Tuesday, 11 January 2022

ਡੈਪੂਟੇਸ਼ਨ ਵਾਲੇ ਕਰਮਚਾਰੀਆਂ ਦੀਆਂ ਸੇਵਾ-ਪੱਤਰੀਆਂ ਅਤੇ ਹੋਰ ਰਿਕਾਰਡ ਭੇਜਣ ਦੇ ਹੁਕਮ

 

ਸੁਪਰਵਾਈਜ਼ਰ ਅਤੇ ਬੀ ਐਲ ਓ ਨੂੰ ਵਿਭਾਗੀ ਡਿਊਟੀਆਂ ਤੇ ਤੁਰੰਤ ਫਾਰਗ ਕਰਨ ਦੇ ਹੁਕਮ

 

ਕੋਵਿਡ ਟੀਕਾਕਰਨ ਨਾ ਕਰਵਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੇ ਖਿਲਾਫ, ਕਾਨੂੰਨੀ ਕਾਰਵਾਈ


 

ਅਸ਼ਵਨੀ ਅਵਸਥੀ ਨੂੰ ਰੋਟਰੀ ਕਲੱਬ ਆਸਥਾ ਦੇ ਸਾਲ 2022-23 ਦੇ ਲਈ ਪ੍ਰਧਾਨ ਅਤੇ ਅਮਨ ਸ਼ਰਮਾ ਨੂੂੰ ਸੈਕਟਰੀ ਦੇ ਅਹੁਦੇ ਲਈ ਨਾਮਜਦ ਕੀਤਾ

 ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਮਨਾਇਆ ਲੋਹੜੀ ਦਾ ਤਿਉਹਾਰ

ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਸੈਕਟਰੀ ਅਸ਼ਵਨੀ ਅਵਸਥੀ ਨੇ ਦਿੱਤੀਆਂ ਲੋਹੜੀ ਦੀਆਂ ਮੁਬਾਰਕਾਂ

ਆਪਣੀ ਸਾਰੀ ਟੀਮ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਸਮਾਜ ਸੇਵੀ ਕਾਰਜ ਕਰਾਂਗੇ : ਡਾ. ਗਗਨਦੀਪ ਸਿੰਘ

ਅਸ਼ਵਨੀ ਅਵਸਥੀ ਨੂੰ ਰੋਟਰੀ ਕਲੱਬ ਆਸਥਾ ਦੇ ਸਾਲ 2022-23 ਦੇ ਲਈ ਪ੍ਰਧਾਨ ਅਤੇ ਅਮਨ ਸ਼ਰਮਾ ਨੂੂੰ ਸੈਕਟਰੀ ਦੇ ਅਹੁਦੇ ਲਈ ਨਾਮਜਦ ਕੀਤਾ 
ਅੰਮ੍ਰਿਤਸਰ :

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਸੈਕਟਰੀ ਅਸ਼ਵਨੀ ਅਵਸਥੀ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਸਮੂਹ ਮੈਂਬਰਾਂ ਨਾਲ ਸਥਾਨਕ ਹੋਟਲ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈਪੀਡੀਜੀ ਸੀਏ ਦਵਿੰਦਰ ਸਿੰਘ ਸ਼ਾਮਿਲ ਹੋਏ।ਇਸ ਦੌਰਾਨ ਲੋਹੜੀ ਦਾ ਭੁੱਗਾ ਬਾਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਲੋਹੜੀ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਲੋਹੜੀ ਦੇ ਮੌਕੇ ਨਵੀਂ ਟੀਮ ਦੀ ਚੋਣ ਕੀਤੀ ਗਈ ਅਤੇ ਨਵੇਂ ਬੋਰਡ ਦਾ ਐਲਾਨ ਕੀਤਾ ਗਿਆ, ਜਿਸ ਵਿਚ ਅਸ਼ਵਨੀ ਅਵਸਥੀ ਨੂੰ ਰੋਟਰੀ ਕਲੱਬ ਆਸਥਾ ਦੇ ਸਾਲ 2022-23 ਦੇ ਲਈ ਪ੍ਰਧਾਨ ਅਤੇ ਅਮਨ ਸ਼ਰਮਾ ਨੂੂੰ ਸੈਕਟਰੀ ਦੇ ਅਹੁਦੇ ਲਈ ਨਾਮਜਦ ਕੀਤਾ ਗਿਆ। ਉਨ੍ਹਾਂ ਦੇ ਨਾਲ ਬਾਕੀ 18 ਮੈਂਬਰੀ ਟੀਮ ਦੇ ਵੱਖ-ਵੱਖ ਅਹੁਦਿਆਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਸਟਰ ਆਫ ਸੈਰਾਮਨੀ ਦੀ ਰਸਮ ਹਰਦੇਸ਼ ਸ਼ਰਮਾ ਦਵੇਸਰ ਵਲੋਂ ਅਦਾ ਕੀਤੀ ਗਈ। ਰੋਟੇਰੀਅਨ ਅਸ਼ੋਕ ਸ਼ਰਮਾ ਨੇ ਨਵੇਂ ਬੋਰਡ ਦੇ ਨਾਲ ਆਏ ਹੋਏ ਨਵੇਂ ਮੈਂਬਰਾਂ ਨੂੰ ਜਾਣ-ਪਛਾਣ ਕਰਵਾਈ ਅਤੇ ਜੀ ਆਇਆ ਆਖਿਆ। ਇਸ ਮੌਕੇ ਡਾ. ਗਗਨਦੀਪ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਜਿੱਥੇ ਪਿਛਲੇ ਛੇ ਮਹੀਨੇ ਦੀ ਰਿਪੋਰਟ ਪੇਸ਼ ਕੀਤਾ, ਉਥੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਜਿਲ੍ਹਾ ਪ੍ਰਸ਼ਾਾਸਨ ਨਾਲ ਮਿਲ ਕੇ 15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸ਼ੀਨੇਸ਼ਨ ਕੈਂਪ ਲਗਾਉਣ ਅਤੇ ਮੈਡੀਕਲ ਕੈਂਪ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਖਾਸ ਤੌਰ ’ਤੇ ਕੋਵਿਡ ਦੇ ਇਸ ਦੌਰ ਵਿਚ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਧੀਆਂ ਦੀ ਲੋਹੜੀ ਨੂੰ ਲਗਾਤਾਰ ਉਤਸ਼ਾਹਿਤ ਕਰਨ ਬਾਰੇ ਆਖਿਆ।

