Wednesday, 1 December 2021

ਦਿੱਲੀ ਸਿੱਖਿਆ ਮਾਡਲ ਪਾਣੀ ਦਾ ਬੁਲਬੁਲਾ, 'ਆਪ' ਆਗੂਆਂ ਦੀ ਭੀੜ ਨੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਖਤਰੇ ਵਿੱਚ ਪਾਇਆ : ਸਿੱਖਿਆ ਮੰਤਰੀ

 ਚੰਡੀਗੜ੍ਹ  1 ਦਸੰਬਰ;   ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿੱਲੀ ਮਾਡਲ ਦਾ ਭੇਤ ਖੋਲ੍ਹਦਿਆਂ ਸਵਾਲ ਕੀਤਾ ਹੈ ਕਿ ਦਿੱਲੀ ਦੇ 1060 ਸਕੂਲਾਂ ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਤੇ ਹੋਰ ਸਟਾਫ਼ ਦੀਆਂ ਅਸਾਮੀਆਂ ਕਿਉਂ ਖਾਲੀ ਹਨ। ਉਨ੍ਹਾਂ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਦਿੱਲੀ ਮਾਡਲ ਪਾਣੀ ਦਾ ਬੁਲਬੁਲਾ ਹੈ। ਸਰਹੱਦੀ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਕਰਨਾ ਗਲਤ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਮਿਆਰੀ ਸਿੱਖਿਆ ਪਹੁੰਚਾਉਣਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ। ਦੋਵਾਂ ਦੀ ਤੁਲਨਾ ਕਰਨਾ ਤਰਕਸੰਗਤ ਨਹੀਂ ਹੈ। ਪੰਜਾਬ ਦਾ ਮੁਕਾਬਲਾ ਹਰਿਆਣਾ ਅਤੇ ਰਾਜਸਥਾਨ ਵਰਗੇ ਰਾਜਾਂ ਨਾਲ ਹੈ।
ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿਆਸੀ ਹਿੱਤਾਂ ਲਈ ਸਕੂਲਾਂ ਦਾ ਮਜ਼ਾਕ ਉਡਾਉਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੇ ਮੌਕੇ 'ਤੇ ਅੱਜ 'ਆਪ' ਆਗੂਆਂ ਦੀ ਭੀੜ ਨੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਜਿਸ ਨੂੰ ਭਵਿੱਖ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 13000 ਸਕੂਲਾਂ ਵਿੱਚ 41000 ਕਮਰੇ ਸਮਾਰਟ ਕਲਾਸ ਰੂਮ ਬਣ ਚੁੱਕੇ ਹਨ। ਇਸ ਦੇ ਮੁਕਾਬਲੇ ਦਿੱਲੀ ਵਿੱਚ ਕੁੱਲ ਸਕੂਲ ਸਿਰਫ਼ 1000 ਹਨ। ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24:1 ਹੈ, ਜਦੋਂ ਕਿ ਦਿੱਲੀ ਵਿੱਚ 35:1 ਹੈ। ਪੰਜਾਬ ਦੇ ਸਿਰਫ਼ 4 ਫ਼ੀਸਦੀ ਸਕੂਲਾਂ ਵਿੱਚ ਆਰ.ਟੀ.ਈ. ਅਧਿਆਪਕਾਂ ਦਾ ਅਨੁਪਾਤ ਸਿਫਾਰਿਸ਼ ਕੀਤੀ ਪ੍ਰਤੀਸ਼ਤ ਤੋਂ ਘੱਟ ਹੈ, ਜਦੋਂ ਕਿ ਦਿੱਲੀ ਵਿੱਚ ਇਹ ਗਿਣਤੀ 15 ਪ੍ਰਤੀਸ਼ਤ ਹੈ।


ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਨਤੀਜਿਆਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਤਰਨਤਾਰਨ ਵਰਗੇ ਸਰਹੱਦੀ ਜ਼ਿਲ੍ਹੇ ਲਈ ਵੱਖਰਾ ਕੇਡਰ ਬਣਾਇਆ ਗਿਆ ਹੈ, ਜਿਸ ਕਾਰਨ ਸਰਹੱਦੀ ਖੇਤਰ ਦੇ ਸਕੂਲਾਂ ਨੂੰ ਪੂਰਾ ਸਟਾਫ਼ ਦਿੱਤਾ ਗਿਆ ਹੈ। ਭਾਰਤ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ ਪੱਕਾ ਕੀਤਾ ਹੈ। ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ ਲਗਭਗ 9000 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਹੈ ਅਤੇ ਦਸੰਬਰ ਦੇ ਅੰਤ ਤੱਕ ਇਹ ਭਰਤੀ 20000 ਹੋ ਜਾਵੇਗੀ। ਉਨ੍ਹਾਂ ਅਨੁਸਾਰ ਜੇਕਰ ਅਸੀਂ ਦਿੱਲੀ ਨਾਲ ਮੁਕਾਬਲਾ ਕਰਨਾ ਹੈ ਤਾਂ ਸਾਨੂੰ ਪੰਜਾਬ ਦੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਸਿੱਖਿਆ ਸੁਧਾਰਾਂ ਅਤੇ ਦਿੱਲੀ ਦੇ ਪਿਛਲੇ ਅੱਠ ਸਾਲਾਂ ਵਿੱਚ ਕੀਤੇ ਗਏ ਸਿੱਖਿਆ ਸੁਧਾਰਾਂ ਵਿਚਕਾਰ ਮੁਕਾਬਲਾ ਕਰਨਾ ਪਵੇਗਾ। ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮੁਕਾਬਲਾ ਹੋਇਆ ਹੈ। ਪੰਜਾਬ ਅਤੇ ਦਿੱਲੀ ਦੀ ਸਥਿਤੀ ਵੱਖਰੀ ਹੈ। ਪੰਜਾਬ ਕੋਲ ਅਮਨ ਕਾਨੂੰਨ, ਖੇਤੀਬਾੜੀ, ਉਦਯੋਗ, ਸ਼ਹਿਰੀ ਅਤੇ ਪੇਂਡੂ ਵਿਕਾਸ ਵਰਗੀਆਂ ਕਈ ਜ਼ਿੰਮੇਵਾਰੀਆਂ ਹਨ ਜਦੋਂਕਿ ਦਿੱਲੀ ਕੋਲ ਸਿਰਫ਼ ਸਿੱਖਿਆ ਅਤੇ ਸਿਹਤ ਹੈ।

ਭਾਸ਼ਾ ਵਿਭਾਗ ਪੰਜਾਬ ਵਿਖੇ ਖੋਜ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ,

 

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਵੱਡੇ ਫੈਸਲੇ ਹੋਣ ਦੀ ਸੰਭਾਵਨਾ

CABINET DECISION : CM ਚੰਨੀ ਨੇ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ


 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਫੈਸਲੇ ਲਏ ਗਏ। ਇਸ ਦੌਰਾਨ ਸੂਬੇ ਭਰ ਦੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ 2014-15 ਤੋਂ 2017-18 ਦਰਮਿਆਨ 'ਸੀ' ਫਾਰਮ ਕੇਸਾਂ ਨਾਲ ਸਬੰਧਤ ਕਰੀਬ 1.50 ਲੱਖ ਕੇਸਾਂ ਨੂੰ ਮੁਲਾਂਕਣ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। 


ਹੁਣ ਇਸ ਸ਼੍ਰੇਣੀ ਵਿੱਚ ਸਿਰਫ਼ 8500 ਅਜਿਹੇ ਮਾਮਲਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਵਪਾਰੀ ਪੱਖੀ ਫੈਸਲੇ ਨਾਲ ਸਰਕਾਰੀ ਖਜ਼ਾਨੇ 'ਤੇ ਕਰੀਬ 200 ਕਰੋੜ ਰੁਪਏ ਦਾ ਬੋਝ ਵਧੇਗਾ।

ਮਾਲਕਾਨਾ ਹੱਕ ਸਬੰਧੀ ਸੰਨਦ ਡਿਜੀਟਲ ਮਾਧਿਅਮ ਦੇ ਨਾਲ-ਨਾਲ ਦਸਤੀ ਵੀ ਦੇਣ ਦਾ ਆਦੇਸ਼

 ਅਰੁਨਾ ਚੌਧਰੀ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਨੂੰ ਛੇਤੀ ਮੁਕੰਮਲ ਕਰਨ ਲਈ ਹੋਰ ਡਰੋਨਾਂ ਦੀ ਮੰਗ

 

ਮਾਲਕਾਨਾ ਹੱਕ ਸਬੰਧੀ ਸੰਨਦ ਡਿਜੀਟਲ ਮਾਧਿਅਮ ਦੇ ਨਾਲ-ਨਾਲ ਦਸਤੀ ਵੀ ਦੇਣ ਦਾ ਆਦੇਸ਼ 

 

ਚੰਡੀਗੜ੍ਹ, 1 ਦਸੰਬਰ

 

ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸੂਬਾ ਵਾਸੀਆਂ ਨੂੰ ਲਾਲ ਲਕੀਰ ਅੰਦਰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣਾ ਯਕੀਨੀ ਬਣਾਉਣ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ ਪਿੰਡਾਂ ਵਿੱਚ ਮੈਪਿੰਗ ਤੇਜ਼ ਕਰਨ ਲਈ ਹੋਰ ਡਰੋਨਾਂ ਦੀ ਮੰਗ ਕੀਤੀ ਹੈ।

 

