Friday, 12 November 2021

ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ 22 ਤੋਂ 30 ਨਵੰਬਰ ਤੱਕ

 ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ 22 ਤੋਂ 30 ਨਵੰਬਰ ਤੱਕ

10 ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਲੱਖਾਂ ਹੋਣਹਾਰ ਵਿਦਿਆਰਥੀ ਅਤੇ ਅਧਿਆਪਕ ਭਾਗ ਲੈਣਗੇ

22 ਨੂੰ ਸਕੂਲ ਪੱਧਰੀ, 24 ਨੂੰ ਕਲੱਸਟਰ ਪੱਧਰੀ, 26 ਨੂੰ ਬਲਾਕ ਪੱਧਰੀ ਅਤੇ 30 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ ਹੋਣਗੇ

30 ਨਵੰਬਰ ਨੂੰ ਸਕੂਲਾਂ ਵਿੱਚ ਜਾਰੀ ਹੋਣਗੇ ਹੱਥ ਲਿਖਤ ਮੈਗਜ਼ੀਨ

ਐੱਸ.ਏ.ਐੱਸ. ਨਗਰ 12 ਨਵੰਬਰ (ਚਾਨੀ )

ਭਾਸ਼ਾ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਦੀ ਅਗਵਾਈ ਵਿੱਚ 22 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਣ-ਲਿਖਣ ਦੀਆਂ ਰੁਚੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕਰਦਾ ਹੈ। ਨਵੰਬਰ ਮਹੀਨਾ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ 22 ਤੋਂ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸਦੇ ਨਾਲ ਹੀ ਅਧਿਆਪਕਾਂ ਦੇ ਵੀ ਸੁਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ। ਅਧਿਆਪਕ ਸਕੂਲ ਪੱਧਰ ਤੋਂ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਜ਼ਿਲ੍ਹਾ ਪੱਧਰ ਤੱਕ ਆਪਣੀ ਸੁੰਦਰ ਲਿਖਾਈ ਦੀ ਛਾਪ ਛੱਡ ਸਕਣਗੇ ਅਤੇ ਇਸ ਨਾਲ ਦੂਜੇ ਅਧਿਆਪਕਾਂ ਅਤੇ ਉਹਨਾਂ ਦੇ ਆਪਣੇ ਵਿਦਿਆਰਥੀਆਂ ਨੂੰ ਹੋਰ ਸੋਹਣਾ ਲਿਖਣ ਦੀ ਚੇਟਕ ਲੱਗੇਗੀ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਦਿਨਾਂ ਵਿੱਚ ਅਧਿਆਪਕ ਵਿਦਿਆਰੀਥਆਂ ਦੀ ਤਿਆਰੀ ਜ਼ਰੂਰ ਕਰਵਾਉਣ ਤਾਂ ਜੋ ਵਿਦਿਆਰਥੀ ਬਹੁਤ ਹੀ ਜਿਆਦਾ ਉਤਸੁਕਤਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਆਯੋਜਨ ਸਮੇਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਲਾਕੇ ਦੇ ਪਤਵੰਤੇ ਸੱਜਣਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ 30 ਨਵੰਬਰ ਨੂੰ ਪ੍ਰਾਇਮਰੀ ਸਕੂਲਾਂ ਦੁਆਰਾ ਆਪਣੇ ਪੱਧਰ 'ਤੇ ਤਿਆਰ ਕੀਤੇ ਗਏ ਹੱਥ ਲਿਖਤ ਮੈਗਜ਼ੀਨ ਵੀ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਮਿਲ ਕੇ ਯੋਜਨਾਬੰਦੀ ਕਰਨਗੀਆਂ। ਇਹਨਾਂ ਮੁਕਾਬਲਿਆਂ ਦੇ ਰਿਕਾਰਡ ਨੂੰ ਸੰਭਾਲਿਆ ਜਾਵੇ ਅਤੇ ਜੇਤੂ ਵਿਦਿਆਰਥੀਆਂ ਦਾ ਮਾਨ-ਸਨਮਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੀਆਂ ਸ਼ਰਤਾਂ ਅਤੇ ਨਿਯਮਾਂ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਜਿਆਦਾ ਉਤਸੁਕਤਾ ਪਾਈ ਜਾ ਰਹੀ ਹੈ। ਇਸ ਨਾਲ ਬੱਚਿਆਂ ਦਾ ਹੁਨਰ ਨਿਖਰ ਕੇ ਬਾਹਰ ਆਉਂਦਾ ਹੈ ਅਤੇ ਪ੍ਰਤਿਭਸ਼ਾਲੀ ਬੱਚਿਆਂ ਦੀ ਪਛਾਣ ਹੁੰਦੀ ਹੈ। ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੀਆਂ ਬੈਸਟ ਪ੍ਰੈਕਟਿਸਜ਼ ਨੂੰ ਸਕੂਲ ਦੇ ਫੇਸਬੁੱਕ ਪੇਜ਼, ਮਾਪਿਆਂ ਦੇ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਜਨਤਾ ਨਾਲ ਜਰੂਰ ਸਾਂਝਾ ਕੀਤਾ ਜਾਵੇ।

22 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਜਾਣਗੇ ਅਤੇ ਇਸੇ ਦਿਨ ਸਕੂਲਾਂ ਦੇ ਸਮੂਹ ਅਧਿਆਪਕ ਵੀ ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ) ਵਿੱਚ ਭਾਗ ਲੈਣਗੇ।

24 ਨਵੰਬਰ ਨੂੰ ਕਲੱਸਟਰ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਕਲੱਸਟਰ ਦੇ ਹਰੇਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ) ਲਈ 1 ਵਿਦਿਆਰਥੀ, ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ) ਲਈ 1 ਵਿਦਿਆਰਥੀ, ਭਾਸ਼ਣ ਮੁਕਾਬਲੇ ਲਈ 1 ਵਿਦਿਆਰਥੀ, ਕਵਿਤਾ ਗਾਇਨ ਮੁਕਾਬਲੇ ਲਈ 1 ਵਿਦਿਆਰਥੀ, ਪੜ੍ਹਣ ਮੁਕਾਬਲੇ ਲਈ 1 ਵਿਦਿਆਰਥੀ, ਬੋਲ ਲਿਖਤ ਮੁਕਾਬਲੇ ਲਈ 1 ਵਿਦਿਆਰਥੀ, ਕਹਾਣੀ ਸੁਣਾਉਣ ਮੁਕਾਬਲੇ ਲਈ 1 ਵਿਦਿਆਰਥੀ, ਚਿੱਤਰਕਲਾ ਮੁਕਾਬਲੇ ਲਈ 1 ਵਿਦਿਆਰਥੀ, ਆਮ ਗਿਆਨ ਮੁਕਾਬਲੇ ਲਈ 1 ਵਿਦਿਆਰਥੀ ਭਾਗ ਲੈਣਗੇ।

ਪੰਜਾਬ ਸਰਕਾਰ ਵੱਲੋਂ 36000 ਮੁਲਾਜਮਾਂ ਪੱਕਾ ਕਰਨ ਦਾ ਦਾਅਵਾ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵੋਟਾਂ ਹਥਿਆਉਣ ਦਾ ਹੱਥਕੰਡਾ ਹੈ

 ਪੰਜਾਬ ਸਰਕਾਰ ਵੱਲੋਂ 36000 ਮੁਲਾਜਮਾਂ ਪੱਕਾ ਕਰਨ ਦਾ ਦਾਅਵਾ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵੋਟਾਂ ਹਥਿਆਉਣ ਦਾ ਹੱਥਕੰਡਾ ਹੈ

ਚੰਡੀਗੜ੍ਹ, 12 ਨਵੰਬਰ, 2021

ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਲਾਈਜ਼ ਵੈਲਵੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਪ੍ਰੋਟੇਕਸ਼ਨ ਐਂਡ ਰੇਗੂਲਰਾਈਜੇਸ਼ਨ ਆਫ ਕੰਟਰੈਕਚੁਅਲ ਇੰਮਪਲਾਈਜ਼ ਬਿੱਲ 2021 ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਸੱਦੇ ਤੇ ਸਟੇਟ ਹੈਡਕੁਆਟਰ ਦੇ ਸਟਾਫ ਵੱਲੋਂ ਪੈਨ ਡਾਊਨ ਹੜਤਾਲ ਕੀਤੀ ਗਈ। ਐਸੋਸੀਏਸ਼ਨ ਦੀ ਕੋਰ ਕਮੇਟੀ ਸੁਰਿੰਦਰ ਸਿੰਘ, ਆਸ਼ੁ ਗਰਗ, ਮਨੀਸ਼ ਕੁਮਾਰ, ਰਮਨਦੀਪ ਕੌਰ ਤੇ ਰਾਜਨ ਕੁਮਾਰ ਨੇ ਕਿਹਾ ਕਿ ਵੈਸੇ ਤਾਂ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਵਾਰ ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਨੂੰ ਪਹਿਲ ਦੇ ਆਧਾਰ ਤੇ ਸੁਧਾਰ ਕੀਤਾ ਜਾਵੇਗਾ। ਪਰੰਤੂ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਕਿਉਂਕਿ ਸਿਹਤ ਵਿਭਾਗ ਦੀ ਜ਼ਿਆਦਾ ਸਕੀਮਾਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੰਯੁਕਤ ਰੂਪ ਵਿੱਚ ਚਲਾਈਆਂ ਜਾ ਰਹੀਆਂ। ਇਹ ਉਹ ਮੁਲਾਜਮ ਹਨ, ਜੋ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਦਾ ਸਟਾਫ ਹੀ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਪੰਜਾਬ ਦੇ ਮਰੀਜਾਂ ਦੀ ਅਣਥੱਕ ਸੇਵਾ ਕੀਤੀ। ਇਸ ਦੇ ਬਾਵਜੂਦ ਸਿਹਤ ਮੁਲਾਜਮਾਂ ਨੂੰ ਅਣਗੋਲਿਆਂ ਕੀਤਾ ਗਿਆ। ਇਸ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਮੁਲਾਜਮਾਂ ਨੇ ਕੋਰੋਨਾ ਮਰੀਜਾਂ ਦੇ ਟੈਸਟ, ਬਲੱਡ ਸੈਂਟਰਾਂ ਤੇ ਓ.ਐਸ.ਟੀ. ਸੇਵਾਵਾਂ ਜਾਰੀ ਰੱਖੀਆਂ। ਇਹ ਮੁਲਾਜਮ ਪਿੱਛਲੇ ਲਗਭਗ 22 ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ ਅਤੇ ਰੇਗੂਲਰ ਦੀ ਮੰਗ ਕਰ ਰਹੇ ਹਨ। ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਲਾਜਮਾਂ ਨੂੰ ਰੇਗੂਲਰ ਕਰਨ ਲਈ ਬਣਾਏ ਗਏ ਐਕਟ ਵਿੱਚ ਏਡਜ਼ ਕੰਟਰੋਲ ਸੁਸਾਇਟੀ ਦੇ ਮੁਲਾਜਮਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਕੋਰ ਕਮੇਟੀ ਨੇ ਦੱਸਿਆ ਕਿ ਚੰਨੀ ਸਰਕਾਰ ਮੁਲਾਜਮਾਂ ਨੂੰ 36000 ਮੁਲਾਜਮਾਂ ਨੂੰ ਪੱਕਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਕਿ ਸਿਰਫ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਕਿਉਂਕਿ ਐਕਟ ਅਨੁਸਾਰ ਲਗਭਗ 3 ਹਜਾਰ ਮੁਲਾਜਮ ਵੀ ਪੱਕੇ ਨਹੀਂ ਹੋਣੇ।

