Friday, 24 December 2021

LUDHIANA BLAST : ਸਾਬਕਾ ਪੁਲਿਸ ਮੁਲਾਜ਼ਮ ਵਲੋਂ ਕੀਤਾ ਗਿਆ ਸੀ ਧਮਾਕਾ

 ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਵੀਰਵਾਰ ਸਵੇਰੇ ਹੋਏ ਧਮਾਕਿਆਂ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸਾਬਕਾ ਪੁਲੀਸ ਮੁਲਾਜ਼ਮ ਗਗਨਦੀਪ ਸਿੰਘ (30) ਵਜੋਂ ਹੋਈ ਹੈ। ਉਹ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸਦਰ ਥਾਣੇ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ। ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਦੋ ਸਾਲ ਜੇਲ੍ਹ ਵੀ ਕੱਟੀ। ਉਹ ਸਤੰਬਰ ਵਿੱਚ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ।ਪੁਲੀਸ ਸੂਤਰਾਂ ਅਨੁਸਾਰ ਗਗਨਦੀਪ ਸਿੰਘ ਜੀਟੀਬੀ ਨਗਰ ਖੰਨਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਹੈ। ਗਗਨਦੀਪ ਸਿੰਘ ਨੂੰ ਐਸਟੀਐਫ ਨੇ ਅਗਸਤ 2019 ਵਿੱਚ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਹ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਇਸ ਦੀ ਪਛਾਣ ਮੋਬਾਈਲ ਸਿਮ ਅਤੇ ਡੋਂਗਲ ਦੇ ਨੰਬਰ ਤੋਂ ਕੀਤੀ ਗਈ ਹੈ।


ਹੱਥ 'ਤੇ ਖੰਡੇ ਦਾ ਟੈਟੂ ਸੀ

ਗਗਨਦੀਪ ਛੋਟੇ ਕੱਦ ਦਾ ਪਹਿਲਵਾਨ ਕਿਸਮ ਦਾ ਸੀ। ਉਸ ਨੇ ਆਪਣੇ ਹੱਥ 'ਤੇ ਖੰਡੇ (ਸਿੱਖ ਧਰਮ ਦਾ ਪ੍ਰਤੀਕ) ਦਾ ਟੈਟੂ ਬਣਵਾਇਆ ਹੋਇਆ ਸੀ। ਉਸ ਦੇ ਖਿਲਾਫ 11 ਅਗਸਤ 2019 ਨੂੰ 21, 29-61-85 ਐਨਡੀਪੀਐਸ ਐਕਟ ਤਹਿਤ ਥਾਣਾ ਐਸਟੀਐਫ ਮੁਹਾਲੀ ਫੇਜ਼ 4 ਵਿਖੇ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਐਨਆਈਏ ਨੇ ਇਸ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਵੀ ਛਾਪੇਮਾਰੀ ਕੀਤੀ ਹੈ।


CM ਦੇ ਘਰ ਮੀਟਿੰਗ, ਭਲਕੇ DGP ਕਰਨਗੇ PC

ਇਸ ਮਾਮਲੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਉੱਚ ਪੱਧਰੀ ਮੀਟਿੰਗ ਚੱਲ ਰਹੀ ਹੈ। ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ। ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਧਮਾਕੇ ਬਾਰੇ ਹੀ ਇਸ ਵਿੱਚ ਕੋਈ ਖੁਲਾਸਾ ਹੋ ਸਕਦਾ ਹੈ।


ਤਿੰਨ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ 'ਚ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕੀਤਾ ਗਿਆ ਸੀ। ਤਿੰਨ ਡਾਕਟਰਾਂ ਦੇ ਪੈਨਲ ਨੇ ਐਨਆਈਏ ਅਧਿਕਾਰੀਆਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਕੀਤਾ। ਪੈਨਲ ਵਿੱਚ ਡਾ: ਚਰਨ ਕਮਲ ਸਿੰਘ ਫੋਰੈਂਸਿਕ ਮਾਹਿਰ, ਐਮਰਜੈਂਸੀ ਮੈਡੀਕਲ ਅਫ਼ਸਰ ਡਾ: ਵਿਸ਼ਾਲ ਸ਼ਾਮਲ ਸਨ।

ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਅਤੇ ਡੀਪੀਆਈ ਕਾਲਜਾਂ ਨੂੰ ਹਾਈ ਕੋਰਟ ਦੀ ਮਾਣਹਾਨੀ ਦਾ ਨੋਟਿਸ ਜਾਰੀ

 ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਅਤੇ ਡੀਪੀਆਈ ਕਾਲਜਾਂ ਨੂੰ ਹਾਈ ਕੋਰਟ ਦੀ ਮਾਣਹਾਨੀ ਦਾ ਨੋਟਿਸ ਜਾਰੀ


ਹਾਈ ਕੋਰਟ ਦੀ ਰੋਕ ਦੇ ਬਾਵਜੂਦ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ


ਚੰਡੀਗੜ੍ਹ 24 ਦਸੰਬਰ;