ਇੱਥੇ ਪੰਜਾਬ ਭਵਨ ਵਿੱਚ ‘ਸਰਵੇ ਆਫ਼ ਇੰਡੀਆ’ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਜੀਟਲ ਮੈਪਿੰਗ ਤੇਜ਼ ਕਰਨ ਲਈ ਹੋਰ ਡਰੋਨਾਂ ਦੀ ਲੋੜ ਹੈ। ਉਨ੍ਹਾਂ ਦਸੰਬਰ ਦੇ ਅੰਤ ਤੱਕ ਸਾਰੇ ਸੂਬੇ ਵਿੱਚ ਸਰਵੇਖਣ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਅਤੇ ਹਦਾਇਤ ਕੀਤੀ ਕਿ ਸਰਵੇਖਣ ਦੇ ਕੰਮ ਵਿੱਚ ਲੱਗੀਆਂ ਟੀਮਾਂ ਲਈ ਰੋਜ਼ਾਨਾ ਆਧਾਰ ਉਤੇ ਟੀਚੇ ਨਿਰਧਾਰਤ ਕੀਤੇ ਜਾਣ।

 

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਜਾਇਦਾਦ ਸਬੰਧੀ ਵਿਵਾਦਾਂ ਦੇ ਹੱਲ ਦੇ ਨਾਲ-ਨਾਲ ਮਾਲਕਾਨਾ ਹੱਕ ਦੇਣ ਲਈ ਇਹ ਸਕੀਮ ਇਕ ਕ੍ਰਾਂਤੀਕਾਰੀ ਕਦਮ ਹੈ। ਇਸ ਤੋਂ ਇਲਾਵਾ ਇਸ ਸਕੀਮ ਨਾਲ ਜ਼ਮੀਨਾਂ ਦੇ ਮਾਲਕ ਸਰਕਾਰੀ ਭਲਾਈ ਸਕੀਮਾਂ ਤੇ ਬੈਂਕਾਂ ਦੀਆਂ ਕਰਜ਼ਾ ਸਹੂਲਤਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਆਉਣ ਵਾਲੇ ਮਸਲਿਆਂ ਨੂੰ ਸਥਾਨਕ ਪੱਧਰ ਉਤੇ ਹੱਲ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਅਤੇ ਪਿੰਡ ਪੱਧਰੀ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਅਤੇ ਐਸ.ਡੀ.ਐਮਜ਼., ਬੀ.ਡੀ.ਪੀ.ਓਜ਼. ਤੇ ਪੰਚਾਇਤ ਮੈਂਬਰਾਂ ਦੀ ਸ਼ਮੂਲੀਅਤ ਵਾਲੀਆਂ ਪਿੰਡ ਪੱਧਰੀ ਕਮੇਟੀਆਂ ਸਾਰੇ ਵਿਵਾਦਾਂ ਦਾ ਨਿਬੇੜਾ ਕਰਨਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਮੀਨ ਦੇ ਮਾਲਕਾਨਾ ਹੱਕਾਂ ਬਾਰੇ ਆਏ ਇਤਰਾਜ਼ਾਂ ਦਾ ਤੈਅ ਸਮੇਂ ਵਿੱਚ ਨਿਬੇੜਾ ਕੀਤਾ ਜਾਵੇ ਤਾਂ ਜੋ ਮਾਲਕਾਨਾ ਹੱਕ ਛੇਤੀ ਦਿੱਤੇ ਜਾ ਸਕਣ।

 

ਕੈਬਨਿਟ ਮੰਤਰੀ ਨੇ ਮਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਮਾਲਕਾਨਾ ਹੱਕ ਸਬੰਧੀ ਸੰਨਦਾਂ ਡਿਜੀਟਲ ਰੂਪ ਦੇ ਨਾਲ-ਨਾਲ ਦਸਤੀ ਰੂਪ ਵਿੱਚ ਵੀ ਦਿੱਤੀਆਂ ਜਾਣ। ਜ਼ਿਕਰਯੋਗ ਹੈ ਕਿ ਡਿਜੀਟਲ ਰੂਪ ਵਿੱਚ ਸੰਨਦ ਦੇਣ ਲਈ ਖ਼ਾਸ ਤੌਰ ਉਤੇ ਵੈੱਬਸਾਈਟ ਡਿਜ਼ਾਈਨ ਕੀਤੀ ਜਾ ਰਹੀ ਹੈ, ਜਿਹੜੀ 20 ਦਸੰਬਰ 2021 ਤੱਕ ਤਿਆਰ ਹੋਵੇਗੀ। ਇਸ ਮੌਕੇ ਵਿਸ਼ੇਸ਼ ਸਕੱਤਰ ਮਾਲ ਵਿਭਾਗ ਕੇਸ਼ਵ ਹਿੰਗੋਨੀਆ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 335 ਪਿੰਡਾਂ, ਜ਼ਿਲ੍ਹਾ ਰੂਪਨਗਰ ਦੇ 101 ਪਿੰਡਾਂ ਅਤੇ ਜ਼ਿਲ੍ਹਾ ਬਠਿੰਡਾ ਦੇ 61 ਪਿੰਡਾਂ ਵਿੱਚ ਡਰੋਨ ਸਰਵੇਖਣ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਹਾਲ ਹੀ ਵਿੱਚ ਸਰਵੇਖਣ ਸ਼ੁਰੂ ਹੋਇਆ ਹੈ। ਇਸ ਸਮੇਂ ‘ਸਰਵੇ ਆਫ਼ ਇੰਡੀਆ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਸਰਵੇਖਣ ਲਈ ਤਿੰਨ ਹੋਰ ਟੀਮਾਂ ਇਸ ਹਫ਼ਤੇ ਵਿਚਕਾਰ ਪੰਜਾਬ ਪੁੱਜ ਜਾਣਗੀਆਂ।

 

ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਮਾਲ ਵਿਭਾਗ ਸ੍ਰੀ ਵਿਜੈ ਕੁਮਾਰ ਜੰਜੂਆ ਅਤੇ ਸਕੱਤਰ ਮਾਲ ਵਿਭਾਗ ਸ੍ਰੀ ਮਨਵੇਸ਼ ਸਿੰਘ ਸਿੱਧੂ ਹਾਜ਼ਰ ਸਨ।

ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਨਣ ਤੇ ਵੀ ਦਫਤਰੀ ਕਾਮਿਆਂ ਦਾ ਭਵਿੱਖ ਅੰਧੇਰੇ ਵਿੱਚ, ਜਾਗੀਆ ਉਮੀਦਾਂ ਮੱਧਮ ਪੈਣ ਲੱਗੀਆ

 

*ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਨਣ ਤੇ ਵੀ ਦਫਤਰੀ ਕਾਮਿਆਂ ਦਾ ਭਵਿੱਖ ਅੰਧੇਰੇ ਵਿੱਚ, ਜਾਗੀਆ ਉਮੀਦਾਂ ਮੱਧਮ ਪੈਣ ਲੱਗੀਆ*


*ਸਿੱਖਿਆ ਮੰਤਰੀ ਨੂੰ ਜਗਾਉਣ ਤੇ ਮਨਾਉਣ ਲਈ ਦਫਤਰੀ ਕਾਮਿਆਂ ਨੰਗੇ ਪੈਰੀਂ ਕੀਤਾ ਸਿੱਖਿਆ ਮੰਤਰੀ ਦੇ ਘਰ ਤੱਕ ਮਾਰਚ*


*ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ 3 ਦਸੰਬਰ ਦੀ 10 ਵਜੇ ਮੀਟਿੰਗ ਤੈਅ ਕਰਵਾਈ*


*15 ਸਾਲ ਕੰਮ ਕਰਨ ਦਾ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਮੁਲਾਜ਼ਮ*


*ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 6 ਦਸੰਬਰ ਸੋਮਵਾਰ ਤੋਂ ਸਿੱਖਿਆ ਮਹਿਕਮੇ ਦਾ ਮੁਕੰਮਲ ਕੰਮ ਬੰਦ ਕਰਨ ਦਾ ਐਲਾਨ**ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਾਮਿਆ ਵੱਲੋਂ ਰੈਗੁਲਰ ਹੋਣ ਤੱਕ ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾ ਨੋਵੇਂ ਦਿਨ ਵੀ ਜਾਰੀ*


ਮਿਤੀ 1-12-2021 (ਜਲੰਧਰ) ਸਿੱਖਿਆ ਮਹਿਕਮੇ ਨੂੰ ਸਭ ਤੋਂ ਅਹਿਮ ਮੰਨਿਆ ਜਾਦਾ ਹੈ ਕਿਉਂਕਿ ਨਵੀ ਪੀੜੀ ਨੂੰ ਸੇਧ ਦੇਣਾ ਤੇ ਬੱਚੇ ਤੇ ਸਮਾਜ ਦੇ ਭਵਿੱਖ ਨੂੰ ਤੈਅ ਕਰਨ ਦੀ ਸਿੱਖਿਆ ਮਹਿਕਮੇ ਤੇ ਸਿੱਖਿਆ ਮੰਤਰੀ ਤੇ ਬੜੀ ਵੱਡੀ ਜਿੰਮੇਵਾਰੀ ਹੁੰਦੀ ਹੈ । ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਨਣ ਤੇ ਬਹੁਤ ਸਾਰੀਆ ਉਮੀਦਾਂ ਬਣੀਆ ਸਨ ਪਰ ਉਹ ਵੀ ਧਰੀਆ ਧਰਾਈਆ ਰਹਿ ਗਈਆ। ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਾਮਿਆ ਨਾਲ ਸਿੱਖਿਆ ਮੰਤਰੀ ਦੀਆ 6-7 ਮੀਟਿੰਗ ਤੋਂ ਬਾਅਦ ਵੀ ਕੁਝ ਪੱਲੇ ਨਹੀ ਪਿਆ ਤੇ ਸਿੱਖਿਆ ਮੰਤਰੀ ਕੋਈ ਹੁੰਗਾਰਾ ਨਹੀ ਭਰ ਰਹੇ ਇਸ ਲਈ ਅੱਜ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਦੇ ਘਰ ਵੱਲ ਚਾਲੇ ਪਾਏ। ਆਗੂਆ ਨੇ ਕਿਹਾ ਕਿ ਅਸੀ ਕਿਸੇ ਵੀ ਧਾਰਮਿਕ ਅਸਥਾਨ ਤੇ ਨੰਗੇ ਪੈਰ ਆਪਣੀਆ ਮਨੋਕਾਮਨਾ ਪੂਰੀਆ ਕਰਵਾਉਣ ਲਈ ਜਾਦੇ ਹੈ ਉਸੇ ਤਰਾ ਅੱਜ ਅਸੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਨੰਗੇ ਪੈਰ ਚੱਲ ਕੇ ਆਏ ਹਾਂ ਤਾਂ ਜੋ ਸਾਡੀ ਹੱਕੀ ਰੈਗੂਲਰ ਦੀ ਮੰਗ ਸਿੱਖਿਆ ਮੰਤਰੀ ਸਾਡੀ ਝੋਲੀ ਪਾਉਣ।


ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਤੱਕ ਨੰਗੇ ਪੈਰ ਮਾਰਚ ਕਰਨ ਉਪਰੰਤ ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਨਾਲ ਰਾਬਤਾ ਕਰਕੇ 3 ਦਸੰਬਰ ਨੂੰ 10 ਵਜੇ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ।

ਆਗੂਆ ਨੇ ਐਲਾਨ ਕੀਤਾ ਕਿ ਜੇਕਰ 3 ਦਸੰਬਰ ਦੀ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 6 ਦਸੰਬਰ ਤੋਂ ਸਿੱਖਿਆ ਵਿਭਾਗ ਦਾ ਮੁਕੰਮਲ ਕੰਮ ਠੱਪ ਕਰ ਦਿੱਤਾ ਜਾਵੇਗਾ।


 ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਲਾਨ ਬਹੁਤ ਕੀਤੇ ਹਨ ਪਰ ਅਮਲੀ ਜਾਮਾ ਕਿਸੇ ਵੀ ਐਲਾਨ ਨੂੰ ਨਹੀਂ ਪਹੁੰਚਿਆ ਜਾ ਰਿਹਾ। ਸਰਕਾਰ ਦੇ ਐਲਾਨ ਬੋਰਡ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਹਨਾਂ ਐਲਾਨਾਂ ਵਿੱਚ ਹੀ ਇੱਕ ਐਲਾਨ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੀ ਕੀਤਾ ਗਿਆ ਹੈ। ਕੈਪਟਨ ਦੀ ਤਰਾਂ ਮੁੱਖ ਮੰਤਰੀ ਚੰਨੀ ਵੀ ਕੈਬਿਨਟ ਕਮੇਟੀਆ ਬਣਾ ਕੇ ਸਮਾਂ ਟਪਾਉਣ ਲੱਗ ਪਏ ਹਨ। ਚੰਨੀ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਦੀ ਸੋਮਵਾਰ ਨੂੰ ਮੀਟਿੰਗ ਤਾਂ ਹੋਈ ਪਰ ਕੋਈ ਵੀ ਮੰਤਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਮੁੱਖ ਮੰਤਰੀ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ 19 ਦਿਨ ਬੀਤਣ ਤੇ ਵੀ ਐਕਟ ਵਿਭਾਗਾਂ ਨੂੰ ਨਹੀ ਭੇਜਿਆ ਗਿਆ। ਮੁਲਾਜ਼ਮ ਜਦੋਂ ਵੀ ਵਿਭਾਗੀ ਅਧਿਕਾਰੀਆ ਨੂੰ ਮਿਲਦੇ ਹਨ ਉੱਚ ਅਧਿਕਾਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਸਾਡੇ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਆਵੇਗਾ ਤਾਂ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ਅਤੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਸਿੱਖਿਆ ਭਵਨ ਦੇ ਬਾਹਰ 9 ਵੇੰ ਦਿਨ ਵੀ ਪੱਕਾ ਧਰਨਾ ਜਾਰੀ ਹੈ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਵਿਕਾਸ ਕੁਮਾਰ, ਹਰਪ੍ਰੀਤ ਸਿੰਘ ਅਸ਼ੀਸ਼ ਜੁਲਾਹਾ, ਚਮਕੌਰ ਸਿੰਘ, ਦਵਿੰਦਰਜੀਤ ਸਿੰਘ, ਸਰਬਜੀਤ ਸਿੰਘ ਰਜਿੰਦਰ ਸਿੰਘ ਸ਼ੋਭਿਤ ਭਗਤ ਨੇ ਕਿਹਾ ਕਿ ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਹਰ ਘਰ ਹਰ ਬਜਾਰ,ਜਾਇਆ ਜਾਵੇਗਾ।01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ

ਵੱਡੀ ਖ਼ਬਰ: ਵੈਕਸੀਨੇਸ਼ਨ ਕੈਂਪ'ਚ ਐਸਐਮਓ ਨੇ ਨਰਸ਼ ਨੂੰ ਕਿਹਾ ,ਮੇਰਾ ਦਿਲ.... ਮੇਰੇ ਸਾਥ ... ਕਮਿਸ਼ਨ ਨੇ ਲਿਆ ਨੋਟਿਸ

 


ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਬੂਥ ਪੱਧਰ 'ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨਾਂ ਚਲਾਈਆਂ

 ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਬੂਥ ਪੱਧਰ 'ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨਾਂ ਚਲਾਈਆਂ


ਮਤਦਾਤਾ ਸਿਖਿਆ ਤੇ ਜਾਗਰੂਕਤਾ ਪ੍ਰੋਗਰਾਮ ਚੋਣ ਅਮਲ ਤੱਕ ਜਾਰੀ ਰਹੇਗਾ


 ਨਵਾਂਸ਼ਹਿਰ, 1 ਦਸੰਬਰ, 2021:

 ਵੋਟਰਾਂ ਨੂੰ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਾਰੇ ਪੋਲਿੰਗ ਬੂਥਾਂ ਤੱਕ ਪਹੁੰਚ ਕਰਨ ਲਈ ਜਾਗਰੂਕਤਾ ਵੈਨਾਂ ਚਲਾਈਆਂ ਗਈਆਂ।

      ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੁੱਲ 614 ਬੂਥ ਹਨ ਅਤੇ ਅੱਜ ਸ਼ੁਰੂ ਕੀਤੀ ਗਈ ਈ ਵੀ ਐਮ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਸਾਰੇ ਬੂਥਾਂ ਨੂੰ ਕਵਰ ਕਰੇਗੀ। ਉਨ੍ਹਾਂ ਕਿਹਾ ਕਿ ਵੋਟਰ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ 'ਬਣਾਉਟੀ ਮਤਦਾਨ ਅਭਿਆਸ' ਕਰਵਾ ਕੇ ਵੋਟਰਾਂ ਨੂੰ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਦੇ ਕੰਮ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰਾਂ ਅਤੇ ਬੂਥ ਲੈਵਲ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਮੋਬਾਈਲ ਵੈਨਾਂ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਤਾਂ ਜੋ ਅਸੀਂ ਇਸ ਮੁਹਿੰਮ ਨੂੰ ਪਹਿਲਾਂ ਹੀ ਮੁਕੰਮਲ ਕਰ ਸਕੀਏ।        ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਪਿਛਲੀ ਵਾਰ ਦੇ 77 ਪ੍ਰਤੀਸ਼ਤ ਦੇ ਰਾਜ ਦੇ ਔਸਤ ਮਤਦਾਨ ਅੰਕੜੇ ਨੂੰ ਪਾਰ ਕਰਨ ਲਈ 'ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ' (ਐਸਵੀਈਈਪੀ) ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ, "ਅਸੀਂ ਖਾਸ ਤੌਰ 'ਤੇ ਉਨ੍ਹਾਂ ਪਿੰਡਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੱਥੇ ਪਿਛਲੀ ਵਾਰ ਮਤਦਾਨ ਦੀ ਪ੍ਰਤੀਸ਼ਤਤਾ ਰਾਜ ਦੇ ਔਸਤ ਤੋਂ ਘੱਟ ਸੀ।"

       ਇਸ ਤੋਂ ਇਲਾਵਾ ਜਾਗਰੂਕਤਾ ਦਾ ਇੱਕ ਹੋਰ ਤਰੀਕਾ ਅਪਣਾਉਂਦੇ ਹੋਏ, ਡਿਪਟੀ ਕਮਿਸ਼ਨਰ ਦੀ ਤਰਫੋਂ ਪੰਚਾਇਤਾਂ ਰਾਹੀਂ ਇੱਕ ਸੰਦੇਸ਼ ਵੀ ਇਨ੍ਹਾਂ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

        ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਵੋਟਰਾਂ ਨੂੰ ਈ.ਵੀ.ਐਮਜ਼ ਦੀ ਕਾਰਜਪ੍ਰਣਾਲੀ ਅਤੇ ਵਰਤੋਂ ਬਾਰੇ ਜਾਗਰੂਕ ਕਰਨ ਲਈ ਵੋਟਰ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਇਸ ਤੋਂ ਪਹਿਲਾਂ ਚਾਰ ਪ੍ਰਦਰਸ਼ਨੀ ਕੇਂਦਰ ਵੀ ਬਣਾਏ ਗਏ ਹਨ, ਜਿਨ੍ਹਾਂ 'ਚੋਂ ਇੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਬਾਕੀ ਐਸ.ਡੀ.ਐਮ ਦਫ਼ਤਰਾਂ ਵਿੱਚ ਹਨ।

ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ. ਪ੍ਰਦਰਸ਼ਨੀ ਕੇਂਦਰ ਦੇਖਦੇ ਹੋਏ।

NVS ADMISSION: ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲੇ ਲਈ ਲਾਸਟ ਡੇਟ ਵਿੱਚ ਕੀਤਾ ਵਾਧਾ

 

PUNJAB CABINET DECISION: ਪੰਜਾਬ ਮੰਤਰੀ ਮੰਡਲ ਦੇ ਫੈਸਲੇ,(official) , ਪੜ੍ਹੋ

 ਮੰਤਰੀ ਮੰਡਲ ਵੱਲੋਂ ਸਰਕਾਰੀ ਕਾਲਜਾਂ ਲਈ ‘ਮੁੱਖ ਮੰਤਰੀ ਵਜ਼ੀਫਾ ਸਕੀਮ’ ਲਾਗੂ ਕਰਨ ਦੀ ਪ੍ਰਵਾਨਗੀ


ਉਚੇਰੀ ਸਿੱਖਿਆ ਲਈ ਜਨਰਲ ਵਰਗ ਦੇ ਹੋਣਹਾਰ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਕੁਲ ਦਾਖਲਾ ਅਨੁਪਾਤ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ


ਚੰਡੀਗੜ੍ਹ, 1 ਦਸੰਬਰ


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਉਚੇਰੀ ਸਿੱਖਿਆ ਲਈ ‘ਮੁੱਖ ਮੰਤਰੀ ਵਜ਼ੀਫਾ ਸਕੀਮ’ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਇਸ ਸਕੀਮ ਨਾਲ ਜਿੱਥੇ ਗਰੀਬ ਵਿਦਿਆਰਥੀਆਂ ਖਾਸ ਕਰਕੇ ਜਨਰਲ ਵਰਗ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਦਦ ਮਿਲੇਗੀ, ਉਥੇ ਹੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਕੁਲ ਦਾਖਲਾ ਅਨੁਪਾਤ (ਜੀ.ਈ.ਆਰ.) ਨੂੰ ਬਿਹਤਰ ਬਣਾਉਣ ਵਿਚ ਵੀ ਸਹਾਇਤਾ ਮਿਲੇਗੀ। ਇਸ ਸਕੀਮ ਨਾਲ ਸਾਲਾਨਾ 36.05 ਕਰੋੜ ਰੁਪਏ ਦਾ ਵਿੱਤੀ ਖਰਚਾ ਆਵੇਗਾ।-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

 ਇਸ ਸਕੀਮ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਸਿਰਫ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਉਤੇ ਲਾਗੂ ਹੋਵੇਗੀ। ਵਜ਼ੀਫੇ ਦੀ ਰਾਸ਼ੀ ਇਕਸਾਰ ਹੋਵੇਗੀ ਅਤੇ ਯੂਨੀਵਰਸਿਟੀ ਵੱਲੋਂ ਵਸੂਲੀ ਕੀਤੀ ਜਾਂਦੀ ਫੀਸ ਦੇ ਅਨੁਪਾਤ ਮੁਤਾਬਕ ਹੋਵੇਗੀ। ਜੇਕਰ ਵਿਦਿਆਰਥੀ 60 ਫੀਸਦੀ ਤੋਂ ਵੱਧ ਅਤੇ 70 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਯੂਨੀਵਰਸਿਟੀ ਦੀ ਫੀਸ ਵਿਚ 70 ਫੀਸਦੀ ਰਿਆਇਤ ਦਿੱਤੀ ਜਾਵੇਗੀ। ਇਸੇ ਤਰ੍ਹਾਂ 70 ਫੀਸਦੀ ਤੋਂ ਵੱਧ ਅਤੇ 80 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਫੀਸ ਵਿਚ 80 ਫੀਸਦੀ ਰਿਆਇਤ ਮਿਲੇਗੀ। 80 ਫੀਸਦੀ ਤੋਂ ਵੱਧ ਅਤੇ 90 ਫੀਸਦੀ ਤੋਂ ਘੱਟ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 90 ਫੀਸਦੀ ਰਿਆਇਤ ਜਦਕਿ 90 ਫੀਸਦੀ ਤੋਂ ਵੱਧ ਅਤੇ 100 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 100 ਫੀਸਦੀ ਰਿਆਇਤ ਮਿਲੇਗੀ।

ਇਹ ਵੀ ਪੜ੍ਹੋ: 

6th pay commission: ਨਵੀਆਂ ਨੋਟੀਫਿਕੇਸ਼ਨ ਪੜ੍ਹੋ ਇਥੇ


,PSEB BOARD EXAM: ਸਿਲੇਬਸ, ਮਾਡਲ ਪ੍ਰਸ਼ਨ ਪੱਤਰ, Guess paper download here

ਵਿਦਿਆਰਥੀਆਂ ਨੂੰ ਵਜ਼ੀਫਾ ਤਾਂ ਹੀ ਦਿੱਤਾ ਜਾਵੇਗਾ, ਜੇਕਰ ਉਨ੍ਹਾਂ ਨੂੰ ਕੋਈ ਹੋਰ ਵਜ਼ੀਫਾ ਨਾ ਮਿਲਦਾ ਹੋਵੇ। ਜੇਕਰ ਵਿਦਿਆਰਥੀ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦੀ ਕਿਸੇ ਸਕੀਮ ਅਧੀਨ ਕੋਈ ਵਜ਼ੀਫਾ ਪ੍ਰਾਪਤ ਕਰ ਰਿਹਾ ਹੋਵੇ ਅਤੇ ਇਸ ਨਵੀਂ ਸਕੀਮ ਅਧੀਨ ਮਿਲਣ ਵਾਲਾ ਲਾਭ ਉਸ ਨਾਲੋਂ ਵੱਧ ਬਣਦਾ ਹੋਵੇ ਤਾਂ ਉਸ ਨੂੰ ਇਸ ਨਵੀਂ ਸਕੀਮ ਅਧੀਨ ਮਿਲਣ ਵਾਲੇ ਵਜ਼ੀਫੇ ਅਤੇ ਪਹਿਲਾਂ ਮਿਲਦੇ ਵਜ਼ੀਫੇ ਦੇ ਅੰਤਰ ਵਾਲੀ ਰਾਸ਼ੀ ਹੀ ਅਦਾਇਗੀਯੋਗ ਹੋਵੇਗੀ।ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 

ਭਾਸ਼ਾ ਵਿਭਾਗ ਪੰਜਾਬ ਵਿਖੇ ਖੋਜ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ,  
ਬੁਲਾਰੇ ਨੇ ਦੱਸਿਆ ਕਿ ਇਹ ਵਿਵਸਥਾ ਤਾਂ ਹੀ ਲਾਗੂ ਹੋਵੇਗੀ, ਜੇਕਰ ਵਿਦਿਆਰਥੀ ਸਾਰੇ ਵਿਸ਼ਿਆਂ ਵਿਚ ਇਮਤਿਹਾਨ ਪਾਸ ਕਰਦਾ ਹੈ। ਜੇਕਰ ਕੋਈ ਵਿਦਿਆਰਥੀ ਇਸ ਤੱਥ ਦੇ ਬਾਵਜੂਦ ਕਿਸੇ ਵੀ ਵਿਸ਼ੇ ਦਾ ਇਮਤਿਹਾਨ ਪਾਸ ਨਹੀਂ ਕਰ ਪਾਉਂਦਾ, ਪਰ ਬਾਕੀ ਵਿਸ਼ਿਆਂ ਵਿਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਉਤੇ ਉਹ ਵਜ਼ੀਫੇ ਦਾ ਪਾਤਰ ਬਣਦਾ ਹੈ ਤਾਂ ਵੀ ਉਸ ਨੂੰ ਵਜ਼ੀਫਾ ਸਕੀਮ ਲਈ ਵਿਚਾਰਿਆ ਨਹੀਂ ਜਾਵੇਗਾ।


ਬੁਲਾਰੇ ਨੇ ਇਹ ਵੀ ਦੱਸਿਆ ਕਿ ਇਹ ਸਕੀਮ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਉਤੇ ਲਾਗੂ ਹੋਵੇਗੀ01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ

-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

ਮਨੀਸ਼ ਸਿਸੋਦੀਆ ਨੇ ਕੀਤਾ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਦੌਰਾ, ਕਿਹਾ ਸਮਾਰਟ ਸਕੂਲਾਂ ਦੇ ਨਾਮ ਉਪਰ..