ਕੋਰ ਕਮੇਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਖਿਲਾਫ ਮਿਤੀ 12 ਨਵੰਬਰ, 2021 ਤੋਂ ਸਮੂਹ ਮੁਲਾਜਮ ਪੈਨ ਡਾਊਨ ਹੜਤਾਲ ਤੇ ਰਹਿਣਗੇ ਅਤੇ ਜੇਕਰ ਮੁਲਾਜਮਾਂ ਨੂੰ ਐਕਟ ਅਧੀਨ ਰੇਗੂਲਰ ਨਾ ਕੀਤਾ ਗਿਆ ਤਾਂ 15 ਨਵੰਬਰ, 2021 ਤੋਂ ਸਾਰੇ ਕੰਮ ਛੱਡ ਕੇ ਮੁਕੰਮਲ ਹੜਤਾਲ ਤੇ ਚੱਲੇ ਜਾਣਗੇ ਅਤੇ ਮੁੱਖ ਮੰਤਰੀ, ਪੰਜਾਬ ਦੀ ਖਰੜ ਵਿੱਚ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਹੜਤਾਲ ਦੌਰਾਨ ਐਚ.ਆਈ.ਵੀ. ਦੇ ਟੈਸਟ ਨਹੀਂ ਹੋਣਗੇ, ਓ.ਐਸ.ਟੀ. ਕੇਂਦਰਾਂ (ਨਸ਼ਾ ਛੁਡਾਉ) ਵੀ ਬੰਦ ਰੱਖੇ ਜਾਣਗੇ। ਇਸੇ ਤਰ੍ਹਾਂ ਬਲੱਡ ਸੈਂਟਰ, ਐਚ.ਆਈ.ਵੀ. ਮਰੀਜਾਂ ਦੀ ਦਵਾਈ ਲਈ ਏ.ਆਰ.ਟੀ. ਸੈਂਟਰ ਤੇ ਹੋਰ ਕੰਮ ਬੰਦ ਰੱਖੇ ਜਾਣਗੇ। ਇਸ ਦੀ ਨਿਰੋਲ ਜਿੰਮੇਦਾਰੀ ਪੰਜਾਬ ਸਰਕਾਰ ਦੀ ਹੋਵੇਗੀ।

DA NOTIFICATION: ਡੀਏ 'ਚ ਵਾਧਾ ,ਇਸ ਵਿਭਾਗ ਦੇ ਮੁਲਾਜ਼ਮਾਂ ਨੂੰ ਆਪਣੇ ਫੰਡਾਂ ਵਿੱਚੋਂ ਕਰਨਾ ਪਵੇਗਾ ਪ੍ਰਬੰਧ,

 

ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਮੌਜੂਦਾ 17% ਤੋਂ ਵਧਾ ਕੇ 28% ਮਿਤੀ 01,11 . 2021 ਤੋਂ ਕੀਤਾ ਗਿਆ ਹੈ ਜੋ ਕਿ ਨਵਬੰਰ, 2921 ਦੀ ਤਨਖਾਹ ਨਾਲ ਦੋਣਯੋਗ ਹੋਵੇਗਾ।  


ਸਬੰਧਤ ਪੱਤਰ ਸਥਾਨਕ ਸੰਸਥਾਵਾਂ ਤੋਂ ਲਾਗੂ ਕਰਨ ਹਿੱਤ  ਸਮੂਹ ਮੁਖੀਆਂ ਨੂੰ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਵਧੀਆਂ ਦਰਾਂ ਦੇ  ਡੀਏ ਦੇਣ ਲਈ  ਕੋਈ ਗਰਾਂਟ ਜਾਂ ਲੋਨ ਨਹੀਂ ਦਿੱਤਾ ਜਾਵੇਗਾ ਅਤੇ ਇਹ ਅਦਾਇਗੀ ਉਨ੍ਹਾਂ ਵੱਲੋਂ ਆਪਣੇ ਉਪਲਬੱਧ ਢੰਡਾਂ ਵਿੱਚ ਕਰਨੀ ਹੋਵੇਗੀ ।

 


ਸੀ-ਪਾਈਟ ਕੇਂਦਰ 'ਚ ਆਗਾਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ ਤੋਂ ਸੁਰੂ - ਕੈਂਪ ਇੰਚਾਰਜ ਹਰਦੀਪ ਸਿੰਘ

 ਸੀ-ਪਾਈਟ ਕੇਂਦਰ 'ਚ ਆਗਾਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ ਤੋਂ ਸੁਰੂ - ਕੈਂਪ ਇੰਚਾਰਜ ਹਰਦੀਪ ਸਿੰਘ

- ਵਧੇਰੇ ਜਾਣਕਾਰੀ ਲਈ 81988-00853 ਤੇ 99143-69376 'ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ 
ਲੁਧਿਆਣਾ, 11 ਨਵੰਬਰ () - ਲੁਧਿਆਣਾ ਜਿਲ੍ਹੇ ਦੇ ਨੌਜਵਾਨਾਂ ਲਈ ਭਵਿੱਖ ਵਿੱਚ ਹੋਣ ਵਾਲੀਆਂ ਆਰਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ 15 ਨਵੰਬਰ ਤੋਂ ਸੁਰੂ ਕੀਤੀ ਜਾ ਰਹੀ ਹੈ।

ਕੈਂਪ ਇੰਚਾਰਜ਼, ਸੀ-ਪਾਈਟ ਸ੍ਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਆਗਾਮੀ ਫੌਜ ਦੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ, 2021 ਤੋਂ ਸੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਅਤੇ 2 ਫੋਟੋਆਂ ਨਾਲ ਲੈ ਕੇ ਸਕਰੀਨਿੰਗ ਅਤੇ ਟ੍ਰਾਇਲ ਲਈ ਕੈਂਪ ਵਿੱਚ ਆ ਸਕਦੇ ਹਨ।

ਕੈਂਪ ਇੰਚਾਰਜ਼, ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਸਕਰੀਨਿੰਗ ਅਤੇ ਟ੍ਰਾਇਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਇਲ ਨੰਬਰਾਂ 81988-00853 ਅਤੇ 99143-69376 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸਾਰੇ ਸੇਵਾ ਕੇਂਦਰਾਂ ’ਚ ਸਥਾਨਕ ਸਰਕਾਰਾਂ ਨਾਲ ਸਬੰਧਤ 5 ਨਵੀਂਆਂ ਸੇਵਾਵਾਂ ਨੂੰ ਕੀਤਾ ਗਿਆ ਸ਼ਾਮਲ : ਅਪਨੀਤ ਰਿਆਤ

 ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਸਥਾਨਕ ਸਰਕਾਰਾਂ ਨਾਲ ਸਬੰਧਤ 5 ਨਵੀਂਆਂ ਸੇਵਾਵਾਂ ਨੂੰ ਕੀਤਾ ਗਿਆ ਸ਼ਾਮਲ : ਅਪਨੀਤ ਰਿਆਤਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਤੋਂ ਸਥਾਨਕ ਸਰਕਾਰਾਂ ਨਾਲ ਸਬੰਧਤ ਸੇਵਾਵਾਂ ਲਈ ਕੀਤਾ ਜਾ ਸਕਦਾ ਹੈ ਅਪਲਾਈ

ਹੁਸ਼ਿਆਰਪੁਰ, 12 ਨਵੰਬਰ:

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 5 ਨਵੀਂਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹੁਣ ਬਿਨੈਕਾਰ ਆਪਣੇ ਨਜਦੀਕੀ ਸੇਵਾ ਕੇਂਦਰ ਵਿਚ ਇਨ੍ਹਾਂ ਸੇਵਾਵਾਂ ਨੂੰ ਅਪਲਾਈ ਕਰ ਸਕਦੇ ਹਨ।

ਡਾਇਰੈਕਟਰ ਗਵਰਨੈਂਸ ਰਿਫਾਰਮਸ ਗਿਰੀਸ਼ ਦਆਲਨ ਦੀ ਮਨਜ਼ੂਰੀ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 5 ਨਵੀਂਆਂ ਸੇਵਾਵਾਂ ਨੂੰ ਈ-ਸੇਵਾ ਨਾਲ ਜੋੜਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੀਂਆਂ ਸੇਵਾਵਾਂ ਵਿਚ ਸ਼ਹਿਰਾਂ ਤੇ ਕਸਬਿਆਂ ਦੀਆਂ ਨਗਰ ਕੌਂਸਲਾਂ ਵਿਚ ਜਲ ਸਪਲਾਈ ਜਾਂ ਸੀਵਰੇਜ਼ ਕੁਨੈਕਸ਼ਨ ਦੀ ਮਨਜ਼ੂਰੀ, ਕਾਰਪੋਰੇਸ਼ਨ ਸ਼ਹਿਰਾਂ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਆਨਲਾਈਨ ਫਾਇਰ ਐਨ.ਓ.ਸੀ. ਅਪਲਾਈ ਕਰਨਾ, ਪਾਣੀ ਦੇ ਬਿੱਲ ਦਾ ਟਾਈਟਲ ਬਦਲਣਾ, ਸੀਵਰੇਜ਼ ਬਿੱਲ ਦਾ ਟਾਈਟਲ ਬਦਲਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਬਿਨੈਕਾਰ ਨਜਦੀਕੀ ਸੇਵਾ ਕੇਂਦਰਾਂ ਵਿਚ ਅਪਲਾਈ ਕਰ ਸਕਦੇ ਹਨ।

ਯੋਗ ਉਮੀਦਵਾਰ 31 ਦਸੰਬਰ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ ’ਚ ਰੀਨਿਊ ਕਰਵਾ ਸਕਦੇ ਹਨ ਆਪਣਾ ਰਜਿਸਟਰੇਸ਼ਨ ਕਾਰਡ : ਗੁਰਮੇਲ ਸਿੰਘ

 ਯੋਗ ਉਮੀਦਵਾਰ 31 ਦਸੰਬਰ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ ’ਚ ਰੀਨਿਊ ਕਰਵਾ ਸਕਦੇ ਹਨ ਆਪਣਾ ਰਜਿਸਟਰੇਸ਼ਨ ਕਾਰਡ : ਗੁਰਮੇਲ ਸਿੰਘ


ਹੁਸ਼ਿਆਰਪੁਰ, 12 ਨਵੰਬਰ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਤੇ ਸਿਖਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਜੋ ਵੀ ਯੋਗ ਉਮੀਦਵਾਰ ਆਪਣੇ ਰਜਿਸਟਰੇਸ਼ਨ (ਐਕਸ-10) ਕਾਰਡ ਰੀਨਿਊਵਲ ਕਰਵਾਉਣ ਤੋਂ ਰਹਿ ਗਏ ਸਨ, ਉਹ ਆਪਣੇ ਰਜਿਸਟਰੇਸ਼ਨ (ਐਕਸ-10) ਕਾਰਡ ਹੁਣ 31 ਦਸੰਬਰ 2021 ਤੱਕ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਉਮੀਦਵਾਰ ਅਤੇ ਟਾਊਨ ਰੋਜ਼ਗਾਰ ਦਫ਼ਤਰ ਤਲਵਾੜਾ ਨਾਲ ਸਬੰਧਤ ਉਮੀਦਵਾਰ ਜੋ ਆਪਣਾ ਕਾਰਡ ਰੀਨਿਊਵਲ ਨਹੀਂ ਕਰਵਾ ਸਕੇ, ਉਹ 31 ਦਸੰਬਰ 2021 ਤੱਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ ਹੁਸ਼ਿਆਰਪੁਰ ਵਿਚ ਵਿਜ਼ਟ ਕਰਕੇ ਰੀਨਿਊਵਲ ਕਰਵਾ ਸਕਦੇ ਹਨ।

ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਰਾਜ ਵਿਚ 23 ਮਾਰਚ 2020 ਤੋਂ ਲਾਕਡਾਊਨ ਘੋਸ਼ਿਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਸੂਬੇ ਵਿਚ ਰੋਜ਼ਗਾਰ ਦਫ਼ਤਰਾਂ ਦੀ ਪਬਲਿਕ ਡੀÇਲੰਗ ਵੀ ਬੰਦ ਕਰ ਦਿੱਤੀ ਗਈ ਸੀ। ਲਾਕਡਾਊਨ ਲੱਗਣ ਕਾਰਨ ਬੇਰੋਜ਼ਗਾਰ ਪ੍ਰਾਰਥੀ ਆਪਣਾ ਰਜਿਸਟਰੇਸ਼ਨ (ਐਕਸ-10) ਕਾਰਡ ਰੀਨਿਊਵਲ ਨਹੀਂ ਕਰਵਾ ਸਕੇ ਸਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਵਲੋਂ ਉਮੀਦਵਾਰਾਂ ਨੂੰ 31 ਦਸੰਬਰ ਤੱਕ ਮੌਕਾ ਦਿੱਤਾ ਗਿਆ ਹੈ।

ਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ 13 ਨਵੰਬਰ ਨੂੰ

 ਮੁੱਖ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ 13 ਨਵੰਬਰ ਨੂੰ 


ਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂ ਪੇ ਕਮਿਸ਼ਨ ਸਬੰਧੀ ਦਿਤੀਆਂ ਤਜਵੀਜ਼ਾਂ ਨੂੰ ਚੌਵੀ ਕੈਟੇਗਰੀਆਂ ਤੇ ਹੂਬਹੂ ਲਾਗੂ ਕਰਾਉਣ ਲਈ ਚਮਕੌਰ ਸਾਹਿਬ ਵਿਖੇ ਤੇਰਾਂ ਨਵੰਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ  ਪੰਜਾਬ ਭਰ ਤੋਂ ਅਧਿਆਪਕ ਝੰਡਾ ਮਾਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂਰਚ ਵਿਚ ਸ਼ਾਮਲ ਹੋਣਗੇ ਅਧਿਆਪਕ l ਇਹ ਝੰਡਾ ਮਾਰਚ ਮੁੱਖ ਮੰਤਰੀ ਦੇ ਹਲਕੇ ਤੇ ਉਨ੍ਹਾਂ ਦੇ ਜੱਦੀ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਸਰਕਾਰ ਨੂੰ ਚਿਤਾਵਨੀ ਦੇਵੇਗਾ ਕਿ ਪੇ ਕਮਿਸ਼ਨ ਸਬੰਧੀ ਤਜਵੀਜ਼ਾਂ ਨੂੰ ਲਾਗੂ ਕੀਤਾ ਜਾਵੇ । ਪੇ ਕਮਿਸ਼ਨ ਦੀਆਂ ਤਜਵੀਜਾਂ ਵਿਚ ਚੌਵੀ ਕੈਟਾਗਰੀਆਂ ਨੂੰ ਬਣਦੇ ਹੱਕ ਦਿੱਤੇ ਜਾਣ । ਗੱਠਜੋੜ ਦੇ ਅਧਿਆਪਕ ਆਗੂਆਂ ਨੇ ਤੇਰਾਂ ਨਵੰਬਰ ਦੀ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਫ਼ਾਜ਼ਿਲਕਾ ਦੀ ਸੁਆਮੀ ਵਿਵੇਕਾਨੰਦ ਪਾਰਕ ਵਿਚ ਇਕ ਹੰਗਾਮੀ ਮੀਟਿੰਗ ਕੀਤੀ । ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਹ ਸਰਕਾਰ ਨੂੰ ਚੰਗੇ ਚਣੇ ਚਬਾਅ ਕੇ ਹੀ ਮੁੜਨਗੇ ।ਗੱਠਜੋੜ ਦੇ ਆਗੂਆਂ ਨੇ ਦੱਸਿਆ ਕਿ ਫ਼ਾਜ਼ਿਲਕਾ ਤੋਂ ਪੰਦਰਾਂ ਗੱਡੀਆਂ ਦਾ ਕਾਫਲਾ ਚਮਕੌਰ ਸਾਹਿਬ ਵਿਖੇ ਰਵਾਨਾ ਹੋਵੇਗਾ । ਓਹਨਾ ਕਿਹਾ ਸਰਕਾਰ ਪੇ ਕਮਿਸ਼ਨ ਨੂੰ ਹੂਬਹੂ ਲਾਗੂ ਕਰਨ ਵਿਚ ਕੰਨੀ ਕਤਰਾ ਰਹੀ ਹੈ ।ਸਰਕਾਰ ਨਹੀਂ ਚਾਹੁੰਦੀ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ । ਪੰਜਾਬ ਦਾ ਵਿੱਤ ਮੰਤਰੀ ਸਭ ਤੋਂ ਵੱਧ ਤਾਕਤਵਰ ਗਿਣਿਆ ਜਾਂਦਾ ਹੈ ।ਉਹ ਮੁੱਖ ਮੰਤਰੀ ਦੀ ਕੋਈ ਵੀ ਗੱਲ ਨਹੀਂ ਮੰਨਦਾ ।ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਸਭ ਤੋਂ ਵੱਧ ਅੜ੍ਬ ਹੈ ਤੇ ਉਸ ਨੇ ਪੰਜਾਬ ਦਾ ਹੁਣ ਤੱਕ ਕੱਖ ਵੀ ਨਹੀਂ ਸੰਵਾਰਿਆ । ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਦੋ ਹਜਾਰ ਬਾਈ ਦੀਆਂ ਵੋਟਾਂ ਵਿਚ ਮਨਪ੍ਰੀਤ ਬਾਦਲ ਤੇ ਚੰਨੀ ਸਰਕਾਰ ਨੂੰ ਮਜ਼ਾ ਚੁਕਾਉਣਗੇ ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਮੰਗ ਪੂਰੀ ਨਹੀਂ ਕੀਤੀ ਤੇ ਸਰਕਾਰ ਦੇ ਮੰਤਰੀ ਦਸ ਦਸ ਪੈਨਸ਼ਨਾਂ ਲੈ ਰਹੇ ਹਨ ।ਝੂਠੇ ਚੋਣ ਵਾਅਦੇ ਜੁਮਲੇ ਕਰਕੇ ਕਾਂਗਰਸ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ।ਅਧਿਆਪਕ ਆਗੂਆਂ ਨੇ ਦੱਸਿਆ ਕਿ ਚਮਕੌਰ ਸਾਹਿਬ ਵਿਖੇ ਅਧਿਆਪਕ ਹੁੰਮ ਹੁਮਾ ਕੇ ਪਹੁੰਚਣਗੇ ਤੇ ਜੇ ਲੋੜ ਪਈ ਤਾਂ ਸਰਕਾਰ ਖਿਲਾਫ ਪੱਕਾ ਧਰਨਾ ਵੀ ਲਾਇਆ ਜਾਵੇਗਾ । ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਗੁਪਤਾ ਕੁਲਦੀਪ ਗਰੋਵਰ ਕੁਲਦੀਪ ਸਿੰਘ ਸੱਭਰਵਾਲ ਦਪਿੰਦਰ ਢਿੱਲੋਂ ਇਨਕਲਾਬ ਗਿੱਲ ਰਮਨ ਸਿੰਘ ਜਨਰਲ ਸੈਕਟਰੀ ਸ ਬਲਵਿੰਦਰ ਸਿੰਘ ,ਤਹਿਸੀਲ ਪ੍ਰਧਾਨ ਦਲਜੀਤ ਸਿੰਘ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਮੌਜੂਦ ਸਨ

ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ - ਵਾਹਦ ,ਬਲਾਕੀਪੁਰ

ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ - ਵਾਹਦ ,ਬਲਾਕੀਪੁਰ
ਸਰਦਾਰ ਸੁਖਬੀਰ ਸਿੰਘ ਬਾਦਲ ਮਿਤੀ 16/11/2021 ਨੂੰ ਹਲਕਾ ਨਵਾ਼ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਐਸ਼ ਪੀ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਨਛੱਤਰ ਪਾਲ ਜੀ ਦੀ ਚੋਣ ਮੁੱਹਿਮ ਨੂੰ ਹੁਲਾਰਾ ਦੇਣ ਲਈ ਆ ਰਹੇ ਹਨ । ਇਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹਲਕੇ ਦੇ ਵੱਖ ਵੱਖ ਸਮੂਹਾ ਨਾਲ ਵਿਚਾਰ ਵਿਟਾਦਰਾ ਕਰਨਗੇ। ਇਸ ਵਿਚਾਰ ਵਿਟਾਦਰੇ ਦੇ ਅਧਾਰ ਤੇ ਭਵਿੱਖ ਵਿੱਚ ਪੰਜਾਬ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਆਪ ਸਭ ਨੂੰ ਬੇਨਤੀ ਹੈ ਕਿ ਮੋਰ ਲੈਡ ਪੈਲਸ ਚੱਕਦਾਨਾ ਵਿਖੇ 10 ਵਜੇ , ਸਾਗਰ ਪੈਲਸ ਰਾਹੋਂ ਵਿਖੇ 11 ਵਜੇ , ਜੇ ਬੀ ਪੈਲਸ ਜਾਡਲਾ ਵਿਖੇ 12 ਵਜੇ ਅਤੇ ਬੱਲਿਉਮੂਨ ਪੈਲਸ ਨਵਾਂ ਸ਼ਹਿਰ ਵਿਖੇ ਠੀਕ 1 ਵਜੇ ਪਹੁੰਚੋ ਤਾਂ ਕਿ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾ ਸਕੀਏ। ਇੰਨਾਂ ਪ੍ਰੋਗਰਾਮਾਂ ਦੀ ਤਿਆਰੀ ਵਜੋਂ ਅੱਜ ਵੱਖ ਵੱਖ ਪਿੰਡਾਂ ਵਿੱਚ ਡਾ ਨਛੱਤਰ ਪਾਲ ਜੀ ਦੇ ਨਾਲ ਸ ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ, ਸ ਬੁੱਧ ਸਿੰਘ ਬਲਾਕੀਪੁਰ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਸ੍ਰੋਮਣੀ ਕਮੇਟੀ , ਸ੍ਰੀ ਦਿਨੇਸ਼ ਕੁਮਾਰ ਸਾਬਕਾ ਜਿਲਾ ਸਿੱਖਿਆ ਅਫਸਰ , ਸ ਤਾਰਾ ਸਿੰਘ ਸ਼ੇਖੂਪੁਰ ਸ੍ਰੀ ਸਰਬਜੀਤ ਸਿੰਘ ਜਾਫਰਪੁਰ ਅਤੇ ਰਛਪਾਲ ਸਿੰਘ ਮਹਾਲੋ , ਹੁਸਨ ਲਾਲ ਜੱਬੋਵਾਲ, ਗੁਰਮੇਲ ਸਿੰਘ ਮਲਵਿੰਦਰ ਸਿੰਘ ਮਹਾਲੋ, ਮੇਹਰ ਚੰਦ ਕੈਲੇ ਜਰਨੈਲ ਸਿੰਘ ਨੇ ਜਾ ਕੇ ਸਾਰਿਆ ਨੂੰ ਇੰਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ।ਕਾਂਗਰਸ ਦੀਆਂ ਵਧੀਕੀਆ ਦਾ ਜ਼ਿਕਰ ਕਰਦਿਆਂ ਸਾਰਿਆ ਨੇ ਵਿਸ਼ਵਾਸ ਦੁਆਇਆ ਕਿ ਉਹ ਵੱਧ  ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ

ਜਰਨੈਲ ਸਿੰਘ ਨੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ(ਸੈਸਿ),ਸ਼ਭਸ ਨਗਰ ਅਹੁੱਦਾ ਸੰਭਾਲਿਆ

 ਜਰਨੈਲ ਸਿੰਘ ਨੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ(ਸੈਸਿ),ਸ਼ਭਸ ਨਗਰ ਅਹੁੱਦਾ ਸੰਭਾਲਿਆ

