ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਜਨਵਰੀ ਨੂੰ ਕਰਨਗੇ 53000 ਵਰਕਰਾਂ ਦੇ ਮਸਲੇ ਹੱਲ।
ਆਪਣੇ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਉਨ੍ਹਾਂ ਕਿਹਾ"
ਰੂਬਰੂ ਹੋਵਾਂਗਾ 53,000 ਵਰਕਰਾਂ ਦੇ ਮਸਲੇ ਨੂੰ ਹੱਲ ਕਰਨ ਲਈ
4 ਜਨਵਰੀ, 2022 || ਸਵੇਰੇ 9 ਵਜੇ || ਦਾਣਾ ਮੰਡੀ, ਮੋਰਿੰਡਾ ||"
.....
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਜਨਵਰੀ ਨੂੰ ਕਰਨਗੇ 53000 ਵਰਕਰਾਂ ਦੇ ਮਸਲੇ ਹੱਲ।
ਆਪਣੇ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਉਨ੍ਹਾਂ ਕਿਹਾ"
ਰੂਬਰੂ ਹੋਵਾਂਗਾ 53,000 ਵਰਕਰਾਂ ਦੇ ਮਸਲੇ ਨੂੰ ਹੱਲ ਕਰਨ ਲਈ
4 ਜਨਵਰੀ, 2022 || ਸਵੇਰੇ 9 ਵਜੇ || ਦਾਣਾ ਮੰਡੀ, ਮੋਰਿੰਡਾ ||"
.....
*ਪੰਜਾਬ ਸਰਕਾਰ 4 ਜਨਵਰੀ ਦੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਕੱਟੇ ਭੱਤੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਤੇ ਮੋਹਰ ਲਾਵੇ : ਡੀ.ਟੀ ਐਫ*
*ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਲੈ ਕੇ ਉਨ੍ਹਾਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰੇ*
ਬਠਿੰਡਾ ( )ਪੰਜਾਬ ਦੀ ਚੰਨੀ ਸਰਕਾਰ 04 ਜਨਵਰੀ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਪੱਖੀ ਫੈਸਲੇ ਲਵੇ ।ਇਸ ਦੀ ਪੁਰਜ਼ੋਰ ਮੰਗ ਅਧਿਆਪਕਾਂ ਦੀ ਸਿਰਮੌਰ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਸਕੱਤਰ ਸਰਵਣ ਸਿੰਘ ਔਜਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੀਤੀ।ਜਥੇਬੰਦੀ ਦੇ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਸੀ ਚੰਨੀ ਸਰਕਾਰ ਦੀ ਇਸ ਟਰਮ ਦੀ ਇਹ ਆਖਰੀ ਕੈਬਨਿਟ ਮੀਟਿੰਗ ਹੋ ਸਕਦੀ ਹੈ।ਇਸ ਲਈ ਸਰਕਾਰ ਨੂੰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਠੋਸ ਫ਼ੈਸਲਾ ਲਾਗੂ ਕੀਤਾ ਜਾਵੇ ।
ਮੁਲਾਜ਼ਮ ਦੇ ਛੇਵੇਂ ਤਨਖਾਹ ਕਮਿਸ਼ਨ ਚ ਮਹਿੰਗਾਈ ਭੱਤਾ 113% ਤੋਂ ਵਧਾ ਕੇ 125% ਲਾਗੂ ਕਰੇ। ਤਨਖਾਹ ਵਾਧੇ ਦਾ ਗੁਣਾਂਕ 2.72% ਕਰਨ ਦਾ ਫੈਸਲਾ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ ਬਣਦਾ ਇਨਸਾਫ ਕਰੇ। ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਸਰਕਾਰ ਨੇ ਤਰਕਸੰਗਤ ਕਰਨ ਦੀ ਦਲੀਲ ਤੇ ਕੱਟੇ ਹਨ ਨੂੰ ਬਹਾਲ ਕੀਤਾ ਜਾਵੇ । ਪਿੰਡਾਂ 'ਚ ਸੇਵਾ ਨਿਭਾ ਰਹੇ ਸਾਰੇ ਵਿਭਾਗਾਂ ਦੇ ਮੁਲਾਜ਼ਮਾ ਦਾ ਪੇਂਡੂ ਭੱਤਾ 5% ਦੀ ਦਰ ਨਾਲ ਲਾਗੂ ਕੀਤਾ ਜਾਵੇ । ਹੈਡੀਕੈਪਡ ਮੁਲਾਜ਼ਮ ਦਾ ਕੱਟਿਆਂ ਹੈਂਡੀਕੈਪਡ ਅਲਾਉਸ਼ ਸਮੇਤ ਸਾਰੇ 37 ਪ੍ਰਕਾਰ ਦੇ ਵਾਪਸ ਲਏ ਭੱਤੇ ਬਹਾਲ ਕਰਨ ਦੇ ਫੈਸਲੇ ਤੇ ਪੰਜਾਬ ਦੀ ਕੈਬਨਿਟ ਮੋਹਰ ਲਾਵੇ। ਡੀ.ਟੀ. ਐਫ. ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਮੰਗ ਕੀਤੀ ਕਿ ਚੰਨੀ ਸਰਕਾਰ ਨੂੰ ਆਪਣੀ ਇਸ ਟਰਮ ਦੀ ਸੰਭਾਵਿਤ ਆਖ਼ਰੀ ਕੈਬਨਿਟ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੀ ਕੀਤੀ ਸਰਵਿਸ ਦਾ ਲਾਭ ਦਿੰਦਿਆਂ ਵਿਭਾਗ ਵਿਚ ਰੈਗੂਲਰ ਕਰ ਕੇ ਉਨ੍ਹਾਂ ਉੱਪਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰ ਕੇ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਕਰੇ । ਮੀਤ ਪ੍ਰਧਾਨ ਪਰਵਿੰਦਰ ਸਿੰਘ ਅਤੇ ਸਹਿ-ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਵੱਲੋਂ ਕੀਤੇ ਜਾਨਹੁਲਮੇ ਸੰਘਰਸ਼ ਨੂੰ ਬੂਰ ਪਾਉਦਿਆਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਆਪਣਾ ਕੀਤਾ ਚੋਣ ਵਾਇਦਾ ਪੂਰਾ ਕਰੇ । ਇਸ ਮੋਕੇ ਸਾਰੇ ਬਲਾਕਾਂ ਦੇ ਪ੍ਰਧਾਨ ਭੁਪਿੰਦਰ ਮਾਇਸਰਖਾਨਾ, ਨਵਚਰਨਪ੍ਰੀਤ,ਅੰਗਰੇਜ਼ ਸਿੰਘ ,ਭੋਲਾ ਰਾਮ, ਕੁਲਵਿੰਦਰ ਵਿਰਕ,ਰਤਨਜੋਤ ਸ਼ਰਮਾਂ ਅਤੇ ਰਾਜਵਿੰਦਰ ਜਲਾਲ ਜਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਬਠਿੰਡਾ ,ਬਲਜਿੰਦਰ ਕੌਰ, ਬਲਜਿੰਦਰ ਕਰਮਗੜ੍ਹ ਛਤਰਾਂ,ਜਸਵਿੰਦਰ ਬੌਕਸਰ, ਹਰਮੰਦਰ ਸਿੰਘ ਗਿੱਲ ਹਾਜ਼ਰ ਸਨ।
ਜਾਰੀ ਕਰਤਾ: ਬਲਜਿੰਦਰ ਸਿੰਘ ਜਿਲ੍ਹਾ ਸਕੱਤਰ ਡੀ.ਟੀ.ਅੈੱਫ. ਬਠਿੰਡਾ ।
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ
PSTET ਦੀ ਵੈਬਸਾਇਟ pstet.pseb.ac.in ਤੇ ਉਪਲਬਧ ਰਹੇਗੀ ਉੱਤਰ ਕੁੰਜੀ - ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ
ਐੱਸ.ਏ.ਐੱਸ. ਨਗਰ 3 ਜਨਵਰੀ ( ਚਾਨੀ )
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 24 ਦਸੰਬਰ-2021 ਨੂੰ ਲਿਆ ਗਿਆ ਸੀ। ਇਸ ਟੈਸਟ/ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਉੱਤਰ ਕੁੰਜੀ ਵੈਬਸਾਇਟ pstet.pseb.ac.in ਤੇ
04 ਤੋਂ 07 ਜਨਵਰੀ ਤੱਕ ਅਪਲੋਡ ਕੀਤੀ ਜਾਵੇਗੀ। ਉੱਤਰ ਕੁੰਜੀ ਸਬੰਧੀ ਉਮੀਦਵਾਰ ਆਪਣੇ ਇਤਰਾਜ਼ ਵੈਬਸਾਇਟ pstet.pseb.ac.in ਤੇ ਪਾ ਸਕਦੇ ਹਨ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ pstet.pseb.ac.in ਤੇ ਉਪਲਬਧ ਹਨ।
ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਅੱਜ ਡੀ.ਈ.ਓ.(ਸੈਕੰਡਰੀ) ਲਖਵੀਰ ਸਿੰਘ ਦੇ ਦਫ਼ਤਰ ਜਾ ਕੇ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
- ਕਿਹਾ! ਕਿਸੇ ਵੀ ਵਿਅਕਤੀ ਨੂੰ ਸਾਡੇ ਅਧਿਆਪਕਾਂ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ
- ਮੇਰੇ ਮਾਤਾ-ਪਿਤਾ ਸਰਕਾਰੀ ਅਧਿਆਪਕ ਵਜੋਂ ਸੇਵਾਮੁਕਤ, ਪਤਨੀ ਵੀ ਸਰਕਾਰੀ ਅਧਿਆਪਕ- ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
- ਪੁਲਿਸ ਕਮਿਸ਼ਨਰ ਨੇ ਦਿਵਾਇਆ ਭਰੋਸਾ, ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ
- ਡੀ.ਈ.ਓ (ਸੈਕੰਡਰੀ) ਵੱਲੋਂ ਉਨ੍ਹਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਦੇ ਪਿੱਛੇ ਖੜ੍ਹੇ ਹੋਣ ਲਈ ਡੀ.ਸੀ. ਤੇ ਸੀ.ਪੀ. ਦਾ ਕੀਤਾ ਧੰਨਵਾਦ
ਲੁਧਿਆਣਾ, 03 ਜਨਵਰੀ (000) -