 


ਮਨੀਸ਼ ਸਿਸੋਦੀਆ ਨੇ ਕੀਤਾ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਦੌਰਾ, ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ

"ਪੰਜਾਬ ਦੇ ਮੁੱਖ ਮੰਤਰੀ ਸ. @CHARANJITCHANNI ਜੀ ਦੇ ਹਲਕਾ ਦੇ ਦੇਖ ਸਕੂਲ ਜਾਣਿਆ ਗਿਆ। ਮੁੱਖ ਮੰਤਰੀ ਸਾਹਬ ਦੇ  ਹਲਕੇ ਵਿਚ ਸਕੂਲਾਂ ਦੀ ਹਾਲਤ ਦੇਖੋ - - ਆਲੇ-ਦੁਆਲੇ ਦੇ ਟਾਇਲਟ ਦੀ ਬਦਬੂ - ਹਰ ਤਰਫ ਮਕੜੀ ਕੇ ਜਾਲੇ - ਸਮਾਰਟ ਕਲਾਸਰੂਮ ਦਾ ਨਾਮ ਪਰ ਮਜਾਕ - ਪੂਰੇ ਸਕੂਲ ਵਿੱਚ ਇੱਕ ਟੀਚਰ ਅਤੇ ਤਨਖ਼ਵਾਹ ਸਿਰਫ 6000/- ਰੁਪਏ।"

ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਬਣਿਆ ਲੋਕਤੰਤਰ ਦੀ ਪਾਠਸ਼ਾਲਾ

 ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਬਣਿਆ ਲੋਕਤੰਤਰ ਦੀ ਪਾਠਸ਼ਾਲਾਬੰਗਾ ( 1 ਦਸੰਬਰ 2021)  

ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ ਵਿੱਚ ਵਿਦਿਆਰਥੀ ਪ੍ਰੀਸ਼ਦ ਐਸੋਸੀਏਸ਼ਨ ਦੀ ਚੋਣ ਲੋਕਤੰਤਰ ਵਿਧੀ ਰਾਹੀਂ ਕਰਵਾਈ ਗਈ। ਸਕੂਲ ਦੇ ਡਾਇਰੈਕਟਰ ਵਰੁਣ ਜੈਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਵਿੱਚ ਬੱਚਿਆਂ ਨੂੰ ਵੋਟ ਦੀ ਮਹੱਤਤਾ ਅਤੇ ਜਨਤਾ ਪ੍ਰਤੀ ਚੁਣੇ ਹੋਏ ਨੁਮਾਇੰਦਿਆਂ ਦਾ ਫਰਜ਼ ਦੱਸਿਆ ਜਾਂਦਾ ਹੈ। ਸਕੂਲ ਦੀ ਵਿਦਿਆਰਥੀ ਕੌਂਸਲ ਐਸੋਸੀਏਸ਼ਨ ਨੂੰ ਸਮਝਣ ਅਤੇ ਸਮਝਾਉਣ ਦੀ ਪ੍ਰਕਿਰਿਆ ਦੀ ਅਗਵਾਈ ਕਰਨ ਲਈ ਵੋਟ ਦੁਆਰਾ ਚੁਣਿਆ ਜਾਂਦਾ ਹੈ। ਸਕੂਲ ਦੇ ਚੌਥੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਭਗ 687 ਵਿਦਿਆਰਥੀਆਂ ਨੇ ਆਪਣੀ ਵੋਟ ਪਾਈ। ਚੋਣ ਅਬਜ਼ਰਵਰ ਸ਼੍ਰੀਮਤੀ ਮੰਜੂ ਬੱਤਰਾ ਦੀ ਦੇਖ-ਰੇਖ ਹੇਠ ਸੱਤ ਸਾਥੀਆਂ ਨੇ ਚੋਣ ਕਰਵਾਈ। ਮੁੱਖ ਚੋਣ ਅਬਜ਼ਰਵਰ ਸ਼੍ਰੀਮਤੀ ਮੰਜੂ ਬੱਤਰਾ ਨੇ ਦੱਸਿਆ ਕਿ ਸਕੂਲ ਦੇ 687 ਵੋਟਰਾਂ ਨੇ ਹੈੱਡ ਬੁਆਏ, ਹੈੱਡ ਗਰਲ ਵਾਈਸ ਹੈੱਡ ਬੁਆਏ ਵਾਈਸ ਹੈੱਡ ਗਰਲ ਦੇ ਅਹੁਦੇ ਲਈ ਵੋਟ ਪਾਈ। ਚਾਰੇ ਸਦਨਾਂ ਦੇ ਕਪਤਾਨਾਂ ਦੀ ਚੋਣ ਵਿੱਚ ਹਰੇਕ ਸਦਨ ਵਿੱਚੋਂ 165 ਦੇ ਕਰੀਬ ਬੱਚਿਆਂ ਨੇ ਆਪਣੇ ਨੁਮਾਇੰਦੇ ਚੁਣੇ।ਆਸ਼ੂਤੋਸ਼ 301 ਵੋਟਾਂ ਨਾਲ ਹੈੱਡ ਬੁਆਏ ਬਣਿਆ ਅਤੇ ਰਣਜੋਤ 344 ਵੋਟਾਂ ਨਾਲ ਹੈੱਡ ਗਰਲ ਬਣੀ । ਮੁੱਖ ਚੋਣ ਅਬਜ਼ਰਵਰ ਸ਼੍ਰੀਮਤੀ ਮੰਜੂ ਬੱਤਰਾ ਨੇ ਦੱਸਿਆ ਕਿ ਹੈੱਡ ਬੁਆਏ ਦੇ ਅਹੁਦੇ ਲਈ 5 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 11ਵੀਂ ਜਮਾਤ ਦਾ ਵਿਦਿਆਰਥੀ ਆਸ਼ੂਤੋਸ਼ ਸ਼ਰਮਾ 301 ਵੋਟਾਂ ਲੈ ਕੇ ਜੇਤੂ ਰਿਹਾ। ਉਨ੍ਹਾਂ ਦੇ ਨੇੜਲੇ ਵਿਰੋਧੀ ਈਸ਼ ਅਰੋੜਾ ਨੂੰ 210 ਵੋਟਾਂ ਮਿਲੀਆਂ। ਰਿਧਮ ਮੱਕੜ ਨੂੰ 112 ਅਤੇ ਕੁਸ਼ਾਗਰ ਅਗਰਵਾਲ ਨੂੰ 54 ਵੋਟਾਂ ਮਿਲੀਆਂ। ਦੂਜੇ ਪਾਸੇ ਹੈੱਡ ਗਰਲ ਦੇ ਅਹੁਦੇ ਲਈ ਰਣਜੀਤ ਨੂੰ 344 ਵੋਟਾਂ ਮਿਲੀਆਂ । ਉਸ ਨੂੰ ਹੈੱਡ ਗਰਲ ਚੁਣਿਆ ਗਿਆ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਏਕਮਪ੍ਰੀਤ ਨੂੰ 327 ਵੋਟਾਂ ਨਾਲ ਸਬਰ ਕਰਨਾ ਪਿਆ। ਸਾਹਿਬਪ੍ਰੀਤ ਸਿੰਘ ਅਤੇ ਮ੍ਰਿਦੁਲਾ ਕ੍ਰਮਵਾਰ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਬਣੇ। ਸਾਹਿਬਪ੍ਰੀਤ 374 ਵੋਟਾਂ ਨਾਲ ਵਾਈਸ ਹੈੱਡ ਬੁਆਏ ਦੇ ਅਹੁਦੇ ਲਈ ਚੁਣੇ ਗਏ ਅਤੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਨੂੰ 300 ਵੋਟਾਂ ਮਿਲੀਆਂ ਅਤੇ ਮ੍ਰਿਦੁਲਾ ਨੇ 444 ਵੋਟਾਂ ਪ੍ਰਾਪਤ ਕਰਕੇ ਵਾਈਸ ਹੈੱਡ ਗਰਲ ਦੇ ਅਹੁਦੇ 'ਤੇ ਕਬਜ਼ਾ ਕੀਤਾ। ਉਨ੍ਹਾਂ ਦੀ ਵਿਰੋਧੀ ਭਾਵਿਕਾ ਨੂੰ 244 ਵੋਟਾਂ ਮਿਲੀਆਂ।ਰਿਧੀ ਕੀਰਤੀ ਹਾਊਸ ਦੀ ਕੈਪਟਨ ਬਣੀ।ਕੀਰਤੀ ਹਾਊਸ ਦੀ ਕੈਪਟਨ ਦੇ ਅਹੁਦੇ ਲਈ ਵਰਿਧੀ 160 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਉਨ੍ਹਾਂ ਦੀ ਵਿਰੋਧੀ ਨੈਨਸੀ ਨੂੰ ਸਿਰਫ਼ 25 ਵੋਟਾਂ ਮਿਲੀਆਂ। ਦੂਜੇ ਪਾਸੇ ਜਾਗ੍ਰਿਤੀ ਹਾਊਸ ਲਈ ਵਿਸ਼ਵਜੀਤ ਸਰੋਆ ਨੂੰ 71 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀਆਂ ਵਿੱਚੋਂ ਸਵਰਾਜ ਨੂੰ 52 ਅਤੇ ਹਰਕੀਰਤ ਨੂੰ 34 ਵੋਟਾਂ ਮਿਲੀਆਂ। ਸਮਰਿਧੀ ਹਾਊਸ 'ਚ ਯੁਵਿਕਾ ਨੂੰ 66, ਉਸ ਦੀ ਵਿਰੋਧੀ ਹਰਿਤਿਕਾ ਨੂੰ 53 ਅਤੇ ਅਲੀਸ਼ਾ ਨੂੰ 35 ਵੋਟਾਂ ਮਿਲੀਆਂ। 
ਰਿਸ਼ਿਕਾ ਬਣੀ ਪ੍ਰਗਤੀ ਹਾਊਸ ਦੀ ਹਾਉਸ ਕਪਤਾਨ । ਪ੍ਰਗਤੀ ਹਾਊਸ ਲਈ ਰਿਸ਼ਿਕਾ 117 ਵੋਟਾਂ ਲੈ ਕੇ ਜੇਤੂ ਰਹੀ। ਉਨ੍ਹਾਂ ਦੀ ਵਿਰੋਧੀ ਗੁਰਲੀਨ ਕੌਰ ਨੂੰ ਸਿਰਫ਼ 36 ਵੋਟਾਂ ਮਿਲੀਆਂ। ਚੋਣ ਅਬਜ਼ਰਵਰ ਸ੍ਰੀਮਤੀ ਮੰਜੂ ਬੱਤਰਾ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਹਿਲ ਚਿਲਾਨਾ, ਮਨਦੀਪ ਕੌਰ, ਰਾਜੇਸ਼ ਕੁਮਾਰੀ, ਪ੍ਰਿਅੰਕਾ ਚੱਡਾ, ਵਿਸ਼ਾਲੀ ਸ਼ਰਮਾ, ਪ੍ਰਦੀਪ ਕੌਰ ਅਤੇ ਰਜਿੰਦਰ ਕੌਰ ਨੇ ਸਹਿਯੋਗ ਦਿੱਤਾ | ਦੂਜੇ ਪਾਸੇ ਸਕੂਲ ਦੇ ਡਾਇਰੈਕਟਰ ਡਾ: ਵਰੁਣ ਜੈਨ ਅਤੇ ਪ੍ਰਿੰਸੀਪਲ ਵਸੁਧਾ ਜੈਨ ਨੇ ਚੋਣ ਲਈ ਟੀਮ ਦੀ ਸ਼ਲਾਘਾ ਕੀਤੀ.

