Wednesday, 17 November 2021

PSPCL ਵੱਲੋਂ ਕਰਮਚਾਰੀਆਂ ਲਈ ਸੋਧੇ ਹੋਏ ਪੇਅ ਸਕੇਲ ਦਾ ਨੋਟੀਫਿਕੇਸ਼ਨ ਜਾਰੀ, ਡਾਊਨਲੋਡ

PSPCL   ਵੱਲੋਂ ਕਰਮਚਾਰੀਆਂ ਲਈ ਸੋਧੇ ਹੋਏ ਪੇਅ ਸਕੇਲ ਦਾ ਨੋਟੀਫਿਕੇਸ਼ਨ ਜਾਰੀ 
ਪਟਿਆਲਾ, 17 ਨਵੰਬਰ, 2021: 

 ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ( PSPCL)  ਵਲੋਂ ਆਪਣੇ ਕਰਮਚਾਰੀਆਂ ਲਈ ਮਿਤੀ 1—1—2016 ਤੋਂ ਲਾਗੂ ਸੋਧੇ ਹੋਏ ਪੇਅ ਸਕੇਲ ( REVISED PAY SCALE )  ਨੋਟੀਫਾਈ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ DEARNESS ALLOWANCE/RELIEF, ਮੈਡੀਕਲ ਭੱਤਾ, HOUSE RENT ALLOWANCE, ਰੂਰਲ ਏਰੀਆਂ ਭੱਤਾ, ਐਨ.ਪੀ.ਏ., Special allowance ਮਿਤੀ 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ।ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ, ਇਥੇ ਕਲਿੱਕ ਕਰੋ

CBSE BOARD EXAM; ਸੀਬੀਐਸਈ ਬੋਰਡ ਪ੍ਰੀਖਿਆਰਥੀਆਂ ਲਈ ਅਹਿਮ ਸੂਚਨਾ, ਪੜ੍ਹੋ

 

Model Question paper for Term-1 English and SST of Non-Board Classes

Model Question paper for Term-1 English and SST of Non-Board Classes DOWNLOAD HERE http://download.ssapunjab.org/sub/instructions/2021/November/ModelQuestionpaperforTerm1EnglishandSSTofNonBoardClasses16_11_2021.pdf

ਵਿਤਕਰੇ ਤੋਂ ਅੱਕੇ 3442, 7654 ODL ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

 *ਵਿਤਕਰੇ ਤੋਂ ਅੱਕੇ 3442, 7654 ODL ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ*


ਚੰਡੀਗੜ੍ਹ:- 17/11/2021

ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 10 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ 7654 ਅਤੇ 3442 ਭਰਤੀਆਂ ਦੇ ਅਧਿਆਪਕਾਂ ਨੇ ਰੈਗੂਲਰ ਕਰਨ ਦੀ ਮੰਗ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪੰਜਾਬ ਭਵਨ ਵਿੱਚ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ।

ਇਹਨਾਂ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਇਆ ਕਿ ਇਹਨਾਂ 100 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰ ਸਿੱਖਿਆ ਵਿਭਾਗ ਨੇ ਪਿਛਲੇ 7 ਸਾਲ ਤੋਂ ਇਹ ਕਹਿ ਕੇ ਰੋਕ ਰੱਖੇ ਹਨ ਕਿ ਇਹਨਾਂ ਦੀਆਂ ਉੱਚ ਸਿੱਖਿਆ ਦੀਆਂ ਡਿਗਰੀਆਂ ਪੰਜਾਬ ਤੋਂ ਬਾਹਰ ਦੀਆਂ ਯੂਜੀਸੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਸਟੈਂਸ ਮੋਡ ਰਾਹੀਂ ਹਨ। ਜਦਕਿ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਪੌਤਰੇ ਗੁਰਇਕਬਾਲ ਸਿੰਘ ਦੀ ਡਿਗਰੀ ਪੈਰੀਆਰ ਯੂਨੀਵਰਸਿਟੀ ਤਾਮਿਲਨਾਡੂ ਤੋਂ ਹੋਣ ਦੇ ਬਾਵਜੂਦ ਉਸਨੂੰ ਡੀਐਸਪੀ ਭਰਤੀ ਕੀਤਾ ਗਿਆ ਹੈ। ਇਸ ਮੌਕੇ ਡੀਟੀਐਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਪਰਮਿੰਦਰ ਮਾਨਸਾ, ਐੱਸ. ਐੱਲ. ਏ. ਯੂਨੀਅਨ ਦੇ ਪ੍ਰਧਾਨ ਅਮਰਦੀਪ ਸਿੰਘ ਗੁਰਾਇਆ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨਾ ਦੇ ਰਹੇ ਅਧਿਆਪਕਾਂ ਦੇ ਆਗੂਆਂ ਬਲਜਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ, ਪਰਮਿੰਦਰ ਸਿੰਘ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਮੰਗ ਕੀਤੀ ਉਨ੍ਹਾਂ ਦੇ ਹੱਕ ਵਿੱਚ ਆਏ ਮਾਨਯੋਗ ਹਾਈ ਕੋਰਟ ਦੇ ਫੈਂਸਲੇ ਨੂੰ ਪਿਛਲੇ ਦੋ ਸਾਲ ਤੋਂ ਲਟਕਾਉਣ ਦੀ ਬਜਾਇ ਲਾਗੂ ਕੀਤਾ ਜਾਵੇ ਅਤੇ ਜਿੱਥੇ ਉਹ ਹੋਰ ਸਾਰੇ ਅਧਿਆਪਕਾਂ ਦੇ ਮਸਲੇ ਹੱਲ ਕਰ ਰਹੇ ਹਨ, ਇਹਨਾਂ ਬਾਕੀ ਰਹਿੰਦੇ 100 ਕੁ ਅਧਿਆਪਕਾਂ ਨੂੰ ਵੀ ਤ੍ਰਿਪੁਰਾ ਸਰਕਾਰ ਦੀ ਤਰਜ਼ ਤੇ ਪਾਲਿਸੀ ਬਣਾ ਕੇ ਰੈਗੂਲਰ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਯੂਨੀਅਨ ਆਗੂਆਂ ਨਾਲ ਮੌਕੇ ਤੇ ਮੀਟਿੰਗ ਕਰਕੇ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਸਾਬ੍ਹ ਨਾਲ ਮੀਟਿੰਗ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਅਧਿਆਪਕਾਂ ਵੱਲੋਂ ਐਲਾਨ ਕੀਤਾ ਗਿਆ ਜੇਕਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਜਾਂਦੀ ਹੈ ਤਾਂ ਅਗਲੇ ਹਫਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੀ ਪ੍ਰਫੁਲਤਾ ਲਈ 'ਨਾਟਕ ਮੇਲੇ' ਦਾ ਆਯੋਜਨ

 ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੀ ਪ੍ਰਫੁਲਤਾ ਲਈ 'ਨਾਟਕ ਮੇਲੇ' ਦਾ ਆਯੋਜਨ

ਪਟਿਆਲਾ, 17 ਨਵੰਬਰ:

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ. ਪਰਗਟ ਸਿੰਘ ਅਤੇ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ, ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਕਰਮਜੀਤ ਕੌਰ ਵਲੋਂ 01 ਨਵੰਬਰ ਤੋਂ 30 ਨਵੰਬਰ 2021 ਤੱਕ ਪੰਜਾਬੀ ਮਾਹ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਓਪਨ ਏਅਰ ਥੀਏਟਰ, ਭਾਸ਼ਾ ਭਵਨ, ਪਟਿਆਲਾ ਵਿਖੇ 'ਨਾਟਕ ਮੇਲੇ' ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਰੂਪ ਰੇਖਾ ਸ੍ਰੀਮਤੀ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫਸਰ, ਪਟਿਆਲਾ ਵਲੋਂ ਤਿਆਰ ਕੀਤੀ ਗਈ।

ਸ੍ਰੀਮਤੀ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਲੋਂ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ, ਸ੍ਰੀ ਸਤੀਸ਼ ਕੁਮਾਰ ਵਰਮਾ, ਪ੍ਰਸਿੱਧ ਨਾਟਕਕਾਰ, ਵਿਸ਼ੇਸ਼ ਮਹਿਮਾਨ, ਸ੍ਰ. ਹਰਜੀਤ ਕੈਂਥ, ਡਾਇਰੈਕਟਰ 'ਆਦਿ ਮੰਚ' ਅਤੇ ਪ੍ਰਧਾਨਗੀ, ਸ੍ਰੀਮਤੀ ਪਰਮਿੰਦਰਪਾਲ ਕੌਰ, ਡਾਇਰੈਕਟਰ 'ਕਲਾਕ੍ਰਿਤੀ' ਵਲੋਂ ਕੀਤੀ ਗਈ। ਇਸ ਸਮਾਗਮ ਵਿਚ ਨਾਮਵਰ ਕਾਲਜਾਂ ਮੋਦੀ ਕਾਲਜ ਵਲੋਂ ਇਕਾਂਗੀ ਨਾਟਕ 'ਇਕੋ ਰਾਹ ਸਵਲੜਾ', ਖਾਲਸਾ ਕਾਲਜ ਵਲੋਂ ਨੁੱਕੜ ਨਾਟਕ 'ਵਹਿੰਗੀ' ਅਤੇ ਭੰਡਾਂ ਦੀ ਪੇਸ਼ਕਾਰੀ ਕੀਤੀ ਗਈ। ਸ੍ਰੀਮਤੀ ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਨੇ ਸਮਾਗਮ ਵਿਚ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ. ਤੇਜਿੰਦਰ ਸਿੰਘ ਗਿੱਲ ਨੇ ਬਾਖੂਬੀ ਨਿਭਾਈ।   ਇਸ ਤੋਂ ਇਲਾਵਾ ਸਤਨਾਮ ਸਿੰਘ, ਸਹਾਇਕ ਡਾਇਰੈਕਟਰ, ਹਰਭਜਨ ਕੌਰ, ਸਹਾਇਕ ਡਾਇਰੈਕਟਰ, ਸੁਖਪ੍ਰੀਤ ਕੌਰ, ਸਹਾਇਕ ਡਾਇਰੈਕਟਰ, ਪਰਵੀਨ ਕੁਮਾਰ, ਸਹਾਇਕ ਡਾਇਰੈਕਟਰ, ਅਸ਼ਰਫ ਮਹਿਮੂਦ ਨੰਦਨ, ਸਹਾਇਕ ਡਾਇਰੈਕਟਰ,ਹਰਵਿੰਦਰ ਕੌਰ, ਨਵਨੀਤ ਕੌਰ ਅਤੇ ਸੁਰੇਸ਼ ਕੁਮਾਰ ਵਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਵਲੋਂ ਵਿਸ਼ੇਸ਼ ਰੁਚੀ ਦਿਖਾਈ ਗਈ।

ਸੰਗਰੂਰ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ 'ਚ ਕਿਸਾਨ-ਮੋਰਚਿਆਂ ਲਈ ਕਰਨਗੇ ਸ਼ਮੂਲੀਅਤ

 ਸੰਗਰੂਰ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ 'ਚ ਕਿਸਾਨ-ਮੋਰਚਿਆਂ ਲਈ ਕਰਨਗੇ ਸ਼ਮੂਲੀਅਤ 


ਦਲਜੀਤ ਕੌਰ ਭਵਾਨੀਗੜ੍ਹ


ਦਿੱਲੀ/ਸੰਗਰੂਰ, 17 ਨਵੰਬਰ, 2021 : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੰਗਰੂਰ ਜਿਲ੍ਹੇ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਸਿੰਘੂ-ਬਾਰਡਰ 'ਤੇ ਜਥੇਬੰਦੀ ਦੇ ਜਨਰਲ-ਸਕੱਤਰ ਜਗਮੋਹ


