Friday, 19 November 2021

ਪੰਜਾਬ ਸਰਕਾਰ ਵੱਲੋਂ Advocate general ਦੀ ਕੀਤੀ ਨਵੀਂ ਨਿਯੁਕਤੀ, ਪੜ੍ਹੋ

 

ਮੋਦੀ ਦਾ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਅਹਿਮ ਜਿੱਤ, ਪਰ ਅਜੇ ਚੌਕਸੀ ਦੀ ਲੋੜ: ਭਾਕਿਯੂ ਏਕਤਾ ਉਗਰਾਹਾਂ

 ਮੋਦੀ ਦਾ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਅਹਿਮ ਜਿੱਤ, ਪਰ ਅਜੇ ਚੌਕਸੀ ਦੀ ਲੋੜ: ਭਾਕਿਯੂ ਏਕਤਾ ਉਗਰਾਹਾਂ


ਮੋਦੀ ਹਕੂਮਤ ਵੱਲੋਂ ਕਾਨੂੰਨ ਵਾਪਸੀ ਦੇ ਐਲਾਨ ਨੇ ਗੁਰੂ ਜੀ ਦੇ ਜਨਮ ਦਿਹਾੜੇ ਦੇ ਜਸ਼ਨਾਂ ਦੀ ਰੰਗਤ ਨੂੰ ਹੋਰ ਗੂੜ੍ਹਾ ਕੀਤਾ ਅਤੇ ਲੋਕਾਂ ਅੰਦਰ ਨਵਾਂ ਜੋਸ਼ ਭਰਿਆ: ਕਿਸਾਨ ਆਗੂ


ਦਲਜੀਤ ਕੌਰ ਭਵਾਨੀਗੜ੍ਹ


ਦਿੱਲੀ/ਚੰਡੀਗੜ੍ਹ, 19 ਨਵੰਬਰ, 2021: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਂਦੇ ਪਾਰਲੀਮੈਂਟ ਸੈਸ਼ਨ ਵਿਚ ਕਾਨੂੰਨ ਵਾਪਸ ਲੈਣ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਇਹ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਜਿੱਤ ਹੈ, ਪਰ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਏ ਜਾਣ ਮਗਰੋਂ ਹੀ ਸੰਘਰਸ਼ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ, ਕਿਉਂਕਿ ਖੇਤੀ ਕਾਨੂੰਨਾਂ ਦੇ ਨਾਲ ਨਾਲ ਐੱਮ ਐੱਸ ਪੀ ਅਤੇ ਜਨਤਕ ਵੰਡ ਪ੍ਰਣਾਲੀ ਦੇ ਹੱਕ ਦੇ ਮੁੱਦੇ ਵੀ ਅਜੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਾਨੂੰਨ ਦਾ ਮਸਲਾ ਵੀ ਖੜ੍ਹਾ ਹੈ।ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਤਾਂ ਜ਼ਾਹਰ ਹੈ ਕਿ ਭਾਵੇਂ ਮੋਦੀ ਸਰਕਾਰ ਨੂੰ ਇਤਿਹਾਸਕ ਤੇ ਮਿਸਾਲੀ ਕਿਸਾਨ ਸੰਘਰਸ਼ ਅੱਗੇ ਝੁਕਣਾ ਪਿਆ ਹੈ ਪਰ ਨਾਲ ਹੀ ਉਸ ਨੇ ਖੇਤੀ ਖੇਤਰ ਅੰਦਰ ਕਾਰਪੋਰੇਟਾਂ ਦੀ ਘੁਸਪੈਠ ਵਾਲੀ ਆਪਣੀ ਨੀਤੀ ਅਜੇ ਨਹੀਂ ਬਦਲੀ। ਇਸ ਲਈ ਅਜੇ ਇਹ ਦੇਖਣਾ ਬਾਕੀ ਹੈ ਕਿ ਕਾਨੂੰਨ ਵਾਪਸ ਲੈਣ ਵੇਲੇ ਵੀ ਸਰਕਾਰ ਕਿਤੇ ਕਾਰਪੋਰੇਟਾਂ ਦੇ ਹਿਤਾਂ ਨੂੰ ਕਿਸੇ ਚੋਰ ਮੋਰੀ ਰਾਹੀਂ ਦਾਖ਼ਲ ਕਰਨ ਦਾ ਯਤਨ ਤਾਂ ਨਹੀਂ ਕਰੇਗੀ। 


ਉਨ੍ਹਾਂ ਕਿਹਾ ਕਿ ਐੱਮ ਐੱਸ ਪੀ ਬਾਰੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜਦਕਿ ਕਿਸਾਨਾਂ ਦੀ ਮੰਗ ਐੱਮ ਐੱਸ ਪੀ ਉੱਪਰ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣ ਦੀ ਮੰਗ ਹੈ। ਕਮੇਟੀ ਦੇ ਵਿਸਥਾਰ ਬਾਰੇ ਅਤੇ ਕਿਸੇ ਕਾਨੂੰਨੀ ਬੰਧੇਜ ਅਧੀਨ ਆਉਣ ਦੇ ਮਸਲੇ ਵੀ ਅਜੇ ਬਰਕਰਾਰ ਹਨ। ਇਉਂ ਹੀ ਜਨਤਕ ਵੰਡ ਪ੍ਰਣਾਲੀ ਵੀ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਨਾਲ ਜੁੜਿਆ ਵਰਤਾਰਾ ਹੀ ਹੈ। ਪ੍ਰਧਾਨ ਮੰਤਰੀ ਆਪਣੇ ਐਲਾਨ ਵਿਚ ਇਹਦੇ ਬਾਰੇ ਚੁੱਪ ਰਹੇ ਹਨ, ਜਦਕਿ ਇਹ ਦੇਸ਼ ਦੇ ਸਭਨਾਂ ਕਿਰਤੀ ਖਪਤਕਾਰਾਂ ਦਾ ਵੱਡਾ ਮੁੱਦਾ ਹੈ। ਇਸ ਵੇਲੇ ਭਖਦੀਆਂ ਮੰਗਾਂ ਦਾ ਇਹ ਸਾਂਝਾ ਸੈੱਟ ਹੈ ਜਿਸ ਰਾਹੀਂ ਕਿਸਾਨਾਂ ਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕਦੀ ਹੈ।


ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਤੋਂ ਇਲਾਵਾ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਦੀਆਂ ਸਜ਼ਾਵਾਂ, ਹਰਿਆਣੇ 'ਚ ਥਾਂ ਪੁਰ ਥਾਂ ਕਿਸਾਨਾਂ 'ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਤੇ ਕਿਸਾਨਾਂ ਉੱਪਰ ਪਾਏ ਹੋਏ ਕਿੰਨੇ ਹੀ ਤਰ੍ਹਾਂ ਦੇ ਝੂਠੇ ਕੇਸਾਂ ਦੀ ਵਾਪਸੀ ਵਰਗੇ ਅਜਿਹੇ ਕਿੰਨੇ ਹੀ ਮਸਲੇ ਇਸ ਸੰਘਰਸ਼ ਨਾਲ ਜੁੜੇ ਹੋਏ ਹਨ। ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਦੇ ਐਲਾਨ ਵਿੱਚ ਕੋਈ ਜ਼ਿਕਰ ਨਹੀਂ ਹੈ। 


ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਸਭਨਾ ਮੁੱਦਿਆਂ ਨੂੰ ਵੀ ਫੌਰੀ ਤੌਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦੇ ਸਮੁੱਚੇ ਨਿਪਟਾਰੇ ਨਾਲ ਜੁਡ਼ ਕੇ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਬਾਰੇ ਵਿਉਂਤਿਆ ਜਾਵੇਗਾ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਭਨਾਂ ਜੱਥੇਬੰਦੀਆਂ ਨਾਲ ਵਿਚਾਰ ਚਰਚਾ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਨੂੰ ਝੁਕਾ ਲੈਣ ਦੇ ਜਸ਼ਨਾਂ ਦੇ ਨਾਲ ਨਾਲ ਚੌਕਸੀ ਵੀ ਬਰਕਰਾਰ ਰੱਖਣ। ਸਰਕਾਰੀ ਐਲਾਨ ਦੇ ਅਮਲੀ ਰੂਪ 'ਚ ਲਾਗੂ ਹੋਣ ਤੇ ਹੋਰਨਾਂ ਮੁੱਦਿਆਂ ਦੇ ਹੱਲ ਤੱਕ ਸੰਘਰਸ਼ ਨਾਲ ਇਉਂ ਹੀ ਡੂੰਘੇ ਸਰੋਕਾਰ ਜੋੜੀ ਰੱਖਣ। 


ਉਨ੍ਹਾਂ ਨੇ ਦੱਸਿਆ ਕਿ ਅੱਜ ਸੂਬਾਈ ਹੈੱਡਕੁਆਰਟਰ ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਟਿਕਰੀ ਬਾਰਡਰ 'ਤੇ ਚੱਲਦੇ ਦਿੱਲੀ ਧਰਨੇ ਵਿੱਚ ਅਤੇ ਪੰਜਾਬ ਅੰਦਰ ਚੱਲ ਰਹੇ ਦਰਜਨਾਂ ਮੋਰਚਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇ ਝੁਕ ਜਾਣ ਦੀਆਂ ਖ਼ਬਰਾਂ ਨੇ ਗੁਰੂ ਜੀ ਦੇ ਜਨਮ ਦਿਹਾੜੇ ਦੇ ਜਸ਼ਨਾਂ ਦੀ ਰੰਗਤ ਨੂੰ ਹੋਰ ਗੂੜ੍ਹਾ ਕਰ ਦਿੱਤਾ। ਲੋਕਾਂ ਅੰਦਰ ਨਵਾਂ ਉਤਸ਼ਾਹ ਤੇ ਜੋਸ਼ ਠਾਠਾਂ ਮਾਰਦਾ ਦੇਖਿਆ ਗਿਆ। ਮੋਰਚਿਆਂ ਵਿੱਚ ਬਾਬੇ ਨਾਨਕ ਵੱਲੋਂ ਸਮਾਜਿਕ ਕੁਰੀਤੀਆਂ ਅਤੇ ਹਕੂਮਤੀ ਜ਼ੁਲਮਾਂ ਖ਼ਿਲਾਫ਼ ਉਠਾਈ ਆਵਾਜ਼ ਨੂੰ ਉਚਿਆਇਆ ਗਿਆ। ਅੱਜ ਦੇ ਬਾਬਰਾਂ ਤੇ ਮਲਕ ਭਾਗੋਆਂ ਦੀ ਪਛਾਣ ਗੂੜ੍ਹੀ ਕਰਨ ਦਾ ਸੱਦਾ ਦਿੱਤਾ ਗਿਆ। ਕਿਰਤ ਕਰਨ ਤੇ ਆਪਣੀ ਕਿਰਤ ਦੀ ਰਾਖੀ ਕਰਨ ਦਾ ਹੋਕਾ ਉਂਚਾ ਕੀਤਾ ਗਿਆ।

BIG BREAKING: ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਨੌਕਰੀਆਂ ਨੂੰ ਰੈਗੂਲਰ ਕਰਨ ਲਈ ਸਰਕਾਰ ਵੱਲੋਂ ਵੱਡੀ ਪਹਿਲ, ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮ ਹੋਣਗੇ ਰੈਗੂਲਰ

 

ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਹ ਕਮੇਟੀ ਇਨ੍ਹਾਂ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਸਬੰਧੀ ਮੁੱਦਿਆਂ ਤੇ ਵਿਚਾਰ ਕਰੇਗੀ ਅਤੇ ਆਪਣੇ ਸੁਝਾਅ ਦੇਵੇਗੀ।ਇਸ ਕੈਬਨਿਟ ਸਬ-ਕਮੇਟੀ ਵਿੱਚ , ਮੁੱਖ ਮੰਤਰੀ,  ਉਪ ਮੁੱਖ ਮੰਤਰੀ, (ਓ.ਸੈ.)  ਵਿੱਤ ਮੰਤਰੀ , ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ , ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ,ਸਿੱਖਿਆ ਮੰਤਰੀ ,ਮੁੱਖ ਸਕੱਤਰ  ਸ਼ਾਮਲ ਹਨ ।

ਇਸ ਕਮੇਟੀ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ, ਸਿਹਤ ਤੇ ਪਰਿਵਾਰ ਭਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਦੇ ਪ੍ਰਬੰਧਕੀ ਸਕੱਤਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।  ਇਹ ਕਮੇਟੀ ਇਨ੍ਹਾਂ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਸਬੰਧੀ ਮੁੱਦਿਆਂ ਤੇ ਵਿਚਾਰ ਕਰੇਗੀ ਅਤੇ ਆਪਣੇ ਸੁਝਾਅ ਦੇਵੇਗੀ। 

