Wednesday, 29 December 2021

ਪੰਜਾਬ ਸਰਕਾਰ ਵੱਲੋਂ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੂੰ ਦਿੱਤੇ ਸੈਕੰਡਰੀ ਸਿੱਖਿਆ ਅਫ਼ਸਰ ਦਾ ਵਾਧੂ ਚਾਰਜ

 

ਇਤਿਹਾਸਕ ਸਥਾਨ ਚਮਕੌਰ ਸਾਹਿਬ ਵਿਖੇ ਮਿਡ ਡੇ ਮੀਲ ਵਰਕਰਾਂ ਦਾ ਸੈਮੀਨਾਰ, ਡੀਈਓ ਵਲੋਂ ਲਗਾਈਆਂ ਡਿਊਟੀਆਂ

 

ਉਪ ਮੁੱਖ ਮੰਤਰੀ ਓਮ ਪ੍ਰਕਾਸ ਸੋਨੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਦੌਰੇ ਦੋਰਾਨ ਮਿਲਿਆ ਵੱਡੀਆ ਸੋਗਾਤਾ

 

ਉਪ ਮੁੱਖ ਮੰਤਰੀ ਓਮ ਪ੍ਰਕਾਸ ਸੋਨੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਦੌਰੇ ਦੋਰਾਨ ਮਿਲਿਆ ਵੱਡੀਆ ਸੋਗਾਤਾ

ਸਪੀਕਰ ਰਾਣਾ ਕੇ.ਪੀ ਸਿੰਘ ਦੇ ਯਤਨਾ ਸਦਕਾ ਹਲਕੇ ਵਿਚ ਕਰੋੜਾ ਦੀ ਲਾਗਤ ਨਾਲ ਮਿਲਣਗੀਆਂ ਬਿਹਤਰੀਨ ਸਿਹਤ ਸਹੂਲਤਾ

ਉਪ ਮੁੱਖ ਮੰਤਰੀ ਵਲੋਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੂੰ 6 ਕਰੋੜ ਰੁਪਏ ਦੇਣ ਦਾ ਐਲਾਨ

ਹਲਕੇ ਦੇ ਸਿਹਤ ਕੇਂਦਰਾਂ ਵਿਚ 50 ਲੱਖ ਰੁਪਏ ਦੀਆ ਦਵਾਈਆਂ ਇੱਕ ਹਫਤੇ ਵਿਚ ਪਹੁੰਚਣਗੀਆਂਸ੍ਰੀ ਅਨੰਦਪੁਰ ਸਾਹਿਬ 29 ਦਸੰਬਰ ()

ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੇ ਨਾਲ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਹਸਪਤਾਲਾਂ, ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੋਰਾਨ ਭਾਈ ਜੈਤਾ ਜੀ ਸਿਵਲ ਹਸਤਪਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਉਪ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਹਾਜਰੀ ਵਿਚ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਇਸ ਹਸਪਤਾਲ ਵਿਚ ਬਿਹਤਰੀਨ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ 6 ਕਰੋੜ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ।

     ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਇਸ ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ 2 ਕਰੋੜ ਦੀ ਲਾਗਤ ਨਾਲ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾ ਤੇ ਸਿਹਤ ਕੇਂਦਰਾਂ ਵਿਚ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ 50ਲੱਖ ਰੁਪਏ ਦੀਆ ਦਵਾਈਆ ਇੱਕ ਹਫਤੇ ਵਿਚ ਭੇਜੀਆ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾ ਅਤੇ ਮੈਡੀਕਲ ਸਟਾਫ ਦੀ ਕਮੀ ਨੂੰ ਜਲਦੀ ਪੂਰਾ ਕੀਤਾ ਜਾਵੇਗਾ।

   ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਨੇ ਉਪ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਨਾਲ ਹਲਕੇ ਦੇ ਵਿਚ ਸਿਹਤ ਸੁਵਿਧਾਵਾ ਵਿਚ  ਵੱਡਾ ਸੁਧਾਰ ਹੋਵੇਗਾ। ਜਿਸ ਨਾਲ ਇਥੋ ਦੇ ਨਾਗਰਿਕਾ ਨੂੰ ਬਿਹਤਰ ਸਿਹਤ ਸਹੂਲਤਾ ਦੀਆਂ ਸੋਗਾਤਾ ਮਿਲਣਗੀਆਂ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਲਗਾਤਾਰ ਇਹ ਯਤਨ ਕਰ ਰਹੇ ਹਾਂ ਕਿ ਸਰਕਾਰੀ ਹਸਪਤਾਲਾ ਤੇ ਸਿਹਤ ਕੇਂਦਰਾਂ ਵਿਚ ਇਥੋ ਦੇ ਵਸਨੀਕਾ ਨੂੰ ਹਰ ਲੋੜੀਦੀ ਸਹੂਲਤ ਉਪਲੱਬਧ ਹੋਵੇ।  