ਪੰਜਾਬ ਦੇ ਸਰਕਾਰੀ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਦੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਦੇ ਉੱਚ ਸਿੱਖਿਆ ਸਕੱਤਰ ਅਤੇ ਡੀ.ਪੀ.ਆਈ.ਕਾਲਜਾਂ 'ਤੇ ਹਾਈਕੋਰਟ ਨੇ ਹਾਈਕੋਰਟ ਵੱਲੋਂ ਇਨ੍ਹਾਂ ਦੋਵਾਂ ਨੂੰ ਅਫਸਰਾਂ ਨੂੰ ਮਾਣਹਾਨੀ ਨੋਟਿਸ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਖਿਲਾਫ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕਿਉਂ ਕੀਤੀ ਜਾਵੇ।


3 ਦਸੰਬਰ ਨੂੰ ਪੰਜਾਬ ਦੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਵਿਰੁੱਧ ਹਾਈਕੋਰਟ 'ਚ ਪਾਈਆਂ ਪਟੀਸ਼ਨਾਂ 'ਤੇ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਭਰਤੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਸੀ। ਹੁਣ ਕਈ ਬਿਨੈਕਾਰਾਂ ਨੇ ਦੱਸਿਆ ਕਿ ਹਾਈਕੋਰਟ ਦੀ ਰੋਕ ਤੋਂ ਬਾਅਦ ਵੀ ਨਿਯੁਕਤੀ ਦਾ ਕੰਮ ਚੱਲ ਰਿਹਾ ਹੈ ਅਤੇ ਨਿਯੁਕਤੀ ਪੱਤਰ ਵੀ ਜਾਰੀ ਕਰਕੇ ਨਿਯੁਕਤੀ ਕੀਤੀ ਜਾ ਰਹੀ ਹੈ। ਇਸ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਹਾਈ ਕੋਰਟ ਨੇ ਹੁਣ ਉੱਚ ਸਿੱਖਿਆ ਸਕੱਤਰ ਅਤੇ ਡੀਪੀਆਈ ਕਾਲਜਾਂ ਨੂੰ ਮਾਣਹਾਨੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

PSPCL RECRUITMENT: ਪੀਐਸਪੀਸੀਐਲ ਵਲੋਂ ਵੱਖ ਵੱਖ ਭਰਤੀਆਂ ਦੇ ਨਤੀਜੇ ਦਾ ਐਲਾਨ

 PSPCL DECLARED Result of various posts against CRA 298/21.
CLICK THE LINK BELOW TO DOWNLOAD RESULT

Clerk (Preliminary Examination Phase-I)

Revenue Accountant

Junior Engineer/Electrical (Preliminary Examination Phase-I)

Assistant Sub Station Attendant

Assistant Lineman 

Link for raising objections against Questions/Answer keys, if any for online exam for various posts against CRA 298/21

ਗਣਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ

 *ਗਣਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ *


*ਜ਼ਿਲ੍ਹੇ ਦੇ ਸਮੂਹ ਗਣਿਤ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ *


*ਬਟਾਲਾ 24 ਦਸੰਬਰ ( )*


*ਗਣਿਤ ਸ਼ਾਸਤਰੀ ਰਾਮਾਨੁਜ ਦੇ ਜਨਮਦਿਨ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਗਣਿਤ ਦਿਵਸ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਮਾਰਟ ਸਕੂਲ ਧਰਮਪੁਰਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਮੁੱਖ ਮਹਿਮਾਨ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਸੈਕੰ: ਸੰਧਾਵਾਲੀਆ ਨੇ ਕਿਹਾ ਕਿ ਗਣਿਤ ਵਿਸ਼ੇ ਨੂੰ ਹਰ ਕੋਈ ਜਟਿਲ ਵਿਸ਼ਾ ਸਮਝਦਾ ਹੈ ਪਰ ਸਾਡੇ ਗਣਿਤ ਸ਼ਾਸਤਰੀ ਅਤੇ ਅਧਿਆਪਕਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਦੁਆਰਾ ਸਰਲ ਤੇ ਰੌਚਕ ਬਣਾਉਣ ਦਾ ਜਤਨ ਕੀਤਾ ਹੈ। ਜਿਸ ਸਦਕਾ ਵਿਦਿਆਰਥੀਆਂ ਦੀ ਇਸ ਵਿਸ਼ੇ ਪ੍ਰਤੀ ਰੁਚੀ ਵਧੀ ਹੈ। ਉਨ੍ਹਾਂ ਅੱਜ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਮ. ਗਣਿਤ ਗੁਰਨਾਮ ਸਿੰਘ ਨੇ ਦੱਸਿਆ ਕਿ ਗਣਿਤ ਸ਼ਾਸਤਰੀ ਰਾਮਨੁਜ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਗਣਿਤ ਉਤਸਵ ਮਨਾਉਣ ਲਈ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਗਣਿਤ ਅਧਿਆਪਕਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਹੌਸਲਾ ਅਫ਼ਜਾਈ ਕੀਤੀ ਹੈ।
 ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋਂ ਡੀ.ਈ.ਓ. ਸੈਕੰ: ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਬੀ.ਐਮ. ਗਣਿਤ ਨਵਨੀਤ ਕੌਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ , ਪ੍ਰਿੰਸੀਪਲ ਕੁਲਵੰਤ ਸਿੰਘ , ਪ੍ਰਿੰਸੀਪਲ ਰੇਨੂੰ ਬਾਲਾ , ਪ੍ਰਿੰਸੀਪਲ ਅਨੀਤਾ ਅਰੋੜਾ ,ਹੈੱਡਮਿਸਟ੍ਰੈਸ ਭਾਰਤੀ ਦੱਤਾ ,ਮੀਡੀਆ ਕੋਆਰਡੀਨੇਟਰ ਸਿੱਖਿਆ ਗਗਨਦੀਪ ਸਿੰਘ,ਜਸਪਿੰਦਰ ਸਿੰਘ , ਡੀ.ਐਮ. ਨਰਿੰਦਰ ਸਿੰਘ , ਡੀ.ਐਮ. ਸੁਰਿੰਦਰ ਮੋਹਨ , ਡੀ.ਐਮ. ਗੁਰਵਿੰਦਰ ਸਿੰਘ,ਡੀ.ਐਮ. ਪਰਮਜੀਤ ਸਿੰਘ ਆਦਿ ਹਾਜ਼ਰ ਸਨ। *

