Saturday, 11 December 2021

ਪੰਜਾਬ ਸਰਕਾਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ 'ਤੇ ਪਹੁੰਚੀ ਸੁਪਰੀਮ ਕੋਰਟ

 ਪੰਜਾਬ ਸਰਕਾਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ ਪਹੁੰਚ ਗਈ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਉਨ੍ਹਾਂ ਨੂੰ ਪੁੱਛੇ ਬਿਨਾਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ।


ਹੁਣ ਤੱਕ ਪੰਜਾਬ ਸਰਕਾਰ ਬੀਐਸਐਫ ਦੇ ਮੁੱਦੇ 'ਤੇ ਸਿਆਸੀ ਲੜਾਈ ਲੜ ਰਹੀ ਸੀ। ਹਾਲਾਂਕਿ ਹੁਣ ਐਡਵੋਕੇਟ ਜਨਰਲ ਡੀਐਸ ਪਟਵਾਲੀਆ ਦੇ ਪੰਜਾਬ ਆਉਣ ਤੋਂ ਬਾਅਦ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।


ਪੰਜਾਬ ਸਰਕਾਰ ਨੇ ਕਿਹਾ- ਸੂਬੇ ਦੇ ਅਧਿਕਾਰਾਂ 'ਚ ਦਖਲਅੰਦਾਜ਼ੀ

ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਕੇਂਦਰ ਵੱਲੋਂ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਸੂਬੇ ਦੇ ਅਧਿਕਾਰਾਂ ਵਿੱਚ ਦਖ਼ਲਅੰਦਾਜ਼ੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਦੇ ਨਜ਼ਰੀਏ ਤੋਂ ਇਹ ਉਚਿਤ ਨਹੀਂ ਹੈ। ਰਾਜ ਸਰਕਾਰ ਦੀ ਦਲੀਲ ਹੈ ਕਿ ਕੇਂਦਰ ਦੇ ਇਸ ਫੈਸਲੇ ਕਾਰਨ ਲਗਭਗ 27 ਹਜ਼ਾਰ ਵਰਗ ਕਿਲੋਮੀਟਰ ਖੇਤਰ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਆ ਗਿਆ ਹੈ। ਜੋ ਕਿ ਅੱਧਾ ਪੰਜਾਬ ਹੈ। ਹਾਲਾਂਕਿ, ਬੀਐਸਐਫ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਪੁਲਿਸ ਨਾਲ ਹੀ ਸਹਿਯੋਗ ਕਰੇਗੀ। ਕੇਸ ਦਰਜ ਕਰਨ ਤੋਂ ਲੈ ਕੇ ਜਾਂਚ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਤੱਕ ਦਾ ਕੰਮ ਪੰਜਾਬ ਪੁਲੀਸ ਕਰੇਗੀ।

ਇਸ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਸੀ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਸੱਦੀ ਸੀ। ਜਿਸ ਤੋਂ ਬਾਅਦ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ, ਬੀਐਸਐਫ ਨੇ ਆਪਣੇ ਵਧੇ ਹੋਏ ਅਧਿਕਾਰ ਖੇਤਰ ਦੇ ਮੱਦੇਨਜ਼ਰ ਕੰਮ ਸ਼ੁਰੂ ਕਰ ਦਿੱਤਾ ਸੀ।

ਮਾਮਲਾ: ਕਾਂਸਟੇਬਲ ਭਰਤੀ ਪ੍ਰਕਿਰਿਆ 'ਚ ਧੱਕੇਸ਼ਾਹੀ ਦਾ~ ਚੰਨੀ ਦੀ ਬੇਰੁਖੀ ਖਿਲਾਫ਼ ਮੋਰਿੰਡੇ ਧਰਨਾ ਦੂਜੇ ਦਿਨ ਵੀ ਜਾਰੀ

 ~ਮਾਮਲਾ: ਕਾਂਸਟੇਬਲ ਭਰਤੀ ਪ੍ਰਕਿਰਿਆ 'ਚ ਧੱਕੇਸ਼ਾਹੀ ਦਾ~


ਚੰਨੀ ਦੀ ਬੇਰੁਖੀ ਖਿਲਾਫ਼ ਮੋਰਿੰਡੇ ਧਰਨਾ ਦੂਜੇ ਦਿਨ ਵੀ ਜਾਰੀ 


ਦਲਜੀਤ ਕੌਰ ਭਵਾਨੀਗੜ੍ਹ


ਐੱਸ.ਏ.ਐੱਸ. ਨਗਰ/ਮੁਹਾਲੀ, 11 ਦਸੰਬਰ, 2021: ਅੱਜ ਸੰਯੁਕਤ ਪੀ ਪੀ ਬੇਰੁਜ਼ਗਾਰ ਸੰਘਰਸ਼ ਮੋਰਚੇ ਵੱਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੁਰਿੰਡਾ ਦਾਣਾ ਮੰਡੀ ਵਿੱਚ ਪੰਜਾਬ ਪੁਲਿਸ ਭਰਤੀ ਘਪਲੇ ਖਿਲਾਫ ਅਤੇ ਬੰਦ ਪਈਆਂ ਭਰਤੀਆਂ ਖਲਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦੂਸਰੇ ਦਿਨ ਵੀ ਜਾਰੀ ਹੈ। ਅੱਜ ਦਿੱਲੀ ਬਾਰਡਰਾਂ ਤੋਂ ਚੱਲੇ ਪੰਜਾਬ ਫਤਹਿ ਮਾਰਚ ਦੇ ਸਵਾਗਤ ਵਿੱਚ ਨੌਜਵਾਨਾਂ ਨੇ ਭੰਗੜੇ ਪਾ ਕੇ ਦਿੱਲੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਵੀ ਮਨਾਈ। 


