Tuesday, 28 December 2021

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹਿਣੀਵਾਲ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਐਲਾਨ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹਿਣੀਵਾਲ ਨੂੰ ਸਬ ਤਹਿਸੀਲ ਦਾ ਦਰਜਾ ਦੇਣ, ਸਰਦੂਲਗੜ੍ਹ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਮਿਡਲ ਸਕੂਲ ਝੁਨੀਰ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕਰਨ ਤੋਂ ਇਲਾਵਾ ਸਰਦੂਲਗੜ੍ਹ ਹਲਕੇ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਮੇਤ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

 

15 ਤੋਂ 18 ਉਮਰ ਵਰਗ ਲਈ ਟੀਕਾਕਰਨ ਸ਼ੁਰੂ, ਇੰਜ ਕਰੋ ਰਜਿਸਟ੍ਰੇਸ਼ਨ

 ਚੰਡੀਗੜ੍ਹ : 15 ਤੋਂ 18 ਉਮਰ ਵਰਗ ਲਈ ਟੀਕਾਕਰਨ: ਨਵੇਂ ਸਾਲ ਦੇ ਪਹਿਲੇ ਹਫ਼ਤੇ ਤੋਂ ਪੀਜੀਆਈ ਚੰਡੀਗੜ੍ਹ ਵਿੱਚ 15 ਤੋਂ 18 ਸਾਲ ਦੇ ਕਿਸ਼ੋਰਾਂ ਲਈ ਟੀਕਾਕਰਨ ਸ਼ੁਰੂ ਹੋ ਜਾਵੇਗਾ। ਬੱਚਿਆਂ ਦਾ ਟੀਕਾਕਰਨ 3 ਜਨਵਰੀ 2022 ਤੋਂ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਸ਼ਹਿਰ ਦੇ ਪੀਜੀਆਈ ਚੰਡੀਗੜ੍ਹ ਵਿੱਚ ਹੀ ਟੀਕਾਕਰਨ ਕੀਤਾ ਜਾਵੇਗਾ। ਪੀਜੀਆਈ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਵਿੱਚ ਕਿਸ਼ੋਰਾਂ ਦਾ ਟੀਕਾਕਰਨ ਕੀਤਾ ਜਾਵੇਗਾ। ਕਿਸ਼ੋਰਾਂ ਦੇ ਟੀਕਾਕਰਨ ਲਈ ਇੱਥੇ ਇੱਕ ਟੀਕਾਕਰਨ ਕੇਂਦਰ ਸਥਾਪਿਤ ਕੀਤਾ ਗਿਆ ਹੈ। 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸਿਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਹੀ ਬੱਚੇ ਦਾ ਟੀਕਾਕਰਨ ਕੀਤਾ ਜਾਵੇਗਾ.ਪੀਜੀਆਈ ਦੇ ਡਾਇਰੈਕਟਰ ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ 15 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਕੋਵੀਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਕੋਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ, ਬੱਚਿਆਂ ਨੂੰ 28 ਦਿਨਾਂ ਦੇ ਅੰਤਰਾਲ 'ਤੇ ਦੂਜੀ ਖੁਰਾਕ ਦਿੱਤੀ ਜਾਵੇਗੀ। ਡਾਇਰੈਕਟਰ ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਲਗਭਗ ਸਾਰੇ ਵਿਅਕਤੀਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਸਿਰਫ 20 ਤੋਂ 25 ਪ੍ਰਤੀਸ਼ਤ ਲੋਕ ਹਨ ਜਿਨ੍ਹਾਂ ਨੇ ਅਜੇ ਤੱਕ ਦੂਜੀ ਖੁਰਾਕ ਨਹੀਂ ਦਿੱਤੀ ਹੈ, ਇਸ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਕੋਰੋਨਾ ਦੇ ਨਵੇਂ ਰੂਪ ਓਮਾਈਕਰੋਨ ਅਤੇ ਸੰਭਾਵਿਤ ਤੀਜੀ ਲਹਿਰ ਤੋਂ ਸੁਰੱਖਿਅਤ ਰੱਖਣ ਲਈ ਟੀਕਾਕਰਨ ਕੀਤਾ ਜਾਵੇ। ਇਸ ਲਈ ਭਾਰਤ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਗਏ ਹਨ। 

ਇਸ ਤਰ੍ਹਾਂ ਰਜਿਸਟਰ ਕਰੋ: 

ਧਿਆਨ ਦਿਓ ਕਿ ਬੱਚਿਆਂ ਦੇ ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। 

ਰਜਿਸਟ੍ਰੇਸ਼ਨ ਲਈ;

1. ਮਾਪੇ ਆਪਣੇ ਬੱਚੇ ਦੇ ਟੀਕਾਕਰਨ ਲਈ ਕੋਵਿਨ ਐਪ ਡਾਊਨਲੋਡ ਕਰੋ।

2.  ਕੋਵਿਨ ਐਪ  'ਤੇ ਜਾ ਕੇ ਬੱਚੇ ਦਾ ਆਧਾਰ ਕਾਰਡ ਨੰਬਰ ਅਤੇ ਮੋਬਾਈਲ ਨੰਬਰ ਭਰ ਕੇ ਆਪਣੇ ਬੱਚੇ ਨੂੰ ਰਜਿਸਟਰ ਕਰ ਸਕਦੇ ਹਨ।

