DOWNLOAD COMPLETE LIST OF TRANSFER HETE
Labels
Friday, 31 December 2021
ਰੈੱਡ ਕਰਾਸ ਸੁਸਾਇਟੀ, ਵਲੋਂ ਕਲਰਕ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਦਫਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ,ਬਰਨਾਲਾ (ਜਿਲ੍ਹਾ ਪ੍ਰਬੰਧਕੀ ਕੰਪਲੈਕਸ,) ਨਿਯੁਕਤੀ ਸਬੰਧੀ ਸੂਚਨਾ
ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ
*ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ*
*ਪ੍ਰਸ਼ਾਸਨ ਵਲੋਂ ਦਫਤਰੀ ਮੁਲਾਜ਼ਮਾਂ ਨੂੰ ਮੁੱਖਮੰਤਰੀ ਤੇ ਸਿੱਖਿਆ ਮੰਤਰੀ ਨਾਲ ਮਿਲਾਈਆ*
*ਮੁੱਖਮੰਤਰੀ ਤੇ ਸਿੱਖਿਆ ਮੰਤਰੀ ਵਲੋਂ ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪਾਸ ਕਰਾਉਣ ਦਾ ਦਿੱਤਾ ਭਰੋਸਾ*
ਜਲੰਧਰ ,31 ਦਸੰਬਰ
ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਵਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਵਿਕਾਸ, ਆਸ਼ੀਸ਼ ਜੁਲਾਹਾ,ਸ਼ੋਭਿਤ ਭਗਤ, ਨੀਰਜ ਰਾਕੇਸ਼ ਕੁਮਾਰ,ਗਗਨਦੀਪ ਸ਼ਰਮਾ ਨੇ ਦੱਸਆਿ ਕਿ *ਆਦਮਪੁਰ ਆਮਦ ਵੇਲੇ ਮੁੱਖ ਮੰਤਰੀ ਵਲੋਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ*
*ਫਿਰ ਦੁਬਾਰਾ ਬੁੰਡਾਲਾ ਗੋਰਾਇਆ ਆਮਦ ਵੇਲੇ ਮੁੱਖਮੰਤਰੀ ਨੇ ਭਰੋਸਾ ਦਿੱਤਾ* ਗਿਆ ਸੀ ਪਰ ਇਨਾਂ ਸਮਾਂ ਤੇ ਕੈਬਿਨਟ ਮੀਟਿੰਗਾਂ ਬੀਤਣ ਉਪਰਾਂਤ ਵੀ ਸਰਵ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ *ਦਫਤਰੀ ਕਰਮਚਾਰੀਆਂ ਦਾ ਏਜੰਡਾ ਕੈਬਿਨਟ* ਵਿੱਚ ਪਾਸ ਨਹੀ ਕੀਤਾ ਗਿਆ ।
ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਅੱਜ ਮੁੱਖਮੰਤਰੀ ਦੀ ਜਲੰਧਰ ਦੁਬਾਰਾ ਆਮਦ ਤੇ ਮੁਲਾਜ਼ਮਾਂ ਵਲੋਂ ਰੋਸ਼ ਦਰਜ ਕਰਵਾਇਆਂ ਗਿਆ ! ਮੁਲਾਜ਼ਮਾਂ ਦਾ ਰੋਸ਼ ਤੇ ਇਕੱਤਰਤਾ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸਵੇਰ ਤੋ ਹੀ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਮੁੱਖਮੰਤਰੀ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ !ਪ੍ਰਸ਼ਾਸਨ ਵਲੋਂ ਮੁੱਖਮੰਤਰੀ ਨਾਲ ਡੀ. ਏ. ਵੀ ਯੂਨੀਵਰਸਿਟੀ ਮਿਲਾਇਆ ਗਿਆ ਤੇ ਮੌਕੇ ਤੇ ਮੁੱਖਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਤੁਹਾਡੀ ਫਾਈਲ ਫਾਇਨਾਂਸ ਦੇ ਅਧਿਕਾਰੀਆਂ ਵਲੋਂ ਪਾਸ ਕਰਵਾ ਅਗਾਮੀ ਕੈਬਿਨੇਟ ਵਿੱਚ ਪਾਸ ਕਰਨ ਦਾ ਭਰੋਸਾ ਦਿੱਤਾ !