ਐਲੀਮੈੰਟਰੀ ਟੀਚਰ ਯੂਨੀਅਨ ਵੱਲੋਂ ਵਿਭਾਗੀ ਪ੍ਰਮੋਸ਼ਨਾਂ ਦਾ ਸਵਾਗਤ

 ਐਲੀਮੈੰਟਰੀ ਟੀਚਰ ਯੂਨੀਅਨ ਵੱਲੋਂ ਵਿਭਾਗੀ ਪ੍ਰਮੋਸ਼ਨਾਂ ਦਾ ਸਵਾਗਤ  ਗੁਰਦਾਸਪੁਰ ( ) ਬੀਤੇ ਦਿਨ ਸਿੱਖਿਆ ਵਿਭਾਗ ਗੁਰਦਾਸਪੁਰ ਵੱਲੋਂ ਕੀਤੀਆਂ ਗਈਆ ਹੈੱਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਵਿਭਾਗੀ ਪ੍ਰਮੋਸ਼ਨਾਂ ਦਾ ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਵਲੋਂ ਸਵਾਗਤ ਕੀਤਾ ਗਿਆ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਸੇਖੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਪੰਜਾਬ ਵੱਲੋਂ ਵਿੱਢੇ ਗਏ ਸੂਬਾ ਪੱਧਰੀ ਸੰਘਰਸ਼ ਦੀ ਬਦੌਲਤ ਪੂਰੇ ਪੰਜਾਬ ਵਿਚ ਵਿਭਾਗੀ ਤਰੱਕੀਆਂ ਦਾ ਕੰਮ ਸ਼ੁਰੂ ਹੋਇਆ ਹੈ ।ਉਹਨਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਪ੍ਰਮੋਸ਼ਨ ਨਾਲ ਸਬੰਧਿਤ ਦਫ਼ਤਰੀ ਅਮਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਅਧਿਆਪਕਾਂ ਦੀਆਂ ਬੜੇ ਲੰਬੇ ਸਮੇਂ ਤੋਂ ਪ੍ਰਮੋਸ਼ਨਾ ਪੈਂਡਿੰਗ ਸਨ ਇਨ੍ਹਾਂ ਪ੍ਰਮੋਸ਼ਨਾ ਨਾਲ ਇਸ ਸਮੂਹ ਅਧਿਆਪਕ ਵਰਗ ਵਿਚ ਖੁਸ਼ੀ ਦੀ ਲਹਿਰ ਹੈ । ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪਦ ਉਨਤ ਹੋਣ ਵਾਲੇ ਸੈੰਟਰ ਹੈੱਡ ਟੀਚਰਾਂ ਨੂੰ ਵਧਾਈ ਦਿੱਤੀ ਅਤੇ ਵਿਭਾਗ ਵੱਲੋਂ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਹੋਰ ਮਿਹਨਤ ਅਤੇ ਤਨਦੇਹੀ ਨਿਭਾਉਣ ਦੀ ਅਪੀਲ ਕੀਤੀ ਅਤੇ ਵਿਭਾਗ ਤੋਂ ਆਸ ਪ੍ਰਗਟ ਕੀਤੀ ਕਿ ਈਟੀਟੀ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਨੂੰ ਵੀ ਜਲਦੀ ਅਮਲੀ ਜਾਮਾ ਪਹਿਨਾਇਆ ਜਾਵੇਗਾ

ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਰੰਗ ਹਰਜਿੰਦਰ ਨੂੰ ਮਿਲਿਆ ਭਾਈ ਜੈਤਾ ਜੀ ਐਵਾਰਡ

 ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਰੰਗ ਹਰਜਿੰਦਰ ਨੂੰ ਮਿਲਿਆ ਭਾਈ ਜੈਤਾ ਜੀ ਐਵਾਰਡ