ਨਵਾਂ ਸ਼ਹਿਰ,12 ਨਵੰਬਰ (ਗੁਰਦਿਆਲ ਮਾਨ): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਅਜੌਏ ਸ਼ਰਮਾ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਜੀ ਦੇ ਹੁਕਮਾਂ ਨਾਲ ਸ. ਜਰਨੈਲ ਸਿੰਘ ਜੀ ਨੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ),ਸ਼ਹੀਦ ਭਗਤ ਸਿੰਘ ਨਗਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਇਥੇ ਜਿਕਰਯੋਗ ਹੈ ਕਿ ਇਹ ਜਿਲ੍ਹਾ ਰੂਪ ਨਗਰ ਦੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ(ਐਸਿ) ਵੀ ਕੰਮ ਕਰ ਰਹੇ ਹਨ।ਉਨ੍ਹਾਂ ਨੇ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਅਤੇ ਦਫ਼ਤਰੀ ਕੰਮ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿੱਦਿਆ ਦੇ ਖੇਤਰ ਵਿੱਚ ਜਿਲ੍ਹੇ ਨੂੰ ਪਹਿਲੇ ਨੰਬਰ ਉੱਤੇ ਲਿਆਉਣ ਲਈ ਅਧਿਆਪਕਾਂ ਨਾਲ ਮਿਲਕੇ ਯੋਜਨਾਬੰਦੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾ ਦੀ ਪ੍ਰਮੁੱਖ ਤਵੱਜੋ ਕੁਆਲਟੀ ਐਜੂਕੇਸ਼ਨ ਹੈ।ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਪਣਾ ਕੰਮ ਤਨਦੇਹੀ ਅਤੇ ਲਗਨ ਨਾਲ ਕਰਦੇ ਰਹਿਣ।ਜੇਕਰ ਕਿਸੇ ਅਧਿਆਪਕ ਨੂੰ ਕੋਈ ਕੰਮ ਪ੍ਰਤੀ ਸਮੱਸਿਆ ਆਉਦੀ ਹੈ ਤਾਂ ਉਹ ਮੇਰੇ ਨਾਲ ਫੋਨ ਉੱਤੇ ਜਾ ਨਿੱਜੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੂੰ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸਮੇਤ ਸਮੂਹ ਸਟਾਫ਼ ਨੇ ਜੀ ਆਇਆ ਆਖਿਆ।ਇਸ ਮੌਕੇ ਉਨ੍ਹਾਂ ਨਾਲ ਦੇ ਨਾਲ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਵਰਿੰਦਰ ਬੰਗਾ ਡੀ ਐਮ ਇੰਗਲਿਸ਼,ਨੀਲ ਕਮਲ ਸਹਾਇਕ ਕੋਆਰਡੀਨੇਟਰ ,ਸਤਨਾਮ ਸੂਨੀ ਜਿਲ੍ਹਾ ਸਾਇੰਸ ਸੁਪਰਵਾਈਜ਼ਰ,ਬਲਵੰਤ ਰਾਏ,ਕੁਲਵਿੰਦਰ ਕੌਰ,ਸੁਖਦੀਪ ਕੌਰ,ਸੁਖਪ੍ਰੀਤ ਸਿੰਘ,ਗੌਰਵ ਅਤੇ ਜਗਦੀਸ਼ ਰਾਏ ਐਮ ਆਈ ਐਸ ਵੀ ਮੌਜੂਦ ਸਨ।


:ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਦਾ ਸਵਾਗਤ ਕਰਦੇ ਹੋਏ।ਦੇਸ਼ ਭਰ ਵਿੱਚ ਹੋਇਆ NAS ਸਰਵੇ , ਪੰਜਾਬ ਰਾਜ ਨੂੰ ਮੁੜ ਨੰਬਰ ਵਨ ਬਣਨ ਦੀ ਆਸ,ਅਧਿਆਪਕਾਂ ਨੇ ਕੀਤੀ ਮਿਹਨਤ ਦਿਨ ਰਾਤ

 ਦੇਸ਼ ਭਰ ਵਿੱਚ ਹੋਇਆ ਨੈਸ਼ਨਲ ਐਚੀਵਮੈਂਟ ਸਰਵੇ


ਪੰਜਾਬ ਰਾਜ ਨੂੰ ਮੁੜ ਨੰਬਰ ਵਨ ਬਣਨ ਦੀ ਆਸ,ਅਧਿਆਪਕਾਂ ਨੇ ਕੀਤੀ ਮਿਹਨਤ ਦਿਨ ਰਾਤ


ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਬਾਅਦ ਅਜੋਏ ਸ਼ਰਮਾ ਵੀ ਰਹੇ ਪੱਬਾਂ ਭਾਰ


ਚੰਡੀਗੜ੍ਹ 12 ਨਵੰਬਰ (ਹਰਦੀਪ ਸਿੰਘ ਸਿੱਧੂ)

ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਰਕਾਰੀ, ਪ੍ਰਾਇਵੇਟ, ਨਵੋਦਿਆ ਵਿੱਦਿਅਆਲਿਆ ਅਤੇ ਕੇਂਦਰੀ ਵਿੱਦਿਅਆਲਿਆ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਵੱਤਾ ਜਾਂਚਣ ਹਿੱਤ ਸੀ.ਬੀ.ਐੱਸ.ਸੀ.ਵੱਲੋਂ ਪੂਰੇ ਭਾਰਤ ਵਿੱਚ ਨੈਸ਼ਨਲ ਐਚੀਵਮੈਂਟ ਸਰਵੇਖਣ ਕਰਵਾਇਆ ਗਿਆ।

ਪੰਜਾਬ ਰਾਜ ਜਿਥੇ ਕਿ ਨੈਸ ਦੀ ਤਿਆਰੀ ਦੀ ਕਮਾਂਡ ਲੰਬਾ ਸਮਾਂ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਹੱਥ ਰਹੀ ਹੈ,ਹੁਣ ਸਿੱਖਿਆ ਸਕੱਤਰ ਵਜੋਂ ਅਜੋਏ ਸ਼ਰਮਾ ਇਸ ਦੀ ਵਾਂਗਡੋਰ ਸੰਭਾਲ ਰਹੇ ਸਨ,ਉਥੇ ਦੇ ਅਧਿਆਪਕਾਂ, ਵਿਦਿਆਰਥੀਆਂ ਨੂੰ ਮੁੜ ਪੰਜਾਬ ਰਾਜ ਨੂੰ ਨੰਬਰ ਵਨ ਬਣਨ ਦੀ ਆਸ ਹੈ।  ਮਾਨਸਾ ਦੇ ਸੇਂਟ ਜੇਵੀਅਰ ਪਬਲਿਕ ਸਕੂਲ ਵਿਖੇ ਚੱਲ ਰਹੇ ਸਰਵੇ ਦੌਰਾਨ ਏ. ਡੀ. ਸੀ. ਮਾਨਸਾ ਅਜੇ ਅਰੋੜਾ ਨੇ ਨਿਰੀਖਣ ਕੀਤਾ, ਜਿਸ ਵਿੱਚ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ।ਅੰਜੂ ਗੁਪਤਾ ਜ਼ਿਲ੍ਹਾ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਸਰਵੇ ਦੀ ਸਫਲਤਾ ਲਈ 138 ਸੈਂਟਰਾਂ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਤੀਸਰੀ,ਪੰਜਵੀਂ,ਅੱਠਵੀਂ ਅਤੇ ਦਸਵੀਂ ਨਾਲ ਸੰਬੰਧਿਤ 172 ਜਮਾਤਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ।ਸੰਜੀਵ ਕੁਮਾਰ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਸ਼ਨਲ ਐਚੀਵਮੈਂਟ ਸਰਵੇਖਣ ਦੀ ਸਫਲਤਾ ਲਈ 138 ਸਰਵੇ ਸੈਟਰਾਂ ਲਈ 203 ਸੀ. ਬੀ. ਐੱਸ. ਈ. ਵੱਲੋਂ ਅਬਜਰਵਰ ਨਿਯੁਕਤ ਕੀਤੇ ਗਏ ਅਤੇ 203 ਖੇਤਰੀ ਨਿਗਰਾਨ ਨਿਯੁਕਤ ਕੀਤੇ ਗਏ।ਇਸ ਸਰਵੇ ਲਈ 42 ਖੇਤਰੀ ਨਿਗਰਾਨ ਨੂੰ ਰਾਖਵੇਂ ਸਟਾਫ਼ ਵਜੋਂ ਵੀ ਨਿਯੁਕਤ ਕੀਤਾ ਗਿਆ।ਡਾ ਬੂਟਾ ਸਿੰਘ ਸਹਾਇਕ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ( ਮਾਨਸਾ )ਨੇ ਕਿਹਾ ਕਿ ਚੁਣੇ ਗਏ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਜਾਣਨ ਲਈ ਪ੍ਰਾਪਤੀ ਟੈਸਟ ਲਿਆ ਗਿਆ, ਜਿਸ ਵਿੱਚ ਵਿਦਿਆਰਥੀ ਪ੍ਰਸ਼ਨਾਵਲੀ, ਅਧਿਆਪਕ ਪ੍ਰਸ਼ਨਾਵਲੀ ਅਤੇ ਸਕੂਲ ਪ੍ਰਸ਼ਨਾਵਲੀ ਸ਼ਾਮਲ ਸਨ।

ਇਸ ਸਰਵੇ ਲਈ ਸੀ.ਬੀ.ਐੱਸ.ਈ ਵੱਲੋਂ ਨਿਯੁਕਤ ਜ਼ਿਲ੍ਹਾ ਪੱਧਰੀ ਕੋਆਰਡੀਨੇਟਰ ਵਿਨੋਦ ਕੁਮਾਰ ਰਾਣਾ ਦਾ ਵੀ ਸਮੁੱਚੇ ਪ੍ਰਬੰਧ ਵਿੱਚ ਅਹਿਮ ਯੋਗਦਾਨ ਰਿਹਾ ।ਜਗਰੂਪ ਸਿੰਘ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਸਕੂਲ ਵਿੱਚ ਨੈਸ਼ਨਲ ਐਚੀਵਮੈਂਟ ਸਰਵੇ ਪੂਰੀ ਸਫਲਤਾ ਨਾਲ ਪੂਰਾ ਹੋਇਆ।ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਨੈਸ਼ਨਲ ਐਚੀਵਮੈਂਟ ਸਰਵੇ ਦੀ ਸਫਲਤਾ ਲਈ ਜ਼ਿਲ੍ਹਾ ਮਾਨਸਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਸਮੂਹ ਬਲਾਕ ਨੋਡਲ ਅਫ਼ਸਰ, ਸਮੂਹ ਡੀ. ਐੱਮ. ,ਬੀ.ਐੱਮ. ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਮੁੱਚੀ ਟੀਮ ਦਾ ਯੋਗਦਾਨ ਰਿਹਾ ।

ਜਥੇਬੰਦੀ ਦੀ ਅਣਥੱਕ ਮਿਹਨਤ ਨਾਲ ਹੋਈਆ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ ਵੱਖ ਤਰੱਕੀਆਂ :ਭਗਵੰਤ ਭਟੇਜਾ

 ਪ੍ਰਾਇਮਰੀ ਤੋਂ ਵੱਖ ਵੱਖ ਤਰੱਕੀਆਂ ਦਾ ਸਿਲਸਿਲਾ ਸ਼ੁਰੂ :ਅਮਨਦੀਪ ਸਰਮਾ

 ਹੈੱਡ ਟੀਚਰ ,ਸੈਂਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਲਗਪਗ ਪੂਰੀਆ ਹੋਈਆ:ਰਕੇਸ ਕੁਮਾਰ ਬਰੇਟਾ।

