Friday, 10 December 2021

BLO DUTY: ਬੀ ਐਲ ਓ ਨੂੰ ਪੂਰੇ ਸਮੇਂ ਲਈ ਫਾਰਗ ਕਰਨ ਦੇ ਹੁਕਮ

JOIN TELEGRAM FOR LATEST UPDATES https://t.me/+Z0fDBg5zf6ZjYzk1 
 👆👆👆👆👆👆👆👆👆👆👆

ਸਿਆਸਤ: ਕੇਜਰੀਵਾਲ ਮੇਰੀ ਘਰਵਾਲੀ ਨੂੰ 1000 ਰੁਪਏ ਦੇਵੇ.. ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਘੇਰਿਆ

ਕੇਜਰੀਵਾਲ ਮੇਰੀ ਘਰਵਾਲੀ ਨੂੰ ਹਜ਼ਾਰ ਰੁਪਏ ਦੇਵੇ , ਮੈਂ ਵਗਾ ਕੇ ਮਾਰਾਂਗਾ, : ਨਵਜੋਤ ਸਿੰਘ ਸਿੱਧੂ, ਦੇਖੋ ਵੀਡਿਉ

 

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ

 ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ

ਨਵਾਂ ਸ਼ਹਿਰ, 10 ਦਸੰਬਰ( ਮਾਨ): ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈਕੇ 2004 ਤੋਂ ਬਾਅਦ ਭਰਤੀ ਮੁਲਾਜਮ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੇ 8-9 ਸਾਲਾਂ ਤੋਂ ਲਗਾਤਾਰ ਸ਼ੰਘਰਸ਼ ਕਰ ਰਹੀ ਹੈ। ਇਸ ਮੰਗ ਨੂੰ ਲੈਕੇ ਅੱਜ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਚਰਨਜੀਤ ਸਿੰਘ ਚੰਨੀ ਮੁੱਗ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਸੌਪਿਆਂ ਗਿਆ।ਉਨ੍ਹਾਂ ਮੰਗ ਪੱਤਰ ਪ੍ਰਾਪਤ ਕਰਨ ਉੱਪਰੰਤ ਕਿਹਾ ਕਿ ਪੈਨਸ਼ਨ ਹਰ ਮੁਲਾਜਮ ਲਈ ਜ਼ਰੂਰੀ ਹੈ,ਕਿਉਂਕਿ ਪੈਨਸ਼ਨ ਤੋਂ ਬਗੈਰ ਮੁਲਾਜਮ ਦਾ ਬੁਢਾਪਾ ਰੁਲ ਜਾਂਦਾ ਹੈ। ਇਸ ਲਈ ਉਹ ਮੁਲਾਜਮਾਂ ਦੀ ਇਸ ਮੰਗ ਨੂੰ ਹੱਲ ਕਰਨ ਲਈ ਤਵੱਜੋ ਦੇਣਗੇ। ਉਨ੍ਹਾਂ ਨੂੰ ਸ਼੍ਰੀ ਮਾਨ ਵਲੋਂ ਦੱਸਿਆਂ ਗਿਆ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਸਰਕਾਰਾਂ ਵਲੋਂ ਪੁਰਾਣੀ ਪੈਨਸ਼ਨ ਜੋ ਕਿ ਸਮਾਜਿਕ ਸੁਰੱਖਿਆ ਦੀ ਸਕਿਊਰਟੀ ਸੀ,ਸਟੇਟ ਸਰਕਾਰਾਂ ਵਲੋਂ ਬੰਦ ਕਰ ਦਿੱਤੀ ਗਈ ਹੈ।ਜਿਸ ਨਾਲ ਮੁਲਾਜਮ ਸੇਵਾ ਮੁਕਤੀ ਤੋਂ ਬਾਅਦ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਕਿ ਪੰਜਾਬ ਵਿੱਚ ਦੋ ਲੱਖ ਦੇ ਲੱਗਭੱਗ ਮੁਲਾਜਮ ਇਸ ਗੰਭੀਰ ਸਮੱਸਿਆਂ ਤੋਂ ਪੀੜਤ ਹਨ। ਇਸ ਕਰਕੇ ਨਿਊਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਜੁਝਾਰ ਸੰਹੂਗੜਾ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ, ਸੁਰਿੰਦਰ ਛੂਛੇਵਾਲ,ਸੁਰਿੰਦਰ ਪਾਲ ਸਿੰਘ ਵਿੱਕੀ ਅਤੇ ਸੁਖਜਿੰਦਰ ਸਿੰਬਲੀ ਵੀ ਹਾਜਰ ਸਨ।ਕੈਪਸ਼ਨ: ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਮੰਗ ਪੱਤਰ ਸੌਂਪਣ ਮੌਕੇ।

