Wednesday, 8 December 2021

ਹੁਣ ਪੰਜਾਬ ਦਾ ਪੀ. ਈ. ਐੱਸ. ਕਾਡਰ ਵੀ ਸੜਕਾਂ 'ਤੇ ਆਉਣ ਲਈ ਮਜ਼ਬੂਰ

 ਹੁਣ ਪੰਜਾਬ ਦਾ ਪੀ. ਈ. ਐੱਸ. ਕਾਡਰ ਵੀ ਸੜਕਾਂ 'ਤੇ ਆਉਣ ਲਈ ਮਜ਼ਬੂਰ


ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਖਰੜ ਵਿਖੇ ਸੂਬਾ ਪੱਧਰੀ ਰੈਲੀ 12 ਦਸੰਬਰ ਨੂੰ


ਪਟਿਆਲਾ 8 ਦਸੰਬਰ (ਪੱਤਰ ਪ੍ਰੇਰਕ )ਪੰਜਾਬ ਸਰਕਾਰ ਦੁਆਰਾ ਮੁਲਾਜ਼ਮ ਵਰਗ ਦੀ ਸਾਰ ਨਾ ਲਏ ਜਾਣ ਕਰਕੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਪਿੜ ਪੱਕੇ ਮੋਰਚਿਆਂ ਅਤੇ ਨਿੱਤ ਦਿਨ ਦੀਆਂ ਰੈਲੀਆਂ ਨਾਲ਼ ਮਘਾਇਆ ਹੋਇਆ ਹੈ । ਰੋਜ਼ਾਨਾ ਕੱਚੇ ਕਾਮੇ, ਬੇਰੁਜ਼ਗਾਰ ਅਤੇ ਸਰਕਾਰੀ ਮੁਲਾਜ਼ਮ ਸੜਕਾਂ 'ਤੇ ਨਿਕਲ ਪੰਜਾਬ ਦੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕਰਦੇ ਹਨ। ਇਸ ਕੜੀ ਵਿੱਚ ਇੱਕ ਨਵਾਂ ਇਤਿਹਾਸਕ ਅਧਿਆਇ ਜੁੜਨ ਜਾ ਰਿਹਾ ਹੈ ਜਦ ਆਪਣੀਆਂ ਜਾਇਜ਼ ਮੰਗਾਂ ਨੂੰ ਮੰਨਵਾਉਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪਹਿਲੀ ਵਾਰ ਪੀ.ਈ.ਐੱਸ. ਕਾਡਰ ਦੇ ਅਧਿਕਾਰੀ ਹੈੱਡਮਾਸਟਰਜ਼ 12 ਦਸੰਬਰ ਦਿਨ ਐਤਵਾਰ ਨੂੰ ਸੂਬਾ ਪੱਧਰੀ ਰੋਸ ਰੈਲੀ ਨੂੰ ਅੰਜ਼ਾਮ ਦੇਣਗੇ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਜਦ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵਾਂਗ ਸੂਬੇ ਭਰ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਨ ਵਾਲੇ ਸਕੂਲ ਮੁਖੀ ਸੜਕਾਂ 'ਤੇ ਹੋਣਗੇ। ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਕਟਾਰੀਆ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਵੱਖ ਵੱਖ ਸਮੇਂ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ, ਹਰ ਵਾਰ ਹੈੱਡਮਾਸਟਰ ਕਾਡਰ ਦੀਆਂ ਜ਼ਾਇਜ਼ ਮੰਗਾਂ ਨੂੰ ਜਲਦੀ ਮੰਨੇ ਜਾਣ ਦਾ ਭਰੋਸਾ ਵੀ ਦਿੱਤਾ ਪਰ ਅਮਲੀ ਜਾਮਾ ਨਹੀਂ ਦਿੱਤਾ ਗਿਆ । ਸੋ ਹੁਣ ਹੈੱਡਮਾਸਟਰਜ਼ ਕਾਡਰ ਵੱਲੋਂ 12 ਦਸੰਬਰ ਨੂੰ ਖਰੜ ਵਿਖੇ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ।

       ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤਪਾਲ ਸਿੰਘ, ਜਤਿੰਦਰ ਸਿੰਘ ਬੋਪਾਰਾਏ ਅਤੇ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਮੁੱਖ-ਮੰਤਰੀ ਸਾਹਿਬ ਦੀ ਪੈਨਲ ਮੀਟਿੰਗ ਮਿਲਣ ਉਪਰੰਤ ਮੁੱਖ ਮੰਤਰੀ ਸਾਹਿਬ ਦੇ ਅਚਾਨਕ ਦਿੱਲੀ ਜਾਣ ਕਰਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਭਰਾ ਸੁਖਵਿੰਦਰ ਸਿੰਘ ਨਾਲ਼ 3 ਦਸੰਬਰ ਨੂੰ ਖਰੜ ਵਿਖੇ ਹੈੱਡਮਾਸਟਰਜ਼ ਕਾਡਰ ਦੀ ਮੀਟਿੰਗ ਕਰਵਾਈ, ਜਿਸ ਵਿੱਚ ਮੰਗਾਂ ਬਾਰੇ ਚਰਚਾ ਵੀ ਹੋਈ ਤੇ ਉਹਨਾਂ ਇਹਨਾਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ। ਇਹ ਭਰੋਸਾ ਹੈੱਡਮਾਸਟਰਜ਼ ਕਾਡਰ ਨੂੰ ਪੰਜਾਬ ਦੇ ਵਿੱਤ ਮੰਤਰੀ ਤੇ ਹੋਰ ਮੰਤਰੀਆ ਵੱਲੋਂ ਵੀ ਕਈ ਮੀਟਿੰਗਾਂ ਵਿੱਚ ਕਈ ਵਾਰ ਦਿੱਤਾ ਜਾ ਚੁੱਕਾ ਹੈ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮੰਗ ਲਿਖਤੀ ਰੂਪ ਵਿੱਚ ਨਹੀਂ ਮੰਨੀ ਗਈ । 

           ਜਥੇਬੰਦੀ ਦੇ ਵਿੱਤ ਸਕੱਤਰ ਭੂਸ਼ਣ ਕੁਮਾਰ ਅਤੇ ਮੀਡੀਆ ਕੋਆਰਡੀਨੇਟਰ ਰਮੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹੈੱਡਮਾਸਟਰਜ਼ ਕਾਡਰ ਨੂੰ ਵਾਰ ਵਾਰ ਲਾਰੇ ਲਾ ਕੇ ਸੋਸ਼ਣ ਅਤੇ ਧੋਖਾ ਕਰ ਰਹੀ ਹੈ ਜੋ ਕਿ ਨਿੰਦਣਯੋਗ ਹੈ ।ਇਹ ਵਰਤਾਰਾ ਸਰਕਾਰ ਦੀ ਭਰੋਸੇਯੋਗਤਾ 'ਤੇ ਪ੍ਸ਼ਨ ਚਿੰਨ੍ਹ ਲਗਾ ਰਿਹਾ ਹੈ । ਪੰਜਾਬ ਦੇ ਹੈਡਮਾਸਟਰਜ਼ ਕਾਡਰ ਨੇ ਆਪਣੇ ਖੂਨ ਪਸੀਨੇ ਨਾਲ਼ ਮਿਹਨਤ ਕਰਕੇ ਸਕੂਲਾਂ ਦੀ ਗੁਣਾਤਮਕਤਾ ਤੇ ਗਿਣਾਤਮਕਤਾ ਪੱਖੋਂ ਨੁਹਾਰ ਬਦਲੀ ਹੈ ਜਿਸ ਕਰਕੇ ਪੰਜਾਬ ਦੇ ਸਕੂਲਾਂ ਨੇ ਪੀ.ਜੀ.ਆਈ.ਇੰਡੈਕਸ ਵਿੱਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ । ਪਰ ਸਰਕਾਰ ਨੇ ਇਸ ਕਾਡਰ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਮੋੜਿਆ । 

ਸੋ ਹੁਣ ਹੈਡਮਾਸਟਰਜ਼ ਪੀ.ਈਐੱਸ. (ਬੀ )ਕਾਡਰ ਵੱਲੋਂ ਪੰਜਾਬ ਸਰਕਾਰ ਨੂੰ ਇਹ ਅਗਾਊਂ ਸੂਚਨਾ ਹੈ ਕਿ ਜੇਕਰ ਹੈੱਡਮਾਸਟਰਜ਼ ਕਾਡਰ ਦੀਆਂ 10 ਦਸੰਬਰ ਤੱਕ ਸਾਰੀਆਂ ਮੰੰਗਾਂ ਲਿਖਤੀ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਨਾ ਮੰਨੀਆਂ ਗਈਆਂ ਤਾਂ ਹੈੱਡਮਾਸਟਰਜ਼ ਕਾਡਰ ਵੱਲੋਂ ਆਪਣੇ ਪਰਿਵਾਰਾਂ ਸਮੇਤ ਅਗਲੇ 12 ਦਸੰਬਰ ਨੂੰ ਖਰੜ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸਨੂੰ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ।

          ਹੈੱਡਮਾਸਟਰਜ਼ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਅਤੇ ਪ੍ਰੈਸ ਸਕੱਤਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਪੂਰੇ ਦੇਸ਼ ਵਿੱਚੋਂ ਬਿਹਤਰੀਨ ਹਨ , ਪਰ ਸਕੂਲਾਂ ਦੀ ਰੀੜੵ ਦੀ ਹੱਡੀ ਹੈੱਡਮਾਸਟਰਜ਼ ਕਾਡਰ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਟਾਲਮਟੋਲ਼ ਕਰ ਰਹੀ ਹੈ ਜੋ ਕਿ ਪੰਜਾਬ ਦੇ ਸਕੂਲ ਮੁਖੀਆਂ ਨਾਲ਼ ਧੱਕੇਸ਼ਾਹੀ ਤੇ ਨਾ ਇਨਸਾਫ਼ੀ ਹੈ। ਸੂਬਾ ਆਗੂ ਰਮਨਦੀਪ ਕਪਿਲ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਕੂਲ ਹੈੱਡਮਾਸਟਰਜ਼ ਇਸ ਸੂਬਾ ਪੱਧਰੀ ਰੈਲੀ 'ਚ ਪੰਜਾਬ ਸਰਕਾਰ ਦੀ ਪੋਲ ਮੀਡੀਆ ਰਾਹੀਂ ਆਮ ਲੋਕਾਂ ਦੇ ਸਾਹਮਣੇ ਖੋਲ੍ਹਣਗੇ।

ਪੰਜਾਬ ਵਿਧਾਨਸਭਾ ਚੋਣਾਂ 2022: ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਦੇ ਆਸਾਰ

 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਾਲ 2022 ਦੇ ਵਿਚ ਹੋਣ ਜਾ ਰਹੀਆਂ ਹਨ। ਕੇਂਦਰੀ ਚੋਣ ਕਮਿਸ਼ਨ ਵੱਲੋਂ ਪੰਜਾਬ ਆਦਰਸ਼ ਚੋਣ ਜਾਬਤਾ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਹੀ ਲੱਗਣ ਦੇ ਆਸਾਰ ਲਗ ਰਹੇ ਹਨ। 


Join telegram for latest updates

https://t.me/+FmRj2skhbsljZDFl
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੇ ਸਾਰੇ ਕੰਮਾਂ ਤੇ ਪਾਬੰਦੀ ਲੱਗ ਜਾਂਦੀ ਹੈ ਇਸ ਲਈ ਪੰਜਾਬ ਦੇ ਮੰਤਰੀਆਂ ਨੇ ਆਪਣੇ ਵਿਭਾਗਾਂ ਨਾਲ ਸਬੰਧਤ ਸਰਕਾਰੀ ਕੰਮਕਾਜ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਹੈ।