 3. ਰਜਿਸਟ੍ਰੇਸ਼ਨ ਦੇ ਸਮੇਂ ਦਿੱਤੇ ਗਏ ਮੋਬਾਈਲ ਨੰਬਰ 'ਤੇ OTP ਆਵੇਗਾ, OTP ਦਾਖਲ ਕਰਨ ਤੋਂ ਬਾਅਦ, ਟੀਕਾਕਰਨ ਲਈ ਸਲਾਟ ਬੁੱਕ ਹੋ ਜਾਵੇਗਾ। ਮਾਪੇ ਆਪਣੀ ਸਹੂਲਤ ਅਨੁਸਾਰ ਦਿਨ ਦੇ ਕਿਸੇ ਵੀ ਸਮੇਂ ਆਪਣੇ ਬੱਚਿਆਂ ਲਈ ਸਲਾਟ ਬੁੱਕ ਕਰ ਸਕਦੇ ਹਨ।ਐਸ.ਬੀ.ਐਸ.ਨਗਰ ਵਿੱਖੇ ਸਬ-ਤਹਿਸੀਲ ਅਤੇ ਉਸਾਰੀ ਦੀ ਪ੍ਰਵਾਨਗੀ

  ਐਸ.ਬੀ.ਐਸ.ਨਗਰ ਵਿੱਖੇ  ਔੜ ਨੂੰ ਸਬ-ਤਹਿਸੀਲ ਅਤੇ  ਉਸਾਰੀ ਦੀ ਪ੍ਰਵਾਨਗੀ


ਚੰਡੀਗੜ੍ਹ:  ਆਮ ਲੋਕਾਂ ਦੀ ਸਹੂਲਤ ਅਤੇ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਔੜ ਸ਼ਹਿਰ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਅਤੇ ਨਵੀਂ ਸਬ-ਤਹਿਸੀਲ ਵਿੱਚ 2 ਕਾਨੂੰਗੋ ਸਰਕਲ, 18 ਪਟਵਾਰ ਸਰਕਲ ਅਤੇ ਕੁੱਲ 11,171 ਹੈਕਟੇਅਰ ਰਕਬੇ ਵਿੱਚ ਫੈਲੇ 41 ਪਿੰਡ ਹੋਣਗੇ। ਇਸ ਤੋਂ ਇਲਾਵਾ ਨਵੀਂ ਬਣੀ ਸਬ-ਤਹਿਸੀਲ ਲਈ ਨਾਇਬ-ਤਹਿਸੀਲਦਾਰ ਦੀ ਇੱਕ ਪੋਸਟ, ਕਲਰਕ ਅਤੇ ਚਪੜਾਸੀ ਦੀਆਂ ਤਿੰਨ ਅਸਾਮੀਆਂ ਤੋਂ ਇਲਾਵਾ ਚਪੜਾਸੀ-ਕਮ-ਮਾਲੀ ਦੀ ਇੱਕ ਪੋਸਟ ਸਮੇਤ ਲੋੜੀਂਦਾ ਸਟਾਫ਼ ਵੀ ਮਨਜ਼ੂਰ ਕੀਤਾ ਗਿਆ ਹੈ।


PUNJAB CABINET DECISION TODAY

PUNJAB CABINET DECISION ( 28/12/2021) ਪੰਜਾਬ ਮੰਤਰੀ ਮੰਡਲ ਦੇ ਫੈਸਲੇ ( ਪੜ੍ਹੋ ਇਥੇ)

 

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ ਹਨ
ਚੰਡੀਗੜ੍ਹ 28 ਦਸੰਬਰ; 
ਕਰਮਚਾਰੀਆਂ ਦੇ ਵਡੇਰੇ ਹਿੱਤਾਂ ਅਤੇ ਸਹਿਕਾਰਤਾ ਵਿਭਾਗ ਦੇ ਕੰਮਕਾਜ ਵਿੱਚ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਪੰਜਾਬ ਸਹਿਕਾਰੀ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਵਿਭਾਗ ਦੇ ਪੁਨਰਗਠਨ ਕਾਰਨ, ਉਪਬੰਧਾਂ ਵਿੱਚ ਸੋਧ ਨਾਲ ਆਡਿਟ ਅਫਸਰ, ਸੁਪਰਡੈਂਟ ਗ੍ਰੇਡ-2, ਸੀਨੀਅਰ ਆਡੀਟਰ, ਇੰਸਪੈਕਟਰ ਆਫ ਆਡਿਟ ਅਤੇ ਸੀਨੀਅਰ ਆਡਿਟ ਦੀਆਂ ਅਸਾਮੀਆਂ ਲਈ ਸਿੱਧੀ/ਤਰੱਕੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। 

ਵਰਨਣਯੋਗ ਹੈ ਕਿ ਅਫਸਰਾਂ ਦੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ 30 ਦਸੰਬਰ 2020 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਭਾਗ ਦਾ ਪੁਨਰਗਠਨ ਕੀਤਾ ਗਿਆ ਸੀ, ਜਿਸ ਵਿੱਚ ਇੰਸਪੈਕਟਰਾਂ ਦੀਆਂ ਅਸਾਮੀਆਂ 774 ਤੋਂ ਘਟਾ ਕੇ 654, ਸੀਨੀਅਰ ਆਡੀਟਰਾਂ ਦੀਆਂ ਅਸਾਮੀਆਂ 32 ਤੋਂ ਵਧਾ ਕੇ 107 ਕਰ  ਦਿੱਤੀਆਂ ਗਈਆਂ ਸਨ। . ਇਸੇ ਤਰ੍ਹਾਂ ਪੰਜਾਬ ਸਰਕਾਰ ਦੇ 29 ਅਪ੍ਰੈਲ, 2021 ਦੇ ਹੁਕਮਾਂ ਦੀ ਪ੍ਰਵਾਨਗੀ ਤੋਂ ਬਾਅਦ ਆਡਿਟ ਅਫਸਰਾਂ ਦੀਆਂ ਅਸਾਮੀਆਂ 22 ਤੋਂ ਵਧਾ ਕੇ 24 ਅਤੇ ਸੁਪਰਡੈਂਟ ਗਰੇਡ-2 ਦੀਆਂ ਅਸਾਮੀਆਂ 16 ਤੋਂ ਵਧਾ ਕੇ 22 ਅਤੇ ਸੀਨੀਅਰ ਸਹਾਇਕਾਂ ਦੀਆਂ ਅਸਾਮੀਆਂ 24 ਤੋਂ ਵਧਾ ਕੇ 34 ਕਰ ਦਿੱਤੀਆਂ ਗਈਆਂ ਹਨ।ਹੋਰ ਫੈਸਲੇ ਪੜ੍ਹੋ ਇਥੇ: 
Also read : Today's highlights