ਇਸ ਮੌਕੇ ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚਾ ਦੇ ਕਨਵੀਨਰ ਕਰਪਾਲ ਸਿੰਘ, ਕੋ-ਕਨਵੀਨਰ ਗੁਰਸੇਵਕ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਚੰਨੀ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਸਾਰੀ ਰਾਤ ਨੌਜਵਾਨ ਲੜਕੇ, ਲੜਕੀਆਂ ਅਨਾਜ ਮੰਡੀ ਵਿੱਚ ਖੁੱਲੇ ਆਸਮਾਨ ਹੇਠ ਠੰਢ ਵਿੱਚ ਠਰਦੇ ਰਹੇ। ਪ੍ਰਸਾਸ਼ਨ ਨੇ ਕੋਈ ਪਾਣੀ, ਬਾਥਰੂਮ ਦਾ ਪ੍ਰੰਬਧ ਨਹੀਂ ਕੀਤਾ। ਰਾਤ ਸਮਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। 


ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚਾ ਦੇ ਆਗੂ ਕੁਲਵਿੰਦਰ ਸਿੰਘ, ਅਮਨ ਕੌਰ, ਬਲਜਿੰਦਰ ਸਿੰਘ, ਪ੍ਰਭ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਆਪਣੇ ਚੋਣ ਪ੍ਰਚਾਰ ਵਿੱਚ ਥਾਂ-ਥਾਂ ਜਾ ਕੇ ਵਾਅਦੇ ਕਰਦੀ ਹੈ ਪਰ ਬਹੁਤ ਸਾਰੇ ਲੋਕ ਆਪਣੀਆ ਮੰਗਾਂ ਨੂੰ ਲੈਕੇ ਚੰਨੀ ਦੇ ਸ਼ਹਿਰ ਉਸਦੇ ਦਰ ਤੇ ਆਵਦੀ ਫਰਿਆਦ ਲੈਕੇ ਬੈਠੇ ਸਨ, ਪਰ ਕੈਪਟਨ ਵਾਂਗ ਚੰਨੀ ਦੇ ਸਿਰ ਕੋਈ ਜੂੰ ਨਹੀਂ ਸਰਕ ਰਹੀ। 


ਉਹਨਾਂ ਕਿਹਾ ਕਾਂਗਰਸ ਸਰਕਾਰ ਨੇ ਜਿਵੇ ਪਹਿਲਾਂ ਲੋਕਾਂ ਨੂੰ ਲਾਰੇ ਲਾਕੇ ਧਾਰਮਿਕ ਭਾਵਨਾਵਾਂ ਨਾਲ ਬੇਵਕੂਫ ਬਣਾਇਆ ਸੀ ਹੁਣ ਵੀ ਉਸੇ ਤਰਾਂ ਬੇਅਦਬੀ ਦੇ ਨਾਮ 'ਤੇ ਫ਼ਿਰਕਾਪਰਸਤੀ ਰਾਹੀਂ ਘੱਟ ਗਿਣਤੀਆਂ ਨੂੰ ਗੁਮਰਾਹ ਤੇ ਬੇਵਕੂਫ ਬਣਾਉਣ ਵਿੱਚ ਲੱਗੀ ਹੋਈ ਹੈ। ਉਹਨਾ ਕਿਹਾ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਸਨ ਹੋਰ ਬੇਵਕੂਫ ਨਹੀਂ ਬਣਨਗੇ ਦਿੱਲੀ ਦੇ ਸੰਘਰਸ਼ ਤੋ ਪੰਜਾਬ ਦੀ ਜਵਾਨੀ ਲੜਨਾ ਸਿੱਖ ਚੁੱਕੀ ਹੈ ਇਸ ਲਈ ਹੁਣ ਹਾਕਮ ਨੌਜਵਾਨਾਂ ਦਾ ਸਹਾਮਣਾ ਕਰਨ ਲਈ ਤਿਆਰ ਰਹਿਣ। 


ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੁਜਗਾਰ ਪੰਜਾਬ ਦਾ ਬੇਹੱਦ ਗੰਭੀਰ ਮਸਲਾ ਹੈ। ਜਿਸ ਦੇ ਕਰਕੇ ਵਿਦੇਸ਼ਾਂ ਨੂੰ ਪ੍ਰਵਾਸ, ਨਸ਼ਾ, ਗੈਂਗਵਾਰ ਵਧ ਰਿਹਾ ਹੈ। ਚੰਨੀ ਕੋਈ ਆਮ ਨਹੀਂ ਬੇਹੱਦ ਖਾਸ ਹੈ, ਜਿਸ ਨੂੰ ਕੱਲ ਰਾਤ ਦੇ ਚੰਨੀ ਦੇ ਦਰ 'ਤੇ ਬੈਠੇ ਨੌਜਵਾਨ ਲੜਕੇ, ਲੜਕੀਆਂ ਨਹੀਂ ਦਿਖ ਰਹੇ। 


ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਬ-ਇੰਸਪੈਕਟਰ ਦਾ ਪੇਪਰ ਦੁਬਾਰਾ ਲਿਆ ਜਾਵੇ, ਹੈੱਡ ਕਾਂਸਟੇਬਲ, ਇੰਟੈਲੀਜੈਂਸ ਅਤੇ ਪਟਵਾਰੀ ਦੀ ਭਰਤੀ ਦਾ ਰਿਜਲਟ ਜਲਦ ਤੋ ਜਲਦ ਕੱਢਿਆ ਜਾਵੇ, ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਵਿੱਚ 10,000 ਤੱਕ ਵਾਧਾ ਕੀਤਾ ਜਾਵੇ, ਇਹਨਾ 10,000 ਕਾਂਸਟੇਬਲ ਦੀਆਂ ਭਰਤੀਆਂ ਲਈ 10 ਗੁਣਾ ਕੈਡੀਡੇਟ ਫਿਜ਼ੀਕਲ ਟਰਾਇਲ ਲਈ ਬਲਾਏ ਜਾਣ, ਚੌਣ ਜਾਬਤਾ ਲੱਗਣ ਦੌਰਾਨ ਇਹਨਾਂ ਭਰਤੀਆਂ ਨੂੰ ਰੋਕਿਆ ਨਾ ਜਾਵੇ ਹਰ ਹਾਲਤ ਸਿਰੇ ਚੜਾਇਆ ਜਾਵੇ।