ਜਥੇਬੰਦੀ ਦੀ ਅਣਥੱਕ ਮਿਹਨਤ ਨਾਲ ਹੋਈਆ ਤਰੱਕੀਆ :ਭਗਵੰਤ ਭਟੇਜਾ

ਮਾਸਟਰ ਕਾਡਰ ਦੀਆਂ ਤਰੱਕੀਆ ਤੁਰੰਤ ਕਰਨ ਦੀ ਮੰਗ:ਧੂਲਕਾ 

     ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਦੀਆਂ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰ ਦੀਆਂ ਤਰੱਕੀਆਂ ਹੋਣ ਨਾਲ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਦਾ ਕੰਮ ਸ਼ੁਰੂ ਹੋਇਆ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਪਰਗਟ ਸਿੰਘ ਅਤੇ ਡੀ ਪੀ ਆਈ ਪ੍ਰਾਇਮਰੀ ਸਿੱਖਿਆ ਪੰਜਾਬ ਮੈਡਮ ਹਰਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਰੱਕੀ ਹਰੇਕ ਅਧਿਆਪਕ ਦਾ ਹੱਕ ਹੈ ਤੇ ਸਮੇਂ ਸਿਰ ਤਰੱਕੀ ਹੋਣੀ ਬਹੁਤ ਜਰੂਰੀ ਹੈ। ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਸਬੰਧੀ ਅਗਲੇ ਹਫ਼ਤੇ ਡੀ ਪੀ ਆਈ ਸੈਕੰਡਰੀ ਸਿੱਖਿਆ ਪੰਜਾਬ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਨੈੱਟ ਦੀ ਪ੍ਰੀਖਿਆ ਦੇ ਕਾਰਨ ਮਾਸਟਰ ਕਾਡਰ ਦੀਆਂ ਤਰੱਕੀਆਂ ਪੈਂਡਿੰਗ ਸਨ ਜਿਨ੍ਹਾਂ ਨੂੰ ਅਗਲੇ ਹਫ਼ਤੇ ਨੇਪਰੇ ਚਾੜ੍ਹਨ ਲਈ ਜਥੇਬੰਦੀ ਗੱਲਬਾਤ ਸੁਰੂ ਕਰੇਗੀ। ਅੱਜ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਵੱਖ ਵੱਖ ਵਿਸ਼ਿਆਂ ਹੈੱਡਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਹੋਣ ਨਾਲ ਹਜ਼ਾਰਾਂ ਪੋਸਟਾਂ ਖਾਲੀ ਹੋਣ ਤੇ ਨਵੇਂ ਅਧਿਆਪਕਾਂ ਦਾ ਭਵਿੱਖ ਵੀ ਰੌਸਨ ਹੋਵੇਗਾ।

PSEB FIRST TERM EXAM:ਸੈਲਫ ਪ੍ਰੀਖਿਆ ਕੇਂਦਰਾਂ ਵਿੱਚ ਹੋਣਗੀਆਂ ਪ੍ਰੀਖਿਆਵਾਂ, ਜੇਆਰ ਮਹਿਰੋਕ ਕੰਟਰੋਲਰ ਪ੍ਰੀਖਿਆਵਾਂ

  

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡਾ ਫੈਸਲਾ ਕਰਦੇ ਹੋਏ ਪ੍ਰਾਈਵੇਟ ਸਕੂਲ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਰਚ 2021-20 22 ਦੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਬਣਾਉਣ ਦੀ ਸਹੁਲਤ ਦਿਤੀ ਗਈ  ਹੈ।
 ਪ੍ਰਾਪਤ ਜਾਣਕਾਰੀ ਅਨੁਸਾਰ ਰੈਕੋਗਨਾਈਜ਼ਡ ਅਤੇ ਐਫੀਲਿਏਟਡ ਸਕੂਲਜ ਐਸੋਸ਼ੀਏਸ਼ਨ ਪੰਜਾਬ ( ਰਾਸਾ) , ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ ਸੀ। ਸਿੱਖਿਆ ਮੰਤਰੀ ਦੇ ਆਦੇਸ਼ਾ ਅਨੁਸਾਰ ਅਜ ਰਾਸਾ ਦਾ ਇਕ ਵਫਦ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੂੰ ਸਿੱਖਿਆ ਬੋਰਡ ਦੇ ਦਫਤਰ ਵਿੱਚ ਮਿਲਿਆ। ਰਾਸਾ  ਵੱਲੋਂ ਸਿੱਖਿਆ ਮੰਤਰੀ ਪਾਸੋਂ ਮੰਗ ਕੀਤੀ ਗਈ ਕਿ ਦਸੰਬਰ ਵਿੱਚ ਆ ਰਹੀਆਂ ਪਹਿਲੀ ਟਰਮ ਬੋਰਡ ਪ੍ਰੀਖਿਆਵਾਂ ਜਿੰਨ੍ਹਾਂ ਵਿੱਚ ਪੰਜਵੀਂ ਦੇ ਸੈਂਟਰ ਸਕੂਲ ਵਿੱਚ ਹੀ ਬਣਾਏ ਜਾ ਰਹੇ ਹਨ ਜਦੋਂ ਕਿ ਅੱਠਵੀਂ, ਦਸਵੀਂ ਤੇ ਬਾਰੂਵੀਂ ਦੇ ਸੈਂਟਰ ਆਪਣੇ ਸਕੂਲ ਵਿੱਚ ਨਾ ਬਣਾ ਕੇ ਬਾਹਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਟਰਮ ਦੇ ਪੇਪਰ ਦਾ ਸਮਾਂ ਇੱਕ ਘੰਟੇ ਦਾ ਹੈ ਜਦੋਂ ਕਿ ਬਾਹਰੀ ਪ੍ਰੀਖਿਆ ਕੇਂਦਰਾਂ ਵਿੱਚ ਬੱਚਿਆਂ ਨੂੰ ਲਿਜਾਣ ਅਤੇ ਛੱਡਣ ਉੱਪਰ ਹੀ ਦੋ ਘੰਟੇ ਲੱਗ ਜਾਣੇ ਹਨ । ਇਸ ਪ੍ਰਕਾਰ ਇਹ ਨੀਤੀ ਬੱਚਿਆਂ ਦਾ ਟਾਈਮ ਖ਼ਰਾਬ ਕਰਨ ਅਤੇ ਸਕੂਲਾਂ ਨੂੰ ਬੇਲੋੜੀ ਖੱਜਲ ਖੁਆਰੀ ਚ ਪਾਉਣ ਤੋਂ ਵਧੇਰੇ ਕੁਝ ਨਹੀਂ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਕੂਲਾਂ ਨੂੰ ਇਕ ਪ੍ਰਫਾਰਮਾਂ ਭਰਨਾਂ ਪਵੇਗੀ ਜੋ ਕਿ ਸਿੱਖਿਆ ਬੋਰਡ ਦੀ ਵੈਬਸਾਇਟ ਤੇ ਪਾ ਦਿੱਤਾ ਗਿਆ ਹੈ। ਪੁਰਾਣੇ ਪ੍ਰੀਖਿਆ ਕੇਂਦਰ ਨੂੰ 3 ਹਜ਼ਾਰ ਰੁਪਏ ਕੰਟੀਨਿਊਸ਼ਨ ਫੀਸ ਜਮਾਂ ਕਰਵਾਉਣੀ ਪਵੇਗੀ। ਜੇਕਰ ਕਿਸੇ ਸਕੂਲ ਨੇ ਨਵਾਂ ਪ੍ਰੀਖਿਆ ਕੇਂਦਰ ਬਣਾਉਣਾ ਹੈ ਉਹ ਪਹਿਲਾਂ ਵਾਂਗ ਹੀ 20 ਹਜ਼ਾਰ ਰੁਪਏ ਫੀਸ ਜਮਾਂ ਕਰਵਾਉਣੀ ਹੋਵੇਗੀ।

ਨਗਰ ਪੰਚਾਇਤ ਨਡਾਲਾ, ਕਪੂਰਥਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ ਨਗਰ ਕੌਂਸਲ, ਨਡਾਲਾ, ਕਪੂਰਥਲਾ ਵਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਦਰਖ਼ਾਸਤਾਂ ਦੀ ਮੰਗ ਕੀਤੀ ਜਾਂਦੀ ਹੈ।

ਅਸਾਮੀ ਦਾ ਨਾਮ:ਸਵਾਈ ਸੇਵਕ
ਅਸਾਮੀਆਂ ਦੀ ਗਿਣਤੀ :28
 ਮਿਹਨਤਾਨਾ (ਰੁਪਏ ਵਿਚ) : ਸਵਾਈ ਸੇਵਕ ਕੰਟਰੈਕਟ ਤੇ ਰੱਖੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ.ਸੀ. ਰੇਟ ਤੇੇ ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ।


ਅਪਲਾਈ ਕਰਨ ਲਈ ਮਿਤੀ: 29.11 2121, ਸ਼ਾਮ 5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਥਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http:/lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ।

 ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਕੀਤੀ ਜਾਵੇਗੀ। ਟਿੱਪਣੀ:- ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ  

ਨਗਰ ਕੌਂਸਲ ਨੰਗਲ ਵਲੋਂ 343 ਅਸਾਮੀਆਂ ਤੇ ਭਰਤੀ ਲਈ ਅਹਿਮ ਸੂਚਨਾ, ਪੜ੍ਹੋ

 ਸਫਾਈ ਸੇਵਕਾਂ/ਸੀਵਰਮੈਨਾਂ ਦੀਆਂ ਆਸਾਮੀਆਂ ਲਈ ਭਰਤੀ ਸੂਚਨਾ ਨਗਰ ਕੌਂਸਲ ਨੰਗਲ ਵਿਖੇ 333 ਸਫਾਈ ਸੇਵਕਾਂ ਅਤੇ 10 ਸੀਵਰਮੈਨਾਂ ਦੀਆਂ ਆਸਾਮੀਆਂ ਸੰਬੰਧੀ 16.09 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿਅਕਤੀਆਂ ਨੇ ਇਸ ਆਸਾਮੀ ਲਈ ਅਪਲਾਈ ਕੀਤਾ ਹੋਇਆ ਹੈ, ਉਹ ਵਿਅਕਤੀ ਮਿਤੀ 10.112021 ਸਮਾਂ 11 ਵਜੇ ਸਵੇਰੇ ਆਪਣੇ ਅਸਲ ਦਸਤਾਵੇਜ਼ਾਂ ਦੀ ਪੂਰਤੀ ਸੰਬੰਧੀ ਸਿਲੈਕਸ਼ਨ ਕਮੇਟੀ ਦੇ ਸਨਮੁੱਖ ਦਫਤਰ ਨਗਰ ਕੌਂਸਲ ਨੰਗਲ ਵਿਖੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ, ਜਿਹੜੇ ਉਮੀਦਵਾਰ ਇਸ ਦਿਨ ਹਾਜ਼ਰ ਨਹੀਂ ਹੋਏ ਉਨ੍ਹਾਂ ਨੂੰ 17 ਨਵੰਬਰ ਨੂੰ ਹਾਜ਼ਰ ਹੋਣ ਦਾ ਮੌਕਾ ਦਿੱਤਾ ਗਿਆ ਹੈ।
ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


6635 ETT BHARTI COURT CASE: ਈਟੀਟੀ ਭਰਤੀ ਦੇ ਲਟਕਣ ਦੀ ਸੰਭਾਵਨਾ ਵਧੀ, ਪੜ੍ਹੋ

 

 6635 ETT ਭਰਤੀ ਤੇ ਬਰੇਕਾਂ ਲੱਗੀਆਂ ਹੋਈਆਂ ਹਨ, ਅੱਜ ਹੋਈ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਵਲੋਂ ਹਾਲੇ ਤੱਕ ਹੁਕਮਾਂ ਦੀ ਕਾਪੀ ਨਹੀਂ ਆਈ ਹੈ ।