ਇਸ ਕੈਬਨਿਟ ਸਬ-ਕਮੇਟੀ ਨੂੰ ਸਕੱਤਰੇਤ ਸਹਾਇਤਾ, ਸਕੂਲ ਸਿੱਖਿਆ ਵਿਭਾਗ ਵੱਲੋਂ ਦਿੱਤੀ ਜਾਵੇਗੀ।

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੋਟੀਫਿਕੇਸ਼ਨ ਡਾਊਨਲੋਡ ਕਰੋ 


ਪੰਜਵੀਂ, ਅੱਠਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ ਲੇਟ ਦੇ ਕਾਰਨ ਬੋਰਡ ਵੱਲੋਂ ਪਾਏ ਜੁਰਮਾਨੇ ਕੀਤੇ ਰੱਦ : ਸਿੱਖਿਆ ਮੰਤਰੀ

 * ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਿਆ।

* ਪੰਜਵੀਂ, ਅੱਠਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ ਲੇਟ ਦੇ ਕਾਰਨ ਬੋਰਡ ਵੱਲੋਂ ਪਾਏ ਜੁਰਮਾਨੇ ਕੀਤੇ ਰੱਦ : ਸਿੱਖਿਆ ਮੰਤਰੀ।


ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਹੋਵੇਗਾ ਪ੍ਰਦਰਸ਼ਨ:- ਸਾਂਝਾ ਅਧਿਆਪਕ ਮੋਰਚਾ।

ਜਲੰਧਰ:19ਨਵੰਬਰ( )

     ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਪੰਜਵੀਂ ਅਤੇ ਅੱਠਵੀਂ ਦੀ ਸਲਾਨਾ ਪ੍ਰੀਖਿਆ ਲਈ ਲੇਟ ਫੀਸ ਦਾਖਲੇ 1000/-ਰੁਪਏ ਪ੍ਰਤੀ ਬੱਚਾ ਦੇ ਸਕੂਲ ਮੁੱਖੀਆਂ ਨੂੰ ਹਜ਼ਾਰਾਂ ਵਿੱਚ ਜੁਰਮਾਨੇ ਪਾ ਕੇ,ਵਾਰ-ਵਾਰ ਫੋਨ ਕਰਕੇ ਜੁਰਮਾਨੇ ਫੌਰੀ ਤੌਰ ਤੇ ਜਮ੍ਹਾਂ ਕਰਵਾਉਣ ਲਈ ਪ੍ਰੇਸ਼ਾਨ ਕਰਨ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਮੰਗ ਪੱਤਰ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੱਲਬਾਤ ਰਾਹੀਂ ਤੁਰੰਤ ਹੱਲ ਕੀਤਾ ਜਾਵੇ ਦੇ ਸੰਬੰਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ, ਜ਼ਿਲ੍ਹਾ ਜਲੰਧਰ ਦਾ ਵਫ਼ਦ ਸੂਬਾਈ ਆਗੂਆਂ ਸੁਰਿੰਦਰ ਕੁਮਾਰ ਪੁਆਰੀ, ਕਰਨੈਲ ਫਿਲੌਰ ਅਤੇ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸ.ਪ੍ਰਗਟ ਸਿੰਘ ਨੂੰ ਮਿਲਿਆ। ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਵੀਂ, ਅੱਠਵੀਂ ਦੀ ਸਲਾਨਾ ਪ੍ਰੀਖਿਆ ਲਈ ਲੇਟ ਫੀਸ ਦੇ ਸਕੂਲ ਮੁੱਖੀਆਂ ਨੂੰ ਪਾਏ ਜੁਰਮਾਨੇ ਨਾ ਵਸੂਲ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ।ਇਸ ਤੇ ਆਗੂਆਂ ਨੇ ਸਿੱਖਿਆ ਮੰਤਰੀ ਦੇ ਨੋਟਿਸ ਵਿੱਚ ਲਿਆਂਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਵਾਰ-ਵਾਰ ਫੋਨ ਕਰਕੇ ਫੌਰੀ ਤੌਰ ਤੇ ਜੁਰਮਾਨੇ ਜਮ੍ਹਾਂ ਕਰਵਾਉਣ ਲਈ ਸਕੂਲ ਮੁੱਖੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ ਆਦਿ ਕਿਹਾ ਜਾ ਰਿਹਾ ਹੈ।

           ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਅਜੰਡੇ ਦੀਆਂ ਮੰਗਾਂ ਬਾਰੇ ਮੰਤਰੀ ਸਾਹਿਬ ਨੇ ਕਿਹਾ ਕਿ ਸਭ ਕੁੱਝ ਮੇਰੇ ਧਿਆਨ ਵਿੱਚ ਹੈ ਅਤੇ ਮੈਂ ਇਸ ਤੇ ਲਗਾਤਾਰ ਕੰਮ ਕਰ ਰਿਹਾ ਹਾਂ।ਮੈਂ ਬਹੁਤ ਹੀ ਜਲਦੀ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਜੀ ਤੋਂ ਸਮਾਂ ਲੈ ਕੇ ਮੀਟਿੰਗ ਕਰਕੇ ਮਸਲੇ ਹੱਲ ਕਰਨ ਲਈ ਗੰਭੀਰਤਾ ਨਾਲ ਯਤਨਸ਼ੀਲ ਹਾਂ।

     ਆਗੂਆਂ ਨੇ ਬਿਆਨ ਜਾਰੀ ਰੱਖਦਿਆਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ 08 ਦਸੰਬਰ ਤੋਂ ਪਹਿਲਾਂ-ਪਹਿਲਾਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੂੰ ਲਿਖਤੀ ਤੌਰ ਤੇ ਪੈਨਲ ਮੀਟਿੰਗ ਦੇ ਕੇ, ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਜਲਦੀ ਤੋਂ ਜਲਦੀ ਯੋਗ ਕਾਰਵਾਈ ਨਾ ਕੀਤੀ ਤਾਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਅਨੁਸਾਰ 08 ਦਸੰਬਰ 2021 ਨੂੰ ਜਲੰਧਰ ਵਿਖੇ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਪੰਜਾਬ ਸ.ਪਰਗਟ ਸਿੰਘ ਦੀ ਜਲੰਧਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਜਿੰਮੇਂਵਾਰੀ ਨਿੱਜੀ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਦੀ ਹੋਵੇਗੀ।

     ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਹਰਕੰਮਲ ਸਿੰਘ ਸੰਧੂ, ਸੁਖਵਿੰਦਰ ਸਿੰਘ ਮੱਕੜ, ਜਸਪਾਲ ਸੰਧੂ, ਕੁਲਾਰ,ਅਮਰਜੀਤ ਭਗਤ,ਭਾਰਤ ਭੂਸ਼ਨ, ਮੁਲਖ ਰਾਜ,ਗੋਪਾਲ ਗੋਗਨਾ,ਬਲਵਿੰਦਰ ਕੁਮਾਰ, ਸੁਖਰਾਜ ਸਿੰਘ ਆਦਿ ਸਾਥੀ ਹਾਜ਼ਰ ਹੋਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 33ਵਾਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ ਕੈਂਪ ਅਯੋਜਿਤ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 33ਵਾਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ ਕੈਂਪ ਅਯੋਜਿਤ

ਸੰਸਦ ਮੈਂਬਰ ਤਿਵਾੜੀ ਨੇ 230 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਦੀ ਸ਼ਲਾਘਾ ਕੀਤੀ

ਰੋਪੜ, 19 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਾਂਗੇਵਾਲ ਵਿਖੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੀਤੇ 230 ਵਰ੍ਹਿਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਤਹਿਤ 33 ਵੇਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ ਕੈਂਪ ਦਾ ਉਦਘਾਟਨ ਕੀਤਾ।  
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਪਿਛਲੇ 230 ਸਾਲਾਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਦੀ ਸ਼ਲਾਘਾ ਕੀਤੀ, ਜਿੱਥੇ ਆਪਣੀ ਸੱਸ-ਸਹੁਰੇ ਦੀ ਸੇਵਾ ਕਰਨ ਵਾਲੀਆਂ ਨੂੰਹਾਂ ਦਾ ਸਨਮਾਨ ਕੀਤਾ ਜਾਂਦਾ ਹੈ।  ਹਾਲਾਂਕਿ ਇਸ ਵਾਰ ਉਨ੍ਹਾਂ ਦੇ ਨਾਲ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਜਿਸ ਲਈ ਉਨ੍ਹਾਂ ਕੈਂਪ ਦੇ ਪ੍ਰਬੰਧਕ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ, ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

ਕੈਂਪ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਨੈਣਾ ਦੇਵੀ, ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਠਾਕੁਰ ਰਾਮ ਲਾਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਇਸਨੂੰ ਸਮੇਂ ਦੀ ਲੋੜ ਦੱਸਿਆ।

ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਰਮੇਸ਼ ਦਸਗਰਾਈੰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੋਪੜ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਅਸ਼ੋਕ ਸੈਣੀ, ਕਪਿਲ ਜੋਸ਼ੀ ਡਾਇਰੈਕਟਰ ਪੀ.ਆਰ.ਟੀ.ਸੀ., ਪ੍ਰੇਮ ਸਿੰਘ ਬਸੂਵਾਲ ਪ੍ਰਧਾਨ ਬਲਾਕ ਕਾਂਗਰਸ, ਬਿਕਰਮ ਸ਼ਰਮਾ, ਸੁਰੇਸ਼ ਜੋਸ਼ੀ ਸਰਪੰਚ, ਬਾਮ ਦੇਵ ਸਰਪੰਚ, ਪ੍ਰਕਾਸ਼ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ।

ਗੁਰਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਐਮ.ਪੀ ਮਨੀਸ਼ ਤਿਵਾੜੀ

 ਗੁਰਪੁਰਬ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਐਮ.ਪੀ ਮਨੀਸ਼ ਤਿਵਾੜੀ  

ਦਿੱਲੀ ਦੇ ਹੁਕਮਰਾਨਾਂ ਨੂੰ ਸਮਝ ਦੇਣ ਲਈ ਵੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।  ਤਿਵਾੜੀ ਨੇ ਦਿੱਲੀ ਦੇ ਹੁਕਮਰਾਨਾਂ ਨੂੰ ਸਮਝ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਵੀ ਅਦਾ ਕੀਤਾ, ਜਿਨ੍ਹਾਂ ਨੇ ਕਿਸਾਨੀ ਦੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਲੰਬੇ ਸੰਘਰਸ਼ ਨੂੰ ਸਫ਼ਲਤਾ ਮਿਲੀ ਤੇ ਹੰਕਾਰੀ ਸਰਕਾਰ ਝੁਕ ਗਈ। ਅੱਜ ਗੁਰੂਪੁਰਬ ਦੇ ਪਵਿੱਤਰ ਮੌਕੇ 'ਤੇ ਤਿੰਨ ਕਾਲੇ ਖੇਤੀ ਕਾਨੂੰਨ ਸਰਕਾਰ ਨੂੰ ਵਾਪਸ ਲੈਣਾ ਪਿਆ। ਜਿਸ ਲਈ ਉਹ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹਨ ਅਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਜਦੋਂ ਲੋਕ ਇਕਜੁੱਟ ਹੋ ਜਾਂਦੇ ਹਨ, ਤਾਂ ਸਰਕਾਰਾਂ ਨੂੰ ਉਨ੍ਹਾਂ ਅੱਗੇ ਝੁਕਣਾ ਪੈਂਦਾ ਹੈ।

ਜਿੱਥੇ ਉਨ੍ਹਾਂ ਨਾਲ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਲਵਾਨ ਵੀ ਮੌਜੂਦ ਰਹੇ।

ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛੱਕੋ ਉਪਦੇਸ਼ ’ਤੇ ਚਲਣ ਦੀ ਲੋੜ - ਇੰਜ. ਅਮਨਦੀਪ ਕੌਰ

 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਦੇ ਉਪਲੱਖ ’ਚ ਕਰਵਾਇਆ ਪਾਠ


 - ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛੱਕੋ ਉਪਦੇਸ਼ ’ਤੇ ਚਲਣ ਦੀ ਲੋੜ - ਇੰਜ. ਅਮਨਦੀਪ ਕੌਰ