ELECTION 2022: ਪੰਜਾਬ ਕਾਂਗਰਸ 'ਚ ਬੀਜੇਪੀ ਨੇ ਵੱਡੀ ਸੱਟ ਮਾਰੀ, ਦੋ ਵਿਧਾਇਕ ਭਾਜਪਾ ਵਿੱਚ ਸ਼ਾਮਲ

 ਪੰਜਾਬ ਕਾਂਗਰਸ 'ਚ ਬੀਜੇਪੀ ਨੇ ਵੱਡੀ ਸੱਟ ਮਾਰੀ ਹੈ। ਗੁਰਦਾਸਪੁਰ ਦੇ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਕ੍ਰਿਕਟਰ ਦਿਨੇਸ਼ ਮੋਂਗੀਆ, ਸੰਗਰੂਰ ਦੇ ਸਾਬਕਾ ਸੰਸਦ ਰਾਜਦੇਵ ਸਿੰਘ ਖਾਲਸਾ ਅਤੇ ਸਾਬਕਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁਡਿਆਣਾ ਵੀ ਮੌਜੂਦ ਸਨ।ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਵੱਲੋਂ ਦਿੱਲੀ ਵਿੱਚ ਸਾਰਿਆਂ ਦਾ ਸਵਾਗਤ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਫਤਿਹਜੰਗ ਦੇ ਹੱਕ ਵਿਚ ਰੈਲੀ ਕੀਤੀ ਸੀ। ਇਸ ਵਿੱਚ ਫਤਿਹਜੰਗ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ।

ਆਸ਼ਾ ਵਰਕਰਾਂ ,ਮਿੱਡ ਡੇ ਮੀਲ ਵਰਕਰਾਂ ਅਤੇ ਹੋਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ

 ਆਸ਼ਾ ਵਰਕਰਾਂ ,ਮਿੱਡ ਡੇ ਮੀਲ ਵਰਕਰਾਂ ਅਤੇ ਹੋਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ 

ਨਵਾਂਸ਼ਹਿਰ, 28 ਦਸੰਬਰ (

                    )ਅੱਜ ਪੰਜਾਬ ਤੇ ਯੂਟੀ ਮੁਲਾਜ਼ਮ ਸਾਂਝਾ ਫਰੰਟ, ਆਸ਼ਾ ਵਰਕਰਾਂ ਤੇ ਫੈਸਲੀਟੇਟਰਾ਼ਂ ਦੇ ਸਾਂਝੇ ਮੋਰਚੇ ਵੱਲੋਂ ਮਿਤੀਆਂ ਦੋ ਰੋਜ਼ਾ ਮੁਕੰਮਲ ਹੜਤਾਲ ਦੇ ਪਹਿਲੇ ਦਿਨ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ। ਨਵਾਂਸ਼ਹਿਰ ਵਿਖੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਵੱਡਾ ਇਕੱਠ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਫ਼ੂਕੀ ਅਤੇ ਮੁਜ਼ਾਹਰਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਹਰਿੰਦਰ ਦੁਸਾਂਝ,ਬਲਵੀਰ ਕੁਮਾਰ, ਸ਼ਕੁੰਤਲਾ ਦੇਵੀ, ਰਾਜਵਿੰਦਰ ਕੋਰ ਕੱਟ ਨੇ ਕਿਹਾ ਕਿ ਪੰਜਾਬ ਸਰਕਾਰ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮਾਣ ਭੱਤਾ ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨਾ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਛੇਵੇਂ ਕਮਿਸ਼ਨ ਨਾਲ ਸਬੰਧਿਤ ਮੰਗਾਂ ਦਾ ਕੋਈ ਵੀ ਨਿਪਟਾਰਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਕਈ ਸਾਲਾਂ ਤੋਂ ਨਿਗੂਣੇ ਜਿਹੇ ਪੈਸਿਆਂ ਉਪਰ ਕੰਮ‌ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ 30 ਦਸੰਬਰ ਤੱਕ ਮੁਕੰਮਲ ਹੜਤਾਲ ਕਰਕੇ 31 ਦਸੰਬਰ ਨੂੰ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਰਿਹਾਇਸ਼ ਤੇ ਸੂਬਾ ਪੱਧਰੀ ਰੈਲੀ ਕਰਨਗੀਆਂ। 8 ਜਨਵਰੀ ਨੂੰ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਵਿਖੇ ਇਤਿਹਾਸ ਰੈਲੀ ਕਰਕੇ ਪੂਰੇ ਦਿਨ ਲਈ ਮੁਕੰਮਲ ਟ੍ਰੈਫਿਕ ਜਾਮ ਕੀਤਾ ਜਾਵੇਗਾ। ਇਸ ਮੌਕੇ ਐੱਮ ਪੀ ਐੱਚ ਡਬਲਯੂ (ਫੀਮੇਲ)ਦੇ ਆਗੂਆਂ ਅਤੇ ਅਨੀਤਾ ਥੋਪੀਆਂ, ਮਨਜੀਤ ਕੋਰ ਮੁਕੰਦਪੁਰ, ਗੁਰਪਾਲ ਸੜੋਆ, ਜਸਵੀਰ ਕੋਰ, ਗੁਰਪ੍ਰੀਤ ਕੋਰ, ਪਰਮਜੀਤ ਕੋਰ, ਗੀਤਾ, ਸੀਮਾ, ਹਰਵਿੰਦਰ ਕੋਰ ਅਤੇ ਕਿ੍ਸ਼ਨਾ ਸੁੱਜੋਂ ਨੇ ਵੀ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਬਲਵੀਰ ਕੁਮਾਰ।


