Tuesday, 21 December 2021

Adhoc, short term vacancy, work charge ,contract, ਭਰਤੀਆਂ ਵਿੱਚ ਰਾਖਵਾਂਕਰਨ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਦਾਇਤਾਂ

ਪੰਜਾਬ ਸਰਕਾਰ ਵੱਲੋਂ 229 ਸਕੂਲ ਕੀਤੇ ਅਪਗ੍ਰੇਡ, ਦੇਖੋ ਸੂਚੀ

 

PUNJAB ELECTION 2022: ਸੀਈਓ ਕਰੁਣਾ ਰਾਜੂ ਨੇ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ

 ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਪੰਜਾਬ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਤਿੰਨ ਮੈਂਬਰੀ ਕਮੇਟੀ ਦੀ ਅਗਵਾਈ SVEEP ਕੋਆਰਡੀਨੇਟਰ ਡਾਕਟਰ ਨਵਨੀਤ ਵਾਲੀਆ ਕਰ ਰਹੇ ਹਨ, ਜਦੋਂ ਕਿ ਸੁਪਰਡੈਂਟ ਰਾਕੇਸ਼ ਖੰਨਾ ਅਤੇ ਡਾਟਾ-ਅਧਾਰਤ ਪ੍ਰਸ਼ਾਸਕ ਚਰਨਜੀਤ ਸਿੰਘ ਇਸ ਦੇ ਮੈਂਬਰ ਹਨ। ਐਡੀਸ਼ਨਲ ਸੀਈਓ ਅਮਨਦੀਪ ਕੌਰ, ਜੋ ਕਿ ਰਾਜ ਲਈ ਵੋਟਰ ਰੋਲ ਨੋਡਲ ਅਫਸਰ ਵੀ ਹਨ, ਕਮੇਟੀ ਦੀ ਨਿਗਰਾਨੀ ਕਰਨਗੇ।


ਸੀਈਓ ਨੇ ਦੱਸਿਆ ਕਿ ਸਿੱਖਿਆ, ਸਿਹਤ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਹੁਨਰ ਵਿਕਾਸ, ਕਿਰਤ ਵਿਭਾਗ, ਨਰਸਿੰਗ, ਮੈਡੀਕਲ ਯੂਨੀਵਰਸਿਟੀਆਂ ਅਤੇ ਸਮਾਜ ਭਲਾਈ ਵਿਭਾਗ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਸਾਰੇ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ ਹਨ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਏ ਲੋਕਾਂ ਦਾ ਡਾਟਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦਾ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਬਣਾਇਆ ਜਾ ਸਕੇ।


ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋ ਜਾਣ ਤੋਂ ਬਾਅਦ ਇਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਗਠਨ ਦਾ ਸਾਡਾ ਉਦੇਸ਼ ਵੱਧ ਤੋਂ ਵੱਧ ਯੋਗ ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਹੈ ਤਾਂ ਜੋ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

HRMS ਪੋਰਟਲ ਤੇ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਅਪਡੇਟ ਨਾਂ ਕਰਨ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ: ਵਿੱਤ ਵਿਭਾਗ


ਚੰਡੀਗੜ੍ਹ 21 ਦਸੰਬਰ: 

ਪੰਜਾਬ ਸਰਕਾਰ ,ਵਿੱਤ ਵਿਭਾਗ ਵਲੋਂ ਪੋਰਟਲ ਵਿੱਚ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਨੰਬਰ ਦਰਜ ਕਰੁਨ ਦਾ ਉਪਬੰਧ ਕਰ ਦਿੱਤਾ ਗਿਆ ਹੈ, ਇਸ ਲਈ ਸਮੂਹ ਵਿਭਾਗਾਂ ਦੇ ਅਧੀਨ ਆਉਂਦੇ ਅਧਿਕਾਰੀ/ਕਰਮਚਾਰੀਆਂ ਨੂੰ HRMS ਪੋਰਟਲ ਉਪਰ ਦੋਨਾਂ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਨੰਬਰ ਦਰਜ ਕਰਨ ਲਈ ਕਿਹਾ ਗਿਆ ਹੈ।