ਪੰਜਾਬ ਚੋਣ ਕਮਿਸ਼ਨ ਨਾਲ ਸਬੰਧਤ ਅਧਿਕਾਰੀਆਂ ਦਾ ਮੰਨਣਾ ਹੈ ਕੇ ਆਦਰਸ਼ ਚੋਣ ਜਾਬਤਾ 26 ਅਤੇ 27 ਦਸੰਬਰ ਤੱਕ ਲਾਗੂ ਕਰਨ ਦੀ ਸੰਭਾਵਨਾ ਸੀ ਪ੍ਰੰਤੂ ਹੁਣ ਚੋਣ ਕਮਿਸ਼ਨ ਨੇ ਖੁਦ ਵੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਚੋਣ ਸਬੰਧੀ ਕੰਮਾਂ ਨਾਲ ਜੁੜੇ ਅਧਿਕਾਰੀਆਂ ਨੂੰ ਤਬਦੀਲ ਕਰਨ ਦਾ ਕੰਮ 31 ਦਸੰਬਰ ਤੱਕ ਪੂਰਾ ਕਰ ਲੈਣ । 
ਇਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੇਂਦਰੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ ਦੇ ਪਹਿਲੇ ਹਫਤੇ ਹੀ ਕੀਤਾ ਜਾਵੇਗਾ। ਜਿਵੇਂ ਹੀ ਚੋਣਾਂ ਦਾ ਐਲਾਨ ਹੋਵੇਗਾ ਉਸ ਦਿਨ ਤੋਂ ਹੀ ਚੋਣ ਜਾਬਤਾ ਲਾਗੂ ਹੋ ਜਾਵੇਗਾ।

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਵਜੋਤ ਸਿੱਧੂ ਦੀ ਰਿਹਾਇਸ਼ ਵੱਲ ਮਾਰਚ/ਘਿਰਾਓ

 ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਵਜੋਤ ਸਿੱਧੂ ਦੀ ਰਿਹਾਇਸ਼ ਵੱਲ ਮਾਰਚ/ਘਿਰਾਓ


10 ਦਸੰਬਰ ਨੂੰ ਨਵਜੋਤ ਸਿੱਧੂ ਨਾਲ ਮੀਟਿੰਗ ਤੈਅ ਕਰਵਾਉਣ ਤੇ ਸ਼ਾਂਤ ਹੋਏ ਅਧਿਆਪਕ


ਦਲਜੀਤ ਕੌਰ ਭਵਾਨੀਗੜ੍ਹ


ਪਟਿਆਲਾ, 8 ਦਸੰਬਰ, 2021: ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਵੱਲੋਂ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਵਿਖੇ ਸਥਿਤ ਘਰ ਦਾ ਘਿਰਾਓ ਕਰਨ ਲਈ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ 'ਚੋ ਪਹੁੰਚੇ ਅਧਿਆਪਕ ਪਹਿਲਾਂ ਬਾਰਾਂਦਰੀ ਪਾਰਕ ਵਿੱਚ ਇਕੱਠੇ ਹੋਏ ਫਿਰ ਉਥੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਵੱਲ ਰੋਸ਼ ਮਾਰਚ ਕੀਤਾ, ਪਰ ਪ੍ਰਸ਼ਾਸਨ ਵੱਲੋਂ ਕੋਠੀ ਵਾਲਾ ਰਾਸਤਾ ਬੰਦ ਕਰਨ ਕਾਰਨ ਅਧਿਆਪਕਾਂ ਵੱਲੋਂ ਸੜਕ ਤੇ ਹੀ ਜਾਮ ਲਗਾ ਕੇ ਧਰਨਾ ਦਿੱਤਾ ਗਿਆ।ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 10 ਦਸੰਬਰ ਨੂੰ ਨਵਜੋਤ ਸਿੱਧੂ ਨਾਲ ਮੀਟਿੰਗ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਯੂਨੀਅਨ ਵੱਲੋਂ ਇਹ ਰੋਸ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ।

                 

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਿਛਲੇ ਦਿਨੀਂ ਦਿੱਲੀ ਦੇ ਵਿੱਚ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਕਿਹਾ ਜਦਕਿ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ 2 ਵਾਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਚੁੱਕੇ ਹਨ ਤੇ ਕਾਂਗਰਸ ਪ੍ਰਧਾਨ ਨੇ ਵੀ ਇਹ ਮੰਨਿਆ ਹੈ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਬਿਲਕੁੱਲ ਜਾਇਜ਼ ਹੈ ਪਰ ਅਜੇ ਤੱਕ ਉਸ ਉਪਰ ਕੋਈ ਅਮਲ ਨਹੀਂ ਹੋਇਆ ।

                      

ਮੁੱਖ ਮੰਤਰੀ ਪੰਜਾਬ ਵੱਲੋਂ ਵੀ ਅਹੁਦਾ ਸੰਭਾਲ ਦਿਆਂ ਹੀ ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਸਰਕਾਰ ਆਮ ਲੋਕਾਂ ਦੀ ਹੈ ਤੇ ਉਹ ਸਿੱਖਿਆ ਅਤੇ ਸਿਹਤ ਦੋਹਾਂ ਵੱਲ ਖ਼ਾਸ ਧਿਆਨ ਦੇਣਗੇ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਅਧਿਆਪਕ ਵਰਗ ਸੜਕਾਂ ਤੇ ਰੁਲ ਰਿਹਾ ਹੈ। 

                    

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਪੰਜਾਬ ਦੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਸਾਲ 2014 ਵਿੱਚ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ ਦੀ ਗਿਣਤੀ 10 ਹੈ , ਜਿਹਨਾਂ ਵਿੱਚ ਐੱਮ. ਫ਼ਿਲ, ਯੂ.ਜੀ.ਸੀ. ਨੈੱਟ, ਪੀ. ਐੱਚ. ਡੀ. ਪਾਸ ਲੱਗਭੱਗ 260 ਦੇ ਕਰੀਬ ਅਧਿਆਪਕ ਪਿਛਲੇ ਸੱਤ ਸਾਲਾਂ ਤੋਂ ਠੇਕੇ ਦੀ ਨੌਕਰੀ ਕਰ ਰਹੇ ਹਨ । 

                        

ਇੱਥੇ ਇਹ ਦੱਸਣਯੋਗ ਹੈ ਕਿ ਸਾਲ 2018 ਵਿੱਚ ਪੰਜਾਬ ਸਰਕਾਰ ਵੱਲੋਂ ਐਸ.ਐਸ.ਏ./ਰਮਸਾ ਦੇ ਅਧਿਆਪਕਾਂ ਨੂੰ ਇੱਕ ਪਾਲਿਸੀ ਬਣਾ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ, ਇਸ ਪਾਲਿਸੀ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਆਪਸ਼ਨ ਕਲਿੱਕ ਕਰਨ ਦਾ ਵਿਕਲਪ ਦਿੱਤਾ ਗਿਆ ਸੀ, ਜਿਸਨੂੰ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਸਵੀਕਾਰ ਕਰਕੇ ਇਸ ਪ੍ਰਤੀ ਹਾਮੀ ਭਰੀ ਸੀ ਪਰ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ 2018 ਦੀ ਇਸ ਪਾਲਿਸੀ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ, ਜਦਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਿੱਖਿਆ ਵਿਭਾਗ ਦੀ ਸਭ ਤੋਂ ਔਖੀ ਭਰਤੀ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਭਰਤੀ ਕੀਤੇ ਗਏ ਹਨ ।

                  

ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੌਰ ਨੇ ਦੱਸਿਆ ਕਿ ਜਦੋਂ 2018 ਵਿੱਚ ਇੱਕ ਪਾਲਿਸੀ ਬਣਾ ਕੇ ਐੱਸਐੱਸਏ/ ਰਮਸਾ ਦੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਸਨ ਤਾਂ ਮੌਜੂਦਾ ਉੱਪ ਮੁੱਖ਼ ਮੰਤਰੀ ਸ਼੍ਰੀ ਓ.ਪੀ.ਸੋਨੀ ਉਸ ਸਮੇਂ ਖ਼ੁਦ ਸਿੱਖਿਆ ਮੰਤਰੀ ਸਨ। ਉਹਨਾਂ ਵੱਲੋਂ ਇਸ ਪਾਲਿਸੀ ਤਹਿਤ 8886 ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਪਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਠੇਕੇ ਦੀ ਨੌਕਰੀ ਉੱਪਰ ਹੀ ਰੁਲਣ ਦੇ ਲਈ ਛੱਡ ਦਿੱਤਾ ਗਿਆ।

                      

ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਠ ਨੇ ਕਿਹਾ ਕਿ ਉਹਨਾਂ ਦੀ ਮੰਗ ਸੰਬੰਧੀ ਮੀਟਿੰਗ 12 ਅਕਤੂਬਰ ਨੂੰ ਮਾਣਯੋਗ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਤੇ ਡੀ ਪੀ ਆਈ ਸਮੇਤ ਸਿੱਖਿਆ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਮਾਣਯੋਗ ਸਿੱਖਿਆ ਮੰਤਰੀ ਸਮੇਤ ਸਿੱਖਿਆ ਸਕੱਤਰ ਨੇ ਇਹ ਮੰਨਿਆ ਹੈ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਬਿਲਕੁਲ ਜਾਇਜ਼ ਹੈ।


ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਜੀ ਨੇ ਮੌਕੇ ਤੇ ਅਧਿਕਾਰੀਆਂ ਨੂੰ ਜਲਦੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਅਜੇ ਤੱਕ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਚ ਰੈਗੂਲਰ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਸਿੱਖਿਆ ਮੰਤਰੀ ਨਾਲ 27 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਵੀ ਸਿਰਫ ਭਰੋਸਾ ਮਿਲਣ ਤੋਂ ਇਲਾਵਾ ਕੁੱਝ ਵੀ ਨਹੀਂ ਸੀ।


ਯੂਨੀਅਨ ਦੀ ਇਸ ਰੋਸ ਰੈਲੀ ਵਿੱਚ ਵਿੱਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ, ਸੂਬਾ ਪ੍ਰਧਾਨ ਦਲਜੀਤ ਕੌਰ, ਜਨਰਲ ਸਕੱਤਰ ਬਲਰਾਜ ਸਿੰਘ, ਮੀਤ ਪ੍ਰਧਾਨ ਅਮਰੀਸ਼ ਸ਼ਰਮਾ, ਮੀਤ ਪ੍ਰਧਾਨ ਦਲਜੀਤ ਕੌਰ, ਮੀਤ ਪ੍ਰਧਾਨ ਪ੍ਰਭਜੋਤ ਕੌਰ, ਮੀਤ ਪ੍ਰਧਾਨ ਸਾਕਸ਼ੀ ਸਹਿਗਲ, ਮੀਤ ਪ੍ਰਧਾਨ ਜਗਬੀਰ ਸਿੰਘ, ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ, ਮੁੱਖ ਬੁਲਾਰਾ ਹਰਪ੍ਰੀਤ ਸਿੰਘ, ਜਥੇਬੰਦਕ ਸਕੱਤਰ ਸੀਮਾ ਰਾਣੀ, ਸੰਯੁਕਤ ਸਕੱਤਰ ਵਿਪਨੀਤ ਕੌਰ, ਸਹਾਇਕ ਸਕੱਤਰ ਵਿਕਾਸ ਪੁਰੀ, ਅੰਮ੍ਰਿਤਾ ਸਿੰਘ ਤੋਂ ਇਲਾਵਾ ਸਾਰੇ ਮੈਰੀਟੋਰੀਅਸ ਸਕੂਲਾਂ ਦਾ ਟੀਚਿੰਗ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਰਿਹਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ: ਭਾਕਿਯੂ ਉਗਰਾਹਾਂ