ਪ੍ਰੰਤੂ ਹੁਣ ਇਸ ਕੇਸ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ।

ਜੇਕਰ 2 ਦਸੰਬਰ ਨੂੰ ਵੀ ਇਸ ਭਰਤੀ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਤਾਂ ਇਹ ਭਰਤੀ ਲਟਕ ਸਕਦੀ ਹੈ। ਕਿਉਂਕਿ ਜਨਵਰੀ ਮਹੀਨੇ ਵਿੱਚ ਕੋਡ ਆਫ ਕੰਡਕਟ ਲਗਣ ਦੀ ਸੰਭਾਵਨਾ ਹੈ।


HOLIDAY ALERT: ਅੱਜ ਅੱਧੇ ਦਿਨ ਦੀ ਛੁੱਟੀ ਘੋਸ਼ਿਤ


 ਗੁਰਦਾਸਪੁਰ 11 ਨਵੰਬਰ

ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ ਮਿਤੀ 12.11.2021 ਨੂੰ ਉਪ ਮੰਡਲ ਮੈਜਿਸਟਰੇਟ, ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈੈ


ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ, ਵੱਲੋਂ ਜਾਰੀ ਹੁਕਮਾਂ ਵਿੱਚ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈੈ ਲੇਕਿਨ
ਇਸ   ਦਿਨ  ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ।

NAS 2021 ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਦਿੱਤੀਆਂ ਸ਼ੁਭਕਾਮਨਾਵਾਂ

 


ਆਪਣੇ ਡ੍ਰੀਮ   NAS 2021 ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ   ਦਿੱਤੀਆਂ ਸ਼ੁਭਕਾਮਨਾਵਾਂ ਉਨ੍ਹਾਂ ਕਿਹਾ


*ਸਤਿ ਸ੍ਰੀ ਅਕਾਲ ਜੀ*


 *ਮੈਨੂੰ ਪੂਰੀ ਉਮੀਦ ਹੈ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਨਾਲ਼ ਜੁੜੇ ਸਮੂਹ ਅਧਿਕਾਰੀ, ਸਕੂਲ ਮੁੱਖੀ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਪੂਰੇ ਤਨੋ-ਮਨੋ ਡੱਟ ਕੇ ਮਿਹਨਤ ਕਰਨ ਵਿੱਚ ਜੁਟੇ ਹੋਣਗੇ l* 


 *ਕੱਲ੍ਹ ਦਾ ਦਿਨ ਪੰਜਾਬ ਸਕੂਲ ਸਿੱਖਿਆ ਵਿਭਾਗ ਨਾਲ਼ ਜੁੜੇ ਹਰ ਸਖਸ਼ ਲਈ ਬਹੁਤ ਹੀ ਮਹੱਤਵਪੂਰਨ ਹੈl ਮੈਂ ਸਕੂਲ ਸਿੱਖਿਆ ਵਿਭਾਗ ਦੇ ਆਪਣੇ ਅਨੁਭਵ ਤੋਂ ਇਹ ਮਹਿਸੂਸ ਕਰਦਾ ਹਾਂ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮਿਤੀ 12-11-2021 ਨੂੰ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰੇਗਾ l* 


 *ਸਕੂਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਰਾਸ਼ਟਰੀ ਸਕੂਲ ਸਰਵੇਖਣ ਵਿੱਚ ਪਹਿਲਾਂ ਸਥਾਨ ਹਾਸਿਲ ਕਰ ਚੁੱਕਿਆ ਹੈ I ਸਾਡੇ ਪੰਜਾਬ ਦੇ ਅਧਿਆਪਕਾਂ, ਸਕੂਲ ਮੁੱਖੀਆਂ ਅਤੇ ਅਧਿਕਾਰੀਆਂ ਨੇ ਪਹਿਲਾਂ ਵੀ ਆਪਣੀ ਮਿਹਨਤ ਅਤੇ ਪ੍ਰਤਿਭਾ ਕਾਰਨ ਪੂਰੇ ਭਾਰਤ ਵਿੱਚ ਆਪਣੀ ਮਿਸਾਲ ਕਾਇਮ ਕੀਤੀ ਹੈ I* 


 *ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਕੀਤੀ ਗਈ ਮਿਹਨਤ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਅਵੱਲ ਸਥਾਨ ਤੇ ਲੈ ਕੇ ਆਵੇਗੀ I* 


 *ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਕੂਲ ਸਿੱਖਿਆ, ਵਿਭਾਗ ਨਾਲ਼ ਜੁੜੇ ਹਰ ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਟ ਪ੍ਰਿੰਸੀਪਲ, ਸਕੂਲ ਪ੍ਰਿੰਸੀਪਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੀ.ਐੱਚ.ਟੀ, ਸਕੂਲ ਮੁੱਖੀ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਟੀਮ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਹਰ ਕੰਮ ਨੂੰ ਪੂਰੀ ਸ਼ਿੱਦਤ ਨਾਲ਼ ਮੁਕਾਮ ਤੱਕ ਲੈ ਕੇ ਜਾਣ ਦਾ ਕੰਮ ਕੀਤਾ ਹੈ Iਇਹ ਮੈਂ ਤੁਹਾਡੀ ਟੀਮ ਦਾ ਹਿੱਸਾ ਹੋਣ ਦੇ ਨਾਤੇ ਅੱਜ ਵੀ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ।*


 *ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ 12-11-2021 ਨੂੰ ਹੋਣ ਵਾਲ਼ੇ ਇਸ ਨੈਸ਼ਨਲ ਅਚੀਵਮੈਂਟ ਸਰਵੇ ਦੌਰਾਨ ਪੂਰੇ ਭਾਰਤ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ * 


 *ਸਭ ਅਧਿਕਾਰੀਆਂ, ਸਕੂਲ ਮੁੱਖੀਆਂ, ਅਧਿਆਪਕਾਂ ਅਤੇ ਵਿਸ਼ੇਸ਼ ਤੌਰ ਤੇ ਪਿਆਰੇ ਵਿਦਿਆਰਥੀਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ!!* 


           ਕ੍ਰਿਸ਼ਨ ਕੁਮਾਰ

 ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ 

                  ਪੰਜਾਬ I


PSEB FIRST TERM EXAM: ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰਾਂ ਨੂੰ ਚਾਲੂ ਰਖਣ ਅਤੇ ਨਵੇਂ ਕੇਂਦਰਾਂ ਸਬੰਧੀ ਅਹਿਮ ਸੂਚਨਾ, ਪੜ੍ਹੋ

ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-1 ਦੀ ਪਰੀਖਿਆ ਦਸੰਬਰ 2021 ਲਈ ਨਵੇਂ ਪ੍ਰੀਖਿਆ ਕੇਂਦਰ ਬਣਾਉਣ ਅਤੇ ਪੁਰਾਣੇ ਪਰੀਖਿਆ ਕੇਂਦਰ ਚਾਲੂ ਰੱਖਣ ਲਈ ਜਨਰਲ ਹਦਾਇਤਾਂ। 

ਪ੍ਰੀਖਿਆ ਕੇਂਦਰ ਸਥਾਪਤ ਕਰਨ ਸਬੰਧੀ ਹੇਠ ਦਰਜ਼ ਸ਼ਡਿਊਲ ਅਨੁਸਾਰ ਬਿਨੈ ਪੱਤਰ ਅਤੇ ਫੀਸ ਜਮਾਂ ਕਰਵਾਇਆ ਜਾਵੇ। ਨਿਰਧਾਰਿਤ ਮਿਤੀ ਤੋਂ ਬਾਅਦ ਕੋਈ ਵੀ ਫਾਰਮ ਅਤੇ ਫੀਸ ਪ੍ਰਾਪਤ ਨਹੀਂ ਕੀਤਾ ਜਾਵੇਗੀ। 

ਫਾਰਮ ਜਮਾਂ ਕਰਵਾਉਣ ਦਾ ਸ਼ਡਿਊਲ - ਬੋਰਡ ਦੀ ਵੈਬ ਸਾਈਟ ਜਾਂ ਸਕੂਲ ਲਾਗਇੰਨ ਆਈ. ਡੀ. ਵਿੱਚੋਂ ਫਾਰਮ ਨੂੰ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਇਸਨੂੰ ਹੱਥ ਨਾਲ ਭਰਕੇ ਹੋਠ ਦਰਜ ਸ਼ਡਿਊਲ ਅਨੁਸਾਰ ਜਆ ਕਰਵਾਇਆ ਜਾਵੇ 


 ਬਿਨੈਪੱਤਰ ਜਮਾਂ ਕਰਵਾਉਣ ਦੀ ਮਿਤੀ 12 ਨਵੰਬਰ ਤੋਂ 15 ਨਵੰਬਰ ਤੱਕ 

ਸਰਕਾਰੀ (Go) , ਏਡਿਡ ਮਾਨਤਾ ਪ੍ਰਾਪਤ (R&A), ਅਨ-  ਏਡਿਡ ਮਾਨਤਾ ਪ੍ਰਾਪਤ (DTA), ਐਫੀਲੀਏਟਿਡ (AFF) ਸਕੂਲ:   ਮੁੱਖ ਦਫਤਰ ਸਿੰਗਲ ਵਿੰਡੋ) 

ਫੀਸਾਂਂ ਦਾ ਸ਼ਡਿਊਲ :- 16 ਨਵੰਬਰ ਤੋਂ 30 ਨਵੰਬਰ ਤੱਕ.

  ਫੀਸ ਸਕੂਲ ਲਾਗਇਨ ਆਈ. ਡੀ. ਅਧੀਨ ਆਨਲਾਈਨ ਭਰਵਾਈ ਜਾਵੇਗੀ। ਫੀਸ ਭਰਨ ਸਮੇਂ ਮੈਨੁਅਲ ਜਮਾਂ ਕਰਵਾਏ ਫਾਰਮ ਦੀ ਸਕੈਨਡ ਕਾਪੀ ਅਪਲੋਡ ਕਰਨੀ ਲਾਜ਼ਮੀ ਹੋਵੇਗੀ।
15 ਵੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ,ਇਹ 15 ਬਿੱਲ ਹੋਏ ਪਾਸ, ਦੇਖੋ

 


15ਵੀਂ ਵਿਧਾਨ ਸਭਾ ਦੇ ਇਜਲਾਸ ਦੌਰਾਨ 15 ਬਿੱਲ ਪਾਸ , ਚੰਡੀਗੜ੍ਹ ਵਿਧਾਨ ਸਭਾ ਦੇ ਖ਼ਾਸ  ਇਜਲਾਸ ਦੌਰਾਨ 15 ਬਿੱਲ ਪਾਸ ਕੀਤੇ ਗਏ ਹਨ। । 
ਸਦਨ ਵਿਚ ਦਿ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦਿ ਲੈਮਰਿਨ ਟੈਂਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿਲ2021, ਪੰਜਾਬ ਵਸਤਾਂ ਤੇ ਸੇਵਾਵਾਂ ਕਰ (ਸੋਧ) ਬਿਲ, 2021, ਦੀ ਪੰਜਾਬ ਆਫੀਸ਼ੀਅਲ ਲੈਂਗੂਏਜ਼ (ਸੋਧ) ਬਿਲ, 2021, ਦਿ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ਜ਼ (ਸੋਧ) ਬਿਲ, 2021, ਪੰਜਾਬ ਸਬੰਧਤ ਕਾਲਜ਼ (ਸੇਵਾ ਦੀ ਸੁਰੱਖਿਆ) ਸੋਧ ਬਿਲ2021, ਦੀ ਪੰਜਾਬ ਵਨ-ਟਾਈਮ 
ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਕਨਸਟਰੱਕਟਡ ਇਨ ਵਾਇਲੇਸ਼ਨ ਆਫ਼ ਦੀ ਬਿਲਡਿੰਗਜ਼ ਬਾਇ-ਲਾਅਜ਼ ਬਿਲ 20 21, 