ਸਕੱਤਰ ਅਸ਼ਵਨੀ ਅਵਸਥੀ ਨੇ ਰੋਟਰੀ ਕਲੱਬ ਆਸਥਾ ਵਲੋਂ ਪਿਛਲੇ ਸਾਲ ਅਤੇ ਮੌਜੂਦਾ ਸਾਲ ’ਚ ਕਰਵਾਈਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ‘ਬੂਟੇ ਲਗਾਓ’ ਮੁਹਿੰਮ ਤਹਿਤ ਤਕਰੀਬਨ 500 ਛਾਂਦਾਰ ਅਤੇ ਫ਼ਲਦਾਰ ਬੂਟੇ ਬਾਬਾ ਸੋਹਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਕਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਲਗਾਏ ਗਏ। ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਦਵੇਸਰ ਕਾਲਜ ਦੇ ਸਹਿਯੋਗ ਨਾਲ ਕੋਵਿਡ ਵੈਕਸੀਨੇਸ਼ਨ ਕੈਂਪ ਲਗਵਾਇਆ ਗਿਆ ਜਿਸ ’ਚ ਤਕਰੀਬਨ 200 ਲੋਕਾਂ ਨੇ ਕੋਵਿਡਸ਼ੀਲਡ ਟੀਕਾ ਲਗਵਾਇਆ। ਗ਼ਰੀਬ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਜ਼ਰੂਰਤਮੰਤ ਅੰਗਹੀਣ ਨੂੰ ਟ੍ਰਾਈ ਸਾਈਕਲ ਦਿੱਤਾ ਗਿਆ। ਇਕ ਗਰੀਬ ਬੱਚੀ ਨੂੰ ਬੀਐੱਸਸੀ ਨਰਸਿੰਗ ਕਰਨ ਲਈ ਲਗਾਤਾਰ ਤਿੰਨ ਸਾਲਾਂ ਤੋਂ ਮਾਲੀ ਮਦਦ ਦਿੱਤੀ ਜਾ ਰਹੀ ਹੈ। ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਿਦਆਰਥੀਆਂ ਨੂੰ ਗਰਮ ਕੋਟੀਆਂ ਅਤੇ ਜਰਾਬਾਂ ਦਿੱਤੀਆਂ ਗਈਆਂ। ਕੋਵਿਡ ਦੀ ਤੀਸਰੀ ਲਹਿਰ ਵੇਲੇ ਦੇਸ਼ ’ਚ ਪੈਦਾ ਹੋਈ ਆਕਸੀਜਨ ਕੀ ਘਾਟ ਨੂੰ ਦੂਰ ਕਰਨ ਲਈ ਇੰਟਰਨੈਸ਼ਨਲ ਗ੍ਰਾਂਟ ਤਹਿਤ ਦੋ ਆਕਸੀਜਨ ਕੰਸਟਰੇਟਰ ਪ੍ਰਾਪਤ ਹੋਏ। 33 ਬੱਚੀਆਂ ਨੂੰ ਰੱਖੜੀ ਮੌਕੇ ਸਰਵੀਕਲ ਕੈਂਸਰ ਤੋਂ ਬਚਾਅ ਲਈ ਟੀਕੇ ਲਗਵਾ ਕੇ ਦਿੱਤੇ ਗਏ। ਮਿਸ਼ਨ ਦੀਪ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਆਜ਼ਾਦੀ ਦਿਹਾੜੇ ’ਤੇ ਜੂਸ ਵੰਡਿਆ ਗਿਆ ਅਤੇ 11 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਕੀਤੀ ਗਈ। ਇਸੇ ਤਰਾਂ ਪਿੰਗਲਵਾੜੇ ’ਚ ਰਹਿੰਦੇ ਜ਼ਰੂਰਤਮੰਦ, ਲਾਚਾਰ ਅਤੇ ਅੰਗਹੀਣ ਲੋਕਾਂ ਨੂੰ ਵੀ ਜੂਸ ਵੰਡਿਆ ਗਿਆ।

ਕੋਵਿਡ ਵੇਕਸੀਨੇਸ਼ਨ ਕੈਂਪ ਲਗਾਇਆ ਗਿਆ। ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਾਡੀ

ਸੰਸਥਾ ਭਵਿੱਖ ‘ਸਿੱਖਿਆ ਅਤੇ ਸਿਹਤ ਸਹੂਲਤਾਂ ਸਬੰਧਤ ਬਹੁਤ ਸਾਰੇ ਪ੍ਰਗਟ ਕਰੇਗੀ ਅਤੇ ਆਪਣੇ

ਸਮਾਜ ਸੇਵਾ ਦੇ ਅਭਿਆਨ ਨੂੰ ਇਸੇ ਤਰਾਂ ਨਿਰੰਤਰ ਜਾਰੀ ਰੱਖੇਗੀ। ਅੱਜ ਰੋਟਰੀ ਕਲੱਬ ਆਸਥਾ

ਵਿਚ ਨਵੇਂ ਮੈਂਬਰਾਂ ਨੇ ਸ਼ਮੂਲੀਅਤ ਵੀ ਕੀਤੀ ਅਤੇ ਭਵਿੱਖ ਵਿੱਚ ਲੋਕ ਸੇਵਾ ਕਰਨ ਦਾ ਅਹਿਦ ਲਿਆ।

ਇਸ ਮੌਕੇ ਆਈਪੀਪੀ ਮਨਮੋਹਨ ਸਿੰਘ, ਚਾਰਟਰ ਪ੍ਰ੍ਰਧਾਨ ਐਚਐਸ ਜੋਗੀ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਅੰਦੇਸ਼ ਭੱਲਾ, ਦਵੇਸਰ ਕੰਸਲਟੈਂਟਸ ਤੋਂ ਹਰਦੇਸ਼ ਦਵੇਸਰ, ਕੇਐੱਸ ਚੱਠਾ, ਅਮਨ ਸ਼ਰਮਾ, ਸਰਬਜੀਤ ਸਿੰਘ, ਡਾ. ਰਣਵੀਰ ਬੇਰੀ, ਮਮਤਾ ਅਰੋੜਾ, ਪ੍ਰਦੀਪ ਕਾਲੀਆ, ਗੁਰਵਿੰਦਰ ਸਿੰਘ ਖਹਿਰਾ, ਸਿੰਮੀ ਬੇਦੀ, ਪ੍ਰਮੋਦ ਕਪੂਰ, ਕੰਵਲਜੀਤ ਸਿੰਘ, ਅਸ਼ੋਕ ਸ਼ਰਮਾ, ਪ੍ਰਿੰ. ਬਲਦੇਵ ਸਿੰਘ, ਮਨਿੰਦਰ ਸਿੰਘ ਸਿਮਰਨ, ਪ੍ਰਦੀਪ ਕੁਮਾਰ, ਵਿਨੋਦ ਕਪੂਰ, ਡਾ. ਹਰਜਾਪ ਸਿੰਘ ਬੱਲ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

WEATHER PUNJAB : ਅਗਲੇ 5 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੀਤ ਲਹਿਰ ਵਧਣ ਦੀ ਸੰਭਾਵਨਾ

ਚੰਡੀਗੜ੍ਹ 11 ਜਨਵਰੀ,  ਅਗਲੇ 5 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੀਤ ਲਹਿਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਠੰਢ ਵਧੇਗੀ। ਸੰਘਣੀ ਧੁੰਦ ਨੇ ਮੰਗਲਵਾਰ ਨੂੰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਢੱਕ ਲਿਆ। ਪਹਾੜਾਂ 'ਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਤੋਂ ਬਾਅਦ ਪੂਰੇ ਉੱਤਰ ਭਾਰਤ 'ਚ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ।ਅਗਲੇ 5 ਦਿਨਾਂ ਤੱਕ ਇਹ ਸੰਘਣੀ ਧੁੰਦ ਸੀਤ ਲਹਿਰ ਨਾਲ ਛਾਈ ਰਹੇਗੀ, ਜਿਸ ਕਾਰਨ ਤਿੰਨਾਂ ਰਾਜਾਂ ਦੇ ਲੋਕ ਕੰਬਦੇ ਮਹਿਸੂਸ ਕਰਨਗੇ।ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਰਿਹਾ


ਹਰਿਆਣਾ ਦਾ ਹਿਸਾਰ ਜ਼ਿਲ੍ਹਾ ਮੰਗਲਵਾਰ ਨੂੰ ਸਭ ਤੋਂ ਠੰਢਾ ਰਿਹਾ। ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਆਉਣ ਵਾਲੇ ਦਿਨਾਂ ਵਿੱਚ ਇਹ ਤਾਪਮਾਨ ਹੋਰ ਹੇਠਾਂ ਜਾਣ ਦੇ ਸੰਕੇਤ ਹਨ। ਇਸ ਦੇ ਨਾਲ ਹੀ ਲੋਕ ਠੰਢ ਨੂੰ ਘੱਟ ਕਰਨ ਲਈ ਅੱਗ ਬਾਲ ਕੇ ਹੱਥ ਹਿਲਾਉਂਦੇ ਦੇਖੇ ਗਏ। ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਵੀ ਘੱਟ ਰਹੀ।


ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ


ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮਦਨ ਖਿਚੜ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਕਦੇ-ਕਦਾਈਂ ਹਲਕੇ ਬੱਦਲ ਆ ਸਕਦੇ ਹਨ। ਸਵੇਰੇ ਅਤੇ ਰਾਤ ਨੂੰ ਧੁੰਦ ਰਹੇਗੀ। ਸ਼ੀਤ ਲਹਿਰ ਵੀ ਵਧੇਗੀ, ਜਿਸ ਕਾਰਨ ਠੰਢ ਵਧੇਗੀ। 12 ਅਤੇ 13 ਜਨਵਰੀ ਤੱਕ ਧੁੰਦ ਛਾਈ ਰਹੇਗੀ ਅਤੇ ਇਸ ਤੋਂ ਬਾਅਦ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ, ਜਿਸ ਨਾਲ ਤਿੰਨਾਂ ਰਾਜਾਂ ਵਿੱਚ ਸੀਤ ਲਹਿਰ ਵਧੇਗੀ। ਇਹ ਸੀਜ਼ਨ 16 ਜਨਵਰੀ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।
ਪੰਜਾਬ ਵਿੱਚ ਮੰਗਲਵਾਰ ਦੇ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪਠਾਨਕੋਟ ਸਭ ਤੋਂ ਠੰਢਾ ਰਿਹਾ। ਜ਼ਿਲ੍ਹੇ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਤਾਪਮਾਨ 7.5 ਡਿਗਰੀ ਰਿਹਾ। ਧੁੰਦ ਅਤੇ ਬੱਦਲਾਂ ਕਾਰਨ ਘੱਟੋ-ਘੱਟ ਤਾਪਮਾਨ 'ਚ ਜ਼ਿਆਦਾ ਗਿਰਾਵਟ ਦੇਖਣ ਨੂੰ ਨਹੀਂ ਮਿਲੀ।


ਇਹੀ ਕਾਰਨ ਹੈ ਕਿ ਜ਼ਿਆਦਾਤਰ ਸ਼ਹਿਰਾਂ 'ਚ ਦਿਨ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਨੇੜੇ ਰਹਿ ਸਕਦਾ ਹੈ। ਪਰ ਬੁੱਧਵਾਰ ਤੋਂ ਬਾਅਦ ਧੁੱਪ ਨਿਕਲਣ ਕਾਰਨ ਦਿਨ ਦਾ ਘੱਟੋ-ਘੱਟ ਤਾਪਮਾਨ ਇਕ ਵਾਰ ਫਿਰ ਡਿੱਗਣ ਦੀ ਸੰਭਾਵਨਾ ਹੈ। ਆਉਣ ਵਾਲੇ 5 ਦਿਨਾਂ 'ਚ ਦਿਨ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਹੇਠਾਂ ਆ ਸਕਦਾ ਹੈ।

ਸੈਸ਼ਨ ਜੱਜ ਵੱਲੋ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਵਰਚੁਅਲ ਮੀਟਿੰਗ

 ਸੈਸ਼ਨ ਜੱਜ ਵੱਲੋ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਵਰਚੁਅਲ ਮੀਟਿੰਗ


ਨਵਾਂਸ਼ਹਿਰ, 11 ਜਨਵਰੀ:

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ ਵੱਲੋਂ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਵਰਚੁਅਲ ਮੀਟਿੰਗ ਕੀਤੀ ਗਈ ।    ਇਸ ਵਰਚੁਅਲ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਵੀਰ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਹਰਪ੍ਰੀਤ ਕੌਰ, ਐਸ.ਪੀ (ਡੀ) ਸਰਬਜੀਤ ਸਿੰਘ, ਡੀ.ਐਸ.ਪੀ ਸ਼ਹਿਬਾਜ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ । ਇਸ ਵਰਚੁਅਲ ਮੀਟਿੰਗ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਦੱਸਿਆ ਗਿਆ ਕਿ ਮਿਤੀ 12 ਮਾਰਚ ਨੂੰ ਜ਼ਿਲ੍ਹੇ ਵਿੱਚ ਨੈਸ਼ਨਲ ਲੋਕ ਅਦਾਲਤ ਲਾਈ ਜਾ ਰਹੀ ਹੈ, ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਭੇਜੇ ਜਾਣ ਅਤੇ ਆਮ ਪਬਲਿਕ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਇਸ ਤੋਂ ਇਲਾਵਾ ਕੋਵਿਡ ਕੇਸਾਂ ਦੇ ਸਬੰਧ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਕੋਵਿਡ ਹੈਲਪ ਲਾਈਨ ਨੰਬਰ ਅਤੇ ਐਬੂਲੈਂਸ ਹੈਲਪ ਲਾਈਨ ਨੰਬਰ ਦਾ ਆਮ ਪਬਲਿਕ ਵਿੱਚ ਵੱਧ ਤੋ ਵੱਧ ਪ੍ਰਚਾਰ ਕਰਨ ਲਈ ਕਿਹਾ ਗਿਆ ਅਤੇ ਜੁਵੇਨਾਈਲ ਜਸਟਿਸ ਬੋਰਡ ਦੇ ਕੇਸਾਂ ਬਾਰੇ ਵੀ ਗੱਲਬਾਤ ਕੀਤੀ ਗਈ । ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਕਿ ਬਿਰਧ ਆਸ਼ਰਮ ਪਿੰਡ ਭਰੋਮਜਾਰਾ ਵਿਖੇ ਰਹਿ ਰਹੇ ਬਜੁਰਗਾਂ ਦੇ ਅਧਾਰ ਕਾਰਡ ਅਤੇ ਬੁਢਾਪਾ ਪੈਨਸ਼ਨ ਜਲਦੀ ਤੋ ਜਲਦੀ ਲਗਵਾਉਣ ਲਈ ਕਿਹਾ ਗਿਆ। ਇਸ ਤੋ ਇਲਾਵਾ ਕੋਵਿਡ-19 ਤੋਂ ਬਚਾਅ ਲਈ ਹਵਾਲਾਤੀਆ ਅਤੇ ਕੈਦੀਆ ਨੂੰ ਆਪਸੀ ਦੂਰੀ ਬਣਾਈ ਰੱਖਣ ਅਤੇ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਸਬੰਧੀ ਜਾਗਰੂਕ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਡੀ.ਸੀ.ਪੀ.ਓ. ਕੰਚਨ ਅਰੋੜਾ ਅਤੇ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਮੈਡਮ ਸੋਨੀਆ ਹਾਜ਼ਰ ਸਨ ।

ਵੋਟਰਾਂ/ਪੋਲਿੰਗ ਸਟਾਫ਼ ਲਈ ਸਾਰੇ 614 ਪੋਲਿੰਗ ਬੂਥਾਂ ਵਿਖੇ ਮਾਸਕ, ਦਸਤਾਨੇ, ਥਰਮਲ ਸਕੈਨਰ ਅਤੇ ਸੈਨੀਟਾਈਜ਼ਰ ਮੁੱਹਈਆ ਕਰਵਾਏ ਜਾਣਗੇ - ਡੀ.ਸੀ.ਵਿਸ਼ੇਸ਼ ਸਾਰੰਗਲ