 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ: ਭਾਕਿਯੂ ਉਗਰਾਹਾਂ


ਦਲਜੀਤ ਕੌਰ ਭਵਾਨੀਗੜ੍ਹ


ਨਵੀਂ ਦਿੱਲੀ, 8 ਦਸੰਬਰ, 2021: ਅੱਜ ਦਾ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਟਿੱਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕਿਰਤੀ ਲੋਕਾਂ ਦੇ ਮਹਾਨ ਰਹਿਬਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਮਿਸਾਲ ਸ਼ਹਾਦਤ ਨੂੰ ਸਮਰਪਿਤ ਰਿਹਾ। ਸਾਰੇ ਪੰਡਾਲ ਨੇ ਖੜ੍ਹੇ ਹੋ ਕੇ ਨਾਅਰਿਆਂ ਦੀ ਗੂੰਜ ਵਿਚ ਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕੀਤਾ। ਨੌਂਵੇਂ ਗੁਰੂ ਦੇ ਉਸ ਕਥਨ "ਭੈ ਕਾਹੂੰ ਕੋ ਦੇਤ ਨਹਿ ,ਨਹਿਂ ਭੈ ਮਾਨਤ ਆਨ " ਨੂੰ ਬੁਲੰਦ ਕੀਤਾ, ਯਾਨੀ ਨਾ ਅਸੀਂ ਕਿਸੇ ਨੂੰ ਭੈ ਦਿੰਦੇ ਹਾਂ ਅਤੇ ਨਾ ਹੀ ਭੈ ਮੰਨਦੇ ਹਾਂ। ਅੱਜ ਦੀ ਸਟੇਜ ਦੀ ਕਾਰਵਾਈ ਨੌਜਵਾਨਾਂ ਨੇ ਸੰਭਾਲੀ। ਨੌਜਵਾਨ ਆਗੂ ਬਿੱਟੂ ਮੱਲਣ (ਮੁਕਤਸਰ) ਅਤੇ ਗੁਰਪ੍ਰੀਤ ਸਿੰਘ ਨੂਰਪੁਰ (ਲੁਧਿਆਣਾ ) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਜਦੋਂ ਕਿਰਤੀ ਲੋਕਾਂ ਦਾ ਮੱਥਾ ਕੇਂਦਰ ਦੀ ਜਾਬਰ ਹਕੂਮਤ ਨਾਲ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਲੱਗਾ ਹੋਇਆ ਹੈ ਤਾਂ ਪੂਰੇ ਇੱਕ ਸਾਲ ਦੇ ਸਮੇਂ ਦੌਰਾਨ ਲਗਭਗ 700 ਕਿਸਾਨਾਂ ਮਜ਼ਦੂਰਾਂ ਸਮੇਤ ਔਰਤਾਂ ਦੀਆਂ ਇਸ ਸੰਘਰਸ਼ ਵਿੱਚ ਸ਼ਹਾਦਤਾਂ ਹੋ ਚੁੱਕੀਆਂ ਹਨ। 


ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਜ ਤੋਂ 346 ਸਾਲ ਪਹਿਲਾਂ ਜਦੋਂ ਭਾਰਤ 'ਤੇ ਮੁਗਲ ਸਾਮਰਾਜ ਦਾ ਕਬਜ਼ਾ ਸੀ ਤਾਂ ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕਰਨ ਵਿਰੁੱਧ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਗਵਾਈ ਕੀਤੀ ਅਤੇ ਸੰਨ 1675 ਵਿੱਚ ਦਿੱਲੀ ਦੀ ਜਾਬਰ ਹਕੂਮਤ ਨਾਲ ਟੱਕਰ ਲੈਂਦੇ ਹੋਏ ਚਾਂਦਨੀ ਚੌਂਕ ਅੰਦਰ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਅੱਜ ਉਨ੍ਹਾਂ ਦੀ ਇਸ ਅਦੁੱਤੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਚੱਲਣ ਦੀ ਲੋੜ ਹੈ, ਕਿਉਂਕਿ ਕੇਂਦਰ ਦੀ ਫ਼ਿਰਕੂ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਹਿੰਦੂ ਰਾਸ਼ਟਰਵਾਦ ਦੇ ਨਾਅਰੇ ਹੇਠ ਘੱਟ ਗਿਣਤੀ ਧਰਮ ਦੇ ਲੋਕਾਂ 'ਤੇ ਜਬਰ ਕੀਤਾ ਜਾ ਰਿਹਾ ਹੈ। 


ਮਾਨਸਾ ਜ਼ਿਲ੍ਹੇ ਦੇ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਸਦੀਆਂ ਤੋਂ ਕਿਰਤੀ ਲੋਕਾਂ ਦੇ ਹੱਕਾਂ 'ਤੇ ਡਾਕੇ ਵੱਜਦੇ ਆ ਰਹੇ ਹਨ ਭਾਵੇਂ ਮੁਗਲ ਸਾਮਰਾਜ ਹੋਵੇ ਚਾਹੇ ਅੰਗਰੇਜ਼ ਸਾਮਰਾਜ ਹੋਵੇ ਜਾਂ ਅੱਜ ਦੇ ਸਾਡੇ ਲੁਟੇਰੇ ਹਾਕਮ ਹੋਣ, ਪਰ ਇਨ੍ਹਾਂ ਸਾਰਿਆਂ ਦਾ ਖਾਸਾ ਇੱਕੋ ਹੀ ਹੈ। ਲੁਟੇਰੇ ਹਾਕਮਾਂ ਦੇ ਖਿਲਾਫ ਸਮੇਂ ਸਮੇਂ 'ਤੇ ਕਿਰਤੀ ਲੋਕ ਵੀ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਇਸ ਲਈ ਅੱਜ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ ਹੈ। ਫਿਰ ਹੀ ਖਰੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਬਹਾਲ ਕੀਤੀ ਜਾ ਸਕਦੀ ਹੈ। 


ਜ਼ਿਲ੍ਹਾ ਬਠਿੰਡਾ ਦੇ ਆਗੂ ਬਿੱਕਰਜੀਤ ਸਿੰਘ ਪੂਹਲਾ ਅਤੇ ਕਾਲਾ ਸਿੰਘ ਪਿੱਥੋ ਨੇ ਕਿਹਾ ਕਿ ਕੇਂਦਰ ਸਰਕਾਰ ਹਾਲੇ ਵੀ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਦੋਫਾੜ ਕਰਨਾ ਚਾਹੁੰਦੀ ਹੈ, ਪਰ ਕਿਸਾਨ ਜਥੇਬੰਦੀਆਂ ਦੇ ਆਗੂ ਸਰਕਾਰ ਦੀਆਂ ਇਹਨਾਂ ਚਾਲਾਂ ਤੋਂ ਪਹਿਲੇ ਦਿਨ ਤੋਂ ਹੀ ਸੁਚੇਤ ਹਨ ਅਤੇ ਇਕਮੁੱਠਤਾ ਨਾਲ ਸਾਰੀਆਂ ਮੰਗਾਂ ਮੰਨਵਾ ਕੇ ਹੀ ਸਾਂਝੇ ਕਿਸਾਨ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਨਗੇ। 


ਅੱਜ ਦੀ ਸਟੇਜ ਤੋਂ ਸੰਦੀਪ ਘਰਾਚੋਂ, ਗਮਦੂਰ ਸਿੰਘ ਬਾਬਰਪੁਰ, ਸੋਨੂੰ ਹਿਸਾਰ, ਜਸਬੀਰ ਸਿੰਘ ਰਾਮੂਵਾਲ , ਕੁਲਦੀਪ ਸਿੰਘ ਹੈਰੀ ਅਤੇ ਹਰਜੀਤ ਸਿੰਘ ਬੀਹਲਾ ਨੇ ਵੀ ਸੰਬੋਧਨ ਕੀਤਾ।

ਪ੍ਰਮੋਸ਼ਨਾਂ, ਬਦਲੀਆਂ, ਰੈਗੂਲਰਾਈਜੇਸ਼ਨ ਅਤੇ ਨਵੀਆਂ ਭਰਤੀਆਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਤੇ ਸਿੱਖਿਆ ਮੰਤਰੀ ਦਾ ਵਿਰੋਧ

ਅਧਿਆਪਕ ਮੰਗਾਂ ਹੱਲ ਕਰਨ 'ਚ ਨਾਕਾਮ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਲਾਗੇ ਵਿਸ਼ਾਲ ਰੋਸ ਮੁਜ਼ਾਹਰਾ


ਸਾਂਝੇ ਅਧਿਆਪਕ ਮੋਰਚੇ ਦੇ ਸੱਦੇ 'ਤੇ ਹਜ਼ਾਰਾਂ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਆਵਾਜ਼ ਕੀਤੀ ਬੁੁਲੰਦ


ਪ੍ਰਮੋਸ਼ਨਾਂ, ਬਦਲੀਆਂ, ਰੈਗੂਲਰਾਈਜੇਸ਼ਨ ਅਤੇ ਨਵੀਆਂ ਭਰਤੀਆਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਦਾ ਵਿਰੋਧ


ਪਦਉੱਨਤ ਹੋ ਚੁੱਕੇ ਲੈਕਚਰਾਰਾਂ 'ਤੇ ਜਬਰੀ ਥੋਪਿਆ ਵਿਭਾਗੀ ਟੈਸਟ ਮੁੱਢੋਂ ਰੱਦ ਕਰਨ ਦੀ ਮੰਗ 


ਦਲਜੀਤ ਕੌਰ ਭਵਾਨੀਗੜ੍ਹ


ਜਲੰਧਰ, 8 ਦਸੰਬਰ, 2021: ਕਾਂਗਰਸ ਸਰਕਾਰ ਦੇ ਪਹਿਲੇ ਤਿੰਨ ਸਿੱਖਿਆ ਮੰਤਰੀਆਂ ਦੀ ਤਰਜ਼ 'ਤੇ ਹੀ ਮੌਜੂਦਾ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਵੀ ਸਕੂਲੀ ਸਿੱਖਿਆ ਤੇ ਅਧਿਆਪਕਾਂ ਦੇ ਮਸਲਿਆਂ ਦਾ ਵਾਜਿਬ ਹੱਲ ਕਰਨ ਵਿਚ ਨਾਕਾਮ ਰਹਿਣ ਅਤੇ ਨਿੱਜੀਕਰਨ ਪੱਖੀ ਕੇਂਦਰੀ ਸਿੱਖਿਆ ਨੀਤੀ-2020 'ਤੇ ਅਮਲ ਨੂੰ ਹੀ ਅੱਗੇ ਵਧਾਉਣ ਦੇ ਵਿਰੋਧ ਵਿੱਚ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਸੂਬੇ ਭਰ ਵਿੱਚੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੇ, ਜਲੰਧਰ ਕੈਂਟ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕੱਢਿਆ। 


ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ .ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਜਸਵਿੰਦਰ ਔਲਖ, ਹਰਵਿੰਦਰ ਬਿਲਗਾ, ਬਲਜੀਤ ਸਲਾਣਾ, ਸੁਖਰਾਜ ਸਿੰਘ ਕਾਹਲੋ ਅਤੇ ਸੁਖਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀਆਂ, ਕੱਚੇ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਨਵੀਆਂ ਭਰਤੀਆਂ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿਚ ਸ਼ਿਫਟਿੰਗ, ਪਦਉਨਤ ਲੈਕਚਰਾਰਾਂ ਤੇ ਜਬਰੀ ਵਿਭਾਗੀ ਪ੍ਰੀਖਿਆ ਥੋਪਣ ਅਤੇ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ ਨਾਲ ਸਬੰਧਿਤ ਮਾਮਲਿਆਂ ਪ੍ਰਤੀ ਸਿੱਖਿਆ ਮੰਤਰੀ ਵਲੋਂ ਕੇਵਲ ਡੰਗ ਟਪਾਊ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਵੱਖ ਵੱਖ ਥਾਈ ਸੰਘਰਸ਼ ਕਰ ਰਹੇ ਵਰਗਾਂ ਦਾ ਪੰਜਾਬ ਸਰਕਾਰ ਖਿਲਾਫ਼ ਗੁੱਸਾ ਸਿਖਰਾਂ 'ਤੇ ਹੈ। ਆਗੂਆਂ ਨੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ, ਓ.ਡੀ.ਐੱਲ., ਮੈਰੀਟੋਰੀਅਸ ਤੇ ਆਦਰਸ਼ ਸਕੂਲ ਅਧਿਆਪਕਾ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਲ 2011 ਦੇ ਸਾਰੇ ਵਾਧੇ ਬਰਕਰਾਰ ਰੱਖਦਿਆਂ ਤਨਖਾਹ ਕਮਿਸ਼ਨ ਲਈ 2.72 ਗੁਣਾਂਕ ਲਾਗੂ ਕਰਨ, 75% ਕੋਟੇ ਅਨੁਸਾਰ ਸਾਰੇ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਕਰਨ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ/ਪੁਲੀਸ ਕੇਸ ਰੱਦ ਕਰਨ, ਬਦਲੀ ਨੀਤੀ ਤਹਿਤ ਹੋਈਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ, ਪੱਕੀ ਰਿਹਾਇਸ਼ ਤੋਂ ਦੂਰੀ ਅਨੁਸਾਰ ਰਹਿੰਦੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ, ਮਿਤੀ 1-1-16 ਤੋਂ ਬਾਅਦ ਭਰਤੀਆਂ ਦੇ ਪਰਖ ਸਮੇਂ ਦੇ ਬਕਾਏ ਅਤੇ ਮੁੱਢਲੀ ਤਨਖ਼ਾਹ+ਗਰੇਡ ਤੇ 2.72 ਗੁਣਾਂਕ ਲਾਗੂ ਕਰਨ, ਨਵੇਂ ਮੁਲਾਜ਼ਮਾਂ ‘ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ-ਵੱਖ ਕੈਟਾਗਰੀਆਂ ਦੀ ਤੋੜੀ ਪੇਅ ਪੈਰਿਟੀ ਬਹਾਲ ਕਰਨ, 15-1-2015 ਦਾ ਮੁੱਢਲੀ ਤਨਖ਼ਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ, 180 ਈਟੀਟੀ ਟੈੱਟ ਪਾਸ ਅਧਿਆਪਕਾਂ ਤੇ, ਪਿਛਲੀ ਸਰਵਿਸ ਦੇ ਲਾਭਾਂ ਸਹਿਤ ਪੰਜਾਬ ਦੇ ਸਕੇਲ ਲਾਗੂ ਕਰਨ, ਪ੍ਰਾਇਮਰੀ ਦੀਆਂ 2364 ਤੇ 6635 ਅਤੇ ਪ੍ਰੀ ਪ੍ਰਾਇਮਰੀ ਦੀ 8393 ਭਰਤੀਆਂ ਮੁਕੰਮਲ ਕਰਨ ਅਤੇ ਮਾਸਟਰ, ਪੀ.ਟੀ.ਆਈ., ਡੀ.ਪੀ.ਈ., ਆਰਟ ਐਂਡ ਕਰਾਫਟ ਆਦਿ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ, ਬਾਰਡਰ ਏਰੀਆ ਭੱਤਾ/ਹੈਂਡੀਕੈਪ ਸਫਰੀ ਭੱਤਾ ਸਮੇਤ ਸਾਰੇ ਭੱਤੇ ਬਹਾਲ ਕਰਨ, ਜਬਰੀ ਸ਼ਿਫਟ ਕੀਤੇ ਪੀ.ਟੀ.ਆਈਜ਼ ਨੂੰ ਪਿੱਤਰੀ ਸਕੂਲਾਂ ਵਿੱਚ ਵਾਪਸ ਭੇਜਣ, ਸਕੂਲ ਮੁਖੀਆਂ ਦੀ ਬਦਲੀ ਉਪਰੰਤ ਪੁਰਾਣੇ ਸਟੇਸ਼ਨ ਬਰਕਰਾਰ ਰੱਖਣ ਦਾ ਫੈਸਲਾ ਵਾਪਿਸ ਲੈਣ, ਮਿਡਲ ਚੋਂ ਸੀ.ਐਂਡ.ਵੀ. ਅਤੇ ਪ੍ਰਾਇਮਰੀ `ਚੋਂ 1904 ਹੈੱਡ ਟੀਚਰ ਪੋਸਟਾਂ ਖਤਮ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਰੱਦ ਕਰਨ, ਸਿੱਖਿਆ ਬੋਰਡ ਵਲੋਂ ਲਗਾਇਆ ਜੁਰਮਾਨਾ/ਬਿਨਾਂ ਪ੍ਰੀਖਿਆ ਫ਼ੀਸ ਰੱਦ ਕਰਨ, ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ ਵੱਖ ਪ੍ਰੋਜੈਕਟਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ‘ਚ ਵਾਪਿਸ ਭੇਜਣ ਦੀ ਮੰਗ ਕੀਤੀ।

ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਕੰਬੋਜ, ਮੁਕੇਸ਼ ਕੁਮਾਰ, ਅਵਤਾਰ ਸਿੰਘ ਢਡੋਗਲ, ਸੁਰਿੰਦਰ ਪੁਆਰੀ, ਹਰਬੰਸ ਲਾਲ ਪਰਜੀਆ, ਹਰਦੇਵ ਸਿੰਘ ਜਵੰਧਾ, ਵਿਕਰਮਜੀਤ ਕੱਦੋ, ਮਲਕੀਤ ਸਿੰਘ ਕੱਦ ਗਿੱਲ ਅਤੇ ਹਰਜੀਤ ਸਿੰਘ ਜੁਨੇਜਾ ਤੋਂ ਇਲਾਵਾ ਭਰਾਤਰੀ ਆਗੂ ਦਿੱਗਵਿਜੈਪਾਲ ਸ਼ਰਮਾ, ਸੁਖਵਿੰਦਰ ਢਿੱਲਵਾਂ, ਵਰਿੰਦਰ ਚੌਹਾਨ ਅਤੇ ਮੋਰਚੇ ਦੇ ਸਥਾਨਕ ਆਗੂ ਹਰਕਮਲ ਸੰਧੂ, ਕੁਲਵਿੰਦਰ ਜੋਸਨ, ਕਮਲਜੀਤ ਸਿੰਘ, ਕਰਨੈਲ ਫਿਲੌਰ, ਕੁਲਦੀਪ ਸਿੰਘ, ਜਗਮਿੰਦਰ ਸਿੰਘ, ਸੰਤ ਸਿੰਘ ਸਰਕਾਰੀਆ, ਗੁਰਮੇਜ ਲਾਲ ਹੀਰ ਅਤੇ ਜਸਪਾਲ ਸਿੰਘ ਧੀਰਪੁਰ ਵੀ ਮੌਜੂਦ ਰਹੇ।


ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ 
Physics :Term I Exam Revision Test Paper

Term I Exam Revision Test Paper 1 Class XI Subject Physics Time 1.5 hr Multiple Choice Questions Dated: 29.11.2021 MM 35 Instructions: 1.Question paper has 35 multiple choice questions carrying 1 mark each. 2. Each question is compulsory. 
1. Which of the following is one dimensional motion: 

 • (a) Landing of an aircraft 
 • (b) Earth revolving around the sun 
 •  (c) Motion of a wheel of moving train 
 • (d) Train running on a straight track.


2. The numerical value of the ratio of displacement to distance is: 


 • (a) Always less than one 
 • (b) Always equal to one 
 • (c) Always more than one 
 • (d) Equal to or less than one 


3. The area under velocity-time graph for a particle in a given interval of time represents 


 • (a) Speed 
 • (b) Displacement 
 • (c) Average velocity 
 • (d) Acceleration   

4. A car at rest accelerates uniformly to a speed of 40 ms⁻¹ in 20 s. How much distance is covered by the car? 


 • (a) 400 m 
 • (b) 200 m 
 • (c) 400 cm 
 • (d) 200 cm   


5. When a projectile is fired with a velocity u parallel to the horizontal, then time of flight T is given by 


 • (a) T=√2h/g 
 • (b) T=√g/2h 
 • (c) T=√h/g 
 • (d) 2u sinθ/g  


6. If the time of flight of a projectile is doubled, the maximum height attained will be : 


 • (a) Unchanged 
 • (b) Halved 
 • (c) Doubled 
 • (d) Four times  


7. Which of the following statement for an object in equilibrium is not true? 


 • (a)The object must be at rest 
 • (b) The object can be at rest 
 •  (c) The object is moving at constant speed 
 • (d) The acceleration of object is zero 


8. From the foot of a tower 90m high, a stone is thrown up so as to just reach the top of the tower. Find the velocity with which the stone is thrown (Take g = 9.8 ms⁻²). 


 • (a) 42 m / s 
 • (b) 1764 m / s 
 • (c ) 90m / s 
 • (d) 0 m / s 


9. A wheel is 0.60 m in radius is moving with a speed of 10 ms⁻¹ .Find the angular speed. 


 • (a) 16 rad 
 • (b)16.67 rad s⁻¹ 
 • (c) 16 rad s 
 • (d)16.67 rad s⁻²


10. The magnitude of the resultant of two vectors P and Q is given by R² = P² + Q². What is the angle between Vectors P and Q? 


 • (a) 30° 
 •  (b) 60°  
 •  (c) 45°  
 •  (d) 90°     


11. Ratio of gravitational force, electromagnetic force and nuclear force is 

 (a) 1:10²⁵:10³⁶
 (b) 1: 10³⁶:10³⁸
 (c) 10²⁵:10³⁶:10³⁸ 
 (d)1:10¹³:10²⁵ 


12. According to principle of homogeneity of dimensions 

 • (a) Dimensions of numerator and denominator in a term are same 
 •  (b) If the dimensions of all the terms are not same, then equation is wrong. 
 • (c) In an equation, dimensions of all the terms need not be same. 
 • (d) In an equation, dimensions of at least two terms should be equal 


 13. The number of significant figure in 3.04 × 10²³ is : 

 • (a) 2 
 • (b) 3 
 • (c) 23 
 • (d) 25 

14. The dimensional formula of impulse is same as the dimensional formula for :- 

 • (a) Momentum 
 • (b) Force 
 • (c) Torque 
 • (d) rate of change of momentum 


15. In SI system the fundamental units are :-
 
 • (a) Meter, kilogram, second, coulomb, Kelvin, mole and candela 
 • (b) Meter, Newton, second, ampere, Kelvin, candela and mole 
 • (c) Meter, kilogram, second, ampere, Kelvin, mole and candela 
 • (d) Meter, kilogram, second, ohm, Kelvin, mole and candela 


16. If ‘h’ is the height and ‘g’ is acceleration due to gravity, the dimensional formula of √ 2ℎ /𝑔 is the same as that of :- 


 • (a) Time 
 • (b) Mass 
 • (c) Volume 
 • (d) velocity 

17. The angle between limiting friction F and normal friction R is 


 •  (a) 0° 
 • (b) 180°
 •  (c) 90°
 • (d) between 0° and 90°

 18. The centripetal force for a car moving on a level road is given by 

 • (a)friction force between the tyres and road 
 • (b) force of brakes 
 • (c) the driver of the car 
 • (d) the engine of the car 

19.When a car moving in a fixed direction accelerates 

 •  (a) The frictional force acts on it in the direction opposite to the direction of motion 
 •  (b) The frictional force acts on it in the same direction as direction of motion 
 •  (c) Frictional force is not required. The engine of the car gives the force needed. 
 • (d) No force is required due to inertia of motion. The car accelerates by itself. 