Pay commission: ਰੁਰਲ ਏਰੀਆ ਭੱਤੇ ਵਾਰੇ ਵਿੱਤ ਵਿਭਾਗ ਵਲੋਂ ਸਪਸ਼ਟੀਕਰਨ

ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਕਾਡਰ ਅਧਿਆਪਕਾਂ ਦੀ ਕੰਬਾਇਨਡ ਲਿਸਟ ਜਾਰੀਪ੍ਰਾਇਮਰੀ ਕਾਡਰ ਕੰਬਾਇਨਡ ਲਿਸਟ ਜਾਰੀ। ਸਿੱਖਿਆ ਵਿਭਾਗ ਵੱਲੋਂ  ਮਿਤੀ 17-11-2021 ਨੂੰ ਵੈਬਸਾਇਟ ਰਾਹੀਂ ਪ੍ਰਾਇਮਰੀ ਕਾਡਰ ਕੰਬਾਇਨਡ ਲਿਸਟ ਅਪਲੋਡ ਕਰਕੇ ਇਸ ਸਬੰਧੀ ਦਰੁਸਤ ਵੇਰਵੇ ਮੰਗੇ ਗਏ ਸਨ। ਸਬੰਧਤਾਂ ਤੋਂ ਪ੍ਰਾਪਤ ਸੋਧੇ ਵੇਰਵਿਆਂ ਸਬੰਧੀ ਲੋੜੀਂਦੀ ਕਾਰਵਾਈ ਕਰਨ ਉਪਰੰਤ ਪ੍ਰਾਇਮਰੀ ਕਾਡਰ ਕੰਬਾਇਨਡ ਲਿਸਟ ਅਪਡੇਟ ਕਰਕੇ ਅਪਲੋਡ  ਕਰ ਹੈ।

.
ਦਰੁਸਤ ਕੀਤੇ ਵੇਰਵਿਆਂ ਅਤੇ ਇਤਰਾਜਾਂ ਸਬੰਧੀ action taken status ਸਬੰਧਤਾਂ ਦੀ ਸਟਾਫ ਲਾਗ ਇੰਨ ਆਈ ਡੀ ਤੇ ਐਮ ਆਈ ਐਸ ਵਿੰਗ ਰਾਹੀਂ ਭੇਜ ਦਿੱਤੇ ਗਏ ਹਨ। 


PUNJAB ELECTION 2022: ਆਮ ਆਦਮੀ ਪਾਰਟੀ ਵੱਲੋਂ 30 ਉਮੀਦਵਾਰਾਂ ਦੀ ਸੂਚੀ ਜਾਰੀ

 

.

BUDGET 2022-23: ਵਿੱਤ ਵਿਭਾਗ ਵਲੋਂ ਸਾਲ 2022-23 ਲਈ ਬਜਟ ਅਨੁਮਾਨ ਤਿਆਰ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

 

Download complete instructions here"23 ਦਸੰਬਰ ਤੋਂ ਚੋਣ ਜਾਬਤਾ 4 ਫਰਵਰੀ ਨੂੰ ਚੋਣਾਂ" ਵਾਇਰਲ ਹੋ ਰਹੀ ਖ਼ਬਰ ਵਾਰੇ ਚੋਣ ਕਮਿਸ਼ਨ ਵੱਲੋਂ ਦੱਸੀ ਗਈ ਸੱਚਾਈ

 ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਬੇਨਾਮੀ ਪੰਜਾਬੀ ਅਖਬਾਰ ਦੀ ਖਬਰ "23 ਦਸੰਬਰ ਤੋਂ ਚੋਣ ਜਾਬਤਾ 4 ਫਰਵਰੀ ਨੂੰ ਚੋਣਾਂ" ਵਾਇਰਲ ਹੋ ਰਹੀ ਹੈ।


