Labels
Wednesday, 24 November 2021
ਪਟਿਆਲਾ: ਐਨ ਪੀ ਐਸ ਮੁਲਾਜ਼ਮਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ। ਜਿਲ੍ਹੇ ਵਿੱਚ ਘੇਰੇ ਜਾਣਗੇ ਮੰਤਰੀ।
*ਐਨ ਪੀ ਐਸ ਮੁਲਾਜ਼ਮਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ। ਜਿਲ੍ਹੇ ਵਿੱਚ ਘੇਰੇ ਜਾਣਗੇ ਮੰਤਰੀ।*
*5 ਦਸੰਬਰ ਨੂੰ ਹੋਵੇਗੀ ਪੈਨਸ਼ਨ ਅਧਿਕਾਰ ਮਹਾਰੈਲੀ*
24 ਨਵੰਬਰ. ( ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪਟਿਆਲਾ-1 ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ਼ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਸੰਜੇ ਕੁਮਾਰ ਅਤੇ ਸ਼ਿਵਪ੍ਰੀਤ ਸਿੰਘ ਆਗੂਆਂ ਦੱਸਿਆ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਲਾਮਿਸਾਲ ਲੜਾਈ ਲੜੀ ਹੈ ਇਹ ਪੂਰੀ ਦੁਨੀਆਂ ਵਿੱਚ ਅਪਣੇ ਆਪ ਵਿੱਚ ਵਿਲੱਖਣ ਮਿਸਾਲ ਹੈ ਪਰ ਪੰਜਾਬ ਸਰਕਾਰ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਪੰਜ ਸਾਲ ਬੀਤ ਜਾਣ ਬਾਅਦ ਵੀ ਵਫਾ ਨਹੀਂ ਹੋਇਆ ਜਿਸ ਦੀ ਭਾਰੀ ਕੀਮਤ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੁਕਾਉਣੀ ਪਵੇਗੀ। ਕਾਗਰਸ ਪਾਰਟੀ ਦੀ ਸਥੀਤੀ ਰਾਸ਼ਟਰ ਪੱਧਰ ਤੇ ਵੀ ਪਾਰਟੀ ਆਗੂਆਂ ਵਲੋਂ ਦੂਜੇ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਲੇ ਆ ਰਹੇ ਬਿਆਨਾਂ ਦੇ ਕਾਰਣ ਹਾਸੋਹੀਣੀ ਬਣੀ ਹੈ ,ਪਹਿਲਾਂ ਜਿਥੇ ਕਾਗਰਸ ਸਰਕਾਰ ਦਾ ਰਾਜ ਹੈ ਉੱਥੇ ਕਥਨੀ ਤੇ ਕਰਨੀ ਇੱਕ ਕਰ ਕੇ
ਦਿਖਾਵੇ। ਬਲਾਕ ਕਨਵੀਨਰ ਮੈਡਮ ਅਨੀਤਾ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਹਰ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਮਰ ਭਰ ਨੌਕਰੀ ਕਰਨ ਤੋਂ ਬਾਅਦ ਪੁਰਾਣੀ ਪੈਨਸ਼ਨ ਬੁਢਾਪੇ ਨੂੰ ਸੁਰੱਖਿਅਤ ਕਰਦੀ ਸੀ ਪਰ ਜਦੋਂ ਤੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਉਦੋਂ ਤੋਂ ਨੌਜਵਾਨ ਵਰਗ ਦਾ ਪੜ੍ਹਾਈ ਤੋਂ ਮਨ ਮੁੜਿਆ ਹੈ ਅਤੇ ਨੌਜਵਾਨਾਂ ਨੇ ਪੜ੍ਹਾਈ ਲਈ ਵਿਦੇਸ਼ਾਂ ਵੱਲ ਰੁਖ ਕੀਤਾ ਹੈ ਜੋ ਵਿਦੇਸ਼ ਵਿੱਚ ਸਿਰਫ ਪੜ੍ਹਨ ਦੇ ਬਹਾਨੇ ਜਾ ਕੇ ਪੜ੍ਹਨ ਦੀ ਬਜਾਏ ਕੰਮ ਨੂੰ ਤਰਜੀਹ ਦਿੰਦਾ ਹੈ ਜੋ ਕਿ ਇੱਕ ਤਰ੍ਹਾਂ ਨਾਲ ਗਿਆਨ ਵਿਹੂਣਾ ਰਹਿੰਦਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਲਈ ਘਾਤਕ ਹੈ। ਸਰਕਾਰੀ ਨੌਕਰੀਆਂ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਹਰ ਪੜ੍ਹਾਈ ਕਰਨ ਵਾਲੇ ਨੌਜਵਾਨ ਦੀ ਉਮੀਦ ਤੇ ਨਿਸ਼ਾਨਾ ਹੈ। ਐਨ ਪੀ ਐਸ ਐਕਟ ਲਾਗੂ ਕਰਕੇ ਅਤੇ ਪੁਰਾਣੀ ਪੈਨਸ਼ਨ ਖਤਮ ਕਰਕੇ ਸਮੇਂ ਦੀ ਸਰਕਾਰ ਨੇ ਨੌਜਵਾਨਾਂ ਦੀ ਉਹ ਜਮੀਨ ਖੋਹੀ ਹੈ ਜਿਸ ਤੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਅਪਣੇ ਹਾਸਿਲ ਕੀਤੇ ਗਿਆਨ ਨਾਲ ਖੇਤੀ ਕਰਦਾ ਹੈ। ਅਸੀਂ ਇਸ ਲੜਾਈ ਨੂੰ ਵੀ ਕਾਲੇ ਕਾਨੂੰਨਾਂ ਖਿਲਾਫ ਲੜੇ ਜਾਣ ਵਾਲੀ ਲੜਾਈ ਮੰਨਦੇ ਹਾਂ ਇਹ ਲੜਾਈ ਸਿਰਫ ਐਨ ਪੀ ਐਸ ਮੁਲਾਜ਼ਮਾਂ ਦੀ ਨਹੀਂ ਇਹ ਪੂਰੇ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਵਿੱਚ ਉੱਚ ਸਿੱਖਿਆ ਪ੍ਰਤੀ ਰੁਝਾਨ ਬਣਾਏ ਰੱਖਣ ਲਈ ਵੀ ਜਰੂਰੀ ਹੈ। ਇਸ ਉਮੀਦ ਅਤੇ ਨਿਸ਼ਾਨੇ ਨੂੰ ਪੰਜਾਬ ਦੇ ਲੋਕਾਂ ਲਈ ਬਣਾਈ ਰੱਖਣ ਲਈ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਅੱਜ ਸਮੂਹ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਅਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ।
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੀ. ਪੀ. ਬੀ .ਐਸ .ਸੀ ਲਗਾਤਾਰ ਸੰਘਰਸ਼ ਕਰ ਰਹੀ ਹੈ ਨਤੀਜੇ ਵਜੋਂ ਜੋ ਫੈਮਲੀ ਪੈਨਸ਼ਨ ਸਰਕਾਰ ਨੇ ਐਨ. ਪੀ. ਐਸ. ਮੁਲਾਜਮਾਂ ਨੂੰ ਦਿੱਤੀ ਹੈ ਉਸਦਾ ਫਾਇਦਾ ਸਰਵਿਸ ਦੌਰਾਨ ਮਰਨ ਵਾਲੇ ਮੁਲਾਜਮ ਦੇ ਪਰਿਵਾਰ ਨੂੰ ਮਿਲਣਾ ਜਿਸਦੇ ਦਾਇਰੇ ਵਿੱਚ ਬਹੁਤ ਹੀ ਘੱਟ ਮੁਲਾਜਮ ਆਉਣਗੇ। ਲੜਾਈ ਤਾਂ ਮੁਲਾਜਮ ਦੇ ਸੁਰੱਖਿਅਤ ਬੁਢਾਪੇ ਲਈ ਲੜੀ ਜਾ ਰਹੀ ਹੈ ਹੱਲ ਰੁਲਦੇ ਬੁਢਾਪੇ ਦਾ ਕਰਨਾ ਹੈ ਤੇ ਸਰਕਾਰ ਚੁਣਾਵੀ ਮਾਰਕੀਟਿੰਗ ਲਈ ਮਸੌਦਾ ਤਿਆਰ ਕਰ ਰਹੀ ਜਾਪਦੀ ਹੈ। ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼ ਝੋਕ ਦਿੱਤੀ ਜਾਵੇਗੀ ਤੇ ਇਸ ਵਿੱਚ 24 ਨਵੰਬਰ ਤੋਂ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜਿਲ੍ਹੇ ਵਿੱਚ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਕੇ ਰੋਸ ਕੀਤਾ ਜਾਵੇਗਾ। 5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ. ਪੀ. ਐਸ. ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇੱਕੋ ਇੱਕ ਤਰੀਕਾ ਹੈ ਉਹ ਇਹ ਪੁਰਾਣੀ ਪੈਨਸ਼ਨ ਬਹਾਲ ਕਰੇ। ਇਸ ਤਰਾਂ ਕਰਨ ਨਾਲ ਪੰਜਾਬ ਦੀ ਸਰਕਾਰ ਪੂਰੇ ਭਾਰਤ ਵਿੱਚ ਉਹ ਪਹਿਲੀ ਸਰਕਾਰ ਬਣ ਜਾਵੇਗੀ ਜਿਸਨੇ ਐਨ ਪੀ ਐਸ ਦੇ ਕਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੋਵੇ ਅਤੇ ਲੋਕ ਪੱਖੀ ਹੋਣ ਦਾ ਸਬੂਤ ਦਿੱਤਾ ਹੋਵੇ। ਇਸ ਮੌਕੇ ਤੇ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ,ਹਰਪਾਲ ਸਿੰਘ, ਮੈਡਮ ਮੀਨੂੰ ਸ਼ਾਲਿਨੀ ਦੇਵੀ,ਅੰਜੂ ਬਾਲਾ,ਨਵਦੀਪ ਕੌਰ,ਅਮਨਦੀਪ ਕੌਰ,ਸਮਨਦੀਪ ਕੌਰ,ਬੇਅੰਤ ਕੌਰ,ਕੁਲਜੀਤ ਕੌਰ,ਸ਼ਿਵ ਕੁਮਾਰ ਗੁਪਤਾ,ਇਸ਼ਟਪ੍ਰੀਤ ਸਿੰਘ, ਜਗਵੀਰ ਸਿੰਘ ਜਸਬੀਰ ਕੌਰ,ਸਵਰਨ ਕੌਰ,ਸਰੋਜ ਬਾਲਾ,ਭਲਿਨ਼ਦਰ ਕੌਰ, ਮਨਿੰਦਰ ਕੌਰ ,ਮਨਜੋਤ ਕੌਰ, ਜਸਬੀਰ ਕੌਰ,ਸਤਿੰਦਰ ਸਿੰਘ ਆਦਿ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ GIS ਸਕੀਮ ਅਧੀਨ ਚੌਥੀ ਤਿਮਾਹੀ ਲਈ ਸਾਰਣੀ ਜਾਰੀ
DOWNLOAD COMPLETE GIS TABLE HERE
___________________________________
ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
ਵੱਡੀ ਖਬਰ : 14 ਵਿਦਿਆਰਥੀ ਕਰੋਨਾ ਪਾਜ਼ਿਟਿਵ, ਸਕੂਲ 14 ਦਿਨਾਂ ਲਈ ਬੰਦ
___________________________________
ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
36000 ਕੱਚੇ ਮੁਲਾਜ਼ਮਾਂ ਦੇ ਪੱਕਾ ਹੋਣ ਦੀ ਨੋਟੀਫਿਕੇਸ਼ਨ ਦੀ ਕੀ ਹੈ ਸੱਚਾਈ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਨੋਟੀਫਿਕੇਸ਼ਨ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ, ਪਿਛਲੇ ਕਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਤੇ ਇਸ ਵੈਬ-ਸਾਈਟ ਤੇ ਵੀ ਬਿਲ ਦੀ ਜਗ੍ਹਾ ਗਲਤੀ ਨਾਲ ਨੋਟੀਫਿਕੇਸ਼ਨ ਲਿਖਿਆ ਗਿਆ ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ___________________________________
ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ, ਜੋ ਕਲ ਨੋਟੀਫਿਕੇਸ਼ਨ ਵਾਲੀ ਪੋਸਟ ਪਾਈ ਗਈ ਸੀ ਦਰਅਸਲ ਉਹ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿਲ ਹੈ।
ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਇਹ ਬਿਲ ਵਿਧਾਨਸਭਾ ਵਿੱਚ ਪਾਸ ਹੋਣ ਤੋਂ ਬਾਅਦ ਰਾਜਪਾਲ ਕੋਲ ਮਨਜ਼ੂਰੀ ਲਈ ਗਿਆ ਹੋਇਆ ਹੈ ਉਥੋਂ ਵਾਪਸ ਆਉਣ ਤੋਂ ਬਾਅਦ ਸਾਰੀ ਪ੍ਰੋਸੈਸ ਪੂਰੀ ਹੋਣ ਮਗਰੋਂ ਹੀ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ।
ਸਟੇਟ ਪੱਧਰ ਤੇ ਮੱਲਾ ਮਾਰਨ ਵਾਲੇ ਬੱਚੇ ਸਨਮਾਨਿਤ ਕੀਤੇ
ਸਟੇਟ ਪੱਧਰ ਤੇ ਮੱਲਾ ਮਾਰਨ ਵਾਲੇ ਬੱਚੇ ਸਨਮਾਨਿਤ ਕੀਤੇ