ਲੰਬੇ ਸਮੇਂ ਤੋਂ ਰੰਗਮੰਚ, ਫ਼ਿਲਮਾਂ ਅਤੇ ਅਧਿਆਪਨ ਕਾਰਜਾਂ ਨਾਲ਼ ਕਰ ਰਿਹਾ ਹੈ ਸਮਾਜ ਦੀ ਸੇਵਾਚੰਡੀਗੜ੍ਹ 24 ਦਸੰਬਰ (ਹਰਦੀਪ ਸਿੰਘ ਸਿੱਧੂ )ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਡਾਇਨਾਮਿਕ ਗਰੁੱਪ ਆਫ਼ ਰੰਘਰੇਟਾਜ਼ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ 19 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ। ਪਿਛਲੇ ਕਈ ਸਾਲਾਂ ਤੋਂ ਇਹ ਸੰਸਥਾ ਸ. ਗੁਰਦੇਵ ਸਿੰਘ ਸਹੋਤਾ ਆਈ.ਪੀ.ਐੱਸ, ਏ.ਡੀ.ਜੀ.ਪੀ (ਰਿਟਾਇਰਡ), ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕਾਰਜ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਭਾਈ ਜੈਤਾ ਜੀ ਐਵਾਰਡ ਨਾਲ਼ ਸਨਮਾਨਿਤ ਕਰਦੀ ਆ ਰਹੀ ਹੈ। ਇਸ ਸਾਲ 19 ਦਸੰਬਰ ਨੂੰ ਉੱਘੇ ਰੰਗਕਰਮੀ ਰੰਗ ਹਰਜਿੰਦਰ ਨੂੰ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਭਾਈ ਜੈਤਾ ਜੀ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਰੰਗ ਹਰਜਿੰਦਰ ਪਿਛਲੇ ਲੰਬੇ ਸਮੇਂ ਤੋਂ ਰੰਗਮੰਚ, ਫ਼ਿਲਮ ਅਤੇ ਅਧਿਆਪਨ ਕਾਰਜਾਂ ਨਾਲ਼ ਆਪਣੇ ਸਮਾਜ ਦੀ ਸੇਵਾ ਕਰ ਰਿਹਾ ਹੈ। ਰੰਗ ਹਰਜਿੰਦਰ ਪਿਛਲੇ 25 ਸਾਲਾਂ ਤੋਂ ਪੰਜਾਬੀ ਰੰਗਮੰਚ ਨਾਲ਼ ਜੁੜ ਕੇ ਸਮਾਜ ਦੀਆਂ ਵੱਖ-ਵੱਖ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਲਘੂ ਫ਼ਿਲਮਾਂ ਰਾਹੀਂ ਸਮਾਜ ਦੇ ਵੱਖ-ਵੱਖ ਚਲੰਤ ਮੁੱਦਿਆਂ ਨੂੰ ਛੂਹ ਕੇ ਸਮਾਜ ਨੂੰ ਸੇਧ ਦੇ ਰਿਹਾ ਹੈ। ਰੰਗ ਹਰਜਿੰਦਰ ਬਹੁਤ ਸਾਰੀਆਂ ਪੰਜਾਬੀ ਫ਼ੀਚਰ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਬਤੌਰ ਅਦਾਕਾਰ ਕੰਮ ਕਰ ਚੁੱਕਾ ਹੈ। ਰੰਗ ਹਰਜਿੰਦਰ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਸੁਖੀਆ ਜ਼ਿਲ੍ਹਾ ਫ਼ਰੀਦਕੋਟ ਵਿਖੇ ਸੇਵਾ ਨਿਭਾ ਰਿਹਾ ਹੈ। ਆਪਣੀ ਵਿਲੱਖਣ ਪ੍ਰਤੀਭਾ ਕਾਰਨ ਸਕੂਲ ਸਿੱਖਿਆ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋੰ ਸਟੇਟ ਰਿਸੋਰਸ ਪਰਸਨ, ਪੰਜਾਬੀ ਕੰਮ ਕਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕਾ ਹੈ ਅਤੇ ਅੱਜ-ਕੱਲ੍ਹ ਨੈਤਿਕ ਕਦਰਾਂ ਕੀਮਤਾਂ ਨਾਲ਼ ਜੁੜੇ ਨਵੇਂ ਵਿਸ਼ੇ ਸੁਆਗਤ ਜ਼ਿੰਦਗੀ ਦੇ ਬਤੌਰ ਸਟੇਟ ਰਿਸੋਰਸ ਪਰਸਨ ਕੰਮ ਕਰ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਸ਼ੁਰੂ ਹੋ ਰਹੇ ‘ਲਿੰਗ ਸਮਾਨਤਾ ਪ੍ਰਾਜੈਕਟ’ ਦੇ ਬਤੌਰ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਕੰਮ ਕਰ ਰਿਹਾ ਹੈ। ਰੰਗ ਹਰਜਿੰਦਰ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਅਤੇ ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ ਦਾ ਸਰਗਰਮ ਮੈਂਬਰ ਹੈ। ਇਹਨਾਂ ਨੇ ਜਿੱਥੇ ਕੋਵਿਡ-19 ਦੌਰਾਨ ਸਮਾਜ ਸੇਵਾ ਕੀਤੀ ਉੱਥੇ ਅਧਿਆਪਨ ਦੇ ਖੇਤਰ ਵਿੱਚ ਵੀ ਵਿਲੱਖਣ ਪ੍ਰਯੋਗ ਕੀਤੇ। ਕਿਰਸਾਨੀ ਸੰਘਰਸ਼ ਦੌਰਾਨ ਆਪਣੀ ਟੀਮ ਨਾਲ਼ ਨੁੱਕੜ ਨਾਟਕਾਂ ਰਾਹੀਂ ਸੰਘਰਸ਼ ਦੇ ਮੈਦਾਨ ਵਿੱਚ ਲੜਦਾ ਰਿਹਾ। ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਨਾਟਕ ਕਰਨ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ’ਤੇ ਵੀ ਹਕੂਮਤ ਨੂੰ ਵੰਗਾਰਦਾ ਰਿਹਾ। ਰੰਗ ਹਰਜਿੰਦਰ ਦੀ ਇਸ ਪ੍ਰਾਪਤੀ 'ਤੇ ਨਾਟਕਕਾਰ ਤੇ ਫ਼ਿਲਮਸਾਜ ਡਾ. ਪਾਲੀ ਭੁਪਿੰਦਰ ਸਿੰਘ, ਨਾਟਕ ਨਿਰਦੇਸ਼ਕ ਕੀਰਤੀ ਕਿਰਪਾਲ, ਖੁਸ਼ਵੰਤ ਬਰਗਾੜੀ ਪ੍ਰਧਾਨ ਪੀਪਲਜ਼ ਫੋਰਮ ਬਰਗਾੜੀ, ਪ੍ਰਿੰਸੀਪਲ ਸੰਜੀਵ ਕੁਮਾਰ ਦੂਆ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਡਾ.ਜਗਦੀਪ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ.ਸੰਦੀਪ ਸ਼ਰਮਾ ਸ਼ਾਇਰ ਗੁਰਪ੍ਰੀਤ, ਗ਼ਜ਼ਲਗੋ ਡਾ. ਸ਼ਮਸ਼ੇਰ ਮੋਹੀ, ਸ਼ਾਇਰ ਸੁਨੀਲ ਚੰਦਿਆਣਵੀ, ਡੀ.ਐੱਮ ਪੰਜਾਬੀ ਫ਼ਰੀਦਕੋਟ ਗੁਰਪ੍ਰੀਤ ਰੂਪਰਾ, ਵਿੱਕੀ ਢਿੱਲਵਾਂ, ਸਪਰਜਨ ਜੌਨ, ਸ਼ਮਿੰਦਰ ਸਿੰਘ ਮਾਨ ਨੇ ਵਧਾਈ ਦਿੱਤੀ।