ਬੇਰੁਜ਼ਗਾਰਾਂ ਨੇ ਸੁਵਖਤੇ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ

 ਬੇਰੁਜ਼ਗਾਰਾਂ ਨੇ ਸੁਵਖਤੇ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ


ਜਾਬਰ ਡੀਐੱਸਪੀ ਦੀ ਮੁਅੱਤਲੀ ਲਈ ਅਰਥੀ ਫੂਕੀ; ਦਿੱਤਾ ਮੰਗ ਪੱਤਰ


ਦਲਜੀਤ ਕੌਰ ਭਵਾਨੀਗੜ੍ਹਜਲੰਧਰ, 11 ਦਸੰਬਰ, 2021: ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਘਰ ਘਰ ਰੁਜ਼ਗਾਰ ਵਾਲੇ ਚੋਣ ਵਾਅਦੇ ਨੂੰ ਲੈਕੇ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਦਿਨ-ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਬੀਤੇ 10 ਦਿਸੰਬਰ ਨੂੰ ਮਾਨਸਾ ਵਿਖੇ ਬੇਰੁਜ਼ਗਾਰ ਬੀ ਐੱਡ ਅਤੇ ਈਟੀਟੀ ਟੈੱਟ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਕੀਤੇ ਰੋਸ ਪ੍ਰਦਰਸ਼ਨ ਤੋਂ ਖਫ਼਼ਾ ਇੱਕ ਉੱਚ ਪੁਲਿਸ ਅਧਿਕਾਰੀ ਵੱਲੋ ਗੈਰ ਮਨੁੱਖੀ ਜ਼ਬਰ ਕੀਤਾ ਗਿਆ ਸੀ। ਇਸਦੇ ਰੋਸ ਵਿੱਚ ਅਤੇ ਸਿੱਖਿਆ ਮੰਤਰੀ ਸ੍ਰ. ਪ੍ਰਗਟ ਸਿੰਘ ਵੱਲੋ 4 ਦਿਸੰਬਰ ਨੂੰ ਬੇਰੁਜ਼ਗਾਰਾਂ ਨੂੰ 10 ਦਿਸੰਬਰ ਤੱਕ ਇਸ਼ਤਿਹਾਰ ਜਾਰੀ ਕਰਨ ਦੇ ਦਿੱਤੇ ਭਰੋਸੇ ਦੇ ਲਾਰਾ ਬਣਨ ਤੋਂ ਅੱਕੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਅੱਜ ਸੁਵਖਤੇ ਹੀ ਮੁੜ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ 4 ਦਿਸੰਬਰ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 10 ਦਿਸੰਬਰ ਤੱਕ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਜਿਸ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਵੱਡੀ ਗਿਣਤੀ ਦਿੱਤੀ ਜਾਵੇਗੀ, ਪ੍ਰੰਤੂ ਸਮਾ ਬੀਤਣ ਤੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਡੇਢ ਮਹੀਨੇ ਤੋਂ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਦੀ ਸਾਰ ਲਈ ਗਈ ਹੈ।ਸ਼੍ਰੀ ਢਿੱਲਵਾਂ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਅਚਾਨਕ ਸਵੇਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਸੁਸਤ ਬੈਠੇ ਪੁਲਿਸ ਪ੍ਰਸ਼ਾਸ਼ਨ ਨੂੰ ਬੇਰੁਜ਼ਗਾਰਾਂ ਦੇ ਅਚਾਨਕ ਹਮਲੇ ਨਾਲ ਭਾਜੜਾਂ ਪੈ ਗਈਆਂ। ਜਿੱਥੇ ਬਿਲਕੁਲ ਗੇਟ ਉੱਤੇ ਬੈਠ ਕੇ ਬੇਰੁਜ਼ਗਾਰਾਂ ਨੇ ਆਵਾਜਾਈ ਬੰਦ ਕਰ ਦਿੱਤੀ। ਇਸਤੋਂ ਦੁਖੀ ਸਿੱਖਿਆ ਮੰਤਰੀ ਨੇ ਮੁੜ ਭਰੋਸਾ ਦਿੱਤਾ ਕਿ 14 ਦਿਸੰਬਰ ਤੱਕ ਅਸਾਮੀਆਂ ਦੀ ਗਿਣਤੀ ਅਤੇ ਵਿਸ਼ਾਵਾਰ ਵੇਰਵਾ ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।ਉਂਝ ਬੇਰੁਜ਼ਗਾਰਾਂ ਨੇ ਦਿਨ ਵੇਲੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਦਿਨ ਵੇਲੇ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਉੱਤੇ ਜ਼ਬਰ ਕਰਨ ਵਾਲੇ ਉੱਚ ਪੁਲਿਸ ਅਧਿਕਾਰੀ ਦੀ ਮੁਅੱਤਲੀ ਲਈ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਬੇਰੁਜ਼ਗਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਹੁੰਚ ਕੇ ਅਰਥੀ ਫੂਕੀ ਅਤੇ ਐੱਸਡੀਐੱਮ ਹਰਪ੍ਰੀਤ ਸਿੰਘ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ।ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਾਨਸਾ ਵਿਖੇ ਵਾਪਰੇ ਕਾਂਡ ਬਦਲੇ ਜਨਤਕ ਮੁਆਫ਼ੀ ਮੰਗ ਕੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਦਫਾ ਕਰੇ।
ਇਸ ਮੌਕੇ ਅਮਨ ਸੇਖਾ, ਗਗਨ ਦੀਪ ਕੌਰ, ਸੰਦੀਪ ਗਿੱਲ, ਰਸ਼ਪਾਲ ਸਿੰਘ ਜਲਾਲਾਬਾਦ, ਗੁਰਪਰੀਤ ਸਿੰਘ ਬਠਿੰਡਾ, ਕੁਲਵੰਤ ਲੋਂਗੋਵਾਲ, ਬਲਰਾਜ ਫਰੀਦਕੋਟ, ਕੁਲਵੰਤ ਜਟਾਨਾ, ਰਸਨ ਦੀਪ ਸਿੰਘ ਝਾੜੋਂ, ਮਨਦੀਪ ਸਿੰਘ ,ਅਵਤਾਰ ਸਿੰਘ ਭੁੱਲਰ ਹੇੜੀ, ਗੁਰਵੀਰ ਮੰਗਵਾਲ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਜਸਵੰਤ ਘੁਬਾਇਆ, ਦਵਿੰਦਰ ਖਮਾਣੋਂ, ਗੁਰਸ਼ਰਨ ਕੌਰ, ਕਿਰਨ ਈਸੜਾ, ਪ੍ਰਿਤਪਾਲ ਕੌਰ, ਮਨਪ੍ਰੀਤ ਕੌਰ ,ਅਮਨ, ਰਾਜਕਿਰਨ, ਨਰਪਿੰਦਰ ਅਤੇ ਬੱਬਲ ਜੀਤ ਸਾਰੇ ਬਠਿੰਡਾ, ਗੁਰਮੇਲ ਸਿੰਘ ਬਰਗਾੜੀ, ਹਰਜਿੰਦਰ ਕੌਰ ਗੋਲੀ, ਅਲਕਾ ਰਾਣੀ, ਰਾਜਵੀਰ ਕੌਰ ਅਤੇ ਸਤਪਾਲ ਕੌਰ ਬੱਲਰਾਂ, ਸੰਦੀਪ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਸਾਰੇ ਸ਼ੇਰਪੁਰ, ਰਣਜੀਤ ਕੌਰ, ਕੁਲਵਿੰਦਰ ਕੌਰ, ਨੀਸੂ, ਆਸਾ, ਅਨੀਤਾ, ਸਿਮਰਨ, ਰੇਖਾ ਆਦਿ ਸਾਰੇ ਫ਼ਾਜ਼ਿਲਕਾ ਹਾਜ਼ਰ ਸਨ।