ਨਵਾਂ ਸ਼ਹਿਰ,24 ਨਵੰਬਰ( ਗੁਰਦਿਆਲ ਮਾਨ): ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਵਿਭਾਗ ਦੀ ਸਹਾਇਤਾ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉੱਤਸਵ ਨੂੰ ਸਮਰਪਿੱਤ ਆਨ ਲਾਈਨ ਵਿੱਦਿਅਕ ਮੁਕਾਬਲੇ ਕਰੋਨਾ ਸਮੇਂ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਦਾ ਸੂਬਾ ਪੱਧਰੀ ਇਨਾਮ ਵੰਡ ਸਮਾਰੋਹ ਚੰਡੀਗੜ੍ਹ ਵਿਖੇ ਕਰਵਾਇਆ ਗਿਆ।ਜਿਸ ਵਿੱਚ ਪਰਗਟ ਸਿੰਘ ਸਿੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਸਨ। ਇਨ੍ਹਾਂ ਬੱਚਿਆਂ ਨੂੰ ਮੁਬਾਰਕਵਾਦ ਦਿੰਦੇ ਹੋਏ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਪਿਛਲੇ ਸਾਲ ਲਾਕ ਡਾਊਨ ਸਮੇਂ ਇਹ ਮੁਕਾਬਲੇ ਆਨ ਲਾਈਨ ਜਿਲ੍ਹਾ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਕਰਵਾਏ ਗਏ ਸਨ।ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਪੱਧਰ ਦੇ ਲੱਗਭਗ ਚਾਰ ਹਜਾਰ ਬੱਚਿਆਂ ਨੇ ਆਨ ਲਾਈਨ ਭਾਗ ਲਿਆ ਸੀ। ਜਿਨ੍ਹਾਂ ਵਿੱਚੋਂ ਵੱਖ-ਵੱਖ ਗਤੀਵਿਧੀਆਂ ਦੇ 47 ਬੱਚਿਆਂ ਨੇ ਜਿਲ੍ਹਾ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ। ਇਨ੍ਹਾਂ ਬੱਚਿਆਂ ਨੂੰ ਸਟੇਟ ਪੱਧਰ ਉੱਤੇ ਭੇਜਿਆ ਗਿਆ ਸੀ।ਜਿਨ੍ਹਾਂ ਵਿੱਚੋ ਸਟੇਟ ਪੱਧਰ ਤੇ ਤਿੰਨ ਬੱਚਿਆਂ ਨੇ ਪਹਿਲਾਂ ਅਤੇ ਇੱਕ ਬੱਚੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ।ਇਨ੍ਹਾਂ ਬੱਚਿਆਂ ਵਿੱਚੋ ਮਨਤ ਸਪਸ ਮੁਕੰਦਪੁਰ ਪੋਸਟਰ ਮੈਕਿੰਗ,ਵਿਕਟਰ ਸਪਸ ਰੁੜਕੀ ਕਲਾਂ ਕਵਿਤਾ ਉਚਾਰਨ ਅਤੇ ਏਕਮਜੀਤ ਸਿੰਘ ਸਸਸਸ ਨਵਾਂ ਸ਼ਹਿਰ ਸ਼ਬਦ ਗਾਇਨ ਵਿੱਚ ਪਹਿਲੇ ਸਥਾਨ ਤੇ ਰਹੇ ਅਤੇ ਸ਼ੈਫ਼ ਸੁਨਿਆਰਾ ਸਪਸ ਸੋਢੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਉੱਤੇ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਸਿੱਖਿਆ ਵਿਭਾਗ ਵਲੋਂ ਇੱਕ ਟੈਬਲਟ,ਨਕਦ ਰਾਸ਼ੀ ਦੇ ਨਾਲ ਸਰਟੀਫਿਕੇਟ ਅਤੇ ਸਨਮਾਨ ਚਿੰਨ ਦਿੱਤਾ ਗਿਆ।ਦੂਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਮਾਰਟ ਫੋਨ,ਨਕਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਨਾਲ ਸਰਟੀਫਿਕੇਟ ਦਿੱਤਾ ਗਿਆ।ਜਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਨ੍ਹਾਂ ਬੱਚਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾ ਅਤੇ ਬੱਚਿਆਂ ਨੂੰ ਮੁਬਾਰਕ ਦਿੰਦਿਆ ਆਸ ਪ੍ਰਗਟਾਈ ਕਿ ਇਸ ਸਾਲ ਵੀ ਆਜਾਦੀ ਦੇ 75 ਸਾਲਾਂ ਸਮਾਗਮਾਂ ਨੂੰ ਸਮਰਪਿੱਤ ਆਨ ਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਇਸੇ ਪ੍ਰਕਾਰ ਜਿਲ੍ਹੇ ਦਾ ਨਾਮ ਰੋਸ਼ਨ ਕਰਨਗੇ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ ਜਿਲ੍ਹਾ ਨੋਡਲ ਅਫ਼ਸਰ ਪ੍ਰਾਇਮਰੀ ਵਿੰਗ, ਸੁਭਾਸ਼ ਸਾਲਵੀ ਜਿਲ੍ਹਾ ਨੋਡਲ ਅਫ਼ਸਰ ਸੈਕੰਡਰੀ ਵਿੰਗ,ਰਜਿੰਦਰ ਕੁਮਾਰ ਸਟੇਟ ਆਵਾਰਡੀ,ਮਨਪ੍ਰੀਤ ਸਰੋਆ ਅਤੇ ਨਾਗੇਸ਼ ਸ਼ਰਮਾ ਵੀ ਮੌਜੂਦ ਸਨ।
ਸਟੇਟ ਜੈਤੂ ਬੱਚਿਆਂ ਨਾਨ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਟੀਮ ਮੈਂਬਰਜ਼।
BREAKING NEWS: ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ
ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ
ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।ਕੇਂਦਰੀ ਮੰਤਰੀ ਮੰਡਲ ਨੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਦਿਨ ਪਹਿਲਾਂ (19 ਨਵੰਬਰ) ਗੁਰੂ ਪਰਬ ਦੇ ਦਿਨ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।
36000 ਕੱਚੇ ਮੁਲਾਜ਼ਮਾਂ ਦੇ ਪੱਕਾ ਹੋਣ ਦੀ ਨੋਟੀਫਿਕੇਸ਼ਨ ਦੀ ਕੀ ਹੈ ਸੱਚਾਈ
ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕਾਨੂੰਨ ਨੂੰ ਵਾਪਸ ਲੈਣ ਦਾ ਪ੍ਰਸਤਾਵ ਦੋਵਾਂ ਸਦਨਾਂ 'ਚ ਪਾਰਿਤ ਕੀਤਾ ਜਾਵੇਗਾ।ਇਸ ਤੋਂ ਬਾਅਦ ਕਿਸਾਨ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਕੱਚੇ ਅਧਿਆਪਕਾਂ ਨੂੰ ਪੱਕੇ ਕਰੇ ਸੂਬਾ ਸਰਕਾਰ :ਸਤਿੰਦਰ ਦੁਆਬਿਆ
ਕੱਚੇ ਅਧਿਆਪਕਾਂ ਨੂੰ ਪੱਕੇ ਕਰੇ ਸੂਬਾ ਸਰਕਾਰ :ਸਤਿੰਦਰ ਦੁਆਬਿਆ ਸੂਬਾ ਜਨਰਲ ਸਕੱਤਰ ਪੰਜਾਬ
ਪੂਰਾ ਹਫ਼ਤੇ ਲਾਵਾਂਗੇ ਕਾਲੇ ਬਿੱਲੇ ਰਗਬਿੰਦਰ ਸਿੰਘ ਧੂਲਕਾ: ਰਕੇਸ ਕੁਮਾਰ ਬਰੇਟਾ ਸੂਬਾ ਜੋਆਇਟ ਸਕੱਤਰ ਪੰਜਾਬ।
ਅਧਿਆਪਕਾਂ ਦੀਆਂ ਖਾਲੀ ਅਸਾਮੀਆ ਵੀ ਤੁਰੰਤ ਭਰੇ ਸਰਕਾਰ:ਅਮਨਦੀਪ ਸਰਮਾ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਰ ਦੇ ਪ੍ਰਾਇਮਰੀ ,ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਇਸ ਹਫ਼ਤੇ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਰਾਕੇਸ ਕੁਮਾਰ ਬਰੇਟਾ,ਸਤਿੰਦਰ ਸਿੰਘ ਦੁਆਬਿਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਈ ਜੀ ਐਸ ,ਐਸ ਟੀ ਆਰ, ਏ ਆਈ ਈ ਸਿੱਖਿਆ, ਪ੍ਰੋਵਾਈਡਰ ਅਧਿਆਪਕ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ ਇਨ੍ਹਾਂ ਅਧਿਆਪਕਾਂ ਨੇ ਉਸ ਸਮੇਂ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਇਆ ਹੈ ਜਿਸ ਸਮੇਂ ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਬਿਲਕੁਲ ਧਿਆਨ ਨਹੀਂ ਸੀ।
ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਦਸ ਸਾਲਾ ਪਾਲਿਸੀ ਵਿਚ ਲੈ ਕੇ ਤੁਰੰਤ ਪੱਕਾ ਕੀਤਾ ਜਾਵੇ।ਜੱਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਰਾਮਪਾਲ ਸਿੰਘ ਗੁੜੱਦੀ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀ ਗੱਲ ਨਾ ਸੁਣੀ ਤਾਂ ਆਉਣ ਵਾਲੀਆਂ ਚੋਣਾਂ ਵਿਚ ਭਾਰੀ ਖਮਿਆਜਾ ਭੁਗਤਣਾ ਪਵੇਗਾ।ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਇਸ ਹਫ਼ਤੇ ਕਾਲੇ ਬਿੱਲੇ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।
GK IN PUNJABI: IMPORTANT FOR ALL EXAMS
Q 01. ਉੱਚ ਤਾਪਮਾਨ 'ਤੇ ਫਿਲਾਮੈਂਟਸ ਨੂੰ ਸੁਰੱਖਿਅਤ ਰੱਖਣ ਲਈ, ਬਿਜਲੀ ਦੇ ਬਲਬਾਂ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ?
ਅਰਗਨ (Argon)
Q02. ਚਾਰ ਨੋਬਲ ਟਰੂਥਸ ਅਤੇ 'ਨੋਬਲ ਈਟਫੋਲਡ ਪਾਥ' ਕਿਸ ਧਰਮ ਦੇ ਨੀਂਹ ਪੱਥਰ ਹਨ?
: ਬੁੱਧ ਧਰਮ
Q03. ਬੇਕਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ
ਸੋਡੀਅਮ ਬਾਈਕਾਰਬੋਨੇਟ
Q04. ਵਾਸ਼ਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ
ਸੋਡੀਅਮ ਕਾਰਬੋਨੇਟ
Q05. ਅੰਗਰੇਜ਼ਾਂ ਨੇ ਕੋਹਿਨੂਰ ਹੀਰਾ ਕਿਸ ਭਾਰਤੀ ਸ਼ਾਸਕ ਤੋਂ ਹਾਸਲ ਕੀਤਾ ਸੀ
ਦਲੀਪ ਸਿੰਘ
Q06. 'ਗਿਆਨਦਰਸ਼ਨ' ਇੱਕ ਵਿਦਿਅਕ ਟੀਵੀ ਚੈਨਲ ਹੈ ਜਿਸ ਦਾ ਭਾਰਤੀ ਓਪਨ ਯੂਨੀਵਰਸਿਟੀ ਹੈ
ਇਗਨੂ
Q07. ਕਿਹੜਾ ਸ਼ਹਿਰ ਹਰ ਸਾਲ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਦਾ ਹੈ, ਚਾਰ ਗ੍ਰੈਂਡ ਸਲੈਮ ਵਿੱਚੋਂ ਇੱਕ
ਟੈਨਿਸ ਟੂਰਨਾਮੈਂਟ
ਲੰਡਨ
Q08. ਕਿਹੜੇ ਯੂਰਪੀ ਦੇਸ਼ ਨੂੰ 'ਮਿਡਨਾਈਟ ਸੂਰਜ ਦੀ ਧਰਤੀ' ਵਜੋਂ ਵੀ ਜਾਣਿਆ ਜਾਂਦਾ ਹੈ
ਨਾਰਵੇ (Norwey)
Q09. ਭਾਰਤ ਵੱਡੀ ਬਾਰਿਸ਼ ( major rainfall) ਕਿਸ ਮਾਨਸੂਨ ਤੋਂ ਪ੍ਰਾਪਤ ਕਰਦਾ ਹੈ
ਦੱਖਣ-ਪੱਛਮ
Q10. ਅਮਰੀਕੀ ਰਾਸ਼ਟਰਪਤੀ ਇੱਕ ਕਾਰਜਕਾਲ ਦੌਰਾਨ ਕਿੰਨੇ ਸਾਲ ਸੇਵਾ ਕਰਦੇ ਹਨ?
4 ਸਾਲ
Q11. ਬਾਂਸ ਰੁੱਖ, ਬੂਟੀ ਜਾਂ ਘਾਹ ਹੈ ( Bamboo, is a tree, weed, or grass?)