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਸ. ਲਖਵੀਰ ਸਿੰਘ ਦੇ ਨਾਲ-ਨਾਲ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਅਧਿਕਾਰੀਆਂ ਦੀ ਬੇਇਜ਼ਤੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੱਜ ਡੀ.ਈ.ਓ (ਸੈਕੰਡਰੀ) ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਆਏ। ਡੀ.ਸੀ. ਦੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ, ਜੋ ਖ਼ੁਦ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ, ਵੀ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਲਖਵੀਰ ਸਿੰਘ ਇੱਕ ਨੇਕ-ਦਿਲ ਅਤੇ ਮਿਹਨਤੀ ਅਫਸਰ ਹੋਣ ਦੇ ਨਾਲ-ਨਾਲ ਇੱਕ ਸੁਹਿਰਦ ਇਨਸਾਨ ਵੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੇਰੈਂਟ ਐਸੋਸੀਏਸ਼ਨ ਵੱਲੋਂ ਡੀ.ਈ.ਓ (ਸੈਕੰਡਰੀ) ਨਾਲ ਮੰਦਭਾਗਾ ਵਤੀਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਸੰਦੇਸ਼ ਦੇਣ ਆਏ ਹਨ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਵਿੱਚ ਨਿੱਜੀ ਤੌਰ 'ਤੇ ਮਿਲ ਸਕਦੇ ਹਨ। ਉਨ੍ਹਾ ਕਿਹਾ ਕਿ ਹਰ ਕੰਮ ਕਰਨ ਦੀ ਵਿਵਸਥਾ ਹੈ, ਪਰ ਕਿਸੇ ਸਰਕਾਰੀ ਅਧਿਕਾਰੀ ਦਾ ਨਿਰਾਦਰ, ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਸਮਾਜ ਵਿੱਚ ਅਧਿਆਪਕਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਨ। ਉਨ੍ਹਾ ਕਿਹਾ 'ਮੇਰੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ ਅਤੇ ਮਾਤਾ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋ ਗਏ ਹਨ, ਜਦੋਂਕਿ ਮੇਰੀ ਪਤਨੀ ਅਜੇ ਵੀ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਸੀਂ ਸਿੱਖਿਆ ਸ਼ਾਸਤਰੀਆਂ ਦੇ ਪਰਿਵਾਰ ਵਜੋਂ ਸ੍ਰੀ ਲਖਵੀਰ ਸਿੰਘ ਦੇ ਪਿੱਛੇ ਡਟ ਕੇ ਖੜ੍ਹੇ ਹਾਂ'।
ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਆਰੋਪੀ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਉਹ ਅਜੇ ਫਰਾਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਵਿਅਕਤੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਲਈ ਸਵੈ-ਪੜਚੋਲ ਕਰਨ ਦਾ ਵੀ ਸਮਾਂ ਹੈ।
ਉਨ੍ਹਾਂ ਕਿਹਾ 'ਸਾਡੇ ਸਮਾਜ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ। ਅਜਿਹੀਆਂ ਘਟਨਾਵਾਂ ਸਾਡੇ ਸਮਾਜ ਲਈ ਵੱਡਾ ਸਵਾਲੀਆ ਨਿਸ਼ਾਨ ਪੈਦਾ ਕਰਦੀਆਂ ਹਨ। ਜੇ ਕਿਸੇ ਵੀ ਅਧਿਕਾਰੀ ਨਾਲ ਕੋਈ ਸ਼ਿਕਾਇਤ ਜਾਂ ਮੱਤਭੇਦ ਹੈ, ਉਸ ਨੂੰ ਹਲ ਕਰਨ ਦੇ ਤਰੀਕੇ ਵੀ ਹਨ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ, ਅਜਿਹਾ ਕਰਨ ਵਾਲੇ ਨਾਲ ਕਾਨੂੰਨ ਅਨੁਸਾਰ ਕਰੜੇ ਹੱਥੀਂ ਨਜਿੱਠਿਆ ਜਾਵੇਗਾ।
ਡੀ.ਈ.ਓ (ਸੈਕੰਡਰੀ) ਸ੍ਰੀ ਲਖਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦਾ ਉਨ੍ਹਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਦੇ ਨਾਲ ਡਟ ਕੇ ਖੜ੍ਹੇ ਹੋਣ ਲਈ ਧੰਨਵਾਦ ਕੀਤਾ।