 


ਵੋਟਰਾਂ/ਪੋਲਿੰਗ ਸਟਾਫ਼ ਲਈ ਸਾਰੇ 614 ਪੋਲਿੰਗ ਬੂਥਾਂ ਵਿਖੇ ਮਾਸਕ, ਦਸਤਾਨੇ, ਥਰਮਲ ਸਕੈਨਰ ਅਤੇ ਸੈਨੀਟਾਈਜ਼ਰ ਮੁੱਹਈਆ ਕਰਵਾਏ ਜਾਣਗੇ - ਡੀ.ਸੀ.ਵਿਸ਼ੇਸ਼ ਸਾਰੰਗਲ


ਕੋਵਿਡ ਪਾਜ਼ੀਟਿਵ ਜਾਂ ਲੱਛਣਾਂ ਵਾਲੇ ਵਿਅਕਤੀ ਮਤਦਾਨ ਵਾਲੇ ਦਿਨ (14 ਫਰਵਰੀ) ਆਖਰੀ ਘੰਟੇ ਵਿੱਚ ਵੋਟ ਪਾਉਣਗੇ


ਅਗਲੇ 10 ਦਿਨਾਂ ਵਿੱਚ ਚੋਣ ਅਮਲੇ ਲਈ ਹਰੇਕ ਸਬ-ਡਿਵੀਜ਼ਨ ਵਿੱਚ ਬੂਸਟਰ ਡੋਜ਼ ਦੇਣ ਲਈ ਪੰਜ- ਪੰਜ ਕੈਂਪ

ਲਏ ਜਾਣਗੇ


ਡੀ ਸੀ ਵੱਲੋਂ ਰਿਟਰਨਿੰਗ ਅਫ਼ਸਰਾਂ ਅਤੇ ਸਿਹਤ ਅਧਿਕਾਰੀਆਂ ਨਾਲ ਚੋਣ ਦੌਰਾਨ ਕੋਵਿਡ ਪ੍ਰੋਟੋਕਾਲ/ਪ੍ਰਬੰਧਾਂ ਨੂੰ ਲੈ ਕੇ ਮੀਟਿੰਗ


ਨਵਾਂਸ਼ਹਿਰ, 11 ਜਨਵਰੀ: 

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਪ੍ਰੋਟੋਕਾਲ/ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ 614 ਪੋਲਿੰਗ ਬੂਥਾਂ 'ਤੇ ਮਾਸਕ, ਦਸਤਾਨੇ, ਥਰਮਲ ਸਕੈਨਿੰਗ, ਸੈਨੀਟਾਈਜ਼ਰ, ਪੀ.ਪੀ.ਈ. ਕਿੱਟਾਂ, ਫੇਸ ਸ਼ੀਲਡਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ |         ਇਸ ਸਬੰਧੀ ਰਿਟਰਨਿੰਗ ਅਫ਼ਸਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਇਸ ਮਹਾਂਮਾਰੀ ਦੇ ਮਾਹੌਲ ਵਿੱਚ ਵੀ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਵਚਨਬੱਧ ਹੈ।

     ਸ਼੍ਰੀ ਸਾਰੰਗਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 4,95,257 ਵੋਟਰ ਹਨ ਜੋ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਜ਼ਿਲ੍ਹੇ ਵਿੱਚ 614 ਪੋਲਿੰਗ ਬੂਥ (437 ਪੋਲਿੰਗ ਸਟੇਸ਼ਨ) ਹਨ, ਜਿੱਥੇ ਵੋਟਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕੋਵਿਡ ਸੁਰੱਖਿਆ ਉਪਾਅ ਕੀਤੇ ਜਾਣਗੇ।

     ਉਨ੍ਹਾਂ ਕਿਹਾ ਕਿ ਵੋਟਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ਦੇ ਪ੍ਰਵੇਸ਼ ਦੁਆਰ 'ਤੇ ਥਰਮਲ ਸਕ੍ਰੀਨਿੰਗ ਨੂੰ ਯਕੀਨੀ ਬਣਾਇਆ ਜਾਵੇਗਾ। ਵੋਟਰਾਂ ਨੂੰ ਮਤਦਾਨ ਵਾਲੇ ਦਿਨ ਇੱਕ ਹੱਥ 'ਚ ਪਹਿਨਣ ਲਈ ਦਸਤਾਨੇ ਦਿੱਤੇ ਜਾਣਗੇ ਜਿਸ ਦੀ ਵਰਤੋਂ ਉਹ ਵੋਟਿੰਗ ਮਸ਼ੀਨ ਦੇ ਬਟਨ ਨੂੰ ਦਬਾਉਣ ਅਤੇ ਦਸਤਖਤ ਕਰਨ ਲਈ ਕਰਨਗੇ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਪਾਜ਼ਿਟਿਵ/ਬੁਖ਼ਾਰ ਵਾਲੇ ਜਾਂ ਕੋਵਿਡ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਪੋਲਿੰਗ ਵਾਲੇ ਦਿਨ (14 ਫਰਵਰੀ) ਦੇ ਆਖਰੀ ਘੰਟੇ ਵਿੱਚ ਆ ਕੇ ਵੋਟ ਪਾਉਣ ਲਈ ਕਿਹਾ ਜਾਵੇਗਾ। ਸ਼੍ਰੀ ਸਾਰੰਗਲ ਨੇ ਦੱਸਿਆ ਕਿ ਵੋਟਰਾਂ ਅਤੇ ਪੋਲਿੰਗ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਚਿੰਤਾ ਹੈ ਅਤੇ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਪੈਦਾ ਹੋਣ ਵਾਲੇ ਕੋਵਿਡ ਬਚਾਅ ਉਪਾਵਾਂ ਦੇ ਕੂੜੇ ਦੇ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਨੂੰ ਵੀ ਯਕੀਨੀ ਬਣਾਉਣ।

    ਉਨ੍ਹਾਂ ਸਿਵਲ ਸਰਜਨ ਨੂੰ ਲੋੜੀਂਦੇ ਸਿਹਤ ਸਟਾਫ਼ ਦੀਆਂ ਟੀਮਾਂ ਬਣਾਉਣ ਲਈ ਵੀ ਕਿਹਾ ਜੋ ਕਿ ਵੋਟਾਂ ਵਾਲੇ ਦਿਨ ਪੋਲਿੰਗ ਟੀਮਾਂ ਦੇ ਨਾਲ ਪੋਲਿੰਗ ਸਟੇਸ਼ਨਾਂ 'ਤੇ ਰਹਿਣਗੀਆਂ।

 ਜ਼ਿਲ੍ਹਾ ਚੋਣ ਅਫ਼ਸਰ ਨੇ ਸਿਹਤ ਵਿਭਾਗ ਨੂੰ ਹਰੇਕ ਸਬ-ਡਵੀਜ਼ਨ ਵਿੱਚ ਪੋਲਿੰਗ ਸਟਾਫ਼ ਲਈ ਬੂਸਟਰ ਡੋਜ਼ ਦੇ ਪੰਜ-ਪੰਜ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਵੀ ਦਿੱਤੇ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ.ਡੀ.ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ।

26 JANUARY: ਪੰਜਾਬ ਸਰਕਾਰ ਵੱਲੋਂ 26 ਜਨਵਰੀ 2022 ਨੂੰ ਗਣਤੰਤਰ ਦਿਵਸ ਤੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਸ਼ਡਿਊਲ ਜਾਰੀ