5 ਜਥੇਬੰਦੀਆਂ ਦੀ ਪ੍ਰਿੰਸੀਪਲ ਸਕੱਤਰ ਨਾਲ ਅੱਜ ਹੋਣ ਵਾਲੀਆਂ ਮੀਟਿੰਗਾਂ ਮੁਲਤਵੀ

 

ਕੱਚੇ ਅਧਿਆਪਕਾਂ ਦੀ ਤਨਖਾਹ ਚ 6600 ਰੁਪਏ ਦਾ ਵਾਧਾ, ਮਿਡ ਡੇ ਮੀਲ ਕਾਮਿਆਂ ਦੀ ਤਨਖਾਹ 3000 ਹੋਈ

 ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਹੋਈ ਮੀਟਿੰਗ ਚ ਲਏ ਗਏ ਅਹਿਮ ਫੈਸਲੇ


ਕੱਚੇ ਅਧਿਆਪਕਾਂ ਦੀ ਤਨਖਾਹ ਚ 6600 ਰੁਪਏ ਦਾ ਵਾਧਾ, ਮਿਡ ਡੇ ਮੀਲ ਕਾਮਿਆਂ ਦੀ ਤਨਖਾਹ 3000 ਹੋਈ


ਵੱਖ ਵੱਖ ਅਧਿਆਪਕ ਕੇਡਰਾਂ ਦੀ ਹਰਪਾਲ ਕੌਰ ਮਾਨਸਾ ਦੀ ਅਗਵਾਈ ਚ ਹੋਈ ਅਹਿਮ ਮੀਟਿੰਗ ਚੰਡੀਗੜ੍ਹ 28 ਦਸੰਬਰ(ਹਰਦੀਪ ਸਿੰਘ ਸਿੱਧੂ) ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਹਰਪਾਲ ਕੌਰ ਮਾਨਸਾ ਦੀ ਅਗਵਾਈ ਚ 2364,6635,8393, ਮਿਡ ਡੇ ਮੀਲ,ਐੱਨ ਐੱਸ ਕਿਊਂ ਐੱਫ,ਈ ਟੀ ਟੀ ਯੂਨੀਅਨ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਤੜਕਸਾਰ ਹੋਈਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹਨ। ਉਨ੍ਹਾਂ ਦੱਸਿਆ ਕਿ 5964 ਈ ਟੀ ਟੀ ਦੀਆਂ ਦੀਆਂ ਨਵੀਆਂ ਅਸਾਮੀਆਂ ਅਤੇ ਰੱਦ ਹੋਈ 2364 ਈ ਟੀ ਟੀ ਅਸਾਮੀਆਂ ਨੂੰ ਨਵੇਂ ਰੂਪ ਚ ਦੇਣ ਅਤੇ ਵਲੰਟੀਅਰ ਕੇਡਰਾਂ ਦੀਆਂ ਤਨਖਾਹਾਂ ਚ 6600 ਰੁਪਏ ਅਤੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ 2200 ਤੋਂ 3000 ਰੁਪਏ ਦਾ ਵਾਧਾ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਹੈ।

Also read : Today's highlights

         ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਨੇ ਦੱਸਿਆ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਲਗਾਤਾਰ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਅੱਜ ਵੱਖ ਵੱਖ ਅਧਿਆਪਕ ਕੇਡਰਾਂ ਦੇ ਮਸਲਿਆਂ ਨੂੰ ਫਿਰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਕਾਨੂੰਨ ਅਨੁਸਾਰ ਜੋ ਹੋਇਆ,ਉਹ ਹਰ ਹਾਲਤ ਵਿਚ ਕਰਵਾਇਆ ਜਾਵੇਗਾ।ਮੈਡਮ ਹਰਪਾਲ ਕੌਰ ਨੇ ਦੱਸਿਆ ਕਿ ਬੇਸ਼ੱਕ 6635 ਦੀ ਭਰਤੀ ਦਾ ਮਸਲਾ ਕੋਰਟ ਅਧੀਨ ਹੈ,ਪਰ ਸਿੱਖਿਆ ਮੰਤਰੀ ਦੇ ਅੰਦੇਸ਼ਾ ਤੋਂ ਬਾਅਦ ਇਸ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਆਪਣੀ ਸਾਰੀ ਪ੍ਰੀਕ੍ਰਿਆ ਪੂਰੀ ਕਰ ਰਿਹਾ ਹੈ ਤਾਂ ਕਿ ਕੋਰਟ ਦੇ ਫੈਸਲੇ ਤੋਂ ਅਧਿਆਪਕਾਂ ਨੂੰ ਤਰੁੰਤ ਨਿਯੁਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 8393 ਈ ਜੀ ਐੱਸ, ਏ ਆਈ ਈ,ਐੱਸ ਟੀ ਆਰ,ਸਿੱਖਿਆ ਪ੍ਰੋਵਾਇਡਰ ਨੂੰ ਰੈਗੂਲਰ ਕਰਨਾ ਵੀ ਵਿਚਾਰ ਅਧੀਨ ਹੈ,ਪਰ ਉਸ ਤੋਂ ਪਹਿਲਾ ਸਰਕਾਰ ਨੇ ਇਹ ਫੈਸਲਾ ਵੀ ਕਰ ਲਿਆ ਹੈ,ਕਿ ਵੱਖ ਵੱਖ ਵਲੰਟੀਅਰ ਕੇਡਰਾਂ ਦੀਆਂ ਤਨਖਾਹਾਂ ਚ 6600 ਰੁਪਏ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲਾ ਹੋਏ ਫੈਸਲੇ ਮੁਤਾਬਕ 6635 ਦੀ ਸਕਰੂਟਨੀ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਰਟ ਵੱਲ੍ਹੋਂ 2364 ਭਰਤੀ ਰੱਦ ਕਰ ਕਰ ਦਿੱਤੀ ਹੈ,ਪਰ ਸਿੱਖਿਆ ਮੰਤਰੀ ਨੇ ਨੇ ਅੱਜ ਦੀ ਮੀਟਿੰਗ ਦੌਰਾਨ 5994 ਈ ਟੀ ਟੀ ਦੀਆਂ ਪੋਸਟਾਂ ਅਤੇ 2364 ਨੂੰ ਨਵੇਂ ਰੂਪ ਦੇਣ ਦੀ ਸਹਿਮਤੀ ਬਣੀ,ਜਿਸ ਦਾ ਨੋਟੀਫਿਕੇਸ਼ਨ ਜਲਦੀ ਆ ਰਿਹਾ ਹੈ।