 ਪੰਜਾਬ ਚੋਣ ਕਮਿਸ਼ਨ ਵੱਲੋਂ ਇਸ ਖ਼ਬਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸ਼ੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਫੈਲਾਈ ਜਾ ਰਹੀ ਇਸ ਖਬਰ ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਪੂਰੀ ਤਰਾਂ ਮਨ-ਘੜੰਤ ਅਤੇ ਬੇਬੁਨਿਆਦ ਪਾਇਆ ਹੈ।ਪੰਜਾਬ ਚੋਣ ਕਮਿਸ਼ਨ ਦੇ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਆਉਣ ਵਾਲੇ ਸਮੇਂ ਵਿਚ ਸ਼ੋਸ਼ਲ ਮੀਡੀਆ ਤੇ ਅਜਿਹਾ ਕੋਈ ਗੁਮਰਾਹ ਕਰਨ ਵਾਲਾ ਦੱਸੀ ਜੋ ਖ਼ਬਰ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਉਹ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਨੂੰ ਸੂਚਿਤ ਕਰਨ। ਬੁਲਾਰੇ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਨਵੇਂ ਚੋਣ ਹੁਕਮਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਚੋਣ ਕਮਿਸ਼ਨ ਦੀ ਅਧਿਕਾਰਕ ਵੈੱਬਸਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ।

NHM PUNJAB RECRUITMENT : 190 MEDICAL OFFICER ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ

 

NATIONAL HEALTH MISSION HEALTH DEPARTMENT OF HEALTH & FAMILY WELFARE, PUNJAB

PUBLIC NOTICE INTERVIEW FOR THE POST OF MEDICAL OFFICER 

National health mission punjab announced schedule of  interview for the post of Medical Officer .interview will be held as per schedule mentioned below. Only shortlisted candidates after initial screening as per the information filled by the candidates in the online application form have been called for the Counseling and the list of shortlisted candidates can be seen on our website www.nhm.punjab.gov.in  

ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ

 

ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਸਫ਼ਾਈ ਸੇਵਕ ਦੀਆਂ (ਠੇਕਾ ਆਧਾਰ) ’ਤੇ ਅਸਾਮੀਆਂ ਦੀ ਭਰਤੀ ਲਈ ਅਸਲ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।

 ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਨਗਰ ਕੌਂਸਲ, ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ 34 ਸਫ਼ਾਈ ਸੇਵਕ ਅਤੇ 7 ਸੀਵਰ ਮੈਨਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਸਬੰਧੀ ਜਿਨ੍ਹਾਂ ਪ੍ਰਾਰਥੀਆਂ ਵੱਲੋਂ ਭਰਤੀ ਲਈ ਦਰਖ਼ਾਸਤਾਂ ਦਿੱਤੀਆਂ ਹੋਈਆਂ ਹਨ। 


ਉਸ ਸਬੰਧੀ ਮਿਤੀ 14.12 20121 ਨੂੰ ਸਵੇਰੇ 11.00 ਵਜੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਅਸਲ ਦਸਤਾਵੇਜ਼ ਦੀ ਚੈਕਿੰਗ ਕੀਤੀ ਜਾਵੇਗੀ। 


ਇਸ ਲਈ ਪ੍ਰਾਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਮਿਤੀ ਅਤੇ ਸਮੇਂ 'ਤੇ ਅਸਲ ਦਸਤਾਵੇਜ਼ ਲੈ ਕੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਹਾਜ਼ਰ ਹੋਵੇ। ਜੇ ਕੋਈ ਲਾਭਪਾਤਰੀ ਦਿੱਤੀ ਮਿਤੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਵੱਲੋਂ ਦਿੱਤੀ ਦਰਖ਼ਾਸਤ ਤੇ ਵਿਚਾਰ ਨਹੀਂ ਕੀਤਾ ਜਾਵੇਗਾ। 


PCS 2020 : ਪੰਜਾਬ ਸਿਵਲ ਸੇਵਾਵਾਂ ਸਾਂਝੇ ਮੁਕਾਬਲੇ ਪ੍ਰੀਖਿਆ-2020 ਵਿਚ ਸਫ਼ਲ ਹੋਏ ਉਮੀਦਵਾਰਾਂ ਦੀ ਕਾਊਂਸਲਿੰਗ ਸ਼ਡਿਊਲ ਜਾਰੀ

 


ਪੰਜਾਬ ਸਿਵਲ ਸੇਵਾਵਾਂ ਸਾਂਝੇ ਮੁਕਾਬਲੇ ਪ੍ਰੀਖਿਆ-2020 ਵਿਚ ਸਫ਼ਲ ਹੋਏ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 17.12.2021, ਦਿਨ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ, ਸੈਕਟਰ-26, ਚੰਡੀਗੜ੍ਹ ਦੇ ਆਡੀਟੋਰੀਅਮ ਵਿਖੇ ਸਵੇਰੇ 10:00 ਵਜੇ ਕਰਵਾਈ ਜਾ ਰਹੀ ਹੈ।

 ਇਸ ਪ੍ਰੀਖਿਆ ਵਿਚ ਸਫ਼ਲ ਹੋਏ ਸਾਰੇ ਉਮੀਦਵਾਰਾਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਕਾਊਂਸਲਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