   ਇਸ ਮੌਕੇ ਡਾਇਰੈਕਟਰ ਹੈਲਥ ਡਾ.ਓਮ ਪ੍ਰਕਾਸ਼ ਗੋਜਰਾ,ਵਧੀਕ ਡਿਪਟੀ ਕਮਿਸ਼ਨਰ ਦੀਪ ਸਿਖਾ, ਉਪ ਮੰਡਲ ਮੈਜਿਸਟਰੇਟ ਕੇਸ਼ਵ ਗੋਇਲ, ਪ੍ਰਧਾਨ ਨਗਰ ਕੋਸਲ ਹਰਜੀਤ ਸਿੰਘ ਜੀਤਾ, ਚੇਅਰਮੇੈਨ ਮਾਰਕੀਟ ਕਮੇਟੀ ਹਰਬੰਸ ਲਾਲ ਮਹਿਦਲੀ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਪ੍ਰੇਮ ਸਿੰਘ ਬਾਸੋਵਾਲ,ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ,ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ,ਕੋਸਲਰ ਗੁਰਵਿੰਦਰ ਸਿੰਘ ਵਾਲੀਆ, ਬਿਕਰਮਜੀਤ ਸਿੰਘ,ਚੋਧਰੀ ਪਹੂ ਲਾਲ ਸਰਪੰਚ, ਨਰਿੰਦਰ ਸੈਣੀ, ਚਰਨ ਸਿੰਘ, ਸਵਰਨ ਸਿੰਘ ਲੋਦੀਪੁਰ,ਸੁਨੀਲ ਅਡਵਾਲ, ਰਾਮ ਕੁਮਾਰ ਸ਼ਰਮਾ, ਰਾਣਾ ਰਾਮ ਸਿੰਘ ਆਦਿ ਹਾਜਰ ਸਨ।  

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਿਸੇ ਰਾਜਨੀਤਕ ਪਾਰਟੀ ਦੇ ਪ੍ਰੋਗਰਾਮ ਲਈ ਵਰਕਰਾਂ ਨੂੰ ਸੱਦਣ ਦੀ ਨਿਖੇਧੀ

 ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਿਸੇ ਰਾਜਨੀਤਕ ਪਾਰਟੀ ਦੇ ਪ੍ਰੋਗਰਾਮ ਲਈ ਵਰਕਰਾਂ ਨੂੰ ਸੱਦਣ ਦੀ ਨਿਖੇਧੀ


ਮਾਣ ਭੱਤਾ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨਾ ਅਤੇ ਮਹਿਜ਼ ਵੋਟ ਸਮਝਣਾ ਬੰਦ ਕਰੇ ਸਰਕਾਰਮਿੱਡ ਡੇ ਮੀਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ, ਜਨਰਲ ਸਕੱਤਰ ਮਮਤਾ ਸ਼ਰਮਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਮਨਜੀਤ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ(ਪ੍ਰ) ਵੱਲੋਂ ਕਿਸੇ ਰਾਜਨੀਤਿਕ ਪਾਰਟੀ ਦੇ ਪ੍ਰੋਗਰਾਮ ਲਈ ਜ਼ਿਲ੍ਹੇ ਦੇ ਸਮੂਹ ਬੀਪੀਈਓ ਨੂੰ ਪੱਤਰ ਜਾਰੀ ਕਰਕੇ ਮਿੱਡ ਡੇ ਮੀਲ ਵਰਕਰਾਂ ਨੂੰ ਸੱਦਾ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਿਸੇ ਰਾਜਨੀਤਕ ਪਾਰਟੀ ਲਈ ਇਕੱਠ ਕਰਨ ਦਾ ਸੱਦਾ ਦੇਣਾ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਪਿਛਲੇ ਸਮੇਂ ਵਿੱਚ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਕਈ ਵਾਰ ਰੈਲੀਆਂ ਕੀਤੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਨੇ ਮਿੱਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਟੀ ਰੱਖੀਆਂ, ਇੱਥੋਂ ਤੱਕ ਕਿ ਮੋਰਿੰਡਾ ਵਿਖੇ ਮੁੱਖ ਮੰਤਰੀ ਦੇ ਰਿਹਾਇਸ਼ ਦੇ ਨਜ਼ਦੀਕ ਵੀ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਲਾਏ ਗਏ ਪੱਕੇ ਧਰਨੇ ਵਿੱਚ ਮਿੱਡ ਡੇ ਮੀਲ ਵਰਕਰ ਸ਼ਮੂਲੀਅਤ ਕਰਦੇ ਰਹੇ ਪਰ ਉਸ ਸਮੇਂ ਪੰਜਾਬ ਸਰਕਾਰ ਨੂੰ ਇਹ ਵਰਕਰ ਨਜ਼ਰ ਨਹੀਂ ਆਏ। ਪਿਛਲੀਆਂ ਮੀਟਿੰਗਾਂ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਮਾਣ ਭੱਤੇ ਵਿੱਚ ਵਾਧਾ ਕਰਨ ਤੋਂ ਭੱਜਣ ਵਾਲੀ ਪੰਜਾਬ ਸਰਕਾਰ ਹੁਣ ਮਿਡ ਡੇ ਮੀਲ ਵਰਕਰਾਂ ਨੂੰ ਵੋਟ ਬੈਂਕ ਵਜੋਂ ਵਰਤਣ ਦੀ ਸਾਜ਼ਿਸ਼ ਨਾ ਕਰੇ ਸਗੋਂ ਮਿੱਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਕਰਨ ਦਾ ਪੱਤਰ ਜਾਰੀ ਕਰਕੇ ਰਾਹਤ ਦੇਵੇ।


ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਰਨਲ ਸਕੱਤਰ ਮੁਕੇਸ਼ ਕੁਮਾਰ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜ਼ਾਰੀ ਕੀਤੇ ਗਏ ਅਜਿਹੇ ਪੱਤਰ ਜਾਰੀ ਕਰਕੇ ਸ਼ੋਸ਼ਿਤ ਕੀਤੇ ਜਾ ਰਹੇ ਲੋਕਾਂ ਨੂੰ ਵੋਟਾਂ ਵਜੋਂ ਭੁਗਤਾਉਣ ਦੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਦੇ ਮੁੱਖ ਮੰਤਰੀ ਨੂੰ ਆਪਣੀਆਂ ਰੈਲੀਆਂ ਵਿੱਚ ਇਕੱਠ ਦਿਖਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਮਦਦ ਲੈਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਮੁਲਾਜ਼ਮਾਂ ਲਈ ਅਨੇਕਾਂ ਫੋਕੇ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਛੱਤੀ ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਪੂਰੇ ਪੰਜਾਬ ਵਿਚ ਲੱਗੇ ਪੋਸਟਰ ਕੱਚੇ ਮੁਲਾਜ਼ਮਾਂ ਦਾ ਮੂੰਹ ਚਿੜਾ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਵੱਖ ਵੱਖ ਵਿਭਾਗਾਂ ਵਿਚ ਮਾਣ ਭੱਤਾ ਅਤੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਚਮਕੌਰ ਸਾਹਿਬ ਦੀ ਰੈਲੀ ਵਿਚ ਸੱਦ ਕੇ ਕੋਈ ਐਲਾਨ ਕਰਨ ਦਾ ਡਰਾਮਾ ਕਰਨ ਜਾ ਰਹੀ ਹੈ। 15-20 ਸਾਲਾਂ ਤੋਂ ਮਾਣ ਭੱਤੇ ਵਾਲੇ ਅਤੇ ਕੱਚੇ ਕਾਮੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੰਨਾ ਮਾਣ ਭੱਤੇ ਵਾਲੇ ਅਤੇ ਕੱਚੇ ਮੁਲਾਜ਼ਮਾਂ ਦੇ ਸ਼ੋਸ਼ਣ ਵਿਚ ਕਿਤੇ ਕੋਈ ਘਾਟ ਨਹੀਂ ਰੱਖੀ ਹੈ। ਜੇਕਰ ਪੰਜਾਬ ਸਰਕਾਰ ਦਾ ਇੰਨ੍ਹਾਂ ਮੁਲਾਜ਼ਮਾਂ ਪ੍ਰਤੀ ਹੇਜ ਜਾਗਿਆ ਹੈ ਤਾਂ ਆਪਣੇ ਦੁਆਰਾ ਬਣਾਏ ਹੋਏ ਘੱਟੋ ਘੱਟ ਉਜਰਤ ਕਾਨੂੰਨ ਨੂੰ ਲਾਗੂ ਕਰਦਿਆਂ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਪੱਤਰ ਜਾਰੀ ਕਰੇ ਅਤੇ ਸਰਕਾਰੀ ਅਦਾਰਿਆਂ ਅੰਦਰ ਕੀਤੀ ਜਾ ਮਾਣ ਭੱਤਾ ਮੁਲਾਜ਼ਮਾਂ ਦੇ ਸ਼ੋਸ਼ਣ ਨੂੰ ਬੰਦ ਕਰਦਿਆਂ ਪੂਰੇ ਦੇਸ਼ ਵਿੱਚ ਉਦਾਹਰਣ ਪੇਸ਼ ਕਰੇ।

PUNJAB ELECTION 2022: ਜਗਦੀਪ ਸਿੰਘ ਨਕਈ ਭਾਜਪਾ ਵਿਚ ਹੋਏ ਸ਼ਾਮਲ

 ਜਗਦੀਪ ਸਿੰਘ ਨਕਈ ਭਾਜਪਾ ਵਿਚ ਹੋਏ ਸ਼ਾਮਲਮਾਨਸਾ 29 ਦਸੰਬਰ (ਹਰਦੀਪ ਸਿੰਘ ਸਿੱਧੂ)ਸ਼੍ਰੋਮਣੀ ਅਕਾਲੀ ਦਲ ( ਬਾਦਲ) ਦੇ ਸੀਨੀਅਰ ਆਗੂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਹਿਪਾਠੀ ਜਗਦੀਪ ਸਿੰਘ ਨਕਈ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਹ ਸਾਬਕਾ ਸੰਸਦੀ ਸਕੱਤਰ ਹਨ ਅਤੇ ਪਾਰਟੀ ਵਲੋਂ ਦੋ ਵਾਰ ਮਾਨਸਾ ਜ਼ਿਲ੍ਹੇ ਦੇ ਜੋਗਾ ਵਿਧਾਨ ਸਭਾ ਹਲਕੇ ਤੋਂ ‌ਵਿਧਾਇਕ ਰਹੇ ਹਨ।