ਕਾਲਜ਼ ਫੇਰੀ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਿਦਿਆਰਥੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ

 ਕਾਲਜ਼ ਫੇਰੀ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਿਦਿਆਰਥੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 24 ਦਸੰਬਰ, 2021: ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕਾਲਜ ਫੇਰੀ ਦੌਰਾਨ ਤਿੰਨ ਵਿਦਿਆਰਥੀ ਜੱਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਤੋਂ ਪਹਿਲਾਂ ਕਾਲਜ ਵਿੱਚ ਰੈਲੀ ਕੀਤੀ ਗਈ। ਇਸ ਮੌਕੇ ਪੀ.ਆਰ.ਐੱਸ.ਯੂ ਦੀ ਆਗੂ ਸੰਦੀਪ ਕੌਰ,ਪੀ.ਐੱਸ.ਯੂ. (ਲਲਕਾਰ) ਦੇ ਆਗੂ ਗੁਰਪ੍ਰੀਤ ਜੱਸਲ ਅਤੇ ਪੀ.ਐੱਸ.ਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਕੋਮਲ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ‌ਅੱਜ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸਹੂਲਤਾਂ ਦੀ ਦੁਰਗਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਤੋਂ ਪੀਟੀਏ ਫੰਡ ਦੇ ਨਾਮ 'ਤੇ ਕਰੋੜਾਂ ਰੁਪਏ ਕੱਠੇ ਕੀਤੇ ਜਾ ਰਹੇ ਹਨ।ਐਸ.ਸੀ ਵਿਦਿਆਰਥੀਆਂ ਲਈ ਵਜ਼ੀਫ਼ੇ ਲਈ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਵਜ਼ੀਫਾ ਅਪਲਾਈ ਨਹੀਂ ਕਰ ਸਕੇ।


