Saturday, 15 January 2022

SCHOOL CLOSED: ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਖੋਲਣ ਦਾ ਫੈਸਲਾ ਹੁਣ 25 ਜਨਵਰੀ ਨੂੰ ਪੰਜਾਬ ਵਿਚ ਕਰੋਨਾ ਦੇ ਲਗਾਤਾਰ ਕੇਸਾਂ ਵਿੱਚ ਵਾਧਾ ਹੋਇਆ ਹੈ। ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਮੂਹ ਸਕੂਲਾਂ ਵਿੱਚ ਛੁਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀਆਂ 25 ਜਨਵਰੀ ਤੱਕ ਕੀਤੀਆਂ ਹਨ।


 ਪੰਜਾਬ ਸਰਕਾਰ ਵੱਲੋਂ  15 ਜਨਵਰੀ ਨੂੰ ਵਿਦਿਆਰਥੀਆਂ ਲਈ ਸਕੂਲਾਂ ਨੂੰ   ਮੁੜ ਬੰਦ ਰੱਖਣ ਦਾ  ਫੈਸਲਾ ਕੀਤਾ ਗਿਆ । ਕਰੋਨਾ ਦੇ ਕੇਸਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਧ ਰਹੀ ਹੈ, 14 ਜਨਵਰੀ ਨੂੰ ਵੀ ਪੰਜਾਬ ਵਿੱਚ  7700ਦੇ ਕਰੀਬ  ਕਰੋਨਾ ਪਾਜ਼ਿਟਿਵ ਮਰੀਜ਼ ਪਾਏ ਗਏ ਹਨ। ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਖੋਲਣ ਦਾ ਫੈਸਲਾ 25 ਜਨਵਰੀ ਨੂੰ ਕਰੇਗੀ।  


ਇਸ ਸਬੰਧੀ ਹੁਕਮ ਜਾਰੀ ਕੀਤੇ ਹਨ ਅਪਲੋਡ ਕਰ ਦਿੱਤੇ ਗਏ ਹਨ, ਪੜ੍ਹਨ ਲਈ ਇੱਥੇ ਕਲਿੱਕ ਕਰੋ।


PUNJAB ELECTION 2022: ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਡ ਸੋਅ ਤੇ 22 ਜਨਵਰੀ ਤੱਕ ਲਗਾਈ ਪਾਬੰਦੀ

 

CORONA BREAKING: ਪੰਜਾਬ ਸਰਕਾਰ ਵੱਲੋਂ 25 ਜਨਵਰੀ ਤੱਕ ਕਰੋਨਾ ਪਾਬੰਦੀਆਂ ਲਾਗੂ

 

Download complete covid restrictions here

BIG BREAKING: ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ ਲਗਾਈਆਂ ਕਰੋਨਾ ਪਾਬੰਦੀਆਂ

 ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ ਨੂੰ ਲੈ ਕੇ ਸਰਕਾਰ ਹਰਕਤ 'ਚ ਆ ਗਈ ਹੈ। ਇਸ ਕਾਰਨ ਪਹਿਲਾਂ ਵੀ ਕਈ ਰਾਜਾਂ ਵਿੱਚ ਲੌਕਡਾਊਨ ਲਗਾਇਆ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਨੇ ਵੀ ਓਮਾਈਕਰੋਨ ਦੇ ਕਾਰਨ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ 15 ਜਨਵਰੀ 2022 ਤੋਂ ਲਾਗੂ ਹੋਣਗੇ।


ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰਫ ਉਹ ਵਿਅਕਤੀ ਜਿਸ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਨੂੰ ਜਨਤਕ ਸਥਾਨਾਂ, ਧਾਰਮਿਕ ਸਥਾਨਾਂ, ਸਬਜ਼ੀ ਮੰਡੀਆਂ, ਜਨਤਕ ਆਵਾਜਾਈ, ਸ਼ਾਪਿੰਗ ਮਾਲਾਂ ਆਦਿ ਵਿੱਚ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਸਾਰੇ ਸਰਕਾਰੀ/ਮੰਡਲ/ਕਾਰਪੋਰੇਸ਼ਨ ਦਫ਼ਤਰਾਂ ਵਿੱਚ ਜਾਣ ਲਈ ਵੀ ਉਪਲਬਧ ਹੋਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਵੈਕਸੀਨ ਤੋਂ ਬਿਨਾਂ ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਮਾਲਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਵਿੱਚ ਵੀ ਉਪਲਬਧ ਹੋਣਗੀਆਂ, ਤਦ ਹੀ ਦਾਖਲਾ ਉਪਲਬਧ ਹੋਵੇਗਾ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਸੂਚੀ ਪੜ੍ਹੋ:-