ਭਰੋਸੇ ਤੋਹ ਅੱਕੇ ਮੁਲਾਜ਼ਮਾਂ ਦਾ ਰੋਸ਼ ਹੋਰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਯੂਨੀਅਨ ਦੀ *ਮੁਲਾਕਾਤ ਸਿੱਖਿਆ ਮੰਤਰੀ ਪ੍ਰਗਟ ਸਿੰਘ* ਨਾਲ ਕਰਵਾਈ ਗਈ !ਸਿੱਖਿਆ ਮੰਤਰੀ ਵਲੋਂ *ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪੇਸ਼ ਕਰਨ ਦਾ ਭਰੋਸਾ ਦਿੱਤਾ*
ਜਿਸ ਤੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਕਿਹਾ ਕਿ
ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ *8886 ਅਧਆਿਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ* ਪਰ *ਦਫਤਰੀ ਕਰਮਚਾਰੀਆ* ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ।ਇਥੋਂ ਤੱਕ ਕਿ ਮੁੱਖਮੰਤਰੀ ਵਲੋਂ ਵੀ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ।
ਵੱਡੀ ਖ਼ਬਰ:ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਡੀਈਓ ਨਾਲ ਸ਼ਰਮਨਾਕ ਹਰਕਤ ਕਰਨ ਤੇ ਕੀਤੀ ਨਿਖੇਧੀ
ਲੁਧਿਆਣਾ 31 ਦਸੰਬਰ;
ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਨੂੰ ਧੋਖੇ ਨਾਲ ਜੁਤੀਆਂ ਦਾ ਹਾਰ ਪਾਉਣ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਗਈ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਧਾਲੀਵਾਲ, ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖਟੜਾ ਵਲੋਂ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਕਾਰਨਾਮਿਆਂ ਤੋਂ ਪੂਰੇ ਸਿਖਿਆ ਵਿਭਾਗ ਦੀ ਬੇਇਜਤੀ ਕੀਤੀ ਗਈ ਹੈ।
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਇਮਾਨਦਾਰ ਅਤੇ ਮਿਹਨਤੀ ਹੈ। ਜਿਨ੍ਹਾਂ ਗੁੰਡਿਆਂ/ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਕੀਤਾ ਹੈ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਕਾਰਵਾਈ ਨਾਲ ਇਕ ਅਧਿਕਾਰੀ ਦਾ ਅਕਸ ਹੀ ਨਹੀਂ ਪ੍ਰੰਤੂ ਪੂਰੇ ਵਿਭਾਗ ਦਾ ਅਕਸ ਖਰਾਬ ਹੋਇਆ ਹੈ।
ਕਲ੍ਹ ਤੋਂ ਖੁੱਲਣਗੇ ਪੰਜਾਬ ਦੇ ਸਰਕਾਰੀ ਸਕੂਲ , ਇਹ ਹੋਵੇਗਾ ਸਮਾਂ
ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ) ਨੂੰ ਡਿਊਟੀ ਸਮੇਂ ਧੋਖੇ ਨਾਲ ਪਹਿਲਾਂ ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਨਾਲ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਜੁਤੀਆਂ ਦਾ ਹਾਰ ਪਾ ਦਿੱਤਾ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