ਰੈਲੀ ਤੋਂ ਉਪਰੰਤ ਵਿਦਿਆਰਥੀਆਂ ਜੱਥੇਬੰਦੀਆਂ ਦੇ ਵਫਦ ਵੱਲੋਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਡਾ. ਅੰਬੇਦਕਰ ਵਜ਼ੀਫਾ ਸਕੀਮ ਤਹਿਤ ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਆਉਣ ਕਾਰਨ ਵੱਡੀ ਗਿਣਤੀ ਵਜ਼ੀਫਾ ਅਪਲਾਈ ਨਹੀਂ ਕਰ ਸਕੇ। ਇਸ ਲਈ ਵਜ਼ੀਫਾ ਅਪਲਾਈ ਕਰਨ ਲਈ ਪੋਰਟਲ ਮੁੜ ਖੋਲ੍ਹਿਆ ਜਾਵੇ,ਸਰਕਾਰੀ ਕਾਲਜਾਂ ਵਿੱਚ ਸੰਘਰਸ਼ ਕਰ ਰਹੇ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਨੂੰ ਸੁਰੱਖਿਅਤ ਕੀਤਾ ਜਾਵੇ, ਰਣਬੀਰ ਕਾਲਜ ਗੇਟ ਅੱਗੇ ਬੱਸਾਂ ਰੁਕਣਾ ਯਕੀਨੀ ਬਣਾਇਆ ਜਾਵੇ, ਕਾਲਜ ਵਿੱਚ ਬਿਲਡਿੰਗ, ਫਰਨੀਚਰ, ਪਾਰਕਿੰਗ ਸ਼ੈੱਡ, ਮੁੰਡਿਆਂ ਲਈ ਕਾਮਨ ਰੂਮ ਅਤੇ ਵਿਦਿਆਰਥੀ ਹੋਸਟਲਾਂ ਦਾ ਪ੍ਰਬੰਧ ਕੀਤਾ ਜਾਵੇ, ਕੁੜੀਆਂ ਦੇ ਹੋਸਟਲ ਨੂੰ ਕਲਾਸਾਂ ਦੇ ਤੌਰ ਤੇ ਵਰਤਣਾ ਬੰਦ ਕੀਤਾ ਜਾਵੇ ਅਤੇ ਉੱਥੇ ਕੁੜੀਆਂ ਦੇ ਹੋਸਟਲਾਂ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੀਟੀਏ ਵਸੂਲਣਾ ਬੰਦ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਕੁੜੀਆਂ ਨਾਲ ਕੀਤਾ ਮੁਫ਼ਤ ਸਿੱਖਿਆ ਦਾ ਵਾਅਦਾ ਪੂਰਾ ਕਰੋ, ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਹਰ ਨੌਜਵਾਨ ਨੂੰ ਸਥਾਈ ਰੁਜਗਾਰ ਮੁੱਹਈਆ ਕਰਵਾਇਆ ਜਾਵੇ ਅਤੇ ਰੁਜਗਾਰ ਨਾ ਮਿਲਣ ਤੱਕ ਹਰ ਬੇਰੁਜਗਾਰ ਨੂੰ ਗੁਜਾਰੇ ਲਈ ਬੇਰੁਜਗਾਰੀ ਭੱਤਾ ਦਿੱਤਾ ਜਾਵੇ ਅਤੇ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜ਼ਬਰ ਕਰਨਾ ਬੰਦ ਕੀਤਾ ਜਾਵੇ ਅਤੇ ਪਿਛਲੇ ਦਿਨੀਂ ਮਾਨਸਾ ਵਿਖੇ ਨੌਜਵਾਨਾਂ ਤੇ ਲਾਠੀਆਂ ਵਰ੍ਹਾਉਣ ਵਾਲੇ ਡੀਐਸਪੀ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਨਵੀਂ ਪੈਨਸ਼ਨ ਅਧੀਨ ਮੁਲਾਜ਼ਮਾਂ ਲਈ , ਖਜ਼ਾਨਾ ਅਫ਼ਸਰ ਵਲੋਂ ਅਹਿਮ ਸੂਚਨਾ, ਪੜ੍ਹੋ

 


ਅਮ੍ਰਿਤਸਰ,24 ਦਸੰਬਰ

ਨਵੀਂ ਪੈਨਸ਼ਨ ਸਕੀਮ ਅਧੀਨ ਨਿਯੁਕਤ ਹੋਏ ਕਰਮਚਾਰੀਆ ਦੀ ਡੈਥ ਹੋਣ ਤੇ ਪੁਰਾਣੀ ਪੈਨਸ਼ਨ ਸਕੀਮ ਅਧੀਨ ਫੈਮਲੀ ਪੈਨਸ਼ਨ ਦੇਣ ਬਾਰੇ, ਵਿੱਤ ਵਿਭਾਗ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਖਜ਼ਾਨਾ ਦਫਤਰ , ਜ਼ਿਲ੍ਹਾ ਅਮ੍ਰਿਤਸਰ ਵਲੋਂ ਸਾਰੇ ਡੀ.ਡੀ.ਓਜ ਨੂੰ ਸੂਚਿਤ ਕੀਤਾ ਗਿਆ ਹੈ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਜਿਨ੍ਹਾਂ ਕਰਮਚਾਰੀਆ ਦੀ ਡੈਥ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸਾ ਨੂੰ ਨਵੀਂ ਪੈਨਸ਼ਨ ਸਕੀਮ ਤੋਂ ਪੁਰਾਈ ਫੈਮਲੀ ਪੈਨਸ਼ਨ ਲਗਾਉਈ ਹੈ।

 ਼਼ਉਨ੍ਹਾਂ ਮੁਲਾਜ਼ਮਾਂ ਨੇ  ਦੇ ਕੇਸ ਐਨ.ਐੱਸ.ਡੀ.ਐੱਲ/ਨਵੀ ਪੈਨਸ਼ਨ ਸਕੀਮ, ਪੰਜਾਬ ਦੀਆ ਹਦਾਇਤਾਂ ਮੁਤਾਬਿਕ ਬਣਾ ਕੇ 
ਜ਼ਿਲ੍ਹਾ ਖਜ਼ਾਨਾ ਦਫਤਰ ਨੂੰ ਭੇਜੇ ਜਾਣ ਲਈ ਕਿਹਾ ਗਿਆ ਹੈ।  

