ,ਇਨ੍ਹਾਂ ਤੋਂ ਪ੍ਰਭਾਵਿਤ ਹੋਕੇ ਪੂਰੇ ਪੰਜਾਬ ਅੰਦਰ ਜਲਦੀ ਹੀ ਇਹ ਲਹਿਰ ਬਨਣ ਜਾ ਰਹੀ ਹੈ।

ਐਨ ਪੀ ਐਸ ਤੋਂ ਪੀੜ੍ਹਤ ਮੁਲਾਜਮ ਆਪਣੇ ਘਰਾਂ ਦੇ ਬਾਹਰ ਪੁਰਾਣੀ ਪੈਨਸ਼ਨ ਦੀ ਮੰਗ ਸੰਬੰਧੀ ਪੋਸਟਰ ਲਗਾਉਂਦੇ ਹੋਏ।


ਸਿੱਖਿਆ ਬੋਰਡ ਵੱਲੋਂ ਐਫੀਲਿਏਟਿਡ/ ਅਸੋਸਿਏਟਿਡ ਸਕੂਲਾਂ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਤੌਰ ਤੇ ਪੜਾਉਣ ਸਬੰਧੀ ਹਦਾਇਤਾਂ

 

SCHOOL CLOSED: ਡੀਪੀਆਈ ਵਲੋਂ 25 ਜਨਵਰੀ ਤੱਕ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ, ਪੜ੍ਹੋ


ਚੰਡੀਗੜ੍ਹ , 17 ਜਨਵਰੀ ,2022
ਡੀਪੀਆਈ ਵਲੋਂ 25 ਜਨਵਰੀ ਤੱਕ ਸਕੂਲਾਂ ਨੂੰ ਵਿਦਿਆਰਥੀਆਂ ਲਈ ਬੰਦ ਰੱਖਣ ਦੇ ਹੁਕਮ,  ਜਾਰੀ ਕੀਤੇ ਹਨ।  ਡੀਪੀਆਈ ਵਲੋਂ ਜਾਰੀ ਹੁਕਮਾਂ ਵਿੱਚ  ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ਵਿੱਚ ਹਾਜ਼ਰ ਰੋਣ ਲਈ ਕਿਹਾ ਗਿਆ ਹੈ।

PUNJAB ELECTION 2022 UPDATES ( ਪੰਜਾਬ ਚੋਣਾਂ 2022, ਪੜ੍ਹੋ ਮਹੱਤਵ ਪੂਰਨ ਅਪਡੇਟ) 


ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਸਲਾਨਾ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਟੀਚਿੰਗ ਸਟਾਫ ਸਕੂਲ ਵਿਖੇ ਉਪਲਬਧ ਟੀਚਿੰਗ ਲਰਨਿੰਗ ਏਡਜ਼ ਜਿਵੇਂ ਕਿ ਪ੍ਰੋਜੈਕਟਰ, ਕੰਪਿਊਟਰ ਆਦਿ ਦੀ ਸਹਾਇਤਾ ਨਾਲ ਆਨਲਾਈਨ ਕਲਾਸਾਂ ਲੈਣਗੇ। ਇਸ ਤੋਂ ਇਲਾਵਾ ਸਮੂਹ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਕੋਵਿਡ-19 ਸਬੰਧੀ ਭਾਰਤ ਸਰਕਾਰ ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ/ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।


👆👆👆👆👆👆👆👆👆👆🙏🙏🙏
IMPORTANT LINKS :6TH PAY   COMMISSION UPDATES ( 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੋਟੀਫਿਕੇਸ਼ਨ ਪੜਨ ਲਈ ਇਥੇ ਕਲਿੱਕ ਕਰੋ)
CORONA UPDATE IN PUNJAB  ( ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ, ਪੜ੍ਹੋ ਪੂਰੀ ਅਪਡੇਟ) 
PAY COMMISSION BREAKING: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਬੰਧੀ ਸਪਸ਼ਟੀਕਰਨ /ਹਦਾਇਤਾਂ ਜਾਰੀ

PUNJAB ELECTION 2022 UPDATES ( ਪੰਜਾਬ ਚੋਣਾਂ 2022, ਪੜ੍ਹੋ ਮਹੱਤਵ ਪੂਰਨ ਅਪਡੇਟ) 6TH PAY COMMISSION: DOWNLOAD ALL OFFICIAL NOTIFICATION HERE 

PSEB TERM 2: DOWNLOAD SYLLABUS, MODEL TEST PAPER HERE


BIG BREAKING: ਪੰਜਾਬ ਵਿਧਾਨ ਸਭਾ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਣਗੀਆਂ ਚੋਣਾਂ

 ਪੰਜਾਬ ਸਰਕਾਰ ਦੀ ਅਪੀਲ 'ਤੇ ਚੋਣ ਕਮਿਸ਼ਨ ਨੇ ਹੁਣ ਸੂਬੇ 'ਚ ਵੋਟਾਂ 20 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ 'ਚ ਪਹਿਲਾਂ 14 ਫਰਵਰੀ ਨੂੰ ਵੋਟਾਂ ਪੈਣੀਆਂ ਸਨ ਪਰ ਸੂਬਾ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਰੀਕ ਵਧਾਉਣ ਦੀ ਬੇਨਤੀ ਕੀਤੀ ਸੀ।

PUNJAB ELECTION 2022 UPDATES ( ਪੰਜਾਬ ਚੋਣਾਂ 2022, ਪੜ੍ਹੋ ਮਹੱਤਵ ਪੂਰਨ ਅਪਡੇਟ) 

 ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ 14 ਫਰਵਰੀ ਨੂੰ ਇਕ ਹੀ ਪੜਾਅ 'ਚ ਵੋਟਾਂ ਪੈਣੀਆਂ ਸਨ ਪਰ ਹੁਣ ਵੋਟਾਂ ਦੀ ਤਰੀਕ ਵਧਾ ਕੇ 20 ਫਰਵਰੀ ਕਰ ਦਿੱਤੀ ਗਈ ਹੈ।

