Wednesday, 12 January 2022

ਵਿਧਾਨ ਸਭਾ ਚੋਣਾਂ-2022- ਕਮਿਸ਼ਨਰੇਟ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

 


-ਵਿਧਾਨ ਸਭਾ ਚੋਣਾਂ-2022-

ਕਮਿਸ਼ਨਰੇਟ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

ਨਿਰਵਿਘਨ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਨਾਉਣ ਲਈ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ -ਡੀ.ਸੀ.ਪੀ. ਸਿਮਰਤਪਾਲ ਸਿੰਘ ਢੀਂਡਸਾਲੁਧਿਆਣਾ, 12 ਜਨਵਰੀ (000)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਅੱਜ ਰੇਲਵੇ ਸਟੇਸ਼ਨ ਲੁਧਿਆਣਾ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਲੋਕਾਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਕੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਸਿਰੇ ਚਾੜ੍ਹਿਆ ਜਾ ਸਕੇ।

ਚੈਕਿੰਗ ਦੀ ਅਗਵਾਈ ਕਰਦਿਆਂ ਡੀ.ਸੀ.ਪੀ. ਸਿਮਰਤਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਗਈ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਏ.ਸੀ.ਪੀ. ਹਰਸਿਮਰਤ ਸਿੰਘ ਸ਼ੇਤਰਾ ਵੀ ਮੌਜੂਦ ਸਨ।

ਡੀ.ਸੀ.ਪੀ. ਢੀਂਡਸਾ ਨੇ ਦੱਸਿਆ ਕਿ ਅਰਧ ਫੌਜੀ ਬਲਾਂ ਦੀਆਂ ਕਈ ਕੰਪਨੀਆਂ ਪਹੁੰਚ ਗਈਆਂ ਹਨ ਜਦੋਂਕਿ ਦੰਗਾ ਵਿਰੋਧੀ ਪੁਲਿਸ ਨੇ ਕਮਿਸ਼ਨਰੇਟ ਪੁਲਿਸ ਦੇ ਨਾਲ ਚੈਕਿੰਗ ਅਤੇ ਹੋਰ ਸੁਰੱਖਿਆ ਉਪਾਅ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੀ.ਆਰ.ਪੀ.ਐਫ. ਅਤੇ ਏ.ਆਰ.ਪੀ. ਟੀਮਾਂ ਦੀਆਂ ਹੋਰ ਕੰਪਨੀਆਂ ਪਹੁੰਚਣਗੀਆਂ। ਡੀ.ਸੀ.ਪੀ. ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹਰ ਕੀਮਤ 'ਤੇ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਮੁਲਾਜ਼ਮਾਂ ਦੇ ਨਾਲ ਅਰਧ ਸੈਨਿਕ ਬਲਾਂ ਦੀਆਂ ਸਾਂਝੀਆਂ ਟੀਮਾਂ ਨੂੰ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਹਿੱਸੇ ਵਜੋਂ ਵਿਸ਼ੇਸ਼ ਤੌਰ 'ਤੇ ਕਮਜ਼ੋਰ ਖੇਤਰਾਂ ਵਿੱਚ ਪੈਦਲ ਮਾਰਚ ਕਰਨ ਤੋਂ ਇਲਾਵਾ ਵੱਖ-ਵੱਖ ਜਗ੍ਹਾਂ 'ਤੇ ਗਸ਼ਤ ਕਰਨ ਲਈ ਤਾਇਨਾਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਦੀ ਹਦੂਦ ਅੰਦਰ ਨਾਕੇ ਵੀ ਲਗਾ ਕੇ ਚੈਕਿੰਗ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕਿ ਆਉਂਦੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਉਣ ਤਾਂ ਜੋ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜ੍ਹੀ ਜਾ ਸਕੇ।

QUARANTINE LEAVE: ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ QUARANTINE LEAVE ਛੁੱਟੀ ਤਨਖਾਹ ਸਮੇਤ ਦੇਣ ਸਬੰਧੀ ਪਤੱਰ