ਸਿੱਖਿਆ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

 ਸਿੱਖਿਆ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

    ਐੱਸ.ਏ.ਐੱਸ. ਨਗਰ 15 ਜਨਵਰੀ ( ਚਾਨੀ) ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਨੁਸੂਚਿਤ ਜਾਤੀਆਂ/ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮਾਂ ਦਾ ਲਾਭ ਦੇਣ ਲਈ ਡਾ. ਬੀ.ਆਰ ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਪੋਰਟਲ ਤੇ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸਿਪ ਫਾਰ ਐੱਸ. ਸੀ./ਓ. ਬੀ. ਸੀ. ਸਕੀਮ ਅਧੀਨ ਅਤੇ ਪੰਜਾਬ ਸਟੇਟ ਪੱਧਰੀ ਡਾ. ਬੀ. ਆਰ. ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਸਾਲ 2021-22 ਲਈ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ, ਸੈਕਸ਼ਨ ਅਤੇ ਲਾਗੂ ਕਰਤਾ ਵਿਭਾਗਾਂ ਲਈ ਡਾ. ਅੰਬੇਦਕਰ ਪੋਰਟਲ ਦਾ ਰਿਵਾਇਜ਼ਡ ਐਕਟੀਵਿਟੀ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਇਸ ਰਿਵਾਇਜ਼ਡ ਸ਼ਡਿਊਲ ਅਨੁਸਾਰ ਐੱਸ.ਸੀ/ਓ.ਬੀ.ਸੀ ਵਿਦਿਆਰਥੀਆਂ ਲਈ ਮਿਤੀ 6 ਜਨਵਰੀ 2022 ਤੋਂ ਪੋਰਟਲ ਖੁੱਲ੍ਹਾ ਹੈ। ਵਿਭਾਗ ਵੱਲੋਂ ਵਿੱਦਿਅਕ ਸੰਸਥਾਵਾਂ ਲਈ ਕੰਪਲੀਟ ਕੇਸ ਭੇਜਣ ਲਈ ਮਿਤੀ ਵਿੱਚ 31 ਜਨਵਰੀ 2022 ਤੱਕ ਵਾਧਾ ਕੀਤਾ ਗਿਆ ਹੈ। ਇਹਨਾਂ ਵਜੀਫਾ਼ ਸੰਬੰਧੀ ਕੇਸਾਂ ਨੂੰ ਅਪਰੂਵ/ ਸੈਕਸ਼ਨ ਕਰਨ ਦੀ ਮਿਤੀ 10 ਫਰਵਰੀ 2022 ਤੱਕ ਵਧਾਈ ਗਈ ਹੈ। ਵਿਭਾਗਾਂ ਵੱਲੋਂ ਸੈਂਕਸ਼ਨਡ/ਅਪਰੂਵਡ ਕੇਸਾਂ ਨੂੰ ਭਲਾਈ ਵਿਭਾਗ ਨੂੰ ਭੇਜਣ ਦੀ ਮਿਤੀ ਵਿੱਚ 15 ਫਰਵਰੀ 2022 ਤੱਕ ਵਾਧਾ ਕੀਤਾ ਗਿਆ ਹੈ। 

    ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ.ਸਕੀਮ ਲਈ ਵਿਦਿਆਰਥੀਆਂ ਵੱਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਲਈ ਅੰਤਿਮ ਮੌਕਾ ਦਿੰਦੇ ਹੋਏ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 25 ਜਨਵਰੀ 2022 ਤੱਕ ਸਾਰਿਆਂ ਲਈ ਖੋਲ੍ਹਿਆ ਜਾ ਰਿਹਾ ਹੈ।

   ਸਿੱਖਿਆ ਵਿਭਾਗ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਵਜ਼ੀਫਾ ਸਕੀਮਾਂ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਜਾਰੀ ਕੀਤੇ ਇਸ ਨਵੇਂ ਸ਼ਡਿਊਲ ਤੋਂ ਜਾਣੂ ਕਰਵਾਇਆ ਜਾਵੇ ਅਤੇ ਸਾਰੇ ਯੋਗ ਵਿਦਿਆਰਥੀਆਂ ਦਾ ਅਪਲਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ।