Get latest updates on telegram click here to join
PSTET ANSWER KEY OUT : ਪੀਐਸਟੈਟ ਆਫਿਸਿਅਲ ਆੰਸਰ-ਕੀ ਜ਼ਾਰੀ, ਇੰਜ ਕਰੋ ਡਾਊਨਲੋਡ
PSTET -2021 OFFICIAL ANSWER KEY OUT
PSTET ਅਧਿਕਾਰਤ ਉੱਤਰ ਕੁੰਜੀ 2021 ਰਿਲੀਜ਼ ਕਰ ਦਿੱਤੀ ਹੈ। ਪੰਜਾਬ ਰਾਜ ਸਿੱਖਿਆ ਬੋਰਡ (PSEB) ਨੇ PSTET ਅਧਿਕਾਰਤ ਉੱਤਰ ਕੁੰਜੀ 2021 (ਆਰਜ਼ੀ) ਨੂੰ 30 ਦਸੰਬਰ 2021 ਨੂੰ ਆਪਣੀ ਅਧਿਕਾਰਤ ਵੈੱਬਸਾਈਟ pstet.pseb.ac.in 'ਤੇ ਜਾਰੀ ਕੀਤੀ ਹੈ।
PSTET ਪੇਪਰ 1 ਅਤੇ ਪੇਪਰ 2 ਆਰਜ਼ੀ ਉੱਤਰ ਕੁੰਜੀ 2021 pdf ਆਨਲਾਈਨ ਡਾਊਨਲੋਡ ਕਰਨ ਲਈ ਸਿੱਧੇ ਲਿੰਕ ਸੈਕਸ਼ਨ 'ਤੇ ਜਾਓ। ਸਰਕਾਰੀ ਪ੍ਰੀਖਿਆ ਅਥਾਰਟੀ ਨੇ ਪੰਜਾਬ ਟੀਈਟੀ (ਪੀਐਸਟੀਈਟੀ) 2021 ਦੀ ਪ੍ਰੀਖਿਆ 24 ਦਸੰਬਰ 2021 ਨੂੰ ਪੰਜਾਬ ਰਾਜ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਸਨ।
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
ਸਾਰੇ PSTET ਉਮੀਦਵਾਰਾਂ ਲਈ ਖੁਸ਼ਖਬਰੀ, PSTET ਅਧਿਕਾਰਤ ਉੱਤਰ ਕੁੰਜੀ 2021 ਉਮੀਦਵਾਰਾਂ ਦੇ ਲੌਗਇਨ ਯਾਨੀ https://pstet.pseb.ac.in/Login.aspx 'ਤੇ ਉਪਲਬਧ ਹੈ।
LINK FOR DOWNLOADING OFFICIAL PSTET ANSWER KEY
Get latest updates on telegram click here to join
https://t.me/+Z0fDBg5zf6ZjYzk1
https://pstet.pseb.ac.in/Login.aspx
ਲਿੰਕ ਤੇ ਕਲਿਕ ਕਰਨ ਉਪਰੰਤ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਅਤੇ ਸਕਿਉਰਿਟੀ ਕੋਡ ਭਰਨ ਉਪਰੰਤ ਆੰਸਰ-ਕੀ ਡਾਊਨਲੋਡ ਕਰ ਸਕਦੇ ਹਨ।
ਐਫੀਲਿਏਟਿਡ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਐਫਿਲਿਏਸ਼ਨ ਵਿਨਿਯਮਾਂ ਅਨੁਸਾਰ ਤਨਖਾਹ ਦੀ ਅਦਾਇਗੀ ਕਰਨ ਦੇ ਹੁਕਮ
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
PROMOTION: ਦਰਜ਼ਾ 4 ਤੋਂ SLA/ LIBRARY RESTORER/LIBRARIAN ਦੀਆਂ ਪਦ ਉੱਨਤੀਆਂ , ਸਟੇਸ਼ਨ ਅਲਾਟ
Download complete list of promoted employees and station allotment ,