ਸ੍ਰੀ ਨਕਈ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਦਿੱਲੀ ਵਿਚ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਸਬੰਧੀ ਜਾਣਕਾਰੀ ਇਸ ਪੱਤਰਕਾਰ ਨੂੰ ਫੋਨ ਰਾਹੀਂ ਦਿੱਤੀ ਹੈ।

ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰਵਾਉਣ ਲਈ ਵਫਦ ਸਿੱਖਿਆ ਮੰਤਰੀ ਨੂੰ ਮਿਲਿਆ

 ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰਵਾਉਣ ਲਈ ਵਫਦ ਸਿੱਖਿਆ ਮੰਤਰੀ ਨੂੰ ਮਿਲਿਆ


ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਿੱਖਿਆ ਸਕੱਤਰ ਨੂੰ ਫੋਨ ਕਰਕੇ ਭਰਤੀ ਪ੍ਰੀਕਿਰਿਆ ਅਮਲ ਚ ਲਿਆਉਣ ਲਈ ਕਿਹਾ

ਚੰਡੀਗੜ੍ਹ 29 ਦਸੰਬਰ(ਹਰਦੀਪ ਸਿੰਘ ਸਿੱਧੂ) ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਮੈਡਮ ਹਰਪਾਲ ਕੌਰ ਅਤੇ ਅਧਿਆਪਕ ਆਗੂ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ,ਜਿਸ ਦੌਰਾਨ ਉਨ੍ਹਾਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਰੁਕੀ ਸਿੱਧੀ ਭਰਤੀ ਪ੍ਰਕਿਰਿਆਂ ਨੂੰ ਸ਼ੁਰੂ ਕਰਵਾਉਣ ਅਤੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਨੇ ਤਰੁੰਤ ਸਿੱਖਿਆ ਸਕੱਤਰ ਅਯੋਏ ਸ਼ਰਮਾਂ ਨੂੰ ਇਸ ਭਰਤੀ ਪ੍ਰਕਿਰਿਆ ਨੂੰ ਅਮਲ ਚ ਲਿਆਉਣ ਦੀ ਹਦਾਇਤ ਕੀਤੀ।

       ਅਧਿਆਪਕ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੈੱਡ ਟੀਚਰ,ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਲਈ 31 ਅਕਤੂਬਰ 2021 ਨੂੰ ਲਿਖਤੀ ਪੇਪਰ ਹੋਇਆ ਸੀ,ਪਰ ਦੋ ਮਹੀਨਿਆਂ ਬਾਅਦ ਵੀ ਇਸ ਭਰਤੀ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ ਜਿਸ ਕਾਰਨ ਪੰਜਾਬ ਭਰ ਦੇ ਅਧਿਆਪਕ ਇਸ ਨਤੀਜੇ ਦੀ ਉਡੀਕ ਕਰ ਰਹੇ ਹਨ,ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰੀਖਿਆ ਨੂੰ ਤਰੁੰਤ ਪੂਰਾ ਕਰਿਆ ਜਾਵੇ। ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਫੌਜੀ,ਖਿਡਾਰੀਆਂ ਦੇ ਕੋਟੇ ਦੀਆਂ ਭਰਤੀ ਸ਼ਰਤਾਂ ਨੂੰ ਵੀ ਦਰੁਸਤ ਕੀਤਾ ਜਾਵੇ। ਆਗੂਆਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਸੁਣਦਿਆਂ ਇਸ ਦੇ ਹੱਲ ਦਾ ਭਰੋਸਾ ਪ੍ਰਗਟਾਇਆ।

ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ ਬੱਪੀਆਣਾ, ਭਾਰਤ ਭੂਸ਼ਣ,ਮਨਜਿੰਦਰਜੀਤ ਸਿੰਘ,ਮੈਡਮ ਭਗਵੰਤ ਕੌਰ ਪਟਿਆਲਾ, ਮੈਡਮ ਗੁਰਵਿੰਦਰ ਕੌਰ ਵੀ ਹਾਜ਼ਰ ਸਨ।

ਮੁੱਖ ਮੰਤਰੀ ਦੀ ਰੈਲੀ ਲਈ ਕੁਕ ਕਮ ਹੈਲਪਰਾਂ ਨੂੰ ਚਮਕੌਰ ਸਾਹਿਬ ਜਾਉਣ ਲਈ ਪ੍ਰੇਰਿਤ ਕੀਤਾ ਜਾਵੇ: ਡੀਈਓ

 