 ਨਵਾਂਸ਼ਹਿਰ, 19 ਨਵੰਬਰ

ਕੇਸੀ ਗਰੁੱਪ ਆੱਫ ਇੰਸਟੀਊਸ਼ਨੰਸ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਦੇ ਉਪਲੱਖ ’ਚ ਕੇਸੀ ਇੰਜੀਨਿਅਰਿੰਗ ਕਾਲਜ ਐਂਡ ਆਈਟੀ ਅਤੇ ਕੇਸੀ ਕਾੱਲਜ ਆਫ ਐਜੁਕੇਸ਼ਨ ਵਲੋ ਅਰਦਾਸ ਕਰਵਾਈ ਗਈ । ਸਭ ਤੋਂ ਪਹਿਲਾਂ ਪ੍ਰੋ . ਰੁਵਿੰਦਰ ਕੌਰ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਅੱਗੇ ਮੱਥਾ ਟੇਕਣ ਤੋ ਬਾਅਦ ਸਭਤੋਂ ਸਤਨਾਮ ਵਾਹਿਗੁਰੁ ਜੀ ਦਾ ਜਾਪ ਕਰਵਾਇਆ ਗਿਆ । ਉਸਦੇ ਬਾਅਦ ਵਿਦਿਆਰਥਣਾ ਨੇ ਕਲਿਤਾਰਨ ਗੁਰੂ ਨਾਨਕ ਆਇਆ . . , ਜਿੱਥੇ ਬਾਬਾ ਪੈਰ ਕਰੇ . . , ਸਤਗੁਰੁ ਨਾਨਕ ਪ੍ਰਗਟਿਆ ਮਿੱਟੀ ਧੁੰਧ ਜੱਗ ਚਾਨਣ ਹੋਇਆ ਆਦਿ ਅਨਮੋਲ ਸ਼ਬਦ ਸੁਣਾ ਕੇ ਨਿਹਾਲ ਕੀਤਾ । ਇੰਜੀਨਿਅਰਿੰਗ ਕਾਲਜ ਦੀ ਕਾਰਜਕਾਰੀ ਪਿ੍ਰੰਸੀਪਲ ਇੰਜ. ਅਮਨਦੀਪ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਰਤ ਕਰੋ , ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ । ਉਨਾਂ ਨੇ ਸਮਾਜ ’ਚ ਪੜ ਲਿਖ ਕੇ ਅੰਧ ਵਿਸ਼ਵਾਸ ਤੋਂ ਬਾਹਰ ਨਿਕਲਣ ਦਾ ਸੰਦੇਸ਼ ਦਿੱਤਾ । ਸਾਨੂੰ ਉਹਨਾਂ ਦੇ ਦਿਖਾਏ ਰਾਹ ਤੇ ਚਲਣ ਦੀ ਲੋੜ ਹੈ। ਮੌਕੇ ’ਤੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ , ਇੰਜ. ਜਨਾਰਦਨ ਕੁਮਾਰ , ਇੰਜ. ਦਵਿੰਦਰ ਕੁਮਾਰ , ਜੈ ਪਾਲ, ਜਤਿੰਦਰ ਕੁਮਾਰ, ਨਿਰਮਲ ਰਾਮ, ਇੰਜ. ਜਸਦੀਪ ਕੌਰ , ਇੰਜ. ਕਿਰਨਦੀਪ , ਪ੍ਰੋ . ਮੋਨਿਕਾ ਧੰਮ , ਪ੍ਰੋ. ਅਮਨਪ੍ਰੀਤ ਕੌਰ, ਇੰਜ. ਦਲਜੀਤ, ਇੰਜ. ਗੁਰਿੰਦਰ ਸਿੰਘ , ਇੰਜ. ਦੀਪਕ ਕੁਮਾਰ , ਇੰਜ. ਰਮਨਪ੍ਰੀਤ ਅਤੇ ਵਿਪਨ ਕੁਮਾਰ ਆਦਿ ਹਾਜਰ ਰਹੇ ।

ਭਾਰਤ ਵਿੱਚ ਇੱਕ ਸਾਲ ਲੰਬੇ ਕਿਸਾਨੀ ਸੰਘਰਸ਼ ਦੀ ਇਤਿਹਾਸਕ ਜਿੱਤ ਹੋਈ: ਕਿਸਾਨ ਮੋਰਚਾ

 ਭਾਰਤ ਵਿੱਚ ਇੱਕ ਸਾਲ ਲੰਬੇ ਕਿਸਾਨੀ ਸੰਘਰਸ਼ ਦੀ ਇਤਿਹਾਸਕ ਜਿੱਤ ਹੋਈ: ਕਿਸਾਨ ਮੋਰਚਾ


ਅੰਦੋਲਨ ਸਿਰਫ਼ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਨਹੀਂ ਹੈ, ਸਗੋਂ ਸਾਰੀਆਂ ਖੇਤੀ ਉਪਜਾਂ ਅਤੇ ਸਾਰੇ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਦੀ ਕਾਨੂੰਨੀ ਗਾਰੰਟੀ ਲਈ ਵੀ ਹੈ: ਕਿਸਾਨ ਆਗੂ


ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਵੀ ਵਾਪਸ ਲਏ: ਕਿਸਾਨ ਆਗੂ


ਸੰਯੁਕਤ ਕਿਸਾਨ ਮੋਰਚਾ ਵੱਲੋਂ ਸਰਕਾਰ ਦੇ ਫੈਸਲੇ ਦਾ ਸੁਆਗਤ


ਦਲਜੀਤ ਕੌਰ ਭਵਾਨੀਗੜ੍ਹ


ਦਿੱਲੀ, 19 ਨਵੰਬਰ, 2021: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਿਸਾਨੀ ਧਰਨਿਆਂ ਦੇ 358ਵੇਂ ਦਿਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੂਨ 2020 ਵਿੱਚ ਆਰਡੀਨੈਂਸਾਂ ਦੇ ਰੂਪ ਵਿੱਚ ਲਿਆਂਦੇ ਗਏ ਤਿੰਨੋਂ ਕਿਸਾਨ ਵਿਰੋਧੀ, ਕਾਰਪੋਰੇਟ ਪੱਖੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਘੋਸ਼ਣਾ ਕੀਤੀ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜਯੰਤੀ 'ਤੇ ਇਸ ਦਾ ਐਲਾਨ ਕਰਨਾ ਚੁਣਿਆ।ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂੰਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ 'ਕੱਕਾਜੀ' ਅਤੇ ਯੁੱਧਵੀਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਫੈਸਲੇ ਦਾ ਸੁਆਗਤ ਕਰਦਾ ਹੈ ਅਤੇ ਉਚਿਤ ਸੰਸਦੀ ਪ੍ਰਕਿਰਿਆਵਾਂ ਰਾਹੀਂ ਇਸ ਐਲਾਨ ਦੇ ਲਾਗੂ ਹੋਣ ਦੀ ਉਡੀਕ ਕਰੇਗਾ। 


ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤ ਵਿੱਚ ਇੱਕ ਸਾਲ ਲੰਬੇ ਕਿਸਾਨ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ। ਹਾਲਾਂਕਿ ਇਸ ਸੰਘਰਸ਼ ਵਿੱਚ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਲਖੀਮਪੁਰ ਖੇੜੀ ਵਿਖੇ ਹੋਏ ਕਤਲਾਂ ਸਮੇਤ ਇਨ੍ਹਾਂ ਟਾਲਣਯੋਗ ਮੌਤਾਂ ਲਈ ਕੇਂਦਰ ਸਰਕਾਰ ਦੀ ਜ਼ਿੱਦ ਜ਼ਿੰਮੇਵਾਰ ਹੈ।

 

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਕਿਸਾਨਾਂ ਦਾ ਅੰਦੋਲਨ ਸਿਰਫ਼ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਨਹੀਂ ਹੈ, ਸਗੋਂ ਸਾਰੀਆਂ ਖੇਤੀ ਉਪਜਾਂ ਅਤੇ ਸਾਰੇ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਦੀ ਕਾਨੂੰਨੀ ਗਾਰੰਟੀ ਲਈ ਵੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਅਹਿਮ ਮੰਗ ਅਜੇ ਲਟਕ ਰਹੀ ਹੈ। ਇਵੇਂ ਹੀ ਬਿਜਲੀ ਸੋਧ ਬਿੱਲ ਨੂੰ ਵਾਪਸ ਲੈਣਾ ਵੀ ਹੈ। ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਨੋਟ ਕਰੇਗਾ, ਜਲਦੀ ਹੀ ਆਪਣੀ ਮੀਟਿੰਗ ਰੱਖੇਗਾ ਅਤੇ ਅਗਲੇ ਫੈਸਲਿਆਂ ਦਾ ਐਲਾਨ ਕਰੇਗਾ।

ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਤੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ,ਕੀਤੇ ਇਹ ਟਵੀਟ

 

ਪ੍ਰਾਇਮਰੀ ਸਕੂਲ ਮੁਖੀਆ ਨੂੰ ਨਿਯੁਕਤੀ ਮਿਤੀ ਤੋਂ ਮਿਲੇ ਸੀਨੀਅਰਤਾ:ਜਸਨ ਕੁਲਾਣਾ

 ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਜਾਰੀ ਕੀਤੀ ਸੀਨੀਅਰਤਾ ਸੂਚੀ ਸਹੀ ਕਰਨ ਦੀ ਮੰਗ: ਅਮਨਦੀਪ ਸ਼ਰਮਾ ,ਰਗਵਿੰਦਰ ਸਿੰਘ ਧੂਲਕਾ

ਪ੍ਰਾਇਮਰੀ ਸਕੂਲ ਮੁਖੀਆ ਨੂੰ ਨਿਯੁਕਤੀ ਮਿਤੀ ਤੋਂ ਮਿਲੇ ਸੀਨੀਅਰਤਾ:ਜਸਨ ਕੁਲਾਣਾ 
    ਪਿਛਲੇ ਦਿਨੀਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ ਜਾਰੀ ਹੋਈ ਸੀਨੀਅਰਤਾ ਸੂਚੀ ਵਿੱਚ ਵੱਡੇ ਪੱਧਰ ਤੇ ਇਤਰਾਜਾਂ ਦੀ ਗੱਲ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਬਿਲਕੁਲ ਦਰੁਸਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਨੂੰ ਨਿਯੁਕਤੀ ਮਿਤੀ ਤੋਂ ਹੀ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਲਈ ਵਿਚਾਰਿਆ ਜਾਵੇ ਕਿਉਂਕਿ ਇਹ ਕਾਡਰ ਸਮੁੱਚਾ ਪ੍ਰਾਇਮਰੀ ਕਾਡਰ ਹੈ। ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਨਵੇਂ ਪ੍ਰਮੋਟ ਹੋਏ ਹੈਡ ਟੀਚਰਾਂ , ਸੈਂਟਰ ਹੈੱਡ ਟੀਚਰਾਂ ਨੂੰ ਬਿਲਕੁਲ ਸੀਨੀਅਰਤਾ ਸੂਚੀ ਵਿਚ ਅਖੀਰ ਤੇ ਲਾਇਆ ਗਿਆ ਹੈ ਜਿਸ ਨਾਲ ਉਨ੍ਹਾਂ ਦੀਆਂ ਤਰੱਕੀਆਂ ਦੀ ਆਸ ਬਿਲਕੁਲ ਖ਼ਤਮ ਹੋਈ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਰਗਬਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ੇ ਦੀਆਂ ਲਗਪਗ ਚਾਰ ਹਜ਼ਾਰ ਦੇ ਕਰੀਬ ਤਰੱਕੀਆਂ ਹਰੇਕ ਵਿਸ਼ੇ ਦੀਆ ਤਰੱਕੀ ਲਿਸਟਾ ਸੋਧ ਕੇ ਜਲਦੀ ਕੀਤੀਆਂ ਜਾਣ।

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੋਟੀਫਿਕੇਸ਼ਨ ਡਾਊਨਲੋਡ ਕਰੋ 

ਕਿਸਾਨ ਅੰਦੋਲਨ ਤੁਰੰਤ ਵਾਪਸ ਨਹੀਂ- ਟਿਕੈਤ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਪਰਵ ਦੇ ਮੌਕੇ 'ਤੇ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਅੰਦੋਲਨ ਖਤਮ ਕਰਕੇ ਘਰ ਵਾਪਸੀ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਨੂੰ ਮੁੜਨ, ਆਪਣੇ ਪਰਿਵਾਰਾਂ ਕੋਲ ਪਰਤਣ। 


ਹਾਲਾਂਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਅੰਦੋਲਨ ਤੁਰੰਤ ਵਾਪਸ ਨਹੀਂ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਟਿਕੈਤ ਨੇ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਅੰਦੋਲਨ ਤੁਰੰਤ ਵਾਪਸ ਨਹੀਂ ਆਵੇਗਾ, ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਦੋਂ ਸੰਸਦ 'ਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਨਾਲ-ਨਾਲ ਕਿਸਾਨਾਂ ਦੇ ਹੋਰ ਮੁੱਦਿਆਂ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।