ਨ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ। 


ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਪਟਿਆਲਾ ਨੇ ਜਥੇਬੰਦੀ ਵੱਲੋਂ 26 ਨਵੰਬਰ ਨੂੰ ਕਿਸਾਨ-ਅੰਦੋਲਨ ਦੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ 'ਚ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸ਼ਮੂਲੀਅਤ ਕਰਨ ਲਈ ਤਿਆਰੀਆਂ 'ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਕਰੀਬ 665 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ-ਸਰਕਾਰ ਦਾ ਤਾਨਾਸ਼ਾਹੀ ਰਵੱਈਆ ਜਾਰੀ ਹੈ। ਇਸ ਕਰਕੇ ਹੁਣ ਮੋਰਚਿਆਂ 'ਤੇ ਵਿਸ਼ਾਲ ਇਕੱਠ ਖੜ੍ਹਾ ਕਰਨਾ ਲੋੜੀਂਦਾ ਹੈ।


ਸ਼੍ਰੀ ਜਗਮੋਹਨ ਸਿੰਘ ਨੇ ਕਿਹਾ ਕਿ ਇਸ ਮਹੀਨੇ 26 ਤਰੀਕ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਹੈ। ਇਸ ਪ੍ਰੋਗਰਾਮ ਲਈ ਲਾਮਬੰਦੀ ਕਰਨ ਲਈ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿੰਡਾਂ ਵਿਚ ਮੀਟਿੰਗਾਂ ਕਰਵਾਉਣ ਵਾਲੇ ਆਗੂਆਂ ਨੇ ਦੱਸਿਆ ਕਿ ਕਿਸਾਨ ਮਰਦ ਤੇ ਔਰਤਾਂ ਵਿੱਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਸਾਡੇ ਦੇਸ਼ ਦੇ ਸਭ ਤੋਂ ਨਿਆਰੇ ਕਿਸਾਨ ਸੰਘਰਸ਼ ਉਪਰ ਪੂਰੀ ਦੁਨੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। 


ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਰਤੀ ਕਿਸਾਨ ਅਤੇ ਨੌਜਵਾਨ ਇਸ ਸੰਘਰਸ਼ ਦੀ ਜਿੰਦ-ਜਾਨ ਹਨ। ਜਿੱਥੇ ਦੇਸ਼ ਦੇ ਕਿਰਤੀ ਕਿਸਾਨਾਂ ਨੇ ਚਾਚਾ ਅਜੀਤ ਸਿੰਘ ਦੀ 'ਪੱਗੜੀ ਸੰਭਾਲ ਜੱਟਾ' ਲਹਿਰ ਦੀ ਵਿਰਾਸਤ ਨੂੰ ਸਾਂਭਿਆ ਹੋਇਆ ਹੈ ਉੱਥੇ ਦੇਸ਼ ਦੇ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਵਰਗੇ ਦਰਜਨਾਂ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਜਿੰਮਾ ਓਟਿਆ ਹੋਇਆ ਹੈ। 


ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਉਹ ਮੁੱਛ-ਫੁੱਟ ਨੌਜਵਾਨ ਸੀ ਜਿਸਨੇ ਦੇਸ਼ ਦੇ ਲੋਕਾਂ ਦੀ ਮੁਕਤੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਅੱਲ੍ਹੜ ਉਮਰ ਦਾ ਉਹ ਮਹਾਨ ਸ਼ਹੀਦ ਅੱਜ ਵੀ ਦੇਸ਼ ਦੇ ਕਿਰਤੀ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਕਿਸਾਨ ਅੰਦੋਲਨ ਵਿੱਚ ਆਪਣਾ ਤਨ-ਮਨ-ਧਨ ਨਿਸ਼ਾਵਰ ਕਰਨ ਵਾਲੇ ਨੌਜਵਾਨਾਂ ਨੂੰ ਉਸ ਨੌਜਵਾਨ ਯੋਧੇ ਦੀ ਵਿਚਾਰਧਾਰਾ ਤੋਂ ਸੇਧ ਅਤੇ ਉਸਦੀ ਕੁਰਬਾਨੀ ਤੋਂ ਜਜ਼ਬਾ ਲੈ ਕੇ ਮੌਜੂਦਾ ਕਿਸਾਨ ਲਹਿਰ ਦੇ ਰੌਸ਼ਨ ਚਿਰਾਗ ਬਣਨਾ ਚਾਹੀਦਾ ਹੈ।

ਅਸ਼ਟਾਮ ਫਰੋਸ਼ਾਂ ਦੀ ਭਰਤੀ ਲਈ ਪ੍ਰੀਖਿਆ 21 ਨਵੰਬਰ ਨੂੰ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਲਗਾਈ

 


ਇਹ ਵੀ ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ ( 17/11/2021)

PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਸ਼ਤਿਹਾਰ ਜਲਦੀ ਜਾਰੀ ਕਰਨ ਦਾ ਭਰੋਸਾ

 ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਸ਼ਤਿਹਾਰ ਜਲਦੀ ਜਾਰੀ ਕਰਨ ਦਾ ਭਰੋਸਾ 


ਹੁਣ 18 ਦੀ ਬਜਾਏ 23 ਨੂੰ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ


ਟੈਂਕੀ ਉਪਰ ਅਤੇ ਹੇਠਾਂ ਮੋਰਚਾ ਅਤੇ ਭੁੱਖ ਹੜਤਾਲ ਜਾਰੀ


ਦਲਜੀਤ ਕੌਰ ਭਵਾਨੀਗੜ੍ਹ


ਚੰਡੀਗੜ੍ਹ/ਜਲੰਧਰ,17 ਨਵੰਬਰ, 2021: ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਚੰਡੀਗੜ੍ਹ ਮੀਟਿੰਗ ਵਿੱਚ ਬੁਲਾ ਕੇ ਜਲਦੀ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਅਮਨਦੀਪ ਸੇਖਾ, ਸੰਦੀਪ ਗਿੱਲ, ਰਸ਼ਪਾਲ ਸਿੰਘ ਜਲਾਲਾਬਾਦ, ਗਗਨਦੀਪ ਕੌਰ ਗਰੇਵਾਲ ਅਤੇ ਬਲਕਾਰ ਸਿੰਘ ਮਾਨਸਾ ਨੇ ਕਿਹਾ ਕਿ ਭਾਵੇਂ ਪਹਿਲਾਂ ਵੀ ਅਨੇਕਾਂ ਵਾਰ ਇੱਕ ਇੱਕ ਹਫ਼ਤੇ ਦਾ ਭਰੋਸਾ ਦੇ ਕੇ ਕਾਂਗਰਸ ਸਰਕਾਰ ਨੇ ਸਾਢੇ ਚਾਰ ਲੰਘਾ ਦਿੱਤੇ ਹਨ ਪਰ ਇਸ ਵਾਰ ਫੇਰ ਕੁਝ ਦਿਨਾਂ ਦਾ ਇੰਤਜ਼ਾਰ ਕੀਤਾ ਜਾਵੇਗਾ। ਇਹ ਵੀ ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ ( 17/11/2021)

PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਹੁਣ ਬੇਰੁਜ਼ਗਾਰ 18 ਨਵੰਬਰ ਦੀ ਬਜਾਏ 23 ਨਵੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾਣਗੇ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਵਿੱਤ ਵਿਭਾਗ ਅਤੇ ਮੁੱਖ ਮੰਤਰੀ ਪੰਜਾਬ ਪਾਸੋ ਅਸਾਮੀਆਂ ਲਈ ਮਨਜੂਰ ਲੈਣ ਦੀ ਗੱਲ ਆਖੀ ਹੈ। ਓਹਨਾਂ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਨਾਲ ਪਿਛਲੇ ਸਮੇਂ ਹੋਏ ਪੱਖਪਾਤ ਨੂੰ ਦੂਰ ਕੀਤਾ ਜਾਵੇ।


ਅੱਜ ਦੀ ਲੜੀਵਾਰ ਭੁੱਖ ਹੜਤਾਲ 'ਤੇ ਸੰਨੀ ਕੁਮਾਰ ਜਲੰਧਰ, ਹਰਜਿੰਦਰ ਕੌਰ ਗੋਲੀ ਮੁਕੇਰੀਆਂ, ਲਛਮੀ ਪੁਆਰ ਜਲੰਧਰ, ਅਮਨ ਅਮਰਗੜ੍ਹ, ਰੇਖਾ ਹੀਰ ਬੈਠੇ।


ਉੱਧਰ ਟੈਂਕੀ ਉੱਤੇ ਬੈਠੇ ਬੇਰੁਜ਼ਗਾਰਾਂ ਜਸਵੰਤ ਘੁਬਾਇਆ ਅਤੇ ਮੁਨੀਸ਼ ਵਿੱਚੋ ਮੁਨੀਸ਼ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਅੱਜ ਫੇਰ ਉਸਦੇ ਸਰੀਰ ਦੀ ਜਾਂਚ ਪੜਤਾਲ ਹੋਈ। 


ਇਸ ਮੌਕੇ ਸੁਖਜਿੰਦਰ ਫਰੀਦਕੋਟ, ਜਸਵੰਤ ਰਾਏ ਜਲਾਲਾਬਾਦ, ਬਲਜਿੰਦਰ ਗਿਲਜ਼ੇਵਾਲਾ, ਵਿਵੇਕ ਪਠਾਨਕੋਟ, ਰਿੰਕੂ ਝਾੜੋਂ ਅਤੇ ਸੁਰਿੰਦਰ ਕੌਰ ਰੋਡ਼ਾਂਵਾਲੀ ਆਦਿ ਹਾਜਰ ਸਨ।

ਪੰਜਾਬ ਸਰਕਾਰ ਨੇ 12 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 

PSEB BOARD EXAM: ਬੋਰਡ ਪ੍ਰੀਖਿਆਵਾਂ ਲਈ ਫੀਸਾਂ ਅਤੇ ਪ੍ਰੀਖਿਆ ਫਾਰਮ ਦਾ ਸ਼ਡਿਊਲ ( Revised) ਜਾਰੀ

 

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਨਵੇਂ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ

 ਪਰਗਟ ਸਿੰਘ ਦੀ ਪਹਿਲਕਦਮੀ ਨਾਲ 15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ


 


· ਆਖਰੀ ਭਰਤੀ 25 ਸਾਲ ਤੋਂ ਵੀ ਵੱਧ ਸਮਾਂ ਪਹਿਲਾ ਹੋਈ ਸੀ


 


· ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਨਵੇਂ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ


 


· ਪੰਜਾਬੀ ਰਾਜ ਭਾਸ਼ਾ ਐਕਟ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰਨ ਲਈ ਭਾਸ਼ਾ ਵਿਭਾਗ ਸਰਗਰਮ ਭੂਮਿਕਾ ਲਈ ਤਿਆਰ- ਪਰਗਟ ਸਿੰਘ


 


ਚੰਡੀਗੜ੍ਹ, 17 ਨਵੰਬਰ


 


        ਸੂਬੇ ਵਿੱਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ।


 ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ।


 


ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿੱਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿੱਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ।


 


ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ।


 


ਇਸ ਮੌਕੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ।


 


ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ।


 


ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।

28ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ

 ਮਰਨ ਵਰਤ ਤੇ ਬੈਠੇ ਬਲਵਿੰਦਰ ਫਿਰੋਜ਼ਪੁਰ ਦੀ ਸਿਹਤ ਵਿਗੜੀ 


28ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ  


ਦਲਜੀਤ ਕੌਰ ਭਵਾਨੀਗੜ੍ਹ


ਖਰੜ, 17 ਨੰਵਬਰ, 2021: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ 28ਵੇੰ ਦਿਨ ਵੀ ਦੇਸੂਮਾਜਰਾ ਵਿਖੇ ਪਰਮ ਫ਼ਾਜ਼ਿਲਕਾ 'ਤੇ ਅਮਨ ਫ਼ਾਜ਼ਿਲਕਾ ਵੀ ਟੈਂਕੀ ਦੇ ਉੱਪਰ ਡਟੇ ਰਹੇ। ਮਰਨ ਵਰਤ ਤੇ ਬੈਠੇ ਬਲਵਿੰਦਰ ਫ਼ਿਰੋਜ਼ਪੁਰ ਦੀ ਦਾ ਮਰਨ ਵਰਤ ਅੱਜ ਅੱੱਠਵੇਂ ਦਿਨ ਵਿੱਚ ਦਾਖਿਲ ਹੋ ਚੁੱਕਿਆ ਹੈ, ਲਗਾਤਾਰ 8ਵੇਂ ਦਿਨ ਮਰਨ ਵਰਤ ਕਾਰਨ ਬਲਵਿੰਦਰ ਫ਼ਿਰੋਜ਼ਪੁਰ ਦੇ ਹੱਥਾਂ ਪੈਰਾਂ ਨੂੰ ਦਰਦ ਹੋਣਾ ਸ਼ੁਰੂ ਹੋ ਚੁੱਕਿਆ ਹੈ। ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਬਲਵਿੰਦਰ ਫਿਰੋਜ਼ਪੁਰ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਆਪਣਾ ਮਰਨ ਵਰਤ ਖ਼ਤਮ ਕਰੇ ਜਾਂ ਫਿਰ ਹਸਪਤਾਲ ਵਿਚ ਆਪਣਾ ਜ਼ੇਰੇ ਇਲਾਜ ਲਈ ਦਾਖ਼ਲ ਹੋਏ ਪਰ ਬਲਵਿੰਦਰ ਫਿਰੋਜ਼ਪੁਰ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਆਪਣਾ ਮਰਨ ਖ਼ਤਮ ਨਹੀਂ ਕਰੇਗਾ।


ਉੱਧਰ ਦੂਜੇ ਪਾਸੇ ਕੱਲ੍ਹ ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਅੱਜ ਦੀ ਸਿੱਖਿਆ ਮੰਤਰੀ ਨਾਲ ਨੂੰ ਮੀਟਿੰਗ ਤੈਅ ਕਰਵਾਈ ਗਈ ਸੀ ਤਾਂ ਉਸ ਤੋਂ ਬਾਅਦ ਅੱਜ ਪ੍ਰਸ਼ਾਸਨ ਮੀਟਿੰਗ ਤੋਂ ਮੁੱਕਰਦਾ ਨਜ਼ਰ ਆਇਆ, ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਚੰਡੀਗੜ੍ਹ-ਖਰੜ ਹਾਈਵੇਅ ਜਾਮ ਕੀਤਾ ਗਿਆ। ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸ਼ੁਰੂ ਕਰਵਾਈ ਗਈ।


ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਸੁਰਿੰਦਰਪਾਲ ਗੁਰਦਾਸਪੁਰ ਡਾ ਪਰਵਿੰਦਰ ਜਲਾਲਾਬਾਦ, ਮਨੀ ਸੰਗਰੂਰ, ਰਾਜਕੁਮਾਰ ਮਾਨਸਾ ਤੇ ਜਰਨੈਲ ਨਾਗਰਾ ਨੇ ਕਿਹਾ ਕਿ ਭਾਵੇਂ ਅੱਜ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਚਿਹਰੇ ਬਦਲ ਚੁੱਕੇ ਹਨ ਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ ਹੈ। 


ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਉਮੀਦਾਂ ਸਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਵੱਈਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਨਹੀਂ ਹੋਵੇਗਾ ਸਗੋਂ ਕਿ ਉਹ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਪਰ ਉਨ੍ਹਾਂ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਤਾਂ ਕੀ ਕਰਨੀਆਂ ਸੁਣਨ ਤੱਕ ਦਾ ਵੀ ਸਮਾਂ ਉਨ੍ਹਾਂ ਵੱਲੋਂ ਨਹੀਂ ਕੱਢਿਆ ਗਿਆ। 


ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ 2364, 6635 ਤੇ 22 ਭਰਤੀ ਦੀ ਪ੍ਰਕਿਰਿਆ ਸਰਕਾਰ ਦੇ ਵੱਲੋਂ ਪੂਰੀ ਕਰਨ ਵਿੱਚ ਕੋਈ ਵੀ ਰੁਚੀ ਨਹੀਂ ਵਿਖਾਈ ਦੇ ਰਹੀ ਭਰਤੀ ਦੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੀ ਸਟੇਅ ਲੱਗੀ ਹੋਈ ਹੈ ਉਸ ਨੂੰ ਹਟਾਉਣ ਦੇ ਲਈ ਏ.ਜੀ ਪੰਜਾਬ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ।

ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਵੱਡੇ ਐਲਾਨ

[Live] ਅੱਜ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਦੌਰਾਨ ਲਏ ਫ਼ੈਸਲਿਆਂ ਸਬੰਧੀ ਪੰਜਾਬ ਭਵਨ, ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਦੌਰਾਨ। ...
ਦੇਖੋ ਲਾਾਈਵ , 

Breaking: ਪੰਜਾਬ ਭਵਨ ਦੇ ਬਾਹਰ ਅਧਿਆਪਕਾਂ ਦਾ ਭਾਰੀ ਹੰਗਾਮਾ, CM ਚੰਨੀ ਤੇ ਪਰਗਟ ਸਿੰਘ ਖਿਲਾਫ ਰੋਸ ਪ੍ਰਦਰਸ਼ਨ

 

Breaking: ਪੰਜਾਬ ਭਵਨ ਦੇ ਬਾਹਰ ਅਧਿਆਪਕਾਂ ਦਾ ਭਾਰੀ ਹੰਗਾਮਾ, CM ਚੰਨੀ ਤੇ ਪਰਗਟ ਸਿੰਘ ਖਿਲਾਫ ਰੋਸ ਪ੍ਰਦਰਸ਼ਨ 
ਪੰਜਾਬ ਭਵਨ ਦੇ ਬਾਹਰ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਪ੍ਰਦਰਸ਼ਨ ਦੌਰਾਨ ਕੰਪਿਊਟਰ ਅਧਿਆਪਕ 2011 ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰ , ਉਨਾਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ।

ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ: 