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਬੋਰਡ ਪ੍ਰੀਖਿਆਵਾਂ ਦੇ ਸੰਚਾਲਣ ਸਬੰਧੀ ਹਦਾਇਤਾਂ

 

180 ਈਟੀਟੀ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ - ਹਿੰਮਤ ਸਿੰਘ, ਹਰਪ੍ਰੀਤ ਉੱਪਲ

 *180 ਈਟੀਟੀ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ - ਹਿੰਮਤ ਸਿੰਘ, ਹਰਪ੍ਰੀਤ ਉੱਪਲ* 


*ਪੰਜਾਬ ਸਰਕਾਰ ਗਿਆਰਾਂ ਦਿਨ ਤੋਂ ਟਾਵਰ ਤੇ ਬੈਠੇ ਈਟੀਟੀ ਅਧਿਆਪਕ ਦੀ ਸਾਰ ਨਹੀਂ ਲੈ ਰਹੀ* 

 

*ਜੇ ਇਨ੍ਹਾਂ ਅਧਿਆਪਕਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਆਉਂਦੀਆਂ ਚੋਣਾਂ ਵਿੱਚ ਨਤੀਜੇ ਭੁਗਤਣੇ ਪੈਣਗੇ*  


ਪਟਿਆਲਾ 11 ਦਸੰਬਰ ( ) ਪੰਜਾਬ ਸਰਕਾਰ ਵੱਲੋਂ 180 ਈ ਟੀ ਟੀ ਅਧਿਆਪਕਾਂ ਨਾਲ ਵੱਡੇ ਪੱਧਰ ਤੇ ਧੱਕਾ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਜਨਰਲ ਸਕੱਤਰ ਹਰਪ੍ਰੀਤ ਉੱਪਲ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਂਗਰਸ ਸਰਕਾਰ ਦੋ ਹਜਾਰ ਸਤਾਰਾਂ ਵਿੱਚ ਲੋਕਾਂ ਨਾਲ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਘਰ ਘਰ ਨੌਕਰੀ ਦੇਣੀ ਤਾਂ ਕਿ ਦਿੱਤੀ ਹੋਈ ਨੌਕਰੀ ਵੀ ਖੋਹ ਲਈ ਹੈ ਇਸੇ ਤਰ੍ਹਾਂ 180 ਈਟੀਟੀ ਅਧਿਆਪਕ ਪੰਜ ਸਾਲ ਪਹਿਲਾਂ ਬਾਦਲ ਸਰਕਾਰ ਸਮੇਂ 4500 /2005 ਪੋਸਟਾਂ ਤੇ ਭਰਤੀ ਹੋਏ ਸਨ ਪਰ ਹੁਣ ਸਰਕਾਰ ਆਨੇ ਬਹਾਨੇ ਇਨ੍ਹਾਂ ਨੂੰ ਕਦੇ ਹਟਾਉਣ ਦਾ ਕਦੇ ਘੱਟ ਤਨਖ਼ਾਹਾਂ ਦਾ ਦੌਰ ਚਲਾ ਰਹੀ ਹੈ ਇਹ ਇੱਕ ਸੌ ਅੱਸੀ ਅਧਿਆਪਕ ਬਹੁਤ ਹੀ ਨਿਰਾਸ਼ਾਜਨਕ ਸਮੇਂ ਵਿਚੋਂ ਲੰਘ ਰਹੇ ਹਨ ਇਨ੍ਹਾਂ ਅਧਿਆਪਕਾਂ ਕਾਨੂੰਨ ਮੁਤਾਬਕ ਦੋ ਸਾਲ ਦਾ ਪਰਖਕਾਲ ਬਣਦਾ ਹੈ ਪਰ ਸਰਕਾਰ ਇਨ੍ਹਾਂ ਦਾ ਪਰਖ ਕਾਲ ਸਮਾਂਪੰਜ ਸਾਲ ਦਾ ਧੱਕੇ ਨਾਲ ਲਾਗੂ ਕਰ ਰਹੀ ਹੈ ਕੈਪਟਨ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੀ ਇਸ ਰਸਤੇ ਤੇ ਚੱਲ ਰਹੇ ਹਨ ਲਗਾਤਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੋਂ ਮੁਕਰਦੇ ਹੋਏ ਬਾਰੁਜ਼ਗਾਰ ਨੂੰ ਬੇਰੁਜ਼ਗਾਰ ਕਰਨ ਤੇ ਕਾਂਗਰਸ ਸਰਕਾਰ ਤੁਲੀ ਹੋਈ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪਿਛਲੇ ਗਿਆਰਾਂ ਦਿਨਾਂ ਤੋਂ ਸਾਥੀ ਸੋਹਣ ਸਿੰਘ ਬਰਨਾਲਾ ਲਗਾਤਾਰ ਐਮਐਲਏ ਹੋਸਟਲ ਦੇ ਟਾਵਰ ਤੇ ਚੜ੍ਹਿਆ ਹੋਇਆ ਹੈ ਪਰ ਸਰਕਾਰ ਉਨ੍ਹਾਂ ਦੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੋ ਰਹੀ । 