ਸਿੱਖਿਆ ਮੰਤਰੀ ਨਾਲ ਹੋਈ ਅੱਜ ਮੀਟਿੰਗ ਦੌਰਾਨ ਐੱਨ.ਐੱਸ.ਕਿਊਂ ਐਫ ਅਧਿਆਪਕਾਂ ਦਾ ਮਸਲਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਬਾਕੀ ਵਿਭਾਗਾਂ ਨਾਲ ਉਨ੍ਹਾਂ ਦਾ ਮਸਲਾ ਵੀ ਹੱਲ ਕੀਤਾ ਜਾਵੇਗਾ।     

Important links:

          ਇਸ ਮੌਕੇ ਡੀ ਜੀ ਐੱਸ ਈ ਪ੍ਰਦੀਪ ਕੁਮਾਰ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ, ਮਨਿੰਦਰਜੀਤ ਸਿੰਘ ਯੂਥ ਪ੍ਰਧਾਨ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ,ਐੱਨ ਐੱਸ ਕਿਊ ਐੱਫ ਅਧਿਆਪਕ ਯੂਨੀਅਨ ਆਗੂ ਗੁਰਪ੍ਰੀਤ ਚਹਿਲ ਭੀਖੀ,ਹਰਜਿੰਦਰਜੀਤ ਪਟਿਆਲਾ,ਗੋਬਿੰਦ ਝੁਨੀਰ,ਪਰਦੀਪ ਸਿੰਘ,2364 ਅਧਿਆਪਕ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਪਟਿਆਲਾ,6635 ਦੇ ਦੀਪਕ ਕੰਬੋਜ ਅਤੇ ਹੋਰ ਆਗੂ ਹਾਜ਼ਰ ਸਨ।

Delhi Coronavirus Updates :ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਕੋਚਿੰਗ ਸੰਸਥਾਵਾਂ ਬੰਦ

Delhi Coronavirus Updates: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਥੇ ਯੈਲੋ ਅਲਰਟ ਲਾਗੂ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਜੀਆਰਏਪੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਤਹਿਤ ਯੈਲੋ ਅਲਰਟ ਲਾਗੂ ਕੀਤਾ ਜਾਵੇਗਾ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਧਾਨੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਖਤੀ ਵਧਾਈ ਜਾ ਰਹੀ ਹੈ। ਦਿੱਲੀ 'ਚ ਨਾਈਟ ਕਰਫਿਊ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹੁਣ ਸਰਕਾਰ ਨੇ ਇੱਕ ਵਾਰ ਫਿਰ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ।


ਦਿੱਲੀ 'ਚ ਮੰਗਲਵਾਰ ਤੋਂ ਯੈਲੋ ਅਲਰਟ ਲਾਗੂ ਕਰ ਦਿੱਤਾ ਗਿਆ ਹੈ। ਸ਼ਹਿਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਰੋਨਾ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਇੱਕ ਰਸਮੀ ਆਦੇਸ਼ ਜਾਰੀ ਕੀਤਾ ਹੈ। DDMA ਦੇ ਹੁਕਮਾਂ ਤਹਿਤ ਹੁਣ ਦਿੱਲੀ ਦੇ ਕਈ ਅਦਾਰਿਆਂ 'ਤੇ ਪਾਬੰਦੀ ਹੋਵੇਗੀ। ਹਾਲਾਂਕਿ, ਉਦਯੋਗ ਖੁੱਲ੍ਹੇ ਰਹਿਣਗੇ ਅਤੇ ਉਸਾਰੀ ਦਾ ਕੰਮ ਜਾਰੀ ਰਹੇਗਾ।


ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਖੇਡ ਕੰਪਲੈਕਸ, ਸਟੇਡੀਅਮ ਅਤੇ ਸਵੀਮਿੰਗ ਪੂਲ ਬੰਦ ਰਹਿਣਗੇ ਹਾਲਾਂਕਿ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ।


ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ। ਰਾਤ ਦਾ ਕਰਫਿਊ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਪਹਿਲਾਂ ਹੀ ਰਾਤ ਦੇ ਕਰਫਿਊ ਦਾ ਐਲਾਨ ਕਰ ਚੁੱਕੇ ਹਨ।

ਰਾਜਧਾਨੀ ਦੇ ਸ਼ਾਪਿੰਗ ਕੰਪਲੈਕਸਾਂ ਅਤੇ ਮਾਲਾਂ ਵਿੱਚ ਔਡ-ਈਵਨ ਨਿਯਮ ਦੇ ਤਹਿਤ, ਗੈਰ-ਜ਼ਰੂਰੀ ਸੇਵਾਵਾਂ ਜਾਂ ਸਮਾਨ ਵਾਲੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ। ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ 50% ਸਮਰੱਥਾ ਦੇ ਨਾਲ ਖੁੱਲ੍ਹਣਗੇ, ਜਦੋਂ ਕਿ ਬਾਰ ਵੀ 50% ਸਮਰੱਥਾ ਨਾਲ ਪਰ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ।