#lakhvirsingh #ludhiana #deo
PSTET OFFICIAL ANSWER KEY: OFFICIAL SCHEDULE OF ANSWER KEY AND RESULT ANNOUNCED
Examination Date : 24-12-2021
Uploading of Answer key 04-01-2022
Grievances 04/01/2022 to 07/01/2022 ਤੱਕ
Decision on Grievances 08/01/2022 to 16/01/2022
Uploading of Final Answer Key 17/01/2022
Result Compilation
18/01/2022 to 20/01/2022
Result Declaration 24/01/2025
ਉਪਰੋਕਤ ਦੇ ਸਬੰਧ ਵਿੱਚ Grelvances ਪੋਰਟਲ ਲਈ ਹਦਾਇਤਾਂ
1 Grevances ਆਨ-ਲਾਈਨ ਭੇਜਣ ਲਈ ਮਿਤੀ ਮਿਤੀ:04/01/2022 ਤੋਂ
07/01/2022 ਤੱਕ ਦਾ ਸਮਾਂ ਦਿੱਤਾ ਗਿਆ ਹੈ।
ਓਮੀਕ੍ਰੋਨ ਚੁਣੌਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਜਨਵਰੀ ਤੋਂ ਪਾਬੰਦੀਆਂ ਲਗਾਈਆਂ
ਜਨਤਕ ਥਾਵਾਂ ’ਤੇ ਸਿਰਫ਼ ਮੁਕੰਮਲ ਟੀਕਾਕਰਣ ਵਾਲੇ ਬਾਲਗ਼ ਵਿਅਕਤੀਆਂ ਨੂੰ ਹੀ ਇਜਾਜ਼ਤ ਜਾਵੇਗੀ
ਨਵਾਂਸ਼ਹਿਰ, 3 ਜਨਵਰੀ
ਕੋਵਿਡ-19 ਅਤੇ ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮੱਦੇਨਜ਼ਰ ਤਾਜ਼ਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਜਨਤਕ ਥਾਵਾਂ ’ਤੇ ਵਿਚਰਣ ਵਾਲੇ ਬਾਲਗ਼ ਵਿਅਕਤੀਆਂ ਦੀ ਆਵਾਜਾਈ ’ਤੇ ਸਲਾਹਕਾਰੀ ਅਤੇ ਪਾਬੰਦੀਆਂ ਜਾਰੀ ਕੀਤੀਆਂ ਹਨ। ਭਾਰਤੀ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਜਾਰੀ ਕੀਤੀਆਂ ਗਈਆਂ ਇਹ ਪਾਬੰਦੀਆਂ 15 ਜਨਵਰੀ, 2022 ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਾਗੂ ਹੋਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਕਿਹਾ ਕਿ ਕੋਵਿਡ-19 ਨੂੰ ਰੋਕਣ ਅਤੇ ਪ੍ਰਬੰਧਨ ਲਈ, ਜਨਤਕ ਥਾਵਾਂ ਜਿਵੇਂ ਕਿ ਸਬਜ਼ੀ ਮੰਡੀ, ਅਨਾਜ ਮੰਡੀਆਂ, ਜਨਤਕ ਟ੍ਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ, ਸਥਾਨਕ ਬਾਜ਼ਾਰਾਂ ਅਤੇ ਹੋਰ ਸਮਾਨ ਥਾਵਾਂ ’ਤੇ ਕੇਵਲ ਉਹੀ ਬਾਲਗ਼ ਵਿਅਕਤੀ ਆ ਸਕਣਗੇ, ਜਿਨ੍ਹਾਂ ਦਾ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ (ਦੂਸਰੀ ਖੁਰਾਕ ਲੱਗ ਚੁੱਕੀ ਹੈ ਜਾਂ ਡਿਊ ਨਹੀਂ ਹੈ)।
ਇਸੇ ਤਰ੍ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਿਤ ਸਾਰੇ ਸਰਕਾਰੀ/ਬੋਰਡ/ਕਾਰਪੋਰੇਸ਼ਨ ਦਫ਼ਤਰਾਂ ’ਚ ਵੀ ਉਹੀ ਬਾਲਗ਼ ਵਿਅਕਤੀਆਂ ਜਾਂ ਕਰਮਚਾਰੀਆਂ ਨੂੰ ਆਉਣ ਦੀ ਇਜ਼ਾਜ਼ਤ ਹੋਵੇਗੀ, ਜਿਨ੍ਹਾਂ ਨੇ ਕੋਵਿਡ ਟੀਕਾਕਰਣ ਮੁਕੰਮਲ ਕਰ ਲਿਆ ਹੈ ਜਾਂ ਫ਼ਿਰ ਸਿਹਤ ਵਿਭਾਗ ਦੇ ਕੋਵਿਡ ਪ੍ਰੋਟੋਕਾਲ ਮੁਤਾਬਕ ਉਨ੍ਹਾਂ ਦੀ ਦੂਸਰੀ ਟੀਕਾਕਰਣ ਖੁਰਾਕ ਬਕਾਇਆ ਨਹੀਂ। ਇਨ੍ਹਾਂ ਤੋਂ ਇਲਾਵਾ, ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿਮ ਅਤੇ ਫਿਟਨੈਸ ਸੈਂਟਰਾਂ ਨੂੰ ਵੀ ਸਿਰਫ਼ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ (ਸਮੇਤ ਉੱਥੇ ਕੰਮ ਕਰਦੇ ਕਰਮਚਾਰੀਆਂ) ਨੂੰ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ। ਨਿੱਜੀ ਅਤੇ ਸਰਕਾਰੀ, ਦੋਵਾਂ ਤਰ੍ਹਾਂ ਦੇ ਬੈਂਕਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਉਹ ਮੁਕੰਮਲ ਟੀਕਾਕਰਣ ਵਾਲੇ ਬਾਲਗ਼ ਵਿਅਕਤੀਆਂ (ਆਪਣੇ ਕਰਮਚਾਰੀਆਂ ਸਮੇਤ) ਜਾਂ ਜਿਹੜੇ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਦੂਜੀ ਖੁਰਾਕ ਲਈ ਬਕਾਇਆ ਨਹੀਂ ਹਨ, ਨੂੰ ਹੀ ਆਪਣੇ ਅਦਾਰੇ ’ਚ ਆਉਣ ਦੀ ਆਗਿਆ ਦੇਣ।
ਉਨ੍ਹਾਂ ਦੱਸਿਆ ਕਿ ਟੀਕਾਕਰਣ ਸਥਿਤੀ ਦਰਸਾਉਣ ਲਈ (ਕੋਵੀਸ਼ੀਲਡ ਦੇ ਮਾਮਲੇ ਵਿੱਚ ਲਾਭਪਾਤਰੀ ਪਹਿਲੀ ਖੁਰਾਕ ਤੋਂ 84 ਦਿਨਾਂ ਬਾਅਦ ਦੂਜੀ ਖੁਰਾਕ ਲਈ ਯੋਗ ਹੋਵੇਗਾ ਅਤੇ ਕੋਵੈਕਸਿਨ ਦੇ ਮਾਮਲੇ ਵਿੱਚ, ਲਾਭਪਾਤਰੀ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਦੂਜੀ ਖੁਰਾਕ ਲਈ ਯੋਗ ਹੋਵੇਗਾ), ਆਪਣੇ ਮੋਬਾੲਲਿ ਵਿੱਚ ਡਾਊਨਲੋਡ ਕੀਤੀ ਕਾਪੀ ਰੱਖ ਸਕਦਾ ਹੈ। ਇਹ ਸਰਟੀਫਿਕੇਟ ਦੂਜੀ ਖੁਰਾਕ ਦਾ ਵੀ ਹੋ ਸਕਦਾ ਹੈ ਜਾਂ ਪਹਿਲੀ ਖੁਰਾਕ ਦਾ, ਜਿਸ ਵਿੱਚ ਲਿਖਿਆ ਹੋਵੇ, ਦੂਸਰੀ ਖੁਰਾਕ ਬਕਾਇਆ ਨਹੀਂ, ਵੀ ਹੋ ਸਕਦਾ ਹੈ।
ਜਿਨ੍ਹਾਂ ਵਿਅਕਤੀਆਂ ਕੋਲ ਸਮਾਰਟ ਫ਼ੋਨ ਨਹੀਂ ਹਨ, ਉਹ ਕੋਵਿਨ ਪੋਰਟਲ ਰਾਹੀਂ ਭੇਜੇ ਗਏ ਟੈਕਸਟ ਸੁਨੇਹੇ ਨੂੰ ਦਿਖਾ ਸਕਦੇ ਹਨ ਜਾਂ ਫ਼ਿਰ ਟੀਕਾਕਰਨ ਸਥਿਤੀ ਦੀ ਜਾਂਚ ਕਰਨ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਜਿਲ੍ਹਾ ਕੋਆਰਡੀਨੇਟਰਾਂ ਦੀ ਨਿਪੁੰਨ ਭਾਰਤ ਮਿਸ਼ਨ ਤਹਿਤ ਇੱਕ ਦਿਨਾਂ ਸਟੇਟ ਪੱਧਰੀ ਸਿਖਲਾਈ ਵਰਕਸ਼ਾਪ ਦਾ ਆਯੋਜਨ
ਐੱਸ.ਏ.ਐੱਸ. ਨਗਰ 3 ਜਨਵਰੀ ( ਚਾਨੀ )
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਜਿਲ੍ਹਾ ਕੋਆਰਡੀਨੇਟਰਾਂ ਦੀ ਨਿਪੁੰਨ ਭਾਰਤ ਮਿਸ਼ਨ ਤਹਿਤ ਇੱਕ ਦਿਨਾਂ ਸਟੇਟ ਪੱਧਰੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਚੰਡੀਗੜ੍ਹ ਵਿਖੇ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ
ਦੀ ਦੇਖ-ਰੇਖ ਵਿੱਚ ਨਿਪੁੰਨ ਭਾਰਤ ਮਿਸ਼ਨ ਤਹਿਤ ਅਧਿਆਪਕਾਂ ਨੂੰ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਬਾਰੇ ਯੋਜਨਬੰਦੀ, ਸੌ ਦਿਨਾਂ ਪੜ੍ਹਨ ਮੁਹਿੰਮ ਅਤੇ ਦਾਖਲਾ ਮੁਹਿੰਮ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਲਈ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਟੇਟ ਅਤੇ ਜਿਲ੍ਹਾ ਰਿਸੋਰਸ ਪਰਸਨ ਤਿਆਰ ਕੀਤੇ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪੱਧਰ ਤੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਨਿਪੁੰਨ ਭਾਰਤ ਮਿਸ਼ਨ ਦੇ ਟੀਚਿਆਂ ਅਤੇ ਇਹਨਾਂ ਟੀਚਿਆਂ ਦੀ ਪ੍ਰਾਪਤੀ ਸਬੰਧੀ ਵਿਸ਼ੇਸ਼ ਸਿਖਲਾਈ ਦੇਣਗੇ।