HARYANA : ਮੁਲਾਜ਼ਮਾਂ ਲਈ ਵੱਡੀ ਖਬਰ, 1 ਜੁਲਾਈ ਤੋਂ ਡੀਏ ਮਿਲੇਗਾ 31%

 


LUDHIANA BLAST: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਲਗਾਈ,

 ਜਲੰਧਰ ,24 ਦਸੰਬਰ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਸੂਬੇ ਵਿੱਚ ਤੂੰ ਅਣਸੁਖਾਵੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਨਾਲ ਕਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਖਰਾਬ ਚੋਣ ਦਾ ਖ਼ਤਰਾ ਬਣਿਆ ਹੋਇਆ ਹੈ। ਜਿਲ੍ਹਾ ਜਲੰਧਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਧਾਰਾ 144 ਲਗਾਈ ਗਈ ਹੈ,   ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇੱਕਤਰਤਾ ਅਤੇ ਨਾਅਰੇਬਾਜੀ ਕਰਨ ਤੇ ਪਾਬੰਦੀ ਲਗਾਈ ਗਈ ਹੈ।  PUNJAB ELECTION 2022:'ਆਪ' ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ: 18 ਉਮੀਦਵਾਰਾਂ ਦਾ ਐਲਾਨ,

 'ਆਪ' ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ: 18 ਉਮੀਦਵਾਰਾਂ ਦਾ ਐਲਾਨ; ਚੰਡੀਗੜ੍ਹ 24 ਦਸੰਬਰ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ 18 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਾਬਕਾ ਅਧਿਕਾਰੀਆਂ ਅਤੇ ਖਿਡਾਰੀਆਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਵਿੱਚ ਪਹਿਲਾਂ ਪੰਜਾਬ ਪੁਲਿਸ ਵਿੱਚ ਰਹੇ ਖਿਡਾਰੀ ਤੇ ਸੱਜਣ ਸਿੰਘ ਚੀਮਾ ਨੂੰ ਸੁਲਤਾਨਪੁਰ ਲੋਧੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਅਸ਼ੋਕ ਪੱਪੀ ਪਰਾਸ਼ਰ ਨੂੰ ਲੁਧਿਆਣਾ ਸੈਂਟਰਲ ਤੋਂ ਟਿਕਟ ਦਿੱਤੀ ਗਈ ਹੈ।


ਆਮ ਆਦਮੀ ਪਾਰਟੀ ਪੰਜਾਬ ਚੋਣਾਂ ਲਈ ਹੁਣ ਤੱਕ 58 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ 10 ਪਾਰਟੀ ਦੇ ਮੌਜੂਦਾ ਵਿਧਾਇਕ ਹਨ। ਹਾਲਾਂਕਿ ਅਜੇ ਤੱਕ ਵਿਧਾਇਕ ਅਮਰਜੀਤ ਸੰਦੋਆ ਦੀ ਟਿਕਟ ਦਾ ਐਲਾਨ ਨਹੀਂ ਹੋਇਆ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ‘ਆਪ’ ਦੇ ਉਮੀਦਵਾਰ ਐਲਾਨਣ ਦੀ ਕਾਰਵਾਈ ਨੂੰ ਦੇਖਦੇ ਹੋਏ ਹੁਣ ਸਭ ਦੀਆਂ ਨਜ਼ਰਾਂ ਮੁੱਖ ਮੰਤਰੀ ਦੇ ਚਿਹਰੇ ‘ਤੇ ਟਿਕੀਆਂ ਹੋਈਆਂ ਹਨ। ਪਾਰਟੀ ਨੇ ਇਸ ਸਬੰਧੀ ਅਜੇ ਤੱਕ ਆਪਣਾ ਪੱਤਾ ਨਹੀਂ ਖੋਲ੍ਹਿਆ ਹੈ। ਹਾਲਾਂਕਿ ਇਹ ਚਿਹਰਾ ਸਿੱਖ ਭਾਈਚਾਰੇ ਦਾ ਹੋਵੇਗਾ ਪਰ ਪਾਰਟੀ ਕੋਆਰਡੀਨੇਟਰ ਇਸ ਬਾਰੇ ਕਈ ਵਾਰ ਕਹਿ ਚੁੱਕੇ ਹਨ।


ਕਿਥੋਂ ਦਾ ਕਿਹੜਾ ਉਮੀਦਵਾਰ


ਸੁਲਤਾਨਪੁਰ ਲੋਧੀ - ਸੱਜਣ ਸਿੰਘ ਚੀਮਾ

ਫਿਲੌਰ – ਪ੍ਰਿੰਸੀਪਲ ਪ੍ਰੇਮ ਕੁਮਾਰ

ਹੁਸ਼ਿਆਰਪੁਰ – ਪੰਡਿਤ ਬ੍ਰਹਮ ਸ਼ੰਕਰ ਝਿੰਪਾ

ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ

ਅਟਾਰੀ – ਏ.ਡੀ.ਸੀ.ਜਸਵਿੰਦਰ ਸਿੰਘ

ਬਾਬਾ ਬਕਾਲਾ - ਦਲਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ - ਹਰਜੋਤ ਬੈਂਸ