Pseb term 2 syallabus and structure of question paper download here

ਓਮਿਕਰੋਨ ਨੂੰ ਲੈ ਕੇ ਸਖਤੀ: ਟੀਕਾਕਰਨ ਤੋਂ ਰਹਿਤ 15 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਦਸੰਬਰ ਦੀ ਤਨਖਾਹ

 ਓਮਿਕਰੋਨ ਨੂੰ ਲੈ ਕੇ ਸਖਤੀ: ਟੀਕਾਕਰਨ ਤੋਂ ਰਹਿਤ 15 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਦਸੰਬਰ ਦੀ ਤਨਖਾਹਟੀਕਾ ਨਾ ਲਗਵਾਉਣ ਵਾਲੇ 60 ਹਜ਼ਾਰ ਲੋਕ 15 ਜਨਵਰੀ ਤੋਂ ਜਨਤਕ ਥਾਵਾਂ 'ਤੇ ਨਹੀਂ ਜਾ ਸਕਣਗੇ, ਉਲੰਘਣਾ ਕਰਨ 'ਤੇ 500 ਜੁਰਮਾਨਾ

ਅਮ੍ਰਿਤਸਰ 29 ਦਸੰਬਰ,

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੋ ਗਈ ਹੈ। ਮੰਗਲਵਾਰ ਨੂੰ ਸਰਕਾਰ ਵੱਲੋਂ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਜਿਨ੍ਹਾਂ 15 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਟੀਕੇ ਦੀ ਇਕ ਵੀ ਖੁਰਾਕ ਨਹੀਂ ਮਿਲੀ ਹੈ, ਉਨ੍ਹਾਂ ਨੂੰ ਨਵੇਂ ਸਾਲ ਵਿਚ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 15 ਜਨਵਰੀ, 2022 ਤੋਂ ਬਾਅਦ ਟੀਕਾ ਨਾ ਲਗਵਾਉਣ ਵਾਲੇ 60 ਹਜ਼ਾਰ ਆਮ ਲੋਕ ਜਨਤਕ ਸਥਾਨਾਂ 'ਤੇ ਨਹੀਂ ਜਾ ਸਕਣਗੇ। ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।


ਦੱਸ ਦੇਈਏ ਕਿ ਓਮੀਕਰੋਨ ਦਾ ਇੱਕ ਵੀ ਮਰੀਜ਼ ਪੰਜਾਬ ਵਿੱਚ ਨਹੀਂ ਹੈ, ਪਰ ਇਹ ਵਾਇਰਸ ਤਿੰਨ ਗੁਣਾ ਤੇਜ਼ੀ ਨਾਲ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ Omicron ਦੇ ਖਤਰੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਸੂਬਾਈ ਸਰਕਾਰ ਨੇ ਵੀ ਕੇਂਦਰ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੱਗੇ ਵਧਾਇਆ। ਇਸਦੇ ਲਈ, ਰਾਜ ਸਰਕਾਰ ਨੇ ਆਪਣੇ ਜੌਬ ਪੋਰਟਲ IHRMS ਦੀ ਵੈੱਬਸਾਈਟ 'ਤੇ ਟੀਕਾਕਰਨ ਸਰਟੀਫਿਕੇਟ ਅਪਲੋਡ ਕਰਨ ਦੀ ਵਿਵਸਥਾ ਕੀਤੀ ਹੈ। 


28 ਦਸੰਬਰ ਨੂੰ ਜ਼ਿਲੇ 'ਚ 24 ਘੰਟਿਆਂ ਦੇ ਅੰਦਰ 4 ਨਵੇਂ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚ ਲੰਡਨ ਤੋਂ ਆਈ ਫਲਾਈਟ ਦੇ 2 ਯਾਤਰੀ ਵੀ ਸ਼ਾਮਲ ਹਨ। ਇਸ ਦੌਰਾਨ 1 ਵਿਅਕਤੀ ਬਰਾਮਦ ਵੀ ਹੋਇਆ ਹੈ। ਹੁਣ ਐਕਟਿਵ ਕੇਸਾਂ ਦੀ ਗਿਣਤੀ 8 ਹੋ ਗਈ ਹੈ। ਏਅਰਪੋਰਟ ਅਥਾਰਟੀ ਮੁਤਾਬਕ ਲੰਡਨ ਤੋਂ ਮੰਗਲਵਾਰ ਨੂੰ ਏਅਰਪੋਰਟ 'ਤੇ ਉਤਰੀ ਫਲਾਈਟ 'ਚ 173 ਯਾਤਰੀ ਪਹੁੰਚੇ ਸਨ। ਕਰੋਨਾ ਟੈਸਟ ਦੌਰਾਨ 2 ਲੋਕ ਸੰਕਰਮਿਤ ਪਾਏ ਗਏ ਹਨ। ਬਾਕੀ ਬਚੇ ਨਵੇਂ ਸੰਕਰਮਿਤਾਂ ਵਿੱਚੋਂ ਇੱਕ ਰਾਜਸਥਾਨ ਦਾ ਇੱਕ ਫੌਜੀ ਅਤੇ ਬਿਆਸ ਨੇੜੇ ਇੱਕ ਪਿੰਡ ਦਾ ਨਾਗਰਿਕ ਹੈ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਖਿਲਾਫ ਭੰਡੀ ਪ੍ਰਚਾਰ; ਸਿੱਖਿਆ ਮੰਤਰੀ ਦੀ ਕੋਠੀ ਨੇੜੇ ਹੋਈ ਧੱਕਾਮੁੱਕੀ

 ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਖਿਲਾਫ ਭੰਡੀ ਪ੍ਰਚਾਰ; ਸਿੱਖਿਆ ਮੰਤਰੀ ਦੀ ਕੋਠੀ ਨੇੜੇ ਹੋਈ ਧੱਕਾਮੁੱਕੀਨਵਾਂ ਸਾਲ ਵੀ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ 'ਤੇ ਮਨਾਉਣਗੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ
ਦਲਜੀਤ ਕੌਰ ਭਵਾਨੀਗੜ੍ਹਜਲੰਧਰ, 28 ਦਸੰਬਰ, 2021: "ਵੋਟਾਂ ਵੇਲੇ ਬਾਪੂ ਕਹਿੰਦੇ, ਮੁੜਕੇ ਸਾਡੀ ਸਾਰ ਨਾ ਲੈਂਦੇ।" "ਜਾਂ ਸਾਨੂੰ ਰੁਜ਼ਗਾਰ ਦਿਓ, ਜਾਂ ਫੇਰ ਗੋਲੀ ਮਾਰ ਦਿਓ।"ਇਹ ਨਾਹਰੇ ਸਥਾਨਕ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਖੇਤਰ ਵਿੱਚ ਗੂੰਜਦੇ ਸੁਣੇ ਗਏ।ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਦੋ ਰੋਜ਼ਾ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਭੰਡੀ ਪ੍ਰਚਾਰ ਮੁਹਿੰਮ ਚਲਾਈ। ਕਰੀਬ 7-8 ਕਿਲੋਮੀਟਰ ਦਾ ਪੈਦਲ ਮਾਰਚ ਕਰਦੇ ਹੋਏ ਬੇਰੁਜ਼ਗਾਰ ਸਰਕਾਰ ਦੀਆਂ ਨਾਕਾਮੀਆਂ ਬਾਰੇ ਪ੍ਰਚਾਰ ਕਰਦੇ ਰਹੇ।ਆਖਿਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਨੇ ਜਿਵੇਂ ਹੀ ਪੁਲਿਸ ਰੋਕਾਂ ਪਾਰ ਕਰਕੇ ਕੋਠੀ ਵੱਲ ਵਧਣ ਦੀ ਕੋਸਿਸ਼ ਕੀਤੀ ਤਾਂ ਇਸ ਦੌਰਾਨ ਪੁਲਿਸ ਨਾਲ ਕਾਫੀ ਖਿੱਚ ਧੂਹ ਹੋਈ। ਇਸ ਮੌਕੇ ਇਕ ਬੇਰੁਜ਼ਗਾਰ ਅਧਿਆਪਕਾ ਬੇਹੋਸ਼ੀ ਦੀ ਹਾਲਤ ਵਿੱਚ ਵੀ ਚਲੀ ਗਈ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਾਰ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਜਾਂ ਮੀਟਿੰਗਾਂ ਕਰਕੇ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਤੋਂ ਟਾਲਾ ਮਟੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।


 