ਇਸ ਸਿਖਲਾਈ ਵਰਕਸ਼ਾਪ ਦੌਰਾਨ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਡਾ ਹਰਪਾਲ ਸਿੰਘ ਬਾਜਕ, ਸਮੂਹ ਜਿਲ੍ਹਿਆਂ ਦੇ ਜਿਲ੍ਹਾ ਅਤੇ ਸਹਾਇਕ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪ੍ਰਾਇਮਰੀ, ਸਟੇਟ ਰਿਸੋਰਸ ਪਰਸਨ ਗੁਰਤੇਜ ਸਿੰਘ, ਹਰਜੀਤ ਕੌਰ, ਨੀਲਮ ਕੁਮਾਰੀ, ਗੁਰਿੰਦਰ ਕੌਰ ਅਤੇ ਹੋਰ ਵੀ ਮੌਜੂਦ ਸਨ।
ਚੰਡੀਗੜ੍ਹ, 3 ਜਨਵਰੀ, 2021: ਕੋਵਿਡ-19 ਦੇ ਕੇਸਾਂ ਦੇ ਮੁੜ ਉਭਰਨ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ 5 ਜਨਵਰੀ ਤੋਂ ਵਰਚੁਅਲ ਮੋਡ 'ਤੇ ਕੰਮ ਕਰੇਗਾ।
ਇਸ ਸਬੰਧੀ ਫੈਸਲਾ ਅਦਾਲਤਾਂ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਹੋਈ ਵਿਸ਼ੇਸ਼ ਕਮੇਟੀ ਦੀ ਹੰਗਾਮੀ ਮੀਟਿੰਗ ਦੌਰਾਨ ਲਿਆ ਗਿਆ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਜਵਾਨਾਂ ਲਈ ਨੌਕਰੀਆਂ ਦਾ ਵੱਡਾ ਐਲਾਨ
PSEB TERM 2: ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ
ਚੰਡੀਗੜ੍ਹ 3 ਜਨਵਰੀ: ਜਿਨ੍ਹਾਂ ਐਲਾਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਾਲੀਪਾਪ ਕਹਿੰਦੇ ਰਹੇ, ਹੁਣ ਉਹ ਖੁਦ ਵੀ ਉਹੀ ਕਰਨ ਲੱਗ ਪਏ ਹਨ। ਭਦੌੜ ਰੈਲੀ 'ਚ ਸਿੱਧੂ ਨੇ ਔਰਤਾਂ 'ਤੇ ਬਾਜ਼ੀ ਮਾਰੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਹਰ ਘਰੇਲੂ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਸਾਲ ਵਿੱਚ 8 ਗੈਸ ਸਿਲੰਡਰ ਮੁਫ਼ਤ ਮਿਲਣਗੇ। ਉਨ੍ਹਾਂ ਨੂੰ ਮਹੀਨੇ ਦੀ ਹਰ ਤਿਮਾਹੀ ਬਾਅਦ ਮੁਫ਼ਤ ਗੈਸ ਸਿਲੰਡਰ ਮਿਲੇਗਾ।
ਸਿੱਧੂ ਨੇ ਕਿਹਾ
₹2,000 ਪ੍ਰਤੀ ਮਹੀਨਾ ਅਤੇ ਘਰੇਲੂ ਔਰਤਾਂ ਨੂੰ 8 ਗੈਸ ਸਿਲੰਡਰ ਮੁਫ਼ਤ
5ਵੀਂ ਪਾਸ ਲੜਕੀ ਨੂੰ ₹5,000
10ਵੀਂ ਪਾਸ ਤੋਂ ਬਾਅਦ ਬੱਚੀਆਂ ਨੂੰ 15,000 ਰੁਪਏ
- 12ਵੀਂ ਪਾਸ ਕਰਨ ਵਾਲੇ ਨੂੰ 20,000
, ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟੈਬਲੇਟ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਔਰਤਾਂ ਦੇ ਨਾਂ 'ਤੇ ਜਾਇਦਾਦ ਦੀ ਰਜਿਸਟਰੀ ਪੂਰੀ ਤਰ੍ਹਾਂ ਮੁਫਤ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਸਰਕਾਰ ਬਣਨ 'ਤੇ ਹਰ ਔਰਤ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਸਿੱਧੂ ਇਸ ਨੂੰ ਲੋਲੀਪੌਪ ਸਮਝਦਾ ਰਿਹਾ ਅਤੇ ਬੇਨਤੀ ਕਰਦਾ ਰਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਪਰ ਮੈਂ ਇਹ ਵਾਅਦਾ ਜ਼ਰੂਰ ਪੂਰਾ ਕਰਾਂਗਾ। ਸਿੱਧੂ ਨੇ ਕਿਹਾ ਕਿ ਉਹ ਪੰਜਾਬ 'ਚ ਮਾਫੀਆ ਦੀ ਜੇਬ 'ਚੋਂ ਕੱਢ ਕੇ ਇਸ ਵਾਅਦੇ ਨੂੰ ਪੂਰਾ ਕਰਨਗੇ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਜਵਾਨਾਂ ਲਈ ਨੌਕਰੀਆਂ ਦਾ ਵੱਡਾ ਐਲਾਨ
PSEB TERM 2: ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ
ਡੀ ਸੀ ਨੇ ਨਵਾਂਸ਼ਹਿਰ ਵਿੱਚ 15-18 ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ
ਨਵਾਂਸ਼ਹਿਰ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਕਰੀਬ 25000 ਬੱਚੇ ਕੋਵਿਡ-19 ਵੈਕਸੀਨ ਲਈ ਯੋਗ