ਦੀ ਪੰਜਾਬ ਰਿਨਿਊਏਵਲ ਐਨਰਜੀ ਸਿਕਿਊਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ 2021, ਦੀ ਪੰਜਾਬ ਐਨਰਜੀ ਸਕਿਊਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ 2021, ਦੀ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕਿਟਸ (ਸੋਧ) ਬਿਲ 2021, ਦੀ ਪੰਜਾਬ ਕੰਟਰੈਕਟ ਫਾਰਮਿੰਗ (ਰੀਪੀਲ) ਬਿਲ 2021 ਆਦਿ ਪਾਸ ਕੀਤੇ ਗਏ। *The Punjab Contract Farming (Repeal) Bill, 2021
 The Plaksha University, Punjab Bill, 2021 (replacing ordinance) 
 *The Lamrin Tech Skills Uni- versity, Punjab Bill, 2021 (replacing ordinance) T
The Punjab Right to Business (Amend- ment) Bill, 2021 The Punjab Goods and Services Tax (Amendment) Bill, 2021 The Punjab Official Language (Amendment) Bill, 2021  
*The Punjab Leaming of Punjabi and Other Language (Amendment) Bill, 2021 The Punjab Affiliated Colleges (Security of Service) Amendment Bill, 2021

 The Punjab One-Time Voluntary Disclosure and Settle ment of Building Construction  in Violations of the Buildings By laws Bill, 202
 The Punjab Renewable Energy Security, Reform, Termination and Re Determination of Power Tariff Bill, 2021 

 The Punjab Energy Security, Refom, Termination and Re- Determination of Power Tariff Bill, 2021 

 "The Punjab Agricultural Produce Markets (Amendment) Bill, 2021 The Punjab (Institutions and other Buildings) Tax (Repeal) Bill, 2021 


Thee Punjab Protection and Regularisation of Contractual Employees Bill, 2021  

The Punjab Fruit Nurseries (Amendment) Bill, 2021 The Punjab Fiscal Responsibility  and Budget Man- gement (Second Amendment) Bill, 2021

ਮੁੱਖ ਮੰਤਰੀ ਚੰਨੀ ਵੱਲੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਮੂਹ ਮਾਮਲਿਆਂ ਅਤੇ ਬੇਨਿਯਾਮੀਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਦਾ ਐਲਾਨ

 ਮੁੱਖ ਮੰਤਰੀ ਚੰਨੀ ਵੱਲੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਮੂਹ ਮਾਮਲਿਆਂ ਅਤੇ ਬੇਨਿਯਾਮੀਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਦਾ ਐਲਾਨ

 ਜਾਂਚ ਦਾ ਮਕਸਦ ਅਜਿਹੇ ਗੁਨਾਹਾਂ ਵਿੱਚ ਸ਼ਾਮਲ ਸਭਨਾਂ ਵਿਅਕਤੀਆਂ ਦੀ ਜ਼ਿੰਮੇਵਾਰੀ ਤੈਅ ਕਰਨੀ


ਮਹਿਜ਼ 50 ਦਿਨਾਂ ਦੌਰਾਨ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਹਿੱਤ ਆਪਣੀ ਸਰਕਾਰ ਵੱਲੋਂ ਚੁੱਕੇ ਬਿਹਤਰੀਨ ਕਦਮਾਂ ਦਾ ਕੀਤਾ ਲੇਖਾ ਪੇਸ਼


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੇ ਗਏ ਵਿਵਾਦਪੂਰਨ ਬਿਜਲੀ ਖਰੀਦ ਇਕਰਾਰਨਾਮਿਆਂ ਸਮੇਤ ਭ੍ਰਿਸ਼ਟਾਚਾਰ ਅਤੇ ਬੇਨਿਯਾਮੀਆਂ ਦੇ ਸਾਰੇ ਮਾਮਲਿਆਂ ਦੀ ਛੇਤੀ ਹੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਸਭਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ, ਜਿਨ੍ਹਾਂ ਨੇ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਦੀ ਲੁੱਟ ਕਰਕੇ ਸੂਬੇ ਦੇ ਅਰਥਚਾਰੇ ਨੂੰ ਢਾਹ ਲਾਈ।


ਵਿਧਾਨ ਸਭਾ ਵਿੱਚ ਬਿਜਲੀ ਖੇਤਰ (2006-07 ਤੋਂ ਲੈਕੇ 2020-21) ਸਬੰਧੀ ਵਾਈਟ ਪੇਪਰ ਰੱਖੇ ਜਾਣ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਉਨ੍ਹਾਂ ਸਾਰੇ ਬੇਈਮਾਨ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਰੇਤਾ, ਟਰਾਂਸਪੋਰਟ ਅਤੇ ਨਸ਼ਿਆਂ ਦੇ ਵੱਖੋ-ਵੱਖ ਮਾਫੀਆ ਰਾਹੀਂ ਨਾਜਾਇਜ਼ ਤਰੀਕੇ ਨਾਲ ਆਪਣੀਆਂ ਜੇਬਾਂ ਭਰੀਆਂ।


ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਸ਼ਾਮਲ ਸਮੂਹ ਲੋਕਾਂ ਨੂੰ ਸਜ਼ਾ ਦਿਵਾਉਣ ਦਾ ਆਪਣੀ ਸਰਕਾਰ ਵੱਲੋਂ ਅਹਿਦ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਸਬੰਧੀ ਚੱਲ ਰਹੀ ਜਾਂਚ-ਪੜਤਾਲ ਦਾ ਢੁਕਵਾਂ ਸਿੱਟਾ ਨਿਕਲੇਗਾ ਤਾਂ ਜੋ ਇਸ ਘਿਨੌਣੇ ਜੁਰਮ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਮਿਲ ਸਕੇ ਜਿਸ ਨਾਲ ਦੂਸਰਿਆਂ ਨੂੰ ਵੀ ਕੰਨ ਹੋ ਜਾਣ।


ਇਸੇ ਤਰ੍ਹਾਂ ਹੀ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਭਾਵੇਂ ਉਹ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ, ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ, ”ਕੋਈ ਵੀ ਮੈਨੂੰ ਕਮਜ਼ੋਰ ਨਾ ਸਮਝੇ। ਹਾਲਾਂਕਿ ਜ਼ਮੀਨ ਨਾਲ ਜੁੜਿਆਂ ਹੋਇਆ ਹਾਂ ਪਰ ਆਪਣੇ ਰਸਤੇ ਤੋਂ ਭਟਕਾਉਣ ਲਈ ਕਿਸੇ ਵੱਲੋਂ ਵੀ ਪਾਏ ਗਏ ਦਬਾਅ ਵਿੱਚ ਮੈਂ ਨਹੀਂ ਆਵਾਂਗਾ।” ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਹਿੱਤ ਜ਼ਰੂਰੀ ਤੌਰ ‘ਤੇ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਸਬੰਧੀ ਉਹ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕਰਨਗੇ।ਮੁੱਖ ਮੰਤਰੀ ਨੇ ਅਗਾਂਹ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਨਸ਼ਿਆਂ ਸਬੰਧੀ ਰਿਪੋਰਟ 18 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖਲ ਨਾਲ ਖੋਲ੍ਹ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਯਕੀਨ ਦੁਆਉਂਦਿਆਂ ਕਿਹਾ ਕਿ ਉਹ ਨਸ਼ਾ ਮਾਫੀਆ ਦਾ ਲੱਕ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।


ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਵੱਲੋਂ ਜਾਣਬੁੱਝ ਕੇ ਸਵੇਰ ਤੋਂ ਹੀ ਇਸ ਵਿਸ਼ੇਸ਼ ਸੈਸ਼ਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਉਸ ਨੂੰ ਸਦਨ ਤੋਂ ਬਾਹਰ ਕੱਢੇ ਜਾਣ ਦਾ ਬਹਾਨਾ ਮਿਲ ਸਕੇ ਅਤੇ ਆਖਿਰਕਾਰ ਉਸ ਨੂੰ ਕਾਮਯਾਬੀ ਮਿਲ ਹੀ ਗਈ ਜਦੋਂ ਸਪੀਕਰ ਨੇ ਮਜਬੂਰ ਹੋਕੇ ਉਸ ਦਾ ਅਤੇ ਉਸਦੀ ਪਾਰਟੀ ਦੇ ਸਾਥੀਆਂ ਦਾ ਬਾਕੀ ਦੇ ਦਿਨ ਲਈ ਨੇਮ ਕਰ ਦਿੱਤਾ। ਮੁੱਖ ਮੰਤਰੀ ਨੇ ਅੱਗੇ ਕਿਹਾ, ”ਮਜੀਠੀਆ ਅਤੇ ਉਸ ਦੀ ਪਾਰਟੀ ਦੇ ਵਿਅਕਤੀਆਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਬੀਤੇ 10 ਸਾਲ ਦੌਰਾਨ ਵਿਆਪਕ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਅਕਾਲੀ ਦਲ ਵੱਲੋਂ ਕੀਤੇ ਗੁਨਾਹਾਂ ਲਈ ਆਲੋਚਨਾ ਦਾ ਸਾਹਮਣਾ ਕਰ ਸਕਣ।”


ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਫੈਸਲੇ ਲੈਣ ਲਈ ਸੂਬਾ ਸਰਕਾਰ ਦਾ ਮਜਾਕ ਉਡਾਉਣ ਲਈ ਆਮ ਆਦਮੀ ਪਾਰਟੀ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ (ਚਰਨਜੀਤ ਸਿੰਘ ਚੰਨੀ) ਬਹੁਤ ਸਧਾਰਨ ਪਰਿਵਾਰ ਵਿੱਚੋਂ ਹਨ ਅਤੇ ਸਹੀ ਮਾਅਨਿਆਂ ਵਿਚ ਆਮ ਆਦਮੀ ਹੋਣ ਕਰਕੇ ਹੇਠਲੇ ਪੱਧਰ ਉਤੇ ਆਮਲ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਭਲੀ-ਭਾਂਤ ਸਮਝਦੇ ਹਨ। ਇਸ ਮੌਕੇ ਉਨ੍ਹਾਂ ਨੇ ਆਪ ਦੇ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਵੀ ਵਾਹ-ਵਾਹ ਖੱਟੀ। ਵਿਧਾਇਕ ਨੇ ਮਹਿਜ਼ 50 ਦਿਨਾਂ ਦੇ ਅੰਦਰ ਚੰਨੀ ਸਰਕਾਰ ਵੱਲੋਂ ਕੀਤੇ ਲੀਹੋਂ ਹਟਵੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ, “ ਆਪ ਦੇ ਕਨਵੀਨਰ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠਾ ਵਾਅਦੇ ਕਰਕੇ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਦੂਜੇ ਪਾਸੇ ਮੈਂ ਇਨ੍ਹਾਂ ਵਾਅਦਿਆਂ ਨੂੰ ਬਹੁਤ ਥੋੜ੍ਹੇ ਸਮੇਂ ਵਿਚ ਹੀ ਇੰਨ-ਬਿੰਨ ਲਾਗੂ ਵੀ ਕਰ ਦਿੱਤਾ ।”


ਆਪਣੇ ਦਾਅਵੇ ਨੂੰ ਸਿੱਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 7 ਕਿਲੋਵਾਟ ਤੱਕ ਲੋਡ ਵਾਲੀਆਂ ਸਾਰੀਆਂ ਸ਼੍ਰੇਣੀਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਪ੍ਰਤੀ ਯੂਨਿਟ ਤਿੰਨ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪ ਕਨਵੀਨਰ ਖਪਤਕਾਰਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦੇ ਰਹੇ ਹਨ ਅਤੇ ਜੇਕਰ ਮੁਫਤ ਬਿਜਲੀ ਤੋਂ ਇਕ ਯੂਨਿਟ ਤੋਂ ਵੱਧ ਖਪਤ ਹੋ ਗਈ ਤਾਂ ਪੂਰਾ ਬਿੱਲ ਦੇਣਾ ਪੈਂਦਾ ਹੈ ਜਿਸ ਕਰਕੇ ਆਪ ਦਾ ਇਹ ਫੈਸਲਾ ਨਿਰੋਲ ਸਿਆਸੀ ਢਕਵੰਜ ਹੈ।