PUNJAB CONGRESS LIST :ਪੰਜਾਬ 'ਚ ਕਾਂਗਰਸ ਦੇ 86 ਉਮੀਦਵਾਰਾਂ ਦੀ ਸੂਚੀ ਜਾਰੀ: CM ਚੰਨੀ, ਨਵਜੋਤ ਸਿੱਧੂ ਸਮੇਤ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਦਾ ਐਲਾਨ

 ਪੰਜਾਬ 'ਚ ਕਾਂਗਰਸ ਦੇ 86 ਉਮੀਦਵਾਰਾਂ ਦੀ ਸੂਚੀ ਜਾਰੀ: CM ਚੰਨੀ, ਨਵਜੋਤ ਸਿੱਧੂ ਸਮੇਤ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਦਾ ਐਲਾਨ, ਵਿਵਾਦਿਤ ਟਿਕਟਾਂ 'ਤੇ ਰੋਕਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਸੀ.ਐਮ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਸਮੇਤ ਕਈ ਦਿੱਗਜਾਂ ਦੇ ਨਾਂ ਸ਼ਾਮਲ ਹਨ। ਮੋਗਾ ਤੋਂ ਹਰਜੋਤ ਕਮਲ ਦੀ ਥਾਂ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ।BIG BREAKING: ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ  ਬੱਚਿਆਂ ਲਈ ਕੀਤੀਆਂ ਛੁੱਟੀਆਂ


BIG BREAKING: ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਇਹਨਾਂ ਆਂਗਣਵਾੜੀ ਬੱਚਿਆਂ ਲਈ ਕੀਤੀਆਂ ਛੁੱਟੀਆਂ


 ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਲੋਂ ਠੰਡ ਦੇ ਕਾਰਣ ਅਤੇ ਕੋਵਿਡ-19 ਦੀ ਸਥਿਤੀ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਜਿਵੇਂ ਕਿ 0-6 ਸਾਲ ਤੱਕ ਦੇ ਬੱਚਿਆਂ ਲਈ ਆਂਗਣਵਾੜੀ ਸੈਂਟਰ ਮਿਤੀ 31 ਜਨਵਰੀ, 2022 ਤੱਕ ਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ:

SCHOOL CLOSED: ਪੰਜਾਬ ਸਰਕਾਰ ਵੱਲੋਂ ਫ਼ੈਸਲਾ ਅੱਜ


 ਪ੍ਰੰਤੂ ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਨੂੰ ਸਪਲੀਮੈਂਟਰੀ ਨਿਊਟ੍ਰੇਸ਼ਨ ਆਂਗਣਵਾੜੀ ਵਰਕਰਾਂ ਦੁਆਰਾ ਪਹਿਲਾਂ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ।ਚੰਨੀ ਸਰਕਾਰ ਦੇ ਕਿਹੜੇ ਫੈਸਲੇ ਲਾਗੂ!, ਐਲਾਨ ਸਿਰਫ ਐਲਾਨ ਰਹਿ ਗਏ

 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਕੀਤੇ ਗਏ ਐਲਾਨ ਇਕ ਵਾਰ ਵਿਚ ਐਲਾਨ ਹੀ ਰਹਿ ਗਏ ਹਨ। ਪੰਜਾਬ ਦੇ 27.71 ਹਜ਼ਾਰ ਸਮਾਜਿਕ ਪੈਨਸ਼ਨਰਾਂ ਨੂੰ ਨਾ ਹੀ 1 ਹਜ਼ਾਰ ਰੁਪਏ ਵਾਧੂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਕਾਲਜਾਂ ਦੇ 8 ਲੱਖ 67 ਹਜ਼ਾਰ ਵਿਦਿਆਰਥੀਆਂ ਨੂੰ 2 ਹਜ਼ਾਰ ਰੁਪਏ ਮੋਬਾਇਲ ਭੱਤਾ ਮਿਲ ਸਕਿਆ ਹੈ। ਇਨ੍ਹਾਂ  ਵਿਦਿਆਰਥੀਆਂ ਨੇ ਵਡੇ ਪੱਧਰ 'ਤੇ ਫਾਰਮ ਭਰਦੇ ਹੋਏ  ਘਰਾਂ ਵਿਚ ਇੰਟਰਨੈੱਟ ਕੁਨੈਕਸ਼ਨ ਵੀ ਲਗਵਾ ਲਏ ਸਨ ਪਰ ਬਿਲ ਦੀ ਅਦਾਇਗੀ ਕਰਨ ਲਈ ਮਿਲਣ ਵਾਲੇ 2 ਹਜਾਰ ਰੁਪਏ ਵੀ ਵਿਦਿਆਰਥੀਆਂ  ਨੂੰ ਨਹੀਂ ਮਿਲੇ ਹਨ।