PSEB BOARD EXAM: ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ( ਅਨੂਪੂਰਕ ) ਜਨਵਰੀ 2022 'ਚ

ਦਸਵੀਂ ਪ੍ਰੀਖਿਆ ਰੀਅਪੀਅਰ ਓਪਨ ਸਕੂਲ ਅਤੇ ਬਾਰੂਵੀ ਰੈਗੂਲਰ ਅਤੇ ਓਪਨ ਸਕੂਲ ਦੀਆਂ ਅਨੁਪੂਰਕ ਪ੍ਰੀਖਿਆਵਾਂ ਜਨਵਰੀ 2022 ਵਿੱਚ ਲਈਆਂ ਜਾਣੀਆਂ ਹਨ। 

ਇਹਨਾਂ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਜਮਾਂ ਕਰਵਾਉਣ ਲਈ ਹੇਠ ਲਿਖੇ ਅਨੁਸਾਰ ਮਿਤੀਆਂ ਦਾ ਸ਼ਡਿਊਲ ਨਿਸ਼ਚਿਤ ਕੀਤਾ ਗਿਆ ਹੈ:-

LUDHIANA BLAST : ਬੰਬ ਧਮਾਕੇ ਕੇਸ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ੀ ਨੂੰ ਜਰਮਨੀ ਵਿੱਚ ਕੀਤਾ ਗ੍ਰਿਫ਼ਤਾਰ

 ਦਹਿਸ਼ਤੀ ਜਥੇਬੰਦੀ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਪ੍ਰਮੁੱਖ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਕੇਸ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਸੋਮਵਾਰ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। 


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਾਕਿਸਤਾਨ ਅਤੇ ਜਰਮਨੀ ਵਿੱਚ ਰਹਿ ਰਹੇ ਦੋ ਸ਼ੱਕੀ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ, ਜੋ ਦੋਵੇਂ ਪਾਬੰਦੀਸ਼ੁਦਾ ਸਿੱਖ ਜਥੇਬੰਦੀਆਂ ਨਾਲ ਸਬੰਧਤ ਹਨ। ਸਿੱਖਸ ਫਾਰ ਜਸਟਿਸ ਇੱਕ ਅੱਤਵਾਦੀ ਸਮੂਹ ਹੈ। ਖੁਫੀਆ ਏਜੰਸੀਆਂ ਨੇ ਪਾਕਿਸਤਾਨ ਵਿਚ ਰਹਿ ਰਹੇ ਬੱਬਰ ਖਾਲਸਾ ਦੇ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਅਤੇ ਐਸਐਫਜੇ ਦੇ ਚੋਟੀ ਦੇ ਮੈਂਬਰ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਕਰੀਬੀ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਜਾਣਕਾਰੀ ਦਿੱਤੀ ਸੀ।

ਆਮ ਆਦਮੀ ਪਾਰਟੀ (AAP 5TH LIST) ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਦਾ ਐਲਾਨ ਕੀਤਾ।

PSTET ANSWER KEY APPLY FOR GREVANCES ONLY HERE

 

ਸਿੱਖਿਆ ਬੋਰਡ 'ਚ 28 ਤੇ 29 ਦਸੰਬਰ ਨੂੰ ਹੋਵੇਗੀ ਹੜਤਾਲ , ਕੰਮ ਕਾਜ ਠਪ

 

ਸਿੱਖਿਆ ਬੋਰਡ 'ਚ 28 ਤੇ 29 ਦਸੰਬਰ ਨੂੰ ਹੋਵੇਗੀ ਹੜਤਾਲ ਕੰਮ ਕਾਜ ਠਪ

 

ਮੋਹਾਲੀ 28 ਦਸੰਬਰ;  ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਵੱਲੋਂ 28 ਤੇ 29 ਦਸੰਬਰ ਦੇ ਦਿੱਤੇ ਹੜਤਾਲ ਦੇ ਸੱਦੇ ਦੇ 
ਸਮੂਹ ਜਥੇਬੰਦੀਆਂ ਵਲੋਂ ਇਸ ਹੜਤਾਲ ਦਾ ਸਮਰਥਨ ਕੀਤਾ ਗਿਆ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ। 

 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਤੇ ਸਮੂਹ ਜ਼ਿਲ੍ਹਿਆਂ 'ਚ ਸਥਿਤ ਖੇਤਰੀ ਦਫ਼ਤਰ ਮੁਕੰਮਲ ਤੌਰ 'ਤੇ ਹੜਤਾਲ ਕੀਤੀ ਜਾਵੇਗੀ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਮੁਲਾਜ਼ਮਾਂ, ਬੇਰੁਜ਼ਗਾਰਾਂ , ਪੈਨਸ਼ਨਰਾਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਵੱਡੀਆਂ ਆਸਾਂ


ਚੰਡੀਗੜ੍ਹ 28 ਦਸੰਬਰ,

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ   ਅੱਜ ਯਾਨੀ 28 ਦਸੰਬਰ ਨੂੰ ਸ਼ਾਮ ਪੰਜ ਵਜੇ ਪੰਜਾਬ ਭਵਨ ਵਿਖੇ ਹੋਵੇਗੀ।  ਪਹਿਲਾਂ ਦੀਆਂ ਮੀਟਿੰਗਾਂ ਦੀ ਤਰਾਂ ਇਸ ਮੀਟਿੰਗ  ਵਿੱਚ ਵੱਡੇ ਫੈਸਲੇ ਹੋਣ ਦੀ ਸੰਭਾਵਨਾ ਹੈ। 
Also read : Today's highlights