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪਟਿਆਲਾ ਦੇ ਸਰਪ੍ਰਸਤ ਪਰਮਜੀਤ ਪਟਿਆਲਾ,ਜਸਵਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਜੇ ਸਰਕਾਰ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਸਰਕਾਰ ਸਿੱਟੇ ਭੁਗਤਣ ਲਈ ਤਿਆਰ ਰਹੇ। ਇਸ ਸਮੇਂ ਸ਼ਿਵਪ੍ਰੀਤ ਪਟਿਆਲਾ ਗੁਰਪ੍ਰੀਤ ਵਜੀਦਪੁਰ, ਗੁਰਪ੍ਰੀਤ ਮਿਰਜਾਪੁਰ, ਅਨਿਲ ਕੁਮਾਰ ਸੁਖਜਿੰਦਰ ਸਿੰਘ ,ਅਮਰੀਕ ਸਿੰਘ ਵਿਸ਼ਾਲ ਕੁਮਾਰ, ਹਰਜੀਤ ਭੁੱਲਰ ਬਲਜਿੰਦਰ ਸਿੰਘ ਬਹਾਦਰਪੁਰ ਝੁੰਗੀਆਂ, ਪਲਵਿੰਦਰ ਸਿੰਘ ਬਹਾਦਰਪੁਰ ਝੁੰਗੀਆਂ ,ਪ੍ਰਮੋਦ ਕੁਮਾਰ ਰਿਸ਼ੀਪਾਲ ,ਗੁਰਪ੍ਰੀਤ ਬੀਬੀਪੁਰ ਸਾਥੀ ਮੌਜੂਦ ਸਨ

ਡੀਟੀਐਫ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ

 *ਡੀਟੀਐਫ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ*  


ਕੰਪਿਊਟਰ ਅਧਿਆਪਕਾਂ ਨੂੰ ਵਿਭਾਗ 'ਚ ਮਰਜ਼ ਕਰਨ ਦੀ ਮੰਗ: ਡੀਟੀਐੱਫ


ਡੀ.ਟੀ.ਐਫ. ਨੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨਾਲ ਪ੍ਰਗਟਾਈ ਇਕਜੁੱਟਤਾ  


 11 ਦਸੰਬਰ, ਖਰੜ ( ): ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਮਰਜਿੰਗ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਅੱਗੇ ਲੱਗੇ ਧਰਨੇ ਵਿੱਚ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਕਮੇਟੀ ਮੈਂਬਰ ਹਰਿੰਦਰਜੀਤ ਸਿੰਘ ਅਤੇ ਡੀ ਟੀ ਐੱਫ ਮੋਹਾਲੀ ਦੇ ਆਗੂ ਰਮੇਸ਼ ਕੁਮਾਰ ਖਰੜ ਵਲੋਂ ਸ਼ਮੂਲੀਅਤ ਕਰਦਿਆਂ, ਕੰਪਿਊਟਰ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਦਿਨ ਰਾਤ ਸੰਘਰਸ਼ ਦੇ ਮੈਦਾਨ ਵਿਚ ਡਟੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਅਤੇ ਮੰਗਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ, ਸਰਕਾਰੀ ਸਕੂਲਾਂ ਵਿੱਚ ਪੰਦਰਾਂ-ਪੰਦਰਾਂ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, (ਸਿੱਖਿਆ ਸ਼ਾਖਾ-7) ਵੱਲੋਂ ਸਾਲ 2011 ਵਿੱਚ ਜਾਰੀ ਨੋਟੀਫਿਕੇਸ਼ਨ ਰਾਹੀਂ ਇੰਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਸਨ ਅਤੇ ਸਿਵਲ ਸੇਵਾਵਾਂ ਨਿਯਮਾਵਲੀ ਲਾਗੂ ਕੀਤੀ ਗਈ। ਇਸੇ ਪੱਤਰ ਤਹਿਤ ਪੰਜਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦੇਣ ਦੇ ਹੁਕਮ ਵੀ ਕੀਤੇ ਗਏ ਸਨ, ਪਰ ਬਾਅਦ ਵਿੱਚ ਇੰਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਤਹਿਤ ਸਾਲਾਨਾ ਪ੍ਰਵੀਨਤਾ ਸਕੀਮ (ਏ.ਸੀ.ਪੀ.) ਨਹੀਂ ਦਿੱਤਾ ਗਿਆ। ਹੁਣ ਜਦੋਂ ਪੰਜਾਬ ਸਰਕਾਰ ਨੇ ਵਿਭਾਗੀ ਕਰਮਚਾਰੀਆਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਲੰਗੜੇ ਲਾਭ ਦੇ ਦਿੱਤੇ ਹਨ, ਪਰ ਕੰਪਿਊਟਰ ਅਧਿਆਪਕਾਂ ਨੂੰ ਇਹ ਲਾਭ ਦੇਣ ਸਬੰਧੀ ਵੀ ਸਪਸ਼ਟ ਨਹੀਂ ਕੀਤਾ ਗਿਆ ਹੈ। ਡੀਟੀਐਫ ਆਗੂਆਂ ਨੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹੋਏ, ਪੰਜਾਬ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਨੂੰ ਜਲਦ ਤੋਂ ਜਲਦ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਅਤੇ ਵਿਭਾਗੀ ਮੁਲਾਜ਼ਮਾਂ ਵਾਂਗ ਤਨਖਾਹ ਕਮਿਸ਼ਨ ਅਤੇ ਹੋਰ ਬਣਦੇ ਹੋਰ ਲਾਭ ਦੇਣ ਦੀ ਮੰਗ ਕੀਤੀ।