BREAKING NEWS: ਸਾਰੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ',

 ਸਾਰੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ', ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਕਾਸ਼ ਪਰਵ ਦੇ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਪਿਛਲੇ ਇੱਕ ਸਾਲ ਤੋਂ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਸਨ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਬਜਟ ਵਿੱਚ ਪਹਿਲਾਂ ਦੇ ਮੁਕਾਬਲੇ 5 ਗੁਣਾ ਵਾਧਾ ਕੀਤਾ ਗਿਆ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕੀਤਾ। ਇਹ ਜਾਣਕਾਰੀ ਪੀਐਮਓ ਨੇ ਟਵੀਟ ਰਾਹੀਂ  ਦਿੱਤੀ ਹੈ।ਕੋਰੋਨਾ ਦੌਰਾਨ ਪੀਐਮ ਮੋਦੀ ਦਾ ਇਹ 11ਵਾਂ ਸੰਬੋਧਨ ਹੈ। ਪੀਐਮ ਮੋਦੀ  ਅੱਜ ਯੂਪੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ।


ਪੀਐਮਓ ਵੱਲੋਂ ਟਵੀਟ ਕਰਕੇ ਦੱਸਿਆ ਗਿਆ, ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਪੀਐਮ ਮੋਦੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਯੂਪੀ ਦੇ ਮਹੋਬਾ ਜਾਣਗੇ।

ਉੱਥੇ ਸ਼ਾਮ ਨੂੰ ਉਹ ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪਰਵ ਵਿੱਚ ਸ਼ਾਮਲ ਹੋਣਗੇ।ਰਵਾਨਾ ਹੋਣ ਤੋਂ ਪਹਿਲਾਂ ਉਹ ਸਵੇਰੇ 9 ਵਜੇ ਰਾਸ਼ਟਰ ਨੂੰ ਸੰਦੇਸ਼ ਦੇਣਗੇ। 


WATCH LIVE HERE MOHALI :ਨਗਰ ਨਿਗਮ 1020 ਅਸਾਮੀਆਂ ਦੀ ਭਰਤੀ ਲਈ, ਜ਼ਰੂਰੀ ਸੂਚਨਾ

 

ਦਫਤਰ ਨਗਰ ਨਿਗਮ ਮਿਊਂਸਪਲ ਭਵਨ, ਸੈਕਟਰ-68, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)  

(ਸਫਾਈ ਸੇਵਕ ਅਤੇ ਸੀਵਰਮੈਨਾਂ ਦੀ ਭਰਤੀ ਸਬੰਧੀ) ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੋਨਾਂ ਦੀ ਠੇਕੇ 'ਤੇ ਭਰਤੀ ਲਈ ਮਿਤੀ 06.11.2011 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।


 ਇਸ ਸਬੰਧੀ ਉਮੀਦਵਾਰਾਂ ਦੇ ਦਸਤਾਵੇਜ਼ ਚੈੱਕ ਕਰਨ ਲਈ ਇਸ ਨਗਰ ਨਿਗਮ ਵੱਲੋਂ ਸੈਕਟਰ-7 (ਨਜ਼ਦੀਕ ਪਿੰਡ ਮਟੌਰ) ਵਿਖੇ ਸਥਿਤ ਕਮਿਉਨਿਟੀ ਸੈਂਟਰ ਵਿਖੇ ਮਿਤੀ 25.11. 2021 ਤੇ 27.11 .21 ਤੱਕ ਅਤੇ 29. 11. 2021 ਤੋਂ 01.12 .
2021 ਤੱਕ ਕਾਊਂਸਲਿੰਗ ਰੱਖੀ ਹੈ ।


ਇਸ ਲਈ ਸੰਬੰਤ ਉਮੀਦਵਾਰ ਆਪਣੀ ਯੋਗਤਾ ਹੈ ਦੇ ਅਸਲ ਦਸਤਾਵੇਜ਼ ਜਿਵੇਂ ਕਿ ਜਨਮ ਮਿਤੀ/ਉਮਰ ਦੇ ਸਬੂਤ ਦੇ ਦਸਤਾਵੇਜ਼, ਵਿੱਦਿਅਕ ਯੋਗਤਾ ਦੇ , ਸਰਟੀਫਿਕੇਟ ਵਰਗ (ਕੈਟਾਗਿਰੀ) ਦਾ ਸਰਟੀਫਿਕੇਟ, ਪੰਜਾਬ ਦਾ ਵਸਨੀਕ ਹੋਣ ਦਾ ਸਬੂਤ, ਤਜਰਬਾ ਸਰਟੀਫਿਕੇਟ ਆਦਿ ਲੈ ਕੇ Website: www.mcmohali.org 'ਤੇ ਅਪਲੋਡ ਸਮੇਂ ਸਾਰਣੀ ਵਿਚ ਦਰਸਾਈਆਂ ਮਿਤੀਆਂ ਨੂੰ ਸਵੇਰੇ 10.00 ਵਜੇ ਕਾਊਂਸਲਿੰਗ ਲਈ ਹਾਜ਼ਰ ਆਉਣਾ ਯਕੀਨੀ ਬਣਾਉਣ।

 ਬਾਕੀ ਦੀ ਡਿਟੇਲ ਉਕਤ ਵੈੱਬਸਾਈਟ 'ਤੇ ਮੁਹੱਈਆ ਕਰਵਾਈ ਗਈ ਹੈ।


[LIVE ]ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਵਜੇ ਦੇਸ਼ ਨੂੰ ਕਰ ਰਹੇ ਹਨ ਸੰਬੋਧਨ , ਦੇਖੋ ਲਾਈਵ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਪੀਐਮਓ ਨੇ ਟਵੀਟ ਰਾਹੀਂ  ਦਿੱਤੀ ਹੈ।ਕੋਰੋਨਾ ਦੌਰਾਨ ਪੀਐਮ ਮੋਦੀ ਦਾ ਇਹ 11ਵਾਂ ਸੰਬੋਧਨ ਹੈ। ਪੀਐਮ ਮੋਦੀ  ਅੱਜ ਯੂਪੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ।


ਪੀਐਮਓ ਵੱਲੋਂ ਟਵੀਟ ਕਰਕੇ ਦੱਸਿਆ ਗਿਆ, ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਪੀਐਮ ਮੋਦੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਯੂਪੀ ਦੇ ਮਹੋਬਾ ਜਾਣਗੇ।