BANK OF BARODA, RECRUITMENT 2021:ਬੈਂਕ ਆਫ ਬੜੌਦਾ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 BANK OF BARODA, RECRUITMENT 2021ਬੈਂਕ ਆਫ ਬੜੌਦਾ (Bank of Baroda ) ਨੇ ਕੁਆਲਿਟੀ ਐਸ਼ੋਰੈਂਸ ਲੀਡ, ਕੁਆਲਿਟੀ ਐਸ਼ੋਰੈਂਸ ਇੰਜੀਨੀਅਰ, ਡਿਵੈਲਪਰ, UI/UX ਡਿਜ਼ਾਈਨਰ, ਕਲਾਉਡ ਇੰਜੀਨੀਅਰ, ਐਪਲੀਕੇਸ਼ਨ ਆਰਕੀਟੈਕਟ, ਐਂਟਰਪ੍ਰਾਈਜ਼ ਆਰਕੀਟੈਕਟ, ਟੈਕਨਾਲੋਜੀ ਆਰਕੀਟੈਕਟ, ਬੁਨਿਆਦੀ ਢਾਂਚਾ ਆਰਕੀਟੈਕਟ ਅਤੇ ਏਕੀਕਰਣ ਵਰਗੀਆਂ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 


 ਉਮੀਦਵਾਰ ਬੈਂਕ ਆਫ਼ ਬੜੌਦਾ ਐਸਓ ਭਰਤੀ 2021 ਲਈ 08 ਤੋਂ 28 ਦਸੰਬਰ 2021 ਤੱਕ ਇਸ ਦੀ ਵੈੱਬਸਾਈਟ bankofbaroda.in 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਮਹੱਤਵਪੂਰਨ ਮਿਤੀਆਂ

ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਮਿਤੀ: 08 ਦਸੰਬਰ 2021

ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ: 28 ਦਸੰਬਰ 2021


ਖਾਲੀ ਅਸਾਮੀਆਂ ਦੇ ਵੇਰਵੇ

ਪੋਸਟ ਦਾ ਨਾਮ ਪੋਸਟਾਂ ਦੀ ਸੰਖਿਆ

ਕੁਆਲਿਟੀ ਅਸ਼ੋਰੈਂਸ ਲੀਡ 2

ਕੁਆਲਿਟੀ ਅਸ਼ੋਰੈਂਸ ਇੰਜੀਨੀਅਰ 12

ਡਿਵੈਲਪਰ (ਫੁੱਲ ਸਟੈਕ ਜਾਵਾ) 12

ਡਿਵੈਲਪਰ (ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ) 12

UI/UX ਡਿਜ਼ਾਈਨਰ 2

ਕਲਾਉਡ ਇੰਜੀਨੀਅਰ 2

ਐਪਲੀਕੇਸ਼ਨ ਆਰਕੀਟੈਕਟ 2

ਐਂਟਰਪ੍ਰਾਈਜ਼ ਆਰਕੀਟੈਕਟ 2

ਤਕਨਾਲੋਜੀ ਆਰਕੀਟੈਕਟ 2

ਬੁਨਿਆਦੀ ਢਾਂਚਾ ਆਰਕੀਟੈਕਟ 2

ਏਕੀਕਰਣ ਮਾਹਰ 2

ਯੋਗਤਾਵਾਂ:

ਕੁਆਲਿਟੀ ਐਸ਼ੋਰੈਂਸ ਲੀਡ - ਘੱਟੋ ਘੱਟ 6 ਸਾਲਾਂ ਦੇ ਤਜ਼ਰਬੇ ਦੇ ਨਾਲ ਕੰਪਿਊਟਰ ਵਿਗਿਆਨ ਜਾਂ ਸੂਚਨਾ ਤਕਨਾਲੋਜੀ ਵਿੱਚ ਬੀ.ਈ./ ਬੀ.ਟੈਕ ਡਿਗਰੀ ਜਿਸ ਵਿੱਚੋਂ ਉਤਪਾਦ/ਪ੍ਰੋਜੈਕਟ ਪ੍ਰਬੰਧਨ ਵਿੱਚ ਘੱਟੋ-ਘੱਟ 3 ਸਾਲਾਂ ਦਾ ਤਜਰਬਾ।