 

ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ’ਤੇ ਨਜ਼ਰ

 

ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ’ਤੇ ਨਜ਼ਰ


ਵੱਖ-ਵੱਖ ਟੀਮਾਂ ਰਾਹੀਂ ਉਮੀਦਵਾਰਾਂ ਵੱਲੋਂ ਕੀਤੇ ਹਰੇਕ ਖਰਚ ਨੂੰ ਰਿਕਾਰਡ ’ਤੇ ਲਿਆਂਦਾ ਜਾਵੇਗਾ-ਵਧੀਕ ਡਿਪਟੀ ਕਮਿਸ਼ਨਰ


ਸਹਾਇਕ ਖਰਚਾ ਨਿਗਰਾਨਾਂ ਤੇ ਲੇਖਾ ਟੀਮਾਂ ਨਾਲ ਮੀਟਿੰਗ


ਨਵਾਂਸ਼ਹਿਰ, 12 ਜਨਵਰੀ-


ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਵੀਰ ਸਿੰਘ ਵੱਲੋਂ ਅੱਜ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ, ਸਹਾਇਕ ਖਰਚਾ ਨਿਗਰਾਨਾਂ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਗਠਿਤ ਲੇਖਾਂ ਟੀਮਾਂ ਦੇ ਮੈਂਬਰਾਂ ਦੀ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਪ੍ਰਤੀ ਜਾਣਕਾਰੀ ਦਿੱਤੀ ਗਈ ਉੱਥੇ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਦਿਨ ਤੋਂ ਆਪਣੀ ਡਿਊਟੀ ਪੂਰੀ ਸਰਗਰਮੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ।


        ਉਨ੍ਹਾਂ ਦੱਸਿਆ ਕਿ ਖਰਚ ਨਿਗਰਾਨ ਟੀਮਾਂ ਦਾ ਅਸਲ ਕੰਮ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਹੀ ਸ਼ੁਰੂ ਹੋਵੇਗਾ ਅਤੇ ਇਹ ਕਮੇਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੀਆਂ ਸਹਾਇਕ ਕਮੇਟੀਆਂ ਤੇ ਟੀਮਾਂ ਰਾਹੀਂ ਉਮੀਦਵਾਰਾਂ ਦੇ ਲੁਕਵੇਂ ਖਰਚੇ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ। ਉਨ੍ਹਾਂ ਕਿਹਾ ਕਿ ਇਸ ਸ਼ੈਡੋ ਰਜਿਸਟਰ ਨੂੰ ਉਮੀਦਵਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਖਰਚਾ ਰਜਿਸਟਰ ਨਾਲ ਮਿਲਾਇਆ ਜਾਵੇਗਾ ਅਤੇ ਉਸ ਵੱਲੋਂ ਛੱਡੇ ਗਏ ਖਰਚਿਆਂ ਨੂੰ ਉਸ ਦੇ ਖਾਤੇ ਵਿੱਚ ਜੋੜ ਦਿੱਤਾ ਜਾਵੇਗਾ।


        ਉਨ੍ਹਾਂ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਨਿਰਪੱਖਤਾ ਤੇ ਨਿੱਡਰਤਾ ਕਾਇਮ ਰੱਖਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਖਰਚਾ ਨਿਗਰਾਨ (ਅਕਸਪੈਂਡੀਚਰ ਅਬਜ਼ਰਵਰ) ਦੇ ਨਾਲ ਸਹਾਇਕ ਖਰਚਾ ਨਿਗਰਾਨ, ਫਲਾਇੰਗ ਸਕੂਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਸਰਵੇਲੈਂਸ ਟੀਮਾਂ, ਵੀਡਿਓ ਵੀੳੂਇੰਗ ਟੀਮਾਂ, ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ, ਅਕਾਊਂਟਿੰਗ ਟੀਮਾਂ, ਆਮਦਨ ਕਰ ਵਿਭਾਗ ਅਤੇ ਸ਼ਰਾਬ ਅਤੇ ਡਰੱਗ ਮੋਨੀਟਰਿੰਗ ਟੀਮ ਬਣਾਈ ਗਈ ਹੈ।