8393 PRE PRIMARY RECRUITMENT : ਜਲਦੀ ਕਰੋ ਅਪਲਾਈ,
PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 

CHT TO BPEO PROMOTION: 19 ਸੀਐਚਟੀ ਬਣੇ ਬੀਪੀਈਓ, ਪੜ੍ਹੋ ਸੂਚੀ

 

10+ 2 Physics : Magnetic Effects of Current and Magnetism (PSEB TEST)

 Q1 . The face of the loop, in which the current appears to flow anticlockwise, acts as:

 • (a) Magnetic North Pole 
 • (b) Magnetic South Pole
 • (c) Half circle North and half circle South 
 • (d) None of these

 • (a) Magnetic North Pole 

Q2.  Shunt resistance is

 • (a) a small resistance connected in parallel with a galvanometer or a ammeter  to protect it from strong currents 
 • (b) a high resistance used in series with a galvanometer to increase the potential difference 
 • (c) a very small resistance to be used in series with the galvanometer 
 • (d) a very high resistance to be used in parallel with the galvanometer 

 • (a) a small resistance connected in parallel with a galvanometer or a ammeter  to protect it from strong currents 


Q3. One Tesla is equal to

 • (a) `10^{7}` Gauss 
 • (b)  `10^{-4}` Gauss 
 • (c) `10^{4}` Gauss 
 • (d)  `10^{8}` Gauss

 • (c) `10^{4}` Gauss 


Q4. The magnetic field due to Infinitely long current carrying conductor at a distance r from conductor depends upon distance r as 

 • (a) B ∝ r 
 • (b) B ∝ 1/r 
 • (c) B ∝`r^{2}`
 •  (d) B ∝ 1/`r^{2}`

 • (b) B ∝ 1/r

Q5. The dimensions of magnetic field are 

 • (a) M`L^{2}` `T^{-2}`
 • (b) M`L^{2}` `T^{-2}``A^{-1}`
 • (c) M`L^{0}` `T^{-2}``A^{-1}`
 • (d) None of  these
 •  

 • (c) M`L^{0}` `T^{-2}``A^{-1}`


Q6. For a point on the axis of a circular coil carrying current, magnetic field at the centre of the coil is

 • (a) Minimum but non zero 
 • (b) zero 
 • (c) Maximum 
 • (d) Can’t be determined

 • (c) Maximum


Q7.Ampere’s circuital law is 

 • (a) ∮ 𝑩. 𝒅𝒍 = 𝝁𝒐 I 
 • (b) ∮ 𝐵. 𝑑𝑙 = I / 𝜇𝑜
 •  (c) ∮ 𝐵⃗ . 𝑑𝑙 = 𝜀0. I 
 • (d) ∮ 𝐵⃗ . 𝑑𝑙 ⃗⃗⃗ = I / 𝜀0

 • (a) ∮ 𝑩. 𝒅𝒍 = 𝝁𝒐 I 

Q8.  S.I. unit of magnetic pole strength is: 

 • (a) Am 
 • (b)  A`m^{-1}` 
 • (c)  A`m^{-2}`
 • (d)  A`m^{2}`

 • (a) Am


Q9. The pole strength of a bar magnet when it is cut into two equal pieces transverse to its length becomes/remains:

 • (a) Half 
 • (b) Double 
 • (c) Same 
 • (d) None of these

 • (c) Same

Q10. The material of permanent magnet has 

 • (a) High retentivity, low coercivity
 • (b) Low retentivity, High coercivity 
 • (c) High retentivity, High coercivity 
 • (d) Low retentivity, Low coercivity

 • (c) High retentivity, High coercivity 


Q11 .  An electron is moving along X-axis in a magnetic field along Y-axis .The direction of magnetic force initially on it will be along 

 • (a) - Z-axis 
 • (b) + Y-axis 
 • (c) + Z-axis 
 • (d) any of the above
 • (a) - Z-axis 

Q12. A charged particle enters a magnetic field at an angle of 90° with the magnetic field .The path of the particle will be an

 • (a) helix 
 • (b) ellipse 
 • (c) circle 
 • (d) straight line

 • (c) circle 


Q13. How is galvanometer converted into an voltmeter?

 • (a) by connecting high resistance in parallel to the galvanometer
 • (b) by connecting a low resistance in parallel to the galvanometer
 • (c) by connecting a high resistance in series with the galvanometer
 • (d) by connecting a low resistance in series with the galvanometer

 • (c) by connecting a high resistance in series with the galvanometer


Q14. The angular frequency of a cyclotron is independent of

 • (a) speed 
 • (b) mass 
 • (c) magnetic field 
 • (d) charge

 • (a) speed 

Q15. When the plane of a current carrying coil lies perpendicular to the direction of external magnetic field then torque acting on the coil is 

 • (a) maximum because the magnetic field is radial 
 • (b) minimum but non zero 
 • (c) zero 
 • (d) dependent on the amount of current through it

 • (c) zero
MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions


Q16.The force between two parallel current carrying conductors is F. If the current in each conductor is doubled, then the force between them becomes; 

 • (a) 4F 
 • (b) 2F 
 • (c) F 
 • (d) 0

 • (a) 4F


Q17. A proton enters a uniform magnetic field of 5 T at right angle to the field with a speed of 4 × 107m`s^{-1}`. What is the magnetic force acting on the proton?Given that charge on the proton = 1.6 × 10-19 C

 • (a) 3.2 ×`10^{-13}` N 
 • (b) 2.3 × `10^{-13}` N 
 • (c) 3.0 x `10^{-11}` N 
 • (d) 3.2 x `10^{-11}` N

 • (d) 3.2 x `10^{-11}` N


Q18.  A solenoid of length 0.5m has radius of 1cm and is made up of 500 turns. It carries a current of 5A. What is the magnitude of magnetic field inside the solenoid?

 • (a) 1.57 × `10^{-3}`T 
 • (b) 3.14 ×`10^{-3}`T 
 • (c) 4.71 × `10^{-3}`T 
 • (d) 6.28 × `10^{-3}`T

 • (d) 6.28 × `10^{-3}`T


Q19.  In the magnetic meridian of a certain place, the horizontal component of the earth's magnetic field is 0.26 G and the dip angle is 60o. What is the magnetic field of the earthat this location?

 • (a) 0.52 G 
 • (b) 0.39 G 
 • (c) 0.26 G 
 • (d) 0.13 G

 • (a) 0.52 G 

Q20. A solenoid has number of turns per meter n = 1000 turns `m^{-1}` and carries a current of 2 A. The magnetic intensity or magnetising intensity H of the solenoid is given by 

 • (a) 2000 A/m 
 • (b) 2 × `10^{-3}` A/m 
 • (c) 500 A/m 
 • (d) 250 A/m

 • (a) 2000 A/m


GK OF TODAY IMPORTANT QUESTIONS READ HEREQ21. T20 WORLD CUP 2021 ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਟੂਰਨਾਮੈਂਟ ਅਵਾਰਡ ਨਾਲ ਨਿਵਾਜਿਆ ਗਿਆ। 

 • (a) MICHAEL MARSH
 • (b) DAVID WARNER
 • (c) Adam Zampa
 • (d) None of these

 • (b) DAVID WARNER


ਸਿੱਖਿਆ ਵਿਭਾਗ ਵੱਲੋਂ ਕਲਰਕਾਂ ਦੇ ਟਾਈਪਿੰਗ ਟੈਸਟ ਲਈ ਸ਼ਡਿਊਲ ਜਾਰੀ

 


ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ: 

8393 PRE PRIMARY RECRUITMENT : ਜਲਦੀ ਕਰੋ ਅਪਲਾਈ,
PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 
PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

 


ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

PUNJAB STATE ELECTRICITY REGULATORY COMMISSION CHANDIGARH-160018 
 The Punjab State Electricity Regulatory Commission invites applications from eligible candidates for 01 post of Personal Assistant and 01 post of Office Assistant-cum-Data Entry Operator in PSERC on deputation contract basis. 


The other details regarding eligibility criteria, experience, age, salary, term etc. and the procedure for submitting applications are available on the Commission's website www.pserc.gov.in

Important Highlights

Name of Post : Personal Assistant 
Number of posts: 01

Name of Post : office Assistant cum data entry operator
Number of posts: 01

The applications complete in all respect should reach the Secretary, PSERC by 07.12.2021 (03 weeks). Serving applicants should submit an advance copy of their application to the Commission within the specified period, however applications through proper channel shall be received latest by 14.12.2021.


Applications received late or incomplete will not be entertained.

ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ: 

8393 PRE PRIMARY RECRUITMENT : ਜਲਦੀ ਕਰੋ ਅਪਲਾਈ,
PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 
8393 PRE PRIMARY RECRUITMENT OFFICIAL ADVERTISEMENT

 

PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 
CHANDIGARH: ਮੁਲਾਜ਼ਮਾਂ ਲਈ ਵੱਡਾ ਤੋਹਫ਼ਾ, ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਚ ਕੀਤਾ 3%ਦਾ ਵਾਧਾ

 

 

 ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਕੂਲੀ ਲੈਕਚਰਾਰਾਂ ਨੂੰ ਕੀਤਾ ਭਾਸ਼ਾ ਅਫ਼ਸਰ ਨਿਯੁਕਤ

 


ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਕੂਲੀ ਲੈਕਚਰਾਰਾਂ ਨੂੰ ਕੀਤਾ ਭਾਸ਼ਾ ਅਫ਼ਸਰ ਨਿਯੁਕਤ

ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

ਵੱਡੀ ਖ਼ਬਰ: 13 ਦਸੰਬਰ ਤੋਂ ਸ਼ੁਰੂ ਹੋਣਗੀਆਂ ਪਹਿਲੀ ਟਰਮ ਬੋਰਡ ਪ੍ਰੀਖਿਆਵਾਂ, ਪੜ੍ਹੋ


ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-1 ਦੀ ਪਰੀਖਿਆ ਦਸੰਬਰ 2021 ਲਈ ਨਵੇਂ ਪ੍ਰੀਖਿਆ ਕੇਂਦਰ ਬਣਾਉਣ ਅਤੇ ਪੁਰਾਣੇ ਪਰੀਖਿਆ ਕੇਂਦਰ ਚਾਲੂ ਰੱਖਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ

ਅੱਜ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਅੱਠਵੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-1 ਦੀ ਪਰੀਖਿਆ ਦਸੰਬਰ 2021 ਲਈ ਸਰਕਾਰੀ ਅਤੇ ਏਡਿਡ ਸਕੂਲ ਜਿਨ੍ਹਾਂ ਸਕੂਲਾਂ ਦੇ ਮਾਰਚ- 2017 ਵਿੱਚ ਪਰੀਖਿਆ ਕੇਂਦਰ ਬਣੇ ਸਨ ਉਹਨਾਂ ਸਕੂਲਾਂ ਨੂੰ ਦਫਤਰ ਵੱਲੋਂ ਰਿਕਾਰਡ ਚੈੱਕ ਕਰਕੇ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਸਕੂਲਾਂ ਨੂੰ Term -1 ਦਸੰਬਰ -2021 ਦੀ ਪਰੀਖਿਆ ਲਈ ਸੈਲਫ ਪਰੀਖਿਆ ਕੇਂਦਰ ਬਣਾ ਦਿੱਤਾ ਜਾਵੇਗਾ। ਉਹਨਾਂ ਸਕੂਲਾਂ ਨੂੰ ਪ੍ਰਫਾਰਮਾਂ ਜਮਾਂ ਕਰਵਾਉਂਣ ਦੀ ਜਰੂਰਤ ਨਹੀਂ। 

ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਪ੍ਰੀਖਿਆਵਾਂ ਮਿਤੀ 13-12-2021 ਤੋਂ ਸ਼ੁਰੂ ਹੋ ਰਹੀਆਂ ਹਨ ।ਇਸ ਲਈ  ਸਮੇਂ ਦੀ ਘਾਟ ਕਾਰਨ ਫਾਰਮ ਜਮਾਂ ਕਰਵਾਉਂਣ ਦੀਆਂ ਮਿਤੀਆਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ।
BIG BREAKING: 2364 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਰੱਦ

 


 ਪੰਜਾਬ ਵਿੱਚ 2364 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ ਅਤੇ ਬਿਨੈਕਾਰ ਨਿਯੁਕਤੀ ਦੀ ਉਡੀਕ ਕਰ ਰਹੇ ਸਨ। ਪਰ ਹਾਈ ਕੋਰਟ ਨੇ ਹੁਣ ਇਨ੍ਹਾਂ ਅਸਾਮੀਆਂ ਦੀ ਨਿਯੁਕਤੀ ਲਈ ਕੱਢੇ ਗਏ ਇਸ਼ਤਿਹਾਰ ਨੂੰ ਰੱਦ ਕਰਦਿਆਂ ਇਨ੍ਹਾਂ ਨਿਯੁਕਤੀਆਂ ਲਈ ਬਣਾਈ ਗਈ ਮੈਰਿਟ ਸੂਚੀ ਰੱਦ ਕਰ ਦਿੱਤੀ ਹੈ।


 JOIN TELEGRAM FOR ALL UPDATES ON MOBILEਕਈ ਬਿਨੈਕਾਰਾਂ ਨੇ ਇਨ੍ਹਾਂ ਨਿਯੁਕਤੀਆਂ ਵਿੱਚ ਉੱਚ ਸਿੱਖਿਆ ਲਈ 5 ਤੱਕ ਵਾਧੂ ਅੰਕ ਦੇਣ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕਰਕੇ ਕਿਹਾ ਸੀ ਕਿ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਈ.ਟੀ.ਟੀ. ਦੇ ਅਹੁਦੇ ਲਈ ਉੱਚ ਸਿੱਖਿਆ ਨੂੰ ਵਾਧੂ ਅੰਕ ਦਿੱਤੇ ਜਾਣ। ਪਟੀਸ਼ਨਰਾਂ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਗ੍ਰੈਜੂਏਸ਼ਨ ਨੂੰ ਉੱਚ ਸਿੱਖਿਆ ਮੰਨ ਕੇ ਇਸ ਨੂੰ 3 ਤੋਂ 5 ਅੰਕ ਦੇ ਰਹੀ ਹੈ। ਜਦਕਿ ਈ.ਟੀ.ਟੀ. ਅਧਿਆਪਕ ਲਈ ਇਹ ਲਾਜ਼ਮੀ ਸ਼ਰਤ ਨਹੀਂ ਹੈ। ਇਸ ਲਈ ਵਾਧੂ ਅੰਕ ਦੇਣ ਦੇ ਨਿਯਮ ਨੂੰ ਰੱਦ ਕਰਨ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਸੀ। ਹਾਈ ਕੋਰਟ ਨੇ ਪਟੀਸ਼ਨਰਾਂ ਦੇ ਵਕੀਲ ਵਿਕਾਸ ਚਤਰਥ ਦੀਆਂ ਦਲੀਲਾਂ ਨੂੰ ਸਹੀ ਮੰਨਦਿਆਂ ਇਨ੍ਹਾਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਹੈ।ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

ਹਾਈ ਕੋਰਟ ਨੇ ਇਨ੍ਹਾਂ ਨਿਯੁਕਤੀਆਂ ਨੂੰ ਰੱਦ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਨ੍ਹਾਂ ਨਿਯੁਕਤੀਆਂ ਦੇ ਰੱਦ ਹੋਣ ਕਾਰਨ ਉਮੀਦਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹਾਈ ਕੋਰਟ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਇਨ੍ਹਾਂ ਨਿਯੁਕਤੀਆਂ ਦੇ ਮਾਮਲੇ ਵਿੱਚ ਸੇਵਾ ਨਿਯਮਾਂ ਦੀ ਉਲੰਘਣਾ ਹੋਈ ਹੈ।

NVS ADMISSION: ਨਵੋਦਿਆ ਵਿਦਿਆਲਿਆ ਵਿੱਚ ਦਾਖ਼ਲੇ ਲਈ ਹੁਣ ਅਪਲਾਈ ਕਰੋ 30 ਨਵੰਬਰ ਤੱਕ,(Link)

 

ਨਵੋਦਿਆ ਵਿਦਿਆਲਿਆ ਸਮਿਤੀ ਇਕ ਖੁਦਮੁਖ਼ਤਿਆਰ ਸੰਸਥਾ ਅਧੀਨ ਸਿੱਖਿਆ ਵਿਭਾਗ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਭਾਰਤ ਸਰਕਾਰ ਦਾਖ਼ਲਾ ਸੂਚਨਾ

ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਸੈਸ਼ਨ 2022-23 ਲਈ ਜਵਾਹਰ ਨਵੋਦਿਆ ਵਿਦਿਆਲਿਆ ਵਿਚ 9ਵੀਂ ਨੌਵੀਂ ਜਮਾਤ ਵਿਚ ਦਾਖ਼ਲੇ ਲਈ ਲੈਟਰਲ ਐਂਟਰੀ ਚੋਣ ਟੈਸਟ ਰਾਹੀਂ ਆਨਲਾਈਨ ਬਿਨੈਪੱਤਰ ਜਮਾਂ ਕਰਨ ਦੀ ਆਖ਼ਰੀ ਮਿਤੀ ਪ੍ਰਬੰਧਕੀ ਕਾਰਨਾਂ ਕਰਕੇ 30 ਨਵੰਬਰ, 2021 ਤੱਕ ਵਧਾ ਦਿੱਤੀ ਗਈ ਹੈ। 

ਉਮੀਦਵਾਰ ਵੈੱਬਸਾਈਟ www.navodaya.gov.in ਜਾਂ nvsadmissionclassnine.in ਤੇ ਜਾ ਕੇ ਮੁਫ਼ਤ ਅਰਜ਼ੀ ਦੇ ਸਕਦੇ ਹਨ। | ਇਹ ਜਾਣਕਾਰੀ ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਜਾਰੀ ਕੀਤੀ ਗਈ ਹੈ।


RECENT UPDATES

Today's Highlight