 ਜੇਕਰ ਕਿਸੇ ਅਧਿਕਾਰੀ/ ਕਰਮਚਾਰੀ ਦਾ ਕੇਵਲ ਕੈਵਿਡ ਦਾ ਪਹਿਲਾ ਟੀਕਾਕਰਨ ਹੋਇਆ ਹੋਵੇ ਤਾਂ ਉਸਦਾ ਪਹਿਲੇ ਟੀਕਾਕਰਨ ਦਾ ਸਰਟੀਫਿਕੇਟ ਨੰਬਰ ਹੀ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਕੋਵਿਡ ਟੀਕਾਕਰਨ ਦੇ ਸਰਟੀਫਿਕੇਟ ਨੰਬਰ ਨੂੰ ਸੋਲਰੀ ਮੋਡਿਉਲ ਨਾਲ ਲਿੰਕ ਕੀਤਾ ਗਿਆ ਹੈ।

, ਟੀਕਾਕਰਨ ਸਬੰਧੀ ਵੇਰਵੇ ਦਰਜ ਨਾ ਕਰਨ ਦੀ ਸੂਰਤ ਵਿੱਚ ਕਰਮਚਾਰੀ/ ਅਧਿਕਾਰੀ ਦੀ ਸੈਲਰੀ ਨਹੀਂ ਬਣੇਗੀ।


ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ, ਗਿਰਫ਼ਤਾਰੀ ਕਿਸੇ ਵੀ ਵਕਤ

 ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਧਮਾਕਾ ਹੋਇਆ ਹੈ। ਚੰਨੀ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਨੇ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਸ ਸਟੇਸ਼ਨ 'ਚ ਦਰਜ ਕੀਤਾ ਹੈ। ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ 'ਤੇ ਲਗਾਤਾਰ ਦੋਸ਼ ਲੱਗ ਰਹੇ ਸਨ। ਇਹ ਮਾਮਲਾ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ।


ਗ੍ਰਹਿ ਵਿਭਾਗ ਨੂੰ ਸੰਭਾਲ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾ ਸਕਦਾ ਹੈ ਤਾਂ ਮਜੀਠੀਆ ਨੂੰ ਵੀ ਫੜਿਆ ਜਾਵੇਗਾ। ਸੂਤਰਾਂ ਅਨੁਸਾਰ ਅਕਾਲੀ ਦਲ ਨੂੰ ਪਹਿਲਾਂ ਹੀ ਮਜੀਠੀਆ ਖ਼ਿਲਾਫ਼ ਕੇਸ ਦੀ ਜਾਣਕਾਰੀ ਸੀ।ਮਜੀਠੀਆ ਦੇ ਰੂਪੋਸ਼ ਹੋਣ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ। ਉਸ ਦੇ ਨਾਲ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਹੈ। ਉਹ ਸਿਰਫ਼ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਹੈ।
PUNJAB ELECTION 2022: ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ, ਭਾਜਪਾ'ਚ ਹੋਏ ਸ਼ਾਮਲ

ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ, ਭਾਜਪਾ'ਚ ਹੋਏ ਸ਼ਾਮਲ
ਸੋਸ਼ਲ ਮੀਡੀਆ ਤੇ ਉਨ੍ਹਾਂ ਲਿਖਿਆ
"I cannot accept Punjab’s suffocation and helplessness! Congress party has put state’s security & communal harmony at stake. With deep agony, I put forth my resignation from all posts & primary membership of Congress party with immediate effect"

ਸੈਸ਼ਨ 2022-23 ਲਈ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਲਈ ਰਜਿਸਟ੍ਰੇਸ਼ਨ ਲਿੰਕ ਜਾਰੀ

 

ਮਹਾਨ ਭਾਰਤੀ ਗਣਿਤ ਵਿਗਿਆਨੀ, ਰਾਮਾਨੁਜਨ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਲੇਖ

 ਮਹਾਨ ਭਾਰਤੀ ਗਣਿਤ ਵਿਗਿਆਨੀ:-ਰਾਮਾਨੁਜਨ

ਮਹਾਨ ਭਾਰਤੀ ਗਣਿਤ ਵਿਗਿਆਨੀ ਰਾਮਾਨੁਜਨ ਦਾ ਪੂਰਾ ਨਾਂ ਸ੍ਰੀ ਨਿਵਾਸ ਆਇੰਗਰ ਰਾਮਾਨੁਜਨ ਸੀ। ਪਿਤਾ ਕੇ.ਸ੍ਰੀ ਨਿਵਾਸ ਆਇੰਗਰ ਅਤੇ ਮਾਤਾ ਕੋਮਲਥਾਮਲ ਦੇ ਘਰ 22 ਦਸੰਬਰ 1887 ਨੂੰ ਤਤਕਾਲੀ ਭਾਰਤੀ ਬ੍ਰਿਟਿਸ਼ ਪ੍ਰਾਂਤ ਮਦਰਾਸ ਵਿਚ ਜਨਮਿਆ ਰਾਮਾਨੁਜਨ ਤੇਜ਼ ਬੁੱਧੀ,ਅਸਧਾਰਣ ਪ੍ਰਤਿਭਾ ਅਤੇ ਵਿਲੱਖਣ ਯਾਦਸ਼ਕਤੀ ਦਾ ਮਾਲਕ ਸੀ।
      ਰਾਮਾਨੁਜਨ ਜਨਮ ਤੋੰ ਹੀ ਤੀਖਣ ਬੁੱਧੀ ਦਾ ਮਾਲਕ ਸੀ। ਜਦੋੰ ਉਹ ਅਜੇ ਪ੍ਰਾਇਮਰੀ ਵਿੱਚ ਹੀ ਪੜ੍ਹਦਾ ਸੀ ਤਾਂ ਇੱਕ ਅਨੋਖੀ ਘਟਨਾ ਵਾਪਰੀ। ਅਧਿਆਪਕ ਗਣਿਤ ਪੜ੍ਹਾਉਦਾ ਹੋਇਆ ਸਮਝਾ ਰਿਹਾ ਸੀ ਕਿ ਜੇਕਰ ਕਿਸੇ ਸੰਖਿਆਂ ਨੂੰ ਉਸੇ ਸੰਖਿਆਂ ਨਾਲ ਤਕਸੀਮ ਕਰੀਏ ਤਾਂ ਹਰ ਵਾਰ ਉਤੱਰ "1," ਹੀ ਹੋਵੇਗਾ ਭਾਵ ਜੇਕਰ 2 ਨੂੰ 2 ਨਾਲ ਵੰਡੀਏ ਤਾ ਉਤੱਰ "1" ਆਵੇਗਾ ਅਤੇ ਜੇਕਰ 5 ਨੂੰ 5 ਨਾਲ ਵੰਡੀਏ ਤਾਂ ਉਤੱਰ "1" ਹੀ ਆਵੇਗਾ। ਇਸ ਤਰ੍ਹਾ ਹਰ ਸੰਖਿਆ ਲਈ ਉਤੱਰ ਹਮੇਸ਼ਾ‍ "1" ਹੀ ਆਵੇਗਾ। ਅਧਿਆਪਕ ਨੇ ਆਪਣੇ ਵੱਲੋ ਇੱਕ ਸੂਤਰ,ਇੱਕ ਸਰਵ-ਵਿਆਪੀ ਸੱਚ ਪੇਸ਼ ਕਰ ਦਿੱਤਾ ਸੀ। ਸਾਰੇ ਵਿਦਿਆਰਥੀ ਇਹ ਨਵੀੰ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਰੁਮਾਂਚਿਤ ਹੋ ਰਹੇ ਸਨ ਅਤੇ ਇਸ ਸੂਤਰ ਪਰਖ ਨੂੰ ਵੱਖ- ਵੱਖ ਸੰਖਿਆਵਾਂ 'ਤੇ ਕਰ ਰਹੇ ਸਨ। ਤਦ ਰਾਮਾਨੁਜਨ ਇੱਕ ਦਮ ਬੋਲਿਆ ਕਿ ਜੇਕਰ "0" ਨੂੰ "0" ਨਾਲ ਵੰਡੀਏ ਤਾ ਉਤੱਰ "1" ਨਹੀ ਆਵੇਗਾ। ਉਸਦਾ ਉਤੱਰ ਸੁਣ ਕੇ ਸਾਰੇ ਵਿਦਿਆਰਥੀ, ਅਧਿਆਪਕ ਦੇ ਮੂੰਹ ਵੱਲ ਵੇਖਣ ਲੱਗ ਪਏ। ਅਧਿਆਪਕ ਵੀ ਉਸਦਾ ਉਤੱਰ ਸੁਣ ਕੇ ਹੈਰਾਨ ਹੋ ਗਿਆ ਅਤੇ ਸਹੀ ਉਤੱਰ ਬਾਰੇ ਸੋਚਣ ਲੱਗਾ। ਰਾਮਾਨੁਜਨ ਨੇ ਅਧਿਆਪਕ ਨੂੰ ਧਰਮ ਸੰਕਟ 'ਚੋ' ਕੱਢਿਆ ਕਿਹਾ ਕਿ ਇਸਦਾ ਉਤੱਰ "ਪ੍ਰਭਾਸ਼ਿਤ ਨਹੀ ਕੀਤਾ ਜਾ ਸਕਦਾ" । ਇਸ ਗੱਲ ਤੋੰ ਹੀ ਉਸਦੀ ਤੀਖਣ ਬੁੱਧੀ ਦਾ ਅੰਦਾਜਾ਼ ਲਗਾਇਆ ਜਾ ਸਕਦਾ ਹੈ।