ਕੁਆਲਿਟੀ ਅਸ਼ੋਰੈਂਸ ਇੰਜੀਨੀਅਰ - ਘੱਟੋ ਘੱਟ 6 ਸਾਲਾਂ ਦੇ ਤਜ਼ਰਬੇ ਦੇ ਨਾਲ ਕੰਪਿਊਟਰ ਵਿਗਿਆਨ ਜਾਂ ਸੂਚਨਾ ਤਕਨਾਲੋਜੀ ਵਿੱਚ ਬੀ.ਈ./ ਬੀ.ਟੈਕ ਡਿਗਰੀ। ਸਕੇਲ I ਲਈ ਸਾਫਟਵੇਅਰ ਟੈਸਟਿੰਗ ਵਿੱਚ ਘੱਟੋ-ਘੱਟ 01 ਸਾਲ ਦਾ ਤਜਰਬਾ ਚਾਹੀਦਾ ਹੈ।

ਚੋਣ ਪ੍ਰਕਿਰਿਆ: 

ਚੋਣ ਪ੍ਰਕਿਰਿਆ ਵਿੱਚ ਔਨਲਾਈਨ ਪ੍ਰੀਖਿਆ (ਕੇਵਲ JMGS-I, MMGS-II ਅਤੇ MMGS-III ਵਿੱਚ ਨਿਯਮਤ ਅਸਾਮੀਆਂ ਲਈ), ਸਾਈਕੋਮੈਟ੍ਰਿਕ ਟੈਸਟ ਜਾਂ ਕੋਈ ਹੋਰ ਪ੍ਰੀਖਿਆ ਸ਼ਾਮਲ ਹੋ ਸਕਦੀ ਹੈ ਜੋ ਅੱਗੇ ਦੀ ਚੋਣ ਪ੍ਰਕਿਰਿਆ ਲਈ ਢੁਕਵੀਂ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਸਮੂਹ ਚਰਚਾ ਅਤੇ/ਜਾਂ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਹੁੰਦੀ ਹੈ।
ਅਰਜ਼ੀ ਦੀ ਫੀਸ ( Application fees) 

SC/ST/ਅਪੰਗਤਾ ਵਾਲੇ ਵਿਅਕਤੀ (PWD) - 100/- ਰੁਪਏ + ਭੁਗਤਾਨ ਗੇਟਵੇ ਫੀਸ

GEN/OBC/EWS- ਰੁਪਏ 600/-


ਅਰਜ਼ੀ ਕਿਵੇਂ ਦੇਣੀ ਹੈ ( HOW TO APPLY) 


ਉਮੀਦਵਾਰ 08 ਦਸੰਬਰ ਤੋਂ 28 ਦਸੰਬਰ 2021 ਤੱਕ ਵੈੱਬਸਾਈਟ www.bankofbaroda.co.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

IMPORTANT LINKS 

Official website : www.bankofbaroda.co.in

ਆਨਲਾਈਨ ਅਪਲਾਈ ਕਰਨ ਲਈ ਇਥੇ ਕਲਿੱਕ ਕਰੋ 
ਮੁੱਖ ਮੰਤਰੀ ਦੀ ਆਮਦ ਤੇ ਡੀਜੇ ਵਜਾਉਣ ਵਾਲਾ ਪੱਤਰ ਵਾਪਸ, ਹੁਣ ਹੋਏ ਨਵੇਂ ਹੁਕਮ

 ਚੰਡੀਗੜ੍ਹ 10 ਦਸੰਬਰ, ਇੰਸਪੈਕਟਰ ਜਨਰਲ ਪੁਲਿਸ, ਪੰਜਾਬ ਵਲੋਂ 9 ਦਸੰਬਰ ਨੂੰ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ਜਿਸ ਵਿੱਚ ਮੁੱਖ ਮੰਤਰੀ ਦੀ ਆਮਦ ਤੇ ਡੀਜੇ ਵਜਾਉਣ ਵਾਲੇ ਹੁਕਮ ਜਾਰੀ ਕੀਤੇ ਗਏ ਸਨ, ਵਾਪਸ ਲਿਆ ਗਿਆ ਹੈ।ਨਵੇਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ, ਪੱਤਰ ਕਲੈਰੀਕਲ ਮਿਸਟੇਕ ਹੋਣ ਕਾਰਣ ਵਾਪਸ ਲਿਆ ਗਿਆ ਹੈ। ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਲੋਕਾਂ ਦੀਆਂ ਸਮਸਿਆਵਾਂ ਸੁਣ ਰਹੇ ਹੋਣ ਤਾਂ , ਧਰਨਾ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੇ ਸਪੀਕਰਾਂ ਦੀ ਆਵਾਜ਼ ਘਟੱ ਕਰ ਦਿੱਤੀ ਜਾਵੇ।


RECENT UPDATES

Today's Highlight