        ਉਨ੍ਹਾਂ ਨੇ ਅਕਾਊਂਟਿੰਗ ਟੀਮਾਂ ਦੇ ਕੰਮ ਨੂੰ ਸਭ ਤੋਂ ਮਹੱਤਵਪੂਰਣ ਕਰਾਰ ਦਿੰਦਿਆਂ ਆਖਿਆ ਕਿ ਜਦੋਂ ਵੀ ਕਿਸੇ ਵਿਧਾਨ ਸਭਾ ਹਲਕੇ ਵਿੱਚ ਕੋਈ ਪਾਰਟੀ ਰੈਲੀ ਕਰੇਗੀ ਤਾਂ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਵਿਊਇੰਗ ਟੀਮਾਂ ਦੇ ਸਹਿਯੋਗ ਨਾਲ ਉਸ ਰੈਲੀ ’ਤੇ ਖਰਚ ਹੋਏ ਖਰਚ ਦੀ ਤਫ਼ਸੀਲ ਸਬੰਧਤ ਫ਼ਾਰਮੈਟ ਵਿੱਚ ਭਰ ਕੇ ਦੇਣਗੀਆਂ ਅਤੇ ਅਕਾਊਂਟਿੰਗ ਟੀਮ ਉਸ ਦਾ ਅਸਲ ਖਰਚ ਕੱਢੇਗੀ, ਜੋ ਬਾਅਦ ਵਿੱਚ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ ਉਪਰੰਤ ਇਸ ਨੂੰ ਉਮੀਦਵਾਰ ਦੇ ਖਾਤੇ ਵਿੱਚ ਜੋੜ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਖਰਚਾ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਮਦਾਂ ਦੇ ਨਿਰਧਾਰਿਤ ਮੁੱਲ/ਕੀਮਤ ਸੂਚੀ ਮੁਤਾਬਕ ਦਰਜ ਹੋਵੇਗਾ।


        ਉਨ੍ਹਾਂ ਲੇਖਾ ਟੀਮਾਂ ਦੇ ਇੰਚਾਰਜਾਂ ਨੂੰ ਹਦਾਇਤ ਦਿੰਦਿਆਂ ਆਖਿਆ ਕਿ ਜਦੋਂ ਵੀ ਵੀਡਿਓ ਸਰਵੇਲੈਂਸ ਟੀਮ ਵੱਲੋਂ ਕਿਸੇ ਰੈਲੀ ਦੀ ਵੀਡਿਓਗ੍ਰਾਫ਼ੀ ਕੀਤੀ ਜਾਵੇ ਤਾਂ ਉਸ ਵਿੱਚ ਬੋਲ ਕੇ ਸਬੰਧਤ ਸਥਾਨ ਦਾ ਨਾਂ, ਕੁਰਸੀਆਂ ਦੀ ਲਗਪਗ ਗਿਣਤੀ, ਲੋਕਾਂ ਦੀ ਅਨੁਮਾਨਿਤ ਤਾਦਾਦ, ਚਾਹ-ਪਕੌੜੇ ਆਦਿ ਦਾ ਲੰਗਰ ਤੇ ਹੋਰ ਪ੍ਰਬੰਧਾਂ ਨੂੰ ਦਰਜ ਕੀਤਾ ਜਾਵੇ ਤਾਂ ਜੋ ਅਕਾਊਂਟਿੰਗ ਟੀਮਾਂ ਨੂੰ ਬਾਅਦ ਵਿੱਚ ਖਰਚ ਅਨੁਮਾਨ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। 


        ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਕੇਵਲ 40 ਲੱਖ ਰੁਪਏ ਖਰਚਣ ਦੀ ਆਗਿਆ ਹੈ। ਇਸ ਤੋਂ ਇਲਾਵਾ ਉਸ ਲਈ 10 ਹਜ਼ਾਰ ਤੋਂ ਉੱਤੇ ਹਰੇਕ ਅਦਾਇਗੀ ਅਤੇ ਚੰਦਾ ਹਾਸਲ ਕਰਨਾ ਚੈੱਕ/ਡਰਾਫ਼ਟ ਰਾਹੀਂ ਲਾਜ਼ਮੀ ਹੋਵੇਗਾ, ਪਰ ਇਹ ਸਾਰਾ ਖਰਚ ਉਸ ਵੱਲੋਂ ਚੋਣ ਮੁਹਿੰਮ ਲਈ ਖੋਲ੍ਹੇ ਵਿਸ਼ੇਸ਼ ਬੈਂਕ ਖਾਤੇ ਰਾਹੀਂ ਹੀ ਕੀਤਾ ਜਾਵੇਗਾ। ਇਸ ਖਰਚ ਦੌਰਾਨ ਉਸ ਵੱਲੋਂ ਕੀਤੇ ਜਾਣ ਵਾਲੇ ਲੁਕਵੇਂ ਖਰਚ ਨੂੰ ਖਰਚ ਨਿਗਰਾਨ ਕਮੇਟੀ ਵੱਲੋਂ ਆਪਣੇ ਸ਼ੈਡੋ ਰਜਿਸਟਰ ਵਿੱਚ ਦਰਜ ਕਰਕੇ ਚੋਣ ਕਮਿਸ਼ਨ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇਗੀ।


        ਇਸ ਤੋਂ ਇਲਾਵਾ ਫਲਾਇੰਗ ਸਕੂਐਡ ਵੱਲੋਂ ਕਿਸੇ ਵੀ ਵਾਹਨ ਵਿੱਚੋਂ 50 ਹਜ਼ਾਰ ਤੋਂ ਵਧੇਰੇ ਕੈਸ਼ ਬਰਾਮਦ ਹੋਣ ’ਤੇ ਵੀ ਤੁਰੰਤ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੂਚਿਤ ਕਰਨ ਬਾਰੇ ਆਖਿਆ ਗਿਆ। ਇਸੇ ਤਰ੍ਹਾਂ ਉਮੀਦਵਾਰਾਂ ਦੇ ਖਾਤੇ ’ਚੋਂ ਇੱਕ ਲੱਖ ਤੋਂ ਵਧੇਰੇ ਅਤੇ ਬੈਂਕਾਂ ’ਚੋਂ 10 ਲੱਖ ਤੋਂ ਵਧੇਰੇ ਦੇ ਹੋਏ ਲੈਣ-ਦੇਣ ਬਾਰੇ ਵੀ ਤੁਰੰਤ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇਣ ਬਾਰੇ ਕਿਹਾ ਗਿਆ।


         ਉਨ੍ਹਾਂ ਨੇ ਸਹਾਇਕ ਖਰਚਾ ਨਿਗਰਾਨਾਂ, ਲੇਖਾ ਕਮੇਟੀਆਂ ਤੇ ਸਹਾਇਕ ਕਮੇਟੀਆਂ/ਟੀਮਾਂ ਨੂੰ ਆਪਣਾ ਕੰਮ ਇਮਾਨਦਾਰੀ, ਨਿਰਪੱਖਤਾ ਤੇ ਨਿਪੁੰਨਤਾ ਨਾਲ ਕਰਨ ਲਈ ਵੀ ਆਖਿਆ ਗਿਆ। 


          ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮਜ਼ ’ਚ ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ, ਨਵਨੀਤ ਕੌਰ ਬੱਲ ਬੰਗਾ ਅਤੇ ਦੀਪਕ ਰੋਹਿਲਾ ਬਲਾਚੌਰ ਤੋਂ ਇਲਾਵਾ ਆਮਦਨ ਕਰ ਅਫ਼ਸਰ ਨਵਾਂਸ਼ਹਿਰ ਅਨਿਲ ਭੱਟੀ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਨਗੋ ਪਲਵਿੰਦਰ ਸਿੰਘ ਪ੍ਰਮੁੱਖ ਤੌਰ ’ਤੇ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਸਹਾਇਕ ਖਰਚਾ ਨਿਗਰਾਨਾਂ ਅਤੇ ਲੇਖਾ ਟੀਮਾਂ ਨਾਲ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ-2022 ’ਚ ਉਮੀਦਵਾਰਾਂ ਦੇ ਖਰਚੇ ’ਤੇ ਨਿਗ੍ਹਾ ਰੱਖਣ ਸਬੰਧੀ ਮੀਟਿੰਗ ਕਰਦੇ ਹੋਏ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚਾਈਨਾ ਡੋਰ ਦੇ ਖਰੀਦਣ, ਵੇਚਣ ਤੇ ਰੋਕ ਲਗਾਉਣ ਸਬੰਧੀ ਹੁਕਮ ਜਾਰੀ

 

CHANDIGARH CORONA BREAKING : ਆਂਗਣਵਾੜੀ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਕੀਤਾ ਬੰਦ

 ਚੰਡੀਗੜ੍ਹ 12, ਜਨਵਰੀ:   ਸ਼ਹਿਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਸ਼ਹਿਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਗਲੇ ਹੁਕਮਾਂ ਤੱਕ ਸਾਰੇ ਆਂਗਣਵਾੜੀ ਕੇਂਦਰ ਬੰਦ ਰਹਿਣਗੇ।


ਵਿਧਾਨ ਸਭਾ ਚੋਣਾਂ 2022: ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇ

ਵਿਧਾਨ ਸਭਾ ਚੋਣਾਂ 2022: ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇ.
ਉਮੀਦਵਾਰ - ਵਿਧਾਨ ਸਭਾ ਸੀਟ
ਬਲਵੀਰ ਸਿੰਘ ਰਾਜੇਵਾਲ- ਸਮਰਾਲਾ
ਐਡਵੋਕੇਟ ਪ੍ਰੇਮ ਸਿੰਘ ਭੰਗੂ - ਘਨੌਰ
ਹਰਜਿੰਦਰ ਸਿੰਘ ਟਾਂਡਾ - ਖਡੂਰ ਸਾਹਿਬ
ਰਵਨੀਤ ਸਿੰਘ ਬਰਾੜ - ਮੋਹਾਲੀ
ਡਾ: ਸੁਖਮਨਦੀਪ ਸਿੰਘ - ਤਰਨਤਾਰਨ
ਰਾਜੇਸ਼ ਕੁਮਾਰ - ਕਰਤਾਰਪੁਰ
ਰਮਨਦੀਪ ਸਿੰਘ - ਜੈਤੋ
ਅਜੇ ਕੁਮਾਰ - ਫਿਲੌਰ
ਬਲਰਾਜ ਸਿੰਘ ਠਾਕੁਰ - ਕਾਦੀਆਂ
ਨਵਦੀਪ ਸੰਘਾ - ਮੋਗਾ
 

ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਸੰਕਰਮਿਤ

ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਸੰਕਰਮਿਤ ਪਾਏ ਗਏ ਹਨ। ਫਿਲਹਾਲ ਉਸ ਨੇ ਆਪਣੇ ਆਪ ਨੂੰ ਘਰ 'ਚ ਅਲੱਗ ਕਰ ਲਿਆ ਹੈ। ਰਵੀਨ ਠੁਕਰਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਬੀਜੇਪੀ ਵਿੱਚ ਸ਼ਾਮਲ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਦੱਸ ਦੇਈਏ ਕਿ ਜਸਵਿੰਦਰ ਸਿੰਘ ਧਾਲੀਵਾਲ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।RECENT UPDATES

Today's Highlight