ਸ਼੍ਰੀ ਢਿੱਲਵਾਂ ਨੇ ਅੱਗੇ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦਾ ਚੋਣ ਵਾਅਦਾ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਸਗੋਂ ਕਾਂਗਰਸ ਪਾਰਟੀ ਦਾ ਚੋਣ ਵਾਅਦਾ ਸੀ, ਜਿਸਤੋਂ ਸਰਕਾਰ ਮੁੱਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਉਹ ਲਗਾਤਾਰ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਸਰਕਾਰ ਅਤੇ ਸਿੱਖਿਆ ਮੰਤਰੀ ਦੀਆਂ ਵਾਅਦਾ ਖਿਲਾਫੀਆਂ ਤੋਂ ਜਾਗਰੂਕ ਕਰ ਰਹੇ ਹਨ।ਇਸ ਸਮੇਂ ਦੌਰਾਨ ਭਾਵੇਂ ਸਿੱਖਿਆ ਮੰਤਰੀ ਦੀ ਸੁਪਤਨੀ ਨੇ ਬੇਰੁਜ਼ਗਾਰਾਂ ਦੇ ਵਫ਼ਦ ਨੂੰ ਬੁਲਾ ਕੇ ਗੱਲਬਾਤ ਕੀਤੀ ਅਤੇ ਸਿੱਖਿਆ ਮੰਤਰੀ ਨਾਲ ਰਾਬਤਾ ਕਰਕੇ ਆਉਂਦੇ ਇਕ ਦੋ ਦਿਨਾਂ ਵਿਚ ਮਸਲਾ ਹੱਲ ਕਰਨ ਦਾ ਲਾਰਾ ਦਿੱਤਾ, ਪ੍ਰੰਤੂ ਬੇਰੁਜ਼ਗਾਰਾਂ ਨੇ ਮੁੜ ਨਵਾਂ ਸਾਲ 1 ਜਨਵਰੀ ਨੂੰ ਕੋਠੀ ਦੇ ਗੇਟ ਉੱਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਗੁਰਪ੍ਰੀਤ ਸਿੰਘ ਪੱਕਾ ਬਠਿੰਡਾ, ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਖੇੜੀ, ਸੁਖਪਾਲ ਲਹਿਰਾ, ਗੁਰਸੇਵਕ ਸਿੰਘ ਸੇਬੀ, ਭਰਾਤਰੀ ਜਥੇਬੰਦੀਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੰਯੁਕਤ ਸਮਾਜ ਮੋਰਚੇ ਵੱਲੋ ਕੁਲਵੰਤ ਸਿੰਘ ਸੰਧੂ, ਮੁਕੇਸ਼ ਚੰਦਰ ਦੋਆਬਾ ਕਿਸਾਨ ਕਮੇਟੀ, ਦਵਿੰਦਰ ਸਿੰਘ ਮਿੰਟਾ, ਹਰਵਿੰਦਰਪਾਲ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਮਾਸਟਰ ਅਮਨਦੀਪ ਸਿੰਘ, ਸਿਮਰਨ, ਰੇਖਾ, ਸੰਦੀਪ ਮੋਫ਼ਰ, ਇੰਦਰਜੀਤ ਕੌਰ, ਅਲਕਾ ਰਾਣੀ, ਨਵਜੋਤ ਮਹਾਂਬੀਰ, ਜਸਵੰਤ ਅਤੇ ਪਲਵਿੰਦਰ ਘੁਬਾਇਆ, ਹਰਦੀਪ ਸਿੰਘ ਰੰਗਾ ਸਿੰਘ, ਅੰਕੁਸ਼, ਵਿਜੇ, ਪ੍ਰਵੀਨ, ਲਵ ਪ੍ਰੀਤ ਕੌਰ, ਕੁਲਵੰਤ ਕੋਟ ਸ਼ਮੀਰ, ਬੀਰਬਲ ਬਹਿਮਣ, ਅਮਰੀਕ ਸਿੰਘ ਦੌਲਾ, ਅਮਰਜੀਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸੰਘਾ, ਜਸਵਿੰਦਰ ਸਿੰਘ, ਬੱਬਲ ਜੀਤ ਕੌਰ, ਜਤਿੰਦਰ ਕੌਰ, ਰੇਨੂੰ ਸ਼ਰਮਾ, ਸਿਮਰ ਕੌਰ, ਸੰਦੀਪ ਕੌਰ ਝਾੜੋਂ, ਕਮਲਜੀਤ ਕੌਰ, ਕੁਲਵਿੰਦਰ ਕੌਰ ਗੁਰਨੇ, ਮਨਦੀਪ ਬੋਹਾ, ਮਨਪ੍ਰੀਤ ਬੋਹਾ, ਬਲਕਾਰ ਸਿੰਘ ਬੁਢਲਾਡਾ, ਚੰਨਾ ਸ਼ੇਰਗੜ੍ਹ, ਗਗਨ ਸੰਧਵਾ, ਸੁੱਖ ਜੀਤ ਸਿੰਘ ਹਰੀਕੇ, ਪਰਮਜੀਤ ਕੌਰ ਸਿਵੀਆ, ਸੰਦੀਪ ਕੌਰ ਝਾੜੋਂ, ਲਵਪ੍ਰੀਤ ਸਿੰਘ ਕੋਟਕਪੂਰਾ, ਗੁਰਪਰੀਤ ਸਿੰਘ ਵਾਂਦਰ ਜਟਾਨਾ, ਬਿੰਦਰ, ਜਸਵਿੰਦਰ ਅਤੇ ਕੁਲਦੀਪ ਸਾਰੇ ਅਹਿਮਦਪੁਰ, ਜੱਗੀ ਬਹਾਦਰ ਪੁਰ, ਗੁਰਪ੍ਰੀਤ ਭੀਖੀ, ਰਛਪਾਲ ਚੱਕ ਭਾਈ ਕੇ, ਹਰਵਿੰਦਰ ਬਰੇਟਾ, ਹਰਦੀਪ ਭਦੌੜ, ਗੁਰਸ਼ਰਨ ਅਨੰਦਪੁਰ ਸਾਹਿਬ, ਸੁਰਿੰਦਰ ਕੌਰ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਢ, ਗੁਲਾਬ ਸਿੰਘ ਬਖੋਰਾ, ਅਵਤਾਰ ਸਿੰਘ ਕੁੰਭੜਵਾਲ, ਸਤਪਾਲ ਕੌਰ ਬੱਲਰਾਂ, ਗੁਰਸੇਵਕ ਸਿੰਘ ਸੇਬੀ, ਲਖਵੀਰ ਸਿੰਘ ਕਕਰਾਲਾ, ਹਰਮੇਸ਼ ਸਿੰਘ ਥਲੇਸਾਂ ਆਦਿ ਹਾਜ਼ਰ ਸਨ।