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੁਲਸ ਮੁਲਾਜ਼ਮਾਂ ਲਈ ਨਵੇਂ ਸਾਲ ਤੇ ਦਿੱਤੇ ਤੋਹਫ਼ੇ, 13 ਮਹੀਨੇ ਦੀ ਸੈਲਰੀ, ਅਤੇ ਹੋਰ ਭਤੇ ਦੇਣ ਦਾ ਐਲਾਨ
ਜਲੰਧਰ 31 ਦਸੰਬਰ ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਅੱਜ ਪੀਏਪੀ ਜਲੰਧਰ ਪੁੱਜੇ। ਇੱਥੇ ਉਨ੍ਹਾਂ ਪੰਜਾਬ ਪੁਲਿਸ ਵੈਲਫੇਅਰ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਪੁਲਿਸ ਮੁਲਾਜ਼ਮਾਂ ਨੂੰ ਚੰਗੀਆਂ ਵਰਦੀਆਂ ਲਈ ਭੱਤਾ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ 13 ਮਹੀਨਿਆਂ ਦੀ ਤਨਖਾਹ ਦੇਣ ਦਾ ਐਲਾਨ ਕੀਤਾ। ਪੰਜਾਬ ਪੁਲਿਸ ਦੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਮਨੀ 150 ਰੁਪਏ ਤੋਂ ਵਧਾ ਕੇ 250 ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਨੋਟੀਫਿਕੇਸ਼ਨ ਕੱਲ੍ਹ ਹੀ ਜਾਰੀ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਪੁਲਿਸ ਭਲਾਈ ਫੰਡ 10 ਕਰੋੜ ਤੋਂ ਵਧਾ ਕੇ 15 ਕਰੋੜ ਕਰਨ ਦਾ ਐਲਾਨ ਕੀਤਾ। ਪੰਜਾਬ ਪੁਲਿਸ ਨੂੰ 250 ਹੋਰ ਗੱਡੀਆਂ ਦੇਣ ਤੋਂ ਇਲਾਵਾ ਸੂਬੇ ਦੇ ਸਾਰੇ ਹਵਾਈ ਅੱਡਿਆਂ 'ਤੇ ਪੰਜਾਬ ਪੁਲਿਸ ਦੇ ਆਪਣੇ ਸਾਂਝ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਇਹ ਸਾਂਝ ਕੇਂਦਰ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਦੀ ਮਦਦ ਲਈ ਹਵਾਈ ਅੱਡਿਆਂ 'ਤੇ ਖੋਲ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਜਲੰਧਰ ਨੂੰ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਸੁਧਾਰ ਲਈ ਇੱਕ ਕਰੋੜ ਰੁਪਏ ਵੀ ਦਿੱਤੇ।
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਹੱਥ ਦੇਖੇ ਦਿਨ ਰਾਤ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਪੰਜਾਬ ਅਤੇ ਪੰਜਾਬ ਦੇ ਲੋਕ ਸੁਰੱਖਿਅਤ ਹਨ। ਪੰਜਾਬ ਪੁਲਿਸ ਦੇ ਜਵਾਨਾਂ ਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਹੈ। ਰਾਜ ਮੰਤਰੀ ਮੰਡਲ ਵਿੱਚ ਸਾਡੇ ਸਹਿਯੋਗੀ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਪੀਏਪੀ ਵਿੱਚੋਂ ਨਿਕਲ ਕੇ ਕੌਮਾਂਤਰੀ ਪੱਧਰ ’ਤੇ ਪੁੱਜੇ ਹਨ।
ਕੱਲ੍ਹ ਤੋਂ ਖੁੱਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ, ਇਹ ਹੋਵੇਗਾ ਸਮਾਂ
ਕੱਲ੍ਹ ਤੋਂ ਖੁੱਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ।