 

ਇਹ ਵੀ ਪੜ੍ਹੋ; 

ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖ਼ਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ ਵੀਜ਼ਲ ਐਪ ਰਾਹੀਂ ਕਰਨ ਲੋਕ :ਡਿਪਟੀ ਕਮਿਸ਼ਨਰ

 

ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖ਼ਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ ਵੀਜ਼ਲ ਐਪ ਰਾਹੀਂ ਕਰਨ ਲੋਕ :ਡਿਪਟੀ ਕਮਿਸ਼ਨਰ


- ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤੀ ਜਾ ਸਕੇਗੀ


 


-- ਹੈਲਪਲਾਈਨ ਨੰਬਰ 1950 'ਤੇ ਵੀ ਕੀਤੀ ਜਾ ਸਕਦੀ ਹੈ ਕੋਈ ਸ਼ਿਕਾਇਤ


 


-- ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲ ਦਾ ਗਠਨ , ਜਿਸ ਦਾ ਨੰਬਰ 01675 -252520


ਮਲੇਰਕੋਟਲਾ 11  ਜਨਵਰੀ:


               ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਨਿਰਵਿਘਨ, ਸ਼ਾਂਤਮਈ ਅਤੇ ਸੁਤੰਤਰ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇੱਕਜੁੱਟ ਹੋਕੇ ਲੋਕਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ।

                   ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਵੇਕਲੀ ਕਿਸਮ ਦੀ ਸੀ-ਵੀਜ਼ਲ ਐਪ ਜਾਰੀ ਕੀਤੀ ਗਈ ਹੈ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਵਿਚ ਇਹ ਐਪ ਬਹੁਤ ਸਹਾਈ ਹੋਵੇਗੀ । ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਇਹ ਬਹੁਤ ਹੀ ਪ੍ਰਭਾਵਸ਼ਾਲੀ ਐਪ ਹੈ,ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਆਪਣੇ ਮੋਬਾਇਲ ਤੇ ਡਾਊਨਲੋਡ ਲੋਡ ਕੀਤਾ ਜਾ ਸਕਦਾ ਹੈ । ਡਾਊਨਲੋਡ ਕਰਕੇ ਲੋਕ ਆਪਣੀ ਭਾਸ਼ਾ ਦੀ ਚੋਣ ਕਰਕੇ ਮੋਬਾਇਲ ਨੰਬਰ ਐਪ ਵਿਚ ਭਰਨਾ ਪੈਂਦਾ ਹੈ, ਜਿਸ ਉਪਰੰਤ ਓ.ਟੀ.ਪੀ (ਵਨ ਟਾਇਨ ਪਾਸਵਰਡ) ਪ੍ਰਾਪਤ ਹੋਣ ’ਤੇ ਇਹ ਐਪ ਕਾਰਜਸ਼ੀਲ ਹੋ ਜਾਂਦੀ ਹੈ। ਸ਼ਿਕਾਇਤ ਕਰਤਾ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇਸ ਐਪ ਨੂੰ ਬਿਨਾਂ ਮੋਬਾਇਲ ਨੰਬਰ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।


               ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਿਤ ਕੋਈ ਵੀ ਲਾਈਵ ਪਰੂਫ਼ ਜਿਵੇਂ ਕਿ ਤਸਵੀਰ ਅਤੇ ਵੀਡੀਓ ਅਪਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਐਪ ਦੀ ਵਰਤੋਂ ਕਰਨ ਅਤੇ ਉਨ੍ਹਾਂ ਵੱਲੋਂ ਭੇਜੀਆਂ ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ  ਹੱਲ ਕੀਤਾ ਜਾਵੇਗਾ । ਇਹ ਐਪ ਦੀ ਮਦਦ ਨਾਲ ਚੋਣ ਸਬੰਧੀ ਆਜਰਤਾ ਦੀ ਸ਼ਿਕਾਇਤ ਦਰਜ ਕਰਵਾਈ  ਜਾ ਸਕਦੀ ਹੈ ।


                ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ੋਨ ਵਿੱਚ ਸੀ ਵੀਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਤਰ੍ਹਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਸੀ ਵੀਜ਼ਲ ਐਪ ਰਾਹੀਂ ਕੀਤੀ ਜਾ ਸਕਦੀ ਹੈ। ਇਸ ਐਪ 'ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖ਼ਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।


               ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਜੇਕਰ ਕੋਈ ਸ਼ਰਾਰਤੀ ਅਨਸਰ, ਜਾਂ ਕੋਈ ਹੋਰ ਕਿਸੇ ਤਰ੍ਹਾਂ ਡਰ, ਭੈਅ ਜਾਂ ਲਾਲਚ ਦਿੰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ 1950 ਹੈਲਪਲਾਈਨ ਨੰਬਰ 'ਤੇ ਵੀ ਕਰ ਸਕਦੇ ਹਨ ਜੋ ਕਿ ਜਲਦ ਹੀ ਚਾਲੂ ਹੋ ਜਾਵੇਗਾ । ਉਨ੍ਹਾਂ ਹੋਰ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ  ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਦੀ ਦੇਖ ਰੇਖ ਵਿੱਚ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ ,ਜਿਸ ਦਾ ਨੰਬਰ 01675252520 ਹੈ।


                ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਹਰ ਵਿਧਾਨ ਸਭਾ ਹਲਕੇ 'ਚ ਉੱਡਣ ਦਸਤਿਆਂ ਦੀਆਂ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ ਅਤੇ ਆਦਰਸ਼ ਚੋਣ ਜ਼ਾਬਤੇ ਨਾਲ ਸਬੰਧਿਤ ਟੀਮਾਂ ਅਤੇ ਸੈਕਟਰ ਅਫ਼ਸਰ ਤਾਇਨਾਤ ਹਨ ਅਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਇੱਕ ਟੀਮ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਜਸ਼ੀਲ ਹੈ ਅਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ । ਉਨ੍ਹਾਂ ਵਿਧਾਨ ਸਭਾ ਚੋਣ ਅਤੇ ਵਧਦੇ ਕੋਵਿਡ-19 ਦੇ ਮੱਦੇ ਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਗਾਈਡਲਾਈਨਜ ਦੀ ਪੂਰੀ ਤਰ੍ਹਾਂ ਪਾਲਣ ਕਰਦਿਆ ਮਾਸਕ ਪਾਉਣ,ਇਕ ਦੂਜੇ ਤੋਂ ਸਮਾਜਿਕ ਦੂਰੀ ਰੱਖਣ ਅਤੇ ਵਾਰ ਵਾਰ ਹੱਥ ਧੋਣ ਵਰਗੇ ਮੁਢਲੇ ਨਿਯਮਾਂ ਨੂੰ ਯਾਦ ਰੱਖਣ । ਇਨ੍ਹਾਂ ਮੁਢਲੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਇਸ ਬਿਮਾਰੀ ਪ੍ਰਤੀ ਲੋਕਾਂ ਵੱਲੋਂ ਕੀਤੀਆਂ ਲਾਪਰਵਾਹੀਆਂ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ ।

COVID BREAKING: ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ


 

 

16 ਜਨਵਰੀ ਤੋਂ ਖੁੱਲਣਗੇ ਪੰਜਾਬ ਦੇ ਸਕੂਲ ਜਾ ਨਹੀਂ , ਪੜ੍ਹੋ

ਚੰਡੀਗੜ੍ਹ 11 ਜਨਵਰੀ, 2022; 