        ਇਹ ਮਹਾਨ ਗਣਿਤ ਵਿਗਿਆਨੀ ਆਪਣੀ ਲਾਸਾਨੀ ਪ੍ਰਤਿਭਾ ਦੇ ਫ਼ਲਸਰੂਪ ਅਮਰ ਹੈ।ਰਾਮਾਨੁਜਨ ਦਾ ਜਨਮ ਦਿਵਸ 22 ਦਸੰਬਰ ਭਾਰਤ ਸਰਕਾਰ ਵੱਲੋੰ,'ਰਾਸ਼ਟਰੀ ਗਣਿਤ ਦਿਵਸ' ਵਜੋੰ ਐਲਾਇਆ ਜਾ ਚੁੱਕਾ ਹੈ।ਤਪਦਿਕ (ਟੀ.ਬੀ) ਵਰਗੀ ਭਿਆਨਕ ਬਿਮਾਰੀ ਨੇ ਸਾਡਾ ਇਹ ਕੌਮੀ ਹੀਰਾ 26 ਅਪ੍ਰੈਲ 1920 ਨੂੰ ਸਾਡੇ ਤੋੰ ਹਮੇਸ਼ਾ‍- ਹਮੇਸ਼ਾ‍ ਲਈ ਖੋਹ ਲਿਆ ਸੀ।