ਇਸ ਮੌਕੇ ਕੰਪਿਊਟਰ ਅਧਿਆਪਕਾਂ ਦੇ ਆਗੂ ਰਵਿੰਦਰ ਮੰਡੇਰ, ਨਰਿੰਦਰ ਨਿੰਦੀ ਅਤੇ ਜੋਨੀ ਸਿੰਗਲਾ ਵੀ ਮੌਜੂਦ ਰਹੇ।ਅਕਾਲੀ ਦਲ ਦੀ ਸਰਕਾਰ ਬਣਨ ਤੇ 2 ਮੁੱਖ ਮੰਤਰੀਆਂ 'ਚੋਂ ਇਕ ਮੁੱਖ ਮੰਤਰੀ ਬਸਪਾ ਦਾ ਹੋਵੇਗਾ- ਸੁਖਬੀਰ ਸਿੰਘ ਬਾਦਲ

 ਅਕਾਲੀ ਦਲ ਦੀ ਸਰਕਾਰ ਬਣਨ ਤੇ 2 ਮੁੱਖ ਮੰਤਰੀਆਂ 'ਚੋਂ ਇਕ ਮੁੱਖ ਮੰਤਰੀ ਬਸਪਾ ਦਾ ਹੋਵੇਗਾ- ਸੁਖਬੀਰ ਸਿੰਘ ਬਾਦਲ ।
ਸੁਖਬੀਰ ਸਿੰਘ ਬਾਦਲ ਨੇ ਕਿਹਾ"Shiromani Akali Dal had announced that 2 MLAs - 1 from Scheduled Caste & 1 from Hindu community - would be sworn in as Deputy CMs once it forms the govt in Punjab. Today it gives me great pleasure to announce on behalf of SAD-BSP alliance that now 1 out of 2 Deputy CMs in our govt will be from the BSP."


ਵੀਡੀਓ ਦੇਖਣ ਲਈ ਹੇਠਾਂ ਕਲਿੱਕ ਕਰੋ

https://fb.watch/9Q9eUk4AkS/

ਕਿਸਾਨਾਂ ਦਾ ਜਿੱਤ ਮਾਰਚ ਅੱਜ, 15 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ 'ਜਿੱਤ ਕੇ' ਘਰ ਪਰਤ ਰਹੇ ਹਨ

 ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ 15 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨ ਸ਼ਨੀਵਾਰ ਨੂੰ ਆਪਣਾ ਅੰਦੋਲਨ ਖਤਮ ਕਰਕੇ ਪੰਜਾਬ ਅਤੇ ਹਰਿਆਣਾ 'ਚ ਆਪਣੇ ਘਰਾਂ ਨੂੰ ਪਰਤਣਗੇ। ਇਸ ਦੌਰਾਨ ਉਹ ਜਿੱਤ ਮਾਰਚ ਕੱਢਣਗੇ। ਕਿਸਾਨਾਂ ਦੇ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਅੰਦੋਲਨ ਖਤਮ ਹੋਣ ਤੋਂ ਬਾਅਦ ਹੁਣ ਕਿਸਾਨ ਧਰਨੇ ਵਾਲੀ ਥਾਂ ਤੋਂ ਆਪਣੀਆਂ ਅਸਥਾਈ ਰਿਹਾਇਸ਼ਾਂ ਨੂੰ ਹਟਾ ਰਹੇ ਹਨ। ਅੰਦੋਲਨ ਦੌਰਾਨ ਕਿਸਾਨਾਂ ਨੂੰ ਕਦੇ 'ਅੱਤਵਾਦੀ' ਅਤੇ ਕਦੇ 'ਖਾਲਿਸਤਾਨੀ' ਵੀ ਕਿਹਾ ਗਿਆ, ਪਰ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਰਕਾਰ ਨੂੰ ਉਨ੍ਹਾਂ ਦੇ ਸਾਹਮਣੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।ਦੱਸਿਆ ਜਾ ਰਿਹਾ ਹੈ ਕਿ ਟਰੈਕਟਰਾਂ 'ਤੇ ਘਰ-ਘਰ ਜਾ ਰਹੇ ਕਿਸਾਨਾਂ ਨੂੰ ਵਧਾਈ ਦੇਣ ਲਈ ਹਾਈਵੇਅ ਦੇ ਸਾਈਡਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

15 ਦਸੰਬਰ ਤੋਂ ਖੁੱਲ੍ਹ ਜਾਣਗੇ ਟੋਲ ਪਲਾਜ਼ੇ

 

ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕੁੰਡਲੀ ਤੇ ਸਿੰਘੂ ਬੈਰੀਅਰ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਦੇ ਜੱਥੇ ਪੰਜਾਬ ਪਰਤਣ ਲੱਗੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਾਰੇ ਟੋਲ ਪਲਾਜ਼ੇ 15 ਦਸੰਬਰ ਤੋਂ ਖੁੱਲ੍ਹ ਜਾਣਗੇ, ਜਿਨ੍ਹਾਂ 'ਚ ਵਧੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ। ਕਿਸਾਨ ਅੰਦੋਲਨ ਕਾਰਨ ਪੰਜਾਬ 'ਚ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ 23 ਟੋਲ ਪਲਾਜ਼ੇ ਬੰਦ ਹਨ। ਇੱਥੇ ਦਿਨ ਰਾਤ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਦਿੱਲੀ-ਜਲੰਧਰ ਨੈਸ਼ਨਲ ਹਾਈਵੇ ਤੇ ਲੁਧਿਆਣਾ ਦੇ ਲਾਡੋਵਾਲ 'ਚ ਸਥਿਤ ਟੋਲ ਪਲਾਜ਼ਾ ਦੇ ਸੁਪਰਵਾਈਜ਼ਰ ਮਲਖਾਨ ਸਿੰਘ ਨੇ ਦੱਸਿਆ ਕਿ ਅਸੀਂ ਪੂਰੀ ਤਿਆਰੀ ਕਰ ਲਈ ਹੈ। ਪੁਰਾਣੀ ਸੜਕ ਨੂੰ ਉਖਾੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ। ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਹੱਦਵੰਦੀ ਤੋਂ ਵੱਧ ਜ਼ਮੀਨ ਰੱਖਣ ਵਾਲੇ ਮਾਲਕਾਂ ਦੀ ਸੂਚਨਾ ਮੰਗੀ 

ਪੰਜਾਬ ਸਰਕਾਰ ਵਲੋਂ ‘ਦਿ ਪੰਜਾਬ ਲੈਂਡ ਰਿਫਾਰਮਜ਼ ਐਕਟ 1972 ਦੇ ਤਹਿਤ ਸੀਲਿੰਗ ਦੀ ਹੱਦਬੰਦੀ ਤੋਂ ਵੱਧ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕਾਂ ਦਾ ਰਿਕਾਰਡ ਖੰਗਾਲਿਆ ਜਾਵੇਗਾ ।


ਮਾਲੀਆ ਵਿਭਾਗ ਨੇ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਹੈ, ਤਾਂ ਕਿ ਇਸਨੂੰ ਕੰਪਾਈਲ ਕਰਕੇ ਮੁੱਖ ਮੰਤਰੀ ਦੇ ਕੋਲ ਪੇਸ਼ ਕੀਤਾ ਜਾ ਸਕੇ।

 ਮਾਲੀਆ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ 23 ਨਵੰਬਰ 2021 ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਇਕ ਸਾਂਝਾ ਮੋਰਚਾ ਦੇ ਪ੍ਰਤੀਨਿਧੀਆਂ ਦੇ ਨਾਲ ਇਕ ਮੀਟਿੰਗ ਹੋਈ ਸੀ।  ਇਸ ਮੀਟਿੰਗ ਵਿੱਚ ਸੀਲਿੰਗ ਦੀ ਹੱਦਬੰਦੀ ਤੋਂ ਵੱਧ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕਾਂ ਦੀ ਰੀਤ ਤਿਆਰ ਕਰਨ ਦੇ ਹੁਕਮ ਦਿੱਤੇ ਸਨ।
 ਮੁੱਖ ਮੰਤਰੀ ਵੱਲੋਂ 2 ਦਿਨ ਸਪੈਸ਼ਲ ਸੁਵਿਧਾ ਕੈਂਪ ਲਗਾਉਣ ਦੇ ਹੁਕਮ,

 JOIN TELEGRAM FOR LATEST UPDATES

https://t.me/+Z0fDBg5zf6ZjYzk1 

👆👆👆👆👆👆👆👆👆👆👆ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਨਿਆ ਕਿ ਮੁਲਾਜ਼ਮਾਂ ਦੀ ਪੈਨਸ਼ਨ ਜ਼ਰੂਰੀ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਨਿਆ ਕਿ ਮੁਲਾਜ਼ਮਾਂ ਦੀ ਪੈਨਸ਼ਨ ਜ਼ਰੂਰੀ


 ਟੈਂਕੀ 'ਤੇ ਚੜ੍ਹਨ ਵਾਲਿਆਂ ਨਾਲ ਪ੍ਰਗਟਾਈ ਨਰਾਜ਼ਗੀਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮਾਨਸਾ ਵਿਖੇ ਵਫਦ ਚੰਨੀ ਨੂੰ ਮਿਲਿਆ
ਮਾਨਸਾ,10 ਦਸੰਬਰ (ਹਰਦੀਪ ਸਿੰਘ ਸਿੱਧੂ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਮੰਨਿਆ ਕਿ ਹਰ ਮੁਲਾਜ਼ਮ ਦੀ ਪੈਨਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਇਸ ਮੁੱਦੇ ਨੂੰ ਉਹ ਜਲਦੀ ਵਿਚਾਰਨਗੇ। ਮਾਨਸਾ ਦੌਰੇ ਦੌਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਮਸਲੇ ਨੂੰ ਲੈ ਕੇ ਵੱਖ ਵੱਖ ਪੁਰਾਣੀ ਪੈਨਸ਼ਨ ਕਮੇਟੀ ਦੇ ਆਗੂਆ ਰਾਜੇਸ਼ ਕੁਮਾਰ ਬੁਢਲਾਡਾ, ਦਰਸ਼ਨ ਸਿੰਘ ਅਲੀਸ਼ੇਰ, ਕਰਮਜੀਤ ਸਿੰਘ ਤਾਮਕੋਟ,ਦਰਸ਼ਨ ਸਿੰਘ ਅਲੀਸ਼ੇਰ, ਪਰਮਿੰਦਰ ਸਿੰਘ, ਸਤੀਸ਼ ਕੁਮਾਰ,ਹਰਦੀਪ ਸਿੰਘ ਸਿੱਧੂ ਦੀ ਅਗਵਾਈ 'ਚ ਵਫਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਜਿਸ ਦੌਰਾਨ ਆਗੂਆਂ ਨੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ 2004 ਤੋਂ ਬਾਅਦ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਵੱਖ ਵੱਖ ਵਿਭਾਗਾਂ ਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਦਾ ਭਵਿੱਖ ਤਬਾਹ ਹੋ ਗਿਆ ਹੈ।