 ਪੰਜਾਬ 'ਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ਬੇਕਾਬੂ ਹੋ ਗਈ ਹੈ। 24 ਘੰਟਿਆਂ 'ਚ 4 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 7 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ, ਪਟਿਆਲਾ ਪਛੜ ਗਿਆ ਹੈ, ਪਾਜ਼ੇਟਿਵ ਮਾਮਲਿਆਂ ਵਿੱਚ ਨੰਬਰ ਇੱਕ ਬਣ ਗਿਆ ਹੈ। ਹੁਣ ਲੁਧਿਆਣਾ ਪਹਿਲੇ ਨੰਬਰ 'ਤੇ ਅਤੇ ਮੋਹਾਲੀ ਦੂਜੇ ਨੰਬਰ 'ਤੇ ਆ ਗਿਆ ਹੈ। ਲੁਧਿਆਣਾ ਵਿੱਚ ਰਿਕਾਰਡ 49.44% ਪਾਜਿਟਿਵਿਟੀ ਦਰ ਸੀ। ਜਲੰਧਰ 'ਚ ਵੀ ਓਮਾਈਕਰੋਨ ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਹਾਲਾਤ ਇੰਨੇ ਤੇਜ਼ੀ ਨਾਲ ਵਿਗੜ ਗਏ ਹਨ ਕਿ ਸਿਰਫ਼ 11 ਦਿਨਾਂ ਵਿੱਚ ਇੱਕ ਹਜ਼ਾਰ ਐਕਟਿਵ ਕੇਸ ਵੱਧ ਕੇ 20 ਹਜ਼ਾਰ ਹੋ ਗਏ ਹਨ। ਕੋਰੋਨਾ ਦੇ ਮਰੀਜ਼ਾਂ ਦੀ ਪਾਜਿਟਿਵਿਟੀ ਦਰ ਵੀ 20% ਦੇ ਕਰੀਬ ਚੱਲ ਰਹੀ ਹੈ। ਸੋਮਵਾਰ ਨੂੰ, ਪੰਜਾਬ ਵਿੱਚ 16,443 ਟੈਸਟ ਕੀਤੇ ਗਏ, ਜਿਨ੍ਹਾਂ ਨੇ ਸਥਿਤੀ ਵਿਗੜਦੀ ਹੀ ਦਿਖਾਈ। ਅਜਿਹੇ 'ਚ ਹੁਣ ਹਰ ਪੰਜਾਬੀ 'ਤੇ ਕਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੈ।


BREAKING NEWS: ਸਮੂਹ ਬੀ ਐਲ ਓ ਅਤੇ ਸੁਪਰਵਾਈਜ਼ਰਾਂ ਨੂੰ ਤੁਰੰਤ ਵਿਭਾਗੀ ਡਿਊਟੀਆਂ ਤੋਂ ਫਾਰਗ ਕਰਨ ਦੇ ਹੁਕਮ

NOTIFICATION: ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਕੀਤਾ ਅਪਗ੍ਰੇਡ, ਨੋਟੀਫਿਕੇਸ਼ਨ ਜਾਰੀ 5 ਜ਼ਿਲਿਆਂ 'ਚ 7 ਮੌਤਾਂ, 4 ਮਰੀਜ਼ ਵੈਂਟੀਲੇਟਰ 'ਤੇ ਅਤੇ 11 ICU 'ਚ ਹਨ


ਬਠਿੰਡਾ ਵਿੱਚ 2, ਗੁਰਦਾਸਪੁਰ, ਜਲੰਧਰ ਅਤੇ ਪਟਿਆਲਾ ਵਿੱਚ 1-1 ਅਤੇ ਲੁਧਿਆਣਾ ਵਿੱਚ 2 ਮਰੀਜ਼ਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਅਤੇ ਲੁਧਿਆਣਾ 'ਚ 1-1, ਜਲੰਧਰ 'ਚ 2 ਮਰੀਜ਼ ਵੈਂਟੀਲੇਟਰ 'ਤੇ ਰੱਖੇ ਗਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਜਲੰਧਰ ਦੇ 3-3, ਲੁਧਿਆਣਾ ਅਤੇ ਪਟਿਆਲਾ ਦੇ 2-2 ਅਤੇ ਬਠਿੰਡਾ ਦੇ 1 ਮਰੀਜ਼ਾਂ ਸਮੇਤ ਕੁੱਲ 11 ਮਰੀਜ਼ਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰਨਾ ਪਿਆ। ਪੰਜਾਬ 'ਚ ਹੁਣ 401 ਮਰੀਜ਼ ਜੀਵਨ ਰੱਖਿਅਕ ਸਹਾਇਤਾ 'ਤੇ ਪਹੁੰਚ ਚੁੱਕੇ ਹਨ। ਇਨ੍ਹਾਂ 'ਚੋਂ 304 ਆਕਸੀਜਨ 'ਤੇ, 85 ਆਈਸੀਯੂ 'ਤੇ ਅਤੇ 12 ਵੈਂਟੀਲੇਟਰ 'ਤੇ ਹਨ।

ਚੰਡੀਗੜ੍ਹ : ਸਰਕਾਰੀ ਤੇ ਸਰਕਾਰੀ ਏਡਿਡ ਸਕੂਲਾਂ ਵਿੱਚ ਕਰੋਨਾ ਕਾਰਨ 50 ਫੀਸਦੀ ਸਟਾਫ ਸੱਦਣ ਦੇ ਹੁਕਮ 

ਵੀ. ਆਈ. ਪੀ ਬਦਲੀਆਂ : ਚੋਣ ਜਾਬਤੇ ਨੇ ਪਾਇਆ ਰੰਗ ਵਿਚ ਭੰਗ 


ਲੁਧਿਆਣਾ ਅਤੇ ਮੋਹਾਲੀ ਨੇ ਪਟਿਆਲਾ ਨੂੰ ਪਛਾੜ ਦਿੱਤਾ


ਲੁਧਿਆਣਾ ਵਿੱਚ 806 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਸਿਰਫ ਇਹ ਗਿਣਤੀ ਹੀ ਨਹੀਂ, ਪਰ ਇੱਥੇ ਪਾਜਿਟਿਵਿਟੀ ਦਰ ਵੀ ਡਰਾਉਣੀ ਹੈ। ਲੁਧਿਆਣਾ ਵਿੱਚ, 1,664 ਸੈਂਪਲ ਟੈਸਟ ਕੀਤੇ ਗਏ ਅਤੇ 48.44% ਮਰੀਜ਼ ਪਾਜ਼ੇਟਿਵ ਪਾਏ ਗਏ।

ਮੁਹਾਲੀ ਵਿੱਚ 687 ਪਾਜ਼ੇਟਿਵ ਕੇਸ ਪਾਏ ਗਏ ਹਨ। ਇੱਥੇ ਪਾਜਿਟਿਵਿਟੀ ਦਰ 28.38% ਸੀ।

ਪਟਿਆਲਾ ਵਿੱਚ 455 ਕੇਸ ਪਾਏ ਗਏ ਪਰ ਇੱਥੇ ਪਾਜਿਟਿਵਿਟੀ ਦਰ 29.22% ਹੈ।

ਜਲੰਧਰ ਵਿੱਚ 24.60% ਦੀ ਪਾਜਿਟਿਵਿਟੀ ਦਰ ਦੇ ਨਾਲ 311 ਮਰੀਜ਼ ਪਾਏ ਗਏ।

ਪਠਾਨਕੋਟ ਵਿੱਚ 290 ਮਰੀਜ਼ 29.09% ਦੀ ਸਕਾਰਾਤਮਕ ਦਰ ਦੇ ਨਾਲ ਪਾਏ ਗਏ।

ਅੰਮ੍ਰਿਤਸਰ ਦੀ ਪਾਜਿਟਿਵਿਟੀ ਦਰ 14.04% ਸੀ। ਜਿੱਥੇ 242 ਮਰੀਜ਼ ਪਾਏ ਗਏ।

ਹੁਸ਼ਿਆਰਪੁਰ ਵਿੱਚ 236 ਮਰੀਜ਼ ਪਾਏ ਗਏ। ਇੱਥੇ 22.67% ਦੀ ਪਾਜਿਟਿਵਿਟੀ ਦਰ ਸੀ.