         ਜਦੋੰ ਉਹ ਆਪਣੇ ਅੰਤਲੇ ਦਿਨਾ ਦੌਰਾਨ ਹਸਪਤਾਲ ਵਿੱਚ ਦਾਖਲ ਸੀ ਤਾ ਉਸਦਾ ਦੋਸਤ ਪ੍ਰੋ.ਜੀ.ਐੱਚ. ਹਾਰਡੀ ਜੋ ਕੈੰਬਰਿਜ਼ ਯੂਨੀਵਰਸਿਟੀ ਵਿੱਚ ਪ੍ਰੋਫੈ਼ਸਰ ਸੀ ,ਉਸਦਾ ਪਤਾ ਲੈਣ ਆਇਆ।ਉਸਨੇ ਰਾਮਾਨੁਜਨ ਨੂੰ ਕਿਹਾ ਕਿ ਉਹ ਜਿਸ ਟੈਕਸੀ ਰਾਹੀੰ ਆਇਆ ਹੈ,ਉਸਦਾ ਨੰਬਰ 1729 ਬੜਾ ਬੇਕਾਰ ਜਿਹਾ ਸੀ।ਰਾਮਾਨੁਜਨ ਚੁਟਕਾਰਾ ਲਾਉੰਦਿਆ ਇਕਦਮ ਬੋਲਿਆ ਕਿ 1729 ਆਪਣੇ ਆਪ ਵਿੱਚ ਇੱਕ ਵਿਲੱਖਣ ਸੰਖਿਆ ਹੈ।1729 ਉਹ "ਸਭ ਤੋ ਛੋਟੀ" ਸੰਖਿਆ ਹੈ,ਜਿਸਨੂੰ ਦੋ ਵੱਖ-ਵੱਖ ਢੰਗਾ ਰਾਹੀੰ ਲਿਖਿਆ ਜਾ ਸਕਦਾ ਹੈ (ਜਿਵੇ:-10³+9³=1729 ਅਤੇ 12³+1³=1729 ) । ਇਹ ਗਣਨਾ ਉਸਨੇ ਚੰਦ ਕੁ ਪਲਾ ਵਿੱਚ ਜੁਬਾਨੀ ਹੀ ਕੀਤੀ ਸੀ। ਕਿਉਕਿ ਉਸਨੂੰ ਪਹਿਲੇ 10,000 ਪੂਰਨ ਅੰਕਾ ਦੇ ਗੁਣ ਜਬਾਨੀ ਯਾਦ ਸਨ। ਇਸ ਘਟਨਾ ਉਪਰੰਤ ਸੰਖਿਆ "1729" ਨੂੰ "ਰਾਮਾਨੁਜਨ-ਸੰਖਿਆ " ਕਿਹਾ ਜਾਣ ਲੱਗ ਪਿਆ। ਉਹ 1729 ਬਾਰੇ ਗੱਲ ਕਰਨ ਤੋੰ ਬਾਅਦ ਅੱਗੇ ਚੱਲ ਕੇ ਕਹਿੰਦਾ ਹੈ ਕਿ 635318657 ਉਹ "ਸਭ ਤੋ ਛੋਟੀ " ਸੰਖਿਆ ਹੈ ,ਜਿਸਨੂੰ ਦੋ ਵੱਖ-ਵੱਖ ਸੰਖਿਆਵਾਂ ਦੀ ਘਾ‍ਤ 4 ਦੇ ਜੋੜਫਲ ਵਜੋੰ ਦੋ ਵੱਖ-ਵੱਖ ਢੰਗਾ ਰਾਹੀੰ ਲਿਖਿਆ ਜਾ ਸਕਦਾ ਹੈ ( ਜਿਵੇੰ:- (59)⁴+(158)⁴=635318657 ਅਤੇ (133)⁴+(134)⁴=635318657 )

        ਉਸਨੇ ਇਹ ਵੀ ਸਿਧਾਂਤ ਦਿਤਾ ਕਿ ਦੋ ਨਾਲੋੰ ਵੱਡੀ ਹਰ ਇੱਕ ਸੰਪੂਰਨ ਸੰਖਿਆ ,ਦੋ ਅਭਾਜ ਸੰਖਿਆਵਾਂ ਦਾ ਜੋੜ ਹੁੰਦੀ ਹੈ, ਜਿਵੇੰ:- 5=2+3, 6=3+3 ਅਤੇ 7=2+5 ਆਦਿ।ਫਿਰ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਹਰ ਇੱਕ ਵੱਡੀ ਸੰਖਿਆ ਨੂੰ ਵੱਧ ਤੋੰ ਵੱਧ ਚਾਰ ਅਭਾਜ ਸੰਖਿਆਵਾਂ ਦੇ ਜੋੜਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ,ਜਿਵੇੰ 64=5+7+23+29. ।ਇਹ ਤਾ ਨਮੂਨਾ ਮਾਤਰ ਘਟਨਾਵਾਂ ਹੀ ਹਨ।ਸਾਡਾ ਇਹ ਮਹਾਨ ਭਾਰਤੀ ਗਣਿਤ ਵਿਗਿਆਨੀ ਅਸੀਮ ਤੇਜ਼-ਤਰਾਰ ਅਤੇ ਲਾਸਾਨੀ ਪ੍ਰਤਿਭਾ ਦਾ ਮਾਲਕ ਸੀ। ਜਿਸਨੇ ਇੰਨੀ ਗਰੀਬੀ ਅਤੇ ਭਿਆਨਕ ਬਿਮਾਰੀ ਦੀ ਹਾਲਤ ਦੌਰਾਨ,ਗਣਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਰਾਮਾਨੁਜਨ ਦੀ ਵਿਕਲੋਤਰੀ ਪ੍ਰਤਿਭਾ ਨੂੰ ਸਿਜ਼ਦਾ ਕਰਦੇ ਹੋਏ," ਆਓ ਉਸ ਤੋੰ ਪ੍ਰੇਰਣਾ ਲਈਏ।