ਸਵੀਪ ਤਹਿਤ ਵੋਟਰ ਜਾਗਰੂਕਤਾ ਕੈਂਪ ਆਯੋਜਿਤ

 ਸਵੀਪ ਤਹਿਤ ਵੋਟਰ ਜਾਗਰੂਕਤਾ ਕੈਂਪ ਆਯੋਜਿਤ 


ਗੁਰਦਾਸਪੁਰ 01 ਦਸੰਬਰ ( ) 


ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਧਿਕਾਰੀ -ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਵੀਪ ਨੋਡਲ ਅਫ਼ਸਰ ਗੁਰਦਾਸਪੁਰ-ਕਮ- ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਦੇ ਸਹਿਯੋਗ ਨਾਲ ਵੱਲੋਂ ਸਥਾਨਕ ਐਸ.ਡੀ. ਪੰਡਿਤ ਮੋਹਨ ਲਾਲ ਕਾਲਜ ਵਿਖੇ ਸਵੀਪ ਤਹਿਤ ਵੋਟਰ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੇ ਪੱਧਰ ਤੇ ਵੋਟਰਾਂ ਵੱਲੋਂ ਸ਼ਮੂਲੀਅਤ ਕਰਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਵੀਪ ਅਫ਼ਸਰ ਸੰਧਾਵਾਲੀਆ ਨੇ ਹਾਜ਼ਰ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸ਼ੀ ਸਾਰੇ ਭਾਰਤ ਦੇ ਵਸਨੀਕ ਹਾਂ ਤੇ ਮਜ਼ਬੂਤ ਸਰਕਾਰ ਦੇ ਗਠਨ ਲਈ ਸਾਨੂੰ ਸਾਰਿਆ ਨੂੰ ਆਪਣੀ ਵੋਟ ਦਾ ਇਸਤੇਮਾਲ ਜਾਗਰੂਕ ਤੇ ਸਾਵਧਾਨੀ ਨਾਲ ਨਿਡਰ ਹੋ ਕੇ ਕਰਨਾ ਚਾਹੀਦਾ ਹੈ।
 ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਿਡਰ ਹੋ ਕੇ ਧਰਮ,ਵਰਗ , ਜਾਤੀ , ਸਮੁਦਾਇ ਜਾਂ ਕਿਸੇ ਲਾਲਚ ਤੋਂ ਬਿਨਾ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਵੋਟਰ ਪ੍ਰਣ ਕੀਤਾ ਅਤੇ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ਤੇ ਵਿਦਿਆਰਥੀਆਂ ਦੀਆ ਵੋਟਾਂ ਬਣਾਉਣ ਲਈ ਫ਼ਰਾਮ ਨੰ: 06 ਵੀ ਭਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਅਤੇ ਯੋਗ ਵਿਅਕਤੀ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਸੰਪਰਕ ਕਰਕੇ ਆਪਣੀ ਵੋਟ ਬਣਵਾ ਸਕਦੇ ਹਨ। ਇਸ ਦੌਰਾਨ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਜਾ ਰਹੀਆਂ ਵਿਦਿਆਰਥਣਾਂ ਵੱਲੋਂ ਹਾਜ਼ਰ ਵੋਟਰਾਂ ਨੂੰ ਇਮਾਨਦਾਰੀ ਤੇ ਬਿਨਾ ਕਿਸੇ ਭੇਦ-ਭਾਵ ਦੇ ਵੋਟ ਦਾ ਹੱਕ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਪਰਵਾਈਜ਼ਰ ਪ੍ਰਿੰਸੀਪਲ ਕੁਲਦੀਪ ਸਿੰਘ ਬਾਜਵਾ , ਸਵੀਪ ਮੈਂਬਰ ਗਗਨਦੀਪ ਸਿੰਘ ,ਬੀ.ਐਲ.ਓ. ਸੰਜੀਵ ਕੁਮਾਰ , ਵਿਪਨ ਕੁਮਾਰ , ਹਰਨਾਮ ਸਿੰਘ ਆਦਿ ਹਾਜ਼ਰ ਸਨ।

CLASS XII BIOLOGY REVISION TEST (TERM I)(Objective)

 CLASS XII

BIOLOGY REVISION TEST (TERM I)(Objective)

(01.12.2021)   Answer are bold

1. The example of budding is 

 • a. Amoeba 
 • b. Hydra 
 • c. Planaria 
 • d. Euglena

2. Haploid gametes on their fusion produce 

 • a. Seed 
 • b. Fruit 
 • c. Zygote 
 • d. Embryo

3. Organisms that lay eggs are called 

 • a. Oviparous 
 • b. Viviparous 
 • c. Ovoviviparous 
 • d. None of these

4. In Bryophyllum, vegetative reproduction occurs by means of 

 • a. Stem 
 • b. Root 
 • c . Leaves 
 • d. All of the above

5. Pollination by the agency of water is called 

 • a. Entomophily 
 • b. Zoophily 
 • c. Hydrophily 
 • d. Anemophily

6. Receptive part of the carpel is 

 • a. Stigma 
 • b. Nucellus 
 • c. Exine 
 • d. Style

7. The function of tapetum is 

 • a. Supportive 
 • b. Nutritive 
 • c. Mechanical 
 • d. Protective

8. Flowers with both androecium and gynoecium are called a

 • a. Pistillate 
 • b. Unisexual 
 • c. Bisexual 
 • d. Staminate

9. Sertoli cells secrete the hormone 

 • a. Relaxin 
 • b. Testosterone 
 • c. Inhibin 
 • d. Gonadotrophin

10. Ovulation in human females is controlled by 

 • a. LH 
 • b. Oxytocin 
 • c. Gonadotropin 
 • d. All of the above

11. Implantation is the attachment of blastocyst to 

 • a. Ovarian wall 
 • b. Uterine wall 
 • c. Fallopian tube 
 • d. Ampulla

12. Hormones for the menstrual cycle are produced by 

 • a. Ovary 
 • b. Uterus 
 • c. Ovary and pituitary 
 • d. Fallopian tube

13. AIDS is the ----disease 

 • a. Fungal 
 • b viral 
 • c. Bacterial 
 • d. Protozoan

14. Maximum growth rate occurs in 

 • a. Lag phase 
 • b. Exponential phase 
 • c. Stationary phase 
 • d. Senescent phase

15. Expand the ART 

 • a. Artificial reproductive technology 
 • b. Assisted reproductive technology 
 • c. Artificial reproductive technique 
 • d. Assisted reproductive technique

16. What is related to males 

 • a. Tubectomy 
 • b. Oral pills 
 • c. CuT 
 • d. Vasectomy

17. Ratio 9:3:3:1 is obtained in a cross due to 

 • a. Segregation of genes 
 • b. Crossing over 
 • c. Linkage 
 • d. Independent assortment of alleles

18. The cause of Down's syndrome is 

 • a. Trisomy of X chromosome 
 • b. Trisomy of 21st chromosome 
 • c. Monosomy of 21st chromosome 
 • d. Nullisomy of 21st chromosome

19. The sex of human child is determined by 

 • a. Size of egg 
 • b. Size of sperm 
 • c. sex chromosome of father 
 • d. Sex chromosome of mother

20. A gene showing codominance has 

 • a. One allele is dominant over the other 
 • b. Allele tightly linked to chromosome 
 • c. Alleles can express them independently 
 • d. Alleles that shows crossing over

21. Uracil is present in RNA at the place of 

 • a. Thymine 
 • b. Adenine 
 • c. Guanine 
 • d. Cytosine

22. Which of the following is referred to as soluble RNA 

 • a. rRNA  
 • b. tRNA 
 • c. mRNA 
 • d. dsRNA

23. The process of transcription involves 

 • a. Synthesis of DNA 
 • b. Synthesis of RNA 
 • c. Synthesis of proteins 
 • d . Expression of genes

24. Nucleosomes are composed of 

 • a. RNA and proteins 
 • b. DNA and RNA 
 • c. DNA and non histone proteins 
 • d. DNA and histone proteins

25. A bacteriophage is 

 • a. Bacterium that attacks another bacterium 
 • b. Virus that attacks humans 
 • c. Virus that attacks bacteria 
 • d. Bacterium that attacks virus 


26. Analogous organs arise due to 

 • a. Artificial selection 
 • b. Genetic drift 
 • c. Divergent evolution 
 • d. Convergent evolution

27. Factors affecting Hardy Weinberg equilibrium are 

 • a. gene flow 
 • b. Genetic drift 
 • c. Mutation 
 • d. All of the above

28. Lichens are used as an indicator for 

 • a. Air pollution 
 • b. Soil pollution 
 • c. Water pollution 
 • d. Minerals

29. Sum total of all allelic frequencies is 

 • a. 0.1 
 • b. 1 
 • c. 1.5 
 • d. 0

30. Which gas was absent in the prebiotic environment 

 • a. Methane 
 • b. Ammonia 
 • c. Oxygen 
 • d. None of these

31. Ascaris lumbricoides is an endoparasite that lives in 

 • a. Humans 
 • b. Sheep 
 • c. Grasshopper 
 • d. All of the above

32. The immunoglobulin abundant in colostrum is 

 • a. IgA 
 • b. IgB 
 • c. IgD 
 • d. IgE

33. The organ which is most affected by alcohol is 

 • a. Heart 
 • b. Liver 
 • c. Cerebellum 
 • d. Cerebrum

34. Sarcoma is the cancer of 

 • a. Epithelial tissue 
 • b. Blood 
 • c. Mesodermal tissue 
 • d. Endodermal tissue

35. An antibody is 

 • a. A carbohydrate found in blood 
 • b. A secretion of an RBC 
 • c. WBC that attacks bacteria 
 • d. Molecule that specifically reacts an antigen


CLASS XI BIOLOGY REVISION TEST (TERM I)(Objective)

 CLASS XI BIOLOGY REVISION TEST (TERM I)(Objective)

(01.12.2021)

01. The scientific term for biological classification categories is the:- 

 • a. Species 
 • b. Taxon 
 • c. Phylum
 • d. Domain

02. Which among the following is not a prokaryote : 

 • a. Saccharomyces 
 • b. Mycobacterium 
 • c. Nostoc.
 • d. Oscillatoria

03. Methanogens belong to:- 

 • a. Eubacteria 
 • b. Archaebacteria 
 • c. Dinoflagellates 
 • d. Slime Mould

04. Which of the following algae contains mannitol as reserve food material:- 

 • a.Volvox 
 • b. Ulothrix
 • c. Ectocarpus 
 • d. Gracilaria

05. Turtles are:- 

 • a. Arthropods 
 • b. Pisces 
 • c. Reptiles 
 • d. Molluscs

06. Who wrote the book Systema Naturae ? 

 • a. Lamarck 
 • b. Darwin 
 • c. Wallace 
 • d. Linnaeus

07. In marginal placentation, placenta forms a ridge along the:-

 • a. Ventral Suture 
 • b. Dorsal Suture
 • c. Anterior Suture 
 • d. Posterior Suture

08. The following diagram can represent the position of the ovary in:- 
 • a. Brinjal 
 • b. Guava 
 • c. Rose 
 • d. Mustard

09. Lignin is a component of the secondary walls of:-

 • a. Epidermis 
 • b .Collenchyma
 • c. Sclerenchyma 
 • d. Parenchyma

10. In male cockroaches, sperms are stored in which part of the reproductive system ?

 • a. Seminal Vesicles 
 • b. Mushroom Glands 
 • c. Testes 
 • d. Vas Deferens

11. The major site for synthesis of lipids is:- 

 • a. RER 
 • b. SER 
 • c. Symplast 
 • d. Nucleoplasm

12. What are Singer and Nicolson known for:- 

 • a. One-gene-one enzyme hypothesis
 • b .Plasma membrane modifications 
 • c. Fluid- mosaic model of plasma membrane 
 • d. Structure of DNA

13. Which one of the following gives positive Fehling’s solution test ? 

 • a. Sucrose 
 • b. Glucose 
 • c. Fats
 • d. Proteins

14. Deficiency of Vitamin B1 causes the disease:-

 •  a. Convulsions 
 • b. Beri – Beri 
 • c. Cheilosis 
 • d. Sterility

15.  Dissolution of the synaptonemal complex occurs during:- 

 • a. Zygotene 
 • b. Diplotene 
 • c. Leptotene
 • d. Pachytene

16. Attraction of water molecules to polar surfaces is called as:- 

 • a. Connotation 
 • b. Adnation
 • c. Cohesion  
 • d. Adhesion

17. Which of the following helps in the ascent of sap ? 

 • a. Root pressure 
 • b. Transpiration 
 • c. Capillarity
 • d. All of these

18. The label of a herbarium sheet does not carry information on:- 

 • a. Data of collection 
 • b. Name of collection 
 • c. Local names 
 • d. Height of plant

19. Phycoerythrin is the major pigment in:- 

 • a. Red Algae 
 • b. Blue green Algae 
 • c. Green Algae 
 • d. Brown Algae

20. Conifers are adapted to tolerate extreme environmental conditions because of:- 

 • a. Broad hardy leaves 
 • b. Superficial stomata 
 • c. Thick cuticle 
 • d. The presence of vessels

21. Homeothermy is exhibited by:- 

 • a. All amniotes 
 • b. Birds and Mammals
 • c. All deuterostomes 
 • d. Reptiles and Mammals

22. The region responsible for growth in the root of length is:- 


 • a. A
 • b. B
 • c. C 
 • d. D

23. The vascular cambium normally give rise to:- 

 • a. Phelloderm 
 • b. Primary phloem 
 • c. Secondary xylem 
 • d. Periderm

24. Which type of tissue correctly matches its location ?

Tissue Location

 • a. Areolar tissue ----------- Tendons 
 • b. Transitional epithelium ------------ Tip of nose
 • c. Cuboidal epithelium ------------ Lining of stomach
 • d. Smooth muscle ------------ Wall of intestine

25. Osteocytes are present in ________ white chondrocytes are present in ________. 

 • a. Lacunae, cavities 
 • b. Cavities, lacunae 
 • c. Sinuses, lacunae
 • d. Lacunae, holes

26. Cytochromes are found in:- 

 • a. Matrix of mitochondria 
 • b. Outer wall of mitochondria 
 • c. Cristae of mitochondria 
 • d. Lysosomes

27. Given below is a schematic break – up of the phases of cell cycle. Which one of the following is the correct indication of the stage/phase in the cell cycle ?
 • a. B – metaphase
 • b. C – karyokinesis
 • c. D – synthesis phase
 • d. A – cytokinesis

28. What do A,B,C and D represent in the following figure ?  • a. A : Carrier protein, B : Symport, C : Uniport, D : Antiport
 • b. A : Carrier protein, B : Uniport, C : Antiport, D : Symport
 • c. A : Carrier protein, B : Antiport, C : Symport, D : Uniport
 • d. A : Carrier protein, B : Uniport, C : Symport, D : Antiport

29. Cell wall is absent in:- 

 • a. Aspergillus 
 • b. Funaria 
 • c. Mycoplasma 
 • d. Nostoc

30. What is not true for a generalized mollusc ?

 • a. Body segmented into head, visceral mass & foot
 • b. A rasping tongue like organ – radula present
 • c. Mantle cavity with gills
 • d. Excretory structure – nephridia

31. Which of the following is not a correct floral character of the member of the family Solanaceae ?

 • a. Flower – Zygomorphic 
 • b. Calyx – Valvate aestivation 
 • c. Stamens – Epipetalous
 • d. Fruit – Berry or Capsule

32. The common bottle cork is a product of:- 

 • a. Dermatogens 
 • b. Phellogen 
 • c. Xylem 
 • d. Vascular Cambium

33. Match the following and select the correct answer:-

    List – I                      List – II

 • A. Centriole I.           Infolding in Mitochondria
 • B. Chlorophyll       II. Thylakoids
 • C. Cristae          III. Nucleic Acids
 • D. Ribozymes IV. Basal body cilia or flagella

a. A – IV B – II C – I D – III

b. A – I B – II C – IV D – III

c. A – I B – III C – II D – IV

d. A – IV B – III C – I D – II

34. Nitrogenase enzyme contains:- 

 • a. Fe – S protein 
 • b. Mo – Fe – S protein 
 • c. Both a and b 
 • d. None of these

35. Bacterium divides every 35 min. If a culture containing 10 ⁵ cells per mL is grown for 175 minutes, what will be the cell concentration per mL after 175 minutes ?

 •  a. 5 X 10⁵ cells 
 • b.35 X 10⁵ cells
 • c. 32 X 10⁵ cells 
 • d.174 X 10⁵ cells

ਦਿੱਲੀ : ਪੈਟਰੋਲ 8 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ

 


 ਦਿੱਲੀ 'ਚ ਪੈਟਰੋਲ ਸਸਤਾ ਹੋ ਗਿਆ ਹੈ। ਬੁੱਧਵਾਰ ਨੂੰ ਜਨਤਾ ਨੂੰ ਰਾਹਤ ਦਿੰਦੇ ਹੋਏ ਕੇਜਰੀਵਾਲ ਸਰਕਾਰ ਨੇ ਪੈਟਰੋਲ 'ਤੇ ਵੈਟ 'ਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਇੱਥੇ ਪੈਟਰੋਲ 8 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਅੱਜ ਸਵੇਰੇ ਹੀ ਅਜਿਹੀ ਸੂਚਨਾ ਮਿਲ ਰਹੀ ਸੀ ਕਿ ਦਿੱਲੀ ਵਿੱਚ ਪੈਟਰੋਲ ਸਸਤਾ ਹੋ ਸਕਦਾ ਹੈ। ਅੱਜ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ। ਚਰਚਾ ਸੀ ਕਿ ਇਸ ਬੈਠਕ 'ਚ ਕੇਜਰੀਵਾਲ ਸਰਕਾਰ ਪੈਟਰੋਲ 'ਤੇ ਵੈਟ ਘਟਾਉਣ ਦਾ ਫੈਸਲਾ ਲੈ ਸਕਦੀ ਹੈ।


ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 

ਹਰੇਕ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਦੀ ਪੋਸਟ ਵੀ ਹੋਵੇ: ਅਮਨਦੀਪ ਸ਼ਰਮਾ

 ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਕੱਢਣ ਦੀ ਮੰਗ :ਗਗਨ ਬੋਹਾ
ਹਰੇਕ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਦੀ ਪੋਸਟ ਵੀ ਹੋਵੇ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।  

 ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਨਾ ਕੱਢਣ ਤੇ ਬੇਰੁਜ਼ਗਾਰ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਸਬੰਧੀ ਗੱਲ ਕਰਦਿਆਂ ਗਗਨ ਬੋਹਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਦੇ ਕੋਰਸ ਕਰਕੇ ਬੇਰੁਜ਼ਗਾਰ ਬੈਠੇ ਹਾਂ ਅਤੇ ਪਿਛਲੀਆਂ ਦੋਵੇਂ ਸਰਕਾਰਾਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਨਾ ਕੱਢਣਾ ਬੇਰੁਜ਼ਗਾਰ ਕੰਪਿਊਟਰ ਅਧਿਆਪਕਾਂ ਨਾਲ ਵੱਡਾ ਧੱਕਾ ਹੈ । 
ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 

ਭਾਸ਼ਾ ਵਿਭਾਗ ਪੰਜਾਬ ਵਿਖੇ ਖੋਜ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ,  

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਫਿਜ਼ੀਕਲ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਹਨ ਉਸੇ ਤਰ੍ਹਾਂ ਹੀ ਹਰੇਕ ਪ੍ਰਾਇਮਰੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਦੀ ਪੋਸਟ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵੀ ਕੰਪਿਊਟਰ ਅਧਿਆਪਕਾਂ ਦੀ ਵੱਡੀ ਘਾਟ ਹੈ ਇਕ ਕੰਪਿਊਟਰ ਅਧਿਆਪਕ ਨੂੰ ਤਿੱਨ ਤਿੱਨ ਚਾਰ ਚਾਰ ਸਕੂਲ ਦਿੱਤੇ ਗਏ ਹਨ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਅਤੇ ਪ੍ਰਾਇਮਰੀ ਕਲੱਸਟਰ ਸਕੂਲਾਂ ਵਿਚ ਨਵੀਂ ਤਕਨੀਕ ਨੂੰ ਧਿਆਨ ਵਿਚ ਰੱਖਦਿਆਂ ਕੰਪਿਊਟਰ ਅਧਿਆਪਕ ਦੇਣ ਦੀ ਜ਼ਰੂਰਤ ਹੈ ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮਪਿਊਟਰ ਅਧਿਆਪਕ ਦੀ ਪੋਸਟ ਦਿੱਤੀ ਜਾਵੇ।

PSTSE 2021: PSTSE ਲਈ ਚੋਣ ,NMMS ਅਤੇ NTSE ਪ੍ਰੀਖਿਆਵਾਂ ਵਿਚੋਂ ਹੋਵੇਗੀ, 10 ਦਸੰਬਰ ਤੱਕ ਕਰੋ ਅਪਲਾਈ

ਪੰਜਾਬ ਰਾਜ ਵਿਚ ਪੜ੍ਹਦੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਲਈ ਚੋਣ NMMSS ਅਤੇ NTSE ਪ੍ਰੀਖਿਆਵਾਂ ਦੀ ਮੈਰਿਟ ਵਿਚੋਂ ਹੀ ਕੀਤੀ ਜਾਵੇਗੀ .
 ਸੈਸ਼ਨ 2021-22 ਦੌਰਾਨ PSTSE ਪ੍ਰੀਖਿਆ ਲਈ ਕੋਈ ਵੱਖ ਪ੍ਰੀਖਿਆ ਨਹੀਂ ਲਈ ਜਾਵੇਗੀ  . NTSE ਪ੍ਰੀਖਿਆ ਦੀ ਮੈਰਿਟ ਵਿਚੋਂ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 183 ਵਿਦਿਆਰਥੀਆਂ ਦੀ ਚੋਣ NTSE ਦੀ ਦੂਜੀ ਸਟੇਜ ਲਈ ਕੀਤੀ ਜਾਵੇਗੀ ਅਤੇ ਇਸ ਹੀ ਮੈਰਿਟ ਵਿਚੋਂ ਕੇਵਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਬਣਾ ਕੇ ਪੀ.ਐੱਸ.ਟੀ.ਐੱਸ.ਈ ਪ੍ਰੀਖਿਆ ਲਈ ਕਲਾਸ ਦਸਵੀਂ ਦੇ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਜਾਣੀ ਹੈ । NMMS ਪ੍ਰੀਖਿਆ ਦੀ ਮੈਰਿਟ ਵਿਚੋਂ Ministry of Education (MoE) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2210 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।


 ਇਸ ਹੀ ਮੈਰਿਟ ਵਿਚੋਂ ਕੇਵਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਬਣਾ ਕੇ ਪੀ.ਐੱਸ.ਟੀ.ਐੱਸ.ਈ ਪ੍ਰੀਖਿਆ ਲਈ ਕਲਾਸ ਅੱਠਵੀਂ ਦੇ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਜਾਣੀ ਹੈ । PSTSE ਪ੍ਰੀਖਿਆਵਾਂ ਲਈ ਅਪਲਾਈ ਕਰਨ ਲਈ ਯੋਗਤਾ ਅਤੇ ਹੋਰ ਸ਼ਰਤਾਂ ਪਿਛਲੇ ਸਾਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। 


 ਜਿਹੜੇ ਵਿਦਿਆਰਥੀ PSTSE (ਕਲਾਸ 8ਵੀਂ ਅਤੇ 10 ਵੀ) ਵਜੀਫਾ ਪ੍ਰੀਖਿਆਵਾਂ ਦੇਣਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ NMMss (ਕਲਾਸ 8ਵੀ) ਅਤੇ NTSE (ਕਲਾਸ 10ਵੀ) ਪ੍ਰੀਖਿਆਵਾਂ ਦੀ ਰਜਿਸਟ੍ਰੇਸ਼ਨ ਲਈ ਖੋਲੇ ਗਏ ਪੋਰਟਲ ਤੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ।  ਰਜਿਸਟ੍ਰੇਸ਼ਨ ਲਈ ਪੋਰਟਲ ਮਿਤੀ 10-12-2021 ਤੱਕ ਖੁਲਾ ਰਹੇਗਾ। 


 ਇਸ ਸਬੰਧੀ ਜੇਕਰ ਕੋਈ ਹੋਰ ਤਬਦੀਲੀ ਆਉਂਦੀ ਹੈ ਤਾਂ ਇਸ ਦੀ ਸੂਚਨਾ ਵਿਭਾਗ ਦੀ ਵੈਬਸਾਇਟ ssapunjab.org ਤੇ ਅਪਲੋਡ ਕਰ ਦਿੱਤੀ ਜਾਵੇਗੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਵੈਬਸਾਈਟ ਨੂੰ ਚੈੱਕ ਕਰਦੇ ਰਹਿਣ।

 ਨੋਟ:- ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ NTSE ਅਤੇ NMMss ਪ੍ਰੀਖਿਆਵਾਂ ਵਿੱਚ ਰਜਿਸਟ੍ਰੇਸ਼ਨ ਪਹਿਲਾਂ ਹੀ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਦੋਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ।

ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਵੱਡੇ ਫੈਸਲੇ ਹੋਣ ਦੀ ਸੰਭਾਵਨਾ

 

ਪੰਜਾਬ  ਮੰਤਰੀ ਮੰਡਲ  ਦੀ ਮੀਟਿੰਗ ਅੱਜ  


ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਅੱਜ ਬੁੱਧਵਾਰ ਨੂੰ ਹੋਵੇਗੀ ਜਿਸ ਵਿਚ ਸਾਲ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਬਕਾਇਆ ਪਏ ਮੁੱਦਿਆਂ ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਮੀਟਿੰਗ 'ਚ ਤਿੰਨ ਨਵੀਆਂ ਸਬ-ਤਹਿਸੀਲਾਂ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ। ਮੁਲਾਜ਼ਮਾਂ ਦੇ ਡੀਏ ਵਿੱਚ ਵੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ।


ਲਖੀਮਪੁਰ ਖੀਰੀ ਚ ਮਾਰੇ ਗਏ ਚਾਰਜ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ 50-50 ਲੱਖ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਵੀ ਦਿੱਤੀ ਜਾਣੀ ਹੈ। ਹਾਲਾਂਕਿ ਇਹ ਰਾਸ਼ੀ ਪਹਿਲਾਂ ਦਿੱਤੀ ਜਾ ਚੁੱਕੀ ਹੈ ਜਿਸ ਦੀ ਪ੍ਰਵਾਨਗੀ ਬਾਕੀ ਹੈ।


ਵਜ਼ੀਫ਼ਾ ਸਕੀਮ ਅਤੇ ਕਿਸਾਨੀ ਨਾਲ ਤੁਅੱਲਕ ਰੱਖਦੇ ਹੋਰ ਏਜੰਡੇ ਆਉਣ ਦੀ ਸੰਭਾਵਨਾ ਹੈ। ਨੌਕਰੀਆਂ ਵਿਚ ਪੰਜਾਬੀਆਂ ਲਈ ਤਰਜੀਹੀ ਕੋਟਾ ਨਿਸ਼ਚਿਤ ਕੀਤੇ ਜਾਣ ਦਾ ਏਜੰਡਾ ਵੀ ਪੇਸ਼ ਹੋ ਸਕਦਾ ਹੈ। ਹਰਿਆਣਾ ਨੇ ਇਹ ਕਦਮ ਪਹਿਲਾਂ ਹੀ ਚੁੱਕਿਆ ਹੋਇਆ ਹੈ। ਇਸ ਕਰਕੇ ਪੰਜਾਬ ਸਰਕਾਰ ਇਸ ਤੋਂ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਵੱਡੇ ਫੈਸਲੇ ਹੋਣ ਦੀ ਸੰਭਾਵਨਾ

RECENT UPDATES

Today's Highlight