 20. Which of the following forces is not a contact force? 

 • (a) tension in a string 
 • (b) force in a spring 
 • (c) friction force 
 • (d) gravitational force 

 21. The banking of roads and rails is done to 

 •  (a) save material and make the road construction economical 
 •  (b) to give good look to the roads and rails 
 •  (c) to provide centripetal acceleration and make high speed roads and rails 
 •  (d) to make a stint  

22. When forces F₁ , F ₂and F₃ are acting on a particle of mass m such that F₂ and F₃ , are mutually perpendicular, then the particle remain stationary, if the force F₁ is now removed then the magnitude of acceleration of the particle is: 


 • (a) F₁/m 
 • (b) F₂ F/₃M 
 • c) (F₂  – F₃)/m 
 • d) F₂ /m 

23. According to work energy theorem, work done by the net force on a particle is equal to change in its 

 • (a) Linear Momentum 
 • (b) Angular Momentum 
 • (c) Velocity 
 • (d) Kinetic Energy 

24. Time rate of change of Kinetic energy is equal to 

 • (a) Mass 
 • (b) Force 
 • (c) Work 
 • (d) Power 

25. 1 eV =____________ J 

 • (a) 1.6×10⁻¹⁸J 
 • (b) 1.6×10⁻¹⁹J 
 • (c) 1.6×10⁻⁻²¹J 
 • (d) 1.6×10⁻¹⁶J 

26. A man pushes a wall and fails to displace it. Work done by him is: 

 • (a) Zero 
 • (b) Negative
 • (c) Maximum 
 • (d) Positive but not maximum 

 27. Four particles given here have same linear momentum, which has maximum Kinetic energy? 

 • (a) proton 
 • (b) electron 
 • (c) deutron 
 • (d) alpha particle 

28. A man of mass 60 kg runs up a flight of 30 steps in 40 seconds. If each step is 20 cm high, calculate the power of the man 

 • (a) 80 W 
 • (b) 92 W 
 • (c) 88.2 W 
 • (d) 82 W  

 29. A body of mass 50ɡ is moving once round a horizontal circle of radius 5 cm with uniform speed. How much work has been done? 

 • (a) 50 J 
 • (b)100 J 
 • (c) 0 J 
 • (d) None of these 

30. Analogue of mass in rotational motion is: 
 • (a) Moment of inertia 
 • (b) Angular Momentum 
 • (c) Torque 
 • (d) None of these 

31. A circular disc has mass M and radius R. Moment of inertia about its diameter will be: 

 • (a) 2/5MR² 
 • (b) 1/4 MR²  
 • (c) 1/2 MR²  
 • (d) MR² 

 32. When a mass M is rotating in a plane about a fixed point O, it's angular momentum L is directed along 

 • (a) a line perpendicular to the plane of rotation 
 • (b) the radius. 
 • (c) the tangent to the orbit 
 • (d) None of these. 

33. A body A of mass M while falling vertically downwards under gravity breaks into two parts; a body B of mass M/3 and a body C of mass 2M/3. The center of mass of bodies B and C taken together shifts compared to that of body A towards. 

 • (a) Does not shift 
 • (b) depends on height of breaking 
 • (c) body C 
 • (d) body B 

34. The angular velocity of a planet revolving in an elliptical orbit around the sun increases, when it comes near the sun and vice-versa. This process better explained on the basis of law of conservation of:  
 • (a) Mass 
 • (b) Linear Momentum 
 • (c) Angular Momentum 
 • (d) Energy 

35. A solid cylinder of moment of inertia 0.625 kg m² rotates about its axis with angular speed 100 rad s⁻¹ . What is the magnitude of angular momentum of the cylinder about its axis? 
 •  (a) 62.5 kgm² s ⁻¹
 •  (b) 625×104 kgm² s ⁻¹
 • (c) 6.25 kgm² s⁻¹
 •  (d) 625×105 kgm² s⁻¹


ਤਿਵਾੜੀ ਨੇ ਪੰਜਾਬ ਚ ਬੀਐਸਐਫ ਦਾ ਦਾਇਰਾ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ

 ਤਿਵਾੜੀ ਨੇ ਪੰਜਾਬ ਚ ਬੀਐਸਐਫ ਦਾ ਦਾਇਰਾ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ

ਚੰਡੀਗੜ੍ਹ, 8 ਦਸੰਬਰ ( ਪ੍ਰਮੋਦ ਭਾਰਤੀ) : ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਭਾਰਤ ਸਰਕਾਰ ਤੋਂ ਪੰਜਾਬ ਚ ਬੀਐਸਐਫ ਦਾ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਦਾਇਰਾ 50 ਕਿਲੋਮੀਟਰ ਤਕ ਵਧਾਉਣ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ ਹੈ।

 ਚੰਨੀ ਸਰਕਾਰ ਦਾ ਵੱਡਾ ਐਲਾਨ ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਹੋਵੇਗੀ ਸਰਕਾਰੀ ਛੁੱਟੀ 

______________________________________

Join telegram for latest updates.

https://t.me/+Z0fDBg5zf6ZjYzk1ਲੋਕ ਸਭਾ ਚ ਜ਼ੀਰੋ ਆਵਰ ਦੌਰਾਨ ਬੋਲਦਿਆਂ ਐਮ.ਪੀ ਤਿਵਾੜੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਅੰਦਰ 50 ਕਿਲੋਮੀਟਰ ਤਕ ਬੀਐਸਐਫ ਦਾ ਦਾਇਰਾ ਵਧਾਉਣ ਦੀ ਮਨਜ਼ੂਰੀ ਦੇਣਾ ਦੇ ਸੰਘੀ ਢਾਂਚੇ ਦਾ ਉਲੰਘਣ ਹੈ।ਐਮ.ਪੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਪਹਿਲਾਂ ਹੀ ਇਕ ਸੰਕਲਪ ਪਾਸ ਕਰ ਚੁੱਕੀ ਹੈ। ਜਿਸ ਦੇ ਤਹਿਤ ਭਾਰਤ ਸਰਕਾਰ ਨੂੰ ਸੂਬਾ ਸਰਕਾਰ ਨੂੰ ਭਰੋਸੇ ਚ ਲਏ ਬਗੈਰ ਦਾਇਰਾ ਵਧਾਉਣ ਸਬੰਧੀ ਜਾਰੀ ਨੋਟੀਫਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਇਹ ਸਪਸ਼ਟ ਕਰਦਾ ਹੈ ਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਤੇ ਸੂਬੇ ਅੰਦਰ ਕਾਨੂੰਨ ਵਿਵਸਥਾ ਤੇ ਬੀਐਸਐਫ ਦਾ ਕੋਈ ਅਧਿਕਾਰ ਨਹੀਂ ਹੈ।

ਦੁਖਦਾਈ ਘਟਨਾ: ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਵਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ 'ਚ ਮੌਤ

 ਆਖਰ ਬੁਰੀ ਖਬਰ ਆ ਗਈ। ਜਨਰਲ ਬਿਪਿਨ ਰਾਵਤ ਨਹੀਂ ਰਹੇ। ਉਹ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਯਾਨੀ ਸੀ.ਡੀ.ਐੱਸ. ਉਨ੍ਹਾਂ ਦਾ ਹੈਲੀਕਾਪਟਰ ਬੁੱਧਵਾਰ ਦੁਪਹਿਰ ਕਰੀਬ 12.20 ਵਜੇ ਤਾਮਿਲਨਾਡੂ ਦੇ ਕੂਨੂਰ 'ਚ ਹਾਦਸਾਗ੍ਰਸਤ ਹੋ ਗਿਆ। ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਫੌਜ ਦੇ 14 ਲੋਕ ਸਨ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਹੈ।

Pic source :social media


ਰੱਖਿਆ ਸੂਤਰਾਂ ਮੁਤਾਬਕ ਜਨਰਲ ਰਾਵਤ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਯਾਨੀ ਸੀਸੀਐਸ ਦੀ ਮੀਟਿੰਗ ਸ਼ਾਮ 6.30 ਵਜੇ ਬੁਲਾਈ ਹੈ। ਇਸ ਤੋਂ ਬਾਅਦ ਮੌਤ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।


ਇਸ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ। ਜਿੱਥੋਂ ਕਰੀਬ ਸਾਢੇ ਪੰਜ ਘੰਟੇ ਖ਼ਬਰਾਂ ਆਉਂਦੀਆਂ ਰਹੀਆਂ ਕਿ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਫ਼ੌਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਪਰ ਫਿਰ ਵਾਰੀ-ਵਾਰੀ ਮੌਤ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਕਿਸਾਨ ਅੰਦੋਲਨ 'ਤੇ ਭਲਕੇ ਹੋਵੇਗਾ ਅੰਤਿਮ ਫੈਸਲਾ: ਯੂਨਾਈਟਿਡ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ; ਘਰ ਵਾਪਸੀ ਦਾ ਐਲਾਨ ਕੱਲ੍ਹ 12 ਵਜੇ ਸੰਭਵ

ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਮਾਪਤ ਹੋ ਗਈ ਹੈ। ਜਿਸ ਵਿੱਚ ਕੇਂਦਰ ਸਰਕਾਰ ਅਤੇ ਫਰੰਟ ਵਿਚਾਲੇ ਸਮਝੌਤਾ ਹੋ ਗਿਆ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਤਿਆਰ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਸਰਕਾਰ ਵੱਲੋਂ ਇਸ ਨੂੰ ਮੰਨਣ ਲਈ ਅਧਿਕਾਰਤ ਪੱਤਰ ਭੇਜਿਆ ਜਾਵੇਗਾ, ਫਿਰ ਕੱਲ੍ਹ ਦੁਪਹਿਰ 12 ਵਜੇ ਮੋਰਚੇ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਦੀ ਵਾਪਸੀ ਦਾ ਐਲਾਨ ਕੀਤਾ ਜਾਵੇਗਾ।ਪ੍ਰੈਸ ਕਾਨਫਰੰਸ ਵਿੱਚ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਹਾ ਕਿ ਸਰਕਾਰ ਵੱਲੋਂ ਕੱਲ੍ਹ ਜੋ ਖਰੜਾ ਆਇਆ ਸੀ, ਉਸ ’ਤੇ ਅਸੀਂ ਸਹਿਮਤ ਨਹੀਂ ਹੋਏ। ਅਸੀਂ ਕੁਝ ਸੁਧਾਰ ਕਰਨ ਲਈ ਕਹਿਣ ਤੋਂ ਬਾਅਦ ਇਸਨੂੰ ਵਾਪਸ ਕਰ ਦਿੱਤਾ। ਸਰਕਾਰ ਦੋ ਕਦਮ ਹੋਰ ਅੱਗੇ ਵਧ ਗਈ ਹੈ। ਅੱਜ ਜੋ ਖਰੜਾ ਆਇਆ ਹੈ, ਉਸ 'ਤੇ ਅਸੀਂ ਸਹਿਮਤ ਹੋ ਗਏ ਹਾਂ। ਹੁਣ ਸਰਕਾਰ ਨੂੰ ਉਸ ਖਰੜੇ 'ਤੇ ਸਾਨੂੰ ਅਧਿਕਾਰਤ ਪੱਤਰ ਭੇਜਣਾ ਚਾਹੀਦਾ ਹੈ। ਇਸ ਗੱਲ 'ਤੇ ਹਰ ਕੋਈ ਸਹਿਮਤ ਹੈ। ਜਿਵੇਂ ਹੀ ਪੱਤਰ ਆਵੇਗਾ, ਭਲਕੇ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ। ਇਸ ਸਬੰਧੀ 12 ਵਜੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ।
ਇਸ ਦੌਰਾਨ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਵਜੋਂ 5 ਲੱਖ ਦੀ ਸਹਾਇਤਾ ਦੇਣ ਅਤੇ ਕੇਸ ਵਾਪਸ ਲੈਣ ਦੀ ਹਾਮੀ ਭਰੀ ਹੈ। ਕੇਂਦਰ ਸਰਕਾਰ ਵੀ ਸਾਰੇ ਕੇਸ ਵਾਪਸ ਲੈਣ ਲਈ ਤਿਆਰ ਹੋ ਗਈ ਹੈ। ਕੇਂਦਰ ਨੇ ਵੀ ਐਮਐਸਪੀ ਕਮੇਟੀ ਵਿੱਚ ਸਿਰਫ਼ ਫਰੰਟ ਆਗੂਆਂ ਨੂੰ ਰੱਖਣ ਲਈ ਸਹਿਮਤੀ ਜਤਾਈ ਹੈ। ਦਿੱਲੀ ਬਾਰਡਰ 'ਤੇ 377 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।

6th pay commission: 15% ਵਾਧੇ ਸਬੰਧੀ ਵਿੱਤ ਵਿਭਾਗ ਵਲੋਂ ਸਪਸ਼ਟੀਕਰਨ

 

ON 346TH MARTYRDOM DAY OF SRI GURU TEGH BAHADUR JI, CM CHANNI INITIATES DEVELOPMENT PROJECTS WORTH RS. 20 CRORE AT SRI ANANDPUR SAHIB

 ON 346TH MARTYRDOM DAY OF SRI GURU TEGH BAHADUR JI, CM CHANNI INITIATES DEVELOPMENT PROJECTS WORTH RS. 20 CRORE AT SRI ANANDPUR SAHIB


· DECLARES GAZETTED HOLIDAY EVERY YEAR ON ‘JANAM DIVAS’ OF BHAI JAITA JI


· CALLS UPON PEOPLE TO FOLLOW LIFE & PHILOSOPHY OF GURU SAHIB TO CREATE A HARMONIOUS SOCIETY


 Sri Anandpur Sahib, December 8: Punjab Chief Minister Charanjit Singh Channi on Wednesday laid the foundation stones of development projects worth Rs. 20 crore dedicated to mark the 346th martyrdom day of the Ninth Sikh Guru Sri Guru Tegh Bahadur Ji.