ਜਲਾਲਾਬਾਦ - ਜਗਦੀਪ ਗੋਲਡੀ ਕੰਬੋਜ

ਖੇਮਕਰਨ- ਸਰਵਣ ਸਿੰਘ

ਲੁਧਿਆਣਾ ਕੇਂਦਰੀ - ਅਸ਼ੋਕ ਪੱਪੀ ਪਰਾਸ਼ਰ

ਸਰਦੂਲਗੜ੍ਹ - ਗੁਰਪ੍ਰੀਤ ਬਣਾਂਵਾਲੀ

ਸ਼ੁਤਰਾਣਾ - ਕੁਲਵੰਤ ਸਿੰਘ ਬਾਜ਼ੀਗਰ

ਚੱਬੇਵਾਲ- ਹਰਮਿੰਦਰ ਸਿੰਘ ਸੰਧੂ

ਬਲਾਚੌਰ- ਸੰਤੋਸ਼ ਕਟਾਰੀਆ

ਬਾਘਾਪੁਰਾਣਾ - ਅੰਮ੍ਰਿਤਪਾਲ ਸਿੰਘ ਸੁਖਾਨੰਦ

ਭੁੱਚੋ ਮੰਡੀ - ਮਾਸਟਰ ਜਗਸੀਰ ਸਿੰਘ

ਜੈਤੋ - ਅਮੋਲਕ ਸਿੰਘ

ਪਟਿਆਲਾ ਦੇਹਤੀ- ਬਲਬੀਰ ਸਿੰਘ 
ਉਚੇਰੀ ਸਿੱਖਿਆ ਵਿਭਾਗ ਵੱਲੋਂ ਮਨਿਸਟੀਰੀਅਲ ਅਤੇ ਨਿਨ ਟੀਚਿਂਗ ਸਟਾਫ ਦਾ ਬਣੇਗਾ ਵੱਖਰਾ ਕਾਡਰ

 

PSOU RECRUITMENT: ਪੰਜਾਬ ਸਟੇਟ ਓਪਨ ਯੁਨੀਵਰਸਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

Online applications are invited from eligible candidates for various Non- Teaching posts in the Jagat Guru Nanak Dev Punjab State Open University, Patiala as per details given below. Candidates are required to deposit the prescribed application fees (non-refundable) through Online ModeApplication fees (including GST) post at Sr. No. 1 to 5 will be Rs. 1180/- for General Category a n d Rs. 590/- for SC/ST & PWD candidates. 

For data entry operator  the applications fees for general: 5 9 0 / - 
 2 9 5 / - for SC/ST & PWD candidates.


 The SC/ST and PWD candidates who are not domicile of the State of Punjab shall have to pay the application fee as applicable to General Category. The application submitted through online mode ONLY shall be accepted and submission of its Hard Copy is also a must. 

The Candidates belongs to the reserved category attach their Punjab Domicile Certificate/Punjab Residence Certificate issued by the Competent Authority.

 Important Dates: Opening date for on-line 
Registration of applications : 24.12.2021 

Last date for on-line Registration/submission of application. : 14.01.2022 

 Last date for submitting the hard copy/print out of online application and supporting documents to the Registrar, Jagat Guru Nanak Dev Punjab State Open University, Patiala (Punjab) upto 5:00 pm. : 21.01.2022 

 DETAILS OF NON –TEACHING POSTs  Controller of Examinations (01) 
 2 System Administrator (01) 
 3 Programmer (01) 
4 Assistant Programmer (03) 
 5 Personal Assistant (01
 6 Data Entry Operator (02)
ਪੰਜਾਬ ਸਰਕਾਰ ਵੱਲੋਂ 4 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ

 

PSCST RECRUITMENT 2021: ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀPunjab State Council for Science and Technology (PSCST) is a Scientific & Industrial Research Organization recognized by DSIR, Govt. of India. It has conceptualized and brought in world-class S&T infrastructure in the State, provided cleaner technologies for mass replication by small and medium industries and demonstrated several technological solutions for socio- economic development at grass root level. Under Mission Innovate Punjab, PSCST strives to assess, synergize and augment STI ecosystem in the State. In order to champion the functions envisioned under this Mission, PSCST invites applications from enthusiastic, motivated young Indian nationals for the following posts.

 1. DEPUTY GENERAL MANAGER : 1 (Under Startup Facilitation Division) Consolidated Salary: Rs.1,20,000/- per month (including all statutory liabilities) + 3% increase per annum.

2. SENIOR PROGRAM MANAGER : 1 (Reserved for SC Category)
 (Under Startup Facilitation Division)
Consolidated Salary: Rs.67,000/- per month (including all statutory liabilities)
+ 3% increase per annum.

SENIOR SCIENTIST (TECH. TRANSFER) : 1 (Reserved for SC Category)
 (Under Research Facilitation Division)
Consolidated Salary :Rs.67,000/- per month (including all statutory liabilities)
+ 3% increase per annum.

4. Senior Project Engineer: 1 (General Category)
 (under Technology Facilitation Division)
Consolidated Salary :Rs.67,000/- per month (including all statutory liabilities)
+ 3% increase per annum. 

Important links : 
RECENT UPDATES

Today's Highlight