                   ਸਰਬਜੀਤ ਲਾਲ

            ਈ.ਟੀ.ਟੀ ਅਧਿਆਪਕ

   ਸ.ਪ੍ਰਾ.ਸ ਗੰਦੂ ਕਿਲਚਾ ਉਤਾੜ

                       ਫਿਰੋਜ਼ਪੁਰ-3


ਸੰਘਰਸ਼ ਦੌਰਾਨ ਮੌਤ ਤੇ ਸਰਕਾਰ ਵਲੋਂ ਅਧਿਆਪਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਤੇ ਨੌਕਰੀ ਦਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਸਾਹਮਣੇ ਕੱਚੇ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਹਨ। ਜਾਣਕਾਰੀ ਦਿੰਦਿਆਂ ਸੂਬਾ ਕਨਵੀਨਰ ਗਗਨ ਅਬੋਹਰ ਅਤੇ ਵੀਰਪਾਲ ਕੌਰ ਸਿਧਾਣਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਫਰੀਦਕੋਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਮ੍ਰਿਤਕ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨ ਧਰਨੇ ਵਾਲੀ ਥਾਂ 'ਤੇ ਲਿਆਂਦਾ ਗਿਆ ਸੀ।
 ਜਿਸ ਕਾਰਨ ਅੱਜ ਪੰਜਾਬ ਸਰਕਾਰ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਫਰੀਦਕੋਟ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਜਥੇਬੰਦੀ ਦੀਆਂ ਮੰਗਾਂ ਨੂੰ ਲੈ ਕੇ 26 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਜਿਸ ਵਿੱਚ ਕੱਚੇ ਅਧਿਆਪਕਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।


ਸਰਦੀਆਂ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਣ ਲਈ ਸਕੂਲਾਂ ਨੂੰ ਹਦਾਇਤਾਂ

 ਸੂਬਾ ਕਨਵੀਨਰ ਨੇ ਇਹ ਵੀ ਕਿਹਾ ਕਿ ਜੇਕਰ ਪੈਨਲ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ, ਅਵਤਾਰ ਸਿੰਘ ਫਰੀਦਕੋਟ, ਕਰਮ ਸਿੰਘ ਫਰੀਦਕੋਟ, ਲਵਪ੍ਰੀਤ ਸਿੰਘ ਕੋਟੜਾ। , ਦਲਜੀਤ ਸਿੰਘ ਸਿੰਘ ਬਠਿੰਡਾ, ਸਮਰਜੀਤ ਸਿੰਘ ਮਾਨਸਾ ਆਦਿ ਹਾਜ਼ਰ ਸਨ। 


PSTET ਪ੍ਰੀਖਿਆ ਸਬੰਧੀ ਅਹਿਮ ਅਪਡੇਟ, ਪੜ੍ਹੋ ਇਥੇ

ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਣ ਸਬੰਧੀ ਦਿਸ਼ਾ ਨਿਰਦੇਸ਼

 

RECENT UPDATES

Today's Highlight