Addressing a public gathering here at an auditorium in Virasat-e-Khalsa after paying obeisance to the Hind-di-Chadar Sri Guru Tegh Bahadur Ji at Gurdwara Sri Sis Ganj Sahib, CM Channi said Guruji’s legacy of religious tolerance, secularism and freedom of faith would ever guide the humanity till eternity to live in peace and harmony in an egalitarian society. He said today is a day of introspection to follow the teachings of Guru Tegh Bahadur Ji to propagate the message of universal love, amity and brotherhood in every nook and corner of the world. CM Channi further said that the architect of Indian Constitution Dr. BR Ambedkar, the first Prime Minister Pandit Jawaharlal Nehru besides the members of Constituent Assembly strived hard to lay the foundation of Constitution on the principles of secularism after having drawn inspiration from the unprecedented and supreme sacrifice of Sri Guru Tegh Bahadur Ji, who had laid down his life to enable the people of other religions especially the Hindus to profess their own religion without any subjugation and coercion. Notably, the Hindus were subjected to repression by the then Mughal regime for conversion of their religion to Islam. Guruji’s unique sacrifice for the protection of Hinduism in the annals of history would be ever remembered by one and all.
Paying glowing tributes to Baba Jeevan Singh Ji (Bhai Jaita Ji)- a true companion of the Tenth Sikh Guru Sri Guru Gobind Singh Ji, CM Channi said that Bhai Jaita Ji’s enormous contribution as a devout Sikh could never be forgotten. Bhai Jaita Ji being the most beloved Sikh of Sri Guru Gobind Singh Ji, who brought the Sis (severed head) of Sri Guru Tegh Bahadur Ji from Chandni Chowk, Delhi to Sri Anandpur Sahib facing all odds due to tyranny unleashed by the then Mughal Empire. Later, Bhai Jeevan Singh Ji also sacrificed his life while fighting against the Mughals. Eulogizing Bhai Jaita Ji’s spirit of self sacrifice and devotion, CM Channi declared a gazetted holiday every year on the ‘Janam Divas’ of the legendary Sikh martyr.


On the occasion, CM Channi digitally laid the foundation stones of four projects including the modernization and upgradation of Sri Guru Tegh Bahadur Museum with a cost of Rs. 1.5 crore, nature park to be developed and named after Sri Guru Tegh Bahadur ji over an area of 62 acres at a cost of Rs. 10 crore with the plantation of those trees which finds mention in the Bani of Sri Guru Granth Sahib ji, 1 MW Solar project at a cost of Rs. 4.16 crore and second phase of Bhai Jaita Ji Memorial at a cost of Rs. 2.63 crore.


Acceding to the request of Speaker Punjab Vidhan Sabha Rana KP Singh, who also represents Sri Anandpur Sahib Assembly Constituency, CM Channi announced Rs. 5 crore for a community centre to facilitate the local residents for organizing social functions and a fire brigade station within the local Municipal Council. Realising the significance of community centres, CM Channi also announced that such centres would also be opened in each and every block across the state so as to enable the people to organize social gatherings.


Fulfilling the long pending demand of the people with a view to propel socio-economic development in the region, CM Channi also assured the Speaker that he had already asked the Finance Minister to immediately accord financial and administrative sanction for construction of the bridge over river Swan to connect Nangal-Sri Anandpur Sahib region with Doaba which would curtail the distance between the two regions thus saving their time, money and energy. He also asked the Speaker to fix a date for its foundation stone to be laid next week.


Earlier speaking on the occasion, Speaker Vidhan Sabha Rana KP Singh said that it’s a matter of great pride and satisfaction that CM Channi is the only Chief Minister from Congress party who had ever visited on this sacred day to pay respects to Sri Guru Tegh Bahadur Sahib. He said that none finds any parallel in the history of world where someone except Sri Guru Tegh Bahadur ji had gone on his own to lay down his life that too for the sake of another religion.In his address, Deputy Speaker Punjab Vidhan Sabha Ajaib Singh Bhatti also exhorted the people to follow the ideology of ninth Sikh Guru Sri Guru Tegh Bahadur ji for which he preached the message of love and brotherhood to the humanity.


Earlier, the Chief Minister accompanied by Finance Minister Manpreet Singh Badal also paid obeisance at the bhog of Sri Akhand Path Sahib during a function organized by the Tourism & Cultural Affairs department, where he also honoured the various personalities from Sant Samaj with Siropa (robe of honour). CM Channi also visited the (tap asthan) of Bhai Jaita Ji to offer his prayers.

ਮੇਜਰ ਮਨਦੀਪ ਭਾਟੀਆ ਦੀ ਅਲਵਰ ਵਿਖੇ ਸੜਕ ਹਾਦਸੇ ਵਿਚ ਮੌਤ, ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬੇ

 ਮੇਜਰ ਮਨਦੀਪ ਭਾਟੀਆ ਦੀ ਅਲਵਰ ਵਿਖੇ ਸੜਕ ਹਾਦਸੇ ਵਿਚ ਮੌਤ

ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬੇ

ਨਵਾਸ਼ਹਿਰ 8 ਦਸੰਬਰ ( ) ਭਾਰਤੀ ਫੌਜ ਦੇ ਮੇਜਰ ਮਨਦੀਪ ਭਾਟੀਆ ਦੀ ਮੌਤ ਦੀ ਖਬਰ ਮਿਲਦਿਆਂ ਹੀ ਨਵਾਂਸ਼ਹਿਰ ਦੇ ਲੋਕ ਸ਼ੋਕ ਵਿਚ ਡੁੱਬ ਗਏ।ਬੀਤੇ ਕੱਲ੍ਹ ਰਾਤ 8 ਵਜੇ ਦੇ ਕਰੀਬ ਰਾਜਸਥਾਨ ਦੇ ਅਲਵਰ ਜਿਲੇ ਵਿਚ ਇਕ ਸੜਕ ਹਾਦਸੇ ਵਿਚ ਮੇਜਰ ਮਨਦੀਪ ਭਾਟੀਆ ਦੀ ਮੌਤ ਹੋ ਗਈ ਅਤੇ ਫੌਜ ਦੇ ਦੋ ਸਿਪਾਹੀ ਫੱਟੜ ਹੋ ਗਏ।
ਉਹ ਸਾਬਕਾ ਜਿਲਾ ਸਿੱਖਿਆ ਅਧਿਕਾਰੀ ਅਤੇ ਅੰਬੇਡਕਰ ਭਵਨ ਚੈਰੀਟੇਬਲ ਰਿਲੀਜਸ ਟਰੱਸਟ ਨਵਾਂਸ਼ਹਿਰ ਦੇ ਵਾਈਸ ਪ੍ਰਧਾਨ ਦਿਲਬਾਗ ਸਿੰਘ ਭਾਟੀਆ ਅਤੇ ਸਿਹ ਵਿਭਾਗ ਵਿਚ ਮੁਲਾਜ਼ਮ ਸ਼੍ਰੀਮਤੀ ਹਰਬੰਸ ਕੌਰ ਦੇ ਬੇਟੇ ਸਨ।ਉਹਨਾਂ ਦੀ ਪਤਨੀ ਡਾਕਟਰ ਹੇਮਪ੍ਰੀਤ ਕੌਰ ਵੀ ਭਾਰਤੀ ਫੌਜ ਵਿਚ ਮੇਜਰ ਹਨ।ਉਹਨਾਂ ਦਾ ਬੇਟਾ ਅੱਵਲਜੀਤ ਸਿੰਘ ਅਜੇ ਚਾਰ ਸਾਲ ਦਾ ਬੱਚਾ ਹੈ।1988 ਨੂੰ ਜਨਮੇ ਮੇਜਰ ਮਨਦੀਪ ਭਾਟੀਆ ਨੇ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਬੀ.ਟੈਕ ਦੀ ਡਿਗਰੀ ਕਰਕੇ ਅਕਤੂਬਰ 2010 ਨੂੰ ਫੌਜ ਜੁਆਇਨ ਕੀਤੀ ਸੀ।ਦਿਲਬਾਗ ਸਿੰਘ ਭਾਟੀਆ ਆਪਣੇ ਬੇਟੇ ਦੀ ਲਾਸ਼ ਲੈਣ ਲਈ ਰਾਤ ਹੀ ਅਲਵਰ ਨੂੰ ਰਵਾਨਾ ਹੋ ਗਏ ਸਨ।ਜਿਸਨੂੰ ਵੀ ਇਸ ਦਿੱਲ ਦਹਿਲਾਉਣ ਵਾਲੇ ਹਾਦਸੇ ਦਾ ਪਤਾ ਲੱਗਾ ਉਹ ਭਾਟੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ(ਸਾਹਮਣੇ ਅੰਬੇਡਕਰ ਭਵਨ) ਨਵਾਸ਼ਹਿਰ ਵਿਖੇ ਪਹੁੰਚਿਆ।ਮੇਜਰ ਭਾਟੀਆ ਦੀ ਮ੍ਰਿਤਕ ਦੇਹ ਦੇ ਅੱਜ ਰਾਤ ਨਵਾਸ਼ਹਿਰ ਪਹੁੰਚਣ ਦੀ ਉਮੀਦ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮੇਜਰ ਮਨਦੀਪ ਭਾਟੀਆ ਦੀ ਮ੍ਰਿਤਕ ਦੇਹ ਦਾ ਸਸਕਾਰ ਕੁਝ ਦਿਨ ਬਾਅਦ ਬੰਗਾ ਰੋਡ,ਨਵਾਂਸ਼ਹਿਰ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨ ਨਾਲ ਕੀਤਾ ਜਾਵੇਗਾ।

ਕੈਪਸ਼ਨ : ਮੇਜਰ ਮਨਦੀਪ ਭਾਟੀਆ ਦੀ ਫਾਈਲ ਫੋਟੋ।

HOLIDAY ALERT : ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਹੋਵੇਗੀ ਸਰਕਾਰੀ ਛੁੱਟੀ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

 ਚੰਨੀ ਸਰਕਾਰ ਦਾ ਵੱਡਾ ਐਲਾਨ ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਹੋਵੇਗੀ ਸਰਕਾਰੀ ਛੁੱਟੀ 

______________________________________

Join telegram for latest updates.