ਸਾਰੰਗਲ ਨੇ ਯੋਗ ਲਾਭਪਾਤਰੀਆਂ ਨੂੰ ਓਮੀਕ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਟੀਕਾਕਰਣ ਕਰਵਾਉਣ ਲਈ ਕਿਹਾ
ਨਵਾਂਸ਼ਹਿਰ, 3 ਜਨਵਰੀ:
ਕਰੋਨਾਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਉਭਾਰ ਬਾਅਦ ਕੋਵਿਡ -19 ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਇਹਤਿਆਤੀ ਪ੍ਰਬੰਧਾਂ ਵਜੋਂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਦੀ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਦਾ ਉਦਘਾਟਨ ਕੀਤਾ।
ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਜੰਗੀ ਪੱਧਰ ’ਤੇ ਚਲਾਉਣ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਮਰ ਵਰਗ ਦੇ 25000 ਲਾਭਪਾਤਰੀਆਂ ਦਾ ਕੋਵੈਕਸੀਨ ਨਾਲ ਟੀਕਾਕਰਣ ਕੀਤਾ ਜਾਵੇਗਾ ਅਤੇ 28 ਦਿਨਾਂ ਦੇ ਵਕਫੇ ਬਾਅਦ ਕੋਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ 2007 ਅਤੇ ਇਸ ਤੋਂ ਪਹਿਲਾਂ ਪੈਦਾ ਹੋਏ ਬੱਚੇ ਵੈਕਸੀਨ ਲਗਵਾਉਣ ਦੇ ਯੋਗ ਹਨ। ਉਨ੍ਹਾਂ ਮਾਪਿਆਂ, ਚੁਣੇ ਹੋਏ ਨੁਮਾਇੰਦਿਆਂ, ਵਲੰਟੀਅਰਾਂ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੀਆਂ ਸੈਸ਼ਨ ਸਾਈਟਾਂ (ਟੀਕਾਕਰਣ ਕੇਂਦਰਾਂ) ਵਿੱਚ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਤਾਂ ਜੋ ਲਾਭਪਾਤਰੀਆਂ ਨੂੰ ਟੀਕਾ ਲਗਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਟੀਕਾਕਰਣ ਮੁਹਿੰਮ ਤਹਿਤ ਇਸ ਉਮਰ ਵਰਗ ਲਈ ਵੱਖ-ਵੱਖ ਸੈਸ਼ਨ ਸਾਈਟਾਂ, ਕਤਾਰਾਂ ਅਤੇ ਟੀਕਾਕਰਣ ਟੀਮਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ।
ਸਾਰੰਗਲ ਨੇ ਜ਼ਿਲ੍ਹੇ ਦੇ ਹੋਰ ਯੋਗ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਇਸ ਲਾਗ ਦੀ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ, ਇਸ ਲਈ ਅਦਿੱਖ ਦੁਸ਼ਮਣ ਵਿਰੁੱਧ ਜੰਗ ਜਿੱਤਣ ਲਈ ਲੋਕਾਂ ਨੂੰ ਇਸ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਮੁਕੰਮਲ ਟੀਕਾਕਰਣ ਵਾਲੇ ਵਿਅਕਤੀ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਇਹ ਬਿਮਾਰੀ ਉਸ ਵਿਅਕਤੀ ਲਈ ਜਾਨਲੇਵਾ ਨਹੀਂ ਬਣਦੀ। ਉਨ੍ਹਾਂ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਓਮੀਕਰੋਨ ਦੇ ਮਾਮਲੇ ਵਿੱਚ ਸਪੇਨ ਤੋਂ ਵਾਪਸ ਆਏ ਵਿਅਕਤੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹੋਣ ਕਾਰਨ, ਉਸ ’ਤੇ ਕੋਰੋਨਾ ਵਾਇਰਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਦੇਖਿਆ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਮਹਿਸੂਸ ਹੋਈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਅਤੇ ਸਟਾਕ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਅੱਗੇ ਕਿਹਾ ਕਿ ਦੂਜੀ ਖੁਰਾਕ ’ਤੇ ਵਿਸ਼ੇਸ਼ ਧਿਆਨ ਦੇ ਕੇ ਜਾਗਰੂਕਤਾ ਮੁਹਿੰਮ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਵਿੰਦਰ ਢਾਂਡਾ ਸਿਵਲ ਸਰਜਨ, ਡਾ. ਬਲਵਿੰਦਰ ਕੁਮਾਰ ਡੀ.ਆਈ.ਓ., ਡਾ. ਮਨਦੀਪ ਕਮਲ ਐਸ.ਐਮ.ਓ., ਡਾ. ਸਤਵਿੰਦਰਪਾਲ ਸਿੰਘ ਮੈਡੀਕਲ ਅਫ਼ਸਰ ਅਤੇ ਟੀਕਾਕਰਨ ਸਟਾਫ਼ ਹਾਜ਼ਰ ਸਨ।