ਬਠਿੰਡਾ ਵਿੱਚ 29.29% ਦੀ ਪਾਜਿਟਿਵਿਟੀ ਦਰ ਨਾਲ 203 ਮਰੀਜ਼ ਪਾਏ ਗਏ। 

COVID BREAKING: ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ

 ਸਕੂਲ ਖੁੱਲਣਗੇ ਕਿ ਨਹੀਂ? 

ਜਿਸ ਤਰ੍ਹਾਂ ਪੰਜਾਬ ਵਿਖੇ ਕਰੋਨਾ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ, ਉਸ ਹਿਸਾਬ ਨਾਲ ਪੰਜਾਬ ਸਰਕਾਰ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਖਤਰਾ ਮੁੱਲ ਨਹੀਂ ਲੈ ਸਕਦੀ ਹੈ । ਇਸ ਲਈ ਪੰਜਾਬ ਵਿੱਚ 16 ਜਨਵਰੀ ਮੁੜ ਸਕੂਲਾਂ ਨੂੰ ਖੋਲ੍ਹਣਾ ਸੰਭਵ ਨਹੀਂ ਹੈ।

CTET 2022 ਮੁਲਤਵੀ ਪ੍ਰੀਖਿਆ ਦਾ ਮੁੜ ਸ਼ਡਿਊਲ ਜਾਰੀ, ( CTET REVISED SCHEDULE)

 CTET 2022 ਮੁਲਤਵੀ ਪ੍ਰੀਖਿਆ 21 ਜਨਵਰੀ ਨੂੰ ਹੋਵੇਗੀ: CBSE ਵਰਤਮਾਨ ਵਿੱਚ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇ 15ਵੇਂ ਸੰਸਕਰਨ ਲਈ ਔਨਲਾਈਨ ਪ੍ਰੀਖਿਆ ਦਾ ਆਯੋਜਨ ਕਰ ਰਿਹਾ ਹੈ। CTET 2022-21 ਦੀ ਪ੍ਰੀਖਿਆ ਦੋ ਪੱਧਰਾਂ ਵਿੱਚ ਕਰਵਾਈ ਜਾ ਰਹੀ ਹੈ - ਪ੍ਰਾਇਮਰੀ ਪੱਧਰ (ਕਲਾਸ 1ਲੀ ਤੋਂ 5ਵੀਂ ਲਈ) ਅਤੇ ਐਲੀਮੈਂਟਰੀ ਪੱਧਰ (6ਵੀਂ ਤੋਂ 8ਵੀਂ ਜਮਾਤ ਲਈ) 16 ਦਸੰਬਰ 2021 ਤੋਂ 13 ਜਨਵਰੀ 2022 ਤੱਕ। ਸ਼ਿਫਟ 2 ਦੀਆਂ ਪ੍ਰੀਖਿਆਵਾਂ (ਪੇਪਰ 2) 16 ਦਸੰਬਰ 2021 ਅਤੇ 17 ਦਸੰਬਰ 2021 ਨੂੰ ਹੋਣ ਵਾਲੇ ਪੇਪਰ 1 ਅਤੇ 2 ਦੀਆਂ ਦੋਵੇਂ ਸ਼ਿਫਟਾਂ ਤਕਨੀਕੀ ਸਮੱਸਿਆਵਾਂ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਸੀਬੀਐਸਈ ਨੇ ਰੱਦ ਕੀਤੇ ਪੇਪਰਾਂ ਨੂੰ ਮੁੜ ਤਹਿ ਕਰ ਦਿੱਤਾ ਹੈ ਅਤੇ ਅਧਿਕਾਰਤ ਵੈੱਬਸਾਈਟ 'ਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ।CTET 2022 ਮੁਲਤਵੀ 16 ਅਤੇ 17 ਦਸੰਬਰ 2021 ਦੀਆਂ ਪ੍ਰੀਖਿਆਵਾਂ ਰੱਦ ਕੀਤੇ ਪੇਪਰ ਹੁਣ 21 ਜਨਵਰੀ ਨੂੰ। CBSE ਨੇ 16 ਦਸੰਬਰ 2021 (ਪੇਪਰ-2) ਅਤੇ 17 ਦਸੰਬਰ 2021 (ਪੇਪਰ-1 ਅਤੇ 2) ਰੱਦ ਕੀਤੇ ਪੇਪਰਾਂ ਨੂੰ 21 ਜਨਵਰੀ 2022 ਨੂੰ ਮੁੜ ਤਹਿ ਕੀਤਾ ਹੈ। ਇਹ ਪ੍ਰੀਖਿਆਵਾਂ ਅਚਾਨਕ ਤਕਨੀਕੀ ਲੋੜਾਂ ਕਾਰਨ ਪੂਰੀਆਂ ਨਹੀਂ ਹੋ ਸਕੀਆਂ। ਉਮੀਦਵਾਰ 21 ਜਨਵਰੀ 2022 ਦੀ ਪ੍ਰੀਖਿਆ ਲਈ ਇਸਦੀ ਅਧਿਕਾਰਤ ਵੈੱਬਸਾਈਟ - ctet.nic.in ( download here)  'ਤੇ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ।


BREAKING NEWS: ਦਿੱਲੀ ਵਿੱਚ ਸਾਰੇ ਨਿੱਜੀ ਦਫ਼ਤਰਾਂ ਅਤੇ ਰੈਸਟੋਰੈਂਟ-ਬਾਰਾਂ ਨੂੰ ਬੰਦ ਕਰਨ ਦੇ ਹੁਕਮ

 ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ 'ਚ 11 ਦਿਨਾਂ ਦੇ ਅੰਦਰ ਦੇਸ਼ 'ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1 ਲੱਖ ਤੋਂ ਵਧ ਕੇ 8 ਲੱਖ ਹੋ ਗਈ ਹੈ। ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। ਹਾਲਾਂਕਿ ਸੋਮਵਾਰ ਨੂੰ ਐਤਵਾਰ ਦੇ ਮੁਕਾਬਲੇ ਲਗਭਗ 12 ਹਜ਼ਾਰ ਘੱਟ ਮਾਮਲੇ ਸਾਹਮਣੇ ਆਏ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 1 ਲੱਖ 67 ਹਜ਼ਾਰ 550 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 1.79 ਲੱਖ ਮਾਮਲੇ ਸਾਹਮਣੇ ਆਏ ਸਨ। ਹੁਣ ਦੇਸ਼ ਵਿੱਚ ਕੁੱਲ 8 ਲੱਖ 15 ਹਜ਼ਾਰ 46 ਐਕਟਿਵ ਕੇਸ ਹਨ। 

ਸੋਮਵਾਰ ਨੂੰ, 69,798 ਲੋਕ ਠੀਕ ਹੋਏ, ਜਦੋਂ ਕਿ 277 ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ ਇਹ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਬਣੇ ਮਹਾਰਾਸ਼ਟਰ, ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਸੋਮਵਾਰ ਨੂੰ ਨਵੇਂ ਕੇਸਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ, ਪਰ ਚੋਣ ਰਾਜ ਉੱਤਰ ਪ੍ਰਦੇਸ਼ ਵਿੱਚ ਨਵੇਂ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ।