https://t.me/+Z0fDBg5zf6ZjYzk1 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਾਈ ਜੈਤਾ ਜੀ, ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਭਾਈ ਜੈਤਾ ਜੀ ਦਾ ਜਨਮ  ਦਿਹਾੜਾ  5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਕਾਂਗਰਸੀ ਵਿਧਾਇਕਾਂ ਲਈ ਕੱਚੇ ਮੁਲਾਜ਼ਮਾਂ ਵੱਲੋਂ ਜ਼ਾਰੀ ਕੀਤੀ ਨਵੀਂ ਸਕੀਮ *"36000 ਮੁਲਾਜ਼ਮਾਂ ਲਭਾਓ ਇਨਾਮ ਪਾਓ
ਕਾਂਗਰਸੀ ਵਿਧਾਇਕਾਂ ਲਈ ਕੱਚੇ ਮੁਲਾਜ਼ਮਾਂ ਵੱਲੋਂ ਜ਼ਾਰੀ ਕੀਤੀ ਨਵੀਂ ਸਕੀਮ *"36000 ਮੁਲਾਜ਼ਮਾਂ ਲਭਾਓ ਇਨਾਮ ਪਾਓ"*

 ਜੇ ਸਰਕਾਰ ਸੱਚੀ ਹੈ ਤਾਂ ਐਮ ਐਲ ਏ 36000 ਪੱਕੇ ਹੋਣ ਵਾਲੇ ਮੁਲਾਜ਼ਮ ਲੱਭਾਉਣ ਤੇ ਇਨਾਮ ਵਜੋਂ 36,00,000 ਪਾਉਣ 

ਸਕੀਮ ਦੇ ਪੋਸਟਰ ਲੈ ਕੇ ਮੁਲਾਜ਼ਮਾਂ ਪੁੱਜੇ *ਵਿਧਾਇਕ ਰਜਿੰਦਰ ਬੇਰੀ* ਦੇ ਘਰ 


ਮਿਤੀ 08 -12-2021 ( ਜਲੰਧਰ ) ਕਾਂਗਰਸ ਦੀ ਚੰਨੀ ਸਰਕਾਰ ਵੱਲੋਂ 36000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਅੱਜ 28 ਦਿਨ ਬੀਤਣ ਤੇ ਇਕ ਵੀ ਕੱਚੇ ਮੁਲਾਜ਼ਮ ਦੇ ਰੈਗੂਲਰ ਨਾ ਹੋਣ ਦੇ ਰੋਸ ਵਜੋਂ ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਕਾਂਗਰਸ ਦੇ ਵਿਧਾਇਕਾਂ ਲਈ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਕਿ *"36000 ਮੁਲਾਜ਼ਮ ਲਭਾਓ ਇਨਾਮ ਪਾਓ"*। ਆਗੂਆ ਦਾ ਕਹਿਣਾ ਕਿ ਕਾਂਗਰਸ ਸਰਕਾਰ ਨੇ 36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਅਤੇ ਪੰਜਾਬ ਦੇ ਹਰ ਕੋਨੇ ਵਿੱਚ ਹੋਰਡਿੰਗ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲੀਅਤ ਕੋਹਾਂ ਦੂਰ ਹੈ। ਇਸ ਲਈ ਮੁਲਾਜ਼ਮਾਂ ਨੇ ਸਕੀਮ ਸ਼ੁਰੂ ਕੀਤੀ ਹੈ ਕਿ ਜੋ ਵੀ ਵਿਧਾਇਕ ਜਾਂ ਵਰਕਰ 36000 ਮੁਲਾਜ਼ਮ ਲਭਾਏਗਾ ਉਸ ਨੂੰ ਪ੍ਰਤੀ ਮੁਲਾਜ਼ਮ 100 ਰੁਪਏ ਇਨਾਮ ਵਜੋਂ ਦਿੱਤਾ ਜਾਵੇਗਾ। ਆਗੂਆ ਨੇ ਦੱਸਿਆ ਕਿ ਬੀਤੇ ਕਲ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਮੰਗ ਜ਼ਾਇਜ਼ ਹੈ ਅਤੇ ਮਿਤੀ 29 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮੁਲਾਜ਼ਮਾਂ ਦੀਆ ਮੰਗਾਂ ਤੇ ਫੈਸਲੇ ਲੈ ਲਏ ਗਏ ਹਨ ਅਤੇ ਅੰਤਿਮ ਫੈਸਲਾ ਮੁੱਖ ਮੰਤਰੀ ਪੰਜਾਬ ਵੱਲੋਂ ਲੈ ਕੇ ਵਿਭਾਗਾਂ ਨੂੰ ਹਦਾਇਤਾਂ ਕੀਤੀਆ ਜਾਣੀਆ ਹਨ।

ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਮੁੱਖ ਮੰਤਰੀ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ 28 ਦਿਨ ਬੀਤਣ ਤੇ ਵੀ ਐਕਟ ਵਿਭਾਗਾਂ ਨੂੰ ਨਹੀ ਭੇਜਿਆ ਗਿਆ। ਮੁਲਾਜ਼ਮ ਜਦੋਂ ਵੀ ਵਿਭਾਗੀ ਅਧਿਕਾਰੀਆ ਨੂੰ ਮਿਲਦੇ ਹਨ ਉੱਚ ਅਧਿਕਾਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਸਾਡੇ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਆਵੇਗਾ ਤਾਂ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ।


ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਸ਼ੋਭਿਤ ਭਗਤ,ਆਸ਼ੀਸ਼ ਜੁਲਾਹਾ,ਗਗਨ ਸਿਆਲ, ਰਾਜੀਵ ਸ਼ਰਮਾ, ਸੁਖਰਾਜ, ਗਗਨਦੀਪ ਸ਼ਰਮਾ ਨੇ ਕਿਹਾ ਕਿ ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਹਰ ਫ਼ੇਜ਼ ਹਰ ਬਜਾਰ, ਕਰਾਂਗੇ ਭੰਡੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।

90ਵੇਂ ਵਰ੍ਹੇ ਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵਲੋਂ ਵਾਧਾਈਆਂ

 90ਵੇਂ ਵਰ੍ਹੇ ਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵਲੋਂ ਵਧਾਇਆਂ ਦਿਤੀਆਂ, ਉਨ੍ਹਾਂ ਨੇ ਕਿਹਾ


"90ਵਿਆਂ ਵਿੱਚ ਵੀ ਉਨ੍ਹਾਂ ਦਾ ਨੌਜਵਾਨਾਂ ਵਰਗਾ ਉਤਸ਼ਾਹ ਅਤੇ ਊਰਜਾ ਦੇਖ ਮੈਂ ਹੈਰਾਨ ਹੋ ਜਾਂਦਾ ਹਾਂ। ਉਨ੍ਹਾਂ ਦੀ ਸਿਆਣਪ ਅਤੇ ਤਜਰਬਾ ਦੋਵੇਂ ਬੇਮਿਸਾਲ ਹਨ। ਮੈਨੂੰ ਉਨ੍ਹਾਂ ਵਿੱਚ ਸਾਰਾ ਪੰਜਾਬ ਨਜ਼ਰ ਆਉਂਦਾ ਹੈ, ਅਤੇ ਉਹ ਸਾਡੇ ਸਾਰਿਆਂ ਵਿੱਚ ਪੰਜਾਬ ਨੂੰ ਦੇਖਦੇ ਹਨ। ਉਹ ਸਿਰਫ਼ ਮੇਰੇ ਨਹੀਂ - ਉਹ ਸਾਰੇ ਪੰਜਾਬ ਤੇ ਸਾਰੇ ਪੰਜਾਬੀਆਂ ਦੇ ਹਨ, ਪ੍ਰਕਾਸ਼ ਪੰਜਾਬ ਦਾ !"
ਪੰਜਾਬ 'ਚ ਓਮਾਈਕਰੋਨ ਦਾ ਖ਼ਤਰਾ: ਅੰਮ੍ਰਿਤਸਰ ਏਅਰਪੋਰਟ 'ਤੇ ਇਟਲੀ ਤੋਂ ਪਰਤੇ ਮਾਂ-ਪੁੱਤ ਦੀ ਰਿਪੋਰਟ ਪਾਜ਼ੀਟਿਵ


ਪੰਜਾਬ 'ਚ ਓਮਾਈਕਰੋਨ ਦਾ ਖ਼ਤਰਾ: ਅੰਮ੍ਰਿਤਸਰ ਏਅਰਪੋਰਟ 'ਤੇ ਇਟਲੀ ਤੋਂ ਪਰਤੇ ਮਾਂ-ਪੁੱਤ ਦੀ ਰਿਪੋਰਟ ਪਾਜ਼ੀਟਿਵ; ਦੋਵੇਂ ਜੀਐਨਡੀਐਚ ਵਿੱਚ ਦਾਖਲ ਹੋਏ, ਨਮੂਨੇ ਜੀਨੋਮ ਕ੍ਰਮ ਲਈ ਭੇਜੇ ਜਾਣਗੇ


 ਅੰਮ੍ਰਿਤਸਰ ਹਵਾਈ ਅੱਡੇ 'ਤੇ ਇਟਲੀ ਤੋਂ ਪਰਤੇ ਦੋ ਯਾਤਰੀਆਂ ਦੀ ਕੋਰੋਨਾ ਟੈਸਟਿੰਗ ਦੌਰਾਨ ਰੈਪਿਡ ਪੀਸੀਆਰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਦੋਵੇਂ ਯਾਤਰੀ ਮਾਂ-ਪੁੱਤ ਹਨ। ਇਟਲੀ ਦੇ ਮਿਲਾਨ ਤੋਂ ਜੁੜੀ ਉਡਾਣ ਸਵੇਰੇ 6.30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ। ਰੈਪਿਡ ਪੀਸੀਆਰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ, ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ), ਅੰਮ੍ਰਿਤਸਰ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ। ਕਰੀਬ ਛੇ ਘੰਟੇ ਬਾਅਦ ਦੋਵਾਂ ਮਰੀਜ਼ਾਂ ਦੇ ਦੁਬਾਰਾ ਟੈਸਟ ਲਏ ਜਾਣਗੇ।


ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਅਨੁਸਾਰ ਇਟਲੀ ਦੇ ਮਿਲਾਨ ਜਾਣ ਵਾਲੀ ਫਲਾਈਟ ਮੰਗਲਵਾਰ ਦੇਰ ਰਾਤ ਅੰਮ੍ਰਿਤਸਰ ਪਹੁੰਚੀ। ਇਸ ਤੋਂ ਬਾਅਦ, ਨਿਰਧਾਰਤ ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਯਾਤਰੀਆਂ ਦੇ ਹਵਾਈ ਅੱਡੇ ਦੇ ਅੰਦਰ ਤੇਜ਼ ਪੀਸੀਆਰ ਟੈਸਟ ਕੀਤੇ ਗਏ। ਇਨ੍ਹਾਂ ਵਿੱਚੋਂ 2 ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਦੋਵੇਂ ਮਾਂ-ਪੁੱਤ ਹਨ।
BREAKING NEWS: ਚੀਫ ਆਫ ਡਿਫੈਂਸ ਸਟਾਫ ਦਾ ਹੈਲੀਕਾਪਟਰ ਹਾਦਸਾ, 4 ਦੀ ਮੌਤ,ਸੀਡੀਐਸ ਰਾਵਤ ਬਾਰੇ ਪਤਾ ਨਹੀਂ

ਚੀਫ ਆਫ ਡਿਫੈਂਸ ਸਟਾਫ ਦਾ ਹੈਲੀਕਾਪਟਰ ਹਾਦਸਾ: ਤਾਮਿਲਨਾਡੂ 'ਚ ਹੈਲੀਕਾਪਟਰ ਹਾਦਸੇ 'ਚ 4 ਦੀ ਮੌਤ, ਪਹਾੜੀ ਦੇ ਹੇਠਾਂ ਕੁਝ ਹੋਰ ਲਾਸ਼ਾਂ ਦਿਖਾਈ ਦਿੱਤੀਆਂ; ਸੀਡੀਐਸ ਰਾਵਤ ਬਾਰੇ ਪਤਾ ਨਹੀਂ 