GNDU EXAM POSTPONED:ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਮੁਲਤਵੀਂ

ਪਟਿਆਲਾ; 29 ਦਸੰਬਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਿਤੀ 3 ਤੋਂ 17 ਜਨਵਰੀ 2022 ਨੂੰ ਹੋਣ ਵਾਲੀਆਂ ਬੀਐਡ ਸਮੈਸਟਰ- ਦੂਜਾ ਦੀਆਂ ਥਿਊਰੀ ਪ੍ਰੀਖਿਆਵਾਂ ਮੁਲਤਵੀਂ ਕੀਤੀਆਂ ਗਈਆਂ ਹਨ।


 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦੀ ਸੂਚਨਾ ਬਾਅਦ ਵਿਚ ਦਿੱਤੀ ਜਾਵੇਗੀ।


 ਉਨ੍ਹਾਂ ਸਮੂਹ ਸੰਬਧਤ ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਕਿ ਪ੍ਰੀਖਿਆਵਾਂ ਦੀ ਨਵੀਂ ਮਿਤੀ ਸੰਬਧੀ ਜਾਣਕਾਰੀ ਲੈਣ ਲਈ ਆਪਣੇ ਕਾਲਜ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ।ਨਵੀਂ ਡੇਟਸ਼ੀਟ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਉਪਲਬਧ ਹੋਵੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਹੋਰ ਇਤਿਹਾਸਕ ਐਲਾਨ ,70000+ ਵਰਕਰਾਂ ਦੇ ਮਸਲੇ ਹੱਲ,( ਪੜ੍ਹੋ)

 


ਚੰਡੀਗੜ੍ਹ 29 ਦਸੰਬਰ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਵਾਰ ਫਿਰ ਇਤਿਹਾਸਕ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਵਾਰ ਵੱਡੇ ਐਲਾਨ ਕੀਤੇ ਜਾ ਚੁੱਕੇ ਹਨ। ਹੁਣ ਤੀਜੀ ਵਾਰ ਮੁੱਖ ਮੰਤਰੀ 30 ਦਸੰਬਰ ਨੂੰ 70000+ ਵਰਕਰਾਂ ਦੇ ਮਸਲੇ ਦੇ ਹੱਲ ਦਾ ਐਲਾਨ ਕਰਨਗੇ। 

ਕੱਚੇ ਅਧਿਆਪਕਾਂ, ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿੱਚ ਹੋਇਆ ਵਾਧਾ, ਪੜ੍ਹੋ ਇਥੇ

ਆਪਣੇ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਉਨ੍ਹਾਂ ਕਿਹਾ "30 ਦਸੰਬਰ, 2021 ਨੂੰ ਸਵੇਰੇ 11 ਵਜੇ ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿਖੇ 70,000 ਤੋਂ ਵੱਧ ਵਰਕਰਾਂ ਦਾ ਵੱਡਾ ਮਸਲਾ ਹੱਲ ਕੀਤਾ ਜਾਵੇਗਾ। " ਇਸ ਮੌਕੇ ਹੇਠਾਂ ਦਿੱਤਾ ਪੋਸਟਰ ਵੀ ਸੇ਼ਅਰ ਕੀਤਾ।

Also read: 

ਪੰਜਾਬ ਮੰਤਰੀ ਮੰਡਲ ਦੇ ਫੈਸਲੇ 28/12/2021 ਇਥੇ ਕਲਿੱਕ ਕਰੋ
ਪੰਜਾਬ ਸਰਕਾਰ ਵੱਲੋਂ ਕਰੋਨਾ ਮਾਮਲਿਆਂ ਦੇ ਚਲਦਿਆਂ ਵੱਡੇ ਫੈਸਲੇ ਪੜ੍ਹੋ ਇਥੇ 

JOIN TELEGRAM FOR LATEST UPDATE FROM JOBSOFTODAY CLICK HERE

https://t.me/+Z0fDBg5zf6ZjYzk1MDU ADMISSION 2022: ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਵਲੋਂ ਪੀ.ਐਚ.ਡੀ ਦਾਖਲੇ ਲਈ ਅਰਜ਼ੀਆਂ ਮੰਗੀਆਂ।।MDU ROHTAK PHD ADMISSION-2022।।

 


Online applications are invited for admission to Ph.D. Program and Award of University Research Scholarship (URS) for the Session 2021- 22. 


The Prospectus containing all the information viz., eligibility, number of seats, syllabi and pattern of entrance examination, admission schedule etc. is available on the University website i.e. www.mdu.ac.in.


 Opening date of online Registration : 28.12.2021
 Closing date of Online Registration : 12.01.2022 
 For more information, please visit University website i.e. www.mdu.ac.in.

RECENT UPDATES

Today's Highlight