ਦਿੱਲੀ ਵਿੱਚ ਸਾਰੇ ਨਿੱਜੀ ਦਫ਼ਤਰਾਂ ਅਤੇ ਰੈਸਟੋਰੈਂਟ-ਬਾਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਹ ਫੈਸਲਾ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਵਿੱਚ ਲਿਆ ਗਿਆ। ਹਾਲਾਂਕਿ, ਲੋਕਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।


ਸੀਐਮ ਅਰਵਿੰਦ ਕੇਜਰੀਵਾਲ ਮੰਗਲਵਾਰ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਇਸ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ 'ਚ ਸਖਤੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

LUDHIANA: ADC ਰਾਹੁਲ ਵਲੋਂ ਵੈਕਸੀਨ ਦੀ ਤੀਜੀ ਡੋਜ ਲਗਵਾਈ

ADC ਰਾਹੁਲ ਵਲੋਂ ਵੈਕਸੀਨ ਦੀ ਤੀਜੀ ਡੋਜ ਲਗਵਾਈ। ਐਡੀਸ਼ਨਲ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਅੱਜ ਸਰਕਾਰੀ ਡਿਗਰੀ ਕਾਲਜ ਵਿਖੇ ਕਰੋਨਾ ਤੋਂ ਬਚਾਅ ਲਈ 3rd ਡੋਜ  ਲਗਵਾਈ ਗਈ। 

 

RESTRUCTURING AND SEPARATE CADRE FOR SCERT/DIET

 

BREAKING NEWS: ਸਮੂਹ ਬੀ ਐਲ ਓ ਅਤੇ ਸੁਪਰਵਾਈਜ਼ਰਾਂ ਨੂੰ ਤੁਰੰਤ ਵਿਭਾਗੀ ਡਿਊਟੀਆਂ ਤੋਂ ਫਾਰਗ ਕਰਨ ਦੇ ਹੁਕਮ


 

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਬੰਧੀ ਸਕੂਲਾਂ ਨੂੰ ਹਦਾਇਤਾਂ NOTIFICATION: ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਕੀਤਾ ਅਪਗ੍ਰੇਡ, ਨੋਟੀਫਿਕੇਸ਼ਨ ਜਾਰੀ

 

Also read : ਸਰਕਾਰੀ ਤੇ ਸਰਕਾਰੀ ਏਡਿਡ ਸਕੂਲਾਂ ਵਿੱਚ ਕਰੋਨਾ ਕਾਰਨ 50 ਫੀਸਦੀ ਸਟਾਫ ਸੱਦਣ ਦੇ ਹੁਕਮ 

ਚੰਡੀਗੜ੍ਹ : ਸਰਕਾਰੀ ਤੇ ਸਰਕਾਰੀ ਏਡਿਡ ਸਕੂਲਾਂ ਵਿੱਚ ਕਰੋਨਾ ਕਾਰਨ 50 ਫੀਸਦੀ ਸਟਾਫ ਸੱਦਣ ਦੇ ਹੁਕਮ

ਚੰਡੀਗੜ੍ਹ,11 ਜਨਵਰੀ 2022;

ਚੰਡੀਗੜ੍ਹ: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਇੱਕ ਹੋਰ ਸਮੀਖਿਆ ਤੋਂ ਬਾਅਦ ਮੰਗਲਵਾਰ ਤੋਂ ਸਰਕਾਰੀ ਸਕੂਲਾਂ ਵਿੱਚ 50 ਫੀਸਦੀ ਸਟਾਫ਼ ਨੂੰ ਰੋਟੇਸ਼ਨ ਦੇ ਆਧਾਰ 'ਤੇ ਬੁਲਾਇਆ ਜਾਵੇਗਾ।

ਸ਼ਨੀਵਾਰ ਨੂੰ, ਡੀਈਓ ਨੇ ਇੱਕ ਵਟਸਐਪ ਗਰੁੱਪ ਵਿੱਚ, ਸਰਕਾਰੀ ਸਕੂਲਾਂ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਨੂੰ ਸੋਮਵਾਰ ਤੋਂ ਸਕੂਲ ਆਉਣ ਦੀ ਹਦਾਇਤ ਕੀਤੀ, ਜਿਸ ਨਾਲ ਬਹੁਤ ਸਾਰੇ ਅਧਿਆਪਕਾਂ ਅਤੇ ਯੂਟੀ ਕੇਡਰ ਵਿਦਿਅਕ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ।

ਸੋਮਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਾਰੇ ਪ੍ਰਿੰਸੀਪਲਾਂ ਅਤੇ ਸਕੂਲਾਂ ਦੇ ਮੁਖੀਆਂ ਨੂੰ ਸੋਧੀਆਂ ਹਦਾਇਤਾਂ ਵਾਲਾ ਪੱਤਰ ਜਾਰੀ ਕੀਤਾ ਗਿਆ। ਇਸ 'ਚ ਕਿਹਾ ਗਿਆ ਹੈ ਕਿ ਮੰਗਲਵਾਰ ਤੋਂ 50 ਫੀਸਦੀ ਸਟਾਫ ਰੋਟੇਸ਼ਨ 'ਤੇ ਆਵੇਗਾ। ਅਧਿਆਪਕਾਂ ਅਤੇ ਯੂਟੀ ਕੇਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।


ਸਕੂਲਾਂ ਨੂੰ ਆਨਲਾਈਨ ਸਮਾਂ-ਸਾਰਣੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕਲਾਸਾਂ ਆਨਲਾਈਨ ਹੋਣੀਆਂ ਹਨ। ਅਧਿਆਪਕਾਂ ਨੂੰ ਪਿਛਲੇ ਸਿੱਖਣ ਦੇ ਨੁਕਸਾਨ ਨੂੰ ਘਟਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਸਕੂਲ ਮੁਖੀਆਂ ਨੂੰ ਸਕੂਲ ਵਿੱਚ ਨਿਯਮਤ ਤੌਰ ’ਤੇ ਹਾਜ਼ਰ ਹੋਣ ਅਤੇ ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਇਸ ਰਿਕਾਰਡ ਨੂੰ ਸੰਭਾਲਿਆ ਜਾਣਾ ਹੈ ਅਤੇ ਬਾਅਦ ਵਿੱਚ ਮੁਲਾਂਕਣ ਕੀਤਾ ਜਾਣਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਸਬੰਧੀ ਸਕੂਲਾਂ ਨੂੰ ਹਦਾਇਤਾਂ 
ਕੋਵਿਡ ਦੇ ਵਾਧੇ ਦੇ ਮੱਦੇਨਜ਼ਰ ਸਕੂਲਾਂ ਸਮੇਤ ਸਾਰੇ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਹਨ ਪਰ ਆਨਲਾਈਨ ਕਲਾਸਾਂ ਜਾਰੀ ਹਨ। ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਜ਼ਰੂਰੀ ਸੇਵਾਵਾਂ ਜਾਂ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਦਫ਼ਤਰਾਂ ਨੂੰ 50 ਫ਼ੀਸਦੀ ਅਮਲੇ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ 


ਪੰਜਾਬ ਲੋਕ ਕਾਂਗਰਸ ਨੂੰ ਮਿਲਿਆ ਚੋਣ ਨਿਸ਼ਾਨ 

PSEB TERM 2 MODEL TEST PAPER DOWNLOAD HERE

RECENT UPDATES

Today's Highlight