 ਤਾਮਿਲਨਾਡੂ ਦੇ ਕੰਨੂਰ 'ਚ ਬੁੱਧਵਾਰ ਨੂੰ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਵੀ ਹੈਲੀਕਾਪਟਰ ਵਿੱਚ ਸਵਾਰ ਸਨ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 4 ਅਧਿਕਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ ਹਨ। ਹਾਦਸੇ ਦੇ ਜੋ ਵਿਜ਼ੂਅਲ ਸਾਹਮਣੇ ਆਏ ਹਨ, ਉਨ੍ਹਾਂ 'ਚ ਹੈਲੀਕਾਪਟਰ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਅੱਗ ਲੱਗੀ ਹੋਈ ਹੈ।


 ਜਨਰਲ ਬਿਪਿਨ ਰਾਵਤ ਦੀ ਹਾਲਤ ਬਾਰੇ ਅਜੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਹੈਲੀਕਾਪਟਰ ਵਿੱਚ ਉਨ੍ਹਾਂ ਦੀ ਪਤਨੀ ਵੀ ਸਵਾਰ ਸੀ। ਜਨਰਲ ਬਿਪਿਨ ਰਾਵਤ ਨੇ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਸੈਨਾ ਦੇ ਮੁਖੀ ਵਜੋਂ ਸੇਵਾ ਨਿਭਾਈ। ਉਸਨੇ 1 ਜਨਵਰੀ 2020 ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਦਾ ਅਹੁਦਾ ਸੰਭਾਲਿਆ ਸੀ।

 

ਪੰਜਾਬ ਸਰਕਾਰ ਵੱਲੋਂ ਤਿੰਨ ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ, ਰਾਹੁਲ ਤਿਵਾਰੀ ਸਪੈਸ਼ਲ ਮੁੱਖ ਸਕੱਤਰ ਨਿਯੁਕਤ

हिमाचल विधानसभा में नौकरी करने का सुनहरी मौका, विभिन्न पदों पर भर्ती हेतु नोटिफिकेशन जारी

 हिमाचल प्रदेश विधानसभा में नौकरी करने के इच्छुक उम्मीदवारों के लिए बड़ी खबर है ।हिमाचल प्रदेश विधानसभा में नौकरी करने के लिए विभिन्न पदों पर आवेदन मांगे गए हैं इच्छुक उम्मीदवार भर्ती की सारी शर्तें पढ़कर अप्लाई कर सकते हैं।


विभिन्न पदों पर भर्ती के लिए अधिसूचना जारी कर दी गई है ।

अधिसूचना डाउनलोड करने के लिए यहां क्लिक करें 

ऑनलाइन अप्लाई करने के लिए यहां क्लिक करें 

Instructions for applying online click here

ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਨੂੰ ਦਬਾਉਣ ਲਈ ਨਾਦਰਸ਼ਾਹੀ ਫੁਰਮਾਨ ਜਾਰੀ

 

872 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮਿਲਣਗੇ ਟੈਬਲੇਟ, ਦੇਖੋ ਸੂਚੀ

 Download list of schools here

ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵਲੋਂ ਐਚਟੀ ਤੋਂ ਸੀਐਚਟੀ ਦੀਆਂ ਪ੍ਰਮੋਸ਼ਨਾਂ ਦੇ ਆਰਡਰ ਜਾਰੀ

ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵਲੋਂ ਐਚਟੀ ਤੋਂ ਸੀਐਚਟੀ ਦੀਆਂ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕੀਤੇ ਹਨ।ਇਹ ਹੁਕਮ ਮਿਤੀ 07-12-2021 ਦੇ ਅਨੁਸਾਰ  ਦਫਤਰ 
ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ  ਵੱਲੋਂ ਜਾਰੀ ਪੁਰਸ਼/ਇਸਤਰੀ ਹੈੱਡ ਟੀਚਰਾਂ ਦੀ ਸਾਂਝੀ ਸੀਨੀਆਰਤਾ ਸੂਚੀ ਮਿਤੀ 31-03-2021ਅਨੁਸਾਰ  ਹੈੱਡ ਟੀਚਰਾਂ ਨੂੰ ਬਤੌਰ ਸੈਂਟਰ ਹੈੱਡ ਟੀਚਰ ਤੱਤਕਾਲ ਸਮੇਂ ਤੋਂ ਤਨਖਾਹ ਗੋਡ 10300-34800 +4600 ਵਿੱਚ ਪੱਦ ਉੱਨਤ ਕੀਤਾ ਗਿਆ  ਹੈ।


 ਹੁਕਮਾਂ ਵਿੱਚ ਕਿਹਾ ਗਿਆ ਹੈ ਕਿ, ਮਾਨਯੋਗ ਸੁਪਰੀਮ ਕੋਰਟ ਵਿੱਚ 85ਵੀਂ ਸੰਵਧਾਨਿਕ ਸੋਧ ਸਬੰਧੀ ਪੈਡਿੰਗ ਸਿਵਲ ਰਿੱਟ ਪਟੀਸ਼ਨਾਂ ਦਾ ਜ਼ੋ ਵੀ ਫੈਸਲਾ ਹੋਵੇਗਾ ਇਨ੍ਹਾਂ ਪ੍ਰਮੋਸ਼ਨਾ ਤੇ ਵੀ ਲਾਗੂ ਹੋਵੇਗਾ।


ਅਧਿਆਪਕਾਂ ਦੀ ਭਰਤੀ ਨੂੰ ਲੈਕੇ ਜਾਰੀ ਇਸ਼ਤਿਹਾਰ ਫਰਜ਼ੀ!ਇੱਕ ਪਾਸੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ, ਕੁੜੀਆਂ ਸੜਕਾਂ ਤੇ ਰੁਜਗਾਰ ਲਈ ਸੰਘਰਸ਼ ਕਰ ਰਹੇ ਸਨ ।ਇਹ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਗਾਤਾਰ ਸਰਕਾਰ ਤੋਂ ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ । ਲੱਖਾਂ ਦੇ ਕਰੀਬ ਬੇਰੁਜ਼ਗਾਰ B.ED ,  ਜੇਬੀਟੀ  ,ਪੀਐੱਚਡੀ,  ਟੈਟ ਪਾਸ ਵਰਗੇ ਇਮਤਿਹਾਨ ਪਾਸ ਕਰਕੇ ਸੜਕਾਂ ਤੇ ਧੱਕੇ ਖਾ ਰਹੇ ਹਨ


 ਇੱਕ ਪਾਸੇ ਤਾਂ ਸਰਕਾਰ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਦਿੱਸ ਰਹੀ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਇਸ ਤਰ੍ਹਾਂ ਹੀ ਇੱਕ ਤਾਜ਼ਾ ਮਾਮਲਾ ਅੱਜ ਸਾਹਮਣੇ ਆਇਆ ਹੈ ਜਿੱਥੇ ਕਿ ਮਾਸਟਰ ਕੇਡਰ ਦੀਆਂ ਭਰਤੀਆਂ ਨੂੰ ਲੈ ਕੇ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ਵਿੱਚ ਹਿੰਦੀ ਮਾਸਟਰ/ਮਿਸਟ੍ਰੈਸ ਕੇਡਰ ਦੀਆਂ  1580 ਅਸਾਮੀਆਂ ਉਤੇ ਭਰਤੀ ਦੀ ਗੱਲ ਕੀਤੀ ਗਈ ਹੈ ਅਤੇ 27 ਦਸੰਬਰ ਤੱਕ ਅਪਲਾਈ ਕਰਨ ਲਈ ਕਿਹਾ ਗਿਆ ਹੈ।


ਇਸ ਇਤਿਹਾਸਕ ਸਬੰਧੀ ਜਦੋਂ ਪੜਤਾਲ ਕੀਤੀ ਗਈ ਤਾਂ ਇਹ ਇਸ਼ਤਿਹਾਰ ਬਿਲਕੁਲ ਫਰਜ਼ ਨਿਭਾਇਆ ਗਿਆ । ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਮਾਸਟਰ ਕੇਡਰ ਦੀਆਂ 10880 ਅਸਾਮੀਆਂ ਤੇ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਕੀਤੀ ਗਈ ਸੀ ਪ੍ਰੰਤੂ ਹਾਲੇ ਤਕ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਹੈ।


ALSO READ:

ਸਿੱਖਿਆ ਬੋਰਡ ਵਲੋਂ ਕੱਲ ਨੂੰ ਐਲਾਨਿਆ ਜਾਵੇਗਾ ਨਤੀਜਾ


 ਮੋਹਾਲੀ 8 ਦਸੰਬਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਅਤੇ 11 ਨਵੰਬਰ ਨੂੰ ਕਰਵਾਈ ਗਈ ਮੈਟ੍ਰਿਕੁਲੇਸ਼ਨ ਪੱਧਰੀ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦਾ ਨਤੀਜਾ ਵੀਰਵਾਰ, 9 ਦਸੰਬਰ ਨੂੰ ਐਲਾਨਿਆ ਜਾਵੇਗਾ। ਨਤੀਜਾ ਘੋਸ਼ਿਤ ਕੀਤੇ  ਜਾਣ ਉਪਰੰਤ ਬੋਰਡ ਦੀ ਵੈਬਸਾਈਟ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ।

। ਪੰਜਾਬ ਸਕੂਲ ਸਿੱਖਿਆ ਬੋਰਡ ਕੰਟਰੋਲਰ ਪਰੀਖਿਆਵਾਂ ਜੇ.ਆਰ. ਮਹਿਰੋਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਲਈ ਕੁੱਲ 4809 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫ਼ੀਸ ਭਰ ਜਿਨ੍ਹਾਂ 'ਚੋਂ 2894 ਪ੍ਰੀਖਿਆਰਥੀ ਪ੍ਰੀਖਿਆ 'ਚ ਹਾਜ਼ਰ ਹੋਏ।

 ਹਾਜ਼ਰ ਪ੍ਰੀਖਿਆਰਥੀਆਂ 'ਚੋਂ 2764 ਪ੍ਰੀਖਿਆਰਥੀਆਂ ਦਾ ਨਤੀਜਾ ਪਾਸ ਅਤੇ 130 ਪ੍ਰੀਖਿਆਰਥੀਆਂ ਦਾ ਨਤੀਜ ਫ਼ੇਲ੍ਹ ਰਿਹਾ। ਕੁੱਲ 1915 ਪ੍ਰੀਖਿਆਰਥੀ ਇਸ   ਪ੍ਰੀਖਿਆ 'ਚੋਂ ਗੈਰ-ਹਾਜ਼ਰ ਰਹੇ।

 ਸਬੰਧਤ ਪ੍ਰੀਖਿਆਰਥੀ ਵੀਰਵਾਰ 9 ਦਸੰਬਰ ਨੂੰ ਦੁਪਹਿਰ ਤੋਂ ਬਾਅਦ ਬੋਰਡ ਦੀ ਵੈਬਸਾਈਟ 'ਤੇ ਆਪਣਾ ਨਤੀਜਾ ਦੇਖ ਸਕਣਗੇ।
PSEB 5TH SYLLABUS: ਪਹਿਲੀ ਟਰਮ ਪ੍ਰੀਖਿਆ ਲਈ ਸਿਲੇਬਸ ਇਥੇ ਕਰੋ ਡਾਊਨਲੋਡ

 

ਪੰਜਵੀਂ ਜਮਾਤ ਦੀ ਪ੍ਰੀਖਿਆ ਲਈ ਡੇਟ ਸੀਟ ਡਾਊਨਲੋਡ ਕਰੋ ਇਥੇRECENT UPDATES

Today's Highlight