JOIN TELEGRAM FOR LATEST UPDATES

https://t.me/+Z0fDBg5zf6ZjYzk1 

👆👆👆👆👆👆👆👆👆👆👆


 ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਬਹੁਤ ਸਾਰੇ ਵਿਧਾਇਕ, ਇੱਥੋਂ ਤੱਕ ਕਿ ਕਾਂਗਰਸ ਦੇ ਕਈ ਕੋਮੀ ਨੇਤਾ ਵੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਆਪਣੀ ਸਟੇਟਮੈਂਟ ਦੇ ਚੁੱਕੇ ਹਨ, ਪਰ ਪੰਜਾਬ ਵਿੱਚ ਤਾਂ ਕਾਂਗਰਸ ਸਰਕਾਰ ਹੈ, ਸੋ ਪੰਜਾਬ ਵਿੱਚ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਜਿਸ ਤੇ ਮੁੱਖ ਮੰਤਰੀ ਨੇ ਆਗੂਆਂ ਨੂੰ ਕਿਹਾ ਉਹ ਵੀ ਇਸ ਸਬੰਧੀ ਜਲਦੀ ਕੋਈ ਫੈਸਲਾ ਲੈਣਗੇ। ਇੱਥੇ ਇਹ ਜ਼ਿਕਰਯੋਗ ਹੈ ਪਿਛਲੇ ਦਿਨੀਂ ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੁਰਾਣੀ ਪੈਨਸ਼ਨ ਕਮੇਟੀ ਦੇ ਸੂਬਾ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਵੱਖ ਵੱਖ ਜੰਥੇਬੰਦੀਆਂ ਨੇ ਮਾਨਸਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਸੀ, ਜਿਸ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਮਾਨਸਾ ਦੇ ਪ੍ਰਸ਼ਾਸਨ ਨੇ ਵਿਸ਼ੇਸ਼ ਤੌਰ ਤੇ ਜੰਥੇਬੰਦੀ ਦੇ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ।

.

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵੱਖ ਵੱਖ ਬੇਰਜ਼ਗਾਰ,ਸਿਹਤ ਕਾਮਿਆਂ, ਆਂਗਣਵਾੜੀ, ਕੱਚੇ ਮੁਲਾਜ਼ਮਾਂ ਦੇ ਵਫਦ ਨੂੰ ਰੈਲੀ ਚ ਜਾਣ ਤੋ ਪਹਿਲਾ ਹੈਲੀਪੈਡ 'ਤੇ ਸੁਣਿਆ, ਪਰ ਟੈਂਕੀ 'ਤੇ ਚੜ੍ਹੇ ਵਰਗਾਂ ਨਾਲ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀ ਹੀ ਸੰਭਵ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 29 ਕਿਸਾਨ ਜਥੇਬੰਦੀਆਂ ਨਾਲ ਕਰਨਗੇ ਮੀਟਿੰਗ

 

ਪੰਜਾਬ ਸਰਕਾਰ ਵੱਲੋਂ ਐਮ ਐਲ ਏ ਬਰਿੰਦਰ ਸਿੰਘ ਪਾਹੜਾ ਨੂੰ ਮਿਲਕਫ਼ੈਡ ਦਾ ਚੇਅਰਮੈਨ ਬਣਾਇਆ

 

JOIN TELEGRAM FOR LATEST UPDATES https://t.me/+Z0fDBg5zf6ZjYzk1 
 👆👆👆👆👆👆👆👆👆👆👆

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ
The Punjab Public Service Commission invites Online Application Forms from eligible candidates for recruitment to 12 posts of Principal (Group-A) in the Department of Higher Education , Government of Punjab.


PAY SCALE: Rs. 1,18,500/- (Minimum of Pay Band) 

ESSENTIAL QUALIFICATIONS:-
A Master's Degree with at least 55% marks (or an equivalent grade in a
point scale wherever grading system is followed) by a recognized
University.
A Ph.D. Degree in concerned / allied / relevant discipline(s) in the
institution concerned with evidence of published work and research
guidance
Associate Professor / Professor with a total experience of fifteen years
of Teaching / Research / Administration in Universities, Colleges and
other institutions of higher education
 A minimum score as stipulated in the Academic Performance
Indicator (API) based Performance Based Appraisal System
(PBAS), as set out in this Regulation in Appendix – III of UGC
Gazette Notification – 2010 for direct recruitment of Professors in
Colleges.
Punjabi of Matric or its equivalent Standard.AGE
5.1 Candidates should not be below 21 years and above 45 years of age as on
01-01-2021. 
Important dates: 

Last date for filling Application Form
03/01/2022 by 23.59hrs

Last date for depositing the Application Fee by using the print out of system generated Fee Challan Form
11/01/2022 during Bank hours


Last Date for Submitting the Hard Copy of the Application Form along with self attested copies of the certificates and Challan Form 31/01/2022 by 17.00hrs

JOIN TELEGRAM FOR LATEST UPDATES 
👆👆👆👆👆👆👆👆👆👆👆👆

IMPORTANT links ; 

RECENT UPDATES

Today's Highlight