Punjab Weather Update: ਸੀ਼ਤ ਲਹਿਰ ਕਾਰਨ ਕੰਬ ਰਹੇ ਲੋਕ, 21 ਤੋਂ ਮੀਂਹ ਪੈਣ ਦੀ ਸੰਭਾਵਨਾ

 ਲੁਧਿਆਣਾ: ਇਸ ਸਮੇਂ ਲੋਕ ਕੜਾਕੇ ਦੀ ਠੰਢ ਨਾਲ ਜੂਝ ਰਹੇ ਹਨ। ਕਾਰਨ ਪਹਾੜਾਂ 'ਤੇ ਬਰਫਬਾਰੀ ਹੈ ਕਿਉਂਕਿ ਇਸ ਸਮੇਂ ਠੰਡੀਆਂ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਵਧ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਕੜਾਕੇ ਦੀ ਠੰਢ ਝੱਲਣੀ ਪੈ ਰਹੀ ਹੈ। ਐਤਵਾਰ ਨੂੰ ਵੀ ਦਿਨ ਭਰ ਆਸਮਾਨ 'ਚ ਬੱਦਲ ਛਾਏ ਰਹੇ, ਜਿਸ ਕਾਰਨ ਸੀਤ ਲਹਿਰ ਜਾਰੀ ਰਹੀ, ਜਿਸ ਕਾਰਨ ਲੋਕ ਘਰਾਂ 'ਚ ਹੀ ਬੈਠੇ ਰਹੇ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਵੀ ਸ਼ੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਦਿਨ ਅਤੇ ਰਾਤ ਸਮੇਂ ਧੁੰਦ ਛਾਈ ਰਹੇਗੀ। ਹਾਲਾਂਕਿ 21 ਤੋਂ  ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Breaking news: ਐਤਵਾਰ ਨੂੰ ਦਿਨ ਦਾ ਤਾਪਮਾਨ 12.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਹਵਾ ਵਿੱਚ ਨਮੀ ਦੀ ਮਾਤਰਾ ਸਵੇਰੇ 89 ਫੀਸਦੀ ਅਤੇ ਸ਼ਾਮ ਨੂੰ 85 ਫੀਸਦੀ ਰਹੀ।

Read more: 

BOARD EXAM OFFLINE / RESULT MAY BE DECLARED ON FIRST TERM BASIS 


CORONA CASES IN PUNJAB : SEE DISTT WISE CASES 

CISF RECRUITMENT 2021 : 647 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਪਲਾਈ ਆਨਲਾਈਨ

 

CISF RECRUITMENT 2022: CISF RECRUITMENT 2022 APPLY ONLINE
ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਸੀਆਈਐਸਐਫ ਨੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਦੀਆਂ 647 ਅਸਾਮੀਆਂ ਲਈ ਬੰਪਰ ਭਰਤੀ ਜਾਰੀ ਕੀਤੀ ਹੈ। ਜਿਸ ਲਈ ਗ੍ਰੈਜੂਏਟ ਉਮੀਦਵਾਰ 5 ਫਰਵਰੀ ਤੱਕ ਅਧਿਕਾਰਤ ਵੈੱਬਸਾਈਟ cisf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


ਉਮੀਦਵਾਰ ਦੀ ਚੋਣ ਫਿਜ਼ੀਕਲ ਸਟੈਂਡਰਡ ਟੈਸਟ (PST), ਦਸਤਾਵੇਜ਼ ਤਸਦੀਕ, ਟ੍ਰਾਇਲ ਟੈਸਟ ਅਤੇ ਪ੍ਰੋਫੀਸ਼ੈਂਸੀ ਟੈਸਟ 'ਤੇ ਆਧਾਰਿਤ ਹੋਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 40 ਹਜ਼ਾਰ ਰੁਪਏ ਤਨਖਾਹ ਮਿਲੇਗੀ। ਚੁਣੇ ਗਏ ਉਮੀਦਵਾਰ ਨੂੰ ਭੱਤੇ ਦਾ ਲਾਭ ਵੀ ਮਿਲੇਗਾ।


ਪੋਸਟਾਂ ਦੀ ਗਿਣਤੀ: 647


ਯੋਗਤਾ

ਉਮੀਦਵਾਰ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ।


ਉਮਰ ਸੀਮਾ

ਉਮੀਦਵਾਰ ਦੀ ਉਮਰ ਸੀਮਾ 1 ਅਗਸਤ, 2021 ਨੂੰ ਨਿਰਧਾਰਤ ਕੀਤੀ ਜਾਵੇਗੀ। 1 ਅਗਸਤ, 2021 ਨੂੰ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ।


ਚੋਣ ਪ੍ਰਕਿਰਿਆ

ਉਮੀਦਵਾਰ ਦੀ ਚੋਣ ਪੰਜ ਪੜਾਵਾਂ ਅਨੁਸਾਰ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਉਨ੍ਹਾਂ ਦੇ ਹੁਣ ਤੱਕ ਦੇ ਸਰਵਿਸ ਰਿਕਾਰਡ ਨੂੰ ਦੇਖਿਆ ਜਾਵੇਗਾ। ਦੂਜੇ ਪੜਾਅ ਵਿੱਚ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ। ਤੀਜੇ ਪੜਾਅ ਵਿੱਚ, ਉਮੀਦਵਾਰ ਦਾ ਸਰੀਰਕ ਮਿਆਰੀ ਟੈਸਟ ਹੋਵੇਗਾ। ਇਸ ਤੋਂ ਬਾਅਦ, ਚੌਥੇ ਪੜਾਅ ਵਿੱਚ, ਸਰੀਰਕ ਕੁਸ਼ਲਤਾ ਟੈਸਟ ਅਤੇ ਅੰਤ ਵਿੱਚ ਉਮੀਦਵਾਰ ਦੇ ਮੈਡੀਕਲ ਟੈਸਟ ਤੋਂ ਬਾਅਦ, ਯੋਗ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।ਭਰਤੀ ਲਈ ਸਰੀਰਕ ਮਿਆਰੀ ਉਚਾਈ