ਉੱਥੇ ਸ਼ਾਮ ਨੂੰ ਉਹ ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪਰਵ ਵਿੱਚ ਸ਼ਾਮਲ ਹੋਣਗੇ।ਰਵਾਨਾ ਹੋਣ ਤੋਂ ਪਹਿਲਾਂ ਉਹ ਸਵੇਰੇ 9 ਵਜੇ ਰਾਸ਼ਟਰ ਨੂੰ ਸੰਦੇਸ਼ ਦੇਣਗੇ। 


WATCH LIVE HERE

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ

 

The Punjab Public Service Commission invites Online Application Forms from eligible candidates for recruitment to 353 posts of Veterinary Officers in the Department of Animal Husbandry, Fisheries and Dairy Development, Government of Punjab. 
PAY SCALE: 47600/- 
INITIAL PAY. The minimum pay admissible for the ibid posts shall be as per Notification No. 7/204/2012-4FP1/66, Dated 15/01/2015.ESSENTIAL QUALIFICATIONS:-  Should possess Bachelor's Degree in Veterinary Science and Animal Husbandry from a University recognized by the Veterinary Council of India; and 

Should be registered with the Punjab Veterinary Council. 

 Punjabi of Matric or its equivalent Standard is essential.ਇਹ ਵੀ ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ ( 17/11/2021)
 AGE : Candidates should not be below 18 years and above 37 years of age as on 01-01-2021. 
 The upper age limit may be relaxed up to 45 years for Punjab Government and its Board/Corporation/Commission and Authorities employees, all States/ Central Government employees.

DURATION OF TEST :The test would be of two (02) hours duration. 


SYLLABUS OF THE WRITTEN TEST : The Question Paper will be based on the given syllabus from the subject and from Logical Reasoning, Mental ability and General Knowledge.

MODE OF EXAMINATION :   The Examination is a Pen & Paper-based Test, to be answered on the specially designed machine gradable OMR sheet using Ball Point Pen. 

INFORMATION ABOUT EXAM CENTRE Information about the examination center(s) shall be mentioned on Admit Cards of all candidates. The Public Notice to download the Admit cards shall be given shortly on the website of the Commission  


SUBMISSION OF APPLICATION FORM  The candidates can ONLY apply by filling Online Application Form, a link of which is available on the website of the Commission http://ppsc.gov.in
 
Last Date To make new registration for applying for the post. (Step-1) 10/12/2021 By 11:59:00 PM 

To deposit the Application fees by system generated Bank Challan Form. (Step-2) 20/12/2021 [ During Banking Hours):


FEES Important Links:

Official website: www.ppsc.gov.in 

Link for Official notification: Download here Official notification 


BREAKING NEWS: ਵਿੱਤ ਵਿਭਾਗ ਵਲੋਂ ਮੁਲਾਜ਼ਮਾਂ ਨੂੰ ਏਸੀਪੀ ( ACP) ਦੇ ਲਾਭ ਲਈ ਕੀਤੀਆਂ ਇਹ ਹਦਾਇਤਾਂ

 

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੋਟੀਫਿਕੇਸ਼ਨ ਡਾਊਨਲੋਡ ਕਰੋ 


6TH PAY COMMISSION: 6ਵੇਂ ਤਨਖਾਹ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਇੰਜ ਹੋਵੇਗੀ ਪੇਅ ਫਿਕਸ , ਪੜ੍ਹੋ

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ / ਨੋਟੀਫਿਕੇਸ਼ਨ ਡਾਊਨਲੋਡ ਕਰੋ 


  

ਯੂਨੀਵਰਸਿਟੀ ਅਤੇ ਕਾਲਜਾਂ ਦੇ 20000 ਪ੍ਰੋਫ਼ੈਸਰਾਂ ਦੀ ਮੰਗ ਤੇ ਸਰਕਾਰ ਸਹਿਮਤ,

 


ਚੰਡੀਗੜ੍ਹ: 19 ਨਵੰਬਰ
ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਵਿਚ ਪੜ੍ਹਾ ਰਹੇ ਕਰੀਬ ਵੀਹ ਹਜ਼ਾਰ ਅਧਿਆਪਕਾਂ ਲਈ ਚੰਗੀ ਖ਼ਬਰ ਹੈ। ਸਤਵੇਂ ਤਨਖ਼ਾਹ ਕਮਿਸ਼ਨ ਨੂੰ ਲੈਕੇ ਇਸੇ ਮਹੀਨੇ ਤਕ ਚੰਗੀ  ਖ਼ਬਰ ਮਿਲ ਵਾਲੀ ਹੈ।   

ਤਨਖਾਹ ਨਾਲ ਜੁੜਿਆ ਮਾਮਲਾ ਪੁਜਿਆ ਹਾਈਕਮਾਂਡ ਕੋਲ:  ਅਧਿਆਪਕਾਂ ਦੀ ਤਨਖ਼ਾਹ ਨਾਲ ਜੁੜਿਆ ਮਾਮਲਾ ਕਾਂਗਰਸ ਹਾਈਕਮਾਨ ਤੇ ਰਾਹੁਲ ਗਾਂਧੀ ਤਕ ਪੁੱਜਣ ਮਗਰੋਂ ਸੂਬਾ ਸਰਕਾਰ ਨੇ ਕਾਰਵਾਈ ਅਰੰਭ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਰਵਾਈ ਲਈ ਕਿਹਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੀ ਹੁਣ ਮਾਮਲੇ ਵਿਚ ਕਾਰਵਾਈ ਲਈ ਲੱਗ ਗਈ ਹੈ।


 ਮਾਮਲਾ ਸਮਝਣ ਲਈ ਹੁਣੇ ਜਿਹੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਤੇ ਪੰਜਾਬ ਯੂਨੀਵਰਸਿਟੀ ਕਾਲਜ ਐਂਡ ਯੂਨੀਵਰਸਿਟੀ ਐਸੋਸੀਏਸ਼ਨ (ਪੀਫੈਕਟੋ) ਦੇ ਕੁਝ ਉੱਚ ਪ੍ਰਤੀਨਿਧਾਂ ਦੇ ਨਾਲ ਅਹਿਮ ਮੀਟਿੰਗ ਹੋ ਚੁੱਕੀ ਹੈ।RECENT UPDATES

Today's Highlight