ਚੰਡੀਗੜ੍ਹ 31 ਦਸੰਬਰ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ।
ਇਸ ਲਈ ਕੱਲ ਪਹਿਲੀ ਜਨਵਰੀ ਤੋਂ ਪੰਜਾਬ ਦੇ ਸਮੂਹ ਸਰਕਾਰੀ ਸਕੂਲ ਖੁੱਲ੍ਹ ਜਾਣਗੇ। ਆਪਣੇ ਪਾਠਕਾਂ ਨੂੰ ਦੱਸ ਦੇਈਏ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਰਹੇਗਾ ਅਤੇ ਸਮੂਹ ਅਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 3:20 ਵਜੇ ਤੱਕ ਰਹੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਦੀ ਪ੍ਰੀਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਪ੍ਰੀਖਿਆ ਲਈ ਬੋਰਡ ਜਮਾਤਾਂ ਲਈ ਸਲੇਬਸ ਮੋਡਲ ਪ੍ਰਸ਼ਨ ਪੱਤਰ ( download here) ਅਤੇ ਅਤੇ ਪ੍ਰੀਖਿਆ ਦੇ ਮੁਲੰਕਣ ਸਬੰਧੀ ਗਾਈਡਲਾਈਨ (download here) ਜਾਰੀ ਕਰ ਦਿੱਤੀਆਂ ਹਨ।
Also read:
- PSEB TERM 2 SYLLABUS ALL CLASSES DOWNLOAD HERE
- PSEB TERM 01: LINK FOR RESULT TERM 01
- JOIN TELEGRAM FOR LATEST UPDATE
- https://t.me/+Z0fDBg5zf6ZjYzk1
- 👆👆👆👆👆👆👆👆👆👆👆👆👆
ਪਹਿਲੀ ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਤੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਛੁੱਟੀ ਕਰ ਦਿੱਤੀ ਜਾਵੇ , ਪ੍ਰੰਤੂ ਹਾਲੇ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਨਹੀਂ ਹੈ। ਜੇਕਰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਵੈਬਸਾਈਟ ਤੇ ਅਪਡੇਟ ਕੀਤਾ ਜਾਵੇਗਾ।
Also read:
PU PATIALA RECRUITMENT: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 139 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਸਫ਼ਾਈ ਸੇਵਕਾਂ ਦੀ ਭਰਤੀ: ਸਫ਼ਾਈ ਸੇਵਕਾਂ ਦੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ, ਮੈਰਿਟ ਸੂਚੀ , ਭਰਤੀ ਦਾ ਵੇਰਵਾ ਦੇਖੋ ਇਥੇ
PSEB TERM 2: ALL UPDATE SEE HERE
PPSC PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਸਾਮੀਆਂ ਵਿੱਚ ਵਾਧਾ
ਸੇਵਾ ਮੁਕਤੀ 'ਤੇ ਵਿਸ਼ੇਸ਼: ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਪ੍ਰਿੰਸੀਪਲ ਰਾਮਜੀਤ ਸਿੰਘ ਨੇ ਸਿੱਖਿਆ ਜਗਤ ਦੇ ਲੇਖੇ ਲਾਇਆ
ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਪ੍ਰਿੰਸੀਪਲ ਰਾਮਜੀਤ ਸਿੰਘ ਨੇ ਸਿੱਖਿਆ ਜਗਤ ਦੇ ਲੇਖੇ ਲਾਇਆ
ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼
ਹਰਦੀਪ ਸਿੰਘ ਸਿੱਧੂ/ਮਾਨਸਾ
ਪ੍ਰਿੰਸੀਪਲ ਰਾਮਜੀਤ ਸਿੰਘ ਤੀਹ ਸਾਲ ਤੋਂ ਵੱਧ ਦਾ ਸਮਾਂ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ, ਉਨ੍ਹਾਂ ਦੇ ਤਿੰਨ ਦਹਾਕਿਆਂ ਦੌਰਾਨ ਪੜ੍ਹਾਏ ਵਿਦਿਆਰਥੀ ਅੱਜ ਵੱਖ ਵੱਖ ਵਿਭਾਗਾਂ ਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਅਨੇਕਾਂ ਵਿਦਿਆਰਥੀ ਉਨ੍ਹਾਂ ਵਾਂਗ ਅਧਿਆਪਕ ਦੇ ਤੌਰ ਵਿੱਦਿਆ ਦਾ ਦਾਨ ਦੇ ਰਹੇ ਹਨ।ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੀਤੇ ਉਨ੍ਹਾਂ ਦੇ ਇਹ ਵੱਡੇ ਉਪਰਾਲੇ ਹਮੇਸ਼ਾ ਯਾਦ ਰਹਿਣਗੇ।
ਡਿਪਟੀ ਡੀਈਓ ਵਜੋਂ ਵੀ ਐਲੀਮੈਂਟਰੀ ਵਿਭਾਗ ਚ ਉਨ੍ਹਾਂ ਦੀਆਂ ਸੇਵਾਵਾਂ ਯਾਦਗਾਰੀ ਰਹੀਆਂ, ਨਰਮ ਸੁਭਾਅ, ਹਰ ਇੱਕ ਨੂੰ ਬਣਦਾ ਸਤਿਕਾਰ ਦੇਣ ਵਾਲੀ ਇਸ ਸਖਸ਼ੀਅਤ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਿੱਖਿਆ ਵਿਭਾਗ, ਅਧਿਆਪਕ, ਵਿਦਿਆਰਥੀ ਹਮੇਸ਼ਾ ਯਾਦ ਰੱਖਣਗੇ।
ਪ੍ਰਿੰਸੀਪਲ ਰਾਮਜੀਤ ਸਿੰਘ ਦਾ ਜਨਮ ਮਾਨਸਾ ਤੋਂ 5 ਕਿਲੋਮੀਟਰ ਪਿੰਡ ਖੋਖਰ ਕਲਾਂ ਵਿਖੇ ਪਿਤਾ ਸ਼੍ਰੀ ਗੁਰਦਿਆਲ ਸਿੰਘ ਅਤੇ ਮਾਤਾ ਸ਼੍ਰੀਮਤੀ ਪੁੰਨਾ ਕੌਰ ਦੀ ਕੁੱਖੋਂ ਮਿਤੀ 08.12.1963 ਨੂੰ ਹੋਇਆ, ਉਨ੍ਹਾਂ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਤੋਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਕੀਤੀ, ਉਨ੍ਹਾਂ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਪਾਸੋਂ ਸਾਲ 1985 ਵਿੱਚ ਬੀ.ਏ. ਪਾਸ ਅਤੇ ਇਨ੍ਹਾਂ ਨੇ ਬੀ.ਐੱਡ. ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਤੋਂ ਸਾਲ 1987 ਵਿੱਚ ਪਾਸ ਕੀਤੀ ਅਤੇ ਐਮ.ਏ. ਦੀ ਪੜ੍ਹਾਈ ਪ੍ਰਾਈਵੇਟ ਤੌਰ ਤੇ ਰਾਜਨੀਤਿਕ ਸ਼ਾਸਤਰ ਵਿਸ਼ੇ ਦੀ ਕੀਤੀ। ਇਨ੍ਹਾਂ ਦਾ ਵਿਆਹ 10 ਜੂਨ 1990 ਨੂੰ ਸ਼੍ਰੀਮਤੀ ਪ੍ਰਕਾਸ਼ ਕੌਰ ਨਾਲ ਪਿੰਡ ਜਵਾਹਰਕੇ ਵਿਖੇ ਹੋਇਆ ਅਤੇ ਸ਼ਾਦੀ ਹੋਣ ਤੋਂ ਬਾਅਦ ਇਨ੍ਹਾਂ ਦੇ ਦੋ ਬੱਚੇ ਇੱਕ ਲੜਕੀ ਅਤੇ ਇੱਕ ਲੜਕਾ ਹੋਇਆ। ਦੋਵੇਂ ਬੱਚੇ ਵੀ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਰਾਮਜੀਤ ਸਿੰਘ ਦੀ ਬਤੌਰ ਜੇ.ਬੀ.