ਮਰਦ - 170 ਸੈ.ਮੀ

ਔਰਤ - 157 ਸੈ.ਮੀ

ਛਾਤੀ (ਪੁਰਸ਼) - 80-85 ਸੈ.ਮੀ

ਇਸ ਤਰ੍ਹਾਂ ਲਾਗੂ ਕਰੋ

ਉਮੀਦਵਾਰ cisf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਕਦਮ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਗਏ ਹਨ।

PUNJAB ELECTION 2022: ਭਗਵੰਤ ਮਾਨ ਨੇ ਚੋਣ ਕਮਿਸ਼ਨ ਤੋਂ ਕੀਤੀ ਮੰਗ, ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਇੱਕ ਹਫ਼ਤਾ ਬਾਅਦ ਚੋਣਾਂ ਕਰਵਾਈਆਂ ਜਾਣ

 ਭਗਵੰਤ ਮਾਨ ਨੇ ਚੋਣ ਕਮਿਸ਼ਨ ਤੋਂ ਕੀਤੀ ਮੰਗ, ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਇੱਕ ਹਫ਼ਤਾ ਬਾਅਦ ਚੋਣਾਂ ਕਰਵਾਈਆਂ ਜਾਣ

PUNJAB ELECTION POSTPONE : ਰਵਿਦਾਸੀਆ ਸਮਾਜ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਨੂੰ ਲੈਕੇ ਧਰਨਾ


ਜਲੰਧਰ 17 ਜਨਵਰੀ

 ਰਵਿਦਾਸੀਆ ਸਮਾਜ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕਰ ਰਿਹਾ ਹੈ। ਇਸੇ ਲੜੀ ਤਹਿਤ 17 ਜਨਵਰੀ ਦਿਨ ਸੋਮਵਾਰ ਨੂੰ ਰਵਿਦਾਸੀਆ ਸਮਾਜ ਵੱਲੋਂ ਨੈਸ਼ਨਲ ਹਾਈਵੇ ਪੀਏਪੀ ਚੌਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰਵਿਦਾਸੀਆ ਸਮਾਜ ਵੱਲੋਂ ਧਰਨੇ ਦੀ ਖ਼ਬਰ ਨੂੰ ਲੈ ਕੇ ਪੀਏਪੀ ਚੌਕ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ। ਪੁਲੀਸ ਅਨੁਸਾਰ ਧਰਨਾ ਕਿਸੇ ਵੀ ਕੀਮਤ ’ਤੇ ਨਹੀਂ ਲੱਗਣ ਦਿੱਤਾ ਜਾਵੇਗਾ। ਫਿਲਹਾਲ 10.30 ਤੱਕ ਕੋਈ ਵੀ ਧਰਨਾਕਾਰੀ ਪੀਏਪੀ ਚੌਕ ਨਹੀਂ ਪੁੱਜਿਆ ਸੀ। ਕਰੀਬ 11 ਵਜੇ ਰਵਿਦਾਸੀਆ ਭਾਈਚਾਰੇ ਦੇ ਲੋਕ ਪੁੱਜੇ ਅਤੇ ਧਰਨਾ ਸ਼ੁਰੂ ਕਰ ਦਿੱਤਾ।
ਇਸ ਮਾਮਲੇ ਸਬੰਧੀ ਰਵਿਦਾਸੀਆ ਸਮਾਜ ਵੱਲੋਂ 10 ਜਨਵਰੀ ਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਨਾਲ-ਨਾਲ ਅਲਟੀਮੇਟਮ ਵੀ ਦਿੱਤਾ ਗਿਆ ਸੀ। ਜਿਸ ਤਹਿਤ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ 'ਤੇ 17 ਜਨਵਰੀ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਗਿਆ | ਜਿਸ ਕਾਰਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਜਾਵੇਗਾ।ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਨਾਲ-ਨਾਲ 13 ਫਰਵਰੀ ਨੂੰ ਬਨਾਰਸ ਵਿਖੇ ਰਵਿਦਾਸੀਆ ਭਾਈਚਾਰਕ ਸਾਂਝ ਦੇ ਕੀਤੇ ਜਾ ਰਹੇ ਸਮਾਗਮ ਬਾਰੇ ਵੀ ਜਾਣਕਾਰੀ ਦਿੱਤੀ | ਰਵਿਦਾਸੀਆ ਸਮਾਜ ਪ੍ਰਕਾਸ਼ ਉਤਸਵ ਮਨਾਉਣ ਵਿੱਚ ਰੁੱਝੇ ਹੋਣ ਕਾਰਨ ਸਮੂਹ ਚੋਣਾਂ ਵਿੱਚ ਕਿਸੇ ਵੀ ਰੂਪ ਵਿੱਚ ਭਾਗ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੇ ਬਾਵਜੂਦ ਚੋਣਾਂ ਦੀ ਤਰੀਕ ਨਹੀਂ ਬਦਲੀ ਗਈ। ਆਪਣੀ ਮਜਬੂਰੀ ਕਾਰਨ ਇਹ ਕਦਮ ਚੁੱਕਣਾ ਪਿਆ ਹੈ।

PUNJAB ELECTION POSTPONE;ਚੋਣ ਕਮਿਸ਼ਨ ਵੱਲੋਂ ਚੋਣਾਂ ਮੁਲਤਵੀ ਕਰਨ ਦੀ ਅਪੀਲ 'ਤੇ ਬੈਠਕ ਅੱਜ

ਨਵੀਂ ਦਿੱਲੀ,17 ਜਨਵਰੀ 2022;  ਚੋਣ ਕਮਿਸ਼ਨ ਸੋਮਵਾਰ ਨੂੰ ਦਿੱਲੀ 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ ਕਰਨ ਦੀ ਅਪੀਲ 'ਤੇ ਵਿਚਾਰ ਕਰੇਗਾ। ਅਜਿਹੀਆਂ ਅਪੀਲਾਂ ਰਾਜ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੀਤੀਆਂ ਹਨ, ਜਿਨ੍ਹਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਸ਼ਾਮਲ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਰਾਜ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਤੋਂ ਅੱਗੇ ਵਧਾ ਦਿੱਤੀਆਂ ਜਾਣ।

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਅੱਜ ਚੋਣ ਕਮਿਸ਼ਨ 'ਤੇ ਟਿਕੀਆਂ ਹੋਣਗੀਆਂ। ਰਾਜ ਵਿੱਚ ਭਾਜਪਾ ਦੇ ਜਨਰਲ ਸਕੱਤਰ ਵੱਲੋਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਹੈ। ਸੂਬੇ ਦੀ ਲਗਭਗ 32 ਫੀਸਦੀ ਆਬਾਦੀ ਗੁਰੂ ਰਵਿਦਾਸ ਦੀ ਪੂਜਾ ਕਰਦੀ ਹੈ। ਹਰ ਸਾਲ ਰਾਜ ਦੇ ਜ਼ਿਆਦਾਤਰ ਲੋਕ ਇਸ ਸ਼ੁਭ ਮੌਕੇ 'ਤੇ ਵਾਰਾਣਸੀ ਆਉਂਦੇ ਹਨ। ਅਜਿਹੇ 'ਚ ਜ਼ਿਆਦਾਤਰ ਲੋਕ ਸੂਬੇ ਦੀਆਂ ਚੋਣਾਂ 'ਚ ਹਿੱਸਾ ਨਹੀਂ ਲੈ ਸਕਣਗੇ। ਪਾਰਟੀ ਦੀ ਤਰਫੋਂ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਚੋਣਾਂ ਸਮੇਂ ਲੱਖਾਂ ਲੋਕਾਂ ਦੀ ਗੈਰ ਹਾਜ਼ਰੀ ਠੀਕ ਨਹੀਂ ਹੋਵੇਗੀ। ਗੁਰੂ ਰਵਿਦਾਸ ਜਯੰਤੀ 'ਤੇ ਵਾਰਾਣਸੀ ਜਾਣ ਵਾਲੇ ਲੋਕ ਚੋਣਾਂ ਦਾ ਹਿੱਸਾ ਨਹੀਂ ਬਣ ਸਕਣਗੇ। ਇਸ ਲਈ ਇਸ ਚੋਣ ਦੀ ਤਰੀਕ ਵਧਾਈ ਜਾਵੇ।

ਵੱਡੀ ਖ਼ਬਰ: ਅਕਾਲੀ ਆਗੂ ਵਿਸ਼ਨੂੰ ਸ਼ਰਮਾ ਕਾਂਗਰਸ 'ਚ ਸ਼ਾਮਲ, ਨਵਜੋਤ ਸਿੱਧੂ ਦਾ ਪਾਰਟੀ 'ਚ ਸਵਾਗਤ

 ਵੱਡੀ ਖ਼ਬਰ: ਅਕਾਲੀ ਆਗੂ ਵਿਸ਼ਨੂੰ ਸ਼ਰਮਾ ਕਾਂਗਰਸ 'ਚ ਸ਼ਾਮਲ, ਨਵਜੋਤ ਸਿੱਧੂ ਦਾ ਪਾਰਟੀ 'ਚ ਸਵਾਗਤਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਪਟਿਆਲਾ ਦੇ ਸਾਬਕਾ ਮੇਅਰ ਅਤੇ ਸੀਨੀਅਰ ਅਕਾਲੀ ਆਗੂ ਵਿਸ਼ਨੂੰ ਸ਼ਰਮਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਦੱਸ ਦੇਈਏ ਕਿ ਵਿਸ਼ਨੂੰ ਸ਼ਰਮਾ ਕੁਝ ਸਾਲ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਸਨ।


6TH PAY COMMISSION: DOWNLOAD ALL OFFICIAL NOTIFICATION HERE 

PSEB TERM 2: DOWNLOAD SYLLABUS, MODEL TEST PAPER HERE


ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

 ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਪਦਮ ਵਿਭੂਸ਼ਣ ਪੁਰਸਕਾਰ ਜੇਤੂ ਬਿਰਜੂ ਮਹਾਰਾਜ (83) ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਦੇ ਸਾਕੇਤ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਗਾਇਕਾ ਮਾਲਿਨੀ ਅਵਸਥੀ ਅਤੇ ਅਦਨਾਨ ਸਾਮੀ ਨੇ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਬਿਰਜੂ ਮਹਾਰਾਜ ਦੀ ਪੋਤੀ ਰਾਗਿਨੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਮਹੀਨੇ ਤੋਂ ਇਲਾਜ ਚੱਲ ਰਿਹਾ ਸੀ। ਬੀਤੀ ਰਾਤ ਲਗਭਗ 12:15-12:30 ਉਸ ਨੂੰ ਅਚਾਨਕ ਸਾਹ ਚੜ੍ਹਿਆ; ਜਿਸ ਤੋਂ ਬਾਅਦ ਉਸ ਨੂੰ 10 ਮਿੰਟ ਦੇ ਅੰਦਰ ਹਸਪਤਾਲ ਲਿਆਂਦਾ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Read more: 

BOARD EXAM OFFLINE / RESULT MAY BE DECLARED ON FIRST TERM BASIS 


CORONA CASES IN PUNJAB : SEE DISTT WISE CASES 

25 ਜਨਵਰੀ ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ : ਪੰਜਾਬ ਸਰਕਾਰ

ਪੰਜਾਬ ਸਰਕਾਰ ਵਲੋ ਅੱਜ 15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

LATEST NEWS PUNJAB SCHOOL EDUCATION READ HERE

 ਜਾਰੀ ਨਵੇ ਹੁਕਮਾਂ ਵਿਚ ਕਿਹਾ ਗਿਆ ਹੈ ਸਮੂਹ ਵਿਦਿਅਕ ਅਦਾਰੇ ਪਹਿਲਾਂ 15 ਜਨਵਰੀ ਤੱਕ ਬੰਦ ਸਨ ਅਤੇ ਹੁਣ ਵਿਦਿਅਕ ਅਦਾਰੇ 25 ਜਨਵਰੀ ਤੱਕ ਬੰਦ ਰਹਿਣਗੇ। 

ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਵਿੱਚ  ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਹਾਜਰ ਹੋਣ ਦੇ ਆਦੇਸ ਦਿੱਤੇ ਗਏ ਸਨ, ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਉਣ ਲਈ ਕਿਹਾ ਗਿਆ ਸੀ। ਇਹਨਾਂ ਹੁਕਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਅਧਿਆਪਕ ਆਮ ਦਿਨਾਂ ਵਾਂਗ ਸਕੂਲ ਆਉਣਗੇ।

6TH PAY COMMISSION: DOWNLOAD ALL OFFICIAL NOTIFICATION HERE 

PSEB TERM 2: DOWNLOAD SYLLABUS, MODEL TEST PAPER HERE


ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ’ਚ ਕੋਵਿਡ-19 ਦੇ ਬਚਾਅ ਸਬੰਧੀ ਪਾਬੰਦੀਆਂ ਨੂੰ 25 ਜਨਵਰੀ ਤੱਕ ਵਧਾਇਆ

 ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ’ਚ ਕੋਵਿਡ-19 ਦੇ ਬਚਾਅ ਸਬੰਧੀ ਪਾਬੰਦੀਆਂ ਨੂੰ 25 ਜਨਵਰੀ ਤੱਕ ਵਧਾਇਆ

-ਸਮਾਜਿਕ ਤੇ ਰਾਜਨੀਤਿਕ ਇਕੱਠ ਲਈ 50 ਪ੍ਰਤੀਸ਼ਤ ਸਮਰੱਥਾ ਨਾਲ ਇਨਡੋਰ 50 ਅਤੇ ਆਊਟਡੋਰ 100 ਵਿਅਕਤੀਆਂ ਦੀ ਹੋਵੇਗੀ ਆਗਿਆ

-ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਗੰਭੀਰਤਾ ਨੂੰ ਲੈਂਦੇ ਹੋਏ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 16 ਜਨਵਰੀ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ 1973 ਦੀ ਧਾਰਾ 144 ਸੀ.ਆਰ.ਪੀ.ਸੀ. ਅਤੇ ਆਪਦਾ ਪ੍ਰਬੰਧਨ ਐਕਟ-2005 ਤਹਿਤ ਕੋਵਿਡ-19 ਦੇ ਵੇਰੀਐਂਟ ਓਮੀਕਰੋਨ ਦੀ ਗੰਭੀਰਤਾ ਨੂੰ ਲੈਂਦੇ ਹੋਏ ਆਪਣੇ 28 ਦਸੰਬਰ 2021 ਅਤੇ 4 ਜਨਵਰੀ 2022 ਦੇ ਹੁਕਮਾਂ ਨੂੰ 15 ਜਨਵਰੀ ਤੋਂ 25 ਜਨਵਰੀ 2022 ਤੱਕ ਵਧਾ ਦਿੱਤਾ ਹੈ। ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਉਨ੍ਹਾਂ ਨੂੰ ਵਧੇਰੇ ਸਾਵਧਾਨੀਆਂ ਅਪਨਾਉਣ ਦੀ ਜ਼ਰੂਰਤ ਹੈ। ਇਸ ਲਈ ਬਾਲਗ ਵਿਅਕਤੀ ਜਿਨ੍ਹਾਂ ਨੇ ਹੁਣ ਤੱਕ ਕੋਵਿਡ ਬਚਾਅ ਸਬੰਧੀ ਵੈਕਸੀਨ ਦੀ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਉਹ ਘਰਾਂ ਵਿਚ ਹੀ ਰਹਿਣਗੇ ਅਤੇ ਉਹ ਵਿਅਕਤੀ ਕਿਸੇ ਵੀ ਜਨਤਕ ਸਥਾਨ, ਬਾਜ਼ਾਰ, ਧਾਰਮਿਕ ਸਥਾਨ ਅਤੇ ਪਬਲਿਕ ਟਰਾਂਸਪੋਰਟ ਆਦਿ ਸਥਾਨਾਂ ’ਤੇ ਨਹੀਂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ਜਿਵੇਂ ਕਿ ਸਬਜ਼ੀ ਮੰਡੀ, ਦਾਣਾ ਮੰਡੀ, ਪਬਲਿਕ ਟਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਜ਼, ਸ਼ਾਪਿੰਗ ਕੰਪਲੈਕਸ, ਹੱਟਸ, ਲੋਕਲ ਮਾਰਕੀਟ ਅਤੇ ਹੋਰ ਇਸ ਤਰ੍ਹਾਂ ਦੇ ਸਥਾਨ ’ਤੇ ਜਾਣ ਲਈ ਦੋਵੇਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ ਨੂੰ ਹੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਵੀ ਆਗਿਆ ਹੋਵੇਗੀ।ਜ਼ਿਲ੍ਹਾ ਮੈਜਿਸਟਰੇਟ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ, ਬੋਰਡ, ਕਾਰਪੋਰੇਸ਼ਨ ਦਫ਼ਤਰਾਂ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਨੂੰ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਆਗਿਆ ਹੋਵੇਗੀ। ਹੋਟਲ, ਬਾਰ, ਰੈਸਟੋਰੈਂਟ, ਮਾਲ ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ, ਫਿਟਨੈਸ ਕੇਂਦਰ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਆਗਿਆ ਹੋਵੇਗੀ। ਇਸ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਬੈਂਕਾਂ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਨਹੀਂ ਹੈ, ਨੂੰ ਆਗਿਆ ਹੋਵੇਗੀ। ਇਸ ਤੋਂ ਇਲਾਵਾ ਏ.ਸੀ. ਬੱਸਾਂ ਸਿਰਫ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲ ਸਕਣਗੀਆਂ। ਸਮਾਜਿਕ ਅਤੇ ਰਾਜਨੀਤਿਕ ਇਕੱਠ ਲਈ ਇਨਡੋਰ 50 ਅਤੇ ਆਊਟਡੋਰ ਲਈ 100 ਵਿਅਕਤੀਆਂ ਦੀ ਇਜਾਜ਼ਤ ਹੋਵੇਗੀ। ਸਥਾਨ ਦੇ ਹਿਸਾਬ ਨਾਲ 50 ਫੀਸਦੀ ਤੱਕ ਇਕੱਠ ਦੀ ਆਗਿਆ ਹੋਵੇਗੀ। ਇਹ ਇਕੱਠ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਤਹਿਤ ਹੋਵੇਗਾ।

ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 84 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ। ਇਸ ਤਰ੍ਹਾਂ ਜਿਸ ਵਿਅਕਤੀ ਨੇ ਕੋਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 28 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਟੇਟਸ ਚੈਕ ਕਰਨ ਲਈ ਦੂਜੀ ਡੋਜ਼ ਦਾ (ਹਾਰਡ ਜਾਂ ਸਾਫਟ ਕਾਪੀ) ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ। ਪਹਿਲਾ ਸਰਟੀਫਿਕੇਟ ਚੈਕ ਕਰਕੇ ਦੇਖਿਆ ਜਾ ਸਕਦਾ ਹੈ ਕਿ ਦੂਜੀ ਡੋਜ਼ ਕਦੋਂ ਤੱਕ ਲੱਗਣ ਵਾਲੀ ਹੈ। ਜਿਸ ਵਿਅਕਤੀ ਕੋਲ ਸਮਾਰਟ ਫੋਨ ਨਹੀਂ ਹੈ, ਉਹ ਕੋਵਿਨ ਪੋਰਟਲ ਵਲੋਂ ਵੈਕਸੀਨ ਲੱਗਣ ਤੋਂ ਬਾਅਦ ਜੋ ਮੈਸੇਜ ਭੇਜਿਆ ਜਾਂਦਾ ਹੈ, ਉਸ ਨੂੰ ਸੰਭਾਲ ਕੇ ਰੱਖਣ ਅਤੇ ਜ਼ਰੂਰਤ ਪੈਣ ’ਤੇ ਦਿਖਾ ਸਕਦਾ ਹੈ। ਅਰੋਗਿਆ ਸੇਤੂ ਐਪ ਰਾਹੀਂ ਵੈਕਸੀਨੇਸ਼ਨ ਦਾ ਸਟੇਟਸ ਚੈਕ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਦੀ ਪਾਲਣਾ ਜਿਵੇਂ ਕਿ ਦੋ ਗਜ਼ ਦੀ ਸਮਾਜਿਕ ਦੂਰੀ, ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇਗਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖਿਲਾਫ਼ ਸਖਤੀ ਅਪਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਕਰੋਨਾ ਪਾਬੰਦੀਆਂ: ਵਿੱਦਿਅਕ ਅਦਾਰੇ ਨਹੀਂ ਖੁੱਲਣਗੇ , ਨਵੀਆਂ ਹਦਾਇਤਾਂ 25 ਨੂੰ

 ਪੰਜਾਬ ਸਰਕਾਰ ਵਲੋ  15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

 

LATEST NEWS ABOUT  PUNJAB SCHOOL 

 ਪੰਜਾਬ ਸਰਕਾਰ ਵਲੋਂ ਜਾਰੀ ਨਵੇ ਹੁਕਮਾਂ ਵਿਚ ਕਿਹਾ ਗਿਆ ਹੈ ਸਮੂਹ ਵਿਦਿਅਕ ਅਦਾਰੇ ਪਹਿਲਾਂ 15 ਜਨਵਰੀ ਤੱਕ ਬੰਦ ਸਨ ਅਤੇ ਹੁਣ ਵਿਦਿਅਕ ਅਦਾਰੇ 25 ਜਨਵਰੀ ਤੱਕ ਬੰਦ ਰਹਿਣਗੇ। 

Read more: 

BOARD EXAM OFFLINE / RESULT MAY BE DECLARED ON FIRST TERM BASIS 


CORONA CASES IN PUNJAB : SEE DISTT WISE CASES 

ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਹਾਜਰ ਹੋਣ ਦੇ ਆਦੇਸ ਦਿੱਤੇ ਗਏ ਸਨ, ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਉਣ ਲਈ ਕਿਹਾ ਗਿਆ ਸੀ। ਇਹਨਾਂ ਹੁਕਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਅਧਿਆਪਕ ਆਮ ਦਿਨਾਂ ਵਾਂਗ ਸਕੂਲ ਆਉਣਗੇ। ਅੱਜ ਯਾਨੀ 17 ਜਨਵਰੀ ਨੂੰ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ ।


25 ਜਨਵਰੀ ਨੂੰ ਵਿਦਿਆਰਥੀਆਂ ਲਈ ਸਕੂਲਾਂ ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਜਾਵੇਗਾ। ਪ੍ਰੰਤੂ ਜਿਸ ਹਿਸਾਬ ਨਾਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਸਕੂਲਾਂ ਨੂੰ ਮੁੜ ਖੋਲ੍ਹਣ ਲਈ ਸਰਕਾਰ ਜੋਖ਼ਮ ਨਹੀਂ ਲੈ ਸਕਦੀ। 


PUNJAB ELECTION 2022: ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਬਣਾਏ ਜਾਣਗੇ ਚੋਣ ਮਿੱਤਰ

 ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਬਣਾਏ ਜਾਣਗੇ ਚੋਣ ਮਿੱਤਰ

PUNJAB ELECTION 2022 READ ALL LATEST NEWS HERE


- ਪੰਜਾਬ ਵਿੱਚੋਂ ਜਿ਼ਲ੍ਹੇ ’ਚ ਪਹਿਲੀ ਵਾਰ ਹੋਵੇਗੀ ਵੋਟਾਂ ਵਾਲੀ ਭੈਣ

- ਜਿ਼ਲ੍ਹੇ ਦੇ 21 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਮਾਡਲ ਪੋਲਿੰਗ ਸਟੇਸ਼ਨ

- 423 ਲੋਕੇਸ਼ਨਾਂ ’ਤੇ ਬਣਾਏ ਗਏ ਹਨ 570 ਪੋਲਿੰਗ ਬੂਥ

ਫ਼ਤਹਿਗੜ੍ਹ ਸਾਹਿਬ, 16 ਜਨਵਰੀ: 

 ਵਿਧਾਨ ਸਭਾ ਚੋਣਾਂ 2022 ਦੌਰਾਨ ਵੋਟਰਾਂ ਦੀ ਸਹੂਲਤ ਲਈ ਪਹਿਲੀ ਵਾਰ ਚੋਣ ਮਿੱਤਰ ਬਣਾਏ ਗਏ ਹਨ ਹਰੇਕ ਮਿੱਤਰ ਨੂੰ 50 ਘਰ ਦਿੱਤੇ ਗਏ ਹਨ ਜਿਨ੍ਹਾਂ ਦੀਆਂ ਵੋਟਾਂ ਪਾਉਣੀਆਂ ਯਕੀਨੀ ਬਣਾਉਣ ਤੋਂ ਇਲਾਵਾ ਇਹ ਚੋਣ ਮਿੱਤਰ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਵੀ ਜਾਗਰੂਕ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਜਿ਼ਲ੍ਹੇ ਵਿੱਚ ਪਹਿਲੀ ਵਾਰ ਚੋਣਾਂ ਵਾਲੀ ਭੈਣ ਵੀ ਬਣਾਈ ਗਈ ਹੈ ਜੋ ਕਿ ਬਜ਼ੁਰਗਾਂ ਤੇ ‌ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਵਿੱਚ ਮਦਦ ਕਰਨ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਵੀ ਕਰੇਗੀ। ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿ਼ਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਪੋਲਿੰਗ ਬੂਥ ਮਹਿਲਾਵਾਂ ਲਈ ਵੱਖਰਾ ਬਣਾਇਆ ਜਾਵੇਗਾ ਜਿਥੇ ਕਿ ਪੋਲਿੰਗ ਸਟਾਫ ਵੀ ਮਹਿਲਾਵਾਂ ਹੀ ਹੋਣਗੀਆਂ ਅਤੇ ਇਨ੍ਹਾਂ ਪੋਲਿੰਗ ਬੂਥਾਂ ’ਤੇ ਔਰਤਾਂ ਦੀ ਸਹੂਲਤ ਦੇ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਦਿਵਿਆਂਗ ਵੋਟਰਾਂ ਲਈ ਵੀ ਹਰੇਕ ਹਲਕੇ ਵਿੱਚ ਇੱਕ-ਇੱਕ ਸਪੈਸ਼ਲ ਪੋਲਿੰਗ ਬੂਥ ਬਣਾਇਆ ਜਾਵੇਗਾ ਜਿਥੇ ਕਿ ਦਿਵਿਆਂਗ ਵੋਟਰਾਂ ਦੀ ਸਹੂਲਤ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। 

Breaking news: 

 ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜਿ਼ਲ੍ਹੇ ਦੇ 21 ਪੋਲਿੰਗ ਸਟੇਸ਼ਨ ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਿਥੇ ਕਿ ਸ਼ਾਮਿਆਨਾ ਲਗਾਉਣ ਤੋਂ ਇਲਾਵਾ ਗੁਬਾਰੇ, ਸਜ਼ਾਵਟੀ ਗੇਟ ਬਣਾਉਣ ਤੋਂ ਇਲਾਵਾ ਹੋਰ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਸ ਵਾਰ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਤੇ ਦਿਵਿਆਂਗ ਵੋਟਰਾਂ ਨੂੰ ਇੱਕ ਨਵੀਂ ਸਹੂਲਤ ਦਿੱਤੀ ਹੈ ਜਿਸ ਅਨੁਸਾਰ ਅਗਰ ਇਹ ਵੋਟਰ ਪੋਲਿੰਗ ਸਟੇਸ਼ਨ ਤੱਕ ਨਹੀਂ ਜਾ ਸਕਦੇ ਤਾਂ ਇਹ ਆਪਣੇ ਘਰ ਤੋਂ ਹੀ ਬੈਲਟ ਪੇਪਰ ਨਾਲ ਵੋਟ ਪਾ ਸਕਣਗੇ। ਇਸ ਲਈ ਇਨ੍ਹਾਂ ਨੂੰ ਆਪਣੇ ਬੂਥ ਲੈਵਲ ਅਫਸਰ ਪਾਸ ਲਿਖਤੀ ਦੇਣਾ ਹੋਵੇਗਾ ਜਿਸ ਉਪਰੰਤ ਇਨ੍ਹਾਂ ਦੀ ਵੋਟ ਬੈਲਟ ਪੇਪਰ ਨਾਲ ਵੀ ਪਵਾਈ ਜਾ ਸਕੇਗੀ। ਉਨ੍ਹਾਂ ਜਿ਼ਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣਾ ਅਤੇ ਉਸ ਦਾ ਇਸਤੇਮਾਲ ਕਰਨਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਇਹ ਸਾਡੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ ਇਸ ਲਈ ਹਰੇਕ ਨਾਗਰਿਕ ਨੂੰ ਇਹ ਜਿੰਮੇਵਾਰੀ ਸਮਝਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। 

-

ਬੋਰਡ ਪ੍ਰੀਖਿਆਵਾਂ ਹੋਣਗੀਆਂ ਆਫਲਾਈਨ ।। ਟਰਮ 01 ਦੇ ਆਧਾਰ ਤੇ ਵੀ ਨਤੀਜਿਆਂ ਨੂੰ ਐਲਾਨਣ ਦੀ ਯੋਜਨਾ।।

 CBSE TERM 2 EXAM WILL BE OFFLINE 

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Cbse) ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਟਰਮ ਦੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਦੀ ਯੋਜਨਾ ਹੈ। ਇਸ ਲਈ CBSE  ਨੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕਰੋਨਾ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਹਨ ਤਾਂ ਟਰਮ-1 ਪ੍ਰੀਖਿਆਵਾਂ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। 


Central board of school education ( CBSE)  ਨੇ ਸਕੂਲਾਂ ਨੂੰ 15 ਜਨਵਰੀ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਟਰਮ 2 ਦੀਆਂ ਮਾਰਚ ਅਪਰੈਲ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਆਫਲਾਈਨ ( OFFLINE)  ਕਰਵਾਈਆਂ ਜਾਣਗੀਆਂ ਜਿਸ ਲਈ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ ਤੇ ਬੋਰਡ ਨੇ ਇਨ੍ਹਾਂ  ਸੈੰਪਲ ਪੇਪਰਾਂ  ਤੋਂ ਇਲਾਵਾ ਅੰਕਾਂ ਦਾ ਵੇਰਵਾ ਦੀ ਆਪਣੀ ਵੈਬਸਾਈਟ ਤੇ ਸਾਂਝਾ ਕਰ ਦਿੱਤਾ ਹੈ।

Breaking news: 

 CBSE ਵਲੋਂ ਜਾਰੀ ਪੱਤਰ  ਸਪਸ਼ਟ ਕੀਤਾ ਗਿਆ ਹੈ ਕਿ ਸਿਹਤ ਮਾਹਰਾਂ ਨੇ ਦੱਸਿਆ ਹੈ ਕਿ ਕਰੋਨਾ ਲਾਗ ਦੀ ਤੀਜੀ ਲਹਿਰ ਨੁਕਸਾਨਦਾਇਕ ਨਹੀਂ ਹੋਵੇਗੀ, ਇਸ ਲਈ ਇਹ ਪ੍ਰੀਖਿਆਵਾਂ ਤੈਅ ਸਮੇਂ 'ਤੇ ਹੀ ਹੋਣਗੀਆਂ।  ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਟਰਮ 2 ਦੀ ਪ੍ਰੀਖਿਆ ਨਹੀਂ ਦੇਣਗੇ, ਉਨ੍ਹਾਂ ਦੇ ਨਤੀਜੇ ਟਰਮ-1 ਦੇ ਆਧਾਰ 'ਤੇ ਐਲਾਨ ਦਿੱਤੇ ਜਾਣਗੇ।

 ਪੱਤਰ ਵਿਚ ਕਿਹਾ ਗਿਆ ਹੈ ਕਿ ਟਰਮ- 2 ਦੀ ਪ੍ਰੀਖਿਆ ਵਿਸਥਾਰਤ ਸਵਾਲਾਂ (subjective questions)  ਦੇ ਜਵਾਬਾਂ ਆਧਾਰਿਤ ਹੋਵੇਗੀ ਜਿਸ ਦਾ ਸਮਾਂ ਦੋ ਘੰਟੇ ਹੋਵੇਗਾ ਜਦਕਿ ਟਰਮ-1 ਦੀ ਪ੍ਰੀਖਿਆ ਦਾ ਸਮਾਂ 90 ਮਿੰਟ ਸੀ। 


CBSE ਦੀ ਯੋਜਨਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਲਾਗੂ ਕੀਤੀ ਜਾ ਸਕਦੀ ਹੈ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ,CBSE ਦੀਆਂ ਯੋਜਨਾਵਾਂ ਨੂੰ ਇਸ ਤੋਂ ਪਹਿਲਾਂ ਵੀ ਲਾਗੂ ਕੀਤਾ ਗਿਆ ਹੈ ।

PSTET FINAL ANSWER KEY: ਪੀ-ਟੈਟ ਦੀ ਫਾਈਨਲ ਉੱਤਰ ਕੁੰਜੀ ਅੱਜ ਹੋਵੇਗੀ ਜਾਰੀ, ਇਥੇ ਕਰੋ ਡਾਊਨਲੋਡ

 PSTET OFFICIAL FINAL ANSWER KEY OUT TODAY 

ਪੀ-ਟੈਂਟ ਦੀ ਫਾਈਨਲ  ਉੱਭਰ ਕੁੰਜੀ ਅੱਜ ਹੋਵੇਗੀ ਜਾਰੀ 


MOHALI 17  ਜਨਵਰੀ , 
 ਸਿੱਖਿਆ ਵਿਭਾਗ ਪੰਜਾਬ ਵਲੋਂ 24 ਦਸੰਬਰ 2021 ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀ-ਟੈਂਟ) ਦੀ ਫਾਈਨਲ ਉੱਤਰ ਕੁੰਜੀ ਸੋਮਵਾਰ ਨੂੰ ਜਾਰੀ ਕੀਤੀ ਜਾਵੇਗੀ।

Breaking news: 

 ਸਿੱਖਿਆ ਵਿਭਾਗ ਨੇ 4 ਜਨਵਰੀ ਨੂੰ ਪੀ-ਟੈਂਟ ( PSTET-2021) ਦੀ ਆਰਜ਼ੀ ਉੱਤਰ ਭੇਜੀ ਜਾਰੀ ਕਰ ਦਿੱਤੀ ਸੀ।ਉਮੀਦਵਾਰਾਂ ਦੇ ਇਤਰਾਜ਼ਾਂ ਬਾਰੇ 8 ਤੋਂ 16 ਜਨਵਰੀ ਤਕ ਘੋਖ ਕਰਨ ਤੋਂ ਬਾਅਦ ਸੋਮਵਾਰ ਨੂੰ ਫਾਈਨਲ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ PSTET ਦਾ ਫਾਈਨਲ ਨਤੀਜਾ 24 ਜਨਵਰੀ ਨੂੰ ਐਲਾਨਿਆ ਜਾਵੇਗਾ।

IMPORTANT LINKS: 

RECENT UPDATES

Today's Highlight