 

ਇਹ ਦੋਵੇਂ ਫ਼ੈਸਲੇ 4  ਅਤੇ 5 ਜਨਵਰੀ ਨੂੰ ਕੀੀਤੀਆਂ ਮੀਟਿੰਗ ਦੌਰਾਨ ਲਏ  ਗਏ ਸਨ ਮੁੱਖ ਮੰਤਰੀ ਵੱਲੋਂ   ਇਹ ਵੀ ਕਿਹਾ ਗਿਆ ਸੀ ਕਿ ਇਹ ਦੋਵੇਂ ਫੈਸਲੇ  48 ਘੰਟਿਆਂ ਵਿੱਚ ਲਾਗੂ ਹੋ ਜਾਣਗੇ ਪਰ ਮੁੱਖ ਮੰਤਰੀ ਦਾ ਇਹ ਵਾਅਦਾ ਸਿਰਫ ਐਲਾਨ  ਵੀ ਸਿਰਫ ਐਲਾਨ ਤੱਕ ਹੀ ਸੀਮਤ ਰਹਿ ਗਿਆ।

 ਵਿਧਾਨ ਸਭਾ ਚੋਣਾਂ ਦੇ ਮੱਦੇਨਜਰ 4 ਜਨਵਰੀ ਨੂੰ ਕੈਬਨਿਟ ਦੌਰਾਨ ਫੈਸਲਾ ਲਿਆ ਗਿਆ ਕਿ ਕਰੋਨਾਾ ਕਾਰਨ   ਪੰਜਾਬ ਭਰ ਦੇ ਕਾਲਜ ਬੰਦ ਹੋ ਗਏ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣਾ ਜ਼ਰੂਰੀ ਹੈ।ਇਸ ਲਈ ਇੰਟਰਨੈੱਟ ਭਤਾ ਦਿੱਤਾ ਜਾਵੇਗਾ। ਪ੍ਰੰਤੂ  ਇਹ ਫੈਸਲੇ ਵੀ ਐਲਾਨ ਹੀ ਰਹਿ ਗਏ ਹਨ। 36000 ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿਲ ਵੀ ਪਾਸ ਨਹੀਂ ਹੋ ਸਕਿਆ।

ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7,642 ਨਵੇਂ ਮਾਮਲਿਆਂ ਦੀ ਪੁਸ਼ਟੀ, 21 ਮੌਤਾਂ

 

CORONA CASES IN PUNJAB 14TH JANUARY 2022

ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7,642 ਨਵੇਂ ਮਾਮਲਿਆਂ ਦੀ ਪੁਸ਼ਟੀ, 21 ਮੌਤਾਂ


ਚੰਡੀਗੜ੍ਹ 15 ਜਨਵਰੀ ,2022

ਪੰਜਾਬ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ 'ਚ 24 ਘੰਟਿਆਂ 'ਚ 7,642 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੱਜ 21 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।


 ਰਾਹਤ ਦੀ ਖ਼ਬਰ ਹੈ ਕਿ ਅੱਜ 3,612 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਪੰਜਾਬ ਵਿੱਚ ਹੁਣ 34,303 ਐਕਟਿਵ ਕੇਸ ਹਨ। ਦੱਸ ਦੇਈਏ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ 1,808 ਕਰੋਨਾ ਦੇ ਕੇਸ ਮਿਲੇ ਹਨ ਅਤੇ ਇਸ ਤੋਂ ਬਾਅਦ ਮੁਹਾਲੀ ਵਿੱਚ 1,215 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਪਾਜਿਟਿਵਿਟੀ  ਦਰ 21.19% ਹੋ ਗਈ ਹੈ। RECENT UPDATES

Today's Highlight