ਬਾਂਸ ਘਾਹ ਹੈ.
Q12. ਭਾਰਤ ਨੂੰ ਸ਼੍ਰੀਲੰਕਾ ਨਾਲ ਜੋ ਸਟਰੇਟਸ (straits) ਜੋੜਦਾ ਹੈ
ਪਾਕ ਸਟਰੇਟਸ
13. ਭਾਰਤ ਦੇ ਜ਼ੂਲੋਜੀਕਲ ਸਰਵੇ ਦਾ ਮੁੱਖ ਦਫਤਰ ਹੈ:
ਕੋਲਕਾਤਾ
14. ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ‘ਘੱਟ ਗਿਣਤੀ’ ਸ਼ਬਦ ਆਉਂਦਾ ਹੈ
ਆਰਟੀਕਲ 29 ਵਿੱਚ
15. ਨਾਲੰਦਾ ਅਤੇ ਵਿਕਰਮਸ਼ੀਲਾ ਯੂਨੀਵਰਸਿਟੀ ਨੂੰ ਤਬਾਹ ਕਰ ਦਿੱਤਾ ਗਿਆ ਸੀ
:ਬਖਤਿਆਰ ਖਿਲਜੀ
16. ਕਿਸ ਸਮਰਾਟ ਨੇ 'ਸੁਲਹਕੁਲ' ( Sulahkull) ਦੇ ਵਿਚਾਰ ਦਾ ਪ੍ਰਚਾਰ ਕੀਤਾ?
ਅਕਬਰ
17. ਭਾਰਤ ਵਿੱਚ ਉਪਨਾਮ 'ਸੱਤ-ਭੈਣਾਂ' ਨੂੰ ਦਿੱਤਾ ਗਿਆ ਹੈ:
7 ਉੱਤਰ-ਪੂਰਬੀ ਰਾਜp
AFPI ADMISSION: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਵਲੋਂ ਮੁਫ਼ਤ ਪੜਾਈ ਲਈ, ਅਰਜ਼ੀਆਂ ਮੰਗੀਆਂ
ਪੰਜਾਬ ਸਰਕਾਰ ਦੀ ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਵਿੱਚ ਸਾਲ 2021-22 ਲਈ ਦਾਖਲਾ ਸੂਚਨਾ ਜਾਰੀ ਕੀਤੀ ਗਈ ਹੈ।
ਸੰਸਥਾ ਵਿੱਚ ਦਾਖ਼ਲ ਹੋਣ ਲਈ ਪ੍ਰੋਸੈਸ
ਇਹ ਸੰਸਥਾ ਦਸਵੀਂ ਵਿੱਚ ਪੜ੍ਹਦੇ ਬੱਚਿਆਂ(ਮੁੰਡਿਆ) ਦਾ ਪੰਜਾਬ ਪੱਧਰ ਦਾ ਇੱਕ ਲਿਖਤੀ ਟੈਸਟ ਲੈਂਦੀ ਹੈ। ਜਿਹੜੇ ਮੁੰਡੇ ਇਹ ਟੈਸਟ ਕਲੀਅਰ ਕਰ ਜਾਂਦੇ ਹਨ,ਓਹਨਾ ਬੱਚਿਆ ਨੂੰ ਅੱਗੇ +1,+2 ਦੀ ਪੜ੍ਹਾਈ ਮੁਫ਼ਤ ਕਰਾਈ ਜਾਂਦੀ ਹੈ।
ਕੀ ਹੈ ਵਿਦਿਆਰਥੀਆਂ ਲਈ ਖ਼ਰਚਾ?