ਟੀ. ਟੀਚਰ ਮਿਤੀ 24.10.1991 ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਕੁਲਰੀਆਂ ਵਿਖੇ ਹੋਈ। ਇਨ੍ਹਾਂ ਨੇ ਇਸ ਪੋਸਟ ਤੇ 2 ਸਾਲ 3 ਮਹੀਨੇ 20 ਦਿਨ ਕੰਮ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਸਿੱਧੀ ਭਰਤੀ ਬਤੌਰ ਐਸ.ਐਸ. ਮਾਸਟਰ 19 ਫਰਵਰੀ 1994 ਨੂੰ ਸਰਕਾਰੀ ਹਾਈ ਸਕੂਲ ਹੀਰੋਂ ਕਲਾਂ ਵਿਖੇ ਹੋਈ ਅਤੇ ਇਨ੍ਹਾਂ ਨੇ ਲਗਭਗ ਇੱਥੇ 1 ਸਾਲ 6 ਮਹੀਨੇ 9 ਦਿਨ ਕੰਮ ਕੀਤਾ ਅਤੇ ਇਸ ਜਗ੍ਹਾ ਤੋਂ ਬਦਲੀ ਕਰਵਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੰਮੇ ਕਲਾਂ ਵਿਖੇ 29.08.1995 ਤੋਂ 30.06.2006 ਤੱਕ ਲਗਭਗ 13 ਸਾਲ 10 ਮਹੀਨੇ 3 ਦਿਨ ਕੰਮ ਕੀਤਾ ਅਤੇ ਇਸ ਜਗ੍ਹਾ ਤੋਂ ਇੰਨ੍ਹਾਂ ਦੀ ਤਰੱਕੀ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਾਜੇਵਾਲਾ ਵਿਖੇ ਹੋਈ ਅਤੇ ਇੰਨ੍ਹਾਂ ਇਸ ਸਕੂਲ ਵਿੱਚ ਮਿਤੀ 01.07.2009 ਤੋਂ 05.07.2011 ਤੱਕ 2 ਸਾਲ 5 ਦਿਨ ਕੰਮ ਕੀਤਾ ਅਤੇ ਇਸੇ ਸਥਾਨ ਤੋਂ ਇਨ੍ਹਾਂ ਨੇ ਆਪਣੀ ਬਦਲੀ ਆਪਣੇ ਹੀ ਪਿੰਡ ਸਰਕਾਰੀ ਹਾਈ ਸਕੂਲ ਖੋਖਰ ਕਲਾਂ ਵਿਖੇ 06.07.2011 ਤੋਂ 03.04.2014 ਤੱਕ ਲਗਭਗ 2 ਸਾਲ 8 ਮਹੀਨੇ 28 ਦਿਨ ਸੇਵਾ ਕੀਤੀ ਅਤੇ ਇਸ ਜਗ੍ਹਾਂ ਤੋਂ ਇਨ੍ਹਾਂ ਦੀ ਤਰੱਕੀ ਬਤੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਜੋਗਾ (ਲੜਕੇ) ਵਿਖੇ ਹੋਈ ਅਤੇ ਮਿਤੀ 04.04.2014 ਤੋ 11.09.2014 ਤੱਕ ਹਾਜਰ ਰਹੇ ਅਤੇ ਇਸ ਜਗ੍ਹਾ ਤੋਂ ਵੀ ਬਦਲੀ ਸਰਕਾਰੀ ਸ.ਸ.ਸ. ਸੱਦਾ ਸਿੰਘ ਵਾਲਾ ਵਿਖੇ ਹੋਈ ਅਤੇ ਮਿਤੀ 11.09.2014 ਤੋਂ 28.10.2016 ਤੱਕ ਹਾਜਰ ਰਹੇ ਅਤੇ ਇਸ ਤੋਂ ਬਾਅਦ 29.10.2016 ਤੋਂ ਦਫਤਰ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਾਨਸਾ ਵਿਖੇ ਬਤੌਰ ਡਿਪਟੀ ਡੀ.ਈ.ਓ. ਤੇ ਕੰਮ ਕੀਤਾ ਅਤੇ ਇਸ ਪੋਸਟ ਤੇ ਲਗਭਗ 2 ਸਾਲ 9 ਮਹੀਨੇ 11 ਦਿਨ ਕੰਮ ਕੀਤਾ ਅਤੇ ਇਸ ਬਾਅਦ ਇਨ੍ਹਾਂ ਨੇ ਆਪਣੀ ਬਦਲੀ ਕਰਵਾ ਕੇ ਸ.ਸ.ਸ.ਸ. ਪਿੰਡ ਸੱਦਾ ਸਿੰਘ ਵਾਲਾ ਵਿਖੇ ਪ੍ਰਿੰਸੀਪਲ ਦੀ ਡਿਊਟੀ ਤੇ ਮਿਤੀ 09.08.2019 ਨੂੰ ਹਾਜਰ ਹੋਏ ਅਤੇ ਸਿੱਖਿਆ ਵਿਭਾਗ ਵਿੱਚ ਇਨ੍ਹਾਂ ਨੇ 30 ਸਾਲ 2 ਮਹੀਨੇ 8 ਦਿਨ ਸੇਵਾ ਕੀਤੀ। ਸੋ ਅੱਜ ਮਿਤੀ 31.12.2021 ਨੂੰ ਆਪਣੀ ਨਿਯਮਾਂ ਅਨੁਸਾਰ 58 ਸਾਲ ਦੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਰਹੇ ਹਨ।