ਚੰਨੀ ਸਰਕਾਰ ਦੀ ਇਹ ਕੈਬਨਿਟ ਮੀਟਿੰਗ ਅਖੀਰਲੀ ਕੈਬਨਿਟ ਮੀਟਿੰਗ ਹੋ ਸਕਦੀ ਹੈ, ਕਿਉਂਕਿ ਜਨਵਰੀ ਦੇ ਪਹਿਲੇ ਹਫ਼ਤੇ ਤਕ ਚੋਣ ਜਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਕੇਂਦਰ ਅਤੇ ਚੋਣ ਕਮਿਸ਼ਨ ਵੀ ਚੋਣਾਂ ਨੂੰ ਮੁਲਤਵੀ ਕਰਨ ਦੇ ਪੱਖ ਵਿੱਚ ਨਹੀਂ ਹਨ।  ਪੰਜ ਰਾਜਾਂ ਵਿਚ ਜਿਨ੍ਹਾਂ ਵਿੱਚ 2022 ਚੋਣਾਂ ਹੋਣਗੀਆਂ ਉਨ੍ਹਾਂ ਨੂੰ  ਕੋਵਿਡ ਟੀਕਾਕਰਨ  ਕਰਨ ਲਈ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। 


ਇਸ ਮੀਟਿੰਗ ਤੋਂ ਮੁਲਾਜ਼ਮਾਂ, ਬੇਰੁਜ਼ਗਾਰਾਂ , ਪੈਨਸ਼ਨਰਾਂ ਤੇ  ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਵੱਡੀਆਂ ਆਸਾਂ ਹਨ। 

 

Important links:

PAY COMMISSION: CSR RULES 2021 ਅਧੀਨ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਰਿਵਾਇਜ ਕਰਦੇ ਸਮੇਂ ਏਸੀਪੀ (Acp) ਦੇ ਲਾਭ ਸਬੰਧੀ ਸਪਸ਼ਟੀਕਰਨ

 

Download undertaking here
Also read : Today's highlights

PSEB BOARD EXAM ANSWER KEY: DOWNLOAD HERE ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਅੱਜ ਯਾਨੀ 13 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ, ਦਸਵੀਂ ਜਮਾਤ ਦੀ ਪ੍ਰੀਖਿਆ 10 ਵੱਜੇ ਸ਼ੁਰੂ ਹੋਣਗੀਆਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੁਪਹਿਰ 2 ਵਜੇ ਸ਼ੁਰੂ ਹੋਣਗੀਆਂ। ਅੱਜ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੋਨਾਂ ਦੀਆਂ ਹੀ ਪੰਜਾਬੀ ਦੀਆਂ  ਪ੍ਰੀਖਿਆਵਾਂ ਹਨ।

ਪੇਪਰ ਖਤਮ ਹੋਣ ਤੋਂ ਬਾਅਦ ਅਸੀਂ ਵਿਦਿਆਰਥੀਆਂ ਦੀ ਸਹੁਲਤ ਲਈ ਆੰਸਰ ਕੀ( UNOFFICIAL)  ਤਿਆਰ ਕਰਾਂਗੇ , ਇਸ ਆੰਸਰ ਕੀ ਨਾਲ ਵਿਦਿਆਰਥੀ ਆਪਣੇ ਅੰਕਾ ਦਾ  ਅੰਦਾਜ਼ਾ ਲਗਾ ਸਕਣਗੇ। 


https://t.me/Teachersnewsonly1 

👆👆👆👆👆👆👆👆👆👆👆👆👆👆


ਇਮਤਿਹਾਨ ਵਿਚ ਅਪੀਅਰ ਹੋ ਰਹੇ ਸਾਰੇ ਵਿਦਿਆਰਥੀਆਂ ਨੂੰ best of luck. CLASS 10TH
       CLASS 12
PUNJABI SET A DOWNLOAD HERE 
PUNJABI SET A DOWNLOAD HERE
ENGLISH SET DOWNLOAD HERE
ENGLISH SET B DOWNLOAD HERE
HINDI SET A DOWNLOAD HERE
CHEMISTRY {SET A }
{SET B}

MATHEMATICS SET A SET B
ACCONTANCY DOWNLOAD 
SCIENCE SET A  SET B 
HISTORY  SET A  SET B(Updating)
SOCIAL SCIENCE SET A     SET B PHYSICAL EDUCATION SET B
BIOLOGY SET A  
SET B
PHYSICS SET A  
SET B     
 
12TH QUESTION PAPER SET
POLITICAL SCIENCE SET A , SET B
MATHEMATICS SET A
8TH CLASS ANSWER KEY
PUNJABI DOWNLOAD HERE
MATHEMATICS DOWNLOAD HERE
SCIENCE DOWNLOAD HERE
SOCIAL SCIENCE DOWNLOAD HERE
ENGLISH DOWNLOAD HERE
PSTET 2021 DOWNLOAD HERE

PSTET ANSWER KEY DOWNLOAD HERE
ANSWER KEY PSTET SET R
PAPER 1
PUNJABI DOWNLOAD HERE
MATHEMATICS DOWNLOAD HERE
CHILD DEVELOPMENT DOWNLOAD HERE
EVS  DOWNLOAD HERE
ENGLISH DOWNLOAD HERE


PSTET 2021- ਪੀ ਐਸ ਟੈਟ -1  ਅਤੇ 2 pdf ਡਾਊਨਲੋਡ ਕਰੋ ਇਥੇ
 
Click here

ਸਟਾਫ ਨਰਸਾਂ ਦੀਆਂ 182 ਅਸਾਮੀਆਂ ਤੇ ਭਰਤੀ , ਅਪਲਾਈ ਆਨਲਾਈਨDEPARTMENT OF MEDICAL EDUCATION AND RESEARCH CHANDIGARH ADMINISTRATION (GOVT. MEDICAL COLLEGE & HOSPITAL, CHANDIGARH)  


Online applications are invited for filling up the following Group C Posts of Staff Nurse (Nursing Officer) in Government Medical College & Hospital, Sector 32, Chandigarh on temporary basis, but likely to continue.