ਆਪਣੀ ਸਰਕਾਰ ਦੇ ਹੋਰ ਇਤਿਹਾਸਕ ਫੈਸਲੇ ਗਿਣਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ, ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਘਟਾਈ, ਸੂਬੇ ਵਿਚ ਸੌਰ ਊਰਜਾ 2.38 ਰੁਪਏ ਪ੍ਰਤੀ ਯੂਨਿਟ ਦੇ ਘੱਟ ਰੇਟਾਂ ਉਤੇ ਖਰੀਦੀ ਜਦਕਿ ਇਸ ਦੇ ਮੁਕਾਬਲੇ ਅਕਾਲੀ-ਭਾਜਪਾ ਸਰਕਾਰ ਦੇ ਵੇਲੇ ਸੌਰ ਊਰਜਾ ਦੀ ਖਰੀਦ 17.38 ਰੁਪਏ ਪ੍ਰਤੀ ਯੂਨਿਟ ਹੋਈ ਸੀ। ਇਨ੍ਹਾਂ ਤੋਂ ਇਲਾਵਾ ਪੇਂਡੂ ਇਲਾਕਿਆਂ ਵਿਚ ਬਿਜਲੀ ਬਿੱਲ ਦੀਆਂ ਦਰਾਂ 160 ਰੁਪਏ ਘਟਾ ਕੇ 50 ਰੁਪਏ ਮਹੀਨਾ, ਸ਼ਹਿਰੀ ਇਲਾਕਿਆਂ ਵਿਚ 105-250 ਰੁਪਏ ਤੋਂ ਘਟਾ ਕੇ 50 ਰੁਪਏ, ਸ਼ਹਿਰੀ ਇਲਾਕਿਆਂ ਵਿਚ ਘਰੇਲੂ ਖਪਤਕਾਰਾਂ ਦੇ 700 ਕਰੋੜ ਦੇ ਪਾਣੀ ਤੇ ਸੀਵਰੇਜ ਬਿੱਲ ਮੁਆਫ਼ ਕੀਤੇ, ਗਰੁੱਪ ਡੀ ਦੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿਚ 11 ਫੀਸਦੀ ਵਾਧਾ, ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਅਤੇ 31 ਦਸੰਬਰ, 2015 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਤਨਖਾਹ ਵਿਚ ਘੱਟੋ-ਘੱਟ 15 ਫੀਸਦੀ ਵਾਧਾ ਕੀਤਾ।


ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਅਤੇ ਉਨ੍ਹਾਂ ਉਤੇ ਨਿਰਭਰ ਜੀਆਂ ਨੂੰ ਪਰਿਵਾਰਕ ਪੈਨਸ਼ਨ ਦਾ ਲਾਭ ਯਕੀਨੀ ਬਣਾਇਆ ਅਤੇ ਉਨ੍ਹਾਂ ਦੀ ਸਰਕਾਰ ਨੇ ਸੇਵਾ-ਮੁਕਤ ਤੋਂ ਬਾਅਦ ਸੇਵਾ ਵਿਚ ਵਾਧੇ ਨੂੰ ਰੱਦ ਕਰਨ ਦਾ ਠੋਸ ਫੈਸਲਾ ਲਿਆ।


ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 36000 ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, 28 ਸਾਲਾਂ ਦੇ ਵਕਫੇ ਬਾਅਦ 5000 ਹੋਮਗਾਰਡ ਵਲੰਟੀਅਰਾਂ ਦੀ ਭਰਤੀ, 62748 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ 45000 ਹੋਰ ਭਰਤੀਆਂ ਪ੍ਰਕਿਰਿਆ ਅਧੀਨ, ਦੰਗਾ ਅਤੇ ਅੱਤਵਾਦ ਪੀੜਤ ਪਰਿਵਾਰਾਂ ਦੇ ਪੋਤੇ-ਪੋਤੀਆਂ ਨੂੰ ਵੀ ਨੌਕਰੀਆਂ ਲਈ ਯੋਗਤਾ ਦੇ ਘੇਰੇ ਵਿੱਚ ਲਿਆਉਣ, `ਮੇਰਾ ਘਰ ਮੇਰੇ ਨਾਮ` ਸਕੀਮ ਤਹਿਤ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਮਲਕੀਅਤ ਦੇ ਅਧਿਕਾਰ ਅਤੇ ਬਸੇਰਾ ਸਕੀਮ ਅਧੀਨ 80000 ਝੁੱਗੀ-ਝੌਂਪੜੀ ਵਾਲਿਆਂ ਨੂੰ ਮਾਲਕੀ ਹੱਕ, ਮਿਸ਼ਨ ਦੇ ਰੂਪ ਵਿੱਚ 5 ਮਰਲੇ ਦੇ ਪਲਾਟ ਅਲਾਟ ਕਰਨ, ਵੱਖ-ਵੱਖ ਸ਼ਹਿਰਾਂ ਵਿੱਚ ਆਰਥਿਤ ਤੌਰ `ਤੇ ਕਮਜ਼ੋਰ ਵਰਗਾਂ ਲਈ 25000 ਤੋਂ ਵੱਧ ਮਕਾਨ ਦੀ ਉਸਾਰੀ, ਇੰਪਰੂਵਮੈਂਟ ਟਰੱਸਟਾਂ ਦੁਆਰਾ ਅਲਾਟੀਆਂ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ `ਤੇ ਵਿਆਜ ਦਰ ਨੂੰ 15 ਪ੍ਰਤੀਸ਼ਤ ਸਲਾਨਾ ਤੋਂ ਘਟਾ ਕੇ 7 ਪ੍ਰਤੀਸ਼ਤ ਕਰਨ, ਸਾਢੇ ਚਾਰ ਸਾਲਾਂ ਵਿੱਚ 1.02 ਕਰੋੜ ਰੁਪਏ ਦਾ ਨਿਵੇਸ਼ ਅਤੇ ਸਾਡੀ ਸਰਕਾਰ ਦੇ 52 ਦਿਨਾਂ ਦੌਰਾਨ 6522 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ।


             ਆਰਥਿਕਤਾ ਨੂੰ ਹੁਲਾਰਾ ਦੇ ਕੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਹੋਰ ਵੱਡੀਆਂ ਪਹਿਲਕਦਮੀਆਂ `ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਉਦਯੋਗਾਂ ਦੇ ਸਥਿਰ ਬਿਜਲੀ ਖਰਚਿਆਂ ਵਿੱਚ 50 ਪ੍ਰਤੀਸ਼ਤ ਦੀ ਕਟੌਤੀ, ਬਕਾਇਆ 48000 ਵੈਟ ਕੇਸਾਂ ਵਿੱਚੋਂ 40000 ਨੂੰ ਰੱਦ ਕਰਕੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ, ਪੰਜਾਬ ਇੰਸਟੀਚਿਊਸ਼ਨਜ਼ ਐਂਡ ਬਿਲਡਿੰਗਜ਼ ਟੈਕਸ 2011 ਨੂੰ ਰੱਦ ਕਰਨ, ਪੀ.ਐਸ.ਆਈ.ਡੀ.ਸੀ., ਪੀ.ਐਫ.ਸੀ. ਅਤੇ ਪੀ.ਐਸ.ਆਈ.ਈ.ਸੀ. ਨੂੰ ਓ.ਟੀ.ਐਸ. ਦੇ ਅਧੀਨ ਲਿਆਉਣਾ, ਪੰਜਾਬ ਵਿੱਚ ਇੰਸਪੈਕਟਰ ਰਾਜ ਖਤਮ ਕਰਨਾ, ਪੱਟੀ-ਮੱਖੂ ਰੇਲ ਲਿੰਕ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨਾ, ਦੇਵੀ ਤਾਲਾਬ ਮੰਦਿਰ ਦੇ ਲੰਗਰ ਨੂੰ ਜੀਐਸਟੀ ਤੋਂ ਛੋਟ, 340 ਪ੍ਰਾਈਵੇਟ ਕੰਪਨੀਆਂ ਦੇ 806 ਬੱਸ ਪਰਮਿਟ ਰੱਦ, 52 ਦਿਨਾਂ ਵਿੱਚ 304 ਬੱਸਾਂ ਜ਼ਬਤ ਅਤੇ 68 ਦੇ ਚਲਾਨ, 842 ਨਵੀਆਂ ਬੱਸਾਂ ਖਰੀਦਣ ਦੀ ਯੋਜਨਾ, ਯੂਨੀਵਰਸਲ ਹੈਲਥ ਕੇਅਰ ਦਾ ਸੁਪਨਾ ਸਾਕਾਰ, ਰੇਤ ਦੇ ਰੇਟ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ 19 ਨਵੰਬਰ ਨੂੰ ਉਦਘਾਟਨ, ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਦੇ ਫਲਸਫੇ `ਤੇ ਖੋਜ ਲਈ ਚੇਅਰ ਸਥਾਪਤ ਕਰਨਾ, ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਡਾ. ਭੀਮ ਰਾਓ ਅੰਬੇਡਕਰ ਅਜਾਇਬ ਘਰ ਦੀ ਸਥਾਪਨਾ ਕਰਨ, ਸਾਰੇ ਜ਼ਿਲ੍ਹਿਆਂ ਵਿੱਚ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਨਵੀਨੀਕਰਨ, ‘ਦਿ ਪੰਜਾਬ ਕੰਟਰੈਕਟ ਫਾਰਮਿੰਗ ਐਕਟ, 2013’ ਨੂੰ ਰੱਦ ਕਰਨ ਜਿਹੇ ਕਦਮਾਂ ਦਾ ਜ਼ਿਕਰ ਕੀਤਾ।


ਧਾਰਮਿਕ ਸਹਿ-ਹੋਂਦ ਵਿੱਚ ਆਪਣੀ ਸਰਕਾਰ ਦੇ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਈ ਜੈਤਾ ਜੀ, ਮਹਾਰਾਜਾ ਅਗਰਸੇਨ, ਭਗਵਾਨ ਪਰਸ਼ੂਰਾਮ ਅਤੇ ਗੁਰੂ ਰਵਿਦਾਸ ਜੀ ਦੇ ਨਾਮ `ਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਚੇਅਰਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸ਼੍ਰੀਮਦ ਭਗਵਦ ਗੀਤਾ, ਮਹਾਭਾਰਤ ਅਤੇ ਰਾਮਾਇਣ ਦੇ ਪਵਿੱਤਰ ਗ੍ਰੰਥਾਂ ਬਾਰੇ ਵਿਆਪਕ ਖੋਜ ਲਈ ਖੋਜ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ ਅਤੇ ਸ਼ੰਕਰਾਚਾਰੀਆ ਜੀ ਨੂੰ ਇਸ ਸਬੰਧ ਵਿਚ ਲੋੜੀਂਦੀ ਅਗਵਾਈ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਜਾਵੇਗੀ।


ਮੁੱਖ ਮੰਤਰੀ ਨੇ ਅੱਗੇ ਮਲੇਰਕੋਟਲਾ ਵਿਖੇ ਹੱਜ ਭਵਨ ਲਈ 7 ਕਰੋੜ, ਰੁਪਏ, ਗੁਰਦਾਸਪੁਰ ਵਿਖੇ ਈਸਾਈ ਭਵਨ ਲਈ 10 ਕਰੋੜ ਰੁਪਏ ਅਤੇ ਫਗਵਾੜਾ ਨੇੜੇ ਖਾਟੀ ਵਿਖੇ ਬ੍ਰਾਹਮਣ ਭਵਨ ਲਈ 10 ਕਰੋੜ ਦਾ ਐਲਾਨ ਕੀਤਾ

RECENT UPDATES

Today's Highlight