,
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 15 ਤੋਂ 18 ਸਾਲ ਵਰਗ ਵਾਸਤੇ ਟੀਕਾਰਕਰਣ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਡੀ ਸੀ ਵਿਸ਼ੇਸ਼ ਸਾਰੰਗਲ। ਨਾਲ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨਜ਼ਰ ਆ ਰਹੇ ਹਨ। |
PSTET OFFICIAL ANSWER KEY 2021
ਸਿੱਖਿਆ ਵਿਭਾਗ ਨੇ ਪੀ-ਟੈਂਟ ( PSTET 2021) ਪ੍ਰੀਖਿਆ ਦੇ ਚੁੱਕੇ ਉਮੀਦਵਾਰਾਂ ਨੂੰ ਲਿਖਤ ਰੂਪ ਵਿਚ 30 ਦਸੰਬਰ ਤੋਂ। 2 ਜਨਵਰੀ ਅੱਜ ਤਕ ਇਤਰਾਜ਼ ਮੰਗ ਲਏ ਗਏ ਸਨ ਪਰ ਹਾਲੇ ਤਕ ਵਿਭਾਗ ਵੱਲੋਂ ਉੱਤਰ ਕੁੰਜੀ ਜਾਰੀ ਨਹੀਂ ਕੀਤੀ ਗਈ ਹੈ, ਇਸ ਕਾਰਨ ਪੀ-ਟੈਟ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰ ਪ੍ਰੇਸ਼ਾਨ ਹੋਏ ਹਨ।
ਇਹ ਵੀ ਪੜ੍ਹੋ:
ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ
ਸਫ਼ਾਈ ਸੇਵਕਾਂ ਦੀ ਭਰਤੀ, ਕਾਉਂਸਲਿੰਗ ਸ਼ਡਿਊਲ , ਮੈਰਿਟ ਸੂਚੀ ਦੇਖੋ ਇਥੇ
ਸਿੱਖਿਆ ਵਿਭਾਗ ਪੰਜਾਬ ਵੱਲੋਂ 24 ਦਸੰਬਰ 2021 ਨੂੰ ਪੀ-ਟੈਂਟ ਦੀ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਲੱਖ ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ ਸੀ। ਵਿਭਾਗ ਨੇ 28 ਦਸੰਬਰ 2021 ਨੂੰ ਪੱਤਰ ਜਾਰੀ ਕਰਕੇ ਲਿਖਿਆ ਸੀ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਬੰਧੀ ਇਤਰਾਜ਼ 30 ਦਸੰਬਰ 2021 ਤੋਂ 2 ਜਨਵਰੀ 2022 ਤਕ ਦਿੱਤੇ ਜਾਣੇ ਸਨ। ਇਸ ਲਈ ਵਿਭਾਗ ਨੇ ਬਕਾਇਦਾ ਜਨਰਲ ਵਰਗ ਲਈ ਪ੍ਰਤੀ ਪ੍ਰਸ਼ਨ ਇਤਰਾਜ਼ ਫੀਸ 450, ਅਨੁਸੂਚਿਤ ਜਾਤੀ ਵਰਗਲਈ ਪ੍ਰਤੀ ਪ੍ਰਸ਼ਨ ਪੱਤਰ ਫੀਸ 300 ਰੁਪਏ ਫੀਸ ਨਿਰਧਾਰਤ ਕਰਦਿਆਂ ਸਾਬਕਾ ਫੌਜੀਆਂ ਲਈ ਇਤਰਾਜ਼ਾਂ ਸਬੰਧੀ ਪੂਰੀ ਫੀਸ ਮੁਆਫ ਕੀਤੀ ਸੀ। ਉਮੀਦਵਾਰ ਹਰ ਰੋਜ਼ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਆੰਸਰ ਕੀ ਚੈਕ ਕਰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਜਵਾਨਾਂ ਲਈ ਨੌਕਰੀਆਂ ਦਾ ਵੱਡਾ ਐਲਾਨ
PSEB TERM 2: ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ
ਹੜਤਾਲ ਕਾਰਨ ਹੋਈ ਹੈ ਦੇਰ : ਪ੍ਰੀਖਿਆ ਕੰਟਰੋਲਰ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਿਚ ਸਟਾਫ ਦੀ ਹੜਤਾਲ ਕਾਰਨ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀ ਉੱਤਰ ਕੁੰਜੀ ਜਾਰੀ ਨਹੀਂ ਹੋ ਸਕੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਹੜਤਾਲ ਖ਼ਤਮ ਹੋਣ ਉਪਰੰਤ ਉੱਤਰ ਕੁੰਜੀ ਜਾਰੀ ਕਰ ਕੇ ਉਮੀਦਵਾਰਾਂ ਨੂੰ ਹੋ ਰਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Also read: