Monday, 15 November 2021

ਸਿੱਖਿਆ ਮੰਤਰੀ ਦੇ ਘਰ ਅੰਦਰ ਲਾਇਆ ਬੇਰੁਜ਼ਗਾਰ ਅਧਿਆਪਕਾਂ ਨੇ ਧਰਨਾ, ਭੜਕੇ ਮੰਤਰੀ, ਐਸਐਚਓ ਲਾਇਨ ਹਾਜ਼ਰ






 ਬੇਰੁਜ਼ਗਾਰ ਅਧਿਆਪਕਾਂ ਨੇ ਸੋਮਵਾਰ ਨੂੰ ਜਲੰਧਰ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਨੂੰ ਘੇਰਿਆ। ਉਨ੍ਹਾਂ ਪੁਲੀਸ ਦੀ ਬੈਰੀਕੇਡਿੰਗ ਵੀ ਤੋੜ ਦਿੱਤੀ। ਮੰਤਰੀ ਪਰਗਟ ਸਿੰਘ ਨੂੰ ਜਦੋਂ ਘਰ ਦੇ ਅੰਦਰ ਨਾਅਰੇਬਾਜ਼ੀ ਦਾ ਪਤਾ ਲੱਗਾ ਤਾਂ ਉਹ ਭੜਕ ਗਏ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਹਰਕਤ ਵਿਚ ਆ ਗਈ। ਉਨ੍ਹਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਰਗਟ ਸਿੰਘ ਨੇ ਵੀ ਤੁਰੰਤ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਬੁਲਾ ਕੇ ਸਿੱਧਾ ਸਵਾਲ ਕੀਤਾ ਕਿ ਜੇਕਰ ਮੇਰੇ ਘਰ ਦੇ ਬਜ਼ੁਰਗਾਂ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ। ਇਸ ਨੂੰ ਪੁਲਿਸ ਦੀ ਨਾਕਾਮੀ ਦੱਸਦਿਆਂ ਉਨ੍ਹਾਂ ਨੇ ਮੰਤਰੀ ਦੇ ਘਰ ਲੋਕਾਂ ਦੇ ਦਾਖ਼ਲ ਹੋਣ ਨੂੰ ਵੀ ਸਾਜ਼ਿਸ਼ ਦੱਸਿਆ।


ਮੇਰੇ ਘਰ ਵਿੱਚ ਬਜ਼ੁਰਗ ਸ਼ੂਗਰ ਅਤੇ ਦਿਲ ਦੇ ਮਰੀਜ਼ ਹਨ।


  ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮੈਂ ਚੰਡੀਗੜ੍ਹ 'ਚ  ਯੂਨੀਅਨ ਦੀ ਇੱਕ ਮਹੀਨੇ ਵਿੱਚ 4 ਤੋਂ 5 ਵਾਰ ਮੀਟਿੰਗ ਹੋ ਚੁੱਕੀ ਹੈ। ਉਥੇ ਬਜ਼ੁਰਗ ਰਹਿੰਦੇ ਹਨ। ਉਹ ਸ਼ੂਗਰ ਅਤੇ ਦਿਲ ਦੇ ਮਰੀਜ਼ ਹਨ। ਇਹ ਲੋਕ ਉਨ੍ਹਾਂ ‌ ਨੂੰ ਪਰੇਸ਼ਾਨ ਕਰ ਰਹੇ ਹਨ। ਇਹ ਲੋਕ ਸਮਾਜ ਨੂੰ ਕਿੱਥੇ ਲੈ ਕੇ ਜਾਣਗੇ? ਜੇਕਰ ਮੇਰੇ ਘਰ ਦੇ ਬਜ਼ੁਰਗਾਂ ਨੂੰ ਕੁਝ ਹੋ ਜਾਂਦਾ ਹੈ ਤਾਂ  ਕੌਣ ਜ਼ਿੰਮੇਵਾਰ ਹੋਵੇਗਾ।


 ਵਿਉਂਤਬੱਧ ਤਰੀਕੇ ਨਾਲ ਦਾਖਲ ਹੋਏ


 ਪਰਗਟ ਸਿੰਘ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਹੈ, ਜਿਸ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਇਸ ਨੂੰ ਪੁਲਿਸ ਦੀ ਨਾਕਾਮੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮੇਰਾ ਨਿੱਜੀ ਘਰ ਹੈ। ਮੈਨੂੰ ਬਜ਼ੁਰਗਾਂ ਦਾ ਫ਼ੋਨ ਆਇਆ। ਮੈਂ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਹੈ, ਫਿਰ ਮੈਂ ਹੋਰ ਕੀ ਕਰ ਸਕਦਾ ਹਾਂ।

ਸਿੱਖਿਆ ਮੰਤਰੀ ਨੇ ਕਿੱਤਾ ਮੁਖੀ ਅਗਵਾਈ ਲਈ ਪੰਜਾਬ ਕਰੀਅਰ ਪੋਰਟਲ ਕੀਤਾ ਲੋਕ ਅਰਪਣ

 



*ਸਿੱਖਿਆ ਮੰਤਰੀ ਨੇ ਕਿੱਤਾ ਮੁਖੀ ਅਗਵਾਈ ਲਈ ਪੰਜਾਬ ਕਰੀਅਰ ਪੋਰਟਲ ਕੀਤਾ ਲੋਕ ਅਰਪਣ*


· *10 ਲੱਖ ਵਿਦਿਆਰਥੀ ਨੂੰ ਕਰੀਅਰ ਕਾਊਂਸਲਿੰਗ, ਕੋਰਸਾਂ, ਸਕਾਲਰਸ਼ਿਪ ਆਦਿ ਖੇਤਰਾਂ ਬਾਰੇ ਘਰ ਬੈਠਿਆ ਮਿਲੇਗੀ ਜਾਣਕਾਰੀ- ਪਰਗਟ ਸਿੰਘ*


ਚੰਡੀਗੜ੍ਹ, 15 ਨਵੰਬਰ( ਚਾਨੀ)


ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਅਗਵਾਈ ਦੇਣ ਲਈ ਲਈ ਪੰਜਾਬ ਕਰੀਅਰ ਪੋਰਟਲ ਦਾ ਲੋਕ ਅਰਪਣ ਕੀਤਾ।


ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਬੇਰੋਜ਼ਗਾਰੀ ਦੀ ਸਮੱਸਿਆ ਪਿੱਛੇ ਇਕ ਕਾਰਨ ਸਹੀ ਕਰੀਅਰ ਦੀ ਚੋਣ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਜੇਕਰ ਸਹੀ ਸਮੇਂ ਉਤੇ ਕਰੀਅਰ ਦੀ ਚੋਣ ਦੀ ਸੇਧ ਮਿਲ ਜਾਵੇ ਤਾਂ ਉਹ ਆਪਣੀ ਸਹੀ ਸਮਰੱਥਾ ਨਾਲ ਆਪਣੇ ਪਸੰਦ ਦੇ ਖੇਤਰ ਵਿੱਚ ਬਿਹਤਰ ਨਤੀਜੇ ਦੇ ਸਕਦਾ ਹੈ। ਉਨ੍ਹਾਂ ਆਪਣੀ ਨਿੱਜੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਉਹ ਹਾਕੀ ਖੇਡ ਦੀ ਬਜਾਏ ਕੋਈ ਹੋਰ ਖੇਡ ਅਪਣਾਉਂਦੇ ਤਾਂ ਸ਼ਾਇਦ ਇੰਨਾ ਵਧੀਆ ਨਾ ਖੇਡ ਸਕਦੇ।


ਸ. ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਿੱਤਾ ਅਗਵਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਬੱਚਿਆਂ ਨੂੰ ਆਨ-ਲਾਈਨ ਵੱਖ-ਵੱਖ ਕੋਰਸਾਂ, ਵਜ਼ੀਫਿਆਂ ਅਤੇ ਕਿੱਤਿਆਂ ਬਾਰੇ ਕਾਊਂਸਲਿੰਗ ਕਰਨ ਲਈ ਜਾਣਕਾਰੀ ਦੇਣ ਲਈ ਪੰਜਾਬ ਕਰੀਅਰ ਪੋਰਟਲ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ 10 ਲੱਖ ਵਿਦਿਆਰਥੀ ਨੂੰ ਕਰੀਅਰ ਕਾਊਂਸਲਿੰਗ, ਕੋਰਸਾਂ, ਸਕਾਲਰਸ਼ਿਪ ਆਦਿ ਖੇਤਰਾਂ ਬਾਰੇ ਘਰ ਬੈਠਿਆ ਹੀ ਜਾਣਕਾਰੀ ਮਿਲੇਗੀ।


ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਕਿਹੜੇ ਕਿੱਤੇ ਲਈ ਕਿਹੜੀਆਂ-ਕਿਹੜੀਆਂ ਵਿੱਦਿਅਕ ਯੋਗਤਾਵਾਂ ਅਤੇ ਕੌਸ਼ਲਾਂ ਦੀ ਲੋੜ ਹੈ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪੋਰਟਲ ਬੱਚੇ ਦੇ ਜੀਵਨ ਦੇ ਨਾਲ ਜੁੜਿਆ ਹੋਵੇਗਾ ਅਤੇ ਉਸਦੇ ਮਿੱਥੇ ਉਦੇਸ਼ ਦੀ ਪ੍ਰਾਪਤੀ ਲਈ ਸਹਾਇਕ ਵੀ ਹੋਵੇਗਾ। ਇਸ ਪੋਰਟਲ ਨੂੰ ਸੋਸ਼ਲ਼ ਮੀਡੀਆ ਰਾਹੀਂ ਵੀ ਵੱਧ ਤੋਂ ਵੱਧ ਪ੍ਰਚਾਰਿਆ ਜਾਵੇਗਾ ਤਾਂ ਜੋ ਇਸਦੀ ਮੁੱਢਲੀ ਸੂਚਨਾਂ ਵੱਧ ਤੋਂ ਵੱਧ ਬੱਚਿਆਂ ਅਤੇ ਮਾਪਿਆਂ ਤੱਕ ਪਹੁੰਚਾਈ ਜਾ ਸਕੇ।


ਡੀ.ਜੀ.ਐੱਸ.ਈ. ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਨਿਵੇਕਲਾ ਉਪਰਾਲਾ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਕਿੱਤੇ ਸਬੰਧੀ ਚੋਣ ਦੀਆਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਦੁਆਰਾ ਹੱਲ ਕੀਤਾ ਜਾ ਸਕੇਗਾ।


ਯੂਨੀਸੈਫ ਇੰਡੀਆ ਤੋਂ ਕਿੱਤਾ ਅਗਵਾਈ ਮਾਹਿਰ ਲਲਿਤਾ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਜ਼ਮਾਨੇ ਦੇ ਨਵੀਨਤਮ ਕਿੱਤਿਆਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਪੋਰਟਲ ਰਾਹੀਂ ਪੰਜਾਬ ਦੇ ਬੱਚਿਆਂ ਦੀਆਂ ਭਵਿੱਖ ਸਬੰਧੀ ਸੋਚ ਬਾਰੇ ਜਾਣਿਆ ਜਾਵੇਗਾ ਅਤੇ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਸਾਂਝੇ ਤੌਰ ਵਿਚਾਰਿਆ ਵੀ ਜਾਵੇਗਾ। ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਪੰਜਾਬ ਕਰੀਅਰ ਪੋਰਟਲ ਇਨ੍ਹਾਂ ਸੰਭਾਵਨਵਾਂ ਲਈ ਮੌਕੇ ਪ੍ਰਦਾਨ ਕਰੇਗਾ।


ਆਸਮਾਂ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਯੁਸ਼ ਬਾਂਸਲ ਨੇ ਪੰਜਾਬ ਕਰੀਅਰ ਪੋਰਟਲ ਦੀ ਪ੍ਰਕਿਰਿਆ, ਵਰਤੋਂ ਅਤੇ ਇਸ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਦੇ ਕੌਸ਼ਲਾਂ ਅਤੇ ਵਿੱਦਿਅਕ ਯੋਗਤਾਵਾਂ ਬਾਰੇ ਜਾਣਕਾਰੀ ਮਿਲੇਗੀ। ਵਿਦਿਆਰਥੀ ਇਸ ਰਾਹੀਂ ਆਪਣੀ ਉਚੇਰੀ ਸਿੱਖਿਆ ਨੂੰ ਜਾਰੀ ਰੱਖਣ ਲਈ ਵੱਖ-ਵੱਖ ਵਿੱਦਿਅਕ ਸੰਸਥਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।


ਟਾਟਾ ਪਾਵਰ ਲਿਮਿਟਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਪਰਬੀਰ ਸਿਨਹਾ ਨੇ ਕਿਹਾ ਕਿ ਇਹਨਾਂ ਕਿੱਤਾ ਮੁਖੀ ਅਗਵਾਈ ਕੋਰਸਾਂ ਲਈ ਵਿਦਿਆਰਥੀਆਂ ਸਮਾਜਿਕ ਸਹਿਯੋਗ ਦੀ ਵੀ ਲੋੜ ਪੈਂਦੀ ਹੈ ਜਿਸ ਲਈ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਸੀ.ਐੱਸ.ਆਰ. ਪਾਲਿਸੀ ਇਨ੍ਹਾਂ ਪ੍ਰਾਜੈਕਟਾਂ ਲਈ ਲਾਹੇਵੰਦ ਹੋ ਸਕਦੀ ਹੈ।


ਪੰਜਾਬ ਸੀ.ਐੱਸ.ਆਰ. ਅਥਾਰਟੀ ਦੇ ਸਲਾਹਕਾਰ ਐੱਸ.ਐੱਮ. ਗੋਇਲ ਨੇ ਕਿਹਾ ਕਿ ਪੰਜਾਬ ਸੀ.ਐੱਸ.ਆਰ ਅਥਾਰਟੀ ਵੱਲੋਂ ਲਗਾਤਾਰ ਵੱਖ-ਵੱਖ ਸਹਾਇਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਅਤੇ ਇਹ ਸੰਸਥਾਵਾਂ ਵਧ ਚੜ੍ਹ ਕੇ ਸਹਿਯੋਗ ਵੀ ਦੇ ਰਹੀਆਂ ਹਨ। ਉਹਨਾਂ ਕਿਹਾ ਸੀ.ਐੱਸ.ਆਰ. ਅਥਾਰਟੀ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਸੂਚਨਾ ਦਾ ਲਾਭਪਾਤਰੀ ਬਣਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਵਿਦਿਆਰਥੀ ਆਪਣੇ ਕਿੱਤੇ ਦੇ ਟੀਚੇ ਤੱਕ ਪਹੁੰਚ ਸਕਣ।


ਅੰਤ ਵਿੱਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਨੇ ਇਸ ਪੰਜਾਬ ਕਰੀਅਰ ਪੋਰਟਲ ਦੇ ਲੋਕ ਅਰਪਣ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਮਾਣਮੱਤੀਆਂ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ।


ਇਸ ਸਮਾਗਮ ਵਿੱਚ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ, ਅਮਰਦੀਪ ਸਿੰਘ ਬਾਠ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ, ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਆਨਲਾਈਨ ਹਾਜ਼ਰ ਸਨ।


---------

ਆਨਲਾਈਨ ਬਦਲੀਆਂ ਚ ਹੇਰਾਫੇਰੀ ਦੇ ਦੋਸ਼ੀ ਅਧਿਆਪਕਾਂ ਤੇ ਸਰਕਾਰ ਦਾ ਵੱਡਾ ਫ਼ੈਸਲਾ, ਕਾਰਨ ਦਸੋ ਨੋਟਿਸ ਜਾਰੀ

 

 

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









ਪਦ ਉੱਨਤ ਲੈਕਚਰਾਰਾਂ ਦਾ ਵਿਭਾਗੀ ਟੈਸਟ ਲੈਣਾ ਗ਼ੈਰਵਾਜਿਬ ਫ਼ੈਸਲਾ: ਸਾਂਝਾ ਅਧਿਆਪਕ ਮੋਰਚਾ

 ਪਦ ਉੱਨਤ ਲੈਕਚਰਾਰਾਂ ਦਾ ਵਿਭਾਗੀ ਟੈਸਟ ਲੈਣਾ ਗ਼ੈਰਵਾਜਿਬ ਫ਼ੈਸਲਾ: ਸਾਂਝਾ ਅਧਿਆਪਕ ਮੋਰਚਾ  


ਵਿਭਾਗੀ ਨਿਯਮਾਂ ਵਿੱਚ ਹੋਈਆਂ ਸੋਧਾਂ ਦੀ ਮੁੜ ਨਜ਼ਰਸਾਨੀ ਕਰਨ ਦੀ ਮੰਗ


15 ਨਵੰਬਰ, ਫਤਹਿਗੜ੍ਹ ਸਾਹਿਬ ( ): ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2018 ਤੋਂ ਬਾਅਦ ਪਦ ਉੱਨਤ ਹੋਏ ਲੈਕਚਰਾਰਾਂ ਦਾ ਦਸੰਬਰ ਮਹੀਨੇ ਵਿਭਾਗੀ ਟੈਸਟ ਲੈਣ ਦੇ ਫੈਸਲੇ ਨੂੰ ਗੈਰ ਵਾਜਿਬ ਕਰਾਰ ਦਿੰਦਿਆਂ, ਸਿੱਖਿਆ ਮੰਤਰੀ ਪ੍ਰਗਟ ਸਿੰਘ ਤੋਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।




ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਵਿਕਰਮ ਦੇਵ ਸਿੰਘ, ਬਾਜ਼ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਗੁਰਜੰਟ ਸਿੰਘ ਵਾਲੀਆ, ਸੁਖਰਾਜ ਕਾਹਲੋਂ, ਸੁਖਜਿੰਦਰ ਹਰੀਕਾ, ਅਮਨਬੀਰ ਗੁਰਾਇਆ, ਕੁਲਵਿੰਦਰ ਬਾਠ, ਪਰਮਵੀਰ ਸਿੰਘ, ਹਰਵੀਰ ਸਿੰਘ ਅਤੇ ਵਿਨੀਤ ਕੁਮਾਰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ 15-15, 20-20 ਸਾਲ ਤੋਂ ਬਤੌਰ ਮਾਸਟਰ ਕਾਡਰ ਕੰਮ ਕਰਨ ਤੋਂ ਬਾਅਦ ਪਦਉੱਨਤ ਕੀਤੇ ਲੈਕਚਰਾਰਾਂ ਉੱਤੇ ਵਿਭਾਗੀ ਟੈਸਟ ਥੋਪਣਾ ਤਰਕਹੀਣ ਹੈ ਅਤੇ ਇੰਨ੍ਹਾਂ ਅਧਿਆਪਕਾਂ ਦੇ ਤਜਰਬੇ ਤੇ ਹੁੁਨਰ ਦੀ ਬੇਕਦਰੀ ਅਤੇ ਅਧਿਆਪਕ ਵਜੋਂ ਰੁੁਤਬਾ ਘਟਾਈ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇੰਨ੍ਹਾਂ ਅਧਿਆਪਕਾਂ ਦੀ ਮਾਸਟਰ ਕਾਡਰ ਵਿੱਚ ਕੰਮ ਕਰਦਿਆਂ ਦੀ ਕਾਰਜਕੁਸ਼ਲਤਾ, ਸੀਨੀਆਰਤਾ, ਸਾਲਾਨਾ ਗੁਪਤ ਰਿਪੋਰਟਾਂ ਅਤੇ ਲੋੜੀਂਦੀ ਯੋਗਤਾ ਦੇ ਅਧਾਰ 'ਤੇ ਹੀ ਪਦ ਉੱਨਤੀ ਕੀਤੀ ਹੈ ਅਤੇ 2018 ਵਿੱਚ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਹੁਣ ਤਿੰਨ ਸਾਲ ਬਾਅਦ ਵਿਭਾਗੀ ਟੈਸਟ ਦੇਣ ਲਈ ਆਦੇਸ਼ ਕਰਨਾ ਕਿਸੇ ਢੰਗ ਨਾਲ ਜਾਇਜ਼ ਨਹੀਂ ਹੈ।


6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 











 ਆਗੂਆਂ ਨੇ ਦੋਸ਼ ਲਾਇਆ ਕਿ ਪੁਰਾਣੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਿਵਲ ਸੇਵਾਵਾਂ ਨਿਯਮਾਵਲੀ ਵਿੱਚ ਆਪਣੇ ਪੱਧਰ 'ਤੇ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਅਜਿਹੀਆਂ ਸੋਧਾਂ ਬਾਰੇ ਅਧਿਆਪਕਾਂ ਜਾਂ ਅਧਿਆਪਕ ਜਥੇਬੰਦੀਆਂ ਨਾਲ ਕੋਈ ਵਿਚਾਰ ਵਟਾਂਦਰਾ ਕਰਨ ਦੀ ਕੋਈ ਲੋੜ ਨਹੀਂ ਸਮਝੀ ਗਈ। ਆਗੂਆਂ ਨੇ ਕਿਹਾ ਕਿ ਇੰਨ੍ਹਾਂ ਸੋਧਾਂ ਰਾਹੀਂ ਵਿਭਾਗੀ ਪਦ ਉੱਨਤੀਆਂ ਦੇ ਰਾਹ ਵਿੱਚ ਰੋੜੇ ਅਟਕਾ ਦਿੱਤੇ ਗਏ ਹਨ ਅਤੇ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇੰਨ੍ਹਾਂ ਸੋਧਾਂ ਦੀ ਮੁੜ ਨਜ਼ਰਸਾਨੀ ਕਰਦਿਆਂ ਅਜਿਹੀਆਂ ਸੋਧਾਂ ਰੱਦ ਕੀਤੀਆਂ ਜਾਣ। ਅਜਿਹਾ ਨਾ ਹੋਣ 'ਤੇ ਆਉਣ ਵਾਲੇ ਸਮੇਂ ਵਿੱਚ ਇਸ ਗੈਰਵਾਜਬ ਫ਼ੈਸਲੇ ਖ਼ਿਲਾਫ਼ ਲਾਮਬੰਦੀ ਕਰਕੇ ਸੰਘਰਸ਼ ਵਿੱਢਿਆ ਜਾਵੇਗਾ।



ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ



*ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ*


ਮੁੱਖ ਮੰਤਰੀ ਵੱਲੋਂ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ 


*ਮੰਗਾਂ ਨਾ ਮਨਣ ਦੀ ਸੂਰਤ ਵਿੱਚ ਕਲਮ ਛੋੜ ਹੜਤਾਲ ਤੇ ਜਾਣ ਦੀ ਚੇਤਾਵਨੀ*




ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੂੰ ਆਦਮਪੁਰ ਵਿਖੇ ਮਿਲੇ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਆਸ਼ੀਸ਼ ਜੁਲਾਹਾ,ਸ਼ਿਖਾ ਸ਼ਰਮਾ, ਰਿੰਕੂ , ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਵਲੋਂ ਚਰਨਜੀਤ ਸਿੰਘ ਚੰਨੀ ਜੀ ਨੂੰ ਉਹਨਾਂ ਦੇ ਆਦਮਪੁਰ ਦੌਰੇ ਦੌਰਾਨ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਵਿਧਾਨਸਭਾ ਵਿੱਚ ਐਕਟ ਪਾਸ ਕਰ ਦਿੱਤਾ ਹੈ ਤੁਹਾਨੂੰ ਜਲਦ ਹੀ ਰੈਗੂਲਰ ਕੀਤਾ ਜਾਵੇਗਾ !

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ !

ਜਿਸ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।

Master cadre recruitment: ਮਾਸਟਰ ਕੇਡਰ ਦੇ 1093 ਅਸਾਮੀਆਂ ਤੇ ਭਰਤੀ, ਅਪਲਾਈ ਕਰੋ 19 ਨਵੰਬਰ ਤੱਕ

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









ਨਵਜੋਤ ਸਿੰਘ ਸਿੱਧੂ ਨੇ ਲਾਈ ਟਵਿਟਰ ਤੇ ਝੜੀ , ਪੜ੍ਹੋ


 

 

XII Physics UNIT 1 Electrostatics and UNIT II Current Electricity PSEB test ( with answer key)

 


 Class XII  Physics U I Electrostatics and U II Current Electricity 

MM 20 ALL QUESTIONS ARE MULTIPLE CHOICE TYPE CARRYING 1 MARK EACH Time 1hr

Knowledge Based Questions:


Q1 .The dielectric constant of an insulator cannot be?

  • (a) 3.5
  • (b) 2
  • (c) 4.2 
  • (d) ∞

  • (d) ∞

Q2. Which of the following is responsible for the conduction of electricity in metallic solids?

  • (a) Free electrons 
  • (b) Anion and Cation 
  • (c) Electron-hole pair 
  • (d) Ionised particle

  • (a) Free electrons


Q3. Objects may acquire an excess or deficiency of charge by:

  • (a) Hammering 
  • (b) Heating 
  • (c) Shaking 
  • (d) Rubbing

  • (d) Rubbing


Q4. 1 Volt is equivalent to:

  •  (a) N`C^{-1}`
  •  (b) N`S^{-1}`
  •  (c) J`S^{-1}`
  •  (d) joule/coulomb

  •  (d) joule/coulomb

Q5. Work done in bringing a unit positive charge from infinity to a point is :

  • (a) Potential Energy 
  • (b) Electrostatic potential 
  • (c) Electric field 
  • (d) Work
  •  

  • (b) Electrostatic potential 


Q6. For system of charges, the total potential at a point depends upon:

  • (a) Charges 
  • (b) position of point with respect to charges 
  • (c) nature of medium 
  • (d) All of the above.

  • (d) All of the above.


Q7.  Kirchhoff’s current law at a junction deals with conservation of :

  • (a) Charge
  •  (b) Energy
  •  (c) Momentum 
  • (d) All of these

  • (a) Charge

Q8. Lightening is an electrical discharge caused by imbalance between:

  • (a) Clouds and the ground 
  • (b) Within the clouds
  •  (c) Both a and b
  •  (d) None of these

  • (c) Both a and b


Q9. The electrical resistance of metals :

  • (a) increases with an increase in temperature 
  • (b) decreases with an increase in temperature
  • (c) is independent of temperature 
  • (d) none of the above

  • (a) increases with an increase in temperature 

Q10. The unit of electric power is : 

  • (a) Watt 
  • (b) volt 
  •  (c) Kilowatt-hour 
  • (d) ampere

  • (a) Watt 


Q11 . When some charge is transferred to ‘A’, It is readily gets distributed over the entire surface of ‘A’. If some charge is put on ‘B’, it stays at the same place. Here, A and B refer to: 

  • (a)Insulator, Conductor 
  • (b) Conductor, Insulator 
  • (c) Insulator, Insulator 
  • (d) Conductor, Conductor
  • (b) Conductor, Insulator 

Q12. Two charges +q and –q are situated at a certain distance. At the point exactly midway between them

  • (a) electric field is zero
  • (b) electric field not zero 
  • (c) electric potential not zero 
  • (d) none of these

  • (b) electric field not zero


Q13. The algebraic sum of all currents meeting at any point in an electrical circuit is

  • (a) Infinite 
  • (b) Positive 
  • (c) Zero 
  • (d) Negative

  • (c) Zero


Q14. The length and area of cross-section of a metal wire of resistance R are doubled, then new resistance R' is:

  • (a) R' = R 
  • (b) R' = 4R 
  • (c) R' = 1/4R 
  • (d) R' = 2R

  • (a) R' = R




MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions



Q15 .you are travelling in a car during a thunder storm. In order to protect yourself from lightening, would you prefer to:

  • (a) Remain in the car 
  • (b) Take shelter under a tree
  •  (c) Get out and be flat on the ground 
  • (d) Touch the nearest electric pole

  • (a) Remain in the car  


Q15. When a dielectric material is introduced between the plates of a charged condenser then electric field between the plates:

  • (a) Decreases 
  • (b) Increases 
  • (c) Remain constant 
  • (d) First increase then decrease

  • (a) Decreases 


Q16. You are travelling in a car during a thunder storm. In order to protect yourself from lightening, would you prefer to: 

  • (a) Remain in the car 
  • (b) Take shelter under a tree
  •  (c) Get out and be flat on the ground 
  • (d) Touch the nearest electric pole

  • (a) Remain in the car


Q17.Four charges each of 5 μC are placed at the four corners of a square of side 10 cm. What is the electric field at the centre of square? 

  • (a) 4500 V 
  • (b) 4500√2 V 
  • (c) 180 x `10^{4}` √2V 
  •  (d) Zero

  • (c) 180 x `10^{4}` √2V 

Q18. How much work is required to carry a 6 micro coulomb charge from the negative to the positive terminal of a 9 V battery? 

  • (a) 54×`10^{-3}`J 
  • (b) 54×`10^{-9}` J 
  • (c) 54×`10^{-6}` J 
  • (d) 54×`10^{-12}` J

  • (c) 54×`10^{-6}` J


Q19. The resistance of each arm of the wheat stone bridge is 10 ohm. A resistance of 10 ohm is connected in series with the galvanometer. Then equivalent resistance across the battery will be:

  • (a) 20 ohm 
  • (b) 40 ohm 
  • (c) 15 ohm 
  • (d) 10 ohm

  • (d) 10 ohm

Q20. A cell of emf 1.5 volt given a balance point 30 cm length of potentiometer wire. For another cell, the balance point shifts to 50 cm. The emf of second cell will be  

  • (a)2.0 Volt
  • (b)2.5 Volt
  • (c)1.5 Volt
  • (d) None of these

  • (b)2.5 Volt


GK OF TODAY IMPORTANT QUESTIONS READ HERE





ਸਮਗਰਾ ਸਿੱਖਿਆ ਸਕੀਮ ਅਧੀਨ ਤਹਿਤ AXIS BANK ਵਿੱਚ ਜੀਰੋ ਬੈਲੇਂਸ ਖਾਤੇ ਖੁਲਵਾਉਣ ਸਬੰਧੀ ਹਦਾਇਤਾਂ

 

ਵੱਡੀ ਖ਼ਬਰ :ਕੋਰੋਨਾ ਤੋਂ ਬਚਾਅ ਦਾ ਟੀਕਾ ਨਾ ਲਗਾਉਣ ਵਾਲੇ ਸਰਕਾਰੀ ਕਰਮਚਾਰੀ ਰਹਿਣਗੇ ਤਨਖਾਹ ਤੋਂ ਵਾਂਝੇ, ਆਦੇਸ਼ ਜਾਰੀ

 

ਕੋਰੋਨਾ ਤੋਂ ਬਚਾਅ ਦਾ ਟੀਕਾ ਨਾ ਲਗਾਉਣ ਵਾਲੇ ਸਰਕਾਰੀ ਕਰਮਚਾਰੀ ਰਹਿਣਗੇ ਤਨਖਾਹ ਤੋਂ ਵਾਂਝੇ-ਡਿਪਟੀ ਕਮਿਸ਼ਨਰ

ਤੀਸਰੀ ਲਹਿਰ ਦੇ ਖ਼ਤਰੇ ਨੂੰ ਵੇਖਦੇ ਹੋਏ ਜਿਲ੍ਹੇ ਦੇ ਹੋਰ ਯੋਗ ਨਾਗਰਿਕ ਨੂੰ ਲੱਗੇ ਕੋਰੋਨਾ ਤੋਂ ਬਚਾਅ ਦਾ ਟੀਕਾ

ਅੰਮ੍ਰਿਤਸਰ, 15 ਨਵੰਬਰ ( )-ਜਿਲ੍ਹੇ ਵਿਚ ਕੋਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਲ੍ਹੇ ਦੇ ਹੋਰ ਯੋਗ ਨਾਗਰਿਕ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਛੁੱਟੀ ਵਾਲੇ ਦਿਨ ਕੀਤੀ ਗਈ ਇਸ ਜ਼ਰੂਰੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਾਰੇ ਐਸ ਡੀ ਐਮ, ਸਿਵਲ ਸਰਜਨ, ਟੀਕਾਕਰਨ ਅਫਸਰ, ਜਿਲ੍ਹੇ ਦੇ ਐਸ ਐਮ ਓਜ਼ ਨੂੰ ਸਪੱਸ਼ਟ ਕੀਤਾ ਕਿ ਕੁੱਝ ਦੇਸ਼ਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਵੱਧ ਰਹੇ ਕੇਸ ਸਾਡੇ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਇਸ ਨੂੰ ਭਾਂਪਦੇ ਹੋਏ ਸਾਰੇ ਨਾਗਰਿਕ ਜਿਨਾ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਲੱਗ ਸਕਦਾ ਹੈ, ਨੂੰ ਟੀਕਾ ਜ਼ਰੂਰ ਲਗਾਉ। ਉਨਾਂ ਕਿਹਾ ਕਿ ਇਸ ਲਈ ਲੋੜ ਪਵੇ ਤਾਂ ਘਰ-ਘਰ ਤੱਕ ਪਹੁੰਚ ਕੀਤੀ ਜਾਵੇ। 

           ਸਰਕਾਰੀ ਕਰਮਚਾਰੀਆਂ ਵੱਲੋਂ ਟੀਕਾਕਰਨ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਖਜ਼ਾਨਾ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਕੱਲ ਤੱਕ ਸਾਰੇ ਕਰਮਚਾਰੀਆਂ ਦਾ ਡੈਟਾ ਦਿੱਤਾ ਜਾਵੇ ਤਾਂ ਜੋ ਹਰੇਕ ਕਰਮਚਾਰੀ ਕੋਲੋਂ ਟੀਕਾਕਰਨ ਦਾ ਸਰਟੀਫਿਕੇਟ ਲਿਆ ਜਾ ਸਕੇ। ਉਨਾਂ ਕਿਹਾ ਕਿ ਇਸ ਮਹੀਨੇ ਤੋਂ ਜੋ ਵੀ ਸਰਕਾਰੀ ਕਰਮਚਾਰੀ ਟੀਕਾਕਰਨ ਨਹੀਂ ਕਰਵਾਏਗਾ, ਉਸ ਦੀ ਤਨਖਾਹ ਰੋਕ ਲਈ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਕੋਈ ਸਿਹਤ ਸਮੱਸਿਆ ਉਸਨੂੰ ਟੀਕਾਕਰਨ ਕਰਵਾਉਣ ਤੋਂ ਰੋਕਦੀ ਹੈ ਤਾਂ ਉਹ ਇਸ ਲਈ ਡਾਕਟਰ ਦਾ ਸਰਟੀਫਿੇਕਟ ਦੇਵੇ, ਜਿਸ ਨੂੰ ਡਾਕਟਰਾਂ ਦਾ ਪੈਨਲ ਵੇਖੇਗਾ ਹਾਂ ਇਸ ਵਿਅਕਤੀ ਨੂੰ ਸੱਚਮੁੱਚ ਹੀ ਸਮੱਸਿਆ ਹੈ ਅਤੇ ਇਹ ਟੀਕਾਕਰਨ ਦੇ ਯੋਗ ਨਹੀਂ ਹੈ। 

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆ ਰਹੀਆਂ ਚੋਣਾਂ ਵਿਚ ਲੋਕਾਂ ਦਾ ਆਪਸੀ ਰਾਬਤਾ ਵੱਧੇਗਾ, ਸੋ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਹਰ ਹਾਲ ਆਪਣੇ ਜਿਲ੍ਹਾ ਵਾਸੀਆਂ ਨੂੰ ਕਰੋਨਾ ਦਾ ਟੀਕਾ ਲਗਾਈਏ। ਸ. ਖਹਿਰਾ ਨੇ ਇਸ ਲਈ ਕੌਂਸਲਰ, ਪੰਚ, ਸਰਪੰਚਾਂ ਦਾ ਸਹਿਯੋਗ ਲੈਣ ਦੇ ਨਾਲ-ਨਾਲ ਟੀਕਾਕਰਨ ਲਈ ਆਰਜ਼ੀ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ। ਉਨਾਂ ਕਿਹਾ ਕਿ ਸਾਡੇ ਕੋਲ ਹੁਣ ਟੀਕਿਆਂ ਦੀ ਸਪਲਾਈ ਦੀ ਕੋਈ ਕਮੀ ਨਹੀਂ ਹੈ, ਸੋ ਇਸ ਮੌਕੇ ਦਾ ਲਾਭ ਲੈਂਦੇ ਹੋਏ ਸਾਰੇ ਜ਼ਰੂਰਤਮੰਦ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ। ਇਸ ਮੌਕੇ ਮਾਹਿਰ ਡਾਕਟਰਾਂ ਨੇ ਵੀ ਦੱਸਿਆ ਕਿ ਦੁਨੀਆਂ ਭਰ ਵਿਚ ਕਰੋਨਾ ਦੇ ਆ ਰਹੇ ਨਵੇਂ ਕੇਸਾਂ ਵਿਚ ਉਹੀ ਲੋਕ ਬਿਮਾਰ ਹੋ ਰਹੇ ਹਨ, ਜਿੰਨਾ ਨੇ ਟੀਕਾ ਨਹੀਂ ਲਗਾਇਆ। 

       ਸ. ਖਹਿਰਾ ਨੇ ਰੋਜ਼ਾਨਾ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਨ ਦੀ ਹਦਾਇਤ ਕਰਦੇ ਸਿਹਤ ਵਿਭਾਗ ਨੂੰ ਇਸ ਲਈ ਅੱਜ ਤੋਂ ਹੀ ਕਮਰਕੱਸੇ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਇਸ ਲਈ ਆਸ਼ਾ ਵਰਕਰ, ਏ ਐਨ ਐਮਜ਼, ਨਰਸਿੰਗ ਦੇ ਵਿਦਿਆਰਥੀਆਂ ਆਦਿ ਦੀ ਸਹਾਇਤਾ ਲਵੋ ਤੇ ਟੀਕਾਕਰਨ ਨੂੰ 100 ਫੀਸਦੀ ਲੋਕਾਂ ਤੱਕ ਪਹੁੰਚਾਓ। 

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ ਡੀ ਐਮ ਸ੍ਰੀ ਟੀ ਬੈਨਥ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਸਿਵਲ ਸਰਜਨ ਸ੍ਰੀ ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।







ਪੰਜਾਬ ਦੇ ਪੈਨਸ਼ਨਰ 17 ਨੂੰ ਮੋਹਾਲੀ ਵਿੱਚ ਕਰਨਗੇ ਆਪਣੀ ਤਾਕਤ ਦਾ ਮੁਜਾਹਰਾ

ਪੰਜਾਬ ਦੇ ਪੈਨਸ਼ਨਰ 17 ਨੂੰ ਮੋਹਾਲੀ ਵਿੱਚ ਕਰਨਗੇ ਆਪਣੀ ਤਾਕਤ ਦਾ ਮੁਜਾਹਰਾ :





 'ਪੰਜਾਬ ਗੋਰਮਿੰਟ ਪੈਨਸਨਰਜ਼ ਜੁਆਇੰਟ ਫਰੰਟ ਪੰਜਾਬ ਦੀ ਸੂਬਾ ਆਗੂ ਟੀਮ ਦੀ ਮੀਟਿੰਗ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ, 17 ਨਵੰਬਰ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਰੋਸ ਵਿਖਾਵੇ ਦੀ ਤਿਆਰੀ ਲਈ ਅੱਜ ਮੋਰਿੰਡਾ ਵਿਖੇ ਪ੍ਰੇਮ ਸਾਗਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ - ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਸਮੂਹ ਕਨਵੀਨਰਜ , ਨੇ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੁਆਰਾ ਕੀਤੀਆਂ ਸਿਫਾਰਸ਼ਾ ਨੂੰ ਪੰਜਾਬ ਸਰਕਾਰ ਨੇ ਅੱਖੋ ਪਰੋਖੇ ਕਰਦੇ ਹੋਏ ਦਿੱਤੇ ਹੋਏ ਗੁਣਾਕ 2.59 ਦੀ ਥਾਂ ਪੈਨਸਨਰਾਂ ਦੇ ਘਾਟੇ ਵਾਲਾ ਲਈ ਪੈਨਸਨ ਸੋਧ ਫਾਰਮੂਲਾ ਪੇਸ਼ ਕਰਕੇ ਪੰਜਾਬ ਦੇ ਸਾਢੇ ਤਿੰਨ ਲੱਖ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ।


 ਸਰਕਾਰ ਨੇ ਵਿਤਵਿਭਾਗ ਅਤੇ ਕੈਬਨਿਟ ਵੱਲੋਂ ਪਾਸ ਕੀਤੇ ਗੁਣਾਕ ਦੀ ਥਾਂ ਦਸੰਬਰ 2015 ਦੀ ਬੇਸਿਕ ਪੈਨਸ਼ਨ + 113%ਡੀ. ਏ ਜੋੜ ਕੇ ਉਸ ਤੇ 15% ਲਾਭ ਦੇਣ ਦਾ ਜੋ ਨੇਟੀਫਿਕੇਸ਼ਨ ਜਾਰੀ ਕੀਤਾ ਹੈਂ ਉਹ 2.45 ਤੋਂ ਵੀ ਘੱਟ ਬਣਦਾ ਹੈ। ਜਦੋਂ ਕਿ ਘੱਟੋ ਘੱਟ ਗੁਣਾਕ 2.59ਛੇਵੇਂ ਪੇ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਕਰਮ ਸਿੰਘ ਧਨੋਆ, ਠਾਕੁਰ ਸਿੰਘ ਜਗਦੀਸ਼ ਸਿੰਘ ਸਰਾਓ , ਪ੍ਰੇਮ ਚੰਦ ਅਗਰਵਾਲ, ਹਰਜੀਤ ਸਿੰਘ, ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਹਰਬੰਸ ਸਿੰਘ ਰਿਆੜ, ਸੁਖ ਰਾਮ ਅਤੇ ਸੁਰਿੰਦਰ ਰਾਮ ਕੁੱਸਾ ਨੇ ਪੰਜਾਬ ਸਰਕਾਰ ਦੇ ਆਪਾ-ਬਣਾਏ ਨੋਟੀਫਿਕੇਸ਼ਨ ਨੂੰ ਸਰਬਸੰਮਤੀ ਨਾਲ ਰੱਦ ਕਰਦੇ ਹੋਏ ਮੰਗ ਕੀਤੀ ਕਿ ਛੇਵੇਂ ਪੇਕਮਿਸ਼ਨ ਦੁਆਰਾ ਦਿੱਤਾ ਘੱਟੋ ਘੱਟ ਗੁਣਾਕ 2.59 ਜਾਰੀ ਕੀਤਾ ਜਾਵੇ, ਨੋਸ਼ਨਲ ਫਿਕਸੇਸ਼ਨ ਦਾ ਫਾਰਮੂਲਾ ਸਰਲ ਅਤੇ ਪਾਸ ਕਰਨ ਦੀ ਵਿਧੀ ਕੇਵਲ ਡੀ. ਡੀ ਓ ਨੂੰ ਹੀ ਦਿੱਤੀੈ ਜਾਵੇ ,ਪੈਨਸ਼ਨ ਸੋਧਣ ਲਈ ਰੀਵਾਈਜਡ ਅਤੇ ਅਣ ਰਿਵਾਈਜਡ ' ਵਿੱਚੋਂ ਇੱਕ ਤੇ ਆਪਸ਼ਨ ਲੈਣ ਦਾ ਅਧਿਕਾਰ ਵੀ ਦਿੱਤਾ ਜਾਵੇ।, ਇਸ ਸਬੰਧੀ ਵਾਧੂ ਝੰਜਟ ਖਤਮ ਕੀਤਾ ਜਾਵੇ |



 ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸਾਂ ਮੁਤਾਬਕ ਬਣਦਾ ਬਕਾਇਆ ਸਮੂਹ ਪੈਨਸਨਰਾਂ ਨੂੰ ਯੱਕ ਮੁਸ਼ਤ ਦਸੰਬਰ 2021 ਤੋਂ ਪਹਿਲਾਂ ਦਿੱਤਾ ਜਾਵੇ ਕਿਉਂਕਿ ਪੈਨਸ਼ਨਰ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹੋਣ ਕਰਕੇ, ਬਕਾਇਆ ਨਾ ਮਿਲਣ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵੱਲ ਜਾ ਰਹੇ ਹਨ।ਪੈਨਸ਼ਨਰ ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਇਲਾਜ ਲਈ,ਮੈਡੀਕਲ ਪ੍ਰਤੀ ਪੂਰਤੀ ਨੂੰ ਸਰਲ ਬਣਾਇਆ ਜਾਵੇ ਅਤੇ ਕੈਸ਼ ਲੈਸ ਸਕੀਮ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਦਾ 166 ਮਹੀਨੇ ਦਾ ਬਕਾਇਆ ਵੀ ਜਾਰੀ ਕਰੇ ਅਤੇ ਨਵੇਂ ਸਕੇਲਾਂ ਤੇ ਡੀ. ਏ ਕੇਂਦਰ ਸਰਕਾਰ ਦੀ ਤਰਜ ਤੇ ਜੁਲਾਈ 2021 ਤੋਂ 31%ਜਾਰੀ ਕੀਤਾ ਜਾਵੇ।।








ਅੰਤ ਵਿੱਚ ਪੈਨਸ਼ਨਰ ਆਗੂਆਂ ਨੇ ਪੰਜਾਬ ਦੇ ਸਮੂਹ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ *ਉਹ ਆਪਣੇ ਹੱਕ ਪ੍ਰਾਪਤ ਕਰਨ ਲਈ, ਪੈਨਸ਼ਨ ਸੋਧ ਵਿਧੀ 2.59 ਦੀ ਪ੍ਰਾਪਤੀ ਅਤੇ ਬਕਾਏ ਲੈਣ ਲਈ ਸਤਾਰਾਂ ਨਵੰਬਰ ਨੂੰ ਮੋਹਾਲੀ ਵੱਲ ਕਾਫਲੇ ਬੰਨ੍ਹ ਕੇ ਨਾਹਰਿਆਂ ਦੀ ਉੱਚੀ ਆਵਾਜ ਨਾਲ ਵਾਈ ਪੀ.ਐਸ ਚੌਕ ਵਿੱਚ ਠੀਕ ਗਿਆਰਾਂ ਵਜੇ ਪਹੁੰਚਣ ਅਤੇ ਪੰਜਾਬ ਦੇ ਵਿਤ ਮੰਤਰੀ ਸਮੇਤ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦਾ ਪਰਦਾ ਫਾਸ਼ ਕਰਨ

BREAKING: ਸਿੱਖਿਆ ਵਿਭਾਗ ਵੱਲੋਂ ਹੁਣ ਤੋਂ ਹੀ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਦਾਖ਼ਲਾ ਮੁਹਿੰਮ ਕੀਤੀ ਸ਼ੁਰੂ, ਪੜ੍ਹੋ ਹਦਾਇਤਾਂ

 







ਹੁਣ ਨਹੀਂ ਦਿਤੀਆਂ ਜਾਣਗੀਆਂ ਹੋਰ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ, ਚੰਨੀ ਸਰਕਾਰ ਲਿਆਏਗੀ ਇਹ ਕਾਨੂੰਨ, ਪੜ੍ਹੋ



 ਹੁਣ ਨਹੀਂ ਦਿਤੀਆਂ ਜਾਣਗੀਆਂ ਹੋਰ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ, ਚੰਨੀ ਸਰਕਾਰ ਲਿਆਏਗੀ ਇਹ ਕਾਨੂੰਨ


ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ  
ਚਰਨਜੀਤ ਸਿੰਘ ਚੰਨੀ  ਸਮੇਂ ਨਾਲ ਵੱਡੇ ਫੈਸਲੇ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਨੌਕਰੀਆਂ ਲਈ ਸਥਾਨਕ ਲੋਕਾਂ ਲਈ ਕਰੀਬ ਸ਼ਤ-ਪ੍ਰਤੀਸ਼ਤ ਰਾਂਖਵਾਕਰਨ ਨੂੰ ਯਕੀਨੀ ਬਣਾਉਣਗੇ। 



ਮੁੱਖ ਮੰਤਰੀ ਚੰਨੀ ਨੇ ਦਿ ਟ੍ਰਿਬਿਊਨ ਨੂੰ ਦਿੱਤੇ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦੱਸਿਆ, "ਮੈਂ ਪੰਜਾਬੀਆਂ ਲਈ ਨੌਕਰੀ ਦੇ ਮੌਕਿਆਂ ਬਾਰੇ ਕਾਨੂੰਨੀ ਟੀਮ ਨਾਲ ਸਲਾਹ ਕਰ ਰਿਹਾ ਹਾਂ, 2022 ਵਿੱਚ ਸਰਕਾਰ ਲਈ ਸਾਡੇ ਮਾਡਲ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਅੰਕੜੇ ਕਾਫੀ ਹਨ  ।

ਉਨ੍ਹਾਂ ਦਾ ਕਹਿਣਾ ਹੈ ਕਿ ਛੇਤੀ ਹੀ ਉਹ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਸਥਾਨਕ ਲੋਕਾਂ ਲਈ ਕਰੀਬ ਸ਼ਤ-ਪ੍ਰਤੀਸ਼ਤ ਰਾਂਖਵਾਕਰਨ ਨੂੰ ਯਕੀਨੀ ਬਣਾਉਣਗੇ।

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









 "ਅਕਸਰ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਇੱਥੋਂ ਤੱਕ ਦਿੱਲੀ ਦੇ ਉਮੀਦਵਾਰਾਂ ਨੂੰ ਸਥਾਨਕ ਲੋਕਾਂ ਦੀ ਕੀਮਤ 'ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।" 

" ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਮੇਰੀ ਕੋਸ਼ਿਸ਼ ਹੋਵੇਗੀ ਕਿ ਹੋਮ ਗਾਰਡ ਦੀਆਂ 5000 ਅਸਾਮੀਆਂ ਸਮੇਤ ਇੱਕ ਲੱਖ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ। ਇਸ ਨਾਲ ਹੀ, ਹੁਨਰਮੰਦ ਅਤੇ ਗੈਰ-ਹੁਨਰ ਵਾਲੇ ਕਰਮਚਾਰੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਗਿਆ ਹੈ।






GK OF TODAY: IMPORTANT QUESTIONS FOR ALL EXAM IN PUNJABI( 8/11/21 to 14/11/21)



Q1 . ਨਿਊਯਾਰਕ ਤੋਂ ਇਸ ਮਹਿਲਾ ਸੰਸਦ ਮੈਂਬਰ ਦੁਆਰਾ 3 ਨਵੰਬਰ ਨੂੰ ਪ੍ਰਤੀਨਿਧ ਸਦਨ ਵਿੱਚ 'ਦੀਪਾਵਲੀ ਦਿਵਸ ਐਕਟ' ਪੇਸ਼ ਕੀਤਾ ਗਿਆ ਸੀ?

  • (a) ਅਲੈਗਜ਼ੈਂਡਰੀਆ ਓਕਾਸੀਓ
  • (b) ਇਲਹਾਨ ਉਮਰ
  • (c) ਕੈਰੋਲਿਨ ਬੀ ਮੈਲੋਨੀ
  • (d). ਅਯਾਨ ਪ੍ਰੈਸਲੇ

  • (c) ਕੈਰੋਲਿਨ ਬੀ ਮੈਲੋਨੀ

Q2. ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਹਾਲ ਹੀ ਵਿੱਚ ਕਿਸ ਪਾਰਟੀ ਵਿੱਚ ਸ਼ਾਮਲ ਹੋਏ ਹਨ?

  • (a) ਤ੍ਰਿਣਮੂਲ ਕਾਂਗਰਸ
  • (b) ਪੰਜਾਬ ਲੋਕ ਕਾਂਗਰਸ
  • (c) ਐੱਨ.ਸੀ.ਪੀ
  • (d)  ਸ਼ਿਵ ਸੈਨਾ

  • (a) ਤ੍ਰਿਣਮੂਲ ਕਾਂਗਰਸ


Q3. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਨਾਮ ਦੱਸੋ?

  • (a) ਪੰਜਾਬ ਯੂਥ ਕਾਂਗਰਸ
  • (b) ਪੰਜਾਬ ਲੋਕ ਕਾਂਗਰਸ
  • (c) ਪੰਜਾਬ ਜਨਸ਼ਕਤੀ ਕਾਂਗਰਸ
  • (d)  ਪੰਜਾਬ ਵਿਕਾਸ ਕਾਂਗਰਸ

  • (b) ਪੰਜਾਬ ਲੋਕ ਕਾਂਗਰਸ


Q4. ਕਿਹੜੇ ਭਾਰਤੀ ਰਾਜ ਨੂੰ ਮਸਾਲਿਆਂ ਦੇ ਬਾਗ ਵਜੋਂ ਜਾਣਿਆ ਜਾਂਦਾ ਹੈ?

  • (a) ਗੁਜਰਾਤ
  • (b) ਕਰਨਾਟਕ
  • (c) ਕੇਰਲਾ
  • (d)  ਤਾਮਿਲਨਾਡੂ

  • (c) ਕੇਰਲਾ

Q5. ਭਾਰਤ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਕਿਹੜਾ ਰਾਜ ਹੈ? 

  • (a) ਪੰਜਾਬ
  • (b) ਹਰਿਆਣਾ
  • (c)  ਮੱਧ ਪ੍ਰਦੇਸ਼
  • (d)  ਉੱਤਰ ਪ੍ਰਦੇਸ਼,
  •  

  • (d)  ਉੱਤਰ ਪ੍ਰਦੇਸ਼


Q6. ਐਂਟੀ ਓਪਨ ਬਰਨਿੰਗ ਮੁਹਿੰਮ ਕਿੱਥੇ ਸ਼ੁਰੂ ਹੋਈ ਹੈ?

  • (a) ਰਾਜਸਥਾਨ
  • (b) ਦਿੱਲੀ
  • (c) ਗੁਜਰਾਤ
  • (d) ਮੱਧ ਪ੍ਰਦੇਸ਼

  • (b) ਦਿੱਲੀ


Q7. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 31 ਅਕਤੂਬਰ ਨੂੰ ਕਿਹੜੇ ਮਿਸ਼ਨ ਦਾ ਐਲਾਨ ਕੀਤਾ ਸੀ? 

  • (a) Mission Sand
  • (b) ਮਿਸ਼ਨ ਸਟਾਪ
  • (c) ਮਿਸ਼ਨ ਸਾਫ਼
  • (d) ਇਹਨਾਂ ਵਿੱਚੋਂ ਕੋਈ ਨਹੀਂ

  • (c) ਮਿਸ਼ਨ ਸਾਫ਼

Q8. IRCTC ਦੀ 'ਸ਼੍ਰੀ ਰਾਮਾਇਣ ਯਾਤਰਾ ਟਰੇਨ' ਦੀ ਪਹਿਲੀ ਯਾਤਰਾ ਕਿਸ ਸਟੇਸ਼ਨ ਤੋਂ ਸ਼ੁਰੂ ਹੋਈ।

  • (a) ਹਜ਼ਰਤ ਨਿਜ਼ਾਮੂਦੀਨ
  • (b) ਆਨੰਦ ਵਿਹਾਰ ਟਰਮੀਨਲ
  • (c)  ਸਫਦਰਜੰਗ ਰੇਲਵੇ ਸਟੇਸ਼ਨ
  • (d). ਦਿੱਲੀ ਸਰਾਏ ਰੋਹਿਲਾ

  • (c)  ਸਫਦਰਜੰਗ ਰੇਲਵੇ ਸਟੇਸ਼ਨ


Q9. ਹਾਲ ਹੀ ਵਿੱਚ ਭਾਰਤ ਸਰਕਾਰ ਦੇ ਮੁੱਖ ਹਾਈਡਰੋਗ੍ਰਾਫਰ ਦਾ ਅਹੁਦਾ ਕਿਸਨੇ ਸੰਭਾਲਿਆ ਹੈ?

  • (a) ਵਾਈਸ ਐਡਮਿਰਲ ਅਧੀਰ ਅਰੋੜਾ
  • (b) ਵਾਈਸ ਐਡਮਿਰਲ ਆਰ ਹਰੀ ਕੁਮਾਰ
  • (c)  ਐਡਮਿਰਲ ਕਰਮਵੀਰ ਸਿੰਘ
  • ਦ. ਇਹਨਾਂ ਵਿੱਚੋਂ ਕੋਈ ਨਹੀਂ

  • (a) ਵਾਈਸ ਐਡਮਿਰਲ ਅਧੀਰ ਅਰੋੜਾ

Q10. ਅਕਤੂਬਰ, 2021 ਨੂੰ ਮਿਲਟਰੀ ਨਰਸਿੰਗ ਸਰਵਿਸ (MNS) ਦੇ ਵਧੀਕ ਡਾਇਰੈਕਟਰ ਜਨਰਲ ਦਾ ਅਹੁਦਾ ਕਿਸਨੇ ਸੰਭਾਲਿਆ?

  • (a) ਮੇਜਰ ਜਨਰਲ ਜੀਡੀ ਬਖਸ਼ੀ
  • (b) ਮੇਜਰ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ
  • (c) ਮੇਜਰ ਜਨਰਲ ਸਮਿਤਾ ਦੇਵਰਾਣੀ
  • (d) . ਇਹਨਾਂ ਵਿੱਚੋਂ ਕੋਈ ਨਹੀਂ

  • (c) ਮੇਜਰ ਜਨਰਲ ਸਮਿਤਾ ਦੇਵਰਾਣੀ


Q11 .  ਕਿਹੜਾ ਦੇਸ਼ ਵਪਾਰ ਪ੍ਰਮੋਸ਼ਨ ਪ੍ਰੋਗਰਾਮ 'ਟਾਈਮ ਫਾਰ ਇੰਡੀਆ' ਮੁਹਿੰਮ ਸ਼ੁਰੂ ਕਰੇਗਾ?


  • (a) ਸਵੀਡਨ
  • (b) ਬਰਤਾਨੀਆ
  • (c) ਅਮਰੀਕਾ
  • (d) ਭਾਰਤ
  • (a) ਸਵੀਡਨ 

Q12. ਅਕਤੂਬਰ 2021 ਵਿੱਚ ਆਯੋਜਿਤ ਫਾਰਮੂਲਾ ਵਨ ਵਿਸ਼ਵ ਚੈਂਪੀਅਨਸ਼ਿਪ ਕਾਰ ਰੇਸ ਤੁਰਕੀ ਗ੍ਰਾਂ ਪ੍ਰੀ ਕਿਸਨੇ ਜਿੱਤੀ?

  • (a) ਸਰਜੀਓ ਪੇਰੇਜ਼
  • (b) ਮੈਕਸ ਵਰਸਟੈਪੇਨ
  • (c)  ਲੇਵਿਸ ਹੈਮਿਲਟਨ
  • (d)  ਵਾਲਟੇਰੀ ਬੋਟਾਸ

  • (d)  ਵਾਲਟੇਰੀ ਬੋਟਾਸ


Q13. ਨੀਦਰਲੈਂਡ ਦੇ ਇਸ ਆਲਰਾਊਂਡਰ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ। 

  • (a) Ryan ten dochet
  • (b) ਸਟੀਫਨ ਮੇਬਰਗ
  • (c) ਸਕਾਟ ਐਡਵਰਡ
  • (d) ਪੀਟਰ ਸੀਲਰ

  • (a) Ryan ten dochet


Q14. ਕਤਰ ਵਿੱਚ ਹੋਣ ਵਾਲੇ ਫੀਫਾ ਫੁੱਟਬਾਲ ਵਿਸ਼ਵ ਕੱਪ 2022 ਦਾ ਫਾਈਨਲ ਕਿੱਥੇ ਖੇਡਿਆ ਜਾਵੇਗਾ? 

  • (a) ਅਲਥੁਮਾਮਾ ਸਟੇਡੀਅਮ
  • (b) ਅਲਰਾਯਨ ਸਟੇਡੀਅਮ
  • (c) ਐਜੂਕੇਸ਼ਨ ਸਿਟੀ ਸਟੇਡੀਅਮ
  • (d) ਲੁਸੈਲ ਸਟੇਡੀਅਮ

  • (d) ਲੁਸੈਲ ਸਟੇਡੀਅਮ

Q15. ਇਸ ਨਿਰਮਾਤਾ-ਨਿਰਦੇਸ਼ਕ ਨੂੰ 'ਭਾਰਤ ਵਿੱਚ ਰੂਸੀ ਫਿਲਮ ਫੈਸਟੀਵਲ' ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।

  • (a) ਮਹੇਸ਼ ਭੱਟ
  • (b) ਸੰਜੇ ਲੀਲਾ ਭੰਸਾਲੀ
  • (c)  ਇਮਤਿਆਜ਼ ਅਲੀ
  • (d) ਸੁਭਾਸ਼ ਘਈ

  • (b)  ਇਮਤਿਆਜ਼ ਅਲੀ




MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions


Q16.ਕਿਹੜੀ ਟੀ-20 ਵਿਸ਼ਵ ਕੱਪ ਟੀਮ ਦੀ ਜਰਸੀ 12 ਸਾਲ ਦੀ ਕੁੜੀ ਰੇਬੇਕਾ ਡਾਊਨੀ ਦੁਆਰਾ ਡਿਜ਼ਾਈਨ ਕੀਤੀ ਗਈ ਹੈ?

  • (a) ਸਕਾਟਲੈਂਡ
  • (b) ਪਾਕਿਸਤਾਨ
  • (c) ਅਫਗਾਨਿਸਤਾਨ
  • (d) ਸ਼ਿਰੀਲੰਕਾ

  • (a) ਸਕਾਟਲੈਂਡ


Q17. ਹਵਾਸੋਂਗ-8 ਕਿਸ ਦੇਸ਼ ਦੁਆਰਾ ਚਲਾਈ ਗਈ ਨਵੀਂ ਹਾਈਪਰਸੋਨਿਕ ਮਿਜ਼ਾਈਲ ਹੈ?

  • (a) ਇਜ਼ਰਾਈਲ
  • (b) ਈਰਾਨ
  • (c) ਦੱਖਣੀ ਕੋਰੀਆ
  • (d)  ਉੱਤਰੀ ਕੋਰਿਆ

  • (d)  ਉੱਤਰੀ ਕੋਰਿਆ


Q18. ਜਸਟਿਸ ਅਰਵਿੰਦ ਕੁਮਾਰ ਨੇ 13 ਅਕਤੂਬਰ ਨੂੰ ਕਿਸ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ?

  • (a) ਇਲਾਹਾਬਾਦ
  • (b) ਹੈਦਰਾਬਾਦ
  • (c)  ਗੁਜਰਾਤ
  • (d) ਕਲਕੱਤਾ

  • (c)  ਗੁਜਰਾਤ


Q19.  T 20 WORLD CUP 2021 , ਕਿਸ ਦੇਸ਼ ਨੇ ਜਿਤਿਆ? 

  •  (a) ENGLAND   
  • (b) AUSTRALIA
  • (c) NEW ZEALAND
  • (d) None of these 

  • (b)  Australia

Q20. T20 WORLD CUP 2021 ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਮੈਚ ਅਵਾਰਡ ਨਾਲ ਨਿਵਾਜਿਆ ਗਿਆ। 

  • (a) MICHAEL MARSH
  • (b) DAVID WARNER
  • (c) Adam Zampa
  • (d) None of these

  • (a) MICHAEL MARSH


GK OF TODAY IMPORTANT QUESTIONS READ HERE



Q21. T20 WORLD CUP 2021 ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਟੂਰਨਾਮੈਂਟ ਅਵਾਰਡ ਨਾਲ ਨਿਵਾਜਿਆ ਗਿਆ। 

  • (a) MICHAEL MARSH
  • (b) DAVID WARNER
  • (c) Adam Zampa
  • (d) None of these

  • (b) DAVID WARNER


ਬੇਰੁਜ਼ਗਾਰ ਪੀ ਟੀ ਆਈ ਅਧਿਆਪਕ ਦਲਜੀਤ ਭਾਊ ਦੀ ਸੰਘਰਸ਼ ਦੌਰਾਨ ਮੌਤ

 ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਲਈ 32 ਦਿਨ ਟੈਂਕੀ ‘ਤੇ ਮੋਰਚਾ ਲਾਉਣ ਵਾਲੇ ਦਲਜੀਤ ਭਾਊ ਦੀ ਮੌਤ




ਯੂਨੀਅਨ ਵੱਲੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 20 ਲੱਖ ਦੇਣ ਦੀ ਮੰਗ। 




ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਵੱਲੋਂ ਲੜੇ ਜਾ ਰਗ ਸੰਘਰਸ਼ ਦੌਰਾਨ ਪਿਛਲੇ 32 ਦਿਨਾਂ ਤੋਂ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ਤੇ ਲਗਾਤਾਰ ਧਰਨੇ ਤੇ ਬੈਠਣ ਵਾਲੇ ਦਲਜੀਤ ਸਿੰਘ ਉਰਫ ਕਾਕਾ ਭਾਊ ਦੀ ਅੱਜ ਮੌਤ ਹੋ ਗਈ। ਉਹ ਧਰਨੇ ਦੌਰਾਨ ਬੀਮਾਰ ਹੋ ਜਾਣ ਕਾਰਨ ਚਾਰ ਦਿਨ ਪਹਿਲਾਂ ਆਪਣੇ ਪਿੰਡ ਪਹੁੰਚੇ ਸਨ ਤੇ ਜਾਂਚ ਕਰਾਉਣ ਤੇ ਡੇਂਗੂ ਤੋਂ ਪੀੜਿਤ ਨਿਕਲੇ ਸਨ। ਇਸ ਦੌਰਾਨ ਉਸਦੀ ਮੌਤ ਹੋ ਗਈ।


ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਦਾ ਜੁਝਾਰੂ ਸਾਥੀ ਦਲਜੀਤ ਸਿੰਘ (ਕਾਕਾ ਭਾਊ) ਰੁਜ਼ਗਾਰ ਪ੍ਰਾਪਤੀ ਲਈ ਪੰਜਾਬ ਸਰਕਾਰ ਖਿਲਾਫ਼ ਚੱਲਦੇ ਸੰਘਰਸ਼ ਦੌਰਾਨ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ 'ਤੇ ਲਗਾਤਾਰ ਧਰਨਾ ਲਾਈ ਬੈਠਾ ਸੀ, ਸਿਹਤ ਤੇ ਹਾਲਤਾਂ ਨਾ-ਸਾਜ਼ ਹੋਣ ਕਾਰਨ ਡੇਂਗੂ ਦੀ ਭੇਂਟ ਚੜ੍ਹ ਗਿਆ। ਡੇਂਗੂ ਨੇ ਅੱਜ ਅਧਿਆਪਕ ਵਰਗ ਤੋਂ ਇਹ ਜੁਝਾਰੂ ਯੋਧਾ ਸਦਾ ਲਈ ਖੋਹ ਲਿਆ। ਮੁਹਾਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਅੱਜ 32 ਦਿਨ ਹੋ ਗਏ ਹਨ ਇਸ ਸਾਥੀ ਦੀ ਇਸ ਧਰਨੇ ਵਿੱਚ ਘੱਟੋ-ਘੱਟ 28 ਦਿਨ ਹਾਜ਼ਰੀ ਰਹੀ ਹੈ। ਅੱਜ ਤੋਂ ਚਾਰ ਦਿਨ ਪਹਿਲਾਂ ਉਸ ਦੀ ਹਾਲਤ ਧਰਨੇ ਵਿੱਚ ਵਿਗਾੜ ਗਈ ਸੀ। ਪਿੰਡ ਕੌੜੀਵਾੜਾ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਦਾ ਵਸਨੀਕ ਸਾਥੀ ਦਲਜੀਤ ਸਿੰਘ ਆਪਣੇ ਪਿੱਛੇ ਪਰਿਵਾਰ ਵਿਚ ਆਪਣੀ ਧਰਮ ਪਤਨੀ (ਉਮਰ 32) ਅਤੇ ਇਕ ਬੇਟਾ (ਉਮਰ 6 ਸਾਲ) ਪਿੱਛੇ ਛੱਡ ਗਿਆ।

RECENT UPDATES

Today's Highlight