Total POSTS 162 

HOW TO APPLY:
 The candidates willing to apply should visit at GMCH website i.e. http://gmch.gov.in and click on vacancy or the site can be accessed by typing http://gmch.gov.in/jobs-and-training for further details like. 
ONLINE Application form,Pay Scale. Eligibility Criteria, application fee and Terms & Conditions, etc.


 In case of Technical Assistance/difficulty/enquiry regarding submission of ONLINE Application for candidates can send email at dmerut2021@gmail.com .

LAST DATE FOR RECEIPT OF ONLINE APPLICATIONS 27.12.2021 

ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿੱਚ ਸਟਾਫ ਨਰਸ (ਨਰਸਿੰਗ ਅਫਸਰ) ਦੀਆਂ ਹੇਠ ਲਿਖੀਆਂ ਗਰੁੱਪ ਸੀ  ਨੂੰ ਅਸਥਾਈ ਆਧਾਰ 'ਤੇ ਭਰਨ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ.


ਕੁੱਲ ਪੋਸਟਾਂ 162

ਅਰਜ਼ੀ ਕਿਵੇਂ ਦੇਣੀ ਹੈ:
  ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ GMCH ਦੀ ਵੈੱਬਸਾਈਟ ਭਾਵ www.gmch.gov.in 'ਤੇ ਜਾਣਾ  ਹੈ ਅਤੇ ਖਾਲੀ ਥਾਂ 'ਤੇ ਕਲਿੱਕ ਕਰ  ਜਾਂ ਹੋਰ ਵੇਰਵਿਆਂ ਲਈ http://gmch.gov.in/jobs-and-training ਟਾਈਪ ਕਰਕੇ ਸਾਈਟ 'ਤੇ ਪਹੁੰਚ ਕੀਤੀ ਜਾ ਸਕਦੀ ਹੈ। 
ਔਨਲਾਈਨ ਅਰਜ਼ੀ ਫਾਰਮ, ਤਨਖਾਹ ਸਕੇਲ। ਯੋਗਤਾ ਮਾਪਦੰਡ, ਐਪਲੀਕੇਸ਼ਨ ਫੀਸ ਅਤੇ ਨਿਯਮ ਅਤੇ ਸ਼ਰਤਾਂ, ਆਦਿ ਨੋਟੀਫਿਕੇਸ਼ਨ ਤੇ ਦਿੱਤਾ ਗਿਆ ਹੈ। ( ਲਿੰਕ ਹੇਠਾਂ ਦਿੱਤਾ ਗਿਆ ਹੈ)

Important Links.

Link for Official website www.gmch.gov.inOmicron: ਕੋਵਿਡ -19 ਸਬੰਧੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ

 

ਇਹਨਾਂ ਹਦਾਇਤਾਂ ਦੀ ਕਾਪੀ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ । 


Also read : Today's highlights

Pay commission: ਸਿੱਧੀ ਭਰਤੀ ਰਾਹੀਂ ਨਿਯੁਕਤ ਅਧਿਕਾਰੀਆਂ/ਕਰਮਚਾਰੀਆਂ ਦੀ ਤਨਖਾਹ ਡਰਾਅ ਕਰਨ ਸਬੰਧੀ ਸਪਸ਼ਟੀਕਰਨ

 


ਸਿੱਧੀ ਭਰਤੀ ਰਾਹੀ ਨਿਯੁਕਤ ਹੋਏ ਅਧਿਕਾਰੀਆਂ/ਕਰਮਚਾਰੀਆਂ ਦੀ ਤਨਖਾਹ ਡਰਾਅ ਕਰਨ ਸਬੰਧੀ 
ਆਪ ਨੂੰ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਸਮੂਹ ਸਕੂਲ ਮੁਖੀਆਂ ਨੂੰ  ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ, ਵਿੱਤ ਵਿਭਾਗ ਦੇਨੋਟੀਫਿਕੇਸ਼ਨ/ਪਿੱਠ ਅੰਕਣ ਨੰ: 09/01/2021-5FP1527-42 ਮਿਤੀ 13-12-2021 (ਕਾਪੀ ਨੱਥੀ ਹੈ) (Download here) ਰਾਹੀ ਪਰਖਕਾਲ ਸਮੇਂ ਅਧੀਨ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਨੂੰ 6ਵੇਂ ਪੇਅ ਕਮਿਸ਼ਨ ਅਨੁਸਾਰ ਪਰਖਕਾਲ ਸਮਾਂ ਪਾਰ ਕਰਨ ਉਪਰੰਤ ਹੀ ਤਨਖਾਹ ਦੇਣ ਸਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ। 


Important links:
ਇਸ ਲਈ ਜਿਹੜੇ ਅਧਿਕਾਰੀਆਂ/ ਕਰਮਚਾਰੀਆਂ ਦੀ ਤਨਖਾਹ ਭਾਵੇ ਕਿ 6ਵੇਂ ਪੇਅ ਕਮਿਸਨ ਅਨੁਸਾਰ ਫਿਕਸ ਕਰ ਦਿੱਤੀ ਗਈ ਹੈ, ਉਨ੍ਹਾਂ ਦੀ ਤਨਖਾਹ ਵੀ ਇਸ ਜਾਰੀ ਹੋਏ ਪੱਤਰ ਅਨੁਸਾਰ ਹੀ ਡਰਾਅ ਕੀਤੀ ਜਾਵੇ। Also read : Today's highlights

RECENT UPDATES

Today's Highlight