ਇਸ ਸੰਸਥਾ ਵਿੱਚ ਦਾਖ਼ਲਾ ਬਿਲਕੁਲ ਮੁਫਤ ਹੈ ਹੋਸਟਲ ਦਾ ਵੀ ਕਿਸੇ ਤਰਾ ਦਾ ਖਰਚਾ ਨਹੀਂ ਹੈ,ਨਾਲ ਨਾਲ NDA ਦੀ ਤਿਆਰੀ ਵੀ ਕਰਾਈ ਜਾਂਦੀ ਹੈ।
ਜੇਹੜੇ ਵਿਦਿਆਰਥੀ +2 ਵਿੱਚੋ ਵਧੀਆ ਨੰਬਰ ਲੈਂਦੇ ਹਨ ਅਤੇ NDA ਦਾ ਟੈਸਟ, ਇੰਟਰਵਿਊ ,ਮੈਡੀਕਲ ਟੈਸਟ ਅਤੇ ਫਿਜ਼ੀਕਲ ਟੈਸਟ ਕਲੀਅਰ ਕਰ ਜਾਂਦੇ ਹਨ, ਉਹ ਆਰਮੀ ਦੀ "ਨੈਸ਼ਨਲ ਡਿਫੈਂਸ ਅਕੈਡਮੀ "ਵਿਖੇ ਪੜ੍ਹਾਈ ਸ਼ੁਰੂ ਕਰਦੇ ਹਨ। ਅੱਗੇ ਇਸ ਅਕੈਡਮੀ ਵਿੱਚ ਸਾਰਾ ਕੁੱਝ free ਹੈ।
ਇਹ ਪੜ੍ਹਾਈ complete ਕਰਨ ਤੋ ਬਾਅਦ ਬੱਚੇ ਦੀ ਅਫ਼ਸਰ -ਕੇਡਰ ਵਿੱਚ( ਆਰਮੀ, ਏਅਰ ਫੋਰਸ, ਨੇਵੀ )ਪੋਸਟਿੰਗ ਹੋ ਜਾਂਦੀ ਹੈ।
ਅਪਲਾਈ ਕਿਵੇਂ ਕਰਨਾ ਹੈ?
ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਲਈ ਸੰਸਥਾ ਦੀ ਸਾਈਟ
http://recruitment-portal.in/reccdac/Dept.aspx?id=22 ਤੇ ਕਲਿਕ ਕਰਨ ਉਪਰੰਤ ਸਾਰੇ ਵੇਰਵਿਆਂ ਨੂੰ ਦਰਜ ਕਰਨਾ ਹੈ।
ਆਨਲਾਈਨ ਅਪਲਾਈ ਕਰਨ ਲਈ ਮਹਤਵ ਪੂਰਨ ਮਿਤੀਆਂ
ਆਨਲਾਈਨ ਅਰਜ਼ੀਆਂ 04 ਦਸੰਬਰ 2021 ਤੋਂ 03 ਜਨਵਰੀ 2022 ਤੱਕ ਦਿੱਤੀਆਂ ਜਾਣਗੀਆਂ।
ਮਹੱਤਵ ਪੂਰਨ ਲਿੰਕ:
Official website : afpipunjab.org
Official notification http://afpipunjab.org/wp-content/uploads/2021/11/Advertisement-Punjabi.pdf
Link for applying online
http://recruitment-portal.in/reccdac/Dept.aspx?id=22
Link for information for admission
Link for sample paper:
https://afpipunjab.org/question-paper/
ਹੇਠਾਂ ਦਿੱਤੇ ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ 9041006305 , 01602219707।
*ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਕੇਵਲ WhatsApp msg ਕਰ ਕੇ ਹੋਰ ਜਾਣਕਾਰੀ ਲੈ ਸਕਦੇ ਹੋ-* 9417093151 ,8264571246 , 9872613426 , 9478979297
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ
___________________________________
ਹਰੇਕ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ, ਪੜ੍ਹੋਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿਲ, ਪੜ੍ਹੋ
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ
BREAKING NEWS: ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਸਬੰਧੀ ਨੋਟੀਫਿਕੇਸ਼ਨ ਜਾਰੀ, ਪੜ੍ਹੋ
___________________________________
ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
PSTET 2021: ਟੈਟ ਅਪਲਾਈ ਕਰਨ ਲਈ ਬਣੀ ਨਵੀਂ ਵੈਬਸਾਈਟ, ਇੰਜ ਕਰੋ ਅਪਲਾਈ
ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ) ਪੰਜਾਬ ਦੁਆਰਾ ਮਿਤੀ 24.12.2021 ਨੂੰ ਲਈ ਜਾਣ ਵਾਲੀ ਪੀਐਸਟੈਂਟ ਦੀ ਪ੍ਰੀਖਿਆ ਦੇ ਸਬੰਧ ਵਿਚ ਮਿਤੀ 23.11.2021 ਨੂੰ ਜੋ ਇਸ਼ਤਿਹਾਰ ਦਿੱਤਾ ਗਿਆ ਸੀ, ਉਸ ਇਸ਼ਤਿਹਾਰ ਵਿਚ ਦਿੱਤੀ ਗਈ ਵੈੱਬਸਾਈਟ www.pseb.ac.in ਦੀ ਥਾਂ 'ਤੇ www.pstet.pseb.ac.in ਪੜਿਆ ਜਾਵੇ। ਇਹ ਵੈੱਬਸਾਈਟ ਮਿਤੀ 25.11 2021 ਤੋਂ ਲਾਈਵ ਹੋਵੇਗੀ।
___________________________________
ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------